You are here

ਲੁਧਿਆਣਾ

ਹਿਪ- ਹੋਪ ਦੀ ਦੁਨੀਆਂ ਵਿੱਚ ਡੀ.ਏ.ਵੀ .ਸੀ ਪਬਲਿਕ ਸਕੂਲ, ਜਗਰਾਉਂ ਦੇ ਚਮਕੇ ਸਿਤਾਰੇ

ਜਗਰਾਓਂ, 21 ਜੁਲਾਈ (ਅਮਿਤ ਖੰਨਾ, )  ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ,ਜਗਰਾਉਂ ਦੀ 7 ਵੀਂ ਜਮਾਤ ਦੀ ਵਿਦਿਆਰਥਣ ਯੁਵਿਕਾ ਕਟਾਰੀਆ ਅਤੇ ਜਾਨਵੀ ਭਗਰੀਆ ਨੇ ਲੁਧਿਆਣਾ ਦੇ ਇਸ਼ਮੀਤ ਅਕੈਡਮੀ ਦੁਆਰਾ ਕਰਵਾਏ ਗਏ ਪ੍ਰੋਗਰਾਮ ਦਿਸ਼ਾ ਏਕ ਪਹਿਚਾਣ ਦੀ ਟੈਲੇਂਟ ਹੰਟ ਸ਼ੋਅ ਵਿਚ ਇਕ ਹਿਪ ਹੋਪ ਡਾਂਸ ਦੇ ਬਹੁਤ ਸੁੰਦਰ ਪ੍ਰਦਰਸ਼ਨ ਕਰਕੇ ਮੈਡਲ ਅਤੇ ਟਰਾਫੀ  ਹਾਸਲ ਕੀਤੀ ਇਸ ਜਿੱਤ ਦੁਆਰਾ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਹੈਰਿਥ ਕਟਾਰੀਆ ਪਹਿਲੀ ਜਮਾਤ ਦਾ ਵਿਦਿਆਰਥੀ ਨੇ ਕਵਿਤਾ ਗਾਇਣ ਦੇ ਮੁਕਾਬਲੇ ਵਿੱਚ  ਵਧੀਆ ਪ੍ਰਦਰਸ਼ਨ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਯੁਵਿਕਾ ਕਟਾਰੀਆ ਨੂੰ ਆਸਟ੍ਰੇਲੀਆ ਦੀ  ਰੌਬਟਿਕਸ ਕੰਪਨੀ ਨੇ ਬ੍ਰੈਂਡ ਅੰਬੈਸਡਰ ਦੇ ਲਈ ਚੁਣਿਆ। ਇਹ ਕੰਪਨੀ ਬਹੁਤ ਹੀ ਜਲਦੀ ਭਾਰਤ ਵਿੱਚ ਸ਼ੁਰੂ ਹੋਣ ਵਾਲੀ ਹੈ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਇਹਨਾਂ ਹੋਣਹਾਰ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਇਨ•ਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ।

ਜਗਰਾਓਂ: 24 ਲੱਖ ਦੇ ਲਾਗਤ ਨਾਲ ਬਣ ਰਹੇ ਪੁੱਲ ਦਾ ਉਦਘਾਟਨ    

 ਜਗਰਾਓਂ, 21 ਜੁਲਾਈ (ਅਮਿਤ ਖੰਨਾ) ਕਾਉਕੇਂ ਕਲਾਂ ਨਾਨਕਸਰ ਰੋਡ ਉਪਰ ਲੰਘਦੇ ਸੂਏ ਦੇ ਪੁਲ ਨੂੰ 11ਫੁੱਟ ਤੋ 27ਫੁੱਟ ਚੋੜਾ ਕੀਤਾ ਗਿਆ ਜਿਸ ਉਪਰ 24 ਲੱਖ ਰੁਪਏ ਲਾਗਤ ਆਈ ਹੈ। ਇਸ ਪੁੱਲ ਦਾ ਉਦਘਾਟਨ ਚੇਅਰਮੈਨ ਮਲਕੀਤ ਸਿੰਘ ਦਾਖਾ , ਚੇਅਰਮੈਨ ਸਤਿੰਦਰਪਾਲ ਗਰੇਵਾਲ ਵਲੋ ਕੀਤਾ ਗਿਆ। ਇਸ ਮੋਕੇ ਸਰਪੰਚ ਜਗਜੀਤ ਸਿੰਘ ਕਾਉਕੇ , ਵਾਇਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਯੂਥ ਪ੍ਰਧਾਨ ਮਨੀ ਗਰਗ, ਸਰਪੰਚ ਦਰਸ਼ਨ ਸਿੰਘ ਬਿੱਲੂ, ਸਾਬਕਾ ਸਰਪੰਚ ਜਗਦੀਸ਼ਰ ਡਾਂਗੀਆ, ਸਰਪੰਚ ਕੁਲਵੰਤ ਸਿੰਘ ਕਾਉਕੇ ਖੋਸੇ, ਪਰਮਿੰਦਰ ਸਿੰਘ ਜੇ.ਈ, ਮਨੀ ਜੌਹਲ, ਕਰਨੈਲ ਸਿੰਘ ਕਲਰਕ, ਗੁਰਪ੍ਰੀਤ ਸਿੰਘ ਸਰਪੰਚ ਗੁਰੂਸਰ, ਸੁਰਜੀਤ ਸਿੰਘ ਸਰਪੰਚ, ਜਸਦੇਵ ਪੰਚ,ਕੁਲਦੀਪ ਪੰਚ, ਜਗਤਾਰ ਪੰਚ, ਧਰਮਿੰਦਰ ਪੰਚ, ਸੂਬੇਦਾਰ ਹਰਨੇਕ ਸਿੰਘ, ਸੇਵਕ ਪੰਚ, ਸਿੰਦਰ ਪੰਚ, ਪਿੰਦਰ , ਜੋਗਿੰਦਰ ਪੰਚ, ਅਜੀਤ ਸੇਖੋ,ਜਗਮੋਹਨ ਸਿੰਘਆਦਿ ਹਾਜ਼ਰ ਸਨ

ਸ਼ੇਰ ਸਿੰਘ ਪਿੰਡ ਪੱਤੀ ਮੁਲਤਾਨੀ ਨਮਿੱਤ ਭੋਗ ਅਤੇ ਅੰਤਿਮ ਅਰਦਾਸ 

ਸਿੱਧਵਾਂ ਬੇਟ   , 21 ਜੁਲਾਈ  ( ਜਸਮੇਲ ਗ਼ਾਲਿਬ  ) ਇਲਾਕੇ ਦੀ ਬਹੁਤ ਹੀ ਸਤਿਕਾਰਯੋਗ  ਸ਼ਖ਼ਸੀਅਤ  ਪਿੰਡ ਪੱਤੀ ਮੁਲਤਾਨੀ ਵਾਸੀ  ਸਰਦਾਰ ਸ਼ੇਰ ਸਿੰਘ  ਪੁੱਤਰ ਉਜਾਗਰ ਸਿੰਘ  13  ਜੁਲਾਈ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ  ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ  ਅਕਾਲ ਚਲਾਣਾ ਕਰ ਗਏ ਸਨ  । ਉਨ੍ਹਾਂ ਨਮਿਤ ਪਰਿਵਾਰ ਵੱਲੋਂ  ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ   ਅਤੇ ਅੰਤਿਮ ਅਰਦਾਸ ਪਿੰਡ ਪੱਤੀ ਮੁਲਤਾਨੀ (ਜਗਰਾਉਂ  ) ਦੇ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਵਜੇ  ਦੁਪਹਿਰ  ਦਿਨ ਵੀਰਵਾਰ  22  ਜੁਲਾਈ ਨੂੰ ਹੋਣਗੇ ।ਇਸ ਦੁੱਖ ਦੇ ਸਮੇਂ ਸ ਅਮਨਜੀਤ ਸਿੰਘ ਖਹਿਰਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ  ਦੱਸਿਆ ਕੇ ਸਰਦਾਰ ਸ਼ੇਰ ਸਿੰਘ ਦੋ ਬੇਟੀਆਂ ਅਤੇ ਚਾਰ ਬੇਟਿਆਂ ਦੇ  ਬਾਂਪ ਬਹੁਤ ਹੀ ਮਿਲਾਪੜੇ ਸੁਭਾਅ  ਸੱਦਾ ਗੁਰੂ ਦੇ ਭਾਣੇ ਵਿੱਚ ਰਹਿਣ ਵਾਲੇ  ਇਲਾਕੇ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਨ । ਜਿਨ੍ਹਾਂ ਆਪਣੇ ਜੀਵਨ ਚ ਸਖ਼ਤ ਘਾਲਣਾ ਕਰਕੇ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ  ਅੱਜ ਜਿੱਥੇ ਪਰਿਵਾਰ ਲਗਾਤਾਰ ਕਈ ਵਾਰ ਪਿੰਡ ਦੀ ਸਰਪੰਚੀ ਦਾ ਮਾਣ ਲੈ ਚੁੱਕਾ ਹੈ ਉੱਥੇ ਹੀ ਪਰਿਵਾਰ ਦੇ ਕਈ ਮੈਂਬਰ ਅੱਜ ਪੰਜਾਬ ਸਰਕਾਰ ਦੀਆਂ ਕਈ ਸਤਿਕਾਰਯੋਗ ਪੋਸਟਾਂ ਉੱਪਰ ਆਪਣਾ ਯੋਗਦਾਨ ਦੇ ਰਹੇ ਹਨ । ਜਿਨ੍ਹਾਂ ਦਾ ਵਿਛੋੜਾ ਸਾਡੇ ਸਭ ਲਈ ਬਹੁਤ ਹੀ ਦੁਖਦਾਇਕ ਹੈ ਮੈਂ ਆਪਣੇ ਅਤੇ ਆਪਣੇ ਅਨੇਕਾਂ ਸਾਥੀਆਂ ਵੱਲੋਂ ਇਸ ਵਿਛੜੀ ਰੂਹ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਤਿਕਾਰ ਭੇਂਟ ਕਰ ਹਾਂ  ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਸਾਹਿਬ ਸਰਦਾਰ ਸ਼ੇਰ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

ਦਿੱਲੀ ਬਾਰਡਰ ਤੇ ਕਰੰਟ ਲੱਗਣ ਵਾਲ਼ੇ ਨੌਜਵਾਨ ਦਾ ਪਿੰਡ ਕਾਉਂਕੇ ਕਲਾਂ ਵਿਚ ਹੋਇਆ ਸ਼ਰਧਾਂਜਲੀ ਸਮਾਗਮ

 ਪਰਿਵਾਰ ਨੂੰ 8 ਲੱਖ ਦੀ ਸਹਾਇਤਾ ਭੇਟ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਬੀਤੇ ਦਿਨੀਂ ਸਿੰਘੂ ਬਾਰਡਰ ਤੇ ਸ਼ਹੀਦ ਹੋਏ ਪਿੰਡ ਕਾਉਂਕੇ ਕਲਾਂ ਦੇ ਮਜਦੂਰ ਸੋਹਣ ਸਿੰਘ  ਬਿੱਲਾ ਦੇ ਭੋਗ ਸਮਾਗਮ ਤੇ ਗੁਰਦੂਆਰਾ ਪੂਰਤੀ ਬਾਦਾ ਵਿਖੇ ਪਿੰਡ ਅਤੇ ਇਲਾਕੇ ਭਰ ਚੋਂ ਸੈਂਕੜੇ ਮਜਦੂਰ ਕਿਸਾਨ ਮਰਦ ਔਰਤਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਕਿਸਾਨ ਮਜਦੂਰ ਲਹਿਰ ਦੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸੋਹਣ ਸਿੰਘ ਦੀ ਸ਼ਹਾਦਤ ਨੇ 1974 ਦੇ ਕਿਸਾਨਾਂ ਦੇ ਤੇਲ ਦੀ ਬਲੈਕ ਖਿਲਾਫ ਚੱਲੇ ਕਿਸਾਨ ਸੰਘਰਸ਼ ਦੀ ਯਾਦ ਤਾਜਾ ਕਰਵਾ ਦਿੱਤੀ ਜਦੋਂ ਕਾਂਗਰਸ ਹਕੂਮਤ ਦੇ ਰਾਜ ਚ ਪੁਲਸ ਗੋਲੀ ਨਾਲ ਪਿੰਡ ਗਾਲਬ ਕਲਾਂ ਦਾ ਮਜਦੂਰ ਪਿਆਰਾ ਸਿੰਘ ਸ਼ਹੀਦ ਹੋਇਆ ਸੀ। ਇਕ ਬੇਜ਼ਮੀਨੇ ਮਜਦੂਰ ਵਜੋਂ ਲਗਾਤਾਰ ਡੇਢ ਮਹੀਨੇ ਤੋ ਸੰਘਰਸ਼ ਚ ਡਟਿਆ  ਸੋਹਣ ਸਿੰਘ ਕਿਸਾਨ ਅੰਦੋਲਨ ਦੀ ਸੇਵਾ ਕਰ ਰਿਹਾ ਸੀ। ਉਨਾਂ ਕਿਹਾ ਕਿ ਪੈਸੇ ਦੀ ਸਾਮਰਾਜੀ ਹਵਸ ਨੇ ਸਾਡੇ 600 ਦੇ ਕਰੀਬ ਕਿਸਾਨ ਮਜ਼ਦੂਰ ਸਾਥੋਂ ਖੋਹ ਲਏ ਹਨ।ਇਹ ਕਿਸਾਨ ਸੰਘਰਸ਼ ਅਸਲ ਚ ਸਾਮਰਾਜੀ ਨੀਤੀਆਂ ਯਾਨਿ ਵਡੇ ਕਾਰਪੋਰੇਟ ਲੁਟੇਰਿਆਂ ਦੇ ਖਿਲਾਫ ਸੰਘਰਸ਼ ਹੈ। ਸੋਹਣ ਸਿੰਘ ਜਮੀਨਾਂ ਬਚਾਉਣ,ਦੇਸ਼ ਬਚਾਉਣ ਦੇ ਹੱਕੀ ਸੰਘਰਸ਼ ਦਾ ਅਮਰ ਸ਼ਹੀਦ ਹੈ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਆਗੂ ਗੁਰਪ੍ਰੀਤ ਸਿੰਘ ਸਿਧਵਾਂ, ਲੱਖੋਵਾਲ ਗਰੁੱਪ ਦੇ ਜੋਗਿੰਦਰ ਸਿੰਘ ਬਜੁਰਗ, ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰ ਮਨੀਲਾ,ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ, ਅਵਤਾਰ ਸਿੰਘ ਮੱਲੀ  ਨੇ ਸ਼ਰਧਾਂਜਲੀ ਭੇਟ ਕਰਦਿਆਂ ਪੀੜ੍ਹਤ ਪਰਿਵਾਰ ਨਾਲ ਖੜਣ ਦਾ ਵਚਨ ਦਿੰਦਿਆਂ ਕਿਸਾਨ ਸੰਘਰਸ਼ ਨੂੰ ਜਿੱਤ ਤੱਕ ਪੁਚਾਉਣ ਲਈ ਜੀ ਜਾਨ ਲਾਉਣ ਦਾ ਭਰੋਸਾ ਦਿੱਤਾ।  ਇਸ ਸਮੇਂ ਪਿੰਡ ਨਿਵਾਸੀਆਂ ਤੇ ਐਨ ਆਈ ਆਰਜ ਭਰਾਵਾਂ ਤੇ ਵਖ ਵਖ ਸੰਸਥਾਵਾਂ ਵਲੋ ਭੇਜੀ ਗਈ ਲਗਭਗ 8 ਲੱਖ ਰੁਪਏ ਦੀ ਮਦਦ ਪਰਿਵਾਰ ਨੂੰ ਸੌਂਪੀ ਗਈ। ਬਚਿਆਂ ਦੀ ਪੜਾਈ ਦਾ ਜਿੰਮਾ ਉਟਣ ਦਾ ਵੀ ਭਰੋਸਾ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਦੇ 10 ਸਾਲਾ ਬੇਟੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ, ਆਤਮਜੀਤ ਸਿੰਘ , ਗੁਰਚਰਨ ਸਿੰਘ ਗੁਰੂਸਰ ਪ੍ਰਧਾਨ, ਜਸਪਾਲ ਸਿੰਘ 
ਪ੍ਰਧਾਨ, ਸੁਖਦੇਵ ਸਿੰਘ ਮਾਣੂਕੇ , ਕੁੰਡਾ ਸਿੰਘ ਕਾਉਂਕੇ, ਮਾਸਟਰ ਸੁਰਜੀਤ ਸਿੰਘ ਦੋਧਰ, ਦੇਵਿੰਦਰ ਸਿੰਘ ਕਾਉਂਕੇ, ਸਰਪ੍ਰੀਤ ਸਿੰਘ, ਹਰੀ ਸਿੰਘ ਆਦਿ ਹਾਜਰ ਸਨ ।

ਸ਼੍ਰੀ ਅਗਰਸੇਨ ਸਮਿਤੀ ਮਹਾਰਾਜਾ ਅਗਰਸੇਨ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਣਾਏਗੀ

ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਨਵੀਂ ਟੀਮ ਦਾ ਕੀਤਾ ਐਲਾਨ 

ਜਗਰਾਓਂ (ਅਮਿਤ ਖੰਨਾ )ਜਗਰਾਓ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੇਨ ਸੰਮਤੀ (ਰਜਿ) ਜਗਰਾਓ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਪਿਯੂਸ਼ ਗਰਗ ਦੀ ਅਗਵਾਈ ਵਿੱਚ ਹੋਈ।  ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਅਮਿਤ ਸਿੰਗਲ ਨੂੰ ਲਗਾਤਾਰ ਦੂਜੀ ਵਾਰ ਚੇਅਰਮੈਨ ਅਤੇ ਪੀਯੂਸ਼ ਗਰਗ ਨੂੰ ਪ੍ਰਧਾਨ ਅਹੁਦੇ ਲਈ ਚੁਣਿਆ।  ਮੀਟਿੰਗ ਵਿੱਚ ਅਗਰਵਾਲ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਵਿਚਾਰ ਵਟਾਂਦਰੇ ਕੀਤੇ ਗਏ।  ਮੀਟਿੰਗ ਵਿੱਚ ਸੰਸਥਾ ਦੇ ਕਾਰਜਕਾਰੀ ਟੀਮ ਵਿੱਚ ਤਬਦੀਲੀ ਦਾ ਐਲਾਨ ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਸਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਨਾਲ ਕੀਤਾ।  ਸੰਗਠਨ ਦੀ ਨਵੀਂ ਕਾਰਜਕਾਰੀ ਟੀਮ ਵਿੱਚ ਜਤਿੰਦਰ ਗਰਗ ਨੂੰ ਉਪ ਚੇਅਰਮੈਨ, ਅਨਮੋਲ ਗਰਗ ਅਤੇ ਗੌਰਵ ਸਿੰਗਲਾ ਨੂੰ ਮੀਤ ਪ੍ਰਧਾਨ, ਕਮਲਦੀਪ ਬਾਂਸਲ ਨੂੰ ਜਨਰਲ ਸਕੱਤਰ, ਅੰਕੁਸ਼ ਮਿੱਤਲ ਅਤੇ ਵਿਕਾਸ ਬਾਂਸਲ ਨੂੰ ਸਕੱਤਰ, ਮੋਹਿਤ ਗੋਇਲ ਨੂੰ ਖਜ਼ਾਨਚੀ, ਪੁਨੀਤ ਬਾਂਸਲ ਅਤੇ ਦੀਪਕ ਗੋਇਲ (ਡੀ ਕੇ )  ਨੂੰ ਸਹਿ-ਸਕੱਤਰ , ਪ੍ਰਦੁਮਨ ਬਾਂਸਲ ਨੂੰ ਸੋਸ਼ਲ ਮੀਡੀਆ ਇੰਚਾਰਜ, ਜਤਿਨ ਸਿੰਗਲਾ ਨੂੰ ਦਫਤਰ ਇੰਚਾਰਜ, ਵੈਭਵ ਬਾਂਸਲ, ਰੋਹਿਤ ਗੋਇਲ, ਨਵੀਨ ਮਿੱਤਲ, ਅਭਿਸ਼ੇਕ ਬਾਂਸਲ, ਮੋਹਿਤ ਬਾਂਸਲ, ਪਿਯੂਸ਼ ਮਿੱਤਲ, ਸੰਜੀਵ ਬਾਂਸਲ, ਰਾਜੀਵ ਗੋਇਲ, ਦੀਪਕ ਗੋਇਲ, ਹਰਸ਼ ਸਿੰਗਲਾ, ਅਮਿਤ ਬਾਂਸਲ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।  ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੀਂ ਨਿਯੁਕਤ ਟੀਮ ਅਗਰਵਾਲ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ ਅਤੇ ਜਗਰਾਉਂ ਦੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਅਦਾ ਕਰੇਗੀ।  ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੇਨ ਜੀ ਦਾ ਜਨਮ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾਵੇਗਾ

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਆਨਲਾਈਨ ਗਣਿਤ ਵਿਸ਼ੇ ਦੀਆਂ ਭਿੰਨ ਭਿੰਨ ਗਤੀਵਿਧੀਆਂ ਕਰਵਾਈਆਂ

ਜਗਰਾਓਂ, 20 ਜੁਲਾਈ (ਅਮਿਤ ਖੰਨਾ)   ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿੱਚ ਵਿਦਿਆਰਥੀਆਂ ਵਿਚ ਗਣਿਤ ਵਿਸ਼ੇ ਵਿੱਚ ਰੁਚੀ ਵਧਾਉਣ ਲਈ ਅਧਿਆਪਕ ਦੁਆਰਾ 6ਵੀਂ ਤੋਂ 8ਵੀਂ ਜਮਾਤ ਤੱਕ ਆਨਲਾਈਨ ਗਣਿਤ ਵਿਸ਼ੇ ਦੀਆਂ ਭਿੰਨ ਭਿੰਨ ਗਤੀਵਿਧੀਆਂ ਕਰਵਾਈਆਂ ਗਈਆਂ ਸਾਰੇ ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ ਬੱਚਿਆਂ ਨੂੰ ਰੌਚਕ ਢੰਗ ਨਾਲ ਸਿਖਾਉਣ ਲਈ ਉਨ•ਾਂ ਨੂੰ ਗਣਿਤ ਦੇ ਫਾਰਮੂਲੇ  ਫੈਸ਼ਨ ਦੇ ਪ੍ਰਕਾਰ 2 ਡੀ 3 ਡੀ  ਆਕ੍ਰਿਤੀਆਂ  ਗੁਣਾਂ ਚ ਇਹ ਗੁਣ ਅਤੇ ਘਾਤਅੰਕ ਦੇ ਨਿਯਮ ਆਦਿ ਦੇ ਚਾਰਟ ਮਾਡਲ ਬਣਾਉਣ ਲਈ ਦਿੱਤੇ ਗਏ  ਲਗਪਗ 40 ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਬਹੁਤ ਹੀ ਸੋਹਣੇ ਚਾਰਟ ਤੇ ਮਾਡਲ ਬਣਾਏ ਅਤੇ ਆਪਣੀ ਯੋਗਤਾ ਨੂੰ ਪ੍ਰਗਟ ਕੀਤਾ ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਯਤਨ ਦੀ ਬਹੁਤ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚੇ ਹਰ ਵਿਸ਼ੇ ਨੂੰ ਸਰਲ ਢੰਗ ਨਾਲ ਸਮਝ ਸਕਦੇ ਹਨ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਅੱਜ ਬਲਾਤਕਾਰ ਪੀੜ੍ਹਤ ਬੱਚੀ ਨਾਲ ਉਸਦੇ ਪਿੰਡ ਰੁਮੀ ਵਿਖੇ ਕੀਤੀ ਮੁਲਾਕਾਤ

ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਿੱਤਾ ਭਰੋਸਾ, ਪੀੜ੍ਹਤ ਬੱਚੀ ਨਾਲ ਵੀ ਕੀਤੀ ਗੱਲਬਾਤ
ਕਿਹਾ! ਪਰਿਵਾਰ ਨੂੰ ਵਿੱਤੀ ਮੁਆਵਜ਼ਾ ਮੁਹੱਈਆ ਕਰਵਾਉਣ ਦਾ ਕੇਸ ਅਗਲੀ ਕਾਰਵਾਈ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ.) ਲੁਧਿਆਣਾ ਨੂੰ ਸੌਂਪਿਆ 
ਜਗਰਾਓਂ 18 ਜੁਲਾਈ (ਅਮਿਤ ਖੰਨਾ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਵੱਲੋਂ ਅੱਜ 7 ਸਾਲਾ ਬਲਾਤਕਾਰ ਪੀੜ੍ਹਤ ਬੱਚੀ ਨਾਲ ਉਸਦੇ ਪਿੰਡ ਰੁਮੀ, ਨੇੜੇ ਜਗਰਾਉਂ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਹਾਲੇ ਫਰਾਰ ਹੈ ਅਤੇ ਜਲਦ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਸ.ਚਰਨਜੀਤ ਸਿੰਘ ਸੋਹਲ ਵੀ ਮੌਜੂਦ ਸਨ।ਜਿਕਰਯੋਗ ਹੈ ਕਿ 9 ਜੁਲਾਈ, 2021 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁਮੀ ਵਿਖੇ ਇੱਕ 7 ਸਾਲ ਦੀ ਬੱਚੀ ਨਾਲ ਉਸ ਦੇ ਗੁਆਂਢੀ ਨੇ ਬਲਾਤਕਾਰ ਕੀਤਾ ਸੀ। ਜਦੋਂ ਤੋਂ ਇਹ ਘਿਨਾਉਣਾ ਅਪਰਾਧ ਹੋਇਆ ਹੈ, ਦੋਸ਼ੀ ਫਰਾਰ ਹੈ ਅਤੇ ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਉਸਦੀ ਗ੍ਰਿਫਤਾਰੀ ਲਈ ਕਈ ਟੀਮਾਂ ਗਠਿਤ ਕੀਤੀਆਂ ਹਨ, ਜਿਨ੍ਹਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਪੀੜ੍ਹਤ ਲੜਕੀ ਅਤੇ ਉਸਦੇ ਮਾਪਿਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਮੁਲਜ਼ਮ ਨੂੰ ਜਲਦ ਤੋਂ ਜਲਦ ਕਾਬੂ ਕਰਨ ਲਈ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਪੀੜ੍ਹਤ ਲੜਕੀ ਨਾਲ ਵੀ ਗੱਲਬਾਤ ਕੀਤੀ।ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੀੜ੍ਹਤ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਵਿੱਤੀ ਮੁਆਵਜ਼ਾ ਮੁਹੱਈਆ ਕਰਵਾਉਣ ਦਾ ਕੇਸ ਅਗਲੀ ਕਾਰਵਾਈ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ.) ਲੁਧਿਆਣਾ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਵੀ ਪੀੜ੍ਹਤ ਅਤੇ ਉਸਦੇ ਪਰਿਵਾਰ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਵਿਮੁਕਤ ਜਾਤੀਆਂ ਸੰਗਠਨ ਪੰਜਾਬ ਵਿੰਗ ਦੀ ਤਲਵੰਡੀ ਕਲਾਂ  ਵਿਖੇ  ਮੀਟਿੰਗ

ਜਗਰਾਉਂ ਜੁਲਾਈ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਵਿਮੁਕਤ ਜਾਤੀਆਂ ਸੰਗਠਨ ਪੰਜਾਬ ਵਲੋਂ ਪਿੰਡ ਤਲਵੰਡੀ ਕਲਾਂ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਵਿਚ ਸੰਗਠਨ ਨੇ ਕੁਝ ਅਹਿਮ ਫੈਸਲੇ ਲੈਂਦੇ ਹੋਏ ਪੰਜਾਬ ਪ੍ਰਦੇਸ਼ ਅੰਦਰ ਸਿਆਸੀ ਹਲਚਲ ਨੂੰ ਦੇਖਦੇ ਹੋਏ ਵਿਮੁਕਤ ਜਾਤੀਆਂ ਸੰਗਠਨ ਨੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਵਿਮੁਕਤ ਜਾਤੀਆਂ ਪ੍ਰਤੀ ਜਾਗਰੂਕ ਹੋਣ ਕਾਰਨ ਆਪਣੇ ਹਰ ਮਸਲੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੰਗਠਨ ਜਸਪਾਲ ਸਿੰਘ ਤਲਵੰਡੀ ਦੀ ਯੋਗ ਅਗਵਾਈ ਹੇਠ ਵਿਮੁਕਤ ਜਾਤੀਆਂ ਸੰਗਠਨ ਪੰਜਾਬ ਦੇ ਹਰ ਛੋਟੇ ਵੱਡੇ ਮਸਲਿਆਂ ਨੂੰ ਵਿਚਾਰਦੀ ਹੋਏ ਅਗੇਰੇ ਚਲਦੇ ਪ੍ਰੋਗਰਾਮਾਂ ਨੂੰ ਦੇਖਿਆ ਜਾਇਆ ਜਾਵੇਗਾ,ਆਮ ਆਦਮੀ ਪਾਰਟੀ ਵਲੋਂ ਵੀ ਇਹਨਾਂ  ਆਗੂਆਂ ਨੂੰ ਜ਼ੁਮੇਵਾਰੀ ਨਿਭਾਉਣ ਲਈ ਆਪਣਾ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਸਰਵ ਸੰਮਤੀ ਨਾਲ ਜਸਪਾਲ ਸਿੰਘ ਤਲਵੰਡੀ ਨੂੰ ਪੰਜਾਬ ਵਿੰਗ ਦਾ ਪ੍ਰਧਾਨ ਚੁਣਿਆ ਗਿਆ, ਜਗੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਚੋਧਰੀ ਅਮਰ ਦਾਸ ਮੀਤ ਪ੍ਰਧਾਨ, ਜਸਵੀਰ ਸਿੰਘ ਜਰਨਲ ਸਕੱਤਰ,ਵਿਮੁਕਤ ਜਾਤੀਆਂ ਸੰਗਠਨ ਪੰਜਾਬ ਅਤੇ ਹੋਰ ਉਹਦੇ ਦਾਰ ਚੁਣੇ ਗਏ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਹੀਬ ਸਿੰਘ ਝਨੋਟੇ, ਦਲੀਪ ਸਿੰਘ ਜਲੰਧਰ,ਪ੍ਰੇਮ ਪ੍ਰਕਾਸ਼ ਬਿਡੂ ਮੀਤ ਪ੍ਰਧਾਨ ਜਗਰਾਉਂ, ਹਰਜੀਤ ਸਿੰਘ ਫ਼ਰੀਦਕੋਟ ਜ਼ਿਲਾ ਪ੍ਰਧਾਨ, ਕੈਪਟਨ ਗੁਰਮੀਤ ਸਿੰਘ ਪ੍ਰਚਾਰ ਸਕੱਤਰ,ਰੋਸ਼ਨ ਸਿੰਘ ਬੁਲਾਰਾ ਪੰਜਾਬ, ਕਸ਼ਮੀਰ ਸਿੰਘ ਖਜਾਨਚੀ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

ਪਿੰਡ ਮੱਧੇਪੁਰ ਵਿਖੇ 65 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ 

ਜਗਰਾਓਂ :(ਅਮਿਤ ਖੰਨਾ)  ਸਤਲੁਜ ਦਰਿਆ ਦੇ ਕੰਢੇ ਵੱਸਦੇ ਪਿੰਡ ਮੱਧੇਪੁਰ ਦੇ ਲੋਕਾਂ ਨੂੰ ਆਖਿਰਕਾਰ ਸਵੱਛ ਪੀਣ ਵਾਲੇ ਪਾਣੀ ਮਿਲਣ ਦੀ ਆਸ ਬੱਝੀ ਹੈ। ਇਸ ਤੋਂ ਪਹਿਲਾਂ ਪਿੰਡ ਦੀ ਸਾਰੀ ਆਬਾਦੀ ਹੈਂਡ ਪੰਪ ਦੇ ਪਾਣੀ ਤੇ ਨਿਰਭਰ ਸੀ। ਜੋ ਸਤਲੁਜ ਦਰਿਆ ਨੇੜੇ ਹੋਣ ਕਾਰਨ ਇਸ ਦਾ ਪੀਣ ਵਾਲਾ ਪਾਣੀ ਨਾ ਪੀਣਯੋਗ ਸੀ ਪਰ ਮਜਬੂਰਨ ਪਾਣੀ ਪੀਣ ਕਾਰਨ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਪਿੰਡ ਵਾਸੀਆਂ ਦੀ ਇਸ ਸਮੱਸਿਆ ਦੇ ਚੱਲਦਿਆਂ ਸਰਕਾਰ ਵੱਲੋਂ ਮੱਧੇਪੁਰ ਵਿਖੇ 65 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਲਾਇਆ ਜਾ ਰਿਹਾ ਹੈ, ਜਿਸ ਦਾ ਅੱਜ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਨੀਂਹ ਪੱਥਰ ਰੱਖਿਆ। ਉਨਾਂ• ਕਿਹਾ ਕਿ ਹਮੇਸ਼ਾ ਕਾਂਗਰਸ ਸਰਕਾਰ ਨੇ ਹੀ ਬੇਟ ਇਲਾਕੇ ਚ ਵਸਦੇ ਸੂਬੇ ਦੇ ਲੋਕਾਂ ਦੀ ਬਾਂਹ ਫੜ•ੀ ਹੈ। ਉਨਾਂ• ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੜਕਾਂ, ਨਾਲੀਆਂ, ਸੀਵਰੇਜ, ਸਟਰੀਟ ਲਾਈਟਾਂ ਤੋਂ ਇਲਾਵਾ ਪੀਣ ਲਈ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਅਰਬਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ ਨੇ ਕਿਹਾ ਕਿ ਵਾਟਰ ਵਰਕਸ ਦੇ ਨਿਰਮਾਣ ਦੇ ਨਾਲ ਪਾਣੀ ਵਾਲੀ ਟੈਂਕੀ ਵੀ ਬਣੇਗੀ ਤਾਂ ਕਿ ਲੋਕਾਂ ਦੇ ਘਰ-ਘਰ ਪਾਣੀ ਪਹੁੰਚੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਐਕਸੀਅਨ ਵਰਿੰਦਰ ਸਿੰਘ, ਐਸਡੀਓ ਗੁਰਦਰਸ਼ਨ ਸਿੰਘ, ਬਲਾਕ ਸੰਮਤੀ ਮੈਂਬਰ ਜੀਵਨ ਸਿੰਘ, ਸਰਪੰਚ ਮਨਜੀਤ ਕੌਰ, ਮਹਿੰਦਰ ਸਿੰਘ, ਸਰਪੰਚ ਜਤਿੰਦਰ ਸਿੰਘ ਸ਼ਫੀਪੁਰਾ, ਨੰਬਰਦਾਰ ਸਤਵੀਰ ਸਿੰਘ, ਨੰਬਰਦਾਰ ਮੇਜਰ ਸਿੰਘ, ਹੈਪੀ ਸ਼ੇਰਪੁਰ, ਮਨੀ ਜੌਹਲ, ਬਲਦੇਵ ਸਿੰਘ, ਕਿਸ਼ਨ ਸਿੰਘ, ਭਜਨ ਸਿੰਘ, ਕੁਲਦੀਪ ਕੌਰ, ਿਛੰਦਰ ਸਿੰਘ ਤੇ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।