You are here

ਪੰਜਾਬ

    ਪ੍ਰਾਇਮਰੀ ਸਕੂਲ ਨੂੰ ਪ੍ਰਿੰਟਰ ਦਾਨ ਕੀਤਾ

ਹਠੂਰ,5,ਜੁਲਾਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਸੱਤੋਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਦਾਨੀ ਪ੍ਰੀਵਾਰ ਵੱਲੋਂ ਪਿੰ੍ਰਟਰ ਦਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਮੈਡਮ ਗਗਨਦੀਪ ਕੌਰ ਕਮਾਲਪੁਰਾ ਨੇ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੋਜੈਕਟਰ ਦੇ ਨਾਲ ਨਾਲ ਕੰਪਿਊਟਰ ਵੀ ਮੁਹੱਈਆ ਕਰਵਾਏ ਗਏ ਹੈ।ਜਿਸ ਨਾਲ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਪ੍ਰੈਕਟਿਸ ਲਈ ਕੁਝ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਂਦਾ ਹੈ,ਜਿਸ ਲਈ ਸਕੂਲ ਨੂੰ ਪ੍ਰਿੰਟਰ ਦੀ ਸਖਤ ਜਰੂਰਤ ਸੀ।ਇਸ ਮੰਗ ਨੂੰ ਧਰਮ ਸਿੰਘ ਐਨ.ਆਰ.ਆਈ ਦੇ ਪ੍ਰੀਵਾਰ ਨੇ ਪੂਰਾ ਕਰ ਦਿੱਤਾ ਹੈ।ਇਸ ਮੌਕੇ ਸਕੂਲ ਦੇ ਸਟਾਫ ਵੱਲੋ ਧਰਮ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬੀ.ਐਮ.ਟੀ ਸੁਖਦੇਵ ਸਿੰਘ ਜੱਟਪੁਰੀ,ਸੁਰਿੰਦਰ ਕੌਰ ਝੋਰੜਾਂ,ਐਸ.ਐਮ.ਸੀ ਚੇਅਰਪਰਸਨ ਬਲਵਿੰਦਰ ਕੌਰ, ਪੰਚ ਸਰਬਜੀਤ ਸਿੰਘ,ਪੰਚ ਸੁਰਜੀਤ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸਨ:-ਧਰਮ ਸਿੰਘ ਐਨ.ਆਰ.ਆਈ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦਾ ਸਟਾਫ।
 

ਨੀਦਰਲੈਂਡ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ  

 

ਨੀਦਰਲੈਂਡ ਜਰਮਨੀ ਹਾਈਵੇ ਨੂੰ ਟਰੈਕਟਰਾਂ ਦੀਆਂ ਵੱਡੀਆਂ ਕਤਾਰਾਂ ਨਾਲ ਰੋਕਿਆ  

 

ਐਮਸਟਰਡਮ , ਜੁਲਾਈ  (ਖਹਿਰਾ )

ਭਾਰਤ ਦੀ ਤਰਜ਼ ਤੇ ਉੱਪਰ ਨੀਦਰਲੈਂਡ ਵਿੱਚ ਵੀ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ ਕੀਤਾ ਗਿਆ । ਨੀਦਰਲੈਂਡ ਦੇ ਕਿਸਾਨਾਂ ਨੇ ਹਾਈਵੇਅ ਨੂੰ ਰੋਕਣ, ਸਰਕਾਰੀ ਇਮਾਰਤਾਂ ਦੇ ਸਾਹਮਣੇ ਹੜਤਾਲਾਂ ਕਰਨ ਅਤੇ ਸੁਪਰਮਾਰਕੀਟਾਂ ਅਤੇ ਸੁਪਰਮਾਰਕੀਟਾਂ ਨੂੰ ਘੇਰਨ ਲਈ ਟਰੈਕਟਰਾਂ ਦੀ ਵਰਤੋਂ ਕੀਤੀ। ਕਿਸਾਨਾਂ ਨੇ ਨੀਦਰਲੈਂਡ-ਜਰਮਨੀ ਹਾਈਵੇਅ ਨੂੰ ਵੀ ਜਾਮ ਕਰ ਦਿੱਤਾ।ਨੀਦਰਲੈਂਡ ਦੀ ਸਰਕਾਰ 2030 ਤੱਕ ਅਮੋਨੀਆ ਅਤੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ 50% ਤੱਕ ਘਟਾਉਣਾ ਚਾਹੁੰਦੀ ਹੈ।

ਕਿਸਾਨਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਸ਼ੂ ਰੱਖਣ 'ਤੇ ਪਾਬੰਦੀ, ਖੇਤੀ ਵਿਚ ਖਾਦਾਂ ਦੀ ਵਰਤੋਂ 'ਤੇ ਪਾਬੰਦੀ ਆਦਿ ਸ਼ਾਮਲ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਹਵਾਈ ਆਵਾਜਾਈ, ਬਿਲਡਿੰਗ ਕੰਸਟਰੱਕਸ਼ਨ ਅਤੇ ਉਦਯੋਗਾਂ ਤੋਂ ਵੱਡੀ ਮਾਤਰਾ ਵਿੱਚ ਖਤਰਨਾਕ ਗੈਸਾਂ ਨਿਕਲਦੀਆਂ ਹੋਣਗੀਆਂ ਪਰ ਉਨ੍ਹਾਂ 'ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ। ਕਿਸਾਨਾਂ ਨੇ ਇੱਕ ਨਵਾਂ ਨਾਅਰਾ "ਸਾਡੇ ਕਿਸਾਨ, ਸਾਡਾ ਭਵਿੱਖ" ("our farmers,our future")ਦਿੱਤਾ ਹੈ, ਜਿਵੇਂ ਕਿ ਭਾਰਤ ਵਿੱਚ ਕਿਸਾਨ ਅੰਦੋਲਨ ਦੌਰਾਨ ਨਾਅਰਾ ਸੀ "no farmer, no food"।ਭਾਰਤ ਦੇ ਕਿਸਾਨ ਅੰਦੋਲਨ ਨੇ ਦੁਨੀਆ ਭਰ ਦੇ ਕਿਸਾਨਾਂ 'ਤੇ ਡੂੰਘਾ ਪ੍ਰਭਾਵ ਪਾਇਆ ਹੈ ਅਤੇ ਟਰੈਕਟਰਾਂ ਰਾਹੀਂ ਸ਼ਾਂਤਮਈ ਪ੍ਰਦਰਸ਼ਨ ਦੀ ਭਾਵਨਾ ਪੈਦਾ ਕੀਤੀ ਹੈ ਜਿਸ ਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ। ਅੱਜ ਦੇ ਇਸ ਪ੍ਰੋਟੈਸਟ ਨੇ ਯੂਰਪ ਵਿੱਚ ਬਹੁਤ ਵੱਡੇ ਪੱਧਰ ਉੱਪਰ ਪ੍ਰਭਾਵ ਛੱਡਿਆ ਹੈ। 

ਸੀ ਟੀ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਅਹਿਮਦਗੜ੍ਹ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਅਹਿਮਦਗੜ੍ਹ, 03 ਜੁਲਾਈ (ਡਾਕਟਰ ਸੁਖਵਿੰਦਰ ਬਾਪਲਾ )- ਅੱਜ ਇੰਪਾਯਰ ਹੋਟਲ ਮਾਲੇਰਕੋਟਲਾ ਵਿਖੇ ਸੀ ਟੀ ਯੂਨੀਵਰਸਿਟੀ, ਲੁਧਿਆਣਾ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਵਾਈਸ ਚਾਂਸਲਰ ਹਰਸ਼ ਸਦਾਵਰਤੀ ਅਤੇ ਉਹਨਾਂ ਦੇ ਮੁੱਖ ਸਲਾਹਕਰ ਹੁਸੈਨ ਸ਼ੇਖ ਦੀ ਅਗਵਾਈ ਹੇਠ ਸੀ ਟੀ ਅਕਾਦਮਿਕ ਗਰੁੱਪ ਦੀ 25ਵੀਂ ਸਾਲਗਿਰਾ ਦਾ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਕਟੋਰੀਆ ਪਬਲਿਕ ਸਕੂਲ ਅਹਿਮਦਗੜ੍ਹ ਦੇ ਪ੍ਰਿੰਸੀਪਲ ਬਿਪਨ ਸੇਠੀ ਅਤੇ ਅਧਿਆਪਕ ਰਿੱਕੀ ਸੂਦ, ਪਵਨਦੀਪ ਕੌਰ, ਪਵਨਪ੍ਰੀਤ ਕੌਰ, ਤਪਿੰਦਰ ਕੌਰ, ਗਾਂਧੀ ਸਕੂਲ ਅਹਿਮਦਗੜ੍ਹ ਦੇ ਪ੍ਰਿੰਸੀਪਲ ਵਿਨੈ ਗੋਇਲ, ਅਧਿਆਪਕ ਰਾਜ ਕੁਮਾਰ ਅਤੇ ਵਰਿੰਦਰ ਜੈਨ, ਮਾਇਆ ਦੇਵੀ ਗੋਇਲ ਪਬਿਲਕ ਡੇ ਸਕੂਲ ਅਹਿਮਦਗੜ੍ਹ ਦੇ ਪ੍ਰਿੰਸੀਪਲ ਵਿਨੋਦ ਕੁਮਾਰ, ਦਯਾਨੰਦ ਆਦਰਸ਼ ਵਿਦਿਆਲਾ ਅਹਿਮਦਗੜ੍ਹ ਦੇ ਪ੍ਰਿੰਸੀਪਲ ਵਰਸ਼ਾ ਕਾਲੜਾ ਨੂੰ ਆਪਣੇ-ਆਪਣੇ ਵਿਸ਼ਿਆਂ ਦੇ ਮਾਹਿਰ ਹੋਣ ਕਰਕੇ ਵਿਸ਼ੇਸ਼ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

ਦੂਸਰੀ ਯੂਰਪੀਅਨ ਪੰਜਾਬੀ ਕਾਨਫ਼ਰੰਸ  

ਸਾਹਿਤ ਸੁਰ ਸੰਗਮ ਸਭਾ ਇਟਲੀ ਤੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਇਟਲੀ ਵਿੱਚ ਕਰਵਾਈ ਜਾਵੇਗੀ ਦੂਸਰੀ ਯੂਰਪੀ ਪੰਜਾਬੀ ਕਾਨਫਰੰਸ

 

ਇਟਲੀ (ਬਰੇਸ਼ੀਆ) 07 ਜੁਲਾਈ ( ਜਨ ਸ਼ਕਤੀ ਨਿਊਜ਼ ਬਿਊਰੋ)  ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬ ਭਵਨ ਸਰੀ ਕਨੇਡਾ ਨਾਲ ਮਿਲ ਕੇ ਅਕਤੂਬਰ ਮਹੀਨੇ ਵਿੱਚ ਦੂਸਰੀ ਯੂਰਪੀ ਪੰਜਾਬੀ ਕਾਨਫਰੰਸ ਕਰਵਾਉਣ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਖਬਰ ਸਭਾ ਵੱਲੋਂ ਬਰੇਸ਼ੀਆ ਵਿੱਚ ਕੀਤੀ ਗਈ ਮੀਟਿੰਗ ਤੋਂ ਬਾਅਦ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਇਟਲੀ ਦੀ ਧਰਤੀ ਉੱਪਰ ਪੰਜਾਬੀ ਬੋਲੀ ਦੀ ਉੱਨਤੀ ਅਤੇ ਪ੍ਰਸਾਰ ਹਿੱਤ ਦੂਸਰੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਜਿੱਥੇ ਇਟਲੀ ਦੇ ਲੇਖਕ, ਕਵੀ ਅਤੇ ਬੁੱਧੀਜੀਵੀ ਭਾਗ ਲੈਣਗੇ। ਉੱਥੇ ਯੂਰਪ ਦੇ ਕਈ ਦੇਸ਼ਾਂ ਤੋਂ ਵੀ ਵੱਖ ਵੱਖ ਸਖਸ਼ੀਅਤਾਂ ਹਿੱਸਾ ਲੈਣਗੀਆ। ਇਹ ਵੀ ਜਿ਼ਕਰਯੋਗ ਹੈ ਪੰਜਾਬ ਭਵਨ ਸਰੀ ਕਨੇਡਾ ਦਾ ਇਸ ਕਾਨਫਰੰਸ ਵਿੱਚ ਸਹਿਯੋਗ ਅਤੇ ਸ਼ਮੂਲੀਅਤ ਹੋਵੇਗੀ ਅਤੇ ਸੁੱਖੀ ਬਾਠ ਵਿਸੇ਼ਸ਼ ਵਫਦ ਨਾਲ ਸ਼ਾਮਲ ਹੋਣਗੇ। ਇਸ ਕਾਨਫਰੰਸ ਵਿੱਚ ਪੰਜਾਬੀ ਬੋਲੀ ਨਾਲ ਸੰਬੰਧਤ ਵੱਖ ਵੱਖ ਵਿਸਿ਼ਆਂ ਨੂੰ ਵਿਚਾਰਿਆ ਜਾਵੇਗਾ। ਜਿਹਨਾਂ ਵਿੱਚ ਪੰਜਾਬੀ ਬੋਲੀ ਅਤੇ ਇਸਦਾ ਪ੍ਰਸਾਰ, ਯੂਰਪ ਵਿੱਚ ਪੰਜਾਬੀ ਸਾਹਿਤ ਨਾਲ ਸੰਬੰਧਤ ਸੰਭਾਵਨਾਵਾਂ, ਤਕਨੀਕੀ ਯੁੱਗ ਵਿੱਚ ਆ ਰਹੀ ਤਬਦੀਲੀ ਤੇ ਇਸਦੇ ਬਦਲ ਆਦਿ ਵਿਸਿ਼ਆਂ ਤੋਂ ਇਲਾਵਾ ਹੋਰ ਵੀ ਕਈ ਪੱਖ ਵਿਚਾਰੇ ਜਾਣਗੇ। ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਇਸ ਮੀਟਿੰਗ ਦੌਰਾਨ ਰਾਜੂ ਹਠੂਰੀਆ, ਦਲਜਿੰਦਰ ਰਹਿਲ, ਬਿੰਦਰ ਕੋਲੀਆਂਵਾਲ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੋ ਜਸਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ ਢਿੱਲੋਂ, ਪਰੇਮਪਾਲ ਸਿੰਘ, ਪਲਵਿੰਦਰ ਸਿੰਘ ਪਿੰਦਾ, ਜਸਕਰਨ ਸਿੰਘ ਤੇ ਹਰਦੀਪ ਕੰਗ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਲੋਕ ਸੇਵਾ ਸੋਸਾਇਟੀ ਦੀ ਜਨਰਲ ਹਾਊਸ ਦੀ ਮੀਟਿੰਗ ਹੋਈ

ਜਗਰਾਉ 4 ਜੁਲਾਈ  (ਅਮਿਤਖੰਨਾ)ਲੋਕ ਸੇਵਾ ਸੋਸਾਇਟੀ ਜਗਰਾਓਂ ਦੀ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਜਿੱਥੇ ਲੋਕ ਸੇਵਾ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਉੱਥੇ ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਵੱਲੋਂ ਲਗਾਏ ਜਾਣ ਵਾਲੇ ਪ੍ਰਾਜੈਕਟਾਂ ਸਬੰਧੀ ਵਿਚਾਰਾਂ ਕਰਦਿਆਂ ਕਈ ਪ੍ਰਾਜੈਕਟ ਪਾਸ ਕੀਤੇ ਗਏ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਆਦਰਸ਼ ਕੰਨਿਆ ਸਕੂਲ ਦਾ ਪਿ੍ਰੰਸੀਪਲ ਦਫ਼ਤਰ ਦਾ ਨਵੀਨੀਕਰਨ ਕਰਵਾਉਣਾ, ਲਾਜਪਤ ਰਾਏ ਕੰਨਿਆ ਪਾਠਸ਼ਾਲਾ ਸਕੂਲ, ਗੌਰਮਿੰਟ ਪ੍ਰਾਇਮਰੀ ਸਕੂਲ ਬੁਆਏ ਅਤੇ ਸਰਵਹਿੱਤਕਾਰੀ ਸਕੂਲ ਨੂੰ  ਕੰਪਿਊਟਰ ਪਿ੍ਰੰਟਰ ਦੇਣ ਦਾ ਮਤਾ ਪਾਸ ਕਰਨ ਤੋਂ ਇਲਾਵਾ ਅੱਖਾਂ ਦਾ ਕੈਂਪ 28 ਜੁਲਾਈ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਅਤੇ 7 ਅਗਸਤ ਨੂੰ ਦਿਲ ਦੇ ਰੋਗਾਂ ਦਾ ਕੈਂਪ ਵੀ ਅਰੋੜਾ ਐਡਵਾਈਜ਼ਰ ਲਗਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ ਵਿਚ ਹਰੇਕ ਮਹੀਨੇ ਅੱਖਾਂ ਦਾ ਕੈਂਪ ਲਗਾਉਣ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ  ਸੁਸਾਇਟੀ ਦੇ ਕੈਸ਼ੀਅਰ ਮਨੋਹਰ ਸਿੰਘ ਟੱਕਰ, ਕੰਵਲ ਕੱਕੜ, ਮੋਤੀ ਸਾਗਰ, ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਸੁਖਜਿੰਦਰ ਸਿੰਘ ਢਿੱਲੋਂ, ਇਕਬਾਲ ਸਿੰਘ ਕਟਾਰੀਆ, ਵਿਨੋਦ ਬਾਂਸਲ, ਰਾਜੀਵ ਗੁਪਤਾ, ਸੁਮਿਤ ਪਾਟਨੀ, ਵਿਵੇਕ ਗਰਗ, ਅੰਸ਼ੂ ਗੋਇਲ, ਸੁਨੀਲ ਬਜਾਜ, ਪ੍ਰੇਮ ਬਾਂਸਲ, ਮਨੋਜ ਗਰਗ, ਪ੍ਰਵੀਨ ਜੈਨ, ਮੁਕੇਸ਼ ਗੁਪਤਾ, ਡਾ ਵਿਵੇਕ ਗੋਇਲ, ਸੰਜੀਵ ਚੋਪੜਾ, ਡਾ ਬੀ ਬੀ ਬਾਂਸਲ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਮਿੱਤਲ,  ਰਾਹੁਲ ਮਲਹੋਤਰਾ, ਯੋਗ ਰਾਜ ਗੋਇਲ, ਵਿਕਾਸ ਕਪੂਰ, ਰਾਜਿੰਦਰ ਜੈਨ ਕਾਕਾ ਆਦਿ ਹਾਜ਼ਰ ਸਨ।

ਐਮ ਐਲ ਏ ਸਰਵਜੀਤ ਕੌਰ ਮਾਣੂਕੇ ਵਲੋਂ ਬਾਰ੍ਹਵੀਂ ਜਮਾਤ ਚ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ :

ਜਗਰਾਉ 4 ਜੁਲਾਈ  (ਅਮਿਤਖੰਨਾ)ਹਲਕਾ ਜਗਰਾਉਂ ਦੇ ਮਾਣਯੋਗ ਐਮ ਐਲ ਏ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ ਜੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਜਗਰਾਉਂ ਦੇ ਬਾਰ੍ਹਵੀਂ ਜਮਾਤ ਚ ਅੱਵਲ ਆਏ ਵਿਦਿਆਰਥੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ  ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਦੱਸਿਆ ਕਿ ਬਾਰ੍ਹਵੀਂ ਪ੍ਰੀਖਿਆ ਚ ਲਗਭਗ 212 ਵਿਦਿਆਰਥੀਆਂ ਨੇ ਭਾਗ ਲਿਆ ।ਜਿਸ ਚੋ 12 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ।ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਵਲੋਂ ਐਮ ਐਲ ਏ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ ਜੀ ਨੂੰ ਸਕੂਲ ਦੀ ਹਾਈਟੈਕ ਲਾਇਬ੍ਰੇਰੀ ਅਤੇ ਜਿਲਾ ਗਾਈਡੈਂਸ ਅਫਸਰ ਸ.ਗੁਰਕਿਰਪਾਲ ਸਿੰਘ ਜੀ ਦੇ ਉਪਰਾਲੇ ਨਾਲ ਆਈ ਗਰਾਂਟ ਨਾਲ  ਨਵੇਂ ਬਣੇ ਰੈਣ ਵਾਟਰ ਸਿਸਟਮ ਨੂੰ ਦਿਖਾਇਆ ਗਿਆ ਜਿਸਦੀ  ਐਮ ਐਲ ਏ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ ਜੀ ਵਲੋਂ ਸਲਾਘਾ ਕੀਤੀ ਗਈ  ।ਐਮ ਐਲ ਏ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ ਜੀ ਨੇ ਸਕੂਲ ਦੇ ਸ਼ਾਨਦਾਰ ਸਾਲਾਨਾ ਨਤੀਜੇ ਲਈ ਪ੍ਰਿੰਸੀਪਲ ਤੇ ਸਕੂਲ ਸਟਾਫ ਦੀ ਤਾਰੀਫ ਕੀਤੀ ਅਤੇ ਆਪਣੇ ਵਲੋਂ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ। ਸਟੇਜ ਸੰਚਾਲਨ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਜੀ ਵਲੋਂ ਨਿਭਾਈ ਗਈ । ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਨੇ  ਐਮ ਐਲ ਏ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ ਜੀ ਸਕੂਲ ਪ੍ਰੋਗਰਾਮ ਚ ਮੁੱਖ ਮਹਿਮਾਨ ਵਜੋਂ ਆਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਪ੍ਰੋ:ਸੁਖਵਿੰਦਰ  ਸਿੰਘ ,ਜਿਲਾ ਗਾਈਡੈਂਸ ਅਫਸਰ ਸ.ਗੁਰਕਿਰਪਾਲ ਸਿੰਘ ,ਪ੍ਰਿੰਸੀਪਲ ਗੁਰਸ਼ਰਨ ਕੌਰ ,ਕੈਪਟਨ ਨਰੇਸ਼ ਵਰਮਾ, ਜਗਰੂਪ ਸਿੰਘ ,ਨਿਰਮਲ ਕੌਰ, ਪੁਸ਼ਪਿੰਦਰ ਕੌਰ,ਹਰਜੀਤ ਸਿੰਘ,ਮਹਿੰਦਰਪਾਲ ਸਿੰਘ,ਹਰਸਿਮਰਤ ਕੌਰ , ਸਤਵਿੰਦਰ ਕੌਰ ,ਤੀਰਥ ਸਿੰਘ, ਅਨਿਲ ਬੇਰੀ ,ਰਣਜੀਤ ਸਿੰਘ, ਰਾਮ ਕੁਮਾਰ,ਪ੍ਰਭਾਤ ਕਪੂਰ,ਚਰਨਪ੍ਰੀਤ ਸਿੰਘ ,ਇੰਦੂ ਬਾਲਾ, ਅੰਮ੍ਰਿਤ ਕੌਰ ,ਮੀਨਾਕਸ਼ੀ ,ਪ੍ਰੀਤੀ ਸ਼ਰਮਾ, ਜਸਵੀਰ ਕੌਰ ਅਤੇ ਸਟਾਫ ਹਾਜਰ ਸੀ

104ਵੇਂ ਦਿਨ ਵੀ ਥਾਣੇ ਅੱਗੇ ਗਰਜ਼ੇ ਕਿਸਾਨ-ਮਜ਼ਦੂਰ ਆਗੂ !

ਭਗਵੰਤ ਮਾਨ ਦੀ ਸਰਕਾਰ ਗਰੀਬਾਂ ਦੀ ਵਿਰੋਧੀ - ਅਵਤਾਰ ਰਸੂਲਪੁਰ 

ਜਗਰਾਉਂ 4 ਜੁਲਾਈ ( ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਬਣੀ ਆਮ ਅਾਦਮੀ ਦੀ ਸਰਕਾਰ ਦਾ ਧਿਆਨ ਆਮ ਲੋਕਾਂ ਦੀ ਸਮੱਸਿਆਵਾਂ ਦੇ ਸਮਾਧਾਨ ਵੱਲ਼ ਬਿਲਕੁੱਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਚੁਟਕਲੇ ਸੁਣਾ ਕੇ ਪੰਜਾਬ ਦੇ ਆਮ ਭੋਲੇ-ਭਾਲ਼ੇ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਹਥਿਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸਲ਼ ਵਿੱਚ ਲੋਕਾਂ ਨੇ 'ਆਪ" ਪਾਰਟੀ ਨੂੰ ਨਹੀਂ ਜਿਤਾਇਆ ਸਗੋਂ ਅਕਾਲੀਆਂ-ਕਾਂਗਰਸੀਆਂ  ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਹਰਾਇਆ ਹੈ, ਕਿ ਸ਼ਾਇਦ ਲੋਕਾਂ ਦੇ ਦੁੱਖਾਂ-ਦਰਦਾਂ ਦੀ ਸੁਣਵਾਈ ਹੋਵੇਗੀ ਪਰ ਲੋਕਾਂ ਦਾ ਇਹ ਭਰਮ ਹੀ ਸਾਬਤ ਹੋਇਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਏਥੇ ਤਾਂ ਸਾਨੂੰ 3 ਮਹੀਨੇ ਹੋ ਗਏ ਨੇ ਥਾਣੇ ਮੂਹਰੇ ਬੈਠਿਆ ਨੂੰ ਜੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਫਿਰ ਆਮ ਲੋਕਾਂ ਨੂੰ ਇਨਸਾਫ਼ ਕਿਵੇਂ ਮਿਲ ਸਕੇਗਾ? ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਲੋਕਾਂ ਵਿਰੋਧੀ ਵਤੀਰੇ ਪ੍ਰਤੀ ਸੰਜ਼ੀਦਗੀ ਨਾਲ ਵਿਚਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ "ਆਪ" ਲੀਡਰਾਂ ਦੇ ਲੋਕਾਂ ਵਿਰੋਧੀ ਨਜ਼ਰੀਏ ਨੂੰ ਨੰਗਾ ਕਰਨ ਲਈ ਵੀ ਮੁਹਿੰਮ ਚਲਾਈ ਜਾਵੇਗੀ।ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜੀ, ਅਜਾਇਬ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜਗਰੂਪ ਸਿੰਘ ਅੱਚਰਵਾਲ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਗੁਰਚਰਨ ਸਿੰਘ ਬਾਬੇਕਾ ਬਲਵਿੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਅਤੇ ਸਿਆਸੀ ਲੀਡਰਾਂ ਦੇ ਗਿਰਗਟੀ ਵਿਵਹਾਰ ਦੀ ਰੱਜ ਕੇ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਪੁਲਿਸ ਅੱਤਿਆਚਾਰ ਦੇ ਖਿਲਾਫ਼ ਜਨਤਕ ਜੱਥੇਬੰਦੀਆਂ ਪਿਛਲੇ 3 ਮਹੀਨੇ ਤੋ ਪੱਕਾ ਮੋਰਚਾ ਲਗਾ ਕੇ ਇਨਸਾਫ਼ ਲੈਣ ਲਈ ਬੈਠੇ ਹਨ ਪਰ ਮੁਕੱਦਮੇ ਦੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਸਮੇਂ ਸਤਿਕਾਰ ਕਮੇਟੀ ਵਲੋਂ ਮੋਹਣ ਸਿੰਘ, ਕਿਸਾਨ ਸਭਾ ਵਲੋਂ ਬੂਟਾ ਹਾਂਸ, ਵੀਰ ਸਿੰਘ ਲੱਖਾ ਤੇ ਬਚਿੱਤਰ ਸਿੰਘ ਝੋਰੜਾਂ ਵੀ ਹਾਜ਼ਰ ਸਨ।

ਆਉਣ ਵਾਲੀਆਂ ਚੋਣਾਂ ਵਿੱਚ ਪੁਰਾਣੇ ਵਲੰਟੀਅਰਜ਼ ਦੀ ਨਰਾਜ਼ਗੀ ਆਪ ਤੇ ਭਾਰੀ ਪਵੇਗੀ =ਲੋਹਾਰਾ- ਪਾਂਧੀ

ਧਰਮਕੋਟ ਜੁਲਾਈ 4 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਨੂੰ ਗਰਾਊਂਡ ਲੈਵਲ ਤੋਂ ਉੱਚਾ ਚੁੱਕਣ ਲਈ ਦਿਨ ਰਾਤ ਇੱਕ ਕਰਕੇ ਆਪਣੇ ਘਰ ਵੱਲ ਨਾਂ ਦੇਖਦੇ ਹੋਏ ਆਪਣੇ ਕਾਰੋਬਾਰ ਠੱਪ ਕਰਕੇ 2011=12 ਤੋਂ ਪਾਰਟੀ ਲਈ ਸੇਵਾ ਕਰਨ ਵਾਲੇ ਪੁਰਾਣੇ ਵਲੰਟੀਅਰ ਅੱਜ ਸਰਕਾਰ ਦੇ ਚੁਣੇ ਹੋਏ ਐਮ ਐਲ ਏ ਸਹਿਬਾਨਾਂ ਨੇ ਖੂੰਜੇ ਲਾ ਦਿੱਤੇ ਹਨ

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸੁਰਜੀਤ ਸਿੰਘ ਲੋਹਾਰਾ , ਐਂਟੀ ਕਰੱਪਸ਼ਨ ਆਗੂ ਬਲਵੀਰ ਸਿੰਘ ਪਾਂਧੀ ਨੇ ਸਾਂਝੇ ਰੂਪ ਵਿੱਚ ਪ੍ਰੈੱਸ ਨੋਟ ਵਿੱਚ ਕਿਹਾ ਹੈ ਕਿ ਅੱਜ ਸਾਨੂੰ ਜੋਂ ਸੰਗਰੂਰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਹ ਸਭ ਕੁਝ ਪੁਰਾਣੇ ਵਲੰਟੀਅਰ ਨਾਂ ਸਾਂਭਣ ਦਾ ਨਤੀਜਾ ਹੈ

ਕਿਉਂਕਿ ਜਿੰਨੇਂ ਵੀ ਪੁਰਾਣੇ ਵਲੰਟੀਅਰ ਸਨ ਉਹ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾਲ ਖੜ੍ਹੇ ਹਨ ਪਰ ਜੋਂ ਹਾਲਾਤ ਸਾਰੇ ਪੰਜਾਬ ਅੰਦਰ ਜਿਤੇ ਹੋਏ ਐਮ ਐਲ ਏ ਨੇ ਕੀਤੇ ਹਨ ਉਹਨਾਂ ਤੋਂ ਖ਼ਫ਼ਾ ਹੋਏ ਸਾਰੇ ਵਲੰਟੀਅਰ ਅੱਜ ਨਿਰਾਸ਼ਾ ਵਿੱਚ ਹਨ

ਐਮ ਐਲ ਏ ਦੇ ਸਾਰਿਆਂ ਦਫ਼ਤਰਾਂ ਤੇ ਅਕਾਲੀ ਦਲ ਤੇ ਕਾਂਗਰਸ ਵਿਚੋਂ ਆਏ ਹੋਏ ਲੋਕਾਂ ਦਾ ਕਬਜ਼ਾ ਹੈ

ਅੱਜ ਹਾਲਾਤ ਇਹ ਬਣ ਗਏ ਹਨ ਕਿ ਜਿਹੜਾ ਐਮ ਐਲ ਏ ਚੌਣਾਂ ਤੋਂ ਪਹਿਲਾਂ ਆਪ ਫੋਨ ਕਰਕੇ ਬੁਲਾਉਂਦਾ ਸੀ ਅੱਜ ਉਹ ਹੀ ਐਮ ਐਲ ਏ ਪੁਰਾਣੇ ਵਲੰਟੀਅਰ ਦਾ ਫੋਨ ਚੁੱਕਣਾ ਬਿਹਤਰ ਨਹੀਂ ਸਮਝਦਾਂ ਇਸ ਦਾ ਨਤੀਜਾ ਹੀ ਸੀ ਜੋਂ ਅਸੀਂ ਸੰਗਰੂਰ ਦੀ ਜ਼ਿਮਨੀ ਚੋਣ ਹਾਰ ਗਏ ਹਾਂ

ਆਗੂਆਂ ਨੇ ਕਿਹਾ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਹਨ ਜੇ ਅੱਜ ਇਹਨਾਂ ਪੁਰਾਣੇ ਵਲੰਟੀਅਰਜ਼ ਨੂੰ ਬਣਦਾ ਮਾਣ ਸਨਮਾਨ ਨਾਂ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਵੀ ਸਰਕਾਰ ਨੂੰ ਇਹ ਵਲੰਟੀਅਰ ਕਾਫੀ ਨੁਕਸਾਨ ਪਹੁੰਚਾ ਸਕਦੇ ਹਨ

ਅਸੀਂ ਇਸ ਮੁੱਦੇ ਤੇ ਬਹੁਤ ਜਲਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦਾ ਸਮਾਂ ਲੈ ਰਹੇ ਹਾਂ ਇਹ ਹਾਲਾਤ ਸਿਰਫ਼ ਮੋਗੇ ਦਾ ਨਹੀਂ ਸਾਰੇ ਪੰਜਾਬ ਵਿੱਚ ਵਲੰਟੀਅਰ ਨਿਰਾਸ਼ਾ ਦੇ ਆਲਮ ਵਿਚ ਹਨ ਇਸ ਲਈ ਸਾਡੀ ਐਮ ਐਲ ਏ ਸਹਿਬਾਨਾਂ ਨੂੰ ਬੇਨਤੀ ਹੈ ਕਿ ਹਜੇ ਵੀ ਮੌਕਾ ਹੈ ਪੁਰਾਣੇ ਵਲੰਟੀਅਰ ਸਾਭ ਲੈਣ

ਸਰਕਾਰ ਦੀ ਵਾਅਦਾਖ਼ਿਲਾਫ਼ੀ ਖ਼ਿਲਾਫ਼ ਫੁੱਟਿਆ ਅਧਿਆਪਕਾਂ ਵਿੱਚ ਗੁੱਸਾ।

ਮਹਿਲ ਕਲਾਂ /ਬਰਨਾਲਾ- 4 ਜੁਲਾਈ (ਗੁਰਸੇਵਕ ਸੋਹੀ)-  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ ਬਲਾਕ ਮਹਿਲ ਕਲਾਂ ਦੇ ਅਧਿਆਪਕਾਂ ਦਾ ਆਪ ਸਰਕਾਰ ਵੱਲੋਂ ਮੁਲਾਜਮ ਮੰਗਾਂ ਨੂੰ ਅਣਦੇਖਿਆ ਕਰਨ ਤੇ ਫੂਕੀਆਂ ਬਜ਼ਟ ਦੀਆਂ ਕਾਪੀਆਂ। ਬਲਾਕ ਦੇ ਵੱਖ ਵੱਖ ਸਕੂਲਾਂ ਵਿਚ ਅਧਿਆਪਕਾਂ ਨੇ ਆਪ ਸਰਕਾਰ ਦੇ ਪਹਿਲੇ ਬਜਟ ਦੀਆਂ ਕਾਪੀਆਂ ਫੂਕ ਕੇ ਕੀਤਾ ਰੋਸ ਮੁਜ਼ਾਹਰਾ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂ ਬਲਜਿੰਦਰ ਪ੍ਰਭੂ, ਮਾਲਵਿੰਦਰ ਸਿੰਘ ਬਰਨਾਲਾ, ਰਘਵੀਰ ਕਰਮਗੜ ਅਤੇ ਨਿਰਮਲ ਸਿੰਘ ਚੁਹਾਣਕੇ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਧਿਆਪਕਾਂ ਨਾਲ ਅਨੇਕ ਪ੍ਰਕਾਰ ਦੇ ਵਾਅਦੇ ਕੀਤੇ ਸਨ । ਜਿਨ੍ਹਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ,  ਪੁਰਾਣੀ ਪੈਨਸ਼ਨ ਬਹਾਲ ਕਰਨਾ, ਮੁਲਾਜ਼ਮਾਂ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕਰਨਾ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਸ਼ਾਮਲ ਕਰਨਾ, ਸਕੂਲਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਭਰਨਾ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਕੇ ਲਾਗੂ ਕਰਨਾ। ਪ੍ਰੰਤੂ ਸਰਕਾਰ ਨੇ ਬਜਟ ਸੈਸ਼ਨ ਵਿੱਚ ਇਹਨਾਂ ਮੁੱਦਿਆਂ ਉੱਪਰ ਗੱਲ ਤੱਕ ਵੀ ਨਹੀਂ ਕੀਤੀ। ਪੁਰਾਣੀ ਪੈਨਸ਼ਨ ਬਹਾਲ ਉਪਰ ਗੱਲ ਅਰੰਭ ਕੀਤੀ ਉਸ ਨੂੰ ਮੁੱਢੋਂ ਹੀ ਸਾਰੇ ਵਿਧਾਇਕਾਂ ਨੇ ਇੱਕ ਸੁਰ ਵਿੱਚ ਰੱਦ ਕਰ ਦਿੱਤਾ। ਸਰਕਾਰ ਦੇ ਇਸ ਰਵਈਏ ਪ੍ਰਤੀ ਅਧਿਆਪਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਹ ਦੀ ਬਦੌਲਤ ਅੱਜ ਬਲਾਕ ਮਹਿਲ ਕਲਾਂ ਦੇ ਵੱਖ ਸਕੂਲਾਂ ਵਿਚ ਅਧਿਆਪਕਾਂ ਨੇ ਸਰਕਾਰ ਦੇ ਪਲੇਠੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਵਿਖਾਵਾ ਕੀਤਾ।ਵੱਖ ਵੱਖ ਸਕੂਲਾਂ ਵਿੱਚ ਅਧਿਆਪਕ ਆਗੂਆਂ ਹਰਪਾਲ ਸਿੰਘ, ਲਖਵੰਤ ਸਿੰਘ ਕੁਤਬਾ,ਬਲਦੀਪ ਸਿੰਘ, ਗੁਰਪ੍ਰੀਤ ਸਿੰਘ ,ਦੇਵਿੰਦਰ ਸਿੰਘ, ਪ੍ਰਦੀਪ ਬਖਤਗੜ੍ਹ, ਪਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਸਿੰਘ ਕੁਤਬਾ ਅਤੇ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਲ ਮਾਜਰਾ, ਮੂੰਮ, ਛਾਪਾ ਸਰਕਾਰੀ ਹਾਈ ਸਕੂਲ ਗੁਰਮ, ਠੁੱਲੇਵਾਲ, ਛੀਨੀਵਾਲ ਖੁਰਦ ਅਤੇ ਕੁਰੜ ਸਰਕਾਰੀ ਮਿਡਲ ਸਕੂਲ ਗੁੰਮਟੀ, ਧਨੇਰ, ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਦੱਖਣੀ, ਬਾਹਮਣੀਆਂ, ਮਾਂਗੇਵਾਲ, ਧਨੇਰ ਚੰਨਣਵਾਲ ਆਦਿ ਸਕੂਲਾਂ ਵਿੱਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਪਹਿਲੇ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਮਾਨ ਸਰਕਾਰ ਨੇ ਜੇਕਰ ਲੋਕਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।

ਪਿੰਡ ਦੀਵਾਨੇ ਦੇ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਸਿੱਧੂ ਨੂੰ ਸਦਮਾ ਪਿਤਾ ਦਾ ਦੇਹਾਂਤ

ਬਰਨਾਲਾ /ਮਹਿਲ ਕਲਾਂ - 4 ਜੁਲਾਈ   (ਗੁਰਸੇਵਕ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਦੀਵਾਨਾ ਦੇ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਸਿੱਧੂ ਦੀ ਕਿਸੇ ਸੰਖੇਪ ਬਿਮਾਰੀ ਦੇ ਚਲਦਿਆਂ 73 ਸਾਲ ਦੀ ਉਮਰ ਭੋਗ ਕੇ ਅਚਾਨਿਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਕਰਨੈਲ ਸਿੰਘ ਸਿੱਧੂ ਬਹੁਤ ਹੀ ਨੇਕ ਸੁਭਾਅ ਦੇ ਸਨ। ਪਿੰਡ ਵਿੱਚ ਵਿਕਾਸ ਕਾਰਜਾਂ ਦੇ ਕੰਮਾਂ ਵਿਚ ਮੋਹਰੀ ਰੋਲ ਅਦਾ ਕਰਦੇ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੇ ਸਨ। ਇਸ ਦੁੱਖ ਦੀ ਘੜੀ ਵਿਚ ਉਨ੍ਹਾ ਦੇ ਪਰਿਵਾਰ ਨਾਲ ਹਲਕੇ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨ ਕਲੱਬਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ 10- 07- 2022 ਦਿਨ ਐਤਵਾਰ ਨੂੰ ਪਿੰਡ ਦੀਵਾਨਾ (ਬਰਨਾਲਾ) ਦੇ ਗੁਰੂਘਰ ਵਿੱਚ ਪਾਏ ਜਾਣਗੇ ।

ਜਿਉਂਦੇ ਬੁੱਤ ✍️ ਸਲੇਮਪੁਰੀ ਦੀ ਚੂੰਢੀ 

-ਅਸੀਂ ਜਿਉਂਦੇ ਬੁੱਤ ਹਾਂ,
ਸਾਡੀ ਚੇਤਨਾ ਨੂੰ
ਲਕਵਾ ਮਾਰ ਗਿਆ!
ਜਮੀਰ ਤਾਂ
ਉਸ ਵੇਲੇ ਮਰ ਗਈ ਸੀ
ਜਦੋਂ 'ਦਾਤੇ' ਬਣਕੇ
ਅਸੀਂ ਪਹਿਲਾਂ
'ਨੀਲਾ ਕਾਰਡ' ਬਣਾਇਆ
ਤੇ ਫਿਰ ਲਾਈਨ 'ਚ
ਲੱਗ ਕੇ ਭਿਖਾਰੀ
ਬਣ ਗਏ!
ਅਸੀਂ ਜਿਉਂਦੇ ਬੁੱਤ ਹਾਂ,
ਸਾਡਾ ਕੰਮ ਸਿਰਫ
ਗੁੰਗੇ, ਬੋਲ੍ਹੇ , ਅੰਨ੍ਹੇ
 ਨਿਆਣੇ ਜੰਮਕੇ
ਸਿਆਸਤਦਾਨਾਂ ਲਈ
ਸੁੰਨ ਦਿਮਾਗਾਂ ਵਾਲੇ
ਵੋਟਰ ਪੈਦਾ
ਕਰਨਾ ਹੈ!
-ਸੁਖਦੇਵ ਸਲੇਮਪੁਰੀ
09780620233
3 ਜੁਲਾਈ, 2022.

 ਡੀ.ਐਨ.ਏ.ਦੀ ਛੁੱਟੀ? ✍️ ਸਲੇਮਪੁਰੀ ਦੀ ਚੂੰਢੀ -

ਜੀ ਨਿਊਜ ਟੀ. ਵੀ. ਚੈਨਲ ਦੇ ਬਹੁ-ਚਰਚਿਤ ਪੱਤਰਕਾਰ ਸੁਧੀਰ ਚੌਧਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਜਿਸ ਪਿੱਛੋਂ ਦੇਸ਼ ਦੇ ਸਿਆਸੀ ਅਤੇ ਮੀਡੀਆ ਗਲਿਆਰਿਆ ਅੰਦਰ ਨਵੀਆਂ ਚਰਚਾਵਾਂ ਦਾ ਬਜਾਰ ਛਿੜ ਗਿਆ ਹੈ।
ਸੁਧੀਰ ਚੌਧਰੀ ਨੇ ਜੀ. ਟੀ. ਵੀ. ਨਿਊਜ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਡੀ. ਐਨ. ਏ. (Daily News and Analysis) ਨੂੰ ਸੰਸਾਰ ਪੱਧਰ 'ਤੇ ਪ੍ਰਸਿੱਧੀ ਦਿਵਾਉਣ ਲਈ ਅਣਥੱਕ ਮਿਹਨਤ ਕੀਤੀ, ਜਿਸ ਕਰਕੇ ਸੰਸਾਰ ਵਿੱਚ ਉਸ ਦੇ 71 ਲੱਖ ਟਵਿੱਟਰ ਫਾਲੋਅਰਜ, 27 ਲੱਖ ਫੇਸਬੁੱਕ ਫਾਲੋਅਰਜ ਅਤੇ 7 ਲੱਖ ਇੰਸਟਾ ਫਾਲੋਅਰਜ ਹਨ। ਸੰਸਾਰ ਪ੍ਰਸਿੱਧ ਪੱਤਰਕਾਰ ਅਤੇ ਟੀ. ਵੀ. ਨਿਊਜ ਐਂਕਰ - ਐਡੀਟਰ-ਇਨ-ਚੀਫ ਅਤੇ ਸੀ ਈ ਓ ਸੁਧੀਰ ਚੌਧਰੀ ਦਾ ਜਨਮ 1974 ਵਿਚ ਹਰਿਆਣਾ ਵਿਚ ਹੋਇਆ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਪੱਤਰਕਾਰੀ ਵਿੱਚ ਡਿਪਲੋਮਾ ਕੀਤਾ ਅਤੇ ਇਸ ਤੋਂ ਬਾਅਦ ਉਹ ਪੱਤਰਕਾਰਤਾ ਦੇ ਰਾਹ ਤੁਰ ਪਿਆ ਅਤੇ ਪਿਛਾਂਹ ਵਲ ਮੁੜਕੇ ਨਹੀਂ ਵੇਖਿਆ। ਹੁਣ ਉਹ ਪਿਛਲੇ ਇਕ ਦਹਾਕੇ ਤੋਂ ਡੀ ਐਨ ਏ ਪ੍ਰੋਗਰਾਮ ਦਾ ਸੰਚਾਲਨ ਬਾਖੂਬੀ ਕਰ ਰਿਹਾ ਸੀ ਅਤੇ ਇਹ ਪ੍ਰੋਗਰਾਮ ਚਲਾਉਣ ਬਦਲੇ ਉਸ ਨੂੰ 3 ਕਰੋੜ ਰੁਪਏ ਸਾਲਾਨਾ ਤਨਖਾਹ ਦਿੱਤੀ ਜਾਂਦੀ ਸੀ, ਪਰ ਐਂਕਰ ਸੁਧੀਰ ਵਲੋਂ ਅਚਾਨਕ ਆਪਣੀ ਨੌਕਰੀ ਤੋਂ ਅਸਤੀਫਾ ਕਿਉਂ ਦਿੱਤਾ ਗਿਆ, ਨੂੰ ਲੈ ਕੇ ਕਈ ਤਰ੍ਹਾਂ ਸ਼ੰਕਾਵਾਂ ਉੱਠ ਰਹੀਆਂ ਹਨ। ਵੱਖ ਵੱਖ ਲੋਕਾਂ ਵਲੋਂ ਆਪੋ ਆਪਣੀਆਂ ਕਿਆਸ ਅਰਾਈਆਂ ਦੇ ਘੋੜੇ ਭਜਾਏ ਜਾ ਰਹੇ। ਕਈ ਲੋਕਾਂ ਦਾ ਕਹਿਣਾ ਹੈ ਕਿ ਐਂਕਰ ਸੁਧੀਰ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਹੈ, ਕਿਉਂਕਿ ਉਸ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਵਿਚ ਉੱਠੇ ਸਿਆਸੀ ਤੁਫਾਨ ਬਾਰੇ ਸੱਚ ਸਾਹਮਣੇ ਲਿਆਉਂਦਿਆਂ ਕਿਹਾ ਸੀ ਕਿ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਮਹਿੰਗੇ ਹੋਟਲਾਂ ਵਿਚ ਬੰਦ ਕਰਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਉਪਰ ਇਕ ਹਫ਼ਤੇ ਵਿਚ ਲਗਭਗ ਇੱਕ ਕਰੋੜ ਦਸ ਲੱਖ ਰੁਪਏ ਖਰਚ ਕੀਤੇ ਗਏ ਹਨ, ਕਿਉਂ? ਐਂਕਰ ਸੁਧੀਰ ਨੇ ਕਿਹਾ ਕਿ ਬਾਗੀ ਵਿਧਾਇਕਾਂ ਨੂੰ ਹੋਟਲਾਂ ਵਿਚ ਰੱਖਣ ਲਈ ਇੰਨਾ ਖਰਚ ਕੌਣ ਅਦਾ ਕਰੇਗਾ, ਕੀਤੇ ਖਰਚ ਦਾ ਭਾਰ ਕੌਣ ਚੁੱਕੇਗਾ ਜਾਂ ਕਿਸ ਉਪਰ ਪਵੇਗਾ, ਜਦ ਕਿ ਮਹਾਰਾਸ਼ਟਰ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਅਤੇ ਲੋਕ ਰੋਟੀ ਨੂੰ ਤਰਸ ਰਹੇ ਹਨ....... ।
ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਕਤ ਜਾਗਦੀ ਜਮੀਰ ਵਾਲੀ ਖਬਰ ਨੇ ਉਸ ਨੂੰ ਘਰ ਤੋਰ ਦਿੱਤਾ ਜਦ ਕਿ ਜੀ. ਮੀਡੀਆ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਸੁਭਾਸ਼ ਚੰਦਰਾ ਦਾ ਕਹਿਣਾ ਹੈ ਕਿ ਐਂਕਰ ਸੁਧੀਰ ਨੂੰ ਅਸਤੀਫਾ ਦੇਣ ਦੇ ਆਪਣੇ ਫੈਸਲੇ ਉਪਰ ਮੁੜ ਸੋਚ ਵਿਚਾਰ ਕਰਨ ਲਈ ਕਿਹਾ ਗਿਆ ਸੀ, ਪਰ ਉਹ ਅਸਤੀਫਾ ਦੇਣ ਲਈ ਬਜਿੱਦ ਸੀ, ਜਿਸ ਕਰਕੇ ਉਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਕੋਈ ਆਪਣਾ ਕਾਰੋਬਾਰ ਜਾਂ ਟੀ. ਵੀ. ਚੈਨਲ ਚਲਾਉਣ ਲਈ ਮਨ ਬਣਾਈ ਬੈਠਾ ਹੈ। ਕੁਝ ਵੀ ਹੋਵੇ ਪਰ ਐਂਕਰ ਸੁਧੀਰ ਵਲੋਂ ਅਚਾਨਕ ਦਿੱਤਾ ਅਸਤੀਫਾ ਕਈ ਤਰ੍ਹਾਂ ਦੇ ਪ੍ਰਸ਼ਨ ਖੜ੍ਹੇ ਕਰ ਗਿਆ ਹੈ।
-ਸੁਖਦੇਵ ਸਲੇਮਪੁਰੀ
09780620233
2 ਜੁਲਾਈ, 2022.

ਪੁਲਿਸ ਜ਼ੁਲਮਾਂ ਖਿਲਾਫ਼ 103ਵੇਂ ਦਿਨ ਵੀ ਮੋਰਚਾ ਰਿਹਾ ਜਾਰੀ!

10 ਜੁਲਾਈ ਦੀ ਸਾਂਝੀ ਮੀਟਿੰਗ ਹੋਵੇਗਾ ਅੰਦੋਲਨ ਦਾ ਅੈਲ਼ਾਨ  

ਜਗਰਾਉਂ 3 ਜੁਲਾਈ (   ਗੁਰਕੀਰਤ ਜਗਰਾਉਂ  )  ਪੰਜਾਬ ਪੁਲਿਸ ਦੇ ਅਣਮਨੁੱਖੀ ਤਸੀਹਿਆਂ ਤੇ ਅੱਤਿਆਚਾਰਾਂ ਖਿਲਾਫ਼ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣਾ ਸਿਟੀ ਮੂਹਰੇ ਲਗਾਇਆ ਮੋਰਚਾ ਅੱਜ 103ਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸਿੰਘ ਕੁਲਾਰ, ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ, ਕੇਕੇਯੂ(ਯੂਥ ਵਿੰਗ) ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਬੀਕੇਯੂ(ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਂਉਂਕੇ, ਰਾਮਤੀਰਥ ਸਿੰਘ ਲੀਲ੍ਹਾ ਤੇ ਜੱਗਾ ਸਿੰਘ ਢਿੱਲੋਂ ਨੇ ਕਿਹਾ ਕਿ ਇਲਾਕੇ ਦੇ ਕਿਰਤੀ ਲੋਕ ਮੋਰਚੇ ਦੀ ਜਿੱਤ ਲਈ ਦ੍ਰਿੜ ਹਨ ਅਤੇ ਹਰ ਹਾਲ਼ਤ ਗਰੀਬ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਭਗਵੰਤ ਮਾਨ ਦੇ ਬੋਲੇ ਕੰਨਾਂ ਨੂੰ ਖੋਲਣ ਲਈ ਅੱਜ 103 ਦਿਨ ਪੂਰੇ ਹੋਣ ਤੋਂ ਬਾਦ ਇੱਕ ਵੱਡਾ ਰੋਸ-ਪ੍ਰਦਰਸ਼ਨ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਆਉਣ ਵਾਲੀ 10 ਜੁਲਾਈ ਨੂੰ ਬੁਲਾਈ ਸਾਂਝੀ ਮੀਟਿੰਗ 'ਚ ਅੰਦੋਲਨ ਦਾ ਅੈਲ਼ਾਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਲੋਕਾਂ ਲਾਮਬੰਦ ਕਰਨ ਲਈ ਅਤੇ ਜਿੱਤ ਯਕੀਨੀ ਬਣਾਉਣ ਲਈ ਭਾਵੇਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਪਰ ਫਿਰ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਟੀਮਾਂ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਵਿੱਚ ਪੁਲਿਸ ਅੱਤਿਆਚਾਰਾਂ ਦੇ ਮਾਮਲਿਆਂ ਪ੍ਰਤੀ ਨਵੀਂ ਬਣੀ ਭਗਵੰਤ ਮਾਨ ਦੀ "ਆਪ" ਸਰਕਾਰ ਖਿਲਾਫ਼ ਰੋਹ ਵਧ ਰਿਹਾ ਹੈ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸਿੰਘ ਕੁਲ਼ਾਰ, ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਗਗੜਾ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਬਲਵਿੰਦਰ ਸਿੰਘ ਬਾਰਦੇਕੇ, ਪੇਂਡੂ ਮਜ਼ਦੂਰ ਯੂਨੀਅਨ ਆਗੂ ਬਖਤਾਵਰ ਸਿੰਘ ਜਗਰਾਉਂ  ਨੇ ਵੀ ਪੁਲਿਸ ਅੱਤਿਆਚਾਰਾਂ ਦੇ ਲੰਬਤ ਪਏ ਸੰਗੀਨ ਮਾਮਲਿਆਂ 'ਚ ਲੋਕਾਂ ਨੂੰ ਨਿਆਂ ਦੇਣ ਦੀ ਮੰਗ ਕੀਤੀ। ਮਹਿਲਾ ਅਾਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਪੁਲਿਸ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਵਤੀਰੇ ਦੀ ਨਿਖੇਧੀ ਕੀਤੀ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਜਿੰਦਰ ਸਿੰਘ ਮਾਣੂੰਕੇ ਤੇ ਬਲਦੇਵ ਸਿੰਘ ਮਾਣੂੰਕੇ, ਗੁਰਚਰਨ ਸਿੰਘ ਬਾਬੇਕਾ ਆਦਿ ਵੀ ਹਾਜ਼ਰ ਸਨ। 

ਡਾ ਅਮਨਦੀਪ ਅਰੋੜਾ ਨੂੰ ਸਿਹਤ ਮੰਤਰੀ ਬਣਾਇਆ ਜਾਵੇ ,ਪਾਂਧੀ

ਧਰਮਕੋਟ ਜੁਲਾਈ 3 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੋਗਾ ਸੀਟ ਦੀ ਟੱਕਰ ਕਾਂਟੇਦਾਰ ਬਣੀ ਰਹੀ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਬਾਜ਼ੀ ਮਾਰੀ ਸੀ
ਡਾਕਟਰ ਅਮਨਦੀਪ ਕੌਰ ਅਰੋੜਾ ਪੇਸ਼ੇ ਵਜੋਂ ਆਰਮੀ ਹਸਪਤਾਲ ਵਿਚ ਡਾਕਟਰ ਦੀ ਭੂਮਿਕਾ ਨਿਭਾਉਂਦੀ ਰਹੀ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਐਂਟੀ ਕਰੱਪਸ਼ਨ ਆਗੂ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਸਰਕਾਰ ਵਿਚ ਸਿਹਤ ਮੰਤਰੀ ਦਾ ਅਹੁਦਾ ਖ਼ਾਲੀ ਪਿਆ ਹੈ
ਸਾਡੀ ਸੀ ਐਮ ਸ੍ਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਇਹ ਮੰਤਰੀ ਮੰਡਲ ਦਾ ਪਦ ਇਕ ਸੂਝਵਾਨ ਤੇ ਚੰਗੇ ਖੜ੍ਹੇ ਲਿਖੇ ਤੇ ਸਿਹਤ ਸਬੰਧੀ ਜਾਣਕਾਰੀ ਰੱਖਣ ਵਾਲੇ ਸਾਡੀ ਭੈਣ ਮੋਗਾ ਤੋਂ ਐਮ ਐਲ ਏ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਸੋਂਪਿਆ ਜਾਵੇ
ਤਾਂ ਪੰਜਾਬ ਅੰਦਰ ਸਰਕਾਰੀ ਹਸਪਤਾਲਾਂ ਦਾ ਸੁਚੱਜੇ ਢੰਗ ਨਾਲ ਸੁਧਾਰ ਹੋ ਸਕੇ
ਮੋਗੇ ਜਿਲ੍ਹੇ ਦੇ ਵੋਟਰਾਂ ਦੀ ਮੰਗ ਦਾ ਧਿਆਨ ਰੱਖਦੇ ਹੋਏ ਮਾਨ ਸਰਕਾਰ ਡਾ ਅਮਨਦੀਪ ਕੌਰ ਅਰੋੜਾ ਨੂੰ ਸਿਹਤ ਮੰਤਰੀ ਬਣਾ ਕੇ ਮੋਗਾ ਵਾਸੀਆਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਜੀ

ਆਪ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇ ਕੇ ਪਹਿਲੀ ਗਰੰਟੀ ਪੂਰੀ

ਕੀਤੀ : ਆਪ ਆਗੂ ਜਸਵਿੰਦਰ ਸਿੰਘ ਢੋਲੇਵਾਲ

ਧਰਮਕੋਟ ਜੁਲਾਈ 3( ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ
ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਅੱਜ 1 ਜੁਲਾਈ ਤੋਂ ਬਿਜਲੀ
ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇ ਕੇ ਅਪਣੀ ਪਹਿਲੀ
ਗਰੰਟੀ ਪੂਰੀ ਕੀਤੀ ਹੈ । ਇਸ ਸੰਬੰਧੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਢੋਲੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਛੇਤੀ
ਅਮਲੀ ਜਾਮਾ ਪਹਿਨਾਇਆ ਜਾਵੇਗਾ । ਜਸਵਿੰਦਰ ਢੋਲੇਵਾਲ ਨੇ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ ਹਨ ਅਤੇ ਆਪ ਸਰਕਾਰ ਲੋਕਾਂ
ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਛੜ ਚੁੱਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਪਾਰਟੀ ਵਰਕਰ ਦਿਨ ਰਾਤ ਮਿਹਨਤ ਕਰ ਰਹੇ ਹਨ, ਜਿਸ ਦੇ ਸਾਰਥਕ ਨਤੀਜੇ ਜਲਦ ਹੀ ਲੋਕਾਂ ਨੂੰ ਮਿਲਣਗੇ ।
ਉਨ੍ਹਾਂ ਕਿਹਾ ਕਿ ਪਿਛਲੇ ਸੱਤਰ ਸਾਲਾਂ ਤੋਂ ਦੇਸ਼ ਦਾ ਆਰਥਿਕ ਢਾਂਚਾ ਬੁਰੀ ਤਰ੍ਹਾਂ ਤਹਿਸ ਨਹਿਸ ਹੋਇਆ ਪਿਆ ਹੈ ਜਿਸ ਨੂੰ ਮੁੜ ਲੀਹਾਂ ਤੇ ਲਿਆਉ ਸਰਕਾਰ ਤਨਦੇਹੀ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਨੇ ਕਿਹ ਆਪ ਸਰਕਾਰ ਜਲਦੀ ਹੀ ਮਹਿਲਾਵਾਂ ਦੇ ਖਾਤਿਆਂ ਵਿੱਚ ਇੱਕ ਇੱਕ ਹਜ਼ਾਰ ਰੁਪਏ ਪੌਣ ਦੀ ਗਾਰੰਟੀ ਵੀ ਪੂਰਾ ਕਰੇਗੀ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 133ਵਾਂ ਦਿਨ

ਸਿੱਖ ਭਾਵੇਂ ਸੋਨੇ ਦੇ ਬਣ ਜਾਣ ਪਰ ਹਿੰਦੂਤਵੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੇ ਰਹਿਣਗੇ : ਦੇਵ ਸਰਾਭਾ  
ਮੁੱਲਾਂਪੁਰ ਦਾਖਾ, 3 ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 133ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਮੱਘਰ ਸਿੰਘ ਫ਼ਰੀਦਕੋਟ (ਗੋਬਿੰਦਪੁਰਾ ਪਾਪੜਾ),ਬੱਬਲਜੋਤ ਸਿੰਘ ਫ਼ਰੀਦਕੋਟ,ਗੁਰਸਿਮਰਨਜੀਤ ਸਿੰਘ ਅੱਬੂਵਾਲ,ਅਮਰਜੀਤ ਸਿੰਘ ਸਰਾਭਾ,     ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਸ ਭਾਰਤ ਦੇਸ਼ ਨੂੰ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ। ਅੱਜ ਉਸ ਕੌਮ ਨੂੰ ਹਰ ਜਗ੍ਹਾ ਹਰ ਵੇਲੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ । ਭਾਰਤ 'ਚ ਸਿੱਖ ਭਾਵੇਂ ਸੋਨੇ ਦੇ ਬਣ ਜਾਣ ਪਰ ਹਿੰਦੂਤਵੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੇ ਰਹਿਣਗੇ। ਉਨ੍ਹਾਂ ਅੱਗੇ ਆਖਿਆ ਕਿ ਦੇਸ਼ ਵਿੱਚ ਕੁਝ ਕੁ ਬਾਂਦਰੀ ਬਿਰਤੀ ਵਾਲੀਆਂ ਔਰਤਾਂ ਸਿੱਖਾਂ ਨੂੰ ਬਾਰਾਂ ਵੱਜਣ ਤੇ ਕਮੈਂਟ ਕੱਸਦੀਆਂ ਨੇ ਪਰ ਸ਼ਾਇਦ ਉਨ੍ਹਾਂ ਨੂੰ ਇਹ ਭੁੱਲ ਗਿਆ ਕਿ ਸਿੱਖ ਸੂਰਮੇ ਆਪਣੀਆਂ ਜਾਨਾਂ ਤੇ ਖੇਡ ਕੇ ਉਨ੍ਹਾਂ ਦੀਆਂ ਹੀ ਭੈਣਾਂ ਨੂੰ ਮੁਗਲਾਂ ਤੋਂ ਛੁਡਵਾ ਕੇ ਲਿਆਉਂਦੇ ਸਨ । ਜੇਕਰ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਦੀ ਕਰੀਏ ਤਾਂ ਉਹ ਵੀ ਹਮੇਸ਼ਾਂ ਏਹੋ ਆਖਿਆ ਕਰਦੇ ਸਨ ਕਿ ਧੀ ਭਾਵੇਂ ਸਿੱਖ ਦੀ ਹੋਵੇ ਜਾਂ  ਹਿੰਦੂ ,ਮੁਸਲਮਾਨ, ਈਸਾਈ ਦੀ ਹੋਵੇ ਉਨ੍ਹਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨਾ ਸਾਡਾ ਪਹਿਲਾ ਫਰਜ਼ ਹੈ। ਜਦ ਕੇ ਜੋ ਸਾਧ ਬਲਾਤਕਾਰੀ ਹਨ ਉਨ੍ਹਾਂ ਨੂੰ ਜ਼ਮਾਨਤ ਤੇ ਛੱਡਿਆ ਜਾਂਦਾ ।ਪਰ ਇਕ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਚ ਡੱਕ ਕੇ ਰੱਖੇ ਜਾਂਦੇ ਹਨ  । ਜਦ ਕਿ ਆਖ਼ਰ ਧੀਆਂ ਦੀਆਂ ਇੱਜ਼ਤਾਂ ਦੇ ਰਾਖੇ ਦੀਆਂ ਤਸਵੀਰਾਂ ਤੋਂ ਕਿਉਂ ਡਰਦੀਆਂ ਨੇ ਸਰਕਾਰਾਂ। ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਹੁਣ ਸਮੁੱਚੀ ਸਿੱਖ ਕੌਮ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਜ਼ਰੂਰ ਇਕੱਠੇ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾ ਸਕੀਏ ਅਤੇ ਆਪਣੇ ਜੁਝਾਰੂਆਂ ਨੂੰ ਜਲਦ ਜੇਲ੍ਹਾਂ ਤੋਂ ਰਿਹਾਅ ਕਰਵਾ ਸਕੀਏ। ਇਸ ਮੌਕੇ ਅਮਰਜੀਤ ਸਿੰਘ ਸਰਾਭਾ,ਪਰਦੀਪ ਸਿੰਘ ਅੱਬੂਵਾਲ,ਲਵਪ੍ਰੀਤ ਸਿੰਘ ਲੁਧਿਆਣਾ,ਚਰਨਪ੍ਰੀਤ ਸਿੰਘ ਲੁਧਿਆਣਾ,ਕੁਲਵਿੰਦਰ ਸਿੰਘ ਲੁਧਿਆਣਾ,ਹਰਬੰਸ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਦਵਿੰਦਰ ਸਿੰਘ ਕਾਲੀ ਸਰਾਭਾ,ਗੱਗਾ ਸਰਾਭਾ,ਮੇਵਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਪਿਛਲੇ 20 ਸਾਲਾਂ ਤੋਂ ਨਹੀਂ ਹੋਈ ਸੀ ਲੋਪੋਂ ਅਗਵਾੜ ਛੱਪੜ ਦੀ ਸਫਾਈ  - ਡਾਕਟਰ ਇਕਬਾਲ ਸਿੰਘ ਧਾਲੀਵਾਲ  

ਪ੍ਰਧਾਨ ਰਾਣਾ ਅਤੇ ਕੌਂਸਲਰਾਂ ਨੇ ਸ਼ੂਰੂ ਕਰਵਾਇਆ 14 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੀ ਛੱਪੜ ਦੀ ਸਫਾਈ ਦਾ ਕੰਮ                             ਜਗਰਾਓਂ(ਅਮਿਤ ਖੰਨਾ ) ਸ਼ਹਿਰ ਜਗਰਾਉਂ ਨੂੰ ਬਰਸਾਤੀ ਪਾਣੀ ਤੋਂ ਨਿਜਾਤ ਦਵਾਉਣ ਲਈ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕੌਂਸਲਰ  ਰਵਿੰਦਰਪਾਲ ਸਿੰਘ ਰਾਜੂ ਕਾਮਰੇਡ,  ਡਾਕਟਰ ਇਕਬਾਲ ਸਿੰਘ ਧਾਲੀਵਾਲ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਰਮੇਸ਼ ਸਹੋਤਾ,ਕੌਂਸਲਰ ਵਿਕਰਮ ਜੱਸੀ, ਕੌਂਸਲਰ ਅਮਨ ਬੌਬੀ ਕਪੂਰ, ਸਤਿੰਦਰਪਾਲ ਤਤਲਾ, ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਜੰਗੀ ਪੱਧਰ ਤੇ ਨਾਲੇਆ ਦੀ ਸਫ਼ਾਈ ਦਾ ਕੰਮ ਅਤੇ ਛੱਪੜਾਂ ਦੀ ਸਫਾਈ ਦਾ ਕੰਮ ਦਿਨ ਰਾਤ ਇਕ ਕਰਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਬਰਸਾਤੀ ਪਾਣੀ ਦੇ ਨਾਲ ਵਪਾਰੀਆਂ, ਦੁਕਾਨਦਾਰਾਂ ਨੂੰ ਅਤੇ ਸ਼ਹਿਰ ਦੀ ਆਮ ਜਨਤਾ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾ ਸਕੇ । ਇਸੇ ਲੜੀ ਅਨੁਸਾਰ ਸੱਭ ਤੋਂ ਪਹਿਲਾਂ ਬੀਤੇ ਦਿਨੀ ਲਗਭਗ 14 ਲੱਖ ਰੁਪਏ ਦੀ ਲਾਗਤ ਨਾਲ ਡਿਸਪੋਜ਼ਲ ਰੋਡ ਤੋਂ ਡਰੇਣ ਪੁਲੀ ਨਾਨਕਸਰ ਤੱਕ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਜਿਸ ਦੇ ਨਾਲ ਵਾਰਡ ਨੰਬਰ 18 ਦਾਣਾ ਮੰਡੀ, ਪੁਰਾਣੀ ਸਬਜੀ ਮੰਡੀ, ਕਮਲ ਚੋਕ ਵਿੱਚ ਰੁਕਣ ਵਾਲੇ ਬਰਸਾਤੀ ਪਾਣੀ ਦੀ ਸਮਸਿਆ ਦਾ ਹੱਲ ਹੋ ਸਕੇ ਅਤੇ 10,12,14,9 ਆਦਿ ਵਾਰਡ ਵਿੱਚ ਹੋਣ ਵਾਲੀ ਬਰਸਾਤੀ ਪਾਣੀ ਦੀ ਨਿਕਾਸੀ ਦੇ ਨਾਲੇ ਦੀ ਸਫ਼ਾਈ ਦਾ ਕੰਮ ਵੀ ਕਰਵਾਇਆ ਗਿਆ ਅਤੇ ਬੰਦ ਨਾਲੇ ਨੂੰ ਚਾਲੂ ਕਰਵਾਇਆ ਗਿਆ । ਇਸ ਦੇ ਨਾਲ ਹੀ ਵਾਰਡ ਨੰਬਰ 12 ਵਿੱਚ ਪੈਂਦੇ ਨਾਲੇ ਨੂੰ ਤਿਆਰ ਕਰਵਾਉਣ ਦੇ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ । ਅੱਜ ਦਿਨ ਐਤਵਾਰ ਵਾਲੇ ਦਿਨ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵੱਲੋਂ ਡਾਕਟਰ ਇਕਬਾਲ ਸਿੰਘ ਧਾਲੀਵਾਲ ਦੇ ਵਾਰਡ ਵਿੱਚ ਪੈਂਦੇ ਛੱਪੜ ਦੀ ਲੋਪੋ ਅਗਵਾੜ , ਮੁਕੰਦਪੂਰੀ ਤੋਂ ਲੈ ਕੇ ਡਰੇਣ ਤੱਕ ਦੀ 14 ਲੱਖ ਰੁਪਏ ਨਾਲ  ਪੋਪਲੇਣ ਮਸ਼ੀਨ ਨਾਲ ਸਫਾਈ ਹੋਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਵਾਰਡ ਨੰਬਰ 11 ਤੋਂ ਡਾਕਟਰ ਇਕਬਾਲ ਸਿੰਘ ਧਾਲੀਵਾਲ ਵੱਲੋਂ ਦੱਸਿਆ ਗਿਆ ਕਿ ਪਿਛਲੇ ਲੱਗਭੱਗ 20 ਸਾਲ ਪਹਿਲਾਂ ਇਸ ਇਲਾਕੇ ਨੂੰ ਵਾਰਡ ਦੇ ਨਾਲ ਜੋੜਿਆ ਗਿਆ ਸੀ । ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੱਖਾਂ ਰੁਪਇਆਂ ਇਸ ਨਾਲੇ ਅਤੇ ਛੱਪੜ  ਦੀ ਸਫਾਈ ਲਈ ਨਗਰ ਕੌਂਸਲ ਵੱਲੋਂ ਮਨਜ਼ੂਰ ਕੀਤਾ ਜਾਂਦਾ ਸੀ ਪਰ ਅੱਜ ਤੱਕ ਕਦੇ ਵੀ ਇਸ ਕੰਮ ਨੂੰ ਜ਼ਮੀਨੀ ਤੌਰ ਤੇ ਨਹੀਂ ਕੀਤਾ ਗਿਆ ਇਹ ਸਫ਼ਾਈ ਦਾ ਕੰਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰੱਖਿਆ ਗਿਆ ਅਤੇ ਅੱਜ ਨਗਰ ਕੌਂਸਲ ਪ੍ਰਧਾਨ ਵੱਲੋਂ ਇਸ ਛੱਪੜ ਅਤੇ ਨਾਲੇ ਦੀ ਸਫਾਈ ਦੇ ਕੰਮ ਨੂੰ ਆਪਣੀ ਮਜੂਦਗੀ ਵਿਚ ਜੰਗੀ ਪੱਧਰ ਤੇ ਹਕੀਕਤ ਵਿਚ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਮੌਕੇ ਤੇ ਮੌਜੂਦ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ,ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ ਵੱਲੋਂ ਕਿਹਾ ਗਿਆ ਕਿ ਸ਼ਹਿਰ ਜਗਰਾਉਂ ਦੇ ਨਿਵਾਸੀਆਂ ਵੱਲੋਂ ਸਾਨੂੰ ਸਮੂਹ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਅਤੇ ਸਫਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਚੁਣੇ ਹੋਏ ਕੌਂਸਲਰਾਂ ਦੀ ਨਿਗਰਾਨੀ ਹੇਠ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਇਮਾਨਦਾਰੀ ਨਾਲ ਕਰਵਾਇਆ ਜਾ ਰਿਹਾ ਹੈ । 14 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਇਸ ਕੰਮ ਵਿੱਚ ਛੱਪੜ ਦੇ ਆਲੇ-ਦੁਆਲੇ 14 ਫੁੱਟ ਚੋੜ੍ਹਾਈ ਅਤੇ 6 ਫੁੱਟ ਡੂੰਗਾਈ ਦੀ ਸਫ਼ਾਈ ਕੀਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਬਰਸਾਤ ਦੇ ਦਿਨਾਂ ਵਿੱਚ ਇਸ ਦੇ ਆਲੇ-ਦੁਆਲੇ ਲੱਗਦੇ 5,6 ਵਾਰਡਾ ਦੇ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਅਹਿਮ ਕੰਮ ਕਰੇਗਾ ਇਹਨਾਂ ਵਾਰਡਾ ਨੂੰ ਬਰਸਾਤੀ ਪਾਣੀ ਜਮ੍ਹਾਂ ਰਹਿਣ ਤੋਂ ਕਾਫ਼ੀ ਨਿਜਾਤ ਮਿਲੇਗੀ ਅਤੇ ਵਾਰਡ ਨੰਬਰ 6 ਵਿੱਚ ਕੋਠਾ ਪੋਨਾ ਰੋਡ ਛੱਪੜ ਦੀ 12 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਸਫ਼ਾਈ ਦਾ ਕੰਮ ਵਾਰਡ ਵਾਸੀਆਂ ਅਤੇ ਕੌਂਸਲਰ ਜਰਨੈਲ ਸਿੰਘ ਲੋਹਟ ਦੀ ਮੰਗ ਤੇ ਇੱਕ ਦੋ ਦਿਨਾਂ ਵਿਚ ਸ਼ੁਰੂ ਕਰਵਾ ਦਿੱਤਾ ਜਾਵੇਗਾ । ਇਸ ਮੌਕੇ ਮਾਸਟਰ ਹਰਦੀਪ ਜੱਸੀ, ਠੇਕੇਦਾਰ ਵਿਕੀ ਟੰਡਨ,  ਠੇਕੇਦਾਰ ਹਰਿੰਦਰ ਸਿੰਘ ਚਾਵਲਾ, ਨਗਰ ਕੌਂਸਲ ਕਰਮਚਾਰੀ ਜਗਮੋਹਨ ਸਿੰਘ, ਅਤੇ ਵਾਰਡ ਨਿਵਾਸੀ ਮੌਜੂਦ ਸਨ

ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਹਾਲਾਤ-ਏ ਪੰਜਾਬ ਦਾ ਪੋਸਟਰ ਜਾਰੀ ਕੀਤਾ

ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਸਿੰਗਲ ਟਰੈਕ ਗੀਤ ‘ਹਾਲਾਤ-ਏ ਪੰਜਾਬ’ਦਾ ਪੋਸਟਰ ਅੱਜ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਰਿਲੀਜ ਕੀਤਾ।ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਗੀਤ ਦੀਆ ਮੁਬਾਰਕਾ ਦਿੰਦਿਆ ਕਿਹਾ ਕਿ ਅਜਿਹੇ ਗੀਤ ਲਿਖਣੇ ਅਤੇ ਗਾਉਣੇ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਇਸ  ਗੀਤ ਰਾਹੀ ਸਾਡੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਗੀਤ ਪੰਜਾਬ ਦੇ ਮੌਜੂਦਾ ਹਾਲਾਤਾ ਨੂੰ ਬਿਆਨ ਕਰਦਾ ਹੈ।ਇਸ ਮੌਕੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਇਸ ਗੀਤ ਨੂੰ ਅੱਜ ਦੇ ਪ੍ਰਸਿੱਧ ਗੀਤਕਾਰ ਡਾ:ਸਿਮਰਨਜੀਤ ਕੌਰ ਜੁਤਲਾ ਨੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ।ਇਸ ਗੀਤ ਨੂੰ ਸੰਗੀਤ ਹਰੀ ਅਮਿਤ ਨੇ ਦਿੱਤਾ ਹੈ।ਇਸ ਗੀਤ ਦੇ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘੀਆ ਨੇ ਪੇਸ ਕੀਤਾ ਅਤੇ ਸਿਵਰੰਜਨੀ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਪੰਜਾਬ ਦੀਆ ਵੱਖ-ਵੱਖ ਥਾਵਾ ਤੇ ਫਿਲਮਾਈ ਗਈ ਹੈ,ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਪਹਿਲੇ  ਗੀਤਾ ਵਾਗ ਇਸ ਗੀਤ ਨੂੰ ਪੂਰਾ-ਮਾਣ ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੂੰ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਲਾਲ ਸਿੰਘ ਸੰਤੋਖਸਰ ਵਾਲੇ,,ਬਾਬਾ ਆਤਮਾ ਰਾਮ,ਦਿਆ ਸਿੰਘ,ਸੋਨੀ ਚਕਰ,ਸੰਦੀਪ ਸਿੰਘ,ਕੁਲਦੀਪ ਸਿੰਘ,ਗੋਰਵ ਮੱਲ੍ਹਾ,ਕੈਮਰਾਮੈਨ ਮਨੀਸ ਅੰਗਰਾਲ,ਨਰਿੰਦਰ ਸ਼ਾਹਕੋਟ,ਕਿਰਨਦੀਪ ਕੌਰ,ਰਾਜ ਹਰੀਕੇ,ਰਵੀ ਵਰਮਾਂ,ਵਿੱਕੀ ਅਰੋੜਾ,ਬਲਵੀਰ ਵਿਰਕ,ਕੁਲਵਿੰਦਰ ਸਿੰਘ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲੇ ਗੀਤ ਦਾ ਪੋਸਟਰ ਜਾਰੀ ਕਰਦੇ ਹੋਏ।
 

ਪੁਲਸਿ ਜ਼ੁਲਮਾਂ ਖਲਿਾਫ਼ 103ਵੇਂ ਦਨਿ ਵੀ ਮੋਰਚਾ ਰਹਿਾ ਜਾਰੀ!

10 ਜੁਲਾਈ ਦੀ ਸਾਂਝੀ ਮੀਟੰਿਗ ਹੋਵੇਗਾ ਅੰਦੋਲਨ ਦਾ ਅੈਲ਼ਾਨ  
ਜਗਰਾਉਂ,ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਾਬ ਪੁਲਸਿ ਦੇ ਅਣਮਨੁੱਖੀ ਤਸੀਹਆਿਂ ਤੇ ਅੱਤਆਿਚਾਰਾਂ ਖਲਿਾਫ਼ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣਾ ਸਟਿੀ ਜਗਰਾਉਂ ਮੂਹਰੇ ਲਗਾਇਆ ਮੋਰਚਾ ਅੱਜ 103 ਵੇਂ ਦਨਿ ਵੀ ਜਾਰੀ ਰਹਿਾ।ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ ਤੇ ਜਲਿ੍ਹਾ ਸਕੱਤਰ ਸੁਖਦੇਵ ਸੰਿਘ ਮਾਣੂੰਕੇ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼.ਿ) ਪੰਜਾਬ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸੰਿਘ ਕੁਲਾਰ, ਕਸਿਾਨ ਸਭਾ ਦੇ ਅਾਗੂ ਨਰਿਮਲ ਸੰਿਘ ਧਾਲੀਵਾਲ, ਕੇਕੇਯੂ(ਯੂਥ ਵੰਿਗ) ਜਲਿ੍ਹਾ ਕਨਵੀਨਰ ਮਨੋਹਰ ਸੰਿਘ ਝੋਰੜਾਂ, ਬੀਕੇਯੂ(ਡਕੌਂਦਾ) ਦੇ ਆਗੂ ਕੁੰਡਾ ਸੰਿਘ ਕਾਂਉਂਕੇ, ਰਾਮਤੀਰਥ ਸੰਿਘ ਲੀਲ੍ਹਾ ਤੇ ਜੱਗਾ ਸੰਿਘ ਢੱਿਲੋਂ ਨੇ ਕਹਿਾ ਕ ਿਇਲਾਕੇ ਦੇ ਕਰਿਤੀ ਲੋਕ ਮੋਰਚੇ ਦੀ ਜੱਿਤ ਲਈ ਦ੍ਰੜਿ ਹਨ ਅਤੇ ਹਰ ਹਾਲ਼ਤ ਗਰੀਬ ਪਰਵਿਾਰਾਂ ਨੂੰ ਇਨਸਾਫ਼ ਦਵਿਾਇਆ ਜਾਵੇਗਾ।ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ,ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਤੇ ਜਲਿ੍ਹਾ ਸਕੱਤਰ ਜਸਦੇਵ ਸੰਿਘ ਲਲਤੋਂ ਨੇ ਕਹਿਾ ਕ ਿਪੁਲਸਿ ਅਧਕਿਾਰੀਆਂ ਅਤੇ ਭਗਵੰਤ ਮਾਨ ਦੇ ਬੋਲੇ ਕੰਨਾਂ ਨੂੰ ਖੋਲਣ ਲਈ ਅੱਜ 103 ਦਨਿ ਪੂਰੇ ਹੋਣ ਤੋਂ ਬਾਦ ਇੱਕ ਵੱਡਾ ਰੋਸ-ਪ੍ਰਦਰਸ਼ਨ ਕਰਨ ਦੀ ਜਰੂਰਤ ਹੈ।ਉਨ੍ਹਾਂ ਕਹਿਾ ਆਉਣ ਵਾਲੀ 10 ਜੁਲਾਈ ਨੂੰ ਬੁਲਾਈ ਸਾਂਝੀ ਮੀਟੰਿਗ 'ਚ ਅੰਦੋਲਨ ਦਾ ਅੈਲ਼ਾਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਹਿਾ ਕ ਿਇਲਾਕੇ ਦੇ ਪੰਿਡਾਂ ਵੱਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਅਤੇ ਜੱਿਤ ਯਕੀਨੀ ਬਣਾਉਣ ਲਈ ਭਾਵੇਂ ਨੁੱਕੜ ਮੀਟੰਿਗਾਂ ਦਾ ਸਲਿਸਲਿਾ ਜਾਰੀ ਹੈ ਪਰ ਫਰਿ ਪ੍ਰਚਾਰ ਮੁਹੰਿਮ ਨੂੰ ਹੋਰ ਤੇਜ਼ ਕਰਨ ਲਈ ਟੀਮਾਂ ਬਣਾਈਆਂ ਜਾਣਗੀਆਂ।ਉਨ੍ਹਾਂ ਦੱਸਆਿ ਕ ਿਆਮ ਲੋਕਾਂ ਵੱਿਚ ਪੁਲਸਿ ਅੱਤਆਿਚਾਰਾਂ ਦੇ ਮਾਮਲਆਿਂ ਪ੍ਰਤੀ ਨਵੀਂ ਬਣੀ ਭਗਵੰਤ ਮਾਨ ਦੀ "ਆਪ" ਸਰਕਾਰ ਖਲਿਾਫ਼ ਰੋਹ ਵਧ ਰਹਿਾ ਹੈ। ਇਸ ਸਮੇਂ ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸੰਿਘ ਕੁਲ਼ਾਰ, ਹਰੀ ਸੰਿਘ ਚਚਰਾੜੀ ਤੇ ਅੰਗਰੇਜ਼ ਸੰਿਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸੰਿਘ ਫੌਜੀ, ਨਹਿੰਗ ਸੰਿਘ ਜੱਥੇਦਾਰ ਚੜ੍ਤ ਸੰਿਘ ਗਗੜਾ, ਠੇਕੇਦਾਰ ਅਵਤਾਰ ਸੰਿਘ ਜਗਰਾਉਂ, ਬਲਵੰਿਦਰ ਸੰਿਘ ਬਾਰਦੇਕੇ, ਪੇਂਡੂ ਮਜ਼ਦੂਰ ਯੂਨੀਅਨ ਆਗੂ ਬਖਤਾਵਰ ਸੰਿਘ ਜਗਰਾਉਂ  ਨੇ ਵੀ ਪੁਲਸਿ ਅੱਤਆਿਚਾਰਾਂ ਦੇ ਲੰਬਤ ਪਏ ਸੰਗੀਨ ਮਾਮਲਆਿਂ 'ਚ ਲੋਕਾਂ ਨੂੰ ਨਆਿਂ ਦੇਣ ਦੀ ਮੰਗ ਕੀਤੀ। ਮਹਲਿਾ ਅਾਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਪੁਲਸਿ ਅਧਕਿਾਰੀਆਂ ਅਤੇ ਪੰਜਾਬ ਸਰਕਾਰ ਦੇ ਵਤੀਰੇ ਦੀ ਨਖਿੇਧੀ ਕੀਤੀ। ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਇਕਾਈ ਪ੍ਰਧਾਨ ਜੰਿਦਰ ਸੰਿਘ ਮਾਣੂੰਕੇ,ਬਲਦੇਵ ਸੰਿਘ ਮਾਣੂੰਕੇ, ਗੁਰਚਰਨ ਸੰਿਘ ਬਾਬੇਕਾ ਆਦ ਿਵੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਵੱਖ-ਵੱਖ ਜਥੇਬੰਦੀਆ ਦੇ ਆਗੂ ਰੋਸ ਧਰਨਾ ਦਿੰਦੇ ਹੋਏ

  ਸੜਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌਤ

ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਪਿੰਡ ਲੱਖਾ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਏ ਐਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਮਨਜੋਤ ਸਿੰਘ (19) ਪੁੱਤਰ ਬੂਟਾ ਸਿੰਘ ਵਾਸੀ ਲੱਖਾ ਜੋ ਪਿੰਡ ਲੱਖਾ ਤੋ ਪੈਲਟੀਨਾ ਮੋਟਰਸਾਇਕਲ ਨੰਬਰ ਪੀ ਬੀ 10 ਜੀ ਸੀ-5449 ਤੇ ਹਠੂਰ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਅਚਾਨਿਕ ਦਰੱਖਤ ਨਾਲ ਟਕਰਾ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ।ਉਨ੍ਹਾ ਦੱਸਿਆ ਕਿ ਮ੍ਰਿਤਕ ਹਰਮਨਜੋਤ ਸਿੰਘ ਦੇ ਪਿਤਾ ਬੂਟਾ ਸਿੰਘ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ ਪੋਸਟਮਾਰਟਮ ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।

ਫੋਟੋ ਕੈਪਸ਼ਨ:-ਮ੍ਰਿਤਕ ਹਰਮਨਜੋਤ ਸਿੰਘ ਦੀ ਪੁਰਾਣੀ ਤਸਵੀਰ ਅਤੇ ਸੜਕ ਹਾਦਸੇ ਦੀ ਤਸਵੀਰ।