You are here

ਲੁਧਿਆਣਾ

ਹਰਬੰਸ ਵਿਰਾਸਤ ਅਕੈਡਮੀ ਤੇ ਵੈਲਨੈੱਸ ਸੈਂਟਰ ਜਗਰਾਓਂ  ਅਤੇ ਸਾਹਿਤ ਸਭਾ ਜਗਰਾਓਂ  ( ਰਜਿ.)ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ  

ਜਗਰਾਉਂ, ਜਨਵਰੀ 2021-(  ਗੁਰਕੀਰਤ ਸਿੰਘ, ਮਨਜਿੰਦਰ ਗਿੱਲ )  

 

ਹਰਬੰਸ ਵਿਰਾਸਤ ਅਕੈਡਮੀ ਤੇ ਵੈਲਨੈੱਸ ਸੈਂਟਰ ਜਗਰਾਓਂ  ਅਤੇ ਸਾਹਿਤ ਸਭਾ ਜਗਰਾਓਂ  ( ਰਜਿ.)  ਦੇ ਸਾਂਝੇ ਉਪਰਾਲੇ ਨਾਲ਼ ਹਰਬੰਸ ਵਿਰਾਸਤ ਅਕੈਡਮੀ  ਅਜੀਤ ਨਗਰ ਜਗਰਾਓਂ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਹਠੂਰ  ਹੋਰਾਂ ਨੇ ਹਰਬੰਸ ਵਿਰਾਸਤ ਅਕੈਡਮੀ  ਵੱਲੋਂ ਪੰਜਾਬੀ ਵਿਰਾਸਤ ਨੂੰ ਸੰਭਾਲਣ ਤੇ ਪਾਸਾਰਣ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਉਪਰੰਤ ਹੋਏ ਕਵੀ ਦਰਬਾਰ ਦਾ ਆਗਾਜ਼ ਸੁਰੀਲੇ ਗਲ਼ੇ ਦੇ ਮਾਲਿਕ ਉਭਰਦੇ ਗਾਇਕ ਮਨੀ ਹਠੂਰ ਨੇ ਰਾਜਦੀਪ ਤੂਰ ਦੀ ਗ਼ਜ਼ਲ  " ਤੇਰੇ ਹੰਕਾਰ ਦਾ ਗੁੰਬਦ ਗਿਰਾ ਕੇ ਜਾਣਗੇ ਹੁਣ ਤਾਂ "  ਗਾ ਕੇ ਕੀਤਾ ।  ਮਹਿਫਿਲ ਏ ਅਦੀਬ  ਦੇ ਮਾਣ ਮੱਤੇ ਸ਼ਾਇਰ ਮੇਜਰ ਸਿੰਘ ਛੀਨਾ ਨੇ ਕਿਸਾਨ ਸੰਘਰਸ਼ ਸੰਬੰਧੀ ਗੀਤ “ ਅਸੀਂ ਕਰ ਅਰਦਾਸਾ ਤੁਰ ਪਏ ਹਾਂ, ਤੇਰੇ ਕਾਲ਼ੇ ਕਾਨੂੰਨਾ ਨੂੰ ਰੋਕਣ ਲਈ ” , ਹਰਚੰਦ ਗਿੱਲ ਵੱਲੋਂ  ਗੀਤ“ ਜਾਗ ਕਿਸਾਨਾ ਜਾਗ ” , ਹਰਬੰਸ ਅਖਾੜਾ ਵੱਲੋਂ ਜੋਸ਼ੀਲੇ ਸ਼ਬਦਾਂ ਨਾਲ਼ ਸ਼ਿੰਗਾਰੀ ਵਾਰ  “ਦਿੱਲੀ ਵਿੱਚ ਪਹੁੰਚ ਗਏ ਕਿਰਤੀ ਤੇ ਕਾਮੇ, ਉਹਨਾ ਨਾਹਰੇ ਲਾਏ ਗੱਜ ਕੇ ਪਈ ਚੋਟ ਦਮਾਮੇ ” , ਹਰਕੋਮਲ ਬਰਿਆਰ ਵੱਲੋਂ ਗੀਤ, “ ਸੁਣ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹਾਕਮਾ, ਤੇਰੇ ਨਹੀਓਂ ਇਹ ਕਾਨੂੰਨ ਮੰਨਜ਼ੂਰ ਹਾਕਮਾ ” ਪ੍ਰੋ.  ਕਰਮ ਸਿੰਘ ਸੰਧੂ ਵੱਲੋਂ ਪਾਕਿਸਤਾਨੀ ਸ਼ਾਇਰਾ ਸਫੀਆ ਹਿਆਤ  ਦੀ ਕਵਿਤਾ “ ਖੇਤ ਮੇਰੇ ਬਾਬਲ ਦਾ ਸ਼ਮਲਾ ",  ਅਵਤਾਰ ਜਗਰਾਓਂ ਵੱਲੋਂ ਕਵਿਤਾ “ ਪਾਲਣਹਾਰੇ ਦੇ ਗਲ਼ ਪੈਨੈ, ਮਿੱਠਾ ਖਾ ਕੇ ਕੌੜਾ ਕਹਿੰਨੈ ” ,  ਚਰਨਜੀਤ ਕੌਰ ਗਗੜਾ ਵੱਲੋਂ ਕਿਸਾਨ ਸੰਘਰਸ਼ ਸੰਬੰਧੀ  ਗੀਤ , ਨੌਜਵਾਨ ਸ਼ਾਇਰ  ਹਰਪ੍ਰੀਤ ਅਖਾੜਾ ਵੱਲੋਂ   ਕਵਿਤਾ “ ਮੁੱਕ ਚੱਲਿਆ ਪੰਜਾਬ ਦਾ ਪਾਣੀ , ਸੁੱਕ ਚੱਲੇ ਦਰਿਆ ”, ਦਲਜੀਤ ਕੌਰ ਹਠੂਰ ਵੱਲੋਂ ਨਿਵੇਕਲੇ ਅੰਦਾਜ਼ ਵਿੱਚ ਕਿਸਾਨੀ ਸੰਘਰਸ਼ ਨਾਲ਼ ਸੰਬੰਧਤ ਗੀਤ , “ ਕਿਰਤੀ ਅੰਦੋਲਨ ਦਿਨੋ ਦਿਨ ਵਧਦਾ ਪਹੁੰਚ ਗਿਆ ਦਿੱਲੀ ਵਿੱਚ ਵੇਖ ”,  ਸਾਹਿਤ ਸਭਾ ਜਗਰਾਓਂ ਦੇ ਪ੍ਰਧਾਨ ਪ੍ਭਜੋਤ ਸੋਹੀ ਵੱਲੋਂ ਆਪਣੀ ਕਵਿਤਾ "ਵਿਰਸੇ ਦੀ ਢਾਲ਼ ਸੀ" , ਰਾਜਦੀਪ ਤੂਰ ਵੱਲੋਂ ਗੀਤ " ਦਿੱਲੀਏ ਨੀ ਸੁੱਤੀਏ"  ਸੁਣਾ ਕੇ ਆਪੋ ਆਪਣੀ ਹਾਜ਼ਰੀ ਲਗਵਾਈ ।  ਇਸ ਕਵੀ ਦਰਬਾਰ ਦੇ ਅਖੀਰ ਵਿੱਚ ਮੈਨੇਜਰ ਗੁਰਦੀਪ ਸਿੰਘ ਵੱਲੋਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ ।  ਇਸ ਸਾਰੇ ਕਵੀ ਦਰਬਾਰ ਦੀ ਵੀਡੀਓ ਗ੍ਰਾਫੀ ਹਰਪ੍ਰੀਤ ਅਖਾੜਾ ਵੱਲੋਂ ਕੀਤੀ ਗਈ ।

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਲੁਧਿਆਣਾ 'ਚ ਕੋਵਿਡ-19 ਲੋਕਡਾਊਨ ਦੌਰਾਨ ਬੇਰੁਜ਼ਗਾਰੀ ਭੱਤੇ ਵਜੋਂ 16 ਲੱਖ ਤੋਂ ਵੱਧ ਰਾਸ਼ੀ ਦੀ ਕੀਤੀ ਵੰਡ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਅਗਵਾਈ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ 24 ਮਾਰਚ, 2020 ਤੋਂ 31 ਦਸੰਬਰ, 2020 ਤੱਕ ਕੋਵਿਡ-19 ਮਹਾਂਮਾਰੀ ਦੌਰਾਨ ਬੇਰੋਜ਼ਗਾਰ ਹੋਏ ਕਰਮਚਾਰੀਆ ਲਈ ਯੋਗਤਾ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਦੇ ਨਾਲ-ਨਾਲ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਤਹਿਤ 90 ਦਿਨਾਂ ਦੀ ਤਨਖਾਹ ਦਾ 50 ਪ੍ਰਤੀਸ਼ਤ ਬੇਰੋਜ਼ਗਾਰ ਭੱਤੇ ਦੇ ਰੂਪ ਵਿੱਚ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਥਾਨਕ ਲੁਧਿਆਣਾ ਦੇ ਕਰਮਚਾਰੀ ਰਾਜ ਬੀਮਾ ਨਿਗਮ ਦੇ 5 ਸ਼ਾਖਾ ਦਫਤਰਾਂ ਵਿੱਚ ਤਕਰੀਬਨ 300 ਤੋਂ ਜ਼ਿਆਦਾ ਦਾਅਵਿਆਂ ਦਾ ਨਿਪਟਾਰਾ ਕਰਦਿਆਂ 16 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦਾ ਭੁਗਤਾਨ ਸਿੱਧੇ ਬੇਰੁ਼ਜ਼ਗਾਰ ਹੋਏ ਕਰਮਚਾਰੀਆਂ ਦੇ ਖਾਤਿਆਂ ਵਿਚ ਜਾ ਚੁੱਕਾ ਹੈ।

ਡਿਪਟੀ ਡਾਇਰੈਕਟਰ ਇੰਚਾਰਜ੍ਰ, ਸਬ ਰੀਜਨਲ ਆਫਿਸ, ਈ.ਐਸ.ਆਈ.ਕਾਰਪੋਰੇਸ਼ਨ, ਫੋਕਲ ਪੁਆਇੰਟ, ਲੁਧਿਆਣਾ ਸ੍ਰੀ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਇਹ ਯੋਜਨਾ ਮੂਲ ਰੂਪ ਵਿੱਚ ਜੁਲਾਈ 2018 ਤੋਂ ਹੀ ਲਾਗੂ ਹੈ ਜੋ ਸੁ਼ਰੂਆਤੀ 2 ਸਾਲਾਂ ਲਈ ਹੀ ਪਾਇਲਟ ਪ੍ਰੋਜੈਕਟ ਦੇ ਤਹਿਤ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ 25 ਪ੍ਰਤੀਸ਼ਤ ਤੱਕ ਹੀ ਬੇਰੋਜ਼ਗਾਰੀ ਭੱਤਾ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ, ਪਰ ਕੋਵਿਡ-19 ਮਹਾਂਮਾਰੀ ਦੌਰਾਨ ਬੇਰੋਜ਼ਗਾਰੀ ਨੂੰ ਦੇਖਦੇ ਹੋਏ ਇਸ ਯੋਜਨਾ ਦੀ ਯੋਗਤਾ ਦੀਆਂ ਸ਼ਰਤਾਂ ਵਿੱਚ ਢਿੱਲ ਦਿੰਦਿਆਂ ਰਾਹਤ ਦੀ ਦਰ ਨੂੰ 50 ਪ੍ਰਤੀਸ਼ਤ ਤੱਕ ਕਰ ਦਿੱਤਾ ਗਿਆ ਹੈ ਅਤੇ ਇਸ ਯੋਜਨਾ ਦਾ ਦਾਇਰਾ ਪਹਿਲਾਂ ਹੀ 30 ਜੂਨ, 2021 ਤੱਕ ਵਧਾ ਦਿੱਤਾ ਗਿਆ ਹੈ।

ਇਸ ਯੋਜਨਾ ਦਾ ਲਾਭ ਲੈਣ ਲਈ ਬੀਮਾਯੁਕਤ ਵਿਅਕਤੀ ਵੱਲੋਂ ਬੇਰੋਜ਼ਗਾਰੀ ਤੋਂ ਪਹਿਲਾਂ ਘੱਟੋ-ਘੱਟ 2 ਸਾਲ ਦੀ ਨੌਕਰੀ ਪੂਰੀ ਕੀਤੀ ਹੋਵੇ ਅਤੇ ਲਾਭ ਪ੍ਰਾਪਤ ਕਰਨ ਲਈ ਜਰੂਰੀ ਸ਼ਰਤਾਂ ਵਿੱਚ ਬੀਮਾਯੁਕਤ ਵਿਅਕਤੀ ਬੇਰੋਜ਼ਗਾਰੀ ਤੋਂ ਤੁਰੰਤ ਪਿਛਲੇ ਅੰਸ਼ਦਾਨ ਸੀਮਾ ਵਿੱਚ 78 ਦਿਨਾਂ ਦਾ ਅੰਸ਼ਦਾਨ ਅਤੇ ਪਿਛਲੇ 2 ਸਾਲਾਂ ਵਿੱਚ ਬਾਕੀ 3 ਅੰਸ਼ਦਾਨ ਸੀਮਾ ਵਿੱਚ ਘੱਟੋ-ਘੱਟ 78 ਦਿਨਾਂ ਦਾ ਅੰਸ਼ਦਾਨ ਦਿੱਤਾ ਹੋਣਾ ਲਾਜ਼ਮੀ ਹੈ।

ਉਪਰੋਕਤ ਯੋਗਤਾ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿੱਚ 24 ਮਾਰਚ, 2020 ਤੋਂ 31 ਦਸੰਬਰ, 2020 ਤੱਕ ਬੇਰੋਜ਼ਗਾਰ ਹੋਏ ਬੀਮਾਯੁਕਤ ਵਿਅਕਤੀ ਨੂੰ ਵੱਧ ਤੋਂ ਵੱਧ 90 ਦਿਨਾਂ ਤੱਕ ਉਸਦੀ ਔਸਤ ਰੋਜ਼ਾਨਾ ਦਿਹਾੜੀ ਦੇ 50 ਪ੍ਰਤੀਸ਼ਤ ਦੀ ਦਰ ਨਾਲ ਆਰਥਿਕ ਰਾਹਤ ਦਿੱਤੀ ਜਾ ਰਹੀ ਹੈ। ਬੀਮਾਯੁਕਤ ਵਿਅਕਤੀ ਵੱਲੋਂ ਜਿਸ ਸਮੇਂ ਦੇ ਲਈ ਰਾਹਤ ਦਾ ਦਾਅਵਾ ਕੀਤਾ ਗਿਆ ਹੋਵੇ, ਉਸ ਸਮੇਂ ਦੌਰਾਨ ਉਹ ਬੇਰੋਜ਼ਗਾਰ ਹੋਣਾ ਚਾਹੀਦਾ ਹੈ। ਬੇਰੋਜ਼ਗਾਰੀ ਹਿੱਤਲਾਭ ਦਾਅਵਾ ਬੀਮਾਯੁਕਤ ਵਿਅਕਤੀ ਵੱਲੋਂ ਸੀਧਾ www.esic.in 'ਤੇ ਆਨਲਾਈਨ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ ਪਹਿਲਾਂ ਇਹ ਨਿਯੋਜਕ ਰਾਹੀਂ ਪੇਸ਼ ਕਰਨਾ ਲਾਜ਼ਮੀ ਸੀ। ਰਾਹਤ ਰਾਸ਼ੀ ਦਾ ਭੁਗਤਾਨ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਬੈਂਕ ਖਾਤੇ ਦੇ ਬਿਓਰੇ ਦੇ ਨਾਲ ਦਾਅਵੇ ਦੇ ਦਸਤਾਵੇਜ਼ਾਂ ਦੀ ਪ੍ਰਾਪਤੀ ਦੇ 15 ਦਿਨਾਂ ਦੇ ਅੰਦਰ ਬੀਮਾਯੁਕਤ ਵਿਅਕਤੀ ਦੇ ਬੈਂਕ ਖਾਤੇ ਵਿੱਚ ਆ ਜਾਵੇਗੀ। ਸੇਵਾ ਮੁਕਤ ਜਾਂ ਕਿਸੇ ਵੀ ਤਰ੍ਹਾਂ ਦੀ ਸਜਾ ਦੇ ਤੌਰ 'ਤੇ ਨੌਕਰੀ ਵਿੱਚੋਂ ਕੱਢੇ ਜਾਣ ਦੀ ਸੂਰਤ ਵਿੱਚ ਬੀਮਾਯੁਕਤ ਵਿਅਕਤੀ ਇਸ ਹਿੱਤਲਾਭ ਲਈ ਯੋਗ ਨਹੀਂ ਹੋਵੇਗਾ।

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਸਾਰੇ ਨਿਯੋਜਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਅਜਿਹੇ ਕਰਮਚਾਰੀ/ਪੂਰਵ ਕਰਮਚਾਰੀ ਜੋ ਇਸ ਹਿੱਤਲਾਭ ਦੇ ਯੋਗ ਹਨ, ਉਨ੍ਹਾਂ ਨੂੰ ਕਲੇਮ ਫਾਈਲ ਕਰਨ ਵਿੱਚ ਸਹਿਯੋਗ ਕਰਨ ਅਤੇ ਯੋਗ ਵਿਅਕਤੀ ਆਪਣਾ ਕਲੇਮ ਜਲਦ ਤੋਂ ਜਲਦ ਦਾਇਰ ਕਰਨ।

DEVELOPMENT OF GOVT SCHOOLS & AANGANWARI’S IN DISTRICT SHOULD BE MAIN AGENDA- VARINDER KUMAR SHARMA

ISSUES STRICT INSTRUCTIONS TO BDPOs & OTHER CONCERNED OFFICIALS

DEPUTY COMMISSIONER CHAIRS MONTHLY REVIEW MEETING REGARDING DEVELOPMENT WORKS AT BACHAT BHAWAN TODAY

ALSO REVIEWS ACTIVITIES OF GOVT DEPARTMENTS UNDER MISSION TANDRUST PUNJAB

Ludhiana, January 15-2021 (Jan Shakti News )

Deputy Commissioner Ludhiana Mr Varinder Kumar Sharma today directed the BDPOs and other concerned officials to ensure that all development works related to government schools and Aanganwari’s in district Ludhiana should be carried out on priority basis.

He said this while chairing a monthly review meeting of development works being carried out by all government departments at Bachat Bhawan, here today. Additional Deputy Commissioner (Development) Mr Sandeep Kumar, besides several other senior officials were also present on the occasion.

During the meeting, the Deputy Commissioner directed all BDPOs and other concerned government officials to ensure that development works related to schools should be completed on priority basis in a time bound manner. He also said that the Punjab government is committed to providing best education facilities to the students of government schools and no lapse in this regard would be tolerated. He also directed the officials to focus on development of Aanganwari’s, toilet blocks in villages along with other civic amenities.

He also directed the officials to ensure that maximum number of people are benefited from the government welfare schemes, and for this purpose, awareness camps should be organised in the district.

He also reviewed the progress of boundary wall of upcoming International Airport at Halwara, upcoming toilet blocks, Sakhi one stop centres, Southern Expressway, besides several others.

Mr Varinder Kumar Sharma warned the officials that any lapse on their part would not be tolerated and there should be optimum use of public money.

Later, the Deputy Commissioner also chaired a review meeting related to Mission Tandrust Punjab.

 

ਜ਼ਿਲ੍ਹੇ 'ਚ ਸਰਕਾਰੀ ਸਕੂਲਾਂ ਅਤੇ ਆਂਗਨਵਾੜੀਆਂ ਦਾ ਵਿਕਾਸ ਹੋਣਾ ਚਾਹੀਦਾ ਹੈ ਮੁੱਖ ਏਜੰਡਾ - ਵਰਿੰਦਰ ਕੁਮਾਰ ਸ਼ਰਮਾ

ਬੀ.ਡੀ.ਪੀ.ਓਜ਼ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਦਿਸ਼ਾ ਨਿਰਦੇਸ਼

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ, ਵਿਕਾਸ ਕਾਰਜ਼ਾਂ ਦਾ ਲਿਆ ਜਾਇਜਾ

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਕਾਰੀ ਵਿਭਾਗਾਂ ਦੀਆਂ ਗਤੀਵਿਧੀਆਂ ਦੀ ਵੀ ਕੀਤੀ ਸਮੀਖਿਆ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਬੀ.ਡੀ.ਪੀ.ਓ ਸਹਿਬਾਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਨਾਲ ਸਬੰਧਤ ਸਾਰੇ ਵਿਕਾਸ ਕਾਰਜ ਪਹਿਲ ਦੇ ਅਧਾਰ 'ਤੇ ਕੀਤੇ ਜਾਣ।

ਡਿਪਟੀ ਕਮਿਸ਼ਨਰ ਵੱਲੋਂ ਇਹ ਗੱਲ ਅੱਜ ਸਥਾਨਕ ਬਚਤ ਭਵਨ ਵਿਖੇ ਸਮੂਹ ਸਰਕਾਰੀ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਬੀ.ਡੀ.ਪੀ.ਓ. ਸਹਿਬਾਨ ਅਤੇ ਹੋਰ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਸਹੀ ਢੰਗ ਨਾਲ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਤਮ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧ ਵਿੱਚ ਕਿਸੇ ਵੀ ਤਰਾਂ ਦੀ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਆਂਗਨਵਾੜੀਆਂ ਦੇ ਵਿਕਾਸ, ਪਿੰਡਾਂ ਵਿੱਚ ਪਖਾਨ ਬਣਾਉਣ ਦੇ ਕੰਮ ਦੇ ਨਾਲ-ਨਾਲ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਤੇ ਧਿਆਨ ਪਹਿਲ ਦੇ ਆਧਾਰ 'ਤੇ ਕੇਂਦਰਤ ਕਰਨ ਦੇ ਨਿਰਦੇਸ਼ ਵੀ ਦਿੱਤੇ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਇਆ ਜਾਵੇ ਅਤੇ ਇਸ ਮੰਤਵ ਲਈ ਜ਼ਿਲ੍ਹੇ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾਣ।

ਉਨ੍ਹਾਂ ਹਲਵਾਰਾ ਵਿਖੇ ਬਣਨ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਚਾਰਦਿਵਾਰੀ, ਪਿੰਡਾਂ ਵਿੱਚ ਬਣਨ ਵਾਲੇ ਟਾਇਲਟ ਬਲਾਕ, ਸਖੀ ਵਨ ਸਟਾਪ ਸੈਂਟਰ, ਦੱਖਣੀ ਐਕਸਪ੍ਰੈਸ ਵੇਅ ਤੋਂ ਇਲਾਵਾ ਚੱਲ ਰਹੇ ਹੋਰ ਵਿਕਾਸ ਕਾਰਜ਼ਾਂ ਦੀ ਸਮੀਖਿਆ ਵੀ ਕੀਤੀ।

ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਵੱਲੋਂ ਵਿਕਾਸ ਕਾਰਜ਼ਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ ਅਤੇ ਜਨਤਕ ਪੈਸੇ ਦੀ ਸੁਚਾਰੂ ਢੰਗ ਨਾਲ ਵਰਤੋਂ ਹੋਣੀ ਚਾਹੀਦੀ ਹੈ।

ਬਾਅਦ ਵਿੱਚ ਡਿਪਟੀ ਕਮਿਸ਼ਨਰ ਵੱਲੋ 'ਮਿਸ਼ਨ ਤੰਦਰੁਸਤ ਪੰਜਾਬ' ਨਾਲ ਸਬੰਧਤ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।

ਜਨਮ ਦਿਨ ਮੁਬਾਰਕ  

ਜਗਰਾਉਂ, ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਕੀਰਤੀ ਗੋਇਲ ਨੂੰ ਅਦਾਰਾ ਜਨ ਸ਼ਕਤੀ ਵੱਲੋ ਜਨਮਦਿਨ ਤੇ ਬਹੁਤ ਬਹੁਤ ਮੁਬਾਰਕਾਂ

ਜਨਮ ਦਿਨ ਮੁਬਾਰਕ  

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸ੍ਰੀ ਸਿਵ ਕੁਮਾਰ ਜੀ (ਸੰਗਮ ਕਲਾਥ ਹਾਊਸ ਵਾਲੇਆਂ) ਨੂੰ ਅਦਾਰਾ ਜਨ ਸ਼ਕਤੀ ਵੱਲੋ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ

ਹਰਿ ਨਾਮ ਸੰਕੀਰਤਨ ਸੰਮੇਲਨ 19 ਜਨਵਰੀ ਮੰਗਲਵਾਰ 

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿ ਨਾਮ ਸੰਕੀਰਤਨ ਸੰਮੇਲਨ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ ਨਿੰਮ ਵਾਲੀ ਗਲੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸੰਕੀਰਤਨ ਸਮਰਾਟ ਸਵਾਮੀ ਬੁਆ ਦਿੱਤਾ ਜੀ ਮਹਾਰਾਜ ਜੰਮੂ ਵਾਲੇ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਸੰਕੀਰਤਨ ਅਨਾਰਕਲੀ ਬਾਜ਼ਾਰ ਨਿੰਮ ਵਾਲੀ ਗਲੀ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ ਵਿਖੇ ਕਰਵਾਇਆ ਜਾਂਦਾ ਹੈ ਇਸ ਵਾਰ ਵੀ ਇਹ ਪ੍ਰੋਗਰਾਮ 19 ਤਾਰੀਖ ਦਿਨ ਮੰਗਲਵਾਰ ਨੂੰ ਰਾਤ 08ਵਜੇ ਸ਼ੂਰੁ ਹੋ ਕੇ ਰਾਤ 10ਵਜੇ ਸਮਾਪਤ ਹੋਵੇਗਾ, ਇਸ ਪ੍ਰੋਗਰਾਮ ਦੀ ਜਾਣਕਾਰੀ ਮਥੁਰਾ ਦਾਸ ਖੁਰਾਣਾ ਜੀ ਵਲੋਂ ਦਿੱਤੀ ਗਈ ਉਨ੍ਹਾਂ ਕਿਹਾ ਕਿ ਸੰਗਤਾਂ ਸਮੇਂ ਸਿਰ ਪਹੁੰਚ ਕੇ ਆਪਣੀ ਹਾਜਰੀ ਲਗਵਾਉਣ ਅਤੇ ਸਵਾਮੀ ਸ੍ਰੀ ਬੁਆ ਦਿੱਤਾ ਜੀ ਮਹਾਰਾਜ ਦੇ ਬਹੁਤ ਹੀ ਸੁੰਦਰ ਭਜਨ ਸੁਣ ਕੇ ਆਪਣਾ ਜੀਵਨ ਸਫ਼ਲ ਬਣਾਉਣ।

 ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਜ਼ਦ ਕੀਤੇ ਗਏ 13 ਵਾਰਡਾਂ ਦੇ ਉਮੀਦਵਾਰਾਂ ਨੂੰ ਦਿੱਤਾ ਸਨਮਾਨ  

ਮਿਉਂਸਿਪਲ ਕਮੇਟੀ ਚੋਣਾਂ ਨੂੰ ਲੈ ਕੇ ਤੇਰਾਂ ਵਾਰਡਾਂ ਦੇ ਉਮੀਦਵਾਰ ਅਨਾਊਂਸ ਕਰਨਾ ਅਕਾਲੀ ਦਲ ਦੀ ਪਹਿਲਕਦਮੀ  

ਜਗਰਾਉਂ, ਜਨਵਰੀ 2021 ( ਗੁਰਕੀਰਤ ਸਿੰਘ ਜਗਰਾਉਂ /ਮਨਜਿੰਦਰ ਗਿੱਲ  )- ਸ੍ਰੀ ਐੱਸ. ਆਰ. ਕਲੇਰ ਸਾਬਕਾ ਵਿਧਾਇਕ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਵਲੋਂ 13 ਵਾਰਡਾਂ ਦੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ । ਇਸ ਮੌਕੇ ਵਾਰਡ ਨੰ: 1 ਤੋਂ ਬੀਬੀ ਕਮਲਜੀਤ ਕੌਰ ਥਿੰਦ, ਵਾਰਡ ਨੰ: 3 ਤੋਂ ਬੀਬੀ ਰਜਿੰਦਰ ਕੌਰ ਠੁਕਰਾਲ, ਵਾਰਡ ਨੰ: 6 ਤੋਂ ਸ. ਦੇਵ ਸਿੰਘ ਵੇਦੂ, ਵਾਰਡ ਨੰ: 7 ਤੋਂ ਬੀਬੀ ਗੁਰਪ੍ਰੀਤ ਸਿੰਘ ਸਿੱਧੂ, ਵਾਰਡ ਨੰ: 8 ਤੋਂ ਵਰਿੰਦਰਪਾਲ ਸਿੰਘ ਪਾਲੀ, ਵਾਰਡ ਨੰ: 10 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰ: 11 ਤੋਂ ਬੀਬੀ ਹਰਵਿੰਦਰ ਕੌਰ, ਵਾਰਡ ਨੰ: 15 ਤੋਂ ਸਤੀਸ਼ ਕੁਮਾਰ ਪੱਪੂ, ਵਾਰਡ ਨੰ: 18 ਤੋਂ ਰਾਜਾ ਵਰਮਾ, ਵਾਰਡ ਨੰ: 19 ਤੋਂ ਬੀਬੀ ਸੁਰਜੀਤ ਕੌਰ, ਵਾਰਡ ਨੰ: 20 ਤੋਂ ਰਜਿੰਦਰ ਸ਼ਰਮਾ ਰੂਬੀ ਠੇਕੇਦਾਰ, ਵਾਰਡ ਨੰ: 21 ਤੋਂ ਬੀਬੀ ਹਰਜੀਤ ਕੌਰ ਤੇ ਵਾਰਡ ਨੰ: 23 ਤੋਂ ਬੀਬੀ ਕੈਥਰੀਨ ਨੂੰ ਹਰੀ ਝੰਡੀ ਦੇ ਕੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ । ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਪਰਮਜੀਤ ਸਿੰਘ ਪੰਮਾ, ਮਨਿੰਦਰਪਾਲ ਸਿੰਘ ਬਾਲੀ ਠੇਕੇਦਾਰ, ਕਿ੍ਸ਼ਨ ਕੁਮਾਰ, ਵਿਸ਼ਾਲ ਗਿੱਲ, ਜਗਜੀਤ ਸਿੰਘ ਡੱਲਾ, ਅਸ਼ੋੋਕ ਨਾਹਰ, ਜੁਗਿੰਦਰਪਾਲ ਨਿਜਾਵਨ, ਧਰਮਿੰਦਰ ਸਿੰਘ ਧਾਲੀਵਾਲ, ਗੁਰਪ੍ਰਤਾਪ ਸਿੰਘ ਥਿੰਦ ਆਦਿ ਹਾਜ਼ਰ ਸਨ ।

ਗਾਇਕ ਜੀਵਨ ਮਾਨ ਕੈਨੇਡਾ ਦਾ ਗੀਤ 'ਫ਼ਸਲਾਂ ਦੇ ਡਾਕੇ" ਲੈ ਕੇ ਸਰੋਤਿਆਂ ਦੀ ਕਚਹਿਰੀ ਚ ਹੋਇਆ ਹਾਜ਼ਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

)ਬਹੁਤ ਵਧੀਆ ਅਤੇ ਮਸ਼ਹੂਰ ਗਾਇਕ ਤੇ  ਸੰਗੀਤ ਖੇਤਰ ਵਿੱਚ ਪੈਰ ਰੱਖਣ ਵਾਲਾ ਗਾਇਕ  ਜੀਵਨ ਮਾਨ ਕਨੇਡਾ ਆਪਣੇ ਨਵੇਂ ਗੀਤ  'ਫ਼ਸਲਾਂ ਤੇ ਡਾਕੇ" ਨਾਲ ਸਰੋਤਿਆਂ ਦੀ ਕਚਹਿਰੀ ਚ ਹਾਜ਼ਰ ਹੋਏ ਹਨ।ਸੀ. ਬੀ. ਰਿਕਾਰਡਿੰਗ ਅਤੇ ਮਾਨ ਪ੍ਰੋਡਕਸ਼ਨ ਦੀ ਪੇਸ਼ਕਸ਼ ਚ ਆਏ  ਮਸ਼ਹੂਰ ਗਾਇਕ ਜੀਵਨ ਮਾਨ ਕਨੇਡਾ ਦੇ ਗੀਤ ਫ਼ਸਲਾਂ ਦੇ ਡਾਕੇ ਸਬੰਧੀ ਗੱਲਬਾਤ ਕਰਦਿਆਂ ਜਰਨਲਿਸਟ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ  ਕਿਹਾ ਕਿ ਗੀਤ ਦਿੱਲੀ ਵਿਖੇ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਤੇ ਕਰਾਰੀ ਚੋਟ ਮਾਰ ਰਿਹਾ ਅਤੇ ਕਿਸਾਨਾਂ ਨੂੰ ਹੋਰ ਵੀ ਬਲ ਤੇ ਹੌਸਲਾ ਦੇਣ ਲਈ ਸਹੀ ਸਾਬਤ ਹੋ ਰਿਹਾ ਹੈ ।ਪ੍ਰਧਾਨ ਨੇ ਕਿਹਾ ਕਿ ਇਸ ਗੀਤ ਨੂੰ ਜੱਗਾ ਚੌਕੀ ਮਾਨ ਵੱਲੋਂ ਲਿਖਿਆ ਗਿਆ ਹੈ ਫ਼ਸਲਾਂ ਦੇ ਡਾਕੇ ਦਾ ਮਿਊਜ਼ਿਕ ਬਹੁਤ ਵਧੀਆ ਅਤੇ ਸੋਹਣਾ ਬਣਾਇਆ ਗਿਆ ਹੈ । ਇਸ ਸਮੇਂ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਮੇਰੇ ਛੋਟੇ ਵੀਰ ਜੀ ਗਾਇਕ ਜੀਵਨ ਮਾਨ ਕਨੇਡਾ ਦੀਆਂ ਪਹਿਲਾਂ ਵੀ ਮਾਰਕੀਟ ਚ ਬਹੁਤ ਵਧੀਆ ਕੈਸਟਾਂ ਚੱਲ ਰਹੀਆਂ ਹਨ ।ਇਸ ਸਮੇਂ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਕਿਹਾ ਕਿ ਮੇਰੇ ਛੋਟੇ ਵੀਰ ਫੇਮਸ ਗਾਇਕਾ ਜੀਵਨ ਮਾਨ ਕਨੇਡਾ ਦਾ ਗੀਤ ਜਿਹੜਾ ਕਿਸਾਨੀ ਸੰਘਰਸ਼ ਤੇ ਬਣਾਇਆ ਹੈ ਇਸ ਦਾ ਵੱਧ ਤੋਂ ਵੱਧ  ਸਹਿਯੋਗ ਦਿੱਤਾ ਜਾਵੇ  ।

ਲੋਹੜੀ ਦਾ ਤਿਉਹਾਰ ਮਨਾਇਆ

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਲੋਹੜੀ ਦਾ ਤਿਉਹਾਰ ਇਕ ਸਰਬਸਾਂਝਾ ਤਿਉਹਾਰ ਹੈ, ਜਿਸ ਵਿਚ ਹਰ ਵਰਗ ਦੇ ਲੋਕ ਇਕ ਜਗ੍ਹਾ ਇਕਠੇ ਹੋ ਕੇ ਧੂਨੀ ਬਾਲ ਕੇ ਉਸ ਦੇ ਆਲੇ-ਦੁਆਲੇ ਅੱਗ ਦਾ ਸੇਕ ਲੈਂਦੇ ਹੋਏ ਖੁਸ਼ੀ ਜ਼ਾਹਿਰ ਕਰਦੇ ਹਨ। ਇਸ ਦੀ ਮਿਸਾਲ ਜਗਰਾਉਂ ਦੇ ਅਨਾਰਕਲੀ ਬਾਜ਼ਾਰ ਦੀ ਨਿੰਮ ਵਾਲੀ ਗਲੀ ਵਿੱਚ ਮਿਲਦੀ ਹੈ,ਕਿ ਉਥੋਂ ਦੇ ਹਰ ਪਰਿਵਾਰ ਵਲੋਂ ਮਿਲਜੁਲ ਕੇ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ, ਤੇ ਸਾਰੇ ਘਰ ਇਕਠੇ ਹੋ ਕੇ ਇਕ ਥਾਂ ਤੇ ਹੀ ਲੋਹੜੀ ਮਨਾਉਂਦੇ ਹਨ, ਇਥੋਂ ਦੇ ਵਸਨੀਕ ਸ੍ਰੀ ਅਨੁਪ ਕੁਮਾਰ ਜੀ ਹੁਣਾ ਨੇ ਦੱਸਿਆ ਕਿ ਸਾਡੇ ਸਾਰੇ ਮੁੱਹਲਾ ਨਿਵਾਸੀ ਬਹੁਤ ਹੀ ਅਦਬ ਨਾਲ ਇਕ ਦੂਸਰੇ ਦਾ ਪੂਰਾ ਸਹਿਯੋਗ ਕਰਦੇ ਹੋਏ ਇਸ ਤਿਉਹਾਰ ਨੂੰ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸੇ ਤਰ੍ਹਾਂ ਹੀ ਹਰ ਸਾਲ ਰਲ ਮਿਲ ਕੇ ਲੋਹੜੀ ਮਨਾਉਂਦੇ ਹਾਂ,ਜੋ ਕਿ ਲੰਬੇ ਸਮੇਂ ਤੋਂ ਇਕ ਮਿਸਾਲ ਹੈ।