You are here

ਅੰਤਰਰਾਸ਼ਟਰੀ

ਸਿੱਖ ਅਫ਼ਸਰ ਦੀ ਲਹਿੰਦੇ ਪੰਜਾਬ ਦੇ ਰਾਜਪਾਲ ਦੇ ਲੋਕ ਸੰਪਰਕ ਅਫ਼ਸਰ ਵੱਜੋਂ ਨਿਯੁਕਤ

ਇਸਲਾਮਾਬਾਦ-(ਜਨ ਸ਼ਕਤੀ ਨਿਊਜ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਪਾਲ ਦਾ ਲੋਕ ਸੰਪਰਕ ਅਧਿਕਾਰੀ ਇਕ ਸਿੱਖ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲਾ ਪਵਨ ਸਿੰਘ ਅਰੋੜਾ ਪਹਿਲਾ ਸਿੱਖ ਹੈ। ਉਹ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਦੇ ਲੋਕ ਸੰਪਰਕ ਅਧਿਕਾਰੀ ਹੋਣਗੇ। ਅਰੋੜਾ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਲੋਕ ਸੰਪਰਕ ਅਧਿਕਾਰੀ ਸਨ। 

Japji Sahib || ਜਪੁਜੀ ਸਾਹਿਬ || Bhai Sahib Bhai Giani Ranjit Singh Khalsa || Jan Shakti News

Listen Japji Sahib path, by Bhai Sahib Bhai Giani Ranjit Singh Khalsa and subscribe us for more Gurbani Shabad kirtan and Waheguru Simran & News and Discussion.

ਚੀਨੀ ਹੈਕਰਾਂ ਨੇ ਭਾਰਤ 'ਚੋਂ ਉਡਾਏ 130 ਕਰੋੜ ਰੁਪਏ

ਮੁੰਬਈ: ਮੁੰਬਈ ਦੀ ਇਤਾਵਲੀ ਕੰਪਨੀ ਨਾਲ ਸ਼ੱਕੀ ਹੈਕਰਸ ਨੇ ਆਨਲਾਈਨ 130 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਹੈਕਰਸ ਨੇ ਕੰਪਨੀ ਦੇ ਸਥਾਨਕ ਅਧਿਕਾਰੀਆ ਨੂੰ ਯਕੀਨ ਦੁਆਇਆ ਕੀ ਅਧਿਗ੍ਰਹਿਣ ਲਈ ਪੈਸਿਆਂ ਦੀ ਲੋੜ ਹੈ। ਹੁਣ ਤਕ ਇਹ ਆਨ ਲਾਈਨ ਸਭ ਤੋਂ ਵੱਡੀ ਠੱਗੀ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਹੈਕਰਸ ਦੇ ਗਰੁੱਪ ਦੇ ਸੀਈਓ ਦੇ ਈਮੇਲ ਨਾਲ ਮਿਲਦੇ-ਜੁਲਦੇ ਈਮੇਲ ਅਕਾਉਂਟ ਨਾਲ ਕੰਪਨੀ ਦੀ ਭਾਰਤੀ ਸਹਾਇਕ ਕੰਪਨੀ ਨੂੰ ਈਮੇਲ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਹੈਕਰਸ ਨੇ ਅਧਿਗ੍ਰਹਿਣ ਬਾਰੇ ਚਰਚਾ ਕਰਨ ਲਈ ਕਈ ਕਾਨਫਰੰਸ ਕਾਲ ਦਾ ਵੀ ਇੰਤਜ਼ਾਮ ਕੀਤੀ। ਇਸ ਤੋਂ ਬਾਅਦ ਭਾਰਤੀ ਸਹਾਇਕ ਕੰਪਨੀ ਦੇ ਪ੍ਰਮੁੱਖਾਂ ਨੇ ਸਮੇਂ-ਸਮੇਂ ‘ਤੇ ਦਿੱਤੇ ਗਏ ਬੈਂਕ ਖਾਤਿਆਂ ‘ਚ ਪੈਸੇ ਟ੍ਰਾਂਸਫਰ ਕੀਤੇ। ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ, ਪੁਲਿਸ ਨੇ 12 ਜਨਵਰੀ ਨੂੰ ਸਾਈਬਰ ਸੈੱਲ ‘ਚ ਅਣਪਛਾਤੇ ਹੈਕਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਮਰਜੈਂਸੀ ਲਾਉਣ ਦੀ ਕੋਈ ਕਾਹਲੀ ਨਹੀਂ- ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸੰਸਦ ਮੈਕਸਿਕੋ ਸਰਹੱਦ ’ਤੇ ਕੰਧ ਉਸਾਰਨ ਦੀ ਮੰਗ ਨੂੰ ਪ੍ਰਵਾਨ ਕਰ ਲਏਗੀ ਤੇ 5.7 ਬਿਲੀਅਨ ਡਾਲਰ ਦਾ ਬਜਟ ਵੀ ਪ੍ਰਵਾਨ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਮੁੱਦੇ ’ਤੇ ਐਮਰਜੈਂਸੀ ਐਲਾਨਣ ਵਿਚ ਕੋਈ ਕਾਹਲੀ ਨਹੀਂ ਕੀਤੀ ਜਾਵੇਗੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਕੌਮੀ ਐਮਰਜੈਂਸੀ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ, ਪਰ ਉਹ ਚਾਹੁੰਦੇ ਹਨ ਕਿ ਕਾਂਗਰਸ ਸੁਰੱਖਿਆ ਦੀਵਾਰ ਲਈ ਰਾਸ਼ੀ ਪ੍ਰਵਾਨ ਕਰੇ। ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਐਮਰਜੈਂਸੀ ਲਾਉਣਾ ਹੀ ਆਖ਼ਰੀ ਬਦਲ ਹੈ। ਰਾਸ਼ਟਰਪਤੀ ਵੱਲੋਂ ਚੋਟੀ ਦੇ ਡੈਮੋਕਰੈਟਿਕ ਆਗੂਆਂ ਦੀ ਮੀਟਿੰਗ ਵਿਚੋਂ ਉੱਠ ਕੇ ਚਲੇ ਜਾਣ ਮਗਰੋਂ ਕੌਮੀ ਐਮਰਜੈਂਸੀ ਦੀਆਂ ਕਿਆਸਰਾਈਆਂ ਨੇ ਜ਼ੋਰ ਫੜ ਲਿਆ ਸੀ। ਸਪੀਕਰ ਨੈਨਸੀ ਪੈਲੋਸੀ ਤੇ ਸੈਨੇਟਰ ਚੱਕ ਸ਼ਮਰ ਨੇ ਬਜਟ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਡੈਮੋਕਰੈਟ ਤੇ ਰਾਸ਼ਟਰਪਤੀ ਧਿਰ ਵਿਚਾਲੇ ਟਕਰਾਅ ਕਾਰਨ ਅਮਰੀਕਾ ਵਿਚ ‘ਸ਼ੱਟਡਾਊਨ’ ਦੀ ਸਥਿਤੀ ਬਣੀ ਹੋਈ ਹੈ। ਸਰਹੱਦੀ ਸੁਰੱਖਿਆ ’ਤੇ ਕੌਮੀ ਐਮਰਜੈਂਸੀ ਐਲਾਨਣ ਦੀ ਸਥਿਤੀ ਵਿਚ ਟਰੰਪ ਨੂੰ ਕੰਕ੍ਰੀਟ ਜਾਂ ਸਟੀਲ ਬੈਰੀਅਰ ਉਸਾਰਨ ਵਿਚ ਮਦਦ ਮਿਲ ਸਕਦੀ ਹੈ। ‘ਸ਼ੱਟਡਾਊਨ’ ਦੇ ਅੱਜ 22ਵੇਂ ਦਿਨ ਵਿਚ ਦਾਖ਼ਲ ਹੋਣ ਨਾਲ ਇਹ ਅਮਰੀਕੀ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਮਾ ਚੱਲਣ ਵਾਲਾ ‘ਵਿੱਤੀ ਅੜਿੱਕਾ’ ਸਾਬਿਤ ਹੋਇਆ ਹੈ।
ਰਾਸ਼ਟਰਪਤੀ ਕਈ ਸਰਕਾਰੀ ਵਿਭਾਗਾਂ ਲਈ ਪ੍ਰਵਾਨਿਤ ਬਜਟ ਪਾਸ ਨਹੀਂ ਕਰ ਰਹੇ। ਇਸ ਕਾਰਨ ਕਰੀਬ 800,000 ਫੈਡਰਲ ਮੁਲਾਜ਼ਮ ਤਨਖ਼ਾਹਾਂ ਤੋਂ ਵਾਂਝੇ ਹਨ। ਡੋਨਲਡ ਟਰੰਪ ਨੇ ਕਿਹਾ ਕਿ ਡੈਮੋਕਰੈਟ ਮੈਂਬਰ ਵਾਪਸ ਆਉਣ ਤੇ ਇਸ ਮਹੀਨੇ ਸ਼ੁਰੂ ਹੋ ਰਹੇ 116ਵੇਂ ਸੰਸਦੀ ਸੈਸ਼ਨ ਵਿਚ ਵੋਟ ਕਰਨ। ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਵਿਰੋਧੀ ਧਿਰ ਡੈਮੋਕਰੈਟ ਬਹੁਮਤ ਵਿਚ ਹੈ ਤੇ ਪ੍ਰਵਾਗਨੀ ਰੋਕਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।