You are here

ਲੁਧਿਆਣਾ

ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ

ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ (ਪੰਜਾਬ ਸਰਕਾਰ) ਨੇ ਬਤੌਰ ਮੁੱਖ ਮਹਿਮਾਨ ਵਿਸ਼ੇਸ ਪ੍ਰੈੱਸ ਕਾਨਫਰੰਸ ਦੌਰਾਨ ਸ਼ਿਰਕਤ ਕੀਤੀ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

26 ਜਨਵਰੀ ਗਣਤੰਤਰ ਦਿਵਸ ਦੇ ਵਿਸ਼ੇਸ ਦਿਨ ਲੁਧਿਆਣਾ ਦੇ ਸਾਉਥ ਸਿਟੀ ਵਿਖੇ ਇੱਕ ਵਿਸ਼ੇਸ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੇ ਮੁੱਖ ਮਹਿਮਾਨ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸੀਨੀਅਰ ਨੇਸ਼ਨਲ ਰੇਸਲਿੰਗ ਚੈਂਪੀਅਨਸ਼ਿਪ ਫ੍ਰੀ ਸਟਾਈਲ-2021 ਦਾ ਖਿਤਾਬ ਜਿੱਤਣ ਵਾਲੇ ਗੋਲਡ ਮੈਡਲਿਸਟ ਸ੍ਰੀ.ਸੰਦੀਪ ਸਿੰਘ ਮਾਨ ਨੂੰ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਸਨਮਾਨਿਤ ਕੀਤਾ।

ਇਸ ਮੌਕੇ ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਰਾਜ ਦੇ ਨੌਜਵਾਨਾਂ ਦੇ ਮੌਢੇ ਨਾਲ ਮੌਢਾ ਲਾ ਕੇ ਖੜੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਅਤੇ ਨਸ਼ਿਆ ਤੋਂ ਦੂਰ ਰਹਿਣ ਸਦਕਾ ਖੇਡ ਕਿੱਟਾਂ ਦੀ ਵੰਡ ਵੀ ਕਰ ਰਹੀ ਹੈ। ਇਸ ਨਾਲ ਰਾਜ ਦੇ ਨੌਜਵਾਨਾਂ ਨੂੰ ਭਵਿੱਖ ਵਿੱਚ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਸੁਨਿਹਰ ਪੰਨਿਆਂ ਤੇ ਦਰਜ ਕਰਨ ਲਈ ਵਿਸ਼ੇਸ ਉਪਰਾਲੇ ਵੀ ਕੀਤੇ ਜਾ ਰਹੇ ਹਨ।

ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਗੋਲਡ ਮੈਡਲ ਜੇਤੂ ਸ੍ਰੀ ਸੰਦੀਪ ਸਿੰਘ ਮਾਨ ਦੀ ਉਦਾਹਰਣ ਦਿੰਦਿਆਂ ਇਸ ਕਾਨਫਰੰਸ ਦਾ ਰੁੱਖ ਰਾਜ ਦੇ ਉਨ੍ਹਾਂ ਅਣਥੱਕ ਅਤੇ ਮਹਿਨਤੀ ਨੌਜਵਾਨਾ ਵੱਲ ਕੀਤਾ ਜੋ ਆਪਣੀ ਮਹਿਨਤ ਨਾਲ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਅਤੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਇਸ ਲਈ ਸ. ਬਿੰਦਰਾ ਪੰਜਾਬ ਯੁਵਕ ਵਿਕਾਸ ਬੋਰਡ ਦਾ ਚੇਅਰਪਰਸਨ ਹੋਣ ਦੇ ਨਾਤੇ ਇਹ ਵਾਅਦਾ ਕਰਦੇ ਹਨ ਕਿ ਕਿਸੇ ਵੀ ਖਿਡਾਰੀ ਨੂੰ ਖੇਡਾਂ ਵਿੱਚ ਕਿਸੇ ਕਿਸਮ ਦੀ ਅੜਚਨ ਆਉਦੀ ਹੈ ਤਾਂ ਉਹ ਉਨ੍ਹਾਂ ਦੀ ਹਰ ਕਿਸਮ ਦੀ ਮਦਦ ਲਈ ਤਿਆਰ ਹਨ। ਸ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੰਤ ਵਿੱਚ ਰਾਜ ਦੇ ਨੌਜਵਾਨਾਂ ਨੂੰ ਇਹੀ ਅਪੀਲ ਕੀਤੀ ਗਈ ਉਹ ਹਮੇਸ਼ਾ ਆਪਣੀ ਸ਼ਖਸੀਅਤ ਨੂੰ ਪ੍ਰਫੁੱਲਿਤ ਕਰਨ ਅਤੇ ਖੇਡਾਂ, ਚੰਗੇ ਸਮਾਜਿਕ ਕਾਰਜਾ ਵਿੱਚ ਆਪਣੀ ਪਹਿਚਾਣ ਬਨਾਉਣ ਅਤੇ ਆਪਣੇ ਰਾਜ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨ।

ਇਸ ਮੌਕੇ ਗੋਲਡ ਮੈਡਲ ਜੇਤੂ ਸ੍ਰੀ. ਸੰਦੀਪ ਸਿੰਘ ਮਾਨ ਦੇ ਕਲੱਬ 21 ਦੇ ਪ੍ਰਧਾਨ ਸ੍ਰੀ ਰਾਜੀਵ ਗਰਗ, ਉੱਪ ਪ੍ਰਧਾਨ ਸ੍ਰੀ ਪ੍ਰਵੀਨ ਅਗਰਵਾਲ, ਸਕੱਤਰ ਸ੍ਰੀ. ਆਗਿਆਪਾਲ ਸਿੰਘ, ਆਯੁਸ਼ ਭੱਲਾ, ਕਮਲਦੀਪ ਛਾਬੜਾ, ਜੱਸ ਸੰਧੂ, ਅਤੇ ਨਿਤਿਨ ਟੰਨਡਨ ਵੀ ਸ਼ਾਮਿਲ ਸਨ।

ਆਮ ਆਦਮੀ ਪਾਰਟੀ ਵਲੋਂ ਵਾਰਡ ਨੰ 17 ਵਿੱਚ ਦਫ਼ਤਰ ਦਾ ਉਦਘਾਟਨ ਕੀਤਾ ।

ਜਗਰਾਉਂ ਜਨਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਅੱਜ ਆਮ ਆਦਮੀ ਪਾਰਟੀ ਦਾ ਪਹਿਲਾਂ ਮੁੱਦਾ ਕਰੱਪਸ਼ਨ ਹੈ ਜੋ ਨਗਰ ਕੌਂਸਲ ਇਸ ਦਲਦਲ ਵਿੱਚ ਫਸ ਚੁੱਕੀ ਹੈ ਨਗਰ ਕੌਂਸਲ ਨੂੰ ਕਰੱਪਟ ਵਿਅਕਤੀਆਂ ਤੋਂ ਬਚਾਉਣਾ ਮੁੱਖ ਮੁੱਦਾ ਹੈ।ਉਮੀਦਵਾਰ ਕਰਮਜੀਤ  ਕੌਰ ਦੇ ਦਫ਼ਤਰ ਦਾ ਉਦਘਾਟਨ  ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ  ਜਿਸ ਦੀ ਸਾਰੇ ਵਾਰਡ ਵਾਸੀਆਂ ਨੇ ਸਵਾਗਤ ਕੀਤਾ। ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਨ ਲਈ ਲੋਕਾਂ ਨੂੰ ਵਿਸ਼ਵਾਸ ਦਿੱਤਾ । ਇੱਥੇ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਨਗਰ ਕੌਸਲ ਵਿੱਚ ਇਮਾਨਦਾਰ ਲੋਕ ਭੇਜਣੇ ਹਨ ਤਾਂ  ਲੋਕਾਂ ਨੂੰ ਮਿਲਕੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ  ਜਿਤਾਕੇ ਭੇਜੋ.ਇਸ ਸਮੇ ਹਾਜਰ ਪ੍ਰੋ.ਸੁਖਵਿੰਦਰ , ਪੱਪੂ ਭੰਡਾਰੀ ,ਸੁੱਚਾ ਸਿੰਘ ਤਲਵਾੜਾ,ਡਾ ਭੁੱਲਰ, ਹਰਪ੍ਰੀਤ ਸਰਬਾ,ਸੰਨੀ ਬਤਰਾ, ਆਦਿ ਹਾਜ਼ਰ ਸਨ।

ਲੁਟੇਰਿਆਂ ਵਲੋਂ ਕੁੱਟ ਮਾਰ ਤੋਂ ਬਾਅਦ ਮੋਬਾਈਲ ਤੇ ਨਕਦੀ ਲੁੱਟੀ

ਚਾਰਾਂ ਵਿਚੋਂ ਤਿੰਨ ਫਰਾਰ ਇਕ ਅੜਿੱਕੇ ਚੜ੍ਹਿਆ

ਜਗਰਾਉਂ, ਜਨਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਆਏ ਦਿਨ ਲੁਟਾਂ ਖੋਹਾਂ ਦੀਆਂ ਖਬਰਾਂ ਜਗਰਾਉਂ ਵਿੱਚ ਆਮ ਜਿਹੀ ਗੱਲ ਹੋ ਗਈ ਹੈ, ਲੁਟੇਰਿਆਂ ਨੂੰ  ਬੇਖੋਫ ਦੇਖ ਆਮ ਸ਼ਹਿਰੀ ਖੋਫ ਵਿਚ ਰਹਿੰਦਾ ਹੈ ਪਰ ਇਹੀ ਲੁੱਟੇਰੇ ਜਦ ਪੁਲਿਸ ਜਾਂ ਆਮ ਲੋਕਾਂ ਦੇ ਹੱਥੇ ਚੜ੍ਹਦੇ ਹਨ ਤਾਂ ਇਨ੍ਹਾਂ ਨੂੰ ਆਪਣੀ ਕੀਤੀਆਂ ਯਾਦ ਆਉਂਦੀਆਂ ਨੇ। ਇਸੇ ਤਰ੍ਹਾਂ ਬੀਤੀ ਰਾਤ ਜਗਰਾਉਂ ਦੇ ਡਿਸਪੋਜ਼ਲ ਰੋਡ ਤੇ ਦੁਕਾਨਦਾਰ ਦੀਪਕ ਜੈਨ ਅਤੇ ਉਸ ਦਾ ਕਰਮਚਾਰੀ ਦੁਕਾਨ ਤੇ ਸਨ ਤਾਂ ਦੋ ਮੋਟਰਸਾਇਕਲਾਂ ਤੇ ਚਾਰ ਲੋਕ ਉਸਦੀ ਦੁਕਾਨ ਅੰਦਰ ਵੜੇ ਤੇ ਦੁਕਾਨ ਦਾ ਸਟਰ ਸਿਟ ਕੇ ਦੀਪਕ ਜੈਨ ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਚਾਂਦੀ ਦਾ ਕੜਾ ਤੇ ਗਲੇ ਦੀ ਨਕਦੀ ਲੁੱਟ ਲਈ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋਣ ਲੱਗੇ ਤਾਂ ਉਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ, ਲੋਕਾਂ ਨੇ ਇਕਠੇ ਹੋ ਕੇ ਕਾਬੂ ਕੀਤਾ ਲੁਟੇਰਾ ਪੁਲਿਸ ਨੂੰ ਬੁਲਾ ਕੇ ਫੜਾ ਦਿੱਤਾ।ਪਰ ਉਸ ਦੇ ਸਾਥੀ ਭਜ ਗੲ। ਪੁਲਿਸ ਨੇ ਉਸ ਦਾ ਚਾਰ ਦਿਨਾ ਦਾ ਰਿਮਾਂਡ ਲਿਆ ਹੈ, ਡੀ ਐਸ ਪੀ ਜਤਿੰਦਰ ਜੀਤ ਸਿੰਘ ਅਤੇ ਜਗਰਾਉਂ ਦੇ ਸਿਟੀ ਐਸ ਐਚ ਓ ਗਗਨਦੀਪ ਸਿੰਘ ਹੁਣਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਸ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਨ੍ਹਾਂ ਲੁਟੇਰਿਆਂ ਨੇ ਦੁਕਾਨਦਾਰ ਜੋ ਕਿ ਖੁਦ ਪ੍ਰੈਸ ਰਿਪੋਰਟ ਵੀ ਹੈ ਦੀ ਬਾਂਹ ਤੇ ਤਿੰਨ ਚਾਰ ਵਾਰ ਪੁਠਾ ਗੰਡਾਸਾ ਮਾਰਿਆ, ਪੁਲਿਸ ਵਲੋਂ ਦੋਸ਼ੀਆਂ ਖਿਲਾਫ 379 ਬੀ 323,506ਅਤੇ ਧਾਰਾ 34ਆਈ,ਪੀ ਸੀ ਅਧੀਨ ਮੁਕੱਦਮਾ ਦਰਜ ਕੀਤਾ ਹੈ।

ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਹਾੜੇ ਤੇ ਲਾਲਾ ਜੀ ਦੇ ਜੱਦੀ ਘਰ ਪਹੁੰਚੇ ਏ ਡੀ ਸੀ ਮੈਡਮ ਨੀਰੁ ਕਤਿਆਲ, ਅਤੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ

ਜਗਰਾਉਂ, ਜਨਵਰੀ 2021(ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ)

ਭਾਰਤ ਦੇ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਘਰ ਪਹੁੰਚੇ ਏ ਡੀ ਸੀ ਮੈਡਮ ਨੀਰੁ ਕਤਿਆਲ ਅਤੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਨੇ ਇਸ ਅਵਸਰ ਤੇ ਨਤਮਸਤਕ ਹੋ ਕੇ ਕਿਹਾ ਕਿ ਸਾਡੇ ਭਾਰਤ ਦੇ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਜੀ ਵਰਗੇ ਮਹਾਨ ਸ਼ਹੀਦਾਂ ਕਰਕੇ ਹੀ ਅਸੀਂ ਅਜ਼ਾਦੀ ਮਾਣ ਰਹੇ ਹਾਂ।ਇਸ ਮੌਕੇ ਤੇ ਨਗਰ ਕੌਂਸਲ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੋਜੁਦ ਸਨ। ਇਹ ਲਾਲਾ ਲਾਜਪਤ ਰਾਏ ਜੀ ਦਾ 156ਵਾ ਜਨਮਦਿਨ ਹੈ।

ਮਾਤਾ ਕੋਸ਼ੱਲਿਆ ਰਾਣੀ ਨੂੰ ਦਿੱਤੀਆਂ ਭਾਵ-ਭਿੰਨੀਆ ਸਰਧਾਜਲੀਆਂ

ਜਗਰਾਓ,ਹਠੂਰ,28,ਜਨਵਰੀ-(ਕੌਸ਼ਲ ਮੱਲ੍ਹਾ)-

ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਬੀ. ਬੀ. ਐਸ ਬੀ. ਕਾਨਵੈਂਟ ਸਕੂਲ ਚਕਰ ਦੇ ਡਾਇਰੈਕਟਰ ਅਨੀਤਾ ਕਾਲੜਾ ਦੇ ਸਤਿਕਾਰਯੋਗ ਮਾਤਾ ਕੋਸ਼ੱਲਿਆ ਰਾਣੀ ਕੁਝ ਦਿਨ ਪਹਿਲਾ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਂਖ ਗਏ ਸਨ।ਮਾਤਾ ਕੋਸ਼ੱਲਿਆ ਰਾਣੀ ਦੀ ਵਿਛੜੀ ਰੂਹ ਦੀ ਸਾਤੀ ਲਈ ਪ੍ਰਕਾਸ ਕੀਤੇ ਸ੍ਰੀ ਗਰੁੜ ਪੁਰਾਣ ਦੇ ਭੋਗ ਸਨਮਤੀ ਮਾਤਰੀ ਸੇਵਾ ਸਦਨ ਜਗਰਾਓ ਵਿਖੇ ਪਾਏ ਗਏ ਭੋਗ ਪੈਣ ਉਪਰੰਤ ਸੂਬੇ ਦੀਆ ਪ੍ਰਮੁੱਖ ਹਸਤੀਆਂ ਨੇ ਮਾਤਾ ਕੋਸ਼ੱਲਿਆ ਰਾਣੀ ਨੂੰ ਭਾਵ-ਭਿੰਨੀਆ ਸਰਧਾਜਲੀਆ ਦਿੱਤੀਆਂ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸਨ ਦੇ ਸਰਪ੍ਰਸਤ ਕੇਕੇ ਬਾਵਾ,ਹਲਕਾ ਵਿਧਾਇਕ ਬੀਬੀ ਸਰਬਜੀਤ ਕੋਰ ਮਾਣੂੰਕੇ,ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਦਾਖਾ,ਸਾਬਕਾ ਵਿਧਾਇਕ ਐਸ ਆਰ ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਚੈਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ,ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ,ਵਾਇਸ ਚੇਅਰਮੈਨ ਬਚਿੱਤਰ ਸਿੰਘ ਚਿਤਾ ਨੇ ਕਿਹਾ ਕਿ ਮਾਤਾ ਜੀ ਦਾ ਪਰਿਵਾਰ ਸਮਾਜ ਵਿਚ ਵੱਖ-ਵੱਖ ਆਹੁਦਿਆ ਤੇ ਸੇਵਾ ਨਿਭਾ ਰਿਹਾ ਹੈ ਇਹ ਸਭ ਇੱਕ ਉੱਚੀ ਸੋਚ ਰੱਖਣ ਵਾਲੀ ਮਾਂ ਦੀ ਸਿੱਖਿਆ ਹੈ।ਉਨ੍ਹਾ ਕਿਹਾ ਕਿ ਮਾਂ ਸਬਦ ਭਾਵੇ ਬਹੁਤ ਛੋਟਾ ਸਬਦ ਹੈ ਪਰ ਇਸ ਦੀ ਪਰਿਭਾਸਾ ਨੂੰ ਕੋਈ ਵੀ ਵਿਦਵਾਨ ਬਿਆਨ ਨਹੀ ਕਰ ਸੱਕਿਆ।ਉਨ੍ਹਾ ਕਿਹਾ ਕਿ ਮਾਤਾ ਜੀ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਮਾਤਾ ਦੇ ਜਾਣ ਨਾਲ ਸਾਡੇ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਪ੍ਰਿੰਸੀਪਲ ਨਰੇਸ ਵਰਮਾਂ ਨੇ ਨਿਭਾਈ।ਅੰਤ ਵਿਚ ਚੇਅਰਮੈਨ ਸਤੀਸ ਕਾਲੜਾ ਨੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਰਿਟਾ:ਸੁਪਰਡੈਂਟ ਮੁਲਖ ਰਾਜ ਕੁਮਾਰ,ਸਪੁੱਤਰ ਬਲਜਿੰਦਰ ਕੁਮਾਰ (ਹੈਪੀ),ਕੁਲਦੀਪ ਕੁਮਾਰ,ਸੰਦੀਪ ਕੁਮਾਰ ਟਿੰਕਾ,ਚੇਅਰਮੈਂਨ ਸਤੀਸ਼ ਕਾਲੜਾ,ਅਨੀਤਾ ਕੁਮਾਰੀ, ਪ੍ਰਧਾਨ ਰਜਿੰਦਰ ਬਾਵਾ,ਮੀਤ ਪ੍ਰਧਾਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ, ਸਨੀ ਅਰੋੜਾ, ਰਾਜੀਵ ਸੱਗੜ,ਰਾਜਾ ਵਰਮਾ,ਡਾ:ਨਰਿੰਦਰ ਸਿੰਘ ਬੀ ਕੇ ਗੈਸ ਵਾਲੇ,ਮੇਜਰ ਸਿੰਘ ਭੈਣੀ,ਪ੍ਰਧਾਨ ਪ੍ਰੇਮ ਇੰਦਰ ਗੋਗਾ,ਪ੍ਰਿੰਸੀਪਲ ਬਲਦੇਵ ਬਾਵਾ,ਪਿੰ੍ਰਸੀਪਲ ਲਖਿੰਦਰ ਸਿੰਘ,ਚੇਅਰਮੈਨ ਬੂੜਾ ਸਿੰਘ ਗਿੱਲ,ਗੋਪਾਲ ਸਰਮਾਂ,ਛਿੰਦਰਪਾਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਸੰਸਥਾਵਾ ਦੇ ਆਗੂ ਹਾਜ਼ਰ ਸਨ।

ਫੋਟੋ ਕੈਪਸਨ:- ਮਾਤਾ ਕੋਸ਼ੱਲਿਆ ਰਾਣੀ ਨੂੰ ਸਰਧਾ ਦੇ ਫੱਲ ਭੇਂਟ ਕਰਦੇ ਹੋਏ ਕੇ ਕੇ ਬਾਵਾ।

ਫੋਟੋ ਕੈਪਸਨ:- ਮਾਤਾ ਕੋਸ਼ੱਲਿਆ ਰਾਣੀ ਦੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਇਲਾਕਾ ਨਿਵਾਸੀਆ।

ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਕਿਸਾਨੀ ਸੰਘਰਸ ਲਈ ਦਿੱਤੀ ਸਹਾਇਤਾ ਰਾਸੀ

ਹਠੂਰ,28,ਜਨਵਰੀ-(ਕੌਸ਼ਲ ਮੱਲ੍ਹਾ)-

ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਲਈ ਅੱਜ ਵਿਧਾਨ ਸਭਾ ਹਲਕਾ ਜਗਰਾਓ ਦੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਕਿਸਾਨ ਯੂਨੀਅਨ ਇਕਾਈ ਮੱਲ੍ਹਾ ਦੇ ਆਹੁਦੇਦਾਰਾ ਨੂੰ 21 ਹਜਾਰ ਰੁਪਏ ਦੀ ਸਹਾਇਤਾ ਰਾਸੀ ਦਿੱਤੀ।ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਹੋਏ ਨੁਕਸਾਨ ਦੀ ਜਿਮੇਵਾਰ ਕੇਂਦਰ ਦੀ ਬੀ ਜੇ ਪੀ ਸਰਕਾਰ ਹੈ ਕਿਉਕਿ ਕੁਝ ਸਰਾਰਤੀ ਅਨਸਰਾ ਨੇ ਕੇਂਦਰ ਸਰਕਾਰ ਦੇ ਇਸਾਰਿਆਂ ਤੇ ਇਹ ਸਭ ਕੁਝ ਕੀਤਾ ਹੈ।ਉਨ੍ਹਾ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਾਲੇ ਕਾਨੂੰਨ ਜਲਦੀ ਰੱਦ ਕਰਦੀ ਹੈ ਤਾਂ ਕਿਸਾਨ ਆਪੋ-ਆਪਣੇ ਘਰਾ ਨੂੰ ਜਲਦੀ ਪਰਤਨਗੇ ਨਹੀ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਕਿਸਾਨ ਯੂਨੀਅਨ ਇਕਾਈ ਮੱਲ੍ਹਾ ਦੇ ਆਹੁਦੇਦਾਰਾ ਨੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਕਮਲਜੀਤ ਸਿੰਘ ਮੱਲ੍ਹਾ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ,ਸਾਬਕਾ ਸਰਪੰਚ ਅਮਰਜੀਤ ਸਿੰਘ,ਸਾਬਕਾ ਸਰਪੰਚ ਅਵਤਾਰ ਸਿੰਘ,ਯੂਥ ਆਗੂ ਪਾਲਾ ਸਿੰਘ,ਗੁਰਦੇਵ ਸਿੰਘ ਮੱਲ੍ਹਾ,ਨੰਬਰਦਾਰ ਜਸਪਾਲ ਸਿੰਘ, ਸੁਖਦੇਵ ਸਿੰਘ ਸਿੱਧੂ,ਪਰਮਿੰਦਰ ਸਿੰਘ,ਡਾ:ਮਨਮੋਹਣ ਸਿੰਘ,ਕੁਲਜੀਤ ਸਿੰਘ,ਗੁਰਪ੍ਰੀਤ ਸਿੰਘ,ਬਲਵੀਰ ਸਿੰਘ, ਹਰਦੀਪ ਸਿੰਘ ਸਿੱਧੂ,ਇਕਬਾਲ ਸਿੰਘ,ਜਤਿੰਦਰ ਸਿੰਘ, ਗੁਰਦੀਪ ਸਿੰਘ, ਜਗਸੀਰ ਸਿੰਘ,ਅਮਨਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਸਹਾਇਤਾ ਰਾਸੀ ਭੇਂਟ ਕਰਦੇ ਹੋਏ।

ਸੌ੍ਮਣੀ ਗੁਰੂਦੁਅਾਰਾ ਪ੍ਬੰਧਕ ਕਮੇਟੀ ਵਲੌਂ ਗੁਰੂਦੁਅਾਰਾ ਸਿੰਘ ਸਭਾ ਦੀ ਨਵੀਂ ਕਮੇਟੀ ਦਾ ਗਠਨ

ਕਾਂਗਰਸ ਚ ਜਾਣ ਮਗਰੋਂ ਪ੍ਧਾਨ ਅਜੀਤ ਸਿੰਘ ਠੁਕਰਾਲ ਨੂੰ ਗੁਰੂਦੁਅਾਰੇ ਦੀ ਪ੍ਧਾਨਗੀ ਤੋ ਹਟਾੲਿਅਾ ਗਿਅਾ - ਭਾੲੀ ਗਰੇਵਾਲ

ਜਗਰਾਓਂ , ਜਨਵਰੀ 2021- (ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਅੱਜ ਸੌ੍ਮਣੀ ਗੁਰੂਦੁਅਾਰਾ ਪ੍ਬੰਧਕ ਕਮੇਟੀ ਵਲੌਂ ਗੁਰੂਦੁਅਾਰਾ ਸਿੰਘ ਸਭਾ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਅਾ ਅਤੇ ਅਜੀਤ ਸਿੰਘ ਠੁਕਰਾਲ ਨੂੰ ਗੁਰੂਦੁਅਾਰੇ ਦੀ ਪ੍ਧਾਨਗੀ ਤੋ ਹਟਾ ਦਿੱਤਾ ਗਿਅਾ।

ਜਾਣਕਾਰੀ ਦਿੰਦੇ ਸੌ੍ਮਣੀ ਗੁਰੂਦੁਅਾਰਾ ਪ੍ਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਲੱਮੇ ਸਮੇਂ ਤੌਂ ਗੁਰੂਦੁਅਾਰਾ ਸਿੰਘ ਸਭਾ ਦੇ ਪ੍ਧਾਨ ਅਜੀਤ ਸਿੰਘ ਠੁਕਰਾਲ ਦੇ ਕਾਂਗਰਸ ਚ ਸ਼ਾਮਿਲ ਹੌਣ ਮਗਰੋਂ ਮੌਜੂਦਾ ਮੈਂਬਰਾਂ ਦੀ ਅਗਵਾੲੀ ਵਿੱਚ ਪ੍ਧਾਨ ਅਜੀਤ ਸਿੰਘ ਠੁਕਰਾਲ ਨੂੰ  ਗੁਰੂਦੁਅਾਰੇ ਦੀ ਪ੍ਧਾਨਗੀ ਤੋ ਹਟਾਓੁਣ ਦਾ ਫੈਸਲਾ ਕੀਤਾ ਗ਼ਿਅਾ ਹੈ।

ਭਾੲੀ ਗਰੇਵਾਲ਼ ਨੇ ਕਿਹਾ ਕਿ ਲੰਮੇ ਸਮੇਂ ਤੌਂ ਅਕਾਲੀ ਦਲ ਨਾਲ ਰਿਹਾ ੲਿਹ ਟਕਸਾਲੀ ਪਰਿਵਾਰ ਅਪਣੇ ਵੱਡੇ-ਵੱਡਿਅਾਂ ਵਲੋਂ ਅਕਾਲੀ ਦਲ ਲ਼ੲੀ ਕੀਤੀਅਾਂ ਕੁਰਬਾਨੀਅਾਂ ਨੂੰ ਭੁੱਲਦਾ ਹੌੲਿਅਾਂ ਕਾਂਗਰਸ ਚ ਸ਼ਾਮਿਲ ਹੌ ਗਿਅਾ ਸੀ 

ੲਿਸ ਨੂੰ ਦੇਖਦੇ ਹੌੲੇ ਸਮੂਹ ਅਕਾਲੀ ਪਾਰਟੀ ਵਲੋਂ ਅਤੇ ਗੁਰੂਦੁਅਾਰਾ ਸਿੰਘ ਸਭਾ ਦੇ ਮੈਂਬਰਾਂ ਵਲੋਂ ਅਜੀਤ ਸਿੰਘ ਠੁਕਰਾਲ ਨੂੰ ਗੁਰੂਦੁਅਾਰੇ ਦੀ ਪ੍ਧਾਨਗੀ ਤੋ ਹਟਾਓੁਣ ਦਾ ਫੈਸਲਾ ਕੀਤਾ ਗ਼ਿਅਾ ਹੈ।

ੲਿਸ ਮੌਕੇ ਜਗਰਾਓਂ ਸ਼ਹਿਰ ਦੇ ਮੌਹਤਵਾਰ ਬੰਦੇ ਨਰਿੰਦਰ ਸਿੰਘ ਮਿਗਲਾਨੀ ਅਤੇ ਸਮੂਹ ਮਿਗਲਾਨੀ ਪਰਿਵਾਰ, ਨਾਗੀ ਪਰਿਵਾਰ,ਡਾ. ਸੁਰਜਨ ਸਿੰਘ ਅਤੇ ਓਹਨਾਂ ਦੇ ਪਰਵਾਰਿਕ ਮੈਂਬਰ ਮੌਜੂਦ ਸਨ ।

ਗਣਤੰਤਰ ਦਿਵਸ ਮੌਕੇ ਪਿੰਡ ਸਲੇਮਪੁਰਾ ਨੇੜੇ ਹੰਬੜਾਂ ਵਿਖੇ ਕੌਮੀ ਝੰਡਾ ਚੜ੍ਹਾਇਆ ਗਿਆ   

ਪਰਮਜੀਤ ਕੌਰ ਸਲੇਮਪੁਰੀ ਪ੍ਰਬੰਧ ਅਫਸਰ ਐਮ ਈ ਐਸ ਹਲਵਾਰਾ ਗਣਤੰਤਰ ਦਿਵਸ ਮੌਕੇ ਪਿੰਡ ਸਲੇਮਪੁਰ ਨੇੜੇ ਹੰਬੜਾਂ (ਲੁਧਿਆਣਾ) ਵਿਖੇ ਕੌਮੀ ਝੰਡੇ ਨੂੰ ਸਲਾਮੀ ਦਿੰਦੇ ਹੋਏ।

ਗਣਤੰਤਰ ਦਿਵਸ ਦੇ ਮੌਕੇ ਤੇ  ਵਿਦਿਆਰਥੀਆਂ ਵਲੋਂ ਭਾਸ਼ਣ ਮੁਕਾਬਲੇ ਹੋਏ

ਜਗਰਾਉਂ, ਜਨਵਰੀ 2021( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

 ਡੀ ਏ ਵੀ ਸੇਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਦੀ ਰਹਿਨੁਮਾਈ ਅਧੀਨ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲਿਆਂ ਵਿੱਚ ਹਿੱਸਾ ਲਿਆ। ਦੇਸ਼ ਭਗਤੀ ਦੇ ਗੀਤ ਜਿਹੜੇ ਕਿ ਵਿਦਿਆਰਥੀਆਂ ਨੇ ਸੁਣਾਏ ਉਸ ਨਾਲ ਚਾਰੇ ਪਾਸੇ ਦੇਸ਼ ਭਗਤੀ ਦੀ ਲਹਿਰ ਦੌੜ ਗਈ।ਨਾਅਰਾ ਲੇਖਣ, ਵਿਚਾਰ ਲੇਖਣ, ਕਵਿਤਾ ਗਾਇਨ ਮੁਕਾਬਲਿਆਂ ਵਿੱਚ ਬਚਿਆਂ ਨੇ ਬੜੀ ਰੋਚਕਤਾ ਨਾਲ ਭਾਗ ਲਿਆ। ਅਜ਼ਾਦੀ ਦੇ ਮਹੱਤਵ, ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਅਤੇ ਸੰਵਿਧਾਨ ਬਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਆਨ ਅਤੇ ਸ਼ਾਨ ਹਮੇਸ਼ਾ ਕਾਇਮ ਰੱਖਣ ਦੀ ਤਾਕੀਦ ਕੀਤੀ।

ਮਾ:ਰਾਮ ਸ਼ਰਨ ਦਾਸ ਦੀ ਯਾਦ ਵਿਚ ਸਤਿਕਾਰ ਸਮਾਗਮ ਕਰਵਾਇਆ

ਜਗਰਾਓ,ਹਠੂਰ,25,ਜਨਵਰੀ-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਉੱਘੇ ਸਮਾਜ ਸੇਵਕ ਮਾ:ਰਾਮ ਸ਼ਰਨ ਦਾਸ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਯਾਦ ਨੂੰ ਸਮਰਪਿਤ ਪਿੰਡ ਬੁਜਰਗ ਵਿਖੇ ਸਤਿਕਾਰ ਸਮਾਗਮ ਕਰਵਾਇਆ।ਇਸ ਸਮਾਗਮ ਵਿਚ ਪਹੁੰਚੇ ਤਰਕਸੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾ:ਰਜਿੰਦਰ ਸਿੰਘ ਭਦੌੜ,ਤਰਕਸੀਲ ਸੁਸਾਇਟੀ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਜੀਰਖ,ਦਲਜੀਤ ਕਟਾਣੀ,ਕਰਤਾਰ ਸਿੰਘ ਵੀਰਾਨ,ਪ੍ਰੋ:ਸੁਖਵਿੰਦਰ ਸਿੰਘ ਸੁੱਖੀ,ਸੁਖਜੀਤ ਸਿੰਘ ਸਲੇਮਪੁਰੀ,ਹਰਜਿੰਦਰ ਸਿੰਘ ਘੁਮਾਣ,ਕਾਮਰੇਡ ਅਵਤਾਰ ਗਾਲਿਬ,ਵਰਿੰਦਰ ਦੀਵਾਨਾ,ਐਡਵੋਕੇਟ ਰਾਜਿੰਦਰ ਸਿੰਘ ਸੰਧੂ,ਜਸਵਿੰਦਰ ਸਿੰਘ ਬਰਸਾਲ,ਪ੍ਰਭਜੋਤ ਸਿੰਘ ਸੋਹੀ ਆਦਿ ਨੇ ਕਿਹਾ ਕਿ ਸਾਨੂੰ ਵਹਿਮਾ-ਭਰਮਾ ਤੋ ਦੂਰ ਹੋ ਕੇ ਵਿਿਗਆਨਿਕ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਕੋਈ ਵੀ ਮੰਜਲ ਸਰ ਕਰਨ ਲਈ ਸਾਨੂੰ ਸੰਘਰਸ ਕਰਨਾ ਹੀ ਪੈਣਾ ਹੈ ਦੁਨੀਆਂ ਤੇ ਐਸੀ ਕੋਈ ਅਜਿਹੀ ਗੈਬੀ ਸਕਤੀ ਨਹੀ ਹੈ ਜੋ ਤੁਹਾਨੂੰ ਦਿਨਾ ਵਿਚ ਅਮੀਰ ਬਣਾ ਦੇਵੇ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਾਡੇ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਨੇ ਆਪਣਾ ਸਾਰਾ ਜੀਵਨ ਲੋਕਾਈ ਦੇ ਲੇਖੇ ਲਾਇਆ ਅਤੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਵੱਡੇ ਸੰਘਰਸ ਵੀ ਲੜੇ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਵੱਲੋ ਡਿਊਟੀ ਦੌਰਾਨ ਵਰਤੀ ਗਈ ਇਮਾਨਦਾਰੀ ਅਤੇ ਵਫਾਦਾਰੀ ਨੂੰ ਸਾਡਾ ਸਮਾਜ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕਰਦਾ ਰਹੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਾਜਦੀਪ ਸਿੰਘ ਤੂਰ ਨੇ ਨਿਭਾਈ।ਅਖੀਰ ਵਿਚ ਤਰਕਸੀਲ ਆਗੂ ਕਮਲਜੀਤ ਸਿੰਘ ਬੁਜਰਗ ਅਤੇ ਲੇਖਕ ਦਵਿੰਦਰ ਜੀਤ ਸਿੰਘ ਬੁਜਰਗ ਨੇ ਪਹੁੰਚੇ ਹੋਏ ਆਗੂਆ ਅਤੇ ਰਿਸਤੇਦਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਦੇਵ ਸਿੰਘ,ਨਵਦੀਪ ਸਿੰਘ,ਸਾਬਕਾ ਬੀ ਡੀ ਪੀ ਓ ਸੰਤੋਸ ਕੁਮਾਰ ਪੱਬੀ,ਸੀਲਾ ਰਾਣੀ,ਰਮਨਦੀਪ ਕੌਰ,ਵਿਜੈ ਕੁਮਾਰੀ,ਖੁਸਦੀਪ ਕੌਰ,ਕੇਸ਼ਵਦੀਪ ਕੌਰ,ਰਵਨੀਤ ਕੁਮਾਰੀ,ਵਾਨਿਆ ਸ਼ਰਮਾਂ,ਸਰਦ ਸਰਮਾਂ,ਹਰਦੀਪ ਕੌਸ਼ਲ ਮੱਲ੍ਹਾ,ਗੁਰਮੀਤ ਸਿੰਘ ਮੱਲ੍ਹਾ,ਮਾ:ਸੁਰਜੀਤ ਸਿੰਘ ਦੌਧਰ,ਕਮਲਜੀਤ ਸਿੰਘ ਖੰਨਾ,ਤੇਜਿੰਦਰ ਕੁਮਾਰ ਲੰਮੇ,ਬੀਰਵਲ ਰਿਸੀ,ਅੰਮ੍ਰਿਤਪਾਲ ਸਰਮਾਂ,ਸਵਰਨਜੀਤ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਤਰਕਸੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾ:ਰਜਿੰਦਰ ਸਿੰਘ ਭਦੌੜ ਸਮਾਗਮ ਨੂੰ ਸੰਬੋਧਨ ਕਰਦੇ ਹੋਏ।