You are here

ਲੁਧਿਆਣਾ

ਅਮਰਗੜ੍ਹ ਕਲੇਰ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਤੂਰ ਦਾ ਦਿਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਜ਼ਦੀਕ ਪਿੰਡ ਅਮਰਗੜ੍ਹ ਕਲੇਰ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨਾਮਾ ਅਚਨਾਕ ਬੀਮਾਰ ਕਾਰਨ ਦਿਹਾਂਤ ਹੋ ਗਿਆ।ਸਾਬਕਾ ਸਰਪੰਚ ਤੂਰ ਪਿਛਲੇ ਕਈ ਦਿਨਾਂ ਤੋ ਬੀਮਾਰ ਸਨ ਉਨ੍ਹਾਂ ਦਾ ਇਲਾਜ ਲਈ ਗੁਰੁ ਨਾਨਕ ਹਸਪਤਾਲ ਲੁਧਿਆਣਾ ਵਿਖੇ ਚੱਲ ਰਿਹਾ ਸੀ ਉਥੇ ਹੀ ਦਾਖਲ ਸਨ ਅਚਨਾਕ ਹੀ ਦਿਲ ਦੀ ਧੜਕਣ ਬੰਦ ਹੋ ਗਈ ਜਿਸ ਨਾਲ ਮੌਤ ਹੋ ਗਈ ।ਸਾਬਕਾ ਸਰਪੰਚ ਤੂਰ ਦਾ ਅੱਜ ਪਿੰਡ ਅਮਰਗੜ੍ਹ ਕਲੇਰ ਦੇ ਸ਼ਮਸਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਦੱੁਖ ਦੀ ਘੜੀ ਵਿੱਚ ਤੂਰ ਪਰਿਵਾਰ ਨਾਲ ਜ਼ਿਲ੍ਹਾ ਕਾਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਸਾਬਕਾ ਵਿਧਾਇਕ ਐਸ.ਆਰ.ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਚੇਅਰਮੈਨ ਕਾਕਾ ਗਰੇਵਾਲ,ਮੇਜਰ ਸਿੰਘ ਦੇਤਵਾਲ,ਸਰਪੰਚ ਕਰਨੈਲ ਸਿੰਘ ਔਲਖ,ਸਰਪੰਚ ਸਿਵਰਾਜ ਸਿੰਘ,ਸਰਤਾਜ ਸਿੰਘ,ਸੁਰਿੰਦਰਪਾਲ ਸਿੰਘ,ਜਥੇਦਾਰ ਪ੍ਰਿਤਪਾਲ ਸਿੰਘ ਗਾਲਿਬ ਕਲਾਂ,ਮਨਦੀਪ ਸਿੰਘ ਬਿੱਟੂ,ਸਾਬਕਾ ਸਰਪੰਚ ਬਲਵਿੰਦਰ ਸਿੰਘ ਜੈਦ,ਮਨਦੀਪ ਸਿੰਘ ਬਿੱਟੂਆਦਿ ਨੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ।

ਜਗਰਾਓਂ ਹਲਵਾਈ ਐਸੋਸੇਸ਼ਨ ਦਿਆਂ 8 ਦੁਕਾਨਾਂ ਦੇ 35 ਮੁਲਾਜਮਾਂ ਦੇ ਹੋਏ ਕੈਰੋਨਾ ਟੈਸਟ

ਜਗਰਾਓਂ-ਸੰਤਬਰ 2020 7 (ਮੋਹਿਤ ਗੋਇਲ )-ਜਗਰਾਓ ਹਲਵਾਈ ਐਸੋਸੇਸ਼ਨ ਦੇ ਪ੍ਰਧਾਨ ਗੋਪਾਲ ਸਵੀਟਸ ਦੇ ਮਾਲਿਕ ਰਿਮਪੀ ਪਹਿਲਵਾਨ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਜਗਰਾਉਂ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਜਗਰਾਉਂ ਹਲਵਾਈ ਐਸੋਸੇਸ਼ਨ ਨੇ ਆਪਣੀ ਆਪਣੀ ਦੁਕਾਨਾਂ ਦੇ ਮੁਲਾਜ਼ਮਾਂ ਦੇ ਕੈਰੋਨਾ ਟੈਸਟ ਕਰਵਾਏ ਜਾਣਕਾਰੀ ਦੇਂਦੇ ਰਿਮਪੀ ਪਹਿਲਵਾਨ ਨੇ ਦੱਸਿਆ ਕਿ 35 ਮੁਲਾਜਮਾਂ ਦੇ ਕੈਰੋਨਾ ਟੈਸਟ ਕਰਵਾਏ ਜਿੰਨਾ ਦੀ ਰਿਪੋਰਟ ਪਰਸੋਂ ਆਵੇਗੀ।ਓਹਨਾ ਦੱਸਿਆ ਕਿ ਕੈਰੋਨਾ ਟੈਸਟ 8 ਦੁਕਾਨਾਂ ਦੇ ਮੁਲਾਜ਼ਮਾਂ ਦੇ ਕੀਤੇ ਜਿਨ੍ਹਾਂ ਵਿੱਚੋਂ ਰਾਮਲਾਲ ਹਕੂਮਤ ਰਾਏ,ਨਿਰਮਲ ਸਵੀਟਸ, ਸ਼ਰਮਾ ਸਵੀਟਸ,ਸੱਤੀ ਸਵੀਟਸ,ਗੋਪਾਲ ਸਵੀਟਸ,ਸੱਤ ਸਵੀਟਸ,ਲਾਟੀ ਸਵੀਟਸ,ਬਾਲਾ ਜੀ ਸਵੀਟਸ ਆਦਿ।

ਕੋਰੋਨਾ ਮਹਾਮਾਰੀ ਜਗਰਾਓਂ ਧੇ ਬਜ਼ਾਰ ਲਈ ਉਜਾੜਾਂ

ਜਗਰਾਉਂ-ਸਤੰਬਰ 2020 (ਮੋਹਿਤ ਗੋਇਲ )- ਪਿਛਲੇ ਛੇ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਕਾਰਨ ਜਿੱਥੇ ਸਾਰਾ ਕਾਰੋਬਾਰ ਠੱਪ ਪਿਆ ਹੈ ਉਥੇ ਹੀ ਲੋਕਾਂ ਦੇ ਭੁੱਖ ਮਰਨ ਦੀ ਨੌਬਤ ਆ ਗਈ ਹੈ।ਪਰ ਹੁਣ ਜਿੱਥੇ ਹੌਲੀ ਹੌਲੀ ਕਾਰੋਬਾਰ ਖੁੱਲਣ ਲਗੇ ਹਨ ਤਾਂ ਲੋਕਾ ਨੂੰ ਕੁੱਝ ਰਾਹਤ ਮਹਿਸੂਸ ਹੋ ਰਹੀ ਹੈ, ਪਰ ਹਾਲੇ ਭੀ ਕੁੱਝ ਕਾਰੋਬਾਰ ਇਹੋ ਜਿਹੇ ਹਨ ਜੌ ਖੁੱਲਣ ਦੀ ਬਜਾਏ ਬੰਦ ਹੁੰਦੇ ਜਾ ਰਹੇ ਹਨ।ਜਿਹਨਾਂ ਵਿੱਚ ਮੈਰਿਜ ਪਲੇਸ,ਟੈਂਟ ਹਾਊਸ,ਡੀ.ਜੇ, ਫ਼ੋਟੋਗ੍ਰਾਫਰ,ਲਾਈਟ,ਬੈਂਡ ਬਾਜਾ,ਘੋੜੀ ਵਾਲਿਆ ਅਤੇ ਰੱਥ ਵਾਲਿਆ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ।ਇਸੇ ਕਾਰਨ ਇਹਨਾਂ ਵਲੋਂ ਇਕ ਰੋਸ਼ ਮਾਰਚ ਕਢਿਆ ਗਿਆ।ਸੰਜੀਵ ਮਲਹੋਤਰਾ ਨੇ ਪੱਤਰਕਾਰਾਂ ਨਾਲ ਗਲ ਕਰਦੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਕਾਰੋਬਾਰ ਬੰਦ ਪਏ ਹਨ ਉਹਨਾਂ ਦੇ ਨਾਲ ਹੋਰ ਭੀ ਬਹੁਤ ਕੰਮ ਜੁੜੇ ਹੋਏ ਹਨ ਜਿਸ ਕਰਕੇ ਉਹਨਾਂ ਦੀ ਰੋਜੀ ਰੋਟੀ ਭੀ ਬੰਦ ਹੋਣ ਦੇ ਕਰਾਰ ਤੇ ਆ ਗਈ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਕਾਰੋਬਾਰ ਬਾਰੇ ਭੀ ਕੁੱਝ ਸੋਚੋ ਕਿਓਕਿ ਸਾਡੇ ਭੀ ਬੱਚੇ ਪਰਿਵਾਰ ਹਨ।ਜੇਕਰ ਸਰਕਾਰ ਨੇ ਸਾਡੇ ਕਾਰੋਬਾਰ ਬਾਰੇ ਨਾ ਸੋਚਿਆ ਤਾਂ ਉਹ ਪੂਰੇ ਪਰਿਵਾਰ ਸਮੇਤ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ।ਇਸ ਸਮੇਂ ਸਤਪਾਲ ਸਿੰਘ,ਤਰਸੇਮ ਸਿੰਘ,ਸੁਰਿੰਦਰ ਅਰੋੜਾ,ਠਾਕਰ ਦਾਸ,ਪਰਮਜੀਤ ਸਿੰਘ, ਵਿੱਕੀ,ਪਲਵਿੰਦਰ ਸਿੰਘ,ਸਤਨਾਮ ਸਿੰਘ, ਰਾਜੂ,ਬਿੱਟੂ,ਮਹੇਸ਼ ਸਿੰਗਲਾ ਆਦਿ ਮੌਜੂਦ ਰਹੇ।।

ਕਰੋਨਾ ਵਾਈਰਸ ਵਿੱਚ ਸਾਡੇ  ਕਾਰੋਬਾਰ ਅਤੇ ਪੰਜਾਬ ਰਾਜ ਦੀ ਆਰਥਿਕ ਸਥਿਤੀ ਜੋ ਖਰਾਬ ਹੋ ਚੁੱਕੀ ਹੈ, ਨੂੰ ਲੀਹ ਤੇ ਲਿਆਉਣ ਸਬੰਧੀ ਬੇਨਤੀ ਪੱਤਰ

ਮੰਗ ਪੱਤਰ ਤਹਿਸੀਲਦਾਰ ਲਕਸ਼ੇ ਕੁਮਾਰ ਨੂੰ ਦਿੱਤਾ

ਜਗਰਾਓਂ, ਸਤੰਬਰ 2020-( ਮੋਹਿਤ ਗੋਇਲ)

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ

ਵਿਸ਼ਾ- ਕਰੋਨਾ   ਵਾਏਰਸ ਵਿੱਚ ਸਾਡੇ  ਕਾਰੋਬਾਰ ਅਤੇ ਪੰਜਾਬ ਰਾਜ ਦੀ ਆਰਥਿਕ ਸਥਿਤੀ ਜੋ ਖਰਾਬ ਹੋ ਚੁੱਕੀ ਹੈ, ਨੂੰ ਲਹ  ਤੇ ਲਿਆਉਣ ਸਬੰਧੀ ਬੇਨਤੀ ਪੱਤਰ।

ਸ਼੍ਰੀ ਮਾਨ ਜੀ,

     ਆਪ ਜੀ ਨੂੰ ਬੇਨਤੀ ਹੈ ਕਿ ਅਸੀਂ ਆਪ ਜੀ ਦਾ ਧਿਆਨ ਕੁੱਝ  ਜਰੂਰੀ  ਗੱਲਾਂ ਵੱਲ ਦਿਵਾਉਣਾ ਚਾਹੁੰਦੇ ਹਾਂ। ਅੱਜ ਪੰਜਾਬ ਦੀ ਮਾਲੀ ਹਾਲਤ ਬਹੁਤ ਹੀ ਬਦਤਰ ਸਥਿੱਤੀ ਵਿੱਚ ਹੈ। ਇਸ ਵੇਲੇ ਇਸ ਦਾ ਇੱਕ ਮੁੱਖ  ਕਾਰਨ ਵਿਆਹ ਸ਼ਾਦੀਆਂ ਦੇ  ਫੰਕਸ਼ਨ  ਦਾ ਨਾ ਹੋਣਾ ਵੀ ਹੈ। ਅੱਜ ਹਰ ਕਾਰੋਬਾਰ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ।   ਵਿਆਹ ਸ਼ਾਦੀਆਂ ਦੇ ਕਾਰੋਬਾਰ ਨਾਲ ਸਬੰਧਤ ਟੈਂਟ ਹਾਊਸ, ਕੈਟਰਿੰਗ, ਮੈਰਿਜ ਪੈਲੇਸ, ਪ੍ਰਿੰਟਿੰਗ ਪ੍ਰੈੱਸ ਆਦਿ ਤੋਂ ਇਲਾਵਾ ਇਸ ਕਾਰੋਬਾਰ ਨਾਲ ਡੀ ਜੇ, ਫਲਾਵਰ, ਡੈਕੋਰੇਸ਼ਨ, ਫੋਟੋਗ੍ਰਾਫੀ, ਬੈਂਡ ਬਾਜਾ , ਕੁੱਕ, ਹਲਵਾਈ, ਮਿਠਾਈ ਵਾਲੇ, ਵੇਟਰ, ਆਰਕੈਸਟਰਾ ਗਰੁੱਪ, ਲਾਈਟਿੰਗ ਵਾਲੇ, ਲੱਕੜ ਕੋਇਲਾ ਆਦਿ ਵੀ ਜੁੜੇ ਹੋਏ ਹਨ। ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਬਲਕਿ ਲੱਖਾਂ ਵਿੱਚ ਹੈ। ਇਸ ਦੇ ਨਾਲ ਹੀ ਇਹ ਕੱਪੜੇ,ਜਿਊਲਰੀ, ਕਰਿਆਨਾ, ਸਬਜ਼ੀਆਂ ਅਤੇ ਸ਼ਰਾਬ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕਰਦੇ ਹਨ ਜੋ ਅੱਜ ਕੱਲ੍ਹ ਬਿਲਕੁਲ ਬੰਦ ਪਏ ਹਨ। ਪ੍ਰਸ਼ਾਸਨ ਵੱਲੋਂ ਕੇਵਲ 30 ਵਿਅਕਤੀਆਂ ਦੇ ਫੰਕਸ਼ਨ ਦੀ ਹੀ ਮਨਜ਼ੂਰੀ ਦਿੱਤੀ ਗਈ ਹੈ ਜੋ ਕਿ ਬਿਲਕੁਲ ਹੀ ਨਾ-ਕਾਫੀ ਹੈ। ਅਗਰ ਆਪ ਜੀ ਘੱਟੋ ਘੱਟ 250-300 ਵਿਅਕਤੀਆਂ ਦੀ ਗੈਦਰਿੰਗ ਦੇ ਫੰਕਸ਼ਨ ਦੀ ਮਨਜ਼ੂਰੀ ਦਿੰਦੇ ਹੋ ਤਾਂ ਇਸ ਦੇ ਨਾਲ ਨਾ ਕੇਵਲ ਸਰਕਾਰ ਨੂੰ ਮਾਲੀਆ ਮਿਲੇਗੀ ਮੰਗੋ ਜੋ ਪ੍ਰਵਾਸੀ ਮਜ਼ਦੂਰ ਅੱਜ ਕਾਰੋਬਾਰ ਨਾ ਹੋਣ ਕਰਕੇ ਪੰਜਾਬ ਛੱਡ ਕੇ ਜਾ ਰਹੇ ਹਨ ਉਨ੍ਹਾਂ ਨੂੰ ਰੋਕਣ ਵਿੱਚ ਵੀ ਬਹੁਤ ਜ਼ਿਆਦਾ ਮਦਦ ਮਿਲੇਗੀ ਕਿਉਂਕਿ ਸਾਡਾ ਕਾਰੋਬਾਰ ਰੋਜ਼ਗਾਰ ਜਨਰੇਟ ਕਰਨ ਵਾਲਾ ਕਾਰੋਬਾਰ ਹੈ ਅਤੇ ਇਸ ਦੇ ਨਾਲ ਲੱਖਾਂ ਹੀ ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ੀ ਰੋਟੀ ਚੱਲਦੀ ਹੈ। ਸਤਪਾਲ ਸਿੰਘ,ਸੁਰਿੰਦਰ ਅਰੋੜਾ, ਤਰਸੇਮ ਲਾਲ,

ਫੂਡ ਗਰੇਨ ਐਂਡ ਅਲਾਇਡ ਵਰਕਰਜ਼ ਯੂਨੀਅਨ, ਜਗਰਾਉਂ ਵੱਲੋਂ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਦਾ ਸਨਮਾਨ 

ਜਗਰਾਓਂ, ਸਤੰਬਰ 2020 (ਅੰਕੁਸ਼ ਸਹਿਜਪਾਲ /ਇਕਬਾਲ ਸਿੰਘ ਸਿੱਧੂ)- ਕੱਲ ਜਗਰਾਉਂ ਸ਼ਹਿਰ ਦੀ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਕੈਪਟਨ ਸਿਕੰਦਰ ਸਿੰਘ ਬਰਸਾਲ ਨੂੰ ਆਲ ਇੰਡੀਆ ਫੂਡ ਗਰੇਨ ਐਂਡ ਅਲਾਇਡ ਵਰਕਰਜ਼ ਯੂਨੀਅਨ, ਜਗਰਾਉਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕੈਪਟਨ ਸਿਕੰਦਰ ਸਿੰਘ ਬਰਸਾਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਦਾ ਵਾਈਸ ਚੇਅਰਮੈਨ ਹੋਣ ਦੇ ਨਾਤੇ ਉਹ ਆਪਣਾ ਕੰਮ ਪੂਰੀ ਮਿਹਨਤ ਅਤੇ ਲਗਨ ਨਾਲ ਕਰਨਗੇ। ਇਸ ਮੌਕੇ ਸ. ਜਗਰੂਪ ਸਿੰਘ ਬਰਸਾਲ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਸ. ਜਗਰੂਪ ਸਿੰਘ ਮੈਂਬਰ ਪੰਚਾਇਤ ਬਰਸਾਲ, ਸ. ਸੁਖਦੀਪ ਸਿੰਘ ਬਰਸਾਲ, ਪ੍ਰਧਾਨ ਅਵਤਾਰ ਸਿੰਘ ਬਿੱਲਾ, ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ, ਪ੍ਰਧਾਨ ਗੁਰਚਰਨ ਸਿੰਘ ਦਲੇਰ, ਪ੍ਰਧਾਨ ਰਮੇਸ਼ ਸਿੰਘ ਸਹੋਤਾ, ਸੁਖਦੇਵ ਸਿੰਘ ਲੋਪੋ, ਸ. ਕੁਲਦੀਪ ਸਿੰਘ ਸਹੋਤਾ ਮੈਂਬਰ ਮਾਰਕੀਟ ਕਮੇਟੀ, ਸ. ਹਰਪਾਲ ਸਿੰਘ ਪਾਲਾ ਮੈਂਬਰ ਮਾਰਕੀਟ ਕਮੇਟੀ, ਸ. ਬਖਸੀਸ ਸਿੰਘ, ਸ. ਜਗਜੀਤ ਸਿੰਘ, ਸ. ਗੁਰਪ੍ਰੇਮ ਸਿੰਘ ਬਿੱਲਾ, ਸ. ਮਲਕੀਤ ਸਿੰਘ ਸਾਬਕਾ ਮੈਂਬਰ, ਸ. ਹਰਬੰਸ ਸਿੰਘ, ਸ. ਬਲਜੀਤ ਸਿੰਘ ਬਿੱਟੂ, ਸ. ਜਗਤਾਰ ਸਿੰਘ, ਸ. ਜਗਤਾਰ ਸਿੰਘ ਬੰਗਾ, ਸ. ਹਿਰਦਰ ਸਿੰਘ, ਸ. ਬੂਟਾ ਸਿੰਘ, ਕਿਸਨ ਲਾਲ, ਸ. ਸੁਰਦਿਰ ਸਿੰਘ, ਸ. ਲਖਵੀਰ ਸਿੰਘ, ਰਵੀ ਕੁਮਾਰ, ਮਨਪ੍ਰੀਤ ਸਿੰਘ ਅਤੇ ਨਿਰਮਲ ਸਿੰਘ ਉੱਥੇ ਹਾਜ਼ਰ ਸਨ। ਕੈਪਟਨ ਸਿਕੰਦਰ ਸਿੰਘ ਬਰਸਾਲ ਨੇ ਆਲ ਇੰਡੀਆ ਫੂਡ ਗਰੇਨ ਐਂਡ ਅਲਾਇਡ ਵਰਕਰਜ਼ ਯੂਨੀਅਨ, ਜਗਰਾਉਂ ਵੱਲੋਂ ਸਨਮਾਨਿਤ ਕਰਨ ਤੇ ਉਹਨਾਂ ਦਾ ਅਤੇ ਉੱਥੇ ਮੌਜ਼ੂਦ ਸਾਰੀ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਚਾਲਕ ਦੀ ਅਣ-ਗਹਿਲੀ ਕਾਰਨ ਟੈਂਕਰ ਸਫ਼ੈਦੇ 'ਚ ਵੱਜ ਕੇ ਸੜਕ ਵਿਚਕਾਰ ਰੁਕਿਆ 

ਸਿਧਵਾਂ ਬੇਟ,ਸਤੰਬਰ 2020  (ਅੰਕੁਸ਼ ਸਹਿਜਪਾਲ ਇਕ਼ਬਾਲ ਸਿੰਘ ਸਿੱਧੂ)-  ਕੱਲ ਬਾਅਦ ਦੁਪਹਿਰ ਸਿੱਧਵਾਂ ਬੇਟ-ਜਲੰਧਰ ਮਾਰਗ 'ਤੇ ਇੱਕ ਟੈਂਕਰ ਦਾ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਜਿਸ ਕਾਰਨ ਇਹ ਟੈਂਕਰ ਘੁੰਮ ਕੇ ਦੂਜੇ ਪਾਸੇ ਸੜਕ ਦੇ ਕਿਨਾਰੇ ਖੜ੍ਹੇ ਸਫ਼ੈਦੇ ਵਿੱਚ ਟਕਰਾ ਕੇ ਰੁਕ ਗਿਆ। ਜੇਕਰ ਅਜਿਹਾ ਨਾ ਹੁੰਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਇਸ ਉਪਰੰਤ ਸੜਕ ਦੇ ਦੋਹੇਂ ਪਾਸੀ ਵਾਹਨਾਂ ਦੀਆਂ ਲਮਬੀਆਂ ਲਾਈਨਾਂ ਲੱਗ ਗਈਆਂ। ਜਾਣਕਾਰੀ ਅਨੁਸਾਰ ਇਹ ਟੈਂਕਰ ਹਿਮਾਚਲ ਪ੍ਰਦੇਸ਼ ਤੋਂ ਜਗਰਾਉਂ ਸਾਬਨ ਦਾ ਤੇਲ ਲੈਣ ਜਾ ਰਿਹਾ ਸੀ। ਜਦੋਂ ਇਹ ਟੈਂਕਰ ਸਿੱਧਵਾਂ ਬੇਟ ਦੇ ਨਜ਼ਦੀਕ ਪੁੱਜਾ ਤਾਂ ਚਾਲਕ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰ ਗਿਆ। ਭਾਵੇਂ ਇਸ ਮੌਕੇ ਸਫ਼ੈਦੇ ਦੇ ਦੋ ਟੁਕੜੇ ਹੋ ਗਏ ਪਰ ਇਸ ਸਫ਼ੈਦੇ ਨੇ ਢਾਲ ਬਣ ਕੇ ਟੈਂਕਰ ਚਾਲਕ ਦੀ ਜਾਨ ਤਾਂ ਬਚਾਅ ਲਈ ਪਰ ਇੱਕ ਮੋਟਰਸਾਈਕਲ 'ਤੇ ਸਵਾਰ ਨਵ-ਵਿਆਹਿਆ ਜੌਡ਼ਾ ਜ਼ਖ਼ਮੀ ਹੋ ਗਿਆ। ਮੌਕੇ 'ਤੇ ਮੌਜ਼ੂਦ ਲੋਕਾਂ ਅਨੁਸਾਰ ਟੈਂਕਰ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਸ ਨੂੰ ਬਾਹਰ ਕੱਢ ਕੇ ਪ੍ਰਾਈਵੇਟ ਹਸਪਤਾਲ ਲਿਆ ਕੇ ਉਸ ਦਾ ਇਲਾਜ਼ ਕਰਵਾਇਆ।

ਸਾਰਾਗੜ੍ਹੀ ਦੀ ਮਹਾਨ ਲੜਾਈ ਦੇ   ਯੋਧੇ ਹੌਲਦਾਰ ਈਸ਼ਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ 

ਲੁਧਿਆਣਾ/ਰਾਏਕੋਟ-(ਗੁਰਸੇਵਕ ਸਿੰਘ ਸੋਹੀ)- ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਦੇ 21ਸ਼ਹੀਦ ਸੈਨਿਕਾਂ ਦੀ123ਵੀ ਬਰਸੀ ਸ਼ਹੀਦ ਹੌਲਦਾਰ ਈਸ਼ਰ ਸਿੰਘ ਜੀ ਦੇ ਜੱਦੀ ਪਿੰਡ ਝੋਰੜਾਂ ਵਿਖੇ ਮਨਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸ਼ਹੀਦ ਹੌਲਦਾਰ ਈਸ਼ਰ ਸਿੰਘ ਜੀ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਕੈਪਟਨ ਸਾਧੂ ਸਿੰਘ ਮੂੰਮ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਅਤੇ ਇੰਡੀਅਨ ਐਕਸ ਸਰਵਿਸਿਜ਼ ਲੀਗ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੇ ਗਏ ਅਤੇ ਦੱਸਿਆ ਕਿ ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ 21 ਸਿੱਖ ਸੈਨਿਕਾਂ ਅਤੇ 10 ਹਜ਼ਾਰ ਅਫ਼ਗਾਨੀ ਪਠਾਣਾਂ ਅਤੇ ਅਫਰੀਦੀ ਕਬਾਇਲੀਆਂ ਦੇ ਵਿਚਕਾਰ ਹੋਈ ਸੀ। ਸਾਰਾਗੜ੍ਹੀ ਪੋਸਟ ਖੈਬਰ ਪਖਤੂਨਵਾ ਜ਼ਿਲ੍ਹਾ ਕੋਹਾਟ ਸਮਾਣਾ ਘਾਟੀ ਪਾਕਿਸਤਾਨ ਵਿਖੇ ਸਥਿਤ ਹੈ ਜਿਸ ਨੂੰ ਵਜ਼ੀਰਾਸਥਾਨ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਇੱਥੇ ਅੰਗਰੇਜ਼ਾਂ ਦਾ ਰਾਜ ਹੋਇਆ ਇਸ ਤੋਂ ਬਾਅਦ ਅਫ਼ਗਾਨੀ ਪਠਾਣਾਂ ਨੇ ਬਰਤਾਨਵੀ ਰਾਜ ਦੇ ਅਧੀਨ ਹੋਣ ਵਿਰੁੱਧ ਬਗ਼ਾਵਤ ਕਰ ਦਿੱਤੀ ਕਿਲ੍ਹਾ ਲੋਕਹਾਰਟ ਅਤੇ ਕਿਲ੍ਹਾ ਗੁਲਿਸਥਾਨ ਉੱਪਰ ਹਮਲੇ ਕੀਤੇ ਜੋ ਕਿ ਨਾਕਾਮ ਹੋਏ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਨ ਦਾ ਸਾਰਾਗੜ੍ਹੀ ਪੋਸਟ ਦਾ ਅਹਿਮ ਯੋਗਦਾਨ ਸੀ ਜੋ ਕਿ ਦੋਨਾ ਕਿੱਲਿਆਂ ਦੇ ਵਿਚਕਾਰ ਆਪਸੀ ਮਿਲਾਪ ਦਾ ਕੰਮ ਕਰਦਾ ਸੀ 21ਸਿੱਖ ਸੈਨਿਕ ਦੀ ਬਹਾਦਰੀ ਨੂੰ ਦੇਖਦੇ ਹੋਏ ਬਰਤਾਨਵੀ ਭਾਰਤੀ ਸਰਕਾਰ ਵੱਲੋਂ ਸਭ ਤੋਂ ਵੱਡਾ ਐਵਾਰਡ ਇੰਡੀਅਨ ਆਰਡਰ ਆਫ ਮੈਰਿਟ ਦਿੱਤਾ ਗਿਆ ਅਤੇ ਪਰਿਵਾਰਾਂ ਨੂੰ 500 ਰੁਪਏ ਨਗਦ ਦੋ ਮੁਰੱਬੇ ਜ਼ਮੀਨ ਅਲਾਟ ਕੀਤੀ ਗਈ ਇਸ ਸ਼ਰਧਾਂਜਲੀ ਸਮਾਗਮ ਸਮੇਂ ਹੌਲਦਾਰ ਮਨਮੋਹਨ ਸਿੰਘ ,ਗੁਰਚਰਨ ਸਿੰਘ ਕਲਾਲ ਮਾਜਰਾ ,ਲਖਵਿੰਦਰ ਸਿੰਘ ਤਲਵੰਡੀ, ਮਨਦੀਪ ਸਿੰਘ ਨਗਰ ਪੰਚਾਇਤ ਅਤੇ ਸਾਬਕਾ ਸੈਨਿਕ ਹਾਜ਼ਰ ਸਨ।

ਸਾਰਾਗੜ੍ਹੀ ਦੀ ਮਹਾਨ ਲੜਾਈ ਦੇ   ਯੋਧੇ ਹੌਲਦਾਰ ਈਸ਼ਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ 

ਲੁਧਿਆਣਾ/ਰਾਏਕੋਟ-(ਗੁਰਸੇਵਕ ਸਿੰਘ ਸੋਹੀ)- ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਦੇ 21ਸ਼ਹੀਦ ਸੈਨਿਕਾਂ ਦੀ123ਵੀ ਬਰਸੀ ਸ਼ਹੀਦ ਹੌਲਦਾਰ ਈਸ਼ਰ ਸਿੰਘ ਜੀ ਦੇ ਜੱਦੀ ਪਿੰਡ ਝੋਰੜਾਂ ਵਿਖੇ ਮਨਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸ਼ਹੀਦ ਹੌਲਦਾਰ ਈਸ਼ਰ ਸਿੰਘ ਜੀ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਕੈਪਟਨ ਸਾਧੂ ਸਿੰਘ ਮੂੰਮ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਅਤੇ ਇੰਡੀਅਨ ਐਕਸ ਸਰਵਿਸਿਜ਼ ਲੀਗ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੇ ਗਏ ਅਤੇ ਦੱਸਿਆ ਕਿ ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ 21 ਸਿੱਖ ਸੈਨਿਕਾਂ ਅਤੇ 10 ਹਜ਼ਾਰ ਅਫ਼ਗਾਨੀ ਪਠਾਣਾਂ ਅਤੇ ਅਫਰੀਦੀ ਕਬਾਇਲੀਆਂ ਦੇ ਵਿਚਕਾਰ ਹੋਈ ਸੀ। ਸਾਰਾਗੜ੍ਹੀ ਪੋਸਟ ਖੈਬਰ ਪਖਤੂਨਵਾ ਜ਼ਿਲ੍ਹਾ ਕੋਹਾਟ ਸਮਾਣਾ ਘਾਟੀ ਪਾਕਿਸਤਾਨ ਵਿਖੇ ਸਥਿਤ ਹੈ ਜਿਸ ਨੂੰ ਵਜ਼ੀਰਾਸਥਾਨ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਇੱਥੇ ਅੰਗਰੇਜ਼ਾਂ ਦਾ ਰਾਜ ਹੋਇਆ ਇਸ ਤੋਂ ਬਾਅਦ ਅਫ਼ਗਾਨੀ ਪਠਾਣਾਂ ਨੇ ਬਰਤਾਨਵੀ ਰਾਜ ਦੇ ਅਧੀਨ ਹੋਣ ਵਿਰੁੱਧ ਬਗ਼ਾਵਤ ਕਰ ਦਿੱਤੀ ਕਿਲ੍ਹਾ ਲੋਕਹਾਰਟ ਅਤੇ ਕਿਲ੍ਹਾ ਗੁਲਿਸਥਾਨ ਉੱਪਰ ਹਮਲੇ ਕੀਤੇ ਜੋ ਕਿ ਨਾਕਾਮ ਹੋਏ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਨ ਦਾ ਸਾਰਾਗੜ੍ਹੀ ਪੋਸਟ ਦਾ ਅਹਿਮ ਯੋਗਦਾਨ ਸੀ ਜੋ ਕਿ ਦੋਨਾ ਕਿੱਲਿਆਂ ਦੇ ਵਿਚਕਾਰ ਆਪਸੀ ਮਿਲਾਪ ਦਾ ਕੰਮ ਕਰਦਾ ਸੀ 21ਸਿੱਖ ਸੈਨਿਕ ਦੀ ਬਹਾਦਰੀ ਨੂੰ ਦੇਖਦੇ ਹੋਏ ਬਰਤਾਨਵੀ ਭਾਰਤੀ ਸਰਕਾਰ ਵੱਲੋਂ ਸਭ ਤੋਂ ਵੱਡਾ ਐਵਾਰਡ ਇੰਡੀਅਨ ਆਰਡਰ ਆਫ ਮੈਰਿਟ ਦਿੱਤਾ ਗਿਆ ਅਤੇ ਪਰਿਵਾਰਾਂ ਨੂੰ 500 ਰੁਪਏ ਨਗਦ ਦੋ ਮੁਰੱਬੇ ਜ਼ਮੀਨ ਅਲਾਟ ਕੀਤੀ ਗਈ ਇਸ ਸ਼ਰਧਾਂਜਲੀ ਸਮਾਗਮ ਸਮੇਂ ਹੌਲਦਾਰ ਮਨਮੋਹਨ ਸਿੰਘ ,ਗੁਰਚਰਨ ਸਿੰਘ ਕਲਾਲ ਮਾਜਰਾ ,ਲਖਵਿੰਦਰ ਸਿੰਘ ਤਲਵੰਡੀ, ਮਨਦੀਪ ਸਿੰਘ ਨਗਰ ਪੰਚਾਇਤ ਅਤੇ ਸਾਬਕਾ ਸੈਨਿਕ ਹਾਜ਼ਰ ਸਨ।

ਪਿੰਡ ਸ਼ੇਖਦੌਲਤ ਵਿੱਚ ਸੰਤ ਸਿਪਾਹੀ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ 52 ਵੀਂ ਬਰਸੀ ਮਨਾਈ ਗਈ

ਜਗਰਾਉਂ( ਰਾਣਾ ਸ਼ੇਖਦੌਲਤ )ਸੰਤ ਸਿਪਾਹੀ ਨਾਮ ਦੇ ਰਸੀਏ ਸ਼ਾਂਤੀ ਦੇ ਪੁੰਜ ਸ੍ਰੀਮਾਨ 108 ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਅੱਜ ਪਿੰਡ ਸ਼ੇਖਦੌਲਤ ਵਿੱਚ 52 ਵੀ ਬਰਸੀ ਮਨਾਈ ਗਈ ਇਹ ਸਮਾਗਮ ਪੰਜ ਰੋਜ਼ਾ ਮਹਾਨ ਗੁਰਮਤਿ ਸਮਾਗਮ ਅਤੇ 14 ਅਖੰਡ ਪਾਠਾਂ ਦੇ ਪ੍ਰਕਾਸ਼ ਨਾਲ ਸਮਾਪਤ ਹੋਇਆ ਇਸ ਸਮਾਗਮ ਵਿੱਚ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਯਾਦ ਵਿੱਚ ਸੰਗਤਾਂ ਪਾਸੋਂ ਇਲਾਹੀ ਬਾਣੀ ਦਾ ਜਾਪ ਕਰਵਾਇਆ ਗਿਆ ਅਤੇ ਇਸ ਬਰਸੀ ਵਿੱਚ ਭਾਈ ਮਹਿਲ  ਸਿੰਘ ਚੰਡੀਗੜ੍ਹ ਵਾਲੇ ਕਵਿਸ਼ਰੀ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਅਤੇ ਹੋਰ ਵੀ ਇੰਟਰਨੈਸ਼ਨਲ ਢਾਡੀ ਜਥਿਆਂ ਨੇ ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਬਾਬਾ ਵਿਸਾਖਾ ਸਿੰਘ ਜੀ ਨੇ ਆਪਣਾ ਜੀਵਨ ਭਲਾਈ ਦੇ ਕੰਮਾਂ ਵਿੱਚ ਲਾ ਦਿੱਤਾ ਅਤੇ ਬਾਬਾ ਜੀ ਨੇ ਕਈ ਇਤਿਹਾਸਕ ਗੁਰਦੁਆਰਿਆਂ ਦੀ ਵੀ ਖੋਜ ਵੀ ਕੀਤੀ ਜਿਵੇਂ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਮੁੱਲਾਂਪੁਰ ,ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜਵੱਦੀ ਕਲਾਂ,ਆਦਿ ਪ੍ਰਗਟ ਕੀਤੇ!ਇਹ ਬਰਸੀ ਦਾ ਸਮਾਗਮ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ  ਇਹ ਬਰਸੀ ਦਾ ਸਮਾਗਮ ਪੂਰੇ ਨਗਰ ਸ਼ੇਖਦੌਲਤ ਅਤੇ ਐੱਨ. ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ

ਧਰਤੀ ਮਾਂ ਦੀ ਸੇਵਾ ਮਿਸ਼ਨ   

ਜਗਰਾਓਂ, ਸਤੰਬਰ 2020 -( ਮੋਹਿਤ ਗੋਇਲ )- ਸਾਨੂੰ ਮਿੱਲ ਕੇ ਬੂਟੇ ਲੱਗਣੇ ਚਾਹੀਦੇ ਹਨ । ਕਿਉਕਿ ਬੂਟੇ  ਲਗਾਉਣ ਨਾਲ ਮਨੁੱਖ  ਨੂੰ ਛਾਂ ਮਿਲਦੀ ਹੈ  ਅਤੇ ਰੁੱਖ  ਨਾਲ  ਸਾਨੂੰ ਫੁੱਲ ਅਤੇ ਫਲ ਆਦਿ ਮਿਲਦੇ ਹਨ । ਰੁੱਖ ਲਗਾਨ  ਨਾਲ  ਵਾਤਾਵਰਨ  ਸਾਫ਼  ਰਹਿੰਦਾ ਹੈ । ਸਾਨੂੰ ਮਿੱਲ ਕੇ  ਸ਼ਹਿਰ ਨੂੰ ਸੁੰਦਰ ਅਤੇ ਹਰਾ - ਭਰਾ ਬਣਾਉਣਾ ਚਾਹਿਦਾ ਹੈ ।ਅਸੀ ਸਭ ਨੂੰ ਬੇਨਤੀ ਕਰਦੇ ਹਨ ਕਿ ਸਾਰੇ ਆਪਣੇ ਘਰ ਜਾ ਸ਼ਹਿਰ  ਦੇ  ਵਿੱਚ ਇੱਕ - ਇੱਕ ਰੁੱਖ ਜਰੂਰ ਲਗਾਨਾ ਚਾਹਿਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸੱਤਪਾਲ ਸਿੰਘ ਦੇਹੜਕਾ ਨੇ ਰੇਲਵੇ ਪਾਰਕ ਵਿੱਚ ਬੂਟੇ ਲਾਕੇ ਉਸ ਨੂੰ ਨਵੀਂ ਪ੍ਰਦੂਸ਼ਣ ਮੁਕਤ ਕਰਨ ਲਈ ਕੀਤੀ ਮਿਟਿਗ ਦੁਰਾਨ ਕੀਤਾ। ਉਸ ਸਮੇ ਅਮਨਜੀਤ ਸਿੰਘ ਖਹਿਰਾ, ਹਰਨਰਾਇਨ ਸਿੰਘ ਢਿੱਲੋਂ, ਮੇਜਰ ਸਿੰਘ ਛੀਨਾ, ਸੋਨੀ ਵੀਰ ਆਦਿ ਹਾਜਰ ਸਨ।