You are here

ਲੁਧਿਆਣਾ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਡੀ.ਸੀ ਲੁਧਿਆਣਾ ਵਲੋਂ ਸਪਰਿੰਗ ਡਿਊ ਸਕੂਲ ਤੋ ਸਵੱਛ ਵਾਤਾਵਰਣ ਮਿਸ਼ਨ ਦੀ ਸ਼ੁਰੂਆਤ

ਜਗਰਾਓਂ, 27 ਜੁਲਾਈ (ਅਮਿਤ ਖੰਨਾ) ਲੁਧਿਆਣਾ ਜਿਲ•ੇ ਨੂੰ ਖੂਬਸੂਰਤ ਅਤੇ ਹਰਾ^ਭਰਾ ਬਣਾਉਣ ਲਈ ਜਿਲ•ਾ ਪ੍ਰਸ਼ਾਸਨ ਲੁਧਿਆਣਾ ਵਲੋ ਸਵੱਛ ਵਾਤਾਵਰਣ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ.ਇਸ ਸੰਬੰਧਤ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ.ਇਸ ਸਮਾਗਮ ਵਿੱਚ ਪ੍ਰਧਾਨਗੀ ਕਰਦਿਆਂ ਮਾਨਯੋਗ ਸ਼੍ਰੀ ਵਰਿੰਦਰ ਕੁਮਾਰ ਸ਼ਰਮਾਂ, ਡੀ.ਸੀ ਲੁਧਿਆਣਾ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ.ਉਹਨਾਂ ਦੇ ਨਾਲ ਮੈਡਮ ਨਯਨ ਜੱਸਲ, ਏ.ਡੀ.ਸੀ ਜਗਰਾਉਂ, ਸ. ਹਰਜਿੰਦਰ ਸਿੰਘ (ਟੇ੍ਰਨਿੰਗ) ਏ.ਡੀ.ਸੀ (ਡੀ) ਲੁਧਿਆਣਾ, ਸ. ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ, ਜਗਰਾਉਂ, ਮਨਮੋਹਣ ਕੁਮਾਰ ਕੌਸ਼ਿਕ, ਤਹਿਸੀਲਦਾਰ ਜਗਰਾਉਂ, ਸ. ਸਤਿਗੁਰੂ ਸਿੰਘ, ਨਾਇਬ ਤਹਿਸੀਲਦਾਰ ਜਗਰਾਉਂ ਵੀ ਹਾਜਿਰ ਸਨ.ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਸ਼੍ਰੀ ਬਲਦੇਵ ਬਾਵਾ ਚੇਅਰਮੈਨ, ਸ਼੍ਰੀ ਮਨਜੋਤ ਕੁਮਾਰ ਪ੍ਰਧਾਨ, ਸ. ਸੁੱਖਵਿੰਦਰ ਸਿੰਘ ਛਾਬੜਾ ਐਮ.ਡੀ, ਨੇ ਬੁਕੇ ਦੇ ਕੇ ਕੀਤੀ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਡੀ.ਸੀ ਸਾਹਿਬ ਨਾਲ ਗੱਲ^ਬਾਤ ਕਰਦਿਆਂ ਦੱਸਿਆ ਕਿ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋ ਕੋਵਿਡ ਤੋ ਪਹਿਲਾਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਗਰੀਨ ਮੂਵਮੈਂਟ ਨੂੰ ਸ਼ੁਰੂ ਕੀਤਾ ਗਿਆ ਸੀ.ਜਿਸਦੇ ਅਧੀਨ ਨੇੜਲੇ ਪਿੰਡਾਂ ਵਿੱਚ ਪੌਦੇ ਲਗਾਏ ਗਏ ਅਤੇ ਸਿੰਗਲ ਯੂਜ਼ ਪਲਾਸਟਿਕ ਬਾਰੇ ਚੇਤਨਾ ਦਾ ਪ੍ਰਚਾਰ ਕੀਤਾ ਗਿਆ.ਅਤੇ ਵਿਦਿਆਰਥੀਆਂ ਅੰਦਰ ਇਹ ਗੁਣ ਅੱਜ ਵੀ ਆਨਲਾਈਨ ਸਿੱਖਿਆ ਰਾਹੀ ਭਰੇ ਜਾ ਰਹੇ ਹਨ.ਕਿਉਂਕਿ ਉਹ ਸਾਡੇ ਸਮਾਜ ਅਤੇ ਦੇਸ਼ ਦਾ ਭਵਿੱਖ ਹਨ.ਮਾਨਯੋਗ ਡੀ.ਸੀ ਸਾਹਿਬ ਨੇ ਨੇੜਲੇ ਪਿੰਡਾਂ ਵਿੱਚੋ ਆਏ ਸਰਪੰਚਾ, ਪੰਚਾਂ ਸਾਹਿਬਾਨਾਂ ਨੰ ਸੰਬੋਧਿਤ ਵੀ ਕੀਤਾ.ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਸਾਰੇ ਆਪਣੇ ਘਰ ਅਤੇ ਆਲੇ ਦੁਆਲੇ ਨੂੰ ਹਰਾ ਭਰਾ ਅਤੇ ਸਾਫ ਸੁੱਥਰਾ ਬਣਾ ਕੇ ਰੱਖੀਏ.ਇਸਦੇ ਨਾਲ ਹੀ ਉਹਨਾਂ ਨੇ ਸਕੂਲ ਵਲੋ ਕੀਤੇੇ ਜਾ ਰਹੇ ਯਤਨਾਂ ਉੱਪਰ ਖੁਸ਼ੀ ਜਾਹਿਰ ਕੀਤੀ ਅਤੇ ਸਮੂਹ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਯਤਨਾਂ ਲਈ ਵਧਾਈ ਵੀ ਦਿੱਤੀ.ਇਸ ਮੌਕੇ ਤੇ ਨਾਨਕਸਰ ਤੋ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਜੀ ਨੇ ਵੀ ਖਾਸ ਤੌਰ ਤੇ ਸ਼ਿਰਕਤ ਕੀਤੀ.ਉਹਨਾਂ ਨੇ ਆਏ ਸਾਰੇ ਮਹਿਮਾਨਾਂ ਅਤੇ ਸਕੂਲ ਸਟਾਫ ਨੂੰ ਆਸ਼ੀਰਵਾਦ ਦਿੱਤਾ.ਸਕੂਲ ਵਲੋਂ ਸਮੂਹ ਜਿਲਾ ਪ੍ਰਸ਼ਾਸਨ ਅਤੇ ਜਗਰਾਉਂ ਤਹਿਸੀਲ ਪ੍ਰਸ਼ਾਸਨ ਦਾ ਸਨਮਾਨ ਕੀਤਾ ਗਿਆ. ਅੰਤ ਵਿੱਚ ਸ਼੍ਰੀ ਬਲਦੇਵ ਬਾਵਾ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਸਕੂਲ ਵਲੋਂ ਆਪਣੇ ਸਮਾਜਿਕ ਕਰਤੱਵਾ ਨੂੰ ਪੂਰੀ ਤਰਾਂ ਪੂਰਾ ਕੀਤਾ ਜਾਵੇਗਾ.ਡੀ.ਸੀ ਸਾਹਿਬ ਵਲੋਂ ਸਕੂਲ ਅੰਦਰ ਅਤੇ ਬਾਹਰ ਪੌਦੇ ਲਗਾ ਕੇ ਜਿਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ.ਉਸ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ.ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮਨਦੀਪ ਚੌਹਾਨ ਵਲੋਂ ਜਗਰਾਉਂ ਪ੍ਰਸ਼ਾਸਨ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਜੋ ਕਿ ਉਹਨਾਂ ਨੇ ਸਕੂਲ ਨੂੰ ਇਸ ਮਿਸ਼ਨ ਲਈ ਚੁਣਿਆ.ਇਸਦੇ ਨਾਲ ਸਟਾਫ ਵਲੋਂ ਲਖਵੀਰ ਸਿੰਘ ਉੱਪਲ, ਲਖਵੀਰ ਸਿੰਘ ਸੰਧੂ, ਜਗਦੀਪ ਸਿੰਘ, ਰਵਿੰਦਰ ਸਿੰਘ ਦੇ ਨਾਲ ਜੱਥੇਦਾਰ ਸ਼ਿਵਰਾਜ ਸਿੰਘ, ਸ. ਮੋਹਣ ਸਿੰਘ ਜੰਗਲਾਤ ਅਫਸਰ, ਮੈਡਮ ਪੂਨਮ ਰੇਂਜਰ, ਗਰੀਨ ਮਿਸ਼ਨ ਸੰਸਥਾ ਵਲੋਂ ਸਤਪਾਲ ਦੇਹੜਕਾ, ਪ੍ਰੋ. ਕਰਮ ਸਿੰਘ ਸੰਧੂ ਆਦਿ ਵੀ ਹਾਜਿਰ ਸਨ.

ਸਾਕਸ਼ੀ ਸ਼ਰਮਾ ਦੀ ਯਾਦ ਵਿਚ 25 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ  

ਜਗਰਾਓਂ, 27 ਜੁਲਾਈ (ਅਮਿਤ ਖੰਨਾ) ਆਲ ਇੰਡੀਆ ਹਊਿਮਨ ਰਾਈਟਸ ਦੇ 136 ਵੇਂ ਪੈਨਸ਼ਨ ਵੰਡ ਸਮਾਰੋਹ ਵਿਚ 25 ਬਜ਼ੁਰਗਾਂ ਨੂੰ ਪੈਨਸ਼ਨ ਸ਼ਿਵਾਲਿਕ ਸਕੂਲ ਵਿਖੇ ਦਿੱਤੀ ਗਈ  ਇਸ ਮਹੀਨੇ ਦੀ ਪੈਨਸ਼ਨ ਪ੍ਰਿੰਸੀਪਲ ਨੀਲਮ ਸ਼ਰਮਾ ਅਤੇ ਡੀ ਕੇ ਸ਼ਰਮਾ ਨੇ ਆਪਣੀ  ਮਰਹੂਮ ਪਿਆਰੀ ਬੇਟੀ ਸਾਕਸ਼ੀ ਸ਼ਰਮਾ ਦੀ ਯਾਦ ਵਿੱਚ ਦਿੱਤੀ  ਪਿਛਲੇ 11 ਸਾਲਾਂ ਤੋਂ ਕੇਸ਼ਵ ਸ਼ਰਮਾ ਅਤੇ ਸ਼ਰਮਾ ਪਰਿਵਾਰ ਸਾਕਸ਼ੀ ਨੂੰ ਯਾਦ ਕਰਦਿਆਂ ਇਨ•ਾਂ ਬਜ਼ੁਰਗਾਂ ਨੂੰ ਪੈਨਸ਼ਨ ਦਿੰਦੇ ਆ ਰਹੇ ਹਨ  ਪ੍ਰਿੰਸੀਪਲ ਨੀਲਮ ਸ਼ਰਮਾ  ਅਤੇ ਪੈਟਰਨ ਡੀ ਕੇ ਸ਼ਰਮਾ ਨੇ  ਬੜੇ ਹੀ ਨਮ ਅੱਖਾਂ ਨਾਲ ਆਪਣੀ ਬੇਟੀ ਸਾਕਸ਼ੀ ਨੂੰ ਸ਼ਰਧਾਂਜਲੀ ਦਿੰਦੇ ਬਜ਼ੁਰਗਾਂ ਦੀ ਸੇਵਾ ਕੀਤੀ  ਉਨ•ਾਂ ਨੇ ਕਿਹਾ ਕਿ ਉਹ ਹਰ ਬੱਚੇ ਨੂੰ  ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਪਹਿਲਾ ਫ਼ਰਜ਼ ਹੈ  ਇਸ ਮੌਕੇ  ਪ੍ਰਧਾਨ ਮਨਜਿੰਦਰਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਨੀ, ਸਟੇਜ ਸੈਕਟਰੀ ਦਮਨਦੀਪ ਸਿੰਘ , ਪੈਟਰਨ ਬਲਦੇਵ ਕ੍ਰਿਸ਼ਨ ਗੋਇਲ, ਵਾਈਸ ਪ੍ਰਧਾਨ ਕਰਮ ਸਿੰਘ ਸੰਧ,ੂ ਪ੍ਰੋਜੈਕਟ ਡਾਇਰੈਕਟਰ ਵਿੱਕੀ ਔਲਖ, ਜੁਆਇੰਟ ਸੈਕਟਰੀ ਜਸਪਾਲ ਸਿੰਘ, ਜੁਆਇੰਟ ਸੈਕਟਰੀ ਰਜਨੀਸ਼ਪਾਲ ਸਿੰਘ,  ਪਬਲੀਸਿਟੀ ਅਫ਼ਸਰ ਗੁਰਪ੍ਰੀਤ ਸਿੰਘ ਡੀਸੀ ਜਗਰੂਪ ਸਿੰਘ ਆਦਿ ਹਾਜ਼ਰ ਸਨ

ਰੂਪ ਵਾਟਿਕਾ ਸਕੂਲ ਚ ਮਨਾਇਆ ਗਿਆ ਯੈਲੋ ਡੇਅ 

ਜਗਰਾਓਂ, 27 ਜੁਲਾਈ (ਅਮਿਤ ਖੰਨਾ)  ਰੂਪ ਵਾਟਿਕਾ ਸਕੂਲ ਵਿੱਚ ਆਏ ਦਿਨੀਂ ਕੋਈ ਨਾ ਕੋਈ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ  ਇਸ ਮੌਕੇ ਪ੍ਰਿੰਸੀਪਲ  ਵਿੰਮੀ ਠਾਕੁਰ ਨੇ ਦੱਸਿਆ ਕਿ  ਬੱਚਿਆਂ ਦੁਆਰਾ ਸਕੂਲ ਵਿੱਚ ਯੈਲੋ ਡੇਅ ਬੜੇ ਜੋਸ਼ ਨਾਲ ਮਨਾਇਆ ਗਿਆ  ਉਨ•ਾਂ ਦੱਸਿਆ ਕਿ ਪੀਲਾ ਰੰਗ ਖ਼ੁਸ਼ਹਾਲੀ ਦਾ ਪ੍ਰਤੀਕ ਹੈ ਇਸ ਮੌਕੇ ਬੱਚਿਆਂ ਨੇ ਕਾਰਡ ਪੀਲਾ ਭੋਜਨ ਪੀਲੇ ਫੁੱਲ ਅਤੇ ਪੀਲੇ ਰੰਗ ਤੇ ਕਵਿਤਾ ਵੀ ਬੋਲੀ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਯੈਲੋ ਡੇਅ ਤੇ ਬੱਚਿਆਂ ਦੀ ਪੁਸ਼ਾਕ ਭੋਜਨ ਤੇ ਕਾਰਡ ਬੜੇ ਹੀ ਸੋਹਣੇ ਢੰਗ ਨਾਲ ਪੇਸ਼ ਕੀਤੇ ਦੇਖ ਕੇ ਉਨ•ਾਂ ਦੀ ਬਹੁਤ ਪ੍ਰਸ਼ੰਸਾ ਕੀਤੀ   ਉਨ•ਾਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਵੱਖ ਵੱਖ ਐਕਟੀਵਿਟੀਜ਼ ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ

ਸਰਕਾਰੀ ਮਿਡਲ ਸਮਾਰਟ ਸਕੂਲ ਗੁਰੂਸਰ ਕਾਉਂਕੇ ਦੇ ਬੱਚਿਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ  

ਜਗਰਾਓਂ, 27 ਜੁਲਾਈ (ਅਮਿਤ ਖੰਨਾ) ਸਰਕਾਰੀ ਮਿਡਲ ਸਮਾਰਟ ਸਕੂਲ ਗੁਰੂਸਰ ਕਾਉਂਕੇ ਵਿਖੇ ਇੰਚਾਰਜ ਸ੍ਰੀਮਤੀ ਅਨੂਪਮ ਸੂਦ ਜੀ ਦੀ ਅਗਵਾਈ ਹੇਠ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ  ਮੀਡੀਆ ਇੰਚਾਰਜ ਸਰਦਾਰ ਹਰਸਿਮਰਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਉਕਤ ਜਮਾਤਾਂ ਦੇ  ਸਾਰੇ ਬੱਚਿਆਂ ਨੂੰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਵਰਦੀਆਂ ਵੰਡੀਆਂ ਗਈਆਂ  ਇਸ ਮੌਕੇ ਸਰਦਾਰ ਜਰਨੈਲ ਸਿੰਘ, ਸਰਦਾਰ ਬਲਜੀਤ ਸਿੰਘ, ਸਰਦਾਰ ਕੁਲਦੀਪ ਸਿੰਘ ,ਸ੍ਰੀਮਤੀ ਰਜਨੀ ਬਾਲਾ, ਸ੍ਰੀਮਤੀ ਸਿਮਰਜੀਤ ਕੌਰ ਆਦਿ ਹਾਜ਼ਰ ਸਨ

ਮੁੜ ਸਕੂਲਾਂ ਵਿਚ ਪਰਤੀ ਰੌਣਕ – ਡਾ:ਨਾਜ਼

ਜਗਰਾਓਂ, 26 ਜੁਲਾਈ (ਅਮਿਤ ਖੰਨਾ, ) ਸਰਕਾਰੀ ਹੁਕਮਾਂ ਅਨੁਸਾਰ ਸੂਬੇ ਭਰ ਵਿਚ ਅੱਜ ਖੁੱਲ• ੇਸਕੂਲਾਂ ਦ ੇਬਿਰਾਨ ਪਏ ਕਮਰਿਆਂ ਵਿਚ ਮੁੜ ਰੌਣਕ ਪਰਤ ਆਈ ਹੈ। ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਬੱਚਿਆਂ ਦੇ ਲੰਬ ੇਸਮੇਂ ਤੋਂ ਮੁੜ ਵਾਪਸੀ ਤੇ ਅਧਿਆਪਕਾਂ ਵੱਲੋਂ ਉਹਨਾਂ ਦਾ ਜੀ ਆਇਆ ਕੀਤਾ ਗਿਆ। ਇਸ ਮੌਕ ੇਸਕੂਲ ਦੇ ਪ੍ਰਿੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਸੂਬੇ ਭਰ ਦ ੇਸਕੂਲਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਬਿਨ•ਾਂ ਸਕੂਲ ਵਿਰਾਨ ਪਏ ਸਨ ਤੇ ਅੱਜ ਮੁੜ ਵਾਪਸੀ ਤੇ ਇਹ ਸਕੂਲ ਬਾਗਾਂ ਦਾ ਰੂਪ ਲੈ ਚੁੱਕੇ ਹਨ। ਚਾਹ ੇਅਧਿਆਪਕ ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਪੜ•ਾ ਰਹੇ ਸਨ ਪਰ ਜੋ ਖੁਸ਼ੀ ਉਹਨਾਂ ਨੂੰ ਅੱਜ ਮਿਲ ਰਹੀ ਸੀ ਉਹ ਸ਼ਬਦੀ ਬਿਆਨ ਨਹੀਂ ਕੀਤੀ ਜਾ ਸਕਦੀ। ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਬਾਕੀ ਜਮਾਤਾਂ ਦੇ ਬੱਚ ੇਵੀ ਜਲਦੀ ਤੋਂ ਜਲਦੀ ਵਾਪਸ ਆ ਜਾਣ ਤਾਂ ਜੋ ਕੋਰੋਨਾ ਕਾਲ ਵਿਚ ਬੱਚਿਆਂ ਦੇ ਪੜ•ਾਈ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਮੌਕ ੇਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਨੇ ਬੱਚਿਆਂ ਦੀ ਵਾਪਸੀ ਤੇ ਖੁਸ਼ੀ ਪ੍ਰਗਟ ਕੀਤੀ।

ਸਰਵਹਤਿਕਾਰੀ ਵੱਿਦਆਿ ਮੰਦਰਿ ਸੀਨੀਅਰ ਸੈਕੰਡਰੀ ਸਕੂਲ ਵਖਿੇ ਯੈਲੋ ਡੇਅ ਮਨਾਇਆ ਗਆਿ

ਜਗਰਾਓਂ, 26 ਜੁਲਾਈ (ਅਮਿਤ ਖੰਨਾ, ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਯੈਲੋ ਡੇਅ ਮਨਾਇਆ ਗਿਆ ਇਸ ਦਿਵਸ ਦੇ ਸੰਬੰਧ ਵਿੱਚ ਜਮਾਤ ਪ੍ਰੀ ਨਰਸਰੀ ਤੋਂ ਲੈ ਕੇ ਜਮਾਤ ਕੇ.ਜੀ. ਤੱਕ ਦੇ ਬੱਚਿਆਂ ਲਈ ਇੱਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ।ਇਸ ਆਨਲਾਈਨ ਗਤੀਵਿਧੀ ਵਿੱਚ ਬੱਚਿਆਂ ਨੇ ਅੰਬ,ਸੂਰਜ ਅਤੇ ਸੂਰਜ ਮੁਖੀ ਬਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਕਲਾ ਦਾ ਪ੍ਰਦਰਸ਼ਨ ਕਰਦਿਆਂ ਬੱਚਿਆਂ ਵਿਚ ਪੂਰਾ  ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ । ਇਸ ਦੇ ਨਾਲ ਹੀ ਬੱਚਿਆਂ ਨੇ ਅੰਬ, ਸੂਰਜ ਅਤੇ ਸੂਰਜਮੁਖੀ ਦੇ ਫੁੱਲ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੰਬ ਫ਼ਲਾਂ ਦਾ ਰਾਜਾ ਹੈ,ਸੂਰਜ ਤੋਂ ਸਾਨੂੰ ਗਰਮੀ ਮਿਲਦੀ ਹੈ। ਅੰਤ ਵਿਚ ਪ੍ਰਿੰਸੀਪਲ ਸ੍ਰੀਮਤੀ ਨੀਲੂ  ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮੰਤਵ ਬੱਚਿਆਂ ਨੁੰ ਇਹਨਾਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਾ  ਹੈ ਇਸ ਲਈ ਵੱਧ ਤੋਂ ਵੱਧ ਬੱਚੇ ਅਜਿਹੀਆਂ ਗਤੀਵਿਧੀਆਂ ਵਿਚ ਵੀ ਭਾਗ ਲੈਣ। ਇਹੀ ਸਾਡਾ ਮੁੱਖ ਉਦੇਸ਼ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜਗਰਾਉਂ ਵਿਖੇ ਇਕ ਵਿਸ਼ਾਲ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

 ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਵਾਤਾਵਰਣ ਦੀ ਕੀਤੀ ਜਾਵੇ ਰੱਖਿਆ- ਡਿਪਟੀ ਕਮਿਸ਼ਨਰ
ਜਗਰਾਓਂ, 26 ਜੁਲਾਈ (ਅਮਿਤ ਖੰਨਾ, ) ਜ਼ਿਲ੍ਹੇ ਦੇ ਚਾਰ-ਚੁਫੇਰੇ ਨੂੰ ਹਰ-ਭਰਾ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜਗਰਾਉਂ ਵਿਖੇ ਇਕ ਵਿਸ਼ਾਲ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ।ਸਬ-ਡਵੀਜ਼ਨ ਵਿੱਚ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦਿਆਂ, ਡਿਪਟੀ ਕਮਿਸ਼ਨਰ ਦੇ ਨਾਲ ਨਾਨਕਸਰ ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਡਾ. ਨਯਨ ਜੱਸਲ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ, ਐਸ.ਡੀ.ਐਮ. ਸ.ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਲਾਜ਼ਮੀ ਹੈ ਕਿਉਂਕਿ ਰੁੱਖ ਆਕਸੀਜਨ ਦਾ ਇਕਮਾਤਰ ਸਰੋਤ ਹਨ, ਜੋ ਧਰਤੀ 'ਤੇ ਮਨੁੱਖੀ ਜੀਵਨ ਦਾ ਆਧਾਰ ਹਨ।ਸ੍ਰੀ ਸ਼ਰਮਾ ਨੇ ਕਿਹਾ ਕਿ ਅੱਜ ਦੇ ਹਾਲਾਤਾਂ ਵਿਚ ਜਦੋਂ ਜੰਗਲਾਤ ਦਾ ਰਕਬਾ ਤੇਜ਼ੀ ਨਾਲ ਘੱਟ ਰਿਹਾ ਹੈ ਤਾਂ ਸਮੇਂ ਦੀ ਲੋੜ ਵੱਧ ਤੋਂ ਵੱਧ ਪੌਦੇ ਲਗਾਉਣ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਹਰਿਆਵਲ ਨੂੰ ਵਧਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਮੁੱਖ ਟੀਚਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਬ-ਡਵੀਜ਼ਨ ਵਿਚ ਵੱਧ ਤੋਂ ਵੱਧ ਹਰਿਆਵਲ ਨੂੰ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਦੀ ਸਹੀ ਸੰਭਾਲ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।ਇਸ ਨੂੰ ਸਮਾਜਿਕ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਵਾਤਾਵਰਣ ਦੀ ਰੱਖਿਆ ਕੀਤੀ ਜਾਵੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਦੇ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਵੱਲੋਂ ਪੰਜਾਬ ਨੂੰ ਸਵੱਛ, ਹਰਾ-ਭਰਾ ਅਤੇ ਪ੍ਰਦੁਸ਼ਣ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।ਸ੍ਰੀ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸੂਬੇ ਵਿੱਚ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਹਾਇਤਾ ਕਰਨਗੀਆਂ।ਇਸ ਨੇਕ ਕੰਮ ਵਿਚ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਸ੍ਰੀ ਸ਼ਰਮਾ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ।ਨਾਨਕਸਰ ਗੁਰੂਦੁਆਰਾ ਸਾਹਿਬ ਦੇ ਮੁਖੀ ਬਾਬਾ ਲੱਖਾ ਸਿੰਘ ਨੇ ਵੀ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਬੂਟੇ ਲਗਾਉਣ ਦੀ ਅਪੀਲ ਕੀਤੀ।

ਸੇਂਟ ਮਹਾਪ੍ਰਗਿਆ ਸਕੂਲ ਦਾ ਦਸਵੀਂ ਤੇ ਬਾਰਵੀ ਦਾ ਨਤੀਜਾ ਰਿਹਾ ਸ਼ਾਨਦਾਰ

ਜਗਰਾਓ ( ਅਮਿਤ ਖੰਨਾ ) ਜਗਰਾਉਂ ਸੁਹਿਰਦੀ ਸਿਰਕੱਢ ਸਿੱਖਿਆ ਸੰਸਥਾ ਸੇਟ ਸਹਾਰਾ ਸਕਾਨ ਦੀ ਆਈ.ਸੀ.ਐਸਈ ਤੇ ਆਈ ਸੀ ਬੋਰਡ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ  ਜਿਸ ਵਿੱਚ ਦਸਵੀ ਦੇ 58 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ
ਪਹਿਲੇ ਸਥਾਨ ਤੇ ਰਮਨਦੀਪ ਗਰੇਵਾਲ ਦੂਜੇ ਸਥਾਨ ਤੇ ਮੰਜੋਤ ਕੌਰ ਅਤੇ ਤੀਜੇ ਸਥਾਨ ਤੇ ਪ੍ਰਭਜੋਤ ਕੌਰ, ਸ਼ਾਨਦੀਪ ਸਿੰਘ ਸੋਹੀ ਅਤੇ ਸਿਮਰਨਜੀਤ ਕੌਰ ਨੇ 95% ਅੰਕ ਪ੍ਰਾਪਤ ਕੀਤੇ । ਇਸਦੇ ਇਲਾਵਾ15 ਹੋਰ ਵਿਦਿਆਰਥੀਆਂ ਨੇ 90 ਤੋਂ ਉੱਪਰੰਤੇ ਤੇ 35 ਵਿਦਿਆਰਥੀਆਂ ਨੇ 85% ਤੋਂ ਉੱਪਰ ਅੰਕ ਲੈ ਕੇ ਸਕੂਲ ਦਾ ਮਾਨ ਵਧਾਇਆ ਦਸਵੀਂ ਵਿੱਚੋਂ ਸਿਰਫ਼ 3 ਵਿਦਿਆਰਥੀਆਂ ਦੇ 80%ਤੋ ਨੀਚੇ ਅੰਕ ਆਏ। ਬਾਰਵੀਂ ਸ਼੍ਰੇਣੀ ਦੇ 35 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ ਪਹਿਲੇ ਸਥਾਨ ਤੇ ਦੀਪਾਂਸ਼ੁ ਸ਼ਰਮਾ 97.25% ਤੇ ਦੂਜੇ ਸਥਾਨ ਤੇ ਲਕਸ਼ੈ ਕੁਮਾਰ 93.5% ਤੇ ਤੀਜੇ ਸਥਾਨ ਤੇ ਦੀਪਕਮਲ ਕੌਰ ਨੇ 90%  ਚੌਥੇ ਸਥਾਨ ਤੇ ਸਿਸਤੀ ਪਾਸੀ ਅਤੇ ਸੁਖਜੀਤ ਕੌਰ ਨੇ 90% ਅੰਕ ਪ੍ਰਾਪਤ ਕੀਤੀ ।ਇਸਦੇ ਇਲਾਵਾ 70ਹੋਰ ਵਿਦਿਆਰਥੀਆਂ ਨੇ 85% ਤੋਂ ਉੱਪਰ ਅੰਕ ਲਏ ਜਿਵੇ ਸਮਰਾਟ ਸਿੰਘ 89.25% ਗੁਰਜੋਤ ਸਿੰਘ 87.75% ਜਸਕਿਰਨ ਕੌਰ 87.75%/ਮਹਿਕਦੀਪ ਕੌਰ 87% ,ਕਿਰਨਪ੍ਰੀਤ ਕੌਰ 87%, ਜਸਮੀਨ ਕੌਰ ਭੁੱਲਰ 86.25% ਉਪਦਿੰਰਜੀਤ ਸਿੰਘ ਨੇ 86.25%। ਸਕੂਲ ਦੇ ਨਿਰਦੇਸ਼ਕ ਸ਼੍ਰੀ ਵਿਸ਼ਾਲ ਜੈਨ ਜੀ ਤੇ ਪ੍ਰਿੰਸੀਪਲ ਡਾ. ਪੁਨੀਤ ਅਮਨਦੀਪ ਸਿੰਘ ਸੋਹੀ ਜੀ ਨੇ  ਵਿਦਿਆਰਥੀਆਂ ਤੇ ਓਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦੱਆਰਥੀ ਇਸੇ ਤਰਾਂ ਹੀ ਚੰਗੇ ਅੰਕ ਪ੍ਰਾਪਤ ਕਰਦੇ ਹੋਏ ਸਕਲ ਦਾ ਨਾਂ ਹਰ ਸਾਲ ਰੋਸ਼ਨ ਕਰਦੇ ਰਹਿਣ। ਦਿਸਦੇ ਨਾਲ ਹੀ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੂੰ ਵੀ ਵਿਦਿਆਰਥੀਆਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ।

ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਦੇ ਵਿਿਦਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਬੋਰਡ ਦੇ ਨਤੀਜਿਆਂ ਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ

ਬੀ.ਬੀ.ਅੇਸ.ਬੀ.ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਦੇ ਵਿਿਦਆਰਥੀਆਂ ਨੇ ਆਈ.ਸੀ.ਅੇਸ.ਈ (ਦਸਵੀਂ) ਅਤੇ ਆਈ.ਅੇਸ.ਸੀ (ਬਾਰਵੀਂ) ਬੋਰਡ ਦੇ ਨਤੀਜਿਆਂ ਵਿੱਚ ਪ੍ਰਾਪਤ ਕੀਤੀ ਸ਼ਾਨਦਾਰ ਸਫਲਤਾ

ਸਤਵਿੰਦਰਜੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਮੈਡੀਕਲ ਗਰੱੁਪ ਵਿੱਚ ਰਚਿਆ ਇਤਿਹਾਸ – 96% ਅੰਕ ਪ੍ਰਾਪਤ ਕੀਤੇ

ਜਸਪ੍ਰੀਤ ਕੌਰ, ਪ੍ਰਗਟ ਸਿੰਘ ਅਤੇ ਮਨਜੋਤ ਕੌਰ ਨੇ ਕਾਮਰਸ ਗਰੱਪ ਵਿੱਚ ਮਾਰੀਆਂ ਮੱਲ੍ਹਾਂ

ਦਸਵੀਂ ਜਮਾਤ ਵਿੱਚ ਦਿਲਪ੍ਰੀਤ ਕੌਰ ਸਿੱਧੂ, ਲਵਿਸ਼ ਸਿੰਗਲਾ, ਨਵਦੀਪ ਕੌਰ ਅਤੇ ਅੇਲਵਿਨ ਰਹੇ ਮੋਹਰੀ।

ਜਗਰਾਓਂ ( ਅਮਿਤ ਖੰਨਾ ) ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿਿਖਆ ਦੇ ਖੇਤਰ ਵਿੱਚ ਇੱਕ ਮੋਹਰੀ ਸ਼ੰਸਥਾ ਬਣ ਚੁੱਕੀ ਹੈ ਅਤੇ ਪਿਛਲੇ ਗਿਆਰਾਂ ਸਾਲਾਂ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਸੰਸਥਾ ਦੇ ਸ਼ਨੀਵਾਰ ਨੂੰ ਅੇਲਾਨੇ ਗਏ ਆਈ. ਸੀ. ਅੇਸ. ਈ ਅਤੇ ਆਈ. ਅੇਸ. ਸੀ ਬੋਰਡ ਦੇ ਨਤੀਜਿਆਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤਾ ਕਰਦਿਆਂ ਨਵਂੇ ਕੀਰਤੀਮਾਨ ਸਥਾਪਿਤ ਕੀਤੇ।
 ਬੋਰਡ ਦੇ ਆਈ. ਅੇਸ. ਸੀ (ਬਾਰਵੀਂ) ਜਮਾਤ ਦੀ ਵਿਿਦਆਰਥਣ ਸਤਵਿੰਦਰਜੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਮੈਡੀਕਲ ਗਰੁੱਪ ਵਿੱਚ 96% ਅੰਕ ਪ੍ਰਾਪਤ ਕਰਕੇ ਵੱਖਰਾ ਇਤਿਹਾਸ ਰਚਿਆ। ਸਿਮਰਨਜੋਤ ਕੌਰ ਅਤੇ ਰੁਕਦੀਪ ਕੌਰ ਨੇ ਕ੍ਰਮਵਾਰ ਸਾਇੰਸ ਗਰੱਪ ਵਿੱਚ 94% ਅਤੇ 93% ਅੰਕ ਪ੍ਰਾਪਤ ਕੀਤੇ। ਜਸਪ੍ਰੀਤ ਕੌਰ, ਪ੍ਰਗਟ ਸਿੰਘ ਅਤੇ ਮਨਜੋਤ ਕੌਰ ਨੇ ਕਾਮਰਸ ਗਰੱਪ ਵਿੱਚ 92% ਅੰਕ ਪ੍ਰਾਪਤ ਕੀਤੇ। ਬਾਰਵੀ ਜਮਾਤ ਦੀ ਵਿਿਦਆਰਥਣ ਸਤਵਿੰਦਰ ਨੇ ਬਾਇਓ ਵਿੱਚੋਂ 100%, ਸਿਮਰਨਜੋਤ ਕੌਰ ਦੇ ਬਾਇਓ ਵਿੱਚ 98% ਅਤੇ ਜਸ਼ਨਦੀਪ ਕੌਰ ਦੇ ਵੀ 98% ਅਤੇ ਗੁਰਨੂਰ ਕੌਰ ਨੇ ਬਾਇਓ ਵਿੱਚੋਂ 97% ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਮੈਥ ਵਿਸ਼ੇ ਵਿੱਚੋਂ ਰੁਕਦੀਪ ਕੌਰ ਦੇ 98%, ਰੋਜ਼ਮ ਮੱਲ੍ਹੀ ਨੇ 90% ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ਵਿੱਚੋਂ ਸਤਵਿੰਦਰਜੀਤ ਕੌਰ ਨੇ 99%, ਸਿਮਰਨਜੋਤ ਕੌਰ ਅਤੇ ਗੁਰਜੀਤ ਕੌਰ ਨੇ 98% ਅਤੇ ੲਕਮਜੋਤ ਸ਼ਰਮਾ ਨੇ 96% ਅੰਕ ਪ੍ਰਾਪਤ ਕੀਤੇ। ਫਿਜੀਕਲ ਅੇਜ਼ੁਕੇਸ਼ਨ ਵਿਸ਼ੇ ਵਿੱਚ ਸਿਮਰਨਜੀਤ ਕੌਰ ਨੇ 99% ਅਤੇ ਜਸਨਦੀਪ ਕੌਰ, ਗੁਰਨੂਰ ਕੌਰ, ਰਮਨਪ੍ਰੀਤ ਕੌਰ, ਰਵਨੀਤ ਕੌਰ, ਮਨਜੋਤ ਸਿੰਘ ਪ੍ਰਗਟ ਸਿੰਘ ਨੇ 98% ਅੰਕ ਪ੍ਰਾਪਤ ਕੀਤੇ ਅਤੇ ਪ੍ਰਨੀਤ ਕੌਰ, ਸਮਿੰਦਰਜੀਤ ਅਤੇ ਜਸਪ੍ਰੀਤ ਕੌਰ ਨੇ 97% ਅੰਕ ਪ੍ਰਾਪਤ ਕੀਤੇ। ਅੰਗਰੇਜੀ ਵਿਸ਼ੇ ਵਿੱਚ ਸਤਵਿੰਦਰ ਕੌਰ ਅਤੇ ਗੁਰਨੂਰ ਕੌਰ ਦੇ 94%, ਜਸਪ੍ਰੀਤ ਅਤੇ ਜਸ਼ਨਪ੍ਰੀਤ ਕੌਰ ਦੇ 93% ਅੰਕ ਪ੍ਰਾਪਤ ਕੀਤੇ। ਬਿਜਨਸ ਸਟੱਡੀ ਵਿਸ਼ੇ ਵਿੱਚ ਪ੍ਰਗਟ ਸਿੰਘ ਤੇ ਮਨਜੋਤ ਸਿੰਘ ਨੇ 98% ਅੰਕ ਪਾਪਤ ਕੀਤੇ, ਗੁਰਲੀਨ ਕੌਰ ਅਤੇ ਜਸਪ੍ਰੀਤ ਕੌਰ ਨੇ 95% ਜਗਰਾਜ ਸਿੰਘ ਨੇ 94% ਅਤੇ ਜਸਕਰਨ ਸਿੰਘ ਨੇ 93% ਅੰਕ ਪ੍ਰਾਪਤ ਕੀਤੇ। ਕਮਿਰਟਰੀ ਵਿਸ਼ੇ ਵਿੱਚ ਜਸਨਦੀਪ ਨੇ 93% ਸਤਵਿੰਦਰ ਕੌਰ ਨੇ 92% ਅਤੇ ਕੁਲਦੀਪ ਕੌਰ ਨੇ 91% ਅੰਕ ਪ੍ਰਾਪਤ ਕੀਤੇ।
ਇਸੇ ਲੜੀ ਤਹਿਤ ਆਈ. ਸੀ. ਅੇਸ. ਸੀ. (ਦਸਵੀਂ) ਜਮਾਤ ਵਿੱਚ ਦਿਲਪ੍ਰੀਤ ਕੌਰ ਸਿੱਧੂ ਨੇ ਸਾਇੰਸ ਗਰੱਪ ਵਿੱਚ 91% ਲਵਿਸ਼ ਸਿੰਗਲਾ ਨੇ 90%, ਨਵਦੀਪ ਕੌਰ ਤੇ ਅੇਲਵਿਨ ਨੇ 89% ਅੰਕ ਪ੍ਰਾਪਤ ਕੀਤੇ। ਇਸੇ ਲੜੀ ਤਹਿਤ ਦਸਵੀਂ ਸ਼ੈ੍ਰਣੀ ਦੇ ਵਿਿਦਆਰਥੀਆਂ ਜਿੰਨ੍ਹਾਂ ਨੇ ਪੰਜਾਬੀ ਵਿਸ਼ੇ ਵਿੱਚ ਦਿਲਪ੍ਰੀਤ ਕੌਰ ਅਤੇ ਨਵਦੀਪ ਕੌਰ ਨੇ ਕ੍ਰਮਵਾਰ 96% ਅੰਕ ਪ੍ਰਭਜੋਤ ਕੌਰ ਖਹਿਰਾ 95%, ਅਰਪਨ ਕੌਰ ਨੇ 94% ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਅੰਗਰੇਜੀ ਵਿਸ਼ੇ ਵਿੱਚ ਲਵਿਸ਼ ਸਿੰਗਲਾ, ਪ੍ਰਭਜੋਤ ਕੌਰ ਨਵਦੀਪ ਅਤੇ ਅਰਪਨ ਕੌਰ ਨੇ 94% ਅੰਕ ਪ੍ਰਾਪਤ ਕੀਤੇ। ਦਿਲਪ੍ਰੀਤ ਕੌਰ ਨੇ 93% ਅਤੇ ਸਾਹਿਲਪ੍ਰੀਤ ਕੌਰ ਅਤੇ ਅੇਲਵਿਨ ਨੇ 92% ਅੰਕ ਪ੍ਰਾਪਤ ਕੀਤੇ। ਜੋਗਰਫੀ ਵਿਸ਼ੇ ਵਿੱਚ ਅੇਲਵਿਨ ਦੇ 98% ਅਤੇ ਅਰਪਨ ਨੇ 95% ਅੰਕ ਪ੍ਰਾਪਤ ਕੀਤੇ। ਬਾਇਓ ਵਿਸ਼ੇ ਵਿੱਚ ਦਿਲਪ੍ਰੀਤ ਕੌਰ ਸਿੱਧੂ 96% ਅੇਲਵਿਨ ਤੇ ਪ੍ਰਭਜੋਤ ਕੌਰ ਨੇ 94, ਅਰਪਨ, ਨਵਦੀਪ ਅਤੇ ਜਗਨੂਰ ਕੌਰ ਦੇ 94% ਸਾਹਿਲਪ੍ਰੀਤ ਅਤੇ ਜੈਸਮੀਨ ਕੌਰ ਨੇ 92% ਅੰਕ ਪ੍ਰਾਪਤ ਕੀਤੇ। ਫਿਜੀਕਲ ਅੇਜ਼ੂਕੇਸ਼ਨ ਵਿਸ਼ੇ ਵਿੱਚ ਅੇਲਵਿੰਨ ਤੇ ਨਵਦੀਪ ਕੌਰ ਨੇ 96% ਅੰਕ ਪ੍ਰਾਪਤ ਕੀਤੇ ਅਤੇ ਪ੍ਰਭਜੋਤ ਕੌਰ, ਹਰਸੁਰਿੰਦਰ ਸਿੰਘ, ਗੁਰਪੰਥ, ਹਰਜੀਤ ਅਤੇ ਲਵਿਸ਼ ਸਿੰਗਲਾ ਨੇ 95% ਅੰਕ ਪ੍ਰਾਪਤ ਕੀਤੇ। ਇਕਨਾਮਿਕਸ ਵਿਸ਼ੇ ਵਿੱਚ ਲਵਿਸ਼ ਸਿੰਗਲਾ ਨੇ 91% ਅੰਕ ਪ੍ਰਾਪਤ ਕੀਤੇ
ਸਕੂਲ ਦੇ ਇਹਨਾਂ ਸ਼ਾਨਦਾਰ ਨਤੀਜਿਆਂ ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਕੂਲ ਦੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਅਤੇ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਜੀ ਅਤੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸੱਗੜ ਦੁਆਰਾ ਸਮੂਹ ਵਿਿਦਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਵੀ ਮੁਬਾਰਕਵਾਦ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸ਼ਾਨਦਾਰ ਨਤੀਜੇ ਲਿਆਉਣ ਦੀ ਕਾਮਨਾ ਕੀਤੀ।
ਇਸ ਮੌਕੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦੇ ਇਸ ਸ਼ਾਨਦਾਰ ਨਤੀਜਿਆਂ ਦਾ ਮੁੱਖ ਸਿਹਰਾ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਦੀ ਅਣਥੱਕ ਮਿਹਨਤ ਤੇ ਸਮੇਂ – ਸਮੇਂਤੇ ਵਿਿਦਆਥੀਆਂ ਤੇ ਸਟਾਫ ਦਾ ਕੀਤਾ ਮਾਰਗ ਦਰਸ਼ਨ ਨੂੰ ਜਾਂਦਾ ਹੈ। ਉਹਨਾਂ ਨੇ ਸਮੂਹ ਵਿਿਦਆਰਥੀਆਂ ਤੇ ਮਾਪਿਆਂ ਨੂੰ ਇਸ ਸਫਲਤਾ ਤੇ ਵਧਾਈ ਦਿੰਦੇ ਹੋਏ ਇਹ ਵਿਸ਼ਵਾਸ਼ ਦਵਾਇਆ ਗਿਆ ਕਿ ਇਸ ਸੰਸਥਾ ਵੱਲੋਂ ਅੱਗੇ ਤੋਂ ਹੋਰ ਵੀ ਮਿਹਨਤ ਤੇ ਲਗਨ ਨਾਲ ਹੋਰ ਵੀ ਸ਼ਾਨਦਾਰ ਨਤੀਜਿਆਂ ਨੂੰ ਬਰਕਰਾਰ ਰੱਖਿਆ ਜਾਵੇਗਾ। ਉਹਨਾਂ ਨੇ ਵਿਿਦਆਰਥੀਆਂ ਨੂ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।