You are here

ਵਿਧਾਇਕ ਕੰਬੋਜ ਦਾ ਸੰਸਦ ਮੈਂਬਰ ਸੀਮਾ ਮਲਹੋਤਰਾ ਅਤੇ ਡਿਪਟੀ ਮੇਅਰ ਸਿੱਧੂ ਵਲੋਂ ਸਨਮਾਨ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਲੰਡਨ,  ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ  )- ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਯੂ.ਕੇ. ਪਹੁੰਚਣ 'ਤੇ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਸ: ਕੰਬੋਜ਼ ਦੇ ਸਨਮਾਨ 'ਚ ਉੱਘੇ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ ਵਲੋਂ ਕਰਵਾਏ ਗਏ ਸਮਾਗਮ 'ਚ ਸੰਸਦ ਮੈਂਬਰ ਸੀਮਾ ਮਲਹੋਤਰਾ ਅਤੇ ਹੰਸਲੋ ਦੇ ਡਿਪਟੀ ਮੇਅਰ ਰਘਵਿੰਦਰ ਸਿੰਘ ਸਿੱਧੂ, ਕੌਸਲਰ ਰਾਜੂ ਸੰਸਾਰਪੁਰੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸ: ਕੰਬੋਜ ਨੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀਆਂ ਵਲੋਂ ਆਪਣੇ ਧਰਮ ਅਤੇ ਵਿਰਸੇ ਦੀ ਸੰਭਾਲ ਕਰਦਿਆਂ ਵੱਡੇ-ਵੱਡੇ ਕਾਰੋਬਾਰ ਸਥਾਪਿਤ ਕੀਤੇ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ।ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਭਰ ਨੂੰ ਲੋਕਤੰਤਰ ਦਾ ਸਬਕ ਪੜ੍ਹਾਉਣ ਵਾਲੇ ਬਰਤਾਨੀਆ ਦੀ ਸਿਆਸਤ 'ਚ ਪੰਜਾਬੀਆਂ ਦਾ ਬੋਲਬਾਲਾ ਚੰਗੇ ਭਵਿੱਖ ਦਾ ਸੰਕੇਤ ਹੈ । ਉਨ੍ਹਾਂ ਪੰਜਾਬੀ ਕਾਰੋਬਾਰੀਆਂ ਨੂੰ ਪੰਜਾਬ ਨਾਲ ਸਾਂਝਾਂ ਹੋਰ ਕਾਇਮ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਆਉਣ ਦਾ ਸੱਦਾ ਦਿੱਤਾ । ਇਸ ਮੌਕੇ ਜਤਿੰਦਰ ਸਿੰਘ ਗੁਲਾਟੀ, ਰੇਸ਼ਮ ਸਿੰਘ ਡੇਲ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਸਰਬਜੀਤ ਸਿੰਘ ਵਿਰਕ ਸਲੋਹ, ਗੁਰਮੀਤ ਸਿੰਘ ਗਰੇਵਾਲ, ਗੁਰਬਚਨ ਸਿੰਘ ਅਟਵਾਲ, ਜਸਕੀਰਤ ਸਿੰਘ ਦਿਓਲ, ਗੁਰਮਿੰਦਰ ਸਿੰਘ ਥਿੰਦ, ਸਤਨਾਮ ਸਿੰਘ ਔਜਲਾ ਆਦਿ ਹਾਜ਼ਰ ਸਨ ।