You are here

MP ਪ੍ਰੀਤ ਕੌਰ ਗਿੱਲ ਵੱਲੋਂ ਬਰਮਿੰਘਮ ਐਜਬੈਸਟਨ ਦੇ ਬੱਚਿਆਂ ਲਈ ਮੁਫ਼ਤ ਨਾਸ਼ਤਾ ਕਲੱਬਾਂ ਦੀ ਪ੍ਰਗਤੀ ਦਾ ਸਵਾਗਤ

ਬਰਮਿੰਘਮ, 26 ਅਗਸਤ (ਜਨ ਸ਼ਕਤੀ ਨਿਊਜ਼):

ਬਰਮਿੰਘਮ ਐਜਬੈਸਟਨ ਤੋਂ ਸੰਸਦ ਮੈਂਬਰ ਅਤੇ ਸਿਹਤ ਨਵੀਨਤਾ ਤੇ ਸੁਰੱਖਿਆ ਮੰਤਰੀ ਪ੍ਰੀਤ ਕੌਰ ਗਿੱਲ ਨੇ ਆਪਣੇ ਹਲਕੇ ਵਿੱਚ ਚੱਲ ਰਹੇ ਮੁਫ਼ਤ ਨਾਸ਼ਤਾ ਕਲੱਬਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਉਨ੍ਹਾਂ ਨੇ ਹਲਕੇ ਦੇ ਵੱਖ-ਵੱਖ ਮੁਫ਼ਤ ਨਾਸ਼ਤਾ ਕਲੱਬਾਂ ਦਾ ਦੌਰਾ ਕੀਤਾ ਹੈ। ਇਸ ਵੇਲੇ ਅੱਠ ਕਲੱਬ ਚੱਲ ਰਹੇ ਹਨ, ਜਦਕਿ ਤਿੰਨ ਹੋਰ ਕਲੱਬ ਸਤੰਬਰ ਵਿੱਚ ਖੋਲ੍ਹੇ ਜਾਣਗੇ।

ਪ੍ਰੀਤ ਕੌਰ ਗਿੱਲ ਮੁਤਾਬਕ ਇਸ ਉਪਰਾਲੇ ਨਾਲ ਵੱਧ ਬੱਚਿਆਂ ਨੂੰ ਸਕੂਲ ਦਾ ਦਿਨ ਪੌਸ਼ਟਿਕ ਨਾਸ਼ਤੇ ਨਾਲ ਸ਼ੁਰੂ ਕਰਨ ਦਾ ਮੌਕਾ ਮਿਲੇਗਾ ਅਤੇ ਪਰਿਵਾਰਾਂ ਉੱਤੇ ਪੈ ਰਹੇ ਆਰਥਿਕ ਬੋਝ ਨੂੰ ਵੀ ਘਟਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਨੇ ਇੱਕ ਹੋਰ ਪੋਸਟ ਵਿੱਚ ਦਾਅਵਾ ਕੀਤਾ ਕਿ ਮੁਫ਼ਤ ਨਾਸ਼ਤਾ ਕਲੱਬਾਂ, ਮੁਫ਼ਤ ਸਕੂਲੀ ਭੋਜਨ ਦੇ ਵਿਸਥਾਰ, ਬ੍ਰਾਂਡਿਡ ਸਕੂਲੀ ਵਰਦੀ ਦੀ ਕੀਮਤ ਉੱਤੇ ਹੱਦ ਅਤੇ ਸਕੂਲਾਂ ਵਿੱਚ ਨਰਸਰੀ ਸਹੂਲਤਾਂ ਦੇ ਪ੍ਰਬੰਧ ਰਾਹੀਂ ਐਜਬੈਸਟਨ ਦੇ ਪਰਿਵਾਰਾਂ ਨੂੰ £1,500 ਤੱਕ ਦੀ ਬੱਚਤ ਹੋ ਸਕਦੀ ਹੈ।