You are here

ਲੁਧਿਆਣਾ

ਆਰਡੀਨੈਸਾਂ ਬਿਲਾ ਨੰੁ ਰੱਦ ਕਰਨ ਲਈ ਪ੍ਰਧਾਨ ਮੰਤਰੀ ਖੁਦ ਕਿਸਾਨ ਆਗੂਆਂ ਨਾਲ ਮੀਟਿੰਗ ਕਰਨਾ:ਜਸਵਿੰਦਰ ਕੌਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਰਡੀਨੈਸਾਂ ਬਿਲਾਂ ਲੈ ਕੇ ਦਿੱਲੀ ਵਿਖੇ ਕਿਸਾਨ ਆਗੂਆ ਨਾਲ ਇੱਕ ਆਧਿਕਾਰੀ ਦੀ ਮੀਟਿੰਗ ਕਰਨਾ ਮੰਦਭਾਗਾ ਹੈ ਕਿਉਕਿ ਇਸ ਵੱਡੇ ਮਸਲੇ ਤੇ ਖੁਦ ਪ੍ਰਧਾਨ ਮੰਤਰੀ ਆਪ ਜੱਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾਂ ਮੋਗਾ ਦੇ ਕਾਂਗਰਸ ਦੀ ਜਰਨਲ ਸੈਕਟਰੀ ਮੈਡਬ ਜਸਵਿੰਦਰ ਕੌਰ ਨੇ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵਲੋ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਲਈ ਆਪਣੇ 8 ਵਜ਼ੀਰ ਪੰਜਾਬ ਭੇਜੇ ਗਏ ਹਨ ਪਰ ਦਿੱਲੀ ਕਿਸਾਨ ਆਗੂਆ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਨਾ ਸੁਣਨਾ ਸੰਘਰਸ ਕਰ ਰਹੇ ਕਿਸਾਨਾਂ ਦੀ ਤੌਹੀਨ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਕਿਸਾਨ ਆਪਣੇ ਬੱਚਿਆ ਦੇ ਭਵਿੱਖ ਨੂੰ ਅਤੇ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਸ਼ੜਕਾਂ ਤੇ ਆ ਕੇ ਸੰਘਰਸ਼ ਕਰ ਰਹੇ ਹਨ ਪਰ ਦੁਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਸਬੰਧੀ ਮੀਟਿੰਗਾਂ ਕਰਨ ਦੇ ਬਹਾਨੇ ਜੱਥੇਬੰਦੀਆਂ ਦੇ ਨਮਾਇੰਦਿਆ ਨਾਲ ਭੱਦਾ ਮੁਜ਼ਾਕ ਕਰ ਰਹੀ ਹੈ। ਜਿਸ ਦੀ ਕਾਂਗਰਸ ਸਰਕਾਰ ਨਿੰਦਾ ਕਰਦੀ ਹੈ।ਉਨ੍ਹਾ ਮੰਗ ਕੀਤ ਿਹੈ ਕਿ ਇਸ ਗੰਭੀਰ ਮਸਲੇ ਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਅਤੇ ਇੰਨਾਂ ਖੇਤੀ ਕਾਨੂੰਨਾਂ ਨੰੁ ਵਾਪਸ ਲੈਣ॥

ਪੰਜਾਬ ਅੰਦਰ ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ-Video

ਜਿਥੋਂ ਸਾਨੂ ਸਭ ਕੁਸ ਮੰਗਿਆ ਮਿਲਦਾ ਹੈ ਉਸ ਦੀ ਗੋਲਕ ਚੱਕ ਕੇ ਫਰਾਰ

ਕਾਲੀ ਕਰਤੂਤ ਸਾਰੀ ਸੀ ਸੀ ਟੀਵੀ ਤੇ ਰਿਕਾਡ

ਪੱਤਰਕਾਰ ਗੁਰਦੇਵ ਗਾਲਿਬ ਦੀ ਵਿਸੇਸ ਰਿਪੋਰਟ

ਪਿੰਡ ਲੋਧੀਵਾਲਾ ਮੰਡੀ ਵਿੱਚ ਪੱਲੇਦਾਰਾ ਨੇ ਹੋ ਰਹੀ ਲੁੱਟ ਤੋਂ ਚੁੱਕਿਆ ਪਰਦਾ-Video

ਬਾਰਦਾਨੇ ਤੇ ਟਰਾਂਸਪੋਰਟ ਦਾ ਖਰਚਾ ਦੇਣਾ ਪੈਦਾ ਹੈ ਦਿਹਾੜੀ ਤੇ ਕੰਮ ਕਰਨ ਵਾਲੇ ਮਜਦੂਰ ਨੂੰ

ਆਓ ਦੇਖਦੇ ਹਾਂ ਪੱਤਰਕਾਰ ਜਸਮੇਲ਼ ਗਾਲਿਬ ਦੀ ਵਿਸੇਸ ਰਿਪੋਰਟ ਪਿੰਡ ਲੋਧੀਵਾਲਾ ਤੋਂ

ਈ ਜੀ ਡੇ ਸਟੋਰ ਨੂੰ ਬੰਦ ਕਰਵਾਇਆ ਗਿਆ

ਜਗਰਾਉਂ , ਅਕਤੂਬਰ 2020  ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਕਿਸਾਨ ਯੂਨੀਅਨ ਵੱਲੋਂ ਧਰਨਾ ਅੱਜ ਜਗਰਾਉਂ ਵਿਖੇ ਕਿਸਾਨ ਯੂਨੀਅਨ ਵੱਲੋਂ ਧਰਨਾ ਲਾਇਆ ਗਿਆ ਜਿਸ ਵਿਚ ਉਨ੍ਹਾਂ ਨੇ ਜਗਰਾਉਂ ਵਿਖੇ ਈ ਜੀ ਡੇ ਸਟੋਰ ਨੂੰ ਬੰਦ ਕਰਵਾਇਆ ਗਿਆ, ਇਸ ਰੋਸ਼ ਪ੍ਰਦਰਸਨ ਦੋਰਾਨ ਨੇੜੇ ਦੇ ਪਿੰਡ ਆ ਤੋਂ ਆਏ ਹੋਏ ਕਿਸਾਨਾਂ ਨੇ ਇਸ ਪ੍ਰਦਰਸ਼ਨ ਨੂੰ ਕਰਦੇ ਹੋਏ ਰੇਲਵੇ ਸਟੇਸ਼ਨ ਤੇ ਪਹੁੰਚੇ,ਵਹਾਂ ਪਹੁੰਚ ਕਰ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਢਟ ਕੇ ਮੋਦੀ ਸਰਕਾਰ ਦੇ ਖਿਲਾਫ ਭੜਾਸ ਕੱਢੀ ਅਤੇ ਇਸ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਦੇ ਰਹਾਂਗੇ ਜਦ ਤੱਕ ਸਰਕਾਰ ਦੀ ਨੀਂਦ ਨਹੀਂ ਖੁਲਦੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਦ ਸਿੰਘ, ਇੰਦਰਜੀਤ ਸਿੰਘ, ਅਮ੍ਰਿਤਪਾਲ ਸਿੰਘ, ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਮੋਜੂਦ ਸਨ

ਲੁਧਿਆਣਾ ‘ਚ ਵਧਿਆ ਹੁਣ ਡੇਂਗੂ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 722 ਤੋਂ ਵਧੀ

ਲੁਧਿਆਣਾ , ਅਕਤੂਬਰ (ਕੁਲਵਿੰਦਰ ਸਿੰਘ ਚੰਦੀ) :- ਇਨ੍ਹੀ ਦਿਨ੍ਹੀ ਸੂਬੇ ਅੰਦਰ ਡੇਂਗੂ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਵਿਭਾਗ ਵੀ ਪੂਰੀ ਤਰ੍ਹਾ ਚੌਕਸ ਹੋ ਗਿਆ ਹੈ। ਜ਼ਿਲ੍ਹਾ ਲੁਧਿਆਣਾ ‘ਚ ਡੇਂਗੂ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵੱਧਦੀ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ‘ਚ ਡੇਂਗੂ ਦੇ 1,266 ਤੋਂ ਵੀ ਜ਼ਿਆਦਾ ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ‘ਚੋਂ 1021 ਸ਼ੱਕੀ ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ 245 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜਿਲਿਆਂ ਸੂਬਿਆਂ ਨਾਲ ਸਬੰਧਿਤ ਹਨ। ਜ਼ਿਲ੍ਹਾ ਮਲੇਰੀਆ ਅਫਸਰ ਡਾ. ਰਾਮੇਸ਼ ਭਗਤ ਵੱਲੋਂ ਲੁਧਿਆਣਾ ‘ਚ ਅੱਜ ਤੱਕ 772 ਮਰੀਜ਼ਾਂ ਵਿੱਚ ਡੇਂਗੂ ਬੁਖਾਰ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਜਿਸ ‘ਚ 614 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ 132 ਮਰੀਜ਼ ਬਾਹਰਲੇ ਹਨ। ਇਸ ਤੋਂ ਬਾਅਦ ਡਾ. ਭਗਤ ਨੇ ਦੱਸਿਆ ਡੇਂਗੂ ਤੇ ਚਿਕਨਗੁਨੀਆ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਸਿਹਤ ਟੀਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾ ਜੋ ਲੋਕ ਇਸ ਤੋ ਬਚਾਅ ਕਰ ਸਕਣ ।

ਲੁਧਿਆਣਾ ਵਾਸੀਅਾ ਨੂੰ ਜਲਦੀ ਮਿਲੇਗਾ ਵੱਡੇ ਵੱਡੇ ਜਾਮਾ ਤੋਂ ਛੁਟਕਾਰਾ, ਦਸੰਬਰ ਤੱਕ ਪੂਰਾ ਹੋ ਸਕਦੈ ਇਹ ਫਲਾਈਓਵਰ

ਲੁਧਿਆਣਾ, ਅਕਤੂਬਰ (ਕੁਲਵਿੰਦਰ ਸਿੰਘ ਚੰਦੀ) :- ਪਿਛਲੇ ਲੰਮੇ ਸਮੇ ਤੋਂ ਟੈਰਫਿਕ ਨਾਲ ਜੂਝ ਰਹੇ ਲੁਧਿਆਣਾ ਵਾਸੀਆ ਨੂੰ ਜਲਦੀ ਹੀ ਮਿਲ ਜਾਏਗਾ ਲੰਮੇ ਲੰਮੇ ਜਾਮਾਂ ਤੋ ਛਟਕਾਰਾ ਕਿਉਕਿ ਜਲਦੀ ਹੀ      ਐੱਨ.ਐੱਚ.ਏ.ਏ.ਆਈ. ਦੇ ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਸਮਰਾਲਾ ਚੌਕ ਤੱਕ ਚੱਲ ਰਹੇ ਐਲੀਵੇਟਿਡ ਪ੍ਰੋਜੈਕਟ ਦੇ ਪੂਰਾ ਹੋਣ ‘ਚ ਕਾਫੀ ਸਮਾਂ ਲੱਗਣ ਵਾਲਾ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਚੀਮਾਂ ਚੌਕ ਵਾਲੇ ਪ੍ਰੋਜੈਕਟ ਨੁੂੰ ਲੋਕਾ ਦੀ ਸਮੱਸਿਆ ਨੂੰ ਦੇਖਦਿਆ ਇਸ ਦੇ ਤਹਿਤ ਚੀਮਾਂ ਚੌਕ ਤੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਦਸੰਬਰ ਮਹੀਨੇ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਪੁਲ ਦੇ ਬਣ ਜਾਣ ਤੋਂ ਬਾਅਦ ਜਾਮ ਦੀ ਸਭ ਤੋਂ ਵੱਡੀ ਸਮੱਸਿਆ ਤੋਂ ਛੁਟਕਾਰਾਂ ਮਿਲ ਜਾਵੇਗਾ। ਕੰਸਟ੍ਰਕਸ਼ਨ ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਤੱਕ ਪੁਲ ਦਾ ਨਿਰਮਾਣ ਕੰਮ ਖਤਮ ਕਰ ਦਿੱਤਾ ਜਾਵੇਗਾ। ਕੰਪਨੀ ਨੇ 200 ਮੀਟਰ ਦੀ ਅਪ੍ਰੋਚ ਰੋਡ ਤਿਆਰ ਕਰ ਦਿੱਤੀ ਹੈ ਅਤੇ 370 ਮੀਟਰ ਦੇ ਸਟ੍ਰਕਚਰ ਤੇ ਹੁਣ ਕੰਮ ਜਾਰੀ ਹੈ ਜਿਸ ‘ਚ ਜਿਆਦਾਤਰ ਕੰਮ ਨਿਪਟਾਇਆ ਜਾ ਚੁੱਕਿਆ ਹੈ। ਇਸ ਪੁਲ ਦਾ ਨਿਰਮਾਣ ਹੋਣ ਨਾਲ ਸਭ ਤੋਂ ਜਿਆਦਾ ਫਾਇਦਾ ਕਾਰੋਬਾਰੀਆਂ ਨੂੰ ਹੋਵੇਗਾ ।

ਗੁਰੂ ਦੀ ਗੋਲਕ ਜੋ ਗਰੀਬ ਦਾ ਮੂੰਹ ਹੈ ਉਸ ਪਿੱਛੇ ਪੰਜਾਬੀ ਲੱਗੇ ਸਿਰ ਪੜ੍ਹਬੋਨ-Video

ਪੱਤਰਕਾਰ ਬਲਬੀਰ ਸਿੰਘ ਬਾਠ ਦੀ ਵਿਸੇਸ ਰਿਪੋਰਟ

ਇਹ ਤਾਂ ਸਮਾਂ ਦੱਸੇਗਾ ਕੇ ਕੌਣ ਗਲਤ ਅਤੇ ਕੌਣ ਠੀਕ

 

 

 

DTF ਪੰਜਾਬ ਵਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਜ਼ੋਰਦਾਰ ਪ੍ਰਦਰਸ਼ਨ-Video

ਮੋਟਰਸਾਈਕਲ ਰੈਲੀ ਕਢੀ ਅਤੇ ਰੇਲਵੇਂ ਸਟੇਸ਼ਨ ਤੇ ਦਿਤਾ ਧਰਨਾ

ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸੇਸ ਰਿਪੋਰਟ

ਆਪਣੀ ਸਮਰੱਥਾ ਤੋਂ ਵੱਧ ਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਾਂਗਾ -Video

ਜਗਰਾਉਂ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਕਾਕਾ ਗਰੇਵਾਲ

ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸੇਸ ਰਿਪੋਰਟ

ਆਨਲਾਈਨ ਸਿੰਘ ਹਿਸਟਰੀ ਕੋਇਜ਼ ਮੁਕਾਬਲੇ ਚ ਹਿੱਸਾ ਲੈਂਦੇ ਵਿਦਿਆਰਥੀ 

ਜਗਰਾਉਂ, ਅਕਤੂਬਰ 2020 (ਮੋਹਿਤ ਗੋਇਲ, ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ )-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਸਮੇਂ-ਸਮੇਂ 'ਤੇ ਹਰ ਵਿਸ਼ੇ ਨਾਲ ਸਬੰਧਤ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ | 10 ਅਕਤੂਬਰ ਨੂੰ ਵਿਦਿਆਰਥੀਆਂ ਨੇ ਆਪਣੇ ਘਰਾਂ ਵਿਚ ਹੀ ਅਧਿਆਪਕਾਂ ਦੀ ਯੋਗ ਅਗਵਾਈ ਤੇ ਮਾਪਿਆਂ ਦੇ ਸਹਿਯੋਗ ਨਾਲ ਆਨਲਾਈਨ ਸਿੱਖ ਹਿਸਟਰੀ ਕੁਇਜ਼ ਮੁਕਾਬਲੇ ਵਿਚ ਭਾਗ ਲਿਆ ਗਿਆ | ਇਹ ਪ੍ਰਤੀਯੋਗਤਾ ਸਕੂਲ ਚਾਰ ਹਾਊਸਾਂ ਵਿਚਕਾਰ ਕਰਵਾਈ ਗਈ ਜਿਸ ਵਿਚ ਅਧਿਆਤਮਕ ਵਿਸ਼ੇ ਦੇ ਅਧਿਆਪਕ ਸ. ਹਰਭਜਨ ਸਿੰਘ ਨੇ ਸਕੂਲ ਦੀ ਐਕਟੀਵਿਟੀ ਅਧਿਆਪਕਾ ਗੁਰਜੀਤ ਕੌਰ ਦੀ ਸਹਾਇਤਾ ਨਾਲ ਵਿਦਿਆਰਥੀਆਂ ਕੋਲੋਂ ਸਿੱਖ ਧਰਮ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ ਜਿੰਨ੍ਹਾਂ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਉੱਤਰ ਦਿੱਤੇ | ਪ੍ਰਤੀਯੋਗਤਾ ਵਿਚ ਕ੍ਰਮਵਾਰ ਜੁਝਾਰ ਹਾਊਸ ਨੇ ਪਹਿਲਾ ਸਥਾਨ, ਫਤਿਹ ਹਾਊਸ ਨੇ ਦੂਸਰਾ ਸਥਾਨ ਤੇ ਜ਼ੋਰਾਵਰ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਪੂਨਮ ਸ਼ਰਮਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਅਧਿਆਪਕਾਂ ਦੀ ਯੋਗ ਅਗਵਾਈ ਕਰਦੇ ਰਹਿੰਦੇ ਹਨ¢ ਉਨ੍ਹਾਂ ਨੇ ਜੁਝਾਰ ਹਾਊਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ |