You are here

ਲੁਧਿਆਣਾ

ਜਨਮ ਦਿਨ ਮੁਬਾਰਕ

ਏਕਮਜੋਤ ਸਿੰਘ ਪਿਤਾ ਸੁਰਿੰਦਰ ਸਿੰਘ ਮਾਤਾ ਰਮਨਦੀਪ ਕੌਰ ਵਾਸੀ ਸਿੱਧਵਾਂ ਕਲਾਂ ਜਗਰਾਉਂ

ਪਿੰਡ ਸਲੇਮਪੁਰ ਵਿਖੇ ਪੀਰ ਬਾਬਾ ਗਰੀਬ ਸ਼ਾਹ ਦੀ ਦਰਗਾਹ ਦੇ ਬਰਾਂਡੇ ਦੀ ਨੀਂਹ ਰੱਖੀ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਸਲੇਮਪੁਰ ਵਿਖੇ ਪੀਰ ਬਾਬਾ ਗਰੀਬ ਸ਼ਾਹ ਦੀ ਦਰਗਾਹ ਤੇ ਮਾਨ ਪਰਿਵਾਰ ਵਲੋਂ ਮਹਿੰਦਰ ਸਿੰਘ ਮਾਨ ਨੇ ਪ੍ਰਬੰਧਕ ਕਮੇਟੀ ਪੰਚਾਇਤ ਮੈਂਬਰਾਂ ਤੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਚ ਬਰਾਂਡੇ ਦੀ ਨੀਂਹ ਰੱਖੀ ਗਈ ਜਿੱਥੇ ਮਾਨ ਪਰਿਵਾਰ ਵਲੋਂ ਬਰਾਂਡੇ ਦੀ ਸੇਵਾ ਲਈ ਸੀਮਿੰਟ ਦਿੱਤਾ  ਉਥੇ ਪਰਵਾਸੀ ਮੀਡੀਆ ਵੱਲੋਂ ਵੀ ਸਹਿਯੋਗ ਦੇਣ ਦੀ ਗੱਲ ਕੀਤੀ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਦਾਨੀ ਸੱਜਣਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।ਇਸ ਸਮੇਂ ਪ੍ਰਬੰਧਕ ਕਮੇਟੀ  ਦੇ ਮੈਂਬਰ ਦਵਿੰਦਰ ਸਿੰਘ ਸਲੇਮਪੁਰੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸਾਬਕਾ ਸਰਪੰਚ ਵੀਰ ਦੀਪ ਸਿੰਘ ਦੀਪਾ ਕਮਲਜੀਤ ਸਿੰਘ ਗਰੇਵਾਲ ਨੰਬਰਦਾਰ ਹਰਿੰਦਰ ਸਿੰਘ ਕਾਕਾ ਬਲਜਿੰਦਰ ਸਿੰਘ ਗਿੱਲ ਡਾ ਗੁਰਮੇਲ ਸਿੰਘ ਹਾਕਮ ਸਿੰਘ ਫੌਜੀ ਪ੍ਰਧਾਨ ਗੰਗਾ ਸਿੰਘ ਬੂਟਾ ਸਿੰਘ ਮਿਸਤਰੀ ਚੌਧਰੀ ਸੌਖਾ ਸਿੰਘ ਸਰਪੰਚ ਬਲਦੇਵ ਸਿੰਘ ਸਲੇਮਪੁਰ ਟਿੱਬਾ  ਸਾਬਕਾ ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਜਗਰੂਪ ਸਿੰਘ ਹਰਬੰਸ ਕੌਰ ਹਰਬੰਸ ਸਿੰਘ ਬਾਂਸਾ ਜਗਮੋਹਣ ਸਿੰਘ ਪ੍ਰੀਤਮ ਸਿੰਘ ਚੰਨਣ ਸਿੰਘ ਫੌਜੀ ਤਰਸੇਮ ਸਿੰਘ ਆਦਿ ਹਾਜ਼ਰ ਸਨ ।

 

 

ਲੁਧਿਆਣਾ ਦੇਹਾਤੀ ਪੁਲਿਸ ਨੇ 4 ਔਰਤਾਂ ਤੇ 2 ਮਰਦ ਸਣੇ ਚੋਰੀ ਦਾ ਸਮਾਨ ਕੀਤੇ ਕਾਬੁ

ਜਗਰਾਓਂ  (ਜਸਮੇਲ ਗ਼ਾਲਿਬ/ ਅਮਿਤ ਖੰਨਾ  ) ਜਗਰਾਓ ਸਿਟੀ ਪੁਲਿਸ ਥਾਣੇ ਵਿੱਚ ਪ੍ਰੈਸ ਕਾਨਫਰੈਂਸ ਦੌਰਾਨ ਥਾਣਾ ਮੁਖੀ ਤੇ ਅੱਡਿਸ਼ਨਲ ਡੀ ਐਸ ਪੀ ਹਰਸ਼ਪ੍ਰੀਤ ਸਿੰਘ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਨਾਨਕਸਰ ਕੋਲ ਉਕ ਸਫੈਦ ਰੰਗ ਦੀ ਗੱਡੀ ਘੁੰਮ ਰਹੀ ਹੈ ਜੋ ਸ਼ਕੀ ਦੱਸੀ ਜਾ ਰਹੀ ਸੀ।ਦੇ ਅਧਾਰ ਤੇ ਸਿਟੀ ਪੁਲਿਸ ਨੇ ਰੇਡ ਮਾਰੀ ਤਾਂ ਮੌਕੇ ਤੋਂ 4 ਔਰਤਾਂ ਦੇ ਨਾਲ 2 ਮਰਦ ਮਿਲੇ ਜੋ ਕਿ ਇਕ ਸਫੈਦ ਰੰਗ ਦੀ ਗੱਡੀ ਵਿੱਚ ਘੁੰਮ ਰਹੇ ਸਨ।ਪੁਲਿਸ ਨੇ ਉਹਨਾਂ ਦੀ ਤਲਾਸ਼ੀ ਦੌਰਾਨ ਓਹਨਾ ਕੋਲੋ 3 ਸਮਾਰਟ ਮੋਬਾਇਲ ਫੋਨ ਤੇ 2 ਛੋਟੇ ਫੋਨ ,3 ਸੋਨੇ ਦਿਆਂ ਚੈਨ,1 ਮੁੰਦਰੀ,1 ਚਾਂਦੀ ਦੀ ਚੈਨ,2 ਪਰਸ, ਲੱਗਭੱਗ 15 ਹਜ਼ਾਰ ਰੁਪਏ ਬਰਾਮਦ ਕੀਤੇ।ਜੋ ਪੁੱਛਣ ਤੇ ਉਹਨਾਂ ਦੱਸਿਆ ਕਿ ਉਹ ਚੋਰੀ ਦਾ ਕੰਮ ਕਰਦੇ ਹਨ।ਤੇ ਮੂਲ ਰੂਪ ਵਿੱਚ ਰਾਜਸਥਾਨ ਦੇ ਵਾਸੀ ਹਨ।ਤੇ ਹੁਣ ਮੋੜ ਮੰਡੀ ਵਿੱਚ ਰਹਿ ਰਹੇ ਹਨ।ਤੇ ਆਰੋਪੀ ਰਜਨੀ ਜੋ ਕਿ ਇਸ ਟੋਲੇ ਦੀ ਮੁਖੀ ਦੱਸੀ ਜਾ ਰਹੀ ਹੈ ਦੱਸਿਆ ਕਿ 3 ਉਸ ਦਿਆਂ ਕੁੜੀਆਂ ਜੋ ਕਿ ਇਸੇ ਕੰਮ ਵਿੱਚ ਨਾਲ ਜੁਡ਼ਿਆਂ ਹਨ।ਤੇ ਇਕ ਡਰਾਈਵਰ ਦੇ ਨਾਲ ਦੂਸਰਾ ਮਰਦ ਓਹਨਾ ਦਾ ਗੁਆਂਢੀ ਹੈ।ਉਹ ਕਾਫੀ ਸਾਲਾਂ ਤੋਂ ਇਹ ਚੋਰਿਆ ਦਾ ਕੰਮ ਕਰ ਰਹੇ ਹਨ।ਜੋ ਅੰਜ ਨਾਨਕਸਰ ਵਿੱਖੇ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ।ਪਕੜੇ ਗਏ।ਡੀ ਐਸ ਪੀ ਸਾਹਿਬ ਨੇ ਦੱਸਿਆ ਕਿ ਇਨ੍ਹਾਂ ਦੋਸ਼ਿਆ ਤੇ ਮਾਮਲਾ ਦਰਜ ਕਰ ਲਿਤਾ ਗਿਆ ਤੇ ਇਨਾਂ ਕੋਲੋ ਹੋਰ ਵੀ ਪੁਸ਼ ਗਿੱਛ ਕੀਤੀ ਜਾਵੇਗੀ।

'ਜਾਗਦਾ ਪੰਜਾਬ"ਸੰਸਥਾ ਨੇ ਖ਼ੁਦਕੁਸ਼ੀ ਕਰ ਗਏ ਕਰਜ਼ਾਈ ਕਿਸਾਨ ਅਤੇ ਮਜ਼ਦੂਰਾਂ ਦੇ ਬੱਚਿਆਂ ਦੀ ਮੁਕੰਮਲ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ

 ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਸੰਸਥਾ ਦਾ ਨਾਂ, 'ਜਾਗਦਾ ਪੰਜਾਬ"ਪ੍ਰਧਾਨ ਡਾਕਟਰ ਕਰਮਜੀਤ ਸਿੰਘ ਸਰਾ ( I A S.rtd.ਜਨਰਲ ਸਕੱਤਰ,ਬਾਬੂ ਸਿੰਘ ਬਰਾੜ ਡਰਾਇਕਟਰ,ਡਾਕਟਰ ਰਾਜਿੰਦਰ ਸਿੰਘ ਰਾਜੀ।ਡਰਾਇਕਟਰ,ਲੋਕ ਗਾਇਕ ਪੰਮੀ ਬਾਈ।ਕੰਮ,ਇਹ ਸੰਸਥਾ ਸਹਾਇਤਾ ਸੰਸਥਾ ਦੇ ਸਹਿਯੋਗ ਨਾਲ ਖੁਦਕਸ਼ੀ ਕਰ ਗਏ ਕਰਜ਼ਾਈ ਕਿਸਾਨ ਅਤੇ ਮਜਦੂਰਾਂ ਦੇ ਬਚਿਆਂ ਦੀ ਮੁਕੰਮਲ ਪੜਾਈ ਦੀ ਜੁੰਮੇਵਾਰੀ ਲੈਂਦੀ ਹੈ ਅਤੇ ਜ਼ੋ ਕਿਸਾਨ ਅਤੇ ਮਜ਼ਦੂਰ ਪੰਜਾਬ ਦੇ ਕਾਲੇ ਖੇਤੀ ਕਨੂੰਨਾਂ ਨੂੰ ਖਤਮ ਕਰਾਉਣ ਲਈ ਦਿਲੀ ਬਾਰਡਰਾਂ ਸ਼ਹੀਦ ਹੋਏ ਹਨ ਉਨ੍ਹਾਂ ਦੇ ਬਚਿਆਂ ਦੀ ਮੁਕੰਮਲ ਪੜਾਈ ਦਾ ਜੁੰਮਾ ਵੀ ਚੁਕਿਆ ਹੈ। ਇਸ ਦੇ ਨਾਲ ਨਾਲ ਜੇਹੜੇ ਸਰਹੱਦਾਂ ਤੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ ਉਨ੍ਹਾਂ ਦੇ ਬਚਿਆਂ ਦੀ ਪੜ੍ਹਾਈ ਦਾ ਜੁੰਮਾ ਵੀ ਇਸ ਸੰਸਥਾ ਨੇ ਚੁੱਕਿਆ ਹੈ ।ਇਸ ਦੇ ਨਾਲ ਨਾਲ ਹਰ ਪਿੰਡ ਵਿੱਚ ਸੁਧਾਰ ਸਭਾ ਬਣਾ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸੰਸਥਾ ਪਾਸ ਅੱਜ ਤੱਕ 1600 ਬੱਚੇ ਹਨ ਜ਼ੋ ਵਿਦਿਆ ਪ੍ਰਾਪਤ ਕਰ ਰਹੇ ਹਨ।ਇਸ ਸੰਸਥਾ ਦਾ ਹੈਡਕੁਆਰਟਰ ਮੋਹਾਲੀ,, ਚੰਡੀਗੜ੍ਹ,, ਹੈ ਅਤੇ ਇਕ ਦਫ਼ਤਰ ਲੁਧਿਆਣਾ ਵਿਖੇ ਹੈ । ਜਲਦੀ ਇਹ ਸੰਸਥਾ ਜ਼ਿਲਾ ਹੈਡਕੁਆਰਟਰ ਤੇ ਵੀ ਦਫ਼ਤਰ ਖੋਲ੍ਹ ਰਹੀ ਹੈ।ਇਸ ਸੰਸਥਾ ਦੇ 30000 ਵਲੰਟੀਅਰ ਹਨ ਜਿਨ੍ਹਾਂ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ ਇਹ ਵਲੰਟੀਅਰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰਤ ਕਰਨ ਰਹੇ ਹਨ।

ਬਸਪਾ ਤੇ ਅਕਾਲੀ ਦਲ ਵੱਲੋਂ ਰਾਜਨੀਤਕ ਜਾਗਰੂਕਤਾ ਮੋਟਰਸਾਇਕਲ ਤੇ ਰੈਲੀ ਕਈ ਪਿੰਡਾਂ ਵਿਚ ਕੱਢੀ ਗਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ}ਅਜ ਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਗਠਜੋੜ ਵਲੋ  ਵਿਧਾਨ ਸਭਾ ਹਲਕਾ ਜਗਰਾਉਂ ਚ ਰਾਜਨੀਤਿਕ ਜਾਗਰੂਕਤਾ ਲਈ ਮੋਟਰ ਸਾਈਕਲ ਰੈਲੀ ਕੀਤੀ ਗਈ ਜਿਸਨੂੰ ਸ਼ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਮੈਬਰ ਗੁਰਚਰਨ ਸਿੰਘ ਗਰੇਵਾਲ ਤੇ ਬਸਪਾ ਦੇ ਸੂਬਾ ਸਕੱਤਰ ਸੰਤ ਰਾਮ ਮੱਲੀ ਨੇ  ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਚ ਅਸੀਂ ਪੰਜਾਬ ਦੇ ਉਜਵਲ ਭਵਿੱਖ ਲਈ ਅਸੀਂ ਗਠਜੋੜ ਦੀ ਸਰਕਾਰ ਬਣਾਉਣ ਲਈ ਕਮਰਕੱਸੇ ਕਰ ਕੇ ਘਰ ਘਰ ਤਕ ਪਹੁੰਚ ਕਰਨੀ ਹੈ ਤਾਂ ਕਿ ਫਿਰ ਤੋ ਕੋਈ ਵੀ ਝੂਠਾ ਬੰਦਾ ਗੁਟਕਾ ਸਾਹਿਬ ਹਥ ਚ ਫੜਕਾ ਝੂਠੀ ਸੌਂਹ ਖਾ ਕੇ ਪੰਜਾਬੀਆਂ ਨੂੰ ਗੁਮਰਾਹ ਨਾ ਕਰ ਜਾਵੇ । ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਚ ਇਸ ਪਵਿੱਤਰ ਗਠਜੋੜ ਲਈ ਇੰਨਾ ਕੁ ਜਿਆਦਾ ਉਤਸਾਹ ਪੈਦਾ ਹੋਇਆ ਏ ਕਿ ਅਜ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਆਪ ਮੁਹਾਰੇ ਸੈਂਕੜਿਆਂ ਦੀ ਗਿਣਤੀ ਚ ਲੋਕ ਆਪਣੇ ਮੋਟਰਾਈਕਲਾਂ ਤੇ ਗਡੀਆ ਨਾਲ ਰੈਲੀ ਚ ਪਹੁੰਚੇ ਹਨ ਤੇ ਗਠਜੋੜ ਦਾ ਪੰਜਾਬ ਦੇ ਸਮਾਜਿਕ ਢਾਂਚੇ ਚ ਆਪਸੀ ਪਿਆਰ ਵਾਲਾ ਰਿਸਤਾ ਵੀ ਗੂੜ੍ਹਾ ਹੋਵੇਗਾ। ਇਸ ਮੋਕੇ ਮਾਸਟਰ ਰਛਪਾਲ ਸਿੰਘ ਗਾਲਿਬ ਹਾਜਰ ਵਾਲੀ ਬਸਪਾ ਅਕਾਲੀ ਦਲ ਲੀਡਰਸ਼ਿਪ ਨੂੰ ਜੀ ਆਇਆਂ ਕਿਹਾ ਤੇ 2022 ਚ ਗਠਜੋੜ ਦੀ ਸਰਕਾਰ ਬਣਾਉਣ ਲਈ  ਵਰਕਰਾਂ ਤੋ ਡਟ ਕੇ ਕੰਮ ਕਰਨ ਲਈ ਸੌਂਹ ਚੁਕਾਈ ਗਈ ।ਇਹ ਰੈਲੀ ਗਾਲਿਬ ਕਲਾਂ  ਤੋ ਸੁਰੂ ਹੋ ਕੇ ਤਿੰਨੇ ਗਾਲਿਬਾਂ ਫਤਿਹਗੜ੍ਹ ਸਿਵੀਆਂ ਸੋਢੀਵਾਲ ਜਨੇਤਪੁਰਾ ਆਦਿ ਪਿੰਡਾਂ  ਚ ਹੁੰਦੀ ਹੋਈ ਸ਼ੇਰਪੁਰ ਕਲਾਂ ਵਿਖੇ ਆ ਕੇ ਸਮਾਪਤ ਹੋਈ। ਰੈਲੀ ਦੌਰਾਨ ਵਖ ਵਖ ਪਿੰਡਾਂ ਚ ਬਸਪਾ ਆਗੂਆਂ  ਅਮਰਜੀਤ ਸਿੰਘ ਭੱਟੀ  ਬੂਟਾ ਸਿੰਘ ਕਾਉਂਕੇ  ਬਬਲਾ ਸਿੰਘ ਗਾਲਿਬ  ਲਛਮਣ ਗਾਲਿਬ ਲਖਵੀਰ ਸਿੰਘ ਸੀਰਾ ਜਸਪਾਲ ਸਿੰਘ  ਅਕਾਲੀ ਆਗੂ ਮਨਦੀਪ ਸਿੰਘ ਬਿੱਟੂ ਗਾਲਿਬ ਭਿੰਦਾ ਗਾਲਿਬ ਰਣਜੀਤ ਸਿੰਘ ਕਾਮਰੇਡ ਅਤੇ ਵਿੱਕੀ ਸਿੰਘ ਪੰਚ ਨੇ ਵੀ ਆਪਣੇ ਆਪਣੇ ਸੰਬੋਧਨ ਚ ਅਕਾਲੀ ਦਲ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ  ਗਠਜੋੜ ਦੀਆਂ ਨੀਤੀਆਂ ਲੋਕਾਂ ਤਕ ਲਿਜਾਣ ਲਈ ਕੰਮ ਸੁਰੂ ਕਰਨ ਦਾ ਸ਼ੰਦੇਸ ਦਿਤਾ

ਜਗਰਾਓਂ NRI ਦੀ ਕੋਠੀ ਵਿੱਚ ਲੱਖਾਂ ਦੀ ਚੋਰੀ ਕਰਨ ਵਾਲਾ ਚੜ੍ਹਿਆ ਪੁਲਿਸ ਹਥੇ

ਜਗਰਾਓਂ 25 ਜੁਲਾਈ ( ਅਮਿਤ ਖੰਨਾ ) ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਐਸ.ਐਸ.ਪੀ ਲੁਧਿਆਣਾ(ਦਿਹਾਤੀ) ਵੱਲੋਂ ਪੁਲਿਸ
ਜਿਲਾ ਲੁਧਿਆਣਾ ਦਿਹਾਤੀ) ਨੂੰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਦਿਸ਼ਾ
ਨਿਰਦੇਸ਼ਾ ਤੇ ਸ੍ਰੀ ਜਤਿੰਦਰਜੀਤ ਸਿੰਘ PPS DSP ਜਗਰਾਉਂ ਅਤੇ ਹਰਸ਼ਪ੍ਰੀਤ ਸਿੰਘ P/pse/sHO ਥਾਣਾ ਸਿਟੀ
ਜਗਰਾਉਂ ਅਤੇ ਇੰਸਪੈਕਟਰ ਨਿਧਾਨ ਸਿੰਘ ਥਾਣਾ ਸਿਟੀ ਜਗਰਾਉਂ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ
ਕਮਲਦੀਪ ਕੌਰ ਇੰਚਾਰਜ ਚੌਕੀ ਬੱਸ ਸਟੈਂਡ ਜਗਰਾਉਂ ਨੇ ਸਮੇਤ ਪੁਲਿਸ ਪਾਰਟੀ ਮੁਖਬਰੀ ਪਰ ਮੁਕੱਦਮਾ ਨੰਬਰ
140 ਮਿਤੀ 23-07-2021 ਅ/ਧ 454,380,413 IPC ਵਾਧਾ ਜੁਰਮ 411 IPC ਥਾਣਾ ਸਿਟੀ ਜਗਰਾਉਂ ਦੇ
ਦੋਸ਼ੀਆਨ ਹਰਵਿੰਦਰਪਾਲ ਸਿੰਘ ਉਰਫ ਬੌਬੀ ਪੁੱਤਰ ਸੁਖਦੇਵ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਮਕਾਨ ਨੰਬਰ
1757/55-A ਗਲੀ ਨੰਬਰ 10/B ਵਾਰਡ ਨੰਬਰ । ਹੀਰਾ ਬਾਗ ਜਗਰਾਉਂ ਜਗਰਾਉਂ ਥਾਣਾ ਸਿਟੀ ਜਗਰਾਉਂ
ਜਿਲਾ ਲੁਧਿਆਣਾ ਅਤੇ ਰਜੇਸ਼ ਸਾਹਨੀ ਪੁੱਤਰ ਸੀਤਾ ਰਾਮ ਸਾਹਨੀ ਪੁੱਤਰ ਸੁਖਦੇਵ ਸਾਹਨੀ ਵਾਸੀ ਪਿੰਡ ਰਾਮਪੁਰ
ਕਿਸ਼ੋਪੱਟੀ ਥਾਣਾ ਓਜੀਆਰਪੁਰ ਜਿਲਾ ਸਮਸਤੀਪੁਰ(ਬਿਹਾਰ) ਹਾਲਵਾਸੀ ਝੁੱਗੀਆਂ ਦਸ਼ਮੇਸ਼ ਨਗਰ ਨੇੜੇ ਸੋਮ
ਮਲਕ ਰੋਡ ਜਗਰਾਉਂ ਥਾਣਾ ਸਿਟੀ ਜਗਰਾਉਂ ਜਿਲਾ ਲੁਧਿਆਣਾ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਅਤੇ ਇਨਾ ਪਾਸੋ ਚੋਰੀ ਕੀਤਾ ਸਮਾਨ  2 ਡਬਲ ਬੈਂਡ, 2 ਅਲਮਾਰੀਆ, 2 ਸੋਫੇ, ਡਾਈਨਿੰਗ ਟੇਬਲ ਸਮੇਤ 6 ਕੁਰਸੀਆ, ਮੇਜ਼ 2, ਫਰਿੱਜ 1, ਕੂਲਰ 2, 2 ਗੀਜਰ ਅਤੇ ਵਾਸ਼ਿੰਗ ਮਸ਼ੀਨ  ਸੇਮ ਤੇ ਬਣੀ ਝੁੱਗੀ ਵਿੱਚੋਂ ਨਿਸ਼ਾਨਦੇਹੀ ਤੇ ਬ੍ਰਾਮਦ ਕਰਾਇਆ। ਮੁੱਕਦਮੇ
ਦੀ ਤਫਤੀਸ਼ ਜਾਰੀ ਹੈ। ਜਾਣਕਾਰੀ ਦੇਂਦੇ ਹਰਸ਼ਪ੍ਰੀਤ ਸਿੰਘ ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਦੋਸ਼ੀ ਪੁਲਿਸ ਹਿਰਾਸਤ ਵਿੱਚ ਹਨ।ਦੱਸਿਆ ਕਿ ਲੱਗਭੱਗ 6 ਲੱਖ ਦੇ ਕਰੀਵ ਚੋਰੀ ਹੋਇਆ ਸਮਾਨ ਬਰਾਮਦ ਕਰ ਲਿਆ ਗਿਆ ਹੈ ਜੋ ਬਾਹਰ ਰਹਿ ਰਹੇ ਕੈਨਡਾ ਵਿੱਚ ਇੰਦਰਜੀਤ ਦੇ ਘਰ ਤੋਂ ਚੋਰੀ ਹੋਇਆ ਸੀ। ਜਦੋ nri ਇੰਦਰਜੀਤ ਨਾਲ ਗੱਲ ਬਾਤ ਹੋਇ ਤਾਂ ਉਹਨਾਂ ਦੱਸਿਆ ਕਿ 21 ਤਾਰੀਖ ਨੂੰ ਜਗਰਾਓਂ ਪਹੁੰਚੇ ਸਨ। ਉਹਨਾਂ ਘਰ ਵਿੱਚ ਚੋਰੀ ਦੀ ਇਤਲਾਹ ਬਸ ਅੱਡਾ ਚੋਂਕੀ ਵਿੱਚ ਦਰਜ ਕਰਵਾਈ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਦੋਸ਼ੀ ਗਿਰਫ਼ਤਾਰ ਕਰ ਓਹਨਾ ਪਾਸੋ ਸਮਾਨ ਬਰਾਮਦ ਕਰ ਲਿਆ।ਦੱਸਿਆ ਕਿ ਉਹਨਾਂ ਦਾ ਪੂਰਾ ਪਰਿਵਾਰ ਫੋਰਣ ਵਿੱਚ ਰਹਿੰਦਾ ਹੈ।ਜਿਸ ਕਰਕੇ ਘਰ ਵਿੱਚ ਕੋਈ ਨਾ ਹੋਣ ਕਰਕੇ ਉਹਨਾਂ ਦੇ ਪੜੋਸ ਵਿੱਚ ਰਹਿ ਰਹੇ ਲੜਕੇ ਨੇ ਸਾਥੀ ਸੰਗ ਮਿਲ ਇਸ ਘਟਨਾ ਨੂੰ ਅੰਜਾਮ ਦਿੱਤਾ।ਪਰ ਉਹਨਾਂ ਜਗਰਾਓ ਪੁਲਿਸ ਤੇ ਫ਼ਕਰ ਹੈ ਜਿਨ੍ਹਾਂ ਇਨੀ ਜਲਦੀ ਸਮਾਨ ਬਰਾਮਦ ਕਰ ਲਿਤਾ।

ਗੋਲਡਨ ਬਾਗ ਦੀ ਨਵੀਂ ਬਣ ਰਹੀ ਸੜਕ ਦੀ ਖ਼ਸਤਾ ਹਾਲਤ ਨੂੰ ਬਿਆਨਦਿਆਂ ਸੋਸ਼ਲ ਮੀਡੀਆ ਤੇ ਖੁੱਲ੍ਹੀ ਪੋਲ  

ਕਾਂਗਰਸ ਪਾਰਟ ਪੰਜਾਬ ਦੇ ਓ ਬੀ ਸੀ ਸੈੱਲ ਦੇ ਚੇਅਰਮੈਨ ਦੋ ਇਸ ਸੜਕ ਦੀ ਵੀਡੀਓ ਬਣਾ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ 

ਨਗਰ ਕੌਂਸਲ ਤੇ ਕਾਬਜ਼ ਸੱਤਾਧਾਰੀ ਪਾਰਟੀ ਦੀ ਟੀਮ ਨੂੰ ਅਗਾਹ ਕਰਦਿਆਂ ਕੌਂਸਲ ਚ ਫੈਲੇ ਭਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਨਹੀਂ, ਹਕੀਕਤੀ ਰੂਪ ਦੇਣ ਦੀ ਅਪੀਲ ਕੀਤੀ

ਜਗਰਾਓਂ, 24 ਜੁਲਾਈ (ਅਮਿਤ ਖੰਨਾ )  ਗੋਲਡਨ ਬਾਗ ਦੀ ਨਵੀਂ ਬਣ ਰਹੀ ਸੜਕ ਦੀ ਖ਼ਸਤਾਹਾਲਤ ਨੂੰ ਬਿਆਨਦਿਆਂ ਕਾਂਗਰਸ ਦੇ ਹੀ ਓਬੀਸੀ ਸੈੱਲ ਪੰਜਾਬ ਦੇ ਚੇਅਰਮੈਨ ਵੀਡੀਓ ਬਣਾਉਂਦਿਆਂ ਸੋਸ਼ਲ ਮੀਡੀਆ ਤੇ ਪੋਲ ਖੋਲ•ੀ ਉਨ•ਾਂ ਇਸ ਲਈ ਨਗਰ ਕੌਂਸਲ ਤੇ ਕਾਬਜ਼ ਸੱਤਾਧਾਰੀ ਪਾਰਟੀ ਦੀ ਟੀਮ ਨੂੰ ਅਗਾਹ ਕਰਦਿਆਂ ਕੌਂਸਲ ਚ ਫੈਲੇ ਭਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਨਹੀਂ, ਹਕੀਕਤੀ ਰੂਪ ਦੇਣ ਦੀ ਅਪੀਲ ਕੀਤੀ।ਸੋਸ਼ਲ ਮੀਡੀਆ ਤੇ ਗੋਲਡਨ ਬਾਗ ਦੇ ਗਲੀ ਨੰਬਰ 1 ਦੀ ਨਵੀਂ ਬਣ ਰਹੀ ਸੜਕ ਦੇ ਥਾਂ ਥਾਂ ਤੋਂ ਖਿੱਲਰ ਜਾਣ ਦੀ ਵੀਡੀਓ ਦੇ ਨਾਲ ਲਾਈਵ ਹੁੰਦਿਆਂ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਇਸ ਸੜਕ ਨਾਲ ਸਬੰਧਤ ਠੇਕੇਦਾਰ ਵੱਲੋਂ ਨਿਰਮਾਣ ਹੀ ਮੁਕੰਮਲ ਨਹੀਂ ਕੀਤਾ ਜਾ ਰਿਹਾ।ਅਜਿਹੇ ਸਮੇਂ ਇਸ ਸੜਕ ਤੋਂ ਹਲਕੇ ਵਾਹਨ ਦੇ ਗੁਜਰਨ ਮੌਕੇ ਹੀ ਸੜਕ ਦੇ ਬੈਠ ਜਾਣ, ਟਾਈਲਾਂ ਦੇ ਖਿੱਲਰ ਜਾਣ ਅਤੇ ਸਾਈਡਾਂ ਤੋਂ ਉਖੜ ਜਾਣ ਦੀ ਸਾਰੀ ਦਸ਼ਾ ਬਿਆਨ ਕੀਤੀ। ਉਨਾਂ• ਕਿਹਾ ਕਿ ਇਸ ਚ ਕੋਈ ਸ਼ੱਕ ਨਹੀਂ ਜਗਰਾਓਂ ਨਗਰ ਕੌਂਸਲ ਭਿਸ਼ਟਾਚਾਰ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਵਿਚ ਰਹੀ ਹੈ ਪਰ ਪਿਛਲੇ ਦਿਨੀਂ ਨਵੀਂ ਟੀਮ ਦੇ ਕਾਬਜ ਹੋਣ ਦੇ ਨਾਲ ਹੀ ਕੁਝ ਸੁਧਾਰ ਹੋਣ ਦੀ ਆਸ ਪੂਰੇ ਸ਼ਹਿਰ ਨੂੰ ਜਾਗੀ ਹੈ ਪਰ ਅਜੇ ਵੀ ਨਗਰ ਕੌਂਸਲ ਦੀ ਗਾਂਟ ਚੋਂ ਮੋਟੀ ਹਿੱਸੇਦਾਰੀ ਹੜੱਪਣ ਵਾਲੇ ਸਰਗਰਮ ਠੇਕੇਦਾਰਾਂ ਕਾਰਨ ਸੁਧਾਰ ਦੇ ਦਾਅਵਿਆਂ ਨੂੰ ਬੂਰ ਨਹੀਂ ਪੈ ਰਿਹਾ। ਉਨਾਂ• ਗੋਲਡਨ ਬਾਗ ਦੀ ਨਵੀਂ ਬਣੀ ਸੜਕ ਦੀ ਖਿਲਰੀ ਦੁਰਦੁਸ਼ਾ ਦੀ ਜਾਂਚ ਕਰਵਾਉਣ ਤੇ ਸਬੰਧਤ ਠੇਕੇਦਾਰ ਦੇ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।ਡੀਸੀ ਤੇ ਐੱਸਡੀਐੱਮ ਕਰਨ ਜਾਂਚ ਕਾਂਗਰਸ ਓਬੀਸੀ ਸੈਲ• ਦੇ ਸੂਬਾ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਕਿਹਾ ਕਿ ਗੋਲਡਨ ਬਾਗ ਦੀ ਨਵੀਂ ਬਣੀ ਸੜਕ ਦੀ ਬਦਤਰ ਹਾਲਤ ਘਟੀਆ ਅਤੇ ਗੈਰ ਮਿਆਰੀ ਮਟੀਰੀਅਲ ਦੀ ਵਰਤੋਂ ਕਾਰਨ ਹੋਈ ਹੈ। ਇਸ ਮਾਮਲੇ ਦੀ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਜਗਰਾਓਂ ਦੇ ਐੱਸਡੀਐੱਮ ਪਹਿਲ ਦੇ ਆਧਾਰ ਤੇ ਜਾਂਚ ਕਰਵਾ ਕੇ ਜ਼ਿੰਮੇਵਾਰਾਂ ਦੇ ਖ਼ਿਲਾਫ਼ ਕਾਰਵਾਈ ਕਰਨ।

xਲੋਕ ਸੇਵਾ ਸੋਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਰਾਮ ਦਾਸ ਜੀ  ਨੂੰ 2 ਸੋਫ਼ਾ ਸੈਂਟੀਆਂ ਅਤੇ 10 ਕੁਰਸੀਆਂ ਦਿੱਤੀਆਂ 

ਜਗਰਾਓਂ, 23 ਜੁਲਾਈ (ਅਮਿਤ ਖੰਨਾ, )  ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਰਾਮ ਦਾਸ ਜੀ ਜਗਰਾਓਂ ਨੂੰ ਦੋ ਸੋਫ਼ਾ ਸੈਂਟੀਆਂ ਅਤੇ 10 ਕੁਰਸੀਆਂ ਦਿੱਤੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਦੀ ਸਵਰਗਵਾਸੀ ਮਾਤਾ ਸ੍ਰੀਮਤੀ ਫੂਲਮਤੀ ਜੈਨ ਦੀ 14 ਵੀਂ ਬਰਸੀ ਮੌਕੇ ਉਨ•ਾਂ ਦੀ ਨਿੱਘੀ ਯਾਦ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਗੁਰਦੁਆਰਾ ਸ੍ਰੀ ਰਾਮ ਦਾਸ ਸਾਹਿਬ ਨੂੰ ਦੋ ਸੋਫ਼ਾ ਸੈਂਟੀਆਂ ਅਤੇ ਦੱਸ ਕੁਰਸੀਆਂ ਭੇਂਟ ਕੀਤੀਆਂ ਗਈਆਂ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਬੈਠਣ ਵਿਚ ਕੋਈ ਮੁਸ਼ਕਲ ਨਾ ਆਵੇ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਕਈ ਧਾਰਮਿਕ ਅਸਥਾਨਾਂ ਨੂੰ ਸੁਸਾਇਟੀ ਵੱਲੋਂ ਲੋੜੀਂਦਾ ਸਮਾਜ ਦਿੱਤਾ ਗਿਆ ਅਤੇ ਭਵਿੱਖ ਵਿਚ ਵੀ ਦਿੱਤਾ ਜਾਵੇਗਾ. ਉਨ•ਾਂ ਕਿਹਾ ਕਿ ਸੁਸਾਇਟੀ ਜਿੱਥੇ ਲੋੜਵੰਦਾਂ ਤੇ ਜ਼ਰੂਰਤਮੰਦਾਂ ਦੀ ਸੇਵਾ ਲਈ ਸਮੇਂ ਸਮੇਂ ਸਮਾਜ ਸੇਵੀ ਦੇ ਪ੍ਰੋਜੈਕਟ ਲਗਾਉਂਦੀ ਹੈ ਉੱਥੇ ਧਾਰਮਿਕ ਅਸਥਾਨਾਂ ਵਿਚ ਸੇਵਾ ਦੇ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਇਸ ਮੌਕੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਦਰਸ਼ਨ ਸਿੰਘ ਚਾਵਲਾ, ਪ੍ਰਿਥੀਪਾਲ ਸਿੰਘ ਚੱਢਾ, ਅਮਰੀਕ ਸਿੰਘ ਚਾਵਲਾ, ਜਤਿੰਦਰ ਸਿੰਘ ਚੱਢਾ, ਰਾਮ ਸਿੰਘ, ਵਰਿੰਦਰ ਪਾਲ ਸਿੰਘ ਚਾਵਲਾ, ਗੁਰਮੀਤ ਸਿੰਘ ਆੜ•ਤੀਆ, ਜਥੇਦਾਰ ਸੋਹਣ ਸਿੰਘ ਨੇ ਜਿੱਥੇ ਲੋਕ ਸੇਵਾ ਸੁਸਾਇਟੀ ਵੱਲੋਂ ਇਨਸਾਨੀਅਤ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਲਾਕੇਸ਼ ਟੰਡਨ, ਸੁਖਜਿੰਦਰ ਸਿੰਘ ਢਿੱਲੋਂ, ਮੁਕੇਸ਼ ਗੁਪਤਾ, ਇਕਬਾਲ ਸਿੰਘ ਕਟਾਰੀਆ, ਜਸਵੰਤ ਸਿੰਘ, ਆਰ ਕੇ ਗੋਇਲ, ਕਪਿਲ ਸ਼ਰਮਾ ਆਦਿ ਹਾਜ਼ਰ ਸਨ।

ਨਗਰ ਕੌਂਸਲ ਪ੍ਰਧਾਨ ਰਾਣਾ ਨੇ ਸ਼ਹਿਰ ਦੀਆਂ ਪਾਰਕਾਂ ਦੀ ਨੁਹਾਰ ਬਦਲਣ ਦੀ ਲਾਲਾ ਲਾਜਪਤ ਰਾਏ ਪਾਰਕ ਤੋਂ ਕੀਤੀ ਸ਼ੁਰੂਆਤ

   ਜਗਰਾਉਂ (ਅਮਿਤ ਖੰਨਾ )ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵੱਲੋਂ ਜਗਰਾਉਂ ਸ਼ਹਿਰ ਦੀ ਹਰ ਪੱਖੋਂ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਮੁੱਦੇ ਨੂੰ ਮੁੱਖ ਰੱਖਦਿਆਂ  ਨਗਰ ਕੌਂਸਲ ਦੀਆਂ ਚੋਣਾਂ ਲੜੀਆਂ ਗਈਆਂ ਸਨ  ਪ੍ਰਧਾਨ ਬਣਨ ਤੋਂ ਪਹਿਲੇ ਦਿਨ ਹੀ  ਪ੍ਰਧਾਨ ਜਤਿੰਦਰਪਾਲ ਰਾਣਾ ਵੱਲੋਂ ਸ਼ਹਿਰ ਦੇ ਵਿਕਾਸ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ ਦਾ ਬੀੜਾ ਚੁੱਕਿਆ ਗਿਆ  ਅਤੇ ਸ਼ਹਿਰ ਦੇ ਹਰ ਪੱਖੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਸ਼ੁਰੂ ਕਰਵਾਈ ਗਈ  ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਪ੍ਰਦੀਪ ਕੁਮਾਰ ਦੌਧਰੀਆ ਅਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ  ਵੱਲੋਂ ਜਗਰਾਉਂ ਸ਼ਹਿਰ ਦੀਆਂ ਪਾਰਕਾਂ ਦੀ ਨੁਹਾਰ ਬਦਲਣ ਲਈ ਬੀਡ਼ਾ ਚੁੱਕਿਆ ਗਿਆ ਹੈ  ਲਾਲਾ ਲਾਜਪਤ ਰਾਏ ਪਾਰਕ ਦੇ ਵਿੱਚ 300 ਦੇ ਕਰੀਬ ਬੂਟੇ ਲਗਾਏ ਗਏ ਹਨ  ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਦੇ ਲਈ  ਅਤੇ ਪਾਰਕਾਂ ਦੀ ਨੁਹਾਰ ਬਦਲਣ ਦੀ ਪਲੈਨਿੰਗ ਕੀਤੀ ਜਾ ਰਹੀ ਹੈ  ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਲਾਲਾ ਲਾਜਪਤ ਰਾਏ ਪਾਰਕ ਦੇ ਵਿੱਚ ਬਹੁਤ ਵਧੀਆ  ਢੰਗ ਨਾਲ ਪਾਣੀ ਦੇ ਫੁਹਾਰੇ ਵੀ ਲਾਏ ਜਾਣਗੇ  ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੀਪ ਕੁਮਾਰ ਵਿੱਕੀ ਟੰਡਨ ਸਮਾਜ ਸੇਵੀ ਰੋਹਿਤ ਗੋਇਲ ਆਦਿ ਹਾਜ਼ਰ ਸਨ

 

ਨਗਰ ਕੌਂਸਲ ਅਤੇ ਟੈ੍ਫਿਕ ਪੁਲਿਸ ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਕਾਰਵਾਈ    

      ਜਗਰਾਉਂ (ਅਮਿਤ ਖੰਨਾ/ਮੋਹਿਤ ਗੋਇਲ )ਜਗਰਾਉਂ ਦੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਨੂੰ ਲੈ ਕੇ ਨਗਰ ਕੌਂਸਲ ਅਤੇ ਟੈ੍ਫਿਕ ਪੁਲਿਸ ਆਖਿਰਕਾਰ ਅੱਜ ਸੜਕਾਂ 'ਤੇ ਉਤਰੀ। ਦੋਵਾਂ ਦੀ ਸਾਂਝੀ ਟੀਮ ਨੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦੁਕਾਨਦਾਰਾਂ ਨੂੰ ਖਾਸੀ ਭਾਜੜ ਪਾਈ। ਉਨਾਂ੍ਹ ਵੱਲੋਂ ਸੜਕ ਤਕ ਸਜਾਏ ਸਮਾਨ ਨੂੰ ਟੀਮ ਨੇ ਜਬਤ ਕਰ ਲਿਆ। ਸ਼ੁੱਕਰਵਾਰ  ਦੁਪਹਿਰ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਈਓ ਪ੍ਰਦੀਪ ਦੌਧਰੀਆ ਅਤੇ ਡੀਐਸਪੀ ਟੈ੍ਫਿਕ ਅਨਿਲ ਭਨੋਟ ਦੀ ਅਗਵਾਈ 'ਚ ਪੁਲਿਸ ਤੇ ਕੌਂਸਲ ਦੀ ਟੀਮ ਅਚਾਨਕ ਸੜਕਾਂ 'ਤੇ ਉਤਰੀ। ਇਸ ਟੀਮ ਨੇ ਸਦਨ ਬਾਜ਼ਾਰ, ਲਾਜਪਤ ਰਾਏ ਰੋਡ, ਕਮਲ ਚੌਂਕ, ਰੇਲਵੇ ਰੋਡ, ਿਲੰਕ ਰੋਡ ਤੇ ਝਾਂਸੀ ਚੌਕ 'ਚ ਪਹੁੰਚਦਿਆਂ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਇਕਦਮ ਤੋਂ ਭਾਜੜ ਪਾ ਦਿੱਤੀ। ਟੀਮ ਨੇ ਵੀ ਅੱਜ ਦੁਕਾਨਦਾਰਾਂ ਵੱਲੋਂ ਦੁਕਾਨ ਤੋਂ ਲੈ ਕੇ ਸੜਕ ਤਕ 20-20 ਫੁੱਟ ਕਬਜਾ ਕਰਦਿਆਂ ਸਜਾਈਆਂ ਦੁਕਾਨਾਂ ਦਾ ਸਮਾਨ ਟਰਾਲੀਆਂ 'ਚ ਭਰ ਲਿਆ। ਇਸ ਦੌਰਾਨ ਦੁਕਾਨਦਾਰ ਅੱਗੇ ਤੋਂ ਤੋਬਾ ਕਰਦਿਆਂ ਸਮਾਨ ਨਾ ਚੁੱਕਣ ਦੇ ਤਰਲੇ ਕਰਦੇ ਰਹੇ ਪਰ ਟੀਮ ਨੇ ਇਕ ਨਾ ਸੁਣੀ। ਇਸ ਦੇ ਨਾਲ ਹੀ ਟੀਮ ਨੇ ਇਹ ਮੁਹਿੰਮ ਇਸੇ ਤਰਾਂ੍ਹ ਜਾਰੀ ਰੱਖਣ ਦੀ ਚਿਤਾਵਨੀ ਦਿੰਦਿਆਂ ਬਾਜ਼ਾਰਾਂ ਵਿਚ ਨਾਜਾਇਜ ਕਬਜ਼ੇ ਨਾ ਕਰਨ ਲਈ ਕਿਹਾ। ਟੀਮ ਵਿਚ ਟੈ੍ਫਿਕ ਪੁਲਿਸ ਦੇ ਮੁਖੀ ਇੰਸਪੈਕਟਰ ਸਤਪਾਲ ਸਿੰਘ, ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਰਵੀ ਗਿੱਲ, ਪ੍ਰਦੀਪ ਕੁਮਾਰ, ਵਿਨੋਕ ਕੁਮਾਰ, ਰਾਕੇਸ਼ ਕੁਮਾਰ, ਬੱਗਾ, ਮੰਗਤ ਰਾਮ, ਸ਼ੰਮੀ, ਲਖਵੀਰ ਸਿੰਘ ਆਦਿ ਸ਼ਾਮਲ ਸਨ