You are here

ਪੰਜਾਬ

ਜਗਤਾਰ ਸਿੰਘ ਮੋਰਕਰੀਮਾਂ ਤੇ ਪਰਮਜੀਤ ਸਿੰਘ ਚੀਮਾਂ ਮੀਤ ਪ੍ਰਧਾਨ ਚੁਣੇ ਗਏ

ਜਗਰਾਉਂ, 25 ਜੂਨ ( ਗੁਰਕੀਰਤ ਜਗਰਾਉਂ )- ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਡਵੀਜਨ ਜਗਰਾਉਂ ਦੀ ਚੋਣ ਜ਼ੋਨਲ ਆਗੂ ਅਵਤਾਰ ਸਿੰਘ ਬੱਸੀਆਂ ਅਤੇ ਸਰਕਲ ਸਕੱਤਰ ਦਲਜੀਤ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਡਵੀਜਨ ਜਗਰਾੳਂੁ ਦੇ ਵੱਡੀ ਗਿਣਤੀ ਵਿੱਚ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਚੋਣ ਵਿੱਚ ਇੰਜ:ਹਰਵਿੰਦਰ ਸਿੰਘ ਸਵੱਦੀ ਨੂੰ ਲਗਾਤਾਰ ਛੇਵੀਂ ਵਾਰ ਟੈਕਨੀਕਲ ਸਰਵਿਸ ਯੂਨੀਅਨ ਦੀ ਡਵੀਜਨ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਜਗਤਾਰ ਸਿੰਘ ਮੋਰਕਰੀਮਾਂ ਤੇ ਪਰਮਜੀਤ ਸਿੰਘ ਚੀਮਾਂ ਜੱਥੇਬੰਦੀ ਦਾ ਮੀਤ ਪ੍ਰਧਾਨ ਚੁਣਿਆਂ ਗਿਆ। ਬਾਕੀ ਦੀ ਕਮੇਟੀ ਵਿੱਚ ਬਟਾ ਸਿੰਘ ਮਲਕ ਨੂੰ ਡਵੀਜਨ ਕੈਸ਼ੀਅਰ, ਅਵਤਾਰ ਸਿੰਘ ਕਲੇਰ ਨੂੰ ਸਕੱਤਰ ਅਤੇ ਜਸਮੇਲ ਸਿੰਘ ਜੇਈ ਨੂੰ ਜੁਆਇੰਟ ਸਕੱਤਰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਕਮੇਟੀ ਦੀ ਚੋਣ ਮੌਕੇ ਜੱਥੇਬੰਦੀ ਦੇ ਪਹਿਲਾਂ ਡਵੀਜਨ ਸਕੱਤਰ ਰਹੇ ਅਜਮੇਰ ਸਿੰਘ ਕਲੇਰ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਡਵੀਜਨ ਕੈਸ਼ੀਅਰ ਰਹੇ ਦਲਜੀਤ ਸਿੰਘ ਜੱਸੋਵਾਲ ਨੇ ਵਿੱਤੀ ਲੇਖਾ-ਜ਼ੋਖਾ ਪੇਸ਼ ਕੀਤਾ। ਜਿਸ ਨੂੰ ਸਾਰੇ ਹੀ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਬਾਅਦ ਵਿੱਚ ਡਵੀਜਨ ਪ੍ਰਧਾਨ ਹਰਵਿੰਦਰ ਸਿੰਘ ਸਵੱਦੀ ਵੱਲੋਂ ਪੁਰਾਣੀ ਕਮੇਟੀ ਨੂੰ ਭੰਗ ਕਰਦੇ ਹੋਏ ਜੱਥੇਬੰਦੀ ਦੇ ਚੋਣ ਪ੍ਰਬੰਧਕਾਂ ਨੂੰ ਨਵੀਂ ਕਮੇਟੀ ਦੀ ਚੋਣ ਕਰਵਾਉਣ ਲਈ ਅਧਿਕਾਰ ਸੌਂਪ ਦਿੱਤੇ। ਨਵੀਂ ਚੁਣੀ ਗਈ ਡਵੀਜਨ ਕਮੇਟੀ ਨੂੰ ਵਧਾਈ ਦਿੰਦੇ ਜ਼ੋਨਲ ਆਗੂ ਅਵਤਾਰ ਸਿੰਘ ਬੱਸੀਆਂ ਅਤੇ ਸਰਕਲ ਸਕੱਤਰ ਦਲਜੀਤ ਸਿੰਘ ਜੱਸੋਵਾਲ ਨੇ ਆਖਿਆ ਕਿ ਬਿਜਲੀ ਦੀ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਇਤਿਹਾਸ ਬੜਾ ਸੰਘਰਸ਼ ਭਰਿਆ ਤੇ ਗੌਰਵਮਈ ਰਿਹਾ ਹੈ। ਟੈਕਨੀਕਲ ਸਰਵਿਸ ਯੂਨੀਅਨ ਹਮੇਸ਼ਾ ਹੀ ਬਿਜਲੀ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਚੱਟਾਨ ਵਾਂਗ ਖੜਦੀ ਰਹੀ ਹੈ ਤੇ ਇਤਿਹਾਸ ਗਵਾਹ ਹੈ ਕਿ ਵੱਡੇ ਸੰਘਰਸ਼ ਲੜਕੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪਾਸੋਂ ਬਿਜਲੀ ਮੁਲਾਜ਼ਮਾਂ ਮੰਗਾਂ ਪੂਰੀਆਂ ਕਰਵਾਈਆਂ ਹਨ। ਉਹਨਾਂ ਨਵੇਂ ਚੁਣੇ ਗਏ ਆਗੂਆਂ ਦੀ ਕਾਬਲੀਅਤ ਅਤੇ ਯੋਗ ਅਗਵਾਈ ਤੇ ਭਰੋਸਾ ਜਿਤਾਉਂਦੇ ਹੋਏ ਜਗਰਾੳਂ ਡਵੀਜਨ ਦੇ ਬਿਜਲੀ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਚੁਣੀ ਗਈ ਟੀਮ ਬਿਜਲੀ ਮੁਲਾਜ਼ਮਾਂ ਯੋਗ ਅਗਵਾਈ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ 'ਕਾਕਾ ਕਾਉਂਕੇ', ਅਪਤਿੰਦਰ ਸਿੰਘ ਪ੍ਰਧਾਨ ਸਿੱਧਵਾਂ ਬੇਟ, ਕਰਨੈਲ ਸਿੰਘ ਸਿੱਧਵਾਂ ਖੁਰਦ, ਜਤਿੰਦਰਪਾਲ ਸਿੰਘ ਡੱਲਾ, ਸੁਖਮਿੰਦਰ ਸਿੰਘ ਵਜਾਨੀਆਂ, ਪਵਿੱਤਰ ਸਿੰਘ ਗਾਲਿਬ, ਜਗਜੀਤ ਸਿੰਘ ਬਰਸਾਲ, ਅਮਨਦੀਪ ਸਿੰਘ ਡੱਲਾ, ਕਰਮਜੀਤ ਸਿੰਘ ਬਰਸਾਲ, ਰਾਜਵਿੰਦਰ ਸਿੰਘ ਲਵਲੀ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਪਰਮਜੀਤ ਰਾਏ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਵਲੀਪੁਰ, ਹਰਮੇਲ ਸਿੰਘ, ਮਨਜੀਤ ਕੁਮਾਰ, ਜਗਦੀਪ ਸਿੰਘ ਡੱਲਾ, ਜਗਜੀਤ ਸਿੰਘ ਦੇਹੜਕਾ, ਦੀਪ ਕਿਲੀ ਚਾਹਲਾਂ, ਦਲਜੀਤ ਸਿੰਘ ਜੇਈ, ਹਰਵਿੰਦਰ ਸਿੰਘ ਚੀਮਨਾਂ ਜੇਈ, ਕੋਮਲ ਸ਼ਰਮਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੈਲੀਗੇਟ ਹਾਜ਼ਰ ਸਨ।

ਧਾਰਮਿਕ ਮੇਲਾ ਅਤੇ ਭੰਡਾਰਾ 29 ਜੂਨ ਨੂੰ

ਜਗਰਾਓ,ਹਠੂਰ,25,ਜੂਨ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਪਿੰਡ ਤਲਵੰਡੀ ਖੁਰਦ ਵਿਖੇ ਸਲਾਨਾ ਧਾਰਮਿਕ ਮੇਲਾ ਅਤੇ ਭੰਡਾਰਾ 29 ਜੂਨ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਮੇਲੇ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਮੇਲੇ ਦੇ ਮੁੱਖ ਪ੍ਰਬੰਧਕ ਗੀਤਕਾਰ ਤੇਜਾ ਤਲਵੰਡੀ ਅਤੇ ਲੋਕ ਗਾਇਕ ਦਰਸਨ ਤਲਵੰਡੀ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਉੱਘੇ ਸਮਾਜ ਸੇਵਕ ਪਰਮਿੰਦਰ ਸਿੰਘ ਕਰਨਗੇ ਅਤੇ ਮੇਲੇ ਦੇ ਮੁੱਖ ਮਹਿਮਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ,ਕੈਪਟਨ ਸੰਦੀਪ ਸੰਧੂ,ਹਲਕਾ ਇੰਚਾਰਜ ਐਨ ਕੇ ਐਸ ਕੰਗ ਹੋਣਗੇ।ਉਨ੍ਹਾ ਦੱਸਿਆ ਕਿ ਇਸ ਮੇਲੇ ਵਿਚ ਲੋਕ ਗਾਇਕ ਭਗਵਾਨ ਹਾਂਸ, ਲੋਕ ਗਾਇਕ ਮੁਖਤਿਆਰ ਮਣਕਾ, ਲੋਕ ਗਾਇਕ ਹਰਬੰਸ ਛੱਤਾ,ਗਾਇਕ ਗਿੱਲ ਅਖਾੜੇ ਵਾਲਾ, ਗਾਇਕ ਮਿੰਟੂ ਧਾਲੀਵਾਲ,ਗਾਇਕ ਦਰਸ਼ਨ ਤਲਵੰਡੀ,ਗਾਇਕ ਜਸਵੀਰ ਜੱਸ,ਗਾਇਕ ਚਮਕ ਚਮਕੀਲਾ,ਗਾਇਕ ਗੋਗੀ ਬਰਸਾਲ,ਰਘਵੀਰ ਢਿੱਲੋ,ਸੁਖਵਿੰਦਰ ਗੋਰਾ,ਰੀਟਾ ਸਿੱਧੂ,ਬਾਈ ਹਰਨੇਕ ਘਾਰੂ,ਜਸ਼ਨ ਧਾਲੀਵਾਲ,ਦਿਨ ਸਿੰਘ,ਸੁਖਵਿੰਦਰ ਕੋਹਲੀ,ਸੁੱਖ ਤਲਵੰਡੀ,ਮੈਡਮ ਰਜਨਾ,ਬਲਜੀਤ ਗਰੇਵਾਲ ਆਦਿ ਕਲਾਕਾਰ ਆਪਣੀ ਕਲਾਂ ਦੇ ਜੋਹਰ ਦਿਖਾਉਣਗੇ।ਉਨ੍ਹਾ ਦੱਸਿਆ ਕਿ ਮੇਲੇ ਵਿਚ ਪਹੁੰਚੇ ਸਮੂਹ ਮਹਿਮਾਨਾ ਅਤੇ ਕਲਾਕਾਰਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾ ਇਲਾਕਾ ਨਿਵਾਸੀਆ ਨੂੰ ਮੇਲੇ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ।

ਪਿੰਡਾਂ ਵਿਚ ਅਧਿਕਾਰੀ ਕਿਵੇਂ ਪਵਾਉਂਦੇ ਹਨ ਲੜਾਈਆਂ  ???

ਮੋਗਾ ਜ਼ਿਲ੍ਹੇ ਦੇ BDO ਦਫ਼ਤਰ ਦੇ ਅਧਿਕਾਰੀਆਂ ਉੱਪਰ ਪਿੰਡ ਨਵਾਂ ਚੂਹੜਚੱਕ ਨੂੰ ਦੋਫਾੜ ਕਰਨ ਦੇ ਲੱਗੇ ਦੋਸ਼  

ਪੱਤਰਕਾਰ ਬਲਵੀਰ ਬਾਠ ਦੀ ਵਿਸ਼ੇਸ਼ ਰਿਪੋਰਟ  

ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਜੁੱਤੀ ਚ ਪਾਣੀ ਪਿਆਉਣ ਵਾਲੀ ਔਰਤ ਵਿਆਹੀ -ਮੀਡੀਆ ਸਾਹਮਣੇ, ਰੱਖਿਆ ਆਪਣਾ ਪੱਖ  

ਅੰਮ੍ਰਿਤਧਾਰੀ ਸਿੱਖ ਨੌਜਵਾਨ ਕਰਦਾ ਸੀ ਸਾਡੀ ਕੁੜੀ ਨਾਲ ਛੇੜਛਾੜ ਇਸ ਲਈ ਕੀਤੀ ਇਸ ਦੀ ਅਸੀਂ ਕੁੱਟਮਾਰ  - ਜੁੱਤੀ ਚੋਂ ਪਾਣੀ ਪਿਆਉਣ ਵਾਲੀ ਔਰਤ  

ਸੋਸ਼ਲ ਮੀਡੀਆ ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਕੀ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਕੁਝ ਲੋਕਾਂ ਵੱਲੋਂ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ  ਜਦੋਂ ਨੌਜਵਾਨ ਪੀਣ ਲਈ ਪਾਣੀ ਮੰਗਦਾ ਹੈ ਤਾਂ ਉਸ ਨੂੰ ਇਕ ਔਰਤ ਆਪਣੀ ਜੁੱਤੀ ਦੇ ਵਿਚ ਪਾਣੀ ਪਿਆਉਂਦੀ ਹੈ ਅਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਗਈ  ਜਿਸ ਤੋਂ ਬਾਅਦ ਪੀਡ਼ਤ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੇ ਦੱਸਿਆ ਕਿ ਉਸ ਨੇ ਪੈਸਿਆਂ ਦਾ ਲੈਣ ਦੇਣ ਸੀ ਤੇ ਜਦੋਂ ਆਪਣੇ ਪੈਸੇ ਲੈਣ ਗਿਆ ਤਾਂ ਦੂਜੀ ਧਿਰ ਵੱਲੋਂ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ  ਅਤੇ ਸਾਰੇ ਮਾਮਲੇ ਵਿਚ ਪੁਲਸ ਵੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ ਅਤੇ ਦੂਜੇ ਪਾਸੇ ਹੁਣ ਦੂਜੀ ਧਿਰ ਤੋਂ ਨੇ ਵੀ ਆਪਣਾ ਪੱਖ ਸਾਹਮਣੇ ਰੱਖਿਆ ਹੈ  ਜੁੱਤੀ ਵਿਚ ਪਾਣੀ ਪਿਆਉਣ ਵਾਲੀ ਔਰਤ ਮੀਡੀਆ ਸਾਹਮਣੇ ਆਈ ਹੈ ਅਤੇ ਉਸ ਨੇ ਕਿਹਾ ਕਿ   ਇਹ ਵਿਅਕਤੀ ਆਟੋ ਚਲਾਉਣ ਦਾ ਕੰਮ ਕਰਦਾ ਹੈ ਤੇ ਇਸ ਦੇ ਆਟੋ ਤੇ ਬੈਠ ਕੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੇ ਸੀ ਅਤੇ ਇਸ ਦੌਰਾਨ ਇਸ ਵਿਅਕਤੀ ਨੇ ਉਨ੍ਹਾਂ ਦਾ ਮੋਬਾਇਲ ਨੰਬਰ ਲੈ ਲਿਆ  ਅਤੇ ਫਿਰ ਲਗਾਤਾਰ ਹੀ ਉਨ੍ਹਾਂ ਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਨ੍ਹਾਂ ਦੀ ਬੇਟੀ ਨਾਲ ਰੋਜ਼ਾਨਾ ਹੀ ਛੇੜਛਾੜ ਕਰਦਾ ਸੀ  ਕਈ ਵਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਲਗਾਤਾਰ ਹੀ ਇਹ ਵਿਅਕਤੀ ਉਨ੍ਹਾਂ ਦੀ ਲੜਕੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਸੀ  ਜਿਸ ਕਰਕੇ ਉਨ੍ਹਾਂ ਨੇ ਇਸ ਵਿਅਕਤੀ ਨਾਲ ਕੁੱਟਮਾਰ ਕੀਤੀ ਅਤੇ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਆਪਣੀ ਜੁੱਤੀ ਨਾਲ ਇਸ ਵਿਅਕਤੀ ਨੂੰ ਪਾਣੀ ਪਿਆਇਆ  ਇਸ ਦੇ ਨਾਲ ਹੀ ਦੂਜੀ ਧਿਰ ਦੀ ਔਰਤ ਦਾ ਕਹਿਣਾ ਹੈ ਕਿ ਇਹ ਵੀਡੀਓ ਕਿਸ ਤਰੀਕੇ ਨਾਲ ਵਾਇਰਲ ਹੋਈ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ  

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 124ਵਾਂ ਦਿਨ ਪਿੰਡ ਟੂਸਾ ਨੇ ਭਰੀ ਹਾਜ਼ਰੀ 


 
 ਭਾਰਤ ਨੂੰ ਸਿੱਖਾਂ ਨੇ ਆਪਣਾ ਖੂਨ ਡੋਲ੍ਹ ਕੇ ਅਜ਼ਾਦ ਕਰਵਾਇਆ ਪਰ ਉਹ ਪੰਜਾਬ ਦਾ ਪਾਣੀ ਵੀ ਖੋਹਣ ਨੂੰ ਫਿਰਦੇ ਨੇ :ਦੇਵ ਸਰਾਭਾ 

ਮੁੱਲਾਂਪੁਰ ਦਾਖਾ, 24 ਜੂਨ (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 124ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਉੱਘੇ ਗੀਤਕਾਰ  ਹਰੀ ਸਿੰਘ ਟੂਸਾ,ਪਰਵਿੰਦਰ ਸਿੰਘ ਟੂਸਾ,ਜਸਵੰਤ ਸਿੰਘ ਟੂਸਾ,ਰਾਜਵੀਰ ਸਿੰਘ ਲੋਹਟਬੱਦੀ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਇਸ ਮੌਕੇ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਪਾਣੀਆਂ ਤੇ ਡਾਕਾ ਦਰਸਾਉਂਦਾ ਗੀਤ ਐਸ ਵਾਈ ਐਲ ਸਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ।ਜਿਸ ਨੇ ਪੂਰੀ ਦੁਨੀਆਂ ਤੇ ਤਹਿਲਕਾ ਮਚਾ ਕੇ ਰੱਖ ਦਿੱਤਾ।ਉਥੇ ਹੀ ਜਦੋਂ ਇਸ ਗੀਤ ਵਿੱਚ ਖਾੜਕੂ ਲਹਿਰ ਦੇ ਸਿੰਘ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਇਆ ਤਾਂ ਨੌਜਵਾਨ ਪੀੜ੍ਹੀ ਨੇ ਉਨ੍ਹਾਂ ਦੀ ਜੀਵਨੀ ਪੜ੍ਹਨਾ ਅਤਿ ਜ਼ਰੂਰੀ ਸਮਝਿਆ।ਕਿੱਦਾਂ ਭਾਈ ਜਟਾਣਾ ਨੇ ਪੰਜਾਬ ਦੇ ਪਾਣੀ ਤੇ ਪੈਂਦਾ ਡਾਕਾ   ਰੋਕਿਆ। ਉਥੇ ਹੀ ਇਸ ਗੀਤ 'ਚ ਸਿੱਧੂ ਮੂਸੇਵਾਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਹਾਅ ਦਾ ਨਾਅਰਾ ਮਾਰਿਆ।ਉਨ੍ਹਾਂ ਅੱਗੇ ਆਖਿਆ ਕਿ ਜਿਸ ਦੇਸ਼ ਨੂੰ ਸਿੱਖ ਕੌਮ ਨੇ ਆਪਣਾ ਖੂਨ ਡੋਲ੍ਹ ਕੇ ਅਜ਼ਾਦ ਕਰਵਾਇਆ ਉਹ ਪੰਜਾਬ ਦਾ ਪਾਣੀ ਵੀ ਖੋਹਣ ਨੂੰ ਫਿਰਦੇ ਨੇ।ਇਸ ਤੋਂ ਇਲਾਵਾ ਸਰਕਾਰਾਂ   ਪੰਜਾਬ ਦੇ ਹੱਕੀ ਮੰਗਾਂ ਤੇ ਡਾਕੇ ਮਾਰਨ ਨੂੰ ਤਿਆਰ ਬਰ ਤਿਆਰ ਰਹਿੰਦੀ  ਹਨ । ਜੇ ਕਰ ਅਸੀਂ ਸ਼ਾਂਤਮਈ ਤਰੀਕੇ ਨਾਲ ਹੱਕ ਮੰਗੀਏ ਤਾਂ ਉਹ ਸਾਨੂੰ ਅਤਿਵਾਦੀ ਕਹਿੰਦੇ ਹਨ । ਜਦ ਕਿ  ਸਰਕਾਰਾਂ ਵੱਲੋਂ ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰ ਕੇ ਸਾਨੂੰ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾਂਦਾ।ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 125 ਵੇਂ ਦਿਨ ਪੂਰੇ ਹੋਣ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਯਾਦ ਰਿਹਾਅ ਕਰਵਾਉਣ ਲਈ 25 ਜੂਨ ਨੂੰ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਸੌ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਿਹ   ਕਰਵਾਉਣ ਲਈ ਸਰਾਭਾ ਵਿਖੇ  ਪਹੁੰਚੋ।  ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਸੁਮਨਜੀਤ ਸਿੰਘ ਸੋਨੀ ਸਰਾਭਾ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਹਰਬੰਸ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਹਰਦੀਪ ਸਿੰਘ ਸਰਾਭਾ,ਬੱਬੂ ਸਰਾਭਾ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ  ਆਦਿ ਹਾਜ਼ਰੀ ਭਰੀ ।

ਪੁਸਤਕ ਰੀਵੀਊ ✍️   ਸ਼ਿਵਨਾਥ ਦਰਦੀ

ਪੁਸਤਕ :- 'ਸਿੱਖੀ ਤੇ ਅਧਿਆਤਮਕ'
ਲੇਖਿਕਾ :- ਨਰੇਸ਼ ਕੁਮਾਰੀ
ਸੰਪਰਕ :- 00918146914590
ਪਬਲੀਕੇਸ਼ਨ :- ਸਪਤ ਰਿਸ਼ੀ ਪਬਲੀਕੇਸ਼ਨ ( ਚੰਡੀਗੜ੍ਹ )
ਮੁੱਲ :- 100/- ਸਫ਼ੇ :- 67
        ਪੁਸਤਕ 'ਸਿੱਖੀ ਤੇ ਅਧਿਆਤਮਕ' ਲੇਖਿਕਾ ਨਰੇਸ਼ ਕੁਮਾਰੀ ਜੀ ਦੀ ਪਲੇਠੀ ਪੁਸਤਕ ਹੈ । ਲੇਖਿਕਾ ਨਰੇਸ਼ ਕੁਮਾਰੀ ਜੀ ,ਜੋ ਕਿ ਅੱਜਕੱਲ ਨਿਊਜੀਲੈਡ ਦੇ ਸ਼ਹਿਰ ਆਕਲੈਂਡ ਦੀ ਧਰਤੀ ਤੇ ਰਹਿ ਰਹੇ ਹਨ । ਲੇਖਿਕਾ ਦੀ ਆਪਣੀ ਪਲੇਠੀ ਪੁਸਤਕ 'ਸਿੱਖੀ ਤੇ ਅਧਿਆਤਮਕ' ਮਕਸਦ ਸਿੱਖ ਧਰਮ ਦੀ ਸਚਾਈ ਨਾਲ ਪਾਠਕਾਂ ਤੇ ਸੰਗਤਾਂ ਨੂੰ ਰੂਬਰੂ ਕਰਵਾਉਣਾ ਹੈ । ਅੱਜ ,ਜਿਥੇ ਹਰ ਬੰਦੇ ਦੀ ਖਿੱਚ ਦੁਨੀਆਵੀ ਵਸਤਾਂ ਵੱਲ ਹੈ । ਹਰ ਇੱਕ ਬੰਦਾ ਪਰਮਾਤਮਾ ,ਵਾਹਿਗੂਰੁ ਦਾ ਨਾਂ ਭੁਲਾ , ਪੈਸੇ ਮਗਰ ਭੱਜ ਰਿਹਾ ਹੈ ,ਓਥੇ ਲੇਖਿਕਾ ਨਰੇਸ਼ ਕੁਮਾਰੀ ਜੀ ,ਪੁਸਤਕ 'ਸਿੱਖੀ ਤੇ ਅਧਿਆਤਮਕ' ਬੰਦੇ ਅਧਿਆਤਮਕ ਤੇ ਸਿੱਖੀ ਨਾਲ ਜੁੜਨ ਦਾ ਹੋਕਾ ਦਿੰਦੀ ਹੈ ਅਤੇ ਦਸ ਗੁਰੂ ਸਹਿਬਾਨ ਜੀਵਨ ਤੇ ਕੀਤੇ , ਸਮਾਜ ਸੁਧਾਰ ਕਾਰਜਾਂ ਤੇ ਚਾਨਣਾ ਪਾਉਂਦੀ ਹੈ ।
        ਲੇਖਿਕਾ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ,ਸਮਾਜ ਸੁਧਾਰ ਕਾਰਜ, ਮਨੁੱਖ ਜਾਤੀ ਨੂੰ ਜਾਤ ਪਾਤ ਤੋਂ ਉੱਪਰ ਚੁੱਕਣਾ ਤੇ ਇੱਕ ਲੜੀ ਚ' ਪਰੋਣਾ , ਹਰ ਸਮਾਜਕ ਪ੍ਰਾਣੀ ਨੂੰ ਬੇਲੋੜੇ ਕਰਮ ਕਾਂਡਾਂ ਤੋਂ ਦੂਰ ਰਹਿਣਾ ,ਹੱਕ ਸੱਚ ਦੀ ਕਮਾਈ ਕਰਨਾ ਤੇ ਵੰਡ ਕੇ ਛੱਕਣਾ , ਇਕੋ ਪਰਮਾਤਮਾ ,ਵਾਹਿਗੁਰੂ ,ਪ੍ਰਭੂ ,ਜਗਤ ਦੇ ਪਾਲਣਹਾਰੇ ਦੀ ਨਿਰਸੁਆਰਥ ਭਗਤੀ ਬੰਦਗੀ ਕਰਨੀ । ਗੁਰੂ ਵਾਲੇ ਹੋ ਕੇ ,ਖਾਲਸਾ ,ਪਿਓਰ ,ਸਾਫ ਸੁਥਰੀ ,ਕੂੜ ਤੋਂ ਪਰੇ ਵਾਲੀ ਜ਼ਿੰਦਗੀ ਜਿਉਣ ਬਾਰੇ ਹੋਕਾ ਦਿੰਦੀ ਹੈ ।
         
       ਲੇਖਿਕਾ ਅਧਿਆਤਮਕ ਬਾਣੀ ਤੇ ਪ੍ਰਭੂ ਭਗਤੀ ਨਾਲ ਲਬਰੇਜ਼ ਹੈ ਤੇ ਜਪੁਜੀ ਸਾਹਿਬ ਦੀਆਂ ਕੁਝ ਤੁਕਾਂ ਦਾ ਉਲੇਖ ਕਰਦੀ ਹੈ ।
 " ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ।।
    ਸੋ ਪਾਤਿਸਾਹੁ ਸਾਹਾ ਪਾਤਿਸਾਹਿਬ ਨਾਨਕ ਰਹਣੁ ਰਜਾਈ।।  
       ਇਸ ਦਾ ਭਾਵ ਹੈ ਕਿ ਧਰਤੀ ਤੇ ਜੋ ਕੁਝ ਹੋ ਰਿਹਾ , ਉਸਦੀ ਮਰਜ਼ੀ ਨਾਲ ਹੋ ਰਿਹਾ । ਓਹ ਪਾਤਸ਼ਾਹ , ਇਹ ਸ੍ਰਿਸ਼ਟੀ ਚਲਾ ਰਿਹਾ । ਹੇ ਨਾਨਕ ਤੂੰ , ਉਸ ਸ਼ੁਕਰਾਨਾ ਕਰਿਆ ਕਰ।
     ਲੇਖਿਕਾ ਪੁਸਤਕ ਹੋਕਾ ਦਿੰਦੀ ਹੈ ਕਿ ਪਹਿਲੀ ਪਾਤਸ਼ਾਹੀ ਤੋਂ ਹਿੰਦੂ ,ਮੁਸਲਮਾਨ ਆਦਿ , ਹਰ ਜਾਤੀ ਦੇ ਲੋਕ , ਇੱਕੋ ਪੰਗਤ ਚ' ਬੈਠ ਲੰਗਰ ਛਕਦੇ ਸਨ । ਆਪਸੀ ਭਾਈਚਾਰਕ ਸਾਂਝ ਰੱਖਦੇ । ਜਦੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ,ਓਦੋਂ ਵਜ਼ੀਰ ਖਾਨ ਨੇ ,ਓਨਾਂ ਦੀ ਮਦਦ ਕੀਤੀ । ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਦ ,ਓਨਾ ਦੇ ਅੰਤਿਮ ਸੰਸਕਾਰ ਲਈ ਭੋਇੰ ਖਰੀਦਣ ਵਾਲਾ ,ਹਿੰਦੂ ਸੀ । ਉਪਰੋਕਤ ਭਗਤ ਸਹਿਬਾਨ ਵੱਖ ਵੱਖ ਜਾਤਾਂ ,ਧਰਮਾਂ ਤੇ ਖਿੱਤਿਆਂ ਨਾਲ ਸਬੰਧਤ ਸਨ ।
        ਲੇਖਿਕਾ ,ਆਪਣੀ ਪੁਸਤਕ ਚ' ਲਿਖਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ' ਬਹੁਤ ਸਾਰੀਆਂ ਧਰਮ ਨਿਰਪੇਖਤਾ ਦੀਆਂ ਉਦਾਹਰਣਾਂ ਹਨ , ਜਿਵੇਂ ਕਿ ਗੁਰੂ ਰਵੀਦਾਸ ਜੀ ਬਾਣੀ , ਸ੍ਰੀ ਗੂਰੁ ਗ੍ਰੰਥ ਸਾਹਿਬ ਚ' ਸੰਕਲਿਤ ਹੈ ,ਗੁਰ ਰਵੀਦਾਸ ਜੀ , ਮਰੇ ਪਸੂਆਂ ਦਾ ਚੰਮ ਲਾਹੁਣ ਵਾਲੇ ਤੇ ਜੁੱਤੀਆਂ ਗੰਢਣ ਵਾਲੇ ਚਮਾਰ ਸਨ । ਇਵੇਂ ਕਬੀਰ ਜੀ ,ਜੁਲਾਹੇ ਸਨ । ਏਦਾਂ ਹੀ ਕਈ ਹੋਰ ਭਗਤ ਹੋਏ ਹਨ , ਭਗਤ ਨਾਮਦੇਵ ਜੀ , ਭਗਤ ਧੰਨਾ ਜੀ , ਭਗਤ ਪੀਪਾ ਜੀ , ਭਗਤ ਬੇਣੀ ਜੀ , ਭਗਤ ਜੈ ਦੇਵ  ਜੀ , ਭਗਤ ਸੈਨ ਜੀ ਤੇ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ । ਦਸਮ ਪਿਤਾ ਜੀ ,ਵੱਲੋਂ ਸਾਜੇ ਪੰਜ ਪਿਆਰੇ ਵੱਖ ਵੱਖ ਜਾਤੀਆਂ ਤੇ ਧਰਮਾਂ ਨਾਲ ਸਬੰਧ ਰੱਖਦੇ ਸੀ ।
ਲੇਖਿਕਾ ਆਪਣੀ ਪੁਸਤਕ ਚ' ਲਿਖਦੀ ਹੈ ਕਿ , ਓਹ ਇੱਕ ਸਧਾਰਨ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਣ ਵਾਲੀ ,ਇਸਤਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਧਿਆਤਮਕ ਤੌਰ ਤੇ ਜੁੜ ,ਉਸ ਨੂੰ ,ਬਹੁਤ ਸਾਰੀਆਂ ਨਿਆਮਤਾਂ ਦੀ ਬਖਸ਼ਿਸ਼ ਹੋਈ ਤੇ ਬਾਣੀ ਨੇ ,ਉਸਨੂੰ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਚੋ ਕੱਢਿਆ । ਓਨਾਂ ਨੇ ਆਪਣੀਆਂ , ਕੁਝ ਉਦਾਹਰਣਾਂ ਪੁਸਤਕ ਪੇਸ਼ ਕੀਤੀਆਂ ।
       ਆਪਣੀ ਪਲੇਠੀ ਪੁਸਤਕ "ਸਿੱਖੀ ਤੇ ਅਧਿਆਤਮਕ" ਵਿੱਚ ,ਓਹ ਸਿੱਖ ਧਰਮ ਬਾਰੇ ਲਿਖਦੇ ਹਨ ਕਿ , ਸਿੱਖ ਬਹਾਦਰੀ , ਕੌਮ ਲਈ ਸ਼ਹਾਦਤ , ਤਿਆਗ ਤੇ ਬਲੀਦਾਨ , ਨਿਰਮਤਾ ਤੇ ਅਧਿਆਤਮਕ ਨਾਲ ਭਰਪੂਰ ਹੈ , ਇਸ ਤਰਾਂ ਹੋਰ ਕੋਈ ਨਹੀਂ ਦੇਖਦਾ । ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ,ਸਾਨੂੰ ਗਰੀਬਾਂ ,ਮਜਲੂਮਾ ਦੀ ਮਦਦ ਲਈ ਪ੍ਰਰੇਦਾ ਹੈ । ਗੁਰੂ ਘਰਾਂ ਬੇਰੋਕ ਟੋਕ ਦੇ ਇਕੱਠੇ ਲੰਗਰ ਛਕਣ ਲਈ ਪ੍ਰਰੇਦਾ ਹੈ । ਆਓ ਸੱਚੀ ਸੁੱਚੀ ਬਾਣੀ ਦਾ ਜਾਪ ਕਰੀਏ । ਜ਼ਿੰਦਗੀ ਸਫਲ ਬਣਾਈਏ ।
      ਪਰਮਾਤਮਾ , ਲੇਖਿਕਾ ਨਰੇਸ਼ ਕੁਮਾਰੀ ਜੀ ,ਕਲਮ ਨੂੰ ਤਾਕਤ ਬਖਸ਼ੇ ਤੇ ਲੇਖਿਕਾ ਨਰੇਸ਼ ਕੁਮਾਰੀ ਜੀ ਸਹਿਤਕ ਖੇਤਰ ਚ' ਖੂਬ ਨਾਮਣਾ ਖੱਟੇ । ਲੇਖਿਕਾ ਨਰੇਸ਼ ਕੁਮਾਰੀ ਜੀ ਬਹੁਤ ਜਲਦ ਨਵੀਂ ਪੁਸਤਕ ਲੈ ,ਪਾਠਕਾਂ ਦੀ ਕਚਹਿਰੀ ਚ' ਹਾਜ਼ਰ ਹੋ ਰਹੀ। ਦੁਆਵਾਂ
                            ਸ਼ਿਵਨਾਥ ਦਰਦੀ
                  ਸੰਪਰਕ :- 9855155392

ਧਰਨੇ ਦੇ 93ਵੇਂ ਦਿਨ ਵਫਦ ਐਸ.ਐਸ.ਪੀ. ਨੂੰ ਮਿਿਲਆ 

ਲੰਬਤ ਮਾਮਲਿਆਂ 'ਚ ਜਲ਼ਦੀ ਨਿਆਂ ਦੀ ਮੰਗ
ਜਗਰਾਓ,ਹਠੂਰ,24,ਜੂਨ-(ਕੌਸ਼ਲ ਮੱਲ੍ਹਾ)- ਸਥਾਨਕ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ ਤੇ ਰਾਮਤੀਰਥ ਸਿੰਘ ਲੀਲ੍ਹਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਦੀ ਅਗਵਾਈ 'ਚ ਇਕ ਵੱਡਾ ਵਫਦ ਐਸ.ਐਸ.ਪੀ. ਲੁਧਿਆਣਾ ਦਿਹਾਤੀ ਦੀਪਕ ਹਿਲੋਰੀ ਨੂੰ ਮਿਿਲਆ ਅਤੇ ਲੰਬੇ ਸਮੇਂ ਤੋਂ ਲੰਬਤ ਪਏ ਮਾਮਲਿਆਂ ਦਾ ਨਿਰਧਾਰਿਤ ਸਮੇਂ ਵਿੱਚ  ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ ਅਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਹਿਾ ਕਿ 6 ਸਾਲ ਪਹਿਲਾਂ ਬਾਬਾ ਗੁਰਚਰਨ ਸਿੰਘ ਵਾਸੀ ਝੋਰੜਾਂ ਨਾਲ ਪਿੰਡ ਦੇ ਅਮੀਰ ਲੋਕਾਂ ਵਲੋਂ ਮਾਰੀ ਠੱਗੀ ਦਾ ਮਾਮਲਾ ਲੰਬੇ ਸਮੇਂ ਤੋਂ ਲੰਬਤ ਪਿਆ ਹੈ।ਇਸੇ ਤਰ੍ਹਾਂ ਸੁਧਾਰ ਦੇ ਗੁਰਵਿੰਦਰ ਸਿੰਘ ਨਾਲ ਵਆਿਹ ਦੇ ਝਾੰਸੇ ਚ ਲੜਕੀ ਵਲੋ ਠੱਗੀ ਮਾਰਨ ਅਤੇ ਬੱਬੀ ਸੰਿਘ ਨਾਲ ਧੋਖਾ ਕਰਨ ਦੇ ਮਾਮਲੇ ਬਹੁਤ ਦੇਰ ਤੋਂ ਲਟਕ ਰਹੇ ਹਨ। ਇਸ ਤੋਂ ਬਨਿਾਂ ਆਗੂਆਂ ਨੇ ਪੁਲਸਿ ਅਧਕਿਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕ ਿਮੌਜ਼ੂਦਾ ਪੁਲਸਿ ਪ੍ਰਬੰਦ ।ਵੱਚ ਆਮ ਲੋਕਾਂ ਨੂੰ ਇਨਸਾਫ਼ ਦੇਣ ਅਤੇ ਲੋਕਾਂ ਦੀ ਸੁਰੱਿਖਆ ਮੁਸ਼ਤੈਦੀ ਨਾਲ ਕਰਨ ਦੀ ਮੰਗ ਕੀਤੀ ਹੈ।ਇਸ ਸਮੇਂ ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਜੱਥੇਦਾਰ ਹਰੀ ਸਿੰਘ ਚਚਰਾੜੀ,ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜ਼ੀ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਨੇ ਵੀ ਆਮ ਲੋਕਾਂ ਪ੍ਰਤੀ ਪੁਲਸਿ ਦੇ ਵਵਿਹਾਰ ਦੀ ਨਿੰਦਾ ਕੀਤੀ ਅਤੇ ਇਨਸਾਫ਼ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਆਗੂ ਮਨੋਹਰ ਸਿੰਘ,ਜਗਰੂਪ ਸਿੰਘ ਅੱਚਰਵਾਲ, ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਅਤੇ ਮੌਂਟੀ ਜਗਰਾਉਂ ਨੇ ਵੀ ਗਰੀਬ ਲੋਕਾਂ ਲਈ ਨਿਆਂ ਮੰਗਿਆ ਹੈ।

ਕਿਸਾਨ ਜੱਥੇਬੰਦੀਆਂ ਵਲੋਂ ਮੋਦੀ ਹਕੂਮਤ ਦੀ ਅਗਨ ਪਥ ਯੋਜਨਾ ਖਿਲਾਫ ਕੀਤਾ ਗਿਆ ਰੋਸ ਪ੍ਦਰਸ਼ਨ

ਕੰਵਲਜੀਤ ਖੰਨਾ ਦੀ ਅਗਵਾਈ ਚ ਕਈ ਜੱਥੇਬੰਦੀਆਂ ਹੋਈਆਂ ਸ਼ਾਮਲ
ਜਗਰਾਉਂ (ਗੁਰਕੀਰਤ ਸਿੰਘ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਮੋਰਚੇ ਚ ਸਾਮਲ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ , ਕਿਰਤੀ ਕਿਸਾਨ ਯੂਨੀਅਨ,  ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਨੇ ਮੋਦੀ ਹਕੂਮਤ ਦੀ ਅਗਨ ਪਥ ਯੋਜਨਾ ਖਿਲਾਫ ਬੱਸ ਸਟੈਂਡ ਕੰਪਲੈਕਸ ਵਿਚ ਰੋਹ ਭਰਪੂਰ ਰੋਸ ਰੈਲੀ ਕੀਤੀ। ਇਸ ਰੈਲੀ ਵਿੱਚ ਸਾਬਕਾ ਫੋਜੀ ਐਕਸ ਸਰਵਿਸ ਮੈਨ ਵੈਲਫੇਅਰ ਸੁਸਾਇਟੀ ਦੀ ਅਗਵਾਈ ਚ ਇਲਾਕੇ ਭਰ ਚੋਂ ਵੱਡੀ ਗਿਣਤੀ ਚ  ਸਾਬਕਾ ਫੌਜੀ ਸਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਸੈਨਿਕ ਆਗੂ ਦੇਵੀ ਦਿਆਲ, ਕਿਸਾਨ ਆਗੂਆਂ ਮਹਿੰਦਰ ਸਿੰਘ ਕਮਾਲ ਪੁਰਾ, ਤਰਲੋਚਨ ਸਿੰਘ ਝੋਰੜਾਂ, ਗੁਰਮੇਲ ਸਿੰਘ ਰੂਮੀ, ਕੰਵਲਜੀਤ ਖੰਨਾ, ਬਲਦੇਵ ਸਿੰਘ ਗਾਲਬ ਨੇ ਇਸ ਦੇਸ਼ ਦੀ ਸੁਰੱਖਿਆ ਨੂੰ ਤਬਾਹ ਕਰਨ ਅਤੇ ਹਜਾਰਾਂ ਨੋਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਅਗਨੀ ਪਥ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ।ਉਨਾਂ ਕਿਹਾ ਕਿ ਫੋਜ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਇਹ ਸਕੀਮ ਵੀ ਨਿਜੀਕਰਨ ਦੀ ਸਾਮਰਾਜੀ ਸਕੀਮ ਹੈ ਜਿਸ ਵਿਚ ਹੋਰਨਾਂ ਸਰਕਾਰੀ ਮਹਿਕਮਿਆਂ ਦਾ ਭੋਗ ਪਾ ਕੇ ਠੇਕੇਦਾਰੀ ਪ੍ਰਬੰਧ ਸੁਰੂ ਕਰ ਦਿੱਤਾ ਗਿਆ ਹੈ। ਫੋਜ ਵਿਚ ਭਰਤੀ ਹੋਣ ਵਾਲੇ ਮਜਦੂਰਾਂ  ਕਿਸਾਨਾਂ ਦੇ ਨੋਜਵਾਨ ਪੁੱਤਾਂ ਨੂੰ ਚਾਰ ਸਾਲ ਬਾਅਦ ਨੌਕਰੀ ਤੋਂ ਕੱਢ ਦੇਣ ਨਾਲ ਉਨਾਂ ਦਾ ਭਵਿੱਖ ਅਤੇ ਸਮਾਜਿਕ ਜੀਵਨ ਤਬਾਹ ਹੋ ਜਾਵੇਗਾ।ਨਾ ਪੈਨਸ਼ਨ, ਨਾ ਰਿਟਾਇਰਮੈਂਟ ਲਾਭ, ਨਾ ਕੰਨਟੀਨ ਸਹੂਲਤ ਜਿਸ ਦਾ ਅਰਥ ਹੈ ਕਿ ਚਾਰ ਸਾਲ ਬਾਅਦ ਜਾਂ ਤਾਂ ਨੋਜਵਾਨ ਗੈੰਗਸਟਰ ਬਣੇਗਾ, ਜਾਂ ਖੁਦਕਸ਼ੀ ਕਰੇਗਾ।ਉਨਾਂ ਤਿੰਨੇ ਸੈਨਾਵਾਂ ਮੁਖੀਆਂ ਦੀਆਂ ਧਮਕੀਆਂ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਉਨਾਂ ਦਾ ਵਿਹਾਰ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਵਰਗਾ ਨਿਖੇਧੀ ਯੋਗ ਵਿਵਹਾਰ ਹੈ। ਇਹ ਤਾਂ ਦੇਸ਼ ਦੇ ਲੋਕਾਂ ਦੇ ਜਮਹੂਰੀ ਹੱਕਾਂ ਤੇ ਸਿੱਧਾ ਹਮਲਾ ਹੈ।ਇਸ ਸਮੇਂ " ਅਗਨੀ ਪਥ ਯੋਜਨਾ ਰੱਦ ਕਰੋ " ਦੇ ਨਾਰੇ ਗੁਜਾਓਂਦਿਆਂ ਐਸ ਡੀ ਐਮ ਦਫਤਰ ਤਕ ਰੋਸ ਮਾਰਚ ਕੀਤਾ
ਗਿਆ। ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਐਸ ਡੀ ਐਮ ਜਗਰਾਂਓ ਰਾਹੀਂ ਭੇਜੇ ਗਏ ਮੰਗ ਪੱਤਰ ਚ ਇਸ ਯੋਜਨਾ ਨੂੰ ਦੇਸ਼ ਵਿਰੋਧੀ ਲੋਕ ਵਿਰੋਧੀ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਗਈ।  ਮੰਗਪਤਰ ਤਹਿਸੀਲ ਦਾਰ ਮਨਮੋਹਨ ਕੋਸ਼ਿਕ ਨੇ ਹਾਸਲ ਕੀਤਾ।ਇਸ ਸਮੇਂ  ਪੇੰਡੂ ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ,  ਮਦਨ ਸਿੰਘ, ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ,  ਜਗਰੂਪ ਸਿੰਘ ਝੋਰੜਾਂ , ਬਲਦੇਵ ਸਿੰਘ ਫੋਜੀ, ਹੁਕਮ ਰਾਜ ਦੇਹੜਕਾ  ਆਦਿ ਸਾਮਲ ਸਨ।

ਪ੍ਰਸਿੱਧ ਲੋਕ ਗਾਇਕ ਸੱਜਣ ਸੰਦੀਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਹਠੂਰ,24,ਜੂਨ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਪ੍ਰਸਿੱਧ ਲੋਕ ਗਾਇਕ ਸੱਜਣ ਸੰਦੀਲਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਦੁੱਖ ਦੀ ਘੜੀ ਵਿਚ ਲੋਕ ਗਾਇਕ ਸੱਜਣ ਸੰਦੀਲਾ ਦੇ ਸਪੁੱਤਰ ਪ੍ਰੋਡਿਊਸਰ ਅਤੇ ਡਾਇਰੈਕਟਰ ਏ ਵੀ ਅਟਵਾਲ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਗੀਤਕਾਰ ਭਿੰਦਰ ਸਿੱਖਾ ਵਾਲਾ,ਗੀਤਕਾਰ ਸਤਨਾਮ ਸਿੰਘ ਜਿਗਰੀ,ਗਾਇਕ ਇਕਬਾਲ ਵਾਰਿਸ,ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਗੀਤਕਾਰ ਪ੍ਰਮਜੀਤ ਸਿੰਘ ਹਿੰਮਤਪੁਰਾ,ਹਰਦੀਪ ਕੌਸ਼ਲ ਮੱਲ੍ਹਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਸਿੱਧ ਢਾਡੀ ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਬਿੱਟੂ ਅਲਬੇਲਾ,ਲੋਕ ਗਾਇਕ ਹਰਬੰਸ ਛੱਤਾ,ਗੀਤਕਾਰ ਤੇਜਾ ਤਲਵੰਡੀ,ਹਰਬੰਸ ਸਿੰਘ ਭਦੌੜ,ਹਰਜਿੰਦਰ ਸਿੰਘ ਹਮੀਰਗੜ੍ਹ,ਪ੍ਰੋਡਿਊਸਰ ਏ ਵੀ ਅਟਵਾਲ,ਜਗਤਾਰ ਸਿੰਘ,ਬਿੰਦਰ ਸਿੰਘ,ਮਨਪ੍ਰੀਤ ਸਿੰਘ ਮਨੀ,ਬੱਬੂ ਰਾਉਕੇ,ਬਿੱਲੂ ਮੀਨੀਆ,ਸੋਨੀ ਆਦਮਪੁਰਾ, ਬੇਅੰਤ ਸ਼ਰਮਾਂ,ਹਰਮਨ ਛੱਤਾ,ਵੀਨਾ ਕੌਰ,ਸਿੰਦਰ ਕੌਰ,ਜੱਸੀ ਅਟਵਾਲ,ਵੈਦ ਪ੍ਰੀਤਮ ਸਿੰਘ,ਲੱਕੀ ਛੱਤਾ ਆਦਿ ਹਾਜ਼ਰ ਸਨ।ਇਸ ਮੌਕੇ ਪ੍ਰੋਡਿਊਸਰ ਏ ਵੀ ਅਟਵਾਲ ਨੇ ਦੱਸਿਆ ਕਿ ਲੋਕ ਗਾਇਕ ਸੱਜਣ ਸੰਦੀਲਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ 26 ਜੂਨ ਦਿਨ ਐਤਵਾਰ ਨੂੰ ਦੁਪਹਿਰ ਬਾਰਾ ਵਜੇ ਸ੍ਰੀ ਗੁਰਦੁਆਰਾ ਪਾਤਸਾਹੀ ਛੇਵੀ ਪਿੰਡ ਆਦਮਪੁਰਾ (ਨੇੜੇ ਸਲਾਬਤਪੁਰਾ)ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਪਾਰਟੀਆ ਦੇ ਆਗੂ ਲੋਕ ਗਾਇਕ ਸੱਜਣ ਸੰਦੀਲਾ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।
 

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜੀ ਦੀ ਰਹਿਨੁਮਾਈ ਹੇਠ ਰੋਸ਼ਨ ਲਾਲ ਦੇ ਡੀਪੂ ਤੇ ਕਣਕ ਦੀਆਂ ਪਰਚੀਆਂ ਦੀ ਵੰਡਆਂ  

ਧਰਮਕੋਟ ਜੂਨ 24 (ਮਨੋਜ ਕੁਮਾਰ ਨਿੱਕੂ) ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜੀ ਦੀ ਰਹਿਨੁਮਾਈ ਹੇਠ ਡਾਕਟਰ ਗੁਰਮੀਤ ਸਿੰਘ ਗਿੱਲ ਡਾਕਟਰ ਸਰਤਾਜ ਸਿੰਘ ਕੰਬੋਜ  ਪਵਨ ਕੁਮਾਰ ਰੈਲੀਆਂ, ਕਾਕੂ ਨੋਹਰੀਆ, ਇਸ਼ੂ ਅਰੋੜਾ, ਸੋਨੂੰ ਕਪੂਰ ਜੀ ਰੋਸ਼ਨ ਲਾਲ ਦੇ ਡੀਪੂ ਤੇ ਕਣਕ ਦੀਆਂ ਪਰਚੀਆਂ ਦੀ ਵੰਡ ਕਰਦੇ ਹੋਏ

ਵਿਧਾਇਕ ਇਯਾਲੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ 

ਮੁੱਲਾਂਪੁਰ ਦਾਖਾ, 24 (ਸਤਵਿੰਦਰ ਸਿੰਘ ਗਿੱਲ)
ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ  ਲੁਧਿਆਣਾ ਤੋਂ ਵਾਇਆ ਸਰਾਭਾ ਹੋ ਕੇ ਪੱਖੋਵਾਲ ਤਕ ਜਾਂਦੇ ਮਾਰਗ ਦੀ ਤਰਸਯੋਗ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਉਂਦੇ  ਹੋਏ ਇਸ ਮਾਰਗ ਦੇ ਜਲਦ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਗੁਜ਼ਰਨ ਵਾਲੇ ਲੋਕ  ਪਿਛਲੇ ਕਰੀਬ ਛੇ ਸਾਲ ਤੋਂ  ਆਪਣਾ ਸਰੀਰਕ ਅਤੇ ਆਰਥਿਕ ਨੁਕਸਾਨ ਕਰਵਾਉਣ ਲਈ ਮਜਬੂਰ ਹਨ ਅਤੇ ਇਸ ਮਾਰਗ ਤੇ ਪਏ ਵੱਡੇ ਟੋਏ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੇ ਹਨ,ਜਿਸ ਕਾਰਨ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਪੈ ਰਹੀਆਂ ਹਨ। ਵਿਧਾਇਕ ਇਯਾਲੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਖਾਤਰ ਛੋਟੀ ਉਮਰੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਵਿੱਚੋਂ ਹੋ ਕੇ ਗੁਜ਼ਰਦੇ ਇਸ ਮਾਰਗ ਨੂੰ ਜਲਦ ਤੋਂ ਜਲਦ ਨਵਿਆਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਮਾਰਗ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਸਹੂਲਤ ਮਿਲ ਸਕੇ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਵਿਧਾਇਕ ਇਯਾਲੀ ਵੱਲੋਂ ਉਠਾਏ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਰਪੋਜ਼ਲ ਬਣਾ ਕੇ ਵਿੱਤ ਵਿਭਾਗ ਨੂੰ  ਭੇਜੀ ਜਾ ਚੁੱਕੀ ਹੈ ਅਤੇ ਵਿੱਤ ਵਿਭਾਗ ਵੱਲੋਂ ਫੰਡ ਜਾਰੀ ਹੋਣ ਤੇ ਇਸ ਮਾਰਗ ਦਾ ਨਵੀਨੀਕਰਨ ਕਰ ਦਿੱਤਾ ਜਾਵੇਗਾ। ਮੰਤਰੀ ਵੱਲੋਂ ਦਿੱਤੇ ਜਵਾਬ  ਤੋਂ ਬਾਅਦ ਮੁੜ   ਵਿਧਾਇਕ ਇਯਾਲੀ ਵੱਲੋਂ ਮੰਤਰੀ ਨੂੰ ਮਾਰਗ ਦੇ ਨਵੀਨੀਕਰਨ ਦਾ ਕੰਮ ਸਮਾਂ ਬੱਧ ਸਮੇਂ ਵਿਚ ਮੁਕੰਮਲ ਕਰਨ ਦੀ ਮੰਗ ਦੇ ਜਵਾਬ ਦੀ ਬਜਾਏ  ਸਵਾਲ ਦਾ ਜਵਾਬ ਦੇਣ ਤੋਂ  ਭੱਜਦੇ ਨਜ਼ਰ ਆਏ ਅਤੇ ਸ਼ਹੀਦ ਸਰਾਭਾ ਮਾਰਗ ਦੇ ਨਵੀਨੀਕਰਨ  ਦੇ ਕੰਮ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ 
ਵਿਧਾਇਕ ਇਯਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਜਟ ਸੈਸ਼ਨ ਦੌਰਾਨ ਇਸ ਮਾਰਗ ਦੀ ਹਾਲਤ ਸੁਧਾਰਨ ਲਈ  ਵਿਸ਼ੇਸ਼ ਫੰਡ ਰੱਖ ਕੇ ਨਵੀਨੀਕਰਨ ਦਾ ਇਹ ਕੰਮ ਮੁਕੰਮਲ ਕਰਵਾਇਆ ਜਾਵੇ। ਬਜਟ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਇਯਾਲੀ ਨੇ ਕਿਹਾ ਕਿ ਸੂਬੇ ਅੰਦਰ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਅੰਦਰ ਵੱਡੀ ਪੱਧਰ ਤੇ ਵਿਕਾਸ ਕੰਮ ਕਰਵਾਏ ਗਏ ਸਨ ਅਤੇ 2016 ਵਿਚ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪ੍ਰੀਮਿਕਸ ਦਾ ਕੰਮ ਕਰਵਾਇਆ ਗਿਆ ਸੀ ਪ੍ਰੰਤੂ ਅਕਾਲੀ ਸਰਕਾਰ ਜਾਣ ਤੋਂ ਬਾਅਦ  ਇਸ ਮਾਰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਮੌਜੂਦਾ ਸਮੇਂ ਇਹ ਮਾਰਗ ਇਕ ਖੱਡਿਆਂ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਦੀ ਰਿਪੇਅਰ ਲਈ ਉਹ ਪਿਛਲੇ ਕਾਫੀ ਸਮੇਂ ਤੋਂ ਆਵਾਜ਼ ਉਠਾਉਂਦੇ ਆ ਰਹੇ ਹਨ  ਤਾਂ ਜੋ  ਰਾਹਗੀਰਾਂ ਨੂੰ ਆਉਂਦੀ ਦਰਪੇਸ਼ ਇਸ ਮੁਸ਼ਕਿਲ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਆਪਣੇ ਰਾਜਨੀਤਕ ਲਾਭ ਲਈ ਹਮੇਸ਼ਾਂ ਸ਼ਹੀਦਾਂ ਦੀ ਗੱਲ ਕੀਤੀ ਜਾਂਦੀ ਹੈ ਪ੍ਰੰਤੂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਬਣੇ ਇਸ ਮਾਰਗ ਵੱਲ ਧਿਆਨ ਨਾ ਦੇਣਾ  ਆਪ ਸਰਕਾਰ ਦੀ ਸ਼ਹੀਦਾਂ ਪ੍ਰਤੀ ਸੋਚ ਨੂੰ ਜ਼ਾਹਰ ਕਰਦਾ ਹੈ।

ਪੰਜਾਬ ਪੁਲੀਸ ਵੱਲੋਂ ਡੇਢ ਕਿਲੋ ਹੈਰੋਇਨ ਨਾਲ ਫੜੀ ਗਈ ਔਰਤ ਨੇ ਹਲਕਾ ਸਿੱਧਵਾਂ ਬੇਟ ਲੁਧਿਆਣਾ ਅੰਦਰ ਪਾਈਆਂ ਭਾਜੜਾਂ 

ਪੰਜਾਬ ਪੁਲੀਸ ਵੱਲੋਂ ਡੇਢ ਕਿਲੋ ਹੈਰੋਇਨ ਨਾਲ ਫੜੀ ਗਈ ਔਰਤ ਨੇ ਹਲਕਾ ਸਿੱਧਵਾਂ ਬੇਟ ਲੁਧਿਆਣਾ ਅੰਦਰ ਪਾਈਆਂ ਭਾਜੜਾਂ  -ਪੁਲੀਸ ਦੀ ਤਫਤੀਸ਼ ਦੌਰਾਨ ਸਾਰਾ ਕੁਝ ਆਇਆ ਸਾਹਮਣੇ  - ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ  

Woman caught with 1.5 kg of heroin by Punjab Police... Everything came to light during the police investigation  

20 ਸਾਲ ਪੁਰਾਣੇ ਬੋਹੜ ਨੂੰ ਕਿਸੇ  ਸ਼ਰਾਰਤੀ ਅਨਸਰ ਨੇ ਅੱਗ ਲਾ ਦਿੱਤੀ 

ਜਦੋਂ ਸਾਰਾ ਪੰਜਾਬ ਦਰੱਖਤਾਂ ਨੂੰ ਲਗਾਉਣ ਦੀ ਤੇ ਬਚਾਉਣ ਦੀ ਦੁਹਾਈ ਪਾ ਰਿਹਾ - ਉਸੇ ਸਮੇਂ ਅੰਦਰ ਹੀ ਇੱਕ 20 ਸਾਲ ਪੁਰਾਣੇ ਬੋਹੜ ਨੂੰ ਕਿਸੇ  ਸ਼ਰਾਰਤੀ ਅਨਸਰ ਨੇ ਅੱਗ ਲਾ ਦਿੱਤੀ  -ਜਿਸ ਨਾਲ ਬੋਰਡ ਦਾ ਬਹੁਤ ਸਾਰਾ ਵੱਡਾ ਹਿੱਸਾ ਨੁਕਸਾਨਿਆ ਗਿਆ  - ਘਟਨਾ ਹੈ ਡੱਲਾ ਪੁਲ ਤੋਂ ਪਿੰਡ ਮੱਲ੍ਹ ਨੂੰ ਜਾਂਦੀ ਸੜਕ ਤੇ ਲੱਗੇ ਇਸ ਬੋਰਡ ਦੀ  - ਹੁਣ ਸਭ ਤੋਂ ਵੱਡਾ ਸੁਆਲ ਇੱਥੇ ਖੜ੍ਹਾ ਹੁੰਦਾ ਹੈ ਕਿ ਕਈ ਦਿਨ ਹੋ ਗਏ ਹਨ ਇਸ ਬੋਰਡ ਨੂੰ ਅੱਗ ਲੱਗੀ  - ਅੱਜ ਤਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਉੱਪਰ ਕੋਈ ਵੀ ਪੈਰਵੀ ਨਹੀਂ ਕੀਤੀ  - ਕੀ ਇਹ ਸਾਡੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਹੀਂ ਬਣਦੀ  ਜਿਸ ਤਰ੍ਹਾਂ ਦੇ ਪੁਰਾਣੇ ਦਰੱਖਤਾਂ ਨੂੰ ਸੇਵਾ ਸੰਭਾਲ ਦੇ ਨਾਲ ਨਾਲ ਉਨ੍ਹਾਂ ਦੀ ਹਿਫ਼ਾਜਤ ਉਨ੍ਹਾਂ ਦੀ ਸਕਿਉਰਿਟੀ ਬੀ ਪੁਖਤਾ ਤਰੀਕੇ ਦੇ ਨਾਲ ਕੀਤੀ ਜਾਵੇ  - ਜਦੋਂ ਸਾਡੀ ਟੀਮ ਨੇ ਇਸ ਸਾਰੀ ਗੱਲਬਾਤ ਦੀ ਛਾਣਬੀਣ ਕੀਤੀ  - ਤਾਂ ਪਤਾ ਲੱਗਿਆ ਕਿ ਇਹ ਬੋਰਡ 20 ਸਾਲ ਪਹਿਲਾਂ ਗੁਰਬਖ਼ਸ਼ ਸਿੰਘ ਕੈਲੇ ਨੇ ਆਪਣੇ ਭਤੀਜੇ ਸਵਰਗੀ ਪਿਆਰਾ ਸਿੰਘ ਕੈਲੇ ਦੀ ਯਾਦ ਵਿੱਚ ਲਗਵਾਇਆ ਸੀ   -mਜਦ ਇਸ ਪਰਿਵਾਰ ਨੂੰ ਤਾਂ  ਦੁੱਖ ਤੇ ਅਫਸੋਸ ਹੋਵੇਗਾ ਹੀ ਪਰ ਅੱਜ ਦੇ ਸਮਾਜ ਅੰਦਰ ਜਦੋਂ ਇਨ੍ਹਾਂ ਦਰੱਖਤਾਂ ਦੀ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਇਨਸਾਨ ਨੂੰ ਜਿਊਣ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਉਸ ਸਮੇਂ ਦੇ  ਵਿੱਚ ਇਸ ਤਰ੍ਹਾਂ ਇਸ ਬਹੁਤ ਹੀ ਪਿਆਰੇ ਦਰੱਖਤ ਦਾ ਨੁਕਸਾਨ ਕਰ ਦੇਣਾ ਬਹੁਤ ਹੀ ਦੁਖਦਾਈ ਹੈ  - ਇਸ ਮੇਂ ਸਦੀ ਟੀਮ ਦੇ ਮੈਂਬਰ ਪੱਤਰਕਾਰ ਕੌਸ਼ਲ ਮੱਲਾ  ਮਹੱਲਾ ਕੱਢਦੇ ਨੰਬੜਦਾਰ ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਮੱਲ੍ਹਾ ਅਤੇ ਉਨ੍ਹਾਂ ਦੇ ਸਾਥੀ ਨਾਲ ਮੌਜੂਦ ਹਨ ਆਓ ਜਾਣਦੇ ਹਾਂ ਉਨ੍ਹਾਂ ਤੋਂ ਕੀ ਦੱਸਦੇ ਹਨ ਉਹ  ਇਸ ਬੋਹੜ ਦੇ ਬਾਰੇ  

ਮੈਂ ਜਨਸ਼ਕਤੀ ਨਿਊਜ਼ ਪੰਜਾਬ ਦੇ ਮਾਧਿਅਮ ਰਾਹੀਂ ਇਲਾਕਾ ਜਗਰਾਉਂ ਦੇ ਵਿਧਾਇਕ ਅਤੇ ਥਾਣਾ ਹਠੂਰ ਦੇ ਇੰਚਾਰਜ ਸਾਹਿਬ  ਅਤੇ ਜੰਗਲਾਤ ਵਿਭਾਗ ਦੇ ਸਾਰੇ ਹੀ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਨੂੰ  ਬੇਨਤੀ ਕਰਦਾ ਹਾਂ ਤੇ ਇਸ ਬੋਰੜ ਵੱਲ ਤੁਰੰਤ ਧਿਆਨ ਦਿੱਤਾ ਜਾਵੇ  ਧੰਨਵਾਦ  

ਝੱਖੜ ਨੇ  ਸ੍ਰੀ ਦਰਬਾਰ ਸਾਹਿਬ ਅੰਦਰ ਲੋਕਾਂ ਦੀਆਂ ਸਹੂਲਤਾਂ ਲਈ ਲੱਗੇ ਹੋਏ ਟੈਂਟਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ  

ਬੀਤੀ ਰਾਤ ਦੀ ਖ਼ਬਰ  ਤੁਸੀਂ ਸ਼ਾਇਦ ਸਾਰਿਆਂ ਨੇ ਦੇਖ ਲਈ ਹੋਵੇਗੀ ਕੱਲ੍ਹ ਦੇਰ ਰਾਤ ਆਏ ਝੱਖੜ ਨੇ  ਸ੍ਰੀ ਦਰਬਾਰ ਸਾਹਿਬ ਅੰਦਰ ਲੋਕਾਂ ਦੀਆਂ ਸਹੂਲਤਾਂ ਲਈ ਲੱਗੇ ਹੋਏ ਟੈਂਟਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ  - ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹੀ ਐਡੇ ਵੱਡੇ ਟੈਂਟਾਂ ਦਾ ਉਖੜ ਜਾਣਾ ਅਤੇ ਧਰਤੀ ਤੇ ਡਿੱਗ ਪੈਣਾ ਫਟ ਜਾਣਾ ਦੇ ਬਾਵਜੂਦ ਵੀ ਕੋਈ ਕਿਸੇ ਨੂੰ ਖਰੋਚ ਤਕ ਵੀ ਨਾ ਆਈ  - ਪਰ ਬਹੁਤ ਸਾਰਾ ਮਾਲੀ ਨੁਕਸਾਨ ਹੋਇਆ  - ਇਸੇ ਤਰ੍ਹਾਂ ਸ਼ਹਿਰ ਤੋਂ ਬਹੁਤ ਹੀ ਡਰਾਉਣੀਆਂ ਖ਼ਬਰਾਂ ਸਾਹਮਣੇ ਆਈਆਂ  - ਬਹੁਤ ਸਾਰੇ ਪੁਰਾਣੇ ਅਤੇ ਵੱਡੇ ਵਡਮੁੱਲੇ ਦਰੱਖ਼ਤ ਕੱਲ੍ਹ ਦੇ ਇਸ ਝੱਖੜ ਦੇ ਦੌਰਾਨ ਨੁਕਸਾਨੇ ਗਏ  - ਸ਼ਹਿਰ ਅੰਦਰ ਹਾਲਤ ਇੰਨੀ ਤਰਸਯੋਗ ਸੀ ਆਟੋ ਰਿਕਸ਼ੇ  ਵੀ ਸ਼ਹਿਰ  ਦੀਆਂ ਸੜਕਾਂ ਉਪਰ ਉੱਡਣ ਲੱਗੇ  - ਕੁੱਲ ਮਿਲਾ ਕੇ ਬਹੁਤ ਹੀ ਭਿਆਨਕ ਸੀ ਇਹ ਸਮਾਂ ਕੱਲ੍ਹ ਦਾ  ਜਿਸ ਤੋਂ ਸਮੁੱਚਾ ਇਲਾਕਾ ਵਾਲ ਵਾਲ ਬਚ ਗਿਆ  -ਕੱਲ੍ਹ ਦਰਬਾਰ ਸਾਹਿਬ ਅੰਦਰ ਹੋਏ ਨੁਕਸਾਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਹੋਈ ਕੀ ਕਹਿਣਾ ਹੈ ਉਨ੍ਹਾਂ ਦਾ ਆਓ ਤੁਹਾਨੂੰ ਸੁਣਾਉਂਦੇ  

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼  ਰਿਪੋਰਟ  

ਕੇਸ ਅਤੇ ਕਕਾਰਾਂ ਦੀ ਬੇਅਦਬੀ ਦੇ ਰੋਸ ਵਜੋਂ ਨੌਜਵਾਨ ਚੜ੍ਹਿਆ ਪਾਣੀ ਵਾਲੀ ਟੈਂਕੀ ਤੇ

ਖ਼ਬਰ ਹੈ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਨਿਜ਼ਾਮਪੁਰ  -ਕੇਸ ਤੇ ਕੰਕਾਰਾਂ ਦੀ ਬੇਅਦਬੀ ਅਤੇ ਕੁੱਟਮਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਆਰਟੀਆਈ ਪਾ ਕੇ ਪੰਚਾਇਤ ਕੋਲੋਂ ਮੰਗਿਆ ਸੀ ਹਿਸਾਬ ਕਿਤਾਬ  - ਤਿੱਨ ਸੌ ਛੱਬੀ ਦਾ ਪਰਚਾ ਦਰਜ ਹੋਣ ਤੋਂ ਬਾਅਦ ਵੀ ਨਹੀਂ ਮਿਲਿਆ ਇਨਸਾਫ਼ - ਧਰਮਿੰਦਰ ਸਿੰਘ ਨਾਂ ਦਾ ਨੌਜਵਾਨ ਦੁਖੀ ਹੋ ਕੇ ਅੱਜ ਪਿੰਡ ਨਿਯਾਮਪੁਰਾ ਦੀ ਟੈਂਕੀ ਤੇ ਚੜ੍ਹ ਗਿਆ - ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਹਨ  

ਆਓ ਦੇਖਦਿਆਂ ਸਮੇਂ ਦਾ ਅੱਖੀਂ ਡਿੱਠਾ ਹਾਲ ਸਾਡੇ ਪੱਤਰਕਾਰ  ਹਰਜੀਤ  ਸਿੰਘ ਗਰੇਵਾਲ ਉੱਥੇ ਮੌਜੂਦ ਹਨ  

ਅੰਮ੍ਰਿਤਸਰ ਦੇ ਇੰਡੀਆ ਗੇਟ ਨੇੜੇ ਵਾਪਰਿਆ ਭਿਆਨਕ ਹਾਦਸਾ  

ਟਰੱਕ ਥੱਲੇ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ - ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅੰਮ੍ਰਿਤਸਰ ਵਿਖੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਵਿਅਕਤੀ  -- ਟਿੱਪਰ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰਦਾ ਹੋਇਆ ਮੋਟਰਸਾਈਕਲ ਡਰਾੲੀਵਰ ਅਤੇ ਮੋਟਰਸਾਈਕਲ ਦੇ ਉੱਪਰ ਦੀ ਲੰਘ ਗਿਆ  - ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ  - ਟਿੱਪਰ ਡਰਾਈਵਰ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ  

ਸਮੇਂ ਸਾਡੇ ਪ੍ਰਤੀਨਿਧ ਹਰਜੀਤ ਸਿੰਘ ਗਰੇਵਾਲ ਅਤੇ ਮੌਜੂਦ ਹਨ ਆਓ ਸੁਣਦੇ ਹਾਂ ਕੀ ਕਹਿੰਦੇ ਹਨ ਪੁਲੀਸ ਅਧਿਕਾਰੀ  

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ (ਪੰਜਾਬ) ਵੱਲੋਂ ਰੂ-ਬ-ਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 26 ਜੂਨ ਨੂੰ

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ (ਪੰਜਾਬ) ਵੱਲੋਂ ਰੂ-ਬ-ਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਮਿਤੀ 26 ਜੂਨ ਨੂੰ ਬਾਅਦ ਦੁਪਹਿਰ 02:00  ਵਜੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ।  ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੰਵਲਦੀਪ ਸਿੰਘ (ਕਾਰਜਕਾਰੀ ਪ੍ਰਿੰਸੀਪਲ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ) ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਸਮਾਜ ਸੇਵੀ ਦਵਿੰਦਰ ਸਿੰਘ (ਮਾਸਟਰਜ਼ ਵਰਲਡ ਆਈਲੈਟਸ ਅਤੇ ਇਮੀਗ੍ਰੇਸ਼ਨ, ਫ਼ਰੀਦਕੋਟ) ਹੋਣਗੇ। ਇਸ ਤੋਂ ਇਲਾਵਾ ਪ੍ਰਸਿੱਧ ਚਿਤਰਕਾਰ ਤੇ ਲੇਖਕ ਪ੍ਰੀਤ ਭਗਵਾਨ ਦਾ ਰੂ-ਬ-ਰੂ ਕਰਵਾਇਆ ਜਾਵੇਗਾ। ਹਾਜਰ ਹੋਣ ਵਾਲੇ ਕਵੀ ਸਾਹਿਬਾਨ ਦਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਮੀਤ ਪ੍ਰਧਾਨ ਜਸਵੀਰ ਫੀਰਾ ਨਿਭਾਉਣਗੇ। ਇਸ ਮੌਕੇ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

ਪੰਜਾਬੀ ਵਾਰਤਕ ਦੇ ਪਿਤਾਮਾ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ 

ਪੰਜਾਬੀ ਵਾਰਤਕ ਦੇ ਪਿਤਾਮਾ ਅਤੇ “ਓਮ ਜੈ ਜਗਦੀਸ਼ ਹਰੇ” ਦੀ ਪ੍ਰਸਿੱਧ ਆਰਤੀ ਦੇ ਰਚਨਹਾਰ ਪੰਡਿਤ ਸ਼ਰਧਾ ਰਾਮ ਦਾ ਜਨਮ 30 ਸਤੰਬਰ, 1807 ਈ. ਵਿੱਚ ਪਿਤਾ ਜੈ ਦਿਆਲ ਜੋਸ਼ੀ ਤੇ ਮਾਤਾ ਵਿਸ਼ਣੂ ਦੇਈ ਦੇ ਗ੍ਰਹਿ ਫਿਲੌਰ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਪਿਤਾ ਪੁਰਖੀ ਜੋਤਿਸ਼ ਦਾ ਕੰਮ ਸੀ ਅੱਗੇ ਚੱਲਕੇ ਸ਼ਰਧਾ ਰਾਮ ਨੇ ਵੀ ਪਹਿਲਾਂ ਜੋਤਿਸ਼ ਨੂੰ ਅਪਣਾਇਆ ਸੀ।
ਸ਼ਰਧਾ ਰਾਮ ਨੇ ਆਪਣੀ ਮੁੱਢਲੀ ਸਿੱਖਿਆ ਗੁਰਮੁਖੀ ’ਚ ਪ੍ਰਾਪਤ ਕੀਤੀ। ਫਿਰ ਪੰਡਿਤ ਰਾਮ ਚੰਦਰ ਤੋਂ ਸੰਸਕ੍ਰਿਤ ਅਤੇ ਸਯਦ ਅਬਦੁਲੇ ਸਾਹ ਤੋਂ ਫ਼ਾਰਸੀ ਸਿੱਖੀ। ਇਸ ਤੋਂ ਬਿਨਾਂ ਸੰਗੀਤ ਦੇ ਨਾਲ਼ ਧਾਰਮਿਕ ਗ੍ਰੰਥਾਂ ਦਾ ਅਧਿਐਨ ਵੀ ਅਰੰਭ ਕੀਤਾ।
ਸ਼ਰਧਾ ਰਾਮ ਦੀ ਵਿਆਹ ਬਹੁਤ ਜਲਦੀ ਹੀ ਹੋ ਗਿਆ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਪੈਦਾ ਨਾ ਹੋਈ। ਉਹਨਾਂ ਦੀ ਪਤਨੀ ਦੀ ਇੱਕ ਹਾਦਸੇ ਕਾਰਨ ਮੌਤ ਹੋ ਗਈ। 1864 ਵਿੱਚ ਉਹਨਾਂ ਦਾ ਦੂਜਾ ਵਿਆਹ ਹੁਸ਼ਿਆਰਪੁਰ ਦੇ ਮੇਘੇਵਾਲ ਪਿੰਡ ਦੇ ਵਾਸੀ ਸ੍ਰੀ ਹਰਗੋਬਿੰਦ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ । ਪਰ ਦੂਜੇ ਵਿਆਹ ਤੋਂ ਵੀ ਉਹਨਾਂ ਦੇ ਘਰ ਔਲਾਦ ਦੀ ਪ੍ਰਾਪਤੀ ਨਾ ਹੋਈ।
1855 ਈ. ਵਿੱਚ ਸ਼ਰਧਾ ਰਾਮ ਨੇ ਕਥਾ ਵਾਚਕ ਦੇ ਤੌਰ 'ਤੇ ਆਪਣਾ ਕੰਮ ਅਰੰਭਿਆ ਸੀ। ਉਹ ਮਹਾਂਭਾਰਤ ਦੀ ਕਥਾ ਬਹੁਤ ਵਧੀਆ ਤਰੀਕੇ ਨਾਲ ਸੁਣਾਇਆ ਕਰਦੇ ਸਨ। ਵਧੀਆ ਬੁਲਾਰੇ ਹੋਣ ਕਾਰਨ ਉਹ ਸਰੋਤਿਆਂ ਨੂੰ ਆਪਣੇ ਨਾਲ਼ ਜੋੜਨ ਦਾ ਹੁਨਰ ਰੱਖਦੇ ਸਨ। ਕਥਾ ਕਰਦੇ ਹੋਏ ਉਹ ਹੌਲ਼ੀ-ਹੌਲ਼ੀ ਲੋਕਾਂ ਨੂੰ ਦੇਸ਼ ਭਗਤੀ ਬਾਰੇ ਵੀ ਜਾਗ੍ਰਿਤ ਕਰਨ ਲੱਗ ਪਏ। ਜਿਸ ਦੀ ਖਬਰ ਅੰਗਰੇਜ਼ ਅਫ਼ਸਰਾਂ ਕੋਲ ਪੁੱਜਣ 'ਤੇ ਉਨ੍ਹਾਂ ਨੂੰ ਕੁੱਝ ਸਮੇਂ ਲਈ ਫਿਲੌਰ ਤੋਂ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਪਟਿਆਲਾ ਚਲੇ ਗਏ ਅਤੇ ਫਿਰ ਕੁੱਝ ਸਮਾਂ ਹਰਿਦੁਆਰ ਰਹਿ ਕੇ ਉਹ ਲੁਧਿਆਣੇ ਆ ਗਏ। ਜਦ ਉਹ ਲੁਧਿਆਣੇ ਆਏ ਉਸ ਸਮੇਂ ਲੁਧਿਆਣਾ ਸ਼ਹਿਰ  ਇਸਾਈ ਮਿਸ਼ਨਰੀਆਂ ਦਾ ਗੜ੍ਹ ਸੀ। ਇੱਥੇ ਹੀ ਸ਼ਰਧਾ ਰਾਮ ਦਾ 1858 ਵਿੱਚ ਇਸਾਈ ਪਾਦਰੀ ਨਿਊਟਨ ਨਾਲ ਮੇਲ਼ ਹੋਇਆ। ਉਹਨਾਂ ਦੀ ਸਰਪ੍ਰਸਤੀ ਸਦਕਾ ਮਿਸ਼ਨ ਪ੍ਰੈਸ, ਲੁਧਿਆਣਾ ਵਿੱਚ ਨੌਕਰੀ ਕਰਦਿਆਂ ਸ਼ਰਧਾ ਰਾਮ ਨੇ ਇਸਾਈਅਤ ਦੇ ਪ੍ਰਚਾਰ ਲਈ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਅਨੇਕ ਪੁਸਤਕਾਂ ਦੇ ਅਨੁਵਾਦ ਕੀਤੇ ਅਤੇ ਉਹਨਾਂ ਨੂੰ ਮੌਲਿਕ ਲੇਖਣੀ ਲਈ ਹੱਲਾਸ਼ੇਰੀ ਵੀ ਇੱਥੋਂ ਹੀ ਮਿਲ਼ੀ। ਕੁੱਝ ਕਾਰਨਾਂ ਕਰਕੇ 1861 ਈ. ਵਿੱਚ ਉਹਨਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਫਿਰ ਧਰਮ ਪ੍ਰਚਾਰ ਲਈ ਪੰਜਾਬ ਦੇ ਦੌਰਿਆਂ ਤੇ ਨਿਕਲ ਗਏ।
1863 ਈ. ਵਿੱਚ ਉਹਨਾਂ ਵੱਲੋਂ ਲਿਖੀ ਆਰਤੀ ‘ਓਮ ਜੈ ਜਗਦੀਸ਼ ਹਰੇ’ ਪੰਜਾਬੀ ਜਾਂ ਹਿੰਦੀ ਦੀ ਹੀ ਨਹੀਂ ਸਗੋਂ ਆਮ ਲੋਕਾਈ ਦੇ ਮਨਾਂ ਉੱਤੇ ਐਸੀ ਉੱਕਰੀ ਗਈ ਕਿ ਅੱਜ ਤੱਕ ਸ਼ਰਧਾ ਰਾਮ ਫਿਲੌਰੀ ਦੀ ਕਲਮ ਨੂੰ ਜਿਊਂਦੇ ਰੱਖਿਆ ਹੋਇਆ।
1866 ਈ. ਵਿੱਚ ਸ਼ਰਧਾ ਰਾਮ ਫਿਲੌਰੀ ਨੇ 'ਸਿੱਖਾਂ ਦੇ ਰਾਜ ਦੀ ਵਿਥਿਆ' ਕਿਤਾਬ ਦੀ ਰਚਨਾ ਕੀਤੀ। ਇਸ ਕਿਤਾਬ ਦੇ ਤਿੰਨ ਕਾਂਡ ਹਨ।
ਪਹਿਲੇ ਕਾਂਡ ਵਿੱਚ ਸਿੱਖ ਧਰਮ ਦੇ ਦਸ ਗੁਰੂਆਂ ਦੇ ਜੀਵਨ ਦਾ ਸੰਖੇਪ ਹਾਲ ਬਿਆਨ ਕੀਤਾ। ਦੂਜੇ ਕਾਂਡ ਵਿੱਚ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਤੱਕ ਦੇ ਹਾਲ ਦਾ ਵਰਣਨ ਕੀਤਾ। ਤੀਜੇ ਭਾਗ ਵਿੱਚ ਪੰਜਾਬ ਦੀਆਂ ਜਾਤਾਂ, ਰੀਤਾਂ, ਰਸਮਾਂ, ਗੀਤਾਂ ਤੇ ਅਖਾਉਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
1875 ਈ. ਵਿੱਚ ਸ਼ਰਧਾ ਰਾਮ ਫਿਲੌਰੀ ਨੇ 'ਪੰਜਾਬੀ ਬਾਤ ਚੀਤ' ਕਿਤਾਬ ਦੀ ਰਚਨਾ ਕੀਤੀ। ਇਹ ਪੁਸਤਕ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆਂ ਗਿਆ। ਪਹਿਲੇ ਭਾਗ ਵਿੱਚ ਮਾਝੇ ਦੇ ਲੋਕਾਂ ਦੇ ਕਾਰ-ਵਿਹਾਰ,ਦੈਨਿਕ ਜੀਵਨ ਤੇ ਉਹਨਾਂ ਦੇ ਰਹਿਣ-ਸਹਿਣ ਦੇ ਵੇਰਵੇ ਦਿੱਤੇ ਗਏ। ਦੂਜੇ ਭਾਗ ਵਿੱਚ ਦੁਆਬੇ ਦੇ ਲੋਕਾਂ ਦੇ ਕਾਰ-ਵਿਹਾਰ ,ਦੈਨਿਕ ਜੀਵਨ ਤੇ ਉਹਨਾਂ ਦੇ ਰਹਿਣ-ਸਹਿਣ ਦੇ ਵੇਰਵੇ ਦਿੱਤੇ ਗਏ। ਤੀਜੇ ਭਾਗ ਵਿੱਚ ਦੁਆਬੇ ਦੇ ਮੁਸਲਮਾਨਾਂ,ਕਾਂਗੜੇ ਦੇ ਪਹਾੜੀਆਂ ਤੇ ਮਾਲਵੇ ਦੇ ਜੱਟਾਂ ਦੀ ਬੋਲੀ, ਰਸਮਾਂ-ਰਿਵਾਜ਼ਾਂ ਆਦਿ ਨੂੰ ਸ਼ਾਮਲ ਕੀਤਾ ਗਿਆ।
ਇਸ ਕਿਤਾਬ ਦੀ ਬੋਲੀ ਕਈ ਉਪ-ਭਾਸ਼ਾਵਾਂ ਮਾਝੀ,ਦੁਆਬੀ,ਮਲਵਈ ਤੇ ਕਾਂਗੜੀ 'ਤੇ ਆਧਾਰਤ ਹੈ। ਅਸਲ 'ਚ ਇਹ ਕਿਤਾਬ 'ਪੰਜਾਬੀ ਬਾਤ ਚੀਤ' ਅੰਗਰਜਾਂ ਨੂੰ ਪੰਜਾਬੀ ਲੋਕਾਂ ਦੀ ਜੀਵਨ-ਜਾਚ ਸਿਖਾਉਣ ਬਾਰੇ ਹੀ ਲਿਖੀ ਗਈ ਸੀ। ਇਹ ਕਿਤਾਬ ਖ਼ਾਸ ਤੌਰ ਤੇ ਅੰਗਰੇਜ਼ਾਂ ਨੂੰ ਸਥਾਨਕ ਬੋਲੀ ਨੂੰ ਸਮਝਣ ਵਿੱਚ ਮਦਦ ਕਰਨ ਲਈ ਲਿਖੀ ਗਈ ਸੀ। ਗੁਰਮੁਖੀ ਲਿਪੀ ਤੋਂ ਰੋਮਨ ਸਕਰਿਪਟ ਵਿੱਚ ਲਿਪੀਅੰਤਰ ਕੀਤੀ ਗਈ ਸ਼ਾਇਦ ਇਹ ਪਹਿਲੀ ਕਿਤਾਬ ਹੈ। ਸਭ ਤੋਂ ਜ਼ਰੂਰੀ ਤੱਥ ਇਹ ਕਿ ਉਸ ਸਮੇਂ ਪ੍ਰਬੰਧਕੀ ਸੇਵਾ ਵਿੱਚ ਦਾਖਲੇ ਲਈ ਇਸ ਕਿਤਾਬ ਦਾ ਅਧਿਐਨ ਕਰਨਾ ਜ਼ਰੂਰੀ ਸੀ।
ਪੰਜਾਬੀ ਭਾਸ਼ਾ ਲਈ ਉਨ੍ਹਾਂ ਦੀ ਸਾਹਿਤਕ ਦੇਣ ਤੋਂ ਇਲਾਵਾ ਹਿੰਦੀ ਭਾਸ਼ਾ ਵਿੱਚ ਉਹਨਾਂ ਦੀਆਂ ਲਿਖੀਆਂ ਬਹੁਤ ਰਚਨਾਵਾਂ ਹਨ। ਪਰ ਹਿੰਦੀ ਭਾਸ਼ਾ ਦੇ ਸਾਹਿਤ ਦੀ ਖੋਜ ਤੋਂ ਇਹ ਪੱਖ ਉਹਨਾਂ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਕਿ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਪਹਿਲਾ ਨਾਵਲ ‘ਭਾਗਿਆਵਤੀ' ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਹੀ ਲਿਖਿਆ ਹੋਇਆ ਹੈ। ਇਸ ਨਾਵਲ ਵਿੱਚ ਉਹਨਾਂ ਨੇ ਕਾਸ਼ੀ ਦੇ ਇੱਕ ਪੰਡਤ ਉਮਾਦੱਤ ਦੀ ਧੀ ਭਗਵਤੀ ਦੇ ਕਿਰਦਾਰ ਦੇ ਮਾਧਿਅਮ ਨਾਲ ਬਾਲ ਵਿਆਹ ਪ੍ਰਥਾ 'ਤੇ ਚੋਟ ਕੀਤੀ ਹੈ। ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਮੌਤ ਤੋਂ ਬਾਅਦ 1888 ਵਿੱਚ ਛਪਿਆ ਇਹ ਨਾਵਲ 'ਭਾਗਿਆਵਤੀ' ਹਿੰਦੀ ਦੇ ਲੇਖਕ 'ਸ੍ਰੀਨਿਵਾਸ' ਦੇ ਲਿਖੇ ਨਾਵਲ 'ਪ੍ਰੀਕਸਾ਼ ਗੁਰੂ' ਜੋ ਕਿ 1902 ਵਿੱਚ ਲਿਖਿਆ ਗਿਆ ਸੀ ਨੂੰ ਵੀ ਮਾਤ ਦੇਕੇ ਹਿੰਦੀ ਭਾਸ਼ਾ ਦੇ ਪਹਿਲੇ ਨਾਵਲ ਹੋਣ ਦਾ ਮਾਣ ਖੱਟਦਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਡੀਨ ਅਤੇ ਵਿਭਾਗ ਦੇ ਮੁਖੀ ਡਾ. ਹਰਮਹਿੰਦਰ ਸਿੰਘ ਬੇਦੀ ਨੇ ਖੋਜ ਕਾਰਜ ਦੇ ਆਧਾਰ ਤੇ ਇਸ ਤੱਥ ਨੂੰ ਸਵੀਕਾਰਿਆ ਹੈ।
ਸਿੱਖ ਇਤਿਹਾਸ ਸਬੰਧਿਤ ਪੁਸਤਕਾਂ ਅਤੇ ਹਿੰਦੂ ਧਰਮ ਪ੍ਰਵਾਨਿਤ ਆਰਤੀ ਰਚਣ ਤੋਂ ਬਾਅਦ ਇਸਾਈਆਂ ਦੇ ਪਵਿੱਤਰ ਗ੍ਰੰਥ ਬਾਈਬਲ ਦੇ ਕੁਝ ਭਾਗਾਂ ਦਾ ਗੁਰਮੁਖੀ ਵਿੱਚ ਅਨੁਵਾਦ ਕਰਨ ਦਾ ਮਾਣ ਵੀ ਸ਼ਰਧਾ ਰਾਮ ਫਿਲੌਰੀ ਦੇ ਹਿੱਸੇ ਹੀ ਆਇਆ ਹੈ। 1881 ਈ. ਵਿੱਚ ਉਹਨਾਂ ਨੂੰ ਇੱਕ ਬਿਮਾਰੀ ਨੇ ਆ ਘੇਰਿਆ 24 ਜੂਨ ਦੇ ਦਿਨ ਫਿਲੌਰ ਵਿਖੇ ਹੀ ਉਹਨਾਂ ਦੀ ਮੌਤ ਹੋ ਗਈ।
ਹਿੰਦੀ,ਸੰਸਕ੍ਰਿਤ,ਉਰਦੂ ਤੇ ਪੰਜਾਬੀ ਭਾਸ਼ਾ ਦੇ ਸਾਹਿਤਕ ਮਹੌਲ ਵਿੱਚ ਜਿਊਂਦਿਆਂ ਸ਼ਰਧਾ ਰਾਮ ਫਿਲੌਰੀ ਨੇ ਆਪਣੀ ਕਲਮ ਚਲਾਈ। ਪੰਜਾਬੀ ਵਾਰਤਕ ਦੇ ਪਿਤਾਮਾ ਹੋਣ ਦਾ ਮਾਣ ਦਾ ਮਾਣ ਵੀ ਖੱਟਿਆ। ਓਮ ਜੈ ਜਗਦੀਸ਼ ਹਰੇ ਨਾਂ ਦੀ ਆਰਤੀ ਲਿਖਕੇ ਤਾਂ ਸ਼ਰਧਾ ਰਾਮ ਦਾ ਨਾਂ ਹਮੇਸ਼ਾਂ ਲਈ ਹੀ ਅਮਰ ਹੋ ਗਿਆ। ਸ਼ਰਧਾ ਰਾਮ ਫਿਲੌਰੀ ਵਾਰਤਕ ਵਿੱਚ ਸੱਚਮੁੱਚ ਟੱਕਰ ਦਾ ਉਸਤਾਦ ਸੀ।
ਸ. ਸੁਖਚੈਨ ਸਿੰਘ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

ਧਰਮਕੋਟ ਦੇ ਅਚਾਰੀਆ ਸੂਰਯ ਮੋਹਨ ਜੋਤਿਸ਼ ਰਤਨ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ

ਧਰਮਕੋਟ 23 ਜੂਨ (ਮਨੋਜ ਕੁਮਾਰ ਨਿੱਕੂ )ਜੋਤਿਸ਼ ਗਿਆਨ ਗੰਗਾ ਮੰਚ ਅੰਮ੍ਰਿਤਸਰ ਵੱਲੋਂ ਪਵਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ‘ਤੇ ਜੋਤਿਸ਼ ਰਤਨ ਐਵਾਰਡੀ ਦੀਪਕ ਬੱਗਾ ਡਾ.ਕੁਲਦੀਪ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਢਾਈ ਸੌ ਜੋਤਸ਼ੀਆਂ ਨੇ ਸ਼ਿਰਕਤ ਕੀਤੀ ਜੋਤਿਸ਼ ਕਾਨਫਰੰਸ ਵਿੱਚ ਵਿਸ਼ੇਸ਼ ਮੁੱਖ ਮਹਿਮਾਨ ਸ. ਜੀ.ਡੀ.ਵਾਸਿਸਟ ਲਾਲ ਕਿਤਾਬ ਬ੍ਰਾਹਮਣ ਸਭਾ ਦੇ ਚੇਅਰਮੈਨ ਸੁਭਾਸ਼ ਸ਼ਰਵਣ ਪੰਡਿਤ ਅਕਸ਼ੈ ਸ਼ਰਮਾ ਮਾਧਵ ਸੌਰਵ ਸ਼ਰਮਾ ਮਲੇਰਕੋਟਲਾ ਜੋਤਿਸ਼ ਮੰਚ ਦੇ ਪ੍ਰਧਾਨ ਚੰਦਨ ਸ਼ਰਮਾ ਅੰਮ੍ਰਿਤਸਰ‌ ਜੀ  ਨੇ ਅਚਾਰੀਆ ਸੂਰਯ ਮੋਹਨ ਜੀ‌ ਨੂੰ ਜੋਤਿਸ਼ ਰਤਨ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ

ਉੱਤਰ ਵੈਦਿਕ ਕਾਲ ਦੀ ਸੱਭਿਅਤਾ ✍️ ਪੂਜਾ ਰਤੀਆ

ਲੜੀ ਨੰਬਰ.2
ਜਿਵੇਂ ਕਿ ਤੁਸੀਂ ਪਿਛਲੇ ਅੰਕ ਵਿੱਚ ਵੈਦਿਕ ਕਾਲ ਅਤੇ ਸਾਹਿਤ ਬਾਰੇ ਪੜ੍ਹਿਆ ਹੈ।ਹੁਣ ਅਸੀਂ ਅੱਗੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇਸ ਸੱਭਿਅਤਾ ਨੇ ਪ੍ਰਾਚੀਨ ਭਾਰਤੀ ਲੋਕਾਂ ਦੇ ਜੀਵਨ ਦੇ ਹਰ ਪੱਖ ਉਪਰ ਕਿਵੇਂ ਪ੍ਰਭਾਵ ਪਾਇਆ।
ਉੱਤਰ ਵੈਦਿਕ ਦੀ ਸੱਭਿਅਤਾ ਭਾਰਤੀ ਆਰੀਆ ਦੀ ਉਸ ਸੱਭਿਅਤਾ ਨੂੰ ਕਹਿੰਦੇ ਸਨ ਜੋ ਕਿ ਰਿਗਵੈਦਿਕ ਕਾਲ ਤੋਂ ਕਈ ਸੌ ਸਾਲ ਪਿੱਛੋਂ ਦੀ ਸੱਭਿਅਤਾ ਹੈ। ਇਸ ਕਾਲ ਵਿੱਚ ਆਰੀਆ ਦੀ ਸੱਭਿਅਤਾ ਦਾ ਕੇਂਦਰ ਪੰਜਾਬ ਤੋਂ ਪੂਰਵ ਵੱਲ ਚਲਿਆ ਗਿਆ ਸੀ ਅਤੇ ਉਨ੍ਹਾਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ,ਅਤੇ ਸਮਾਜਿਕ ਪਰਿਵਰਤਨ ਆਏ।
 ਰਾਜਨੀਤਿਕ ਵਿਵਸਥਾ  ਵੈਦਿਕ ਕਾਲ ਵਿੱਚ ਆਰੀਆ ਦਾ ਪ੍ਰਸਾਰ ਹੋਇਆ। ਆਰੀਆ ਲੋਕਾਂ ਨੇ ਦਾਸੂ ਲੋਕਾਂ ਉੱਪਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਲੋਹੇ,ਪੱਥਰ, ਕਾਂਸੀ ਅਤੇ ਤਾਂਬੇ ਦੀ ਵਰਤੋਂ ਸ਼ੁਰੂ ਕੀਤੀ। ਮੰਨਿਆ ਜਾਂਦਾ ਹੈ ਕਿ ਵੰਗ ਕਬੀਲੇ ਦਾ ਵੀ ਜ਼ਿਕਰ ਆਉਂਦਾ ਹੈ। ਵੰਗ ਤੋਂ ਹੀ ਬੰਗਾਲ ਸ਼ਬਦ ਨਿਕਲਿਆ। ਉੱਤਰ ਵੈਦਿਕ ਕਾਲ ਦੇ ਸਾਹਿਤ ਵਿਚ ਰੇਵਾ ਅਥਵਾ ਨਰਮਦਾ ਨਦੀ ਦਾ ਵੀ ਜ਼ਿਕਰ ਆਉਂਦਾ ਹੈ।
ਇਸ ਕਾਲ ਵਿੱਚ ਕੁਰੂ ਰਾਜ ਹੋਂਦ ਵਿਚ ਆਇਆ। ਜਿਸਦੀ ਰਾਜਧਾਨੀ ਹਸਤਨਾਪੁਰ ਸੀ। ਇਸ ਰਾਜ ਦਾ ਪਹਿਲਾ ਰਾਜਾ ਪਰੀਕਸ਼ਤ ਸੀ।ਜਿਸਦਾ ਸ਼ਾਸਨ ਸੁਨਹਿਰੀ ਯੁਗ ਦੇ ਸਮਾਨ ਸੀ।ਉਸ ਸਮੇਂ ਦੇ ਰਾਜੇ ਸ਼ਕਤੀਸ਼ਾਲੀ ਬਣ ਗਏ ਅਤੇ ਉਨ੍ਹਾਂ ਨੇ ਅਧਿਰਾਜ, ਸਮਰਾਟ, ਵਿਰਾਟ ਆਦਿ ਉਪਾਧੀਆਂ ਧਾਰਨ ਕੀਤੀਆ।ਰਾਜੇ ਯੱਗ ਆਦਿ ਕਰਦੇ ਸਨ।
 ਸਭਾ ਅਤੇ ਸਮਿਤੀ ਜੋ ਪਹਿਲਾ ਸ਼ਕਤੀਸ਼ਾਲੀ ਸਨ ਹੁਣ ਉਨ੍ਹਾਂ ਦੇ ਉਹ ਅਧਿਕਾਰ ਨਹੀਂ ਰਹੇ ਸਨ। ਅਥਰਵ ਵੇਦ ਅਨੁਸਾਰ ਸਭਾ ਅਤੇ ਸਮਿਤੀ ਪ੍ਰਜਾਪਤੀ ਦੀਆ ਦੋ ਸਮਾਨ ਬੇਟੀਆਂ ਸਨ। ਇਨ੍ਹਾਂ ਦੇ ਮੈਂਬਰ ਇਕੱਠੇ ਮਿਲ ਕੇ ਫ਼ੈਸਲਾ ਕਰਦੇ ਸਨ।
ਉੱਤਰ ਵੈਦਿਕ ਕਾਲ ਵਿੱਚ ਰਾਜ ਅਧਿਕਾਰੀਆ ਵਿੱਚ ਵੀ ਵਾਧਾ ਹੋਇਆ। ਪਰੋਹਿਤ, ਸੈਨਾਪਤੀ ਅਤੇ ਗ੍ਰਮਣੀ ਤੋਂ ਇਲਾਵਾ ਖਜਾਨਚੀ, ਭਾਗਦੁਹ, ਕਸ਼ੱਤਰੀ, ਸੂਤ, ਅਕਸ਼ਵਾਪ ਆਦਿ ਵੀ ਪਦ ਅਧਿਕਾਰੀ ਰਾਜ ਪ੍ਰਬੰਧ ਦਾ ਅੰਗ ਬਣ ਗਏ।
ਇਸ ਕਾਲ ਵਿੱਚ ਨਿਆ ਵਿਵਸਥਾ ਵਧੀਆ ਢੰਗ ਨਾਲ ਕਾਇਮ ਹੋਈ।ਮੁੱਖ ਨਿਆਧੀਸ਼ ਰਾਜਾ ਆਪ ਸੀ। ਸਜਾਵਾਂ ਅਪਰਾਧ ਅਨੁਸਾਰ ਦਿੱਤੀਆਂ ਜਾਂਦੀਆਂ ਸਨ ਉਸ ਸਮੇਂ ਪ੍ਰੀਖਿਆ ਲੈਣ ਦੀ ਪ੍ਰਥਾ ਵੀ ਕਾਇਮ ਸੀ।
 ਆਰਥਿਕ ਜੀਵਨ ਇਸ ਕਾਲ ਦੇ ਲੋਕਾਂ ਦਾ ਮੁੱਖ ਕੰਮ ਖੇਤੀ ਬਾੜੀ ਸੀ। ਉਪਜਾਊਪਣ ਵਧਾਉਣ ਲਈ ਖਾਦ ਦੀ ਵਰਤੋਂ ਕੀਤੀ ਜਾਂਦੀ ਸੀ।ਇਸ ਕਾਲ ਵਿੱਚ ਲੋਹੇ ਦੇ ਸੰਦਾ ਦੀ ਵਰਤੋਂ ਕੀਤੀ ਜਾਂਦੀ ਸੀ।
ਖੇਤੀ ਬਾੜੀ ਤੋਂ ਇਲਾਵਾ ਲੋਕ ਪਸ਼ੂ ਪਾਲਣ ਦਾ ਧੰਦਾ ਵੀ ਕਰਦੇ ਸਨ ਜਿਵੇਂ ਗਊ, ਘੋੜਾ, ਬਲਦ, ਭੇਡ, ਬੱਕਰੀ ਆਦਿ।
ਇਸ ਕਾਲ ਵਿੱਚ ਲੋਕ ਕੱਪੜੇ ਬੁਣਨ, ਰੰਗਾਈ,ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਸਨ ਇਸ ਤੋਂ ਇਲਾਵਾ ਹੋਰ ਪੇਸ਼ਵਾ ਵਾਲੇ ਲੋਕ ਵੀ ਸਨ ਜਿਵੇਂ ਕਸਾਈ, ਘੁਮਿਆਰ, ਸੰਗੀਤਕਾਰ, ਨਾਈ, ਜੋਤਿਸ਼ੀ ਆਦਿ। ਉੱਤਰ ਵੈਦਿਕ ਕਾਲ ਵਿੱਚ ਖਣਿਜ ਪਦਾਰਥਾਂ ਦਾ ਜ਼ਿਕਰ ਵੀ ਮਿਲਦਾ ਹੈ ਜਿਵੇਂ ਸੋਨਾ, ਚਾਂਦੀ, ਲੋਹਾ, ਤਾਂਬਾ, ਸ਼ੀਸ਼ਾ ਆਦਿ।ਲੋਕ ਇਨ੍ਹਾਂ ਸਾਰੀਆਂ ਧਾਤੂਆਂ ਦੀ ਵਰਤੋਂ ਕਰਨ ਲੱਗੇ।
ਇਸ ਕਾਲ ਵਿੱਚ ਵਪਾਰ ਅਤੇ ਵਣਜ ਦਾ ਵਿਕਾਸ ਹੋਇਆ।ਇਸ ਕਾਲ ਵਿੱਚ ਸਤਮਾਨ ਅਤੇ ਕ੍ਰਿਸ਼ਨਲ ਨਾਂ ਦੇ ਸਿੱਕੇ ਚਾਲੂ ਹੋਏ। ਵਪਾਰੀਆਂ ਦੇ ਸੰਘ ਬਣੇ ਅਤੇ ਵਪਾਰ  ਅਤੇ ਢੋਆ ਢੋਆਈ ਦਾ ਕੰਮ ਗੱਡੇ, ਰੱਥ, ਘੋੜਿਆਂ ਅਤੇ ਕਿਸ਼ਤੀਆਂ ਨਾਲ ਕੀਤਾ ਜਾਂਦਾ ਸੀ।
 ਵੈਦਿਕ ਕਾਲ ਵਿੱਚ ਨਗਰਾ ਦੀ ਸਥਾਪਨਾ ਹੋਈ ਜੋ ਵਪਾਰਕ ਪੱਖੋਂ ਮਹੱਤਵਪੂਰਨ ਕੇਂਦਰ ਸਨ ਜਿਵੇਂ ਇੰਦਰਪ੍ਰਸਤ, ਵਿਦੇਹ, ਮਥੁਰਾ,ਰਾਜਗ੍ਰਹ, ਵੈਸ਼ਾਲੀ ਅਤੇ ਅਯੁੱਧਿਆ ਆਦਿ।
ਉਪਰੋਕਤ ਵੇਰਵੇ ਤੋਂ ਸਪਸ਼ਟ ਹੈ ਕਿ ਉੱਤਰ ਵੈਦਿਕ ਕਾਲ ਵਿੱਚ ਆਰੀਆ ਦੇ ਆਰਥਿਕ ਜੀਵਨ ਦਾ ਬੜਾ ਵਿਕਾਸ ਹੋਇਆ।
(ਬਾਕੀ ਵੇਰਵਾ ਅਗਲੇ ਅੰਕ ਵਿੱਚ)
ਪੂਜਾ 9815591967