You are here

ਪੰਜਾਬ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 123ਵਾਂ ਦਿਨ ਜਥੇਬੰਦੀਆਂ ਨੇ ਭਰੀ   ਹਾਜ਼ਰੀ  

ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਤਾਂ ਜ਼ਰੂਰ ਕਰਦੇ ਹਾਂ ਪਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਨਹੀਂ ਕਰਦੇ  : ਦੇਵ ਸਰਾਭਾ

ਮੁੱਲਾਂਪੁਰ ਦਾਖਾ, ਜੂਨ (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 123ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਪ੍ਰਮਾਣਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਪ੍ਰਧਾਨ ਗਿਆਨੀ ਗੁਰਮੁਖ ਸਿੰਘ ਮੋਰਕਰੀਮਾ,ਢਾਡੀ ਦਵਿੰਦਰ ਸਿੰਘ ਭਨੋਹਡ਼,ਲਖਵੀਰ ਸਿੰਘ ਦਾਖਾ,ਭਾਈ ਜਤਿੰਦਰ ਸਿੰਘ ਤਲਵੰਡੀ ਕਲਾਂ ਅਤੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਹਰਬੰਸ ਸਿੰਘ ਗਿੱਲ,ਹਰਵਿੰਦਰ ਸਿੰਘ ਘੁੰਗਰਾਣਾ,ਜਗਜੀਤ ਸਿੰਘ ਮਡਿਆਣੀ, ਸੰਤੋਖ ਸਿੰਘ ਦੁਗਰੀ,ਦਰਸ਼ਨ ਸਿੰਘ ਪੋਨਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਹੱਕੀ ਮੰਗਾਂ ਲਈ ਮੋਰਚੇ ਗੁਰੂਆਂ ਦੀ ਮਿਹਰ ਨਾਲ ਲੜੇ ਜਾਂਦੇ ਨੇ ਗੱਲਾਂ ਨਾਲ ਨਹੀਂ।ਜਿਹੜੇ ਪਿੰਡ ਦੀਆਂ ਸੱਥਾਂ ਵਿੱਚ ਬੈਠ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਿ ਜਦੋਂ ਸਿੱਖ ਕੌਮ ਨੂੰ ਸੰਘਰਸ਼ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਭੱਜਣ ਵਾਲੇ 'ਚ ਉਹੀ ਹੁੰਦੇ ਹਨ।ਉਨ੍ਹਾਂ ਅੱਗੇ ਆਖਿਆ ਕਿ ਸਾਡੇ ਗੁਰੂ ,ਪੀਰ ,ਰਹਿਬਰ ਇਹ ਸਮਝਾਉਂਦੇ ਸਨ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬਤੀਤ ਕਰੋ।ਪਰ ਅੱਜ ਗੁਰਬਾਣੀ ਤੋਂ ਮੁੱਖ ਮੋੜਨ ਵਾਲੇ ਪਾਪੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਲਾਰਨ ਤੋਂ ਵੀ ਸੰਕੋਚ ਨਹੀਂ ਕੀਤਾ । ਜਦ ਕਿ ਸਾਡੀਆਂ ਨਿਕੰਮੀਆਂ ਸਰਕਾਰਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ 'ਚ ਵੀ ਗੰਦੀਆਂ ਰਾਜਨੀਤੀਆਂ ਹੀ ਕਰਦੀਆਂ ਹਨ।ਜੇਕਰ ਗੱਲ 1999 ਦੀ ਕਰੀਏ ਤਾਂ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲ ਦੀ ਸਰਕਾਰ ਮੌਕੇ ਹੋਈ । ਜਿਸ ਵਿੱਚ ਗੁਰੂ ਘਰ 'ਚ ਬਣੀਆਂ ਸਨਾ ਅਤੇ ਬੇਜ਼ੁਬਾਨ ਘੋੜਿਆਂ ਤੱਕ ਨੂੰ ਵੀ ਨਹੀਂ ਬਖ਼ਸ਼ਿਆ ਉਨ੍ਹਾਂ ਨੂੰ ਵੀ ਟੱਕ ਮਾਰ ਕੇ ਜ਼ਖ਼ਮੀ ਕੀਤਾ ਅਤੇ ਸੈਂਕੜੇ ਗੁਰਬਾਣੀ ਦੀਆਂ ਪੋਥੀਆਂ ਅਤੇ ਧਾਰਮਿਕ ਨਿਸ਼ਾਨੀਆਂ ਅਗਨੀ ਦੇ ਭੇਟ ਕਰ ਦਿੱਤੀਆਂ ਪਰ ਇਹ ਸਭ ਰਾਜਨੀਤੀ ਦੇ ਚੱਲਦਿਆਂ ਹੋਇਆ।ਜੇਕਰ ਅਸੀਂ ਉਸ ਸਮੇਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਕੱਠੇ ਹੋ ਕੇ ਸਖ਼ਤ ਸਜ਼ਾਵਾਂ ਦਿਵਾਉਂਦੇ ਤਾਂ ਸ਼ਾਇਦ ਅੱਜ ਥਾਂ ਥਾਂ ਤੇ ਗੁਰਬਾਣੀ ਦੀਆਂ ਬੇਅਦਬੀਆਂ ਹੋਣ ਤੋਂ ਰੋਕਿਆ ਜਾ ਸਕਦੀਆਂ ਸਨ। ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਅਸੀਂ ਹਰ ਰੋਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਤਾਂ ਜ਼ਰੂਰ ਕਰਦੇ ਹਾਂ ਪਰ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਇਕੱਠੇ ਹੋ ਕੇ   ਸੰਘਰਸ਼ ਨਹੀਂ ਕਰਦੇ। ਸਰਾਭਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੋਰਚੇ 'ਚ ਪਹੁੰਚੋ ਤਾਂ ਜੋ ਆਪਣੀਆਂ ਹੱਕੀ ਮੰਗਾਂ ਜਲਦ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ ,ਰਾਮ ਸਿੰਘ ਦੀਪਕ,ਬਲਬੀਰ ਸਿੰਘ ਮੁੱਲਾਂਪੁਰ ,ਮੋਹੀ ਅਮਰਜੀਤ ਸਿੰਘ ਜਗਰਾਉਂ,ਚਮਕੌਰ ਸਿੰਘ ਮਡਿਆਣੀ,ਰਾਜਵਿੰਦਰ ਸਿੰਘ ਜਗਰਾਉਂ,ਗੁਲਜ਼ਾਰ ਸਿੰਘ ਮੋਹੀ,ਹਰਬੰਸ ਸਿੰਘ ਹਿੱਸੋਵਾਲ,  ਬਲਬੀਰ ਸਿੰਘ ਚੌਕੀਮਾਨ, ਸੰਤੋਖ ਸਿੰਘ ਦੁਗਰੀ,ਰਘਵੀਰ ਸਿੰਘ ਰਾਏਕੋਟ,ਮਹਿੰਦਰ ਸਿੰਘ ਜਗਰਾਉਂ,ਅੱਛਰਾ ਸਿੰਘ ਸਰਾਭਾ ਮੇਵਾ ਸਿੰਘ ਸਰਾਭਾ,ਹਰਦੀਪ ਸਿੰਘ,ਰਣਜੀਤ ਸਿੰਘ ਢੈਪਈ, ਦਲਵੀਰ ਸਿੰਘ ਵਿਸ਼ਾਲ ਸਰਾਭਾ ਆਦਿ ਹਾਜ਼ਰੀ ਭਰੀ ।

ਰੱਬੀ ਰੂਹ ਇਨਸਾਨ ਸਨ  ਸਵ.ਸ. ਗੋਪਾਲ ਸਿੰਘ ਕੈਂਥ

ਨਾਨਕਸਰ (ਕਲੇਰਾਂ ਬਲਵੀਰ ਸਿੰਘ ਬਾਠ) ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਅੋਓੁਦ ਕਿੰਨੀ ਹੈ ਜਨਮ ਤੋਂ ਲੈ ਕੇ ਮਰਨ ਤਕ  ਲੋਕ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਰੱਬੀ ਰੂਹ ਇਨਸਾਨ ਸਵਰਗਵਾਸੀ ਗੋਪਾਲ ਸਿੰਘ ਕੈਂਥ ਜੋ ਕਿ ਪਿਛਲੇ ਦਿਨੀਂ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਦੇ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ  ਮਿਤੀ  24 6 2022 ਦਿਨ ਸ਼ੁੱਕਰਵਾਰ ਨੂੰ ਬਾਰਾਂ ਵਜੇ ਤੋਂ ਇੱਕ ਵਜੇ ਗੁਰਦੁਆਰਾ ਬਾਬਾ ਨਾਮਦੇਵ ਭਵਨ ਮੁਹੱਲਾ ਹਰਿਗੋਬਿੰਦਪੁਰਾ ਜਗਰਾਓਂ ਵਿਖੇ ਪਾਏ ਜਾਣਗੇ  ਪਰਿਵਾਰ ਵੱਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਅੰਤਮ ਅਰਦਾਸ ਵਿਚ ਸ਼ਾਮਲ  ਹੋਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ

ਚੌਂਕੀਮਾਨ ਟੋਲ 'ਤੇ ਹੋਵੇਗਾ 24 ਨੂੰ "ਅਗਨੀਪੱਥ" ਮੁੱਦੇ 'ਤੇ ਜਵਾਨਾਂ ਦੇ ਪੱਖ 'ਚ ਕਿਸਾਨਾਂ ਦਾ ਪ੍ਰਦਰਸ਼ਨ

ਮੁੱਲਾਂਪੁਰ ਦਾਖਾ,23 ਜੂਨ(ਸਤਵਿੰਦਰ  ਸਿੰਘ  ਗਿੱਲ)ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ (ਦਿੱਲੀ) ਦੇ ਪ੍ਰੋਗਰਾਮ ਮੁਤਾਬਕ ਅਤੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 24 ਜੂਨ ਨੂੰ ਠੀਕ 10 ਵਜੇ ਤੋਂ ਕੇਂਦਰ ਦੀ ਫ਼ਿਰਕੂ -ਫਾਸ਼ੀ, ਲੋਕ ਵਿਰੋਧੀ ਤੇ ਨੌਜਵਾਨ ਵਿਰੋਧੀ ਮੋਦੀ ਹਕੂਮਤ ਦੇ ਸਾਜ਼ਿਸ਼ੀ- ਮਨਸੂਬੇ ਅਧੀਨ ਦੇਸ਼ ਭਰ 'ਚ ਕੇਵਲ 4  ਸਾਲਾਂ ਲਈ ਕੀਤੀ ਜਾ ਰਹੀ ਠੇਕਾ ਮਾਰਕਾ ਫ਼ੌਜੀ ਭਰਤੀ ਨੂੰ ਰੱਦ ਕਰਵਾਉਣ ਲਈ ਨੌਜਵਾਨ- ਲਹਿਰ ਦੀ ਭਰਾਤਰੀ ਹਮਾਇਤ  ਕਰਨ ਵਾਸਤੇ ਚੌਂਕੀਮਾਨ ਟੋਲ 'ਤੇ ਕਿਸਾਨ -ਮਜ਼ਦੂਰ ਪ੍ਰਦਰਸ਼ਨ ਕੀਤਾ ਜਾਵੇਗਾ ।
    ਇਸ ਐਕਸ਼ਨ ਦਾ ਐਲਾਨ ਅੱਜ ਤਲਵੰਡੀ ਕਲਾਂ ਵਿਖੇ ਹੋਈ ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਉਪਰੰਤ ਜਥੇਬੰਦੀ ਦੇ ਪ੍ਰਧਾਨ ਸ.  ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ ,ਖਜ਼ਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਤੇ ਸਹਾਇਕ ਸਕੱਤਰ  ਰਣਜੀਤ ਸਿੰਘ ਗੁੜੇ ਨੇ ਵਿਸ਼ੇਸ਼ ਤੌਰ ਤੇ ਕੀਤਾ ।
     ਇਸ ਪ੍ਰਦਰਸ਼ਨ ਦੀ ਤਿਆਰੀ ਲਈ ਪਿੰਡ -ਪਿੰਡ ਲਾਮਬੰਦੀ ਮੁਹਿੰਮ ਬਕਾਇਦਾ ਜਾਰੀ ਹੈ, ਜਿਸ ਦੇ ਸਿੱਟੇ ਵਜੋਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਬੀਬੀਆਂ ਦੀ ਵੱਧ ਚਡ਼੍ਹ ਕੇ ਸ਼ਮੂਲੀਅਤ ਹੋਵੇਗੀ।
     ਅੱਜ ਦੀ ਮੀਟਿੰਗ  'ਚ ਹੋਰਨਾਂ ਤੋਂ ਇਲਾਵਾ ਜਗਮੋਹਣ ਸ. ਸਵੱਦੀ, ਡਾ. ਗੁਰਮੇਲ ਸ.ਕੁਲਾਰ, ਜਥੇਦਾਰ ਗੁਰਮੇਲ ਸ.ਢੱਟ, ਅਮਰ ਸ. ਖੰਜਰਵਾਲ, ਤੇਜਿੰਦਰ ਸ. ਬਿਰਕ, ਚਰਨ ਸ. ਤਲਵੰਡੀ, ਨਿਰਭੈ ਸ. ਤਲਵੰਡੀ, ਸੁਰਜੀਤ ਸ. ਸਵੱਦੀ  ਉਚੇਚੇ ਤੌਰ ਤੇ ਹਾਜ਼ਰ ਹੋਏ।
 

ਧੂਮਧਾਮ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ  

ਨਵਦੀਪ ਕੁਮਾਰ ਅਤੇ ਭੁਪਿੰਦਰ ਕੌਰ ਪਿੰਡ ਭੈਣੀ ਵੜਿੰਗਾ ਨੇ ਆਪਣੇ ਵਿਆਹ ਦੀ ਗਿਆਰਵੀ ਵਰ੍ਹੇ-ਗੰਢ ਮਨਾਈ

 

ਡਾਇਰੈਕਟਰ ਨਿਰਮਲ ਸਿੰਘ ਡੱਲਾ ਨੂੰ ਕੀਤਾ ਸਨਮਾਨਿਤ

ਜਗਰਾਓ,ਹਠੂਰ,23,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਮਾਣੂੰਕੇ ਜੋਨ ਤੋ ਲੈਂਡ ਮਾਰਗੇਜ਼ ਬੈਕ ਜਗਰਾਓ ਦੇ ਨਵ ਨਿਯੁਕਤ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੂੰ ਅੱਜ ਗ੍ਰਾਮ ਪੰਚਾਇਤ ਡੱਲਾ ਅਤੇ ਪਿੰਡ ਦੀਆ ਔਰਤਾ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਖੁਸੀ ਵਿਚ ਲੱਡੂ ਵੰਡੇ ਗਏ।ਇਸ ਮੌਕੇ ਸਰਪੰਚ ਜਸਵਿੰਦਰ ਕੌਰ ਸਿੱਧੂ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਪਹਿਲਾ ਕਾਗਰਸ ਪਾਰਟੀ ਅਤੇ ਹੁਣ ਪੰਜਾਬ ਦੀ ਆਪ ਸਰਕਾਰ ਪੂਰਾ ਮਾਣ ਸਨਮਾਨ ਦੇ ਰਹੀ ਹੈ।ਇਸ ਮੌਕੇ ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਪੰਜਾਬ ਸਰਕਾਰ ਅਤੇ ਮੇਰੇ ਸਮਰਥਕਾ ਨੇ ਦਿੱਤੀ ਹੈ ਮੈ ਇਸ ਜਿਮੇਵਾਰੀ ਨੂੰ ਇਮਾਨਦਾਰੀ-ਵਫਾਦਾਰੀ ਨਾਲ ਨਿਭਾਵਾਗਾ ਹਲਕੇ ਦੇ ਵਿਕਾਸ ਕਾਰਜਾ ਲਈ ਹਮੇਸਾ ਤੱਤਪਰ ਰਹਾਗਾ।ਇਸ ਮੌਕੇ ਉਨ੍ਹਾ ਨਾਲ ਮਾਤਾ ਪ੍ਰਮਜੀਤ ਕੌਰ,ਸਿੰਦਰ ਕੌਰ,ਗੁਰਮੇਲ ਕੌਰ,ਮੁਖਤਿਆਰ ਕੌਰ,ਪਰਮਜੀਤ ਕੌਰ,ਚੰਦ ਕੌਰ,ਭਗਵਾਨ ਕੌਰ,ਗੁਲਾਬ ਕੌਰ,ਹਰਜੀਤ ਕੌਰ,ਕੁਲਦੀਪ ਕੌਰ,ਚਰਨਜੀਤ ਕੌਰ,ਮਨਪ੍ਰੀਤ ਕੌਰ,ਪ੍ਰਧਾਨ ਜੋਰਾ ਸਿੰਘ,ਪ੍ਰਧਾਨ ਧੀਰਾ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਗੁਰਨਾਮ ਸਿੰਘ,ਗੁਰਚਰਨ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ:- ਡਾਇਰੈਕਟਰ ਨਿਰਮਲ ਸਿੰਘ ਡੱਲਾ ਨੂੰ ਸਨਮਾਨਿਤ ਕਰਦੀ ਹੋਈ ਗ੍ਰਾਮ ਪੰਚਾਇਤ ਅਤੇ ਪਿੰਡ ਦੀਆ ਔਰਤਾ।

ਗ੍ਰਾਮ ਪੰਚਾਇਤ ਮੱਲ੍ਹਾ ਨੇ ਸਮਰਸੀਬਲ ਮੋਟਰ ਦਾ ਕੀਤਾ ਉਦਘਾਟਨ

ਹਠੂਰ,23,ਜੂਨ-(ਕੌਸ਼ਲ ਮੱਲ੍ਹਾ)-ਸਰਕਾਰੀ ਹਾਈ ਸਕੂਲ ਮੱਲ੍ਹਾ ਦੀ ਜਮੀਨ ਵਿਚ ਨਵੀ ਲਾਈ ਸਮਰਸੀਬਲ ਮੋਟਰ ਦਾ ਉਦਘਾਟਨ ਅੱਜ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਗ੍ਰਾਮ ਪੰਚਾਇਤ ਮੱਲ੍ਹਾ ਨੇ ਕੀਤਾ।ਇਸ ਮੌਕੇ ਜਾਣਕਾਰੀ ਦਿੰਦਿਆ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਫਾਰਮ (ਖੇਤ) ਵਿਚ ਪਿਛਲੇ ਵੀਹ ਸਾਲਾ ਤੋ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਸਕੂਲ ਦੀ ਜਮੀਨ ਬੇ-ਅਬਾਦ ਪਈ ਸੀ,ਅੱਜ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਸਦਕਾ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਸਮਰਸੀਬਲ ਮੋਟਰ ਲਗਾ ਕੇ ਜਮੀਨ ਨੂੰ ਵਾਹੀ ਯੋਗ ਬਣਾ ਦਿੱਤਾ ਹੈ।ਉਨ੍ਹਾ ਦੱਸਿਆ ਕਿ ਇਸ ਮੋਟਰ ਦਾ ਪਾਣੀ ਹੁਣ ਸਕੂਲ ਦੇ ਫਾਰਮ ਦੀ ਤਿੰਨ ਏਕੜ ਜਮੀਨ,ਸਕੂਲ ਦੇ ਗਰਾਉਡ ਦੀ ਪੰਜ ਏਕੜ ਜਮੀਨ ਅਤੇ ਸਰਕਾਰੀ ਵੈਟਨਰੀ ਹਸਪਤਾਲ ਮੱਲ੍ਹਾ ਦੀ ਇੱਕ ਏਕੜ ਨੂੰ ਅੰਡਰ ਗਰਾਉਡ ਪਾਇਪ ਪਾ ਕੇ ਦਿੱਤਾ ਜਾਵੇਗਾ।ਉਨ੍ਹਾ ਦੱਸਿਆ ਕਿ ਫਾਰਮ ਨੂੰ ਜਲਦੀ ਪੱਧਰਾ ਕਰਕੇ ਛਾਦਾਰ ਅਤੇ ਫਲਦਾਰ ਬੂਟੇ ਲਾਏ ਜਾਣਗੇ।ਇਸ ਮੌਕੇ ਉਨ੍ਹਾ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ ਅਤੇ ਖੁਸੀ ਵਿਚ ਲੱਡੂ ਵੰਡੇ।ਇਸ ਮੌਕੇ ਉਨ੍ਹਾ ਨਾਲ ਨੰਬਰਦਾਰ ਜਗਜੀਤ ਸਿੰਘ ਸਿੱਧੂ,ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਪੰਚ ਜਗਜੀਤ ਸਿੰਘ ਖੇਲਾ,ਪੰਚ ਗੁਰਮੇਲ ਸਿੰਘ,ਜਸਵੰਤ ਸਿੰਘ ਫੌਜੀ,ਸੁਖਵਿੰਦਰ ਸਿੰਘ,ਕੁੰਢਾ ਸਿੰਘ,ਕਾਲਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਮਰਸੀਬਲ ਮੋਟਰ ਦਾ ਉਦਘਾਟਨ ਕਰਦੇ ਹੋਏ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਗ੍ਰਾਮ ਪੰਚਾਇਤ ਮੱਲ੍ਹਾ।
 

ਹਾਕਮ ਬਣੀ  

ਜੀਹਨੇ ਮਿੱਥ ਚਾਹਤਾਂ ਮਾਰ ਲਈਆਂ ਵੱਡਾ ਬਾਦਸ਼ਾਹ ਕੌਣ ਫਕੀਰ ਨਾਲੋਂ  ਤਾਂਕੜੀ ਕੋਈ ਵੀ ਨੀ  ਸਰਕਾਰ ਹੁੰਦੀ ਜੇਕਰ ਬਿਗੜ ਜੇ ਫੇਰ ਮੰਡੀਰ ਨਾਲੋਂ ਵਿੱਚ ਕਾਲਜੇ ਸਦਾ ਹੀ ਰਹਿਣ ਰਿਸਦੇ  ਤਿੱਖੇ ਜ਼ੁਬਾਂ ਦੇ ਫੱਟ ਸ਼ਮਸ਼ੀਰ ਨਾਲੋਂ  ਮਾਲਕ ਮੁਲਖ ਦਾ ਰਾਜਾ ਕੋਈ ਲੱਖ ਹੋਵੇ ਅਕਲ ਤੇਜ਼ ਨਹੀਂ ਹੁੰਦੀ ਵਜ਼ੀਰ ਨਾਲੋਂ ਗੱਲ ਇਹ ਵੀ ਬਹੁਤ ਗਿਆਨ ਦੀ ਏ ਤਾਕਤਵਰ ਨਹੀਂ ਕੋਈ ਸਰੀਰ ਨਾਲੋਂ  ਬਖਤੜੀ ਵਾਲਿਆ ਕਿੰਨੀ ਵੀ ਰੇਸ ਲਾ ਲੈੇਏ
ਅੱਗੇ ਲੰਘ ਜੋ ਕੌਣ ਤਕਦੀਰ ਨਾਲੋਂ  ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਗਾਇਕ ਸਿਰਮੌਰ ਸ਼ਖ਼ਸੀਅਤ ਹਾਕਮ ਬਖਤੜੀ ਵਾਲੇ ਦੀਆਂ ਹਾਕਮ ਬਾਣੀ ਦਿਲ ਨੂੰ ਛੂਹ ਲੈਣ ਵਾਲੀਆਂ  ਸੱਚੀਆਂ  ਰਚਨਾਵਾਂ ਪੇਸ਼ਕਸ਼ ਬਲਵੀਰ  ਸਿੰਘ ਬਾਠ ਜਨਸ਼ਕਤੀ ਨਿਉਜ ਪੰਜਾਬ

ਤਲਵੰਡੀ ਖੁਰਦ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਤੇ ਮੇਲਾ ਤੇ ਭੰਡਾਰਾ 29 ਨੂੰ ਇਆਲੀ ,ਸੰਧੂ ਤੇ ਕੰਗ ਪਰ ਪੁੱਜਣਗੇ

ਮੁੱਲਾਂਪੁਰ ਦਾਖਾ,22 ਜੂਨ(ਸਤਵਿੰਦਰ  ਸਿੰਘ ਗਿੱਲ)ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਤਲਵੰਡੀ ਖੁਰਦ ਚ ਵਿਸ਼ਾਲ ਧਾਰਮਿਕ ਮੇਲਾ ਅਤੇ ਭੰਡਾਰਾ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਤੇ 29 ਜੂਨ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਇਲਕੇ ਭਰ ਦੇ ਵੱਡੀ ਗਿਣਤੀ ਲੋਕ ਆਪਣੀ ਹਾਜਰੀ ਲਗਾਉਣਗੇ। ਇਸ ਮੇਲੇ ਤੇ ਪੁੱਜ ਕੇ ਸਵਾਮੀ ਸ਼ੰਕਰਾਨੰਦ ਜੀ ਭੂਰੀ ਵਾਲੇ ਚਾਦਰ ਚੜਾਉਣ ਦੀ ਰਸਮ ਅਦਾ ਕਰਨਗੇ।ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ,ਕਾਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ,ਆਪ ਦੇ ਹਲਕਾ ਇੰਚਾਰਜ ਡਾਕਟਰ ਕੰਗ ਅਤੇ ਪਰਮਿੰਦਰ ਸਿੰਘ ਵੀ ਇਸ ਧਾਰਮਿਕ ਮੇਲੇ ਤੇ ਪੁੱਜਣਗੇ। ਕਮੇਟੀ ਵਲੋ ਤੇਜਾ ਤਲਵੰਡੀ ਦੀ ਅਗਵਾਈ ਚ ਇਹਨਾ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਚਮਕ ਚਮਕੀਲਾ,ਦਿਨ ਸਿੰਘ,ਸੁਖਵਿੰਦਰ ਕੋਹਲੀ,ਗੋਗੀ ਬਰਸਾਲ ਅਤੇ ਰਘਵੀਰ ਢਿੱਲੋ ਆਦਿ ਗਾਇਕ ਇਸ ਮੇਲੇ ਤੇ ਆਪਣੀ ਹਾਜਰੀ ਭਰਨਗੇ। ਇਸ ਦੌਰਾਨ ਲੰਗਰ ਦਾ ਭੰਡਾਰਾ ਵਰਤਾਇਆ ਜਾਵੇਗਾ। ਤਲਵੰਡੀ ਖੁਰਦ ਚ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਤੇ ਕਰਵਾਏ ਜਾ ਰਹੇ ਇਸ ਮੇਲੇ ਤੇ ਵੱਡੀ ਗਿਣਤੀ ਸੰਗਤ ਪੁੱਜਦੀ ਹੈ ਅਤੇ ਇਥੇ ਸ਼ਰਧਾਲੂਆਂ ਵਾਸਤੇ ਦੁਕਾਨਾਂ ਵੀ ਸਜਦੀਆਂ ਹਨ।

ਬੋਹੜ ਦੇ ਦਰੱਖਤ ਨੂੰ ਕਿਸੇ ਸਰਾਰਤੀ ਅਨਸਰ ਨੇ ਲਾਈ ਅੱਗ  

ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਨਵਾਂ ਡੱਲਾ ਦੇ ਨਜਦੀਕ ਗੂੜੀ ਛਾ ਵਾਲੇ ਬੋਹੜ ਦੇ ਦਰੱਖਤ ਨੂੰ ਕਿਸੇ ਸਰਾਰਤੀ ਅਨਸਰ ਵੱਲੋ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਵਾਤਾਵਰਨ ਪ੍ਰੇਮੀ ਨੰਬਰਦਾਰ ਜਗਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਇਹ ਬੋਹੜ ਦਾ ਦਰੱਖਤ ਉਨ੍ਹਾ ਦੇ ਨਜਦੀਕੀ ਰਿਸਤੇਦਾਰ ਗੁਰਬਖਸ ਸਿੰਘ ਕੈਲੇ ਨੇ ਆਪਣੇ ਭਤੀਜੇ ਸਵ:ਪਿਆਰਾ ਸਿੰਘ ਕੈਲੇ ਦੀ ਯਾਦ ਵਿਚ ਅੱਜ ਤੋ ਵੀਹ ਸਾਲ ਪਹਿਲਾ ਲਾਇਆ ਸੀ।ਜਿਸ ਨੂੰ ਬੜੀ ਹੀ ਮਿਹਨਤ ਨਾਲ ਪਾਲਿਆ ਗਿਆ।ਉਨ੍ਹਾ ਦੱਸਿਆ ਕਿ ਬੋਹੜ ਦੇ ਦਰੱਖਤ ਨੂੰ ਪਹਿਲਾ ਤਾ ਉੱਪਰੋ ਕੱਟਿਆ ਗਿਆ ਅਤੇ ਫਿਰ ਬੋਹੜ ਦੀਆ ਜੜ੍ਹਾ ਨੂੰ ਅੱਗ ਲਾ ਦਿੱਤੀ।ਜਿਸ ਨਾਲ ਬੋਹੜ ਦੀਆ ਜੜ੍ਹਾ ਸੜ ਕੇ ਸੁਆਹ ਹੋ ਚੁੱਕੀਆ ਹਨ।ਉਨ੍ਹਾ ਕਿਹਾ ਕਿ ਅਸੀ ਜੰਗਲਾਤ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਅੱਗ ਲਾਉਣ ਵਾਲੇ ਖਿਲਾਫ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਦੀਪ ਸਿੰਘ ਗੋਗਾ,ਅਜਮੇਰ ਸਿੰਘ ਢਿੱਲੋ ਹਾਜ਼ਰ ਸਨ।

ਫੋਟੋ ਕੈਪਸ਼ਨ:-ਬੋਹੜ ਦੇ ਦਰੱਖਤ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਜਗਜੀਤ ਸਿੰਘ ਮੱਲ੍ਹਾ ਅਤੇ ਅਜਮੇਰ ਸਿੰਘ ਢਿੱਲੋ।

ਕਰਿਤੀ ਲੋਕਾਂ ਵਲੋਂ 92 ਵੇਂ ਦਨਿ ਵੀ ਇਨਸਾਫ਼ ਲਈ ਧਰਨਾ ਜਾਰੀ ! 

ਵਰਦੇ ਮੀਂਹ ਚ ਵੀ ਨਰੇਗਾ ਵਰਕਰਾਂ ਨੇ ਲਗਵਾਈ ਹਾਜ਼ਰੀ
ਜਗਰਾਓ,ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਇਨਸਾਫ਼ ਪਸੰਦ ਕਰਿਤੀ ਲੋਕਾਂ ਵਲੋਂ ਮੁਕੱਦਮੇ 'ਚ ਸ਼ਾਮਲਿ ਡੀਅੈਸਪੀ ਗੁਰੰਿਦਰ ਸੰਿਘ ਬੱਲ, ਅੈਸਆਈ ਰਾਜਵੀਰ ਸੰਿਘ ਅਤੇ ਹਰਜੀਤ ਸੰਿਘ ਸਰਪੰਚ ਦੀ ਗ੍ਰਫਿਤਾਰੀ ਲਈ ਅੱਜ 92ਵੇਂ ਦਨਿ ਵੀ ਥਾਣਾ ਸਟਿੀ ਮੂਹਰੇ ਧਰਨਾ ਦੱਿਤਾ।ਪ੍ਰੇੈਸ ਨੂੰ ਜਾਰੀ ਬਆਿਨ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, ਭਾਰਤੀ ਕਸਿਾਨ ਯੂਨੀਅਨ ਏਕਤਾ(ਡਕੌਂਦਾ) ਦੇ ਰਾਮਤੀਰਥ ਸੰਿਘ ਢਲਿੋਂ, ਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸੰਿਘ ਲਲਤੋਂ, ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ ਅਤੇ ਮਨੋਹਰ ਸੰਿਘ ਝੋਰੜਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕ ਿਗੈਰ-ਜਮਾਨਤੀ ਧਰਾਵਾਂ ਅਧੀਨ 16 ਸਾਲਾਂ ਬਾਦ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪੱਿਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਵਿਾਰ ਨੂੰ ਇਨਸਾਫ਼ ਦੱਿਤਾ ਜਾਵੇ। ਇਸ ਸਮੇਂ ਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਦੀ ਬਰਿਧ ਮਾਤਾ ਸੁਰੰਿਦਰ ਕੌਰ ਰਸੂਲਪੁਰ ਨੇ ਕਹਿਾ ਕ ਿਉਹ ਅਤੇ ਉਹਨਾਂ ਦੇ ਦੋਵੇਂ ਪਰਵਿਾਰਾਂ ਨਾਂ ਸਰਿਫ਼ ਸਾਲ 2005 ਵੱਿਚ ਤੱਤਕਾਲੀ ਥਾਣਾ ਮੁਖੀ ਗੁਰੰਿਦਰ ਬੱਲ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਆਿ ਹੈ। ਉਨ੍ਹਾਂ ਕਹਿਾ ਕ ਿਉਹਨਾਂ ਦੇ ਪਰਵਿਾਰ ਡੇਢ ਦਹਾਕੇ ਤੋਂ ਪੁਲਸਿ ਅੱਤਆਿਚਾਰ ਖਲਿਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕ ਿਪੰਜਾਬ ਚ ਰਹ ਿਚੁੱਕੀ ਕਾਂਗਰਸ ਪਾਰਟੀ ਦੀ ਕੈਪਟਨ ਅਮਰੰਿਦਰ ਸੰਿਘ ਤੇ ਚਰਨਜੀਤ ਸੰਿਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦੱਿਤਾ ਤੇ ਨਾਂ ਹੀ ਪ੍ਰਕਾਸ਼ ਸੰਿਘ ਬਾਦਲ ਦੀਆਂ ਸਰਕਾਰਾਂ ਅਕਾਲੀ ਭਾਜਪਾ ਸਰਕਾਰ ਨੇ ਇਨਸਾਫ਼ ਦੱਿਤਾ ਅਤੇ ਹੁਣ ਬਦਲਾਅ ਲਆਿਉਣ ਦੇ ਨਾਮ ਹੇਠ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵੀ ਇਨਸਾਫ਼ ਨਹੀਂ ਦੇ ਰਹੀ। ਉਨ੍ਹਾਂ ਕਹਿਾ ਕ ਿਸ਼ਾਇਦ ਉਨ੍ਹਾਂ ਦਾ ਪਰਵਿਾਰ ਗਰੀਬ ਅਨੁਸੂਚਤਿ ਜਾਤੀ ਦਾ ਪਰਵਿਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਰਿਦਾ ਹੈ। ਮਾਤਾ ਨੇ ਇਹ ਵੀ ਕਹਿਾ ਕ ਿਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਖਿ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਉਿਂਕ ਿਮੈਂ ਅਨੁਸੂਚਤਿ ਜਾਤੀ ਪਰਵਿਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਕਰਿਤੀ ਕਸਿਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵੰਿਦਰ ਸੰਿਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸੰਿਘ ਜਗਰਾਉਂ  ਨੇ ਕਹਿਾ ਕ ਿਪੰਜਾਬ ਸਰਕਾਰ ਨੂੰ ਕਰਿਤੀ ਲੋਕਾਂ ਦੇ ਮਾਮਲਆਿਂ ਚ ਇਨਸਾਫ਼ ਜਲਦੀ ਦੇਣ ਦੀ ਮੰਗ ਕੀਤੀ। ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਸਕੱਤਰ ਸੁਖਦੇਵ ਸੰਿਘ ਮਾਣੂੰਕੇ ਨੇ ਅਤੇ ਅਵਤਾਰ ਸੰਿਘ ਰਸੂਲਪੁਰ ਨੇ ਅੱਜ ਧਰਨੇ ਚ ਪਹੁੰਚ ਨਰੇਗਾ ਵਰਕਰ ਬੀਬੀਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਆਿਂ ਸੰਘਰਸ਼ ਵੱਿਚ ਹੱਿਸਾ ਪਾਉਣ ਦੀ ਮੰਗ ਕੀਤੀ ਅਤੇ ਨਾਲ ਨਾਲ ਦੋਸ਼ੀਆਂ ਨੂੰ ਜੇਲ਼ੀ ਬੰਦ ਕਰਨ ਦੀ ਮੰਗ ਕੀਤੀ। ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਹਿਾ ਪੁਲਸਿ ਦੇ ਜ਼ੁਲਮਾਂ ਦੀ ਨਖਿੇਧੀ ਕਰਦਆਿਂ ਦੋਸ਼ੀ ਡੀ.ਅੈਸ.ਪੀ. ਗੁਰੰਿਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਫਿਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵੱਿਚ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਰਾਮਤੀਰਥ ਲੀਲਾ ਤੇ ਜੱਗਾ ਸੰਿਘ ਢੱਿਲੋਂ, ਬਾਬਾ ਬੰਤਾ ਸੰਿਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸੰਿਘ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸੰਿਘ, ਨਹਿੰਗ ਸੰਿਘ ਜੱਥੇਦਾਰ ਚੜ੍ਤ ਸੰਿਘ ਬਾਰਦੇਕੇ, ਨਛੱਤਰ ਸੰਿਘ, ਗੁਰਮੀਤ ਸੰਿਘ ਅਗਵਾੜ ਡਾਲਾ, ਬਾਬਾ ਗੁਰਚਰਨ ਸੰਿਘ ਬਾਬੇਕਾ ਹਾਜ਼ਰ ਸਨ।
ਫੋਟੋ ਕੈਪਸ਼ਨ:- ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ।

ਹਰਾ ਭਰਾ ਪੰਜਾਬ ਟੀਮ ਵਲੋਂ ਬੂਟੇ ਲਗਾਏ 

ਜਗਰਾਉਂ (ਬਲਦੇਵ ਜਗਰਾਓਂ, ਸੁਨੀਲ ਕੁਮਾਰ)ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਉਲੀਕੇ ਮਿਸ਼ਨ ਤਹਿਤ ਬੂਟੇ ਲਾਉਣ ਦੀ ਸੇਵਾ ਹਿੱਤ, ਪ੍ਰਿੰਸੀਪਲ ਸ਼੍ਰੀ  ਵਿਨੋਦ ਕੁਮਾਰ ਜੀ ਦੀ ਰਹਿਨੁਮਾਈ ਸਦਕਾ ਅੱਜ ਟੀਮ ਹਰਾ ਭਰਾ ਪੰਜਾਬ ਵਲੋਂ ਸ,ਸ,ਸ,ਸਕੂਲ ਸ਼ੇਰਪੁਰ ਕਲਾਂ ਵਿਖੇ ਬੂਟੇ ਲਗਾਏ ਗਏ ਹਨ, ਇਸ ਸਮੇਂ ਲੈਕਚਰਾਰ ਬਲਦੇਵ ਸਿੰਘ ਸਿੱਧੂ ਨੇ ਕਿਹਾ ਕਿ ਬੂਟੇ ਲਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਆਉਣ ਵਾਲੇ ਘਾਤਕ ਸਮੇਂ ਤੋਂ ਨਿਜਾਤ ਪਾਉਣ ਲਈ ਹਰ ਵਿਅਕਤੀ ਪੰਜ ਛਾਂ ਦਾਰ ਬੂਟੇ ਲਗਾ ਕੇ ਆਪਣਾ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਸੁੱਖ ਦਾ ਸਾਹ ਲੈ ਸਕੇ ।  ਇਸ ਸਮੇਂ ਮਾਸਟਰ ਗੁਰਿੰਦਰ ਛਾਬੜਾ, ਸੁਖਜੀਤ ਸਿੰਘ, ਹਰਮਿੰਦਰ ਸਿੰਘ, ਹਰਕਮਲਜੀਤ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ ।

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਯੋਗ ਕੈਂਪ ਆਯੋਜਿਤ


ਯੋਗਾ ਕਸਰਤ ਨਾਲ ਸਭ ਬਿਮਾਰੀਆਂ ਤੋਂ ਮੁਕਤੀ ਪਾਓ- ਅਨਿਲ ਸੇਠੀ
ਮੁੱਲਾਂਪੁਰ ਦਾਖਾ, 22 ਜੂਨ (ਸਤਵਿੰਦਰ ਸਿੰਘ ਗਿੱਲ)- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਕੈਂਪ ਦਾ ਆਯੋਜਨ ਸਥਾਨਕ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਲਗਾਇਆ ਗਿਆ। ਇਸ ਯੋਗ ਅਭਿਆਸ ਕੈਂਪ 'ਚ ਯੋਗ ਮਾਹਰ ਅਤੇ ਪਤੰਜਲੀ ਯੋਗ ਸੇਵਾ ਸੰਮਤੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਨਿਲ ਸੇਠੀ ਨੇ ਯੋਗ ਅਭਿਆਸੀਆਂ ਨੂੰ ਸ਼ਰੀਰ ਦੀ ਨਿਰੋਗਤਾ ਲਈ ਜਿੱਥੇ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ ਉਥੇ ਭਿਆਨਕ ਸ਼ਰੀਰਕ ਬਿਮਾਰੀਆਂ ਨੂੰ ਦੂਰ ਕਰਨ ਲਈ ਯੋਗ ਟਿਪਸ ਵੀ ਦਿੱਤੇ। ਇਸ ਮੌਕੇ ਉਹਨਾਂ ਕਿਹਾ ਕਿ ਸਿਹਤਯਾਬੀ ਲਈ ਬਿਨਾਂ ਦਵਾਈ ਸਿਰਫ ਯੋਗ ਹੀ ਇਕੋ ਇੱਕ ਹੱਲ ਹੈ ਜਿਸ ਰਾਹੀਂ ਬਿਨਾਂ ਕੋਈ ਸਾਇਡ ਇਫੈਕਟ 99 ਫੀਸਦੀ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਹਨਾਂ ਮਿੱਠਾ ਅਤੇ ਤਲੇ ਹੋਏ ਪਦਾਰਥਾਂ ਤੋਂ ਇਲਾਵਾ ਫਾਸਟ ਫੂਡ ਖਾਣ ਤੋਂ ਵਰਜਦਿਆਂ ਹਰੇ ਪੱਤੇ ਵਾਲੀਆਂ ਸਬਜੀਆਂ ਅਤੇ ਹਲਕਾ (ਸਾਦਾ) ਭੋਜਨ ਖਾਣ ਦੀ ਅਪੀਲ ਕੀਤੀ। ਯੋਗ ਦੇ ਅਨੇਕਾਂ ਫਾਇਦਿਆਂ ਤੋਂ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜਿਹੜੀ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਰਵੀ ਸਾਗਰ, ਹਰਜੀਤ ਸਿੰਘ ਐੱਸ.ਡੀ.ਓ., ਰਾਜੀਵ ਮਲਹੋਤਰਾ, ਹਰਬੰਸ ਲਾਲ, ਪੀ.ਐੱਸ. ਬਾਘਾ, ਅੰਤਰਰਾਸ਼ਟਰੀ ਕਬੱਡੀ ਕੋਚ ਸੁੱਖਾ ਦਾਖਾ, ਮੋਹਿਤ ਗੋਇਲ, ਰੁਚੀ ਗੋਇਲ, ਬੱਲੀ ਵਿਰਕ, ਕੌਂਸਲਰ ਰੁਪਾਲੀ ਜੈਨ, ਗੁਨਜਨ ਧੂੜੀਆ, ਬਲਜੀਤ ਕੌਰ, ਗੁਰਸ਼ਰਨ ਕੌਰ, ਨਵਦੀਪ ਕੌਰ, ਕੇ. ਸਾਧੂ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ, ਰਾਜੂ ਕੁਮਾਰ, ਰਮਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।
ਕੈਪਸ਼ਨ- ਯੋਗ ਅਭਿਆਸ ਕਰਵਾਉਂਦੇ ਯੋਗ ਮਾਹਰ ਅਨਿਲ ਸੇਠੀ।

ਹਲਕਾ ਦਾਖਾ 'ਚ ਭ੍ਰਿਸ਼ਟਾਚਾਰ ਵਿਰੁੱਧ ਆਪ ਦੀ ਮੁਹਿੰਮ ਰੰਗ ਲਿਆਂਈ


ਡਾ. ਕੰਗ ਨੇ 65 ਲੱਖ ਦੀ ਗ੍ਰਾਂਟ ਨਾਲ ਫਾਈਲਾਂ 'ਚ ਲੱਗੀਆਂ ਸਟਰੀਟ ਲਾਈਟਾਂ ਦਾ ਕੀਤਾ ਪਰਦਾਫਾਸ਼
3325 'ਚ ਲੱਗਣ ਵਾਲੀ ਸਟਰੀਟ ਲਾਈਟ 7288 'ਚ ਲੱਗੀ- ਏ.ਡੀ.ਸੀ. ਪੰਚਾਲ ਵੱਲੋਂ ਜਾਂਚ ਜਾਰੀ
ਮੁੱਲਾਂਪੁਰ ਦਾਖਾ, 22 ਜੂਨ (ਸਤਵਿੰਦਰ ਸਿੰਘ ਗਿੱਲ)-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਡਾ. ਕੇ.ਐੱਨ.ਐੱਸ. ਕੰਗ ਵੱਲੋਂ ਹਲਕਾ ਦਾਖਾ ਦੇ 26 ਪਿੰਡਾਂ 'ਚ ਲਗਾਈਆਂ ਜਾਣ ਵਾਲੀਆਂ ਸਟਰੀਟ ਲਾਈਟਾਂ ਫਾਈਲਾਂ 'ਚ ਲਗਾਉਣ ਦਾ ਪਰਦਾਫਾਸ਼ ਕਰਦਿਆਂ 65 ਲੱਖ ਰੁਪਏ ਦੇ ਘੋਟਾਲੇ ਦਾ ਖੁਲਾਸਾ ਕੀਤਾ।
        ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਦਾਖਾ ਦੇ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੇ 65 ਲੱਖ ਦੇ ਘੋਟਾਲੇ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਮੌਕੇ 26 ਪਿੰਡਾਂ ਵਿਚ ਸਟਰੀਟ ਲਾਈਟਾਂ ਲਗਵਾਉਣ ਲਈ ਕਾਂਗਰਸ ਸਰਕਾਰ ਵੱਲੋਂ 65 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਜੋ ਕਿ 20 ਦਸੰਬਰ 2021 ਨੂੰ ਜਾਰੀ ਕੀਤੀ ਗਈ ਸੀ ਪਰ 27 ਦਸੰਬਰ 2021 ਨੂੰ ਐਕਸੀਅਨ ਸਿੱਧਵਾਂ ਬੇਟ ਨੇ ਸਬੰਧਿਤ ਵਿਭਾਗ ਨੂੰ ਪੱਤਰ ਲਿਖਕੇ ਪ੍ਰਤੀ ਸਟਰੀਟ ਲਾਈਟ ਦੀ ਕੀਮਤ 7288 ਰੁਪਏ ਦਰਸਾਈ ਸੀ। ਪੱਤਰ ਦੇ 
ਜਵਾਬ 'ਚ 31 ਦਸੰਬਰ 21 ਨੂੰ ਸਪੱਸ਼ਟ ਤੌਰ 'ਤੇ ਜਿਕਰ ਕੀਤਾ ਗਿਆ ਸੀ ਕਿ ਪ੍ਰਤੀ ਸਟਰੀਟ ਲਾਈਟ ਦੀ ਕੀਮਤ, ਲਾਈਟ, ਤਾਰ ਲੇਬਰ ਅਤੇ ਕੰਟਰੋਲਰ ਸਮੇਤ 3325 ਰੁਪਏ ਤੋਂ ਵੱਧ ਨਹੀ ਹੋਣੀ ਚਾਹੀਦੀ ਅਤੇ ਇਸ ਦੀ ਪਾਲਣਾ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਸਨ। 
        3 ਜਨਵਰੀ 2022 ਨੂੰ ਸਿੱਧਵਾਂ ਬੇਟ ਬਲਾਕ ਦਾ ਵਿਕਾਸ ਅਤੇ ਪੰਚਾਇਤ ਦਫਤਰ ਦੇ ਦਰਸਖਤ ਵਾਲਾ ਉੱਪ ਯੋਗਤਾ ਸਰਟੀਫੀਕੇਟ ਜਾਰੀ ਕੀਤਾ ਗਿਆ ਜੋ ਕੰਮ ਪੂਰਾ ਹੋਣ ਤੋਂ ਬਾਅਦ ਭੁਗਤਾਨ ਜਾਰੀ ਕਰਨ ਲਈ ਸਰਕਾਰ ਨੂੰ ਭੇਜਿਆ ਗਿਆ ਸੀ, ਵਿਚ ਵਰਤੀ ਗਈ ਰਕਮ 65 ਲੱਖ ਰੁਪਏ ਦਿਖਾਈ ਗਈ ਸੀ ਅਤੇ ਜਦੋਂ ਇਸ ਦੀ ਤੁਲਣਾ ਕੀਤੀ ਗਈ ਤਾਂ ਪ੍ਰਤੀ ਲਾਈਟ ਦੀ ਕੀਮਤ 7288 ਰੁਪਏ ਨਿਕਲੀ ਨਾ ਕਿ 3325 ਰੁਪਏ, ਜੋ 31 ਦਸੰਬਰ 2021 ਨੂੰ ਜਾਰੀ ਪੱਤਰ ਵਿਚ ਹਦਾਇਤਾਂ ਅਨੁਸਾਰ ਹੋਣੀ ਚਾਹੀਦੀ ਸੀ। 
        3 ਜਨਵਰੀ 2022 ਨੂੰ ਲਾਈਟਾਂ ਦਾ ਬਿੱਲ ਪ੍ਰਾਪਤ ਹੋਇਆ ਅਤੇ ਸਾਰੇ ਸਰਪੰਚਾਂ ਨੇ ਲਾਈਟਾਂ ਪ੍ਰਾਪਤ ਹੋਣ ਬਾਰੇ ਸਰਟੀਫੀਕੇਟ ਵੀ ਜਾਰੀ ਕੀਤੇ ਜਿਹਨਾਂ ਵਿਚ ਇੱਕ ਪੰਚਾਇਤ ਮੈਂਬਰ ਦੇ ਦਰਸਤਖਤ ਸਨ ਨਾ ਕਿ ਪਿੰਡ ਦੇ ਸਰਪੰਚ ਦੇ। ਜਦੋਂ ਇਸ ਸਬੰਧੀ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਸਰਪੰਚ ਨੇ ਪਿੰਡ ਵਿਚ ਸਟਰੀਟ ਲਾਈਟਾਂ ਲੱਗਣ ਤੋਂ ਇਨਕਾਰ ਕੀਤਾ। 
        21 ਜਨਵਰੀ 2022 ਨੂੰ ਬਲਾਕ ਵਿਕਾਸ ਅਫਸਰ ਨੇ ਪੰਚਾਇਤ ਸੰਮਤੀ ਦੇ ਚੇਅਰਮੈਨ ਨੂੰ ਪੱਤਰ ਲਿਖਕੇ ਦੱਸਿਆ ਕਿ ਉਸਨੇ ਸਿਆਸੀ ਦਬਾਅ ਹੇਠ ਚੈਕਾਂ 'ਤੇ ਦਸਤਖਤ ਕੀਤੇ ਅਤੇ ਮੰਗ ਕੀਤੀ ਕਿ ਉਪਰੋਕਤ ਲਾਈਟਾਂ ਪਿੰਡਾਂ ਵਿਚ ਲਗਾਈਆਂ ਜਾਣ। ਇਸ ਉਪਰੰਤ ਬੀ.ਡੀ.ਪੀ.ਓ. ਐੱਸ.ਐੱਸ. ਕੰਗ ਨੇ ਸਿੱਧਵਾਂ ਬੇਟ ਵਿਚ ਲਾਈਟਾਂ ਲਗਾਉਣ ਦੀ ਜਿੰਮੇਵਾਰੀ ਲੈਣ ਵਾਲੀ ਕੰਪਨੀ ਖਿਲਾਫ ਕੇਸ ਦਰਜ ਕਰਨ ਲਈ 27 ਮਈ 2022 ਅਤੇ 16 ਜੂਨ 2022 ਨੂੰ ਐਸ.ਐੱਚ.ਓ. ਸਿੱਧਵਾਂ ਬੇਟ ਨੂੰ ਦਰਖਾਸਤ ਵੀ ਦਿੱਤੀ। 
        ਡਾ. ਕੰਗ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪਿੰਡਾਂ 'ਚ ਆਰ.ਓ. ਸਿਸਟਮ ਲਗਾਉਣ, ਲਾਈਟਾਂ ਲਗਾਉਣ, ਪਿੰਡਾਂ ਦੀਆਂ ਗਲੀਆਂ, ਨਾਲੀਆਂ ਦਾ ਸੁਧਾਰ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਦੇਣ ਆਦਿ ਲਈ ਜੋ ਵੀ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਸਨ ਇਹ ਕਾਂਗਰਸ ਪਾਰਟੀ ਦੇ ਕੰਮਾਂ ਲਈ ਵਰਤੀਆਂ ਜਾਂਦੀਆਂ ਸਨ। ਡਾ. ਕੰਗ ਨੇ ਦੱਸਿਆ ਕਿ ਇਸ ਘੋਟਾਲੇ ਸਬੰਧੀ ਉਨ੍ਹਾਂ ਦੀ ਟੀਮ ਨੇ ਸਾਰੇ ਦਰਤਾਵੇਜ ਇਕੱਠੇ ਕਰਨ ਉਪਰੰਤ 16 ਜੂਨ 2022 ਨੂੰ ਇਸ 65 ਲੱਖ ਦੇ ਘੋਟਾਲੇ ਦੀ ਜਾਂਚ ਕਰਵਾਉਣ ਲਈ ਡੀ.ਸੀ. ਲੁਧਿਆਣਾ ਨੂੰ ਮਿਲੇ। ਉਨ੍ਹਾਂ ਨੇ ਇਸ ਘੋਟਾਲੇ ਦੀ ਜਾਂਚ ਏ.ਡੀ.ਸੀ. ਵਿਕਾਸ ਅਮਿੱਤ ਪੰਚਾਲ ਨੂੰ ਦਿੱਤੀ ਅਤੇ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਡਾ. ਕੰਗ ਨੇ ਇਹ ਵੀ ਕਿਹਾ ਕਿ ਇਸ ਘੋਟਾਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀ ਜਾਵੇਗਾ ਚਾਹੇ ਉਹ ਕਿੰਨੀ ਵੀ ਸਿਆਸੀ ਪਹੁੰਚ ਰੱਖਦਾ ਹੋਵੇ।

ਕੈਪਸ਼ਨ: ਜਾਣਕਾਰੀ ਦਿੰਦੇ ਡਾ. ਕੇ.ਐੱਨ.ਐੱਸ. ਕੰਗ।

ਕੱਲ੍ਹ ਜਗਰਾਉਂ ਦੇ ਕੁਝ ਇਲਾਕਿਆਂ ਵਿੱਚ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ


ਜਗਰਾਉਂ ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਕੱਲ੍ਹ ਮਿਤੀ 23-06-2022 ਨੂੰ ਬਿਜਲੀ ਸਪਲਾਈ ਕੁੱਝ ਕਾਰਨਾਂ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ   ਬੰਦ ਰਹੇਗੀ, ਜਿਸ ਵਿੱਚ ਰਾਏਕੋਟ ਰੋਡ, ਕੋਠੇ ਰਾਹਲਾਂ, ਕੋਠੇ ਪੋਨੇ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।

ਧਰਤੀ ਮਾਂ ਦੀ ਸੇਵਾ ਲਈ 33% ਹਿੱਸੇ ਨੂੰ ਰੂਖਾਂ ਨਾਲ ਸਜਾਉਣ ਲਈ ਦਿੱਤਾ ਮੰਗ ਪੱਤਰ


ਜਗਰਾਉਂ22 ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਗ੍ਰੀਨ ਪੰਜਾਬ ਮਿਸ਼ਨ ਵੱਲੋਂ ਜਗਰਾਉਂ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਇਕ ਮੰਗ ਪੱਤਰ ਰਾਹੀ ਧਰਤੀ ਮਾਂ ਨੂੰ ਬਚਾਉਣ ਲਈ ਧਰਤੀ ਦੇ 33% ਹਿਸੇ ਨੂੰ ਦਰਖਤ ਲਗਾਉਣ ਦੇ ਨਾਲ ਨਾਲ ਦਰਖ਼ਤ ਕੱਟਣ ਵਾਲੇਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਦੀ ਵੀ ਮੰਗ ਕੀਤੀ ਗਈ। ਗ੍ਰੀਨ ਪੰਜਾਬ ਮਿਸ਼ਨ ਪਹਿਲਾਂ ਵੀ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਇਨ੍ਹਾਂ ਮੰਗਾਂ ਪ੍ਰਤੀ ਆਮ ਲੋਕਾਂ ਨੂੰ ਵੀ ਜਾਗਰੂਕ ਕਰਦੇ ਆ ਰਹੇ ਹਨ। ਅੱਜ ਇੱਥੇ ਵੀ ਇਹੀ ਚਿੰਤਾ ਪ੍ਰਗਟਾਈ, ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਦਿਨ ਪ੍ਰਤੀ ਦਿਨ ਹੇਠ ਜਾ ਰਿਹਾ ਹੈ ਤੇ ਪੰਜਾਬ ਜਲਦੀ ਰੇਗਸਤਾਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅੱਗੇ ਉਨ੍ਹਾਂ ਨੇ ਬਰਸਾਤੀ ਪਾਣੀ ਦੀ ਸੰਭਾਲ ਲਈ ਵੀ ਮੰਗ ਪੱਤਰ ਰਾਹੀ ਦੱਸਿਆ ਗਿਆ। ਪੰਜਾਬ ਸਰਕਾਰ ਵੱਲੋਂ ਬਿਨਾਂ ਦੇਰ ਕੀਤਿਆਂ ਇਨ੍ਹਾਂ ਮੰਗਾਂ ਪ੍ਰਤੀ ਧਿਆਨ ਦਿਵਾਇਆ ਗਿਆ।

ਫੀਨਿਕਸ ਅਮਰੀਕਾ ਵਿੱਚ ਰਹਿ ਰਿਹਾ ਇਕ ਪੰਜਾਬੀ ਸ ਆਪਣੇ ਪੈਟਰੋਲ ਪੰਪ ਤੋਂ  ਦੂਜੇ ਪੰਪਾਂ ਨਾਲੋਂ 49 ਪੈਸੇ ਪ੍ਰਤੀ ਗੈਲਨ ਸਸਤਾ ਵੇਚ ਰਿਹਾ ਹੈ ਪੈਟਰੋਲ  

ਅਮਰੀਕਾ  ਦੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਬਣਨ ਵਾਲਾ ਪੰਜਾਬੀ ਸਿੱਖ ਪਰਿਵਾਰ ਮਨੁੱਖਤਾ ਦੀ ਸੇਵਾ ਕਰ ਕੇ ਵੱਡੀ ਉਦਾਹਰਨ ਬਣ ਰਿਹੈ 

ਫੀਨਿਕਸ /ਅਮਰੀਕਾ , 22 ( ਜੂਨ ਜਨ ਸ਼ਕਤੀ ਨਿਊਜ਼ ਬਿਊਰੋ  ) ਅਮਰੀਕਾ ਤੋਂ ਛਪਣ ਵਾਲੇ ਇੰਗਲਿਸ਼ ਅਖਬਾਰ  ਦੇ ਅਨੁਸਾਰ, ਇੱਕ ਵੈਲੇਰੋ ਫੂਡ ਮਾਰਟ ਦਾ ਮਾਲਕ ਜਸਵਿੰਦਰ ਸਿੰਘ, ਬੀਤੇ ਸ਼ੁੱਕਰਵਾਰ ਨੂੰ $5.19 ਪ੍ਰਤੀ ਗੈਲਨ ਵਿੱਚ ਨਿਯਮਤ ਗੈਸ ਵੇਚ ਰਿਹਾ ਸੀ, ਜਦੋਂ ਸ਼ਹਿਰ ਵਿੱਚ ਔਸਤ ਕੀਮਤ ਲਗਭਗ $5.68 ਸੀ।

ਜਸਵਿੰਦਰ ਸਿੰਘ ਅਤੇ ਉਸ ਦਾ ਪਰਿਵਾਰ  ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਫੀਨਿਕਸ ਵਿੱਚ ਰਹਿ ਰਹੇ ਹਨ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਕਾਲਜ ਵਿੱਚ ਪੜ੍ਹਦਾ ਹੈ। ਉਸਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ 4 ਵਜੇ ਤੋਂ ਅੱਧੀ ਰਾਤ ਤੱਕ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਰਮਨਦੀਪ ਕੌਰ ਵੀ ਸਟੋਰ ਵਿੱਚ ਮਦਦ ਕਰਦੀ ਹੈ। ਜਸਵਿੰਦਰ ਸਿੰਘ ਦੇ ਘਰ ਅਤੇ ਕੰਮ 'ਤੇ, ਹਜ਼ਾਰਾਂ ਡਾਲਰਾਂ ਦੇ ਪ੍ਰਾਪਰਟੀ ਟੈਕਸ ਤੋਂ ਲੈ ਕੇ ਆਪਣੇ ਗੈਸ ਸਟੇਸ਼ਨ ਅਤੇ ਘਰ ਲਈ ਬੀਮਾ ਭੁਗਤਾਨ ਅਤੇ ਹੋਰ ਕਰਜ਼ ਲਈ ਬਹੁਤ ਸਾਰੇ ਖਰਚੇ ਹਨ। ਪਰ ਉਸਨੇ ਕਿਹਾ ਕਿ "ਮਨੁੱਖਤਾ ਦੀ ਮਦਦ" ਅਤੇ ਉਸ ਦੀਆਂ ਸਿੱਖ ਧਾਰਮਿਕ ਕਦਰਾਂ-ਕੀਮਤਾਂ ਨੇ ਉਸ ਨੂੰ ਗੈਸ ਦੀਆਂ ਕੀਮਤਾਂ ਨੂੰ ਘੱਟ ਰੱਖਣ ਦਾ ਵਪਾਰਕ ਫ਼ੈਸਲਾ ਲਿਆ ਹੈ । ਉਸ ਨੇ ਆਖਿਆ ਕਿ ਮੈਂ ਸੋਚਦਾ ਹਾਂ ਕੀ ਇਸ ਨਾਲ ਉਨ੍ਹਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਹੋਵੇਗੀ ਜਿਨ੍ਹਾਂ ਉਪਰ ਅੱਜ ਦੇ ਇਸ ਮਹਿੰਗਾਈ ਦੇ ਸਮੇਂ ਵਿੱਚ ਪੈਟਰੋਲ ਦੀਅਾਂ ਕੀਮਤਾਂ ਚ ਭਾਰੀ ਪੈ ਰਹੀਆਂ ਹਨ ਬਹੁਤੇ ਲੋਕਾਂ ਦਾ ਜਨਜੀਵਨ ਤਹਿਸ ਨਹਿਸ ਹੋ ਰਿਹਾ ਹੈ।   ਅੰਗਰੇਜ਼ੀ ਅਖ਼ਬਾਰ ਅਨੁਸਾਰ  “ਅਸੀਂ ਆਪਣੇ ਬੱਚਿਆਂ ਨੂੰ ਇਹੀ ਸਿਖਾਉਂਦੇ ਹਾਂ,” ਉਸਨੇ ਕਿਹਾ। "ਜੇ ਤੁਹਾਡੇ ਕੋਲ ਕੁਝ ਹੈ, ਤਾਂ ਤੁਹਾਨੂੰ ਇਸਨੂੰ ਦੂਜੇ ਲੋਕਾਂ ਨਾਲ ਸਾਂਝਾ ਕਰਨਾ ਜ਼ਰੂਰੀ ਹੈ "

23 ਜੂਨ 1757 ਈ.ਪਲਾਸੀ ਦੀ ਲੜਾਈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਆਓ ਜਾਣੀਏ ਕੀ ਸੀ—-23 ਜੂਨ 1757 ਈ.ਪਲਾਸੀ ਦੀ ਲੜਾਈ
ਜਦੋਂ 1707 ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸਦੀ ਮੌਤ ਦੇ ਤੁਰੰਤ ਬਾਅਦ ਹੀ ਮੁਗਲ ਸਾਮਰਾਜ ਦਾ ਤੇਜ਼ੀ ਨਾਲ ਪਤਨ ਸ਼ੁਰੂ ਹੋ ਗਿਆ ਸੀ ਅਤੇ ਬੰਗਾਲ ਤਕਨੀਕੀ ਰੂਪ ਵਿੱਚ ਮੁਗਲ ਸਾਮਰਾਜ ਦਾ ਹਿੱਸਾ ਹੁੰਦੇ ਹੋਏ ਵੀ ਇੱਕ ਤਰ੍ਹਾਂ ਨਾਲ ਆਜ਼ਾਦ ਸੂਬਾ ਬਣ ਗਿਆ ਸੀ।ਹੌਲੀ-ਹੌਲੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਥੇ ਆਪਣੀਆਂ ਫੈਕਟਰੀਆਂ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਨਵਾਬ ਸਿਰਾਜਉਦਦੌਲਾ ਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਹੱਕਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ।ਇਹ ਸਭ ਕੁੱਝ ਨਵਾਬ ਲਈ ਅਸਹਿ ਸੀ ਉਸਨੇ ਪਹਿਲਾ ਤਾਂ ਅੰਗਰੇਜ਼ਾਂ ਨਾਲ ਗੱਲ ਬਾਤ ਕੀਤੀ ਜਵਾਬ ਤਲਬੀ ਕੀਤੀ ।ਅੰਗਰੇਜ਼ਾਂ ਦੇ ਜਵਾਬ ਨਾਲ ਨਵਾਬ ਨੂੰ ਤਸੱਲੀ ਨਹੀਂ ਹੋਈ ਅਤੇ 16 ਜੂਨ 1756 ਨੂੰ ਉਨ੍ਹਾਂ ਨੇ ਕਲਕੱਤੇ ਉੱਤੇ ਹਮਲਾ ਕਰ ਦਿੱਤਾ। 20 ਜੂਨ, 1756 ਨੂੰ ਸਿਰਾਜਉਦਦੌਲਾ ਦੇ ਸਿਪਾਹੀ ਫੋਰਟ ਵਿਲੀਅਮ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਗਰੇਜ਼ਾਂ ਦੀ ਪੂਰੀ ਗੈਰੀਸਨ ਨੇ ਉਨ੍ਹਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ।ਐੱਸ ਸੀ ਹਿੱਲ ਨੇ ਆਪਣੀ ਕਿਤਾਬ 'ਬੰਗਾਲ ਇਨ 1857-58, ਵਿੱਚ ਲਿਖਿਆ,'ਸਿਰਾਜਉਦਦੌਲਾ ਨੇ ਫੋਰਟ ਵਿਲੀਅਮ ਦੇ ਵਿੱਚ ਆਪਣਾ ਦਰਬਾਰ ਲਾਇਆ ਜਿੱਥੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਕਲਕੱਤਾ ਦਾ ਨਾਮ ਬਦਲ ਕੇ ਅਲੀਨਗਰ ਰੱਖਿਆ ਜਾ ਰਿਹਾ ਹੈ।
ਕਲਕੱਤੇ ਦੀ ਘੇਰਾਬੰਦੀ ਦੌਰਾਨ ਫੜੇ ਗਏ ਕੈਦੀਆਂ ਨੂੰ ਸਿਰਾਜੂਦੌਲਾ ਨੇ ਆਪਣੀ ਸੁਰੱਖਿਆ ਦੇ ਅਧਿਕਾਰੀਆਂ ਦੀ ਦੇਖ -ਰੇਖ ਵਿੱਚ ਤਬਦੀਲ ਕਰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਲੈਕ ਹੋਲ ਦੇ ਨਾਂ ਨਾਲ ਜਾਣੇ ਜਾਂਦੇ ਫੋਰਟ ਵਿਲੀਅਮ ਦੇ ਸਾਂਝੇ ਤਹਿਖਾਨੇ ਵਿੱਚ ਬੰਦ ਕਰ ਦਿੱਤਾ।ਇਸ ਦੋ ਛੋਟੀਆਂ ਖਿੜਕੀਆਂ ਵਾਲੇ ਤਹਿਖਾਨੇ ਵਿੱਚ, ਜਿਹੜਾ 18×14 ਫੁੱਟ (5.5 ਮੀਟਰ × 4.3 ਮੀਟਰ) ਦੇ ਸਾਈਜ਼ ਦਾ ਸੀ, 146 ਕੈਦੀ ਸਨ - ਅਸਲ ਵਿੱਚ ਬ੍ਰਿਟਿਸ਼ਾਂ  ਦੁਆਰਾ ਸਿਰਫ ਛੇ ਕੈਦੀਆਂ ਨੂੰ ਰੱਖਣ ਲਈ ਵਰਤਿਆ ਜਾਂਦਾ ਸੀ ।21 ਜੂਨ ਨੂੰ, ਕੋਠੜੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ 146 ਵਿੱਚੋਂ ਸਿਰਫ 23 ਬਾਹਰ ਆਏ, ਬਾਕੀ ਦਮ ਘੁੱਟਣ, ਥਕਾਵਟ ਅਤੇ ਵਿਗੜੀ ਹੋਈ ਮਾਨਸਿਕ ਹਾਲਤ ਕਰਕੇ ਮਰ ਗਏ l ਇਸਨੂੰ ਬਲੈਕ ਹੋਲ ਘਟਨਾ ਕਹਿੰਦੇ ਹਨ।
ਇਹ ਲੜਾਈ 23 ਜੂਨ 1757 ਨੂੰ ਕਲਕੱਤਾ ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਮੁਰਸ਼ਿਦਾਬਾਦ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮੈਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ ਉਦ-ਦੌਲਾ ਨੂੰ ਹਰਾ ਦਿੱਤਾ ਸੀ। ਪਲਾਸੀ ਦੀ ਲੜਾਈ ਰੌਬਰਟ ਕਲਾਈਵ ਦੀ ਅਗਵਾਈ ਵਿੱਚ 23 ਜੂਨ 1757 ਨੂੰ ਬੰਗਾਲ ਦੇ ਨਵਾਬ ਅਤੇ ਉਸਦੇ ਫ੍ਰਾਂਸੀਸੀ ਸਹਿਯੋਗੀਆਂ ਦੀ ਇੱਕ ਕਿਤੇ ਵੱਡੀ ਤਾਕਤ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਕ ਨਿਰਣਾਇਕ ਜਿੱਤ ਸੀ। ਮੀਰ ਜਫਰ ਅਤੇ ਰਾਇ ਦੁਰਲੱਭ ਨੇ ਅੰਗਰੇਜ਼ਾਂ ਨਾਲ ਗੱਠਜੋੜ ਕੀਤਾ ਸੀ | ਨਵਾਬ ਯੁੱਧ ਹਾਰ ਗਿਆ ਸੀ | ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਮਾਰ ਦਿੱਤਾ ਸੀ |ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਅਤੇ ਓਹ ਅੰਗਰੇਜ਼ਾਂ ਦੇ ਹੱਥ ਕਰਤਪੁਤਲੀ ਸੀ ।ਗਵਰਨਰ ਕਲਾਈਵ ਨੇ ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਸੀ | ਮੀਰ ਕਾਸਿਮ ਨੂੰ ਅੰਗਰੇਜਾਂ ਤੋਂ ਮੁਕਤੀ ਚਾਹੀਦੀ ਸੀ | ਉਸਨੇ ਫ੍ਰਾਂਸੀਸੀ ਆਪਣੇ ਸੈਨਿਕਾਂ ਲਈ ਯੂਰਪੀਅਨ ਅਧਿਕਾਰੀਆ ਤੋਂ ਟ੍ਰੇਨਿੰਗ ਦਵਾਈ | ਕਾਸਿਮ ਨੇ ਅੰਗਰੇਜ਼ਾਂ ਅਤੇ ਭਾਰਤ ਵਿੱਚ ਵਪਾਰ ਕਰ ਰਹੇ ਦੋਹਾਂ ਲਈ ਇੱਕ ਵਰਗੇ ਨਿਯਮ ਕਰ ਦਿੱਤੇ | ਜਿਸ ਕਾਰਨ ਅੰਗਰੇਜ਼ਾਂ ਨੂੰ ਭਾਰੀ ਨੁਕਸਾਨ ਹੋ ਹੋ ਗਿਆ ਅਤੇ ਯੁੱਧ ਦਾ ਐਲਾਨ ਕਰ ਦਿੱਤਾ ਗਿਆ ਸੀ | ਇਸ ਨੂੰ ਬਸਤੀਵਾਦੀ ਸ਼ਕਤੀਆਂ ਦੁਆਰਾ ਭਾਰਤੀ ਉਪ -ਮਹਾਂਦੀਪ ਦੇ ਨਿਯੰਤਰਣ ਵਿੱਚ ਮੁੱਖ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ l ਬਰਤਾਨਵੀਆਂ ਨੇ ਹੁਣ ਨਵਾਬ, ਮੀਰ ਜਾਫਰ ਉੱਤੇ ਬਹੁਤ ਦਬਾਅ ਪਾਇਆ ਅਤੇ ਨਤੀਜੇ ਵਜੋਂ ਪਿਛਲੇ ਨੁਕਸਾਨ ਅਤੇ ਵਪਾਰ ਤੋਂ ਹੋਣ ਵਾਲੀ ਆਮਦਨੀ ਲਈ ਮਹੱਤਵਪੂਰਣ ਰਿਆਇਤਾਂ ਪ੍ਰਾਪਤ ਕੀਤੀਆਂ।ਬਰਤਾਨਵੀਆਂ ਨੇ ਇਸ ਆਮਦਨੀ ਦੀ ਵਰਤੋਂ ਆਪਣੀ ਫੌਜੀ ਸ਼ਕਤੀ ਨੂੰ ਵਧਾਉਣ ਅਤੇ ਹੋਰ ਯੂਰਪੀਅਨ ਬਸਤੀਵਾਦੀ ਸ਼ਕਤੀਆਂ ਜਿਵੇਂ ਕਿ ਡੱਚ ਅਤੇ ਫ੍ਰਾਂਸੀਸੀਆਂ ਨੂੰ ਦੱਖਣੀ ਏਸ਼ੀਆ ਤੋਂ ਬਾਹਰ ਕੱਢਣ ਲਈ ਕੀਤੀ, ਇਸ ਤਰ੍ਹਾਂ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਹੋਇਆ।

ਅਸਿਸਟੈਂਟ ਪ੍ਰੋ .ਗਗਨਦੀਪ ਕੌਰ ਧਾਲੀਵਾਲ

ਸਹੀਦ ਕਰਤਾਰ ਸਿੰਘ ਸ਼ਰਾਭਾ ਨਰਸਿੰਗ ਕਾਲਜ ਸਰਾਭਾ ਵਿਖੇ ਅੰਤਰਾਸ਼ਟਰੀ ਯੋਗ ਦਿਵਸ਼ ਮਨਾਇਆ ਗਿਆ

 ਮੁੱਲਾਂਪੁਰ ਦਾਖਾ , 21 ਜੂਨ (ਸਤਵਿੰਦਰ  ਸਿੰਘ ਗਿੱਲ)  ਸ਼ਹੀਦ ਕਰਤਾਰ ਸ਼ਿੰਘ ਸ਼ਰਾਭਾ ਨਰਸਿੰਗ ਕਾਲਜ ਵਿਖੇ ਯੋਗ ਦਿਵਸ਼ ਮਨਾਇਆ ਗਿਆ ਜਿਸ ਵਿੱਚ ਅਧਿਆਪਕਾ ਅਤੇ ਵਿਦਿਆਰਥੀਆ ਨੇ ਭਾਗ ਲਿਆ ¡ਇਸ ਮੌਕੇ ਡਾਕਟਰ ਸੁਦੀਪ ਕੌਰ ਨੇ ਵਿਦਿਆਰਥੀਆ ਨੂੰ ਵੱਖ਼ ਵੱਖ ਯੋਗ ਆਸ਼ਣ ਕਰਵਾਏ ਅਤੇ ਓਹਨਾ ਆਸ਼ਣਾ ਦੇ ਲ਼ਾਭ ਬਾਰੇ ਦੱਸਿਆ| ਓਹਨਾ ਨੇ ਕਿਹਾ ਕਿ ਵਿਦਿਆਰਥੀਆ ਨੂੰ ਹਰ ਰੋਜ਼ ਯੋਗ ਕਰਕੇ ਆਪਣੇ  ਸ਼ਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਕਿਓਕਿ ਸ਼ਰੀਰਕ ਤੌਰ ਤੇ ਤੰਦਰੁਸਤ ਵਿਦਿਆਰਥੀ ਹੀ ਚੰਗੀ ਪੜਾਈ ਕਰ ਸਕਦਾ ਹੈ ।|

ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਚੁਣੇ ਜਾਣ ਤੇ ਇਲਾਕੇ ਭਰ ਤੋਂ ਲੋਕ ਦੇ ਰਹੇ ਹਨ ਵਧਾਈਆਂ   

ਜਗਰਾਓਂ, 21 ਜੂਨ ( ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ  ) ਸਾਹਿਤ ਸਭਾ ਜਗਰਾਓਂ ਦੇ ਨਵੇਂ ਅਹੁਦੇਦਾਰਾਂ ਦੀ ਹੋਈ ਚੋਣ 'ਚ ਸਰਬਸੰਮਤੀ ਨਾਲ ਨਵੀਂ ਚੁਣੀ ਟੀਮ 'ਚ ਪ੍ਰਧਾਨ ਚੁਣੇ ਗਏ ਪੋ੍. ਕਰਮ ਸਿੰਘ ਸੰਧੂ, ਸਰਪ੍ਰਸਤ ਪ੍ਰਭਜੋਤ ਸੋਹੀ, ਮੀਤ ਪ੍ਰਧਾਨ ਪੋ੍. ਐੱਚਐੱਸ ਡਿੰਪਲ, ਸਕੱਤਰ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਖਜ਼ਾਨਚੀ ਅਵਤਾਰ ਜਗਰਾਓਂ, ਹਰਪ੍ਰਰੀਤ ਅਖਾੜਾ ਨੂੰ ਪ੍ਰਰੈੱਸ ਸਕੱਤਰ ਤੇ ਪੜਤਾਲ ਕਰਤਾ ਹਰਚੰਦ ਸਿੰਘ ਗਿੱਲ ਨੂੰ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ, ਸ਼ੋ੍ਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਜਨ ਸ਼ਕਤੀ ਨਿਊਜ਼ ਦੇ ਮਾਲਕ ਅਮਨਜੀਤ ਸਿੰਘ ਖਹਿਰਾ , ਸ ਗੁਰਮੇਲ ਸਿੰਘ ਮੱਲ੍ਹੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਇੰਗਲੈਂਡ,  ਮਹਿਫ਼ਲ-ਏ-ਅਦੀਬ ਸੰਸਥਾ ਦੇ ਸਰਪ੍ਰਸਤ ਅਰਜਨ ਸਿੰਘ ਚਚਰਾੜੀ, ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਤੇ ਜਨ ਸ਼ਕਤੀ ਨਿਊਜ਼ ਦੇ ਖ਼ਬਰ  ਅਨੈਲਸਿਸਟ , ਪ੍ਰੋ ਬਾਵਾ ਸਿੰਘ , ਕੈਪਟਨ ਪੂਰਨ ਸਿੰਘ ਗਗੜਾ, ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਪ੍ਰਧਾਨ ਰਛਪਾਲ ਸਿੰਘ ਚਕਰ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਜਿੰਦਰਪਾਲ ਸ਼ਰਮਾ, ਪੋ੍. ਗੁਰਦੇਵ ਸਿੰਘ ਸੰਦੌੜ, ਪ੍ਰਿੰਸੀਪਲ ਬਲਵੰਤ ਸਿੰਘ ਸੰਧੂ, ਰੂਮੀ ਰਾਜ, ਕਾਨਤਾ ਦੇਵੀ, ਦੀਪ ਲੁਧਿਆਣਵੀ, ਕੁਲਦੀਪ ਕੌਰ ਖਹਿਰਾ, ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁਖੀ ਸਤਪਾਲ ਸਿੰਘ ਦੇਹਡ਼ਕਾ , ਮਾਸਟਰ ਹਰਨਰਾਇਣ ਸਿੰਘ , ਪ੍ਰਿੰਸੀਪਲ ਹਰਦਿਆਲ ਸਿੰਘ ਲਿੱਟ  , ਕੇਬਲ ਮਲਹੋਤਰਾ ,ਮੇਜਰ ਸਿੰਘ ਛੀਨਾ , ਮਨੀ ਹਠੂਰ, ਮਹਿੰਦਰ ਸਿੰਘ ਸੰਧੂ, ਮਾਸਟਰ ਅਵਤਾਰ ਸਿੰਘ ਭੁੱਲਰ, ਜੀਵਨ ਕੁਮਾਰ ਗੋਲਡੀ, ਪਰਮਜੀਤ ਸਿੰਘ ਖਹਿਰਾ ਨੇ ਵਧਾਈ ਦਿੰਦਿਆਂ ਪ੍ਰੋ ਕਰਮ ਸਿੰਘ ਸੰਧੂ ਦੇ ਪੰਜਾਬੀ ਭਾਸ਼ਾ , ਪੰਜਾਬੀ ਸਾਹਿਤ ਦੇ ਪਸਾਰ ਅਤੇ ਨੌਜਵਾਨਾਂ ਨੂੰ ਸਹੀ ਸੇਧ ਅਤੇ ਸਿੱਖਿਆ ਦੇਣ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚਡ਼੍ਹ ਕੇ ਹਿੱਸਾ ਲੈਣ ਦੀ ਸ਼ਲਾਘਾ ਕੀਤੀ ।

 

ਅੱਗਰਵਾਲ ਸਮਾਜ ਸਭਾ ਵੱਲੋਂ ਮਨਾਇਆ ਗਿਆ ਯੋਗ ਦਿਵਸ ਅਤੇ ਬੂਟੇ ਲਗਾਏ ਗਏ

ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ )ਅੱਗਰਵਾਲ ਸਮਾਜ ਸਭਾ ਮੋਗਾ ਦੀ ਟੀਮ ਵੱਲੋਂ ਕਸ਼ਮੀਰੀ ਪਾਰਕ ਵਿੱਚ ਬੂਟੇ ਲਗਾ ਕੇ ਯੋਗ ਦਿਵਸ ਮਨਾਇਆ ਗਿਆ ਪਾਰਕ ਵਿੱਚ ਕੰਗੀ ਪਾਮ ਅਤੇ ਪੈਨਸਿਲ ਪਾਮ ਦੇ ਬੂਟੇ ਲਗਾਏ ਗਏ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਅਤੇ ਅਗਰੋਹਾ ਵਿਕਾਸ ਟਰੱਸਟ ਦੇ ਪੰਜਾਬ ਚੇਅਰਮੈਨ ਡਾ: ਅਜੇ ਕਾਂਸਲ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਅਜੈ ਕਾਂਸਲ ਜੀ ਨੇ ਦੱਸਿਆ ਕਿ ਯੋਗਾ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਦਿਨ ਅੱਗਰਵਾਲ ਸਮਾਜ ਸਭਾ ਵੱਲੋਂ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੁੱਖ ਲਗਾਉਣ ਨਾਲ ਹਵਾ ਵਿੱਚ ਆਕਸੀਜਨ ਦੀ ਮਾਤਰਾ ਵਧਦੀ ਹੈ ਅਤੇ ਵਾਤਾਵਰਣ ਵੀ ਤੰਦਰੁਸਤ ਰਹਿੰਦਾ ਹੈ। ਪਾਰਕ ਵਿੱਚ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਲੋਕ ਸੈਰ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਸਾਫ਼-ਸੁਥਰੀ ਹਵਾ ਮਿਲ ਸਕੇਗੀ ਅਤੇ ਪਾਰਕ ਹੋਰ ਹਰਾ-ਭਰਾ ਦਿਖਾਈ ਦੇਵੇਗਾ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਪਲਾਸਟਿਕ ਦੀ ਵਰਤੋਂ ਕਰਨ, ਹਰ ਸਾਲ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣ, ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਨਦੀਆਂ ਵਿੱਚ ਕੂੜਾ ਨਾ ਸੁੱਟਣ। ਇਸ ਮੌਕੇ ਤਹਿਸੀਲਦਾਰ ਮੋਗਾ ਦਿਵਿਆ ਸਿੰਗਲਾ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਕੱਤਰਤਾ ਦੀ ਸ਼ਲਾਘਾ ਕਰਦਿਆਂ ਹਰ ਵਰਕਰ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦਾ ਮੁੱਖ ਮਕਸਦ ਸਿਰਫ ਸਮਾਜ ਸੇਵਾ ਕਰਨਾ ਹੈ ਅਤੇ ਸਭਾ ਦਾ ਹਰ ਵਰਕਰ ਤਨ-ਮਨ ਨਾਲ ਸਮਾਜ ਸੇਵਾ ਕਰ ਰਿਹਾ ਹੈ ਕਿਉਂਕਿ ਸਮਾਜ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਇਸ ਮੌਕੇ ਵਿਜੇ ਸਿੰਗਲਾ ਤਰਲੋਕ ਜਿੰਦਲ ਪਵਨ ਬਾਂਸਲ ਪਵਨ ਗੋਇਲ ਜੀਵਨ ਗੋਇਲ ਪ੍ਰੇਮ ਗੋਇਲ ਮਨੋਜ ਬਾਂਸਲ ਰੋਬਿਨ ਕਾਂਸਲ ਸੂਰਜ ਅਗਰਵਾਲ ਰਮਨ ਗਰਗ ਗੋਵਿੰਦ ਗੁਪਤਾ ਆਰ ਕੇ ਗੁਪਤਾ ਸੁਰਿੰਦਰ ਕਾਂਸਲ ਪੀ ਐਨ ਮਿੱਤਲ ਸਾਹਿਲ ਵਰਮਾ ਬਲਵਿੰਦਰ ਬਿੰਦਾ ਆਦਿ ਹਾਜ਼ਰ ਸਨ।