You are here

ਲੁਧਿਆਣਾ

ਸਮੇਂ ਦਾ ਹਾਣੀ ਬਣ ਕੇ, ਨਵੀਆਂ ਤਕਨੀਕਾਂ ਨਾਲ ਬੁਲੰਦੀਆਂ ਤੱਕ ਪਹੰਚਾਇਆ ਆਪਣੀ ਖੇਤੀ ਨੂੰ - ਕਿਸਾਨ ਪਰਿਮੰਦਰ ਸਿੰਘ

ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਕਦੇ ਵੀ ਨਹੀਂ ਲਾਈ ਅੱਗ

ਲੁਧਿਆਣਾ,  ਅਕਤੂਬਰ 2020 ( ਮਨਜਿੰਦਰ ਗਿੱਲ )

 ਪਰਮਿੰਦਰ ਸਿੰਘ ਪਿੰਡ ਗੋਪਾਲਪੁਰ ਬਲਾਕ ਡੇਹਲੋਂ ਦਾ ਇੱਕ ਅਗਾਂਹਵਧੂ ਕਿਸਾਨ ਹੈ। ਪਰਮਿੰਦਰ ਸਿੰਘ ਖੇਤੀਬਾੜੀ ਨਾਲ ਮੁੱਢ ਕਦੀਮੀ ਜੁੜਿਆ ਹੋਇਆ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਵੀ ਲੰਮੇ ਸਮੇਂ ਤੋਂ ਨੇੜਤਾ ਰੱਖੀ ਹੈ। ਇਸ ਕਿਸਾਨ ਨੇ ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅਤੇ ਕਣਕ ਦੀ ਨਾੜ ਨੂੰ ਕਦੇ ਵੀ ਅੱਗ ਨਹੀਂ ਲਗਾਈ।ਬੇਸ਼ੱਕ ਪਰਮਿੰਦਰ ਸਿੰਘ ਨੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ ਹੈ ਪਰੰਤੂ ਉਸਨੇ ਸਮੇਂ ਦੇ ਨਾਲ ਹਾਣੀ ਬਣ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਅਤੇ ਆਪਣੀ ਖੇਤੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ।ਉੱਦਮੀ ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 370 ਏਕੜ ਦੀ ਖੇਤੀ ਕਰਦਾ ਹੈ। ਉਸਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੈ ਅਤੇ ਕਣਕ-ਝੋਨੇ ਜਿਹੀਆਂ ਰਵਾਇਤੀ ਫਸਲਾਂ ਤੋਂ ਬਿਨਾਂ ਸਰੋਂ, ਮੱਕੀ, ਗੰਨਾ ਅਤੇ ਆਲੂ ਦੀ ਫਸਲ ਦੀ ਖੇਤੀ ਵੀ ਕਰਦਾ ਹੈ। ਉਸਨੇ ਅੱਗੇ ਦੱਸਿਆ ਕਿ ਉਹ 40 ਏਕੜ ਵਿੱਚ ਆਲੂ, 80 ਏਕੜ ਵਿੱਚ ਗੰਨਾ ਅਤੇ 20 ਏਕੜ ਵਿੱਚ ਮੱਕੀ ਦੀ ਫਸਲ ਉਗਾਉਂਦਾ ਹੈ।

ਪਰਮਿੰਦਰ ਸਿੰਘ ਨੇ ਕਿਹਾ ਕਿ ਉਸਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕਸਟਮ ਹਾਇਰਿੰਗ ਸੈਂਟਰ ''ਰੰਗੀ ਫਾਰਮਰਜ਼ ਐਗਰੀਕਲਚਰ ਸਵੈ ਸਹਾਇਤਾ ਗਰੁੱਪ'' ਬਣਾ ਕੇ ਉਲਟਾਵੇ ਹਲ, ਹੈਪੀ ਸੀਡਰ, ਮਲਚਰ ਜਿਹੀਆਂ ਮਸ਼ੀਨਾਂ ਦੀ ਖਰੀਦ ਕੀਤੀ ਹੈ ਅਤੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਹੀ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਸੰਭਾਲ ਰਿਹਾ ਹੈ। ਇਸ ਸਾਲ ਉਸਨੇੇ 250 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣੀਆਂ ਹਨ। ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਤਜਰਬੇ ਦੀ ਘਾਟ ਕਾਰਨ ਉਸਨੂੰ ਪਰਾਲੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਹੀ ਵਾਹ ਕੇ ਹਾੜੀ ਦੀਆਂ ਫਸਲਾਂ ਦਾ ਵਧੀਆ ਝਾੜ ਪ੍ਰਾਪਤ ਕੀਤਾ ਹੈ।

ਮਿਹਨਤੀ ਕਿਸਾਨ ਪਰਿਮੰਦਰ ਸਿੰਘ ਅਨਾਜ ਫਸਲਾਂ ਤੋਂ ਇਲਾਵਾ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਵੀ ਉਗਾਉਦਾਂ ਹੈ। ਉੇਸਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।ਕਿਸਾਨ ਨੇ ਆਪਣੇ ਸਾਥੀ ਕਿਸਾਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਫਸਲੀ ਵਿਭਿੰਨਤਾ ਦੇ ਚੰਗੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਦਾ ਹੈ।ਕਿਸਾਨ ਪਰਮਿੰਦਰ ਸਿੰਘ ਆਪਣੀ ਅਗਾਂਹਵਧੂ ਸੋਚ ਅਤੇ ਵਾਤਾਵਰਣ ਪ੍ਰਤੀ ਸਕਰਾਤਮਿਕ ਸੋਚ ਕਾਰਨ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰੇਣਾ ਦਾ ਸਰੋਤ ਬਣਿਆ ਹੋਇਆ ਹੈ।

ਨਗਰ ਨਿਗਮ ਵੱਲੋ ਸੁਰੂ ਕੀਤੀ ਸਕੀਮ ਚੇਂਜ ਆਫ ਲੈਂਡ ਯੂਜ ਦਾ ਲਾਭ ਉਠਾਓ - ਮੇਅਰ ਬਲਕਾਰ ਸਿੰਘ ਸੰਧੂ

ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਦੇ ਦੁਕਾਨਦਾਰਾਂ ਵੱਲੋਂ ਲਾਹਾ ਲੈਣ ਲਈ ਕੀਤਾ ਧੰਨਵਾਦ

ਲੁਧਿਆਣਾ, ਅਕਤੂਬਰ 2020 ( ਮਨਜਿੰਦਰ ਗਿੱਲ ) - ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਚੇਂਜ ਆਫ ਲੈਂਡ ਯੂਜ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।ਜ਼ਿਕਰਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਵਲੋਂ ਲੁਧਿਆਣਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ/ਇੰਡਸਟਰਲੀਅਸਟ/ ਇਸਟੀਚਿਉਸ਼ਨ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਚੇਂਜ ਆਫ ਲੈਂਡ ਯੂਜ (ਉਹ ਦੁਕਾਨਦਾਰ ਜਿਨਾਂ ਵਲੋਂ ਰਿਹਾਇਸ਼ੀ ਸਕੀਮਾਂ ਵਿੱਚ ਕਾਰੋਬਾਰ ਕੀਤਾ ਜਾ ਰਿਹਾ ਸੀ) ਦੀ ਮੁੰਹਿਮ ਆਰੰਭੀ ਸੀ।ਮੇਅਰ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਦੁਕਾਨਦਾਰ ਵੀਰਾਂ ਨੂੰ ਇਸ ਬਾਰੇ ਸਮਝ ਨਾ ਹੋਣ ਕਰਕੇ ਇਸ ਮੁੰਹਿਮ ਦਾ ਵਿਰੋਧ ਪ੍ਰਦਰਸ਼ਨ ਕੀਤਾ ਸੀ, ਪਰ ਹੁਣ ਜਦੋਂ ਦੁਕਾਨਦਾਰ ਵੀਰਾਂ ਨੇ ਇਸ ਚੇਜ ਆਫ ਲੈਂਡ ਯੂਜ਼ ਦੀ ਕ੍ਰਿਆ ਬਾਰੇ ਜਾਣਕਾਰੀ ਲਈ ਤਾਂ ਉਹਨਾਂ ਵਲੋਂ ਬਿਨਾਂ ਕਿਸੇ ਪ੍ਰੈਸ਼ਰ/ਦਬਾਅ ਦੇ ਆਪਣੀਆਂ ਦੁਕਾਨਾਂ ਨੂੰ ਰੈਗੂਲਰਾਈਜ਼ਡ ਜਾਂ ਚੇਜ ਆਫ ਲੈਂਡ ਯੂਜ ਕਰਵਾਉਣ ਵਾਸਤੇ ਚੈਕ ਉਨ੍ਹਾਂ ਦੇ ਦਫਤਰ ਵਿੱਚ ਖੁੱਦ ਪੇਸ਼ ਹੋ ਕੇ ਦਿੱਤੇ ਹਨ।ਮੇਅਰ ਵੱਲੋਂ ਸਾਰੇ ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਦੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਇਸ ਮੁੰਹਿਮ ਦਾ ਲਾਭ ਲੈਂਦੇ ਹੋਏ ਕੋਵਿਡ-19 ਦੀ ਮਹਾਮਾਰੀ ਕਾਰਨ ਆਪਣੀ ਰਾਸ਼ੀ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣੀ ਸ਼ੁਰੂ ਕੀਤੀ ਹੈ।

ਸਿਹਤ ਵਿਭਾਗ ਵੱਲੋਂ 01 ਨਵੰਬਰ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ 

0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣਗੀਆਂ 

ਹਾਈ ਰਿਸਕ ਏਰੀਏ ਦੇ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਜ਼ਰੂਰ ਦਿਵਾਉਣ - ਡਾ.ਰਾਜੇਸ਼ ਕੁਮਾਰ ਬੱਗਾ

ਲੁਧਿਆਣਾ, ਅਕਤੂਬਰ 2020  ( ਮਨਜਿੰਦਰ ਗਿੱਲ ) -

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 01 ਨਵੰਬਰ ਦਿਨ ਐਤਵਾਰ ਤੋਂ ਪਲਸ ਪੋਲੀਓ ਮੁਹਿੰਮ ਤਹਿਤ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਇਹ ਦੂਜਾ ਐਸ.ਐਨ.ਆਈ.ਡੀ. ਰਾਊਂਡ ਹੈ।ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅਧੀਨ ਪੋਲੀਓ ਹਾਈ ਰਿਸਕ ਏਰੀਏ (ਜਿਸ ਵਿੱਚ ਝੁੱਗੀ-ਝੋਂਪੜੀ, ਭੱਠੇ ਅਤੇ ਉਸਾਰੀ ਹੋ ਰਹੇ ਏਰੀਏ) ਵਿੱਚ ਸਾਰੇ ਬੱਚਿਆਂ (0-5 ਸਾਲ) ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹੋਏ ਪੋਲੀਓ ਹਾਈ ਰਿਸਕ ਏਰੀਏ ਦੇ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਜ਼ਰੂਰ ਦਿਵਾਉਣ।ਇਸ ਪ੍ਰੋਗਰਾਮ ਦੋ ਨੋਡਲ ਅਫ਼ਸਰ/ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਅੰਦਰ ਕੁੱਲ 952 ਏਰੀਏ ਅਜਿਹੇ ਹਨ ਜਿਨ੍ਹਾਂ ਨੂੰ ਹਾਈ ਰਿਸਕ ਘੋਸ਼ਿਤ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ 01 ਨਵੰਬਰ (ਐਤਵਾਰ) ਤੋਂ ਸ਼ੁਰੂ ਹੋ ਕੇ ਹਾਈ ਰਿਸਕ ਏਰੀਏ ਦੇ ਪੂਰੇ ਬੱਚੇ ਕਵਰ ਹੋਣ ਤੱਕ ਜਾਰੀ ਰਹੇਗਾ ਜਿਸ ਵਿੱਚ ਸਿਹਤ ਵਿਭਾਗ ਅਤੇ ਸਹਿਯੋਗੀ ਵਿਭਾਗਾਂ ਦੇ ਵਲੰਟੀਅਰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਡਰਾਪਸ ਦੇਣਗੇ।ਡਾ: ਕਿਰਨ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਨੂੰ ਠੀਕ ਤਰ੍ਹਾ ਨੇਪਰੇ ਚਾੜ੍ਹਨ ਲਈ 790 ਟੀਮਾਂ (ਘਰ-ਘਰ ਜਾ ਕੇ), 67 ਟੀਮਾਂ ਮੋਬਾਇਲ ਅਤੇ 185 ਸੁਪਰਵਾਈਜ਼ਰ ਲਾਏ ਗਏ ਹਨ। ਇਸ ਮੁਹਿੰਮ ਤਹਿਤ ਲਗਭਗ 1,48,550 ਬੱਚਿਆਂ ਨੂੰ ਡਰਾਪਸ ਦੇਣ ਦਾ ਟੀਚਾ ਹੈ ਅਤੇ 3,70,461 ਘਰ ਕਵਰ ਕੀਤੇ ਜਾਣੇ ਹਨ।ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਨੇ ਜਨਤਾ ਨੂੰ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਿਹਤ ਵਿਭਾਗ ਦੇ ਵਲੰਟੀਅਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਹਾਈ ਰਿਸਕ ਏਰੀਏ ਦੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਡਰਾਪਸ ਲੈਣ ਲਈ ਕਿਹਾ।

ਟਿਪੱਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ-VIDEO

ਪਿੰਡ ਹੁਜਰਾ ਦਾ ਨੌਜੁਆਨ ਚੜਿਆ ਐਕਸੀਡੈਂਟ ਦੀ ਭੇਟ 

ਪੱਤਰਕਾਰ ਜਸਮੇਲ਼ ਗਾਲਿਬ ਦੀ ਵਿਸੇਸ ਰਿਪੋਰਟ 

 ਿਫਰ ਸ਼ਰਮਸ਼ਾਰ ਹੋਇਆ ਲੁਧਿਆਣਾ 

17 ਸਾਲਾਂ ਲੜਕੀ ਨੂੰ ਅਗਵਾ ਕਰਕੇ ਕੀਤਾ ਗਿਆ ਸਮੂਹਿਕ ਜ਼ਬਰ-ਜਨਾਹ

ਲੁਧਿਆਣਾ, ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) -

ਸ਼ਹਿਰ ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਗੲੀ ਬਾਰੇ ਪੁਲਿਸ ਰਿਪੋਰਟ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਗੋਪਾਲ ਨਗਰ ਇਲਾਕੇ ‘ਚ ਨੌਜਵਾਨ ਨੇ ਮਾਂ ਨਾਲ ਮਿਲਕੇ ਇੱਕ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ ਘਰ ਤੋਂ ਅਗਵਾ ਕਰ ਲਿਆ। ਇਸ ਤੋਂ ਬਾਅਦ ਉਹ ਉਸਨੂੰ ਕਿਸੇ ਕਮਰੇ ‘ਚ ਬੰਦੀ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਫਿਰ ੳਸਦੇ ਸਾਥੀ ਦੋਸਤਾਂ ਨੇ ਵੀ ਉਸ ਨਾਲ ਦੁਸ਼ਕਰਮ ਕੀਤਾ। ਪੀੜਤ ਨਬਾਲਿਗ ਕਿਸੇ ਤਰ੍ਹਾਂ ਉਥੋਂ ਭੱਜ ‘ਚ ਕਾਮਯਾਬ ਹੋ ਗਈ ਅਤੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ।

 

ਇਸ ਤੋਂ ਬਾਅਦ ਟਿੱਬਾ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਨਿਊ ਗੋਪਾਲ ਨਗਰ ਦੇ ਕੁਲਦੀਪ ਸਿੰਘ, ਉਸਦੀ ਮਾਂ ਸੀਮਾ ਅਤੇ ਅਣਪਛਾਤੇ ਦੋਸਤਾਂ ਤੇ ਮਾਮਲਾ ਦਰਜ ਕਰ ਲਿਆ ਹੈ। ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ 17 ਸਾਲਾਂ ਪੀੜਤਾ ਦੀ ਕੁਲਦੀਪ ਸਿੰਘ ਨਾਲ ਦੋਸਤੀ ਸੀ। ਦੋਸ਼ੀ ਆਪਣੀ ਮਾਂ ਨਾਲ ਮਿਲ ਕੇ ਵਿਆਹ ਦਾ ਝਾਂਸਾ ਦੇ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ। ਦੋਸ਼ੀ ਨੇ ਉਸ ਨੂੰ ਅਣਪਛਾਤੀ ਥਾਂ ਤੇ ਲਿਜਾ ਕੇ ਬੰਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਪੀੜਤਾ ਦੇ ਕਹਿਣਾ ਹੈ ਕਿ ਜਦੋਂ ਵੀ ਉਹ ਬਾਹਰ ਜਾਂਦਾ ਸੀ ਉਸ ਨੂੰ ਕਮਰੇ ‘ਚ ਬੰਦ ਕਰ ਜਾਂਦਾ ਸੀ। ਉਸਦਾ ਦੋਸ਼ ਹੈ ਕਿ ਪਿੱਛੋਂ ਕੁਲਦੀਪ ਦਾ ਇੱਕ ਦੋਸਤ ਆਇਆ ਅਤੇ ਉਹ ਵੀ ਦੁਸ਼ਕਰਮ ਕਰਕੇ ਫਰਾਰ ਹੋ ਗਿਆ। ਜਿਸ ਤੋ ਬਾਅਸ ਪੁਲਿਸ ਦੋਸ਼ੀ ਖਿਲਾਫ ਪਰਚਾ ਦਰਜ ਕਰਕੇ ਉਸ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।

ਕੈਨੇਡਾ ‘ਚ ਪੜਨ ਗਏ ਕਪੂਰਥਲਾ ਨਿਵਾਸੀ ਨੌਜਵਾਨ ਦੀ ਸੁੱਤੇ ਪਏ ਹੋਈ ਮੌਤ , ਇਲਾਕੇ 'ਚ ਸੋਗ ਦੀ ਲਹਿਰ 

ਲੁਧਿਆਣਾ  , (ਕੁਲਵਿੰਦਰ ਸਿੰਘ ਚੰਦੀ) :- ਕੈਨੇਡਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਆਪਣੇ ਭਵਿਖ ਨੂੰ ਬਹਿਤਰ ਬਨਾਉਣ ਲਈ ਕਪੁਰਥਲਾ ਦਾ ਨੌਜਵਾਨ ਕੁਲਜੀਤ ਸਿੰਘ ਜੋ ਡੇਢ ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਕਿਚਨਰ ਓਂਟਾਰੀਓ ਦੇ ਕਾਨੇਸਟੋਗਾ ਕਾਲਜ ‘ਚ ਪੜਾਈ ਕਰ ਰਿਹਾ ਸੀ। ਪਰ ਬੀਤੀ ਰਾਤ ਉਹ 9 ਵਜੇ ਕੰਮ ਤੋਂ ਘਰ ਵਾਪਸ ਆਇਆ ਅਤੇ ਸੋ ਗਿਆ। ਸੁੱਤੇ ਪਏ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ। ਨੌਜਵਾਨ ਕਪੂਰਥਲਾ ਦਾ ਰਹਿਣਾ ਵਾਲਾ ਸੀ। ਉਸਦੇ ਪਿਤਾ ਦਾ ਨਾਂ ਬਲਵਿੰਦਰ ਸਿੰਘ ਤੇ ਉਹ ਕਪੁਰਥਲਾ ਦੀ ਨਾਮਦੇਵ ਕਾਲੋਨੀ ‘ਚ ਰਹਿੰਦੇ ਹਨ। ਨੌਜਵਾਨ ਤਿੰਨ ਭੈਣਾ ਦਾ ਇਕਲੋਤਾ ਭਰਾ ਸੀ। ਪਰਿਵਾਰ ‘ਤੇ ਇਸ ਸਮੇਂ ਦੁਖਾਂ ਦਾ ਪਹਾੜ ਡਿੱਗ ਪਿਆ ਹੈ। ਸਥਾਨਕ ਲੋਕ ਕੁਲਜੀਤ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਆ ਰਹੇ ਹਨ।

ਸਰਵਜੀਤ ਸਿੰਘ ਬੋਪਾਰਾਏ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਜਗਰਾਉ ,  ਅਕਤੂਬਰ 2020. ( ਕੁਲਵਿੰਦਰ ਸਿੰਘ ਚੰਦੀ) :- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕੇ ਦਾਖੇ ਦੀ ਟੀਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ ਸਰਵਰਜੀਤ ਸਿੰਘ ਬੋਪਾਰਾਏ ਨੂੰ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੀਆਂ ਗਿਆ ਹੈ ਇਸ ਮੌਕੇ ਤੇ ਬੋਪਾਰਾਏ ਨੇ ਕਿਹਾ ਕਿ ਉਹ ਪਾਰਟੀ ਵਲੋਂ ਛਾਪੀ ਜੁੰਮੇਵਾਰੀ ਤਨਦੇਹੀ ਨਾਲ ਨਿਭਾਉਣ ਗਏ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਬਣਾ ਦਾ ਯੋਗਦਾਨ ਪਾਉਣ ਗਏ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਜਿੱਥੇ ਵਪਾਰੀ ਵਰਗ ਨੂੰ ਲਾਭ ਪਹੁੰਚਾਇਆ ਗਿਆ ਹੈ ਉਥੇ ਦੇਸ਼ ਦੇ ਅੰਨਦਾਤਾ ਆਖੇ ਜਾਣ ਵਾਲੇ ਕਿਸਾਨ ਨੂੰ ਕੌਡੀਆਂ ਦੇ ਭਾਅ ਫਸਲ ਵੇਚਣ ਲਈ ਮਜਬੂਰ ਕੀਤਾ ਗਿਆ ਹੈ । ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਹਰ ਅੰਦੋਲਨ ਵਿੱਚ ਤਨ , ਮਨ ਅਤੇ ਧਨ ਨਾਲ ਹੈ ।

ਹੁਣ ਹੀਰਾ ਬਾਗ਼ ਬਣੇਗਾ ਕੁੜੇ ਦਾ ਡੰਪ..?-VIDEO

ਨਹੀਂ ਬਣਨ ਦੇਵਾਂਗੇ ਹੀਰਾ ਬਾਗ ਕੁੜੇ ਦਾ ਡੰਪ, ਕੌਂਸਲ ਨੂੰ ਚਿਤਾਵਨੀ-ਹੀਰਾ ਬਾਗ਼ ਵਾਸੀ

ਪੱਤਰਕਾਰ ਜਸਮੇਲ਼ ਗਾਲਿਬ ਦੀ ਰਿਪੋਰਟ  

ਨਹੀਂ ਰੁਕ ਰਹੀਆਂ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੀਆਂ ਵਾਰਦਾਤਾਂ-VIDEO

ਚੋਰ ਦੀ ਗੰਦੀ ਕਰਤੂਤ ਹੋਈ ਕੈਮਰੇ ਵਿੱਚ ਕੈਦ

ਪੱਤਰਕਾਰ ਜਸਮੇਲ਼ ਗਾਲਿਬ ਦੀ ਰਿਪੋਰਟ  

ਭਾਜਪਾ ਨੇ MP ਬਿੱਟੂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਦਿੱਤੀ ਸ਼ਿਕਾਇਤ

ਜਗਰਾਓਂ, ਅਕਤੂਬਰ 2020 -(ਮੋਹਿਤ ਗੋਇਲ)-

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਜਗਰਾਓਂ ਦਿਹਾਤੀ ਵੱਲੋਂ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੂੰ ਦਰਖਾਸਤ ਦਿੱਤੀ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸ਼ਰੇਆਮ ਜਾਨ ਤੋਂ ਮਾਰਨ ਦੀ ਧਮਕੀ ਦੇਣ, ਪਾਰਟੀ ਵਰਕਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਦੋਸ਼ ਲਗਾਉਂਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਐੱਮਪੀ ਬਿੱਟੂ ਨੇ ਉਕਤ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤਾਂ ਉਨ੍ਹਾਂ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਐੱਮਪੀ ਬਣਨ 'ਤੇ ਜੋ ਸਹੁੰ ਚੁੱਕੀ ਸੀ ਉਸ ਦੀ ਉਨ੍ਹਾਂ ਨੇ ਉਲੰਘਣਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਹਿੰਸਾ ਕਰਨ ਲਈ ਉਕਸਾਉਣ ਲਈ ਜ਼ਿੰਮੇਵਾਰ ਰਵਨੀਤ ਬਿੱਟੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਡਾ: ਰਾਜਿੰਦਰ ਸ਼ਰਮਾ ਤੇ ਦਵਿੰਦਰਜੀਤ ਸਿੰਘ ਸਿੱਧੂ, ਜਗਦੀਸ਼ ਓਹਰੀ, ਐਡਵੋਕੇਟ ਵਿਵੇਕ ਭਾਰਦਵਾਜ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਮਿੱਤ ਸਿੰਘਲ, ਮੰਡਲ ਪ੍ਰਧਾਨ ਹਨੀ ਗੋਇਲ, ਅੰਕੁਸ਼ ਧੀਰ, ਲੀਗਲ ਸੈੱਲ ਦੇ ਅਭਿਸ਼ੇਕ ਗਰਗ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।