You are here

ਪੰਜਾਬ

ਲੋਕ ਗਾਇਕ ਸੱਜਣ ਸੰਦੀਲਾ ਨੂੰ ਦਿੱਤੀਆ ਸਰਧਾਜਲੀਆ

ਹਠੂਰ,26,ਜੂਨ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਲੋਕ ਗਾਇਕ ਸੱਜਣ ਸੰਦੀਲਾ (53) ਅਚਾਨਿਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਆਦਮਪੁਰਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਅਤੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਪ੍ਰਸਿੱਧ ਢਾਡੀ ਜਸਵੰਤ ਸਿੰਘ ਦੀਵਾਨਾ,ਭਾਈ ਕਮਲਜੀਤ ਸਿੰਘ ਕੋਮਲ,ਭਾਈ ਗੁਰਚੇਤ ਸਿੰਘ,ਭਾਈ ਗੁਰਵਿੰਦਰ ਸਿੰਘ,ਭਾਈ ਬੂਟਾ ਸਿੰਘ ਭਾਈ ਰੂਪਾ,ਭਾਈ ਗੁਰਜੰਟ ਸਿੰਘ ਨੇ ਕਿਹਾ ਕਿ ਲੋਕ ਗਾਇਕ ਸੱਜਣ ਸੰਦੀਲਾ ਨੇ ਸਖਤ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਮ ਰੌਸਨ ਕੀਤਾ।ਉਨ੍ਹਾ ਕਿਹਾ ਕਿ ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਲੋਕ ਗਾਇਕ ਸੱਜਣ ਸੰਦੀਲਾ ਦੇ ਪਰਿਵਾਰ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸੇ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਹਰਬੰਸ ਛੱਤਾ, ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਗੀਤਕਾਰ ਭਿੰਦਰ ਸਿੱਖਾ ਵਾਲਾ,ਗੀਤਕਾਰ ਸਤਨਾਮ ਸਿੰਘ ਜਿਗਰੀ,ਲੋਕ ਗਾਇਕ ਬਲਵਿੰਦਰ ਮਾਨ,ਗਾਇਕ ਇਕਬਾਲ ਵਾਰਿਸ,ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਹਰਦੀਪ ਕੌਸ਼ਲ ਮੱਲ੍ਹਾ,ਪ੍ਰਸਿੱਧ ਢਾਡੀ ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਸੁਰਜੀਤ ਸਿੰਘ ਅਲਬੇਲਾ,ਬਿੱਟੂ ਅਲਬੇਲਾ,ਹਰਬੰਸ ਸਿੰਘ ਭਦੌੜ,ਬਾਈ ਭੋਲਾ ਯਮਲਾ,ਉਸਤਾਦ ਬਲਦੇਵ ਸਿੰਘ ਬੱਬੀ,ਬਖਸੀਸ ਸਿੰਘ,ਪਾਲ ਸਿੰਘ,ਹਰਜਿੰਦਰ ਸਿੰਘ ਹਮੀਰਗੜ੍ਹ,ਪ੍ਰੋਡਿਊਸਰ ਏ ਵੀ ਅਟਵਾਲ,ਜਗਤਾਰ ਸਿੰਘ,ਬਿੰਦਰ ਸਿੰਘ,ਗੀਤਕਾਰ ਪੰਮਾ ਹਿੰਮਤਪੁਰਾ,ਗੀਤਕਾਰ ਰਾਜੂ ਹਿੰਮਤਪੁਰਾ, ਗੀਤਕਾਰ ਸਾਧੂ ਸਿੰਘ ਔਲਖ,ਡਾ:ਗੁਰਾ ਮਹਿਲ ਭਾਈ ਰੂਪਾ, ਮਨਪ੍ਰੀਤ ਸਿੰਘ ਮਨੀ,ਬੱਬੂ ਰਾਉਕੇ,ਸਾਬਕਾ ਸਰਪੰਚ ਗੁਰਚਰਨ ਸਿੰਘ ਰਾਮਾ,ਗੁਰਪ੍ਰੀਤ ਸਿੰਘ ਹਠੂਰ,ਬਿੱਲੂ ਮੀਨੀਆ,ਸੋਨੀ ਆਦਮਪੁਰਾ, ਬੇਅੰਤ ਸ਼ਰਮਾਂ, ਜੱਸੀ ਅਟਵਾਲ, ਲੱਕੀ ਛੱਤਾ,ਰਣਦੀਪ ਸਿੰਘ,ਵੀਰਪਾਲ ਸਿੰਘ,ਦੀਦਾਰ ਸਿੰਘ,ਲਖਵੀਰ ਸਿੰਘ,ਸੁਖਦੀਪ ਸਿੰਘ,ਹਰਪ੍ਰੀਤ ਸਿੰਘ,ਸੰਦੀਪ ਸਿੰਘ,ਕੁਲਦੀਪ ਸਿੰਘ ਪੱਤੋ,ਚਰਨਜੀਤ ਕੌਰ,ਰਾਜਵੀਰ ਕੌਰ,ਅਵਤਾਰ ਸਿੰਘ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਲੋਕ ਗਾਇਕ ਸੱਜਣ ਸੰਦੀਲਾ ਨੂੰ ਸਰਧਾਜਲੀ ਭੇਂਟ ਕਰਦੇ ਹੋਏ ਢਾਡੀ ਜਸਵੰਤ ਸਿੰਘ ਦੀਵਾਨਾ।

ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਪ ਲਗਾਇਆ

ਹਠੂਰ,26,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਚਲਾਈ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਨ ਲਈ ਅੱਜ ਆਮ-ਆਦਮੀ ਪਾਰਟੀ ਇਕਾਈ ਚਕਰ ਦੀ ਅਗਵਾਈ ਹੇਠ ਪਿੰਡ ਚਕਰ ਵਿਖੇ ਕੈਪ ਲਗਾਇਆ ਗਿਆ।ਇਸ ਮੌਕੇ ਟੀਮ ਦੇ ਮੁੱਖ ਬੁਲਾਰੇ ਦੀਪਕ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਰਪ੍ਰਸਤੀ ਹੇਠ ਪਿੰਡਾ ਵਿਚ ਰੋਜਾਨਾ ਜਾਗ੍ਰਿਤ ਕੈਪ ਲਾਏ ਜਾਦੇ ਹਨ ਤਾਂ ਜੋ ਸੂਬਾ ਵਾਸੀ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰ ਸਕਣ,ਉਨ੍ਹਾ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕੇਗਾ,ਸਾਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਟੀਮ ਵੱਲੋ ਪਿੰਡ ਚਕਰ ਦੇ 205 ਲਾਭਪਾਤਰੀ ਕਾਰਡ ਬਣਾਏ ਗਏ ਅਤੇ ਜੋ ਵਿਅਕਤੀ ਕਾਰਡ ਬਣਾਉਣ ਤੋ ਵਾਝੇ ਰਹਿ ਗਏ ਹਨ।ਉਨ੍ਹਾ ਦੇ ਕਾਰਡ ਆਉਣ ਵਾਲੇ ਦਿਨਾ ਵਿਚ ਬਣਾਏ ਜਾਣਗੇ।ਪਿੰਡ ਚਕਰ ਵਾਸੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਦੀਪ ਸਿੰਘ ਚਕਰ,ਸੁੱਖਾ ਬਾਠ ਚਕਰ,ਗੁਰਮੀਤ ਸਿੰਘ ਖੱਤੀ,ਗੁਰਦੇਵ ਸਿੰਘ ਜੈਦ,ਸੋਹਣ ਸਿੰਘ,ਅਮਨਾ ਸਿੰਘ,ਰਾਜਾ ਸਿੰਘ,ਸਰਨਾ ਸਿੰਘ,ਬਿੱਲੂ ਸਿੰਘ,ਮਨਜੀਤ ਸਿੰਘ ਜੈਦ,ਸਿਮਰਨ ਸਿੰਘ,ਜਗਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:–ਪਿੰਡ ਚਕਰ ਵਿਖੇ ਆਯੂਸ਼ਮਾਨ ਅਰੋਗ ਜੀਵਨ ਸਕੀਮ ਦੇ ਕਾਰਡ ਬਣਾਉਦੀ ਹੋਈ  ਟੀਮ।

ਸੰਤ ਬਾਬਾ ਨਰੈਣ ਸੰਿਘ ਦੀ ਯਾਦ 'ਚ ਗੁਰਦੁਆਰਾ ਨਾਨਕਸਰ ਮਾਣੂੰਕੇ ਦਾ ਉਦਘਾਟਨ 

ਜਗਰਾਓ,ਹਠੂਰ,26,ਜੂਨ-(ਕੌਸ਼ਲ ਮੱਲ੍ਹਾ)-ਵਸ਼ਿਵ ਪ੍ਰਸੱਿਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸੰਿਘ ਜੀ ਦੇ ਜਨਮ ਅਸਥਾਨ ਪੰਿਡ ਮਾਣੂੰਕੇ ਵਖਿੇ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦਾ ਓਟ ਆਸਰਾ ਲੈਦਿਆ ਗੁਰਦੁਆਰਾ ਸਾਹਬਿ ਦਾ ਉਦਘਾਟਨ ਹੋਇਆ। ਨਵ ਨਰਿਮਾਣ ਗੁਰਦੁਆਰਾ ਸਾਹਬਿ ਵਖਿੇ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਵਨ ਸਰੂਪ  ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸੰਿਘ ਜੀ ਦੇ  ਤਪ ਅਸਥਾਨ ਗੁਰਦੁਆਰਾ ਨਾਨਕਸਰ ਝੋਰੜਾਂ ਤੋਂ  ਪਾਲਕੀ ਸਾਹਬਿ ਵੱਿਚ ਲੈਆਦੇ  ਗਏ। ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਘਾਲਾ ਸੰਿਘ ਨਾਨਕਸਰ ਕਲੇਰਾਂ ਵਾਲਆਿਂ ਦੀ ਅਗਵਾਈ ਹੇਠ  ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਵਨ ਸਰੂਪ ਨਵੇਂ ਗੁਰਦੁਆਰਾ ਸਾਹਬਿ ਵਖਿੇ ਸੁਸ਼ੋਭਤਿ ਕੀਤੇ ਗਏ।  ਅਰਦਾਸ ਦੇ ਨਾਲ ਗੁਰਦੁਆਰਾ ਸਾਹਬਿ ਦੇ ਵਚਿ ਗੁਰਬਾਣੀ ਕੀਰਤਨ  ਹੋਇਆ। ਸੰਬੋਧਨ ਕਰਦਆਿਂ ਸੰਤ ਬਾਬਾ ਘਾਲਾ ਸੰਿਘ ਨਾਨਕਸਰ ਕਲੇਰਾਂ ਵਾਲਆਿਂ ਨੇ ਸੰਗਤਾਂ ਨੂੰ  ਕਹਿਾ ਕ ਿਸੰਗਤਾਂ  ਸਾਹਬਿ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦਾ ਓਟ ਆਸਰਾ ਲੈ ਕੇ ਗੁਰੂਆਂ ਵੱਲੋਂ ਦਖਿਾਏ ਹੋਏ ਮਾਰਗ ਤੇ ਚੱਲਣ ਦਾ ਪਹਰਿਾ ਦੇਣ।  ਉਨ੍ਹਾਂ ਕਹਿਾ ਕ ਿਸੱਚਖੰਡ ਵਾਸੀ ਸੰਤ ਬਾਬਾ ਨਰੈਣ ਸੰਿਘ ਜੀ ਦਾ 100 ਵਾ ਜਨਮ ਦਹਿਾੜਾ ਅਗਲੇ ਮਹੀਨੇ ਆ ਰਹਿਾ ਹੈ, ਇਸੇ ਪਵੱਿਤਰ ਅਸਥਾਨ ਤੇ ਇਹ ਦਹਿਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।ਇਸ ਦੇ ਸੰਬੰਧ ਵਚਿ ਕੱਲ੍ਹ 26 ਜੂਨ ਨੂੰ ਗੁਰਦੁਆਰਾ ਸਾਹਬਿ ਵਖਿੇ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਠਾਂ ਦੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ। ਅੱਜ ਦੇ ਸਮਾਗਮ ਵਚਿ ਦੇਸ਼ ਦੁਨੀਆ ਤੋਂ ਪੁੱਜੀਆਂ ਸੰਗਤਾਂ ਤੋਂ ਇਲਾਵਾ ਨੇੜਲੇ ਪੰਿਡ ਝੋਰੜਾ, ਮਾਣੂੰਕੇ ,ਦੇਹਡ਼ਕਾ ,ਡੱਲਾ, ਜੌਹਲਾਂ, ਜਲਾਲਦੀਵਾਲ, ਮੱਲਾ ਦੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਭਾਈ ਜਸਵੰਿਦਰ ਸੰਿਘ ਬੰਿਦੀ ਅਤੇ ਭਾਈ ਗੇਜਾ ਸੰਿਘ ਨੇ ਦੱਸਆਿ ਕ ਿਅੱਜ ਨੂੰ ਗੁਰਦੁਆਰਾ ਸਾਹਬਿ ਵਖਿੇ ਸੱਚਖੰਡ ਵਾਸੀ ਸੰਤ ਬਾਬਾ ਨਰੈਣ ਸੰਿਘ ਜੀ ਦੇ 100ਵੇ   ਜਨਮ ਦਹਿਾੜੇ ਦੇ ਸੰਬੰਧ ਵਚਿ  ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪਾਠਾਂ ਦੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ ।
ਫੋਟੋ ਕੈਪਸ਼ਨ:–ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਣ ਸਮੇ ਪੰਜ ਪਿਆਰੇ।

ਗ੍ਰੇਟ ਖਲੀ ਦੇ ਨਾਲ ਆਦਿਤਿਆ ਰਾਏ ਕਪੂਰ ਦੀ ਫਿਲਮ 'ਓਮ' ਚਰਚਾਵਾਂ 'ਚ  

ਜਿਵੇਂ ਕਿ ਦਰਸ਼ਕ ਪਹਿਲਾਂ ਹੀ ਫਿਲਮ 'ਓਮ' ਦਾ ਧਮਾਕੇਦਾਰ ਟ੍ਰੇਲਰ ਦੇਖ ਚੁੱਕੇ ਹਨ। ਹੁਣ ਫਿਲਮ ਦੀ ਪ੍ਰਮੋਸ਼ਨ ਜ਼ੋਰਾ 'ਤੇ ਚੱਲ ਰਹੀ ਹੈ, ਆਦਿਤਿਆ ਰਾਏ ਕਪੂਰ ਨੇ ਫਿਲਮ ਦਾ ਪ੍ਰਚਾਰ ਗ੍ਰੈਟ ਖਲੀ ਨਾਲ ਮਿਲ ਕੇ 25 ਜੂਨ ਨੂੰ ਦਿ ਗ੍ਰੇਟ ਖਲੀ ਅਕੈਡਮੀ ਜਲੰਧਰ, ਪੰਜਾਬ ਵਿਖੇ ਕੀਤਾ। ਆਦਿਤਿਆ ਰਾਏ ਕਪੂਰ ਦਿ ਗ੍ਰੇਟ ਖਲੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਫਿਲਮ ਬੈਟਲ ਅਤੇ ਵਰੀਅਰ ਦੇ ਫਲੇਵਰ ਵਿੱਚ ਡੁੱਬੀ ਹੋਈ ਹੈ, ਇਸੇ ਲਈ ਅਦਿਤਿਆ ਰਾਏ ਕਪੂਰ ਨੇ ਖਲੀ ਨਾਲ ਮਿਲ ਕੇ ਫਿਲਮ ਓਮ ਦੀ ਪ੍ਰਮੋਸ਼ਨ ਕੀਤੀ ਹੈ।

 

 ਫਿਲਮ ਵਿੱਚ ਇੱਕ ਮਾਂ ਆਪਣੇ ਬੱਚਿਆਂ ਬਾਰੇ ਦੱਸਦੀ ਭਾਵੁਕ ਹੁੰਦੀ ਹੈ।  ਇਸ ਤੋਂ ਬਾਅਦ ਇਹ ਫਿਲਮ ਦੇਸ਼ ਭਗਤੀ ਦੀ ਵੱਖਰੀ ਦਿਸ਼ਾ ਲੈਂਦੀ ਹੈ।  ਇਹ ਨਿਊਕਲੀਅਰ ਸਾਇੰਟਿਸਟ ਦੀ ਹਿੱਟ ਕਹਾਣੀ ਨੂੰ ਦਰਸਾਉਂਦਾ ਹੈ।  ਇਹ ਦਿਲਚਸਪ ਹੈ ਕਿ 'ਓਮ' ਮੁੱਖ ਪਾਤਰ ਦਾ ਨਾਮ ਹੈ ਜਿਸਨੂੰ ਯੋਧੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਉਸਨੂੰ ਆਪਣੇ ਪਿਤਾ (ਜਿਸ ਉੱਤੇ ਦੇਸ਼ ਨਾਲ ਧੋਖਾ ਕਰਨ ਦਾ ਇਲਜ਼ਾਮ ਹੈ) ਤੋਂ ਇਲਾਵਾ ਕੁੱਝ ਵੀ ਯਾਦ ਨਹੀਂ ਸੀ। ਕਹਾਣੀ ਵੱਖਰੇ ਲੈਵਲ ਦੇ ਐਕਸ਼ਨ ਨੂੰ ਦਰਸਾਉਂਦੀ ਹੈ ਕਿਉਂਕਿ 'ਓਮ' ਨੇ ਆਪਣੇ ਪਿਤਾ ਤੋਂ ਦੇਸ਼ ਧ੍ਰੋਹੀ ਦਾ ਟੈਗ ਹਟਾ ਕੇ ਦੇਸ਼ ਭਗਤ ਸਾਬਤ ਕਰਨ ਦਾ ਫੈਸਲਾ ਲਿਆ ਹੈ।

 

 ਫਿਲਮ ਐਕਸ਼ਨ, ਪਾਵਰਪੈਕ ਸਟੰਟ, ਮਾਪਿਆਂ ਦੇ ਪਿਆਰ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ।  ਟ੍ਰੇਲਰ 'ਜੈ ਭਵਾਨੀ' ਦੇ ਨਾਅਰੇ ਨਾਲ ਖਤਮ ਹੁੰਦਾ ਹੈ।

 

 ਫਿਲਮ ਦੀ ਸਟਾਰ ਕਾਸਟ ਵਿੱਚ ਆਦਿਤਿਆ ਰਾਏ ਕਪੂਰ, ਸੰਜਨਾ ਸਾਂਘੀ, ਜੈਕੀ ਸ਼ਰਾਫ, ਪ੍ਰਕਾਸ਼ ਰਾਜ, ਆਸ਼ੂਤੋਸ਼ ਰਾਣਾ, ਪ੍ਰਾਚੀ ਸ਼ਾਹ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ।ਫਿਲਮ ਏ ਪੇਪਰ ਡੌਲ ਐਂਟਰਟੇਨਮੈਂਟ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਦੀ ਪ੍ਰੋਡਕਸ਼ਨ ਹੈ, ਅਹਿਮਦ ਖਾਨ ਅਤੇ ਸ਼ਾਇਰਾ ਖਾਨ ਦੁਆਰਾ ਨਿਰਮਿਤ ਹੈ। ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ।  ਫਿਲਮ 'ਓਮ' 1 ਜੁਲਾਈ, 2022 ਨੂੰ ਰਿਲੀਜ਼ ਹੋ ਰਹੀ ਹੈ।

 

ਹਰਜਿੰਦਰ ਸਿੰਘ ਜਵੰਦਾ

ਯੂ ਟਿਊਬ ਨੇ ਹਟਾਇਆ ਸਿੱਧੂ ਮੂਸੇ ਵਾਲੇ ਦਾ ਐਸ ਵਾਈ ਐਲ ਗੀਤ  

ਲੰਡਨ , 26 ਜੂਨ (ਖਹਿਰਾ ) ਮਰਹੂਮ ਸਿੱਧੂ ਮੂਸੇਵਾਲੇ ਦਾ ਚਿੱਤਰ ਗੀਤ ਐੱਸਵਾਈਐੱਲ ਯੂ ਟਿਊਬ ਵੱਲੋਂ ਭਾਰਤ ਵਿੱਚ ਡਿਲੀਟ ਕਰ ਦਿੱਤਾ ਗਿਆ ਹੈ । 23 ਜੂਨ ਵਾਲੇ ਦਿਨ ਸ਼ਾਮ ਦੇ ਛੇ ਵਜੇ ਇਸ ਗੀਤ ਨੂੰ ਯੂ ਟਿਊਬ ਰਾਹੀਂ ਦੁਨੀਆਂ ਤੇ ਰਿਲੀਜ਼ ਕੀਤਾ ਗਿਆ ਸੀ । ਜਿਸ ਗੀਤ ਨੇ ਕਈ ਬੀਤੇ ਸਮੇਂ ਤੋ ਚੱਲ ਰਹੇ ਪੰਜਾਬ ਦੇ ਕਈ ਅਹਿਮ ਮਸਲਿਆਂ ਨੂੰ ਅੱਜ ਦੇ ਭਖਦੇ ਮਸਲੇ ਬਣਾ ਦਿੱਤਾ ਹੈਂ  । ਸ਼ਾਇਦ ਇਹੀ ਕਾਰਨ ਹੈ ਕਿ ਗੀਤ ਨੂੰ ਯੂ ਟਿਊਬ ਵੱਲੋਂ ਹਟਾ ਦਿੱਤਾ ਗਿਆ ਹੈ ।

ਯੂਟਿਊਬ ਨੇ ਸਿੱਧੂ ਮੂਸੇ ਵਾਲੇ ਦੇ ਗੀਤ ਐਸ ਵਾਈ ਐਲ ਨੂੰ ਭਾਰਤ ਵਿੱਚ ਚੱਲਣ ਤੋਂ ਰੋਕਿਆ      

ਦੁਪਹਿਰ ਖਿੜੀ ✍️ ਸਲੇਮਪੁਰੀ ਦੀ ਚੂੰਢੀ

 ਟਾਵੇਂ ਟਾਵੇਂ ਥਾਂ 'ਤੇ ਹੁਣ
ਖਿੜਦੀ ਹੈ, ਦੁਪਹਿਰ ਖਿੜੀ!
ਕਰਤਾ ਸਫਾਇਆ ਜੰਗਲਾਂ ਦਾ,
ਨਾ ਦਿਸਦੀ ਹੈ ਕਿਤੇ ਝਿੜੀ!
ਅਲੋਪ ਹੋ ਗਈਆਂ ਘੁੱਗੀਆਂ,
 ਮਰ ਮੁੱਕ ਗਈ ਹੈ ਚਿੜੀ!
 ਕੁੱਖਾਂ ਬਣ ਗਈਆਂ  ਮੜੀਆਂ
ਜਿਉਂਦੀ ਲਾਸ਼ ਬਣੀ ਗਈ ਕੁੜੀ!
-ਸੁਖਦੇਵ ਸਲੇਮਪੁਰੀ
09780620233
25 ਜੂਨ, 2022

ਵਿਧਾਇਕ ਢੋਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਛਮਣ ਸਿੰਘ ਸਿੱਧੂ ਨੇ ਸ਼ੁਰੂ ਕਰਵਾਈ ਕਣਕ ਦੀ ਵੰਡ

ਧਰਮਕੋਟ 25 ਜੂਨ ਮਨੋਜ ਕੁਮਾਰ ਨਿੱਕੂ

ਅੱਜ ਧਰਮਕੋਟ ਵਿਖੇ ਲੰਬੇ ਸਮੇਂ ਤੋਂ ਬਾਅਦ ਡਿਪੂਆਂ ਉਪਰ
ਕਣਕ ਦੀ ਆਮਦ ਹੋਈ ਜਿਸ ਨੂੰ ਲੈਣ ਲਈ ਲੋਕ ਵੱਡੀ ਗਿਣਤੀ ਵਿਚ ਡਿੱਪੂਆਂ ਤੇ ਪੁੱਜੇ ਧਰਮਕੋਟ ਦੇ ਜਗਦੇਵ ਸਿੰਘ ਦੇ
 ਡੀਪੂ ਉਪਰ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਲਛਮਣ ਸਿੰਘ ਸਿੱਧੂ
 ਪਵਨ ਰੇਲੀਆ ਨੇ ਧਰਮਕੋਟ ਦੇ ਰਾਸ਼ਨ ਡਿੱਪੂਆਂ ਉੱਪਰ ਸੁਚਾਰੂ ਢੰਗ ਨਾਲ
ਕਾਰਡ ਹੋਲਡਰਾਂ ਨੂੰ ਕਣਕ ਦੀ ਵੰਡ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਭ ਨੂੰ ਸਾਫ਼ ਸੁਥਰੀ
ਕਣਕ ਦਿੱਤੀ ਜਾਵੇਗੀ। ਅਗਰ ਕਿਸੇ ਦੀ ਕਣਕ ਮਾੜੀ ਯਾ ਖ਼ਰਾਬ ਨਿਕਲਦੀ ਹੈ ਤਾਂ ਉਹ ਸਬੰਧਤ
ਡਿਪੂ ਤੋਂ ਆ ਕੇ ਬਦਲਾਅ ਸਕਦਾ ਹੈ। ਇਸ ਸਮੇਂ ਗੱਲਬਾਤ ਦੌਰਾਨ ਲਛਮਣ ਸਿੰਘ‌ ਸਿੱਧੂ  ਅਤੇ
ਪਵਨ ਰੇਲੀਆ ਨੇ ਦੱਸਿਆ ਕਿ ਧਰਮਕੋਟ ਦੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ
ਦੇ ਦਿਸ਼ਾ ਨਿਰਦੇਸ਼ਾਂ ਉੱਪਰ ਨਿਗਰਾਨ ਕਮੇਟੀਆਂ ਦੀ ਹਾਜ਼ਰੀ ਵਿੱਚ ਧਰਮਕੋਟ ਦੇ ਸਮੂਹ ਡਿਪੂਆਂ ਤੇ
ਇਸ ਵਾਰ ਕਣਕ ਦੀ ਵੰਡ ਕੀਤੀ ਜਾਵੇਗੀ ।ਅਤੇ ਲੋਕਾਂ ਨੂੰ ਸਾਫ਼ ਅਤੇ ਵਧੀਆ ਕਣਕ ਤਕਸੀਮ
ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜ ਮਹੀਨਿਆਂ ਦੀ ਫਰੀ ਵਾਲੀ ਕਣਕ ਆਈ ਹੈ।
ਜਿਸ ਨੂੰ ਵਧਾਇਕ ਢੋਸ ਦੇ ਦਿਸ਼ਾ ਨਿਰਦੇਸ਼ਾ ਤੇ ਨਿਗਰਾਨ ਕਮੇਟੀ ਦੀ ਹਾਜ਼ਰੀ ਵਿੱਚ ਸਬੰਧਤ ਲੋਕਾਂ
ਤਕਸੀਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ।ਲੰਮੇ ਸਮੇਂ ਬਾਅਦ ਕਣਕ ਮਿਲਣ ਤੇ ਕਾਰਡ ਹੋਲਡਰਾਂ
ਨੇ ਖੁਸ਼ੀ ਜ਼ਾਹਰ ਕੀਤੀ ਅਤੇ ਵਧਾਇਕ ਢੋਸ ਦਾ ਤਹਿਦਿਲੋਂ ਦਿਲ ਧੰਨਵਾਦ ਕੀਤਾ

ਵਾਰਡ ਨੰਬਰ 11 ਚ ਨਵੀਂ ਬਣ ਰਹੀ ਸਡ਼ਕ ਦਾ ਕੌਂਸਲਰ ਧਾਲੀਵਾਲ ਨੇ ਲਿਆ ਜਾਇਜ਼ਾ  

ਜਗਰਾਉ 25 ਜੂਨ (ਅਮਿਤਖੰਨਾ)ਨਗਰ ਕੌਂਸਲ ਦੇ ਅਧੀਨ ਆਉਂਦੇ ਵਾਰਡ ਨੰਬਰ 11 ਚ ਬਣ ਰਹੀ ਸਡ਼ਕ ਦਾ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਦੇ ਪਤੀ ਸਾਬਕਾ ਕੌਂਸਲਰ ਡਾ ਇਕਬਾਲ ਸਿੰਘ ਧਾਲੀਵਾਲ ਵੱਲੋਂ ਜਾਇਜ਼ਾ ਲਿਆ ਗਿਆ  ਇਸ ਮੌਕੇ ਵਾਰਡ ਵਾਸੀਆਂ ਨੇ ਡਾ ਇਕਬਾਲ ਸਿੰਘ ਧਾਲੀਵਾਲ  ਦਾ ਸੜਕ ਬਣਾਉਣ ਤੇ ਮੂੰਹ ਮਿੱਠਾ ਕਰਵਾਇਆ ਤੇ ਧੰਨਵਾਦ ਕੀਤਾ  ਇਸ ਮੌਕੇ ਡਾ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਾਰਡ ਨੰਬਰ 11 ਅਗਵਾੜ ਲੋਪੋ ਵਿਖੇ ਬਿੱਟੂ ਗਰੇਵਾਲ ਵਾਲੀ ਗਲੀ ਇੰਟਰਲਾਕ ਟਾਈਲਾਂ ਨਾਲ ਬਣਾਈ ਗਈ ਉਨ੍ਹਾਂ ਕਿਹਾ ਕਿ ਸਾਰੇ ਕੰਮ ਮੁਕੰਮਲ ਹੋ ਚੁੱਕੇ ਹਨ ਵਾੜਾਂ ਦੀਆਂ ਸਾਰੀਆਂ ਸੜਕਾਂ ਇੰਟਰਲਾਕ ਟਾਈਲਾਂ ਨਾਲ ਬਣ ਚੁੱਕੀਆਂ ਹਨ  ਇਸ ਮੌਕੇ ਅਵਤਾਰ ਸਿੰਘ ਬੈਨੀਪਾਲ, ਸੁਰਜੀਤ ਸਿੰਘ ਗਰੇਵਾਲ, ਪ੍ਰਦੀਪ ਸਿੰਘ ਧਾਲੀਵਾਲ, ਗੁਰਦੀਪ ਸਿੰਘ ਗਰੇਵਾਲ, ਗੁਰਮੀਤ ਸਿੰਘ ਗਰੇਵਾਲ, ਕਰਨ ਸਿੰਘ ਬੈਨੀਪਾਲ ,ਸਰਬਜੀਤ ਸਿੰਘ ਸੇਖੋਂ,   ਗੁਰਜੀਤ ਸਿੰਘ ਤੇ ਕਮਲ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ

ਮੁਹੱਲਾ ਕਲੀਨਿਕਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਣਦਾ ਸਥਾਨ ਦੇਵੇ ਸਰਕਾਰ.. ਡਾ ਰਮੇਸ਼ ਕੁਮਾਰ ਬਾਲੀ

ਅਗਨੀਪਥ ਸਕੀਮ ਤਹਿਤ ਫੌਜ ਵਿਚ ਭਰਤੀ ਨੌਜਵਾਨਾਂ ਨਾਲ ਵੱਡਾ ਖਿਲਵਾਡ਼...ਡਾ ਅੰਮ੍ਰਿਤ ਅੰਬੀ  

ਮਹਿਲ ਕਲਾਂ 25 ਜੂਨ (ਡਾ, ਸੁਖਵਿੰਦਰ ਬਾਪਲਾ ) ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ 295) ਦੀ ਜਿਲਾ ਮਾਨਸਾ ਦੀ ਇੱਕ ਵਿਸੇਸ ਡਾਕਟਰੀ ਟੀਮ  ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਅਤੇ  ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਮਿਲਣ ਲਈ ਵਿਸੇਸ਼ ਤੌਰ ਤੇ ਪਹੁੰਚੇ।   ਜਿਸ ਵਿਚ ਬਲਾਕ ਬੁਢਲਾਡਾ ਦੇ  ਪ੍ਰਧਾਨ ਡਾਕਟਰ ਅੰਮ੍ਰਿਤ ਪਾਲ  ਅੰਬੀ (ਕੁਲਾਣਾ),ਡਾ ਹਰਦੀਪ ਸਿੰਘ ਬਰ੍ਹੇ ਕੈਸ਼ੀਅਰ ,ਡਾ ਪਰਗਟ ਸਿੰਘ ਕਣਕਵਾਲ ਸਕੱਤਰ ,ਡਾ ਪਾਲ ਦਾਸ ਗੁੜੱਦੀ ਸਲਾਹਕਾਰ,ਡਾ ਜਸਬੀਰ ਸਿੰਘ ਗੁਡ਼੍ਹੱਦੀ ਮੈਂਬਰ ਹਾਜਰ ਹੋਏ।

ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਡਾ ਅੰਮਿ੍ਤਪਾਲ ਅੰਬੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਅਗਨੀਪਥ ਤਹਿਤ ਫੌਜ ਦੀ ਭਰਤੀ ਮਹਿੰਮ ਚਲਾਈ ਹੈ, ਉਸਦਾ ਜਥੇਬੰਦੀ ਵਲੋਂ ਵਿਰੋਧ ਕਰਦੇ ਹਾਂ। ਕਿਉਂਕਿ ਇਸ ਨਾਲ ਨੌਜਵਾਨ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ  ਬੋਲਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਮਹੱਲਾ ਕਲੀਨਿਕ ਖੋਲਣ ਜਾ ਰਹੀ ਹੈ, ਉਸ ਵਿਚ ਪਹਿਲ ਦੇ ਅਧਾਰ ਤੇ ਜਥੇਬੰਦੀ ਦੇ ਮੈਂਬਰਾਂ ਨੂੰ  ਪਹਿਲ ਦਿਤੀ ਜਾਵੇ। ਉਨ੍ਹਾਂ  ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ   ਕੀਤੇ ਵਾਅਦੇ ਅਨੁਸਾਰ ਪਿੰਡਾਂ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ  ਰੀਫਰੈਸ਼ਰ ਕੋਰਸ ਸ਼ੁਰੂ ਕਰਕੇ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ। ਇਸ ਮੌਕੇ ਡਾਕਟਰ ਜਸਵੀਰ ਸਿੰਘ ਅਤੇ ਡਾਕਟਰ ਪਾਲ ਦਾਸ,, ਡਾਕਟਰ ਪਰਗਟ ਸਿੰਘ  , ਡਾਕਟਰ ਹਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਸਾਬਕਾ ਫੌਜ਼ੀਆਂ ਵਲੋਂ ਅਗਨੀਪੱਥ ਯੋਜਨਾ ਦਾ ਵਿਰੋਧ

ਰੈਲ਼ੀ ਤੇ ਮੁਜ਼ਾਹਰਾ ਕਰਕੇ ਅੈਸ.ਡੀ.ਅੈਮ. ਨੂੰ ਦਿੱਤਾ ਮੰਗ ਪੱਤਰ

ਤੇਲ ਪਵਾਉਣ ਨੂੰ ਲੈ ਕੇ ਪੰਪ ਦੇ ਕਰਿੰਦੇ ਅਤੇ ਨੌਜਵਾਨਾਂ ਵਿੱਚ ਗਹਿਗੱਚ ਲੜਾਈ

ਪੰਪ ਤੇ ਹੋਈ ਲੜਾਈ ਦੀ ਸੀਸੀਟੀਵੀ ਫੁਟੇਜ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਸਰਕਾਰ ਦੇ ਸੈਸ਼ਨ ਦੌਰਾਨ ਮੈਂਬਰਾਂ ਦੇ ਸੁਆਲ ਅਤੇ ਮੰਤਰੀਆਂ ਦੇ ਜੁਆਬ

ਸਪੀਕਰ ਵਿਧਾਨ ਸਭਾ ,ਮੁੱਖ ਮੰਤਰੀ , ਵਿੱਤ ਮੰਤਰੀ , ਮਾਈਨਿੰਗ ਵਿਭਾਗ ਮੰਤਰੀ , ਸਿੱਖਿਆ ਮੰਤਰੀ , ਵਿਰੋਧੀ ਧਿਰ ਦੇ ਨੇਤਾ , ਸੁਖਪਾਲ ਸਿੰਘ ਖਹਿਰਾ , ਮਨਪ੍ਰੀਤ ਸਿੰਘ ਇਯਾਲੀ , ਪਰਗਟ ਸਿੰਘ , ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਰਕਾਰ ਨਾਲ ਕੰਮਾਂ ਵਿਚ ਸਹਿਮਤੀ ਵਾਲੇ ਵੱਡੇ ਸੁਆਲ ???? 25 ਜੂਨ 2022 Questions of Members and Answers of Ministers during the Session of Punjab Government Speaker Vidhan Sabha, Chief Minister, Finance Minister, Mining Minister, Education Minister, Leader of Opposition, Sukhpal Singh Khaira, Manpreet Singh Ayali, Pargat Singh, Kunwar Vijay Partap Singh. June 25, 2022

ਇਨਸਾਫ਼ਪਸੰਦ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਏ ਪੱਕੇ ਮੋਰਚੇ 95ਵੇਂ ਦਿਨ

ਇਲਾਕੇ ਦੀਆਂ ਇਨਸਾਫ਼ਪਸੰਦ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਏ ਪੱਕੇ ਮੋਰਚੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ ਅਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਹਾਜ਼ਰੀ ਭਰੀ। ਅੱਜ 95ਵੇਂ ਦਿਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਂਝੀ ਮੀਟਿੰਗ ਤੋਂ ਬਾਦ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਇਹ ਧਰਨਾ ਅੱਜ 95ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੇ ਭਰੋਸੇ ਮਗਰੋਂ ਮਿ੍ਤਕ ਕੁਲਵੰਤ ਕੌਰ ਦੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਵਲੋਂ ਰੱਖੀ ਭੁੱਖ ਹੜਤਾਲ ਖਤਮ ਕਰਨ ਉਪਰੰਤ ਪਰਿਵਾਰ ਨੂੰ ਨਿਆਂ ਦੀ ਹੈ।

3 ਸਾਲਾਂ  ਦੋਤੀ ਦਾ ਜਨਮ ਦਿਨ ਬੇ ਆਸਰੇ ਦਾ ਆਸਰਾ ਆਸ਼ਰਮ ਵਿੱਚ ਮਨਯਾ

ਇਸ ਨਾਨਾ ਨਾਨੀ ਨੇ ਦਿੱਤੀ ਲੋਕਾਂ ਨੂੰ ਮਿਸਾਲ..ਆਪਣੀ 3 ਸਾਲਾਂ  ਦੋਤੀ ਜੋ ਕਿ ਆਸਟ੍ਰੇਲੀਆ ਵਿਚ ਰਹਿੰਦੀ ਹੈ ਉਸ ਦਾ ਜਨਮ ਦਿਨ ਵੱਡੇ ਵੱਡੇ ਹੋਟਲ ,ਰੈਸਟੋਰੈਂਟ ਛੱਡ ਲੱਖਾਂ ਰੁਪਏ ਨਾ ਖਰਚ ਕੇ ਆਮ ਲੋਕਾਂ ਨਾਲ ਮਾਨਿਆ ਜਨਮ ਦਿਨ ਬੇ ਆਸਰੇ ਦਾ ਆਸਰਾ ਆਸ਼ਰਮ ਵਿੱਚ ਮਨਯਾ .. ਜਨਮ ਦਿਨ ਹੋਰਨਾਂ ਲੋਕਾਂ ਨੂੰ ਵੀ ਕਿਹਾ ਕਿ ਪੈਸੇ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ ਹੈ 

ਮਾਮਲਾ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ 

ਧਰਨੇ ਦੇ 95ਵੇਂ ਦਿਨ ਬੀਕੇਯੂ ਡਕੌਂਦਾ ਦੇ ਆਗੂਆਂ ਨੇ ਭਰੀ ਹਾਜ਼ਰੀ 

ਜਗਰਾਉਂ 25 ਜੂਨ   (ਰਣਜੀਤ ਸਿੱਧਵਾਂ) ਇਲਾਕੇ ਦੀਆਂ ਇਨਸਾਫ਼ ਪਸੰਦ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਏ ਪੱਕੇ ਮੋਰਚੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ ਅਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਹਾਜ਼ਰੀ ਭਰੀ। ਅੱਜ 95ਵੇਂ ਦਿਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝੀ ਮੀਟਿੰਗ ਤੋਂ ਬਾਅਦ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਇਹ ਧਰਨਾ ਅੱਜ 95ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੇ ਭਰੋਸੇ ਮਗਰੋਂ ਮਿ੍ਤਕ ਕੁਲਵੰਤ ਕੌਰ ਦੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਵਲੋਂ ਰੱਖੀ ਭੁੱਖ ਹੜਤਾਲ ਖਤਮ ਕਰਨ ਉਪਰੰਤ ਪਰਿਵਾਰ ਨੂੰ ਨਿਆਂ ਦੀ ਆਸ ਹੈ। ਜ਼ਿਕਰਯੋਗ ਹੈ ਕਿ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਮੈਂਬਰ ਪ੍ਰਭਦਿਆਲ ਨੇ ਧਰਨੇ ਵਿੱਚ ਪੁੱਜ ਕੇ ਧਰਨਾਕਾਰੀਆਂ ਨੂੰ 30 ਦਿਨਾਂ ਵਿੱਚ ਨਿਆਂ ਦਿਵਾਉਣ ਦਾ ਭਰੋਸਾ ਦਿਵਾਇਆ ਸੀ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੇ ਦਖਲ਼ ਤੋਂ ਡੀਜੀਪੀ ਨੇ ਮੁਕੱਦਮੇ ਦੀ ਤਫਤੀਸ਼ ਲਈ ਤਿੰਨ ਮੈਂਬਰੀ "ਸਿੱਟ" ਬਣਾਈ ਹੈ। ਜਿਸ ਦੀ ਅਗਵਾਈ ਏ.ਆਈ. ਜੀ.ਕ੍ਰਾਈਮ ਜੋਨ ਜਲੰਧਰ ਕਰਨਗੇ ਅਤੇ ਐੱਸ.ਪੀ. ਹੈਡਕੁਆਰਟਰ ਜਗਰਾਉਂ ਤੇ ਡੀ.ਐੱਸ.ਪੀ ਡੀਟੈਕਟਿਵ ਨਵਾਂਸ਼ਹਿਰ ਮਾਮਲੇ ਦੀ ਤਫਤੀਸ਼ ਕਰਨਗੇ ਅਤੇ ਅੰਤਿਮ ਰਿਪੋਰਟ 30 ਦਿਨਾਂ 'ਚ ਕਮਿਸ਼ਨ ਨੂੰ ਸੌੰਪਣਗੇ। ਇਸ ਮੌਕੇ ਉਨਾਂ ਮੌਕੇ ਕਿਰਤੀ ਕਿਸਾਨ ਯੂਨੀਅਨ(ਯੂਥ ਵਿੰਗ) ਦੇ ਜ਼ਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਸੋਨੀ ਸਿੱਧਵਾਂ ਤੇ ਬਖਤਾਵਰ ਸਿੰਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਡਾਕਟਰ ਗੁਰਮੇਲ ਸਿੰਘ ਕੁਲਾਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਧਾਲੀਵਾਲ ਨੇ ਵੀ ਵਿਸਵਾਸ਼ ਪ੍ਰਗਟਾਇਆ ਕਿ ਕਮਿਸ਼ਨ ਗਰੀਬ ਪਰਿਵਾਰ ਦੇ ਹਿੱਤਾਂ ਲਈ ਕੰਮ ਕਰਦਾ ਹੈ ਅਤੇ ਜਰੂਰ ਹੀ ਧਰਨੇ ਤੇ ਬੈਠੇ ਕਿਰਤੀ ਲੋਕਾਂ ਨੂੰ ਨਿਆਂ ਦਿਵਾਏਗਾ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਅੱਜ ਪ੍ਰਬੰਧਕੀ ਢਾਂਚਾ ਇੰਨ੍ਹਾਂ ਗਰਕ ਚੁੱਕਾ ਹੈ ਕਿ ਸਾਲਾਂ ਬੱਧੀ ਕਾਗਜ਼ੀ ਲੜ੍ਹਾਈ ਲੜ ਕੇ ਵੀ ਏਥੇ ਗਰੀਬਾਂ ਨੂੰ ਇਨਸਾਫ਼ ਨਹੀਂ ਮਿਲਦਾ। ਆਖਿਰ ਪੀੜ੍ਹਤ ਲੋਕ ਹੁਣ ਜਾਣ ਕਿਥੇ ? ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਮਾਮਲੇ ਦੀ ਇੰਟੈਲੀਜ਼ੈਸ ਤੇ ਡੀਜੀਪੀ/ਐਚ.ਆਰ. ਵਲੋਂ ਬਕਾਇਦਾ ਜਾਂਚ ਕੀਤੀ ਗਈ ਸੀ ਅਤੇ ਜਾਂਚ ਰਿਪੋਰਟਾਂ ਮੁਤਾਬਿਕ ਹੀ ਕੌਮੀ ਕਮਿਸ਼ਨ ਨੇ ਤੱਤਕਾਲੀ ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਨੂੰ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਨ ਲਈ ਲਿਖਿਆ ਸੀ।ਇਸ ਸਮੇਂ ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਢੋਲ਼ਣ, ਬੀਕੇਯੂ(ਉਗਰਾਹਾ) ਦੇ ਜਗਤ ਸਿੰਘ ਲੀਲ੍ਹਾ, ਅਜੈਬ ਸਿੰਘ, ਨਿਹੰਗ ਸਿੰਘ ਚੜ੍ਤ ਸਿੰਘ ਗਗੜਾ, ਜਸਪ੍ਰੀਤ ਸਿੰਘ ਢੋਲ਼ਣ, ਅਵਤਾਰ ਸਿੰਘ ਠੇਕੇਦਾਰ ਨੇ ਵੀ ਹਾਜ਼ਰ ਸਨ।

ਪਿਛਲੇ ਇੱਕ ਦਹਾਕੇ ਤੋਂ ਬੰਦ ਪੌਣੇ ਚਾਰ   ਲੱਖ ਲੀਟਰ ਪਾਣੀ ਵਾਲੀ ਟੈਂਕੀ ਮੌਜੂਦਾ ਪ੍ਰਧਾਨ ਰਾਣਾ ਦੇ ਯਤਨਾ ਸਦਕਾ ਹੋਵੇਗੀ ਚਾਲੂ

ਜਗਰਾਉਂ  25 ਜੂਨ (ਰਣਜੀਤ ਸਿੱਧਵਾਂ)  : ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਅਣਥੱਕ ਯਤਨ ਕੀਤੇ ਜਾ ਰਹੇ ਹਨ।ਇਸੇ ਲੜੀ ਵਿੱਚ ਗਰਮੀਂ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਬਚਾਉਣ ਲਈ ਸ਼ਹਿਰ ਅੰਦਰ ਰਾਣੀ ਝਾਂਸੀ ਚੌਂਕ ਨਜਦੀਕ ਬਣੀ ਹੋਈ ਪਾਣੀ ਦੀ ਟੈਂਕੀ ਦੀਆਂ ਨਵੀਆਂ ਮੋਟਰਾਂ ਨੂੰ ਸ੍ਰੀ ਜਤਿੰਦਰ ਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਉਂ ਵਲੋਂ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਚਾਲੂ ਕਰਵਾਇਆ ਗਿਆ। ਇਥੇ ਜ਼ਿਕਰਯੋਗ ਹੈ   ਕਿ ਇਹ ਪਾਣੀ ਵਾਲੀ ਟੈਂਕੀ ਸਾਲ 1966 ਵਿੱਚ ਬਣੀ ਸੀ ਅਤੇ ਪਿਛਲੇ ਲਗਭਗ 10 ਸਾਲ ਤੋਂ ਬੰਦ ਪਈ ਸੀ। ਇਸ ਟੈਂਕੀ ਦੀ ਸਮਰੱਥਾ ਲਗਭਗ 3.75 ਲੱਖ ਲੀਟਰ ਦੀ ਹੈ। ਇਸ ਟੈਂਕੀ ਦੇ ਬੰਦ ਹੋਣ ਕਾਰਨ ਇਹ ਵਰਤੋਂ ਵਿੱਚ ਨਹੀਂ ਸੀ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਗਰਮੀਂ ਦੇ ਮੌਸਮ ਦੌਰਾਨ ਪਾਣੀ ਦੀ ਕਿੱਲਤ ਮਹਿਸੂਸ ਹੁੰਦੀ ਸੀ।ਇਸ ਸਬੰਧ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਵਲੋਂ ਇਸ ਨੂੰ ਠੀਕ ਕਰਵਾ ਕੇ ਵਰਤੋਂ ਵਿੱਚ ਲਿਆਂਉਣ ਲਈ ਕਿਹਾ ਜਾਂਦਾ ਰਿਹਾ ਪ੍ਰੰਤੂ ਕਿਸੇ ਵਲੋਂ ਵੀ ਇਸ ਸਬੰਧੀ ਯਤਨ ਨਹੀਂ ਕੀਤੇ ਗਏ ਪ੍ਰੰਤੂ ਹੁਣ ਇਹ ਮਸਲਾ ਪ੍ਰਧਾਨ ਨਗਰ ਕੌਂਸਲ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਵਲੋਂ ਇਸ ਸਮੱਸਿਆ ਦੇ ਤੁਰੰਤ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ। ਅੱਜ ਉਕਤ ਕੰਮ ਦੇ ਉਦਘਾਟਨ ਸਮੇਂ ਪ੍ਰਧਾਨ ਨਗਰ ਕੌਂਸਲ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਪਾਣੀ ਦੀ ਟੈਂਕੀ ਦੇ ਵਰਤੋਂ ਵਿੱਚ ਆਉਣ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ, ਉੱਥੇ ਹੀ ਗਰਮੀਂ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਆਉਣ ਵਾਲੀ ਕਿੱਲਤ ਤੋਂ ਵੀ ਰਾਹਤ ਮਿਲੇਗੀ। ਸ਼ਹਿਰ ਵਾਸੀਆਂ ਨੂੰ ਸਾਫ-ਸੁਥਰੇ ਅਤੇ ਕਲੋਰੀਨ ਮਿਕਸ ਪਾਣੀ ਦੀ ਹੀ ਸਪਲਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਹੱਲ ਲਈ ਪੁਰਾਣੀ ਦਾਣਾ ਮੰਡੀ ਵਿਖੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਸ਼ੁਰੂ ਕਰਵਾਇਆ ਗਿਆ। ਇਹ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸ਼ਹਿਰ ਦੀਆਂ ਹੋਰ ਵੀ ਕਈ ਥਾਵਾਂ ਤੇ ਬਣਵਾਏ ਜਾਣਗੇ। ਇਸ ਮੌਕੇ ਤੇ ਮੌਜੂਦ ਇਲਾਕਾ ਨਿਵਾਸੀਆਂ ਅਤੇ ਕੌਂਸਲਰਾਂ ਵਲੋਂ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਖੁਸ਼ੀ ਜ਼ਾਹਰ ਕਰਦੇ ਹੋਏ ਨਗਰ ਕੌਂਸਲ ਦਾ ਧੰਨਵਾਦ ਕੀਤਾ ਗਿਆ।
    ਇਸ ਮੌਕੇ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਕੌਂਸਲਰ, ਸ੍ਰੀ ਜਰਨੈਲ ਸਿੰਘ ਲੋਹਟ ਕੌਂਸਲਰ, ਸ੍ਰੀ ਸਤੀਸ਼ ਕੁਮਾਰ ਕੌਂਸਲਰ, ਸ੍ਰੀ ਅੰਕੁਸ਼ ਧੀਰ, ਸ੍ਰੀ ਹਿਮਾਂਸ਼ੂ ਮਲਿਕ ਕੌਂਸਲਰ, ਸ੍ਰੀ ਬੌਬੀ ਕਪੂਰ ਕੌਂਸਲਰ, ਸ੍ਰੀ ਸਤਿੰਦਰਪਾਲ ਸਿੰਘ ਤੱਤਲਾ, ਡਾ: ਇਕਬਾਲ ਸਿੰਘ ਧਾਲੀਵਾਲ, ਸ੍ਰੀ ਸੰਜੀਵ ਕੱਕੜ, ਸ੍ਰੀ ਰਮੇਸ਼ ਕੁਮਾਰ ਸਹੌਤਾ ਕੌਂਸਲਰ, ਸ੍ਰੀ ਦਵਿੰਦਰਜੀਤ ਸਿੰਘ ਸਿੱਧੂ, ਸ੍ਰੀ ਰੌਕੀ ਗੋਇਲ, ਸ੍ਰੀ ਅਮਰਜੀਤ ਸਿੰਘ ਮਾਲਵਾ ਕੌਂਸਲਰ, ਸ੍ਰੀ ਵਿਕਰਮ ਜੱਸੀ ਕੌਂਸਲਰ, ਸ੍ਰੀ ਜਗਮੋਹਨ ਸਿੰਘ, ਕਾਲਾ ਸਾਬਣ ਵਾਲਾ, ਸ੍ਰੀ ਰਾਕੇਸ਼ ਕੱਕੜ ਠੇਕੇਦਾਰ ਅਤੇ ਇਲਾਵਾ ਨਿਵਾਸੀ ਹਾਜਰ ਸਨ।

ਸਵਾਮੀ ਸ਼ੰਕਰਾਨੰਦ ਜੀ ਭੂਰੀ ਵਾਲੇ ਚਾਦਰ ਚੜਾਉਣ ਦੀ ਰਸਮ ਅਦਾ ਕਰਨਗੇ 


29 ਦੇ ਤਲਵੰਡੀ ਖੁਰਦ ਵਾਲੇ ਧਾਰਮਿਕ ਮੇਲੇ ਦੇ ਪੋਸਟਰ ਜਾਰੀ ਕੀਤੇ
ਮੁੱਲਾਂਪੁਰ ਦਾਖਾ,25 ਜੂਨ(ਸਤਵਿੰਦਰ ਸਿੰਘ ਗਿੱਲ)—ਹਰ ਸਾਲ ਦੀ ਤਰਾਂ ਇਸ ਵਾਰ ਵੀ ਪਿੰਡ ਤਲਵੰਡੀ ਖੁਰਦ ਦੇ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਤੇ ਧਾਰਮਿਕ ਮੇਲਾ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹਨ। ਅੱਜ ਇਸ ਮੇਲੇ ਦੇ ਪੋਸਟਰ ਜਾਰੀ ਕੀਤੇ ਗਏ ਜਿੱਥੇ ਮੁੱਖ ਪ੍ਰਬੰਧਕ ਤੇਜਾ ਤਲਵੰਡੀ,ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ, ਆੜ੍ਹਤੀ ਸੇਵਾ ਸਿੰਘ ਖੇਲਾ,ਪ੍ਰਧਾਨ ਜਸਵੀਰ ਸਿੰਘ ਜੱਸੀ,ਮਲਕੀਤ ਸਿੰਘ ਔਜਲਾ,ਜਗਦੀਪ ਸਿੰਘ ਪੰਚ,ਦਰਸ਼ਨ ਸਿੰਘ ਅਤੇ ਰਣਜੀਤ ਸਿੰਘ ਜੀਤੀ ਤਲਵੰਡੀ ਵਾਲਾ ਆਦਿ ਹਾਜਰ ਹੋਏ। ਤੇਜਾ ਤਲਵੰਡੀ ਨੇ ਦੱਸਿਆ ਕਿ ਪ੍ਰਧਾਨ ਟੀਰਥ ਸਿੰਘ ਸਰਾਂ ਅਤੇ ਏ ਐਸ ਆਈ ਬੂਟਾ ਸਿੰਘ ਆਦਿ ਨੇ ਦੱਸਿਆ ਕਿ ਇਸ ਅਸਥਾਨ ਤੇ ਲੰਗਰ ਵੀ ਵਰਤਾਇਆ ਜਾਂਦਾ ਹੈ । ਇਸ ਮੇਲੇ ਤੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਾਗਰਸ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਆਪ ਦੇ ਆਗੂ ਡਾਕਟਰ ਕੰਗ ਵੀ ਪੁੱਜ ਰਹੇ ਹਨ। ਜਿੱਥੇ ਇਸ ਧਾਰਮਿਕ ਮੇਲੇ ਤੇ ਪੁੱਜ ਕੇ ਸਵਾਮੀ ਸ਼ੰਕਰਾਨੰਦ ਜੀ ਭੂਰੀ ਵਾਲੇ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕਰਨਗੇ ਉਥੇ ਇਸ ਮੇਲੇ ਤੇ ਗਾਇਕ ਹਰਨੇਕ ਸਿੰਘ ਘਾੜੂ,ਸੁਖ ਤਲਵੰਡੀ,ਸੁਖਵਿੰਦਰ ਕੋਹਲੀ,ਚਮਕ ਚਮਕੀਲਾ,ਰੇਸ਼ਮ ਸਿੱਧੂ,ਗੋਗੀ ਬਰਸਾਲ ਅਤੇ ਰੇਸ਼ਮ ਸਿੱਧੂ ਆਦਿ ਗਾਇਕ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਭਰਪੂਰ ਮਨਰੰਜਨ ਕਰਨਗੇ।

ਵਿਧਾਇਕ ਇਯਾਲੀ ਨੇ ਵਿਧਾਨ ਸਭਾ ਚ ਦੁੱਧ ਤੇ ਖੇਤੀਬਾੜੀ ਸੁਸਾਇਟੀਆਂ ਦੀ ਚੋਣ ਵਿੱਚ ਧੱਕੇਸ਼ਾਹੀ ਦਾ ਮੁੱਦਾ ਉਠਾਇਆ


ਮੁੱਖ ਮੰਤਰੀ ਇਨ੍ਹਾਂ ਸੁਸਾਇਟੀਆਂ ਦੀ ਪਾਰਦਰਸ਼ੀ ਚੋਣ ਯਕੀਨੀ ਬਣਾਉਣ  

ਮੁੱਲਾਪੁਰ ਦਾਖਾ, 25 ਜੂਨ (ਸਤਵਿੰਦਰ ਸਿੰਘ ਗਿੱਲ)ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ  ਦੁੱਧ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ  ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਧੱਕੇਸ਼ਾਹੀਆਂ ਅਤੇ ਕਿਸਾਨੀ ਦੀ ਬਿਹਤਰੀ ਦਾ ਮੁੱਦਾ ਉਠਾਉਂਦਿਆਂ ਇਨ੍ਹਾਂ ਸੁਸਾਇਟੀਆਂ ਵਿੱਚ ਸਿਆਸੀ ਪ੍ਰਭਾਵ ਤੋਂ ਮੁਕਤ ਨਿਰੋਲ ਕਿੱਤੇ ਨਾਲ ਜੁੜੇ ਲੋਕਾਂ ਨੂੰ ਅੱਗੇ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੁੱਧ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਦੀ ਪ੍ਰਬੰਧਕੀ ਚੋਣ ਵਿਚ ਕਿੱਤੇ ਨਾਲ ਜੁੜੇ ਲੋਕਾਂ ਦੀ ਬਜਾਏ ਸਿਆਸੀ ਘੜੰਮ ਚੌਧਰੀਆਂ ਦਾ ਬੋਲਬਾਲਾ ਹੋ ਗਿਆ ਹੈ ਜਿਸ ਕਾਰਨ ਇਨ੍ਹਾਂ ਸੁਸਾਇਟੀਆਂ ਤੋਂ ਮਿਲਣ ਵਾਲੇ ਲਾਭ ਆਮ ਕਿਸਾਨਾਂ ਅਤੇ ਪਸ਼ੂ ਪਾਲਕਾਂ ਤਕ ਨਹੀਂ ਪਹੁੰਚ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਖੇਤੀ ਅਤੇ  ਪਸ਼ੂ ਪਾਲਣ ਨੇ ਵੱਡਾ ਹਿੱਸਾ ਪਾਇਆ ਹੈ ਅਤੇ ਸੂਬੇ ਅੰਦਰ ਹਰੀ ਅਤੇ ਚਿੱਟੀ ਕ੍ਰਾਂਤੀ ਲਿਆਉਣ ਵਿੱਚ ਸਹਿਕਾਰਤਾ ਲਹਿਰ ਦਾ ਵੱਡਾ ਯੋਗਦਾਨ ਹੈ। ਵਿਧਾਇਕ ਇਯਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਅੰਦਰ ਬਦਲਾਅ ਦੇ ਮੁੱਦੇ ਤੇ ਸੱਤਾ ਵਿਚ ਆਈ ਹੈ  ਪ੍ਰੰਤੂ ਆਪ ਦੀ ਰਾਜਨੀਤੀ ਵਿਚ ਬਦਲਾਅ ਜ਼ਮੀਨੀ ਪੱਧਰ ਉੱਪਰ ਕਿਤੇ ਵੀ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਦੁੱਧ ਅਤੇ ਖੇਤੀਬਾੜੀ ਸੁਸਾਇਟੀਆਂ ਦੀਆਂ ਚੋਣਾਂ ਵਿੱਚ ਕਾਗਜ਼ ਰੱਦ ਕਰਕੇ ਗਲਤ ਢੰਗ ਨਾਲ ਮੈਂਬਰ ਬਣਾਏ ਜਾ ਰਹੇ ਹਨ  ਜਿਸ ਕਾਰਨ ਸਹਿਕਾਰਤਾ ਲਹਿਰ ਆਮ ਕਿਸਾਨ ਵਰਗ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਤੋਂ ਮੰਗ ਕੀਤੀ ਕਿ ਉਹ ਆਉਣ ਵਾਲੇ ਸਮੇਂ ਅੰਦਰ ਇਹ ਯਕੀਨੀ ਬਣਾਉਣ ਕਿ ਖੇਤੀ ਅਤੇ ਦੁੱਧ ਸੁਸਾਇਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੀ ਚੋਣ ਸਿਆਸੀ ਪਰਛਾਵੇਂ ਤੋਂ ਮੁਕਤ ਪਾਰਦਰਸ਼ੀ ਢੰਗ ਨਾਲ ਹੋਵੇ ਅਤੇ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਮੈਂਬਰ ਹੀ ਇਨ੍ਹਾਂ ਸੋਸਾਇਟੀਆਂ ਦਾ ਹਿੱਸਾ ਬਣਨ ਤਾਂ ਜੋ ਕਿਸਾਨ ਵਰਗ ਨੂੰ ਸਹਿਕਾਰਤਾ ਲਹਿਰ ਦਾ ਸਹੀ ਢੰਗ ਨਾਲ ਲਾਭ ਪ੍ਰਾਪਤ ਹੋ ਸਕੇ

ਅਮਲ ਕਰੀਏ ਤਾਂ ਹੋ ਜਾਣ ਪੌਂ ਬਾਰਾਂ ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਲਿਕ ਨੇ ਇਨਸਾਨ ਬਣਾ ਕੇ ਭੇਜਿਆ  ਜੱਗ ਉੱਤੇ,

ਰਹੀਏ ਇਨਸਾਨ ਬਣ ਇਹੀ ਫਰਜ਼ ਹੈ ਜੀ।

ਸਵਾਸ ਸਵਾਸ ਵਿੱਚ ਮਾਲਿਕ ਨੂੰ ਯਾਦ ਕਰੀਏ,

ਕਰੀਏ ਓਦੋਂ ਈ ਨਾਂ ਜਦੋਂ ਕੋਈ ਗਰਜ਼ ਹੈ ਜੀ।

ਚੁਰਾਸੀ ਲੱਖ ਜੂਨਾਂ ਬਾਅਦ ਮਿਲਿਆ ਹੈ ਜਨਮ ਇਹੇ,

ਓਹਦਾ ਧੰਨਵਾਦ ਕਰੀਏ ਤਾਂ ਦੱਸੋ ਕੀ ਹਰਜ਼ ਹੈ ਜੀ?

ਜੇਕਰ ਇਨਸਾਨੀਅਤ ਨਾਤੇ ਕਿਸੇ ਦੇ ਕੰਮ ਆਈਏ,

ਥੋੜ੍ਹਾ ਬਹੁਤਾ ਕੋਈ ਲਹਿ ਸਕਦਾ ਕਰਜ਼ ਹੈ ਜੀ।

ਆਓ ਘੜੀ ਦੋ ਘੜੀਆਂ ਕਿਧਰੇ ਸਤਸੰਗ ਸੁਣੀਏਂ,

ਜ਼ਿੰਦਗੀ ਜਿਊਣ ਦੀ ਅਸਲੀ ਇਹ ਤਰਜ਼ ਹੈ ਜੀ।

ਅਮਲ ਕਰ ਲਈਏ ਤਾਂ ਹੋ ਜਾਣ ਪੌਂ ਬਾਰਾਂ,

ਦਿੱਤੀ ਮਾਲਿਕ ਨੇ ਇਹੋ ਇੱਕ ਮਰਜ਼ ਹੈ ਜੀ।

ਸੁਣਿਐਂ ਭਵਸਾਗਰੋਂ ਕੁਲਾਂ ਨੂੰ ਓਹ ਤਾਰ ਲੈਂਦਾ,

ਓਹਦੇ ਬੋਲ ਪੁਗਾਉਂਦਾ ਕੋਈ ਗਾਜ਼ੀ ਜੋ ਮਰਦ ਹੈ ਜੀ।

ਦੱਦਾਹੂਰੀਆ ਸ਼ਰਮਿੰਦੇ ਨਾ ਹੋਈਏ ਓਹਦੇ ਦਰਬਾਰ ਅੰਦਰ,

ਵੈਸੇ ਇਹ ਹੋਵਣਾ ਬੜਾ ਅਚਰਜ ਹੈ ਜੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਕਾਵਿ ਵਿਅੰਗ-ਦਿਲ ਦੀ ਗੱਲ ਕਹਿ ਗੱਲ ਵਿਗਾੜੀ ਜਾਣੈਂ ✍️ ਜਸਵੀਰ ਸ਼ਰਮਾਂ ਦੱਦਾਹੂਰ

 

ਪ੍ਰਧਾਨ ਮੰਤਰੀ ਜੀ ਕੁੱਝ ਕੁ ਸੋਚ ਕਰਲੈ,

ਭਲਿਆਮਾਣਸਾ ਕਿਉਂ ਦੇਸ਼ ਉਜਾੜੀ ਜਾਣੈਂ।

ਖੁਸ਼ ਕਰਦੈਂ ਸਿਰਫ਼ ਸਰਮਾਏਦਾਰਾਂ ਨੂੰ ਤੂੰ,

ਭਾਈਆਂ ਭਾਈਆਂ ਨੂੰ ਕਾਸਤੋਂ ਪਾੜੀ ਜਾਣੈਂ।

ਰੰਨ ਕੰਨ ਨਾ ਕੋਈ ਜੁਆਕ ਜੱਲਾ,

ਕੀਹਦੇ ਲਈ ਤੂੰ ਠੱਗੀਆਂ ਮਾਰੀ ਜਾਣੈਂ।

ਵਾਅਦੇ ਕੀਤੇ ਸੀ ਜੋ ਉੱਡੇ ਕਾਫ਼ੂਰ ਵਾਂਗੂੰ,

ਕਿਰਤੀ ਕਾਮਿਆਂ ਨੂੰ ਫਾਹੇ ਤੂੰ ਚਾੜ੍ਹੀ ਜਾਣੈਂ।

ਕੱਫ਼ਣ ਵਿੱਚ ਨਾ ਕਹਿੰਦੇ ਕੋਈ ਜੇਬ੍ਹ ਹੁੰਦੀ,

ਸਰਮਾਏਦਾਰਾਂ ਦੀਆਂ ਤਿਜੌਰੀਆਂ ਤਾੜੀ ਜਾਣੈਂ।

ਥਾਂ ਥਾਂ ਤੇ ਸੁਲਗ੍ਹਦਾ ਧੂਆਂ ਤੂੰ ਵੇਖ ਅੱਖੀਂ,

ਆਪਣੇ ਹੱਥੀਂ ਹੀ ਦੇਸ਼ ਨੂੰ ਸਾੜੀ ਜਾਣੈਂ।

ਆਸਾਂ ਤੇਰੇ ਤੋਂ ਲੋਕਾਂ ਨੂੰ ਬਹੁਤੀਆਂ ਸੀ,

ਅਰਮਾਨ ਓਹਨਾਂ ਦੇ ਪੈਰੀਂ ਲਿਤਾੜੀ ਜਾਣੈਂ।

ਦੱਦਾਹੂਰੀਆ ਕਹੇ ਕਰਦੈਂ ਜੋ ਗੱਲ ਦਿਲ ਦੀ,

ਦਿਲ ਦੀ ਗੱਲ ਕਹਿ ਗੱਲ ਵਿਗਾੜੀ ਜਾਣੈਂ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556