You are here

ਪੰਜਾਬ

ਪਿੰਡ ਮਲਕਾਣਾ ਦੇ ਬੱਚਿਆਂ ਨੇ ਲਾਇਆ ਇੱਕ ਦਿਨਾ ਵਿੱਦਿਅਕ ਅਤੇ ਇਤਿਹਾਸਕ ਟੂਰ

ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਪਿੰਡ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਲਈ ਇੱਕ ਦਿਨਾ ਵਿੱਦਿਅਕ ਅਤੇ ਇਤਿਹਾਸਕ ਟੂਰ ਦਾ ਆਯੋਜਨ ਕੀਤਾ ਗਿਆ। ਟੂਰ ਨੂੰ ਰਵਾਨਗੀ ਸ੍ਰ. ਬਲਵਿੰਦਰ ਸਿੰਘ ਸਰਪੰਚ ਪਿੰਡ ਮਲਕਾਣਾ ਅਤੇ ਐੱਸ.ਐੱਮ.ਸੀ ਚੇਅਰਮੈਨ ਸ੍ਰ. ਪਾਲ ਸਿੰਘ ਜੀ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਵੱਲੋਂ ਹਰੀ ਝੰਡੀ ਦਿਖਾ ਦਿੱਤੀ ਗਈ। ਇਹ ਇੱਕ ਦਿਨਾ ਟੂਰ ਕਿਲਾ ਮੁਬਾਰਕ ਬਠਿੰਡਾ, ਚਿੜੀਆਘਰ ਅਤੇ ਹਿਰਨ ਸਫਾਰੀ ਬੀੜ ਤਲਾਬ, ਐਂਗਲੋ ਸਿੱਖ  ਯੁੱਧ ਨਾਲ ਸੰਬੰਧਿਤ ਵਾਰ ਮੈਮੋਰੀਅਲ, ਘੱਲ ਖੁਰਦ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀਆਂ ਸਮਾਧਾਂ, ਰੀਟਰੀਟ ਸੈਰੇਮਨੀ, ਹੁਸੈਨੀਵਾਲਾ ਬਾਰਡਰ ਦਾ ਲਗਾਇਆ ਗਿਆ। ਇਸ ਟੂਰ ਦੌਰਾਨ ਬੱਚਿਆਂ ਨੇ ਜਿੱਥੇ ਕਿਲਾ ਮੁਬਾਰਕ ਬਠਿੰਡਾ ਅਤੇ  ਐਂਗਲੋ ਸਿੱਖ ਵਾਰ ਨਾਲ ਸਬੰਧਤ, ਵਾਰ ਮੈਮੋਰੀਅਲ, ਘੱਲ ਖੁਰਦ ਵਿਖੇ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਚਿੜੀਆਘਰ ਅਤੇ ਹਿਰਨ ਸਫਾਰੀ, ਬੀੜ ਤਲਾਬ ਵਿਖੇ ਵੱਖ-ਵੱਖ ਤਰਾਂ ਦੇ ਜੀਵ-ਜੰਤੂਆਂ ਅਤੇ ਬਨਸਪਤੀ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਜੀਵ-ਜੰਤੂ, ਜਾਨਵਰ ਅਤੇ ਬਨਸਪਤੀ ਦੇ ਆਪਸੀ ਸੰਬੰਧਾਂ ਦੀ ਮਹੱਤਤਾ, ਭੋਜਨ ਲੜੀ ਅਤੇ ਜੀਵਨ ਚੱਕਰ ਸੰਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ। ਹੁਸੈਨੀਵਾਲਾ ਵਾਲਾ ਬਾਰਡਰ ਵਿਖੇ ਜਿੱਥੇ ਬੱਚਿਆਂ ਨੇ ਰੀਟਰੀਟ ਸੈਰਾਮਨੀ ਦਾ ਅਨੰਦ ਮਾਣਿਆ ਉਥੇ ਉਹਨਾਂ ਆਰਮੀ ਦੇ ਜਵਾਨਾਂ ਦੀ ਪ੍ਰੇਡ ਦੇਖ ਕੇ ਦੇਸ ਭਗਤੀ ਦੇ ਨਾਹਰਿਆਂ ਨਾਲ ਆਪਣੀ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕੀਤੀ। ਇਸ ਤੋਂ ਬਾਅਦ ਬੱਚਿਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਦੇ ਦਰਸ਼ਨ ਕੀਤੇ ਅਤੇ ਸ਼ਹੀਦੀ ਲਾਟ ਨੂੰ ਨਤਮਸਤਕ ਹੋਏ। ਇਸ ਟੂਰ ਦੇ ਆਯੋਜਨ ਅਤੇ ਪ੍ਰਬੰਧਨ ਵਿੱਚ ਸ਼੍ਰੀਮਤੀ ਪਰਮਜੀਤ ਕੌਰ ਹਿੰਦੀ ਅਧਿਆਪਿਕਾ, ਸ੍ਰ. ਦਲ ਸਿੰਘ ਸਮਾਜਿਕ ਸਿੱਖਿਆ ਅਧਿਆਪਕ, ਸ੍ਰ. ਹਰਬੰਸ ਸਿੰਘ ਮੈਥ ਮਾਸਟਰ, ਸ੍ਰ. ਗੁਰਜੀਤ ਸਿੰਘ ਅੰਗਰੇਜ਼ੀ ਮਾਸਟਰ ਅਤੇ ਪੀਟੀਏ ਅਧਿਆਪਕਾ ਬਬਲਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸ੍ਰ. ਗੁਰਮੇਲ ਸਿੰਘ ਸਮਾਜਿਕ ਸਿੱਖਿਆ ਅਧਿਆਪਕ ਮਲਕਾਣਾ ਵਲੋਂ ਇਸ ਸਫਲ  ਟੂਰ ਲਈ ਅਧਿਆਪਕਾਂ ਦੇ ਵਿਸ਼ੇਸ਼ ਯੋਗਦਾਨ ਲਈ ਅਤੇ ਬੱਚਿਆਂ ਵਲੋਂ ਪੂਰੇ ਅਨੁਸ਼ਾਸਨ ਦੇ ਪਾਬੰਦ ਰਹਿ ਕੇ ਟੂਰ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ।

ਮਹਿਲ ਕਲਾ ਦਾ "ਬੀਡੀਪੀਓ" ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ

ਬਰਨਾਲਾ, 11 ਫਰਵਰੀ (ਗੁਰਸੇਵਕ ਸੋਹੀ)ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਸਰਕਾਰ ਵੱਲੋਂ ਬੀਡੀਪੀਓ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲ ਕਲਾਂ ਦੇ ਬੀ ਡੀ ਪੀ ਓ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ (ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ) ਕੇ.ਸ਼ਿਵਾ ਪ੍ਰਸਾਦ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੁਖਦੀਪ ਸਿੰਘ ਸੀਨੀਅਰ ਸਹਾਇਕ (ਲੱਖਾ) ਚਾਰਜ ਬੀ.ਡੀ.ਪੀ.ਓ. ਮਹਿਲ ਕਲਾਂ ਨੂੰ ਤੁਰੰਤ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। 

ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ

ਲੁਧਿਆਣਾ, 11 ਫਰਵਰੀ (ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ) ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਖੰਨਾ ਸ਼ਹਿਰ ਦੀਆਂ ਵੱਖੋ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ 37 ਵੇਂ  ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਰਾਮਗੜ੍ਹੀਆ ਭਵਨ ਖੰਨਾ ਵਿਖੇ ਕਰਵਾਇਆ। ਹਿਊਮਨ ਬਲੱਡ ਡੋਨਰਜ ਐਸੋਸੀਏਸ਼ਨ ਖੰਨਾ ਦੇ ਜਰਨਲ ਸਕੱਤਰ ਮੁਕੇਸ਼ ਸਿੰਘੀ ਅਨੁਸਾਰ ਇਸ ਕੰਨਿਆਂ ਦੇ ਵਿਆਹ ਲਈ ਸਮਾਜ ਸੇਵੀ ਗਗਨਦੀਪ ਕੌਰ ਕਾਲੀਰਾਓ ਨੇ ਉਹਨਾਂ ਦੀ ਸੰਸਥਾ ਤੱਕ ਪਹੁੰਚ ਕੀਤੀ।

   ਜ਼ਿਕਰਯੋਗ ਹੈ ਕਿ ਇਸ ਵਿਆਹ ਬਾਬਤ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਸੱਦਾ ਦੇ ਕੇ ਵਿਆਹ ਸਬੰਧੀ ਬੀਤੇ ਬੁੱਧਵਾਰ ਨੂੰ ਇੱਕ ਮੀਟਿੰਗ ਰੱਖੀ ਗਈ ਸੀ, ਇਸ ਮੀਟਿੰਗ ਵਿੱਚ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ, ਮਹਾਂ ਕਾਲ ਬਲੱਡ ਸੇਵਾ ਸੋਸਾਇਟੀ ਖੰਨਾ, ਨਿਊ ਏਜ਼ ਵੈਲਫ਼ੇਅਰ ਕਲੱਬ ਖੰਨਾ, ਨਰ ਸੇਵਾ ਨਰਾਇਣ ਸੇਵਾ, ਮਾਂ ਅੰਨਪੂਰਣਾ ਰਸੋਈ, ਸੰਸਥਾ ਸਰਬੱਤ ਦਾ ਭਲਾ ਅਤੇ ਖਤਰੀ ਚੇਤਨਾ ਮੰਚ ਨੇ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਹਾਮੀ ਭਰੀ।

  ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਸ਼ਹਿਰ ਦੇ ਸਮਾਜ ਸੇਵੀ ਵਿਆਹ ਸੰਬੰਧੀ ਤਿਆਰਿਆਂ ਮੁੰਕਮਲ ਕਰਵਾਉਣ ਲਈ ਰਾਮਗੜ੍ਹੀਆ ਭਵਨ ਖੰਨਾ ਵਿਖੇ ਇਕੱਠੇ ਹੋਏ ਤੇ ਆਉਣ ਵਾਲੇ ਦੋਹਾਂ ਪਰਿਵਾਰਾਂ ਤੇ ਰਿਸ਼ਤੇਦਾਰਾਂ ਲਈ ਚਾਹ ਪਾਣੀ, ਲੰਗਰ ਦੀ ਸੇਵਾ ਲਈ ਹਲਵਾਈ ਨਾਲ ਕੰਮ ਕਰਵਾਉਣ ਵਿੱਚ ਰੁੱਝੇ ਰਹੇ। 

    ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਰਾਮਗੜ੍ਹੀਆ ਭਵਨ ਖੰਨਾ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਆਨੰਦ ਕਾਰਜ ਦੀ ਰਸਮ ਉਪਰੰਤ ਬਰਤਨ, ਤੋਹਫ਼ੇ, ਗਰਮ ਕੱਪੜੇ,  ਕੰਨਿਆਂ ਅਤੇ ਲਾੜੇ ਲਈ ਸੂਟ ਤੇ ਸ਼ਗਨ ਦੇ ਕੇ ਅਸ਼ੀਰਵਾਦ ਦਿੱਤਾ , ਤੇ ਖੁਸ਼ੀ ਖੁਸ਼ੀ ਲੜਕੀ ਦੀ ਡੋਲੀ ਤੋਰਦੇ ਹੋਏ ਅਕਾਲਪੁਰਖ ਅੱਗੇ ਸੁਭਾਗੀ ਜੋੜੀ ਲਈ ਅਰਦਾਸ ਕੀਤੀ।

ਇਸ ਮੌਕੇ ਵਿਆਹ ਵਾਲੇ ਦੋਹਾਂ ਪਰਿਵਾਰਾਂ ਦੇ ਨਾਲ ਨਾਲ ਸ਼ਹਿਰ ਦੇ ਉੱਘੇ ਸਮਾਜ ਸੇਵੀ ਪੁਸ਼ਕਰ ਰਾਜ ਸਿੰਘ, ਮੁਕੇਸ਼ ਸਿੰਘੀ, ਨਿਰਮਲ ਸਿੰਘ ਨਿੰਮਾ, ਜਤਿੰਦਰ ਸਿੰਘ, ਚੰਦਨ ਨੇਗੀ, ਰਾਹੁਲ ਗਰਗ ਬਾਵਾ, ਹੰਸਰਾਜ ਬਿਰਾਨੀ, ਦਵਿੰਦਰ ਕੌਰ, ਗਗਨਦੀਪ ਕੌਰ ਕਾਲੀਰਾਓ, ਜਸਵਿੰਦਰ ਸਿੰਘ ਕੌੜੀ, ਹੈੱਡ ਮਾਸਟਰ ਜਗਜੀਤ ਸਿੰਘ,  ਪਵਨ ਜੈਦਕਾ, ਨੂੰਗੇਸ਼ ਗੋਇਲ, ਸੰਦੀਪ ਵਾਲੀਆ, ਸੰਦੀਪ ਸਿੰਘ, ਅਭਿਸ਼ੇਕ ਵਰਧਨ, ਰਾਜਵੀਰ ਸਿੰਘ ਲਿਬੜਾ, ਮੋਹਿਤ ਅਰੋੜਾ, ਸੁਰਜੀਤ, ਰਜਿੰਦਰ ਅਨੇਜਾ ਆਦਿ ਹਾਜ਼ਰ ਸਨ।

ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ 12 ਫਰਵਰੀ ਨੂੰ ਲੱਗਣਗੇ ਵਿਸ਼ੇਸ਼ ਕੈਂਪ

ਜ਼ਿਲ੍ਹਾ ਵਾਸੀ ਆਪਣੇ ਆਪਣੇ ਬੀ.ਐਲ.ਓ. ਨੂੰ ਸਹਿਯੋਗ ਕਰਨ-ਜ਼ਿਲ੍ਹਾ ਚੋਣ ਅਫ਼ਸਰ

ਮੋਗਾ, 11 ਫਰਵਰੀ:( ਜਸਵਿੰਦਰ ਸਿੰਘ ਰੱਖਰਾ)ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੇ ਡਾਟੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਨ ਦੇ ਮੰਤਵ ਲਈ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਅਧਾਰ ਕਾਰਡ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਹਰ ਮਹੀਨੇ ਦੇ ਇੱਕ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ ਤਾਂ ਜੋ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਤੇਜੀ ਨਾਲ ਮੁਕੰਮਲ ਹੋ ਸਕੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਜਿਵੇਂ ਕਿ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਵਿੱਚ ਸਾਲ 2023 ਦੌਰਾਨ 12 ਫਰਵਰੀ ਅਤੇ 5 ਮਾਰਚ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। 12 ਫਰਵਰੀ, 2023 ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਛੇਵਾਂ ਸਪੈਸ਼ਲ ਕੈਂਪ ਲਗਾਇਆ ਜਾਣਾ ਹੈ। ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਇਸ ਕੰਮ ਵਿੱਚ ਬੂਥ ਲੈਵਲ ਅਧਿਕਾਰੀਆਂ ਨੂੰ ਪੂਰਾ-ਪੂਰਾ ਸਹਿਯੋਗ ਦੇਣ। ਪਹਿਲਾਂ ਤੋਂ ਰਜਿਸਟਰਡ ਵੋਟਰ, ਹੈਲਪਲਾਈਨ ਐਪ, ਐਨ.ਵੀ.ਐਸ.ਪੀ. ਤੇ ਫਾਰਮ ਨੰਬਰ6-ਬੀ ਰਾਹੀਂ ਆਪਣੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪਹਿਲਾਂ ਭਰੇ ਜਾਣ ਵਾਲੇ (ਫਾਰਮ ਨੰਬਰ 6, 7, 8) ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਵੇਂ ਕਿ ਫਾਰਮ ਨੰਬਰ 6 ਵਿੱਚ ਨਵੀਂ ਵੋਟ ਬਣਾਉਣ ਸਮੇਂ ਫਾਰਮ ਨੰਬਰ 6-ਬੀ (ਜਿਸ ਵਿੱਚ ਅਧਾਰ ਕਾਰਡ ਦੀ ਜਾਣਕਾਰੀ ਹੈ) ਵੀ ਭਰਿਆ ਜਾਣਾ ਹੈ। ਵੋਟ ਕੱਟਵਾਉਣ ਲਈ ਫਾਰਮ ਨੰਬਰ 7 ਵਿੱਚ ਵੋਟ ਕੱਟਣ ਦਾ ਕਾਰਨ ਸਪੱਸ਼ਟ ਕਰਨਾ ਹੋਵੇਗਾ। ਇਸੇ ਤਰ੍ਹਾਂ ਫਾਰਮ ਨੰਬਰ 8 ਵਿੱਚ ਕਿਸੇ ਵੀ ਕਿਸਮ ਦੀ ਸੁਧਾਈ ਕਰਵਾਉਣੀ ਜਾਂ ਆਪਣੀ ਵੋਟ ਤਬਦੀਲ ਕਰਵਾਉਣ, ਡੁਪਲੀਕੇਟ ਵੋਟਰ ਕਾਰਡ ਜਾਰੀ ਕਰਨ ਲਈ ਭਰਿਆ ਜਾਣਾ ਹੈ। ਪਹਿਲਾਂ ਭਰੇ  ਜਾਣ ਵਾਲੇ ਫਾਰਮ ਨੰਬਰ 8-ਏ ਅਤੇ 001 ਫਾਰਮਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਪੀ.ਡਬਲਯੂ. ਡੀ. ਵੋਟਰ ਨੂੰ ਵੋਟਰ ਸੂਚੀ ਵਿੱਚ ਮਾਰਕ ਕਰਨ ਲਈ ਵੀ ਹੁਣ ਫਾਰਮ ਨੰਬਰ 8 ਹੀ ਭਰਿਆ ਜਾਵੇਗਾ।

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਵਟਸਐਪ ਨੰਬਰ ਅਤੇ ਟੋਲ਼ ਫ੍ਰੀ ਨੰਬਰਾਂ ‘ਤੇ ਕਾਲ ਕਰਕੇ ਹਾਸਲ ਕੀਤੀ ਜਾ ਸਕਦੀ ਹੈ ਸਿਹਤ ਜਾਣਕਾਰੀ - ਹਰਪ੍ਰੀਤ ਕੌਰ 

ਕੋਟ ਇਸੇ ਖਾਂ,ਮੋਗਾ 11 ਫ਼ਰਵਰੀ(ਜਸਵਿੰਦਰ ਸਿੰਘ ਰੱਖਰਾ) ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਦੀ ਅਗਵਾਈ ਵਿੱਚ ਕੇਅਰ ਕੰਪੇਨੀਅਨ ਪ੍ਰੋਗਰਾਮ ( ਸੀ ਸੀ ਪੀ ) ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੈਲਥ ਵੈਲਨੈਸ ਸੈਂਟਰ ਕੋਟ ਸਦਰ ਖਾਂ  ਵਿਖੇ   ਲੋਕਾਂ ਨੂੰ  ਟੀਕਾਕਰਨ ਦੌਰਾਨ ਹਰਪ੍ਰੀਤ ਕੌਰ ਬਲਾਕ ਐਜੂਕੇਟਰ ਵੱਲੋਂ ਹਾਜ਼ਰੀਨ ਨੂੰ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’  ( ਸੀ.ਸੀ.ਪੀ.) ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਕਰਨਾ ਸੀ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਹੁਣ ਇਸ ਪੑੋਗਰਾਮ ਦਾ ਦਾਇਰਾ ਵਧਾਇਆ ਗਿਆ ਹੈ, ਜਿਸ ਤਹਿਤ ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਬੀਪੀ, ਸੂਗਰ ਦਿਲ ਦੀਆਂ ਬਿਮਾਰੀਆਂ ‘ਤੇ ਕੇਂਦਰਿਤ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਰੀਜ਼ ਆਪਣਾ ਧਿਆਨ ਰੱਖ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਵਟਸਐਪ ਨੰਬਰ 080471-80443 ‘ਤੇ ਕਾਲ ਰਾਹੀਂ ਆਮ ਮੈਡੀਕਲ ਅਤੇ ਸਰਜੀਕਲ ਸੰਬੰਧੀ ਸਿਹਤ ਸਿੱਖਿਆ ਅਤੇ 

01143078160 ‘ਤੇ ਆਮ ਸਿਹਤ ਸੰਬੰਧੀ, 01143078155 ‘ਤੇ ਬੱਚਿਆਂ ਓਡੀ ਸਿਹਤ ਬਾਰੇ ਅਤੇ 01143078153 ‘ਤੇ ਮਾਂਵਾਂ ਦੀ ਸਿਹਤ ਬਾਰੇ ਜਾਣਕਾਰੀ ਸਬੰਧੀ ਮਿੱਸ ਕਾਲ ਕਰਕੇ ਕੋਈ ਵੀ ਵਿਅਕਤੀ ਸਿਹਤ ਸੰਦੇਸਾਂ ਲਈ ਸਬਸਕ੍ਰਾਇਬ ਕਰ ਸਕਦਾ ਹੈ ਅਤੇ ਇਹ ਸੰਦੇਸ਼ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਪ੍ਰਾਪਤ ਹੋਣਗੇ। ਇਸ ਦੌਰਾਨ ਵਿਅਕਤੀ ਸਿਹਤ ਸੰਬੰਧੀ ਆਪਣੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਦਾ ਹੈ।

"18ਵੇਂ ਸਮੂਹਿਕ ਅਨੰਦ ਕਾਰਜ ਸਮਾਗਮ ਦੀਆਂ ਤਿਆਰੀਆਂ ਮੁਕੰਮਲ / ਸਮੂਹਿਕ ਅੰਨਦ ਕਾਰਜ ਸਮਾਗਮ ਅੱਜ 

ਮੋਗਾ 11 ਫਰਵਰੀ( ਜਸਵਿੰਦਰ ਸਿੰਘ ਰੱਖਰਾ) ਖਾਲਸਾ ਸੇਵਾ ਸੁਸਾਇਟੀ ਦੀ ਭਰਵੀਂ ਮੀਟਿੰਗ ਸੁਸਾਇਟੀ ਦੇ ਦਫਤਰ ਵਿਖੇ ਮੁਖ ਸੇਵਾਦਾਰ ਪਰਮਜੀਤ ਸਿੰਘ ਬਿੱਟੂ ਅਗਵਾਈ ਵਿਚ ਕੀਤੀ ਗਈ।  ਮੀਟਿੰਗ ਦਾ ਸੰਚਾਲਨ ਕੁਲਵੰਤ ਸਿੰਘ ਕਾਂਤੀ ਅਤੇ ਰਸ਼ਪਾਲ ਸਿੰਘ ਨੇ ਕੀਤਾ । ਇਸ ਮੀਟਿੰਗ ਦਾ ਏਜੇਂਡਾ ਸਮੂਹਿਕ ਅਨੰਦ ਕਾਰਜ ਸਮਾਗਮ ਜਿਸ ਵਿਚ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ 12 ਫਰਵਰੀ 2023 ਨੂੰ ਗੁ ਨਾਮਦੇਵ ਭਵਨ,ਅਕਾਲਸਰ ਰੋਡ ਮੋਗਾ ਵਿਖੇ ਕੀਤੇ ਜਾਣਗੇ  ਇਸ ਸਮਾਗਮ ਨੂੰ ਸਫਲਤਾ ਨਾਲ ਸੰਪਨ ਕਰਨ ਲਈ ਮੈਂਬਰਾਂ ਦੀਆਂ ਸੇਵਾਵਾਂ ਲਗਾਈਆਂ ਗਈਆਂ।    ਮੁਖ ਤੋਰ ਤੇ ਲੜਕੀਆਂ ਨੂੰ ਦਿੱਤਾ ਜਾਣ ਵਾਲਾ ਘਰੇਲੂ ਵਰਤੋਂ ਦਾ ਸਾਮਾਨ ਇਕੱਤਰ ਕਰਨ ਦੀ ਸੇਵਾ , ਸਾਊਂਡ ਅਤੇ ਟੇਂਟ ਦੀ ਸੇਵਾ, ਵੀਡੀਓਗ੍ਰਾਫੀ  ਦੀ ਸੇਵਾ , ਸਟੇਜ ਤਿਆਰ ਕਰਨ ਦੀ ਸੇਵਾ, ਮਿਲਣੀਆਂ ਕਰਵਾਉਣ ਦੀ ਸੇਵਾ, ਬਰਾਤਾਂ ਦੇ ਸਵਾਗਤ ਦੀ ਸੇਵਾ , ਲੜਕੀਆਂ ਨੂੰ ਤਿਆਰ ਕਰਨ ਦੀ ਸੇਵਾ, ਲੰਗਰ ਦੀ ਸੇਵਾ , ਜਲ ਦੀ ਸੇਵਾ , ਜੋੜਾ ਘਰ ਦੀ ਸੇਵਾ, ਮੈਡੀਕਲ ਸਹਾਇਤਾ ਆਦਿ ਲਈ ਵੱਖ ਵੱਖ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਇਸ ਸਮੇਂ ਪਰਮਜੋਤ ਸਿੰਘ ਖ਼ਾਲਸਾ ਅਤੇ ਸਤਨਾਮ ਸਿੰਘ ਕਾਰਪੇਂਟਰ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ ਕਰ ਲਈਆਂ ਹਨ  , ਉਹਨਾਂ ਸਾਰੇ ਸੇਵਾਦਾਰਾਂ ਅਤੇ ਸੰਸਥਾਵਾਂ ਨੂੰ ਸਮਾਗਮ ਦੀ ਸਫਲਤਾ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਬੇਨਤੀ ਕੀਤੀ  ਅਤੇ ਸਮਾਗਮ ਵਿਚ ਵੱਧ ਚੜ੍ਹ ਕੇ ਹਾਜ਼ਰੀ ਲਗਵਾ ਕੇ 7 ਜੋੜਿਆ ਨੂੰ ਅਸ਼ੀਰਵਾਦ ਦੇਣ ਦੀ ਬੇਨਤੀ ਕੀਤੀ ਪਰਮਜੀਤ ਸਿੰਘ ਬਿੱਟੂ ਅਤੇ ਗੁਰਮੀਤ ਸਿੰਘ ਗੁੱਲੂ ਨੇ ਦੱਸਿਆ  ਇਸ ਸਮਾਗਮ ਵਿੱਚ ਗੁਰੂ ਘਰ ਦੀ ਰਾਗੀ , ਭਾਈ ਸੋਹਣ ਸਿੰਘ , ਭਾਈ ਗੁਰਪ੍ਰੀਤ ਸਿੰਘ , ਢਾਡੀ ਬੋਹੜ ਸਿੰਘ ਖੁਸ਼ਦਿਲ, ਭਾਈ ਸੁਖਪ੍ਰੀਤ ਸਿੰਘ , ਭਾਈ ਸ਼ਿੰਦਰਪਾਲ ਸਿੰਘ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 

ਇਸ ਮੀਟਿੰਗ ਵਿਚ ਹੇਠ ਲਿਖੇ ਸੇਵਾਦਾਰਾਂ ਦੀਆ ਸੇਵਾਵਾਂ ਲਗਾਈਆਂ ਗਈਆਂ ਕੁਲਦੀਪ ਸਿੰਘ ਕਲਸੀ, ਗੁਰਮੁਖ ਸਿੰਘ ਖਾਲਸਾ, ਰਣਜੀਤ ਸਿੰਘ,  ਸਤਨਾਮ ਸਿੰਘ ਕਾਰਪੇਂਟਰ, ਪਰਮਜੀਤ ਸਿੰਘ ਬਿੱਟੂ, ਦਲਜੀਤ ਸਿੰਘ ਔਲਖ ,ਪਰਮਜੀਤ ਸਿੰਘ ਪੰਮਾ , ਕੁਲਵੰਤ ਸਿੰਘ ਕਾਂਤੀ , ਹਰਦੀਪ ਸਿੰਘ ਕਲਸੀ ,  ਬਲਜੀਤ ਸਿੰਘ ਖੀਵਾ , ਜਗਰੂਪ ਸਿੰਘ ,ਬਲਦੇਵ ਸਿੰਘ ਜੰਡੂ , ਹਰਵਿੰਦਰ ਸਿੰਘ ਦਹੇਲੇ ਐਂਡ ਟੀਮ ਗੋਲਡਨ ਮੁਵੀਜ ਪਰਮਜੀਤ ਸਿੰਘ ਪੁਰਾਣਾ ਮੋਗਾ , ਹਰਜਿੰਦਰ ਸਿੰਘ ,ਦਮਨਪ੍ਰੀਤ ਸਿੰਘ , ਗੁਰਮੀਤ ਸਿੰਘ ਗੁੱਲੂ, ਜਗਰੂਪ ਸਿੰਘ , ਮੇਜਰ ਸਿੰਘ , ਗੁਰਮੇਲ ਸਿੰਘ , ਬਲਜੀਤ ਸਿੰਘ ਚਾਨੀ, ਬਲਵੰਤ ਸਿੰਘ , ਗੁਰਪ੍ਰੀਤ ਸਿੰਘ , ਸਤਵਿੰਦਰ ਸਿੰਘ , ਤ੍ਰਿਸ਼ਨਜੀਤ ਸਿੰਘ , ਜਸਕਰਨ ਸਿੰਘ , ਸਤਿੰਦਰਪਾਲ ਸਿੰਘ ਸੈਂਭੀ ,ਆਸ਼ੂ,  ਸਤਵੀਰ ਸਿੰਘ ਰਿੱਕੀ , ਗੁਰਜੰਟ ਸਿੰਘ ਜੰਟਾ, ਗੁਲਾਬ ਸਿੰਘ  , ਸੁਖਜਿੰਦਰ ਸਿੰਘ , ਗਗਨਦੀਪ ਸਿੰਘ , ਹਰਵਿੰਦਰ ਸਿੰਘ ਨੈਸਲੇ , ਪ੍ਰਭਜੀਤ ਸਿੰਘ, ਦਮਨਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਅਨਮੋਲ ਸਿੰਘ, ਗੁਰਪ੍ਰੀਤ ਸਿੰਘ , ਮਨਦੀਪ ਸਿੰਘ ਬਾਜ਼,  ਮੋਹਨ ਸਿੰਘ , ਰਾਜ ਕੁਮਾਰ ਰਾਜੂ , ਦੀਪਾ ਫਤੇਗੜ੍ਹ , ਰਣਜੀਤ ਸਿੰਘ , ਸਰਬਜੀਤ ਸਿੰਘ ਰੋਕੀ , ਗਗਨਦੀਪ ਸਿੰਘ ਗਾਬਾ , ਗੁਲਾਬ ਸਿੰਘ  , ਕਾਬੁਲ ਸਿੰਘ ਨੈਸਲੇ, ਅਮ੍ਰਿਤਪਾਲ ਸਿੰਘ ਹੈਪੀ , ਜੋਤ ਨਿਰੰਜਨ ਸਿੰਘ , ਵਿਕਰਮਜੀਤ ਸਿੰਘ ਵਿੱਕੀ , ਸੁਖਜੀਤ ਸਿੰਘ ,ਹਰਮੀਤ ਸਿੰਘ ਲੱਕੀ , ਲਖਵਿੰਦਰ ਸਿੰਘ ਲਵਲੀ , ਕੁਲਜੀਤ ਸਿੰਘ ਰਾਜਾ, ਪਰਮਜੀਤ ਸਿੰਘ ਪੰਮਾ, ਕਾਬੁਲ ਸਿੰਘ, ਚਰਨਜੀਤ ਸਿੰਘ ਪੁਰਬਾ, ਹਰਦੀਪ ਸਿੰਘ ਮਨੀ , ਗੁਰਜੰਟ ਸਿੰਘ ਜੰਟਾ , ਅਮਨਦੀਪ ਸਿੰਘ ਟੋਨੀ , ਗੁਰਜੰਟ ਸਿੰਘ ਜੰਟਾ  , ਸ਼ਰਨਜੀਤ ਸਿੰਘ,  ਸੁਖਜਿੰਦਰ ਸਿੰਘ , ਰਾਜਵੰਤ ਸਿੰਘ ਮਾਹਲਾ , ਗੁਰਸ਼ਰਨ ਸਿੰਘ ਰਾਜਨ, ਰਣਬੀਰ ਸਿੰਘ , ਜਸਵੰਤ ਸਿੰਘ , ਹਰਪ੍ਰੀਤ ਸਿੰਘ ,  ਬਲਵਿੰਦਰ ਸਿੰਘ ਆਦਿ ਸੇਵਾਦਾਰਾਂ ਦੀਆ ਡਿਊਟੀਆਂ ਲਗਾਈਆਂ ਗਈਆਂ ,  ਇਹ ਜਾਣਕਾਰੀ ਸਤਵਿੰਦਰ ਸਿੰਘ ਬੱਬੂ ਨੇ ਦਿੱਤੀ I

ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਕੈਰੀਅਰ ਕੌਂਸਲਿੰਗ ਕਰਨ ਲਈ ਵਰਕਸ਼ਾਪ ਸ਼ੁਰੂ

ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਵਿਖੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਕੈਰੀਅਰ ਕੌਂਸਲਿੰਗ ਕਰਨ ਲਈ ਨਿਰੰਤਰ ਵਰਕਸ਼ਾਪ ਸ਼ੁਰੂ

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਨਕ ਕੈਂਪਸ ਵਿਖੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਭਾਰਤੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਆਸ-ਪਾਸ ਦੇ ਜ਼ਿਲਿਆ ਦੇ ਸਕੂਲੀ ਵਿਦਿਆਰਥੀਆਂ ਦੀ ਕੈਰੀਅਰ ਗਾਈਡੈਂਸ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਹਾਈ ਅਤੇ ਸੈਕੰਡਰੀ ਪੱਧਰ ਦੇ ਅੱਠ ਸਰਕਾਰੀ ਸਕੂਲ ਫੁਲੂਖੇੜਾ, ਲਾਲੇਆਣਾ, ਲੇਲੇਆਲਾ, ਬਹਿਮਣ ਜੱਸਾ ਸਿੰਘ, ਗਾਟਵਾਲੀ, ਮਲਕਾਣਾ, ਕੋਟ ਬਖਤੂ ਤੇ ਪੱਕਾ ਖੁਰਦ ਦੇ 10ਵੀਂ ਤੋਂ 12ਵੀਂ ਕਲਾਸਾਂ ਦੇ ਵਿਦਿਆਥੀਆਂ ਨੇ ਅਧਿਆਪਕਾਂ ਸਮੇਤ ਕੈਰੀਅਰ ਗਾਈਡੈਂਸ ਵਰਕਸ਼ਾਪ 'ਚ ਭਾਗ ਲਿਆ। ਇਸ ਵਰਕਸ਼ਾਪ ਦੌਰਾਨ, ਡਾ. ਅੰਜੂ ਸੈਣੀ ਵਿਭਾਗ ਦੇ ਮੁਖੀ, ਡਾ. ਬਲਜਿੰਦਰ ਕੌਰ, ਡਾ. ਪ੍ਰੀਤੀ ਬਾਂਸਲ, ਡਾ. ਦਿਵਿਆ ਤਨੇਜਾ, ਡਾ. ਹਰਕੰਵਲ ਸਿੰਘ ਨੇ ਵੱਖ-ਵੱਖ ਸਮੇਂ 'ਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਇੱਕ ਚੰਗੇ ਕੈਰੀਅਰ ਦੀ ਚੋਣ ਕਰਨ ਲਈ ਕੌਸਲਿੰਗ ਕੀਤੀ। ਇਸਦੇ ਨਾਲ-ਨਾਲ ਕੈਂਪਸ ਵਿਚ ਚੱਲ ਰਹੇ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ। ਕੈਂਪਸ ਡਾਇਰੈਕਟਰ ਪ੍ਰੋਫੇਸਰ (ਡਾ.) ਜਸਬੀਰ ਸਿੰਘ ਹੁੰਦਲ ਜੀ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਵਿਅਕਤ ਕਰਦੇ ਹੋਏ ਦੱਸਿਆ ਕਿ ਇਸ ਕੈਂਪਸ ਵੱਲੋਂ ਇਹ ਅਭਿਆਨ ਲਗਾਤਾਰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਸਬੰਧੀ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਉਪਰੰਤ ਸਹੀ ਫੈਸਲਾ ਲੈਣ ਦੇ ਕਾਬਲ ਬਣ ਸਕਣ। ਡਾ. ਹੁੰਦਲ ਨੇ ਆਪਣੇ ਸੁਨੇਹੇ ਵਿੱਚ ਪ੍ਰਿੰਟ ਅਤੇ ਸੋਸ਼ਲ ਮੀਡੀਆ ਨੂੰ ਆਮ ਲੋਕਾਂ ਤੱਕ, ਸਿਰਫ ਲੋਕ ਹਿਤ ਦੇ ਨਜ਼ਰੀਏ ਤੋੰ ਇਹ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ਼ੋਂ ਮਾਲਵੇ ਦੇ ਖੇਤਰ ਦੇ ਵਿੱਦਿਅਕ ਪਛੜੇਪਣ ਨੂੰ ਮਿਟਾਉਣ ਲਈ ਅਤੇ ਵਿਦਿਆਰਥੀਆਂ ਦੇ ਘਰਾਂ ਦੇ ਨੇੜੇ ਵਿੱਦਿਆ ਪ੍ਰਾਪਤ ਕਰਨ ਦਾ ਇੱਕ ਉੱਚ ਕੋਟੀ ਦਾ ਸਾਧਨ ਪ੍ਰਦਾਨ ਕਰਨ ਲਈ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਆਪਣਾ ਕੈਂਪਸ ਸ਼ੁਰੂ ਕੀਤਾ ਗਿਆ ਸੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਵਚਨਾਂ ਦੇ ਤਰਜ਼ ਸੰਗਤ ਇਸਦਾ ਨਾਮ ਪੰਜਾਬੀ ਯੂਨਿਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾਂ ਸਾਹਿਬ  ਰੱਖਿਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਇਸ ਕੈਂਪਸ ਵਿਖੇ ਵੱਖ-ਵੱਖ ਕੋਰਸ ਬਹੁਤ ਹੀ ਜਾਇਜ਼ ਫੀਸ ਦਰਾਂ ਤੇ ਕਰਵਾਏ ਜਾਂਦੇ ਹਨ ਤਾਂ ਜੋ ਪੜ੍ਹਨ ਦੀ ਤਾਂਘ ਰੱਖਣ ਵਾਲਾ ਹਰ ਵਿਦਿਆਰਥੀ ਆਰਥਿਕ ਔਕੜਾਂ ਦੇ ਬਾਵਜੂਦ ਸਿੱਖਿਆ ਪ੍ਰਾਪਤ ਕਰ ਸਕੇ। ਜਾਇਜ਼ ਫੀਸ ਦਰਾਂ ਰੱਖਣ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵੱਲੋਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ (ਬੀ.ਟੈਕ ਅਤੇ ਡਿਪਲੋਮਾ) ਪ੍ਰਾਪਤ ਕਰਨ ਦਾ ਇੱਕ ਆਸਾਨ ਤਰੀਕਾ ਦੇਣ ਲਈ ਗੋਲਡਨ ਹਾਰਟਸ ਸਕਾਲਰਸ਼ਿਪ ਸਕੀਮ ਵੀ ਚਾਲੂ ਕੀਤੀ ਹੋਈ ਹੈ ਤਾਂ ਕਿ ਵਿਦਿਆਰਥੀ ਪਹਿਲਾਂ ਪੜ੍ਹਾਈ ਪੂਰੀ ਕਰਨ ਅਤੇ ਉਸਦੇ ਇੱਕ ਸਾਲ ਲੰਘਣ ਉਪਰੰਤ ਅਗਲੇ ਸਾਲਾਂ ਵਿੱਚ ਬਿਨਾਂ ਕਿਸੇ ਵਿਆਜ ਦੇ ਬਣਦੀ ਰਿਆਇਤੀ ਫੀਸ ਤਿਮਾਹੀ ਕਿਸ਼ਤਾਂ ਰਾਹੀਂ ਭਰ ਸਕਣ। ਸਾਇੰਸ, ਇੰਜਨੀਅਰਿੰਗ, ਐਮਬੀਏ, ਕਾਮਰਸ, ਭਾਸ਼ਾਵਾਂ ਅਤੇ ਸਮਾਜਿਕ ਵਿਗਿਆਨ ਦੇ ਵੱਖ-ਵੱਖ ਉਪਲੱਭਧ ਕਰਵਾ ਰਿਹਾ ਇਹ ਲਗਭੱਗ 80 ਏਕੜ ਵਿੱਚ ਫੈਲਿਆ ਹਰਾ-ਭਰਾ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਮਾਜ ਪ੍ਰਤੀ ਜਿੰਮੇਵਾਰੀ ਦਾ ਇੱਕ ਨਿਰਾਲਾ ਪ੍ਰਤੀਕ ਹੈ।

ਮੈਂ ਪੰਜਾਬੀ, ਬੋਲੀ ਪੰਜਾਬੀ' ਮੁਹਿੰਮ ਦੇ ਗਿਆਰਵੇਂ ਦਿਨ ਕੱਢੀ ਸਾਈਕਲ ਰੈਲੀ

ਬਠਿੰਡਾ/ਤਲਵੰਡੀ ਸਾਬੋ, 11 ਫ਼ਰਵਰੀ (ਗੁਰਜੰਟ ਸਿੰਘ ਨਥੇਹਾ)- ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ 'ਮੈਂ ਪੰਜਾਬੀ, ਬੋਲੀ ਪੰਜਾਬੀ' ਨਾਮ ਹੇਠ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਗਿਆਰਵੇਂ ਦਿਨ ਸ਼ਹਿਰ 'ਚ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਦਿੱਲੀ ਪਬਲਿਕ ਸਕੂਲ ਦੇ 100 ਵਿਦਿਆਰਥੀਆਂ ਸਮੇਤ 'ਆੜੀ-ਆੜੀ ਸਾਈਕਲਿੰਗ ਅਤੇ ਫਿਟਨੈਸ ਕਲੱਬ' ਦੇ ਮੈਂਬਰਾਂ ਨੇ ਭਾਗ ਲਿਆ। ਇਸ ਰੈਲੀ ਨੂੰ ਐਮ.ਡੀ. ਪ੍ਰੈਗਮਾ ਹਸਪਤਾਲ ਡਾ. ਗੁਰਸੇਵਕ ਗਿੱਲ, ਆਈ.ਏ.ਐੱਸ ਕੋਚਿੰਗ ਅਧਿਆਪਕ ਸ. ਮਨਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਅਤੇ ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਤਿੰਦਰ ਸੈਣੀ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਸਮੇਂ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਕਿੰਗਰਾ, ਖੋਜ ਅਫ਼ਸਰ ਨਵਪ੍ਰੀਤ ਸਿੰਘ ਅਤੇ 'ਆੜੀ-ਆੜੀ' ਕਲੱਬ ਤੋਂ ਸ਼੍ਰੀ ਹਰਦਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਗੁਰਸੇਵਕ ਗਿੱਲ ਨੇ ਕਿਹਾ ਕਿ ਮਾਂ-ਬੋਲੀ ਨੂੰ ਭੁੱਲਣ ਵਾਲ਼ੀਆਂ ਕੌਮਾਂ ਖ਼ਤਮ ਹੋ ਜਾਂਦੀਆਂ ਹਨ। ਸਾਨੂੰ ਅਜਿਹੇ ਹੋਰ ਉਪਰਾਲੇ ਕਰਕੇ ਇਸ ਨੂੰ ਸਾਂਭਣ ਦੀ ਲੋੜ ਹੈ। ਭਾਸ਼ਾ ਵਿਭਾਗ ਜ਼ਿਲ੍ਹਾ ਬਠਿੰਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਪੰਜਾਬੀ ਬੋਲੀ ਨੂੰ ਸਮਰਪਿਤ ਇਹ 21 ਦਿਨਾਂ ਮੁਹਿੰਮ ਅੱਜ ਗਿਆਰਵੇਂ ਦਿਨ 'ਚ ਦਾਖ਼ਲ ਹੋ ਚੁੱਕੀ ਹੈ ਅਤੇ ਇਸਦਾ ਅਸਰ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲ਼ੇ ਦਿਨਾਂ ਵਿੱਚ ਇਸ ਮੁਹਿੰਮ ਅਧੀਨ ਹੋਰ ਵੀ ਬਹੁਤ ਨਿਵੇਕਲੇ ਉਪਰਾਲੇ ਕਰਨ ਦੀ ਯੋਜਨਾ ਹੈ। ਅੱਜ ਦੀ ਇਹ ਰੈਲੀ ਦਿੱਲੀ ਪਬਲਿਕ ਸਕੂਲ ਨੇੜੇ ਸਟੇਡੀਅਮ ਤੋਂ ਸ਼ੁਰੂ ਹੋ ਕੇ 100 ਫੁੱਟੀ ਰੋਡ, ਮਾਡਲ ਟਾਊਨ ਫ਼ੇਜ਼ ਤਿੰਨ, ਪਾਵਰ ਹਾਊਸ ਰੋਡ, ਸਾਹਿਬਜ਼ਾਦਾ ਅਜੀਤ ਸਿੰਘ ਰੋਡ ਹੁੰਦੀ ਹੋਈ ਵਾਪਸ ਪਹੁੰਚੀ। ਰੈਲੀ ਦੌਰਾਨ ਸਾਈਕਲ ਚਾਲਕਾਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ। ਇਸੇ ਤਰ੍ਹਾਂ ਹੀ ਕੱਲ੍ਹ ਬਾਰਵੇਂ ਦਿਨ ਮਿੰਨੀ ਸਕੱਤਰੇਤ ਤੋਂ ਸ਼ੁਰੂ ਕਰਕੇ ਪੂਰੇ ਸ਼ਹਿਰ ਵਿੱਚ ਬਾਈਕ ਰੈਲੀ ਕੱਢੀ ਜਾਵੇਗੀ। ਅੱਜ ਦੀ ਇਸ ਸਾਈਕਲ ਰੈਲੀ ਵਿੱਚ ਦਿੱਲੀ ਪਬਲਿਕ ਸਕੂਲ ਦੇ ਸੀਨੀਅਰ ਵਿੰਗ ਕੋਆਰਡੀਨੇਟਰ ਮੈਡਮ ਮੀਨਾਕਸ਼ੀ, ਜੂਨੀਅਰ ਵਿੰਗ ਇੰਚਾਰਜ ਜਸਪ੍ਰੀਤ ਕੌਰ, ਅਧਿਆਪਕ ਗੁਰਮੀਤ ਧੀਮਾਨ, ਕੁਲਦੀਪ ਸਿੰਘ, ਮਹਾਂਵੀਰ, ਮਹਿਤਾਬ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਹਮਲੇ ਖ਼ਿਲਾਫ਼ ਲੋਕਾਂ ਦਾ ਗੁੱਸਾ ਨਿੱਕਲਿਆ ਸੜਕਾਂ 'ਤੇ

 ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ 

ਬਰਨਾਲਾ, 11 ਫਰਬਰੀ (ਗੁਰਸੇਵਕ ਸੋਹੀ) ਇਨਕਲਾਬੀ ਕੇਂਦਰ, ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਰਜਿੰਦਰ ਪਾਲ ਉੱਤੇ ਸਮਾਜ ਵਿਰੋਧੀ ਹਨਅਨਸਰਾਂ ਨੇ ਜਾਨ ਲੇਵਾ ਹਮਲਾ ਕਰਕੇ ਗੰਭੀਰ ਫੱਟੜ ਕਰਨ ਨਾਲ ਇਨਕਲਾਬੀ ਜਮਹੂਰੀ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਅੱਜ ਵੱਖ-ਵੱਖ ਇਨਕਲਾਬੀ ਜਮਹੂਰੀ  ਜਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਸਿੰਘ ਠੀਕਰੀਵਾਲਾ, ਖੁਸਮੰਦਰ ਪਾਲ, ਗੁਰਪ੍ਰੀਤ ਸਿੰਘ ਰੂੜੇਕੇ, ਰਮੇਸ਼ ਹਮਦਰਦ,ਮੇਲਾ ਸਿੰਘ ਕੱਟੂ, ਬਲਵੰਤ ਸਿੰਘ ਉੱਪਲੀ,ਸ਼ਿੰਦਰ ਧੌਲਾ,ਬਾਬੂ ਸਿੰਘ ਖੁੱਡੀ ਕਲਾਂ,ਨਿਰਮਲ ਚੁਹਾਣਕੇ ਹਰਿੰਦਰ ਮੱਲੀਆਂ, ਅਮਰਜੀਤ ਕੌਰ ਆਦਿ ਦੀ ਅਗਵਾਈ ਵਿੱਚ ਬਹੁਤ ਸਾਰੇ ਸਾਥੀ ਸਿਵਲ ਹਸਪਤਾਲ ਬਰਨਾਲਾ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਡੀ ਐਸ ਪੀ ਦਫਤਰ ਵੱਲ ਜੋਸ਼ ਭਰਪੂਰ ਮੁਜ਼ਾਹਰਾ ਕੀਤਾ ਗਿਆ।  ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਹਮਲਾ ਪੂਰੀ ਸਾਜ਼ਿਸ਼ ਨਾਲ 40-50 ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹੈ।  ਇਹ ਹਮਲਾ ਕਰਨ ਤੋਂ ਇੱਕ ਦਿਨ ਪਹਿਲਾਂ ਦੁਕਾਨ ਉੱਪਰ ਆਕੇ ਧਮਕੀ ਦਿੱਤੀ ਅਤੇ ਥਾਣੇ ਵਿੱਚ ਇੱਕ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ। ਯਾਦ ਰਹੇ ਕਿ ਸੇਖਾ ਰੋਡ ਦੀਆਂ ਗਲੀਆਂ 10-11 ਵਿੱਚ ਅਣ -ਅਧਿਕਾਰਤ ਤੌਰ ਤੇ ਗੁਦਾਮਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ। ਜਿਨ੍ਹਾਂ ਨੇ ਮੁਹੱਲਾ ਵਾਸੀਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸਾਲ ਭਰ ਤੋਂ ਮੁਹੱਲਾ ਵਾਸੀ ਸੰਘਰਸ਼ ਕਮੇਟੀ ਵੱਲੋਂ ਇਨ੍ਹਾਂ ਨਜਾਇਜ਼ ਗੁਦਾਮਾਂ ਨੂੰ ਬੰਦ ਕਰਵਾਉਣ ਲਈ ਡਾ ਰਜਿੰਦਰ ਪਾਲ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਮੁਹੱਲਾ ਵਾਸੀਆਂ ਦੀ ਮੁਸ਼ਕਲ ਵੱਲ ਕੰਨ ਨਹੀਂ ਧਰ ਰਿਹਾ। ਡਾ ਰਜਿੰਦਰ ਪਾਲ ਸੰਘਰਸ਼ ਕਮੇਟੀ ਦੀ ਅਗਵਾਈ ਕਰਨ ਕਰਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੀ ਅੱਖ ਵਿੱਚ ਰੜਕ ਰਿਹਾ ਸੀ। ਸਿੱਟਾ ਕੱਲ੍ਹ ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਦੇ ਹਮਲੇ ਦੇ ਰੂਪ ਵਿੱਚ ਨਿੱਕਲਿਆ ਹੈ।ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਡਾ ਰਜਿੰਦਰ ਪਾਲ ਉੱਪਰ ਹੋਏ ਜਾਨਲੇਵਾ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਬੁਲਾਰਿਆਂ ਨੇ ਪੁਲਿਸ ਵੱਲੋਂ ਮਾਮੂਲੀ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਦੱਸਿਆ। ਪੁਲਿਸ ਦੀ ਗੁੰਡਾ ਅਨਸਰਾਂ ਨਾਲ  ਅਜਿਹੀ ਢਿੱਲਮੱਠ ਦੀ ਕਾਰਵਾਈ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦ ਹੀ ਸਾਰੀਆਂ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਅਗਲੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਸਮੇਂ ਹਰਚਰਨ ਸਿੰਘ ਚੰਨਾਂ,ਰਾਮ ਸਿੰਘ, ਜਸਪਾਲ ਸਿੰਘ ਚੀਮਾ, ਹਰਪਾਲ ਸਿੰਘ ਹੰਢਿਆਇਆ, ਬਲਰਾਜ ਸਿੰਘ ਹੰਢਿਆਇਆ, ਭਾਗ ਸਿੰਘ ਚੰਨਣਵਾਲ, ਪਰਮਜੀਤ ਸਿੰਘ, ਜਗਜੀਤ ਸਿੰਘ, ਕੁਲਵੀਰ ਸਿੰਘ, ਪ੍ਰੇਮਪਾਲ ਕੌਰ, ਕਿਰਨ ਕੌਰ,ਹਰਪ੍ਰੀਤ ਸਿੰਘ,ਡਾ ਅਮਰਜੀਤ ਸਿੰਘ ਕਾਲਸਾਂ,ਰਾਮ ਸਿੰਘ ਠੀਕਰੀਵਾਲਾ, ਪਲਵਿੰਦਰ ਸਿੰਘ ਠੀਕਰੀਵਾਲਾ ਆਦਿ ਆਗੂ ਵੀ ਹਾਜ਼ਰ ਸਨ।

ਸਰਾਭਾ ਵਿਖੇ 13 ਫਰਵਰੀ ਨੂੰ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ

ਸਰਾਭਾ/ ਜੋਧਾਂ 11 ਫਰਵਰੀ ( ਦਲਜੀਤ ਸਿੰਘ ਰੰਧਾਵਾ) ਗ਼ਦਰ ਪਾਰਟੀ ਦੇ ਨਾਇਕ, ਬਾਲਾ ਜਰਨੈਲ ਸਿੰਘ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਗੁਰਦਵਾਰਾ ਨਾਨਕ ਦਰਬਾਰ ਵੈਲਫੇਅਰ ਸੁਸਾਇਟੀ  ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ 13 ਫਰਵਰੀ ਦਿਨ ਸੋਮਵਾਰ ਸਵੇਰੇ 9 ਵਜੇ ਦਸਮੇਸ਼ ਅੰਮ੍ਰਿਤ ਸੰਚਾਰ ਸੇਵਕ ਜੱਥਾ ਲੁਧਿਆਣਾ ਦੇ ਸੇਵਾਦਾਰ ਭਾਈ ਪ੍ਰਕਾਸ ਸਿੰਘ ,ਭਾਈ ਹਰਦੇਵ ਸਿੰਘ ਜੀ ਦੇ  ਸਹਿਯੋਗ ਨਾਲ ਗੁਰੂ ਦੇ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਜਾਵੇਗੀ । ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੀਆਂ ਸੰਗਤਾਂ ਕੇਸੀ ਇਸ਼ਨਾਨ ਕਰਕੇ ਗੁਰੂ ਘਰ 'ਚ ਪਹੁੰਚਣ। ਸੰਗਤਾਂ ਨੂੰ ਕ੍ਰਿਪਾਨ, ਕਛਹਿਰਾ, ਕੜਾ, ਕੰਘੇ ਦੀ ਸੇਵਾ ਗੁਰੂ ਘਰ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਨਾਨਕ ਦਰਬਾਰ ਵੈਲਫੇਅਰ ਸੁਸਾਇਟੀ ਸਰਾਭਾ ਦੇ ਪ੍ਰਧਾਨ ਦਰਸ਼ਨ ਸਿੰਘ ਸਰਾਭਾ, ਵਾਈਸ ਪ੍ਰਧਾਨ ਗੁਰਤੇਜ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ ਗੋਪੀ, ਖਜ਼ਾਨਚੀ ਗੁਰਪ੍ਰੀਤ ਸਿੰਘ ਸਰਾਭਾ, ਵਾਈਸ ਖਜ਼ਾਨਚੀ ਇਕਬਾਲ ਸਿੰਘ, ਦਰਸ਼ਨ ਸਿੰਘ ਆਰਸੀ, ਤੇਜਪਾਲ ਸਿੰਘ ਸਰਾਭਾ ਆਦਿ ਕਮੇਟੀ ਮੈਂਬਰਾਂ ਨੇ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪਿੰਡ ਸਰਾਭਾ ਵਿਖੇ ਪਹੁੰਚਣ ਦੀ ਅਪੀਲ ਕੀਤੀ।

ਐਲ ਆਰ. ਡੀ.ਏ.ਵੀ. ਕਾਲਜ, ਜਗਰਾਉਂ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਜਗਰਾਉਂ, 11 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ, LR DAV ਕਾਲਜ, ਜਗਰਾਓਂ ਵਿਖੇ 'ਰੀਸੈਂਟ ਐਡਵਾਂਸਮੈਂਟਸ ਇਨ ਮਾਡਲਿੰਗ ਐਂਡ ਸਿਮੂਲੇਸ਼ਨ ਇਨ ਫਿਜ਼ੀਕਲ ਐਂਡ ਕੈਮੀਕਲ ਸਾਇੰਸਜ਼-2023 (RAMSPACS)' ਵਿਸ਼ੇ 'ਤੇ CDC ਸਪਾਂਸਰਡ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਅਜ ਮਿਤੀ 11 ਫਰਵਰੀ, 2023 ਨੂੰ ਸਾਇੰਸ ਵਿਭਾਗ ਵੱਲੋਂ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ: ਨਰਿੰਦਰ ਸਿੰਘ ਪ੍ਰੋਫੈਸਰ, ਆਈ.ਆਈ.ਟੀ, ਰੋਪੜ ਤੋ ਅਤੇ ਡਾ: ਅਨੁਜ ਕੁਮਾਰ, ਸਹਾਇਕ ਪ੍ਰੋਫੈਸਰ, ਕੰਪਿਊਟਰ ਸਾਇੰਸਜ਼ ਅਤੇ ਐਪਲੀਕੇਸ਼ਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ: ਅਨੁਪਮਾ, ਗਣਿਤ ਵਿਭਾਗ, ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਤੇ ਡਾ: ਰਾਜੇਸ਼ ਕੁਮਾਰ, ਕੈਮਿਸਟਰੀ ਵਿਭਾਗ, ਸਰਕਾਰੀ ਡਿਗਰੀ ਕਾਲਜ, ਖੁੱਡੀਆਂ, ਐਚ.ਪੀ. ਨੂੰ ਦਿਨ ਲਈ ਸਰੋਤ ਵਿਅਕਤੀਆਂ ਵਜੋਂ ਬੁਲਾਇਆ ਗਿਆ ਸੀ।
ਸੈਮੀਨਾਰ ਦੀ ਸ਼ੁਰੂਆਤ ਗਿਆਨ ਦੇ ਦੀਪਕ ਜਗਾ ਕੇ ਕੀਤੀ ਗਈ ਅਤੇ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਨੇ ਸਾਰੇ ਪਤਵੰਤੇ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਵਿਗਿਆਨ ਦੇ ਵਿਭਿੰਨ ਖੇਤਰਾਂ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਇਸ ਸੈਮੀਨਾਰ ਦੇ ਆਯੋਜਨ ਦੇ ਵਿਸ਼ੇ ਅਤੇ ਉਦੇਸ਼ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। 
ਆਪਣੇ ਵਡਮੁੱਲੇ ਭਾਸ਼ਣ ਵਿੱਚ ਡਾ: ਨਰਿੰਦਰ ਸਿੰਘ ਨੇ ਨੇ ਨੈਨੋ ਟੈਕਨਾਲੋਜੀ ਅਤੇ ਪਾਣੀ ਸ਼ੁੱਧੀਕਰਨ ਬਾਰੇ' ਪ੍ਰਭਾਵਸ਼ਾਲੀ ਪੀ.ਪੀ.ਟੀ. ਦੇ ਨਾਲ ਆਪਣੇ ਸ਼ਾਨਦਾਰ ਵਿਚਾਰ ਪੇਸ਼ ਕੀਤੇ।, ਦੂਜੇ ਸਤਿਕਾਯੋਗ ਸਰੋਤ ਵਿਅਕਤੀ ਡਾ: ਅਨੁਜ ਕੁਮਾਰ, ਨੇ ਡਾਟਾ ਵਿਸ਼ਲੇਸ਼ਣ ਅਤੇ ਪਾਈਥਨ 'ਤੇ ਚਾਨਣਾ ਪਾਇਆ, ਡਾ: ਅਨੁਪਮਾ ਨੇ ਕੁਦਰਤ ਵਿਚ ਜਿਓਮੈਟਰੀ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਡਾ: ਰਾਜੇਸ਼ ਜੈਵਿਕ ਪ੍ਰਦੂਸ਼ਕਾਂ ਦੇ ਨਿਰਧਾਰਨ ਲਈ ਕ੍ਰੋਮੈਟੋਗ੍ਰਾਫਿਕ ਵਿਧੀਆਂ ਦੇ ਵਿਕਾਸ 'ਤੇ ਆਪਣਾ ਭਾਸ਼ਣ ਦਿੱਤਾ।
ਕਾਲਜ ਦੇ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੀਆਂ ਚਲਚਿੱਤਰ ਪੇਸ਼ਕਾਰੀਆਂ ਅਤੇ ਪੋਸਟਰਾਂ ਰਾਹੀਂ ਸਭ ਨੂੰ ਪ੍ਰਭਾਵਿਤ ਕੀਤਾ ਜਿਸ ਨੂੰ ਉਨ੍ਹਾਂ ਨੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ।
ਸਮਾਪਤੀ ਸੈਸ਼ਨ ਵਿੱਚ, ਭਾਗ ਲੈਣ ਵਾਲਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਸਟੇਜ ਦਾ ਸੰਚਾਲਨ ਪ੍ਰੋ: ਸਾਹਿਲ ਬਾਂਸਲ ਨੇ ਬਾਖੂਬੀ ਨਿਭਾਇਆ। ਸੈਮੀਨਾਰ ਦੀ ਸਮਾਪਤੀ ਡਾ: ਮੀਨਾਕਸ਼ੀ, ਐੱਚ.ਓ.ਡੀ., ਗਣਿਤ ਵਿਭਾਗ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਦੇ ਧੰਨਵਾਦ ਦੇ ਮਤੇ ਨਾਲ ਹੋਈ।

12 ਫ਼ਰਵਰੀ ਨੂੰ ਜਨਮ-ਦਿਨ ’ਤੇ ਵਿਸ਼ੇਸ਼ " ਮਹੰਤ ਤੀਰਥ ਸਿੰਘ ‘ਸੇਵਾਪੰਥੀ"

ਪਰਉਪਕਾਰੀ ਤੇ ਵਿੱਦਿਆਦਾਨੀ- ਮਹੰਤ ਤੀਰਥ ਸਿੰਘ ‘ਸੇਵਾਪੰਥੀ’
ਭਾਈ ਕਨੱਈਆ ਰਾਮ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕਾਂ ਸੰਤ-ਮਹਾਤਮਾਂ ਪੈਦਾ ਹੋਏ ਹਨ। ਇਸ ਸੰਪਰਦਾਇ ਵਿੱਚ ਇੱਕ ਨਾਮਵਰ ਮਹਾਂਪੁਰਸ਼ ਹੋਏ ਸਨ ਜਿਨ੍ਹਾਂ ਦਾ ਆਪਾ ਪ੍ਰਭੂ ਭਗਤੀ, ਸੇਵਾ, ਸਿਮਰਨ ਅਤੇ ਦੂਸਰਿਆਂ ਨੂੰ ਪਰਮਾਤਮਾ ਨਾਲ ਜੋੜਨ ਲਈ ਚਾਨਣ-ਮੁਨਾਰਾ ਹੁੰਦਾ ਸੀ। ਇਹੋ ਜਿਹੇ ਹੀ ਮਹਾਨ ਤਿਆਗੀ, ਪਰ-ਉਪਕਾਰੀ, ਵਿੱਦਿਆਦਾਨੀ, ਪ੍ਰਭੂ ਭਗਤੀ ਵਿੱਚ ਲੀਨ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਗੋਨਿਆਣਾ ਭਾਈ ਜਗਤਾ (ਬਠਿੰਡਾ) ਵਾਲੇ ਸਨ।
ਮਹੰਤ ਤੀਰਥ ਸਿੰਘ ਜੀ ਦਾ ਜਨਮ 12 ਫ਼ਰਵਰੀ 1925 ਈ: ਨੂੰ ਪਿੰਡ ਜੰਡਾਂਵਾਲਾ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿੱਚ ਪਿਤਾ ਸ੍ਰ: ਤਾਰਾ ਸਿੰਘ ਦੇ ਘਰ ਮਾਤਾ ਸੇਵਾ ਬਾਈ (ਅੰਮ੍ਰਿਤ ਛਕਣ ਉਪਰੰਤ ਨਾਂ ਸਤਵੰਤ ਕੌਰ) ਦੀ ਕੁੱਖ ਤੋਂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਏ ਮੁਖਵਾਕ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥’ ਅਨੁਸਾਰ ਪਿਤਾ ਜੀ ਨੇ ਉਹਨਾਂ ਦਾ ਨਾਂ ‘ਤੀਰਥ ਸਿੰਘ’ ਰੱਖਿਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚ ਮੌਲਵੀ ਗੁਲ ਇਮਾਮ, ਗੁਲਾਮ ਮੁਹੰਮਦ ਤੇ ਮੁਹੰਮਦ ਹੁਸੈਨ ਪਾਸੋਂ ਪ੍ਰਾਪਤ ਕੀਤੀ। ਉਹ ਪੰਜਵੀਂ ਸ਼ੇ੍ਰਣੀ ਤੱਕ ਉਰਦੂ, ਫ਼ਾਰਸੀ ਚੰਗੇ ਨੰਬਰ ਲੈ ਕੇ ਪਾਸ ਹੋਏ। ਆਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ। ਉਹਨਾਂ ਮੈਟਿ੍ਰਕ ਤੇ ਗਿਆਨੀ ਵੀ ਚੰਗੇ ਨੰਬਰ ਲੈ ਕੇ ਪਾਸ ਕੀਤੀ। ਉਹ ਸਿਰਫ਼ 12 ਸਾਲ ਹੀ ਘਰ ਰਹੇ। ਉਹਨਾਂ ਦਾ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ।
ਸੰਨ 1938 ਈ: ਵਿੱਚ ਮਾਤਾ-ਪਿਤਾ ਦੀ ਆਗਿਆ ਅਨੁਸਾਰ ਮਹੰਤ ਆਸਾ ਸਿੰਘ ਉਹਨਾਂ ਨੂੰ ਨੂਰਪੁਰ ਟਿਕਾਣੇ ਲੈ ਆਏ ਤੇ ਮਹੰਤ ਭਾਈ ਗੁਲਾਬ ਸਿੰਘ ਜੀ ਦੇ ਅਰਪਣ ਕਰ ਦਿੱਤਾ। ਟਿਕਾਣੇ ਵਿੱਚ ਸੇਵਾ, ਸਿਮਰਨ, ਵਿੱਦਿਆ, ਨਾਮ ਅਭਿਆਸ ਕਮਾਈ, ਗੁਰਬਾਣੀ ਦਾ ਅਰਥ-ਬੋਧ ਸਭ ਪ੍ਰਾਪਤ ਹੋ ਗਿਆ। 1964 (39 ਸਾਲ ਦੀ ਉਮਰ) ਵਿੱਚ ਮਹੰਤ ਆਸਾ ਸਿੰਘ ਨੇ ਸਿਰ ਤੇ ਦਸਤਾਰ ਸਜਾ ਕੇ ਸਾਧੂ ਭੇਖ ਦਿੱਤਾ। ਮਹੰਤ ਆਸਾ ਸਿੰਘ ਦੇ 1 ਜਨਵਰੀ 1974 ਈ: ਨੂੰ ਸੱਚ-ਖੰਡ ਪਿਆਨਾ ਕਰਨ ਉਪਰੰਤ 14 ਜਨਵਰੀ 1974 ਈ: ਨੂੰ ਟਿਕਾਣੇ ਦੀ ਸੇਵਾ-ਸੰਭਾਲ ਸੇਵਾਪੰਥੀ ਭੇਖ ਵੱਲੋਂ ਮਹੰਤ ਤੀਰਥ ਸਿੰਘ ਜੀ ਨੂੰ ਝਾੜੂ ਤੇ ਬਾਟਾ ਦੇ ਕੇ ਸੌਂਪੀ ਗਈ। ਉਸ ਸਮੇਂ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਦੀ ਉਮਰ 49 ਸਾਲ ਸੀ।
ਮਹੰਤ ਤੀਰਥ ਸਿੰਘ ਜੀ ਨੂੰ 1980 ਈ: ਵਿੱਚ ਸੇਵਾਪੰਥੀ ਅੱਡਣਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦਾ ਪ੍ਰਧਾਨ ਥਾਪਿਆ ਗਿਆ। ਮਹੰਤ ਤੀਰਥ ਸਿੰਘ ਜੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੀ ਬੰਸਾਵਲੀ ਦੇ 12ਵੇਂ ਮੁੱਖ ਪਥ-ਪ੍ਰਦਰਸ਼ਕ ਅਤੇ ਸੇਵਾਪੰਥੀ ਅੱਡਣ ਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦੇ ਪ੍ਰਧਾਨ ਸਨ। ਉਹਨਾਂ 1980 ਤੋਂ 2008 ਈ: ਤੱਕ ਲਗਾਤਾਰ 28 ਸਾਲ ਇਸ ਸੇਵਾ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਹਨਾਂ 34 ਸਾਲ ਟਿਕਾਣੇ ਦੀ ਸੇਵਾ-ਸੰਭਾਲ ਕੀਤੀ। ਉਹਨਾਂ ਦੀ ਸਰਪ੍ਰਸਤੀ ਵਿੱਚ 4 ਕਾਲਜ, 27 ਸਕੂਲ, 11 ਗੁਰਦੁਆਰੇ ਚੱਲ ਰਹੇ ਸਨ। ਮਹੰਤ ਜੀ ਨੇ ਟਿਕਾਣੇ ਦੀ ਸੇਵਾ ਸੰਭਾਲਣ ਉਪਰੰਤ ਕਥਾ, ਕੀਰਤਨ, ਗੁਰਬਾਣੀ ਦਾ ਅਥਾਹ ਪ੍ਰਵਾਹ, ਗੁਰੂ ਕਾ ਲੰਗਰ ਦਾ ਅਤੁੱਟ ਪ੍ਰਵਾਹ, ਆਏ-ਗਏ ਰਾਹਗੀਰ ਮੁਸਾਫ਼ਰਾਂ ਦੇ ਸੁੱਖ ਆਰਾਮ ਦਾ ਜੋ ਪ੍ਰਵਾਹ ਚਲਾਇਆ, ਉਹ ਆਪਣੀ ਮਿਸਾਲ ਆਪ ਹੈ। ਉਹਨਾਂ ਆਪਣੇ ਸੇਵਾ ਕਾਲ ਦੌਰਾਨ ਗੁਰਦੁਆਰਾ/ਟਿਕਾਣੇ ਦਾ ਬਹੁਤ ਵਿਸਥਾਰ ਕੀਤਾ।
ਮਹੰਤ ਤੀਰਥ ਸਿੰਘ ਜੀ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਤੇ ਚੈਰੀਟੇਬਲ ਟ੍ਰਸਟਾਂ ਦੇ ਚੇਅਰਮੈਨ/ਪ੍ਰਧਾਨ/ਸਰਪ੍ਰਸਤ ਸਨ। ਉਹਨਾਂ ਭਾਈ ਕਨੱਈਆ ਸੇਵਾ ਜੋਤੀ (ਪੰਜਾਬੀ ਮਾਸਿਕ), ਭਾਈ ਕਨੱਈਆ ਸੇਵਾ ਸੁਸਾਇਟੀ (ਰਜਿ:), ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸਾਂ, ਭਾਈ ਕਨੱਈਆ ਚੈਰੀਟੇਬਲ ਟ੍ਰਸਟ (ਰਜਿ:), ਮਾਤਾ ਤਿ੍ਰਪਤਾ ਚੈਰੀਟੇਬਲ ਟ੍ਰਸਟ (ਰਜਿ:), ਭਾਈ ਕਨੱਈਆ ਐਵਾਰਡ, ਭਾਈ ਕਨੱਈਆ ਡਾਕ-ਟਿਕਟ, 300 ਸਾਲਾ ਖ਼ਾਲਸਾ ਸਾਜਣਾ ਦਿਵਸ, ਭਾਈ ਕਨੱਈਆ ਚੌਂਕ, ਚੌਂਕ ਸੰਤ ਭੁਪਿੰਦਰ ਸਿੰਘ ‘ਸੇਵਾਪੰਥੀ’, ਭਾਈ ਕਨੱਈਆ ਜੀ ਦਾ 300 ਸਾਲਾ ਮਲ੍ਹਮ ਦੀ ਡੱਬੀ ਦੀ ਬਖ਼ਸ਼ਿਸ਼ ਦਿਵਸ ਸਮਾਗਮਾਂ, ਅਦਾਰਿਆਂ, ਚੌਂਕਾਂ ਦਾ ਨਿਰਮਾਣ ਕਰਵਾਇਆ। ਮਹੰਤ ਤੀਰਥ ਸਿੰਘ ਜੀ, ਸੇਵਾਪੰਥੀ ਸੰਪਰਦਾਇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਗਏ ਅਤੇ ਨਿਸ਼ਕਾਮ ਰੂਪ ਵਿੱਚ ਆਪਣਾ ਜੀਵਨ ਬਿਤਾਇਆ।  ਉਹਨਾਂ ਆਪਣੇ ਜੀਵਨ ਵਿੱਚ ਸੇਵਾਪੰਥੀ ਸੰਪਰਦਾਇ ਨਾਲ ਜੁੜੀਆਂ ਸੰਸਥਾਵਾਂ ਦਾ ਕਈ ਪੱਖਾਂ ਤੋਂ ਵਿਸਥਾਰ ਕੀਤਾ। ਉਹਨਾਂ ਕੁਦਰਤੀ ਆਫ਼ਤਾਂ, ਹੜ੍ਹ ਪੀੜ੍ਹਤਾਂ, ਗ਼ਰੀਬ ਲੋਕਾਂ ਤੇ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਕੈਂਪ, ਲੁੂਲ੍ਹੇ, ਲੰਗੜੇ, ਪਿੰਗਲੇ, ਮੁਥਾਜਾਂ ਦੀ ਅਨੇਕਾਂ ਵਾਰ ਵਿੱਤੀ ਸਹਾਇਤਾ ਕੀਤੀ।  
 ਮਹੰਤ ਜੀ ਨੇ ਗੁਰਬਾਣੀ ਦੇ ਗੁਟਕੇ, ਸਟੀਕ, ਸੇਵਾਪੰਥੀ ਸਾਹਿਤ ਤੇ ਹੋਰ ਅਨੇਕਾਂ ਵਿਦਵਾਨਾਂ ਦੀਆਂ ਪੁਸਤਕਾਂ ਲੱਖਾਂ ਦੀ ਗਿਣਤੀ ਵਿੱਚ ਛਪਵਾ ਕੇ ਮੁਫ਼ਤ ਵੰਡੀਆਂ। ਉਹਨਾਂ ਦੇ ਤਿੰਨ ਗੁਰਬਾਣੀ ਦੇ ਸਟੀਕ ਜਪੁ-ਬੋਧ, ਸਿਧ ਗੋਸਟਿ, ਆਸਾ ਕੀ ਵਾਰ ਛਪੇ ਹਨ। ਮਹੰਤ ਤੀਰਥ ਸਿੰਘ ਜੀ ਦਾ ਸੁਖਮਨੀ ਸਾਹਿਬ ਸਟੀਕ ਛਪਾਈ ਅਧੀਨ ਹੈ। ਉਹਨਾਂ ਦਾ ਮਿਸ਼ਨ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਕਨੱਈਆ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇ। ਉਹਨਾਂ ਆਪਣੇ ਜੀਵਨ ਕਾਲ ਵਿੱਚ 1969 ਈ: ਤੋਂ 2006 ਈ: ਤੱਕ ਨੌਂ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਇਲਾਕੇ ਭਰ ਵਿੱਚ ਬੜੇ ਉੱਚ ਪੱਧਰ ਤੇ ਮਨਾਈਆਂ। ਉਹਨਾਂ ਦੇਸ਼ਾਂ-ਵਿਦੇਸ਼ਾਂ ਵਿੱਚ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਉਹਨਾਂ ਨੇ ਬੇਅੰਤ ਸਹਿਜਧਾਰੀ ਪਰਿਵਾਰਾਂ ਨੂੰ ਤੇ ਭੁੱਲੀ-ਭਟਕੀ ਨੌਜਵਾਨ ਪੀੜ੍ਹੀ ਨੂੰ ਸਿੱਖ ਬਣਾਇਆ। ਉਹ ਹਰ ਪਲ, ਹਰ ਘੜੀ ਜਨ ਪਰ-ਉਪਕਾਰ ਦੇ ਕਾਰਜਾਂ ਵਿੱਚ ਲਿਵਲੀਨ ਰਹਿੰਦੇ ਸਨ। ਮਹੰਤ ਜੀ ਕਥਾ ਬਹੁਤ ਸੁੰਦਰ ਕਰਦੇ ਸਨ ਜੋ ਵੀ ਸੁਣਦਾ ਉਹ ਹੀ ਮੋਹਿਤ ਹੋ ਜਾਂਦਾ ਤੇ ਅੱਗੋਂ ਲਈ ਆਪ ਹੀ ਰੋਜ਼ਾਨਾ ਕਥਾ ਸੁਣਨ ਦਾ ਨੇਮੀ ਬਣ ਜਾਂਦਾ ਸੀ।
ਮਹੰਤ ਤੀਰਥ ਸਿੰਘ ਜੀ ਨੇ ਚਾਰ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਲੱਖੀ-ਜੰਗਲ ਵਿਖੇ 125 ਫੁੱਟ ਉੱਚੇ ਸੋਨੇ ਦੇ ਖੰਡੇ ਜੜਤ ਨਿਸ਼ਾਨ ਸਾਹਿਬ, ਦਰਬਾਰ ਹਾਲ ਦੇ ਗੁੰਬਦਾਂ ਤੇ ਸੋਨਾ ਚੜ੍ਹਾਉਣ ਅਤੇ ਚੀਨੀ ਦੀਆਂ ਟੁਕੜੀਆਂ ਲਾਉਣ ਤੇ ਇਮਾਰਤ ਦੀ ਸੇਵਾ ਅਤੇ ਸਰੋਵਰ ਦੀ ਸੇਵਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਕੀਤੀ। ਗੁਰਦੁਆਰਾ ਬਨੋਟਾ ਸਾਹਿਬ ਦੀ ਸੇਵਾ ਤੇ ਗੋਨਿਆਣਾ ਭਾਈ ਜਗਤਾ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚ ਅਣਗਿਣਤ ਗੁਰਦੁਆਰਿਆਂ ਦੀ ਸਥਾਪਨਾ ਕਰਵਾਈ ਅਤੇ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ ਤੇ ਸਹਿਯੋਗ ਦਿੱਤਾ।
ਮਹੰਤ ਤੀਰਥ ਸਿੰਘ ਜੀ ਦਾ ਦਿਲ ਬੜਾ ਦਰਿਆ ਸੀ। ਉਹਨਾਂ ਦਿਲ ਖੋਲ੍ਹ ਕੇ , ਮਾਇਆ ਦੇ ਖੁੱਲ੍ਹੇ ਭੰਡਾਰੇ ਵਰਤਾ ਕੇ ਸਮੁੱਚੇ ਸੰਸਾਰ ਵਿੱਚ ਪਰ-ਉਪਕਾਰ ਦੇ ਕੰਮ ਕੀਤੇ। ਮਹਾਂਪੁਰਸ਼ ਸੰਸਾਰ ਵਿੱਚ ਨੇਕ ਕੰਮ ਕਰਨ ਲਈ ਹੀ ਆਉਂਦੇ ਹਨ। ਮਾਲਵੇ ਦੀ ਧਰਤੀ ਤੇ ਮਹੰਤ ਤੀਰਥ ਸਿੰਘ ਜੀ ਨੇ ਵਿੱਦਿਆ, ਗੁਰਮਤਿ ਦਾ ਪ੍ਰਚਾਰ ਬਹੁਤ ਕੀਤਾ। ਮਹੰਤ ਤੀਰਥ ਸਿੰਘ ਜੀ ਦਾ ਨਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜੋ ਜੁਗਾਂ-ਜੁਗਾਂਤਰਾਂ ਤੇ ਜਨਮਾਂ-ਜਨਮਾਂਤਰਾਂ ਤੱਕ ਯਾਦ ਰਹੇਗਾ।
ਮਹੰਤ ਤੀਰਥ ਸਿੰਘ ਜੀ ਨੇ ਲੰਡਨ, ਅਮਰੀਕਾ ਤੇ ਕਨੇਡਾ ਵਿੱਚ ‘ਭਾਈ ਕਨੱਈਆ ਸੇਵਾ ਮਿਸ਼ਨ’ ਟ੍ਰਸਟ ਸਥਾਪਿਤ ਕੀਤੇ ਜੋ ਅੱਜ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਸਫਲਤਾਪੂਰਵਕ ਚੱਲ ਰਹੇ ਹਨ। ਉਹਨਾਂ ਦੇ ਉੱਦਮ ਨਾਲ ਹੀ 18 ਸਤੰਬਰ 1998 ਈ: ਨੂੰ ਭਾਈ ਕਨੱਈਆ ਜੀ ਦੀ ਸਾਲਾਨਾ ਬਰਸੀ ਦੇ ਸ਼ੁੱਭ ਅਵਸਰ ਤੇ ਭਾਰਤ ਦੇ ਉਪਰਾਸ਼ਟਰਪਤੀ ਸ਼੍ਰੀ ਕਿ੍ਰਸ਼ਨ ਕਾਂਤ, ਕੇਂਦਰੀ ਡਾਕ ਤੇ ਸੰਚਾਰ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਦੋ ਰੁਪਏ ਵਾਲੀ ਡਾਕ-ਟਿਕਟ ਰਿਲੀਜ਼ ਕੀਤੀ। ਮਹੰਤ ਤੀਰਥ ਸਿੰਘ ਜੀ ਨੇ ਭਾਈ ਕਨੱਈਆ ਡਾਕ-ਟਿਕਟ ਜਾਰੀ ਕਰਨ ਦੇ ਕਾਰਜ ਨੂੰ 300 ਸਾਲਾ ਖ਼ਾਲਸਾ ਸਾਜਣਾ ਦਿਵਸ ਦੇ ਅਵਸਰ ’ਤੇ ਭਾਰਤ ਸਰਕਾਰ ਵੱਲੋਂ ਦਿੱਤਾ  ‘ਤੋਹਫਾ’ ਕਰਾਰ ਦਿੱਤਾ ਸੀ।
ਮਹੰਤ ਤੀਰਥ ਸਿੰਘ ਵਿਦਵਾਨਾਂ ਦੇ ਬੜੇ ਕਦਰਦਾਨ ਸਨ। ਉਹਨਾਂ ਵਿਦਵਾਨਾਂ, ਲੇਖਕਾਂ ਤੇ ਸੇਵਾ-ਭਾਵੀ ਵਿਅਕਤੀਆਂ ਦਾ ਸਮੇਂ-ਸਮੇਂ ਤੇ ਸਨਮਾਨ ਕੀਤਾ। ਜਿੱਥੇ ਉਹ ਵਿਦਵਾਨਾਂ, ਲੇਖਕਾਂ ਦਾ ਸਨਮਾਨ ਕਰਦੇ ਸਨ। ਉੱਥੇ ਉਹ ਆਪ ਵੀ ਉੱਚ ਕੋਟੀ ਦੇ ਲੇਖਕ ਸਨ। ਮਹੰਤ ਤੀਰਥ ਸਿੰਘ ਜੀ ਦੇ ਅਨੇਕਾਂ ਲੇਖ ਭਾਈ ਕਨੱਈਆ ਸੇਵਾ ਜੋਤੀ, ਰੂਹਾਨੀ ਸੱਚ, ਗੁਰ ਸੰਦੇਸ਼, ਗੁਰਬਾਣੀ ਇਸ ਜਗੁ ਮਹਿ ਚਾਨਣੁ, ਮਿਸ਼ਨਰੀ ਸੇਧਾਂ ਮੈਗਜ਼ੀਨਾਂ ਵਿੱਚ ਅਤੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਛਪ ਚੁੱਕੇ ਸਨ। ‘ਭਾਈ ਕਨੱਈਆ ਸੇਵਾ ਜੋਤੀ’ ਮੈਗਜ਼ੀਨ ਵਿੱਚ ਛਪੇ ਲੇਖਾਂ ਨੂੰ ਇਹਨਾਂ ਸਤਰਾਂ ਦੇ ਲੇਖਕ ਕਰਨੈਲ ਸਿੰਘ ਐੱਮ.ਏ. ਨੇ ‘ਅਨਮੋਲ ਬਚਨ ਮਹੰਤ ਤੀਰਥ ਸਿੰਘ ਸੇਵਾਪੰਥੀ’ ਪੁਸਤਕ ਤਿਆਰ ਕੀਤੀ ਹੈ।  
ਸੇਵਾ, ਸਿਮਰਨ ਦੇ ਪੁੰਜ, ਪਰ-ਉਪਕਾਰੀ, ਵਿੱਦਿਆਦਾਨੀ, ਮਨੋਹਰ ਸ਼ਖ਼ਸੀਅਤ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ 15 ਜਨਵਰੀ 2008 ਈ: ਦਿਨ ਮੰਗਲਵਾਰ ਨੂੰ ਰਾਤ ਪੌਣੇ ਗਿਆਰਾਂ ਵਜੇ 83 ਸਾਲ ਦੀ ਉਮਰ ਬਤੀਤ ਕਰਕੇ ਸੱਚ-ਖੰਡ ਜਾ ਬਿਰਾਜੇ। ਮਹੰਤ ਤੀਰਥ ਸਿੰਘ ਜੀ ਦੀ ਖੂਬਸੂਰਤ ਵੱਡ ਅਕਾਰੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸਸ਼ੋਭਿਤ ਹੈ। ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਦੀਆਂ ਪਵਿੱਤਰ ਯਾਦਗਾਰਾਂ ਬੈੱਡ (ਪਲੰਘ), ਬਸਤਰ, ਕੰਬਲ, ਚਾਦਰ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ‘ਭਾਈ ਸੇਵਾ ਰਾਮ ਵਚਿੱਤਰਸ਼ਾਲਾ’ ਵਿੱਚ ਸੁਭਾਇਮਾਨ ਹਨ।
ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਦਾ 98ਵਾਂ ਜਨਮ-ਦਿਨ 12 ਫ਼ਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ  (ਬਠਿੰਡਾ) ਵਿਖੇ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਭਾਈ ਕਨੱਈਆ ਸੇਵਾ ਮਿਸ਼ਨ ਲੰਡਨ (ਯੂ.ਕੇ) ਦੇ ਸਹਿਯੋਗ ਨਾਲ ਭਾਈ ਕਨੱਈਆ ਸੇਵਾ ਸੁਸਾਇਟੀ (ਰਜਿ:) ਗੋਨਿਆਣਾ ਭਾਈ ਜਗਤਾ ਵੱਲੋਂ ਅੱਖਾਂ ਦਾ ਮੁਫ਼ਤ ਫੋਕੋ ਲੈਨਜ਼ ਉਪਰੇਸ਼ਨ ਕੈਂਪ ਲਗਾਇਆ ਜਾਵੇਗਾ । ਕੈਂਪ ਦਾ ਉਦਘਾਟਨ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਕਰਨਗੇ।
 ਇਸੇ ਦਿਹਾੜੇ ਰਾਤ ਨੂੰ 7 ਵਜੇ ਤੋਂ 12 ਵਜੇ ਤੱਕ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿਖੇ ਮਹਾਨ ਕੀਰਤਨ-ਦਰਬਾਰ ਹੋਵੇਗਾ। ਜਿਸ ਵਿੱਚ ਗਿਆਨੀ ਜਗਤਾਰ ਸਿੰਘ ਜੀ ਹੈੱਡਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਬਕਾ ਪ੍ਰਧਾਨ ਐਚ.ਐਸ. ਜੀ.ਪੀ.ਸੀ. ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਸਪ੍ਰੀਤ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਫ਼ਤਿਹਗੜ੍ਹ ਸਾਹਿਬ, ਢਾਡੀ ਜਸਵੀਰ ਸਿੰਘ ਮਾਨ, ਭਾਈ ਗੁਰਸੇਵਕ ਸਿੰਘ ਰੰਗੀਲਾ ਦਾਦੂ ਸਾਹਿਬ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਕੀਰਤਨ-ਦਰਬਾਰ ਦਾ ਸਿੱਧਾ ਪ੍ਰਸਾਰਣ ਆਵਾਜ਼ਿ ਕੌਮ, ਮਿਸਟਰ ਸਿੰਘ ਪੋ੍ਰਡਕਸ਼ਨ, ਗੁਰਬਾਣੀ ਡੋਟ ਨੈੱਟ, ਸਿੱਖਇਜ਼ਮ ਟੀ.ਵੀ, ਸੇਵਾਪੰਥੀ ਗੋਨਿਆਣਾ ਯੂ.ਟਿਉੂਬ ਤੇ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਮਹੰਤ ਕਾਹਨ ਸਿੰਘ ਤੇ ਸੰਤ ਰਣਜੀਤ ਸਿੰਘ ‘ਸੇਵਾਪੰਥੀ’ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।  

 

ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਦੇਹਲਾਂ ਸੀਹਾਂ ਵਿਖੇ ਗੁਰਮਤਿ ਸਮਾਗਮ

ਅਕਾਲੀ ਬਾਬਾ ਫੂਲਾ ਸਿੰਘ ਖਾਲਸਾ ਰਾਜ ਦੇ ਥੰਮ੍ਹ ਸਨ- ਜਥੇਦਾਰ ਹਰਪ੍ਰੀਤ ਸਿੰਘ 

ਅੱਜ ਸਵੇਰੇ ਮਹਾਨ ਸ਼ਹੀਦੀ ਫਤਿਹ ਮਾਰਚ ਅਰੰਭ ਹੋਵੇਗਾ- ਬਾਬਾ ਬਲਬੀਰ ਸਿੰਘ 

ਦੇਹਲਾਂ ਸ਼ੀਹਾਂ/ਮੂਨਕ,11 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਏਥੋ ਥੋੜੀ ਦੂਰ ਪਿੰਡ ਦੇਹਲਾਂ ਸ਼ੀਹਾਂ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੇ ਦੋ ਸੌ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੂਜੀ ਸ਼ਹੀਦੀ ਸ਼ਤਾਬਦੀ ਵਿਸ਼ੇਸ਼ ਦੋ ਰੋਜ਼ਾ ਧਾਰਮਿਕ ਗੁਰਮਤਿ ਸਮਾਗਮ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਤੇ ਸ੍ਰ. ਹਰੀ ਸਿੰਘ ਨਲਵਾ ਖਾਲਸਾ ਰਾਜ ਦੇ ਥੰਮ੍ਹ ਸਨ ਇਨ੍ਹਾਂ ਦੇ ਜੀਵਨ ਕਾਲ ਵਿੱਚ ਨਾ ਅੰਗਰੇਜ਼ ਤੇ ਨਾ ਡੋਗਰੇ ਆਪਣੀ ਮਨਸ਼ਾ ਪੂਰੀ ਕਰ ਸਕੇ, ਉਨ੍ਹਾਂ ਦੀ ਸ਼ਹੀਦੀ ਉਪਰੰਤ ਹੀ ਸਿੱਖ ਰਾਜ ਹੋਲੀ ਹੋਲੀ ਢਹਿਦਾ ਢਹਿੰਦਾ ਢਹਿ ਗਿਆ। ਉਨ੍ਹਾਂ ਕਿਹਾ ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਦੀ ਸਲਾਹ ਵਿਚ ਹੀ ਘਿਰਿਆ ਰਿਹਾ। ਸਿੱਖ ਯੋਧੇ ਉਸ ਨੂੰ ਡੋਗਰਿਆਂ ਤੋਂ ਸੁਚੇਤ ਕਰਦੇ ਰਹੇ ਪਰ ਮਹਾਰਾਜਾ ਰਣਜੀਤ ਸਿੰਘ ਦੇ ਅਵੇਸਲੇਪਣ ਕਾਰਨ ਖਾਲਸਾ ਰਾਜ ਦਾ ਪੱਤਨ ਹੋ ਗਿਆ। ਸਿੰਘ ਸਾਹਿਬ ਨੇ ਕਿਹਾ ਸ਼ੋਸਲ ਮੀਡੀਏ ਤੇ ਜੋ ਪਰੋਸਿਆ ਜਾ ਰਿਹਾ ਹੈ ਉਹ ਇਤਿਹਾਸਕ ਕਸਵੱਟੀ ਤੇ ਪੂਰਾ ਨਹੀਂ ਉਤਰ ਰਿਹਾ। ਨੌਜਵਾਨ ਪੀੜੀ ਨੂੰ ਚੰਗੀਆਂ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹਨ। ਜੇਕਰ ਸਿੱਖ ਆਪਣੇ ਇਤਿਹਾਸ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਪੁਰਾਤਨ ਗ੍ਰੰਥਾਂ ਨਾਲ ਸਾਂਝ ਬਨਾਈ ਰੱਖਣੀ ਲਾਜ਼ਮੀ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਤੇ ਸ਼ਹੀਦੀ ਤੀਕ ਦਾ ਸਫ਼ਰ ਫ਼ਖਰ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਜੀ ਨੇ ਬੁੱਢਾ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਲਾ ਮਿਸਾਲੀ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮਾਗਮ ਵਿੱਚ ਪੁਜੀਆਂ ਸੰਗਤਾਂ ਨੂੰ ਜੀ ਅਇਆਂ ਕਿਹਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇਸ ਨਗਰ ਵਿਚ ਜਨਮ ਲੈ ਕੇ ਸੰਸਾਰ ਦੇ ਇਤਿਹਾਸ ਵਿਚ ਅਮਰ ਕਰ ਦਿਤਾ। ਉਨ੍ਹਾਂ ਕਿਹਾ ਕਿ ਕੱਲ ਸਵੇਰੇ ਇਤਿਹਾਸਕ ਪਰੰਪਰਾਵਾਂ ਰਵਾਇਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੁਰਾਤਨ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਤਾਬਿਆਂ ਸ਼ਹੀਦੀ ਫਤਹਿ ਮਾਰਚ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰੰਭ ਹੋਵੇਗਾ ਸਭ ਇਲਾਕਾ ਨਿਵਾਸੀ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀ ਭਰਨ। ਬਾਬਾ ਬਲਬੀਰ ਸਿੰਘ ਨੇ ਕਿਹਾ ਬਾਬਾ ਫੂਲਾ ਸਿੰਘ ਦੀਆਂ ਸਾਨਾਮੱਤੀਆਂ ਸਿਖਿਆਵਾਂ ਨੂੰ ਜੀਵਨ ਵਿਚ ਧਾਰਨ ਕਰਨ ਲੋੜ ਹੈ। ਉਨ੍ਹਾਂ ਕਿਹਾ ਨਗਰ ਕੀਰਤਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਸਹਿਯੋਗ ਹੈ। ਬੁੱਢਾ ਦਲ ਨੂੰ ਬਖਸ਼ਿਸ਼ ਗੁਰੂ ਸਾਹਿਬਾਨ ਤੇ ਸੂਰਬੀਰ ਯੋਧਿਆਂ ਦੇ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਗਏ ਜਿਸ ਵਿਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਵਿਸ਼ੇਸ਼ ਸ਼ਸਤਰ ਸ਼ਾਮਲ ਸਨ। ਇਨ੍ਹਾਂ ਸ਼ਸਤਰਾਂ ਦੇ ਇਤਿਹਾਸ ਤੋਂ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਨੇ ਸਾਂਝ ਪਾਈ। ਇਸ ਧਾਰਮਿਕ ਦੀਵਾਨ ਵਿੱਚ ਕੌਮੀ ਵਿਦਵਾਨਾਂ, ਰਾਗੀ, ਢਾਡੀ, ਕਵੀਸ਼ਰ ਜਥਿਆਂ ਨੇ ਆਪਣੇ ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਸੰਘਰਸ਼ ਅਤੇ ਜੰਗਾਂ ਯੁੱਧਾਂ ਵਿੱਚ ਨਿਭਾਈ ਸ਼ਾਨਦਾਨ ਭੂਮਿਕਾ ਦਾ ਹਾਲ ਸੰਗਤਾਂ ਨਾਲ ਸਾਂਝਾ ਕੀਤਾ।  ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਕਿਹਾ ਕਿ ਅਜਿਹੇ ਮਹਾਨ ਸੂਰਬੀਰ ਦੇ ਦੋ ਸੌ ਸਾਲ ਬਾਅਦ ਉਨ੍ਹਾਂ ਦੀ ਸ਼ਹੀਦੀ ਸ਼ਤਾਬਦੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਵਲੋਂ ਮਨਾਉਣੀ ਇਕ ਇਤਿਹਾਸਕ ਚੰਗਾ ਉਪਰਾਲਾ ਹੈ। ਪੁਰਖਿਆਂ ਦਾ ਇਤਿਹਾਸ ਅਜੋਕੀ ਸ਼ੇ੍ਰਣੀ ਲਈ ਮਾਰਗ ਦਰਸ਼ਨ ਹੈ। ਪੰਥਕ ਕਥਾਕਾਰ ਗਿਆਨੀ ਸ਼ੇਰ ਸਿੰਘ ਨੇ ਅਕਾਲੀ ਫੂਲਾ ਸਿੰਘ ਦੇ ਜੀਵਨ ਅਤੇ ਸਿਧਾਂਤਕ ਪਹਿਰੇਦਾਰੀ ਦੀ ਗੱਲ ਕਰਦਿਆਂ ਕਿਹਾ ਕਿ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਸਿੱਖੀ ਸਿਧਾਂਤਾ ਨੂੰ ਪ੍ਰਨਾਈ ਹੋਈ ਮਹਾਨ ਸਖਸ਼ੀਅਤ ਸਨ। ਬੀਬੀ ਪ੍ਰੀਤਮ ਜੋਤੀ ਹਰੀ, ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਖੰਡਾ ਖੜਕੇਗਾ, ਬਾਬਾ ਤਰਸੇਮ ਸਿੰਘ ਮੋਰਾਂਵਾਲੀ ਢਾਡੀ, ਭਾਈ ਪ੍ਰਿਤਪਾਲ ਸਿੰਘ ਪਟਿਆਲਾ, ਬਾਬਾ ਮੱਘਰ ਸਿੰਘ ਹੈਡ ਗ੍ਰੰਥੀ ਬੁੱਢਾ ਦਲ, ਭਾਈ ਭੁਪਿੰਦਰ ਸਿੰਘ ਕਥਾਵਾਚਕ, ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਗਿਆਨੀ ਹਰਦੀਪ ਸਿੰਘ ਦਮਦਮੀ ਟਕਸਾਲ ਜੱਥਾ ਭਿੰਡਰਾਂ, ਬਾਬਾ ਜਸਵਿੰਦਰ ਸਿੰਘ ਜੱਸੀ ਯੂ.ਐਸ.ਏ, ਡਾ. ਸਤਪ੍ਰੀਤ ਹਰੀ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਗੁਰਪ੍ਰੀਤ ਸਿੰਘ ਲਾਡਰਾਂ, ਭਾਈ ਮਹਿਲ ਸਿੰਘ ਕਵੀਸ਼ਰ ਨੇ ਆਪਣੇ ਵਿਚਾਰਾਂ ਰਾਹੀਂ ਅਕਾਲੀ ਬਾਬਾ ਫੂਲਾ ਸਿੰਘ ਨੂੰ ਯਾਦ ਕੀਤਾ। ਬੁੱਢਾ ਦਲ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਪ੍ਰਾਣੀ ਗੁਰੂ ਦੇ ਲੜ ਲੱਗੀਆਂ ਗੁਰੂ ਲਾਡਲੀਆਂ ਫੌਜਾਂ ਵੱਲੋਂ ਵਿਸ਼ੇਸ਼ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ ਸਮੁੱਚੇ ਭਾਰਤ ਵਿਚੋਂ ਵੀਹ ਗੱਤਕਾ ਟੀਮਾਂ ਨੇ ਭਾਗ ਲਿਆ ਜੇਤੂ ਟੀਮਾਂ ਨੂੰ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਵਿਸ਼ੇਸ਼ ਇਨਾਮ ਦਿੱਤੇ ਗਏ। ਸਮਾਗਮ ਵਿਚ ਪੁਜੀਆਂ ਵਿਸ਼ੇਸ਼ ਸਖਸ਼ੀਅਤਾਂ ਦਾ ਬੁੱਢਾ ਦਲ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮਾਗਮ ਨੂੰ ਸਫਲਤਾ ਦੇਣ ਲਈ ਗੁਰਦੁਆਰਾ ਜਨਮ ਅਸਥਾਨ ਬਾਬਾ ਫੂਲਾ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਾਬਲ ਸਿੰਘ, ਸ. ਬਲਵਿੰਦਰ ਸਿੰਘ, ਸ. ਜਸਪਾਲ ਸਿੰਘ ਦੇਹਲਾਂ, ਸ. ਗੋਰਾ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਚਮਕੌਰ ਸਿੰਘ, ਸ. ਸੁਖਜਿੰਦਰ ਸਿੰਘ ਆਦਿ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਬਾਬਾ ਤਰਲੋਚਨ ਸਿੰਘ ਖਡੂਰ ਸਾਹਿਬ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਰਣਜੋਧ ਸਿੰਘ, ਬਾਬਾ ਸਰਵਣ ਸਿੰਘ ਮੁਝੈਲ, ਬਾਬਾ ਖੜਕ ਸਿੰਘ, ਬਾਬਾ ਕਰਮ ਸਿੰਘ, ਬਾਬਾ ਮਾਨ ਸਿੰਘ, ਬਾਬਾ ਜਰਨੈਲ ਸਿੰਘ ਬਰੇਟਾ, ਸ. ਜਸਪਾਲ ਸਿੰਘ ਦੇਹਲਾਂ ਸ਼ੀਹਾਂ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਲੱਖਾ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:- ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਨਮਾਨਿਤ ਕਰਦੇ ਹੋਏ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ, 2. ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾ ਰਹੇ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਅਤੇ ਹੋਰ ਸਿੰਘ

ਗਿਆਰਵੀ ਕਲਾਸ ਦੇ ਵਿਿਦਆਰਥੀਆ ਨੇ ਬਾਰਵੀ ਕਲਾਸ ਦੇ ਵਿਿਦਆਰਥੀਆ ਨੂੰ ਵਿਦਾਇਗੀ ਪਾਰਟੀ ਦਿੱਤੀ

 ਜਗਰਾਉ,ਹਠੂਰ,11 ਫਰਵਰੀ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਗਿਆਰਵੀ ਕਲਾਸ ਦੇ ਵਿਿਦਆਰਥੀਆ ਨੇ ਬਾਰਵੀ ਕਲਾਸ ਦੇ ਵਿਿਦਆਰਥੀਆ ਨੂੰ ਵਿਦਾਇਗੀ ਪਾਰਟੀ ਦਿੱਤੀ।ਇਸ ਪ੍ਰੋਗਰਾਮ ਦੀ ਸੁਰੂਆਤ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਰਸਨ ਮੈਡਮ ਸੁਖਦੀਪ ਕੌਰ ਯੂ ਐਸ ਏ ਨੇ ਰੀਬਨ ਕੱਟ ਕੇ ਕੀਤੀ।ਇਸ ਮੌਕੇ ਵਿਿਦਆਰਥੀਆ ਵੱਲੋ ਰੰਗਾ-ਰੰਗ ਪ੍ਰੋਗਰਾਮ ਪੇਸ ਕੀਤਾ ਗਿਆ।ਜਿਸ ਵਿਚ ਧਾਰਮਿਕ ਗੀਤ,ਕਵੀਸਰੀ,ਲੋਕ ਗੀਤ,ਨਾਟਕ ਅਤੇ ਕੋਰੀਓ ਗ੍ਰਾਫੀ ਪੇਸ ਕੀਤੀ ਗਈ,ਦੋਵੇ ਕਲਾਂਸਾ ਦੇ ਵਿਿਦਆਰਥੀਆ ਲਈ ਅਤੇ ਸਕੂਲ ਦੇ ਸਟਾਫ ਲਈ ਖਾਣ-ਪੀਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਾਇਸ ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਵਿਿਦਆਰਥੀਆਂ ਦੇ ਸੁਨਹਿਰੀ ਭੁਵਿੱਖ ਲਈ ਸੁੱਭ ਕਾਮਨਾ ਦਿੰਦਿਆ ਕਿਹਾ ਕਿ ਸਕੂਲੀ ਵਿਿਦਆਰਥੀਆ ਦੇ ਗੁਜਾਰੇ ਸਕੂਲੀ ਦਿਨ ਵਿਅਕਤੀ ਨੂੰ ਸਾਰੀ ਜਿੰਦਗੀ ਯਾਦ ਰਹਿੰਦੇ ਹਨ ਕਿਉਕਿ ਬਾਰਵੀ ਕਲਾਂਸ ਤੋ ਬਾਅਦ ਵਿਿਦਆਰਥੀਆ ਨੇ ਆਪੋ-ਆਪਣੇ ਰਸਤੇ ਅਖਤਿਆਰ ਕਰਨੇ ਹੁੰਦੇ ਹਨ ਤੇ ਫਿਰ ਪਤਾ ਨਹੀ ਕਿਸ ਮੰਜਲ ਤੇ ਇਹ ਪੁਰਾਣੇ ਵਿਿਦਆਰਥੀਆ ਦਾ ਮੇਲ ਹੋਵੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ।ਇਸ ਮੌਕੇ ਗਿਆਰਵੀ ਕਲਾਸ ਦੇ ਵਿਿਦਆਰਥੀਆ ਨੇ ਬਾਰਵੀ ਕਲਾਸ ਦੇ ਵਿਿਦਆਰਥੀਆ ਨੂੰ ਵੱਖ-ਵੱਖ ਤਰ੍ਹਾ ਦੇ ਤੋਹਫੇ ਭੇਂਟ ਕੀਤੇ ਅਤੇ ਯਾਦਗਾਰੀ ਤਸਵੀਰਾ ਕਰਵਾਈਆ।ਇਸ ਮੌਕੇ ਉਨ੍ਹਾ ਨਾਲ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ,ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਮੈਨੇਜਰ ਡਾ: ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਹਰਦੀਪ ਸਿੰਘ ਚਕਰ,ਇੰਦਰਜੀਤ ਸਿੰਘ ਰਾਮਾ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।  ਫੋਟੋ ਕੈਪਸ਼ਨ:- ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਿਖੇ ਵਿਦਾਇਗੀ ਪਾਰਟੀ ਦੀਆ ਵੱਖ-ਵੱਖ ਤਸਵੀਰਾ

ਭਾਰਤੀ ਕਿਸਾਨ ਯੂਨੀਅਨ ਡਕੌੰਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ 13 ਫਰਵਰੀ ਨੂੰ ਰਾਏਕੋਟ ਵਿੱਚ -ਕਮਾਲਪੁਰਾ

ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਕਰਨਗੇ ਸੰਬੋਧਨ

ਲੁਧਿਆਣਾ, 11 ਫਰਵਰੀ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ 13 ਫਰਵਰੀ ਦਿਨ ਸੋਮਵਾਰ ਨੂੰ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਵੇਰੇ 11:00ਵਜੇ ਹੋਵੇਗੀ। ਜਿਸ ਵਿੱਚ ਜ਼ਿਲ੍ਹੇ ਦੇ ਸਮੁੱਚੇ ਬਲਾਕਾਂ ਦੀਆ ਇਕਾਈਆ ਵੱਡੀ ਗਿਣਤੀ ਵਿੱਚ ਪਹੁੰਚਣਗੀਆਂ  ਅਤੇ ਇਸ ਮੀਟਿੰਗ ਵਿੱਚ ਡਕੌੰਦਾ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵਿਸ਼ੇਸ਼ ਤੌਰ ਤੇ ਸਿਰਕਤ ਕਰਨਗੇ। ਇਸ ਦੌਰਾਨ ਜਥੇਬੰਦੀ ਨੂੰ ਢਾਹ ਲਗਾਉਣ ਵਾਲੇ ਅਤੇ ਬਾਹਰ ਕੱਢੇ ਆਗੂਆਂ ਦੀਆ ਨੀਤੀਆਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਸੂਬਾ ਪ੍ਰਧਾਨ ਆਪਣੇ ਉਪਰ ਕੀਤੇ ਜਾ ਰਹੇ ਕੂੜ ਪ੍ਰਚਾਰ ਸੰਬੰਧੀ ਆਪਣਾ ਵੀ ਪੱਖ ਰੱਖਣਗੇ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਅਤੇ ਉਹਨਾਂ ਸਪੱਸ਼ਟ ਕੀਤਾ ਕਿ ਇਸੇ ਦਿਨ ਹੀ ਜਥੇਬੰਦੀ ਤੋਂ ਬਾਗੀ ਹੋਏ ਤੇ ਬਾਹਰ ਕੱਢੇ ਆਗੂ ਵੀ ਗੁਰਦੁਆਰਾ ਗੁਰੂਸਰ ਸਾਹਿਬ ਕਾਉੰਕੇ ਵਿਖੇ ਮੀਟਿੰਗ ਕਰਨ ਦੇ ਸੁਨੇਹੇ ਲਗਾ ਰਹੇ ਹਨ ਜਦਕਿ ਉਹਨਾਂ ਆਗੂਆਂ ਦਾ ਡਕੌਂਦਾ ਨਾਲ ਕੋਈ ਨਾਤਾ ਨਹੀਂ ਹੈ। ਇਹ ਡਕੌੰਦਾ ਤੋਂ ਬਾਹਰ ਕੀਤੇ ਆਗੂ ਵਰਕਰਾਂ ਨੂੰ ਕੂੜ ਪ੍ਰਚਾਰ ਕਰਕੇ ਗੁੰਮਰਾਹ ਕਰ ਰਹੇ ਹਨ। ਉਹਨਾਂ ਦੱਸਿਆ ਕਿ ਡਕੌੰਦਾ ਨਾਲ ਸੰਬੰਧਤ ਮੀਟਿੰਗ ਕੇਵਲ ਰਾਏਕੋਟ ਵਿਖੇ ਹੀ ਹੋ ਰਹੀ ਹੈ ਅਤੇ ਉਹਨਾਂ ਡਕੌੰਦਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਗੁੰਮਰਾਹ ਕਰਨ ਵਾਲੇ ਆਗੂਆਂ ਦੀ ਮੀਟਿੰਗ ਵਿੱਚ ਜਾਣ ਤੋੰ ਗੁਰੇਜ ਕਰਨ ਤੋਂ ਇਲਾਵਾ ਰਾਏਕੋਟ ਵਾਲੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ।

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਅੱਜ  ਬਰਨਾਲਾ ਜੇਲ੍ਹ 'ਚੋਂ ਜ਼ਮਾਨਤ ਤੇ ਰਿਹਾਅ

 ਰਿਹਾਅ ਹੋਣ ਉਪਰੰਤ ਕਾਫਲੇ ਸਮੇਤ ਕਸਬਾ ਮਹਿਲ ਕਲਾਂ ਪੁੱਜਣ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ

 ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਖ਼ਿਲਾਫ਼ ਪੰਜਾਬ ਦੇ ਲੋਕਾਂ ਨਾਲ ਲੜਾਈ ਲੜਨ ਆਖ਼ਰੀ ਸਾਹਾਂ ਤੱਕ ਲੜਦਾ ਰਹਾਂਗਾ- ਸਿਮਰਜੀਤ ਬੈਂਸ                        

ਬਰਨਾਲਾ, 10 ਫਰਵਰੀ (ਗੁਰਸੇਵਕ ਸੋਹੀ ) ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਅੱਜ  ਬਰਨਾਲਾ ਜੇਲ੍ਹ 'ਚੋਂ ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਜਿਥੇ ਵਰਕਰਾਂ ਤੇ ਆਗੂਆਂ ਵੱਲੋਂ ਉਨਾਂ ਨੂੰ ਗੱਡੀਆਂ ਦੇ ਕਾਫਲੇ ਸਮੇਤ ਵੱਡੀ ਗਿਣਤੀ 'ਚ ਸਮਰਥਕਾਂ ਵੱਲੋਂ ਉਨ੍ਹਾਂ ਦਾ ਢੋਲ-ਢਮੱਕਿਆਂ ਨਾਲ ਸੁਆਗਤ ਕੀਤਾ । ਇੱਥੇ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ  ਸਿਮਰਜੀਤ ਸਿੰਘ ਬੈਂਸ ਨੇ ਆਪਣੇ ਕਾਫਲੇ ਸਮੇਤ ਕਸਬਾ ਮਹਿਲ ਕਲਾਂ ਵਿਖੇ ਪੁੱਜਣ ਤੇ ਮਨਜੀਤ ਸਿੰਘ ਮਹਿਲ ਖੁਰਦ ਦੀ ਅਗਵਾਈ ਹੇਠ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਕੀਤੀਆਂ ਹੱਥੀਂ ਛਾਵਾਂ।

ਪਟਿਆਲਾ ਪੁਲਿਸ ਵੱਲੋਂ ਬੰਬੀਹਾ ਗੈਂਗ ਦਾ ਇੱਕ ਮੈਂਬਰ ਹਥਿਆਰਾਂ ਸਮੇਤ ਕਾਬੂ 

ਪਟਿਆਲਾ, 10 ਫਰਵਰੀ (ਰਣਜੀਤ ਸਿੱਧਵਾਂ) ਪਟਿਆਲਾ ਪੁਲਿਸ ਵਲੋਂ ਵੱਡੀ ਸਫਲਤਾ ਪ੍ਰਾਪਤ ਕਰਦਿਆ ਬੰਬੀਹਾ ਗੈਂਗ ਦੇ 1 ਮੈਂਬਰ ਨੂੰ ਨੈਸ਼ਨਲ ਹਾਈਵੇਅ ਤੋਂ 5 ਪਿਸਤੌਲਾਂ ਅਤੇ 20 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ‌। ਪਟਿਆਲਾ ਪੁਲਿਸ ਵੱਲੋਂ ਉਸ ਦੇ 1 ਸਾਥੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਫਰੀਦਕੋਟ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕਥਿਤ ਦੋਸ਼ੀਆਂ ਕੋਲੋਂ ਪੁੱਛ ਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਪੰਜਾਬ  ਵਿਜੀਲੈਂਸ ਬਿਊਰੋ ਵੱਲੋਂ 15 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਿਜਲੀ ਬੋਰਡ ਦਾ ਇੰਜੀਨੀਅਰ ਕਾਬੂ

ਚੰਡੀਗੜ੍ਹ, 09 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਜਲੰਧਰ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਵਧੀਕ ਸੁਪਰਡੈਂਟ ਇੰਜਨੀਅਰ (ਏ.ਐਸ.ਈ.) ਸੁਖਵਿੰਦਰ ਸਿੰਘ ਮੁਲਤਾਨੀ ਨੂੰ 15 ਲੱਖ ਰੁਪਏ ਰਿਸ਼ਵਤ ਲੈਣ ਅਤੇ ਹੋਰ 20 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ  ਉਕਤ ਅਧਿਕਾਰੀ, ਜੋ ਪਹਿਲਾਂ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਟੈਕਨੀਕਲ ਆਡਿਟ, ਪੀ.ਐਸ.ਪੀ.ਸੀ.ਐਲ. ਜਲੰਧਰ ਵਿਖੇ ਤਾਇਨਾਤ ਸੀ, ਵਿਰੁੱਧ ਪੀ.ਐਸ.ਪੀ.ਸੀ.ਐਲ. ਵੇਰਕਾ, ਅੰਮ੍ਰਿਤਸਰ ਦੇ ਸਟੋਰ ਕੀਪਰ ਸ਼ਰਨਜੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਆਡੀਓ-ਵੀਡੀਓ ਫਾਰਮੈਟ ਵਿੱਚ ਸਬੂਤਾਂ ਸਮੇਤ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।  ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਅਧਿਕਾਰੀ ਨੇ ਐਕਸੀਅਨ ਵਜੋਂ ਤਾਇਨਾਤੀ ਸਮੇਂ ਸਟੋਰ ਦੇ ਸਮਾਨ ਦੀ ਨਿਰੀਖਣ ਰਿਪੋਰਟ ਉਸ ਦੇ ਪੱਖ ਵਿੱਚ ਭੇਜਣ ਲਈ 15 ਲੱਖ ਰੁਪਏ ਰਿਸ਼ਵਤ ਵਜੋਂ ਲੈ ਲਏ ਸਨ ਅਤੇ ਹੁਣ ਸ਼ਿਕਾਇਤਕਰਤਾ ਨੂੰ ਨੌਕਰੀ 'ਤੇ ਬਹਾਲ ਕਰਾਉਣ ਸਬੰਧੀ ਸਿਫ਼ਾਰਸ਼ ਕਰਨ ਬਦਲੇ 20 ਲੱਖ ਰੁਪਏ ਹੋਰ ਮੰਗ ਰਿਹਾ ਹੈ ਕਿਉਂਕਿ ਸ਼ਿਕਾਇਤਕਰਤਾ ਨੂੰ ਸਟਾਕ ਵੈਰੀਫਿਕੇਸ਼ਨ ਰਿਪੋਰਟ ਦੇ ਆਧਾਰ 'ਤੇ ਮੁਅੱਤਲ ਕੀਤਾ ਗਿਆ ਸੀ।  ਸ਼ਿਕਾਇਤਕਰਤਾ ਨੇ ਪੂਰੀ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ ਜਿਸ ਨੂੰ ਜਾਂਚ ਲਈ ਵਿਜੀਲੈਂਸ ਬਿਊਰੋ ਦੇ ਹਵਾਲੇ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਆਨਲਾਈਨ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਉਪਰੋਕਤ ਪੀਐਸਪੀਸੀਐਲ ਅਧਿਕਾਰੀ ਨੂੰ ਸ਼ਿਕਾਇਤਕਰਤਾ ਤੋਂ ਤਿੰਨ ਕਿਸ਼ਤਾਂ ਵਿੱਚ 15 ਲੱਖ ਰੁਪਏ ਰਿਸ਼ਵਤ ਲੈਣ ਅਤੇ 20 ਲੱਖ ਰੁਪਏ ਹੋਰ ਮੰਗਣ ਦਾ ਦੋਸ਼ੀ ਪਾਏ ਜਾਣ ਉਪਰੰਤ ਮੁਕੱਦਮਾ ਦਰਜ ਕੀਤਾ।  ਇਸ ਸਬੰਧੀ ਦੋਸ਼ੀ ਅਧਿਕਾਰੀ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਅੰਮ੍ਰਿਤਪਾਲ ਸਿੰਘ ਮੁਖੀ ਜਥੇਬੰਦੀ 'ਵਾਰਿਸ ਪੰਜਾਬ ਦੇ ' ਦਾ 10 ਫਰਵਰੀ ਨੂੰ ਹੋਵੇਗਾ ਵਿਆਹ

ਚੰਡੀਗੜ੍ਹ, 09 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਕੱਲ੍ਹ ਨੂੰ ਵਿਆਹ ਕਰਾਉਣੇ। ਸੂਤਰਾਂ ਦੇ ਹਵਾਲੇ ਤੋਂ ਅਤੇ ਮੀਡੀਆ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਨਕੋਦਰ ਨੇੜਲੇ ਕੁਲਾਰ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੇ ਆਨੰਦ ਕਾਰਜ ਦੀ ਰਸਮ ਹੋਵੇਗੀ।    ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਵਿਆਹ ਇੱਕ ਐਨਆਰਆਈ ਲੜਕੀ ਨਾਲ ਹੋਣ ਜਾ ਰਿਹਾ ਹੈ। ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਜਾ ਰਿਹਾ ਹੈ।  ਦੱਸਿਆ ਜਾ ਰਿਹਾ ਹੈ ਕਿ ਨਕੋਦਰ ਨੇੜਲੇ ਫਤਿਹਪੁਰ ਕੁਲਾਰ ਵਿਖੇ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਛੋਹ ਪ੍ਰਾਪਤ ਇਤਿਹਾਸਿਕ ਗੁਰੂਦੁਆਰਾ ਸਾਹਿਬ ਵਿਖੇ ਭਲਕੇ 10 ਫਰਵਰੀ ਨੂੰ ਕੈਨੇਡੀਅਨ ਨਾਗਰਿਕ ਲੜਕੀ ਨਾਲ ਭਾਈ ਅਮ੍ਰਿਤਪਾਲ ਸਿੰਘ ਦਾ ਆਨੰਦ ਕਾਰਜ ਹੋਵੇਗਾ।

ਬੀਤੇ ਕੱਲ ਦੀ ਘਟਨਾਂ ਨੂੰ ਲੈਕੇ ਚੰਡੀਗੜ੍ਹ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ 7 ਆਗੂਆਂ ਖਿਲਾਫ ਕੇਸ ਦਰਜ

 

ਚੰਡੀਗੜ੍ਹ, 09 ਫਰਵਰੀ( ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ) ਬੀਤੇ ਕੱਲ ਚੰਡੀਗੜ੍ਹ ਪੁਲਿਸ ਨਾਲ ਕੌਮੀ ਇਨਸਾਫ ਮੋਰਚੇ ਦੀ ਹੋਈ ਝੜਪ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਚੰਡੀਗੜ੍ਹ ਦੇ ਥਾਣਾ  39 ਵਿਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਵੱਲੋਂ ਇਰਾਦਾ ਕਤਲ 307 ਦੀਆ ਧਾਰਾ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਗਤਾਰ ਸਿੰਘ ਦੇ ਪਿਤਾ ਗੁਰਚਰਨ ਸਿੰਘ ਸਮੇਤ ਹੋਰ ਆਗੂਆਂ ਦੇ ਨਾਮ ਦਰਜ ਹਨ।  ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੌਮੀ ਇਨਸਾਫ ਮੋਰਚੇ ਦੇ ਜੱਥੇ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨਾਲ ਝੜਪ ਹੋ ਗਈ ਸੀ। ਪੁਲਿਸ ਦੀ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮਾਂ ਤੇ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਵੀ ਲੱਗੀਆਂ ਹਨ। ਜਿੱਥੇ ਕਈ ਵਾਹਨਾਂ ਦਾ ਨੁਕਸਾਨ ਹੋਇਆ ਓਥੇ ਹੀ ਪੁਲਿਸ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਤਰਾਂ ਦਾ ਹੀ ਇਕ ਪਰਚਾ ਪੁਲਿਸ ਦੇ ਮਟੌਰ ਥਾਣੇ ਵਿੱਚ ਵੀ ਦਰਜ ਕੀਤਾ ਹੈ।  ਦੂਜੇ ਪਾਸੇ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਇਕ ਹੋਰ ਜੱਥਾ ਭੇਜਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਡੀ ਪੱਧਰ ਉਤੇ ਅੱਜ ਪੁਲਿਸ ਲਗਾਈ ਗਈ ਹੈ।ਜਾਨਕਾਰੀ ਲਈ ਦੱਸ ਦੇਈਏ ਕਿ ਕੌਮੀ ਇਨਸਾਫ ਮੋਰਚਾ ਪਿਛਲੇ ਇਕ ਮਹੀਨੇ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਉਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਆਪਣੇ ਜੱਥੇ ਚੰਡੀਗੜ੍ਹ ਭੇਜੇ ਜਾ ਰਹੇ ਸਨ ਜੋਂ ਕੇ ਬਾਣੀ ਦਾ ਜਾਪ ਕਰਦੇ ਹਨ ਅਤੇ ਬਿਨਾ ਕਿਸੇ ਖਤਰੇ ਤੋਂ ਪ੍ਰਦਰਸਨ ਕਰਦੇ ਹਨ।