You are here

ਪੰਜਾਬ

ਥਾਣਾ ਮੁਖੀ ਘਨੌਰ ਅਤੇ ਕਾਂਸਟੇਬਲ ਵਿਰੁੱਧ ਆਪਣੇ ਹੀ ਥਾਣੇ 'ਚ ਮੁਕੱਦਮਾ ਦਰਜ

ਘਨੌਰ,ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਬੀਤੇ ਦਿਨੀਂ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਸੈਂਕੜੇ ਮੌਤਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ 'ਚ ਸਖ਼ਤਾਈ ਵਧਾ ਦਿੱਤੀ ਗਈ ਹੈ ਪਰ ਹਰਿਆਣਾ ਪੰਜਾਬ-ਸਰਹੱਦ 'ਤੇ ਵਸੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਨੂੰ ਸ਼ਰਾਬ ਤਸਕਰਾਂ ਦੇ ਪੰਜਾਬ 'ਚ ਦਾਖਲ ਹੋਣ ਲਈ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਇੱਥੇ ਲੱਗੇ ਨਾਕਿਆਂ ਤੋਂ ਤਸਕਰ ਪੁਲਸ ਅਧਿਕਾਰੀਆਂ ਨੂੰ ਕਥਿਤ ਮੋਟੀ ਰਿਸ਼ਵਤ ਦੇ ਕੇ ਪੰਜਾਬ 'ਚ ਦਾਖ਼ਲ ਹੋ ਜਾਣ 'ਚ ਸਫਲ ਹੋ ਜਾਂਦੇ ਹਨ। ਇਸ ਭ੍ਰਿਸ਼ਟਾਚਾਰੀ ਦੇ ਚੱਲਦਿਆਂ ਜਸਵਿੰਦਰ ਸਿੰਘ ਡੀ. ਐੱਸ. ਪੀ. ਘਨੌਰ ਅਤੇ ਪੰਜਾਬ ਪੁਲਸ ਦੇ ਹੋਰ ਵੱਡੇ ਅਫ਼ਸਰਾਂ ਨੇ ਸਖ਼ਤ ਕਾਰਵਾਈ ਕਰਦਿਆਂ ਥਾਣਾ ਘਨੌਰ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਅਤੇ ਕਾਂਸਟੇਬਲ ਬਲਵਿੰਦਰ ਸਿੰਘ ਵਿਰੁੱਧ 409, 213, 120 ਆਈ. ਪੀ. ਸੀ. ਸੈਕਸ਼ਨ 7, 13(2) ਅਤੇ ਭ੍ਰਿਸ਼ਟਾਚਾਰੀ ਵਿਰੁੱਧ ਬਣਾਏ ਐਕਟ 1988 ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮੁਲੇਪਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਵਿਖੇ 2 ਵਿਅਕਤੀਆਂ ਨੂੰ ਜਾਅਲੀ ਸ਼ਰਾਬ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਸ਼ਰਾਬ ਸਮੇਤ ਕਾਬੂ ਕੀਤੇ ਵਿਅਕਤੀਆਂ ਨੇ ਦੋਸ਼ ਕਬੂਲਿਆ ਹੈ ਕਿ ਜਦੋਂ ਉਹ 32 ਪੇਟੀਆਂ ਸ਼ਰਾਬ ਸਮੇਤ ਥਾਣਾ ਘਨੌਰ ਦੇ ਇਲਾਕੇ 'ਚੋਂ ਲੰਘ ਰਹੇ ਸੀ ਤਾਂ ਘਨੌਰ ਥਾਣੇ ਦੇ ਹੌਲਦਾਰ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ 32 ਸ਼ਰਾਬ ਦੀਆਂ ਪੇਟੀਆਂ ਆਪਣੀ ਗੱਡੀ 'ਚ ਰੱਖ ਲਈਆਂ ਤੇ ਦੋਸ਼ੀਆਂ ਕੋਲੋਂ 50,000 ਰੁਪਏ ਕੇਸ ਰਫ਼ਾ-ਦਫ਼ਾ ਕਰਨ ਲਈ ਮੰਗ ਕੀਤੀ। ਦਰਜ ਮੁਕੱਦਮੇ ਮੁਤਾਬਕ 9,500 ਰੁਪਏ ਹੌਲਦਾਰ ਬਲਵਿੰਦਰ ਸਿੰਘ ਨੂੰ ਮੌਕੇ 'ਤੇ ਦੇ ਦਿੱਤੇ ਅਤੇ ਬਾਕੀ ਫੇਰ ਦੇਣ ਦਾ ਵਾਅਦਾ ਕੀਤਾ। ਉਪਰੰਤ ਹੌਲਦਾਰ ਬਲਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 9,500 ਰੁਪਏ ਲੈ ਕੇ ਐੱਸ. ਆਈ. ਸੁਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਘਨੌਰ ਨੂੰ ਦਿੱਤੇ ਸਨ, ਜਿਸ ਤਹਿਤ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਨੇ ਇਨ੍ਹਾਂ ਬਿਆਨਾਂ 'ਤੇ ਥਾਣਾ ਘਨੌਰ ਵਿਖੇ ਹੀ ਥਾਣਾ ਮੁਖੀ ਅਤੇ ਹੌਲਦਾਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕੇ ਥਾਣਾ ਮੁਖੀ ਇਸ ਮੌਕੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਇਕਾਂਤਵਾਸ ਹਨ।  

ਕੈਨੇਡਾ ਪੜ੍ਹਨ ਵਾਲਿਆਂ ਲਈ ਨਵਾਂ ਐਲਾਨ, 30 ਅਪ੍ਰੈਲ, 2021 ਤਕ ਵਿਦਿਆਰਥੀ ਨਹੀਂ ਆ ਸਕਣਗੇ ਕੈਨੇਡਾ

 

ਕੈਲਗਰੀ , ਅਗਸਤ 2020-(ਏਜੰਸੀ )  ਇਸ ਸਾਲ ਕੈਨੇਡਾ ਵਿਚ ਪੜ੍ਹਾਈ ਕਰਨ ਵਾਸਤੇ ਦਾਖ਼ਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਅਲਿਜੀਬਿਲਟੀ ਸਬੰਧੀ 3 ਨਵੇਂ ਕਦਮਾਂ ਦਾ ਐਲਾਨ ਕੀਤਾ ਗਿਆ ਹੈ। ਕੋਵਿਡ-19 ਕਾਰਨ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪੋ-ਆਪਣੇ ਦੇਸ਼ਾਂ ਵਿਚ ਰਹਿ ਕੇ ਆਨਲਾਈਨ ਪੜ੍ਹਾਈ ਕਰਨੀ ਪੈ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮਹਿਕਮੇ ਵੱਲੋਂ 3 ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਅੰਤਰਰਾਸ਼ਟਰੀ ਵਿਦਿਆਰਥੀ 30 ਅਪ੍ਰੈਲ, 2021 ਤਕ ਆਪੋ ਆਪਣੇ ਦੇਸ਼ਾਂ ਵਿਚ ਰਹਿ ਕੇ ਪੜ੍ਹਾਈ ਕਰ ਸਕਦੇ ਹਨ ਤੇ ਉਨ੍ਹਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਨਿਰਧਾਰਤ ਟਾਈਮ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਉਨ੍ਹਾਂ ਦੇ ਕੋਰਸ ਦਾ 50 ਫ਼ੀਸਦੀ ਹਿੱਸਾ ਕੈਨੇਡਾ ਵਿਚ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ 8 ਤੋਂ 12 ਮਹੀਨਿਆਂ ਦਾ ਕੋਰਸ ਹੈ ਜਿਹੜਾ ਇਸ ਸਾਲ ਮਈ ਤੋਂ ਸਤੰਬਰ ਦਰਮਿਆਨ ਸ਼ੁਰੂ ਹੋਣਾ ਸੀ ਤੇ ਉਹ ਇਸ ਦੌਰਾਨ ਕੈਨੇਡਾ ਨਹੀਂ ਆ ਸਕਦੇ ਤਾਂ ਵੀ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਮੰਨਿਆ ਜਾਵੇਗਾ।। ਜਿਹੜੇ ਵਿਦਿਆਰਥੀਆਂ ਨੇ ਇਸ ਸਾਲ ਮਈ ਤੋਂ ਸਤੰਬਰ ਵਾਸਤੇ ਕਿਸੇ ਵੀ ਪ੍ਰੋਗਰਾਮ ਵਿਚ ਦਾਖ਼ਲਾ ਲਿਆ ਸੀ ਅਤੇ ਉਹ 30 ਅਪ੍ਰੈਲ, 2021 ਤਕ ਆਨਲਾਈਨ ਹੀ ਪੜ੍ਹਾਈ ਕਰਦੇ ਹਨ ਅਤੇ ਇਕ ਤੋਂ ਜ਼ਿਆਦਾ ਐਲੀਜੀਬਲ ਪ੍ਰੋਗਰਾਮ ਪਾਸ ਕਰ ਜਾਂਦੇ ਹਨ ਉਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਵਾਸਤੇ ਆਪਣੇ ਪ੍ਰੋਗਰਾਮ ਦਾ ਪੂਰਾ ਸਮਾਂ ਜੋੜ ਕੇ ਅਪਲਾਈ ਕਰਨ ਦੀ ਆਗਿਆ ਹੋਵੇਗੀ। ਸ਼ਰਤ ਕੇਵਲ ਇਹੀ ਹੋਵੇਗੀ ਕਿ ਉਨ੍ਹਾਂ ਨੇ 50 ਫ਼ੀਸਦੀ ਕੋਰਸ ਕੈਨੇਡਾ ਵਿਚ ਰਹਿ ਕੇ ਪਾਸ ਕੀਤਾ ਹੋਵੇ।  

ਆਉਣ ਵਾਲੀ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੀ ਹੋਵੇਗੀ ਹਰ ਖੁੰਡ-ਖੁੰਡ ਤੇ ਇਹ ਹੀ ਚਰਚਾ ਹੈ। ਦਵਿੰਦਰ ਸਿੰਘ ਬੀਹਲਾ 

ਮਹਿਲ ਕਲਾਂ /ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਵਿੰਦਰ ਸਿੰਘ ਬੀਹਲਾ ਨੂੰ ਜੁਲਾਈ ਦੇ ਵਿੱਚ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਬਰਨਾਲਾ ਜ਼ਿਲ੍ਹਾ ਦੇ ਵਿੱਚ ਸਰਗਰਮੀਆਂ ਤੇਜ਼ ਹਨ,ਨੋਜਵਾਨ ਅਤੇ ਮਹਿਲਾਵਾਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਹੈ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ,2022 ਵਿੱਚ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਹੀ ਆਵੇਗੀ। ਇਹ ਖੁੰਢ-ਖੁੰਢ ਚਰਚਾ ਹੋ ਰਹੀ ਹੈ ਕਿ ਜਿੰਨੀਆਂ ਵੀ ਸਕੀਮਾਂ, ਜਿੰਨੀਆਂ ਵੀ ਤਰੱਕੀਆਂ ਹੋਇਆਂ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹਨ ਅਤੇ ਸੁਖਬੀਰ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਨਾਲ ਹੀ ਕਿਹਾ ਕਿ ਅਸੀਂ ਬਰਨਾਲਾ ਜ਼ਿਲ੍ਹੇ ਦਾ ਵਿਕਾਸ ਕਰਨਾ ਹੈ,ਸਾਡਾ ਮੁੱਖ ਅਜੈਂਡਾ ਸਿਹਤ ਅਤੇ ਸਿੱਖਿਆ ਹੋਵੇਗਾ, ਅਸੀਂ ਹਰ ਵਰਗ ਨੂੰ ਨਾਲ ਲੈਕੇ ਚੱਲਾਂਗੇ,ਹਰ ਇੱਕ ਦੀ ਸਮੱਸਿਆ ਸੁਣਾਂਗੇ। ਸਰਦਾਰ ਦਵਿੰਦਰ ਸਿੰਘ ਬੀਹਲਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਦਫ਼ਤਰ ਅਤੇ ਮੇਰੀ ਰਿਹਾਇਸ਼ ਬਰਨਾਲਾ ਵਿੱਚ ਹੈ,ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਜਦ ਮਰਜੀ ਫੋਨ ਕਰ ਸਕਦੇ ਹਨ, ਮੈਂ ਹਮੇਸ਼ਾ ਲੋਕਾਂ ਦੀ ਸੇਵਾ ਲਈ ਹਾਜ਼ਰ ਹਾਂ ਅਤੇ ਅੱਜ ਲੜੀਵਾਰ ਜੋ 250 ਭੈਣਾਂ ਦਾ ਜੱਥਾ ਬੀਬੀ ਸਰਬਜੀਤ ਕੌਰ ਦੀ ਅਗਵਾਈ ਵਿੱਚ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ,ਅੱਜ ਉਸਦੀ ਦੂਜ਼ੀ ਲੜੀ ਹੈ, ਕਿਉਂਕੇ ਕਰੋਨਾ ਨੂੰ ਮੁੱਖ ਰੱਖਦੇ ਹੋਏ,20 ਤੋਂ ਵੱਧ ਕੱਠ ਨਾ ਕਰਨ ਕਰਕੇ, 20-20 ਮਹਿਲਾਵਾਂ ਦਾ ਜੱਥਾ ਸ਼ਾਮਲ ਹੋ ਰਿਹਾ ਹੈ ਅਤੇ ਇਹ ਵੀ ਕਿਹਾ ਕਿ 1800-2000 ਨੋਜਵਾਨਾਂ ਦੀ ਲਿਸਟ ਪੈਂਡਿੰਗ ਪਈ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਸ਼ੋ੍ਮਣੀ ਅਕਾਲੀ ਦਲ ਨਾਲ ਜੁੜਨਗੇ ।

ਭਾਰਤੀ ਕਿਸਾਨ ਯੁਨੀਅਨ ਓੁਗਰਾਹਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ 

ਪਿੰਡ ਠੂਲੀਵਾਲ ਵਿਖੇ ਪਿੰਡ ਵਾਸੀਆਂ ਔਰਤਾਂ ,ਬਜੁਰਗਾਂ,ਨੌਜਵਾਨਾਂ ਨੇ ਮੋਦੀ ਸਰਕਾਰ ਦਾ ਡਟਕੇ ਵਿਰੋਧ ਕੀਤਾ। ਨਾਲ ਹੀ ਬਿੰਦਰ ਸਿੰਘ ਦੀਵਾਨਾ ਦੀ ਨਾਟਕ ਮੰਡਲੀ ਨੇ ਕਿਸਾਨ ਖੁਦਕੁਸ਼ੀਆਂ ਰੋਕੂ ਦੀਆਂ ਵੱਖ-ਵੱਖ ਝਲਕੀਆਂ ਦਿਖਾ ਕੇ ਧਰਨੇ ਨੂੰ ਸਫਲ ਬਣਾਇਆ।

ਮਹਿਲ ਕਲਾਂ/ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਪਿੰਡ ਠੁੱਲੀਵਾਲ ਵਿਖੇ ਪਿੰਡ ਵਾਸੀਆਂ ਔਰਤਾਂ ਅਤੇ ਨੌਜਵਾਨਾਂ ਵੱਲੋਂ ਭਰਵਾਂ ਇਕੱਠ ਕਰਕੇ ਮੋਦੀ ਸਰਕਾਰ ਵਰੁੱਧ ਜੱਮਕੇ ਨਾਰੇਬਾਜੀ ਕੀਤੀ।ਧਰਨੇ ਨੂੰ ਸਫਲ ਬਨਾਉਣ ਚ਼  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਪ੍ਰਧਾਨ ਮੇਵਾ ਸਿੰਘ ਪੱਟੀ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਕਮੇਟੀ ਦੇ ਨਿਰਦੇਸ਼ਾਂ ਉੱਪਰ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਤੇ ਮਜ਼ਦੂਰ ਵਿਰੋਧੀ ਖੇਤੀ ਆਰਡੀਨੈਂਸਾਂ ਬਿਜਲੀ ਸੋਧ ਬਿਲ ਦੇ ਖੇਤੀ ਸੰਕਟ ਦੇ ਸਥਾਈ ਹੱਲ 29 ਅਗਸਤ ਦੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪੱਕੇ ਮੋਰਚਿਆਂ ਦੀਆਂ ਤਿਆਰੀਆਂ ਸਬੰਧੀ  ਪਿੰਡ ਠੁੱਲੀਵਾਲ ਵਿਖੇ ਔਰਤਾਂ ਅਤੇ ਨੌਜਵਾਨਾਂ ਵੱਲੋਂ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗੁਰਤੇਜ ਸਿੰਘ ਯੂਥ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ -ਨਾਲ ਔਰਤਾਂ ਦੇ ਹੱਕ ਵੀ ਖੋਹੇ ਜਾ ਰਹੇ ਹਨ ਪਰ ਅੱਜ ਸਾਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਤੇ ਔਰਤ ਮਾਰੂ ਫ਼ੈਸਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਇੱਕ ਮੁੱਠ ਹੋ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ 29 ਅਗਸਤ ਤੱਕ  ਲਗਾਏ ਜਾ ਰਹੇ ਮੋਰਚੇ ਵਿੱਚ ਔਰਤਾਂ ਨੂੰ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਨੇ ਮੀਤ ਪ੍ਰਧਾਨ ਭੋਲਾ ਸਿੰਘ ਅਤੇ ਜਸਵੀਰ ਸਿੰਘ ਖ਼ਜ਼ਾਨਚੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰੋਨਾ ਸੰਕਟ ਦੀ ਆੜ ਹੇਠ ਕਿਸਾਨ ਨੂੰ ਵਿਰੋਧੀ ਖੇਤੀ ਆਰਡੀਨੈਸ ਬਿਜਲੀ ਸੋਧ ਬਿੱਲ ਸਮੇਤ ਕਈ ਕਿਸਾਨ ਤੇ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਸਿੱਧੇ ਤੌਰ ਤੇ ਐਮਐਸਪੀ ਖਤਮ ਕਰਕੇ ਮੰਡੀ ਬੋਰਡ ਨੂੰ ਤੋੜ ਕੇ ਜਿਣਸਾਂ ਦੀ ਖਰੀਦ ਦਾ ਪ੍ਰਬੰਧਾ ਦਾ ਕੰਮ ਕਾਰਪੋਰੇਟਾਂ ਤੇ ਸਰਮਾਏਦਾਰ ਘਰਾਣਿਆਂ ਨੂੰ ਸੌਂਪਣਾ ਦੇ ਲਏ ਫ਼ੈਸਲੇ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਜਾਣਗੇ।ਅਮਰੀਕ ਸਿੰਘ ਖ਼ਜ਼ਾਨਚੀ ਅਤੇ ਪਿਆਰਾ ਸਿੰਘ ਨੇ ਕਿਹਾ ਕਿ ਅਜਿਹੇ ਆਰਡੀਨੈਂਸ ਲਾਗੂ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਕੋਆਪਰੇਟ ਘਰਾਣਿਆਂ ਤੇ ਸਰਮਾਏਦਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮਜ਼ਦੂਰਾਂ ਦੀ ਜਗ੍ਹਾ ਉੱਪਰ ਕਬਜ਼ੇ ਕਰਕੇ ਸਿੱਧੇ ਤੌਰ ਤੇ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਦਾ ਉਜਾੜਾ ਹੋਵੇਗਾ ਉਨ੍ਹਾਂ ਕਿਹਾ ਕਿ ਅਜਿਹੇ ਆਰਡੀਨਸਾਂ ਜਨਤਕ ਵੰਡ ਪ੍ਰਣਾਲੀ ਤਹਿਤ ਗਰੀਬ ਲੋਕਾਂ ਨੂੰ ਸਸਤੇ ਰੇਟਾਂ ਤੇ ਡਿਪੂ ਉਪਰ ਮਿਲਦੀ ਕਣਕ ਅਤੇ ਹੋਰ ਸਹੂਲਤਾਂ ਖਤਮ ਹੋ ਜਾਣਗੀਆਂ ਹਰਤੇਜ ਸਿੰਘ ਅਤੇ ਮੱਘਰ ਸਿੰਘ ਨੇ ਕਿਹਾ ਕਿ ਮੋਦੀ  ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਕਿਸਾਨੀ ਤੇ ਮਜ਼ਦੂਰ ਜਮਾਤ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਕਿਸਾਨ ਤੇ ਮਜ਼ਦੂਰ ਵਿਰੋਧੀ ਆਰਡੀਨੈਂਸਾਂ ਦਾ ਇੱਕ ਬਿੱਲ ਵਿਧਾਨ ਸਭਾ ਵਿੱਚ ਲਿਆ ਕੇ ਮਤਾ ਪਾ ਕੇ ਆਰਡੀਨੈਂਸ ਨੂੰ ਰੱਦ ਕਰਨਾ ਚਾਹੀਦਾ ਹੈ ਪਰ ਲੋਟੂ ਸਰਕਾਰਾਂ ਵੱਲੋਂ ਬੀਜੇਪੀ ਦੇ ਦਬਾਅ ਹੇਠ ਆ ਕੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਹੋ ਰਹੇ ਧੱਕੇ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।ਜਸਪਾਲ ਸਿੰਘ ਅਤੇ ਗੁਰਚਰਨ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਅੱਜ ਮੋਦੀ ਰਾਜ ਨਹੀਂ ਕਰ ਰਿਹਾ ਸਗੋਂ ਕਾਰਪੋਰੇਟ ਘਰਾਣੇ ਰਾਜ ਪ੍ਰਬੰਧ ਤੇ ਕਾਬਜ਼ ਹੋ ਕੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਉਜਾੜਾ ਕਰਨ ਤੇ ਤੁਲੇ ਹੋਏ ਹਨ ਉਨ੍ਹਾਂ ਮੰਗ ਕੀਤੀ ਕਿ ਆਰਡੀਨੈਂਸਾਂ ਨੂੰ ਰੱਦ ਕਰਕੇ ਬੀਜ ਸਪਰੇਅ ਵਰਗੀ ਖੇਤੀ ਲਾਗਤਾਂ ਦੀ ਮੰਡੀ ਵਿੱਚ ਸਾਮਰਾਜੀ ਕੰਪਨੀਆਂ ਦੇ ਅੰਨ੍ਹੇ ਮੁਨਾਫ਼ੇ ਨੂੰ ਟੈਕਸ ਲਗਾ ਕੇ ਪੂੰਜੀ ਜੁਟਾਈ ਜਾਵੇ ਗ਼ਰੀਬ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਸਤੇ ਕਰਜ਼ੇ ਦੇ ਰੂਪ ਵਿਚ ਦਿਤੀ ਜਾਵੇ। ਚੰਦ ਸਿੰਘ ਅਤੇ ਪੈਰਤ ਸਿੰਘ ਨੇ ਕਿਹਾ ਕਿ ਖੇਤੀ ਵਿੱਚੋਂ ਸੂਦਖੋਰੀ ਪ੍ਰਬੰਧ ਦਾ ਮੁਕੰਮਲ ਖਾਤਮਾ ਹੋਵੇ ਵੱਡੇ ਜਗੀਰਦਾਰਾ ਪੂੰਜੀਪਤੀ ਤੋਂ ਜ਼ਮੀਨਾਂ ਖੋਹ ਕੇ ਛੋਟੇ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੰਡੀਆਂ ਜਾਣ ਇਸ ਗਹਿਰੇ ਸੰਕਟ ਨਾਲ ਖੇਤੀ ਦੇ ਵਿਕਾਸ ਅਤੇ ਤਰੱਕੀ ਵਿੱਚ ਵਾਧਾ ਹੋਵੇਗਾ ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਵਾਪਸ ਨਾ ਲਏ ਤਾਂ ਜਥੇਬੰਦੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਵਾਂਗ ਲੁੱਟ ਕਸੁੱਟ ਦੇ ਰਾਜ ਪ੍ਰਬੰਧ ਦੇ ਖ਼ਾਤਮੇ ਲਈ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਮੀਤ ਪ੍ਰਧਾਨ ਨਾਜਰ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ 29 ਅਗਸਤ ਤੱਕ ਸੂਬਾ ਕਮੇਟੀ ਦੇ ਸੱਦੇ ਉੱਪਰ ਪੱਕੇ ਮੋਰਚੇ ਲੱਗੇ ਹੋਏ ਨੇ ਅਤੇ ਰੈਲੀਆਂ ਕਰਕੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ।

ਆਈਏਐੱਸ ਅਫਸਰ ਦੇ ਮੁੰਡੇ ਨੂੰ ਅਗਵਾ ਤੇ ਕਤਲ ਮਾਮਲੇ 'ਚ ਸਾਬਕਾ ਡੀਜੀਪੀ ਸੈਨੀ ਨੂੰ ਰਾਹਤ, ਗ੍ਰਿਫ਼ਤਾਰੀ 'ਤੇ 29 ਤਕ ਰੋਕ

ਮੋਹਾਲੀ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਆਈਏਐੱਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਨੀ ਦੀ ਗ੍ਰਿਫ਼ਤਾਰੀ 'ਤੇ ਫਿਲਹਾਲ ਰੋਕ ਜਾਰੀ ਰਹੇਗੀ। ਵੀਰਵਾਰ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਸੈਨੀ ਦੀ ਗ੍ਰਿਫ਼ਤਾਰੀ 'ਤੇ 29 ਅਗਸਤ ਤਕ ਰੋਕ ਲੱਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 6 ਮਈ 2020 ਨੂੰ ਆਈਪੀਸੀ ਦੀ ਧਾਰਾ 364, 201, 334, 330, 219, 120ਬੀ ਦੇ ਤਹਿਤ ਦਰਜ ਕੀਤੀ ਗਈ ਐੱਫਆਈਆਰ ਵਿਚ ਸੁਮੇਧ ਸੈਣੀ ਦੇ ਨਾਲ ਸ਼ਾਮਲ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀਆਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਇਸ ਕੇਸ ਵਿਚ ਸੈਣੀ ਦੇ ਖ਼ਿਲਾਫ਼ ਵਾਅਦਾ ਮਾਫ਼ ਗਵਾਹ ਬਣ ਕੇ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ। ਇਸ ਤੋਂ ਬਾਅਦ ਸਰਕਾਰੀ ਪੱਖ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੋਹਾਲੀ ਦੀ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਦੇ ਖ਼ਿਲਾਫ਼ ਦਰਜ ਐੱਫਆਈਆਰ ਵਿਚ ਆਈਪੀਸੀ ਦੀ ਧਾਰਾ 302 ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ ਅਤੇ ਕਿਹਾ ਸੀ ਕਿ ਇਸ ਮਾਮਲੇ ਵਿਚ ਸਾਬਕਾ ਡੀਜੀਪੀ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸਨੂੰ ਤਿੰਨ ਦਿਨ ਦਾ ਅਗਾਊਂ ਨੋਟਿਸ ਦਿੱਤਾ ਜਾਵੇ।

ਦੋ ਮਹੀਨਿਆਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਕਰ ਦਿੱਤਾ ਜਾਵੇਗਾ ਰੈਗੂਲਰ- ਪੰਜਾਬ ਦੇ ਸਿਹਤ ਮੰਤਰੀ ਦਾ ਦਾਅਵਾ

ਮੁਹਾਲੀ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ। ਸਿਹਤ ਮੰਤਰੀ ਸਿੱਧੂ ਨੇ ਇਹ ਭਰੋਸਾ ਅੱਜ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਵਫ਼ਦ ਨੂੰ ਮੁਲਾਕਾਤ ਦੌਰਾਨ ਦਿੱਤਾ। ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਜਨਰਲ ਸਕੱਤਰ ਨਰਿੰਦਰ ਮੌਹਨ ਸ਼ਰਮਾ, ਜੁਆਇਟ ਸਕੱਤਰ ਕਰਨੈਲ ਸਿੰਘ ਸੱਲਣ ਦੀ ਅਗਵਾਈ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ। ਸੂਬਾ ਜੁਆਇੰਟ ਸਕੱਤਰ ਸਾਥੀ ਕਰਨੈਲ ਸਿੰਘ ਸੱਲਣ ਨੇ ਦੱਸਿਆ ਕਿ ਕੋਵਿਡ-19 ਕਾਰਨ ਯੂਨੀਅਨ ਦੇ ਚਾਰ ਮੋਹਰੀ ਆਗੂ ਹੀ ਸਿਹਤ ਮੰਤਰੀ ਨਾਲ ਮੀਟਿੰਗ ਵਿੱਚ ਹਾਜ਼ਰ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋਏ ਠੇਕਾ ਅਧਾਰਤ ਸਿਹਤ ਕਰਮਚਾਰੀਆ ਨੂੰ ਕੈਬਨਿਟ ਸਬ ਕਮੇਟੀ ਰਾਹੀਂ ਦੋ ਮਹੀਨਿਆ ਵਿੱਚ ਰੈਗਲੂਰ ਕਰ ਦਿੱਤਾ ਜਾਵੇਗਾ। ਕੋਵਿਡ-19 ਨਾਲ ਲੜਦੇ ਸਮੇਂ ਸਿਹਤ ਕਰਮਚਾਰੀਆਂ ਚਾਰ ਮੋਤਾਂ ਹੋਣ 'ਤੇ ਉਨ੍ਹਾਂ ਨੂੰ ਬੀਮੇ ਦਾ ਲਾਭ ਅਤੇ ਹੋਰ ਲਾਭ ਦੇਣ ਲਈ ਮੌਕੇ 'ਤੇ ਹੀ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਪਰਖ ਅਧੀਨ ਮੁਲਾਜ਼ਮਾਂ ਦਾ ਪਰਖ ਅਧੀਨ ਸਮਾਂ ਘਟਾਉਣ ਲਈ ਕੇਸ ਵਿਤ ਵਿਭਾਗ ਕੋਲ ਭੇਜਿਆ ਜਾਵੇਗਾ, ਮਸਤਾਨ ਸਿੰਘ ਐੱਮਪੀਡਬਲਿਊ ਅਤੇ ਉਸ ਨੂੰ ਡੇਰੇ ਦੀ ਚੁੰਗਲ ਵਿਚੋਂ ਬਾਹਰ ਲਿਆਉਣ ਵਾਲੀ ਸਮੂਹ ਟੀਮ ਨੂੰ ਵਿਸ਼ੇਸ਼ ਤਰੱਕੀ ਅਤੇ ਸਨਮਾਨ ਦੇਣ 'ਤੇ ਸਹਿਮਤੀ ਪ੍ਰਗਟਾਈ ਗਈ। ਸਾਰੇ ਪੈਰਾ ਮੈਡੀਕਲ ਕਰਮਚਾਰੀਆਂ ਦੀਆਂ ਪ੍ਮੋਸ਼ਨਾਂ ਕਰਨ ਲਈ ਕੇਸ ਮੰਗਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ 30 ਸਤੰਬਰ ਤੱਕ ਵਾਧਾ ਨਹੀਂ ਕੀਤਾ ਤਾਂ ਸਾਰੀਆਂ ਪਦਉਨਤੀਆ ਦਾ ਰਿਕਾਰਡ 15 ਸਤੰਬਰ ਤੱਕ ਮੰਗਿਆ ਜਾਵੇਗਾ।

 

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਚੇਤਨਾ ਮੀਟਿੰਗ ਕੀਤੀ

8 ਜਨਤਕ ਜਮਹੂਰੀ ਜਥੇਬੰਦੀਆਂ ਫਾਸੀ ਹੱਲੇ ਖ਼ਿਲਾਫ਼ ਕਰਨਗੀਆਂ ਮਾਰਚ

ਮਹਿਲ ਕਲਾਂ/ਬਰਨਾਲਾ/ ਅਗਸਤ 2020 - (ਗੁਰਸੇਵਕ ਸਿੰਘ ਸੋਹੀ) -ਪਿੰਡ ਠੀਕਰੀਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਚੇਤਨਾ ਮੀਟਿੰਗ ਕੀਤੀ ਗਈ।।ਜਿਸ 'ਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਰੋਨਾ ਦੇ ਨਾ 'ਤੇ ਡਰ ਦਾ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕੀਤਾ ਗਿਆ।ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਹਨ।। ਇੱਕ ਦੇਸ਼, ਇੱਕ ਮੰਡੀ ਦਾ ਸਿਧਾਂਤ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਤਿੰਨ ਲੱਖ ਲੋਕਾਂ ਦੇ ਰੁਜ਼ਗਾਰ ਦਾ ਉਜਾੜਾ ਹੋਵੇਗਾ। ਜੇਕਰ ਸਰਕਾਰੀ ਖਰੀਦ ਖਤਮ ਹੁੰਦੀ ਹੈ ਤਾਂ ਘਟੇ ਘੱਟ ਸਮਰਥਨ ਮੁੱਲ ਖਤਮ ਹੋ ਜਾਵੇਗਾ।।ਸਰਕਾਰੀ ਖਰੀਦ ਖਤਮ ਹੋਣ ਨਾਲ ਇਹੀ ਹਾਲ ਕਣਕ ਤੇ ਝੋਨੇ ਦਾ ਹੋਵੇਗਾ,ਘੱਟੋ-ਘੱਟ ਸਮਰਥਨ ਮੁੱਲ ਆਪਣੇ ਆਪ ਹੀ ਖਤਮ ਹੋ ਜਾਵੇਗਾ।।ਠੇਕਾ ਨੀਤੀ ਤਹਿਤ ਕੰਪਨੀਆਂ ਲੰਬੇ ਸਮੇਂ ਦੇ 10 ਤੋਂ 15 ਸਾਲਾਂ ਦੇ ਕੰਟ੍ਰੈਕਟ ਕੀਤੇ ਜਾਣਗੇ, ਇਹੀ ਸਕੀਮ ਪਹਿਲਾਂ ਬਿਹਾਰ ਦੇ ਵਿੱਚ ਲਾਗੂ ਕੀਤੀ ਗਈ ਸੀ, ਉਥੇ ਕੰਪਨੀਆਂ ਲੋਕਾਂ ਦਾ ਕਰੋੜਾਂ ਰੁਪਏ ਲੈ ਕੇ ਰਫ਼ੂ ਚੱਕਰ ਹੋ ਗਈਆਂ ਤੇ ਠੇਕਾ ਨੀਤੀ ਬੁਰੀ ਤਰਾਂ ਫ਼ੇਲ੍ਹ ਹੋਈ। ।ਉਸ ਫ਼ੇਲ੍ਹ ਹੋਏ ਤਜਰਬੇ ਨੂੰ ਕੇਂਦਰ ਦੀ ਮੋਦੀ ਹਕੂਮਤ ਪੰਜਾਬ ਵਿੱਚ ਲਾਗੂ ਕਰਨ ਜਾ ਰਹੀ ਹੈ।।ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਪਰੋਕਤ ਆਰਡੀਨੈਂਸ ਲਾਗੂ ਹੋਣ ਨਾਲ ਖੇਤੀ ਦਾ ਉਜਾੜਾ ਤਹਿ ਹੈ ਅਤੇ ਖੁਦਕੁਸ਼ੀਆਂ 'ਚ ਹੋਰ ਵਾਧਾ ਹੋਵੇਗਾ।।ਕੇਂਦਰ ਸਰਕਾਰ ਨੇ ਪੰਜਾਬ ਸਰਕਾਰ 'ਤੇ ਦਬਾਅ ਪਾਕੇ ਪੰਜਾਬ ਦਾ ਰੈਗੂਲੇਟਰੀ ਕਮਿਸ਼ਨ ਭੰਗ ਕਰਾਕੇ ਪਾਵਰ ਕਾਰਪੋਰੇਸ਼ਨ ਦਾ ਸਾਰਾ ਕਾਰ ਵਿਹਾਰ ਆਪਣੇ ਅਧੀਨ ਕਰ ਲਿਆ ਹੈ।।ਇਸ ਨਾਲ ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਮਿਲਦੀਆਂ ਨਿਗੂਣੀਆਂ ਸਬ-ਸਿਡੀਆਂ ਦਾ ਵੀ ਖਾਤਮਾ ਕੀਤਾ ਜਾਣਾ ਹੈ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ।।8 ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਫਾਸੀ ਹੱਲੇ ਖ਼ਿਲਾਫ਼ ਮਾਰਚ ਕੀਤਾ ਜਾ ਰਿਹਾ ਹੈ। ਉਸ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਡੀ ਪੱਧਰ 'ਤੇ ਸ਼ਮੂਲੀਅਤ ਕਰੇਗੀ। ਇਸ ਮੌਕੇ ਦਰਸ਼ਨ ਸਿੰਘ ,ਚਤਰ ਸਿੰਘ ,ਭੋਲਾ ਸਿੰਘ, ਜਗਸੀਰ ਸਿੰਘ, ਗੁਰਚਰਨ ਸਿੰਘ, ਬਲਕਰਨ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਗੁਰਪ੍ਰੀਤ ਸਿੰਘ, ਰੂਪ ਸਿੰਘ, ਲਾਲੀ ਸਿੰਘ, ਜੱਸੀ ਸਿੰਘ, ਭੋਲਾ ਸਿੰਘ ਸਰਾਂ ਹਾਜਰ ਸਨ।

ਸੀਪੀਐਮ ਦੇ ਜੱਥੇ ਨੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ

ਮਜਦੂਰ ਆਗੂਆਂ ਨੇ 16 ਨੁਕਾਤੀ ਮੰਗ ਪੱਤਰ ਵੰਡੇ

ਮਹਿਲ ਕਲਾਂ /ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਸੀਪੀਐਮ ਵੱਲੋਂ 25 ਅਗਸਤ ਤੋਂ ਰੋਸ ਹਫਤਾ ਮੀਟਿੰਗਾਂ ਨੂੰ ਜਾਰੀ ਰੱਖਦਿਆਂ ਕਾਮਰੇਡ ਲਾਲ ਸਿੰਘ ਧਨੌਲਾ ਦੀ ਅਗਵਾਈ ਹੇਠ ਪਿੰਡ ਕਰਮਗੜ, ਗੁਰਮ, ਗੁੰਮਟੀ, ਠੁੱਲੀਵਾਲ, ਹਮੀਦੀ, ਕੁਰੜ, ਛਾਪਾ, ਨਿਹਾਲੂਵਾਲ ਅਤੇ ਸਹਿਜੜਾ 'ਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ 'ਤੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਮਜਦੂਰ ਆਗੂਆਂ ਵੱਲੋਂ 16 ਨੁਕਾਤੀ ਮੰਗ ਪੱਤਰ ਦੇ ਪਰਚੇ ਵੰਡੇ ਗਏ। ਇਸ ਮੌਕੇ ਸਾਥੀ ਲਾਲ ਸਿੰਘ ਧਨੌਲਾ,ਕਾਮਰੇਡ ਸੇਰ ਸਿੰਘ ਫਰਬਾਹੀ ਅਤੇ ਪ੍ਰੀਤਮ ਸਿੰਘ ਸਹਿਜੜਾ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਿਹਨਤਕਸ ਲੋਕਾਂ ਦੀ ਕੀਤੀ ਜਾਂਦੀ ਲੁੱਟ 'ਤੇ ਫਿਰਕਾਪ੍ਰਸਤੀ ਦਾ ਨੰਗਾ ਨਾਚ ਕੀਤਾ। ਸਾਥੀਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਸਬੰਧੀ ਤਿੰਨ ਆਰਡੀਨਸ ਪਾਸ ਕਰਕੇ ਜਮੀਨਾਂ ਖੋਹਣ ਅਤੇ ਸਰਕਾਰੀ ਖ੍ਰੀਦ ਬੰਦ ਕਰਨ ਜਾ ਰਿਹਾ ਹੈ। ਬਿਜਲੀ ਨੂੰ ਕੇਂਦਰੀ ਹੱਥਾਂ 'ਚ ਲੈ ਕੇ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਸੰਵਿਧਾਨ 'ਚ ਲਿਖੇ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਅਤੇ ਅਮਰੀਕੀ ਸਾਮਰਾਜਵਾਦ ਦੀਆਂ ਨੀਤੀਆਂ ਲਾਗੂ ਕਰਕੇ ਗੁਆਂਢੀ ਦੇਸਾਂ ਨਾਲ ਦੁਸਮਣੀ ਪਾਈ ਜਾ ਰਹੀ ਹੈ। ਸਾਥੀ ਧਨੌਲਾ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੁਲਮ ਦਾ ਟਾਕਰਾ ਕਰਨ ਲਈ 'ਤੇ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਲੋੜ ਹੈ। ਇਸ ਮੌਕੇ ਗੁਰਜੀਤ ਧਨੌਲਾ, ਬਲਵੀਰ ਫਰਬਾਹੀ, ਅੰਗਰੇਜ, ਮਨੀ, ਹਰਦੇਵ ਸਿੰਘ ਕਰਮਗੜ, ਬੂਟਾ ਸਿੰਘ, ਕੇਵਲ ਸਿੰਘ, ਚੇਤ ਰਾਮ,ਗੁਰਪ੍ਰੀਤ ਸਿੰਘ ਗੁੰਮਟੀ, ਹਰਬੰਸ ਹਮੀਦੀ, ਮੱਘਰ ਸਿੰਘ ਛਾਪਾ, ਗੁਰਚਰਨ ਸਿੰਘ ਨਿਹਾਲੂਵਾਲ, ਰੂਪ ਸਿੰਘ, ਜੁਗਿੰਦਰ ਸਿੰਘ, ਬੂਟਾ ਸਿੰਘ ਨੇ ਵੀ ਵਿਚਾਰ ਪੇਸ ਕੀਤੇ।

ਯੂਥ ਅਕਾਲੀ ਦਲ ‘ਸਾਡਾ ਹੱਕ ਇੱਥੇ ਰੱਖ’ ਅੰਦੋਲਨ ਜਦਲ ਕਰੇਗਾ  ਸ਼ੁਰੂਆਤ -ਰੋਮਾਣਾ,ਬੀਹਲਾ

ਮਹਿਲ ਕਲਾਂ/ਬਰਨਾਲਾ, ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਮੰਤਰੀਆਂ ਦਾ ਓਦੋਂ ਘਿਰਾਓ ਕਰਨਗੇ, ਜਦੋਂ ਵੀ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣਗੇ। ਇਹ ਵਿਚਾਰ ਯੂਥ ਅਕਾਲੀ ਦਲ ਦੇ ਪ੍ਰਧਾਨ ਸ.ਪਰਮਬੰਸ ਸਿੰਘ ਰੋਮਾਣਾ,ਆਕਾਲੀ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਅਤੇ ਨਵਇੰਦਰ ਪ੍ਰੀਤ ਸਿੰਘ ਲੋਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ “ਯੂਥ ਆਗੂ ਉਨ੍ਹਾਂ ਨੂੰ ਘਰ-ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਆਪਣੀ ਗੱਡੀ ਆਪਣਾ ਰੋਜ਼ਗਾਰ ਸਮੇਤ ਮੁੱਖ ਮੰਤਰੀ ਦੁਆਰਾ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਰਾਜ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਯਾਦ ਕਰਾਉਣਗੇ।ਉਨ੍ਹਾਂ ਨੂੰ ਪਾਰਟੀ ਦਾ ਚੋਣ ਮਨੋਰਥ ਪੱਤਰ ਵਿਖਾਵਾਂਗੇ ਅਤੇ ਪੁੱਛਾਂਗੇ ਕਿ ਉਹ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਵਾਅਦੇ ਕਿਉਂ ਨਹੀਂ ਪੂਰੇ ਕਰ ਰਹੇ ? ਇਸ ਮੌਕੇ  ਜਸਪਾਲ ਸਿੰਘ ਘਨੋਰ, ਅਮਨਦੀਪ ਸਿੰਘ, ਜਗਸੀਰ ਸਿੰਘ ਧਾਲੀਵਾਲ,ਹਰਦੀਪ ਸਿੰਘ, ਅਮਨਦੀਪ ਸਿੰਘ, ਸੁਖਬੀਰ ਸਿੰਘ ਹਾਜ਼ਰ ਸਨ।

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ 47 ਮੌਤਾਂ

ਵਿਧਾਇਕ ਸੁਰਿੰਦਰ ਡਾਵਰ, ਦਰਸ਼ਨ ਬਰਾੜ, ਪ੍ਰਿੰਸੀਪਲ ਬੁੱਧ ਰਾਮ ਤੇ ਕੁਲਵੰਤ ਪੰਡੋਰੀ ਸਮੇਤ ਪੰਜਾਬ 'ਚ 1696 ਪਾਜ਼ੇਟਿਵ

ਜਾਫਰਪੁਰਾ ਦੇ ਸਰਪੰਚ ਦੀ ਮੌਤ ਤੋਂ ਬਾਦ ਲੋਕਾਂ ਨੇ ਟੈਸਟ ਕਰਵਾਉਣ ਤੋਂ ਕੀਤੀ ਨਾਂਹ, ਟੈਸਟ ਦੀ ਸਚਾਈ ਵਾਰੇ ਸੱਕ

ਸੰਧਵਾਂ ਨੇ ਕੋਰੋਨਾ ਵਾਈਰਸ ਦੇ ਮੰਦੇ ਨਜਰ ਧਰਨਾ ਚੁੱਕਿਆ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਵਿਧਾਇਕਾਂ ਦਾ ਕੋਰੋਨਾ ਦੀ ਲਪੇਟ 'ਚ ਆਉਣ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ, ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ, ਬੁਢਲਾਡਾ ਤੋਂ 'ਆਪ' ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਹਲਕਾ ਮਹਿਲ ਕਲਾਂ ਤੋਂ 'ਆਪ' ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉੱਥੇ ਦੀਨਾਨਗਰ 'ਚ ਡੀਐੱਸਪੀ ਦੇ ਗੰਨਮੈਨ 45 ਸਾਲਾ ਏਐੱਸਆਈ ਹਰੀਸ਼ ਕੁਮਾਰ ਕੋਰੋਨਾ ਤੋਂ ਜੰਗ ਹਾਰ ਗਏ। ਉਹ 24 ਅਗਸਤ ਨੂੰ ਪਾਜ਼ੇਟਿਵ ਆਏ ਸਨ ਤੇ ਉਨ੍ਹਾਂ ਦੀ ਬੁੱਧਵਾਰ ਨੂੰ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ 'ਚ ਬੁੱਧਵਾਰ ਨੂੰ 47 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਬੁੱਧਵਾਰ ਨੂੰ ਸੂਬੇ 'ਚ 1696 ਲੋਕ ਇਨਫੈਕਟਿਡ ਪਾਏ ਗਏ ਹਨ। ਸਭ ਤੋਂ ਜ਼ਿਆਦਾ ਲੁਧਿਆਣੇ 'ਚ 472 ਕੇਸ ਸਾਹਮਣੇ ਆਏ ਹਨ। ਪਟਿਆਲਾ 'ਚ 266 ਪਾਜ਼ੇਟਿਵ ਆਏ ਹਨ। ਇਸੇ ਤਰ੍ਹਾਂ ਜਲੰਧਰ 'ਚ 116 ਤੇ ਮੋਹਾਲੀ 'ਚ 86 ਲੋਕ ਪਾਜ਼ੇਟਿਵ ਪਾਏ ਗਏ ਹਨ। ਅੰਮਿ੍ਤਸਰ 'ਚ ਸੱਤ ਲੋਕ ਕੋਰੋਨਾ ਤੋਂ ਜੰਗ ਹਾਰ ਗਏ। ਪਟਿਆਲਾ 'ਚ ਵੀ ਪੰਜ ਲੋਕਾਂ ਦੀ ਮੌਤ ਹੋਈ ਹੈ। ਜਾਫਰਪੁਰਾ ਦੇ ਸਰਪੰਚ ਦੀ ਮੌਤ ਤੋਂ ਬਾਦ ਲੋਕਾਂ ਨੇ ਟੈਸਟ ਕਰਵਾਉਣ ਤੋਂ ਕੀਤੀ ਨਾਂਹ, ਟੈਸਟ ਦੀ ਸਚਾਈ ਵਾਰੇ ਸੱਕ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਜਾਫਰਪੁਰ ਦੇ ਸਰਪੰਚ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਕੋਰੋਨਾ ਟੈਸਟ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਬੁੱਧਵਾਰ ਨੂੰ ਪਿੰਡ 'ਚ ਟੈਸਟ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੇ ਪਿੰਡ 'ਚ ਦਾਖ਼ਲ ਨਹੀਂ ਹੋਣ ਦਿੱਤਾ। ਪਿੰਡ ਵਾਲਿਆਂ ਨੇ ਸ਼ੱਕ ਪ੍ਰਗਟਾਇਆ ਕਿ ਸਰਪੰਚ ਦੀ ਮੌਤ ਦਾ ਮਾਮਲਾ ਸ਼ੱਕੀ ਹੈ।

ਸੰਧਵਾਂ ਨੇ ਕੋਰੋਨਾ ਵਾਈਰਸ ਦੇ ਮੰਦੇ ਨਜਰ ਧਰਨਾ ਚੁੱਕਿਆ

ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਵਿਰੋਧ 'ਚ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਮਨਜੀਤ ਸਿੰਘ ਦੇ ਇਨਫੈਕਟਿਡ ਹੋਣ ਤੋਂ ਬਾਅਦ ਧਰਨਾ ਹਟਾ ਦਿੱਤਾ ਹੈ। ਮਨਜੀਤ ਸਿੰਘ ਬਿਲਾਸਪੁਰ ਵੀ ਪਿਛਲੇ ਦਿਨੀਂ ਇਸ ਧਰਨੇ 'ਚ ਸ਼ਾਮਲ ਹੋਏ ਸਨ। ਕੋਰੋਨਾ ਲਾਗ ਨੂੰ ਦੇਖਦਿਆਂ ਸੰਧਵਾਂ ਨੇ ਧਰਨਾ ਖ਼ਤਮ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਵਿਧਾਨ ਸਭਾ 'ਚ ਇਹ ਮਾਮਲਾ ਉਠਾਉਣਗੇ।

ਇਕ ਪ੍ਰਿਸ ਕਾਨਫ਼ਰੰਸ ਦੁਰਾਨ ਸਾਬਕਾ ਥਾਣਾ ਮੁਖੀ ਨੇ ਪੁਲੀਸ ਕਪਤਾਨ ਦੀ ਤੁਲਨਾ ਗੁਰੂ ਨਾਨਕ ਨਾਲ ਕੀਤੀ

ਫਾਜ਼ਿਲਕਾ, ਅਗਸਤ 2020 -(ਗੁਰਦੇਵ ਗਾਲਿਬ)- ਬੀਤੀ 19 ਅਗਸਤ ਨੂੰ ਅਮੀਰ ਖਾਸ ਪੁਲੀਸ ਵੱਲੋਂ ਨਾਕੇ ’ਤੇ ਮਾਮੇ-ਭਾਣਜੇ ਦੀ ਕੀਤੀ ਗਈ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਾਬਕਾ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਹਸਪਤਾਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਬੇਅਦਬੀ ਨੂੰ ਲੈ ਕੇ ਆਪਣੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਜਿੱਥੇ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਦੀ ਗੱਲ ਕੀਤੀ, ਉੱਥੇ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਪੁਲੀਸ ਕਪਤਾਨ ਨੂੰ ਗੁਰੂ ਨਾਨਕ ਦੇਵ ਦੇ ਸਮਾਨ ਵੀ ਦੱਸ ਦਿੱਤਾ।

ਥਾਣਾ ਅਮੀਰ ਖਾਸ ਦੇ ਅੰਮ੍ਰਿਤਧਾਰੀ ਸਾਬਕਾ ਥਾਣਾ ਮੁਖੀ ਗੁਰਸੇਵਕ ਸਿੰਘ ਵੱਲੋਂ ਆਪਣੇ ਕਪਤਾਨ ਨੂੰ ਗੁਰੂ ਨਾਨਕ ਦੇਵ ਦੇ ਸਮਾਨ ਕਹਿਣ ਦਾ ਮਾਮਲਾ ਗਰਮਾ ਗਿਆ ਹੈ। ਇਸ ਦਾ ਏਕਨੂਰ ਖਾਲਸਾ ਜਥੇਬੰਦੀ ਦੇ ਪ੍ਰਧਾਨ ਗੁਰਚਰਨ ਸਿੰਘ ਗੱਟੀ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਵਰਗਾ ਜੱਗ ’ਤੇ ਕੋਈ ਨਹੀਂ ਹੋ ਸਕਦਾ। ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਾਬਕਾ ਪੁਲੀਸ ਅਧਿਕਾਰੀ ਗੁਰਸੇਵਕ ਸਿੰਘ ਆਪਣੀ ਇਸ ਗਲਤੀ ਦੀ ਮੁਆਫੀ ਮੰਗੇ ਨਹੀਂ ਤਾਂ ਸਿੱਖ ਜਥੇਬੰਦੀਆਂ ਊਸ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।

ਥਾਣਾ ਅਮੀਰ ਖ਼ਾਸ ਦੇ ਸਾਬਕਾ ਐੱਸਐੱਚਓ ਗੁਰਸੇਵਕ ਸਿੰਘ ਨੇ ਕਿਹਾ ਕਿ ਉਸ ਨੇ ਪੁਲੀਸ ਕਪਤਾਨ ਨੂੰ ਇੱਕ ਚੰਗਾ ਇਨਸਾਨ ਹੋਣ ਨਾਤੇ ਇਹ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇ ਸਿੱਖ ਸੰਗਤ ਨੂੰ ਇਹ ਗੱਲ ਗਲਤ ਲੱਗੀ ਹੈ ਤਾਂ ਉਹ ਪੂਰੇ ਸਿੱਖ ਜਗਤ ਤੋਂ ਮੁਆਫੀ ਮੰਗਦੇ ਹਨ।

ਪੰਜਾਬ ’ਚ ਇਸ ਸਾਲ 31 ਦਸੰਬਰ ਤੱਕ ਚੱਲਣਗੇ ਮਿਆਦ ਪੁੱਗ ਚੁੱਕੇ ਡਰਾਈਵਿੰਗ ਲਾਇਸੈਂਸ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਕਾਰਨ ਰਾਜ ਵਿਚਲੇ ਵਾਹਨਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੈਧਤਾ 31 ਦਸੰਬਰ 2020 ਤੱਕ ਵਧਾ ਦਿੱਤੀ ਹੈ। ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ, ਆਰਸੀ ਜਾਂ ਪਰਮਿਟ, ਜੋ ਫਰਵਰੀ ਵਿਚ ਖਤਮ ਹੋ ਗਏ ਸਨ ਅਤੇ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਨਵਿਆਏ ਨਹੀਂ ਜਾ ਸਕੇ ਹੁਣ ਉਹ ਇਸ ਸਾਲ 31 ਦਸੰਬਰ ਤੱਕ ਵੈਧ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪਰਮਿਟ ਨਾਲ ਜੁੜੇ ਤਾਜ਼ਾ ਨਿਰਦੇਸ਼ ਜਾਰੀ ਕੀਤੇ ਹਨ ਤੇ ਇਸ ਤਹਿਤ ਰਾਜ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਵੀ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

ਪੰਜਾਬ ਅੰਦਰ ਕੋਰੋਨਾ ਮਹਾਮਾਰੀ ਭਿਆਨਕ ਰੂਪ ਵਿਚ ਹੋਇਆ 50 ਮੌਤ 

ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਚਾਰ ਵਿਧਾਇਕਾਂ ਸਮੇਤ 1270 ਪਾਜ਼ੇਟਿਵ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੋਰੋਨਾ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਦੇ ਸਾਬਕਾ ਵਾਈਸ ਚੇਅਰਮੈਨ ਡਾ. ਸੁਰੇਸ਼ ਟੰਡਨ ਸਮੇਤ 50 ਲੋਕਾਂ ਦੀ ਮੌਤ ਹੋ ਗਈ। ਲੁਧਿਆਣੇ ਦੇ ਐੱਸਪੀਐੱਸ ਹਸਪਤਾਲ 'ਚ ਸੋਮਵਾਰ ਰਾਤ ਨੂੰ 69 ਸਾਲਾ ਸੁਰੇਸ਼ ਟੰਡਨ ਦਾ ਦੇਹਾਂਤ ਹੋ ਗਿਆ। ਉਹ ਤਿੰਨ ਵਾਰ ਬੋਰਡ ਦੇ ਵਾਈਸ ਚੇਅਰਮੈਨ ਰਹੇ। ਉਧਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ, ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਰਾਜਪੁਰਾ ਦੇ ਵਿਧਾਇਕ ਹਰਿਦਆਲ ਸਿੰਘ ਕੰਬੋਜ ਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ 1270 ਲੋਕ ਮੰਗਲਵਾਰ ਨੂੰ ਕੋਰਨਾ ਇਨਫੈਕਟਿਡ ਪਾਏ ਗਏ। ਮੰਤਰੀ ਅਰੋੜਾ ਨੇ ਖੁਦ ਨੂੰ ਚੰਡੀਗੜ੍ਹ ਦੇ ਸਰਕਾਰੀ ਨਿਵਾਸ 'ਚ ਇਕਾਂਤਵਾਸ ਕਰ ਲਿਆ ਹੈ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਤਿੰਨ ਡਾਕਟਰ ਵੀ ਕੋਰੋਨਾ ਪਾਜ਼ੇਟਿਵ ਆਏ ਹਨ।

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੀ ਰੀਪੋਰਟ ਨੈਗੇਟਿਵ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੀ ਛੋਟੀ ਬੇਟੀ ਗੁਰਲੀਨ ਕੌਰ ਤੇ ਬੇਟੇ ਅਨੰਤਵੀਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਨੇ ਸੋਮਵਾਰ ਦੀ ਦੇਰ ਸ਼ਾਮ ਨੂੰ ਸਾਰਿਆਂ ਦੇ ਕੋਰੋਨਾ ਟੈਸਟ ਕਰਵਾਏ ਸਨ। ਦੱਸਿਆ ਜਾਂਦਾ ਹੈ ਕਿ ਸੁਖਬੀਰ ਦੀ ਵੱਡੀ ਬੇਟੀ ਹਰਕੀਰਤ ਕੌਰ ਪਿੰਡ ਬਾਦਲ 'ਚ ਨਹੀਂ ਹੈ, ਜਦਕਿ ਸਾਬਕਾ ਮੁੱਖ ਮੰਤਰੀ ਬਾਦਲ ਦੇ ਸੈਂਪਲ ਨਹੀਂ ਲਏ ਗਏ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਬਾਦਲ ਦੇ ਨਿਵਾਸ ਦੇ 11 ਸੁਰੱਖਿਆ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਵਿ ਪਾਈ ਗਈ ਸੀ। ਇਹ ਸਾਰੇ ਸੀਆਈਐੱਸਐੱਫ ਦੇ ਜਵਾਨ ਹਨ। ਪਿਛਲੇ ਸ਼ਨਿਚਰਵਾਰ ਨੂੰ ਇਕ ਐੱਸਪੀ ਤੋਂ ਇਲਾਵਾ ਪੰਜ ਸੁਰੱਖਿਆ ਮੁਲਾਜ਼ਮ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਇਸ ਤੋਂ ਪਹਿਲਾਂ ਵੀ ਸੀਆਈਐੱਸਐੱਫ ਦੀ ਇਕ ਮਹਿਲਾ ਏਐੱਸਆਈ ਤੋਂ ਇਲਾਵਾ ਉਨ੍ਹਾਂ ਦਾ ਇਕ ਰਸੋਈਆ ਵੀ ਕੋਰੋਨਾ ਇਨਫੈਕਟਿਡ ਮਿਲਿਆ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਬਾਦਲ ਨਿਵਾਸ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ।

ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਵਾਇਰਸ ’ਤੇ ਪਾਈ ਜਿੱਤ, ਰਿਪੋਰਟ ਆਈ ਨੈਗੇਟਿਵ

ਮੋਗਾ,ਅਗਸਤ 2020  (ਕਿਰਨ ਰੱਤੀ ) ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਕਰੋਨਾ ਵਾਇਰਸ ’ਤੇ ਉਸ ਸਮੇਂ ਜਿੱਤ ਹਾਸਿਲ ਕਰ ਲਈ ਜਦੋਂ ਟਰੂਨੈਟ ਮਸ਼ੀਨ ’ਤੇ ਲਏ ਗਏ ਟੈਸਟ ਦੀ ਰਿਪੋਰਟ ਨੈਗੇਟਿਵ ਆਈ । ਇਸ ਸਮੇਂ ਪਹਿਲੇ ਪ੍ਰਤੀਕ੍ਰਮ ਵਜੋਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਕਰੋਨਾ ’ਤੇ ਫਤਿਹ ਪਾਉਂਦਿਆਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਅਤੇ ਉਹਨਾਂ ਸਮੂਹ ਪੰਜਾਬੀਆਂ ਦੇ ਰਿਣੀ ਹਨ ਜਿਹਨਾਂ ਨੇ ਉਹਨਾਂ ਦੇ ਕਰੋਨਾ ਸੰਕਰਮਿਤ ਹੋਣ ’ਤੇ ਰੱਬ ਸੱਚੇ ਅੱਗੇ ਉਹਨਾਂ ਨੂੰ ਸਿਹਤਯਾਬ ਹੋਣ ਲਈ ਦੁਆਵਾਂ ਦਿੱਤੀਆਂ । ਉਹਨਾਂ ਆਖਿਆ ਕਿ ਉਹ ਡਾਕਟਰਾਂ ਅਤੇ ਸਿਹਤ ਅਮਲੇ ਵੱਲੋਂ ਦਿੱਤੀਆਂ ਸੇਵਾਵਾਂ ਲਈ ਵੀ ਧੰਨਵਾਦੀ ਹਨ । ਵਿਧਾਇਕ ਨੂੰ ਇਹ ਪੁੱਛੇ ਜਾਣ ’ਤੇ ਕਿ ਰਿਪੋਰਟ ਨੈਗੇਟਿਵ ਆਉਣ ’ਤੇ ਸਭ ਤੋਂ ਪਹਿਲਾਂ ਕਿਸ ਨੂੰ ਦੱਸਣ ਦੀ ਇੱਛਾ ਹੋਈ ਦੇ ਜਵਾਬ ਵਿਚ ਉਹਨਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਮੇਰੀ ਇਸ ਫਤਿਹ ਬਾਰੇ ‘ਮਿਸ਼ਨ ਫਤਿਹ’ ਦੇ ਰੂਹੇ ਰਵਾਂਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਜਾਵੇ ਕਿਉਂਕਿ ਮੇਰੇ ਬੀਮਾਰ ਹੋਣ ’ਤੇ ਜਿਸ ਕਦਰ ਉਹਨਾਂ ਆਪਣੇ ਪੁੱਤਰ ਵਾਂਗ ਮੇਰੀ ਮਿਜਾਜ਼ਪੁਰਸ਼ੀ ਕੀਤੀ ਅਤੇ ਮੇਰਾ ਹੌਂਸਲਾ ਵਧਾਇਆ ਉਹਨਾਂ ਪਲਾਂ ਤੋਂ ਬਾਅਦ ਮੇਰੀ ਸਿਹਤ ਦਿਨ ਬ ਦਿਨ ਸਾਜ਼ਗਾਰ ਹੁੰਦੀ ਗਈ। ਇਕਾਂਤਵਾਸ ਦੇ ਤਜ਼ਰਬੇ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਆਪਣਿਆਂ ਤੋਂ ਦੂਰ ਰਹਿਣਾ ਸੱਚਮੁੱਚ ਬਹੁਤ ਔਖਾ ਹੁੰਦੈ ਪਰ ਰਬ ਸੱਚੇ ਦਾ ਸ਼ੁਕਰਾਨਾ ਕਿ ਅੱਜ ਟੈਸਟ ਹੋਣ ਤੇ ਮੈਂ ਕਰੋਨਾ ਤੇ ਜਿੱਤ ਹਾਸਿਲ ਕਰਕੇ, ਮੁੜ ਤੋਂ ਆਪਣੇ ਵੱਡੇ ਪਰਿਵਾਰ ,ਮੋਗਾ ਹਲਕੇ ਦੇ ਆਪਣੇ ਲੋਕਾਂ ਵਿਚਕਾਰ ,ਖੜਾ ਹੋਣ ਦੇ ਕਾਬਲ ਹੋ ਗਿਆ ਹਾਂ । ਉਹਨਾਂ ਕਿਹਾ ਕਿ ਬੇਸ਼ੱਕ ਮੈਂ ਹੌਸਲੇ ਨਾਲ ਇਸ ਬਿਮਾਰੀ ਦਾ ਟਾਕਰਾ ਕੀਤਾ ਪਰ ਮੈਨੂੰ ਅਹਿਸਾਸ ਹੈ ਕਿ ਮੋਗੇ ਦੇ ਹਰ ਬਸ਼ਿੰਦੇ ਨੇ ਮੇਰੇ ਲਈ ਦਿਲੋਂ ਦੁਆਵਾਂ ਕੀਤੀਆਂ। ਉਹਨਾਂ ਭਾਵਕ ਹੁੰਦਿਆਂ ਆਖਿਆ ਕਿ ਇਕਾਂਤਵਾਸ ਵਿਚ ਪਏ ਪਏ ਕਈ ਵਾਰੀ ਉਹਨਾਂ ਦਾ ਗਲ ਭਰ ਆਓਂਦਾ ਸੀ ਤੇ ਸ਼ਾਇਦ ਅੱਖਾਂ ਚ ਨੀਰ ਵੀ ਆ ਜਾਂਦਾ ਸੀ, ਜਦੋਂ ਉਹ ਇਹ ਸੋਚਦੇ ਸਨ ਕਿ ਉਹਨਾਂ ਨੂੰ ਮੋਗਾ ਦੇ ਲੋਕ, ਕਿੰਨਾ ਪਿਆਰ ਬਖਸ਼ਦੇ ਨੇ । ਵਿਧਾਇਕ ਡਾ: ਹਰਜੋਤ ਨੇ ਆਖਿਆ ਕਿ ਉਹ ਤਮਾਮ ਉਮਰ ਆਪਣੇ ਪਿਆਰਿਆਂ ਦੇ ਰਿਣੀ ਰਹਿਣਗੇ ਜਿਹਨਾਂ ਦੀਆਂ ਅਰਦਾਸਾਂ ਸਦਕਾ ਉਹ ਸਿਹਤਯਾਬ ਹੋਏ ਨੇ,ਤੇ ਮੈਂ ਆਪਣੇ ਤੇ ਪੰਜਾਬੀਆਂ ਦੇ ਚਹੇਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਹਿ ਵਿਚ ਆਪਣਾ ਯੋਗਦਾਨ ਪਾਉਣ ਲਈ ਆਪਣਾ ਪਲਾਜ਼ਮਾ ਦੇਣ ਦੀ ਪੇਸਕਸ ਕਰਦਾਂ ਹਾਂ

ਸੇਵਾ ਮੁਕਤ ਤੇ ਸਮਾਜ ਸੇਵੀ ਮੁੱਖ ਅਧਿਆਪਕ ਦਰਬਾਰਾ ਸਿੰਘ ਮਹਿਲ ਕਲਾਂ ਵੱਲੋਂ ਆਪਣੇ 66 ਵਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ   

ਮਹਿਲ ਕਲਾ/ਬਰਨਾਲਾ-ਅਗਸਤ 2020-(ਗੁਰਸੇਵਕ ਸਿੰਘ ਸੋਹੀ)-ਉੱਘੇ ਸਮਾਜ ਸੇਵੀ ਸੇਵਾ ਮੁਕਤ ਮੁੱਖ ਅਧਿਆਪਕ ਦਰਬਾਰਾ ਸਿੰਘ ਮਹਿਲ ਕਲਾਂ ਨੇ ਆਪਣੇ 66 ਵੇ ਜਨਮ ਦਿਨ ਮਨਾਉਣ ਸਮੇਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰ ਮਹਿਲ ਕਲਾਂ ਵਿਖੇ ਵੱਖ ਵੱਖ ਥਾਵਾਂ ਉਪਰ ਪੌਦੇ ਲਗਾਏ ਗਏ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਹਿਲ ਕਲਾਂ ਜਗਤਾਰ ਸਿੰਘ ਰਾਏਸਰ ਨੇ ਸਮਾਜ ਸੇਵੀ ਤੇ ਸੇਵਾ ਮੁਕਤ ਮੁੱਖ ਅਧਿਆਪਕ ਦਰਬਾਰਾ ਸਿੰਘ ਮਹਿਲ ਕਲਾਂ ਵੱਲੋਂ ਆਪਣੇ ਜਨਮ ਦਿਨ ਤੇ ਪੌਦੇ ਲਗਾਉਣ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਡਿਊਟੀ ਕਰਦੇ ਸਮੇਂ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਦਿੱਤਾ ਉਥੇ ਸੇਵਾ ਮੁਕਤ ਦਰਬਾਰਾ ਸਿੰਘ ਵੱਲੋਂ ਸਮਾਜ ਸੇਵੀ ਗਤੀਵਿਧੀਆਂ ਵਿੱਚ ਵਧ ਚੜ੍ਹਕੇ ਦੇ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਦਰਬਾਰਾ ਸਿੰਘ ਮਹਿਲ ਕਲਾਂ ਦੇ ਵਾਂਗ ਆਪਣੇ ਜਨਮ ਦਿਨ ਤੇ ਵਧੇਰੇ ਪੌਦੇ ਲਗਾਉਣ ਲਈ ਅੱਗੇ ਆਉਣਾ ਚਾਹੀਦਾ।ਇਸ ਮੌਕੇ ਸਮੂਹ ਸਟਾਫ਼ ਵੱਲੋਂ ਸਮਾਜਸੇਵੀ ਦਰਬਾਰਾ ਸਿੰਘ ਮਹਿਲ ਕਲਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ।ਅਖੀਰ ਵਿੱਚ ਸਮਾਜ ਸੇਵੀ ਤੇ ਸੇਵਾ ਮੁਕਤ ਮਾਸਟਰ ਦਰਬਾਰਾ ਸਿੰਘ ਮਹਿਲ ਕਲਾਂ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਵਾਲੇ ਗੁਰਮੀਤ ਸਿੰਘ ਦਾ ਪਰਿਵਾਰ ਅਣਜਾਣ ਹੈ ਰੈਫਰੈਂਡਮ 2020 ਤੋਂ 

 

ਪੱਟੀ, ਅਗਸਤ 2020 -(ਜਨ ਸਕਤੀ ਬਿਉਰੋ) ਗੁਰਸਿੱਖ ਨੌਜਵਾਨ ਗੁਰਮੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਲੰਘੇ ਦਿਨ ਖਾਲਿਸਤਾਨ ਦੀ ਚੜ੍ਹਦੀ ਕਲਾ ਤੇ ਰੈਫਰੈਂਡਮ 2020 ਲਈ ਅਰਦਾਸ ਕੀਤੀ, ਪਰ ਉਸ ਦੇ ਪਰਿਵਾਰ ਨੇ ਇਨ੍ਹਾਂ ਦੋਵਾਂ ਮੁੱਦਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਹੋਣ ਦਾ ਦਾਅਵਾ ਕੀਤਾ ਹੈ। ਅਰਦਾਸ ਕਰਨ ਵਾਲੇ ਨੌਜਵਾਨ ਨੂੰ ਜਾਂਚ ਏਜੰਸੀਆਂ ਵੱਲੋਂ ਗ੍ਰਿਫਤਾਰ ਕਰਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਦੀ ਸੂਚਨਾ ਪਿੰਡ ਦੇ ਸਰਪੰਚ ਵੱਲੋਂ ਬੀਤੀ ਰਾਤ 9 ਵਜੇ ਦਿੱਤੀ ਗਈ ਸੀ।ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਤੌਰ ’ਤੇ ਨਹੀਂ ਸਗੋਂ ਮੀਡੀਆ ਰਾਹੀਂ ਗੁਰਮੀਤ ਸਿੰਘ ਦੇ ਅਰਦਾਸ ਕਰਨ ਦੀ ਸੂਚਨਾ ਮਿਲੀ ਸੀ, ਜਿਸ ਬਾਬਤ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ। ਅਰਦਾਸ ਕਰਨ ਵਾਲਾ ਨੌਜਵਾਨ ਗੁਰਮੀਤ ਸਿੰਘ ਪੁੱਤਰ ਲਛਮਣ ਸਿੰਘ ਦਾ ਪੂਰਾ ਪਰਿਵਾਰ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੰਦਰ ਪਿਛਲੇ 20 ਸਾਲਾਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਿਹਾ ਹੈ। ਇਹ ਇਕ ਘਰੇਲੂ ਸਧਾਰਨ ਪਰਿਵਾਰ ਹੈ। ਗੁਰਮੀਤ ਸਿੰਘ (26) ਦੇ ਪਿਤਾ ਲਛਮਣ ਸਿੰਘ ਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਮੀਤ ਸਿੰਘ ਦਾ 22 ਅਗਸਤ ਦੀ ਸ਼ਾਮ ਪੰਜ ਵਜੇ ਦੇ ਕਰੀਬ ਫੋਨ ਆਇਆ ਸੀ, ਪਰ ਉਸ ਤੋਂ ਬਾਅਦ ਮੋਬਾਈਲ ਫੋਨ ਬੰਦ ਹੋ ਗਿਆ। ਬੀਤੀ ਰਾਤ ਤੋਂ ਪੂਰਾ ਪਰਿਵਾਰ ਚਿੰਤਤ ਹੈ। ਪਰਿਵਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਕਰੀਬ ਅੱਠ ਨੌ ਮਹੀਨੇ ਪਹਿਲਾਂ ਕਰਤਾਰਪੁਰ ਨਜ਼ਦੀਕ ਕਿਸੇ ਪਿੰਡ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾਉਣ ਗਿਆ ਸੀ। ਉਹ ਮਹੀਨੇ ਬਾਅਦ ਘਰ ਵਾਪਸ ਆਉਦਾ ਸੀ ਤੇ ਹੁਣ ਵੀ ਗੁਰਮੀਤ ਸਿੰਘ ਇੱਕ ਮਹੀਨਾ ਪਹਿਲਾਂ ਘਰ ਆਇਆ ਸੀ। ਪਰਿਵਾਰ ਨੂੰ ਹਾਲਾਂਕਿ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪੁੱਤ ਕਿਸ ਪਿੰਡ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ। ਪਰਿਵਾਰ ਨੇ ਸਿੱਖ ਫਾਰ ਜਸਟਿਸ ਵੱਲੋਂ ਰਿਫਰੈਂਡਮ 2020 ਅਤੇ ਖਾਲਿਸਤਾਨੀ ਲਹਿਰਾਂ ਅੰਦਰ ਗੁਰਮੀਤ ਸਿੰਘ ਦੀ ਸ਼ਮੂਲੀਅਤ ਬਾਰੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰਸਿੱਖ ਹੈ ਅਤੇ ਗੁਰੂ ਘਰ ਨੂੰ ਸਮਰਪਿਤ ਹੈ। ਪਰਿਵਾਰ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਗੁਰਮੀਤ ਸਿੰਘ ਦੀ ਸੂਚਨਾ ਦਿੱਤੀ ਜਾਵੇ ਤੇ ਉਹਦੀ ਘਰ ਵਾਪਸੀ ਯਕੀਨੀ ਬਣਾਈ ਜਾਵੇ।

267 ਸਰੂਪਾਂ ਦਾ ਮਾਮਲੇ ਚ 2016 ਦੀ ਅੰਤ੍ਰਿੰਗ ਕਮੇਟੀ ਅਤੇ ਮੁੱਖ ਸਕੱਤਰ ਤਲਬ, ਸਪੱਸ਼ਟੀਕਰਨ ਦੇਣ ਦੇ ਆਦੇਸ਼

1000 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼

ਸ਼੍ਰੋਮਣੀ ਕਮੇਟੀ ਅੰਤ੍ਰਿੰਗ ਕਮੇਟੀ ਸੱਦ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਕਾਰਵਾਈ ਦੇ ਆਦੇਸ਼

ਪਾਵਨ ਸਰੂਪਾਂ ਦੀ ਛਪਾਈ ਨੂੰ ਲੈ ਕੇ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਇਕ ਮਹੀਨੇ ਅੰਦਰ ਸਪੱਸ਼ਟੀਕਰਨ ਦੇਣ

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਵੀ ਪਿਆ ਮਤਾ

ਸੁੱਚਾ ਸਿੰਘ ਲੰਗਾਹ ਨੂੰ ਨਹੀਂ ਮਿਲੀ ਮੁਆਫ਼ੀ, ਸੰਗਤ ਮਿਲਵਰਤਣ ਨਾ ਰੱਖੇ

ਗਿਆਨੀ ਇਕਬਾਲ ਸਿੰਘ ਦੇ ਬਿਆਨਾਂ ‘ਤੇ ਪ੍ਰਗਟਾਈ ਅਸਹਿਮਤੀ

ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਮੁਆਫ਼ੀ ਮੰਗਣ 

ਭਾਈ ਢੱਡਰੀਆਂ ਵੱਲੋਂ ਮੁਆਫ਼ੀ ਨਾ ਮੰਞਣ ਦੀ ਸੂਰਤ ‘ਚ ਧਾਰਮਕ ਸਮਾਗਮਾਂ ਦਾ ਹੋਵੇ ਬਾਈਕਾਟ - ਪੰਜ ਸਿੰਘ ਸਾਹਿਬਾਨ  

ਅੰਮ੍ਰਿਤਸਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ 267 ਸਰੂਪਾਂ ਦੇ ਮਾਮਲੇ ਸਮੇਤ ਕਈ ਵੱਖ ਵੱਖ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ 267 ਸਰੂਪਾਂ ਦੇ ਮਾਮਲੇ ‘ਚ 1000 ਹਜ਼ਾਰ ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਮੇਨਟੇਨ ਨਹੀ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ‘ਤੇ 2016 ਦੀ ਸਮੁੱਚੀ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਚਾਤਾਪ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਅਤੇ ਚੀਫ ਸਕੱਤਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।

ਉਨ੍ਹਾਂ ਦੱਸਿਆ ਕਿ ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੀਕ ਆਡਿਟ ਵੀ ਨਹੀਂ ਕਰਵਾਇਆ ਗਿਆ। ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਪੰਜ ਸਿੰਘ ਸਾਹਾਬਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ - ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ।ਇਸ ਤੋਂ ਇਲਾਵਾ ਕੁਝ ਅਧਿਕਾਰੀਆਂ - ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਅਤੇ ਇੱਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ। ਮਿਤੀ 18-08-2015 ਤੋਂ 31-05-2020 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿਚ ਸਟੋਕ ਲੈਜਰ ਵਿਚੋਂ 267 ਸਰੂਪ ਘੱਟ ਹਨ। ਇਸ ਸਮੇਂ ਦੌਰਾਨ ਬਿੱਲਾਂ ਤੇ ਡੂੱਚਾਂ ਵਿਚ ਵੀ ਕਾਫੀ ਅੰਤਰ ਹੈ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਕਥਨਾ ਦੇ ਸਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾ ਦੀ ਸਬ-ਕਮੇਟੀ ਦੀ ਪੁੱਜੀ ਰਿਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ (ਜੇਕਰ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜਿੰਮੇਵਾਰ ਹੋਵੇਗਾ), ਨਾ ਇਸ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ।ਜੇਕਰ ਅੱਜੇ ਵੀ ਇਹ ਬਾਜ ਨਾ ਆਇਆਂ ਤਾਂ ਇਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸਬੰਧ ਵਿਚ ਸ਼ਕਾਇਤਾਂ ਪੁੱਜੀਆਂ ਸਨ। ਜਿਸ ਦੀ ਇਸ ਨੂੰ ਪੱਤ੍ਰਿਕਾ ਨੰਬਰ ਅ:ਤ/19/370 ਮਿਤੀ 06-01-2020 ਰਾਹੀਂ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜੋ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ।

ਸੰਗਤਾਂ ਵੱਲੋਂ ਪੁੱਜੀਆਂ ਸ਼ਕਾਇਤਾਂ ਹਨ ਕਿ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ, ਬੀ.ਸੀ (ਕਨੇਡਾ) ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 09-05-1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ।ਇਨ੍ਹਾਂ ਨੇ ਬਿਨ੍ਹਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ।ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕਨੇਡਾ ਨਿਵਾਸੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ। ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ-ਸਰੀ, ਬੀ.ਸੀ ਕਨੇਡਾ ਵਿਖੇ ਮੁਹਤਬਾਰ ਸਿੱਖਾਂ ਦੀ ਹਾਜਰੀ ਵਿਚ ਸੁਭਾਇਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੀਕ ਦੀ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।

ਪਿਛਲੇ ਦਿਨੀਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ À-ਫਾਰਮ ਸਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ।ਬਾਰ-ਬਾਰ ਪਤ੍ਰਿਕਾਵਾਂ ਭੇਜਣ ਤੇ ਵੀ ਇਨ੍ਹਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਅਤੇ ਅਹੁਦੇਦਾਰ ਸਬੰਧਤ ਜਾਣਕਾਰੀ ਲੈ ਕੇ ਖੁਦ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜਰ ਹੋਣ।

ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ਓੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ।ਜਦ ਕਿ ਇਹ ਉਹ ਅਸਥਾਨ ਨਹੀਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ।ਪਹਿਲਾਂ ਵੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜੁਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ।ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਬਾਬਾ ਸ਼ਮਸ਼ੇਰ ਸਿੰਘ ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫੀ ਨਹੀ ਹੈ।ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।

ਸਾਬਕਾ ਜਥੇਦਾਰ ਗਿ: ਇਕਬਾਲ ਸਿੰਘ ਨੇ ਅੱਯੁਧਿਆ ਵਿਖੇ ਸਮਾਗਮ ਵਿਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆ ਕਿਹਾਨ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਅਤੇ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।

ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨਾਂ ਵਿਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਚਿੱਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ ਹੈ।ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ।ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ।ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ।ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੂਚੇਤ ਰਹਿਣ।

ਪੰਜਾਬ 'ਚ  ਪਿਛਲੇ 24 ਘੰਟਿਆਂ ਦੁਰਾਨ 36 ਦੀ ਮੌਤ, 1233 ਨਵੇਂ ਕੇਸ

ਚੰਡੀਗੜ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸੂਬੇ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵਿਚ ਐਤਵਾਰ ਨੂੰ ਕੁਝ ਕਮੀ ਆਈ ਹੈ। ਹਾਲਾਂਕਿ ਮਰਨ ਵਾਲਿਆਂ ਦਾ ਅੰਕੜਾ ਪਹਿਲਾਂ ਦੀ ਤਰ੍ਹਾਂ ਵੱਧ ਰਿਹਾ ਹੈ। ਐਤਵਾਰ ਨੂੰ 1233 ਲੋਕ ਇਨਫੈਕਟਿਡ ਪਾਏ ਗਏ ਅਤੇ 36 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸਦੇ ਨਾਲ ਹੀ ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 41,295 ਅਤੇ ਮੌਤਾਂ ਦਾ ਅੰਕੜਾ 1091 ਹੋ ਗਿਆ ਹੈ। ਐਤਵਾਰ ਨੂੰ ਵੀ ਲੁਧਿਆਣਾ ਵਿਚ ਹੀ ਸਭ ਤੋਂ ਜ਼ਿਆਦਾ 242 ਲੋਕ ਪਾਜ਼ੇਟਿਵ ਪਾਏ ਗਏ ਹਨ, ਜਦਕਿ ਨੌਂ ਲੋਕਾਂ ਦੀ ਮੌਤ ਵੀ ਦਰਜ ਹੋਈ ਹੈ। ਇਸ ਤੋਂ ਇਲਾਵਾ ਪਟਿਆਲਾ ਵਿਚ ਵੀ 188 ਲੋਕ ਇਨਫੈਕਟਿਡ ਅਤੇ ਨੌਂ ਲੋਕਾਂ ਦੀ ਮੌਤ ਹੋਈ ਹੈ। ਮੋਹਾਲੀ ਵਿਚ ਵੀ ਹੁਣ ਤਕ ਦੇ ਸਭ ਤੋਂ ਜ਼ਿਆਦਾ 141 ਮਰੀਜ਼ ਐਤਵਾਰ ਨੂੰ ਪਾਜ਼ੇਟਿਵ ਪਾਏ ਗਏ ਹਨ। ਇੱਥੇ ਚਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਦੂਜੇ ਪਾਸੇ, ਜਲੰਧਰ ਵਿਚ ਐਤਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ। ਇੱਥੇ 70 ਲੋਕ ਪਾਜ਼ੇਟਿਵ ਅਤੇ ਤਿੰਨ ਲੋਕਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇਨਫੈਕਟਿਡਾਂ ਵਿਚ ਅਜਨਾਲਾ ਦੇ ਐੱਸਡੀਐੱਮ ਦੀਪਕ ਭਾਟੀਆ ਅਤੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਕਾਲਜ ਆਫ ਬੇਸਿਕ ਸਾਇੰਸ ਅਤੇ ਹਿਊਮੈਨੀਟੀਜ਼ ਦੇ ਡਿਪਾਰਟਮੈਂਟ ਆਫ ਮਾਈਕ੍ਰੋਬਾਇਓਲੌਜੀ ਵਿਚ ਕਾਰਜਸ਼ੀਲ ਸੀਨੀਅਰ ਵਿਗਿਆਨੀ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹਨ। ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਕਿਹਾ ਹੈ ਕਿ ਕੋਰੋਨਾ ਕੇਸ ਆਉਣ ਦੀ ਵਜ੍ਹਾ ਨਾਲ ਕਾਲਜ ਦੀ ਬਿਲਡਿੰਗ ਵਿਚ ਪੈਂਦੇ ਡਿਪਾਰਟਮੈਂਟ ਆਫ ਕੈਮਿਸਟਰੀ, ਬਾਇਓ-ਕੈਮਿਸਟਰੀ, ਮਾਈਕ੍ਰੋਬਾਇਓਲੌਜੀ, ਜ਼ੂਲੌਜੀ, ਬੌਟਨੀ ਅਤੇ ਮੈਥ 28 ਅਗਸਤ ਤਕ ਬੰਦ ਰਹਿਣਗੇ। ਡੀਨ ਦਫ਼ਤਰ ਵੀ ਬੰਦ ਰਹੇਗਾ। ਇਸ ਦੌਰਾਨ ਫੈਕਲਟੀ ਅਤੇ ਸਟਾਫ ਵਰਕ ਫਰਾਮ ਹੋਮ ਕਰਨਗੇ।  

ਢੱਡਰੀਆਂ ਵਾਲੇ ਬਾਰੇ ਅਕਾਲ ਤਖ਼ਤ ਵਲੋਂ ਕਰਾਈ ਜਾਂਚ ਮੁਕੰਮਲ

ਜਾਂਚ ਟੀਮ ਵੱਲੋਂ ਸੌਂਪੀ ਰਿਪੋਰਟ ’ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਹੋ ਸਕਦਾ ਵਿਚਾਰ- ਵਟਾਂਦਰਾ

  
ਅੰਮ੍ਰਿਤਸਰ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ’ਤੇ ਭਲਕੇ ਹੋਣ ਵਾਲੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਸਬੰਧੀ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ। ਇਹ ਜਾਂਚ ਟੀਮ ਪਿਛਲੇ ਵਰ੍ਹੇ ਅਕਤੂਬਰ 2019 ਵਿਚ ਬਣਾਈ ਗਈ ਸੀ, ਜਿਸ ਵਿਚ ਪੰਜ ਸਿੱਖ ਵਿਦਵਾਨ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿਚ ਪ੍ਰਿੰਸੀਪਲ ਅਮਰਜੀਤ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਪ੍ਰਭਜੋਤ ਕੌਰ, ਡਾ. ਪਰਮਵੀਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਸ਼ਾਮਲ ਸਨ। ਇਸ ਕਮੇਟੀ ਵਲੋਂ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਵੀ ਤਿੰਨ ਮੀਟਿੰਗਾਂ ਆਨਲਾਈਨ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮੁਲਾਕਾਤ ਵਾਸਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਸੱਦਿਆ ਗਿਆ ਸੀ ਤਾਂ ਜੋ ਉਸ ਨਾਲ ਗੱਲਬਾਤ ਕਰਕੇ ਉਸ ਖ਼ਿਲਾਫ਼ ਆਈਆਂ ਸ਼ਿਕਾਇਤਾਂ ਸਬੰਧੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਪਰ ਸਿੱਖ ਪ੍ਰਚਾਰਕ ਕਿਸੇ ਵੀ ਮੀਟਿੰਗ ਵਿਚ ਨਹੀਂ ਪੁੱਜਾ ਹੈ। ਪੰਜ ਮੈਂਬਰੀ ਕਮੇਟੀ ਵਲੋਂ ਦਿੱਤੀ ਗਈ ਜਾਂਚ ਰਿਪੋਰਟ ਵਿਚ ਇਨ੍ਹਾਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਸਿੱਖ ਪ੍ਰਚਾਰਕ ਨੂੰ ਭੇਜੇ ਗਏ ਸੱਦਾ ਪੱਤਰ ਅਤੇ ਉਸ ਵਲੋਂ ਮੀਟਿੰਗ ਲਈ ਕੋਈ ਹੁੰਗਾਰਾ ਨਾ ਭਰੇ ਜਾਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਵਿਚ ਸਿੱਖ ਪ੍ਰਚਾਰਕ ਖ਼ਿਲਾਫ਼ ਪੰਥਕ ਰਵਾਇਤਾਂ ਮੁਤਾਬਕ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ। 

ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ

ਮੀਟਿੰਗ ਵਿਚ 267 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ, ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ, ਚੀਫ਼ ਖ਼ਾਲਸਾ ਦੀਵਾਨ ਦੇ ਗ਼ੈਰ-ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ ਅਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਵਲੋਂ ਆਪਣੇ ਪੱਧਰ ’ਤੇ ਮੁਆਫ਼ੀ ਦਿੱਤੇ ਜਾਣ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ।

ਖਾਲਸਾ ਮੱਲ੍ਹੇ ਵਾਲੇ ਨੇ ਗਰੀਬ ਲੜਕੀ ਦੇ ਵਿਆਹ ਤੇ ਜਰੂਰਤਮੰਦ ਸਮਾਨ ਦਿੱਤਾ

ਸਹੀ ਸਮੇ ਤੇ ਦਿੱਤਾ ਗਿਆ ਦਾਨ ਲੇਖੇ ਲੱਗਦਾ-ਗੁਰਪਿੰਦਰ ਸਿੰਘ ਖਾਲਸਾ

ਹਠੂਰ 23 ਅਗਸਤ (ਨਛੱਤਰ ਸੰਧੂ)ਛੋਟੀ ਉਮਰੇ ਵੱਡੀਆ ਮੱਲਾਂ ਮਾਰਨ ਵਾਲਾ ਪਿੰਡ ਮੱਲ੍ਹਾ ਦਾ ਅੰਮ੍ਰਿਤਧਾਰੀ ਸਿੱਖ ਨੋਜਵਾਨ ਗੁਰਪਿੰਦਰ ਸਿੰਘ ਖਾਲਸਾ ਗਰੀਬ ਅਤੇ ਲੋੜਵੰਦ ਪਰਿਵਾਰਾ ਦੀ ਲੰਬੇ ਸਮੇ ਤੋ ਨਰਿੰਤਰ ਸਹਾਇਤਾ ਕਰਦਾ ਆ ਰਿਹਾ ਹੈ।ਅੱਜ ਹਠੂਰ ਵਿਖੇ ਗੱਲਬਾਤ ਕਰਦਿਆ ਖਾਲਸਾ ਮੱਲ੍ਹੇ ਵਾਲਿਆ ਨੇ ਦੱਸਿਆ ਕਿ ਗਰੀਬਾ ਅਤੇ ਬੇਸਹਾਰਾ ਦੀ ਮਦਦ ਕਰਨਾ ਮੈਨੂੰ ਬਚਪਨ ਤੋ ਹੀ ਮਾਤਾ-ਪਿਤਾ ਤੋ ਗੁੜ੍ਹਤੀ ਮਿਲੀ ਹੈ,ਜਿੱਥੇ ਵੀ ਲੋੜਵੰਦ ਇਨਸਾਨ ਨੂੰ ਜਰੂਰਤ ਹੁੰਦੀ ਹੈ,ਮੈਥੋ ਉਸ ਦੀ ਮਦਦ ਕਰੇ ਬਿਨਾ ਮੈਨੂੰ ਚੈਨ ਨਹੀ ਆਉਦਾ।ਇਹ ਸਾਰਾ ਪ੍ਰਤਾਪ ਐਨ[ਆਰ[ਆਈ ਵੀਰਾ ਦਾ ਹੈ,ਜੋ ਆਪਣੀ ਨੇਕ ਕਮਾਈ ਵਿੱਚੋ ਦਸੌਦ ਕੱਢਕੇ ਇਹ ਪੁੰਨ ਅਤੇ ਦਾਨ ਦਾ ਕੰਮ ਕਰ ਰਹੇ ਹਨ।ਮੈ ਤਾ ਇੱਕ ਗਰੀਬ ਪਰਿਵਾਰਾ ਦੀ ਸਹਾਇਤਾ ਕਰਨ ਵਿੱਚ ਇੱਕ ਸਾਧਨ ਹਾ।ਖਾਲਸਾ ਮੱਲ੍ਹੇ ਵਾਲੇ ਨੇ ਅੱਗੇ ਦੱਸਿਆ ਕਿ ਹਠੂਰ ਦੇ ਨੇੜਲੇ ਪਿੰਡ ਸੱਦੋਵਾਲ ਵਿਖੇ ਬਾਪ ਦੇ ਸਾਏ ਤੋ ਬਿਨਾਂ ਇੱਕ ਅਤੀ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ 30 ਅਗਸਤ ਨੂੰ ਹੋਣਾ ਹੈ,ਜਿਸ ਦੇ ਵਿੱਚ ਸਾਡੀ ਟੀਮ ਨੇ ਯੋਗਦਾਨ ਪਾਉਦਿਆ ਅੱਜ ਲੜਕੀ ਦੇ ਵਿਆਹ ਲਈ ਫਰਨੀਚਰ ਅਤੇ ਹੋਰ ਲੋੜਵੰਦ ਸਮਾਨ ਦਿੱਤਾ ਹੈ।ਅਖਰਿ ਖਾਲਸਾ ਮੱਲ੍ਹੇ ਵਾਲੇ ਨੇ ਕਿਹਾ ਕਿ ਦਾਨ ਸਾਨੂੰ ਉਥੇ ਦੇਨਾ ਚਾਹੀਦਾ ਹੈ,ਜਿੱਥੇ ਲੋੜ ਹੋਵੇ ਅਤੇ ਦਾਨੀਆ ਵੱਲੋ ਭੇਜਿਆ ਗਿਆ ਦਸਵੰਦ ਵੀ ਲੇਖੇ ਲੱਗੇ।