You are here

ਪੰਜਾਬ

ਮਿਹਨਤਕਸ ਲੋਕਾਂ ਨੇ ਕੀਤਾ ਜੋਸੀਲਾ ਰੋਸ ਮਾਰਚ।

ਧਨੋਲਾ/ਬਰਨਾਲਾ- ਸਤੰਬਰ 2020  (ਗੁਰਸੇਵਕ ਸਿੰਘ ਸੋਹੀ) ਦੇਸ ਭਰ ਪਰ ਖੱਬੇ ਪੱਖੀਆਂ ਜਨਤਕ ਜਥੇਬੰਦੀਆਂ ਦੀ ਕੱਲ ਅਤੇ ਅੱਜ ਨਗਰ ਧਨੋਲਾ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕਿਸਾਨ ਸਭਾ ਅਤੇ ਸੀਟੂ ਦੇ ਸਾਥੀਆਂ ਨੇ ਕਾਮਰੇਡ ਲਾਲ ਸਿੰਘ ਧਨੋਲਾ ਦੀ ਅਗਵਾਈ ਵਿੱਚ ਪ੍ਰਤਾਪ ਭਵਨ ਵਿਖੇ ਇਕੱਠੇ ਹੋਏ ਅਤੇ ਨਗਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਵਿੱਚ ਸਾਥੀਆ ਵੱਲੋਂ ਜੋਸ਼ੀਲੇ ਨਾਅਰੇ ਲਾ ਕੇ ਆਪਣੇ ਦੁੱਖਾਂ ਅਤੇ ਮੁਸਕਲਾਂ ਬਾਰੇ ਲੋਕਾਂ ਨੂੰ ਸੱਥਾ ਵਿਚ ਜਾਕੇ ਜਾਗਰੂਕ ਕਰ ਰਹੇ ਸਨ ।ਇਸ ਮੌਕੇ ਕਾਮਰੇਡ ਲਾਲ ਸਿੰਘ ਧਨੋਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਜਿਥੇ ਦੇਸ਼ ਦੀ ਏਕਤਾ ਤੇ ਸੱਟ ਮਾਰ ਰਹੀ ਹੈ। ਉਨ੍ਹਾਂ ਨੇ ਮਜਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ ਕਾਨੂੰਨ ਖਤਮ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿਸਾਨੀ ਨੂੰ ਖਤਮ ਕਰਨ ਲਈ ਖੇਤੀ ਸਬੰਧੀ ਆਰਡੀਨੈਂਸ ਅਤੇ ਬਿਜਲੀ ਪ੍ਰਾਈਵੇਟ ਕਰਨ ਦਾ ਬਿਲ ਲਿਆਕੇ ਦੇਸ ਦੀ ਪੇਡੂ ਆਰਥਿਕਤਾ ਦਾ ਲੱਕ ਤੋੜਨ ਜਾ ਰਹੀ ਹੈ ਉਨਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਹੇਠ  ਕੇਦਰ ਤੇ ਪੰਜਾਬ ਸਰਕਾਰ ਦਾ ਵਿਰੋਧ ਕਰਨ ਤੇ ਪਾਬੰਦੀਆਂ ਲਾ ਕੇ ਜਨਤਾ ਦਾ ਮੂੰਹ ਬੰਦ ਕੀਤਾ ਜਾ ਰਿਹਾ ਹੈ। ਸਾਥੀ ਧਨੋਲਾ ਨੇ ਦੱਸਿਆ ਕਿ ਅੱਜ ਅਸੀਂ ਮੰਗ ਕਰ ਰਹੇ ਹਾਂ ਗਰੀਬ ਮਜਬੂਰਾਂ ਦੇ ਪਰਿਵਾਰਾਂ ਨੂੰ 7500 ਰੁਪਏ ਮਹੀਨਾ ਅਤੇ 10 ਕਿਲੋ ਕਣਕ ਪ੍ਰਤੀ ਜੀਅ 6 ਮਹੀਨੇ ਲਈ ਦਿੱਤਾ ਜਾਵੇ। ਅਤੇ ਮਨਰੇਗਾ ਅਧੀਨ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ। ਅਤੇ ਇਸ ਸਾਰੀਆ ਸਹੂਲਤਾਂ ਸਹਿਰਾ ਵਿਚ ਵੀ ਦਿੱਤੀ ਜਾਵੇ। ਸਾਰੇ ਲੋਕਾਂ ਦੇ ਕਰੋਨਾ ਟੈਸਟ ਅਤੇ ਇਲਾਜ ਮੁਫ਼ਤ ਕੀਤਾ  ਜਾਵੇ। ਜਿਨਾ ਦੇ ਨੀਲੇ ਕਾਰਡ ਨਹੀਂ ਬਣੇ ਜਾਂ ਕੱਟੇ ਗਏ ਹਨ ਉਨ੍ਹਾਂ ਸਾਰਿਆਂ ਨੂੰ ਕਣਕ ਦਿੱਤੀ ਜਾਵੇ। ਜਹਿਰੀਲੀ ਸਰਾਬ ਵੇਚਣ ਵਾਲਿਆਂ ਨੂੰ ਸਖਤ ਤੋਂ ਸਖਤ ਸਜਾ ਅਤੇ ਇਸ ਕਾਂਡ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ। ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜੇ ਮਾਫ ਕੀਤੇ ਜਾਣ। ਇਸ ਮਾਰਚ ਵਿੱਚ ਸਾਥੀ ਛੋਟਾ ਸਿੰਘ, ਗਿਆਨ ਸਿੰਘ, ਮਲਕੀਤ ਸਿੰਘ ਕੋਟਦੁੱਨਾ, ਦਰਸਨ ਸਿੰਘ ਹਰੀਗੜ੍ਹ, ਗੁਰਜੀਤ ਸਿੰਘ ਅਤੇ ਦਰਸਨ ਸਿੰਘ ਭੂਰੇ, ਜਰਨੈਲ ਸਿੰਘ ਦਾਨਗੜ, ਜੱਗਾ ਸਿੰਘ, ਬਾਵਾ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਜਿਲਾ ਜੱਥੇਬੰਦੀ ਨੇ ਮੋਦੀ ਖਿਲਾਫ ਸਿਕਾਇਤ ਦਰਜ ਕਰਵਾਈ। 

ਮਹਿਲ ਕਲਾਂ/ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਪਿਛਲੇ ਦਿਨੀਂ ਨਰਿੰਦਰ ਮੋਦੀ ਵੱਲੋਂ ਰਾਮ ਜਨਮ ਭੂਮੀ ਪੂਜਨ ਮੌਕੇ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਦਰਸਾਉਂਦਿਆਂ ਰਮਾਇਣ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਹੈ ਬੋਲਿਆ ਸੀ ਜਿਸਦਾ ਸਮੁੱਚੇ ਸਿੱਖ ਜਗਤ ਵੱਲੋਂ ਵਿਰੋਧ ਵੀ ਹੋਇਆ ਸੀ ਏਸੇ ਸਬੰਧ ਵਿੱਚ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਗਿਆ ਹੈ ਕਿ ਮੋਦੀ ਦੀ ਏਸ ਬਿਆਨ ਦੇ ਖਿਲਾਫ਼ ਹਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇ ਜਿਸਤੇ ਚਲਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਜਿਲਾ ਜੱਥੇਬੰਦੀ ਵੱਲੋਂ ਕ੍ਰਮਵਾਰ ਮਹਿਲ ਕਲਾਂ ਅਤੇ ਠੁੱਲੀਵਾਲ ਥਾਣਿਆਂ ਵਿੱਚ ਜਾ ਕੇ ਨਰਿੰਦਰ ਮੋਦੀ ਦੇ ਖਿਲਾਫ ਸਿਕਾਇਤ ਦਰਜ ਕਰਵਾਈ ਗਈ ਇਸ ਮੌਕੇ ਸਰਕਲ ਠੁੱਲੀਵਾਲ ਦੇ ਪ੍ਰਧਾਨ ਜੀਤ ਸਿੰਘ ਮਾਂਗੇਵਾਲ,ਸਰਕਲ ਮਹਿਲ ਕਲਾਂ ਦੇ ਮਹਿੰਦਰ ਸਿੰਘ ਸਹਿਜੜਾ,ਯੂਥ ਅਕਾਲੀ ਦਲ (ਅ) ਦੇ ਕੋਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਹਿੰਦੂਤਵ ਮੋਦੀ ਹਕੂਮਤ ਦਾ ਪੂਰਾ ਜੋਰ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਤੇ ਲੱਗਾ ਹੋਇਆ ਹੈ ਜਿਸਦੇ ਤਹਿਤ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਦਰਸਾਇਆ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ ਦੀ ਨਵੀ ਪੀੜ੍ਹੀ ਭੰਬਲਭੂਸੇ ਵਿੱਚ ਪਈ ਰਹੇ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਭੁੱਲ ਜਾਵੇ। ਉਨਾ ਕਿਹਾ ਕਿ ਕੇਂਦਰ ਦੀ ਹਿੰਦੂਤਵਾ ਵੱਲੋਂ ਹਰ ਆਏ ਦਿਨ ਸਿੱਖਾਂ ਦੇ ਖਿਲਾਫ ਕੋਈ ਨਾ ਕੋਈ ਅਜਿਹਾ ਸੋਸਾ ਛੱਡਿਆ ਜਾ ਰਿਹਾ ਹੈ ਜਿਸ ਨਾਲ ਕੌਮ ਨੂੰ ਕਮਜੋਰ ਕੀਤਾ ਜਾ ਸਕੇ ।ਉਨਾ ਕਿਹਾ ਕਿ ਹੁਣ ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਵੀ ਦਸਮ ਗ੍ਰੰਥ ਦੀ ਕਥਾ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕੌਮ ਵਿੱਚ ਖਾਨਾਜੰਗੀ ਦਾ ਮਾਹੋਲ ਤਿਆਰ ਕੀਤਾ ਜਾਵੇ। ਅਖੀਰ ਉਨਾ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਜਿਹੇ ਲੋਕਾਂ ਦੇ ਫਿਰਕੂ ਬਿਆਨਾ ਦਾ ਜੋਰਦਾਰ ਖੰਡਨ ਕਰਦੀ ਹੈ ਅਤੇ ਕਰਦੀ ਰਹੇਗੀ, ਜਿੰਨਾ ਚਿਰ ਮੋਦੀ ਆਪਣੀ ਗਲਤੀ ਨਹੀ ਮੰਨਦਾ ਉਨਾ ਚਿਰ ਸਾਡੀ ਪਾਰਟੀ ਵਿਰੋਧ ਕਰਦੀ ਰਹੇਗੀ। ਇਸ ਮੌਕੇ ਭਾਈ ਸੁੱਖਵਿੰਦਰ ਸਿੰਘ ਸੁੱਖੀ ਚੰਨਣਵਾਲ ਪ੍ਰਧਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਯੂਥ ਵਿੰਗ, ਮਲਕੀਤ ਸਿੰਘ ਮਹਿਲ ਖੁਰਦ ,ਮਲਕੀਤ ਸਿੰਘ ਮਹਿਲ ਕਲਾਂ ,ਮਹਿੰਦਰ ਸਿੰਘ ਮਹਿਲ ਕਲਾਂ, ਮਨਜਿੰਦਰ ਸਿੰਘ ਸਹੋਰ, ਜਸਵੀਰ ਸਿੰਘ ਬਿੱਲਾ ਸੰਘੇੜਾ, ਡਾ ਕੁਲਵਿੰਦਰ ਸਿੰਘ ਕਰਮਗੜ, ਇੰਦਰਜੀਤ ਸਿੰਘ ਮਾਂਗੇਵਾਲ, ਅਵਤਾਰ ਸਿੰਘ ਖਾਲਸਾ, ਮੁਖਤਿਆਰ ਸਿੰਘ ਛਾਪਾ, ਬਾਵਾ ਸਿੰਘ ਮਾਂਗੇਵਾਲ, ਨਛੱਤਰ ਸਿੰਘ ਮਾਂਗੇਵਾਲ, ਆਦਿ ਆਗੂ ਹਾਜ਼ਰ ਸਨ।

ਨਵੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਪੁਰਾਣੀ ਖਤਮ ਕਰਨ ਤੇ ਰੋਸ ਪ੍ਰਦਰਸ਼ਨ 

ਨਿਊ ਪੈਨਸ਼ਨ ਸਕੀਮ ਇਪਲਾਈਮੈਟ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੁਰਾਣੀ ਪੈਨਸ਼ਨ ਨਾ ਬਹਾਲ ਕੀਤੇ ਜਾਣ ਨੂੰ ਲੈ ਕੇ ਸਰਕਾਰ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।

ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਜਥੇਬੰਦੀਆਂ ਅਗਲਾ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੀਆਂ.ਛਾਪਾ.ਪੰਡੋਰੀ

ਮਹਿਲ ਕਲਾਂ /ਬਰਨਾਲਾ -ਸਤੰਬਰ (ਗੁਰਸੇਵਕ ਸਿੰਘ ਸੋਹੀ)- ਨਿਊ ਪੈਨਸ਼ਨ ਸਕੀਮ ਇਪਲਾਈਮੈਂਟ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਦੀ ਅਗਵਾਈ ਹੇਠ ਪੁਰਾਣੀ ਪੈੰਨਸ਼ਨ ਬਹਾਲ ਕਰਵਾਉਣ ਨੂੰ ਲੈ ਕੇ ਸੰਘਰਸ਼ ਕਮੇਟੀ ਪੰਜਾਬ ਅਤੇ ਸੀ ਪੀ ਐਫ ਈ ਯੂ ਸਾਂਝੇ ਤੌਰ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦੇ ਓੁਲੀਕੇ ਪ੍ਰੋਗਰਾਮ ਤਹਿਤ ਬਲਾਕ ਮਹਿਲ ਕਲਾਂ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ   ਇਸ ਮੌਕੇ ਜਥੇਬੰਦੀ ਦੇ ਬੀ ਐੱਡ ਫਰੰਟ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਮੀਤ ਪ੍ਰਧਾਨ ਦਲਜਿੰਦਰ ਸਿੰਘ ਪੰਡੋਰੀ ਜਿੰਦਰ ਸਿੰਘ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਬਰਨਾਲਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਿਰਕ ਦਰਜਾ ਚਾਰ ਯੂਨੀਅਨ ਦੇ ਆਗੂ ਚਮਕੌਰ ਸਿੰਘ ਪੰਡੋਰੀ ਬੀ ਐੱਡ ਫਰੰਟ ਦੀ ਪੈ੍ਸ ਸਕੱਤਰ ਗੁਰਤੇਜ ਸਿੰਘ ਖਿਆਲੀ ਸਕੱਤਰ ਵਰਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬੰਦ ਕਰਕੇ ਐਨ ਪੀ ਐਸ ਲਾਗੂ ਕਰ ਦਿੱਤੀ ਗਈ ਸੀ।ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਨਵੀਂ ਪੈਨਸ਼ਨ ਵਿਵਸਥਾ ਅਧੀਨ ਰਿਟਾਇਰ ਹੋਏ ਹਨ ਬਹੁਤ ਹੀ ਨਿਗੁਣੀਆਂ ਪੈਨਸ਼ਨ ਨਾਲ ਗੁਜਾਰਾ ਕਰ ਰਹੇ ਹਨ। ਉਕਤ ਜੱਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਜੱਦੋ ਜਹਿਦ ਕੀਤੀ ਰਹੀ ਹੈ।ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਇਸ ਸੰਘਰਸ਼ ਨੂੰ ਲੜਨ ਲਈ ਸਾਂਝਾ ਪਲੇਟਫਾਰਮ ਤਿਆਰ ਕਰਕੇ  ਐਨ ਪੀ ਐਸ ਈ ਯੂ ਜਥੇਬੰਦੀ ਦਾ ਗਠਨ ਕਰਕੇ ਮੁਲਾਜ਼ਮ ਵਰਗ ਵਿੱਚ ਨਵਾਂ ਜੋਸ਼ ਭਰਿਆ ਗਿਆ ਹੈ ਉਨ੍ਹਾਂ ਕਿਹਾ ਕਿ  ਐਨ ਪੀ ਐਸ ਈ ਯੂ ਦੇ ਝੰਡੇ ਹੇਠ ਦੋਵੇਂ ਜੱਥੇਬੰਦੀਆਂ ਨੇ ਸਾਂਝਾ ਐਕਸ਼ਨ ਕਰਦਿਆਂ ਪੰਜਾਬ ਭਰ ਦੇ ਹਰ ਬਲਾਕ ਵਿੱਚ ਉਕਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।ਓੁਕਤ ਆਗੂਆਂ ਨੇ ਕਿਹਾ ਕਿ ਸਰਕਾਰ ਇਸੇ ਤਰਾਂ ਮੂਲਾਜਮਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਕਰਦੀ ਰਹੀ ਜਾਂ ਟਾਲ ਮਟੋਲ ਵਾਲੀ ਗੱਲ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ  ਇਸ ਮੌਕੇ ਜਥੇਬੰਦੀ ਦੇ ਆਗੂ ਬੇਅੰਤ ਸਿੰਘ ਗਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਦੇ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੀ ਹੈ ਜੇ ਸਰਕਾਰ ਐਨ ਪੀ ਐਸ ਖਾਤਿਆਂ ਵਿੱਚ ਪਿਆ ਸਰਕਾਰੀ ਮੁਲਾਜ਼ਮਾਂ ਦੇ ਪੈਸੇ ਨੂੰ ਜੀ ਪੀ ਐਫ ਵਿੱਚ ਬਦਲ ਕੇ ਪੁਰਾਣੀ ਪੈਨਸ਼ਨ ਲਾਗੂ ਕਰੇ ਤਾਂ ਸਰਕਾਰ ਇਹ ਪੈਸਾ ਜੋ ਕਿ ਹਜਾਰਾਂ ਕਰੋੜ ਹੈ  ਵਰਤੋਂ ਵਿੱਚ ਲਿਆ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ ਇਸ ਮੌਕੇ  ਬਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਵਰਿੰਦਰ ਕੁਮਾਰ, ਕਮਲਦੀਪ ਖਿਆਲੀ, ਅਵਤਾਰ ਸਿੰਘ, ਬੇਅੰਤ ਸਿੰਘ ਅਤੇ ਚਮਕੌਰ ਸਿੰਘ ਪੰਡੋਰੀ ਦੇ ਹੌਸਲੇ ਬੁਲੰਦ ਹਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਲੜਦੇ ਰਹਿਣ ਦੇ ਪ੍ਰਤੀਕਰਮ ਦਿੱਤੇ।ਇਸ ਮੌਕੇ ਮਹਿੰਦਰ ਸਿੰਘ, ਬੂਟਾ ਸਿੰਘ, ਕੁਲਵੀਰ ਕੌਰ (ਜੀ ਆਰ ਅੈੱਸ),ਗੁਰਪ੍ਰੀਤ ਕੌਰ ਪੰਚਾਇਤ ਸਕੱਤਰ ਅਤੇ ਜਸਵੀਰ ਕੌਰ ਡਾਟਾ ਐਂਟਰੀ ਅਪਰੇਟਰ ਆਦਿ ਹਾਜ਼ਰ ਸਨ।

Chandigarh CBI’s Additional Command Handed Over To IPS Vijendra Bidari.

Chandigarh(B.S Sharma & Rana Shekdulat)IPS Vijender Bidari has been given the additional command of Chandigarh CBI. SP will start the process with monitoring the Bidari team till the CBI name is decided. IPS Vijendra Bidari is currently posted at IPCU in Delhi. Please tell that SP CBI Akhilesh Chaurasia of the city was transferred with immediate effect on Wednesday. Chaurasia had joined the SP's post in Chandigarh last year. While usually the deputation period is three years old. Chaurasia was a 2009 batch IPS of Uttar Pradesh cadre. Chaurasia has been transferred to SP (Parsonal Department) in Delhi.Earlier, UP cadre IPS Akhilesh Chaurasia has been posted in Etah, Ayodhya, Meerut and other cities of Uttar Pradesh. It may be noted that the wife of IPS officer wrote a letter to Home Minister Amit Shah. Immediately after this complaint there were discussions regarding transfer. However, Delhi and Chandigarh CBI officials say the wife's complaint is a separate matter. While the official statement is being told routine transfer

Now The Aud-Even Rule is Over Markets Will Open Like Before Friday.

Chandigarh(B.S Sharma & Rana Shekdulat) Under the guidelines of Unlock-4 issued by the central government, the bar was allowed to open in all the restaurants and hotels of the city from Tuesday. Also instructions were given to open shops at normal time. At the same time, on Wednesday, in a war room meeting led by Administrator VP Singh Badnore, it has been decided that there will be no aud-even in the busy markets of the city. September 4 means that from Friday onwards, the aud-even will end and all markets will be opened as before. Earlier, till September 3, Aud-Even was implemented in the city's busy market. Apart from this, the vegetable market running in Sector 17 ISBT will be shifted from September 15 to the first location located in Sector-26. Aud-Even was applicable in 11 markets The 11 busy markets in the city had an odd-even concept. After this decision, the shopkeepers and traders of the city have breathed a sigh of relief. The administration had issued instructions to open these markets with the aud-even system for 10 days. Among these markets, there were 11 such markets, including Palika Bazaar, Sadar Market, Sector-22 Shastri Market, Sector-18 Electronic Market, Sector-20 Azad Market, Sector-15 Booth Market of Sector-19. Apart from these, the SCOs which were ordered to be closed in the Sector-22 mobile market, have now been approved to open. No decision on Sukhna Lake the same time, the decision to open Sukhna Lake for public on weekends has been postponed. Currently, the lake is open from Monday to Friday. The decision to open it on the weekend will be taken on Friday.

ਅਮਰੀਕਾ ਵਿੱਚ ਵਸਦੇ ਅਵਤਾਰ ਰਿੱਕੀ ਤੇ ਪ੍ਰਭਜੋਤ ਨੇ ਪਿੰਡ ਮਹਿਲ ਖੁਰਦ ਚ ਮੋੜਾਂ ਤੇ ਸ਼ੀਸ਼ੇ ਲਗਵਾਏ

ਮਹਿਲ ਕਲਾਂ -ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)-ਮਹਿਲ ਕਲਾਂ ਦੇ ਨੇੜੇ ਪੈਂਦੇ ਪਿੰਡ ਮਹਿਲ ਖੁਰਦ ਵਿੱਚ ਐੱਨ, ਆਰ, ਆਈ ਨੌਜਵਾਨਾਂ ਵੱਲੋਂ ਪਿੰਡ ਦੇ ਵੱਖ ਵੱਖ ਮੋੜਾਂ ਤੇ ਤੇਰਾਂ ਦੇ ਕਰੀਬ ਸ਼ੀਸ਼ੇ ਲਗਵਾਏ ਗਏ। ਇਹ ਸ਼ੀਸ਼ੇ ਲਗਾਉਣ ਦੀ ਮੁਹਿੰਮ ਪਿੰਡ ਮਹਿਲ ਖੁਰਦ ਦੇ ਅਮਰੀਕਾ ਵਿੱਚ ਰਹਿੰਦੇ ਨੌਜਵਾਨ ਅਵਤਾਰ ਸਿੰਘ ਰਿੱਕੀ ਤੇ ਪ੍ਰਭਜੋਤ ਵੱਲੋਂ ਸ਼ੁਰੂ ਕੀਤੀ,ਫੋਨ ਤੇ ਗੱਲਬਾਤ ਕਰਦਿਆਂ ਅਵਤਾਰ ਰਿੱਕੀ ਨੇ ਦੱਸਿਆ ਕਿ ਅਸੀਂ ਕਿ ਸਾਡੇ ਵੱਲੋਂ ਪਿੰਡ ਮਹਿਲ ਖੁਰਦ ਦੇ ਵਿਕਾਸ ਲਈ ਜਿੰਨਾਂ ਵੀ ਹੋ ਸਕਿਆ ਜਰੂਰ ਕਰਾਂਗੇ। ਮਹਿੰਦਰ ਸਿੰਘ ਯੂ. ਐੱਸ, ਏ, ਬਲਵੰਤ ਸਿੰਘ ਯੂ. ਐੱਸ. ਏ, ਅਵੀ ਯੂ. ਐੱਸ. ਏ, ਪਿੰਦਾ ਯੂ. ਐੱਸ. ਏ ਅਤੇੋ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਨੇ ਨੌਜਵਾਨਾਂ ਦੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਇਹੋ ਜਿਹੀ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਅਪਣੇ ਪਿੰਡ ਨੂੰ ਸੋਹਣਾ ਤੇ ਸਾਫ ਸੁਥਰਾ ਬਣਾਇਆ ਜਾ ਸਕੇ। ਪਿੰਡ ਦੇ ਮਾਸਟਰ ਅਮਰਜੀਤ ਸਿੰਘ ਵੱਲੋਂ ਪਿੰਡ ਦੇ ਖੰਭਿਆਂ ਤੇ ਲਿਖਿਆ ਜਾਵੇਗਾ ਤਾਂ ਜੋ ਅਉਣ ਵਾਲੀ ਨਵੀਂ ਪੀੜ੍ਹੀ ਨੂੰ ਕੁਝ ਵਧੀਆ ਗੱਲਾਂ ਸਿਖਣ ਲਈ ਮਿਲੇ। ਇਸ ਮੌਕੇ ਨਿਰਮਲ ਸਿੰਘ ਕਲੇਰ, ਤੇਜਿੰਦਰ ਸਿੰਘ ਹੈਰੀ, ਜੱਸਾ ਸਿੰਘ ਹੈਰੀ, ਕਰਨਪ੍ਰੀਤ , ਸਿੰਕਦਰ ਸਿੰਘ, ਬੇਅੰਤ ਸਿੰਘ ਸੂਮ, ਤਰਨੀ, ਮਨਜੀਤ ਸਿੰਘ, ਜਸਵੀਰ ਸਿੰਘ, ਜਸਨ, ਗੋਰਾ, ਜੋਤ, ਗੁਰਪਿੰਦਰ ਸਿੰਘ, ਲਵਪ੍ਰੀਤ ਸਿੰਘ, ਲਵੀ, ਜੱਸੂ ਹੈਰੀ ਤੇ ਬਿੰਦਾ ਗਿੱਲ, ਆਦਿ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਿੰਡ ਨੰਗਲ ਵਿੱਚ ਔਰਤਾਂ ਦੀ ਕਮੇਟੀ ਬਣਾਈ 

ਮਹਿਲ ਕਲਾਂ -ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਨੰਗਲ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਨੰਗਲ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਚ ਜੱਜ ਸਿੰਘ ਗਹਿਲ ,ਨਾਹਰ ਸਿੰਘ ਗੁੰਮਟੀ, ਜੀਤ ਸਿੰਘ ਵਜੀਦਕੇ ਕਲਾਂ ਅਤੇ ਮਾਨ ਸਿੰਘ ਵਰਮਾ, ਨਿਸ਼ਾਨ ਸਿੰਘ ਗੁੰਮਟੀ ਅਤੇ ਭੈਣ ਕਮਲਜੀਤ ਕੌਰ ਔਰਤ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਵਿੱਚ ਅਗਲੇ ਐਕਸ਼ਨਾਂ ਬਾਰੇ 7 ਤਰੀਕ ਨੂੰ ਆਉਣ ਵਾਲੇ ਡੀਸੀ ਦਫ਼ਤਰਾਂ ਦੇ ਧਰਨਿਆਂ ਬਾਰੇ ਆਗੂਆਂ ਨੇ ਚਾਨਣਾ ਪਾਇਆ ਅੱਜ ਆਗੂਆਂ ਦੁਆਰਾ ਪਿੰਡ ਨੰਗਲ ਵਿੱਚ ਇਕਾਈ ਔਰਤਾਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚ ਪ੍ਰਧਾਨ ਗੁਰਮੇਲ ਕੌਰ ਪਤਨੀ ਚੰਦ ਸਿੰਘ, ਮੀਤ ਪ੍ਰਧਾਨ ਬਲਜੀਤ ਕੌਰ ਪਤਨੀ ਰਣਜੀਤ ਸਿੰਘ, ਖ਼ਜ਼ਾਨਚੀ ਅੰਗਰੇਜ਼ ਕੌਰ ਪਤਨੀ ਚਮਕੌਰ ਸਿੰਘ, ਸਕੱਤਰ ਕਮਲਜੀਤ ਕੌਰ ਪਤਨੀ ਬਲਬੀਰ ਸਿੰਘ, ਸਹਾਇਕ ਸਕੱਤਰ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ, ਇਹ ਕਮੇਟੀ 22 ਔਰਤਾਂ ਮੈਂਬਰਾਂ ਚੋਂ ਚੁਣੀ ਬਾਕੀ ਮੈਂਬਰਾਂ ਦੇ ਤੌਰ ਤੇ ਔਰਤਾਂ ਰੱਖੀਆਂ ਗਈਆਂ ਹਨ।

ਫੇਕ ਆਈਡੀਆਂ ਬਣਾ ਕੇ ਗੱਲਤ  ਸ਼ਬਦਾਵਲੀ ਬੋਲਣ, ਕੂੜ ਪ੍ਰਚਾਰ ਕਰਨ ਵਾਲਿਆ ਤੇ ਕਾਨੂੰਨੀ ਛਕੰਜਾ ਕੱਸ ਦਿੱਤਾ ਗਿਆ ਹੈ।ਬੀਹਲਾ

ਮਹਿਲ ਕਲਾਂ -ਬਰਨਾਲਾ -ਸਤੰਬਰ 2020 - (ਗੁਰਸੇਵਕ ਸਿੰਘ ਸੋਹੀ) -ਸ਼੍ਰੋਮਣੀ ਅਕਾਲੀ ਦਲ ਦੇ ਸ੍ਰ ਦਵਿੰਦਰ ਸਿੰਘ ਬੀਹਲਾ ਨੇ ਸ਼ੋਸ਼ਲ ਮੀਡੀਆ ਤੇ ਪੰਜਾਬ ਭਰ ਦੇ ਵਿੱਚ ਅਤੇ ਜਿੱਥੇ ਵੀ ਪੰਜਾਬੀ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕੀਤੀ ਹੈ ਕਿ ਜਿਹੜਾ ਇਹ ਸ਼ੋਸ਼ਲ ਮੀਡੀਆ ਹੈ ਉਹ ਇੱਕ ਗਲੋਬਲ ਸੱਥ ਹੈ, ਉੱਥੇ ਜ਼ੋ ਵੀ ਗੱਲ ਆਪਾਂ ਕਹਿੰਦੇ ਹਾਂ ਉਹਦੇ ਨਾਲ ਜੇ ਤਾਂ ਕੋਈ ਫੈਕਟ ਹੈ, ਸਚਾਈ ਹੈ ਫਿਰ ਤਾਂ ਉਹ ਗੱਲ ਕਰਨ ਦਾ ਫਾਇਦਾ ਹੈ ਪਰ ਜੇ ਆਪਾਂ ਬਿਨ੍ਹਾਂ ਕਿਸੇ ਸਬੂਤ ਤੋਂ ਕਿਸੇ ਤੇ ਇਲਜਾਮ ਲਗਾ ਰਹੇ ਹਾਂ ਉਹ ਸਾਡੇ ਵਿਰੁੱਧ ਆਈ.ਟੀ ਐਕਟ ਦੀਆਂ ਧਾਰਾਵਾਂ ਲੱਗ ਕੇ ਕੇਸ ਹੋ ਸਕਦਾ ਹੈ ਅਤੇ ਸਜ਼ਾ ਵੀ ਹੋ ਜਾਂਦੀ ਹੈ, ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨਾਲ ਛੇੜਛਾੜ ਕਰਕੇ 28 ਸਾਲਾਂ ਦੇ ਨੋਜਵਾਨ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਅੱਜ ਉਸ ਉੱਤੇ ਤਾਜੀਰਾਤ-ਏ-ਹਿੰਦ ,ਆਈ.ਪੀ.ਸੀ ਇੰਡੀਅਨ ਪੀਨਲ ਕੋਰਟ ਦੀਆਂ ਧਾਰਾਵਾਂ ਲਗਾ ਕੇ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਕਿਸੇ ਵੀ ਜੁਮੇਵਾਰ ਵਿਅਕਤੀ ਦਾ ਅਕਸ ਖ਼ਰਾਬ ਕਰਨ ਦਾ ,ਡੇਫਾਮੇਸ਼ਣ ਦਾ ਕੇਸ ਹੋ ਜਾਂਦਾ ਹੈ, ਇੱਕ ਪਰਚਾ ਦਰਜ਼ ਹੋਣ ਤੇ 50-70 ਹਜ਼ਾਰ ਦਾ ਖਰਚਾ ਆ ਜਾਂਦਾ ਹੈ ਉਸ ਤੋਂ ਬਾਅਦ ਵਾਲਾ ਖਰਚਾ ਅਲੱਗ ਲਗਦਾ ਹੈ, ਦਵਿੰਦਰ ਸਿੰਘ ਬੀਹਲਾ ਜੀ ਦੇ ਪੋਸਟਰਾਂ ਨਾਲ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਛੇੜਛਾੜ ਕੀਤੀ ਗਈ ਅਤੇ ਉਹਨਾਂ ਦੀਆਂ ਵੀਡੀਉ ਨਾਲ ਕੱਟ ਵੱਢ ਕਰਕੇ ਪੇਸ਼ ਕੀਤੀਆਂ ਗਈਆਂ, ਉਹਨਾਂ ਦੀਆਂ ਫੇਕ ਖਬਰਾਂ ਵੀ ਬਣਾਈਆਂ ਗਈਆਂ ਕਿ ਫਲਾਣਾ ਕਿਸੇ ਪੰਜਾਬੀ ਐਕਟਰੈੱਸ ਦਾ ਨਾਮ ਲੈਕੇ ਕਿ ਉਸ ਐਕਟਰੈੱਸ ਦੀ ਵੀਡੀਉ ਦਾ ਸੈਂਕਡ ਪਾਰਟ ਆ ਗਿਆ ਉਹ ਵਿਡੀਉ ਲੈਣ ਲਈ ਦਵਿੰਦਰ ਸਿੰਘ ਬੀਹਲਾ ਜੀ ਦਾ ਫੋਨ ਨੰਬਰ ਪਾ ਦਿੱਤਾ ਗਿਆ ਕਿ ਇਸ ਨੰਬਰ ਉੱਤੇ ਮੈਸੇਜ ਕਰਕੇ ਵੀਡੀਉ ਲਵੋ ਅਤੇ ਉਨ੍ਹਾਂ ਨੂੰ ਵਟਸਐਪ ਉੱਤੇ ਬਹੁਤ ਮੈਸੇਜ ਆਏ ਵੀ, ਤਾਂ ਉਹਨਾਂ ਨੇ ਸਪੱਸ਼ਟੀਕਰਨ ਦਿੱਤਾ ਕਿ ਮੈਂ ਦਵਿੰਦਰ ਸਿੰਘ ਬੀਹਲਾ, ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦਾ ਹਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਝਾੜੂ ਵਾਲਿਆਂ ਵੱਲੋਂ ਕੂੜ ਪ੍ਰਚਾਰ ਕੀਤਾ ਗਿਆ ਮੇਰਾ ਫੋਨ ਵਿਅਸਥ ਕਰਨ ਲਈ, ਫਿਰ ਦਵਿੰਦਰ ਸਿੰਘ ਬੀਹਲਾ ਜੀ ਦੀ ਇੱਕ ਹੋਰ ਝੂਠੀ ਖਬਰ ਆਈ ਜਿਸ ਵਿੱਚ ਭਾਬੀ ਰਣਜੀਤ ਕੌਰ ਨਾਲ ਦਵਿੰਦਰ ਜੀ ਦੀ ਤਸਵੀਰ ਲਗਾ ਦਿੱਤੀ ਗਈ ਦਵਿੰਦਰ ਸਿੰਘ ਬੀਹਲਾ ਨੇ ਉਹਦਾ ਵੀ ਖੰਡਣ ਕੀਤਾ, ਇੱਕ ਹੋਰ ਖ਼ਬਰ ਲਗਾਈ ਗਈ ਕਿ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਬੀਹਲਾ ਬਾਰੇ ਕਿਹਾ  ਕਿ ਪਾਰਟੀ ਵਿੱਚ ਪਾਰਟੀ ਵਿੱਚ ਪੈਰਾਸ਼ੂਟਰਾਂ ਲਈ ਕੋਈ ਜਗ੍ਹਾ ਨਹੀਂ ਹੈ, ਉਹ ਸਾਰੀਆਂ ਫੇਕ ਖਬਰਾਂ ਨੇ, ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਦੇ ਸੀ.ਐਮ ਅਰਵਿੰਦ ਕੇਜਰੀਵਾਲ ਨੂੰ ਤਾੜਨਾ ਕੀਤੀ ਹੈ ਕਿ ਝਾੜੂ ਵਾਲੇ ਕੂੜ ਪ੍ਰਚਾਰ ਕਰ ਰਹੇ ਹਨ, ਉਹਨਾਂ ਨੇ ਕਿਹਾ ਕਿ ਮੈਂ ਕੋਵਿਡ-19 ਕਰੋਨਾ ਦੇ ਵਿੱਚ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉੱਥੇ ਝਾੜੂ ਵਾਲੇ ਝੂਠਾ ਪ੍ਰਚਾਰ ਕਰ ਰਹੇ ਹਨ,ਕਿ ਇਹਨਾਂ ਦੇ ਆਸ਼ਾ ਵਰਕਰ ਤੁਹਾਡੇ ਅੰਗ ਵੇਚ ਦੇਣਗੇ। ਅੱਜ ਆਪਣੇ ਦੇਸ਼ ਵਿੱਚ ਜੋ ਮਹਾਂਮਾਰੀ ਦਾ ਦੌਰ ਚੱਲ ਰਿਹਾ, ਆਪਾਂ ਸਾਰਿਆਂ ਨੂੰ ਜ਼ੋ ਵੀ ਸਰਕਾਰੀ ਮੁਲਾਜ਼ਮ ਹੈ ਜਾ ਆਪਣੇ ਸਟੇਟ ਦੇ ਮੁੱਖ ਮੰਤਰੀ ਵੱਲੋਂ ਆਦੇਸ਼ ਆਉਂਦਾ ਹੈ ਆਪਾਂ ਉਹਨਾਂ ਦਾ ਰਲ਼ ਕੇ ਸਾਥ ਦੲੀੲੇ ਤਾਂ ਜ਼ੋ ਆਪਾਂ ਇਸ ਤੋਂ ਛੁਟਕਾਰਾ ਪਾ ਸਕੀਏ ਅਤੇ ਜਿਵੇਂ ਕਿ ਦਵਿੰਦਰ ਸਿੰਘ ਬੀਹਲਾ ਨੇ ਪਹਿਲਾਂ ਵੀ ਕਿਹਾ ਸੀ ਅਤੇ ਬਰਨਾਲਾ ਕੋਰਟ ਦੇ ਵਿੱਚ ਕੇਸ ਵੀ ਕੀਤਾ ਹੋਇਆ ਭਗਵੰਤ ਮਾਨ ਅਤੇ ਉਸ ਦੇ ਸਾਥੀ ਜ਼ੋ ਫੇਸਬੁੱਕ ਉੱਤੇ ਫੇਕ ਪੇਜ਼,ਫੇਕ ਆਈਡੀ ਚਲਾਉਂਦੇ ਹਨ, ਇਹਨਾਂ ਦਾ ਕੰਮ ਹੀ ਇਹ ਹੈ ਕਿ ਫੇਕ ਆਈਡੀ ਬਨਾ ਕੇ ਲੋਕਾਂ ਨੂੰ, ਧੀਆਂ ਭੈਣਾਂ ਨੂੰ ਗਾਲ਼ਾਂ ਕੱਢਣੀਆਂ, ਡਰਾਉਣਾ, ਧਮਕਾਉਣਾ ਪਰ ਦਵਿੰਦਰ ਸਿੰਘ ਬੀਹਲਾ ਨੇ ਜਿਸ ਦਿਨ ਦਾ ਕੇਸ ਕੀਤਾ ਇਹਨਾਂ ਦੇ 90% ਬੰਦੇ ਘਰੇ ਬੈਠ ਗਏ ਹਨ, ਕੱਲ ਹੀ ਇੱਕ ਮੁੰਡਾ ਗ੍ਰਿਫਤਾਰ ਹੋਈਆ ਹੈ ਫਿਰੋਜ਼ਪੁਰ ਪੁਲਿਸ ਨੇ ਫੜਿਆ ਹੈ ਪਿੰਡ ਨਾਜੂ ਸ਼ਾਹ ਵਾਲਾ ਦਾ ਰਹਿਣ ਵਾਲਾ ਅਮਰਿੰਦਰ ਸਿੰਘ ਉਹਤੇ ਐਫ.ਆਈ.ਆਰ ਦਰਜ਼ ਹੋ ਚੁੱਕੀ ਹੈ, ਪੰਜਾਬ ਪੁਲਿਸ ਅਨੁਸਾਰ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਹੈ, ਅਮਰਿੰਦਰ ਸਿੰਘ ਖਿਲਾਫ ਆਈ.ਪੀ.ਸੀ ਦੀ ਧਾਰਾ 153,ਸੂਚਨਾ ਟੈਕਨਾਲੋਜੀ ਐਕਟ-66, ਡਿਜ਼ਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ 54 ਦੇ ਤਹਿਤ ਐਫ.ਆਈ.ਆਰ ਦਰਜ਼ ਕੀਤੀ ਗਈ ਹੈ ਅਤੇ ਦਵਿੰਦਰ ਸਿੰਘ ਬੀਹਲਾ ਨੇ ਬੇਨਤੀ ਕੀਤੀ ਸਾਰੇ ਪੰਜਾਬੀਆਂ ਨੂੰ, ਮੀਡੀਆ ਵਾਲਿਆਂ ਨੂੰ ਕਿ ਤੁਸੀਂ ਜੇ ਕੋਈ ਕੂੜ ਪ੍ਰਚਾਰ ਕਰਨਾ ਹੈ ਕਿਸੇ ਖਿਲਾਫ ਪਹਿਲਾਂ ਉਹਦੀ ਸਚਾਈ ਜਾਣੀਆ ਕਰੋ। ਇਹ ਕੰਮ ਹੁਣ ਬੰਦ ਕਰ ਦਿਉ ਨਹੀਂ ਸਾਰੇ ਹੀ ਇਹਦੇ ਲਪੇਟੇ ਵਿੱਚ ਆਉਣਗੇ,ਆਪਣਾ ਸਭਿਆਚਾਰ ਗਾਲ਼ਾਂ ਵਾਲਾ ਨਹੀਂ ਹੈ, ਆਪਾਂ ਧੀਆਂ ਭੈਣਾਂ ਦਾ ਸ਼ੋਸ਼ਣ ਬੰਦ ਕਰੀਏ।

ਝੋੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋੋਂ ਰੋੋਕਣ ਸੰਬੰਧੀ ਕੀਤੀ ਮੁਹਿੰਮ ਦੀ ਸ਼ੁਰੂਆਤ। ਡਾ ਬਲਦੇਵ ਸਿੰਘ

ਮਹਿਲ ਕਲਾਂ-ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਡਾ ਤੇਜ ਪ੍ਰਤਾਪ ਸਿੰਘ ਫੂਲਕਾ ,ਡਿਪਟੀ ਕਮਿਸ਼ਨਰ ਬਰਨਾਲਾ ਜੀ ਨੇ ਵੱਖ -ਵੱਖ ਵਿਭਾਗਾਂ ਦੇ ਅਧਕਾਰੀਆਂ ਨਾਲ ਮੀਟਿੰਗ ਕਰਕੇ ਝੋੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਮੁਹਿੰਮ ਵਿੱਡੀ ਤਾਂ ਜੋੋ ਇਸ ਸਮੇਂ ਕਰੋੋਨਾ ਮਹਾਮਾਰੀ ਇੱਕ ਬਹੁਤ ਵੱਡੀ ਚੁਣੋਤੀ ਬਣੀ ਹੋਈ ਹੈ, ਉੱਥੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋੋਵੇਗਾ, ਉੱਥੇ ਪਰਾਲੀ ਦੇ ਧੂੰਏ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਊਣ ਤੇ ਕਰੋੋਨਾ ਮਹਾਮਾਰੀ ਦੇ ਜਿਆਦਾ ਫੈਲਣ ਦਾ ਖਤਰਾ ਹੈ. ਇਸ ਲਈ ਉਨਾ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਊਨਾਂ ਨੂੰ ਸਮਝਾਇਆ ਜਾਵੇ ਤਾਂ ਜੋੋ ਇਸ ਮੁਸ਼ਕਲ ਦੌਰ ਵਿਚੋੋ ਨਿਕਲਿਆ ਜਾ ਸਕੇ. ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਵਿੱਚ ਅੱਜ ਪਿੰਡ ਚੰਨਣਵਾਲ ਵਿਖੇ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਕਰੋੋਨਾ ਮਹਾਮਾਰੀ ਕਾਰਨ ਇਸ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ.ਡਾ ਚਰਨਜੀਤ ਸਿੰਘ ਕੈਂਥ, ਜਿਲਾ ਸਿਖਲਾਈ ਅਫਸਰ ਬਰਨਾਲਾ ਨੇ ਕੈਂਪ ਦੀ ਪ੍ਰਧਾਨਗੀ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨੂੰ ਸੰਭਾਲਣ ਲਈ ਆਧੂਨਿਕ ਮਸ਼ੀਨਰੀ ਸਬਸਿਡੀ ਤੇ ਦੇ ਰਹੀ ਹੈ, ਜਿਨਾਂ ਕਿਸਾਨਾਂ ਕੋੋਲ ਹਾਲੇ ਤੱਕ ਮਸ਼ੀਨਰੀ ਨਹੀਂ ਹੈ, ਉਹ ਇਹ ਮਸ਼ੀਨਰੀ ਆਪਣੇ ਪਿੰਡ ਦੀ ਸਹਿਕਾਰੀ ਸਭਾ ਜਾ ਫਿਰ ਸੈਲਫ ਹੈਲਪ ਗਰੁੱਪਾਂ ਤੋੋਂ ਕਿਰਾਏ ਤੇ ਇਹ ਮਸ਼ੀਨਰੀ ਹਾਸਲ ਕਰਕੇ ਪਰਾਲੀ ਨੂੰ ਸਾਂਭ ਸਕਦੇ ਹਨ। ਇਸ ਤੋੋਂ ਇਲਾਵਾ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ.ਉਨ੍ਹਾ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੇ ਪਿੰਡ ਵਿੱਚ ਪਰਾਲੀ ਨੂੰ ਅੱਗ ਨਾ ਲਗਾਈ  ਉਸ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਲਈ ਸਾਨੂੰ ਵਾਤਾਵਰਣ ਪ੍ਰੇਮੀ ਬਣ ਪਰਾਲੀ ਨੂੰ ਅੱਗ ਨਾ ਲਗਾ ਕੇ ਕਰੋੋਨਾ ਮਹਾਮਾਰੀ ਨੂੰ ਜਿਆਦਾ ਫੈਲਣ ਤੋੋਂ ਬਚਾ ਸਕੀਏ ਇਸ ਸਮੇਂ ਚਰਨ ਰਾਮ ਏ ਈ ਓ, ਹਰਪਾਲ ਸਿੰਘ ਏ ਐਸ ਆਈ ਅਤੇ ਕਿਸਾਨ ਮੇਜਰ ਸਿੰਘ ਚੰਨਣਵਾਲ, ਪ੍ਰੀਤਮ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ ਹਾਜਰ ਸਨ.

ਜਿਮ ਮਾਲਕ ਤੇ ਚਲਾਈਆਂ ਗੋਲੀਆਂ ਤੇ ਕੀਤੀ ਕੁੱਟਮਾਰ, ਤੋੜੀਆਂ ਲੱਤਾਂ

ਕੋਟ ਈਸੇ ਖਾ/ਮੋਗਾ, ਸਤੰਬਰ 2020 -(ਜਸਵੀਰ ਨਾਸਿਰਵਾਲਿਆ/ਮਨਜਿੰਦਰ)- ਧਰਮਕੋਟ ਤੋਂ ਥੋੜ੍ਹੀ ਦੂਰ ਕਸਬਾ ਕੋਟ ਈਸੇ ਖਾਂ ਵਿਖੇ ਮੇਨ ਚੌਕ ਤੋਂ ਥੋੜ੍ਹੀ ਦੂਰੀ ਤੇ ਸਥਿਤ ਜਿੰਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਭਾਰੀ ਕੁੱਟਮਾਰ ਕੀਤੀ ਗਈ । ਕੁੱਟਮਾਰ ਚ ਜਿੰਮ ਮਾਲਕ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ। ਨੇੜਲੇ ਲੋਕਾਂ ਵੱਲੋਂ  ਜ਼ਖ਼ਮੀ ਹਾਲਤ ਚ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ।ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਧਰਮਕੋਟ ਸ਼ਬੇਗ ਸਿੰਘ  ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ । ਪਰਿਵਾਰਕ ਮੈਂਬਰਾਂ ਮੁਤਾਬਿਕ ਹਮਲਾਵਰ ਇੱਕ ਸਕਾਰਪੀਓ ਗੱਡੀ ਵਿੱਚ ਆਏ ਸਨ ਜਿਨ੍ਹਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਕੁਲਵਿੰਦਰ ਸਿੰਘ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ।

ਫ਼ੌਜੀ ਪਰਮਿੰਦਰ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ 

ਮੋਗਾ, ਸਤੰਬਰ 2020 -(ਜਸਵੀਰ ਨਾਸਿਰਵਾਲਿਆ/ਮਨਜਿੰਦਰ ਗਿੱਲ)- ਜ਼ਿਲ੍ਹਾ ਮੋਗਾ ਦੇ ਪਿੰਡ ਮਹਿਰੋਂ ਦਾ ਬਾਈ ਸਾਲਾ ਫੌਜੀ ਪਰਮਿੰਦਰ ਸਿੰਘ ਜੋ ਝਾਰਖੰਡ ਵਿਖੇ  ਡਿਊਟੀ  ਕਰਦਾ ਸੀ ਜਦ ਪ੍ਰੈਕਟਿਸ ਕਰਕੇ ਵਾਪਸ ਜਾ ਰਿਹਾ ਸੀ ਤਾਂ ਝੀਲ ਦੇ ਕੋਲ ਲੰਘਦੇ ਸਮੇਂ ਪੈਰ ਫਿਸਲਣ ਕਾਰਨ ਝੀਲ ਵਿੱਚ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ  ਪਰਮਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਬੇਟਾ ਸੀ ਜਿਸ ਦਾ ਅਜੇ ਵਿਆਹ ਨਹੀਂ ਹੋਇਆ ਸੀ  ਉਸ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ । ਪਿੰਡ ਮਹਿਰੋ ਦੀ ਸਮਸਾਨ ਘਾਟ ਵਿੱਖੇ ਸਰਕਾਰੀ ਸਨਮਾਨਾ ਨਾਲ ਫੌਜੀ ਪਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ।

ਸੀਟੂ ਦੀ ਕਮੇਟੀ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ  

ਮਲੇਰਕੋਟਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ ) ਕੇਂਦਰ ਦੀਆਂ ਲੋਕ ਮਾਰੂ ਨੀਤੀਆ ਖਿਲਾਫ 1 ਸਤੰਬਰ ਨੂੰ ਦਿੱਲੀ ਗੇਟ ਵਿੱਚ ਆਪਣੀ ਅਪੀਲ ਕਰਦੇ ਹੋਏ ਅਤੇ 2 ਤਰੀਕ ਨੂੰ ਪਿੰਡ  ਬੀਜੋਕੀ 3 ਤਰੀਕ ਨੂੰ ਪਿੰਡ ਰਸੂਲਪੁਰ   ਕਮੇਟੀ ਦੇ ਸੱਦੇ ਤੇ ਪਿੰਡਾ ਵਿੱਚ ਪੈਦਲ ਰੋਸ਼ ਪ੍ਰਦਰਸ਼ਨ ਦੀ ਸੁ਼ਰੂਆਤ ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡਾਂ ਵੱਲੋਂ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰਤਾਲ ਆਵਾਜ਼ ਸੰਸਥਾ ਦੇ ਜਰਨਲ ਸਕੱਤਰ ਤਮੰਨਾ ਨੇ ਕਿਹਾ ਕੇ ਜਸਵਿੰਦਰ ਸਿੰਘ ਮਹੇਰਨਾ ਮਜ਼ਦੂਰ ਯੂਨੀਅਨ ਤਹਿਸੀਲ਼ ਪ੍ਰਧਾਨ ਅਤੇ ਅਬਦੁਲ ਸਤਾਰ ਮਲੇਰਕੋਟਲਾ ਸੀਟੂ ਆਗੂ ਪਿੰਡ ਰਸੂਲਪੁਰ ਦੀ ਅਗਵਾਈ ਵਿੱਚ ਪੈਦਲ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਸੀਟੂ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਕਿਰਤੀਆਂ ਦੇ ਹੱਕਾਂ ਤੇ ਡਾਕੇ, ਖੇਤੀ ਨੂੰ ਬਰਬਾਦ ਕਰਨ, ਲੋਕ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਸਮੇਤ ਜਰੂਰੀ ਹੱਕਾਂ ਨੂੰ ਖਤਮ ਕਰਨ ਤੇ ਤੁਲੀਆ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਸੀਟੂ ਨਾਲ ਸਬੰਧਤ ਜੱਥੇਬੰਦੀਆਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ ਹੈ, ਪੈਦਲ ਮਾਰਚ ਵਿੱਚ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਜੋ਼ਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਇਸ ਪੈਦਲ ਰੋਸ ਮਾਰਚ ਵਿੱਚ ਸੀਟੂ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਹੋਰਨਾਂ ਤੋ ਇਲਾਵਾ ਜਗਤਾਰ ਸਿੰਘ ਮੋਹਾਲੀ ਜਨਰਲ ਸਕੱਤਰ ਜ਼ਿਲ੍ਹਾ ਸੰਗਰੂਰ, ਜਗਰਾਜ ਸਿੰਘ ਮਹੇਰਨਾ ਤਹਿਸੀਲ ਪ੍ਰਧਾਨ ਕਿਸਾਨ ਸਭਾ ,ਅਮਨਦੀਪ ਸਿੰਘ ਮਲੇਰਕੋਟਲਾ ਸੀਟੂ ਆਗੂ ,ਮੁਹੰਮਦ ਇਲਿਆਸ ਮਲੇਰਕੋਟਲਾ ਸੀਟੂ ਆਗੂ ,ਅਬਦੁਲ ਸਤਾਰ ਮਲੇਰਕੋਟਲਾ ਸੀਟੂ ਆਗੂ ,ਜਗਰਾਜ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਆਰਫ ਖਾਣ, ਰਿਆਜ਼ ਖਾਨ, ਰਘੁਨਾਥ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

ਫਿਲਮ ਸ਼ਹੀਦ ਦਾ ਪਿੰਡ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਪਾਲੀ ਵਜੀਦਕੇ ਆਪਣੀ ਨਵੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ 'ਚ

ਮਹਿਲ ਕਲਾਂ/ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)-ਲੇਖਕ ਤੇ ਅਦਾਕਾਰ ਹਰਪਾਲ ਪਾਲੀ ਵਜੀਦਕੇ ਆਪਣੀ ਦਸਤਾਵੇਜ਼ੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ 'ਚ ਹੈ। ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੀਵਨ ਤੇ ਆਧਾਰਿਤ ਫਿਲਮ ਸ਼ਹੀਦ ਦਾ ਪਿੰਡ ਨੂੰ ਦਰਸ਼ਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ। ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ ਫਿਲਮ ਦੇ ਨਿਰਮਾਤਾ 'ਤੇ ਅਦਾਕਾਰ ਹਰਪਾਲ ਪਾਲੀ ਵਜੀਦਕੇ ਨੇ ਦੱਸਿਆ ਕਿ ਸ਼ਹੀਦ ਦਾ ਪਿੰਡ ਫਿਲਮ ਸਤਿਕਰਤਾਰ ਯੂ ਟਿਊਬ ਚੈਨਲ ਵੱਲੋਂ ਰੀਲੀਜ ਕੀਤਾ ਗਿਆ ਹੈ। ਇਸ ਫਿਲਮ 'ਚ ਅਵਾਜ਼ ਪੰਥ ਦੀ ਮਹਾਨ ਹਸਤੀ ਰਾਗੀ ਅਮਨਦੀਪ ਕੌਰ ਖਾਲਸਾ (ਮਜੀਠਾ ਵਾਲੇ) 'ਤੇ ਗੀਤਕਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਦਿੱਤੀ ਗਈ ਹੈ। ਇਸ ਫਿਲਮ ਨੂੰ ਹੋਰ ਸੋਹਣਾ ਬਣਾਉਣ ਲਈ ਫਿਲਮ ਨੂੰ ਕਹਾਣੀ ਰੂਪ ਦਿੱਤਾ ਗਿਆ ਹੈ ਤਾਂ ਜੋ ਦਰਸ਼ਕ ਉਤਸ਼ਾਹ ਨਾਲ ਦੇਖਣ। ਉਹਨਾਂ ਦੱਸਿਆ ਕਿ ਜਿੱਥੇ ਇਸ ਫਿਲਮ 'ਚ ਬਲਜੀਤ ਸਿੰਘ ਬਬਲੂ, ਗੁਲਾਬ ਸਿੰਘ, ਜੱਗਾ ਸਿੰਘ ਛਾਪਾ, ਲੱਕੀ ਲੋਹਗੜ, ਗੁਰਸੇਵਕ ਸਿੰਘ ਸਹੋਤਾ ਅਤੇ ਮਿੱਠੀ ਵਜੀਦਕੇ ਵੱਲੋਂ ਕਿਰਦਾਰ ਨਿਭਾਇਆ ਗਿਆ ਹੈ, ਉੱਥੇ ਮਹਾਨ ਲਿਖਾਰੀ ਪ੍ਰੀਸੀਪਲ ਸਰਵਣ ਸਿੰਘ ਔਜਲਾ, ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਸਰਪੰਚ ਕਰਮ ਸਿੰਘ ਬਾਜਵਾ ਅਤੇ ਮਾਤਾ ਦਲੀਪ ਕੌਰ ਵੱਲੋਂ ਇਤਿਹਾਸ 'ਤੇ ਵਜੀਦਕੇ ਖੁਰਦ ਦੇ ਪੁਰਾਤਨ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਫਿਲਮ ਨੂੰ ਵੀਡੀਓ ਡਾਇਰੈਕਟਰ ਜਸਵੀਰ ਵਜੀਦਕੇ ਨੇ ਵੱਖ ਵੱਖ ਲੁਕੇਸਨਾਂ 'ਤੇ ਸੂਟ ਕੀਤਾ ਹੈ। ਉਹਨਾਂ ਕਿਹਾ ਕਿ ਦੇਸ ਨੂੰ ਆਜ਼ਾਦ ਕਰਾਉਣ ਲਈ ਚੱਲੀ ਗਦਰ ਲਹਿਰ 'ਚ ਅਹਿਮ ਭੂਮਿਕਾ ਨਿਭਾ ਕੇ ਫਾਸੀ ਦਾ ਰੱਸਾ ਚੁੰਮਣ ਵਾਲੇ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦਾ ਪਿੰਡ ਸਰਕਾਰਾਂ ਵੱਲੋਂ ਅਣਗੋਲਾ ਕੀਤਾ ਗਿਆ ਹੈ। ਸਰਕਾਰਾਂ ਦਾ ਧਿਆਨ ਪਿੰਡ ਵਜੀਦਕੇ ਖੁਰਦ ਵੱਲ ਲਿਆਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਫਿਲਮ ਨਾਲ ਜਿੱਥੇ ਅੱਜ ਦੀ ਪੀੜੀ ਸ਼ਹੀਦ ਰਹਿਮਤ ਅਲੀ ਦੀ ਵਡਮੁੱਲੀ ਕੁਰਬਾਨੀ ਤੋਂ ਜਾਣੂ ਹੋਵੇਗੀ ਉੱਥੇ ਦੇਸ ਵਾਸੀ ਵੀ ਸਹੀਦ ਨੂੰ ਜਾਣ ਸਕਣਗੇ। ਪਾਲੀ ਵਜੀਦਕੇ ਨੇ ਦੱਸਿਆ ਕਿ ਅਗਲੇ ਪ੍ਰਾਜੈਕਟ ਜਲਦ ਦਰਸ਼ਕਾਂ ਦੀ ਕਚਹਿਰੀ 'ਚ ਲੈ ਕੇ ਆ ਰਹੇ ਹਨ। ਅਖੀਰ ਉਹਨਾਂ ਫਿਲਮ ਸ਼ਹੀਦ ਦਾ ਪਿੰਡ ਬਣਾਉਣ ਲਈ ਸਹਿਯੋਗ ਕਰਨ ਵਾਲੇ ਦੋਸਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਤਿਕਰਤਾਰ ਯੂ ਟਿਊਬ ਚੈਨਲ ਦੀ ਫਿਲਮ ਸਹੀਦ ਦਾ ਪਿੰਡ ਨੂੰ ਦੇਖਣ ਤੇ ਸ਼ੇਅਰ ਕਰਕੇ ਆਪਣੀ ਰਾਇ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ।

ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਦੀ ਮੀਟਿੰਗ ਹੋਈ

ਢਾਡੀ ਕਰਨੈਲ ਸਿੰਘ ਛਾਪਾ ਬਣੇ ਜਿਲਾ ਬਰਨਾਲਾ ਦੇ ਪ੍ਰਧਾਨ

ਮਹਿਲ ਕਲਾਂ /ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਦੀ ਅਹਿਮ ਮੀਟਿੰਗ ਗੁਰਦੁਆਰਾ ਕਾਲਾ ਮਾਹਿਰ ਵਿਖੇ ਸਭਾ ਦੇ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ, ਸਰਪ੍ਰਸਤ ਭਾਈ ਬਲਵੀਰ ਸਿੰਘ ਵੀਰ ਅਤੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵੱਖ ਵੱਖ ਥਾਵਾਂ ਤੋਂ ਪੁੱਜੇ ਢਾਡੀ ਸਿੰਘਾਂ ਵੱਲੋਂ ਵਿਚਾਰਾਂ ਪੇਸ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ ਅਤੇ ਸਰਪ੍ਰਸਤ ਭਾਈ ਬਲਵੀਰ ਸਿੰਘ ਵੀਰ ਨੇ ਕਿਹਾ ਕਿ ਢਾਡੀ ਕਲਾ ਸਿੱਖ ਕੌਮ ਦੀ ਵਿਲੱਖਣ ਵਿਰਾਸਤ ਹੈ ਕਿਉਕਿ ਢਾਡੀ ਜੱਥਿਆਂ ਵੱਲੋਂ ਗਾਈਆਂ ਵਾਰਾਂ ਸੂਰਬੀਰ ਯੋਧਿਆਂ 'ਚ ਜੋਸ ਭਰਦੀਆਂ ਸਨ। ਅੱਜ ਢਾਡੀ ਵਿਰਾਸਤ ਨੂੰ ਸਾਭਣ 'ਤੇ ਢਾਡੀ ਜੱਥਿਆ ਨੂੰ ਆ ਰਹੀਆਂ ਦਰਪੇਸ ਮੁਸਕਲਾਂ ਲਈ ਜਥੇਬੰਦ ਹੋਣਾ ਬੜਾ ਜਰੂਰੀ ਹੈ। ਉਹਨਾਂ ਸਮੂਹ ਢਾਡੀ ਸਿੰਘਾਂ ਨੂੰ ਅਪੀਲ ਕੀਤੀ ਕਿ ਅੱਜ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ ਇਸ ਲਈ ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਨਾਲ ਜੁੜ ਕੇ ਜਥੇਬੰਦ ਹੋਣ। ਇਸ ਮੌਕੇ ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਜਿਲਾ ਬਰਨਾਲਾ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਭਾਈ ਮੁਖਤਿਆਰ ਸਿੰਘ ਤੂਫਾਨ ਬੀਹਲਾ ਨੂੰ ਸਰਪ੍ਰਸਤ, ਨਾਮਵਰ ਢਾਡੀ ਕਰਨੈਲ ਸਿੰਘ ਛਾਪਾ, ਢਾਡੀ ਕਸਮੀਰ ਸਿੰਘ ਸੰਘੜਾ ਨੂੰ ਸੀਨੀਅਰ ਮੀਤ ਪ੍ਰਧਾਨ, ਦਰਸਨ ਸਿੰਘ ਬਰਨਾਲਾ ਮੀਤ ਪ੍ਰਧਾਨ, ਢਾਡੀ ਸਾਧੂ ਸਿੰਘ ਠੁੱਲੀਵਾਲ ਸਕੱਤਰ, ਢਾਡੀ ਬਲਦੇਵ ਸਿੰਘ ਬੱਬੀ ਭਦੌੜ ਖਜਾਨਚੀ,ਢਾਡੀ ਸੋਹਣ ਸਿੰਘ ਸੀਤਲ ਮਿਸਰਾ ਚੇਅਰਮੈਨ,ਢਾਡੀ ਬਲਵੀਰ ਸਿੰਘ ਨਿਹਾਲੂਵਾਲ ਪ੍ਰਧਾਨ ਸੰਘਰਸ ਕਮੇਟੀ, ਬਸੰਤ ਸਿੰਘ ਖੜਕਾ ਬਾਦਲ ਨੂੰ ਮੀਤ ਸਕੱਤਰ,ਲਖਵੀਰ ਸਿੰਘ ਸੀਤਲ ਸਹਾਇਕ ਖਜਾਨਚੀ, ਢਾਡੀ ਸੁਖਵਿੰਦਰ ਸਿੰਘ ਕ੍ਰਿਪਾਲ ਸਿੰਘ ਵਾਲਾ ਸਕੱਤਰ, ਢਾਡੀ ਗੁਰਮੇਲ ਸਿੰਘ ਕਾਲੇਕੇ ਪ੍ਰਚਾਰ ਸਕੱਤਰ ਸੰਘਰਸ ਕਮੇਟੀ,ਰਵਨੀਤ ਸਿੰਘ ਹੀਰਾ ਸੀਨੀਅਰ ਮੀਤ ਪ੍ਰਧਾਨ ਸੰਘਰਸ ਕਮੇਟੀ, ਢਾਡੀ ਮਲਕੀਤ ਸਿੰਘ ਸਹੌਰ ਮੀਤ ਪ੍ਰਧਾਨ, ਢਾਡੀ ਬਲਵਿੰਦਰ ਸਿੰਘ ਰੰਗੀਆਂ ਜਨਰਲ ਸਕੱਤਰ, ਢਾਡੀ ਮਨਜੀਤ ਸਿੰਘ ਛਾਪਾ ਮੁੱਖ ਸਲਾਹਕਾਰ, ਗੁਰਦੇਵ ਸਿੰਘ ਗੁਲਸਨ ਪ੍ਰੈਸ ਸਕੱਤਰ, ਬਲਵੰਤ ਸਿੰਘ ਮਾਂਗੇਵਾਲ ਸਰਪ੍ਰਸਤ ਅਤੇ ਗਿਆਨੀ ਗੁਰਦਿੱਤ ਸਿੰਘ ਸੋਢਾ ਮੁੱਖ ਬੁਲਾਰਾ ਚੁਣੇ ਗਏ। ਇਸ ਮੌਕੇ ਨਵੇਂ ਚੁਣੇ ਗਏ ਆਗੂਆਂ ਦਾ ਸਨਮਾਨ ਕੀਤਾ ਗਿਆ। ਨਵੇਂ ਚੁਣੇ ਗਏ ਆਗੂਆਂ ਨੇ ਵਿਸਵਾਸ ਦਿਵਾਇਆ ਕਿ ਉਹ ਜਥੇਬੰਦੀ ਲਈ ਤਨਦੇਹੀ ਨਾਲ ਕੰਮ ਕਰਨਗੇ ਅਤੇ ਢਾਡੀ ਜੱਥਿਆਂ ਨੂੰ ਆ ਰਹੀਆਂ ਮੁਸਕਿਲਾਂ ਦੇ ਹੱਲ ਲਈ ਯਤਨਸੀਲ ਰਹਿਣਗੇ। ਢਾਡੀ ਕਰਨੈਲ ਸਿੰਘ ਛਾਪਾ ਨੇ ਸਮੂਹ ਆਗੂਆਂ ਨੂੰ ਕਦਮ ਨਾਲ ਕਦਮ ਮਿਲਾ ਕੇ ਚੱਲਣ 'ਤੇ ਇੱਕ ਦੂਜੇ ਦਾ ਸਹਾਰਾ ਬਣਕੇ ਕੰਮ ਕਰਨ ਦੀ ਅਪੀਲ ਕੀਤੀ।

ਯੂਥ ਜੋੜੋ ਮੁਹਿੰਮ ਤਹਿਤ ਰਿੰਕਾ ਕੁਤਬਾ ਬਾਹਮਣੀਆਂ ਨੇ ਕੀਤੀ ਮੀਟਿੰਗ

ਬੇਅਦਬੀ 'ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਲੋਕ ਮਾਫ ਨਹੀ ਕਰਨਗੇ-ਰਿੰਕਾ ਕੁਤਬਾ ਬਾਹਮਣੀਆ

ਮਹਿਲ ਕਲਾਂ /ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਸ੍ਰੋਮਣੀ ਅਕਾਲੀ ਦਲ ਵੱਲੋਂ ਸੁਰੂ ਕੀਤੀ ਯੂਥ ਜੋੜੋ ਮੁਹਿੰਮ ਤਹਿਤ ਡਾ ਬੀਆਰ ਅੰਬੇਡਕਰ ਫੈਡਰੇਸਨ ਦੇ ਸੂਬਾ ਪ੍ਰਧਾਨ ਰਿੰਕਾ ਕੁਤਬਾ ਬਾਹਮਣੀਆ ਦੀ ਅਗਵਾਈ ਹੇਠ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਵਿਸਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਸਮੂਲੀਅਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿੰਕਾ ਕੁਤਬਾ ਬਾਹਮਣੀਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ,ਜਿਸ ਪੰਜਾਬ ਲਈ ਲੰਮੇ ਸੰਘਰਸ ਲੜੇ ਹਨ 'ਤੇ ਹਰ ਸੰਘਰਸ 'ਚ ਜਿੱਤ ਹਾਸਲ ਕੀਤੀ। ਸ੍ਰੋਮਣੀ ਅਕਾਲੀ ਦਲ ਅਤੇ ਹਰ ਆਗੂ ਤੇ ਵਰਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਜੋ ਆਪਣਾ ਹਰ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਸੀਰਵਾਦ ਲੈ ਕੇ ਕਰਦਾ ਹੈ। ਪਰ ਕਾਂਗਰਸ ਤੇ ਨਕਲੀ ਇਨਕਲਾਬ ਦਾ ਨਾਅਰਾ ਲਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਬੇਅਦਬੀ ਨੂੰ ਲੈ ਕੇ ਹੋਛੀ ਰਾਜਨੀਤੀ ਕਰ ਰਹੀਆਂ ਹਨ। ਗੁਰੂ ਸਾਹਿਬ ਜੀ ਦੀ ਬੇਅਦਬੀ 'ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਗੁਰੂ ਮਾਫ ਨਹੀ ਕਰਨਗੇ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਗਰੀਬ ਪਰਿਵਾਰਾਂ ਅਤੇ ਨੌਜਵਾਨਾਂ ਲਈ ਜੋ ਸਕੀਮਾਂ ਚਲਾਈਆਂ ਉਹ ਕੋਈ ਹੋਰ ਸਰਕਾਰ ਸੋਚ ਵੀ ਨਹੀ ਸਕੀ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਹੋ ਗਏ ਹਨ, ਹੁਣ ਉਹ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਚਲਾਈਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਤੇ ਸ੍ਰੋਮਣੀ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕੀਤੀ। ਮੀਟਿੰਗ ਸਮੇਂ ਨੌਜਵਾਨਾਂ ਨੇ ਵਿਸਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ। ਇਸ ਮੌਕੇ ਸਤਪਾਲ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਸਿੰਘ, ਰਛਪਾਲ ਸਿੰਘ, ਗੁਰਜੀਤ ਸਿੰਘ, ਬੰਤ ਸਿੰਘ ਸਰਵਣ ਸਿੰਘ ਫੌਜੀ, ਜਗਤਾਰ ਸਿੰਘ, ਮੱਘਰ ਸਿੰਘ, ਮੇਜਰ ਸਿੰਘ, ਰਣਬੀਰ ਸਿੰਘ, ਕਰਤਾਰ ਸਿੰਘ, ਜੈਬ ਸਿੰਘ, ਜਗਸੀਰ ਸਿੰਘ, ਜਰਨੈਲ ਸਿੰਘ, ਬਸੰਤ ਸਿੰਘ, ਸਤਨਾਮ ਸਿੰਘ, ਜਿਊਣ ਸਿੰਘ, ਮਿੰਦਰ ਸਿੰਘ, ਬੂਟਾ ਸਿੰਘ, ਸਰੂਪ ਸਿੰਘ, ਸਤਨਾਮ ਸਿੰਘ, ਨਛੱਤਰ ਸਿੰਘ, ਗੋਰਾ ਸਿੰਘ ਰਾਜਾ ਸਿੰਘ, ਪ੍ਰਦੀਪ ਸਿੰਘ, ਹਰਦੇਵ ਸਿੰਘ, ਗੁਰਪਰੀਤ ਸਿੰਘ, ਬੇਅੰਤ ਸਿੰਘ, ਸਰਵਿੰਦਰ, ਗੁਰਜੰਟ ਸਿੰਘ, ਲੱਖੀ ਸਿੰਘ, ਜੱੱਸਾ ਸਿੰਘ ਅਤੇ ਹਰਬੰਸ ਹਾਜਰ ਸਨ।

ਸੀਟੂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ਼ ਪ੍ਰਦਰਸ਼ਨ ਜਾਰੀ 

5 ਸਤੰਬਰ ਨੂੰ ਵੱਡੀ ਪੱਧਰ ਤੇ ਪਿੰਡਾ ਵਿੱਚ ਹੋਣਗੇ ਰੋਸ਼ ਵਿਖਾਵੇ-ਕਾਮਰੇਡ ਜਤਿੰਦਰਪਾਲ  

ਰਾਏਕੋਟ/ਲੁਧਿਆਣਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ) - ਕੇਂਦਰ ਦੀਆਂ ਲੋਕ ਮਾਰੂ ਨੀਤੀਆ ਖਿਲਾਫ 5 ਸਤੰਬਰ ਤੱਕ ਸੀਟੂ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਪੈਦਲ ਰੋਸ਼ ਪ੍ਰਦਰਸ਼ਨ ਦੀ ਸੁ਼ਰੂਆਤ ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡ ਜਤਿੰਦਰਪਾਲ ਸਿੰਘ ਬੱਸੀਆਂ ਅਤੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਕੀਤੀ ਗਈ ਸੀ,ਪੈਦਲ ਰੋਸ਼ ਪ੍ਰਦਰਸ਼ਨ ਨੂੰ ਅੱਜ ਪਿੰਡ ਲੋਹਟਬੱਦੀ ਵਿਖੇ ਸਮਾਪਤ ਕੀਤੀ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਟੂ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਕਿਰਤੀਆਂ ਦੇ ਹੱਕਾਂ ਤੇ ਡਾਕੇ, ਖੇਤੀ ਨੂੰ ਬਰਬਾਦ ਕਰਨ, ਲੋਕ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਸਮੇਤ ਜਰੂਰੀ ਹੱਕਾਂ ਨੂੰ ਖਤਮ ਕਰਨ ਤੇ ਤੁਲੀਆ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਸੀਟੂ ਨਾਲ ਸਬੰਧਤ ਜੱਥੇਬੰਦੀਆਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ ਹੈ, ਪੈਦਲ ਮਾਰਚ ਵਿੱਚ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਜੋ਼ਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਇਸ ਪੈਦਲ ਰੋਸ ਮਾਰਚ ਵਿੱਚ ਸੀਟੂ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਹੋਰਨਾਂ ਤੋ ਇਲਾਵਾ ਸੀਟੂ ਆਗੂ ਪ੍ਰਕਾਸ਼ ਸਿੰਘ ਬਰਮੀ, ਪ੍ਰਕਾਸ਼ ਸਿੰਘ ਹਿੱਸੋਵਾਲ, ਰਾਜਜਸਵੰਤ ਸਿੰਘ ਜੋਗਾ, ਪ੍ਰਿਤਪਾਲ ਸਿੰਘ ਬਿੱਟਾ, ਜਰਨੈਲ ਸਿੰਘ ਹਲਵਾਰਾ, ਬਹਾਦਰ ਸਿੰਘ ਨੂਰਪੁਰਾ, ਕਰਮਜੀਤ ਸਿੰਘ ਸਨੀ, ਸਤਵਿੰਦਰ ਮਾੜਾ, ਅੰਗਰੇਜ ਸਿੰਘ, ਕਰਨੈਲ ਸਿੰਘ, ਕਰਮਚੰਦ, ਗੁਰਦੀਪ ਸਿੰਘ ਬੁਰਜ ਹਕੀਮਾਂ, ਨਿਰਮਲ ਸਿੰਘ, ਸਰੂਪ ਸਿੰਘ ਭੋਲਾ, ਜੀਤਾ ਪੰਚ ਜੌਹਲਾ ਆਦਿ ਹਾਜਰ ਸਨ।

ਪਿੰਡ ਹਮੀਦੀ ਵਿਖੇ 27 ਸਾਲ ਪਹਿਲਾਂ 25 ਬਿਸਤਰਿਆਂ ਦਾ ਹਸਪਤਾਲ ਬਣਾਉਣ ਲਈ ਰੱਖਿਆ ਨੀਂਹ ਪੱਥਰ ਉਸਾਰੀ ਦੀ ਉਡੀਕ ਵਿੱਚ ਸਰਕਾਰ ਦੇ ਆਗੂਆਂ ਤੇ ਅਧਿਕਾਰੀਆਂ ਨੂੰ ਮੂੰਹ ਚੜ੍ਹਾ ਰਿਹਾ ਹੈ 

ਹਸਪਤਾਲ ਦੀ ਉਸਾਰੀ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਕਿਹਾ ਕੇ ਸਰਕਾਰ ਜਾਂ ਮਹਿਕਮੇ ਵੱਲੋਂ ਸਾਨੂੰ ਕੋਈ ਵੀ ਚਿੱਠੀ ਪੱਤਰ ਨਹੀਂ ਜਾਰੀ ਹੋਇਆ

ਮੈਂ ਇਸ ਬਾਰੇ ਦੇਖਦਾ ਹਾਂ.ਸਿਵਲ ਸਰਜਨ ਬਰਨਾਲਾ ਗੁਰਵਿੰਦਰਵੀਰ ਸਿੰਘ 

ਪਿੰਡ ਵਾਸੀਆਂ ਨੇ ਸਰਕਾਰ ਤੇ ਮਹਿਕਮੇ ਪਾਸੋਂ ਮੰਗ ਕੀਤੀ 27 ਬਿਸਤਰਿਆਂ ਵਾਲੇ ਹਸਪਤਾਲ ਨੂੰ ਬਣਾਉਣ ਲਈ ਅਮਲੀ ਜਾਮਾ ਪਹਿਨਾਇਆ ਜਾਵੇ                

 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)ਪੰਜਾਬ ਵਿੱਚ ਪਿਛਲੇ ਸਮੇਂ ਤੋਂ ਬਣਦੀਆਂ ਆ ਰਹੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਵੱਲੋਂ ਪਿੰਡਾਂ ਅੰਦਰ ਕਈ ਕਈ ਸਾਲਾਂ ਤੋਂ ਵਿਕਾਸ ਕਾਰਜਾ.ਸਿਹਤ ਸਹੂਲਤਾਂ ਅਤੇ ਨਵੀਆਂ ਸੜਕਾਂ ਬਣਾਉਣ ਦੇ ਨਾਂ ਤੇ ਸਰਕਾਰਾਂ ਆਗੂਆਂ ਅਤੇ ਅਧਿਕਾਰੀਆਂ ਵੱਲੋਂ ਪਿੰਡਾਂ ਅੰਦਰ ਰੱਖੇ ਨੀਂਹ ਪੱਥਰ ਅੱਜ ਵੀ  ਸਰਕਾਰਾਂ ਦਾ ਮੂੰਹ ਚੜਾ ਰਹੇ ਹਨ ਅਜਿਹੀ ਮਿਸਾਲ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਵਿਖੇ ਅੱਜ ਤੋਂ 27 ਸਾਲ ਪਹਿਲਾਂ 25 ਬਿਸਤਰਾਂ ਦਾ ਹਸਪਤਾਲ ਬਣਾਉਣ ਲਈ ਰੱਖੇ ਨੀਂਹ ਪੱਥਰ ਤੋਂ ਮਿਲਦੀ ਹੈ ਇਸ ਪਿੰਡ ਅੰਦਰ ਪਿਛਲੇ ਸਮੇਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸੰਨ 1993 ਵਿੱਚ ਉਸ ਸਮੇਂ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨਿਰਮਲਜੀਤ ਸਿੰਘ ਕਲਸੀ ਨੇ ਭਰਪੂਰ ਸਿੰਘ ਰਾਣੂ ਚੈਰੀਟੇਬਲ 25 ਬਿਸਤਰਿਆਂ ਵਾਲਾ ਸਰਕਾਰੀ ਹਸਪਤਾਲ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਅੱਜ 27 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਕਿਸੇ ਵੀ ਆਗੂ ਜਾਂ  ਅਧਿਕਾਰੀ ਨੇ 25 ਬਿਸਤਰਾਂ ਵਾਲਾ ਹਸਪਤਾਲ ਬਣਾਉਣ ਲਈ ਕੋਈ ਧਿਆਨ ਨਹੀਂ ਦਿੱਤਾ ਇਸ ਹਸਪਤਾਲ ਦੀ ਉਸਾਰੀ ਲਈ ਪਿੰਡ ਦੇ ਕਿਸਾਨ ਸਵਰਗਵਾਸੀ ਕਿਸਾਨ ਭਰਪੂਰ ਸਿੰਘ ਰਾਣੂ ਵੱਲੋਂ ਠੁੱਲੀਵਾਲ ਰੋਡ ਪਿੰਡ ਹਮੀਦੀ ਵਿਖੇ ਆਪਣੇ ਵੱਲੋਂ ਡੇਢ ਏਕੜ ਜ਼ਮੀਨ ਸਿਹਤ ਵਿਭਾਗ ਦੇ ਨਾਂ ਉਪਰ ਰਜਿਸਟਰੀ ਕਰਵਾ ਕੇ ਦਾਨ ਵਜੋਂ ਦਿੱਤੀ ਹੋਈ ਹੈ ਇਸ ਮੌਕੇ ਸਵਰਗਵਾਸੀ ਭਰਪੂਰ ਸਿੰਘ ਰਾਣੂ ਦੇ ਪਰਿਵਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਅੱਜ ਤਾਂ 27ਸਾਲ ਪਹਿਲਾਂ ਸਿਹਤ ਵਿਭਾਗ ਦੇ ਨਾਂ ਤੇ ਡੇਢ ਏਕੜ ਜ਼ਮੀਨਾਂ ਵਿੱਚ ਪੱਚੀ ਬਿਸਤਰਾਂ ਦਾ ਹਸਪਤਾਲ ਬਣਾਉਣ ਲਈ ਜ਼ਮੀਨ ਦੀ ਰਜਿਸਟਰੀ ਵੀ ਕਰਵਾ ਚੁੱਕੇ ਹਾਂ ਪਰ ਪੰਜਾਬ ਸਰਕਾਰ ਜਾਂ ਮਹਿਕਮੇ ਵੱਲੋਂ ਇਸ ਹਸਪਤਾਲ ਨੂੰ ਬਣਾਉਣ ਸਬੰਧੀ ਸਾਨੂੰ ਅੱਜ ਤੱਕ ਕੋਈ ਚਿੱਠੀ ਪੱਤਰ ਵੀ ਜਾਰੀ ਨਹੀਂ ਕੀਤਾ ਗਿਆ ਜਦੋਂ ਇਸ ਸਬੰਧੀ ਸਿਵਲ ਸਰਜਨ ਬਰਨਾਲਾ ਗੁਰਵਿੰਦਰਬੀਰ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਮੈ ਇਸ ਬਾਰੇ ਦੇਖਾਗਾ ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਪੰਚ ਜਸਵਿੰਦਰ ਸਿੰਘ ਮਾਂਗਟ ਪੰਚ ਅਮਰ ਸਿੰਘ ਚੋਪੜਾ ਡਾ ਅਜਮੇਰ ਸਿੰਘ ਯਾਦਗਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵਿੱਕੀ ਖਜ਼ਾਨਚੀ ਇਹ ਏਕਮ ਸਿੰਘ ਦਿਓਲ ਪ੍ਰੈੱਸ ਸਕੱਤਰ ਹਰਸੇਵ ਸਿੰਘ ਬੱਲੂ ਨੰਬਰਦਾਰ ਜਸਵੀਰ ਸਿੰਘ ਹਮੀਦੀ ਸਾਬਕਾ ਸਰਪੰਚ ਸੁਦਾਗਰ ਸਿੰਘ ਬਲਵੰਤ ਰਾੲੇ ਸਰਮਾ ਸਾਬਕਾ ਸਰਪੰਚ ਜਗਰੂਪ ਸਿੰਘ ਰਾਣੂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਿਓਲ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਾਸੋਂ ਮੰਗ ਕੀਤੀ ਪਿੰਡ ਹਮੀਦੀ ਵਿਖੇ 25 ਬਿਸਤਰਿਆ ਵਾਲੇ ਹਸਪਤਾਲ ਨੂੰ ਬਣਾਉਣ ਲਈ ਅਮਲੀ ਜਾਮਾ ਪਹਿਨਾਇਆ ਜਾਵੇ ਕਿਉਂਕਿ ਇੱਥੇ ਹਸਪਤਾਲ ਬਣਨ ਨਾਲ ਪਿੰਡ ਠੁੱਲੀਵਾਲ ਮਾਂਗੇਵਾਲ ਮਨਾਲ ਗੁਰਮ ਗੁੰਮਟੀ ਹਮੀਦੀ ਵਜੀਦਕੇ ਕਲਾਂ ਵਜੀਦਕੇ ਖ਼ੁਰਦ ਠੁੱਲ੍ਹੇਵਾਲ ਨੰਗਲ ਕਰਮਗੜ੍ਹ ਅਤੇ ਅਮਲਾ ਸਿੰਘ ਵਾਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ ਦਾ ਵੱਡਾ ਲਾਭ ਹੋਵੇਗਾ

ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਰਡੀਨੈਸਾਂ ਖਿਲਾਫ ਫੈਸਲਾ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਹੈ। ਅਸੋਕ ਅੱਗਰਵਾਲ 

ਮਹਿਲ ਕਲਾ /ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਇਜਲਾਸ ਅੰਦਰ ਕਾਂਗਰਸ ਪਾਰਟੀ ਵਿਧਾਇਕਾਂ ਦੀ ਸਰਬਸੰਮਤੀ ਨਾਲ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀਬਾੜੀ ਆਰਡੀਨੈਸਾਂ ਨੂੰ ਵਿਧਾਨ ਸਭਾ ਇਜਲਾਸ ਦੌਰਾਨ ਰੱਦ ਕਰਕੇ ਇਕ ਇਤਿਹਾਸਕ ਅਤੇ ਸ਼ਲਾਘਾਯੋਗ ਫੈਸਲਾ ਕੀਤਾ ਹੈ ਜਿਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਕਿਉਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਅਧੀਨ ਭਾਜਪਾ ਦੇ ਲੋਕ ਸਭਾ ਤੇ ਰਾਜ ਸਭਾ ਮੈਬਰਾਂ ਦੀ ਬਹੁਗਿਣਤੀ ਦੇ ਨਾਲ ਮਤਾ ਪੇਸ਼ ਕਰਕੇ ਤਿੰਨ ਖੇਤੀਬਾੜੀ ਆਰਡੀਨੈਸਾਂ ਨੂੰ ਪਾਸ ਕਰ ਦਿੱਤਾ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਸੀਨੀਅਰ ਆਗੂ ਅਸ਼ੋਕ ਕੁਮਾਰ ਅੱਗਰਵਾਲ ਤੱਪੇ ਵਾਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ ਹੈ।ਯੂਥ ਆਗੂ ਅੱਗਰਵਾਲ ਨੇ ਕਿਹਾ ਹੈ ਕਿ ਪਾਣੀਆਂ ਦੇ ਰਾਖੇ ਪੰਜਾਬ ਦੇ ਸਪੂਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਿਸਾਨ ਹਿਮੈਸੀ ਕਹਾਉਦੇ ਹਨ।ੳਨ੍ਹਾਂ ਕਿਹਾ ਪੰਜਾਬ ਦੇ ਕਿਸਾਨਾਂ-ਮਜਦੂਰਾਂ ਤੇ ਆੜਤੀਆਂ ਦੇ ਮਨਾਂ ਅੰਦਰ ਇੱਕ ਆਸ ਦੀ ਕਿਰਨ ਪੈਦਾ ਹੋ ਗਈ ਹੈ। ਇਨ੍ਹਾਂ ਆਰਡੀਨੈਸਾਂ ਦੇ ਲਾਗੂ ਹੋਣ ਨਾਲ ਗਰੀਬ ਕਿਸਾਨਾ ਮਜ਼ਦੂਰਾਂ ਅਤੇ ਫਸਲਾ ਦੀ ਖਰੀਦੋ ਖਰੀਦ ਕਰਾਉਣ ਵਾਲੇ ਕਮਿਸ਼ਨ ਏਜੰਟਾਂ ਦੇ ਹਿੱਤ ਸੁਰੱਖਿਆਤ ਨਹੀ ਰਹਿ ਸਕਦੇ। ਇਸ ਸਮੇ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਤਿੰਨ ਖੇਤੀਬਾੜੀ ਆਰਡੀਨੈਸ ਲਾਗੂ ਕਰਨੀ ਚਾਹੁੰਦੀ  ਹੈ ਪ੍ਰੰਤੂ ਪੰਜਾਬ ਦੇ ਕਿਸਾਨ ਮਜ਼ਦੂਰ ਲੋਕ ਅਤੇ ਜੱਥੇਬੰਦੀਆਂ ਇੰਨਾਂ ਦਾ ਡੱਟ ਕੇ ਵਿਰੋਧ ਕਰਨਗੇ ਅਤੇ ਆਪਣੇ ਹੱਕ ਲੈਕੇ ਹੀ ਰਹਿਣਗੇ।

ਕਾਂਗਰਸ ਨੂੰ ਵੱਡਾ ਝਟਕਾ ਪਿੰਡ ਨਰੈਣਗੜ੍ਹ ਸੋਹੀਆਂ ਤੋਂ ਪੰਜ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ

ਮਹਿਲ ਕਲਾਂ/ ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਅੱਜ ਹਲਕਾ ਮਹਿਲ ਕਲਾਂ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਹੀ ਵਿੱਚ ਕਾਂਗਰਸ ਦੇ ਪੰਜ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸੰਤ ਬਲਵੀਰ ਸਿੰਘ ਘੁੰਨਸ ਅਤੇ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਕਾਂਗਰਸ ਪਾਰਟੀ ਛੱਡ ਕੇ ਆਏ ਵਰਕਰਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਕਿ ਚੱਲਦੀ ਸਰਕਾਰ ਨੂੰ ਛੱਡ ਕੇ ਦੂਜੀ ਸਰਕਾਰ ਵਿੱਚ ਜਾਣਾ ਇਹ ਅਸੀਂ ਹੀ ਸਮਝ ਸਕਦੇ ਹਾਂ ਉਨ੍ਹਾਂ ਕਿਹਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹ ਪਿੰਡਾਂ ਦੇ ਵਿੱਚ ਸੰਗਤ ਦਰਸ਼ਨ ਕਰਦੇ ਸਨ ਅੱਜ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਕਿ ਸਰਪੰਚਾਂ ਵਾਂਗ ਪਿੰਡਾਂ ਵਿੱਚ ਘੁੰਮਣ ਵਾਲਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਸੀ। 

ਐਨਆਰਆਈ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਚੋਂ ਬਾਹਰ ਹੀ ਨਹੀਂ ਨਿਕਲਦਾ ਅਤੇ ਕਿੱਥੇ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਨਿਕਲੇ ਹੋਏ ਮੋਰਚਿਆਂ ਚੋਂ ਨਿਕਲੀ ਹੋਈ ਪਾਰਟੀ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਕਰੋੜਾਂ ਰੁਪਏ ਬਾਹਰਲੇ ਦੇਸ਼ਾਂ ਚੋਂ ਫ਼ੰਡ ਮੰਗਵਾਇਆ ਜਿਸ ਦਾ ਕੋਈ ਹਿਸਾਬ ਨਹੀਂ ਦਿੱਤਾ।ਮੈਂ ਕੋਰਟ ਵਿੱਚ ਕੇਸ ਕਰਨ ਲੱਗਾ ਹਾਂ ਹਿਸਾਬ ਲੈਕੇ ਦੀ ਜਨਤਾ ਦੇ ਸਾਹਮਣੇ ਰੱਖਾਂਗਾ  

ਆਈ.ਟੀ.ਵਿੰਗ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਅਤੇ ਚਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚਾਰ ਸਾਲਾਂ ਵਿਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਨਾ ਤਾਂ ਕੋਈ ਕੰਮ ਹੀ ਕੀਤਾ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਜਿਵੇਂ ਕਿ ਗ਼ਰੀਬਾਂ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਸਨ। ਉਹ ਵੀ ਬੰਦ ਕਰਵਾ ਦਿੱਤੀਆਂ ਨੇ ਉਨ੍ਹਾਂ ਕਿਹਾ ਕਿ ਅਸਲ ਪਰਖ ਤਾਂ ਲੌਕਡਾਉਨ ਅਤੇ ਕਰੋਨਾ ਮਹਾਂਮਾਰੀ ਦੇ ਫੈਲਣ ਵੇਲੇ ਹੋਈ ਹੈ। ਜੋ ਸੈਂਟਰ ਸਰਕਾਰ ਨੇ ਗਰੀਬ ਮਜ਼ਦੂਰਾਂ ਨੂੰ ਆਟਾ ਦਾਲ ਸਕੀਮਾਂ ਭੇਜੀਆਂ ਸਨ। ਉਹ ਕਾਂਗਰਸ ਨੇ ਆਪਣੇ ਹੀ ਚਹੇਤਿਆਂ ਨੂੰ ਵੰਡ ਦਿੱਤੀਆਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਗਾਗੇਵਾਲ ਨੇ ਆਪਣੇ ਹਲਕੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮਹਿਲ ਕਲਾਂ ਹਲਕੇ ਦੇ ਵਰਕਰ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤ ਬਣਾ ਰਹੇ ਨੇ ਚੋਣਾਂ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਵਰਕਰ ਦੇਖ ਕੇ ਪਾਰਟੀ ਦੀ ਇਕ ਵੱਡੀ ਮਜਬੂਤੀ ਹੈ।ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਗੁਰਤੇਜ ਸਿੰਘ ਕਲੱਬ ਪ੍ਰਧਾਨ ਯੁਵਕ ਸੇਵਾਵਾਂ, ਅਸਰੂ ਸਿੰਘ, ਜਗਜੀਤ ਸਿੰਘ ,ਲਸ਼ਮਣ ਸਿੰਘ, ਗੁਰਪਾਲ ਸਿੰਘ, ਪਾਰਟੀ ਵਿੱਚ ਸ਼ਾਮਿਲ ਹੋਏ।ਇਸ ਮੌਕੇ ਗੁਰਮੇਲ ਸਿੰਘ ਆੜ੍ਹਤੀਆ ਦੀਵਾਨਾ, ਡਾ ਗੁਰਮੀਤ ਸਿੰਘ ਸਾਬਕਾ ਮੈਂਬਰ ਮਾਰਕੀਟ ਕਮੇਟੀ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀਆ, ਨਾਹਰ ਸਿੰਘ ,ਬਰਿੰਦਰ ਸਿੰਘ ਪ੍ਰਧਾਨ ਯੂਥ ਇਕਾਈ ਦੀਵਾਨਾ, ਨਿਰਭੈ ਸਿੰਘ ਦੀਵਾਨਾ ,ਹਰਵਿੰਦਰ ਸਿੰਘ ਦੀਵਾਨਾ, ਅਨੰਦ ਭੋਤਨਾ, ਸਾਬੂ ਭੋਤਨਾ, ਲੱਭਾ ਭੋਤਨਾ, ਅਮਨ ਭੋਤਨਾ, ਸਾਬਕਾ ਸਰਪੰਚ ਮੋਹਨ ਸਿੰਘ ਸੋਹੀ, ਸੀਨੀਅਰ ਅਕਾਲੀ ਆਗੂ ਜੀਤ ਸਿੰਘ ਸੋਹੀ, ਬਖਤੌਰ ਸਿੰਘ, ਕ੍ਰਿਸ਼ਨ ਸਿੰਘ, ਲੈਂਬਰ ਸਿੰਘ, ਬੱਗਾ ਸਿੰਘ, ਪਾਰਾ ਸਿੰਘ,ਸਾਬਕਾ ਸਰਪੰਚ ਪਰਵਿੰਦਰ ਸਿੰਘ, ਪ੍ਰਧਾਨ ਮਲਕੀਤ ਸਿੰਘ ਬਿੱਲੂ, ਸਿੰਘ ਕੁਲਵੰਤ ਸਿੰਘ ਡੇਅਰੀ ਵਾਲਾ ਆਦਿ ਹਾਜਰ ਸਨ।

ਲੋਪੋ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ,150ਪਰਿਵਾਰ ਕਾਂਗਰਸ ਵਿੱਚ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਕਾਰਨ ਲੋਕਾਂ ਦਾ ਵਿਸਵਾਸ ਕਾਂਗਰਸ ਵਿੱਚ ਬੱਝਿਆ-ਬੀਬੀ ਜਗਦਰਸ਼ਨ ਕੌਰ/ਪੱਪੀ ਰਾਊਕੇ/ਮੀਤਾ ਰਣੀਆ

ਬੱਧਨੀ ਕਲਾਂ/ਅਜੀਤਵਾਲ 2ਸਤੰਬਰ-(ਨਛੱਤਰ ਸੰਧੂ)-ਅੱਜ ਪਿੰਡ ਲੋਪੋਂ ਵਿਖੇ ਟਕਸਾਲੀ ਕਾਂਗਰਸੀ ਆਗੂਆਂ ਜੁਗਰਾਜ ਸਿੰਘ ਇਕਾਈ ਪ੍ਰਧਾਨ ਇੰਦਰਜੀਤ ਸਿੰਘ ਪੰਚ ਜਸਪਾਲ ਸਿੰਘ ਜੱਸਾ ਗੁਰਤੇਜ ਸਿੰਘ ਪੰਚ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਦਾ ਭਾਰੀ ਉਤਸ਼ਾਹ ਭਰਪੂਰ ਇਕੱਠ ਹੋਇਆ,ਜਿਸ ਵਿੱਚ ਮੀਤ ਪ੍ਰਧਾਨ ਕਾਂਗਰਸ ਮੋਗਾ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ,ਮੀਤ ਪ੍ਰਧਾਨ ਕਾਂਗਰਸ ਮੋਗਾ ਸੁਰਜੀਤ ਸਿੰਘ ਮੀਤਾ ਰਣੀਆ ਤੇ ਵੋਮੈਨ ਚਾਈਲਡ ਕਮਿਸ਼ਨ ਮੈਂਬਰ ਪੰਜਾਬ ਬੀਬੀ ਜਗਦਰਸ਼ਨ ਕੌਰ,ਯੂਥ ਕਾਂਗਰਸ ਪੰਜਾਬ ਜਰਨਲ ਸਕੱਤਰ ਪਰਮਿੰਦਰ ਸਿੰਘ ਡਿੰਪਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਿੰਡ ਲੋਪੋ ਦੇ ਕਰੀਬ 150 ਪ੍ਰੀਵਾਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ,ਪਰਮਿੰਦਰ ਸਿੰਘ ਡਿੰਪਲ ਅਤੇ ਬੀਬੀ ਜਗਦਰਸ਼ਨ ਕੌਰ ਨੇ ਸ਼ਾਮਲ ਹੋਏ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।ਇਸ ਸਮੇਂਂ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ ਨੇ ਬੀਬੀ ਜਗਦਰਸ਼ਨ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਟਕਸਾਲੀ ਕਾਂਗਰਸੀ ਆਗੂਆਂ ਦੀ ਬਾਂਹ ਫੜਨ ਲਈ ਕਾਂਗਰਸ ਹਾਈਕਮਾਂਡ ਵੱਲੋਂ ਥਾਪੜਾ ਲੈ ਕੇ ਮੁੱਖ ਸੇਵਾਦਾਰ ਬਣ ਕੇ ਲੋਕਾਂ ਵਿੱਚ ਵਿਚਰਨ ਲੱਗੇ ਹਨ ਹੁਣ ਉਹ ਦਿਨ ਦੂਰ ਨਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ।ਪੱਪੀ ਰਾਊਕੇ ਨੇ ਕਿਹਾ ਕਿ ਹਲਕੇ ਦੇ ਹੋਰ ਪਿੰਡਾਂ ਦੇ ਲੋਕ ਵੀ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ਸ਼ਾਮਲ ਹੋਣ ਲਈ ਉਤਾਵਲੇ ਬੈਠੇ ਹਨ ਅਤੇ ਇਸ ਲੜੀ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਲੋਪ,ਆਤਮਾ ਸਿੰਘ ਲੋਪੋ,ਗੁਰਤੇਜ ਸਿੰਘ ਪੰਚ,ਜਸਪਾਲ ਸਿੰਘ ਜੱਸੀ,ਚਮਕੌਰ ਸਿੰਘ ਪੱਤੋ,ਰਾਮ ਸਿੰਘ ਲੋਪੋ,ਗੀਤਾ ਰਣੀਆ,ਪ੍ਰਧਾਨ ਕਿੱਕਰ ਬੱਧਨੀ ਕਲਾਂ,ਇੰਦਰਜੀਤ ਸਿੰਘ ਪੰਚ ਲੋਪੋ ਤੇ ਕਾਂਗਰਸੀ ਵਰਕਰ ਹਾਜ਼ਰ ਸਨ।