You are here

ਲੁਧਿਆਣਾ

ਮੋਦੀ ਸਰਕਾਰ ਵੱਲੋਂ ਭੇਜੇ ਸਿੱਖਾਂ ਨੂੰ ਸੰਮਨ ਨਿੰਦਣਯੋਗ ਹਨ :ਭਾਈ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਸਰਕਾਰ ਕਿਸਾਨੀ ਸੰਘਰਸ਼ ਤੋਂ ਇੰਨਾ ਡਰ ਗਈ ਕਿ ਉਹ ਦਹਿਸ਼ਤਗਰਦੀ ਕਾਰ ਮਈਅਤ ਉਤਰ ਆਈ ਹੈ  ਪ੍ਰੰਤੂ ਐੱਨ ਆਈ ਏ  ਵੱਲੋਂ ਭੇਜੇ ਸੰਮਨ ਤੇ ਦਰਜ ਕੀਤੇ ਕੇਸਾਂ ਦਾ ਸਿੱਖਾਂ ਤੇ ਕੋਈ ਦਬਾਅ ਨਹੀਂ ਪਵੇਗਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਗੀ ਢਾਡੀ ਗੁਰਮਤਿ ਗ੍ਰੰਥੀ ਸਭਾ ਦੇ ਇੰਟਰਨੈਸ਼ਨਲ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸਾਂਝੇ ਬਿਆਨ ਰਾਹੀਂ ਕਹੇ ।ਭਾਈ ਪਾਰਸ ਨੇ ਕਿਹਾ ਕਿ ਸਮੇਂ ਦੀ ਜਾਬਰ ਹਕੂਮਤਾਂ ਹਮੇਸ਼ਾ ਸਿੱਖਾਂ ਤੇ ਜ਼ੁਲਮ ਢਾਹੁੰਦਿਆਂ ਰਹੀਆਂ ਹਨ ਜੇ ਮੋਦੀ ਸਰਕਾਰ ਇਸ ਰਾਹ ਤੁਰਦੀ ਹੈ ਤਾਂ ਉਸ ਦਾ ਅੰਤ ਵੀ ਉਨ੍ਹਾਂ ਜ਼ਾਲਮਾਂ ਸਰਕਾਰਾ ਵiਲਾ  ਹੋਵੇਗਾ ਭਾਈ ਪਾਰਸ ਨੇ ਆਖਿਆ ਕਿ ਸਿੱਖਾਂ ਤਾਂ ਮੀਰ ਮੰਨੂੰ ਦੀ ਜ਼ੁਲਮਾਂ ਅੱਗੇ ,ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ" 'ਜਿਉਂ ਜੋ ਮੈਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ" ਗਾਉਂਦੇ ਰਹੇ ਹਨ  ਫਿਰ ਮੋਦੀ ਸਰਕਾਰ ਦੇ ਸੰਮਨ ਜਾਂ ਕੇਸਾਂ ਨੂੰ ਉਹ ਕੀ ਸਮਝਦੇ ਹਨ  ਭਾਈ ਪਾਰਸ ਨੇ ਆਖਿਆ ਹੈ ਕਿ ਜਦੋਂ ਜਾਂ 'ਜਿੱਤਾਂ ਗਏ ਜਾਂ ਮਾਰਾਂਗੇ" ਦਾ ਨਾਅਰਾ ਹੀ ਦਿੱਤਾ ਗਿਆ ਹੈ ਫਿਰ ਕੇ ਕੇਸ ਤਾਂ ਬਹੁਤ ਛੋਟੀ ਧਮਕੀ ਹਨ  ਉਕਤ ਆਗੂ ਆਨੇ 26 ਜਨਵਰੀ ਵੱਧ ਤੋਂ ਵੱਧ ਗਿਣਤੀ ਚ ਦਿੱਲੀ ਪੁੱਜਣ ਦਾ ਸੱਦਾ ਦਿੱਤਾ  ।

ਗਾਲਿਬ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ 10 ਅਧਿਆਪਕ ਕੋਰੋਨਾ ਪੌਜ਼ੇਟਿਵ ਆਉਣ ਤੇ ਮੱਚੀ ਹਾਹਾਕਾਰ

ਪੰਚਾਇਤ ਵੱਲੋਂ ਸਕੂਲ ਨੂੰ ਬੰਦ ਕਰਨ ਦੀ ਅਪੀਲ

ਸਿੱਧਵਾਂ ਬੇਟ (ਜਸਮੇਲ ਗ਼ਾਲਬ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਕੂਲ ਦੀ ਇਕ ਅਧਿਆਪਕਾ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਸਕੂਲ ਦੇ 9 ਹੋਰ ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵਿੱਚ ਹੈਲਥ  ਕੇਅਰ ਵਕੋਸੁਨੀਲ ਦੇ ਅਹੁਦੇ ਤੇ ਨਿਯੁਕਤ ਅਹਿਮਦਗਡ਼੍ਹ ਤੋਂ ਆਉਂਦੀ ਮੈਡਮ ਗਗਨਦੀਪ ਕੌਰ ਸਭ ਤੋਂ ਪਹਿਲਾਂ ਕੋਰੋਨਾ ਪੋਜੀਟਿਵ ਆਏ  ਤਾਂ ਸਕੂਲ ਨੇ ਤੁਰੰਤ ਭਾਗ ਨੂੰ ਉਕਤ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਤੇ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ ਸੇਰੇਨਾ ਦੀ ਟੀਮ ਨੇ ਸਕੂਲ ਦੇ ਬਾਕੀ ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤਾ ਤਾਂ ਉਸ ਸਮੇਂ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸਕੂਲ ਦੀਆਂ  ਕੇਵਲ 9 ਹੋਰ ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪੋਜੀਟਿਵ ਆਈ  ਸਭ ਤੋਂ ਪਹਿਲਾਂ ਕੋਰੋਨਾ ਪੌਜ਼ੀਟਿਵ ਆਉਣ  ਵਾਲੀ ਅਧਿਆਪਕਾ ਇਨ੍ਹਾਂ ਅਧਿਆਪਕਾਂ ਨਾਲ ਇਕੱਠਿਆਂ ਇਕ ਆਟੋ ਵਿਚ ਸਕੂਲ ਆਉਂਦੇ ਜਾਂਦੇ ਹਨ ।ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰਜਿੰਦਰ ਕੌਰ ਵੀ ਸਕੂਲ ਵਿਚ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਤਾਂ  ਉਨ੍ਹਾਂ ਅਧਿਆਪਕਾਂ ਨੂੰ ਆਪਣਾ ਟੈਸਟ ਕਰਵਾਉਣ ਲਈ ਆਖਿਆ ਤਾਂ ਸਾਰੀ ਜਾਣਕਾਰੀ ਸੀਨੀਅਰ ਅਧਿਕਾਰੀ ਦੇ ਧਿਆਨ ਵਿਚ ਲਿਆਂਦੀ ਸਿਹਤ ਵਿਭਾਗ ਦੇ ਡਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਇਰਸ ਕੋਰੋਨਾ ਦੇ ਡਰ ਕਾਰਨ ਬਹੁਤੇ ਲੋਕ ਦਹਿਸ਼ਤ ਵਿਚ ਹਨ ਪਰ ਇਸ ਤੋਂ ਘਬਰਾਉਣ ਦੀ ਬਜਾਏ ਹਿੰਮਤ ਰੱਖੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰ੍ਹਾਂ ਪਰਹੇਜ਼ ਰੱਖਣ ਤੇ ਪਹਿਰਾ ਦੇਣ ਦੀ ਮੁੱਖ ਲੋੜ ਹੈ  ਸਕੂਲ ਪ੍ਰਿੰਸੀਪਲ ਸੋਹਣ ਸਿੰਘ ਨੇ ਕਿਹਾ ਹੈ ਕਿ ਆ ਪਰਹੇਜ਼ ਦੀ ਵਰਤੋਂ ਸਖ਼ਤੀ ਨਾਲ ਲਾਗੂ ਕੀਤੀ ਸੀ ਪਰ ਹੁਣ ਅਧਿਆਪਕਾਂ ਦੇ ਕੋਰੋਨਾ ਪੋਜ਼ੀਟਿਵ  ਦਬਾਉਣ ਤੋਂ ਬਾਅਦ ਸਾਰੀ ਜਾਣਕਾਰੀ ਮਹਿਕਮੇ ਨੂੰ ਭੇਜ ਦਿੱਤੀ ਗਈ ਹੈ ।ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੇ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਦਾ ਪ੍ਰਾਇਮਰੀ ਸਕੂਲ ਤੇ ਸੈਕੰਡਰੀ ਸਕੂਲ ਨੂੰ ਪੰਦਰਾਂ ਦਿਨ ਲਈ ਮੁਕੰਮਲ ਬੰਦ ਕਰ ਦਿੱਤਾ ਜਾਵੇ  ।

ਅਕਾਲੀ ਤੇ ਕਾਂਗਰਸ ਦੇ 20 ਪਰਿਵਾਰ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ ,ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਲਾਰਿਆਂ ਚ ਰੱਖਿਆ ;ਵਿਧਾਇਕਾ ਸਰਬਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ)

ਨਗਰ ਕੌਂਸਲ ਚੋਣਾਂ ਦੇ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਚੋਣ ਮੁਹਿੰਮ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ ।ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੀ ਉਪ ਆਗੂ ਅਤੇ ਹਲਕਾ ਵਿਧਾਇਕਾ  ਸਰਬਜੀਤ ਕੌਰ ਮਾਣੂੰਕੇ ਨੇ ਅੱਜ ਤਿੰਨ ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਰਾਹੀਂ ਵੋਟਾਂ ਮੰਗੀਆਂ।  ਅੱਜ ਵੀਹ ਪਰਿਵਾਰ ਅਕਾਲੀ ਅਤੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫਡ਼ਿਆ ।ਇਸ ਸਮੇਂ ਅੱਜ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿਚ ਵਾਰਡ ਵਾਸੀਆਂ ਦੇ ਨਾਲ ਇਹ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ  ਇਸ ਸਮੇਂ ਵਿਧਾਇਕ ਮਾਣੂੰਕੇ ਨੇ ਕਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਲਾਰਿਆਂ ਚ ਰੱਖਿਆ ਅਤੇ ਵਾਰਡ ਨੰਬਰ ਸਤਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਕਿਉਂਕਿ ਮੁਹੱਲਾ ਰਾਮਪੁਰ ਦੇ ਲੋਕਾਂ ਦਾ ਦਰਦ ਕਿਸੇ ਨੇ  ਨਹੀਂ ਸੁਣਿਆ ।ਉਨ੍ਹਾਂ ਨੇ ਆਪਣਾ ਰਸਤਾ ਲੈਣ ਲਈ ਬਹੁਤ ਵਾਰ ਧਰਨੇ ਲਗਾਏ ਸਰਕਾਰਾਂ ਨੇ ਲਾਰਿਆ ਬਿਨਾਂ ਕੁਝ ਨਹੀਂ ਕੀਤਾ ਇਸ ਕਰਕੇ ਪੂਰਾ ਮੁਹੱਲਾ ਨਿਵਾਸੀਆਂ ਨੇ ਇਕ ਮੌਕਾ ਹੁੰਦਿਆਂ ਨਗਰ ਕੌਂਸਲ ਦੀ ਚੋਣ ਲਈ ਆਪ ਆਪਣਾ ਆਗੂ ਜਸਵਿੰਦਰ ਸਿੰਘ ਸ਼ੰਮ੍ਹੀ ਨੂੰ ਚੁਣ ਕੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤਾ ਤਾਂ ਕਿ ਵਾਰਡ ਨੰਬਰ ਸਿਤਾਰੇ ਦੀ ਗੰਦਗੀ ਅਤੇ ਸਫਾਈ ਦਾ ਖਿਆਲ ਰੱਖ ਕੇ ਜਨਤਾ ਦੀ ਸੇਵਾ ਕਰ ਸਕੇ ।ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ,ਪ੍ਰਧਾਨ ਛਿੰਦਰਪਾਲ ਸਿੰਘ  ਗੁਰਪ੍ਰੀਤ ਕੌਰ ਮਹਿੰਦਰ ਸਿੰਘ ਤੇ ਸਿੰਘ ਸਭਾ ਦੇਵ ਸਿੰਘ ਇਕਬਾਲ ਸਿੰਘ ਅਜੈਬ ਸਿੰਘ ਸਿਕੰਦਰ ਸਿੰਘ ਜਰਨੈਲ ਸਿੰਘ ਜਗਸੀਰ ਸਿੰਘ ਹਰਦੀਪ ਸਿੰਘ ਸੁਰਜੀਤ ਕੌਰ ਚਰਨਜੀਤ ਕੌਰ ਸੁਖਬੀਰ ਕੌਰ ਜਸਪ੍ਰੀਤ ਕੌਰ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ ।

ਦਿੱਲੀ ਦੀ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿਚ ਪੰਜਾਬ ਦੇ ਵੱਡੀ ਗਿਣਤੀ ਵਿੱਚ ਨੰਬਰਦਾਰ ਸ਼ਾਮਲ ਹੋਣਗੇ: ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਕਿਸਾਨ ਮੋਰਚੇ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਛੱਬੀ ਜਨਵਰੀ ਨੂੰ ਦਿੱਲੀ ਵਿੱਚ ਕੀਤੀ ਜਾਣ ਵਾਲੀ ਪਰੇਡ ਵਿਚ ਸੂਬੇ ਦੇ ਬਹੁਗਿਣਤੀ ਨੰਬਰਦਾਰ ਸ਼ਮੂਲੀਅਤ ਕਰਨਗੇ ਤਾਂ ਕਿ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਖੇਤੀ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਨੰਬਰਦਾਰ ਐਸੋਏਸ਼ੀਅਨ  ਪੰਜਾਬ ਰਜਿਸਟਰਡ (169)ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤੇ ।ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕਰਕੇ ਕਿਸਾਨਾ ਉਪਰੰਤ ਜ਼ਬਰਦਸਤੀ ਥੋਪੇ ਜਾ ਰਹੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਕੀਤੇ ਜਾ ਰਹੇ ਟਰੈਕਟਰ ਮਾਰਚ ਸਬੰਧੀ ਸਮੁੱਚੇ ਪੰਜਾਬ ਅੰਦਰ ਮੀਟਿੰਗਾਂ ਕਰਕੇ ਨੰਬਰਦਾਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਤਾਂ ਕਿ ਇਤਿਹਾਸਕ ਇਕੱਠ ਕਰਕੇ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ ਜਦਕਿ ਮੋਦੀ ਸਰਕਾਰ ਇਸ ਨੂੰ ਆਪਣੀ ਹੀ ਇੱਜ਼ਤ ਅਤੇ ਹੇਗੜੇ ਦੀ ਲੜਾਈ ਬਣਾਈ ਬੈਠਾ ਹੈ ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤੀ ਮਾਈ ਅਤੇ ਅਨੁਸ਼ਾਸਨ ਚ ਰਹਿ ਕੇ ਕੀਤੇ ਜਾ ਰਹੇ ਸੰਘਰਸ਼ ਤੋਂ ਮੋਦੀ ਸਰਕਾਰ ਡਰੀ ਹੋਈ ਹੈ ਹੁਣ ਸਿਰਫ਼ ਕਾਨੂੰਨ ਵਾਪਸ ਲੈਣ ਨੂੰ ਆਪਣੀ ਬੇਇੱਜ਼ਤੀ ਸਮਝ ਰਹੀ ਹੈ ।ਉਨ੍ਹਾਂ ਕਿਹਾ ਕਿ ਕਿਸਾਨਾ ਹੱਕਾਂ  ਲਈ ਸੰਘਰਸ਼ ਕਰ ਕੇ ਕਰ ਰਹੇ ਕਿਸਾਨ  ਆਗੂਆਂ ਕਲਾਕਾਰਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਵੱਲੋਂ ਕੇਂਦਰ ਏਜੰਸੀਆਂ ਈਡੀ ਅਤੇ ਆਈ ਐੱਨ  ਏ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ  ਪਰ ਪੰਜਾਬ ਦੇ ਬਹਾਦਰ ਲੋਕ ਸਰਕਾਰ ਦੀਆਂ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ ।ਉਨ੍ਹਾਂ ਕਿਹਾ ਕਿ ਕੇਂਦਰ ਜਾਂਚ ਏਜੰਸੀਆਂ ਦਾ ਕਿਸਾਨੀ ਅੰਦੋਲਨ ਦੇ ਮਦਦਗਾਰਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨਾ ਬੇਹੱਦ ਮੰਦਭਾਗਾ ਹੈ । ਉਨ੍ਹਾਂ 26 ਜਨਵਰੀ ਨੂੰ ਹੱਕ ਸੱਚ ਦੀ ਅਸਲ ਲੜਾਈ ਸਮੁੱਚੇ ਪੰਜਾਬ ਦੇ ਨੰਬਰਦਾਰਾਂ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ  

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਰੋਹ ਆਯੋਜਿਤ

51 ਨਵਜ਼ੰਮੀਆਂ ਬੱਚੀਆਂ ਤੇ ਮਾਪੇ ਸਮਾਰੋਹ 'ਚ ਹੋਏ ਸ਼ਾਮਲ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਸਥਾਨਕ ਗੁਰੂ ਨਾਨਕ ਭਵਨ(ਮਿੰਨੀ) ਲੁਧਿਆਣਾ ਵਿੱਖੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 7 ਜ਼ਨਵਰੀ, 2021 ਨੂੰ ਨਿਵੇਕਲੀ ਪਹਿਲ ਕਰਦਿਆਂ ਧੀਆਂ ਦੀ ਲੋਹੜੀ ਸਕੀਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਮੁੱਖ ਮਕਸਦ ਨਵ ਜ਼ੰਮੀਆ ਬੱਚੀਆ ਨੂੰ ਸਮਾਜ਼ ਵਿੱਚ ਸਮਾਨਤਾ ਦਾ ਅਧਿਕਾਰ ਦਵਾਉਣਾ ਅਤੇ ਸੂਬੇ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣਾ ਹੈ।

ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਲਬਹਾਰ ਸਿੰਘ ਵੱਲੋ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਵਿਸ਼ੇਸ਼ ਮਹਿਮਾਨਾਂ ਅਤੇ ਨਵਜ਼ੰਮੀਆ ਬੱਚੀਆ ਦੇ ਮਾਤਾ ਪਿਤਾ ਨੂੰ ਰਸਮੀ ਤੋਰ ਤੇ ਜ਼ੀ ਆਇਆ ਆਖਿਆ ਗਿਆ। ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਧੀਆਂ ਦੀ ਲੋਹੜੀ ਸਕੀਮ ਤਹਿਤ ਪੂਰੇ ਪੰਜ਼ਾਬ ਪ੍ਰਦੇਸ਼ ਵਿੱਚ ਧੀਆਂ ਦੀ ਲੋਹੜੀ ਦੇ ਸਮਾਗਮ ਆਯੋਜ਼ਿਤ ਕੀਤੀ ਜਾਣੇ ਹਨ, ਜਿਸ ਤਹਿਤ ਮੁੱਖ ਮੰਤਰੀ ਵੱਲੋ ਹਸਤਾਖਰਿਤ ਵਧਾਈ ਸੰਦੇਸ਼ ਪੱਤਰ ਨਵਜ਼ੰਮੀਆਂ ਬੱਚੀਆਂ ਦੇ ਮਾਤਾ ਪਿਤਾ ਨੂੰ ਪ੍ਰਦਾਨ ਕੀਤੇ ਜਾਣੇ ਹਨ। ਉਨ੍ਹਾਂ ਵੱਲੋ ਬੱਚੀਆ ਅਤੇ ਔਰਤਾਂ ਲਈ ਵਿਭਾਗੀ ਸਕੀਮਾਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਆਈ ਼ਸੀ ਼ਡੀ ਼ਅੇੈਸ ਅਤੇ ਬੇਟੀ ਬਚਾਓ, ਬੇਟੀ ਪੜਾਓ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸਮਾਗਮ ਦੀ ਸ਼ੁਰੂਆਤ ਵਿੱਚ ਆਂਗਨਵਾੜੀ ਵਰਕਰ ਸ਼੍ਰੀਮਤੀ ਰੈਨੂੰ ਅਤੇ ਮੀਨਾ ਕੁਮਾਰੀ ਵੱਲੋ ਸ਼ਬਦ ਗਾਇਨ ਪੇਸ਼ ਕੀਤਾ ਗਿਆ।

ਇਸ ਮੌਕੇ ਸਿਹਤ ਵਿਭਾਗ ਦੀ ਨੁਮਾਇੰਦਗੀ ਕਰਦਿਆ ਸ਼੍ਰੀ ਹਰਜ਼ਿੰਦਰ ਸਿੰਘ, ਮਾਸ ਮੀਡੀਆ ਅਫਸਰ, ਦਫਤਰ ਸਿਵਲ ਸਰਜ਼ਨ ਵੱਲੋ ਪੀ ਼ਸੀ ਼ਪੀ ਼ਐਨ ਼ਡੀ ਼ਟੀ ਐਕਟ 1994 ਦੀ ਵਿਸਥਾਰਪੂਰਵਕ ਜ਼ਾਣਕਾਰੀ ਦਿੱਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕਾਨੂੰਨ ਭਰੂਣ ਹੱਤਿਆ ਅਤੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਹਿੱਤ ਹੋਂਦ ਵਿੱਚ ਲਿਆਂਦਾ ਗਿਆ ਹੈ ਅਤੇ ਇਸ ਨੂੰ ਜਿਲ੍ਹਾ ਲੁਧਿਆਣਾ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਰਜਿੰਦਰ ਕੋਰ ਵੱਲੋ ਔਰਤਾਂ ਦੇ ਸਮਾਨ ਅਧਿਕਾਰ ਅਤੇ ਉਨ੍ਹਾਂ ਦੇ ਜ਼ੀਵਨ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਿੱਖਿਆ ਹੀ ਅਜਿਹੀ ਪੌੜੀ ਹੈ ਜਿਸ ਰਾਹੀ ਔਰਤਾਂ ਸਮਾਜ਼ ਵਿੱਚ ਸਮਾਨਤਾ ਦਾ ਅਧਿਕਾਰ ਪਾ ਸਕਦੀਆਂ ਹਨ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਸ਼ਮੀ ਵੱਲੋ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਸਕੀਮਾਂ ਅਤੇ ਸਬੰਧਤ ਐਕਟ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇੇ ਆਂਗਨਵਾੜੀ ਵਰਕਰਾਂ ਵੱਲੋ ਧੀਆਂ ਨੂੰ ਸਮਰਪਿਤ ਜਾਗੋ ਅਤੇ ਗਿੱਧਾ ਵੀ ਪੇਸ਼ ਕੀਤਾ ਗਿਆ ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਕੱਠ ਨੂੰ ਸੰਬੋਧਤ ਕਰਦਿਆਂ ਸੰਦੇਸ਼ ਦਿੱਤਾ ਗਿਆ ਕਿ ਦੇਸ਼ ਦੇ ਵਿਕਾਸ ਲਈ ਔਰਤਾਂ ਦਾ ਸਮਾਜ਼ ਵਿੱਚ ਬਰਾਬਰੀ ਦਾ ਦਰਜ਼ਾ ਹੋਣਾ ਜ਼ਰੂਰੀ ਹੈ। ਇਸ ਲਈ ਭਰੂਣ ਹੱਤਿਆ ਨੂੰ ਰੋਕਣਾ, ਬੱਚੀਆਂ/ ਅੋਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣਾ ਅਤੇ ਉਨ੍ਹਾਂ ਨੂੰ ਪੜ੍ਹਾਉਣਾ ਜ਼ਰੂਰੀ ਹੈ। ਉਨ੍ਹਾਂ ਵੱਲੋ ਪੰਜ਼ਾਬ ਸਰਕਾਰ ਵੱਲੋ ਜਾਰੀ ਨਵੀਨਤਮ ਨੋਟੀਫਿਕੇਸ਼ਨ ਜਿਸ ਵਿੱਚ ਅੋਰਤਾਂ ਨੂੰ ਸਰਕਾਰੀ ਨੌਕਰੀਆਂ ਵਿੱਚ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਵਾਲੇ ਸ਼ਲਾਘਾਯੋਗ ਕਦਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋ ਧੀਆ ਦੀ ਲੋਹੜੀ ਸਮਾਗਮ ਦਾ ਆਯੋਜਨ ਕਰਨ ਲਈ ਸ਼ਲਾਘਾ ਕੀਤੀ।

ਇਸ ਮੌਕੇ ਨਵਜ਼ੰਮੀਆਂ ਬੱਚੀਆ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚੀਆਂ ਦੇ ਮਾਤਾ ਪਿਤਾ ਨੇ ਵਿਭਾਗ ਵੱਲੋ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ। ਅੰਤ ਵਿੱਚ ਵਿਭਾਗ ਵੱਲੋ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਬੱਚੀਆਂ ਦੇ ਮਾਤਾ-ਪਿਤਾ ਦਾ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ ।

ਇਸ ਮੋਕੇੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ, ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ ਦੇ ਕਰਮਚਾਰੀ, ਸ਼੍ਰੀਮਤੀ ਅਮ੍ਰਿੰਤ, ਸੁਪਰਡੈਂਟ ਲਾਲ ਚੰਦ ਡੋਗਰਾ ਅਤੇ ਪ੍ਰਦੀਪ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

ਚਾਰ ਕੁਇੰਟਲ ਭੁੱਕੀ ਬਰਾਮਦ ਦੋਸ਼ੀ ਕਾਬੂ

ਨਸ਼ਾ ਤਸਕਰਾਂ ਤੇ ਮੁਕੱਦਮੇ ਦਰਜ ਹੁੰਦੇ ਹਨ! ਜ਼ਮਾਨਤ ਤੇ ਆਉਂਦੇ ਹਨ ਤੇ ਫੇਰ ਉਹੀ ਕੰਮ ਕਰਦੇ ਹਨ  -ਐੱਸ ਐੱਸ ਪੀ ਸੋਹਲ 
ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਜਗਰਾਓਂ ਪੁਲਿਸ ਵੱਲੋਂ ਭੁੱਕੀ ਤਸਕਰੀ ਕਰਨ ਆਏ ਗੈਂਗ ਦੇ ਇੱਕ ਮੈਂਬਰ ਨੂੰ ਗਿ੍ਫਤਾਰ ਕਰਨ ਅਤੇ ਦੋਵਾਂ ਦੀ ਗਿ੍ਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਫਰਾਰ ਬਲਜੀਤ ਸਿੰਘ ਉਰਫ ਮੀਤਾ ਪੁੱਤਰ ਬਲਵੀਰ ਸਿੰਘ ਵਾਸੀ ਝਨੇਰ ਜੋ ਨਸ਼ਿਆਂ ਦੇ ਕਾਰੋਬਾਰ ਦਾ ਸ਼ੌਕੀਨ ਹੈ, ਹੁਣ ਤਕ ਉਸ ਖਿਲਾਫ 5 ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹੋਏ।ਮੁਕੱਦਮਾ ਦਰਜ ਹੁੰਦੇ ਹੀ ਗਿ੍ਫਤਾਰੀ, ਜਮਾਨਤ ਅਤੇ ਫਿਰ ਨਸ਼ਾ ਤਸਕਰੀ ਉਸ ਦਾ ਧੰਦਾ ਬਣ ਚੁੱਕਾ ਹੈ। ਐੱਸਐੱਸਪੀ ਸੋਹਲ ਅਨੁਸਾਰ ਮੀਤਾ ਨੂੰ ਕਈ ਮਾਮਲਿਆਂ 'ਚ ਸਜ਼ਾ ਵੀ ਹੋ ਚੁੱਕੀ ਹੈ। ਸ਼ਜਾ ਕੱਟਣ ਅਤੇ ਪਰੋਲ ਅਤੇ ਜਮਾਨਤ 'ਤੇ ਆਉਂਦੇ ਹੀ ਨਸ਼ਾ ਤਸਕਰੀ ਵਿਚ ਜੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਦੂਸਰਾ ਫਰਾਰ ਸਾਥੀ ਜਗਪ੍ਰਰੀਤ ਸਿੰਘ ਉਰਫ ਗੋਲਡੀ ਪੁੱਤਰ ਗੁਰਪ੍ਰਰੀਤ ਸਿੰਘ ਵੀ ਇਨ੍ਹਾਂ ਨਾਲ ਨਸ਼ਾ ਤਸਕਰੀ 'ਚ ਟਰੇਡ ਹੋ ਚੁੱਕਾ ਹੈ। ਤਿੰਨੋਂ ਮਿਲ ਕੇ ਹੁਣ ਤਕ ਕਈ ਵਾਰ ਰਾਜਸਥਾਨ ਦੇ ਨਾਲ ਲੱਗਦੀਆਂ ਪੰਜਾਬ ਦੀਆਂ ਹੱਦਾਂ ਵਾਲੇ ਸ਼ਹਿਰਾਂ ਵਿਚ ਨਸ਼ਾ ਤਸਕਰੀ ਲਈ ਗਾਹਕਾਂ ਦੀ ਵੱਡੀ ਚੇਨ ਬਣਾ ਰੱਖੀ ਹੈ। ਡਿਮਾਂਡ ਅਨੁਸਾਰ ਆਪਣੇ ਰੱਖੇ ਮਹਿੰਦਰਾ ਪਿੱਕਅਪ 'ਤੇ ਭੁੱਕੀ ਲਿਆ ਕੇ ਸਪਲਾਈ ਕਰਦੇ ਆ ਰਹੇ ਸਨ।

 ਸੀਆਈਏ ਸਟਾਫ ਜਗਰਾਉਂ ਦੀ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਨਸ਼ਾ ਤਸਕਰੀ ਗੈਂਗ ਮਾਮਲੇ ਦਾ ਖੁਲਾਸਾ ਕਰਨ ਵਿਚ ਇੱਕ ਵਾਰ ਫਿਰ ਥਾਣੇਦਾਰ ਚਮਕੌਰ ਸਿੰਘ ਦੇ ਚੰਗੇ ਕੰਮ ਨੂੰ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਪ੍ਰਰੈਸ ਕਾਨਫਰੰਸ ਵਿਚ ਸਲਾਉਂਦਿਆਂ ਕਿਹਾ ਕਿ ਅਜਿਹੇ ਮਿਹਨਤੀ ਅਫਸਰਾਂ ਦੀ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਰੂਰਤ ਹੈ।

 

1, ਮੁਕਦਮਾ ਨ 91ਮਿਤੀ08-07-2007ਅ/ਧ15-61-85ਐਨ ਡੀ ਪੀ ਐੱਸ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ
2, ਮੁਕਦਮਾ ਨ 149ਮਿਤੀ5-11-2009ਅ/ਧ15-61-85ਐਨ ਡੀ ਪੀ ਐੱਸ ਥਾਣਾ ਸਦਰ ਮਲੇਰਕੋਟਲਾ
3, ਮੁਕਦਮਾ ਨ 79ਮਿਤੀ12-7-2010ਅ/ਧ15-61-85ਐਨ ਡੀ ਪੀ ਐੱਸ ਥਾਣਾ ਅਮਰਗੜ੍ਹ
4, ਮੁਕਦਮਾ ਨ 86ਮਿਤੀ17-10-2011ਅ/ਧ15-61-85ਐਨ ਡੀ ਪੀ ਐੱਸ ਥਾਣਾ ਸੰਦੋੜ
5, ਮੁਕਦਮਾ ਨ 31, ਮਿਤੀ 1-2-2018ਅ/ਧ15-61-85ਐਨ ਡੀ ਪੀ ਐੱਸ ਥਾਣਾ ਡੇਹਲੋਂ

ਦਸਮੇਸ ਪਿਤਾ ਦਾ ਦੇਣ ਪੂਰੀ ਦੁਨਿਆਂ ਨਹੀ ਦੇ ਸਕਦੀ- ਪਾਰਸ ਜਗਰਾਉ

ਜਗਰਾਓਂ/ਲੁਧਿਆਣਾ,ਜਨਵਰੀ 2021  - (ਜਸਮੇਲ ਗਾਲਿਬ )-

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੇ ਗੁਰਦੁਆਰਾ ਗੁਰੂ ਨਾਨਕ ਪੁਰਾ ਮੋਰੀ ਗੇਟ ਜਗਰਾਂਉ ਤੋ ਨਗਰ ਕੀਰਤਨ ਸਜਾਇਆਂ ਗਿਆਂ। ਜਿਸ ਵਿੱਚ ਪੰਥ ਦੇ ਮਹਾਨ ਢਾਡੀ ਭਾਈ ਪ੍ਰਿਤਪਾਲ ਸਿੰਘ ਪਾਰਸ ਜਗਰਾਂਉ ਵਾਲਿਆ ਦੇ ਇੰਟਰਨੈਸਲਨ ਢਾਡੀ ਜੱਥੇ ਨੇ ਜੋਸੀਲਿਆਂ ਵਾਰਾ ਰਾਹੀ ਸੰਗਤ ਨੂੰ ਨਿਹਾਲ ਕੀਤਾ।ਅਤੇ ਰਾਗੀ ਜੱਥਾ ਭਾਈ ਦਵਿੰਦਰ ਸਿੰਘ ਦਲੇਰ ਭਾਈ ਬੱਗਾ ਸਿੰਘ ਹੈਡ ਗ੍ਰੰਥੀ ਨੇ ਹਾਜਰੀਆ ਲਗਵਾਈਆਂ।ਭਾਈ ਪਾਰਸ ਨੇ ਕਿਹਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਦੇਣ ਪੁਰੀ ਦੁਨਿਆਂ ਨਹੀ ਦੇ ਸਕਦੀ।ਜਿਨਾ ਨੇ ਮਰਦਾ ਵਾਗੂ ਜਿੰਦਗੀ ਜਿਉਣ ਦਾ ਢੰਗ ਦੱਸਿਆ।ਇਸ ਮੋਕੇ ਵਧਾਇਕ ਸਰਬਜੀਤ ਕੋਰ ਹਲਕਾ ਇਨਚਾਰਜ,ਐਸ ਜੀ ਪੀ ਸੀ ਮੈਬਰ ਗੁਰਚਰਨ ਸਿਘ ਗਰੇਵਾਲ , ਐਸ ਆਰ ਕਲੇਰ, ਭਾਗ ਸਿੰਘ ਮੱਲਾ, ਕਮਲਜੀਤ ਸਿੰਘ ਮੱਲਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਅਤੇ ਸਮੂਹ ਗੁਰਦੁਆਰਾ ਪ੍ਰਬੰਦਕ ਕਮੇਟੀ ਅਤੇ ਸਮੂਹ ਸੰਗਤਾ ਹਾਜਰ ਸਨ।

ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਵਿਖੇ 'ਮਿਸ਼ਨ ਘਰ-ਘਰ ਰੋਜ਼ਗਾਰ ਤੇ ਕਾਰੋਬਾਰ' ਤਹਿਤ ਰਾਸ਼ਨ ਡਿਪੂ ਵੰਡ ਯੋਜਨਾ ਦੀ ਕੀਤੀ ਸ਼ੁਰੂਆਤ

ਜ਼ਿਲ੍ਹਾ ਲੁਧਿਆਣਾ ਵਿੱਚ 460 ਰਾਸ਼ਨ ਡਿਪੂ ਕੀਤੇ ਜਾਣਗੇ ਅਲਾਟ - ਆਸ਼ੂ

ਕਿਹਾ! ਅੱਜ 15 ਲਾਭਪਾਤਰੀਆਂ ਨੂੰ ਜਾਰੀ ਕੀਤੇ ਨਿਯੁਕਤੀ ਪੱਤਰ

ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਮਿਸ਼ਨ ਘਰ ਘਰ ਰੋਜ਼ਗਾਰ ਤੇ ਕਰੋਬਾਰ' ਤਹਿਤ ਰਾਸ਼ਨ ਡਿਪੂ (ਐਫ.ਪੀ.ਐਸ) ਅਲਾਟ ਕਰਨ ਲਈ ਇਸ ਸਬੰਧੀ ਜ਼ਿਲ੍ਹੇ ਵਿੱਚ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 7,219 ਰਾਸ਼ਨ ਡਿਪੂ ਅਲਾਟ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ 460 ਜ਼ਿਲ੍ਹਾ ਲੁਧਿਆਣਾ ਵਿੱਚ ਹੋਣਗੇ।

ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਅੱਜ ਸਥਾਨਕ ਬਚਤ ਭਵਨ ਵਿਖੇ ਆਯੋਜਿਤ ਕੀਤਾ ਗਿਆ, ਜਿਥੇ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ 15 ਅਜਿਹੇ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ।

ਇਸ ਮੌਕੇ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਸ੍ਰੀ ਸੰਜੇ ਤਲਵਾੜ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਬੈਕਫਿੰਕੋ ਦੇ ਉਪ-ਚੇਅਰਮੈਨ ਸ੍ਰੀ ਮੁਹੰਮਦ ਗੁਲਾਬ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਸ.ਕਰਨਜੀਤ ਸਿੰਘ ਗਾਲਿਬ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 460 ਰਾਸ਼ਨ ਡਿਪੂ ਅਲਾਟ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ 301 ਪੇਂਡੂ ਖੇਤਰਾਂ ਵਿੱਚ ਅਤੇ 159 ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ (116 ਇਕੱਲੇ ਲੁਧਿਆਣਾ ਸ਼ਹਿਰ ਵਿੱਚ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਗਰੀਬ ਲੋਕਾਂ ਦੇ ਹਿੱਤ ਨਾਲ ਜੁੜੀ ਪਹਿਲ ਹੈ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ਵਿਚ ਵੀ ਅਹਿਮ ਸਿੱਧ ਹੋਵੇਗੀ।

ਜਿਕਰਯੋਗ ਹੈ ਕਿ ਸੂਬੇ ਵਿਚ ਲਗਭਗ 30,000 ਲਾਭਪਾਤਰੀਆਂ (ਓਸਤਨ 1 ਪਰਿਵਾਰ ਦੇ 4 ਮੈਂਂਬਰ) ਨੂੰ 7,219 ਰਾਸ਼ਨ ਡਿਪੂਆਂ (ਐਫ.ਪੀ.ਐਸ.) ਦੀ ਅਲਾਟਮੈਂਟ ਨਾਲ ਲਾਭ ਹੋਵੇਗਾ।

ਮੋਹਾਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਬੋਧਨ ਦੌਰਾਨ ਉਨ੍ਹਾਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਖ਼ਤ ਮਿਹਨਤ ਕਰਕੇ ਜਨਤਕ ਵੰਡ ਪ੍ਰਣਾਲੀ ਵਿੱਚ ਹੋ ਰਹੀ ਧਾਂਦਲੀ ਨੂੰ ਰੋਕਣ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਕਰਦਿਆਂ ਈ-ਪੋਜ਼ ਮਸ਼ੀਨਾਂ ਦੀ ਸ਼ੁਰੂਆਤ ਕੀਤੀ, ਜਿਸ ਨਾਲ ਰਾਸ਼ਨ ਯੋਗ ਲਾਭਪਾਤਰੀਆਂ ਨੂੰ ਮਿਲ ਰਿਹਾ ਹੈ।

ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜਿਨ੍ਹਾਂ 1 ਅਪ੍ਰੈਲ, 2016 ਤੋਂ ਰਾਸ਼ਨ ਡਿਪੂ ਮਾਲਕਾਂ ਨੂੰ ਅਨਾਜ ਦੀ ਵੰਡ ਲਈ 25 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਧਾਉਣ ਦੀ ਇਜਾਜ਼ਤ ਦਿੱਤੀ, ਜੋਕਿ ਡਿਪੂ ਮਾਲਕਾਂ ਦੀ ਚਿਰੋਕਣੀ ਮੰਗ ਰਹੀ ਹੈ।

ਉਨ੍ਹਾਂ ਕਿਹਾ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਵੱਲੋਂ ਸੂਬੇ ਵਿੱਚ 987 ਸ਼ਹਿਰੀ ਅਤੇ 6232 ਪੇਂਡੂ ਖਾਲੀ ਅਸਾਮੀਆਂ ਵਾਲੇ 7216 ਰਾਸ਼ਨ ਡਿਪੂਆਂ (ਐਫ.ਪੀ.ਐਸ) ਦੇ ਲਾਇਸੈਂਸ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਵਿਭਾਗ ਵੱਲੋਂ ਇਹ ਲਾਇਸੈਂਸ ਦੇਣ ਵਿਚ ਇਕ ਬਹੁਤ ਹੀ ਪਾਰਦਰਸ਼ੀ ਪ੍ਰਣਾਲੀ ਦੀ ਪਾਲਣਾ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਲੌਕਡਾਊਨ ਦੌਰਾਨ ਸਮਾਜ ਦੇ ਸਾਰੇ ਲੋੜਵੰਦ ਵਰਗਾਂ ਨੂੰ 17 ਲੱਖ ਫੂਡ ਕਿੱਟਾਂ ਵੀ ਵੰਡੀਆਂ ਗਈਆਂ।

26 ਜਨਵਰੀ ਦਾ ਟਰੈਕਟਰ ਮਾਰਚ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ :ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ )

ਕਿਸਾਨਾਂ ਵੱਲੋਂ ਖੇਤੀ ਵਿਰੁੱਧ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਦੇ ਵੱਖ ਵੱਖ ਵਾਰਡਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਸ਼ਾਂਤੀ ਮੱਲ੍ਹ ਢੰਗ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਹੁਣ ਛੱਬੀ ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ  ਇਸ ਟਰੈਕਟਰ ਮਾਰਚ ਦੇ ਸਬੰਧ ਵਿੱਚ ਕਿਸਾਨਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ   ਤੋਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪੱਤਰਕਾਰਾਂ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਕਿਹਾ ਹੈ ਕਿ ਦੇਸ਼ ਦਾ ਅੰਨਦਾਤਾ ਆਪਣੇ ਖੇਤਾਂ ਵਿੱਚ ਅਨਾਜ ਪੈਦਾ ਕਰਕੇ ਸਮੁੱਚੇ ਦੇਸ਼ ਵਿੱਚ ਢਿੱਡ ਦਾ ਢਿੱਡ ਭਰਦਾ ਹੈ  ਪਰ ਹੁਣ ਉਹੀ ਅੰਨਦਾਤਾ ਆਪਣੀਆਂ ਹੱਕਾਂ ਮੰਗਾਂ ਲਈ ਦਿੱਲੀ ਦੀਆਂ ਸੜਕਾਂ ਤੇ ਸੰਘਰਸ਼ ਕਰ ਰਿਹਾ ਹੈ  ਇਸ ਸਮੇਂ ਖੇਲਾ ਨੇ ਕਿਹਾ ਕਿ 26 ਜਨਵਰੀ ਦਾ ਟਰੈਕਟਰ ਮਾਰਚ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ ।

26 ਦੇ ਦਿੱਲੀ ਟਰੈਕਟਰ ਮਾਰਚ ਸ਼ਾਮਲ ਹੋਣ ਲਈ ਡਾ ਹਰਚੰਦ ਸਿੰਘ ਤੂਰ ਸ਼ੇਰਪੁਰ ਕਲਾਂ ਵੱਲੋਂ ਜਨਤਾ ਨੂੰ ਕੀਤਾ ਜਾ ਰਿਹਾ ਹੈ ਲਾਮਬੰਦ

ਸਿੱਧਵਾਂ ਬੇਟ  (ਜਸਮੇਲ ਗ਼ਾਲਿਬ)

ਪਿੰਡ ਸ਼ੇਰਪੁਰ ਕਲਾਂ ਦੇ ਡਾ ਹਰਚੰਦ ਸਿੰਘ ਤੂਰ ਵੱਲੋਂ ਛੱਬੀ ਜਨਵਰੀ ਨੂੰ ਦਿੱਲੀ ਵਿੱਚ ਕੀਤੇ ਜਾ ਰਹੇ ਵਿਸ਼ਾਲ ਟਰੈਕਟਰ ਮਾਰਚ ਚ ਸ਼ਾਮਲ ਹੋਣ ਲਈ ਕਿਸਾਨਾਂ ਸਮੇਤ ਆਮ ਜਨਤਾ ਨੂੰ ਵੀ ਲਾਮਬੰਦ ਕੀਤਾ ਜਾ ਰਿਹਾ ਹੈ  ਤਾਂ ਜੋ ਹੰਕਾਰੀ ਮੋਦੀ ਸਰਕਾਰ ਨੂੰ ਢੁਕਵਾਂ ਜਵਾਬ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਤਿੱਨ ਖੇਤੀ ਬਿੱਲ ਪਾਸ ਕੀਤੇ ਹਨ ਉਨ੍ਹਾਂ ਨੂੰ ਲੈ ਕੇ ਸਮੁੱਚਾ ਕਿਸਾਨ ਭਾਈਚਾਰਾ ਭਾਰੀ ਰੋਸ ਹੈ ਕਿ ਸਮੁੱਚਾ ਕਿਸਾਨ ਵਰਗ ਸੀਤ ਲਹਿਰ ਲਹਿਰ ਬੱਚਾ ਬੀਤੇ 52 ਦਿਨਾਂ ਤੋਂ ਦਿੱਲੀ ਦੀਆਂ ਸੜਕਾਂ ਤੇ ਆਪਣੇ ਹੱਕਾਂ ਲਈ ਇਨ੍ਹਾਂ ਬਿੱਲਾਂ ਖ਼ਿਲਾਫ਼ ਲੜਾਈ ਲੜ ਰਿਹਾ ਹੈ ।ਡਾ ਤੂਰ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ ਤੇ ਮੋਦੀ ਸਰਕਾਰ ਦਾ ਮਨੋਰਥ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨੀ ਦੇ ਜਨਤਾ ਦੀ ਲੁੱਟ ਕਰਵਾਉਣਾ ਹੈ ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਸ ਸਮੇਂ ਵੱਡੀ ਪੱਧਰ ਤੇ ਕਿਸਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਅਤੇ ਸਰਕਾਰ ਅਜੇ ਤਕ ਵੀ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਤੇ ਕਿਸਾਨ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ।ਉਨ੍ਹਾਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਨੌਵੇਂ ਗੇੜ ਦੀ ਗੱਲਬਾਤ ਦਾ ਨਤੀਜਾ ਵੀ ਬੇਸਿੱਟਾ ਰਹਿਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਰ ਹੱਥਕੰਡਾ ਅਪਣਾ ਰਹੀ ਹੈ ਤੇ ਮਾਨਯੋਗ ਸੁਪਰੀਮ ਕੋਰਟ ਦਾ ਸਹਾਰਾ ਲੈ ਰਹੀ ਹੈ ।ਡਾ ਤੂਰ ਨੇ ਕਿਹਾ ਕਿ ਛੱਬੀ ਜਨਵਰੀ ਨੂੰ ਦਿੱਲੀ ਵਿੱਚ ਵੱਡੀ ਪੱਧਰ ਤੇ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਜਨਤਾ ਵਿਚ ਭਾਰੀ ਉਤਸ਼ਾਹ ਹੈ ਡਾ ਤੂਰ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਪਿੰਡ ਵਿੱਚੋਂ ਆਪਣੇ ਟਰੈਕਟਰ ਲੈ ਕੇ ਜਾਣੇ ਹਨ ਉਹ ਆਪਣਾ ਨਾਮ ਮੈਨੂੰ ਲਿਖਵਾ ਦੇਣ  ਜੋ ਕਿ ਸ਼ੇਰਪੁਰ ਕਲਾਂ ਤੋਂ ਟਰੈਕਟਰ 23 ਮਾਰਚ ਨੂੰ ਜਾਣੇ ਹਨ ।