You are here

ਪੰਜਾਬ

ਬੀ ਕੇ ਯੂ ਸਿੱਧੂਪੁਰ ਵੱਲੋਂ 10 ਅਗਸਤ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਫ਼ੈਸਲਿਆਂ ਖਿਲਾਫ਼ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ 

ਕਿਸਾਨਾਂ ਵੱਲੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਝੰਡਾ ਮਾਰਚ ਕਰਕੇ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕੀਤੀਆਂ.ਸਹਿਜੜਾ ਕਲਾਲ ਮਾਜਰਾ ਗਾਂਧੀ                                                  

ਮਹਿਲ ਕਲਾਂ/ਬਰਨਾਲਾ -ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਮਹਿਲ ਕਲਾਂ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਦੀ ਅਗਵਾਈ ਹੇਠ ਸੂਬਾ ਕਮੇਟੀ ਦੇ ਸੱਦੇ ਉੱਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈੱਸਾ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ 10 ਅਗਸਤ ਨੂੰ ਸ਼ੁਰੂ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਪਿੰਡ ਖਿਆਲੀ ਕੁਰੜ ਮਨਾਲ ਮਾਂਗੇਵਾਲ ਠੁੱਲੀਵਾਲ ਗੁੰਮਟੀ ਗੁਰਮ ਹਮੀਦੀ ਵਜੀਦਕੇ ਕਲਾਂ ,ਵਜੀਦਕੇ ਖ਼ੁਰਦ, ਸਹੌਰ ,ਮਹਿਲ ਖ਼ੁਰਦ, ਪੰਡੋਰੀ ,ਛਾਪਾ ਲੋਹਗੜ੍ਹ ,ਹਰਦਾਸਪੁਰਾ, ਕੁਤਬਾ, ਬਾਹਮਣੀਆਂ ,ਨਿਹਾਲੂਵਾਲ, ਗੰਗੋਹਰ ਆਦਿ ਪਿੰਡਾਂ ਅੰਦਰ ਝੰਡਾ ਮਾਰਚ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਇਸ ਮੌਕੇ ਜਥੇਬੰਦੀ ਦੇ ਜਿਲ੍ਹਾ  ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਜਰਨਲ ਸਕੱਤਰ ਨਛੱਤਰ ਸਿੰਘ ਸਹੌਰ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਕਮੇਟੀ ਦੇ ਸੱਦੇ ਉੱਪਰ 10 ਅਗਸਤ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਫ਼ੈਸਲਿਆਂ ਖਿਲਾਫ਼ ਸ਼ੁਰੂ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਪਿੰਡਾਂ ਅੰਦਰ ਝੰਡਾ ਮਾਰਚ ਕਰਕੇ ਜੇਲ੍ਹ ਭਰੋ ਅੰਦੋਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਦੇ ਉਜਾੜੇ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ 10 ਅਗਸ਼ਤ ਤੋ ਰਾਜ ਭਰ ਅੰਦਰ ਸ਼ੁਰੂ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਜੇਲ ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਸਹਿਜੜਾ ,ਯਾਦਵਿੰਦਰ ਸਿੰਘ ਚੁਹਾਣਕੇ, ਗੁਰਪ੍ਰੀਤ ਸਿੰਘ ਸਹੌਰ, ਪਵਿੱਤਰ ਸਿੰਘ ,ਸੁਖਦੇਵ ਸਿੰਘ ਖਿਆਲੀ, ਮੋਹਨ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਸਹੌਰ, ਪਵਿੱਤਰ ਸਿੰਘ ਚੁਣਹਾਣਕੇ ਖੁਰਦ ,ਨੰਬਰਦਾਰ ਮਹਿੰਦਰ ਸਿੰਘ, ਰਘਵੀਰ ਸਿੰਘ ,ਦਰਸ਼ਨ ਸਿੰਘ ਕਲਾਲ ਮਾਜਰਾ, ਨੇਕ, ਦਰਸ਼ਨ ਸਿੰਘ ਭਾਈ, ਮਨਜੀਤ ਸਿੰਘ ਸਹਿਜੜਾ, ਹਰਦਿਆਲ ਸਿੰਘ ਹਰਦਾਸਪੁਰਾ, ਬਲਦੇਵ ਸਿੰਘ ਮੂੰਮ ,ਭੋਲਾ ਸਿੰਘ ਕਲਾਲਾ ,ਮਹਿੰਦਰ ਸਿੰਘ ਕੁਰੜ ,ਜੋਰਾ ਸਿੰਘ ਸਹਿਜੜਾ ,ਮੋਹਨ ਸਿੰਘ ਮੂੰਮ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।

ਬੀ ਕੇ ਯੂ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜ ਕੇ ਡਟ ਕਿ ਵਿਰੋਧ ਕੀਤਾ ਜਾਵੇਗਾ.ਪ੍ਰਧਾਨ ਨਿਰਭੈ ਸਿੰਘ   

8 ਅਗਸਤ ਨੂੰ ਮੰਤਰੀਆਂ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਹਲਕਾ ਪੱਧਰ ਤੇ ਮੰਗ ਪੱਤਰ ਦਿੱਤੇ ਜਾਣਗੇ                                                       

ਮਹਿਲ ਕਲਾਂ/ਬਰਨਾਲਾ-ਅਗਸਤ-(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਪਿੰਡ ਛੀਨੀਵਾਲ ਕਲਾਂ ਵਿਖੇ ਮੀਟਿੰਗ ਹੋਈ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਉੱਪ ਪ੍ਰਧਾਨ ਜਗਤਾਰ ਸਿੰਘ ਛੀਨੀਵਾਲ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀਆਂ ਹਦਾਇਤਾਂ ਅਨੁਸਾਰ ਜਥੇਬੰਦੀ ਤੇ ਜ਼ਿਲ੍ਹਾ ਬਰਨਾਲਾ ਇਕਾਈ ਦੇ ਵਰਕਰਾਂ ਤੇ ਆਗੂਆਂ ਵੱਲੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਅਤੇ ਪੱਗਾਂ ਉਪਰ ਕਾਲੀਆਂ ਪੱਟੀਆਂ ਲਗਾ ਕੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜ ਕੇ ਡਟਕਿ ਵਿਰੋਧ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਸਬੰਧੀ ਜ਼ਿਲ੍ਹਾ ਪੱਧਰ ਤੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ 8 ਅਗਸਤ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਆਰਡੀਨੈਂਸਾਂ ਅਤੇ ਕਿਸਾਨ ਤੇ ਮਜਦੂਰ ਵਿਰੋਧੀ ਫ਼ੈਸਲਿਆਂ ਨੂੰ ਵਾਪਸ ਕਰਵਾਉਣ ਹਲਕਾ ਪੱਧਰ ਦੇ ਮੰਤਰੀਆਂ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਮੰਗ ਪੱਤਰ ਦੇਣ ਉਪਰੰਤ ਹੀ ਪਿੰਡ ਪੱਧਰ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਦੇ ਪ੍ਰੋਗਰਾਮ ਉਲੀਕੇ ਜਾਣਗੇ ਉਨ੍ਹਾਂ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ਅਖੀਰ ਵਿੱਚ ਮੀਟਿੰਗ ਉਪਰੰਤ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਕਿਸਾਨ ਵਿਰੋਧੀ ਫ਼ੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਇਸ ਮੌਕੇ ਕਿਸਾਨ ਆਗੂ ਗੁਰਦੀਪ ਸਿੰਘ ਗਹਿਲ, ਮੁਖ਼ਤਿਆਰ ਸਿੰਘ ਬੀਹਲਾ, ਜੱਗਾ ਸਿੰਘ ਗਹਿਲ, ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ।

ਰੱਖੜੀ ਦਾ ਤਿਉਹਾਰ

ਭਾਈ ਭੈਣ ਦਾ ਪਿਆਰ

 ਪਿੰਡ ਛੀਨੀਵਾਲ ਖੁਰਦ ਵਿਖੇ ਕਰਜ਼ਾ ਮੁਕਤ ਔਰਤ ਸੰਘਰਸ਼ ਕਮੇਟੀ ਵੱਲੋਂ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਰੋਸ ਵਜੋਂ ਅਰਥੀ ਫੂਕ ਮੁਜ਼ਾਹਰਾ ਕੀਤੇ 

ਔਰਤਾਂ ਤੋਂ ਜਬਰੀ ਕਿਸਤਾ ਵਸੂਲਣ ਤੇ ਤੰਗ ਪ੍ਰੇਸ਼ਾਨ ਕਰਨ ਦਾ ਕੰਮ ਬੰਦ ਨਾ ਕੀਤਾ ਤਾਂ ਜਥੇਬੰਦੀ ਅਗਲਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ.ਕੁਲਵੰਤ ਕੌਰ ਸੱਦੋਵਾਲ ਚਰਨਜੀਤ ਕੌਰ ਛੀਨੀਵਾਲ ਖੁਰਦ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਕਰਜ਼ਾ ਮੁਕਤ ਔਰਤ ਸੰਘਰਸ਼ ਕਮੇਟੀ ਵੱਲੋਂ ਜਥੇਬੰਦੀ ਦੀ ਆਗੂ ਚਰਨਜੀਤ ਕੌਰ ਛੀਨੀਵਾਲ ਅਤੇ ਕੁਲਵੰਤ ਕੌਰ ਸੱਦੋਵਾਲ ਦੀ ਅਗਵਾਈ ਹੇਠ ਜਥੇਬੰਦੀ ਦੀਆਂ ਆਗੂਆਂ ਵੱਲੋਂ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਪਿੰਡ ਛੀਨੀਵਾਲ ਖੁਰਦ ਵਿਖੇ ਰੋਸ ਵਜੋਂ ਅਰਥੀ ਫੂਕ ਮੁਜ਼ਾਹਰਾ ਕਰਕੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਮੰਗ ਕੀਤੀ ਇਸ ਮੌਕੇ ਕਰਜ਼ਾ ਮੁਕਤ ਔਰਤ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਸੱਦੋਵਾਲ ,ਚਰਨਜੀਤ ਕੌਰ ਛੀਨੀਵਾਲ ਖੁਰਦ ,ਪ੍ਰਮੋਦ ਕੌਰ ਸੱਦੋਵਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਆਰਬੀਆਈ ਵੱਲੋਂ ਲਾਕ ਡਾਉਨ ਦੇ ਮੱਦੇਨਜ਼ਰ 1ਜੂਨ ਤੋ 31ਅਗਸਤ 2020 ਤੱਕ ਕਿਸੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਅਤੇ ਵਿਆਜ ਵਸੂਲਣ ਤੇ ਰੋਕ ਲਗਾਈ ਗਈ ਹੋਈ ਹੈ ਪਰ ਦੂਜੇ ਪਾਸੇ ਪ੍ਰਾਈਵੇਟ ਫਰਮਾਂ ਕਰਿੰਦਿਆਂ ਵੱਲੋਂ ਪਿੰਡਾ ਵਿੱਚ ਜਾ ਕੇ ਔਰਤਾਂ ਤੇ ਦਬਾਅ ਪਾ ਕੇ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਔਖੇ ਸਮੇਂ ਆਰਥਿਕ ਸੰਕਟ ਵਿੱਚ ਚੱਲ ਰਹੇ ਸਮੇਂ ਵਿੱਚੋਂ ਮਜ਼ਦੂਰ ਤੇ ਔਰਤਾਂ ਕਿਸ਼ਤਾਂ ਭਰਨ ਲਈ ਪੂਰੀ ਤਰ੍ਹਾਂ ਅਸਮਰੱਥ ਹਨ ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦਾ ਕਰੋਪ ਖ਼ਤਮ ਨਹੀਂ ਹੋ ਜਾਂਦਾ ਉਦੋਂ ਤੱਕ ਔਰਤਾਂ ਅਤੇ ਮਜ਼ਦੂਰਾਂ ਤੋ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਕੰਮ ਬੰਦ ਕੀਤਾ ਜਾਵੇ ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪ੍ਰਾਈਵੇਟ ਫਰਮਾਂ ਵੱਲੋਂ ਔਰਤਾਂ ਤੇ ਮਜ਼ਦੂਰਾਂ ਨੂੰ ਜਬਰੀ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਤੇ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਅਗਲਾ ਤਿੱਖਾ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਨੇ ਕਿਹਾ ਕਿ ਸਾਡੀ ਜਥੇਬੰਦੀ ਅੌਰਤਾ ਦੇ ਸੰਘਰਸ਼ ਨਾਲ ਖੜ੍ਹੀ ਹੈ ਇਸ ਮੌਕੇ ਸੁਰਜੀਤ ਕੌਰ ,ਸਰਵਨ ਕੌਰ, ਸ਼ਿੰਦਰ ਕੌਰ ,ਇੰਦਰਜੀਤ ਕੌਰ ,ਸ਼ਿੰਦਰ ਕੌਰ, ਗੁਰਮੀਤ ਕੌਰ, ਬਲਵੀਰ ਕੌਰ, ਜਸਮੇਲ ਕੌਰ, ਬਲਵੀਰ ਕੌਰ, ਕਰਮਜੀਤ ਕੌਰ ਸੱਦੋਵਾਲ, ਜਗਰਾਜ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ, ਰਣਜੀਤ ਕੌਰ, ਕੁੰਡਾ ਸਿੰਘ ਅੌਰਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪਿੰਡ ਸਹਿਜੜਾ ਵਿਖੇ ਇੱਕ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

ਪਿੰਡ ਵਿੱਚ  ਸੋਗ ਦੀ ਲਹਿਰ

ਮਹਿਲ ਕਲਾਂ /ਬਰਨਾਲਾ-ਅਗਸਤ 2020  ( ਗੁਰਸੇਵਕ ਸਿੰਘ ਸੋਹੀਹ ) - ਇਥੋ ਨੇੜਲੇ ਪਿੰਡ ਸਹਿਜੜਾ ਵਿਖੇ ਇੱਕ ਕਿਸਾਨ ਨੂੰ ਆਪਣੇ ਖੇਤ ਵਿੱਚ ਟਿਊਬਵੈੱਲ ਵਾਲੀ ਮੋਟਰ ਚਲਾਉਂਦੇ ਸਮੇਂ ਉਸ ਦੀ ਲੱਤ ਅਚਾਨਕ ਕਰੰਟ ਵਾਲੀ ਤਾਰ ਨਾਲ ਲੱਗਣ ਕਰਕੇਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਨਾਲ ਪਿੰਡ ਚ' ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਏ.ਐਸ.ਆਈ ਗੁਰਜੀਤ ਸਿੰਘ ਤੇ ਏ.ਐਸ.ਆਈ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਸੁਖਦੀਪ ਸਿੰਘ (30) ਸਾਲ ਜ਼ੋਰਾ ਸਿੰਘ ਵਾਸੀ ਸਹਿਜੜਾ ਜੋ ਕਿ ਆਪਣੇ ਖੇਤ ਵਿੱਚ ਸਵੇਰੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਉਸ ਦੀ ਲੱਤ ਅਚਾਨਕ ਬਿਜਲੀ ਦੀ ਤਾਰ ਨਾਲ ਲੱਗ ਗਈ ਤਾਂ ਕਰੰਟ ਨੇ ਉਸ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਸਰੀਰ ਨੂੰ ਜ਼ੋਰਦਾਰ ਝਟਕਾ ਲੱਗਣ ਤੋਂ ਬਾਅਦ ਖੇਤ ਵਿੱਚ ਧਰਤੀ ਉਪਰ ਡਿੱਗ ਪਿਆ ਸੀ ।ਪਰਿਵਾਰਕ ਮੈਂਬਰਾਂ ਨੇ   ਸੁਖਦੀਪ ਸਿੰਘ ਦੇ ਘਰ ਨਾ ਆਉਣ ਤੇ ਖੇਤ ਵਿੱਚ ਜਾ ਕਿ ਦੇਖਿਆ ਤਾਂ ਉਹ ਖੇਤ ਵਿੱਚ ਡਿੱਗਿਆ ਪਿਆ ਸੀ । ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਉਣ ਤੇ ਆਲੇ ਦੁਆਲੇ ਦੇ ਲੋਕ ਨੇ ਇਕੱਠੇ ਹੋ ਕੇ ਜਿੱਥੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਬਰਨਾਲਾ ਦੇ ਹਸਪਤਾਲ ਵਿੱਚ ਲਗਾਇਆ ਗਿਆ । ਉੱਥੇ ਡਾਕਟਰਾਂ ਨੇ ਕਿਸਾਨ ਸੁਖਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਉਨ੍ਹਾਂ ਕਿਹਾ ਕਿ ਕਿਸਾਨ ਇੱਕ ਏਕੜ ਜ਼ਮੀਨ ਦੀ ਖੇਤੀ ਕਰਨ ਦੇ ਨਾਲ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਆ ਰਿਹਾ ਸੀ ।ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਪਿੱਛੇ ਆਪਣਾ ਇੱਕ ਬੱਚਾ ਅਤੇ ਆਪਣੀ ਪਤਨੀ ਨੂੰ ਰੋਂਦਿਆਂ ਕੁਰਲਾਦਿਆ ਛੱਡ ਗਿਆ ।ਉਨ੍ਹਾਂ ਕਿਹਾ ਕਿ ਮਿ੍ਤਕ ਕਿਸਾਨ ਸੁਖਦੀਪ ਸਿੰਘ ਦੇ ਵੱਡੇ ਭਰਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਆਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀ ਜਾ ਰਹੀ ਹੈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ, ਗਗਨਦੀਪ ਸਿੰਘ ਬਾਜਵਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ, ਬਲਾਕ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਕਮੇਟੀ ਮੈਂਬਰ ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਮਨਜੀਤ ਸਿੰਘ ,ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਜੱਥੇਦਾਰ ਮਹਿੰਦਰ ਸਿੰਘ ਸਹਿਜੜਾ, ਯੂਥ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਬਲਾਕ ਸੰਮਤੀ ਮੈਂਬਰ ਜਗਜੀਤ ਕੌਰ ਜਵੰਧਾ, ਸਰਪੰਚ ਸੁਖਦੇਵ ਸਿੰਘ ਸੁੱਖਾ,ਪੰਚ ਹਰਚੇਤ ਸਿੰਘ, ਪੰਚ ਹਰਮਨ ਸਿੰਘ ਪੰਚ ਜਸਪਾਲ ਸਿੰਘ ਭੱਟੀ ਆਦਿ ਨੇ ਮ੍ਰਿਤਕ ਕਿਸਾਨ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਪਾਸੋਂ ਮਿ੍ਤਕ ਕਿਸਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਵਿਕਾਸ ਪੱਖੋਂ ਮੋਹਰੀ ਪਿੰਡ ਚੰਨਣਵਾਲ ਵਿਖੇ ਜਿੰਮ ਦਾ ਉਦਘਾਟਨ ਹੋਇਆ 

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਚੰਨਣਵਾਲ ਇਲਾਕੇ ਵਿੱਚ ਜਿੰਮ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ ਪਿੰਡ ਚ ਸਿੱਧੂ ਫਿਟਨੈੱਸ ਜਿੰਮ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਫਿਟਨੈੱਸ ਜਿੰਮ ਦੇ ਮਾਲਕ ਬਲਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਪਿੰਡ ਚੰਨਣਵਾਲ ਕਈ ਪਿੰਡਾਂ ਦਾ ਸੈਂਟਰ ਹੋਣ ਕਰਕੇ ਨੌਜਵਾਨਾਂ ਵੱਲੋਂ ਜਿੰਮ ਦੀ ਭਾਰੀ ਮੰਗ ਸੀ। ਜਿਸ ਨੂੰ ਦੇਖਦਿਆਂ ਹੋਇਆ ਸਾਡੇ ਵੱਲੋਂ ਇਹ ਉਕਤ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਕਤ ਜਿੰਮ ਖੁੱਲ੍ਹਣ ਨਾਲ ਜਿੱਥੇ ਨੌਜਵਾਨ ਪੰਜਾਬ ਵਿਚ ਛੇਵੇਂ ਦਰਿਆ ਵੱਲੋਂ ਵਗ ਰਹੇ ਨਸਿਆਂ ਦੀ ਦਲ-ਦਲ ਵਿੱਚੋਂ ਬਾਹਰ ਆਉਣ ਵਿੱਚ ਸਹਾਈ ਹੋਣਗੇ ਉੱਥੇ ਜਿੰਮ ਨਾਲ ਜੁੜ  ਆਪਣੀ ਨਰੋਈ ਸਿਹਤ ਬਣਾਉਣਗੇ। 

ਉਨ੍ਹਾਂ ਕਿਹਾ ਕਿ ਉਕਤ ਲੋਕਲ ਜਿੰਮ ਖੁੱਲ੍ਹਣ ਨਾਲ ਨੌਜਵਾਨਾਂ ਦਾ ਟਾਇਮ ਅਤੇ ਪੈਸੇ ਦੀ ਬੱਚਤ ਵੀ ਬਹੁਤ ਜ਼ਿਆਦਾ ਘੱਟ ਹੋਵੇਗੀ ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭੈੜੀਆਂ ਆਦਤਾਂ ਛੱਡ ਕੇ ਆਪਣੀ ਸਿਹਤ ਬਣਾਉਣ ਵੱਲ ਧਿਆਨ ਦੇਣਗੇ । ਇਸ ਮੌਕੇ ਹਰਦੀਪ ਸਿੰਘ ,ਨਵਜੋਤ ਸਿੰਘ ਸਿੱਧੂ, ਪਰਮਜੀਤ ਸਿੰਘ ਜਟਾਣਾ, ਮਨਦੀਪ ਜਟਾਣਾ ,ਰੋਬੀ ਗੈਰੀ ,ਸੋਨਾ ,ਪ੍ਰਕਾਸ਼ ਸਿੰਘ, ਹਰਭਜਨ ਸਿੰਘ ਜਟਾਣਾ, ਅਰਸ਼ਦੀਪ ਸਿੰਘ ,ਹਰਮਨ, ਕਾਲਾ ਸਿੱਧੂ ਆਦਿ  ਨੇ ਬਲਵਿੰਦਰ ਸਿੰਘ ਰਾਜਾ ਨੂੰ ਵਧਾਈ ਦਿੱਤੀ ।

ਪਿੰਡ ਹਮੀਦੀ ਵਿਖੇ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਮਹਿਲ ਕਲਾਂ /ਬਰਨਾਲਾ-ਅਗਸਤ 2020  ( ਗੁਰਸੇਵਕ ਸਿੰਘ ਸੋਹੀ ) - ਨੌਜਵਾਨ ਮੁਟਿਆਰਾਂ ਤੇ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਨਾਇਆ ਗਿਆ। ਇਸ ਮੌਕੇ ਲੰਬੇ ਸਮੇਂ ਤੋ ਇੱਕ ਦੂਜੇ ਤੋਂ ਦੂਰ ਹੋਈਆਂ ਨਵ ਵਿਆਹੀਆ ਲੜਕੀਆਂ ਅਤੇ ਔਰਤਾਂ ਨੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਪੁਰਾਣੇ ਰੀਤੀ ਰਿਵਾਜਾ ਅਨੁਸਾਰ ਸੱਭਿਆਚਾਰ ਦੇ ਅਨਿਖੜ ਅੰਗ ਨੂੰ ਬਰਕਰਾਰ ਰੱਖਣ ਲਈ ਲੋਕ ਬੋਲੀਆਂ ਗਿੱਧਾ ਅਤੇ ਲੋਕ ਗੀਤ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ ।ਜਿਸ ਵਿੱਚ ਸੱਗੀ ਫੁੱਲ, ਟਿੱਕਾ, ਪਰਾਂਦੀਆਂ, ਚਰਖੇ ,ਫੁਲਕਾਰੀਆਂ, ਬਾਗ ਅਤੇ ਘੱਗਰੇ ਆਦਿ ਰਾਹੀਂ ਲੜਕੀਆਂ ਵੱਲੋਂ ਸੱਭਿਆਚਾਰਕ ਪੇਸ਼ ਕੀਤੇ ਗਏ। ਇਸ ਮੌਕੇ ਮਿੰਦਰ ਕੌਰ ,ਹਰਪ੍ਰੀਤ ਕੌਰ ਬੰਮਰਾ, ਸ਼ਿੰਦਰਪਾਲ ਕੌਰ, ਸਰਬਜੀਤ ਕੌਰ ,ਵੀਰਪਾਲ ਕੌਰ,, ਕੁਲਵਿੰਦਰ ਕੌਰ ,ਹਰਪ੍ਰੀਤ ਕੌਰ, ਅਮਨਦੀਪ ਕੌਰ, ਨੇ ਕਿਹਾ ਕਿ ਜਿੱਥੇ ਪੁਰਾਣੇ ਸਮਿਆਂ ਵਿੱਚ ਨਵ ਵਿਆਹੀਆ ਲੜਕੀਆਂ ਅਤੇ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਪਿੰਡਾਂ ਅੰਦਰ ਤੀਆਂ ਦੇ ਤਿਉਹਾਰ ਮਨਾਏ ਜਾਂਦੇ ਸੀ ,ਉਹ ਅੱਜ ਸਮਾਜ ਵਿੱਚੋਂ ਲਗਾਤਾਰ ਅਲੋਪ ਹੁੰਦੇ ਜਾ ਰਹੇ ਹਨ ।ਉੱਥੇ ਨਵ ਵਿਆਹੀਆ ਲੜਕੀਆਂ ਅਤੇ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਚੱਲੇ ਆ ਰਹੇ ਧੀਆਂ ਦੇ ਅਨਿਖੜਵੇਂ ਅੰਗ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਲਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਤੀਆਂ ਦੇ ਤਿਉਹਾਰ ਦਾ ਮੁੱਖ ਮਕਸਦ ਸਾਉਣ ਮਹੀਨੇ ਨਵ ਵਿਆਹੀਆਂ ਲੜਕੀਆਂ ਜੋ ਕਿ ਆਪਣੇ ਪਿੰਡ ਅਤੇ ਸਹੇਲੀਆਂ ਤੋਂ ਦੂਰ ਜਾਂਦੀਆਂ ਸਨ। ਉਨ੍ਹਾਂ ਨੂੰ ਮਿਲਣ ਲੜਕੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਇਸ ਲਈ ਅੱਜ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਤੀਆਂ ਦੇ ਤਿਉਹਾਰ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਮਨਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਮਨਵਿੰਦਰ ਕੌਰ ,ਰਾਣੂ ਕੌਰ ,ਗੁਰਪ੍ਰੀਤ ਕੌਰ ,ਕੋਮਲ ਕੌਰ, ਮਨਪ੍ਰੀਤ ਕੌਰ, ਬਿੱਲੀ ਕੌਰ ,ਗੁਰਪ੍ਰੀਤ ਕੌਰ ,ਮੀਨਾ ਕੌਰ ਅਤੇ ਮਨੂ ਕੌਰ ਆਦਿ ਵੀ ਹਾਜ਼ਰ ਸਨ।

ਭਾਕਿਯੂ ਏਕਤਾ( ਡਕੌੰਂਦਾ) ਦੀ ਜਿਲ੍ਹਾ ਪੱਧਰੀ ਮੀਟਿੰਗ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ  ਦੀ ਜਿਲ੍ਹਾ ਪੱਧਰੀ ਵੱਡੀ ਮੀਟਿੰਗ ਗੁਰਦਵਾਰਾ ਸਾਹਿਬ ਵਿਖੇ ਦਰਸ਼ਨ ਸਿੰਘ ਉੱਗੋਕੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਸਾਰੇ ਜਿਲ੍ਹੇ ਭਰ ਦੀਆਂ ਪਿੰਡ ਇਕਾਈਆਂ ਦੇ ਆਗੂਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ'ਤੇ ਪੁੱਜੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲ ਕਲਾਂ ਲੋਕ ਘੋਲ ਦੇ 23 ਵਰ੍ਹੇ ਪੂਰੇ ਹੋਣ ਤੇ ਕਰੋਨਾ ਸੰਕਟ ਦੇ ਚਲਦਿਆਂ ਇਸ ਵਾਰ ਮੰਡੀ ਮਹਿਲ ਕਲਾਂ ਵਿਖੇ ਪਹਿਲਾਂ ਦੀ ਤਰ੍ਹਾਂ ਨਹੀਂ ਮਨਾਈ ਜਾਵੇਗੀ ਸਗੋਂ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਨੂੰ 12 ਅਗਸਤ ਨੂੰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ ਮਨਾਉਣ ਦੀ ਕੜੀ ਵਜੋ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਦਿੱਤੇ ਸੱਦੇ ਨਾਲ ਤਾਲਮੇਲ ਕਰਕੇ ਉਸੇ ਦਿਨ ਪਿੰਡ-ਪਿੰਡ ਪੂਰੇ ਜੋਸ਼ ਅਤੇ ਉਤਸ਼ਾਂਹ ਨਾਲ ਮਨਾਇਆ ਜਾਵੇਗਾ। ਕਰੋਨਾ ਸੰਕਟ ਦੇ ਚਲਦਿਆਂ ਡਰ ਅਤੇ ਦਹਿਸ਼ਤ ਦਾ ਮਹੌਲ ਹਕੂਮਤ ਨੇ ਸਿਰਜਿਆ ਹੋਇਆ ਹੈ। ਇਸ ਦੌਰ ਵਿੱਚ ਵੀ ਮਹਿਲ ਕਲਾਂ ਲੋਕ ਘੋਲ ਇੱਕ ਅਜਿਹੀ ਰੋਸ਼ਨੀ ਬਖੇਰ ਰਿਹਾ ਹੈ ਜੋ ਹਨੇਰਿਆਂ ਨੂੰ ਚੀਰਦੀ ਚਾਨਣ ਦੀ ਅਜਿਹੀ ਕਿਰਨ ਹੈ। ਜੋ ਭਵਿੱਖ ਦੇ ਸੰਘ੍ਰਸ਼ਾਂ ਲਈ ਪ੍ਰੇਰਨਾ ਸ੍ਰੋਤ ਹੈ।  ਮੀਟਿੰਗ ਵਿੱਚ 12 ਅਗਸਤ ਦੀਆਂ ਤਿਆਰੀਆਂ ਲਈਨ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਜਾਰੀ ਕੀਤਾ। ਰੰਗਦਾਰੀ ਪੋਸਟਰ ਲਾਉਣ ਲਈ ਬਲਾਕ ਪੱਧਰੀਆਂ ਆਗੂ ਟੀਮਾਂ ਬਣਾਕੇ ਵੰਡ ਕੀਤੀ ਗਈ। ਇਸ ਲੋਕ ਘੋਲ ਦੀਆਂ ਪ੍ਰਾਪਤੀਆਂ ਲੋਕ ਸੱਥਾਂ ਵਿੱਚ ਲਿਜਾਣ ਲਈ ਪਿੰਡ-ਪਿੰਡ ਮੀਟਿੰਗਾਂ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਜਗਰਾਜ ਸਿੰਘ ਹਰਦਾਸਪੁਰਾ, ਦਰਸ਼ਨ ਸਿੰਘ ਮਹਿਤਾ, ਹਰਚਰਨ ਸਿੰਘ ਸੁਖਪੁਰਾ, ਰਾਮ ਸਿੰਘ ਸ਼ਹਿਣਾ, ਭਾਗ ਸਿੰਘ ਕੁਰੜ, ਜਸਵੰਤ ਸਿੰਘ ਸੋਹੀ,ਸਿਕੰਦਰ ਭੂਰੇ,ਬਾਬੂ ਖੁੱਡੀਕਲਾਂ, ਮੇਲਾ ਸਿੰਘ ਖੁੱਡੀਕਲਾਂ, ਬੂਟਾ ਸਿੰਘ ਬਰਾੜ ਆਦਿ ਕਿਸਾਨ ਆਗੂਆਂ ਨੇ ਭਾਗ ਲਿਆ ਅਤੇ ਕੀਮਤੀ ਵਿਚਾਰ ਰੱਖੇ।

ਬਾਬਾ ਕੇਵਲ ਸਿੰਘ ਜੀ ਖੁਰਾਲਗੜ ਵਾਲਿਅਾ ਦਾ ਚੂਹੜਚੱਕ  ਪਹੁੰਚਣ ਤੇ ਨਿੱਘਾ ਸਵਾਗਤ      

ਅਜੀਤਵਾਲ ,ਅਗਸਤ 2020 -(ਬਲਵੀਰ ਸਿੰਘ ਬਾਠ )- ਭਗਤ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਨ ਚਰਨ ਸੋਹ ਪ੍ਾਪਤ ਧਰਤੀ ਖੁਰਾਲਗੜ ਤੋ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਦਾ ਪਿੰਡ ਚੂਹੜਚੱਕ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਗ੍ਿਹ ਵਿਖੇਂ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਅਾ ਤੇ ਵਿਸੇਸ ਤੌਰ ਤੇ ਸਨਮਾਨਤ ਕੀਤਾ ਗਿਅਾ ੲਿਸ ਸਮੇ ਜਗਤਾਰ ਸਿੰਘ ਮੈਬਰ ਪਰਮਜੀਤ ਸਿੰਘ ਨੀਲੂ ਸੁਖਰਾਜ ਸਿੰਘ ਥਰੀਕੇ ਅਵਤਾਰ ਸਿੰਘ ਥਰੀਕੇ ਲਵਪ੍ੀਤ ਸਿੰਘ ਲਵੀ ਜੰਗੀਰਾ ਸਿੰਘ ਨਸੀਬ ਸਿੰਘ ਅਕਾਸ ਮਨੂ ਦਿਲ ਲਖਵੀਰ ਸਿੰਘ ਲੱਖਾ ਤੋ ੲਿਲਾਵ ਵੱਡੀ ਗਿਣਤੀ ਚ ਸੰਗਤਾ ਹਾਜਿਰ ਸਨ

ਪੀ.ਐੱਚ.ਸੀ ਗਹਿਲ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੈਂਪ ਲਗਾਇਆ

ਮਹਿਲ ਕਲਾਂ/ ਬਰਨਾਲਾ -ਅਗਸਤ 2020  (ਗੁਰਸੇਵਕ ਸਿੰਘ ਸੋਹੀ)- ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਦੇ ਹੁਕਮਾਂ ਮੁਤਾਬਕ ਡਾ. ਗੁਰਿੰਦਰਬੀਰ  ਸਿੰਘ ਸਿਵਲ ਸਰਜਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹਰਜਿੰਦਰ ਸਿੰਘ ਆਂਡਲੂ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਮਹਿਲ ਕਲਾਂ ਦੀ ਯੋਗ ਅਗਵਾਈ ਹੇਠ ਪੀ.ਐੱਚ.ਸੀ ਗਹਿਲ ਵਿਖੇ ਗਰਭਵਤੀ ਮਾਂਵਾ ਦਾ ਇਕੱਠ ਕਰਕੇ ਗਰਭਵਤੀ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਗਿਆ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਮਾਂ ਦੇ ਦੁੱਧ ਤੇ ਕੁਦਰਤੀ ਤੌਰ ਤੇ ਬੱਚੇ ਦਾ ਹੱਕ ਹੁੰਦਾ ਹੈ ਉਸ ਨੂੰ ਆਪਾਂ ਮਾਂ ਦੇ ਦੁੱਧ ਦੇ ਹੱਕ ਤੋਂ ਵਾਂਝਾ ਨਹੀਂ ਕਰ ਸਕਦੇ ਮਾਂ ਦੇ ਦੁੱਧ ਨਾਲ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਹੁੰਦੀ ਹੈ। ਮਾਂ ਆਪਣੇ ਬੱਚੇ ਨੂੰ ਦੁੱਧ ਪਲਾਵੇਗੀ ਤਾਂ ਇਸ ਨਾਲ ਛਾਤੀ ਦਾ ਕੈਂਸਰ ਨਹੀਂ ਹੁੰਦਾ ਹੈ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਮਾਵਾਂ ਨੂੰ ਕਰੋਨਾ ਵਾਇਰਸ  ਤੋਂ ਬਚਣ ਲਈ ਸਾਵਧਾਨੀਆਂ ਬਾਰੇ ਦੱਸਿਆ ਗਿਆ। ਇਸ ਮੌਕੇ ਡਾ.ਸੀਮਾਂ ਬਾਂਸਲ ,ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ,ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ,ਪਰਮਜੀਤ ਕੌਰ ਏ. ਐਨ.ਐਮ.ਰਾਜ ਸਿੰਘ, ਸਿਹਤ ਕਰਮਚਾਰੀ ਆਸ਼ਾ ਵਰਕਰ ਤੇ ਗਰਭਵਤੀ ਮਾਵਾਂ ਮੌਜੂਦ ਸਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਾਰੇ ਬਲਾਕਾਂ ਵਿੱਚ ਮਾਸਕ,ਸੈਨੇਟਾਈਜਰ ਵੰਡੇ

ਮਹਿਲ ਕਲਾਂ/ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ,ਸੂਬਾ ਵਿੱਤ ਸਕੱਤਰ ਡਾ.ਮਾਘ ਸਿੰਘ ਮਾਣਕੀ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਦੀ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਿਭਾਗ ਦੀਆਂ ਗਾਈਡਲਾਈਨਾਂ ਨੂੰ ਮੁੱਖ ਰੱਖਦਿਆਂ ਪੂਰੇ ਪੰਜਾਬ ਦੇ ਸਾਰਿਆਂ ਬਲਾਕਾਂ ਵਿੱਚ ਫਰੀ ਮਾਸਕ ਅਤੇ ਸੈਨੇਟਾਈਜ਼ਰ 21 ਜੁਲਾਈ ਤੋਂ  31ਜੁਲਾਈ ਤੱਕ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਉਲੀਕਿਆ ਗਿਆ । ਇਸ ਲੜੀ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਦੇ ਬਲਾਕ ਅਹਿਮਦਗੜ੍ਹ ਅਤੇ ਬਲਾਕ ਮਾਲੇਰਕੋਟਲਾ ਨੇ ਸਾਂਝੇ ਤੌਰ ਤੇ ਕੁੱਪ ਕਲਾਂ ਦੇ ਮੇਨ ਬੱਸ ਸਟੈਂਡ ਉੱਪਰ ਵਿਸ਼ੇਸ਼ ਸਟਾਲ ਲਗਾ ਕੇ ਫਰੀ ਮਾਸਿਕ ਅਤੇ ਸੈਨੇਟਾਈਜ਼ਰ ਵੰਡੇ । ਇਸ ਫਰੀ ਮਾਸਕ ਵੰਡ ਸਮਾਗਮ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਖਾਨ ਧੂਰੀ ਵਿਸ਼ੇਸ਼ ਤੌਰ ਤੇ ਪਹੁੰਚੇ । ਕਰੋਨਾ ਦੀ ਮਹਾਂਮਾਰੀ ਦੇ ਭਿਆਨਕ ਰੂਪ ਨੂੰ ਦੇਖਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਇਸ ਉੱਦਮ ਨੂੰ ਰਾਹਗੀਰਾਂ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਪੂਰੀ ਡਾਕਟਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੰਗਰੂਰ, ਡਾ ਜਸਵੰਤ ਸਿੰਘ ਜ਼ਿਲ੍ਹਾ ਖ਼ਜ਼ਾਨਚੀ ਸੰਗਰੂਰ,ਡਾ ਹਰਦੀਪ ਕੁਮਾਰ ਬਬਲਾ ਬਲਾਕ ਪ੍ਰਧਾਨ ਅਹਿਮਦਗੜ੍ਹ,ਡਾ ਸੁਰਾਜਦੀਨ ਕੰਗਣਵਾਲ ਬਲਾਕ ਸਕੱਤਰ ਅਹਿਮਦਗੜ੍ਹ ,ਡਾ ਅਮਰਜੀਤ ਸਿੰਘ ਬਲਾਕ ਖ਼ਜ਼ਾਨਚੀ ਅਹਿਮਦਗੜ੍ਹ ,ਡਾ ਨਾਹਰ ਸਿੰਘ ਮੀਤ ਪ੍ਰਧਾਨ ਮਹਿਲਕਲਾਂ ,ਡਾ ਪਰਵਿੰਦਰ ਸਿੰਘ ਵਾਲੀਆ ਡਾ ਇਕਬਾਲ ਖ਼ਾਨ ਡਾ ਦਰਸ਼ਨ ਸਿੰਘ ਡਾ ਉੱਤਮ ਸਿੰਘ, ਡਾ ਰਜਿੰਦਰ ਸਿੰਘ,ਡਾ ਉੱਤਮ ਸਿੰਘ ,ਡਾ ਬਰਿੰਦਰ ਸਿੰਘ, ਡਾਕਟਰ ਹਰਮਨ ਸਿੰਘ ,ਡਾ ਬਲਕਾਰ ਸਿੰਘ, ਡਾ ਕੁਲਵਿੰਦਰ ਸਿੰਘ ,ਡਾ ਅਕਰਮ ਖ਼ਾਨ ,ਡਾ ਅਕਰਮ ਖਾਨ ,ਡਾਕਟਰ ਗੁਲਾਮ ਮੁਹੰਮਦ ,ਡਾ ਚਰਨਜੀਤ ਸਿੰਘ ,ਡਾ ਲਖਵੀਰ ਸਿੰਘ ਆਦਿ ਹਾਜ਼ਰ ਸਨ ।

ਜ਼ਹਿਰੀਲੀ ਸ਼ਰਾਬ ਦੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਨ ਦੇ ਹੁਕਮ-ਮੁੱਖ ਮੰਤਰੀ ਪੰਜਾਬ

\ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 ਜ਼ਹਿਰੀਲੀ ਸ਼ਰਾਬ ਵੇਚ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਵਾਲਿਆਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਖੀ ਨੂੰ ਕਤਲ ਦਾ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਆਈਜੀ ਬਾਰਡਰ ਰੇਂਜ ਐੱਸਪੀਐੱਸ ਪਰਮਾਰ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ, ਹਿਰਾਸਤ ਵਿਚ ਲਏ ਵਿਅਕਤੀਆਂ ਅਤੇ ਦਰਜ ਕੀਤੇ ਗਏ ਮੁਕੱਦਮਿਆਂ ਬਾਰੇ ਰਿਪੋਰਟ ਪੇਸ਼ ਕੀਤੀ। ਸਿਆਸੀ ਵਿਰੋਧੀ ਦੇ ਨਾਲ-ਨਾਲ ਆਪਣਿਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠਾਏ ਗਏ ਸਵਾਲਾਂ ਕਾਰਨ ਇਸ ਮੁੱਦੇ 'ਤੇ ਕਾਫ਼ੀ ਚਰਚਾ ਹੋਈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਬਕਾਰੀ ਵਿਭਾਗ ਤੇ ਪੁਲਿਸ ਵਿਭਾਗ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਆਬਕਾਰੀ ਵਿਭਾਗ ਦੇ ਅਧਿਕਾਰੀਆਂ, ਐੱਸਐੱਸਪੀ ਜਾਂ ਥਾਣੇਦਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ। ਰੰਧਾਵਾ ਨੇ ਕਿਹਾ ਕਿ ਇਹ ਲਾਹਣ ਜਾਂ ਦੇਸੀ ਸ਼ਰਾਬ ਦੇ ਨਾਲ-ਨਾਲ ਸ਼ਰਾਬ ਦੀਆਂ ਡਿਸਟਲਰੀਆਂ ਨਾਲ ਵੀ ਜੁੜਿਆ ਹੋਇਆ ਮਾਮਲਾ ਹੈ। ਡਿਸਟੀਬਿਊਟਰ ਤੇ ਡਿਸਟਲਰੀ ਵਾਲਿਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕਈ ਹੋਰ ਮੰਤਰੀਆਂ ਨੇ ਵੀ ਸ਼ਰਾਬ ਮਾਫੀਏ ਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ। ਮੁੱਖ ਮੰਤਰੀ ਨੇ ਵਜ਼ੀਰਾਂ ਦੀ ਰਾਇ ਤੋਂ ਬਾਅਦ ਸਖ਼ਤ ਫ਼ੈਸਲਾ ਲੈਂਦੇ ਹੋਏ ਡੀਜੀਪੀ ਨੂੰ ਇਸ ਘਟਨਾ ਵਿਚ ਸਿੱਧੀ ਸ਼ਮੂਲੀਅਤ ਵਾਲਿਆਂ ਵਿਰੁੱਧ ਧਾਰਾ 302 ਤਹਿਤ ਕਤਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ।

ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਸੁਝਾਅ ਦਿੱਤਾ ਕਿ ਨਾਜਾਇਜ਼ ਸ਼ਰਾਬ ਦੀ ਤਸਕਰੀ ਵਰਗੇ ਸੰਗਠਿਤ ਅਪਰਾਧ 'ਤੇ ਕਾਬੂ ਪਾਉਣ ਲਈ ਪਕੋਕਾ ਵਰਗਾ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਮੰਤਰੀਆਂ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਨਾਲ ਸੰਗੀਨ ਅਪਰਾਧੀਆਂ ਨੂੰ ਕਾਬੂ ਕਰਨ 'ਚ ਸਹਾਇਤਾ ਮਿਲ ਸਕਦੀ ਹੈ।

ਪੰਜਾਬ ਚ ਪਹਿਲੀ ਵਾਰੀ ਇਕ ਦਿਨ ਚ 1000 ਤੋਂ ਜ਼ਿਆਦਾ ਕੇਸ, 25 ਮੌਤਾਂ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 20 ਹਜ਼ਾਰ ਨੂੰ ਪਾਰ ਕਰ ਗਿਆ ਹੈ। ਬੁੱਧਵਾਰ ਨੂੰ ਸੂਬੇ 'ਚ ਰਿਕਾਰਡ 1015 ਮਰੀਜ਼ ਕੋਰੋਨਾ ਨਾਲ ਇਨਫੈਕਟਿਡ ਮਿਲੇ। ਇਸ ਦੇ ਨਾਲ ਹੀ 25 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਸੂਬੇ 'ਚ ਕੁਲ ਕੇਸਾਂ ਦੀ ਗਿਣਤੀ 20,518 'ਤੇ ਪੁੱਜ ਗਈ ਹੈ। ਉੱਥੇ ਮਰਨ ਵਾਲਿਆਂ ਦਾ ਅੰਕੜਾ ਵੀ 496 'ਤੇ ਪੁੱਜ ਗਿਆ ਹੈ। ਬੁੱਧਵਾਰ ਨੂੰ ਲੁਧਿਆਣਾ 'ਚ ਮਰੀਜ਼ਾਂ ਦੇ ਅੰਕੜੇ ਨੇ ਤੀਹਰਾ ਸੈਂਕੜਾ ਲਾਇਆ। ਇਕ ਹੀ ਦਿਨ 'ਚ ਇੱਥੇ 306 ਲੋਕ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ, ਨੌਂ ਲੋਕਾਂ ਦੀ ਮੌਤ ਇੱਥੇ ਹੋਈ ਹੈ। ਪਟਿਆਲਾ 'ਚ ਵੀ ਬੁੱਧਵਾਰ ਨੂੰ 184 ਲੋਕ ਇਨਫੈਕਟਿਡ ਪਾਏ ਗਏ ਤੇ ਪੰਜ ਲੋਕਾਂ ਦੀ ਮੌਤ ਹੋਈ ਹੈ।

ਪਟਿਆਲਾ 'ਚ ਪਹਿਲੀ ਵਾਰੀ ਏਨੀ ਜ਼ਿਆਦਾ ਗਿਣਤੀ 'ਚ ਲੋਕ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉੱਥੋਂ ਦੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ। ਜਲੰਧਰ 'ਚ ਵੀ 94 ਲੋਕ ਜਿੱਥੇ ਇਨਫੈਕਟਿਡ ਪਾਏ ਗਏ, ਉੱਥੇ ਚਾਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਫ਼ਤਹਿਗੜ੍ਹ ਸਾਹਿਬ 'ਚ 14 ਮਰੀਜ਼ ਪਾਜ਼ੇਟਿਵ ਪਾਏ ਗਏ। ਇਨ੍ਹਾਂ 'ਚ ਐੱਸਡੀਐੱਮ ਵੀ ਸ਼ਾਮਲ ਹੈ। ਐੱਸਡੀਐੱਮ ਦੇ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਫ਼ਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਬੱਸੀ ਪਠਾਨਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਸਮੇਤ ਫ਼ਤਹਿਗੜ੍ਹ ਸਾਹਿਬ ਦੇ ਡੀਸੀ ਤੇ ਐੱਸਐੱਸਪੀ ਇਕਾਂਤਵਾਸ 'ਚ ਚਲੇ ਗਏ ਹਨ। ਇਹ ਸਾਰੇ ਲੋਕ ਐੱਸਡੀਐੱਮ ਦੇ ਨਾਲ ਇਕ ਸਮਾਗਮ 'ਚ ਸ਼ਾਮਲ ਹੋਏ ਸਨ। ਉੱਥੇ, ਬਠਿੰਡਾ 'ਚ 75, ਅੰਮ੍ਰਿਤਸਰ 'ਚ 67 ਤੇ ਮੋਹਾਲੀ 'ਚ 62 ਲੋਕ ਪਾਜ਼ੇਟਿਵ ਪਾਏ ਗਏ ਹਨ। ਸੂਬੇ 'ਚ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਬਠਿੰਡਾ 'ਚ ਪਾਏ ਜਾ ਰਹੇ ਹਨ। ਲੁਧਿਆਣਾ 'ਚ ਤਿੰਨ ਵਾਰੀ ਪਹਿਲਾਂ ਇਕ ਹੀ ਦਿਨ 'ਚ ਦੋ ਸੌ ਤੋਂ ਪਾਰ ਮਰੀਜ਼ ਇਨਫੈਕਟਿਡ ਪਾਏ ਜਾ ਚੁੱਕੇ ਹਨ। ਮਰੀਜ਼ਾਂ ਦਾ ਏਨੀ ਜ਼ਿਆਦਾ ਗਿਣਤੀ 'ਚ ਇਨਫੈਕਟਿਡ ਪਾਏ ਜਾਣ ਦਾ ਇਕ ਕਾਰਨ ਸੂਬੇ 'ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਟੈਸਟ ਹੋਣਾ ਵੀ ਹੈ। ਸੂਬਾ ਸਰਕਾਰ ਨੇ ਟੈਸਟਾਂ ਦੀ ਰਫ਼ਤਾਰ ਵਧਾਉਣ ਲਈ ਦੋ ਹੋਰ ਲੈਬਾਰਟਰੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਜਿੱਥੇ ਇਕ ਹੀ ਦਿਨ 'ਚ 11,500 ਟੈਸਟ ਹੋ ਰਹੇ ਹਨ। ਦੋ ਹੋਰ ਲੈਬਾਰਟਰੀਆਂ ਸ਼ੁਰੂ ਹੋਣ ਨਾਲ ਇਨ੍ਹਾਂ ਦੀ ਗਿਣਤੀ 12 ਹਜ਼ਾਰ ਤਕ ਪੁੱਜ ਜਾਵੇਗੀ।

ਜੇਕਰ ਭਾਜਪਾ ਅਤੇ ਅਕਾਲੀ ਦਲ ਵਿੱਚ ਤੋੜ ਵਿਸੋੜ ਹੁੰਦਾ ਹੈ ਤਾਂ ਡਾ ਸਿੱਧੂ ਭਾਜਪਾ ਵਿਚ ਦੁਬਾਰਾ ਆ ਸਕਦੇ ਹਨ

ਭਾਜਪਾ ਅਕਾਲੀ ਦਲ ਦਾ ਸਾਥ ਛੱਡੇ ਤਾਂ ਵਾਪਸੀ ਲਈ ਸੋਚਾਂਗੀ -ਡਾ. ਸਿੱਧੂ

ਮਾਨਸਾ, ਅਗਸਤ 2020 -( ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)-ਸਾਬਕਾ ਸਿਹਤ ਮੰਤਰੀ ਤੇ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਬੁੱਧਵਾਰ ਨੂੰ ਭੀਖੀ ਦੇ ਡੇਰਾ ਬਾਬਾ ਬਲਵੰਤ ਮੁਨੀ ਜੀ 'ਚ ਨਤਮਸਤਕ ਹੋਣ ਹੋਏ। ਡੇਰੇ ਦੇ ਗੱਦੀਨਸ਼ੀਨ ਬਾਬਾ ਦਰਸ਼ਨ ਮੁਨੀ ਜੀ ਕੋਲੋਂ ਆਸ਼ੀਰਵਾਦ ਲਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੇ ਸਨ ਤੇ ਅੱਜ ਵੀ ਆਪਣੇ ਉਸ ਸਟੈਂਡ 'ਤੇ ਕਾਇਮ ਹਨ ਕਿ ਜੇ ਭਾਜਪਾ ਅਕਾਲੀ ਦਲ ਦਾ ਸਾਥ ਛੱਡ ਦੇਵੇ ਤਾਂ ਵਾਪਸੀ ਬਾਰੇ ਕੁਝ ਸੋਚਿਆ ਜਾ ਸਕਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕੇਜਰੀਵਾਲ ਸੱਤਾ 'ਚ ਆਏ ਤਾਂ ਉਨ੍ਹਾਂ ਨੇ ਆਪਣੀ ਸਿਹਤ ਪਾਲਸੀ ਅਰਵਿੰਦ ਕੇਜਰੀਵਾਲ ਸਾਹਮਣੇ ਰੱਖੀ ਸੀ। ਇਸ ਨੂੰ ਮੰਨ ਕੇ ਕੇਜਰੀਵਾਲ ਨੇ ਦਿੱਲੀ 'ਚ ਮੁਹੱਲਾ ਕਲੀਨਿਕ ਖੋਲ੍ਹੇ ਤੇ ਸਿਹਤ ਸੇਵਾਵਾਂ 'ਚ ਚਮਤਕਾਰੀ ਸੁਧਾਰ ਕੀਤੇ। ਪਤੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇਕੱਲੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ ਲੋਕਡਾਊਨ ਦੌਰਾਨ ਆਪਣੀ ਜੇਬ 'ਚੋਂ ਕਰੋੜਾਂ ਰੁਪਏ ਖ਼ਰਚ ਕਰ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਹੈ।

ਦੁਨੀਆ ਨੂੰ ਸੱਚ ਦਾ ਰਾਹ ਵਿਖਾਉਂਦਾ ਹੈ ਸ਼੍ਰੀ ਰਾਮ ਦਾ ਧਰਮ ਸੰਦੇਸ਼ - ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਅਯੁੱਧਿਆ 'ਚ ਵਿਸ਼ਾਲ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਲੰਮੇ ਸਮੇਂ ਬਾਅਦ ਪੂਰੀ ਹੋਈ ਇਸ ਇੱਛਾ 'ਤੇ ਵਧਾਈ ਦਿੱਤੀ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਧਰਮ ਸੰਦੇਸ਼ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਨੂੰ ਸੱਚ ਦਾ ਰਾਹ ਵਿਖਾਉਂਦਾ ਹੈ।

ਉਨ੍ਹਾਂ ਤੋਂ ਇਲਾਵਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਆਪਣੇ ਫੇਸਬੁੱਕ ਪੇਜ਼ 'ਤੇ ਹੈਸ਼ਟੈਗ ਰਾਮ ਮੰਦਿਰ ਤੇ ਹੈਸ਼ਟੈਗ ਜੈ ਸ਼੍ਰੀ ਰਾਮ ਲਗਾਉਂਦੇ ਹੋਏ ਕਿਹਾ ਕਿ ਮੰਦਿਰ ਦਾ ਨੀਂਹ ਪੱਥਰ ਕਈ ਸਾਲਾਂ ਤੋਂ ਰਾਮ ਭਗਤਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਹ ਭਾਰਤ ਦੀ ਜਿੱਤ ਹੈ ਤੇ ਇਸ ਪਲ ਨੂੰ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ।

ਉਨ੍ਹਾਂ ਭਾਰਤ ਦੇ ਲੋਕਾਂ ਦੀ ਏਕਤਾ ਤੇ ਤਰੱਕੀ ਦੀ ਕਾਮਨਾ ਕੀਤੀ। ਆਪਣੇ ਫੇਸਬੁੱਕ ਪੇਜ਼ 'ਤੇ ਉਨ੍ਹਾਂ ਨੇ ਅਯੁੱਧਿਆ 'ਚ ਬਣਨ ਵਾਲੇ ਸ਼੍ਰੀ ਰਾਮ ਮੰਦਿਰ ਦੀ ਤਸਵੀਰ ਵੀ ਪੋਸਟ ਕਰਦੇ ਹੋਏ ਲਿਖਿਆ ਕਿ ਪ੍ਰਭੂ ਸ਼੍ਰੀ ਰਾਮ ਦੇ ਮੰਦਿਰ ਦੇ ਨਿਰਮਾਣ ਤੇ ਨੀਂਹ ਪੱਥਰ 'ਚ ਯੋਗਦਾਨ ਦੇਣ ਲਈ ਸਾਰੇ ਰਾਸ਼ਟਰ ਦਾ ਧੰਨਵਾਦ।

ਪਿੰਡ ਠੀਕਰੀਵਾਲਾ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅਯੋਧਿਆਂ ਮੰਦਰ ਦਾ ਨੀਂਹ ਪੱਥਰ ਰੱਖਣ ਦੀ ਖੁਸ਼ੀ ਵਿੱਚ ਲੰਡੂ ਵੰਡੇ

ਮਹਿਲ ਕਲਾਂ/ਬਰਨਾਲਾ, ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਅੱਜ ਅਯੋਧਿਆ ਵਿੱਚ  ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਸ੍ਰੀ ਰਾਮ ਮੰਦਿਰ ਦੇ  ਨੀਂਹ ਪੱਥਰ ਤੇ ਭੂਮੀ ਪੂਜਨ ਕੀਤਾ ਗਿਆ ,ਤਾਂ ਸਾਰੇ ਦੇਸ਼ ਵਲੋਂ ਸਵਾਗਤ ਕੀਤਾ ਗਿਆ। ਇਸੇ ਖੁਸ਼ੀ ਵਿੱਚ  ਅਸੀਂ ਵੀ ਖੁਸ਼ੀ ਵਜੋਂ ਸਾਡੇ ਪਿੰਡ  ਠੀਕਰੀਵਾਲਾ ਦੇ ਪ੍ਰਚੀਨ ਮੰਦਰ ਵਿਖੇ  ਆਰਤੀ ਕੀਤੀ ਗਈ ਖੁਸ਼ੀ ਮਨਾਈਆ ਗਈਆ ਅਤੇ ਮੋਮਬੱਤੀਆਂ ਦੀਵੇ ਜਗਾ ਕੇ ਦੀਪਮਾਲਾ ਕੀਤੀ ਗਈ ਤੇ ਲੱਡੂ ਵੰਡ ਕੇ ਪਟਾਕੇ ਚਲਾਏ ਗੲੇ।ਸਾਰੀ ਮੰਦਰ ਕਮੇਟੀ ਤੇ ਦੁਸ਼ਹਿਰਾ ਕਮੇਟੀ ਠੀਕਰੀਵਾਲਾ ਨੇ ਨਰਿੰਦਰ ਮੋਦੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ।

ਸ਼ਰਾਬ ਮਾਫੀਆ, ਅਫਸਰ ਸ਼ਾਹੀ, ਸਿਆਸੀ ਚੌਧਰੀਆਂ ਅਤੇ ਪੁਲਿਸ  ਦੀ ਮਿਲੀਭੁਗਤ ਨਾਲ  ਲੋਕਾਂ ਦੇ ਮਿਥ ਕੇ ਕਤਲ ਕਰ ਰਹੇ ਹਨ-ਦੱਤ ,ਖੰਨਾ

ਮਹਿਲ ਕਲਾਂ/ਬਰਨਾਲਾ- ਅਗਸਤ 2020   (ਗੁਰਸੇਵਕ ਸਿੰਘ ਸੋਹੀ) - ਜਹਿਰੀਲੀ  ਸ਼ਰਾਬ ਪੀਣ ਨਾਲ ਮਾਝਾ ਖੇਤਰ 'ਚ 100 ਤੋਂ ਵਧੇਰੇ ਆਮ ਸਧਾਰਣ ਲੋਕਾਂ  ਦੀਆਂ ਮੌਤਾਂ ਨੇ ਸਾਬਤ ਕਰ ਦਿੱਤਾ ਹੈ  ਕਿ ਸ਼ਰਾਬ ਮਾਫੀਆ,ਅਫਸਰ ਸ਼ਾਹੀ, ਸਿਆਸੀ ਚੌਧਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਲੋਕਾਂ ਦੇ ਮਿਥ ਕੇ  ਕਤਲ ਕਰ ਰਹੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ।ਉਨ੍ਹਾਂ ਕਿਹਾ ਕਿ ਕਰੋਨਾ  ਮਹਾਂਮਾਰੀ ਦੇ ਇਸ ਖਤਰਨਾਕ ਦੌਰ 'ਚ ਆਮ ਲੋਕਾਂ ਦਾ ਇਸ ਤਰ੍ਹਾਂ ਨਾਲ  ਮੌਤ ਦੇ ਮੂੰਹ 'ਚ ਜਾ ਕੇ ਪੈਣ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਗੱਠਜੋੜ  ਬਿਨਾਂ ਰੋਕ-ਟੋਕ ਤੋਂ ਇਸ ਗੰਦੀ ਖੇਡ 'ਚ ਮਸ਼ਰੂਫ ਹੈ।ਉਨ੍ਹਾਂ ਕਿਹਾ ਕਿ  ਤਰਨਤਾਰਨ ਸ਼ਹਿਰ ਦੀ ਗੋਕਪੁਰਾ  ਬਸਤੀ 'ਚ ਰਹਿੰਦੇ ਇੱੱਕ ਰਿਕਸ਼ਾ  ਚਾਲਕ ਦੀ ਮੌਤ ਦਾ ਸਦਮਾ ਨਾ  ਸਹਾਰਦਿਆਂ ਉਸ ਦੀ ਪਤਨੀ ਦੀ ਹਾਰਟਅਟੈਕ ਨਾਲ ਚਲ ਵਸੀ ਉਸ ਤੋਂ ਬਾਅਦ ਪੰਜ ਤੋਂ ਗਿਆਰਾਂ ਸਾਲ ਦੇ 4  ਬੱਚੇ ਯਤੀਮ ਹੋ ਗਏ । ਦੋਹਾਂ  ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱੱਖ ਮੰਤਰੀ ਨੇ ਹੱਥ 'ਚ ਗੁਟਕਾ ਸਾਹਿਬ  ਫੜ ਕਿ 4 ਹਫਤਿਆਂ 'ਚ ਨਸ਼ਿਆਂ ਨੂੰ  ਖਤਮ ਕਰਨ ਦਾ ਦਾਅਵਾ ਕੀਤਾ ਸੀ । ਪਰ ਹਾਲਾਤ ਇਸ ਦੇ ਉਲਟ ਹਨ। ਕੀ ਕੈਪਟਨ ਮੁੱੱਖ ਮੰਤਰੀ ਅਖਵਾਉਣ ਦਾ ਹੱਕ ਰੱਖਦਾ ਹੈ। ਉਨ੍ਹਾਂ ਪਿਛਲੇ ਦਿਨੀਂ ਮਾਲਵਾ ਖੇਤਰ ਦੇ  ਬੇਟ ਇਲਾਕੇ 'ਚ ਪੈਕਟਾਂ ਵਾਲੀ  ਜਹਿਰੀਲੀ ਸ਼ਰਾਬ ਪੀਣ ਨਾਲ  ਹੋਈਆਂ ਮੌਤਾਂ ਤੇ ਵੀ ਡੂੰਘੀ ਚਿੰਤਾ ਦਾ  ਪ੍ਰਗਟਾਵਾ ਕਰਦਿਆਂ ਸੂਬਾ ਸਰਕਾਰ  ਨੂੰ ਇਨ੍ਹਾਂ ਮੌਤਾਂ ਅਤੇ ਸ਼ਰਾਬ ਮਾਫੀਆ  ਨੂੰ ਪਾਲਣ ਦਾ ਜਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਚਿੱੱਟੇ ਦੀ ਵਿਕਰੀ ਵੀ ਪਹਿਲਾਂ ਵਾਂਗ  ਪੂਰੇ ਜੋਰਾਂ ਤੇ ਹੈ ਇਸ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਚਿੱੱਟੇ ਦੀ ਵਿਕਰੀ  ਪੁਲਿਸ ਦੀ ਜਾਣਕਾਰੀ ਤੋਂ ਬਿਨਾਂ ਹੋ ਰਹੀ ਹੈ ?  ਉਨ੍ਹਾਂ ਕਿਹਾ ਕਿ ਨਸ਼ੇ ਦੀ ਬਰਬਾਦੀ ਖਿਲਾਫ਼ ਇਂਕ ਵਾਰ ਫਿਰ ਜਬਰਦਸਤ 'ਨਸ਼ਾ ਵਿਰੋਧੀ ਲਹਿਰ 'ਦੀ ਉਸਾਰੀ ਦੀ ਜਰੂਰਤ ਹੈ।

ਪਿੰਡ ਦੇਹਰਕਾ ਦੇ ਬਜ਼ੁਰਗ ਦੀ ਦਾੜ੍ਹੀ ਪੁੱਟਣ ਦੇ ਮਾਮਲੇ 'ਚ ਪੁਲਿਸ ਕਾਰਵਾਈ ਢਿੱਲੀ

5 ਦਿਨ ਬੀਤਣ ਦੇ ਬਾਵਜ਼ੂਦ ਵੀ ਪਰਚਾ ਨਹੀਂ ਹੋਇਆ ਦਰਜ

ਹਠੂਰ/ਲੁਧਿਆਣਾ, ਅਗਸਤ 2020 -( ਨਛੱਤਰ ਸੰਧੂ/ਮਨਜਿੰਦਰ ਗਿੱਲ)- ਪੰਜ ਦਿਨ ਪਹਿਲਾਂ ਪਿੰਡ ਦੇਹੜਕਾ 'ਚ ਗੁਰੂਘਰ ਦੇ ਬਜ਼ੁਰਗ ਪ੍ਰਧਾਨ ਦੀ ਲੜਾਈ ਦੌਰਾਨ ਦਾੜ੍ਹੀ ਪੁੱਟਣ ਤੇ ਬੇਇੱਜ਼ਤੀ ਕਰਨ ਦੇ ਮਾਮਲੇ 'ਚ ਹਠੂਰ ਪੁਲਿਸ ਵਲੋਂ ਕਾਰਵਾਈ ਦੀ ਥਾਂ ਸਮਝੌਤੇ ਦੀ ਉਡੀਕ ਕਰਨਾ ਮੰਦਭਾਗਾ ਹੈ। ਇਲਾਕੇ ਦੇ ਪਿੰਡ ਦੇਹੜਕਾ ਵਾਸੀ ਤਕਰੀਬਨ 70 ਸਾਲਾ ਬਜ਼ੁਰਗ ਰਣਜੀਤ ਸਿੰਘ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ ਜਿਥੇ ਆਪਣੇ ਨਾਲ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਪਿੰਡ ਦੇ ਕੁੱਝ ਮੋਹਤਵਰ ਵਿਅਕਤੀਆਂ ਵਲੋਂ ਕੀਤੀ ਜਾ ਰਹੀ ਸਿਆਸਤ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਹੈ । ਪਰ ਮੈਂ ਮੀਡੀਆ ਰਾਹੀਂ ਪੁਲਿਸ ਤੋਂ ਮੰਗ ਕਰਦਾ ਹਾਂ ਕਿ ਮੇਰੀ ਦਾਹੜੀ ਪੁੱਟਣ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਮਾਮਲੇ ਤੇ ਯੋਗ ਅਤੇ ਬਣਦੀ ਕਾਰਵਾਈ ਕੀਤੀ ਜਾਵੇ। 

ਉਹਨਾਂ ਅੱਗੇ 30 ਜੁਲਾਈ ਦੀ ਘਟਨਾ ਵਾਰੇ ਗਲ ਕਰਦੇ ਹੋਏ ਦੱਸਿਆ ਕਿ ਸਵੇਰੇ ਜਦੋਂ ਉਹ ਗੁਰੂਘਰ ਤੋਂ ਘਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਘੇਰ ਲਿਆ। ਉਨ੍ਹਾਂ ਲੜਾਈ ਕਰਦਿਆਂ ਕੁੱਟਮਾਰ ਕੀਤੀ ਗਾਲਾਂ ਕੱਢੀਆਂ ਤੇ ਦਾੜ੍ਹੀ ਪੁੱਟ ਦਿੱਤੀ ਸੀ।

ਇਸ ਘਟਨਾ ਦੇ ਉਹ ਇਕੱਲੇ ਨਹੀਂ, ਕਈ ਪਿੰਡ ਦੇ ਚਸ਼ਮਦੀਦ ਵੀ ਹਨ, ਜਿਨ੍ਹਾਂ ਨੇ ਉਨ੍ਹਾਂ ਸਮੇਤ ਹਠੂਰ ਪੁਲਿਸ ਨੂੰ ਇਹ ਸਾਰਾ ਦਰਦ ਬਿਆਨ ਕੀਤਾ। ਰਣਜੀਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ 84 ਦੇ ਸਿੱਖ ਕਤਲੇਆਮ ਦੌਰਾਨ ਜਦੋਂ ਮੌਤ ਦੇ ਨੱਚਦੇ ਤਾਂਡਵ ਤੋਂ ਡਰ ਕੇ ਸਿੱਖਾਂ ਨੇ ਦਾੜ੍ਹੀ ਕੇਸ ਕਟਵਾ ਲਏ ਸਨ, ਅਜਿਹੇ 'ਚ ਉਨ੍ਹਾਂ ਨੇ ਕੇਸ ਰੱਖਦਿਆਂ ਅੰਮਿ੍ਤਪਾਨ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਇਨਸਾਫ਼ ਦੇ ਗੂਗੇ ਗਾਏ ਜਾ ਰਹੇ ਹਨ, ਅਜਿਹੇ ਸਮੇਂ ਉਨ੍ਹਾਂ ਦੇ ਸ਼ਰੇਆਮ ਕੇਸ ਕਤਲ ਕੀਤੇ ਜਾਂਦੇ ਹਨ ਤੇ ਹਠੂਰ ਪੁਲਿਸ 5 ਦਿਨਾਂ ਤੋਂ ਕਾਰਵਾਈ ਦੀ ਥਾਂ ਦੂਜੀ ਧਿਰ ਦੇ ਦਬਾਅ ਤਹਿਤ ਸਮਝੌਤੇ ਦੀ ਉਡੀਕ ਕਰ ਰਹੇ ਹਨ। ਅੱਜ ਵੀ ਥਾਣਾ ਹਠੂਰ ਦੇ ਮੁਖੀ ਨੇ ਘੰਟਾਬੱਧੀ ਉਨ੍ਹਾਂ ਨੂੰ ਬਿਠਾ ਕੇ ਬਿਨਾਂ ਕਾਰਵਾਈ ਦੇ ਮੋੜ ਦਿੱਤਾ।

ਇਸ ਸਬੰਧੀ ਜਦੋਂ ਥਾਣਾ ਹਠੂਰ ਦੇ ਮੁਖੀ ਰੁਬਨੀਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਪੀੜਤ ਬਜ਼ੁਰਗ ਦੇ ਨਾਲ ਹਨ, ਨਾ ਕਿ ਸਮਝੌਤਾ ਕਰਵਾਉਣ 'ਚ। ਉਕਤ ਦੋਵੇਂ ਧਿਰਾਂ 'ਚ ਹੀ ਆਪਸੀ ਸਹਿਮਤੀ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਸੀ। ਇਸ ਮਾਮਲੇ ਵਿਚ ਉਹ ਮੁਕੱਦਮਾ ਦਰਜ ਕਰ ਰਹੇ ਹਨ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ  ਰਾਮ ਮੰਦਰ ਭੂਮੀ ਪੂਜਨ ਸਮਾਗਮ 'ਚ ਹਿੱਸਾ ਨਹੀਂ ਲੈਣਗੇ 

ਅੰਮ੍ਰਿਤਸਰ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਰਾਮ ਭੂਮੀ ਤੀਰਥ ਖੇਤਰ ਵੱਲੋਂ ਅਯੁੱਧਿਆ ਵਿਖੇ ਅੱਜ ਰਾਮ ਮੰਦਿਰ ਦੇ ਨਿਰਮਾਣ ਦੀ ਆਰੰਭਤਾ ਮੌਕੇ ਸ਼ਾਮਲ ਹੋਣ ਲਈ ਸਿੱਖਾਂ ਪੰਥ ਦੀ ਨੁਮਾਇੰਦਗੀ ਕਰਨ ਵਾਲੇ ਧਾਰਮਿਕ ਸਖਸ਼ੀਅਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਹੀਂ ਜਾ ਰਹੇ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸੱਦਾ ਪੱਤਰ ਰਾਸ਼ਟਰੀ ਸਿੱਖ ਸੰਗਤ ਦਾ ਇੱਕ ਵਫ਼ਦ ਜਿਸ ਵਿਚ ਰਾਸ਼ਟਰੀ ਜਨਰਲ ਸਕੱਤਰ ਸਰਦਾਰ ਰਘਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਬਿਕਰਮਜੀਤ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਸੁਰਜੀਤ ਸਿੰਘ ਅਤੇ ਕੁਝ ਹੋਰ ਆਗੂਆਂ ਵਲੋੰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਦੀ ਗੈਰ ਹਾਜ਼ਰੀ ਵਿੱਚ ਨਿੱਜੀ ਸਹਾਇਕ ਰਣਜੀਤ ਸਿੰਘ ਨੂੰ ਦਿੱਤਾ ਗਿਆ ਸੀ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਯੁੱਧਿਆ ਵਿਖੇ ਹੋਣ ਵਾਲੇ ਇਸ ਸਮਾਗਮ ਵਿੱਚ ਨਹੀਂ ਪਹੁੰਚ ਰਹੇ।

ਰਾਮ ਮੰਦਰ ਦੀ ਸੁਰੂਆ ਲਈ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ

ਅੰਮ੍ਰਿਤਸਰ, ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)

ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ 5 ਅਗਸਤ ਨੂੰ ਕੀਤੇ ਜਾ ਰਹੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ ਮਿਲਿਆ ਹੈ। ਇਹ ਸੱਦਾ ਪੱਤਰ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਜਥੇਬੰਦੀ ਦੇ ਜਨਰਲ ਸਕੱਤਰ ਚੰਪਤ ਰਾਏ ਵੱਲੋਂ ਭੇਜਿਆ ਗਿਆ ਹੈ। ਇਹ ਸੱਦਾ ਪੱਤਰ ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ’ਚ ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਦੇ ਜਨਰਲ ਸਕੱਤਰ ਅਤੇ ਪ੍ਰਚਾਰਕ ਸੰਦੀਪ ਸਿੰਘ ਤੇ ਹੋਰਾਂ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਨੂੰ 4 ਅਗਸਤ ਦੀ ਸ਼ਾਮ ਨੂੰ ਕਾਰ ਸੇਵਕ ਪੂਰਮ ਜਾਨਕੀ ਘਾਟ ਪਰਿਕਰਮਾ ਮਾਰਗ ਅਯੁੱਧਿਆ ਪੁੱਜਣ ਲਈ ਆਖਿਆ ਗਿਆ ਹੈ। ਇਹ ਪੱਤਰ ਲੈ ਕੇ ਆਏ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਰਾਮ ਮੰਦਿਰ ਦੇ ਨਿਰਮਾਣ ਲਈ ਪੰਜ ਸਰੋਵਰਾਂ ਦਾ ਜਲ ਵੀ ਲੈ ਕੇ ਜਾਣਗੇ। ਉਨ੍ਹਾਂ ਆਖਿਆ ਕਿ ਇਸ ਸਬੰਧ ’ਚ ਅਯੁੱਧਿਆ ਸਥਿਤ ਇੱਕ ਗੁਰਦੁਆਰੇ ਵਿੱਚ ਸ਼ੁਕਰਾਨੇ ਵਜੋਂ ਅਖੰਡ ਪਾਠ ਵੀ ਰਖਵਾਇਆ ਜਾਵੇਗਾ, ਜਿਸ ਦਾ ਭੋਗ 7 ਅਗਸਤ ਨੂੰ ਪਵੇਗਾ। ਇਸ ਭੋਗ ਵਿੱਚ ਸ਼ਾਮਲ ਹੋਣ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ।ਇਸ ਸਬੰਧੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਸੱਦਾ ਪੱਤਰ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਇਸ ਸਮਾਗਮ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੀ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੇ ਵੇਰਵਿਆਂ ਮੁਤਾਬਕ ਜਥੇਦਾਰ ਵੱਲੋਂ ਕੁਝ ਨੇੜਲੇ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਨਾ ਹੋਣ ਬਾਰੇ ਸੰਕੇਤ ਦਿੱਤੇ ਗਏ ਹਨ।