You are here

ਲੁਧਿਆਣਾ

ਸੰਬੰਧਤ ਵਿਭਾਗਾਂ ਨੂੰ ਰੋਜ਼ਾਨਾ ਗਤੀਵਿਧੀਆਂ ਜਾਰੀ ਰੱਖਣ ਦੀ ਹਦਾਇਤ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼ ਹਵਾ, ਪਾਣੀ, ਆਲਾ-ਦੁਆਲਾ ਅਤੇ ਚੰਗਾ ਤੰਦਰੁਸਤ ਮਾਹੌਲ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਜ਼ਿਲਾ ਲੁਧਿਆਣਾ ਵਿੱਚ ਲਗਾਤਾਰ ਗਤੀਵਿਧੀਆਂ ਜਾਰੀ ਹਨ। ਇਨਾਂ ਗਤੀਵਿਧੀਆਂ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਜਾਇਜ਼ਾ ਲਿਆ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਸਿੰਘ ਨੇ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਿਸ਼ਨ ਤਹਿਤ ਰੋਜ਼ਾਨਾ ਗਤੀਵਿਧੀਆਂ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਉਨਾਂ ਕਿਹਾ ਕਿ ਇਹ ਗਤੀਵਿਧੀਆਂ ਰੁਟੀਨ ਦੀਆਂ ਗਤੀਵਿਧੀਆਂ ਤੋਂ ਅਲੱਗ ਹੋਣੀਆਂ ਚਾਹੀਦੀਆਂ ਹਨ। ਮੀਟਿੰਗ ਦੌਰਾਨ ਉਨਾਂ ਦੇ ਧਿਆਨ ਵਿੱਚ ਆਇਆ ਕਿ ਕੁਝ ਵਿਭਾਗਾਂ ਵੱਲੋਂ ਇਸ ਦਿਸ਼ਾ ਵਿੱਚ ਕੰਮ ਤਾਂ ਕੀਤਾ ਜਾ ਰਿਹਾ ਹੈ ਪਰ ਉਨਾਂ ਦੀ ਆਨਲਾਈਨ ਰਿਪੋਰਟਿੰਗ ਨਹੀਂ ਕੀਤੀ ਜਾ ਰਹੀ ਹੈ। ਉਨਾਂ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਮਿਸ਼ਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਰੋਜ਼ਾਨਾ ਅਪਡੇਸ਼ਨ ਕਰਨੀ ਵੀ ਯਕੀਨੀ ਬਣਾਉਣ। ਇਸ ਸੰਬੰਧੀ ਦਰਪੇਸ਼ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਾਉਣ ਲਈ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਦੀ ਡਿਊਟੀ ਲਗਾਈ ਗਈ। ਮੀਟਿੰਗ ਵਿੱਚ ਹਾਜ਼ਰ ਨਾ ਹੋਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਵੀ ਹਦਾਇਤ ਕੀਤੀ ਗਈ।

ਜਵੱਦੀ ਸਥਿਤ 30 ਬਿਸਤਰਿਆ ਵਾਲਾ ਸਰਕਾਰੀ ਹਸਪਤਾਲ ਸ਼ੁਰੂ

ਹਸਪਤਾਲ ਵਿੱਚ ਮਿਲਣਗੀਆਂ ਹਰ ਤਰਾਂ ਦੀਆਂ ਸਿਹਤ ਸਹੂਲਤਾਂ-ਕੌਂਸਲਰ ਮਮਤਾ ਆਸ਼ੂ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਲੁਧਿਆਣਾ, ਖਾਸ ਕਰਕੇ ਹਲਕਾ ਲੁਧਿਆਣਾ (ਪੱਛਮੀ) ਨਿਵਾਸੀਆਂ ਲਈ ਇਹ ਖੁਸ਼ਖ਼ਬਰੀ ਹੈ ਕਿ ਜਵੱਦੀ ਵਿਖੇ ਤਿਆਰ 30 ਬਿਸਤਰਿਆਂ ਵਾਲਾ ਹਸਪਤਾਲ ਚਾਲੂ ਹੋ ਗਿਆ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਇਸ ਹਸਪਤਾਲ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਇਹ ਹਸਪਤਾਲ ਆਪਰੇਸ਼ਨ ਥੀਏਟਰ, ਪ੍ਰਾਈਵੇਟ ਕਮਰੇ, ਐਮਰਜੈਂਸੀ ਸਮੇਤ ਹਰ ਤਰਾਂ ਦੀਆਂ ਸਿਹਤ ਸਹੂਲਤਾਂ ਨਾਲ ਲੈੱਸ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਇਹ 30 ਬਿਸਤਰਿਆਂ ਵਾਲਾ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਤਿਆਰ ਪਿਆ ਸੀ ਪਰ ਹੁਣ ਭਾਰਤ ਭੂਸ਼ਣ ਆਸ਼ੂ ਦੇ ਉਪਰਾਲਿਆਂ ਨਾਲ ਚਾਲੂ ਹੋਇਆ ਹੈ। ਸ੍ਰੀਮਤੀ ਆਸ਼ੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਹਸਪਤਾਲ ਵਿੱਚ ਈ. ਐੱਸ. ਆਈ. ਦੀ ਡਿਸਪੈਂਸਰੀ ਸ਼ਿਫ਼ਟ ਕੀਤੀ ਗਈ ਸੀ, ਜਿਸ ਦਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ। ਇਸ ਹਸਪਤਾਲ ਨੂੰ ਚਲਾਉਣ ਲਈ ਲੋੜੀਂਦੀਆਂ ਸਾਰੀਆਂ ਫਾਰਮੈਲਟੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੂਰਾ ਸਾਜੋ ਸਮਾਨ ਸਥਾਪਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਨੂੰ ਚਾਲੂ ਕਰਨਾ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਸੀ, ਜੋ ਕਿ ਪੂਰੀ ਹੋ ਗਈ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਸੁਰਿੰਦਰ ਕੁਮਾਰ ਸਮੇਤ ਚਾਰ ਮਾਹਿਰ ਡਾਕਟਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਇਹ ਹਸਪਤਾਲ ਸਥਾਨਕ ਸਿਵਲ ਹਸਪਤਾਲ ਦੀ ਬਰਾਂਚ ਵਜੋਂ ਲੋਕਾਂ ਨੂੰ ਸੇਵਾਵਾਂ ਦੇਵੇਗਾ। ਉਨਾਂ ਦੱਸਿਆ ਕਿ ਇਨਾਂ ਮਾਹਿਰ ਡਾਕਟਰਾਂ ਵਿੱਚ ਮੈਡੀਸਨ, ਦੰਦਾਂ, ਜਨਾਨਾ ਰੋਗਾਂ ਦੇ ਮਾਹਿਰ ਅਤੇ ਫਾਰਮਾਸਿਸਟ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਪੈਰਾਮੈਡੀਕਲ ਸਟਾਫ ਵੀ ਲਗਾਇਆ ਗਿਆ ਗਿਆ ਹੈ। ਓ. ਪੀ. ਡੀ. ਦੀ ਸਹੂਲਤ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਇਸ ਹਸਪਤਾਲ ਦਾ ਰਸਮੀ ਉਦਘਾਟਨ ਅਗਲੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਹਸਪਤਾਲ ਵਿੱਚ ਜਲਦ ਹੀ ਐਕਸ-ਰੇ ਅਤੇ ਹੋਰ ਸਹੂਲਤਾਂ ਵੀ ਚਾਲੂ ਕੀਤੀਆਂ ਜਾਣਗੀਆਂ। ਇਲਾਕੇ ਦੇ ਕੌਂਸਲਰ ਸ੍ਰ. ਦਿਲਰਾਜ ਸਿੰਘ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਦੂਰ ਜਾਂ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ। ਇਹ ਹਸਪਤਾਲ ਚਾਲੂ ਹੋਣ ਨਾਲ ਸਥਾਨਕ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹਸਪਤਾਲ ਚਾਲੂ ਕਰਾਉਣ ਵਿੱਚ ਉਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਇਲਾਕਾ ਨਿਵਾਸੀ ਹਮੇਸ਼ਾਂ ਯਾਦ ਰੱਖਣਗੇ।

ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ 'ਈਜ਼ ਆਫ਼ ਲਿਵਿੰਗ ਇੰਡੈਕਸ ਸਰਵੇ' ਵਿੱਚ ਭਾਗ ਲੈਣ ਦੀ ਅਪੀਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤੇ ਜਾ ਰਹੇ ''ਈਜ਼ ਆਫ਼ ਲਿਵਿੰਗ ਇਡੈਕਸ ਅਸੈਸਮੈਂਟ''-ਅ ਸਿਟੀਜ਼ਨ ਪ੍ਰਸੈਪਸ਼ਨ ਸਰਵੇ ਵਿੱਚ ਵਧ ਚੜ ਕੇ ਭਾਗ ਲਿਆ ਜਾਵੇ। ਇਹ ਸਰਵੇ ਦੇਸ਼ ਭਰ ਵਿੱਚ ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾ ਰਹੇ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਜਾਣੀ ਹੈ। ਇਸ ਸੰਬੰਧੀ ਸਥਾਨਕ ਜ਼ੋਨ-ਬੀ ਦਫ਼ਤਰ ਸਥਿਤ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਅਤੇ ਜ਼ੋਨਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਸਰਵੇ 1 ਫਰਵਰੀ ਤੋਂ 29 ਫਰਵਰੀ, 2020 ਦਰਮਿਆਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀ ਇਸ ਲਿੰਕ  http://xn--eol-yjife5c.org/citi੍ਰenfeedback  'ਤੇ ਕਲਿੱਕ ਕਰਕੇ ਸ਼ਹਿਰ ਦੇ ਬੁਨਿਆਦੀ ਢਾਂਚੇ, ਕਾਨੂੰਨ ਵਿਵਸਥਾ, ਪ੍ਰਦੂਸ਼ਣ ਪੱਧਰ ਅਤੇ ਆਵਾਜਾਈ ਸਹੂਲਤਾਂ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਇਨਾਂ ਸਵਾਲਾਂ ਦੇ ਜਵਾਬਾਂ ਦੇ ਹੀ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਤੈਅ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਸ਼ਹਿਰਵਾਸੀਆਂ ਨੂੰ 24 ਵਿਸ਼ਿਆਂ 'ਤੇ ਫੀਡਬੈਕ ਦੇਣੀ ਪਵੇਗੀ, ਜਿਨਾਂ ਵਿੱਚ ਪ੍ਰਸਾਸ਼ਕੀ ਸੇਵਾਵਾਂ, ਸਿੱਖਿਆ, ਸਿਹਤ, ਸਫ਼ਾਈ, ਪਾਣੀ ਸਪਲਾਈ, ਸੁਰੱਖਿਆ, ਆਰਥਿਕ ਮੌਕੇ, ਰੋਜ਼ਗਾਰ, ਸਸਤਾ ਘਰ, ਬਿਜਲੀ ਸਪਲਾਈ, ਟਰਾਂਸਪੋਰਟੇਸ਼ਨ, ਵਾਤਾਵਰਣ, ਜਨਤਕ ਸੇਵਾਵਾਂ, ਜੀਵਨ ਪੱਧਰ ਅਤੇ ਹੋਰ ਸ਼ਾਮਿਲ ਹੋਣਗੇ। ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਵਿੱਚ ਅਜਿਹਾ ਕੋਈ ਸਰਵੇ ਹੋ ਰਿਹਾ ਹੈ, ਜਿਸ ਵਿੱਚ ਸਰਕਾਰ ਵੱਲੋਂ ਸ਼ਹਿਰਵਾਸੀਆਂ ਤੋਂ ਇਮਾਨਦਾਰੀ ਨਾਲ ਸਿੱਧੇ ਤੌਰ 'ਤੇ ਫੀਡਬੈਕ ਮੰਗੀ ਗਈ ਹੈ। ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਵੀ ਇਸ ਸੰਬੰਧੀ ਫੀਡਬੈਕ ਦੇਣ ਲਈ ਕਿਹਾ ਗਿਆ ਹੈ।

ਪਿੰਡ ਗਾਲਿਬ ਕਲਾਂ ਵਿੱਚ ਬੇਟੀ ਬਚਾਓ, ਬੇਟੀ ਪੜਾਓ, ਮੀਟਿੰਗ ਦੌਰਾਨ ਨਸਾਂ ਛਡਾਉ ਜਾਗਰੂਕਤਾ ਕੈਂਪ ਲਗਾਇਆ ਗਿਆ

ਜਗਰਾਉਂ(ਰਾਣਾ ਸੇਖਦੌਲਤ) ਅੱਜ ਪਿੰਡ ਗਾਲਿਬ ਕਲਾਂ ਵਿੱਚ ਬਾਲ ਵਿਕਾਸ ਸਿੱਧਵਾਂ ਬੇਟ ਦੇ ਪੂਰੇ ਸਟਾਫ ਵੱਲੋਂ ਬੇਟੀ ਬਚਾਓ, ਬੇਟੀ ਪੜਾਓ, ਪ੍ਰੋਗਰਾਮ ਦੇ ਅਧੀਨ ਨਸਾਂ ਛਡਾਉਣ ਸਬੰਧੀ ਕੈਂਪ ਲਗਾਇਆ ਗਿਆ ਇਸ ਵਿੱਚ ਹੈਲਥ ਸਟਾਫ ਮੈਡਮ ਕਰਮਜੀਤ ਕੌਰ ਅਤੇ ਜਸਵੀਰ ਕੌਰ ਨੇ ਨਸਾਂ ਛਡਾਉਣ ਸਬੰਧੀ ਦੱਸਿਆ ਕਿ ਕਿਵੇਂ ਇਹ ਨਸਾਂ ਪੰਜਾਬ ਨੂੰ ਘੁਣ ਵਾਂਗ ਖਤਮ ਕਰ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਸਾਲ ਦੇ ਵਿੱਚ ਹੀ ਚਿੱਟੇ ਕਾਰਨ ਜਗਰਾਉਂ ਚ ਤਿੰਨ ਮੋਤਾ ਹੋ ਚੁਕੀਆਂ ਹਨ ਕੁੱਝ ਤਾਂ ਗਰੀਬ ਪਰਿਵਾਰ ਆਪਣੇ ਘਰ ਗਹਿਣੇ ਰੱਖ ਕੇ ਵੀ ਬੱਚਿਆਂ ਦਾ ਇਲਾਜ ਕਰਵਾ ਰਹੇ ਹਨ ਇਸ ਮੌਕੇ ਸੁਪਰਵਾਈਜ਼ਰ ਮੈਂਡਮ ਪਰਮਜੀਤ ਕੌਰ ਨੇ ਬੱਚਿਆਂ ਦੀ ਸੰਭਾਲ ਅਤੇ ਬੇਟੀ ਬਚਾਓ, ਬੇਟੀ ਪੜਾਓ ਦੀ ਮਹਿੰਮ ਨੂੰ ਹਰ ਪਿੰਡ ਵਿੱਚ ਅੱਗੇ ਵਧਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।ਇਸ ਮੌਕੇ ਕਿਰਨਜੀਤ ਕੌਰ ,ਜਸਵਿੰਦਰ ਕੌਰ, ਸਕੂਲ ਟੀਚਰ ਰਾਜਵੀਰ ਕੌਰ ਆਸਾ ਵਰਕਰ ਰਮਨਦੀਪ ਕੌਰ ,ਸੋਮਾ ਰਾਣੀ, ਅਤੇ ਪਿੰਡ ਦੀ ਪੰਚਾਇਤ ,ਨਗਰ ਨਿਵਾਸੀ ਆਦਿ ਹਾਜਰ ਸਨ ਸੁਪਰਵਾਈਜ਼ਰ ਮੈਡਮ ਪਰਮਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ

ਕਰਾਂਤੀਕਾਰੀ ਇਨਕਲਾਬੀ ਭਗਤੀ ਦੇ ਸੋਮੇ ਸਨ ਰਵਿਦਾਸ ਮਹਾਰਾਜ ਜੀ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਹਾਰਾਜ ਦੇ ਪ੍ਰਕਾਸ ਉਤਸਵ ਤੇ ਪਿੰਡ ਗੁੜੇ ਜਿਲਾ ਲੂਧਿਆਣਾ ਵਿਖੇ ਨਗਰ ਕੀਰਤਨ ਸਜਾਇਆ ਗਿਆ।ਗੁਰਦੁਆਰਾ ਸਾਹਿਬ ਤੋ ਸੋਹਣੀ ਪਾਲਕੀ ਵਿਚ ਗੁਰੂ ਗੰ੍ਰਥ ਸਾਹਿਬ ਜੀ ਪ੍ਰਕਾਸ਼ ਹੋਏ।ਫੁਲਾਂ ਦੀ ਵਰਖਾ ਪੰਜ ਪਿਆਰੇ ਸਾਹਿਬਾਨਾਂ ਦੇ ਜੈਕਾਰਿਆਂ ਦੀ ਗੂੰਜ ਨਾਲ ਅਰੰਭਤਾ ਹੋਈ।ਜਿਸ ਵਿਚ ਪੰਥ ਦੇ ਮਹਾਨ ਵਿਦਵਾਨ ਭਾਈ ਪਿਰਤ ਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਵਿਚੋ ਸੰਗਤਾਂ ਨੂੰ ਇਤਿਹਾਸ ਅਤੇ ਜੋਸਲੀਆਂ ਵਾਰਾਂ ਨਾਲ ਨਿਹਾਲ ਕੀਤਾ।ਇਸ ਮੋਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਨਛਤਰ ਸਿੰਘ,ਜੁਗਰਾਜ ਸਿੰਘ,ਹਰਭਜਨ ਸਿੰਘ,ਭਗਵਾਨ ਸਿੰਘ ਹੈਡ ਗੰ੍ਰਥੀ ਦਿਲਜਾਰ ਸਿੰਘ ਜਸਾ ਸਿੰਘ,ਮਹਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

ਕਮਲ ਚੌਕ 'ਚ ਕਰਿਆਨੇ ਦੀ ਦੁਕਾਨ ਵਿਚ ਸ਼ਟਰ ਤੋੜ ਕੇ ਕੀਤੀ ਚੋਰੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੀ ਰਾਤ ਜਗਰਾਉ ਦੇ ਕਮਲ ਚੌਕ ਵਿਚ ਇਕ ਕਰਿਆਨੇ ਦੀ ਦੁਕਾਨ ਤੇ ਚੋਰਾਂ ਵਲੋ ਸਟਰ ਤੋੜ ਕੇ ਨਕਦੀ ਅਤੇ ਦੁਕਾਨ ਦੇ ਮੰਦਰ ਵਿਚ ਪਿਆ ਚੜਾਵਾ ਚੋਰੀ ਕਰ ਲਿਆ।ਪ੍ਰਪਾਤ ਜਾਣਕਾਰੀ ਅਨੁਸਾਰ ਕਮਲ ਚੌਕ ਤੋ ਲਾਜਪਤ ਰਾਏ ਰੋੜ ਪੀਰ ਬਾਬਾ ਮੋਹਕਦੀਨ ਦੀ ਦਰਗਾਹ ਨੇੜੇ ਮਦਨ ਕਰਿਆਨਾ ਸਟੋਰ ਦਾ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇਕ ਪਾਸਿੳ ਸ਼ਟਰ ਚੁਕ ਕੇ ਦੁਕਾਨ ਦੇ ਗਲੇ ਵਿਚ ਪਏ ਕਰੀਬ 8 ਹਜ਼ਾਰ ਅਤੇ ਮੰਦਰ ਦੀ ਗੋਲਕ ਵਿਚ ਚੜਾਵੇ ਕਰੀਬ 4 ਹਜ਼ਾਰ ਰੁਪਏ ਚੋਰੀ ਕਰ ਲਏ।ਇਹੀ ਨਹੀ ਚੋਰਾਂ ਨੇ ਅੰਦਰ ਪਏ ਬਦਾਮਾਂ ਨਾਲ ਭਰਿਆ ਡਬਾ ਵੀ ਚੋਰੀ ਕਰਕੇ ਲੈ ਗਏ।ਸਵੇਰੇ ਦੁਕਾਨ ਮਾਲਕ ਮਦਨ ਲਾਲ ਕਟਾਰੀਆ ਨੂੰ ਘਟਨਾ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਥਾਣਾ ਸਿਟੀ ਪੁਲਿਸ ਨੂੰ ਸੁਚਿਤ ਕੀਤਾ ਜਿਸ ਤੇ ਏਐਸਆਈ ਕੁਲਵਿੰਦਰ ਸਿੰਘ ਮੌਕੇ ਪੁਜੇ।ਪੁਲਿਸ ਨੇ ਆਪਣੀ ਕਾਰਵਾਈ ਸੁਰੂ ਕਰ ਦਿਤੀ ਦੋਸ਼ੀਆਂ ਨੰੁ ਜਲਦੀ ਕਾਬੂ ਕਰ ਲਿਆ ਜਾਵੇਗਾ।

ਅੱਜ ਪਿੰਡ ਤੱਪੜ ਹਰਨੀਆ ਵਿੱਚ ਬੇਟੀ ਬਚਾਓ,ਬੇਟੀ ਪੜਾਓ ਮੀਟਿੰਗ ਅਧੀਨ ਪ੍ਰੋਗਰਾਮ ਕਰਵਾਇਆ ਗਿਆ

ਜਗਰਾਓਂ (ਰਾਣਾ ਸ਼ੇਖਦੌਲਤ) ਅੱਜ ਪਿੰਡ ਤਪੜ ਹਾਰਨੀਆਂ ਵਿੱਚ ਬਾਲ ਵਿਕਾਸ ਪ੍ਰੌਜੈਕਟ ਅਫਸਰ ਸਿੱਧਵਾਂ ਬੇਟ ਵੱਲੋਂ ਵਾਧੂ ਚਾਰਜ ਸੁਪਰਵਾਈਜ਼ਰ ਮੈਡਮ ਕੁਲਵਿੰਦਰ ਕੌਰ ਜੋਸ਼ੀ ਦੀ ਅਗਵਾਈ ਹੇਠ 'ਬੇਟੀ ਬਚਾਓ ਬੇਟੀ ਪੜਾਓ 'ਮੀਟਿੰਗ ਅਧੀਨ ਪਰੋਗਰਾਮ ਕਰਵਾਇਆ ਗਿਆ ਇਸ ਵਿੱਚ ਮੈਡਮ ਕੁਲਵਿੰਦਰ ਕੌਰ ਜੋਸ਼ੀ ਨੇ ਬੇਟੀਆਂ ਦਾ ਸਤਿਕਾਰ ਕਰਨ ਬਾਰੇ ਅਤੇ ਬੇਟੀਆਂ ਦਾ ਹਰ ਦਿਨ,ਤਿਉਹਾਰ ਮਨਾਉਣ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਬੇਟੀ ਅਤੇ ਬੇਟੇ ਵਿੱਚ ਸਾਨੂੰ ਕੋਈ ਵੀ ਭੇਦ ਭਾਵ ਜਾਂ ਫਰਕ ਨਹੀਂ ਕਰਨਾ ਚਾਹੀਦਾ,ਇਸ ਮੌਕੇ ਸਰਪੰਚ ਇੰਦਰਜੀਤ ਕੌਰ,ਮੈਂਬਰ ਕਮਲਜੀਤ ਕੌਰ,ਹੈਲਥ ਸਟਾਫ ਮੈਡਮ ਹਰਜਿੰਦਰ ਕੌਰ,ਪਰਦੀਪ ਕੌਰ ਆਸਾ ਵਰਕਰ, ਮੈਡਮ ਪਰਮਜੀਤ ਕੌਰ ਫਾਰਮਿਸਿਸਟ,ਹਰਜਿੰਦਰ ਸਿੰਘ,ਪਰਮਜੀਤ ਕੌਰ ਸੁਪਰਵਾਈਜ਼ਰ,ਸਕੂਲ ਟੀਚਰ ਮੈਡਮ ਸੁਖਜੀਵਨ ਕੌਰ,ਅਮਰਜੀਤ ਕੌਰ,ਅਤੇ ਪਿੰਡ ਵਾਸੀ ਹਾਜਰ ਸਨ।ਹੈਲਥ ਸਟਾਫ ਵੱਲੋਂ ਕੈਂਸਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਕੈਂਸਰ ਹੋਣ ਦੇ ਕੀ ਲੱਛਣ ਹਨ।ਮੈਡਮ ਪਰਮਜੀਤ ਕੌਰ ਨੇ ਬੱਚਿਆਂ ਨੂੰ ਆਪਣੇ ਹੱਥਾਂ ਦੀ ਸਫਾਈ ਬਾਰੇ ਜਾਣੂੰ ਕਰਵਾਇਆ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ

ਨੰਨੇ ਮੁੰਨੇ ਬੱਚਿਆਂ ਨੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਸਾਲ ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਕੂਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੀਲੇ ਪਤੰਗਾਂ ਅਤੇ ਗੁਬਾਰੇ ਨਾਲ ਸਜਾਇਆ ਗਿਆ। ਇਸ ਮੌਕੇ ਸਕੂਲ ਦੇ ਨੰਨੇ੍ਹ ਮੁੰਨ੍ਹੇ ਬੱਚੇ ਪੀਲੀਆਂ ਡਰੈੱਸਾਂ ਵਿੱਚ ਨਜਰ ਆਏ। ਸਕੂਲ ਦੀ ਗਰਾਉਂਡ ਵਿੱਚ ਉਨ੍ਹਾਂ ਨੇ ਅਧਿਆਪਕਾਂ ਦੀ ਸਹਾਇਤਾ ਨਾਲ ਪਤੰਗਾਂ ਵੀ ਉਡਾਈਆਂ ਅਤੇ ਪੰਜਾਬੀ ਧੁਨਾਂ ਤੇ ਡਾਂਸ ਵੀ ਕੀਤਾ ਸਕੂਲ ਦਾ ਗਰਾਉਂਡ ਇੱਕ ਮੇਕੇ ਦੀ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ। ਇਸ ਮੌਕੇ ਸਕੂਲ ਪਿੰ੍ਰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਨੇ ਬੱਚਿਆਂ ਨੂੰ ਤਿਉਹਾਰ ਦੀ ਵਧਾਈਆਂ ਦਿੱਤੀਆਂ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਕਿ ਇਹ ਇੱਕ ਰੁੱਤ ਬਦਲਾਵ ਦਾ ਤਿੳੇੁਹਾਰ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਆਈ ਬਸੰਤ ਪਾਲਾ ੳਡੰਤ। ਇਸ ਮੌਕੇ ਸਕੂਲ ਦੀ ਸਮੂਹ ਮੈਨੇਜਮੈਂਟ ਮੈਬਰ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਤਿਉੇਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਅੰਤ ਵਿੱਚ ਮਾਤਾ ਸਰਸਵਤੀ ਦੀ ਪੀਲੇ ਫੂਲਾਂ ਅਤੇ ਪੀਲੇ ਚਾਵਲਾਂ ਦੇ ਪ੍ਰਸ਼ਾਦ ਨਾਲ ਪੂਜਾ ਕੀਤੀ। ਅੰਤ ਵਿੱਚ ਸਾਰੇ ਬੱਚਿਆਂ ਨੇ ਸਰਸਵਤੀ ਮਾਤਾ ਦੀ ਪੂਜਾ ਕੀਤੀ ਅਤੇ ਚਾਵਲਾਂ ਦਾ ਪ੍ਰਸ਼ਾਦ ਬੱਚਿਆਂ ਵਿੱਚ ਤਕਸੀਮ ਕੀਤਾ ਗਿਆ।

ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾ ਬੇਟ ਵਿਖੇ ਨਿੱਘੀ ਵਿਦਾਇਗੀ ਪਾਰਟੀ

ਸਥਾਨਕ ਕਸਬੇ ਦੀ ਨਾਮਵਾਰ ਵਿਿਦਆਕ ਸੰਸਥਾ ਬੀ. ਬੀ ਐਸ. ਬੀ ਕਾਨਵੈਂਟ ਸਕੂਲ, ਸਿੱਧਵਾਂ ਬੇਟ ਜੋ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿੱਖੇ ਵੱਖ – ਵੱਖ ਤਰ੍ਹਾਂ ਦੀਆਂ ਧਾਰਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ, ਵਿਖੇ ਅੱਜ ਸੀਨੀਆਰ ਸੈਕੰਡਰੀ ਕਲਾਸ ਦੇ ਵਿਿਦਆਰਥੀਆਂ ਨੂੰ ਸੈਸ਼ਨ ਪੂਰਾ ਹੋਣ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਦਾਇਗੀ ਪਾਰਟੀ ਦਾ ਆਯੋਜਨ +1 ਦੇ ਵਿਿਦਆਰਥੀਆਂ ਵੱਲੋਂ ਆਪਣੇ ਸੀਨੀਅਰ ਵਿਿਦਆਰਥੀਆਂ ਦੇ ਸਨਮਾਨ ਲਈ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸ. ਐਚ. ਓ. ਸਿੱਧਵਾਂ ਬੇਟ ਸ਼੍ਰੀ ਰਾਜੇਸ਼ ਠਾਕੂਰ ਜੀ ਹਾਜਰ ਹੋਏ। ਇਸ ਸਮਾਗਮ ਦੀ ਸ਼ੁਰੂਆਤ +1 ਦੇ ਵਿਿਦਆਰਥੀਆਂ ਵੱਲੋਂ ਸਵਾਗਤੀ ਭਾਸ਼ਣ ਦੁਆਰਾ ਕੀਤੀ ਗਈ। ਇਸ ਸਮਾਗਮ ਵਿੱਚ +1 ਦੇ ਵਿਿਦਆਰਥੀਆਂ ਵੱਲੋਂ +2 ਦੇ ਵਿਿਦਆਰਥੀਆਂ ਨੂੰ ਸਟੇਜ ਤੇ ਬੁਲਾ ਕੇ ਉਨ੍ਹਾਂ ਦੀ ਸ਼ਖਸੀਅਤ ਅਨੁਸਾਰ ਪ੍ਰਸੰਸਕੀ ਸ਼ਬਦ ਦੇ ਕੇ ਉਨ੍ਹਾਂ ਤੋਂ ਵੱਖ – ਵੱਖ ਤਰ੍ਹਾਂ ਦੀਆਂ ਗੇਮਾਂ ਕਰਵਾਈਆਂ ਗਈਆਂ। ਇਸ ਦੌਰਾਨ +1 ਦੀਆਂ ਵਿਿਦਆਰਥਣਾ ਵੱਲੋਂ ਫੋਕ ਡਾਂਸ ਪੇਸ਼ ਕੀਤੀ ਗਿਆ। ਮੁੱਖ ਮਹਿਮਾਨ ਐਸ. ਐਚ. ਓ. ਸਿਧਵਾਂ ਬੇਟ ਸ਼੍ਰੀ ਰਾਜੇਸ਼ ਠਾਕੂਰ, ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਮੈਡਮ, ਅਧਿਆਪਕ ਅਤੇ ਬਾਰਵੀ ਜਮਾਤ ਦੇ ਵਿਿਦਆਰਥੀਆਂ ਨਾਲ ਮਿਲ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ +2 ਦੇ ਵਿਿਦਆਰਥੀਆਂ ਨੇ ਸਟੇਜ ਸੰਭਾਲੀ। +2 ਦੇ ਵਿਿਦਆਰਥੀਆਂ ਨੇ ਸਭ ਤੋਂ ਪਹਿਲਾਂ ਸਕੂਲ ਦੀ ਮੈਨੇਜਮੈਂਟ ਕਮੇਟੀ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਇਸ ਚੇਅਰਮੈਨ ਹਰੀਕ੍ਰਿਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਵਾਈਸ ਪੈ੍ਰਜੀਡੈਟ ਸਨੀ ਅਰੋੜਾ, ਅਤੇ ਪਿੰ੍ਰਸੀਪਾਲ ਮੈਡਮ ਅਨੀਤਾ ਕੁਮਾਰੀ ਦਾ ਇਸ ਸਮਾਗਮ ਦੇ ਆਯੋਜਨ ਲਈ ਧੰਨਵਾਦ ਕੀਤਾ ਅਤੇ ਫਿਰ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ +2 ਤੱਕ ਦੇ ਆਪਣੇ ਬੱਚਿਆਂ ਦੀ ਹਰ ਪਲ ਅਗਵਾਈ ਕਰਨ ਲਈ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ ਨੇ ਵੀ ਵਿਿਦਆਰਥੀਆਂ ਨੂੰ ਹਰ ਖੇਤਰ ਵਿੱਚ ਸਕੂਲ ਅਤੇ ਆਪਣਾ ਨਾਮ ਰੌਸ਼ਨ ਕਰਨ ਅਤੇ ਆਪਣੇ ਭੱਵਿਖ ਵਿੱਚ ਅੱਗੇ ਵਧਣ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਸੁਨਹਿਰੀ ਭੱਵਿਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਜਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਤੇ ਤਰੱਕੀਆਂ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਐਸ. ਐਚ. ਓ. ਸਿੱਧਵਾਂ ਬੇਟ ਸ਼੍ਰੀ ਰਾਜੇਸ਼ ਠਾਕੂਰ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਸੁਨਿਹਰੀ ਭਵਿਖ ਦੀ ਕਾਮਨਾ ਕੀਤੀ। ਇਸ ਉਪਰੰਤ +2 ਦੇ ਵਿਿਦਆਰਥੀਆਂ ਵੱਲੋਂ ਸਕੂਲ ਦੇ ਸਾਰੇ ਸਟਾਫ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਵੱਖ – ਵੱਖ ਗੇਮਾਂ ਕਰਵਾ ਕੇ ਮੰਨੋਰੰਜਨ ਕੀਤਾ ਗਿਆ। ਇਸ ਵਿਦਾਇਗੀ ਪਾਰਟੀ ਨੂੰ ਨੇਪਰੇ ਚਾੜਨ ਵਿੱਚ ਮਿਸ ਨੈਨਸੀ ਗੋਇਲ, ਮਿਸ. ਤਨੀਸ਼ਾ ਸੋਨੀ ਅਤੇ ਮਿਸਜ ਰਪਿੰਦਰ ਕੌਰ ਦਾ ਖਾਸ ਯੋਗਦਾਨ ਰਿਹਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਦੁਆਰਾ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਵਿਿਦਆਰਥੀਆਂ ਨੇ ਸਕੂਲ ਦੀ ਪਰੰਪਰਾ ਨੂੰ ਨਿਭਾਉਂਦੇ ਹੋਏ ਮੋਮਬੱਤੀ ਜਲਾ ਕੇ +1 ਦੇ ਵਿਿਦਆਰਥੀਆਂ ਨੂੰ ਸੌਂਪੀ ਤਾਂ ਜੋ ਵਿਿਦਆ ਦੀ ਇਹ ਪਰੰਪਰਾ ਇਸੇ ਤਰ੍ਹਾਂ ਹੀ ਚਲਦੀ ਰਹੇ। ਅੰਤ ਵਿੱਚ ਸਕੂਲ ਦੀ ਮੈਨੇਜਮੈਂਟ ਵੱਲੋਂ ਇਸ ਸਮਾਗਮ ਵਿੱਚ ਪੂਰੇ ਸਟਾਫ ਤੇ ਵਿਿਦਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਆਯੋਜਨ ਕੀਤਾ ਗਿਆ।

ਪਿੰਡ ਬੰਗਸੀਪੁਰਾ ਵਿਖੇ 95 ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜੈਤੋ ਦੇ ਮੋਰਚੇ ਦੇ ਮਹਾਨ ਸ਼ਹੀਦ ਬਾਬਾ ਮਿਲਖਾ ਸਿੰਘ ਜੀ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਬੰਗਸੀਪੁਰਾ ਵਿਖੇ 95ਵਾ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ।ਇਸ ਜੋੜ ਮੇਲੇ ਨੂੰ ਸਮਰਪਿਤ ਪਹਿਲਾ 30 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਅਰੰਭ ਕਰਵਾਏ ਗਏ ਜਿੰਨਾ ਦੇ ਭੋਗ 1 ਫਰਵਰੀ ਨੂੰ ਪਾਏ ਗਏ।ਭੋਗ ਸਮੇ ਸਜਾਏ ਗਏ ਧਾਰਮਿਕ ਦੀਵਨਾਂ ਦੌਰਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀ ਵਾਲੇ ਤੇ ਗਿਆਨੀ ਅਵਨੀਤ ਸਿੰਘ ਨਾਨਕਸਰ ਵਾਲਿਆਂ ਨੇ ਵੱਡੀ ਗਿਣਤੀ 'ਚ ਪੁਜੀਆਂ ਸੰਗਤਾਂ ਨੂੰ ਗੁਰੂ ਇਤਹਾਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ।ਇਸ ਸਮੇ ਸਮਾਪਤੀ ਤੇ ਗੁਰਦੁਆਰਾ ਸਾਹਿਬ ਦੇ ਮੱੁਖ ਸੇਵਦਾਰ ਭਾਈ ਜਗਤਾਰ ਸਿੰਘ ਮੰਡ ਨੇ ਜਿਥੇ ਬਾਬਾ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਉਥੇ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਪੁਰਸਾਂ ਸਮੇਤ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਸੰਗਤਾਂ ਲਈ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ।ਇਸ ਸਮੇ ਪ੍ਰਧਾਨ ਮਨਜੀਤ ਸਿੰਘ ਤੂਰ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ,ਸਰਪੰਚ ਕਰਮਜੀਤ ਸਿੰਘ ਮੰਡ,ਸਾਬਕਾ ਸਰਪੰਚ ਨਿਰਮਲ ਮੰਡ,ਡਾ.ਕਲਵੰਤ ਸਿੰਘ,ਜੋਰਾ ਸਿੰਘ ਗਰੇਵਾਲ,ਜਰਨੈਲ ਸਿੰਘ ਮੰਡ,ਸਾਬਕਾ ਸਰਪੰਚ ਗੁਰਮੇਲ ਸਿੰਘ,ਹਰਦੇਵ ਸਿੰਘ,ਸਿੰਘ,ਖੇਮ ਸਿੰੰਘ,ਸਾਬਕਾ ਸਰਪੰਚ ਗੁਰਮੇਲ ਸਿੰਘ,ਸੰਤੋਖ ਸਿੰਘ,ਪ੍ਰਧਾਨ ਜਸਵਿੰਦਰ ਸਿੰਘ,ਕਰਮਜੀਤ ਸਿੰਘ ਕਨੇਡਾ,ਗੁਰਦੇਵ ਸਿੰਘ ਕਨੇਡਾ ਆੇਦਿ ਹਾਜ਼ਰ ਸਨ।