ਕਦੇ 'ਕੱਲੇ ਬੈਠ ਕੇ ਸੋਚਿਓ
----------------------------
ਜਿਹੜੇ ਵੀਹ ਲੱਖ ਮੰਗਦੇ ਅਖਾੜੇ ਦਾ
ਚੰਗੇ ਕਲਾਕਾਰ ਕਹਿੰਨੇਂ ਓਂ ।
ਐਪਰ ਨੱਚਣਾ ਜਿਨ੍ਹਾਂ ਦੀ ਮਜ਼ਬੂਰੀ ਐ
ਕਾਸਤੋਂ ਨਚਾਰ ਕਹਿੰਨੇਂ ਓਂ ।
ਜਿਹੜੇ ਨਸ਼ਿਆਂ ਤੋਂ ਰੋਕਦੇ ਜੁਆਕਾਂ ਨੂੰ
ਉਨ੍ਹਾਂ ਦੀ ਜਾਤ ਵੀ 'ਨੀਂ ਪੁੱਛਦੇ ;
ਧੀਆਂ ਭੈਣਾਂ ਦੇ ਜਿਹੜੇ ਨੇ ਲੱਕ ਮਿਣਦੇ
ਉਹਨਾਂ ਨੂੰ ਸਟਾਰ ਕਹਿੰਨੇਂ ਓਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।