You are here

ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਸਟਾਫ਼ ਅਤੇ ਸਬੰਧਿਤ ਅਧਿਕਾਰੀਆਂ ਨਾਲ ਸਕੀਮ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗ  

ਛੱਪੜਾਂ ਦਾ ਨਵੀਨੀਕਰਨ/ ਸੁਧਾਰ, ਰੁੱਖ ਲਗਾਉਣ ਤੇ ਕੁਦਰਤੀ ਸਰੋਤਾਂਵ ਨਾਲ ਸਬੰਧਤ ਕੰਮ ਪਲੇਠੇ ਤੌਰ ਤੇ ਕੀਤੇ ਜਾਣ : ਡਿਪਟੀ ਕਮਿਸ਼ਨਰ
ਫਿਰੋਜ਼ਪੁਰ 30 ਜੂਨ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਆਈ.ਏ.ਐਸ. ਵੱਲੋਂ ਮਗਨਰੇਗਾ ਸਕੀਮ ਦੀ ਪ੍ਰਗਤੀ ਦਾ ਰੀਵਿਊ ਕਰਨ ਲਈ ਸਮੂਹ ਮਗਨਰੇਗਾ ਸਟਾਫ਼ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿ) ਸ. ਗਗਨਦੀਪ ਸਿੰਘ ਵਿਰਕ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ. ਹਰਜਿੰਦਰ ਸਿੰਘ ਵੀ ਹਾਜ਼ਰ ਸਨ। ਮਗਨਰੇਗਾ ਸਕੀਮ ਤਹਿਤ ਵੱਖ-ਵੱਖ ਨੁਕਤਿਆਂ ਉਤੇ ਪ੍ਰਗਤੀ ਦਾ ਰੀਵਿਊ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋ ਸਮੂਹ ਬੀ.ਡੀ.ਪੀ.ਓਜ ਅਤੇ ਸਮੂਹ ਮਗਨਰੇਗਾ ਸਟਾਫ਼ ਨੂੰ ਆਦੇਸ਼ ਜਾਰੀ ਕੀਤੇ ਕਿ ਜ਼ਿਲ੍ਹੇ ਦੀ ਹਰੇਕ ਪੰਚਾਇਤ ਵਿੱਚ ਮਗਨਰੇਗਾ ਸਕੀਮ ਤਹਿਤ ਵੱਧ ਤੋ ਵੱਧ ਕੰਮ ਕਰਵਾਏ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਪਲੇਠੇ ਤੌਰ `ਤੇ ਕੁਦਰਤੀ ਸਰੋਤਾਂ ਨਾਲ ਸਬੰਧਿਤ ਕੰਮ ਕਰਵਾਏ ਜਾਣ ਜਿਨ੍ਹਾਂ ਵਿੱਚ ਛੱਪੜਾਂ ਦਾ ਨਵੀਨੀਕਰਨ, ਛੱਪੜਾਂ ਦਾ ਸੁਧਾਰ ਤੋਂ ਇਲਾਵਾ ਰੁੱਖ ਲਗਾਉਣ ਦੇ ਕੰਮ ਵੱਧ ਤੋ ਵੱਧ ਕਰਵਾਏ ਜਾਣ। ਡਿਪਟੀ ਕਮਿਸ਼ਨਰ ਨੇ ਸਟਾਫ਼ ਨੂੰ ਇਹ ਵੀ ਸਖ਼ਤ ਹਦਾਇਤ ਕੀਤੀ ਗਈ ਕਿ ਨਹਿਰ ਮਹਿਕਮੇ ਵੱਲੋਂ ਪ੍ਰਾਪਤ ਹੋਈਆਂ ਤਜਵੀਜਾਂ ਅਨੁਸਾਰ ਸਾਰੇ ਦੇ ਸਾਰੇ ਕੰਮ ਜਿਵੇਂ ਕਿ ਡਰੇਨਾਂ/ਖਾਲਿਆਂ ਅਤੇ ਨਹਿਰਾਂ ਆਦਿ ਦੇ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ। ਉਨ੍ਹਾਂ ਨੇ ਮਗਨਰੇਗਾ ਫੀਲਡ ਸਟਾਫ਼ ਨੂੰ ਰੋਜ਼ਾਨਾ ਫੀਲਡ ਵਿੱਚ ਕੰਮ ਵਾਲੀ ਥਾਂ ਤੇ ਹਾਜ਼ਰ ਰਹਿਣ ਦੇ ਵੀ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮਗਨਰੇਗਾ ਸਕੀਮ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਅਤੇ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਨਾਲ ਕੰਨਵਰਜਸ ਕਰਕੇ ਪਿੰਡਾਂ ਵਿੱਚ ਵੱਧ ਤੋ ਵੱਧ ਲੀਕਵਡ ਅਤੇ ਸੋਲਿਡ ਵੇਸਟ ਮੈਨੇਜਮੈਟ ਦੇ ਕੰਮ ਤਤਕਾਲ ਪ੍ਰਭਾਵ ਨਾਲ ਕਰਵਾਉਣ ਦੇ ਆਦੇਸ਼ ਵੀ ਦਿੱਤੇ।ਉਨ੍ਹਾਂ ਸਮੂਹਮਗਨਰੇਗਾ ਸਟਾਫ਼ ਨੂੰ ਸਖਤੀ ਨਾਲ ਹਦਾਇਤ ਕੀਤੀ ਕਿ ਮੁੱਖ ਦਫਤਰ ਵੱਲੋ ਜਾਰੀ ਹਦਾਇਤਾਂ ਅਨੂਸਾਰ ਨੈਸ਼ਨਲ ਮੋਬਾਇਲ ਮੋਨੀਟਰਿੰਗ ਸਿਸਟਮ ਨੂੰ ਜ਼ਿਲ੍ਹੇ ਵਿੱਚ ਫੋਰੀ ਤੌਰ `ਤੇ ਲਾਗੂ ਕੀਤਾ ਜਾਵੇ ਅਤੇ ਮੁੱਖ ਦਫਤਰ ਵੱਲੋਂ ਦਿੱਤੇ ਗਏ ਟੀਚਿਆਂ ਅਨੁਸਾਰ ਮੈਨਡੇਜ਼ ਜਨਰੇਟ ਕੀਤੇ ਜਾਣ। ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਵਿ) ਸ. ਗਗਨਦੀਪ ਸਿੰਘ ਵਿਰਕ ਵੱਲੋਂ ਸਮੂਹ ਅਧਿਕਾਰੀਆਂ ਅਤੇ ਮਗਨਰੇਗਾ ਸਟਾਫ ਨੂੰ ਆਦੇਸ਼ ਦਿੱਤੇ ਗਏ ਕਿ ਉਨ੍ਹਾਂ ਵੱਲੋਂ ਮਗਨਰੇਗਾ ਸਕੀਮ ਦੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਇਆ ਕਰੇਗੀ । ਇਸ ਲਈ ਕੰਮ ਵਾਲੀ ਜਗ੍ਹਾਂ `ਤੇ ਸਾਰੇ ਵਰਕਰ, ਕੰਮ `ਤੇ ਹਾਜ਼ਰ ਹੋਣੇ ਚਾਹੀਦੇ ਹਨ। ਮਸਟਰੋਲ ਸਾਇਟ `ਤੇ ਉਪਲਬੱਧ ਹੋਣਾ ਜ਼ਰੂਰੀ ਹੈ ਅਤੇ ਹਾਜ਼ਰ ਆਏ ਵਿਅਕਤੀਆਂ ਪਾਸ ਆਪਣੇ ਜਾਬ ਕਾਰਡ ਹੋਣੇ ਲਾਜ਼ਮੀ ਹਨ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਦੌਰਾਨ ਮ੍ਰਿਤਕਾਂ ਦੇ ਵਾਰਸਾਂ ਨੂੰ ਅਪੀਲ, ਹਫਤੇ ਦੇ ਅੰਦਰ ਜਮ੍ਹਾਂ ਕਰਵਾਈ ਜਾਵੇ ਆਪਣੀ ਫਾਈਲ

ਮ੍ਰਿਤਕਾਂ ਦੇ ਵਾਰਸਾਂ ਨੂੰ ਦਿੱਤੀ ਜਾ ਰਹੀ ਹੈ ਗ੍ਰਾਂਟ
ਮਿੱਥੇ ਸਮੇਂ ਤੋਂ ਬਾਅਦ ਕੋਈ ਕਲੇਮ ਨਹੀਂ ਦਿੱਤਾ ਜਾਵੇਗਾ - ਅਨੀਤਾ ਦਰਸ਼ੀ
ਲੁਧਿਆਣਾ, 30 ਜੂਨ (ਰਣਜੀਤ ਸਿੱਧਵਾਂ) : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਕੋਵਿਡ ਦੌਰਾਨ ਮ੍ਰਿਤਕਾਂ ਦੇ ਵਾਰਸਾਂ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ। ਸ੍ਰੀਮਤੀ ਦਰਸ਼ੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦੀ ਵੈਬਸਾਈਟ www.ludhiana.nic.in  'ਤੇ ਕੋਵਿਡ-19 ਦੌਰਾਨ ਮ੍ਰਿਤਕਾਂ ਦੇ ਨਾਮ ਅਤੇ ਪਤੇ ਸਬੰਧੀ ਸੂਚੀ ਮੌਜੂਦ ਹੈ ਜਿਸ ਵਿੱਚ ਮ੍ਰਿਤਕਾਂ ਦੇ ਵਾਰਸਾਂ ਦੀ ਲਿਸਟ ਵਿੱਚ ਅਧੂਰੇ ਪਤੇ/ਗਲਤ ਫੋਨ ਨੰਬਰ ਹੋਣ ਕਰਕੇ ਸੰਪਰਕ ਕਰਨ ਵਿੱਚ ਔਕੜਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਚੀ ਅਨੁਸਾਰ ਜੇਕਰ ਕਿਸੇ ਮ੍ਰਿਤਕ ਦਾ ਕੋਈ ਵਾਰਸ ਮੋਜੂਦ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਜਾਂ ਨੇੜੇ ਦੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਵਿਖੇ ਆਪਣੀ ਫਾਈਲ ਅੱਜ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਸਕਦਾ ਹੈ। ਮਿੱਥੇ ਸਮੇਂ ਤੋਂ ਬਾਅਦ ਵਿੱਚ ਕੋਈ ਕਲੇਮ ਨਹੀਂ ਦਿੱਤਾ ਜਾਵੇਗਾ।

 

ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਮਾਤ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ, ਵਿਖੇ ਜਮਾਤ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ।ਕਾਮਰਸ ਗਰੁੱਪ ਵਿਚ ਸ਼ਰੇਆ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੋਸ਼ਨੀ ਨੇ 90% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਯੋਗੇਸ਼ ਨੇ 88.6% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁਪ ਵਿਚੋਂ ਸੋਨਾਲੀ ਨੇ 89.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਪਵਲੀਨ ਕੌਰ ਨੇ 84.6% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਲਵ ਕੁਮਾਰ ਨੇ 83% ਅੰਕ ਪ੍ਰਾਪਤ ਕਰਕੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਕੀ ਵਿਦਿਆਰਥੀਆਂ ਨੇ ਵੀ 70% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਜੋ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ।   ਇਸ ਮੌਕੇ ਤੇ ਸਕੂਲ ਦੀ ਪ੍ਰਬੰਧ ਸਮਿਤੀ ਦੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ , ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਦੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਅਤੇ ਮਾਤਾ-ਪਿਤਾ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਵਿੱਖ ਵਿਚ ਅੱਗੇ ਵਧਣ ਲਈ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਬੇਟਾ ਤੁਸੀਂ ਜਿੱਥੇ ਵੀ ਜਾਓਗੇ, ਉੱਥੇ ਜਾ ਕੇ ਐਵੇਂ ਹੀ ਸੰਸਕਾਰਾਂ ਦਾ ਪ੍ਰਕਾਸ਼ ਜ਼ਰੂਰ ਫੈਲਾਉਂਦੇ ਰਹਿਣਾ ਹੈ ਤਾਂ ਜੋ ਤੁਸੀਂ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕੋ।

ਮਾਤਾ ਸ਼ੀਤਲਾ ਅਤੇ ਮਾਤਾ ਕਾਲਕਾ ਦੀ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ  ਵਿੱਚ  ਸ਼ਾਨਦਾਰ ਮੂਰਤੀ ਸਥਾਪਨਾ

 ਜਗਰਾਉ 30ਜੂਨ (ਅਮਿਤਖੰਨਾ)ਪ੍ਰਾਚੀਨ ਸ਼ੀਤਲਾ ਮਾਤਾ ਮੰਦਰ,ਪੁਰਾਣੀ ਘਾਹ ਮੰਡੀ ਜਗਰਾਉਂ ਵਿਖੇ ਮਾਂ ਸ਼ੀਤਲਾ ਅਤੇ ਮਾਂ ਕਾਲਕਾ ਦੀ  ਮੂਰਤੀ ਸਥਾਪਨਾ  ਦਾ ਵਿਸ਼ਾਲ ਆਯੋਜਨ    30 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ  ਆਰੰਭ ਕੀਤੇ ਗਏ ਹਨ    ਜੋ ਲਗਾਤਾਰ ਤਿੰਨ ਦਿਨ 30 ਜੂਨ ਤੋਂ 2 ਜੁਲਾਈ   ਤਕ ਚਲਦੇ  ਰਹਿਣਗੇ ।ਇਸ ਬਾਰੇ   ਜਾਣਕਾਰੀ ਦਿੰਦਿਆਂ ਮੰਦਰ ਦੇ ਟਰੱਸਟੀ ਅਜੇ ਸੋਨੀ ਜੀ ਨੇ ਦੱਸਿਆ  ਕਿ ਮਹਾਂਮਾਈ ਦੀ  ਕਿਰਪਾ ਨਾਲ  30 ਜੂਨ ਨੂੰ ਅਰੰਭ ਕੀਤੇ ਇਸ ਕਾਰਜ ਵਿਚ ਮਹਾਂਮਾਈ ਦੇ ਸਵਰੂਪ ਦਾ  ਜਲ ,ਅੰਨ ਅਤੇ ਫਲਾਂ ਵਿੱਚ ਅਧਿਵਾਸ ਕੀਤਾ ਜਾਵੇਗਾ । ਇਸੇ ਲੜੀ ਵਿਚ ਇੱਕ ਜੁਲਾਈ ਨੂੰ  ਮਾਤਾ ਦੇ  ਦੋਨਾਂ ਪਾਵਨ  ਸਵਰੂਪਾਂ   ਦੀ ਸ਼ਹਿਰ    ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਰਾਤ ਨੂੰ ਸਿੱਧ ਮਾਤਾ ਚਿੰਤਪੂਰਨੀ ਭਜਨ ਮੰਡਲੀ ਦੁਆਰਾ  ਮਹਾਂਮਾਈ ਦੀ ਚੌਕੀ ਕੀਤੀ ਜਾਵੇਗੀ । ਦੋ ਜੁਲਾਈ ਨੂੰ  ਮਾਤਾ ਦੇ ਪਾਵਨ ਸਰੂਪਾਂ ਨੂੰ  ਨਵ ਨਿਰਮਿਤ ਮੰਦਿਰਾਂ ਵਿੱਚ  ਹਵਨ ਅਤੇ ਪੂਜਾ ਅਰਚਨਾ  ਨਾਲ ਸਥਾਪਿਤ ਕੀਤਾ ਜਾਵੇਗਾ ਇਨ੍ਹਾਂ ਕਾਰਜਾਂ ਨੂੰ ਪੰਡਿਤ  ਰਾਮ ਭੂਸ਼ਨ ਤਿਵਾਰੀ ਜੀ ਦੁਆਰਾ ਪੂਰੇ ਵਿਧੀ ਵਿਧਾਨ ਨਾਲ ਨੇਪਰੇ ਚਾੜ੍ਹਿਆ ਜਾਵੇਗਾ ।  ਮੂਰਤੀ ਸਥਾਪਨਾ ਦੇ ਇਸ ਅੰਤਿਮ ਦਿਨ ਰਾਤ ਨੂੰ ਟੀ ਸੀਰੀਜ਼ ਫੇਮ ਸਾਈ ਬੰਧੁੂ ਅਜੇ ਸੋਨੀ ਨਵੀਨ ਖੰਨਾ ਅਤੇ ਨੀਰਜ ਚੱਢਾ, ਅਨੂਪ ਤਾਂਗੜੀ  ਦੁਆਰਾ ਮਾਤਾ ਦੀ ਵਿਸ਼ਾਲ ਚੌਕੀ ਕੀਤੀ ਜਾਵੇਗੀ ।ਇੱਥੇ ਇਹ ਦੱਸਣਾ ਬਹੁਤ ਮਹੱਤਵਪੂਰਨ ਹੈ ਕਿ ਮੰਦਰ ਦੇ ਨਵ ਨਿਰਮਾਣ ਅਤੇ ਮੂਰਤੀਆਂ ਦੀ ਸੇਵਾ   ਰਜੇਸ਼ ਖੰਨਾ ਸਪੁੱਤਰ ਸਵਰਗੀ ਸ੍ਰੀ ਸੁਭਾਸ਼ ਖੰਨਾ   ਜੀ ਨੇ ਅਤੇ  ਮਾਸਟਰ ਗੁਲਸ਼ਨ ਕੁਮਾਰ ਜੀ  ਨੇ   ਆਪਣੀ ਨੇਕ ਕਮਾਈ ਵਿੱਚੋਂ ਕਰਵਾਈ ਹੈ । ਇਸ ਸ਼ੁੱਭ ਮੌਕੇ ਲਈ ਮੰਦਰ ਦੀ ਲਾਈਟਾਂ ਅਤੇ ਲੜੀਆਂ ਨਾਲ  ਕੀਤੀ   ਖੂਬਸੂਰਤ ਸਜਾਵਟ   ਮੰਦਰ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੀ ਹੈ  ।   ਮੂਰਤੀ ਸਥਾਪਨਾ ਦੇ ਅੰਤਿਮ ਦਿਨ ਸਾਰਾ ਦਿਨ ਮੰਦਿਰ ਵਿੱਚ  ਮਹਾਂਮਾਈ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ

ਪੰਜਾਬ ਸਟੇਟ ਫਰੀਡਮ ਫਾਈਟਰ ਸਕਸੈਂਸਰਜ਼ ਆਰਗੇਨਾਈਜ਼ੇਸ਼ਨ ਦਾ ਆਮ ਇਜਲਾਸ ਹੋਇਆ  

ਜਗਰਾਉ 30ਜੂਨ (ਅਮਿਤਖੰਨਾ)ਪੰਜਾਬ ਦੇ ਆਜ਼ਾਦੀ ਘੁਲਾਟੀਏ ਦੇ ਵਾਰਸਾਂ ਦਾ ਆਮ ਇਜਲਾਸ ਲੁਧਿਆਣਾ ਵਿਖੇ ਦੇਸ਼ ਦੀ 75 ਵੀ ਵਰ੍ਹੇਗੰਢ ਮਨਾਉਣ ਲਈ ਹੋਇਆ ਸੀ ਸਮਾਗਮ ਵਿਚ 150 ਤੋਂ ਵੱਧ ਆਜ਼ਾਦੀ ਘੁਲਾਟੀਏ ਦੇ  ਉੱਤਰ ਅਧਿਕਾਰੀ  ਸ਼ਾਮਲ ਹੋਏ  ਪ੍ਰਧਾਨ ਗਿਆਨ ਸਿੰਘ ਸੱਗੂ ਉੱਪ ਪ੍ਰਧਾਨ ਡਾ ਅਸ਼ੋਕ ਸ਼ਰਮਾ ਜਗਰਾਉਂ ਅਤੇ ਡਾ ਨਿਰੋਤਮ ਦੀਵਾਨ ਨੇ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ  ਸਭਾ ਦੇ ਚੇਅਰਮੈਨ ਡਾ ਅਸ਼ੋਕ ਭਾਟੀਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਡਾ ਅਸ਼ੋਕ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ  ਡਾ ਅਸ਼ੋਕ ਸ਼ਰਮਾ ਨੇ ਆਖਿਆ ਕਿ 75 ਸਾਲ ਬੀਤ ਜਾਣ ਤੋਂ ਬਾਅਦ ਵੀ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਉਨ੍ਹਾਂ ਦੇ ਹੱਕ ਦੀ ਪੂਰਤੀ ਨਹੀਂ ਹੋਈ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਨੌਕਰੀ ਵਿੱਚ 5 ਫੀਸਦ ਰਾਖਵਾਂਕਰਨ ਦਿੱਤਾ ਜਾਵੇ  ਆਈ ਐੱਮ ਸੀ ਨੇ ਸਾਰੇ ਫਰੀਡਮ ਫਾਈਟਰ ਪਰਿਵਾਰਾਂ ਨੂੰ ਸਨਮਾਨ ਪੱਤਰ ਦੇ ਨਾਲ ਸਨਮਾਨਿਆ ਅਮਨਪ੍ਰੀਤ ਕੌਰ ਸੋਹਲ ਜੋ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿਚੋਂ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ  ਕਿ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਛੇਤੀ ਹੀ ਮਿਲਿਆ ਜਾਵੇਗਾ

ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਜੰਮੂ ਕਸ਼ਮੀਰ  ਮਾਰਗ ਤੇ ਟਿਕਰੀ  (  ਮਾਂਡ ) ਵਿਖੇ    ਲਗਾਏ ਜਾਂਦੇ ਭੰਡਾਰੇ ਦਾ ਉਦਘਾਟਨ

ਜਗਰਾਉ 30ਜੂਨ (ਅਮਿਤਖੰਨਾ)ਸ੍ਰੀ ਅਮਰਨਾਥ ਯਾਤਰਾ ਦੀ  ਸ਼ੁਰੂਆਤ  ਬਹੁਤ ਹੀ ਧਾਰਮਿਕ ਜੋਸ਼ੋ ਖਰੋਸ਼ ਨਾਲ ਹੋਈ,  ਯਾਤਰੀਆਂ ਦੀ ਸੇਵਾ ਲਈ ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਜੰਮੂ ਕਸ਼ਮੀਰ  ਮਾਰਗ ਤੇ ਟਿਕਰੀ  (  ਮਾਂਡ ) ਵਿਖੇ    ਲਗਾਏ ਜਾਂਦੇ ਭੰਡਾਰੇ ਦਾ ਉਦਘਾਟਨ ਡੀ.ਸੀ ਊਧਮਪੁਰ ਕ੍ਰਿਤਿਕਾ ਜਯੋਤਸਨਾ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਐੱਸ ਐੱਸ ਪੀ  ਵਿਨੋਦ ਕੁਮਾਰ ਵੀ ਹਾਜ਼ਰ ਰਹੇ , ਇਨ੍ਹਾਂ ਤੋਂ ਇਲਾਵਾ ਸਾਬਕਾ ਐਮ ਐਲ ਏ ਬਲਵੰਤ ਸਿੰਘ ਮਾਨਕੋਟੀਆ  ਪਵਨ ਖਜੂਰੀਆ ,  ਏ ਡੀ ਸੀ ਮੁਹੰਮਦ ਸਈਅਦ ਖ਼ਾਨ , ਡੀ ਡੀ ਸੀ ਚੇਅਰਮੈਨ ਲਾਲ ਚੰਦ  ਤੋਂ ਇਲਾਵਾ  ਸਰਪੰਚ ਸੁਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ. ਇਸ ਮੌਕੇ ਮੰਡਲ ਦੇ ਪ੍ਰਧਾਨ ਵਿਵੇਕ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ 13   ਵਾ ਭੰਡਾਰਾ   ਲਗਾਇਆ ਜਾ ਰਿਹਾ ਹੈ  ਜਿਸ ਵਿਚ ਯਾਤਰੀਆਂ ਲਈ ਭੋਜਨ ਅਤੇ ਰਾਤਰੀ ਵਿਸ਼ਰਾਮ ਤੋਂ ਇਲਾਵਾ ਹੋਰ ਸਾਰੀਆਂ ਸੁਵਿਧਾਵਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਪ੍ਰਧਾਨ ਗਰਗ ਨੇ ਕਿਹਾ ਕਿ ਊਧਮਪੁਰ ਜ਼ਿਲ੍ਹੇ ਦੀਆਂ  ਸਿਰਮੌਰ ਸ਼ਖਸੀਅਤਾਂ ਡਾ. ਆਰ.ਸੀ ਨਾਗਰ ਅਤੇ ਵਿਕਰਮ ਸਲਾਥੀਆ ਵੱਲੋਂ ਭੰਡਾਰੇ ਦੀ ਸ਼ੁਰੂਆਤ ਤੋਂ ਲੈ ਕੇ ਸਮਾਪਤੀ   ਤਕ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ .  ਉਨ੍ਹਾਂ ਮੰਡਲ ਵੱਲੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਖਾਸ ਕਰ ਸਥਾਨਕ  ਸ਼ਖ਼ਸੀਅਤਾਂ ਵੱਲੋਂ  ਭੰਡਾਰੇ ਦੀ  ਤਾਰੀਫ਼ ਕਰਦਿਆਂ ਕਿਹਾ ਗਿਆ ਕਿ ਅੱਜ ਊਧਮਪੁਰ ਜ਼ਿਲ੍ਹੇ ਵਿੱਚ ਜਗਰਾਉਂ ਵਾਲਿਆਂ ਦਾ ਭੰਡਾਰਾ  ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕਾ ਹੈ । ਡਿਪਟੀ ਕਮਿਸ਼ਨਰ ਕਰਿਤਿਕਾ ਜਯੋਤਸਨਾ ਨੇ ਆਪਣੇ ਸੰਬੋਧਨ ਵਿਚ ਕਿਹਾ  ਕਿ  ਪੂਰੀ ਯਾਤਰਾ ਦੌਰਾਨ ਭੰਡਾਰਾ ਚਲਾਉਣਾ ਅਤੇ ਚੌਵੀ ਘੰਟੇ ਯਾਤਰੀਆਂ ਦੀ ਸੇਵਾ ਕਰਨਾ ਇਕ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ  , ਜਿਸ ਲਈ ਉਹ ਸੰਸਥਾ ਦੇ ਸਾਰੇ ਹੀ ਮੈਂਬਰਾਂ ਵਧਾਈ ਦੇ ਪਾਤਰ  ਹਨ,  ਉਨ੍ਹਾਂ ਸੰਸਥਾ ਦੇ ਅਹੁਦੇਦਾਰਾਂ ਨੂੰ ਇਹ ਯਕੀਨ ਦਿਵਾਇਆ ਕਿ ਪ੍ਰਸ਼ਾਸਨ ਭੰਡਾਰੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ  ਵਚਨਬੱਧ ਹੈ ਤੇ ਭੰਡਾਰੇ ਵਿਚ ਕਿਸੇ ਕਿਸਮ ਦੀ ਕੋਈ ਕਮੀ ਜਾਂ ਰੁਕਾਵਟ  ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ  ਆਮ ਆਦਮੀ ਪਾਰਟੀ ( ਪੰਜਾਬ  ) ਦੇ  ਜਨਰਲ ਸਕੱਤਰ ਗੋਪੀ ਸ਼ਰਮਾ , ਸੁਮਿਤ ਸ਼ਾਸਤਰੀ  ਸੰਜੀਵ ਮਲਹੋਤਰਾ  ਸੁਖਦੀਪ ਨਾਹਰ  ਅਸ਼ਵਨੀ ਕੁਮਾਰ  ਦੀਪਕ ਜੈਨ  ਪਵਨ ਕੱਕਡ਼  ਭਾਰਤ ਭੂਸ਼ਨ  ਰਾਹੁਲ ਸ਼ਰਮਾ ਦਵਿੰਦਰ ਕੁਮਾਰ  ਕ੍ਰਿਸ਼ਨਾ ਗੁਪਤਾ ਦੀਪ  ਸ਼ਰਮਾ ਅੰਕਿਤ ਗਰਗ  ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ ।

ਆਰਟਸ ਗਰੁੱਪ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ ਦੀ  ਚਾਰੂ ਦਾ ਰਿਹਾ ਪੂਰੇ  ਜਗਰਾਉਂ  ਵਿਚ ਪਹਿਲਾ ਸਥਾਨ

 ਸ਼ਾਨਦਾਰ ਸੋ ਫ਼ੀਸਦੀ  ਨਤੀਜਾ  
90% ਤੋਂ ਉੱਪਰ   -- 21, 80% ਤੋਂ ਉੱਪਰ  ---- 86, 70% ਤੋ ਉੱਪਰ ---   34
ਜਗਰਾਉ 30ਜੂਨ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਨੇ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ਵਿਚ ਮੋਹਰੀ ਪੁਜੀਸ਼ਨਾਂ ਲੈ ਕੇ ਧਮਾਲਾਂ ਪਾ ਦਿੱਤੀਆਂ ਹਨ । ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਚਾਰੂ 97.8% ਅੰਕ ਲੈ ਕੇ  ਮੈਰਿਟ  ਦੀ ਹੱਕਦਾਰ   ਬਣੀ   ਹੈ ।ਇਸੇ ਲੜੀ ਵਿੱਚ ਐਸ਼ਮਨ ਦੇ  ਕਾਮਰਸ ਵਿਚੋਂ 95%ਅੰਕਿਤਾ ਵਿਰਕ ਦੇ ਆਰਟਸ ਵਿੱਚੋਂ 94.8% ਚਿਰਾਗ ਖੰਨਾ ਦੇ ਆਰਟਸ ਵਿੱਚੋਂ 93.8% ਰਮਨੀਤ ਕੌਰ ਦੇ ਕਾਮਰਸ ਚੋਂ 92.8% ਸ਼ਰੁਤੀ ਤਨੇਜਾ ਦੇ ਸਾਇੰਸ ਵਿੱਚੋਂ   92.6 % ਪ੍ਰਦੀਪ ਕੌਰ  ਦੇ ਸਾਇੰਸ ਚੋਂ 92.4 ਨਵਪ੍ਰੀਤ ਕੌਰ ਦੇ ਕਾਮਰਸ ਚੋਂ 91.8 ਜਸਮੀਤ ਕੌਰ ਦੇ ਸਾਇੰਸ ਵਿੱਚੋਂ 89.4 %ਅੰਕ ਹਾਸਿਲ ਕਰਕੇ   ਸਕੂਲ ਵਿਚੋਂ ਮੋਹਰੀ ਪੁਜ਼ੀਸ਼ਨਾਂ ਤੇ ਰਹੇ ਹਨ । ਨਤੀਜਾ ਨਿਕਲਦੇ ਹੀ ਸਕੂਲ ਵਿਚ ਜਸ਼ਨ ਵਾਲਾ ਮਾਹੌਲ ਬਣ ਗਿਆ ।ਸਕੂਲ ਪੁੱਜੇ ਹੋਏ ਬੱਚਿਆਂ ਅਤੇ ਮਾਪਿਆਂ ਨੇ ਆਪਣੀ ਬੇਪਨਾਹ ਖ਼ੁਸ਼ੀ ਜ਼ਾਹਰ ਕਰਦਿਆਂ  ਮੈਨੇਜਮੈਂਟ , ਪ੍ਰਿੰਸੀਪਲ  ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ  ,ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅੱਜ   ਬੱਚਿਆਂ ਦਾ ਭਵਿੱਖ ਰੌਸ਼ਨ ਹੋ ਗਿਆ  ਹੈ ।ਸਨਮਾਨਯੋਗ  ਮੈਨੇਜਮੈਂਟ ਮੈਂਬਰ ਪ੍ਰਧਾਨ ਸ਼੍ਰੀ ਰਮੇਸ਼ ਜੈਨ ਜੀ  ਮੈਨੇਜਰ ਸ੍ਰੀ ਧਰਮਪਾਲ ਜੈਨ  ਜੀ  ਅਤੇ ਸੈਕਟਰੀ ਸ੍ਰੀ ਵਿਜੇ ਜੈਨ ਜੀ  ਨੇ ਸਕੂਲ ਪਹੁੰਚ ਕੇ ਬੱਚਿਆਂ ਨੂੰ ਮਠਿਆਈ ਖਿਲਾਈ   ਅਤੇ ਆਉਣ ਵਾਲੇ ਸਮੇਂ ਵਿੱਚਸਕੂਲ ਦੇ ਐਜੂਕੇਸ਼ਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ  ਸਕੂਲ ਵਿੱਚ ਤਕਨੀਕੀ ਪੱਧਰ ਉੱਤੇ ਕੀਤੇ ਜਾਣ ਵਾਲੇ  ਵੱਡੇ ਉਪਰਾਲਿਆਂ ਬਾਰੇ ਮਾਪਿਆਂ ਨੂੰ ਦੱਸਿਆ ,ਜਿਸ ਨਾਲ ਬੱਚਿਆਂ ਦਾ ਸਮੇਂ ਸਮੇਂ ਤੇ ਉੱਚ ਪੱਧਰੀ ਸਿੱਖਿਆ ਪ੍ਰਬੰਧਨ ਕੀਤਾ ਜਾਵੇਗਾ  ਅਤੇ ਆਉਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਖੁਸ਼ਹਾਲ ਹੋਵੇਗਾ ।

ਪੀਰ ਨਿਗਾਹੇ ਵਾਲਾ  ✍️ ਪੂਜਾ ਰਤੀਆ

ਵਿੱਚ ਨਿਗਾਹੇ ਮੇਰਾ ਸੋਹਣਾ ਪੀਰ ਵਸਦਾ,
ਉਸਦੀ ਕਿਰਪਾ ਨਾਲ ਸਾਡਾ ਸੋਹਣਾ ਘਰ ਹੱਸਦਾ।
ਲੱਖਾਂ ਦਾ ਦਾਤਾ ਪੀਰ ਨਿਗਾਹੇ ਵਾਲਾ,
ਪੀਰ ਦਾ ਦਰ ਸੋਹਣਾ ਲੰਗਿਆਨਾ।
ਜੇਠ ਹਾੜ ਚੌਂਕੀਆਂ ਭਰਦੀਆਂ,
ਪੀਰਾਂ ਦਾ ਗੁਣਗਾਨ ਕਰਦੀਆ।
ਜਗਦੇ ਚਿਰਾਗ ਪੀਰਾਂ ਦੇ ਸੋਹਣੀ ਮਜਾਰ ਤੇ,
ਸੰਗਤਾਂ ਮੱਥਾ ਟੇਕ ਦੀਆ ਵਿੱਚ ਕਤਾਰ ਦੇ।
ਕੱਕੀ ਘੋੜੀ ਅਰਸ਼ੋ ਆਵੇ,
ਹਰ ਕੋਈ ਪੀਰ ਦੇ ਦਰ ਤੋਂ ਮੰਗੀਆਂ ਮੁਰਾਦਾਂ ਪਾਵੇ।
ਜਿਸਨੇ ਬੀਬੀ ਦਾਨੀ ਦੁੱਖ ਦੂਰ ਕਰਤਾ,
ਨਾਲੇ ਉਸਦਾ ਨਾਮ ਸਦਾ ਲਈ ਅਮਰ ਕਰਤਾ।
ਗੋਸਪਾਕ ਪੀਰ ਦਾ ਭਾਣਜਾ ਕਹਾਵੇ,
ਬੁਰੇ ਲੋਕਾਂ ਨੂੰ ਸਬਕ ਸਿਖਾਵੇ।
ਪੂਜਾ ਮਨ ਦੀ ਆਸ ਪੂਰੀ ਹੋਵੇ ਸੱਚੀ ਨੀਅਤ ਵਾਲੀ,
ਪੀਰ ਮੇਰਾ ਭਰਦਾ ਸਭ ਦੀਆਂ ਝੋਲੀਆਂ ਖਾਲੀ।
ਪੂਜਾ ਰਤੀਆ

ਏਕਤਾ ਕਲੱਬ, ਧਰਮਕੋਟ (ਮੋਗਾ) ਵੱਲੋਂ 15ਵਾਂ ਵਿਸ਼ਾਲ ਮਹਾਮਾਈ ਦਾ ਜਾਗਰਣ

ਧਰਮਕੋਟ ,30 ਜੂਨ (ਮਨੋਜ ਕੁਮਾਰ ਨਿੱਕੂ )ਏਕਤਾ ਕਲੱਬ ਵੱਲੋਂ15 ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਦਾ ਅੱਜ ਕਾਰਡ ਲਾਂਚ ਕੀਤਾ ਮਹਾਂਮਾਈ ਦਾ ਕਾਰਡ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਗੁਰਮੀਤ ਮਖੀਜਾ ਨਗਰ ਕੌਂਸਲ ਧਰਮਕੋਟ‌ ਨੇ ਕੀਤਾ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ 16 ਜੁਲਾਈ  ਨੂੰ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਹੋ ਰਿਹਾ ਹੈ, ਮਾਸਟਰ ਸਲੀਮ ਜੀ ਮਹਾਮਾਈ ਦਾ ਗੁਣਗਾਨ ਕਰਨਗੇ ਮਹਾਂਮਾਈ ਦਾ ਭਵਨ ਦੇਖਣ ਯੋਗ ਹੋਵੇਗਾ ਮਹਾਮਾਈ ਦਾ ਜਾਗਰਣ ਸੁੱਣੋ ਅਤੇ ਆਸ਼ੀਰਵਾਦ ਪ੍ਰਾਪਤ ਕਰੋ

ਪੱਤਰਕਾਰ ਭਾਈਚਾਰੇ ਨੂੰ ਸਰਕਾਰੀ ਸਹੂਲਤਾਂ ਲਈ ਸੀ ਐਮ ਨੂੰ ਮਿਲਾਂਗੇ ਪਾਂਧੀ

ਧਰਮਕੋਟ  (ਮਨੋਜ ਕੁਮਾਰ ਨਿੱਕੂ )ਦੇਸ਼ ਲਈ ਚੋਥੇ ਥੰਮ ਦਾ ਕੰਮ ਕਰ ਰਹੇ ਮੀਡੀਆ ਵੱਲ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਸਰਕਾਰਾਂ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਭਰੋਸੇ ਵਿੱਚ ਰੱਖ ਕੇ ਚੋਣਾਂ ਲੜੀਆਂ ਜਾਂਦੀਆਂ ਹਨ ਜਦੋਂ ਸਰਕਾਰ ਬਣ ਜਾਂਦੀ ਹੈ ਆਪਣੇ ਕੀਤੇ ਹੋਏ ਵਾਦਿਆਂ ਤੋਂ ਸਰਕਾਰਾਂ ਭੱਜ ਜਾਂਦੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੱਤਰਕਾਰ ਭਾਈਚਾਰੇ ਨੂੰ ਹਰ ਸਨਮਾਨ ਦੇਵੇਂਗੀ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਐਂਟੀ ਕਰੱਪਸ਼ਨ ਆਗੂ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਅਸੀ ਬਹੁਤ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਜੋਂ ਮੁਸ਼ਿਕਲਾਂ ਪੱਤਰਕਾਰ ਭਾਈਚਾਰੇ ਨੂੰ ਰਹੀਆਂ ਹਨ ਉਹਨਾਂ ਬਾਰੇ ਜਾਣੂੰ ਕਰਾਵਾਂਗੇ
ਪਾਂਧੀ ਨੇ ਕਿਹਾ ਕਿ ਕਰੋਨਾ ਦੇ ਦੌਰਾਨ ਵੀ ਪੱਤਰਕਾਰ ਭਾਈਚਾਰੇ ਨੇ ਆਪਣਾਂ ਫਰਜ਼ ਨਿਭਾਇਆ ਤੇ ਹਰੇਕ ਹਸਪਤਾਲ ਤੇ ਹਰ ਥਾਂ ਜਾਕੇ ਆਪਣੀ ਜੁੰਮੇਵਾਰੀ ਨਿਭਾਈ ਸੀ ਪਰ ਜੇ ਰੱਬ ਨਾਂ ਕਰੇ ਕਿਸੇ ਵੀ ਪੱਤਰਕਾਰ ਵੀਰ ਨੂੰ ਕੁਝ ਹੋ ਜਾਂਦਾ ਕੀ ਸਰਕਾਰ ਉਹਨਾਂ ਦੇ ਪਰਵਾਰਕ ਮੈਂਬਰਾਂ ਦੀ ਸਹਾਇਤਾ ਲਈ ਕੀ ਉਪਰਾਲੇ ਚੁੱਕੇ ਸਨ
ਮੈਂ ਸੀ ਐਮ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਪੱਤਰਕਾਰ ਭਾਈਚਾਰੇ ਨੂੰ ਹਰ ਸਰਕਾਰੀ ਸਹੂਲਤ ਮੁਹੱਈਆ ਕਰਵਾਈ ਜਾਵੇ ਅਤੇ ਜੋ ਟੋਲ ਟੈਕਸ ਲੱਗਦਾ ਹੈ ਉਸ ਦੀ ਮੁਆਫੀ ਲਈ ਪੱਤਰਕਾਰ ਭਾਈਚਾਰੇ ਨੂੰ ਪਾਸ ਮੁਹਈਆ ਕਰਵਾਵੇ ਅਤੇ ਪੱਤਰਕਾਰਾਂ ਦੇ ਬੀਮੇ ਦੀ ਗਾਰੰਟੀ ਦੇਵੇ ਕੁਝ ਦਿਨਾਂ ਤੱਕ ਸੀ ਐਮ ਨੂੰ ਮਿਲਾਂਗੇ ਤੇ ਇਹ ਮੰਗ ਰਖਾਂਗੇ
ਇਸ ਮੌਕੇ ਤੇ ਪਾਂਧੀ ਦੇ ਨਾਲ ਕਰਨ ਮੋਗਾ,ਆਪ ਦੇ ਪੁਰਾਣੇ ਵਲੰਟੀਅਰ ਵੀ ਹਾਜ਼ਰ ਸਨ

ਸਾਰੇ ਵਿਦਿਆਰਥੀ ਹੀ ਫਸਟ ਡਵੀਜਨ ਤੋਂ ਵੱਧ ਅੰਕ ਪ੍ਰਾਪਤ ਕਰ ਗਏ

ਪਹਿਲੀ ਫ਼ੋਟੋ ; ਰਮਨਦੀਪ ਕੌਰ (ਤੀਸਰਾ ਸਥਾਨ) ਦੂਸਰੀ ਫੋਟੋ  ; ਸਿਮਰਨਪ੍ਰੀਤ ਕੌਰ (ਪਹਿਲਾਂ ਸਥਾਨ) ਤੀਸਰੀ ਫੋਟੋ ;ਹਰਪ੍ਰੀਤ ਕੌਰ (ਦੂਸਰਾ ਸਥਾਨ)

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਇਥੋਂ ਦੇ ਨੇੜਲੇ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਰਵੀਂ  ਦੇ ਹੋਣਹਾਰ 66 ਵਿਦਿਆਰਥੀ ਹੀ ਫਸਟ ਡਵੀਜਨ ਤੋਂ ਵੱਧ ਅੰਕ ਪ੍ਰਾਪਤ ਕਰਨ, 'ਚ ਸਫਲ ਰਹੇ ਹਨ । ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਵਿਦਿਆਰਥੀਆਂ ਅਤੇ ਇਨ੍ਹਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਜਿਥੇ ਵਧਾਈਆਂ ਦਿੱਤੀਆਂ, ਉਥੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੰਦਿਆਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਨਾਂ ਨਾਲ, ਪਿੰਡ ਦਾ ਨਾਂ ਅਤੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਯਾਦ ਰਹੇ ਕਿ ਪਿਛਲੇ ਕਈ ਸਾਲਾਂ ਤੋਂ ਇਸ ਸਕੂਲ ਦਾ ਨਤੀਜਾ 100 /- ਹੀ ਆਉਂਦਾ ਰਿਹਾ ਹੈ। ਇਸ ਨਤੀਜੇ, 'ਚ ਸਿਮਰਨਪ੍ਰੀਤ ਕੌਰ ਸਪੁੱਤਰੀ ਸ੍ਰੀ ਹਰਦਿਆਲ ਸਿੰਘ ਨੇ 91ਪ੍ਰਤੀਸ਼ਤ ਅੰਕ, ਹਰਪ੍ਰੀਤ ਕੌਰ ਸਪੁੱਤਰੀ ਸ੍ਰੀ ਲਾਲ ਸਿੰਘ ਨੇ 89.40 ਪ੍ਰਤੀਸ਼ਤ ਅਤੇ ਰਮਨਦੀਪ ਕੌਰ ਸਪੁੱਤਰੀ ਸ੍ਰੀ ਦਲਜੀਤ ਸਿੰਘ ਨੇ 85.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਕਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ ਹੈ।

ਧਰਮਜੀਤ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਹਠੂਰ,30,ਜੂਨ-(ਕੌਸ਼ਲ ਮੱਲ੍ਹਾ)-ਮਾਰਕੀਟ ਕਮੇਟੀ ਹਠੂਰ ਦੇ ਪਹਿਲੇ ਚੇਅਰਮੈਨ ਸਵ:ਮੇਜਰ ਸਿੰਘ ਧਾਲੀਵਾਲ ਦੇ ਸਪੁੱਤਰ ਧਰਮਜੀਤ ਸਿੰਘ ਧਾਲੀਵਾਲ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਦੁੱਖ ਦੀ ਘੜੀ ਵਿਚ ਉਨ੍ਹਾ ਦੇ ਵੱਡੇ ਭਰਾ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਕਰਮਜੀਤ ਸਿੰਘ ਕਰਮਾ ਹਠੂਰ ਅਤੇ ਅਮਰਜੀਤ ਸਿੰਘ ਧਾਲੀਵਾਲ ਨਾਲ ਹਲਕਾ ਇੰਚਾਰਜ ਸਾਬਕਾ ਵਿਧਾਇਕ ਐਸ ਆਰ ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ,ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਪੰਚ ਪ੍ਰਮਿੰਦਰ ਸਿੰਘ ਚੀਮਾ,ਸਰਪੰਚ ਮਲਕੀਤ ਸਿੰਘ ਹਠੂਰ,ਸਾਬਕਾ ਸਰਪੰਚ ਮਨਜੀਤ ਸਿੰਘ ਛੀਨੀਵਾਲ,ਸਰਪੰਚ ਹਰਬੰਸ ਸਿੰਘ ਢਿੱਲੋ,ਕੁਲਜੀਤ ਸਿੰਘ ਬਾਪਲਾ,ਹਰਜਿੰਦਰ ਕੌਰ,ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ,ਪ੍ਰਿੰਸੀਪਲ ਪਰਮਿੰਦਰ ਕੁਮਾਰ ਪਾਠਕ,ਪਰਮਜੀਤ ਸਿੰਘ ਪੱਪੀ,ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਕਲੱਬਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਸਵ:ਧਰਮਜੀਤ ਸਿੰਘ ਧਾਲੀਵਾਲ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਇੱਕ ਜੁਲਾਈ ਦਿਨ ਸੁੱਕਰਵਾਰ ਨੂੰ ਦੁਪਹਿਰ ਇੱਕ ਵਜੇ ਗੁਰਦੁਆਰਾ ਸ੍ਰੀ ਪਾਤਸਾਹੀ ਛੇਵੀ ਹਠੂਰ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਪਾਰਟੀਆ ਦੇ ਆਗੂ ਧਰਮਜੀਤ ਸਿੰਘ ਧਾਲੀਵਾਲ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।
ਫੋਟੋ ਕੈਪਸਂਨ:-ਸਵ:ਧਰਮਜੀਤ ਸਿੰਘ ਧਾਲੀਵਾਲ ਦੀ ਪੁਰਾਣੀ

ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

ਹਠੂਰ,30,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਮਾਣੂੰਕੇ ਜੋਨ ਤੋ ਲੈਂਡ ਮਾਰਗੇਜ਼ ਬੈਕ ਜਗਰਾਓ ਦੇ ਨਵ ਨਿਯੁਕਤ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਡੇ ਪਰਿਵਾਰ ਨੂੰ ਪਹਿਲਾ ਕਾਗਰਸ ਪਾਰਟੀ ਅਤੇ ਹੁਣ ਪੰਜਾਬ ਦੀ ਆਪ ਸਰਕਾਰ ਪੂਰਾ ਮਾਣ ਸਨਮਾਨ ਦੇ ਰਹੀ ਹੈ।ਇਸ ਮੌਕੇ ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ,ਪੰਜਾਬ ਸਰਕਾਰ ਅਤੇ ਆਪਣੇ ਸਮਰਥਕਾ ਦਾ ਧੰਨਵਾਦ ਕੀਤਾ।ਇਸ ਮੌਕੇ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਪੰਜਾਬ ਸਰਕਾਰ ਅਤੇ ਮੇਰੇ ਸਮਰਥਕਾ ਨੇ ਦਿੱਤੀ ਹੈ,ਮੈ ਇਸ ਜਿਮੇਵਾਰੀ ਨੂੰ ਇਮਾਨਦਾਰੀ-ਵਫਾਦਾਰੀ ਨਾਲ ਨਿਭਾਵਾਗਾ ਅਤੇ ਹਲਕੇ ਦੇ ਵਿਕਾਸ ਕਾਰਜਾ ਲਈ ਹਮੇਸਾ ਤੱਤਪਰ ਰਹਾਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਜੋਰਾ ਸਿੰਘ,ਪ੍ਰਧਾਨ ਧੀਰਾ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਗੁਰਨਾਮ ਸਿੰਘ,ਗੁਰਚਰਨ ਸਿੰਘ,ਪਰਿਵਾਰ ਸਿੰਘ,ਬੰਤਾ ਸਿੰਘ,ਗੁਰਜੰਟ ਸਿੰਘ,ਬਲਵਿੰਦਰ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ:- ਡਾਇਰੈਕਟਰ ਨਿਰਮਲ ਸਿੰਘ ਡੱਲਾ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ।

ਵਿਦੇਸ਼ ਜਾਣ ਦੀ ਵੱਧਦੀ ਹੋੜ ✍️ ਸੰਜੀਵ ਸਿੰਘ ਸੈਣੀ

 ਪੰਜਾਬ  ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ । ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ।ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ।ਪਾਸਪੋਰਟ ਦਫ਼ਤਰਾਂ ਦੇ ਬਾਹਰ ਨੌਜਵਾਨਾਂ ਦੀ ਲੰਮੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ ।ਮਾਂ ਬਾਪ ਕਰਜ਼ਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ  ।  ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਭੇਜਦੇ ਸਨ । ਵਿਦੇਸ਼ੀ ਪੜਾਈ ਕਰਕੇ ਫਿਰ  ਉਹ ਵਾਪਸ ਪੰਜਾਬ ਆ  ਕੇ ਆਪਣੀ ਧਰਤੀ ਤੇ ਹੀ ਨੌਕਰੀ ਕਰਦੇ ਸਨ।

      ਅੱਜ ਸਮਾਂ ਇਹ ਹੈ ਕਿ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ।ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ । ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ। ਜਦੋਂ ਕਰੋਨਾ  ਮਹਾਂਮਾਰੀ ਨੇ ਭਾਰਤ ਵਿਚ ਦਸਤਕ ਦਿੱਤੀ ਤਾਂ , ਤਾਲਾਬੰਦੀ ਕਰ ਦਿੱਤੀ ਗਈ।ਲੱਖਾਂ ਹੀ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਕੰਮ ਧੰਦੇ ਸਾਰੇ ਹੀ ਬੰਦ ਹੋ ਚੁੱਕੇ ਹਨ । ਹਜੇ ਤੱਕ ਲੀਹ ਤੇ ਚੰਗੀ ਤਰ੍ਹਾਂ ਗੱਡੀ ਨਹੀਂ ਆਈ ਹੈ। ਸੀਮਤ ਹੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਫਿਰ ਮਾਂ-ਬਾਪ ਕੋਲ  ਕੋਈ ਵੀ ਚਾਰਾਂ ਨਹੀਂ ਰਹਿੰਦਾ। ਥੱਕੇ ਹਾਰੇ ਮਾਂ ਬਾਪ ਫਿਰ ਔਲਾਦ ਨੂੰ ਆਇਲਜ਼ (ਆਈਲੈਟਸ) ਦੀ ਤਿਆਰੀ ਕਰਵਾਉਂਦੇ ਹਨ। ਫਿਰ ਜਦੋਂ ਵਧੀਆ ਬੈਂਡ ਆ ਜਾਂਦੇ ਹਨ ,ਤਾਂ ਫਿਰ ਬਾਪ  ਪੈਸੇ ਦਾ ਹੀਲਾ-ਵਸੀਲਾ ਕਰਨਾ ਸ਼ੁਰੂ ਕਰ ਦਿੰਦਾ ਹੈ ‌। ਰਿਸ਼ਤੇਦਾਰਾਂ ਸਕੇ ਸਬੰਧੀਆਂ ਤੋਂ ਆਸ  ਰੱਖਦਾ ਹੈ। ਫਿਰ ਜਦੋਂ ਉਹ ਵੀ ਹੱਥ ਖੜ੍ਹੇ ਕਰ ਦਿੰਦੇ ਹਨ ,ਤਾਂ ਆਪਣੀ ਜ਼ਮੀਨ ਨੂੰ ਗਹਿਣੇ ਰੱਖ ਦਿੰਦਾ ਹੈ।  ਫ਼ਿਰ ਪਿੱਛੋਂ ਉਹ ਮਾਂ ਬਾਪ ਬੈਂਕ ਦੀਆਂ ਕਿਸ਼ਤਾਂ ਭਰਦੇ ਹਨ ।ਸਮੇਂ ਸਿਰ ਕਰਜ਼ਾ ਨਾ ਉਤਾਰਨ ਕਰਕੇ ਉਹੀ ਪਿਓ  ਖ਼ੁਦਕੁਸ਼ੀ ਕਰ ਲੈਂਦਾ ਹੈ। ਅੱਜ ਕੱਲ ਜੋ ਵਿਦੇਸ਼ ਚਲਾ ਜਾਂਦਾ ਹੈ ,ਉਹ ਵਤਨ ਵਾਪਸੀ ਨਹੀਂ ਕਰਦਾ ।ਸਿਰਫ ਯਾਦਾਂ ਹੀ ਰਹਿ ਜਾਂਦੀਆਂ ਹਨ । ਪਿੱਛੋਂ ਮਾਵਾਂ ਦੀਆਂ ਅੱਖਾਂ ਆਪਣੇ ਲਾਲ ਨੂੰ ਦੇਖਣ ਨੂੰ ਤਰਸਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਅਸੀਂ ਸੁਣਦੇ ਵੀ ਹਨ ਕਿ ਮਾਤਾ ਪਿਤਾ ਪਿੱਛੋਂ ਇਸ ਸੰਸਾਰ ਤੋਂ ਰੁਖ਼ਸਤ ਕਰ ਗਏ। ਪੁੱਤ ਵਿਦੇਸ਼ ਤੋਂ ਫਿਰ ਵੀ ਨਹੀਂ ਆਉਂਦਾ। ਭਾਈਚਾਰਕ ਸਾਂਝ ਹੀ ਮਾਂ ਬਾਪ ਦੀ ਅੰਤਿਮ ਰਸਮਾਂ ਨਿਭਾਉਂਦੀਆਂ ਹਨ।

     ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਮੋਗਾ ਜ਼ਿਲੇ ਵਿੱਚ ਇੱਕ ਏਜੰਟ ਨੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ। ਤੇ ਆਪ ਫਰਾਰ ਹੋ ਗਿਆ। ਏਜੰਟਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ  ਆ ਕੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਆਪਣਾ ਘਰ ਤਬਾਹ ਕਰ ਲੈਂਦੇ ਹਨ।ਆਮ ਸੁਨਣ ਵਿੱਚ ਵੀ ਆਉਂਦਾ ਹੈ ਕਿ ਜਿਹੜੇ ਦੇਸ਼ 'ਚ ਵਿਦਿਆਰਥੀ ਜਾਣਾ ਚਾਹੁੰਦੇ ਹਨ, ਇਹ ਏਜੰਟ ਝੂਠ ਬੋਲ ਕੇ ਉਸ ਨੂੰ ਕਿਸੇ ਹੋਰ ਦੇਸ਼ ਵਿੱਚ ਭੇਜ ਦਿੰਦੇ ਹਨ। ਤੇ ਕਹਿੰਦੇ ਹਨ ਕਿ ਉੱਥੇ ਜਦੋਂ ਤੂੰ ਪੁੱਜੇਗਾ , ਤੈਨੂੰ ਫਲਾਣਾ ਬੰਦਾ ਅੱਗੇ ਭੇਜੇਗਾ।ਦੋ ਨੰਬਰ ਵਿੱਚ ਵਿਦੇਸ਼ ਜਾਣ ਕਾਰਨ ਕਈ ਅਜਿਹੇ ਬੱਚੇ ਉਹਨਾਂ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜਾਂ ਫ਼ਿਰ  ਉਥੇ ਖੱਜਲ-ਖੁਆਰ ਹੋ ਕੇ ਫਿਰ ਇਹੀ ਬੱਚੇ ਆਪਣੇ ਘਰ ਨੂੰ ਖ਼ਾਲੀ ਹੱਥ ਵਾਪਸ ਆਉਂਦੇ ਹਨ।ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ  ਲਾਲਚ 'ਚ  ਕਈ ਪਰਿਵਾਰ ਲੱਖਾਂ- ਲੱਖਾਂ ਰੁਪਏ ਏਜੰਟਾਂ ਕੋਲ ਫ਼ਸਾ ਲੈਂਦੇ ਹਨ। ਇਥੋਂ ਤੱਕ ਕਿ ਆਪਣੀ ਜ਼ਮੀਨ ਵੀ ਗਹਿਣੇ ਰੱਖ ਦਿੰਦੇ ਹਨ। ਵਿਦੇਸ਼ ਜਾਣ ਦੇ ਲਾਲਚ ਵਿੱਚ ਇਹ ਏਜੰਟ ਭੋਲੇ- ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਲੈਂਦੇ ਹਨ ।

   ਸਾਡੇ ਹੀ ਇੱਕ ਕਰੀਬੀ ਕੋਲੋਂ ਪਿਛਲੇ 2  ਸਾਲ ਪਹਿਲਾਂ ਏਜੰਟ ਨੇ 15 ਲੱਖ ਰੁਪਿਆ ਮੰਗਿਆ। ਏਜੰਟ ਨੂੰ ਪਾਸਪੋਰਟ ਦੇ ਦਿੱਤਾ। ਪਰਿਵਾਰ ਨੇ ਏਜੰਟ ਨੂੰ ਛੇ ਕੁ ਲੱਖ ਰੁਪਏ ਦਿੱਤਾ। ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਆਪਣੀ ਤਿਆਰੀ ਖਿੱਚ ਲਓ। ਹਰ ਰੋਜ਼ ਕੋਈ ਨਾ ਕੋਈ ਲਾਰਾ ਲਗਾਉਂਦੇ ਹੋਏ ਏਜੰਟ ਨੇ ਇੱਕ ਸਾਲ ਕੱਢ ਦਿੱਤਾ। ਬਾਅਦ ਵਿੱਚ ਉਹੀ ਏਜੰਟ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਬੜੀ ਮੁਸ਼ੱਕਤ ਨਾਲ ਪਾਸਪੋਰਟ ਉਸ ਏਜੰਟ ਦੇ ਕਬਜ਼ੇ ਤੋਂ ਮਿਲਿਆ ।ਛੇ ਲੱਖ ਰੁਪਇਆ ਵੀ ਖੂਹ ਖਾਤੇ ਗਿਆ। ਤੇ ਜੋ ਖੱਜਲ-ਖੁਆਰੀ ਹੋਈ ,ਉਹ ਅੱਡ ਤੋਂ ਹੋਈ।

ਅੱਜ ਕੱਲ ਪਰਿਵਾਰਕ ਮੈਂਬਰ ਆਪਣੇ ਪੁੱਤਰ ਲਈ ਆਈਲੈਟਸ ਕੁੜੀ ਲੱਭਦੇ ਹਨ। ਫਿਰ ਉਸ ਕੁੜੀ ਤੇ 25 ਤੋਂ 30 ਲੱਖ ਰੁਪਿਆ ਖਰਚ ਕੇ ਉਸ ਨੂੰ ਵਿਦੇਸ਼ ਵਿੱਚ ਭੇਜ ਦਿੰਦੇ ਹਨ। ਉਨ੍ਹਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੀ ਨੂੰਹ ਉਥੇ ਜਾ ਕੇ ਉਨ੍ਹਾਂ ਦੇ ਮੁੰਡੇ ਨੂੰ ਸੱਦ ਲਵੇਗੀ। ਪਰ ਅੱਜ ਕੱਲ੍ਹ ਇਹ ਘਟਨਾਵਾਂ ਆਮ ਵਾਪਰ ਰਹੀਆਂ ਹਨ। ਕੁੜੀ ਉਥੇ ਜਾ ਕੇ ਕਿਸੇ ਹੋਰ ਨੌਜਵਾਨ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਨ੍ਹਾਂ ਨੇ ਪੈਸਾ ਲਗਾ ਕੇ ਵਿਦੇਸ਼ ਭੇਜਿਆ ,ਉਨ੍ਹਾਂ ਨੂੰ ਟਾਲ-ਮਟੋਲ ਕਰਦੀ ਰਹਿੰਦੀ ਹੈ। ਫਿਰ ਪਿੱਛੋਂ ਪੰਜਾਬ ਵਿੱਚ ਉਹ ਮੁੰਡਾ ਖੁਦਕੁਸ਼ੀ ਕਰ ਲੈਂਦਾ ਹੈ। ਅਜਿਹੀਆਂ ਘਟਨਾਵਾਂ ਵੀ ਆਮ ਵਾਪਰ ਰਹੀਆਂ ਹਨ।

ਹਾਲ ਹੀ ਵਿੱਚ ਸਾਰਿਆਂ ਨੇ ਹੀ ਖ਼ਬਰ ਪੜ੍ਹੀ ਕਿ ਅਮਰੀਕਾ ਵਿੱਚ ਲਾਵਾਰਸ ਛੱਡੇ ਟਰਾਲੇ ਵਿਚ 50 ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਮੈਕਸੀਕੋ ਤੋਂ ਨਜਾਇਜ਼ ਤੌਰ ਤੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਦੀ ਮੌਤ ਦੀ ਖ਼ਬਰ ਹੈ। ਜ਼ਿਆਦਾ ਗਰਮੀ ਹੋਣ ਕਰਕੇ ਇਨ੍ਹਾਂ ਪ੍ਰਵਾਸੀਆਂ ਦੀ ਮੌਤ ਹੋਈ ਹੈ। ਤੇ ਕਈ ਦਰਜਨ ਪ੍ਰਵਾਸੀ ਜੇਰੇ ਇਲਾਜ ਹਨ। ਉੱਥੋਂ ਦੇ ਕਿਸੇ ਅਧਿਕਾਰੀ ਨੇ ਦੱਸਿਆ ਕਿ ਮਰੀਜ਼ਾਂ ਦਾ ਸ਼ਰੀਰ ਗਰਮੀ ਨਾਲ ਬਹੁਤ ਤਪ ਰਿਹਾ ਸੀ ਤੇ ਇਹ ਪ੍ਰਵਾਸੀ ਥਕਾਵਟ ਨਾਲ ਜੂਝ ਰਹੇ ਸਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ।ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਕਈ ਵਾਰ ਪ੍ਰਵਾਸੀਆਂ ਨੇ ਆਪਣੀ ਜਾਨ ਗੁਆ ਦਿੱਤੀ ਹੈ। 

ਨੌਜਵਾਨਾਂ ਦਾ ਵਿਦੇਸ਼ਾਂ  ਜਾਣ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ ।  ਹੱਥਾਂ ਵਿੱਚ ਫੜੀਆਂ ਡਿਗਰੀਆਂ ਲੈ ਕੇ ਨੌਜਵਾਨ ਦਫਤਰਾਂ ਦੇ ਬਾਹਰ  ਧੱਕੇ ਖਾਂਦੇ ਹਨ। ਜਿੱਥੇ ਵੀ ਕੋਈ  ਚਪੜਾਸੀ ਦੀ ਅਸਾਮੀ ਨਿਕਲਦੀ ਹੈ ਉੱਥੇ ਪੋਸਟ ਗ੍ਰੈਜੂਏਟ, ਐੱਮ ਫਿਲ ਬੰਦੇ ਆਪਣੀ ਅਰਜ਼ੀ ਭਰਦੇ ਹਨ। ਹਾਲ ਹੀ ਵਿੱਚ ਅਖਬਾਰ ਵਿੱਚ ਨਸ਼ਰ ਹੋਈ ਰਿਪੋਰਟ ਦੇ ਮੁਤਾਬਕ ਪਟਵਾਰੀ ਦੀਆਂ ਅਸਾਮੀਆਂ ਲਈ ਲੱਖਾਂ ਉਮੀਦਵਾਰਾਂ ਨੇ ਅਰਜ਼ੀਆਂ ਭਰੀਆਂ ।ਇਹ ਬਹੁਤ ਹੀ ਸੋਚਣ ਦਾ ਸਮਾਂ ਹੈ । ਜਿਹੜਾ ਬੰਦਾ ਮਿਹਨਤ ਕਰਦਾ ਹੈ ,ਚਾਹੇ ਉਸ ਕੋਲ ਇੱਥੇ ਪੰਜਾਬ ਵਿੱਚ ਹੀਲੇ ਵਸੀਲੇ ਘੱਟ ਹਨ ,ਫਿਰ ਵੀ ਉਹ ਵਧੀਆ ਦੀ ਰੋਟੀ ਕਮਾ ਰਿਹਾ ਹੈ। ਇਥੋਂ ਦੇ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਉਹ ਸਮਾਂ ਦੂਰ ਨਹੀਂ ਜਦੋਂ ਹੋਰ ਸੂਬਿਆਂ ਦੇ ਨੌਜਵਾਨ ਪਰਵਾਸੀ ਇੱਥੇ ਆ ਕੇ ਪੜ੍ਹਾਈ ਕਰਨਗੇ ਤੇ ਸਾਡੇ ਉੱਪਰ ਰੋਬ ਪਾਉਣਗੇ। ਉਹਨਾਂ ਦੇ ਹੱਥਾਂ ਵਿੱਚ ਪੂਰੀ ਮਾਲਕੀ ਆ ਜਾਵੇਗੀ। ਅਸੀਂ ਉਨ੍ਹਾਂ ਦੇ ਗੁਲਾਮ ਬਣ ਕੇ ਰਹਿ ਜਾਣਗੇ।ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ 'ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ  ਚਾਹੀਦੀ ਹੈ ,ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਮਿਲ ਸਕੇ । ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।

ਸੰਜੀਵ ਸਿੰਘ ਸੈਣੀ, ਮੋਹਾਲੀ 7888966168

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾਈ ਮੀਟਿੰਗ..ਕੀਤੇ ਗਏ ਅਹਿਮ ਮਤੇ ਪਾਸ 

ਮਹਿਲ ਕਲਾਂ 30 ਜੂਨ (ਡਾ ਸੁਖਵਿੰਦਰ /ਗੁਰਸੇਵਕ ਸੋਹੀ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ (ਲੁਧਿਆਣਾ),ਸੂਬਾ ਚੇਅਰਮੈਨ ਡਾ ਠਾਕੁਰ ਜੀਤ ਸਿੰਘ (ਮੋਹਾਲੀ),ਸੂਬਾ ਖਜ਼ਾਨਚੀ ਡਾ ਮਾਘ ਸਿੰਘ ਮਾਣਕੀ (ਸੰਗਰੂਰ),ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ (ਬਰਨਾਲਾ),ਸਹਾਇਕ ਸਕੱਤਰ ਡਾ ਰਿੰਕੂ ਕੁਮਾਰ (ਫਤਹਿਗੜ੍ਹ ਸਾਹਿਬ), ਡਾ ਮਹਿੰਦਰ ਸਿੰਘ ਸੋਹਲ ਅਜਨਾਲਾ (ਅੰਮ੍ਰਿਤਸਰ), ਡਾ ਸਤਨਾਮ ਸਿੰਘ ਦਿਉ (ਤਰਨਤਾਰਨ), ਡਾ ਰਜੇਸ਼ ਸ਼ਰਮਾ (ਲੁਧਿਆਣਾ), ਡਾ ਕਰਨੈਲ ਸਿੰਘ ਜੋਗਾਨੰਦ (ਬਠਿੰਡਾ), ਡਾ ਦੀਦਾਰ ਸਿੰਘ (ਮੁਕਤਸਰ), ਡਾ ਰਣਜੀਤ ਸਿੰਘ ਰਾਣਾ (ਤਰਨਤਾਰਨ) , ਡਾ ਧਰਮਪਾਲ ਸਿੰਘ ਭਵਾਨੀਗਡ਼੍ਹ (ਸੰਗਰੂਰ) , ਡਾ ਬਲਕਾਰ ਸਿੰਘ (ਪਟਿਆਲਾ),  ਡਾ ਗੁਰਮੁਖ ਸਿੰਘ (ਮੁਹਾਲੀ) , ਡਾ ਗੁਰਮੀਤ ਸਿੰਘ (ਰੋਪੜ),ਡਾ ਗਿਆਨ ਸਿੰਘ (ਤਰਨਤਾਰਨ), ਡਾ ਗੁਰਭੇਜ ਸਿੰਘ (ਖਡੂਰ ਸਾਹਿਬ) , ਡਾ ਸਰਬਜੀਤ ਸਿੰਘ (ਅੰਮ੍ਰਿਤਸਰ), ਡਾ ਗਿਆਨ ਸਿੰਘ  (ਤਰਨਤਾਰਨ), ਡਾ ਬਲਜਿੰਦਰ (ਪੱਟੀ) , ਡਾ ਭਗਵੰਤ ਸਿੰਘ (ਪੱਟੀ) ਆਦਿ ਸ਼ਾਮਲ ਹੋਏ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਆਪਣੇ ਡਾ ਸਾਥੀਆਂ ਦੀਆਂ ਕਲੀਨਿਕਾਂ ਦੀ ਰਾਖੀ ਲਈ ਵਚਨਬੱਧ ਹੈ।  ਉਨ੍ਹਾਂ ਨੇ ਪੰਜਾਬ ਸਰਕਾਰ ਨਾਲ ਚੱਲ ਰਹੀ ਹੁਣ ਤਕ ਦੀ ਗੱਲਬਾਤ ਦਾ ਵਿਸਥਾਰਪੂਰਵਕ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨਾਲ ਪਿਛਲੇ ਸਮੇਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਵਿੱਚ ਉਨ੍ਹਾਂ  ਨੇ ਵਿਸਵਾਸ ਦੁਆਇਆ ਹੈ ਕਿ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਡਾ ਬਾਲੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਲਦੀ ਹੀ ਮੀਟਿੰਗ ਕਰਨ ਜਾ ਰਹੇ ਹਾਂ ਜਿਸ ਵਿੱਚ  ਪੰਜਾਬ ਅੰਦਰ ਖੁੱਲ੍ਹਣ ਜਾ ਰਹੀਆਂ ਮੁਹੱਲਾ ਕਲੀਨਿਕਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਣਦਾ ਸਥਾਨ ਦਿਵਾ ਸਕੀਏ।  ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ  ਵਿਸਥਾਰਪੂਰਵਕ ਸਾਂਝਾ ਕੀਤਾ । ਉਨ੍ਹਾਂ ਕਿਹਾ ਕਿ ਜਥੇਬੰਦੀ ਪਿੰਡ ਪੱਧਰ ਤੋਂ ਲੈ ਕੇ ਸੂਬਾਈ ਆਗੂਆਂ ਤਕ ਆਪਣੇ ਡਾ ਸਾਥੀਆਂ ਨਾਲ ਡਟ ਕੇ ਖੜੀ ਹੈ । ਸੂਬਾਈ ਆਗੂ ਡਾ ਦੀਦਾਰ ਸਿੰਘ ਮੁਕਤਸਰ ਨੇ ਕਿਹਾ ਕਿ ਸਾਨੂੰ ਆਪਸੀ ਮੱਤਭੇਦ ਭੁਲਾ ਕੇ ਜਥੇਬੰਦੀ ਲਈ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਆਪਣਾ ਬਣਦਾ ਵਿਸੇਸ ਸਹਿਯੋਗ ਦੇਣ ਤਾਂ ਕਿ ਅਸੀਂ ਸੂਬਾਈ ਇਜਲਾਸ ਕਰਵਾ ਸਕੀਏ  । ਅਖੀਰ ਵਿੱਚ ਸੂਬਾਈ ਆਗੂਆਂ ਨੇ ਆਪੋ ਆਪਣੇ ਜ਼ਿਲ੍ਹਿਆਂ ਦੀ ਰਿਪੋਰਟਿੰਗ ਪੇਸ਼ ਕੀਤੀ ਗਈ, ਜਿਸ ਤੇ ਭਰਵੀਂ ਬਹਿਸ ਕਰਨ ਉਪਰੰਤ ਪਾਸ ਕੀਤਾ ਗਿਆ ।

ਪੰਜਾਬ ਵਿਧਾਨ ਸਭਾ ਵਿੱਚ ਬਹਿਸ!! ਜਿਸ ਨੇ ਇਹ ਨਹੀਂ ਸੁਣੀ ਉਸ ਨੇ ਹੋਰ ਕੁਝ ਵੀ ਨਹੀਂ ਸੁਣਿਆ

ਮਾਈਨਿੰਗ ਅਤੇ ਜੇਲ੍ਹ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੇ ਇੱਕ ਇੱਕ ਕੰਮ ਦਾ ਚਿੱਠਾ ਖੋਲ੍ਹਿਆ ਪੰਜਾਬ ਵਾਸੀਆਂ ਸਾਹਮਣੇ

ਵਿਜੀਲੈਂਸ ਵਿਭਾਗ ਦੀ ਰਿਸ਼ਵਤਖੋਰੀ ਨੂੰ ਲੈ ਕੇ ਵੱਡੀ ਕਾਰਵਾਈ

ਪਠਾਨਕੋਟ ਵਿਜੀਲੈਂਸ ਵਿਭਾਗ ਨੇ ਪਠਾਨਕੋਟ ਦਾ ਡਰੱਗ ਇੰਸਪੈਕਟਰ ਤੇ ਇਕ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ Major action taken by Vigilance Department regarding bribery Pathankot Vigilance Department nabs Pathankot drug inspector and employee for taking bribe

ਜਗਰਾਉਂ ਹਲਕੇ ਵਾਲਿਓ ਆਓ ਸੁਣੀਆਂ ਆਪਣੇ ਐਮ ਐਲ ਏ ਨੂੰ ਵਿਧਾਨ ਸਭਾ ਚ

ਜਗਰਾਉਂ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ਅੰਦਰ ਬਜਟ ਤੇ ਬੋਲਦਿਆਂ ਕੀ ਆਖਿਆ Let the people of Jagraon constituency listen to their MLA in the Vidhan Sabha What did Jagraon MLA Bibi Sarabjit Kaur Manunke say while speaking on the budget in the Vidhan Sabha

ਕਿਉਂ ਉਜਾੜਿਆ ਜਾ ਰਿਹਾ ਹੈ ਮੱਤੇਵਾੜਾ ਜੰਗਲ ???

ਕਿਉਂ ਉਜਾੜਿਆ ਜਾ ਰਿਹਾ ਹੈ ਮੱਤੇਵਾੜਾ ਜੰਗਲ ??? ਪੰਜਾਬ ਵਿਧਾਨ ਸਭਾ ਅੰਦਰ ਪਰਗਟ ਸਿੰਘ ਵੱਲੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਦੁਹਾਈ Pargat Singh calls for protection of Mattewara forest in Punjab Vidhan Sabha

ਹਸਪਤਾਲ ਵਿੱਚ ਅਧਿਆਪਕ ਦੀ ਮੌਤ !!! ਡਾਕਟਰ ਨੇ ਲਾਇਆ ਕਿਹੜਾ ਟੀਕਾ ???

Teacher dies in hospital !!! Which vaccine was given by the doctor ??? A teacher dies in a private hospital due to negligence of doctors ਹਸਪਤਾਲ ਵਿੱਚ ਅਧਿਆਪਕ ਦੀ ਮੌਤ !!! ਡਾਕਟਰ ਨੇ ਲਾਇਆ ਕਿਹੜਾ ਟੀਕਾ ??? ਮੌਤ ਦਾ ਕਾਰਨ ਆਪ੍ਰੇਸ਼ਨ ਦੌਰਾਨ ਲੱਗਿਆ ਕੋਟੀ ਕਾ ਦੱਸਿਆ ਜਾ ਰਿਹਾ ਹੈ - ਪੁਲੀਸ ਵੱਲੋਂ ਡਾ ਗ੍ਰਿਫ਼ਤਾਰ ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼