ਆਸ਼ਾਵਾਦ
------------
ਆਸਾਂ ਨਾ ਛੱਡ ਹਿੰਮਤ ਕਰ ।
ਮੁਸ਼ਕਲ ਕੋਲ਼ੋਂ ਕਦੇ ਨਾ ਡਰ ।
ਮਿਹਨਤ ਰੰਗ ਲਿਆਉਂਦੀ ਹੈ,
ਬਹਿ ਕੇ ਹੱਥ 'ਤੇ ਹੱਥ ਨਾ ਧਰ।
ਬਿਨਾਂ ਖੰਭਾਂ ਤੋਂ ਉਡਣਾ ਸਿੱਖ ,
ਖਾਲੀ ਪਿਆ ਹੈ ਸਾਰਾ ਅੰਬਰ।
ਭਾਵੇਂ ਆਖ਼ਰ ਸਭ ਨੇ ਮਾਰਨੈਂ ,
ਮੌਤ ਤੋਂ ਪਹਿਲਾਂ ਹੀ ਨਾ ਮਰ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ।