You are here

ਪੰਜਾਬ

ਸਰਵਜਨ ਸੇਵਾ ਪਾਰਟੀ ਦਾ ਇੱਕ  ਇੱਕ ਮਕਸਦ ਪੰਜਾਬ ਨੂੰ ਖੁਸ਼ਹਾਲ ਬਣਾਉਣਾ--ਮੱਲਾ

ਹਠੂਰ(ਨਛੱਤਰ ਸੰਧੂ)-ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਤੇ ਰਿਸ਼ਵਤਖੋਰੀਅਤੇ ਰੇਤ ਮਾਫੀਏ ਤੋਂ ਮੁੱਕਤ ਕਰਵਾਉਣਾਂ ਸਰਵਜਨ ਸੇਵਾ ਪਾਰਟੀ ਹੀ ਕਰ ਸਕਦੀ ਹੈ  2022 ਦੀਆਂ ਵਿਧਾਨ ਸਭਾ ਚੌਣਾਂ ਲੋਕ ਪਾਰਟੀ ਨੂੰ ਸਹਿਯੋਗ ਦੇਣ ਪੰਜਾਬ ਅੰਦਰ ਦਿਨ ਬ ਦਿਨ ਵੱਧ ਰਹੀ ਮਹਿੰਗਾਈ ਤੇ ਬੇਰੁਜਗਾਰੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਪੰਜਾਬ ਦੇ ਨੌਜਵਾਨਾਂ ਨੂੰ ਰੌਜਗਾਰ ਮੁਹੱਈਆ ਕਰਵਾਉਣ ਲਈ ਸਨਅਤੀ ਖੇਤਰ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਨਿਯੁਕਤੀਆਂ ਜਰੂਰੀ ਕੀਤੀਆਂ ਜਾਣਗੀਆ ਇਸਦੇ ਬਦਲੇ  ਸਨਅਤਾਂ ਨੂੰ ਟੈਕਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਣਗੀਆਂ ਤਾਕਿ ਕੰਪਨੀਆ  ਪੰਜਾਬੀ ਕਾਮਿਆ ਨੂੰ ਤਰਜੀਹ ਦੇਣ। ਪੰਜਾਬ ਦੂਸਰੀ ਵੱਡੀ ਸਮੱਸਿਆਂ ਰਿਸ਼ਵਤਖੋਰੀ ਜਿਸ ਨੂੰ ਰੋਕਣ ਵਿੱਚ ਸਰਕਾਰਾਂ ਨਾਕਾਮ ਰਹੀਆ ਰੌਜਾਨਾ ਸ਼ੌਸ਼ਲ ਮੀਡੀਏ ਤੇ ਰਿਸ਼ਵਤ ਲੈਂਦੇ ਮੁਲਾਜਮਾਂ ਦੇ ਵੀਡੀਓ ਵਾਇਰਲ ਹੋਏ ਵੇਖੇ ਜਾਂਦੇ ਨੇ ਪਰ ਸਰਕਾਰ ਵੱਲੋਂ ਰਿਸ਼ਵਤਖੋਰਾਂ ਖਿਲਾਫ ਕੌਈ ਸਖਤ ਐਕਸ਼ਨ ਨਹੀਂ ਲਏ ਜਾਂਦੇ ਜਿਸ ਕਰਕੇ ਉਹ ਬੇਖੌਫ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ। ਪੰਜਾਬੀਓ ਜੇ ਤੁਸੀਂ ਪੰਜਾਬ ਨੂੰ ਖੁਸ਼ਹਾਲ ਵੇਖਣਾਂ ਚਾਹੁੰਦੇ ਹੋ ਤਾਂ ਸਰਵਜਨ ਸੇਵਾ ਪਾਰਟੀ ਦੇ ਕੌਮੀ ਪ੍ਧਾਨ ਮੁਹੰਮਦ ਸਈਦ ਜੀ ਦਾ  ਜੋ ਸੁਪਨਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਉਸਨੂੰ ਕਰਨ ਕਰਨ ਲਈ 2022 ਦੀਆਂ ਵਿਧਾਨ ਸਭਾ ਚੌਣਾਂ ਪਾਰਟੀ ਦਾ ਸਾਥ ਦੇਕੇ ਪੰਜਾਬ ਅਤੇ ਪੰਜਾਬੀਆਂ ਦੇ ਸੁਨੈਹਿਰੇ ਭਵਿੱਖ ਦੀ ਸ਼ੁਰੂਆਤ ਕਰੀਏ।

ਨਵੀ ਸਿੱਖਿਆ ਨੀਤੀ ਨੋਜਵਾਨਾ ਲਈ ਹੋਵੇਗੀ ਵਰਦਾਨ ਸਾਬਤ-ਚੇਅਰਮੈਨ ਦਵਿੰਦਰਪਾਲ ਸਿੰਘ

-ਮੋਦੀ ਸਰਕਾਰ ਨੋਜਵਾਨਾ ਨੂੰ ਨਵੀਆ ਸਕੀਮਾ ਨਾਲ ਜੋੜੇ-

ਅਜੀਤਵਾਲ 30 ਜੁਲਾਈ (ਨਛੱਤਰ ਸੰਧੂ)ਕੈਬਰਿਜ ਇੰਟਰਨੈਸਨਲ ਸਕੂਲ ਮੋਗਾ,ਸੈਕਰਡ ਹਾਰਟ ਕੋਨਵੈਟ ਸਕੂਲ ਧੂੜਕੋਟ ਕਲਾਂ,ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਅਤੇ ਡਾਇਰੈਕਟਰ ਦੇਸ ਭਗਤ ਕਾਲਜ ਮੋਗਾ ਨੇ ਨਵੀ ਸਿੱਖਿਆ ਨੀਤੀ ਦਾ ਸਵਾਗਤ ਕੀਤਾ ਹੈ ਅਤੇ ਨੋਜਵਾਨਾ ਦੇ ਭਵਿੱਖ ਨੂੰ ਰੌਸਨ ਕਰਨ ਵਾਲੀ ਸਿੱਖਿਆ ਨੀਤੀ ਦੱਸਿਆ ਹੈ।ਉਨ੍ਹਾ ਨੇ ਕਿਹਾ ਕਿ ਇਹ ਸਮੇ ਦੀ ਮੰਗ ਅਨੁਸਾਰ ਤਿਆਰ ਕੀਤੀ ਗਈ ਹੈ।ਇਸ ਸਿੱਖਿਆ ਨੀਤੀ ਨਾਲ ਜਿੱਥੇ ਦੇਸ ਨੋਜਵਾਨਾ ਨੂੰ ਫਾਇਦਾ ਹੋਵੇਗਾ ਉਥੇ ਇਸ ਪੋਲੀਸੀ ਨਾਲ ਦੇਸ ਨੂੰ ਵੀ ਅਜੋਕੇ ਜਮਾਨੇ ਦੇ ਲਈ ਤਿਆਰ ਹੋਣ ਵਾਸਤੇ ਇਸ ਨੀਤੀ ਦਾ ਫਾਇਦਾ ਮਿਲੇਗਾ।ਇਸ ਨੀਤੀ ਤਹਿਤ ਜਿੱਥੇ ਚੰਗੇ ਡਾਕਟਰ, ਵਕੀਲ,ਇੰਜੀਨੀਅਰ ਤਿਆਰ ਹੋਣਗੇ ਉਥੇ ਸਕਿਲਡ ਵਰਕਰ ਮਕੈਨਿਕ,ਪਲੰਬਰ,ਟੈਕਨੀਸੀਅਨ,ਕਾਰਪੈਟਰ ਆਦਿ ਵੀ ਵਧੀਆ ਤਿਆਰ ਹੋਵਗੇ।ਹੁਣ ਗੱਲ ਇਹ ਹੈ ਕਿ ਸਰਕਾਰ ਨੇ ਜਿੰਨੀ ਵਧੀਆ ਨੀਤੀ ਦਾ ਐਲਾਨ ਕੀਤਾ ਹੈ ਇਸ ਨੂੰ ਜੇ ਕਰ ਲਾਗੂ ਵੀ ਉਸੇ ਵਧੀਆ ਢੰਗ ਨਾਲ ਕੀਤਾ ਜਾਵੇ ਤਾ ਇਸ ਦੇ ਨਤੀਜੇ ਵੀ ਵਧੀਆ ਆਉਣਗੇ।ਮੇਰੀ ਸਰਕਾਰ ਨੂੰ ਅਪੀਲ ਹੈ ਕਿ ਜੋ ਸਕਿਲਡ ਡਵੈਲਪਮੈਟ ਦੀਆ ਸਕੀਮਾ ਚੱਲ ਰਹੀਆ ਹਨ ਉਹਨਾ ਨੂੰ ਵੀ ਇਸੇ ਪੋਲੀਸੀ ਨਾਲ ਜੋੜ ਦਿੱਤਾ ਜਾਵੇ ਤਾ ਜੋ ਗਰੀਬ ਵਰਗ ਉਸ ਦਾ ਲਾਭ ਲੈ ਸਕੇ।ਹੁਣ ਤੱਕ ਤਾ ਜਿਆਦਾ ਸਕੀਮਾ ਸਰਟੀਫਿਕੇਟ ਤੱਕ ਹੀ ਹੀ ਸੀਮਤ ਹਨ ਵਿਚੋਲੇ ਮਾਲੋ-ਮਾਲ ਹਨ ਪਰ ਹੇਠਲੇ ਲੇਵਲ ਅਤੇ ਗਰੀਬ ਜੰਨਤਾ ਨੂੰ ਉਸ ਦਾ ਲਾਭ ਨਹੀ ਮਿਲ ਰਿਹਾ।ਨਵੀ ਨੀਤੀ ਨਾਲ ਜਿੱਥੇ ਸਕੂਲੀ ਸਿੱਖਿਆ ਵਿੱਚ ਸੁਧਾਰ ਹੋਵੇਗਾ ਉਥੇ ਉਚੇਰੀ ਸਿੱਖਿਆ ਵਿੱਚ ਵੀ ਉਨ੍ਹਾ ਵਿੱਦਿਆਰਥੀਆ ਨੂੰ ਫਾਇਦਾ ਦਿੱਤਾ ਹੈ ਜੋ ਅੱਧ ਵਿੱਚਕਾਰ ਸਿੱਖਿਆ ਛੱਡ ਦਿੰਦੇ ਸਨ ਜਿਸ ਨਾਲ ਉਨ੍ਹਾ ਦਾ ਲਗਾਇਆ ਸਮਾ ਅਤੇ ਪੈਸੇ ਬਰਾਬਰ ਹੋ ਜਾਦਾ ਸੀ

ਪ੍ਰਾਈਵੇਟ ਫਰਮਾਂ ਦੇ ਕਰਿੰਦਿਆਂ ਵੱਲੋਂ ਪਿੰਡਾਂ ਅੰਦਰ ਜਾ ਕੇ ਔਰਤਾਂ ਉਪਰ ਦਬਾਅ ਪਾ ਕੇ ਕਿਸਤਾ ਜਬਰੀ ਵਸੂਲਣ ਸਬੰਧੀ ਔਰਤਾਂ ਨੇ ਮਹਿਲ ਕਲਾਂ ਵਿਖੇ ਕੀਤੀ ਵਿਸਾਲ ਰੈਲੀ 

ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਜ਼ਿਲ੍ਹਾ ਪੱਧਰ ਤੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ - ਆਗੂ 

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਬਰਨਾਲਾ ਇਕਾਈ ,ਭਾਰਤ ਨੌਜਵਾਨ ਸਭਾ, ਕਰਜ਼ਾ ਮੁਕਤ ਔਰਤ ਸੰਘਰਸ਼ ਕਮੇਟੀ ਵੱਲੋਂ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ,ਮੈਡੀਕਲ ਪੈ੍ਕਟੀਸਨਰਜ ਐਸੋਸੀਏਸ਼ਨ ਦੇ ਸਹਿਯੋਗ ਨਾਲ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ,ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਮਨਵੀਰ ਸਿੰਘ ਬੀਹਲਾ ਅਤੇ ਕਰਜ਼ਾ ਮੁਕਤੀ ਸੰਘਰਸ਼ ਕਮੇਟੀ ਦੀ ਆਗੂ ਮਨਜੀਤ ਕੌਰ ਦਸੌਂਦਾ ਸਿੰਘ  ਵਾਲਾ ਵੱਲੋਂ ਕੁਲਵੰਤ ਕੌਰ ਸੱਦੋਵਾਲ ਦੀ ਅਗਵਾਈ ਹੇਠ ਪ੍ਰਾਈਵੇਟ ਫਰਮਾਂ ਦੇ ਕਰਿੰਦਿਆਂ ਵੱਲੋਂ ਪਿੰਡਾਂ ਅੰਦਰ ਜਾ ਕੇ ਔਰਤਾਂ ਉਪਰ ਦਬਾਅ ਪਾ ਕੇ ਕਿਸਤਾ ਜਬਰੀ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਬਲਾਕ ਮਹਿਲ ਕਲਾਂ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਦੀਆਂ ਵੱਡੀ ਗਿਣਤੀ ਵਿੱੱਚ ਔਰਤਾਂ ਤੇ ਮਜ਼ਦੂਰਾਂ ਵੱਲੋਂ ਪ੍ਰਾਈਵੇਟ ਫਰਮਾਂ ਦੇ ਖਿਲਾਫ ਅਨਾਜ ਮੰਡੀ ਕਸਬਾ ਮਹਿਲ ਕਲਾਂ ਵਿਖੇ ਇੱਕ ਰੋਸ ਰੈਲੀ ਕਰਨ ਉਪਰੰਤ ਰੋਸ ਮਾਰਚ ਕਰਕੇ ਸ਼ਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੂੰ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਆਪਣਾ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਮਨਵੀਰ ਸਿੰਘ ਬੀਹਲਾ ਨੇ ਕਿਹਾ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਆਰਬੀਆਈ ਵੱਲੋਂ ਲਾਕ ਡਾਓੁਨ ਦੇ ਮੱਦੇਨਜ਼ਰ 1ਜੂਨ ਤੋ 31ਅਗਸਤ 2020 ਤੱਕ ਕਿਸੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਅਤੇ ਵਿਆਜ ਵਸੂਲਣ ਤੇ ਰੋਕ ਲਗਾਈ ਗਈ ਹੋਈ ਹੈ।  ਪਰ ਦੂਜੇ ਪਾਸੇ ਪ੍ਰਾਈਵੇਟ ਫਰਮਾਂ ਕਰਿੰਦਿਆਂ ਵੱਲੋਂ ਪਿੰਡਾ ਵਿੱਚ ਜਾ ਕੇ ਔਰਤਾਂ ਤੇ ਦਬਾਅ ਪਾ ਕੇ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਔਖੇ ਸਮੇਂ ਆਰਥਿਕ ਸੰਕਟ ਵਿੱਚ ਚੱਲ ਰਹੇ ਸਮੇਂ ਵਿੱਚੋਂ ਮਜ਼ਦੂਰ ਤੇ ਔਰਤਾਂ ਕਿਸ਼ਤਾਂ ਭਰਨ ਲਈ ਪੂਰੀ ਤਰ੍ਹਾਂ ਅਸਮਰੱਥ ਹਾਂ।  ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਅੰਦਰ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਜ਼ਿਲ੍ਹਾ ਪੱਧਰ ਤੇ ਧਰਨਾ ਦੇਣ ਦਾ ਪ੍ਰੋਗਰਾਮ ਮਿਖਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦਾ ਕਰੋਪ ਖ਼ਤਮ ਨਹੀਂ ਹੋ ਜਾਂਦਾ ਉਦੋਂ ਤੱਕ ਔਰਤਾਂ ਅਤੇ ਮਜ਼ਦੂਰਾਂ ਤੋ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਕੰਮ ਬੰਦ ਕੀਤਾ ਜਾਵੇ।  ਇਸ ਮੌਕੇ ਕਰਜ਼ਾ ਮੁਕਤ ਔਰਤ ਸੰਘਰਸ਼ ਕਮੇਟੀ ਦੀ ਆਗੂ ਮਨਜੀਤ ਕੌਰ ਦਸੌਂਦਾ ਸਿੰਘ ਵਾਲਾ, ਕੁਲਵੰਤ ਕੌਰ ਸੱਦੋਵਾਲ, ਗੁਰਪ੍ਰੀਤ ਕੌਰ ਕੁਰੜ ,ਕੁਲਦੀਪ ਕੌਰ ਮਹਿਲ ਕਲਾਂ ,ਗੁਰਦੀਪ ਕੌਰ ਬੀਹਲਾ ,ਮਨਜਿੰਦਰ ਕੌਰ ਹਰਦਾਸਪੁਰਾ ,ਰਾਣੋ ਕੌਰ ਗੰਗੋਹਰ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਬੀਮਾਰੀ ਦੇ ਚੱਲ ਰਹੇ ਕਰੋਪ ਦੇ ਮੱਦੇ ਨਜ਼ਰ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਲੋਕਾਂ ਕੋਲ ਪੈਸੇ ਨਾ ਹੋਣ ਕਰਕੇ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ। ਪਰ ਪ੍ਰਾਈਵੇਟ ਫਰਮਾਂ ਦੇ ਕਰਿੰਦਿਆਂ ਵੱਲੋਂ ਆਰਬੀਆਈ ਵੱਲੋਂ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਤੇ ਵਿਆਜ ਦਰਾਂ ਵਸੂਲਣ ਤੇ 1 ਇੱਕ ਜੂਨ 31 ਅਗਸਤ ਤੱਕ ਲਗਾਈ ਗਈ ਰੋਕ ਦੇ ਬਾਵਜੂਦ ਪਿੰਡਾਂ ਅੰਦਰ ਜਾ ਕੇ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੋ ਕਿ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕਰੇਗੀ ਉਨ੍ਹਾਂ ਕਿਹਾ ਕਿ ਫਰਮਾਂ ਦੇ ਕਰਿੰਦੇ ਦਾ ਪਿੰਡਾਂ ਵਿੱਚ ਪੜ੍ਹਨ ਤੇ ਜਥੇਬੰਦੀ ਵੱਲੋਂ ਔਰਤਾਂ ਨੂੰ ਨਾਲ ਲੈ ਕੇ ਘਿਰਾਓ ਕੀਤਾ ਜਾਵੇਗਾ। ਉਨ੍ਹਾ ਸਮੂਹ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦਕ ਹੋ ਕੇ ਜਥੇਬੰਦੀ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਮਾਸਟਰ ਯਸ਼ਪਾਲ ਸਰੀਂਹ, ਮਹਿਲ ਕਲਾਂ ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਔਰਤਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਫਰਮਾਂ ਵੱਲੋਂ ਕਿਸ਼ਤਾਂ ਭਰਾਉਣ ਲਈ ਔਰਤਾਂ ਤੇ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਤੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਾਡੀਆਂ ਜਥੇਬੰਦੀਆਂ ਔਰਤਾਂ ਦੇ ਸੰਘਰਸ਼ ਨਾਲ ਚਟਾਨ ਵਾਂਗ ਖੜ੍ਹੀਆਂ ਹਨ ।ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੂੰ ਔਰਤਾਂ ਵੱਲੋਂ ਆਪਣਾ ਇੱਕ ਮੰਗ ਪੱਤਰ ਦਿੱਤਾ।  ਇਸ ਮੌਕੇ ਨਾਇਬ ਤਹਿਸੀਲਦਾਰ ਤਿਵਾੜੀ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਰਾਹੀ ਪੰਜਾਬ ਸਰਕਾਰ ਤੱਕ ਪੁੰੰਹਾਚਾਇਆ ਜਾਵੇਗਾ। ਇਸ ਮੌਕੇ ਬਲੌਰ ਸਿੰਘ, ਮਹਿੰਦਰ ਸਿੰਘ ਧਨੇਰ ,ਚਰਨਜੀਤ ਕੌਰ ਛੀਨੀਵਾਲ, ਪਰਮਜੀਤ ਕੌਰ ਮਹਿਲ ਕਲਾਂ ,ਹਰਜਿੰਦਰ ਕੌਰ ਗੰਗੋਹਰ, ਜਸਵਿੰਦਰ ਕੌਰ ਛੀਨੀਵਾਲ ਖੁਰਦ ਜਸਮੇਲ ਕੌਰ ਸੱਦੋਵਾਲ, ਸਵਰਨ ਕੌਰ ਛਾਪਾ, ਦਲਵੀਰ ਕੌਰ ਛਾਪਾ ,ਚਰਨਜੀਤ ਕੌਰ ਬੀਹਲਾ ਅਤੇ ਪ੍ਰੀਤਮ ਸਿੰਘ ਅਮਲਾ ਸਿੰਘ ਵਾਲਾ ਇਲਾਵਾ ਹੋਰ ਵੱਖ ਵੱਖ ਪਿੰਡਾ ਨਾਲ ਸਬੰਧਤ ਅੌਰਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਮਹਿਲ ਕਲਾਂ ਵੱਲੋਂ ਪੁਲਿਸ ਥਾਣਾ ਮਹਿਲ ਕਲਾਂ  ਨੂੰ ਡੀ. ਜੀ. ਪੀ ਨਾਮ ਦਾ ਮੰਗ ਪੱਤਰ ਦਿੱਤਾ ਗਿਆ

ਮਹਿਲ ਕਲਾਂ/ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)

ਕੇਂਦਰ ਦੀ ਹਿੰਦੂਤਵ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੀਆ ਏਜੰਸੀਆਂ ਰਾਹੀਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਆਏ ਦਿਨ ਕਾਲੇ ਕਾਨੂੰਨਾਂ ਤਹਿਤ ਪਰਚੇ ਦਰਜ ਕਰਕੇ ਜੇਲਾ ਵਿੱਚ ਸੁੱਟਿਆ ਜਾਣ ਨੂੰ ਲੈ ਕਿ ਕਾਲੇ ਕਾਨੂੰਨਾ ਖਿਲਾਫ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦਿਸਾ ਨਿਰਦੇਸ਼ਾ ਅਨੁਸਾਰ ਪਿਛਲੇ ਦਿਨਾ ਤੋਂ ਪੰਜਾਬ ਦੇ ਸਮੂਹ ਥਾਣਿਆ ਵਿੱਚ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦੀ ਦੇਣ ਦੇ ਲਿਖ਼ੇ ਗਏ ਪ੍ਰੋਗਰਾਮ ਤਹਿਤ ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਲ੍ਹਾ ਬਰਨਾਲਾ ਇਕਾਈ ਦੇ ਸੱਦੇ ਓੁਪਰ ਜਥੇਬੰਦੀ ਦੇ ਸਰਕਲ ਮਹਿਲ ਕਲਾਂ ਵੱਲੋਂ ਸਰਕਲ ਪ੍ਰਧਾਨ ਮਹਿਦਰ ਸਿੰਘ ਸਹਿਜੜਾ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਚਾਰ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਚੰਨਣਵਾਲ, ਆਦਿ ਦੀ ਅਗਵਾਈ ਹੇਠ ਸਾਥੀਆ ਸਮੇਤ ਥਾਣਾ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ।ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬਹੁਗਿਣਤੀ ਸਰਕਾਰ ਬਹਾਦਰ ਸਿੱਖ ਕੌਮ ਨੂੰ ਆਏ ਦਿਨ ਕਿਸੇ ਨਾ ਕਿਸੇ ਕਾਲੇ ਕਾਨੂੰਨ ਦੇ ਬਹਾਨੇ ਜਲੀਲ ਕਰ ਰਹੀ ਹੈ,ਤਾ ਕਿ ਸਿੱਖਾਂ ਵਿੱਚੋਂ ਆਜ਼ਾਦੀ ਦੀ ਚਿਣਗ ਖਤਮ ਹੋ ਜਾਵੇ ਜਿਸਨੂੰ ਸਾਡੀ ਪਾਰਟੀ ਕਦੀ ਵੀ ਬਰਦਾਸਤ ਨਹੀਂ ਕਰੇਗੀ। ਉਨਾ  ਕਿਹਾ ਕਿ ਕੋਈ ਵੀ ਕੌਮ ਲੋਕਤੰਤਰ ਵਿੱਚ ਆਪਣੇ ਹੱਕ ਜਮਹੂਰੀ ਤਰੀਕੇ ਨਾਲ ਮੰਗ ਸਕਦੀ ਹੈ ਫਿਰ ਜਦੋਂ ਕੋਈ ਸਿੱਖ ਆਪਣੇ ਹੱਕ ਮੰਗਦਾ ਹੈ ਤਾਂ ਕੇਂਦਰ ਦੀ ਹਿੰਦੂਤਵ ਸਰਕਾਰ ਨੂੰ ਢਿੱਡ ਵਿੱਚ ਪੀੜ ਕਿਉਂ ਹੁੰਦੀ ਹੈ,ਜਦੋ ਫਿਰਕੂ ਹਿੰਦੂ ਸਰੇਆਮ ਰਾਮਰਾਜ ਦੀ ਗੱਲ ਕਰਦੇ ਹਨ,ਹਥਿਆਰਾ ਦੀ ਨੁਮਾਇਸ਼ ਕਰਦੇ ਹਨ, ਕਿਰਪਾਨਾ ਲਹਿਰਾਉਦੇ ਹਨ,ਉਸ ਵਕਤ ਕੋਈ ਕਾਲਾ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ ਕੀ ਇਹ ਇੱਕ ਅਖੌਤੀ ਦੇਸ ਅੰਦਰ ਕਾਨੂੰਨ ਦੇ ਦੁਹਰੇ ਮਾਪਦੰਡ ਨਹੀ ਹਨ। ਉਨਾ ਕਿਹਾ ਕਿ ਜਦੋਂ ਕਿਸੇ ਦੇਸ ਅੰਦਰ ਵੱਖੋ ਵੱਖ ਭਾਈਚਾਰਿਆਂ ਨੂੰ ਆਪਣੇ ਬਣਦੇ ਹੱਕ ਨਹੀਂ ਮਿਲਦੇ ਤਾਂ ਉਨਾ ਵੱਲੋ ਜਮਹੂਰੀ ਅਤੇ ਕਾਨੂੰਨੀ ਤਰੀਕੇ ਨਾਲ ਵੱਖਰਾ ਦੇਸ ਮੰਗਣਾ ਕਿਵੇਂ ਗਲਤ ਹੈ।ਉਨਾ ਕਿਹਾ ਕਿ ਕੇਂਦਰ ਦੀ ਹਿੰਦੂਤਵ ਸਰਕਾਰ ਜਿੰਨਾ ਮਰਜੀ ਧੱਕਾ ਕਰ ਲਵੇ ਪਰ ਜੋ ਆਜ਼ਾਦੀ ਦੀ ਚਿਣਗ ਸਿੱਖ ਕੌਮ ਅੰਦਰ ਪੈਦਾ ਹੋ ਚੁੱਕੀ ਹੈ ਉਸਨੂੰ ਬੁਝਾਇਆ ਨਹੀਂ ਜਾ ਸਕਦਾ।ਅਖੀਰ ਉਨਾ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਰਦੇ ਦਮ ਤੱਕ ਕੌਮੀ ਆਜ਼ਾਦੀ ਲਈ ਲੜਦੀ ਰਹੇਗੀ ਇਸ ਮੌਕੇ ਜਥੇਦਾਰ ਬਲਦੇਵ ਸਿੰਘ ਗੰਗਹੋਰ, ਮੁਖਤਿਆਰ ਸਿੰਘ ਛਾਪਾ, ਡਾ  ਜਗਰਾਜ ਸਿੰਘ ਮੂੰਮ, ਮਲਕੀਤ ਸਿੰਘ ਮਹਿਲ ਖੁਰਦ, ਹਰੀ ਸਿੰਘ ਸੰਘੇੜਾ, ਗੁਰਮੀਤ ਸਿੰਘ, ਭੋਲਾ ਸਿੰਘ ਕਲਾਲਾ, ਮਨਜੀਤ ਸਿੰਘ ਕਲਾਲਾ, ਨਿਰਮਲ ਸਿੰਘ ਕਲਾਲਾ, ਰਾਜ ਸਿੰਘ ਸੇਖੋਂ ਮੂੰਮ, ਅਜੈਬ ਸਿੰਘ, ਨਾਇਬ ਸਿੰਘ, ਜਗਦੇਵ ਸਿੰਘ, ਮੋਹਨ ਸਿੰਘ, ਚਮਕੌਰ ਸਿੰਘ ਸਹਿਜੜਾ, ਮਹਿੰਦਰ ਸਿੰਘ ਮਹਿਲ ਕਲਾਂ, ਗੁਰਜੰਟ ਸਿੰਘ ਰਾਏਸਰ, ਸੁੱਖਵਿੰਦਰ ਸਿੰਘ ਗੰਗਹੋਰ ਆਦਿ ਆਗੂ ਹਾਜ਼ਰ ਸਨ।

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦਾ 23 ਵਾਂ ਸ਼ਰਧਾਂਜਲੀ ਸਮਾਗਮ

12 ਅਗਸਤ ਨੂੰ  ਹਰ ਘਰ, ਗਲੀ, ਮੁਹੱਲੇ, ਪਿੰਡ, ਸ਼ਹਿਰ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਉਣ ਸਬੰਧੀ ਜਨਤਕ ਜਮਹੂਰੀ ਜਥੇਬੰਦੀਆਂ ਦੀ ਵਧਵੀਂ ਮੀਟਿੰਗ 

ਮਹਿਲ ਕਲਾਂ /ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ)-  ਸਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਗੁਰਦਵਾਰਾ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਸਾਥੀ ਪ੍ਰੇਮ ਕੁਮਾਰ ਨੇ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕਰਦਿਆਂ ਦੱਸਿਆ ਕਿ ਕਿਰਤੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਿੱਚੋਂ  ਵੱਡਾ ਹਿੱਸਾ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਚੱਲੇ ਇਤਿਹਸਾਕ ਘੋਲ ਦੇ ਲੇਖੇ ਲੱਗ ਗਿਆ ਹੈ।  ਹੁਣ ਐਕਸ਼ਨ ਕਮੇਟੀ ਕੋਲ ਬਹੁਤ ਥੋੜੀ ਰਾਖਵੀਂ ਪੂੰਜੀ ਬਚੀ ਹੈ। ਇਸ ਲਈ ਇਸ ਵਾਰ ਫੰਡ ਮੁਹਿੰਮ ਨੂੰ ਹਰ ਅਦਾਰੇ ਅੰਦਰ ਪੂਰੇ ਜੋਸ਼ ਖਰੋਸ਼ ਨਾਲ ਲਜਾਇਆ ਜਾਵੇ। ਐਕਸ਼ਨ ਕਮੇਟੀ ਮੈਂਬਰਾਂ ਕੁਲਵੰਤ ਰਾਏ, ਗੁਰਮੀਤ ਸੁਖਪੁਰ ਨੇ ਗੱਲ ਕਰਦਿਆਂ ਕਿਹਾ ਕਿ ਸਾਲ 2019 ਐਕਸ਼ਨ ਕਮੇਟੀ ਮਹਿਲ ਕਲਾਂ  ਸਮੇਤ ਇਨਸਾਫਪਸੰਦ ਲੋਕਾਂ ਲਈ ਬੇਹੱਦ ਚੁਣੌਤੀ ਭਰਪੂਰ ਸੀ ਜਦ ਸੁਪਰੀਮ ਕੋਰਟ ਨੇ 3 ਸਤੰਬਰ 2019 ਨੂੰ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜਾ ਬਹਾਲ ਰੱਖ ਦਿੱਤੀ ਸੀ। ਆਪਣੇ ਆਗੂ ਨੂੰ ਜੇਲ੍ਹ ਵਿੱਚ ਛੱਡਣਾ ਵੀ ਤੇ ਉਨ੍ਹੀਂ ਹੱਥੀਂ ਸ਼ਾਨੋ ਸ਼ੌਕਤ ਨਾਲ ਉਮਰ ਕੈਦ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣਾ ਵੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। ਜਿਸ ਸਿਦਕ, ਦਲੇਰੀ ਨਾਲ ਇਸ ਵੱਡੀ ਚੁਣੌਤੀ ਨਾਲ 42 ਜਨਤਕ ਜਥੇਬੰਦੀਆਂ ਦੇ ਅਧਾਰਤ ਬਣੀ ਸੰਘਰਸ਼ ਕਮੇਟੀ, ਪੰਜਾਬ (ਐਕਸ਼ਨ ਕਮੇਟੀ ਮਹਿਲ ਕਲਾਂ ਵੀ ਜਿਸ ਦਾ ਜਾਨਦਾਰ ਹਿੱਸਾ ਸੀ) ਦੀ ਅਗਵਾਈ ਹੇਠ  ਇਸ ਲੋਕ ਘੋਲ ਨੂੰ ਬੁਲੰਦੀਆਂ ਤੇ ਪਹੁੰਚਾਕੇ ਜਿੱਤ ਹਾਸਲ ਕੀਤੀ ਉਹ ਆਪਣੇ ਹੱਥੀਂ ਸਿਰਜਿਆ ਇਤਿਹਾਸ ਦਾ ਅਜਿਹਾ ਸੁਨਿਹਰੀ ਪੰਨਾ ਹੈ, ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਇਹ ਲੋਕ ਘੋਲ ਦਾ ਸੁਨਿਹਰੀ ਪੰਨਾ ਸਦੀਆਂ ਤੱਕ ਸੰਘਰਸ਼ਸ਼ੀਲ ਕਾਫਲਿਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ। 12 ਅਗਸਤ ਨੂੰ ਕਰੋਨਾ ਸੰਕਟ ਕਾਰਨ ਪੈਦਾ ਹੋਈ ਗੰਭੀਰ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਸਮਾਗਮ ਨਹੀਂ ਕੀਤਾ  ਜਾਵੇਗਾ। ਹੁਣ ਇਹ ਸਮਾਗਮ 12 ਅਗਸਤ ਨੂੰ ਹਰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਖੇ ਸਵੇਰ ਲੋਕ ਘੋਲ ਦੀ ਜਿੱਤ ਦੇ ਰੂਪ ‘ਚ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਜਾਵੇਗਾ। 1 ਅਗਸਤ ਤੋਂ 11 ਅਗਸਤ ਤੱਕ ਹਰ ਰੋਜ ਦੇ ਬੁੱਧੀਜੀਵੀ, ਲੇਖਕ, ਪੱਤਰਕਾਰ, ਕਵੀ ਸ਼ਾਮ 4 ਵਜੇ ਤੋ 5 ਵਜੇ ਤੱਕ ਲਾਈਵ ਹੋਇਆ ਕਰਨਗੇ। 12 ਅਗਸਤ ਨੂੰ ਪ੍ਰਮੁੱਖ ਸਖਸ਼ੀਅਤਾਂ ਸਵੇਰ 11 ਵਜੇ ਤੋਂ 2 ਵਜੇ ਤੱਕ ਲਾਈਵ ਹੋਣਗੇ। 23 ਸਾਲ ਦੇ ਲੋਕ ਘੋਲ ਦਾ ਸੋਵੀਨਾਰ ਸਬੰਧੀ ਵੀ ਵਿਚਾਰ ਕੀਤੀ ਗਈ। 23 ਦੇ ਲੰਬੇ ਅਰਸੇ ਤੋਂ ਇਸ ਲੋਕ ਘੋਲ ਦੀ ਢਾਲ ਤੇ ਤਲਵਾਰ ਬਣੇ ਲੋਕਾਂ ਨੇ ਜੋ ਸੰਗਰਾਮੀ ਪਿਰਤਾਂ ਪਾਈਆਂ ਹਨ, ਖਾਸ ਕਰ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੇ ਉਹ ਵੀ ਮਿਸਾਲੀ ਹਨ। ਵੱਡ ਅਕਾਰੀ ਰੰਗਦਾਰ ਲੋਕ ਘੋਲ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹਜਾਰਾਂ ਦੀ ਗਿਣਤੀ ਵਿੱਚ ਛਪਿਆ ਪੋਸਟਰ ਜਾਰੀ ਕੀਤਾ। ਮਹਿਲਕਲਾਂ ਲੋਕ ਘੋਲ ਦੇ ਕੀਮਤੀ ਸਬਕਾਂ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ ਪ੍ਰਚਾਰ ਮਿਹੰਮ ਵਜੋ 3, 4 ਅਤੇ 5 ਅਗਸਤ ਨੂੰ ਪੋਸਟਰ ਲਾਉਣ, 7 ਅਤੇ 8 ਅਗਸਤ ਨੂੰ ਮਹਿਲਕਲਾਂ ਇਲਾਕੇ ਨੂੰ ਚਾਰ ਜੋਨਾਂ ਵਿੱਚ ਵੰਡਕੇ ਪ੍ਰਚਾਰ ਮੁਹਿੰਮ ਚਲਾਉਣ ਦਾ ਤਹਿ ਕੀਤਾ ਗਿਆ। ਜਿਸ ਤਹਿਤ ਪਿੰਡ-ਪਿੰਡ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਮਨਜੀਤ ਧਨੇਰ, ਮਾ.ਦਰਸ਼ਨ ਸਿੰਘ, ਅਮਰਜੀਤ ਕੁੱਕੂ, ਗੁਰਮੇਲ ਠੁੱਲੀਵਾਲ, ਮਾ.ਪਿਸ਼ੌਰਾ ਸਿੰਘ, ਕੁਲਵੀਰ ਔਲਖ, ਗੁਰਦੇਵ ਮਾਂਗੇਵਾਲ, ਭਾਗ ਸਿੰਘ ਕੁਰੜ, ਬਾਬੂ ਸਿੰਘ ਖੁੱਡੀਕਲਾਂ, ਮਹਿਮਾ ਸਿੰਘ, ਖੁਸ਼ਮੰਦਰਪਾਲ,ਮਾ.ਸੋਹਣ ਸਿੰਘ,ਸਿਕੰਦਰ ਸਿੰਘ ਭੂਰੇ ,ਬਲਵੀਰ ਸਿੰਘ ਮਹਿਲ ਖੁਰਦ ਆਦਿ ਆਗੂਆਂ ਨੇ ਵੀ ਕੀਮਤੀ ਵਿਚਾਰ/ਸੁਝਾਓ ਰੱਖੇ।

ਮਹਿਲ ਕਲਾਂ ਵਿਖੇ ਮਸਜਿਦ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਮੁਸਲਮਾਨ ਭਾਈਚਾਰੇ ਵੱਲੋਂ ਨਾਅਰੇਬਾਜੀ

ਮੁਸਲਮਾਨ ਭਾਈਚਾਰੇ ਦੀ ਸਮੱਸਿਆ ਦਾ ਨਿਪਟਾਰਾ ਜਲਦ।ਕੀਤਾ ਜਾਵੇਗਾ-ਲਾਡੀ                        

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਮਾਲਵਾ ਖੇਤਰ ਵਿੱਚ ਪਏ ਮੀਂਹ ਨਾਲ ਕਈ ਨੀਵੇਂ ਥਾਂ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।ਮਹਿਲ ਕਲਾਂ ਵਿਖੇ ਬਾਬਾ ਜੰਗ ਸਿੰਘ ਪਾਰਕ ਦੇ ਨਜਦੀਕ ਬਣੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਮਸਜਿਦ ਵਿਖੇ ਲਗਾਤਾਰ ਹੋ ਰਹੀ ਬਰਸਾਤ ਦਾ ਪਾਣੀ ਵੜਣ ਕਾਰਨ ਅੰਦਰ ਪਏ ਧਾਰਮਿਕ ਗ੍ਰੰਥ ਅਤੇ ਹੋਰ ਸਮਾਨ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਖਰਾਬ ਹੋ ਗਿਆ ਹੈ।ਮਸਜਿਦ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਮੁਸਲਮਾਨ ਭਾਈਚਾਰੇ ਵੱਲੋਂ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਮਸਜਿਦ ਦੇ ਸੇਵਾਦਾਰ ਤਾਰਿਖ ਖਾਂ,ਨਜੀਰ ,ਮੁਹੰਮਦ,ਬੂਟਾ ਖਾਨ ਮੱਘਰ ਦੀਨ,ਯਾਸੀਨ ਖਾਂ,ਅਰਸ਼ਦ ਖਾਂ,ਜਮੀਲ ਖਾਂ,ਸ਼ਮਸ਼ੇਰ ਖਾਂ ਨੇ ਕਿਹਾ ਕਿ ਪੁਰਾਤਨ ਕਾਲ ਸਮੇਂ ਦੀ ਇਹ ਮਸਜਿਦ ਹੈ ਪਹਿਲਾਂ ਪਾਣੀ ਦਾ ਨਿਕਾਸ ਸੀ।ਪਰ ਹੁਣ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।ਇਸ ਮੌਕੇ ਗੁਰਤੇਜ ਸਿੰਘ ਅਤੇ ਬਿੱਕਰ ਸਿੰਘ ਨੇ ਕਿਹਾ ਕਿ ਸਾਡੀ ਗਲੀ ਨੀਵੀਂ ਹੋਣ ਕਾਰਨ ਬਰਸਾਤ ਦਾ ਪਾਣੀ ਭਰ ਜਾਂਦਾ ਹੈ।ਪਾਣੀ ਘਰਾਂ ਵਿੱਚ ਵੜ ਜਾਂਦਾ ਹੈ।ਉਹਨਾਂ ਮੰਗ ਕੀਤੀ ਕਿ ਇਸ ਗਲੀ ਨੂੰ ਪਹਿਲ ਦੇ ਅਧਾਰ ਤੇ ਉੱਚਾ ਕੀਤਾ ਜਾਵੇ। ਕੀ ਕਹਿੰਦੇ ਨੇ ਸਰਪੰਚ ਦੇ ਪੁੱਤਰ- ਇਸ ਸਬੰਧੀ ਸਰਪੰਚ ਰਾਜਵਿੰਦਰ ਕੌਰ ਧਾਲੀਵਾਲ ਦੇ ਲੜਕੇ ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ ਨੇ ਕਿਹਾ ਕਿ ਸਮੁੱਚੀ ਪੰਚਾਇਤ ਮੁਸਲਮਾਨ ਭਾਈਚਾਰੇ ਨਾਲ ਚਟਾਨ ਵਾਂਗ ਖੜ੍ਹੀ ਹੈ।ਜੇਕਰ ਕੋਈ ਸਮੱਸਿਆ ਹੈ ਤਾਂ ਪਹਿਲ ਦੇ ਅਧਾਰ ਤੇ ਜਲਦ ਹੱਲ ਕਰਵਾਇਆ ਜਾਵੇਗਾ।

ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਬੀਰ ਸਿੰਘ ਮੈਮੋਰੀਅਲ ਸਰਕਾਰੀ ਹਸਪਤਾਲ ਪਿੰਡ ਚੰਨਣਵਾਲ ਵਿਖੇ ਓ ਪੀ ਡੀ ਅਤੇ ਇਨਡੋਰ ਸੇਵਾਵਾਂ 24 ਘੰਟੇ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ                     

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)-

ਪਿੰਡ ਚੰਨਣਵਾਲ ਦੇ  ਸਾਬਕਾ ਸਰਪੰਚ ਗੁੁੁਜੂਜੰਟ ਸਿੰੰਘ ਧਾਲੀਵਾਲ,ਸਰਪੰਚ ਬੂਟਾ ਸਿੰਘ ਚੰਨਣਵਾਲ, ਸਮਾਜ ਸੇਵੀ ਬਾਬਾ ਮਹੰਤ ਯਾਦਵਿੰਦਰ ਸਿੰਘ ਬੁੱਟਰ, ਡਾ ਗੋਪਾਲ ਸਿੰਘ ਚੰਨਣਵਾਲ, ਸਤਿਕਾਰ ਕਮੇਟੀ ਦੇ ਆਗੂ ਗੁਰਜੰਟ ਸਿੰਘ ਜਟਾਣਾ, ਡਾਕਟਰ ਯਾਸੀਨ, ਚਰਨ ਸਿੰਘ ਬੜਿੰਗ ,,ਜਰਨੈਲ ਸਿੰਘ ਜੈਲੀ  ਆੜ੍ਹਤੀਆ ਕੁਲਵੀਰ ਸਿੰਘ ਗਿੱਲ,  ਆਦਿ ਨੇ ਸਿਹਤ ਵਿਭਾਗ ਵੱਲੋਂ ਬਲਬੀਰ ਸਿੰਘ ਮੈਮੋਰੀਅਲ ਸਰਕਾਰੀ ਹਫ਼ਤਾ ਪਿੰਡ ਚੰਨਣਵਾਲ ਵਿਖੇ ਓ ਪੀ ਡੀ ਅਤੇ ਇਨਡੋਰ ਸੇਵਾਵਾਂ 24 ਘੰਟੇ ਸ਼ੁਰੂ ਕਰਨ ਦੇ ਲਏ ਫ਼ੈਸਲੇ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਿੱਥੇ ਸਿਹਤ ਵਿਭਾਗ ਦੇ ਇਸ ਫੈਸਲੇ ਨਾਲ ਹਸਪਤਾਲ ਅੰਦਰ ਇਲਾਕੇ ਦੇ ਪਿੰਡਾਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਬਿਨਾਂ ਖੱਜਲ ਖੁਆਰੀ ਤੋਂ ਸਿਹਤ ਸਹੂਲਤਾਂ ਲੈਣ ਅਤੇ ਇਲਾਜ ਕਰਵਾਉਣਾ ਸੁਖਾਲਾ ਹੋਵੇਗਾ ਉੱਥੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਮਹਿਕਮੇ ਨੂੰ ਮਿਲ ਕੇ ਵਾਰ ਵਾਰ ਬੇਨਤੀਆਂ ਕੀਤੇ ਜਾਣ ਤੋਂ ਬਾਅਦ ਮਹਿਕਮੇ ਵੱਲੋਂ ਪਿੰਡ ਵਾਸੀਆਂ ਤੇ ਪੰਚਾਇਤ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਬਲਵੀਰ ਸਿੰਘ ਮੈਮੋਰੀਅਲ ਸਰਕਾਰੀ ਹਸਪਤਾਲ  ਚੰਨਣਵਾਲ ਵਿਖੇ ਓ ਪੀ ਡੀ ਅਤੇ ਇਨਡੋਰ ਸੇਵਾਵਾਂ 24 ਘੰਟੇ ਸ਼ੁਰੂ ਕਰਨ ਦਾ ਲਿਆ ਫ਼ੈਸਲਾ ਇੱਕ ਸ਼ਲਾਘਾਯੋਗ ਕਦਮ ਹੈ । ਉਕਤ ਆਗੂਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ, ਸਿਵਲ ਸਰਜਨ ਬਰਨਾਲਾ ਗੁਰਵਿੰਦਰ ਵੀਰ ਸਿੰਘ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦਾ ਓ ਪੀ ਡੀ ਅਤੇ ਇਨਡੋਰ ਸੇਵਾਵਾਂ 24 ਘੰਟੇ ਬਲਵੀਰ ਮੈਮੋਰੀਅਲ ਹਸਪਤਾਲ ਜਨਰਲ ਵੱਲੋਂ ਵਿਖੇ ਸ਼ੁਰੂ ਕਰਾਉਣ ਬਦਲੇ ਧੰਨਵਾਦ ਕੀਤਾ।

ਕੈਪਟਨ ਦੇ ਸਮਾਟ ਫ਼ੋਨ ਅਤੇ ਘਰ- ਘਰ ਨੌਕਰੀ ਦੇਣ ਦੇ ਝੂਠੇ ਵਾਅਦਿਆਂ ਦਾ ਜਵਾਬ ਪੰਜਾਬ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਆਉਣ ਵਾਲੀਆਂ 2022 ਚੋਣਾਂ ਵੇਲੇ ਦੇਵੇਗੀ -ਅਜੀਤ ਸਿੰਘ,ਪ੍ਰਧਾਨ ਬਿੱਲੂ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਦੇ ਪਿੰਡ ਨਰੈਣਗੜ੍ਹ ਸੋਹੀਆਂ ਤੋਂ  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਵਰਕਰ ਅਜੀਤ ਸਿੰਘ, ਪ੍ਰਧਾਨ ਮਲਕੀਤ ਸਿੰਘ ਬਿੱਲੂ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦਾ ਦਰਦ ਨਹੀਂ ਸਮਝ ਸਕਦੀ ਜੋ ਕਿ ਇੱਕ ਸ਼੍ਰੋਮਣੀ ਅਕਾਲ਼ੀ ਦਲ  ਬਾਦਲ ਦੀ ਸਰਕਾਰ ਹੀ ਪੰਜਾਬ ਦੇ ਕਿਸਾਨ ਮਜ਼ਦੂਰ ਅਤੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਦਾ ਦਰਦ ਸਮਝ ਸਕਦਾ ਹੈ। ਹੁਣ ਪੰਜਾਬ ਵਾਸੀਆਂ ਦਾ ਕੈਪਟਨ ਸਰਕਾਰ ਤੋਂ ਮੋਹ ਬਿਲਕੁਲ ਭੰਗ ਹੋ ਗਿਆ ਹੈ ਉਨ੍ਹਾਂ ਕਿਹਾ ਹੈ ਕਿ ਹਲਕਾ ਮਹਿਲ ਕਲਾਂ ਦੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਜੀ ਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਹਲਕੇ ਦੇ ਵਿੱਚ ਮਜ਼ਬੂਤ ਹੈ ਅਤੇ ਉਨ੍ਹਾਂ ਨੇ ਕਿਹਾ ਜੋ ਵੀ ਕੈਪਟਨ ਨੇ ਚੋਣਾਂ ਵੇਲੇ ਵਾਅਦੇ ਕੀਤੇ ਸੀ ਕੋਈ ਵਾਅਦਾ ਵੀ ਪੂਰਾ ਨਹੀਂ ਕੀਤਾ ਜਿਸ ਦਾ ਨਤੀਜਾ ਆਉਣ ਵਾਲੀਆਂ 2022 ਦੀਆਂ ਵਿੱਚ ਚੋਣਾਂ ਵਿੱਚ ਭੁਗਤਣਾ ਪਵੇਗਾ।

ਐੱਸ. ਬੀ. ਆਰ. ਐੱਸ. ਗੁਰੂਕੁਲ ਮਹਿਣਾ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਨੂੰ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ

ਮੋਗਾ, ਜੁਲਾਈ 2020 -(ਨਛੱਤਰ ਸੰਧੂ)-
ਮੋਗਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ. ਬੀ. ਆਰ. ਐੱਸ. ਗੁਰੂਕੁਲ ਮਹਿਣਾ  ਵੱਲੋਂ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪ੍ਰਿੰਸੀਪਲ ਜੀ ਨੇ   ਕਿਹਾ ਕਿ ਸਾਡੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਤਸੀਹੇ ਝੱਲੇ ਤੇ ਆਪਣੀਆਂ ਜਾਨਾਂ ਵਾਰੀਆਂ। ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਅੱਜ ਵੀ ਜ਼ਰੂਰਤ ਹੈ ਕਿ ਅਸੀਂ ਆਪਣੇ ਮੁਲਕ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਬੇਈਮਾਨੀ ਵਰਗੀਆਂ ਲਾਹਨਤਾਂ ਤੋਂ ਅਜ਼ਾਦ ਕਰਵਾਉਣ ਲਈ ਮਿਲ ਕੇ ਕੋਸ਼ਿਸ਼ ਕਰੀਏ ਤਾਂ ਕਿ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਭਾਰਤ ਬਣਾ ਸਕੀਏ। ਉਹਨਾਂ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਪ੍ਰੇਰੀਤ ਕਰਨ  ਕਿ ਉਹ ਜਾਤ-ਪਾਤ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਕਦਮ ਵਧਾਉਣ।

ਜਦੋਂ ਦੇਸ਼ ਸਿੱਖਾਂ ਨੂੰ ਗਲਵਾਨ ਦੇ ਨਾਇਕਾਂ ਤੇ ਸ਼ਹੀਦਾਂ ਵਜੋਂ  ਸਲਾਮ ਕਰ ਰਿਹਾ ਹੈ, ਉਦੋਂ ਅਮਰਿੰਦਰ ਸਿੱਖਾਂ ਨੂੰ ‘ਭਾਰਤ ਵਿਰੋਧੀ’ ਚਿਤਰਣ ਵਿਚ ਲੱਗੇ ਹੋੲੈ ਹਨ-ਸੁਖਬੀਰ ਸਿੰਘ ਬਾਦਲ

ਅਮਰਿੰਦਰ ਸਿੰਘ ਦੇ ਬਿਆਨ ਨੇ ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ

ਜ਼ਿਆਦਾਤਰ ਵੱਖਵਾਦੀ ਸੰਗਠਨ ਕਾਂਗਰਸ ਦੀਆਂ ਕਠਪੁਤਲੀਆਂ ਸਾਬਤ ਹੋਏ

ਖਾਲਿਸਤਾਨ ਦੀਆਂ ਸਟੇਜਾਂ ’ਤੇ ਆਪਣੀ ਸੱਜੀ ਬਾਂਹ ਦੀ ਹਾਜ਼ਰੀ ਬਾਰੇ ਸਪਸ਼ਟੀਕਰਨ ਦੇਣ ਅਮਰਿੰਦਰ ਸਿੰਘ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਵੱਡੀ ਤ੍ਰਾਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸੂਬੇ ਦੇ ਲੋਕਾਂ ਨੂੰ ‘ਭਾਰਤ ਵਿਰੋਧੀ’ ਸਾਬਤ ਕਰਨ ’ਤੇ ਤੁਲੇ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਸਾਰਾ ਦੇਸ਼ ਚੀਨ ਤੇ ਪਾਕਿਸਤਾਨ ਤੋਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿੱਖਾਂ  ਦੀਆਂ ਦੇਸ਼ ਭਗਤੀ ਨੂੰ ਸਮਰਪਿਤ ਕਾਰਵਾਈਆਂ ਤੇ ਸ਼ਹਾਦਤਾਂ ਨੂੰ ਸਲਾਮੀ ਦੇ ਰਿਹਾ ਹੈ।  ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐਸ ਐਫ ਜੇ ਵਰਗੀਆਂ ਜਥੇਬੰਦੀਆਂ ਦੇ ਖਿਲਾਫ ਆਪਣੀ ਬਹਾਦਰੀ ਦਿਖਾ ਰਹੇ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਸਾਰੀਆਂ ਜਥੇਬੰਦੀਆਂ ਦੇ  ਹੋਂਦ ਵਿਚ ਆਉਣ ਦੇ ਮਾਮਲੇ ਕਾਂਗਰਸ ਨਾਲ ਜੁੜੇ ਹਨ।  ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਆਪਣੀ ਸੱਜੀ ਬਾਂਹ ਰਮਨਜੀਤ ਸਿੰਘ ਸਿੱਕੀ ਨੂੰ ਚੱਬਾ ਵਿਖੇ ਅਖੌਤੀ ਸਰਬੱਤ ਖਾਲਸਾ ਵਿਚ ਭੇਜਦੇ ਹੋ ਤੇ ਹੁਣ ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਦੀਆਂ ਗੱਲਾਂ ਦੀ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹੋ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ  ਨੇ ਤੁਹਾਡੀਆਂ ਦੋਗਲੀਆਂ ਖੇਡਾਂ ਖੇਡਦੇ ਹੋਏ ਤੁਹਾਡੇ ਨਕਲੀ ਰਾਸ਼ਟਰਵਾਦ ਨੂੰ ਵੇਖ ਲਿਆ ਹੈ। ਉਹਨਾਂ ਕਿਹਾ ਕਿ ਜਿਸ ਸਿੱਖ ਕੌਮ ਜੋ ਅਕਾਲੀ ਦਲ ਦੀ ਹਮਾਇਤ ਕਰਦੀ ਹੈ, ਨੂੰ ਤੁਸੀਂ ਅਤੇ ਦਿੱਲੀ ਵਿਚ ਤੁਹਾਡੇ ਆਕਾ ਬੀਤੇ ਸਮੇਂ ਵਿਚ ਬਹੁਤ ਚਾਲਾਕੀ ਨਾਲ ‘ਭਾਰਤ ਵਿਰੋਧੀ’ ਦੱਸਦੇ ਰਹੇ ਹਨ, ਉਸ  ਬਾਰੇ ਹੁੁਣ ਮੁੜ ਲੋਕਾਂ ਨੂੰ ਮੂਰਖ ਨਹੀਂ ਬਣਾਇਆ  ਜਾ ਸਕਦਾ ਤੇ ਨਾ ਹੀ ਸਾਡੇ ਬਹਾਦਰ ਤੇ ਦੈਸ਼ ਭਗਤ ਪੰਜਾਬੀ ਹਿੰਦੂ ਵੀਰਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ।

ਸ੍ਰੀ ਬਾਦਲ ਨੇ ਕਿਹਾ ਕਿ ਤੁਹਾਨੂੰ ਦੋ ਨੇੜਿਓਂ ਜੁੜੇ ਭਾਈਚਾਰਿਆਂ ਨੂੰ ਵੰਡਣ ਦੇ ਯਤਨ ਨਹੀਂ ਕਰਨੇ ਚਾਹੀਦੇ। ਇਹ ਬਹੁਤ ਹੀ ਖਤਰਨਾਕ ਖੇਡ ਹੈ ਤੇ ਬੀਤੇ ਸਮੇਂ ਵਿਚ ਦੇਸ਼ ਨੇ ਇਸਦਾ ਬਹੁਤ ਮਹਿੰਗਾ ਹਰਜ਼ਾਨਾ ਭਰਿਆ ਹੈ। ਸ੍ਰੀ ਬਾਦਲ ਨੇ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂ ਏ ਪੀ ਏ ਦੀ ਵਰਤੋਂ ਸਿੱਖ ਨੌਜਵਾਨਾਂ ਖਿਲਾਫ ਕਰਨ ਨੂੰ ਜਵਾਬ ਠਹਿਰਾਉਂਦਿਆਂ ਜਾਰੀ ਕੀਤੇ ਬਿਆਨ ਦੇ ਜਵਾਬ ਵਿਚ ਦਿੱਤਾ ਹੈ।  ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਬਜਾਏ ਆਪਣੇ ਕਦਮ ਵਾਪਸ ਲੈਣ ਅਤੇ ਸਿੱਖਾਂ ਦੇ ਦੇਸ਼ ਵਿਰੋਧੀ ਹੋਣ ਦਾ ਚਿਤਰਣ ਕਰਨ ਤੇ ਇੰਦਰਾ ਗਾਂਧੀ ਵਾਲੀ ਮਾਨਸਿਕਤਾ ਦਾ ਧਾਰਨੀ  ਹੋਣ ਦਾ ਖੰਡਨ ਕਰਨ ਦੇ, ਕੈਪਟਨ ਅਮਰਿੰਦਰ ਸਿੰਘ ਨੇ ਕਿ ਇਕ ਹੋਰ ਕਦਮ ਹੋਰ ਅੱਗੇ ਵਧਾਉਂਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀਆਂ ‘ਭਾਰਤ ਵਿਰੋਧੀ’ ਤਾਕਤਾਂ ਤੋਂ ਦੇਸ਼ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਜਦੋਂ ਉਹ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਮੂੰਹੋਂ ਕੱਢਦੇ ਹਨ, ਉਦੋਂ ਉਹ ਪੰਜਾਬ ਤੋਂ ਬਾਹਰ ਵਸਦੇ ਲੱਖਾਂ ਸਿੱਖਾਂ ਦੀ ਜ਼ਿੰਦਗੀ ਦਾਅ ’ਤੇ ਲਗਾ ਦਿੰਦੇ ਹਨ ਜਿਵੇਂ ਕਿ 1980ਵਿਆਂ ਵਿਚ ਹੋਇਆ ਸੀ। ਉਹਨਾਂ ਸਵਾਲ ਕੀਤਾ ਕਿ ਕੈਪਟਨ  ਅਮਰਿੰਦਰ ਸਿੰਘ ਦਾ ‘ਪੰਜਾਬ ਤੋਂ ਦੇਸ਼ ਵਿਰੋਧੀ ਤਾਕਤਾਂ’ ਵਾਲਾ ਬਿਆਨ ਪੜ੍ਹ ਕੇ ਗੈਰ ਪੰਜਾਬੀ, ਪੰਜਾਬੀਆਂ ਬਾਰੇ ਕਿਸ ਤਰ੍ਹਾਂ ਦੀ ਧਾਰਨਾ ਬਣਾਉਣਗੇ। ਉਹਨਾਂ ਕਿਹਾ ਕਿ ਕੀ  ਉਹਨਾਂ ਨੂੰ ਇਹ ਸਮਝ ਵੀ ਹੈ ਕਿ  ਉਹਨਾਂ ਦੇ ਸ਼ਬਦ ਦੇਸ਼ ਵਿਚ ਸਿੱਖਾਂ ਪ੍ਰਤੀ ਚਲ ਰਹੀ ਲਹਿਰ ਦੇ ਉਲਟ ਹਨ ਕਿਉਂਕਿ ਦੇਸ਼ ਭਰ ਵਿਚ ਸਿੱਖਾਂ ਨੂੰ ਗਲਵਾਨ ਦੇ ਸ਼ਹੀਦ ਤੇ ਨਾਇਕਾਂ ਵਜੋਂ ਵੇਖਿਆ ਜਾ ਰਿਹਾ ਹੈ ?  ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ 1980ਵਿਆਂ ਦੇ ਕਾਂਗਰਸ ਦੇ ਸਿੱਖ ਵਿਰੋਧੀ ਨਾਅਰੇ ਮੁੜ ਸੁਰਜੀਤ ਕਰ ਰਹੇ ਹਨ ਤਾਂ ਕਿ ਪੰਜਾਬੀਆਂ ਨੂੰ ਧਾਰਮਿਕ ਲੀਹਾਂ ’ਤੇ ਵੰਡਿਆ ਜਾ ਸਕੇ ਅਤੇ  ਉਹਨਾਂ ਦਾ ਧਿਆਨ ਕਾਂਗਰਸ ਸਰਕਾਰ ਦੀਆਂ ਤਕਰੀਬਨ ਚਾਰ ਸਾਲ ਦੀਆਂ ਅਸਫਲਤਾਵਾਂ ਤੋਂ ਪਾਸੇ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਆਪਣੇ ਵਾਅਦੇ ਪੂਰੇ ਨਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਦੇਸ਼ ਪ੍ਰਤੀ ਸਮਰਪਿਤ ਤੇ ਦੇਸ਼ ਦਾ ਰਾਖਾ ਦੱਸਣ ਦਾ ਯਤਨ ਕਰ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਉਹ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਧਰਤੀ ਮਾਂ ਦੇ ਸਭ ਤੋਂ ਵੱਡੇ ਰਾਖੇ ਸਿੱਖਾਂ ਦੀ  ਸਭ ਤੋਂ ਵੱਡੀ ਦੁਸ਼ਮਣ ਹੈ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਪੁਲਿਸ ਵੱਲੋਂ ਯੂ ਏ ਪੀ ਏ ਦੀ ਦੁਰਵਰੋਤੀ ਵਿਰੁੱਧ ਚੌਕਸ ਕੀਤਾ ਸੀ। ਉਹਨਾਂ ਕਿਹਾ ਕਿ ਜਦੋਂ ਮੁੱਖ  ਮੰਤਰੀ ਹੀ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਕਰੇ ਤਾਂ ਫਿਰ ਉਹਨਾਂ ਦੀ ਪੁਲਿਸ ਨੂੰ ਮਾਸੂਸ ਸਿੱਖ ਨੌਜਵਾਨਾਂ ’ਤੇ ਤਸ਼ੱਦਦ ਢਾਹੁਣ  ਦੀ ਲਹਿਰ ਸ਼ੁਰੂ ਕਰਨ  ਲਈ ਹੋਰ ਕੀ ਜ਼ਰੂਰਤ ਹੈ ?

ਪਬਜ਼ੀ ਖੇਡਣ ਤੋਂ ਰੋਕਿਆ ਤਾਂ ਨੌਜਵਾਨ ਨੇ ਪਿਤਾ ਦੀ ਪਿਸਤੌਲ ਨਾਲ ਖ਼ੁਦ ਨੂੰ ਮਾਰ ਲਈ ਗੋਲ਼ੀ, ਹੋਈ ਮੌਤ

ਜਲੰਧਰ , ਜੁਲਾਈ 2020 -(ਹਰਜੀਤ ਸਿੰਘ ਵਿਰਕ)- ਜਲੰਧਰ ਦੇ ਬਸਤੀ ਸ਼ੇਖ਼ ਨਿਵਾਸੀ ਇਕ ਨੌਜਵਾਨ ਨੂੰ ਉਸ ਦੇ ਪਿਤਾ ਵੱਲੋਂ ਪਬਜੀ ਗੇਮ ਖੇਡਣ ਤੋਂ ਰੋਕਿਆ ਗਿਆ ਤਾਂ ਗੁੱਸੇ 'ਚ ਆ ਕੇ ਉਸ ਨੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਆਰਐੱਸਐੱਸ ਆਗੂ ਚੰਦਰ ਸ਼ੇਖਰ ਸ਼ਰਮਾ ਜੋ ਕਿ ਬਸਤੀ ਸ਼ੇਖ਼ ਦੇ ਵੱਡੇ ਬਾਜ਼ਾਰ ਵਿਚ ਸੀਐੱਸ ਮੈਡੀਸਨ ਨਾਂ ਦੀ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ, ਨੇ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੰਥਨ ਸ਼ਰਮਾ ਡੀਏਵੀ ਕਾਲਜ ਵਿਚ ਪੜ੍ਹਦਾ ਸੀ। ਅੱਜ-ਕੱਲ੍ਹ ਕਾਲਜ ਬੰਦ ਹੋਣ ਕਾਰਨ ਉਹ ਸਾਰਾ ਦਿਨ ਘਰ ਵਿਚ ਮੋਬਾਈਲ 'ਤੇ ਪਬਜੀ ਖੇਡਦਾ ਰਹਿੰਦਾ ਸੀ ਤੇ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਸੀ। ਉਹ ਰੋਜ਼ਾਨਾ ਮੰਥਨ ਨੂੰ ਗੇਮ ਖੇਡਣ ਤੋਂ ਰੋਕਦੇ ਸਨ ਪਰ ਉਹ ਬਾਜ਼ ਨਹੀਂ ਸੀ ਆ ਰਿਹਾ। ਇਸ ਕਾਰਨ ਦੋ ਵਾਰ ਗੁੱਸੇ ਵਿਚ ਆ ਕੇ ਉਸ ਨੇ ਆਪਣਾ ਮੋਬਾਈਲ ਵੀ ਤੋੜ ਦਿੱਤਾ। ਬਾਅਦ ਵਿਚ ਉਸ ਨੂੰ ਦੁਬਾਰਾ ਮੋਬਾਈਲ ਲੈ ਕੇ ਦੇਣਾ ਪਿਆ। ਵੀਰਵਾਰ ਸਵੇਰੇ ਵੀ ਉਨ੍ਹਾਂ ਨੇ ਮੰਥਨ ਨੂੰ ਪਬਜੀ ਖੇਡਣ ਤੋਂ ਰੋਕਿਆ ਸੀ। ਉਸ ਨੂੰ ਸਮਝਾਉਣ ਤੋਂ ਬਾਅਦ ਚੰਦਰ ਸ਼ੇਖਰ ਆਪਣੀ ਦੁਕਾਨ 'ਤੇ ਚਲੇ ਗਏ। ਉਧਰ ਕੁਝ ਸਮੇਂ ਬਾਅਦ ਹੀ ਮੰਥਨ ਨੇ ਕਮਰੇ ਵਿਚ ਜਾ ਕੇ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਥਾਣਾ ਨੰਬਰ ਪੰਜ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਚੰਦਰ ਸ਼ੇਖਰ ਦੇ ਬਿਆਨਾਂ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

ਪੰਜਾਬ 'ਚ ਕੋਰੋਨਾ ਨਾਲ ਹੋਰ18 ਮੌਤਾਂ

ਕੋਰੋਨਾ ਦਾ ਕਹਿਰ ਜਾਰੀ 522 ਨਵੇਂ ਕੇਸ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਨਾਲ 18 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 522 ਨਵੇਂ ਕੇਸ ਆਏ ਹਨ। ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 381 ਹੋ ਗਈ ਹੈ। ਕੁਲ ਇਨਫੈਕਟਿਡ 15,622 ਹੋ ਗਏ ਹਨ ਜਿਨ੍ਹਾਂ 'ਚੋਂ 10,509 ਮਰੀਜ਼ ਠੀਕ ਹੋ ਚੁੱਕੇ ਹਨ। ਵੀਰਵਾਰ ਨੂੰ ਕੁਲ 297 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤੇ। ਲੁਧਿਆਣੇ 'ਚ ਸਭ ਤੋਂ ਜ਼ਿਆਦਾ ਸੱਤ ਮੌਤਾਂ ਹੋਈਆਂ। ਇੱਥੇ 35 ਸਾਲ ਦੇ ਨੌਜਵਾਨ, 64 ਸਾਲ ਦੇ ਮਰਦ ਸਮੇਤ 55-55 ਸਾਲ, 70-70 ਤੇ 65 ਸਾਲ ਦੀਆਂ ਪੰਜ ਅੌਰਤਾਂ ਦੀ ਵੀ ਮੌਤ ਹੋ ਗਈ। ਇਨ੍ਹਾਂ 'ਚੋਂ ਛੇ ਮਰੀਜ਼ ਕਿਸੇ ਨਾ ਕਿਸੇ ਬਿਮਾਰੀ ਨਾਲ ਪਹਿਲਾਂ ਹੀ ਪੀੜਤ ਸਨ। ਹੁਸ਼ਿਆਰਪੁਰ ਦੇ ਪਿੰਡ ਭਟਰਾਨਾ ਦੀ 59 ਸਾਲਾ ਅੌਰਤ ਦੀ ਮੋਹਾਲੀ ਦੀ ਫੋਰਟਿਸ ਹਸਪਤਾਲ 'ਚ ਮੌਤ ਹੋ ਗਈ। ਪਿੰਡ ਕੱਤੋਵਾਲ ਦੇ 72 ਸਾਲਾ ਬਜ਼ੁਰਗ ਨੇ ਵੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਕਪੂਰਥਲਾ ਜ਼ਿਲ੍ਹਾ 'ਚ ਵੀ 29 ਸਾਲਾ ਇਕ ਅੌਰਤ ਦੀ ਮੌਤ ਹੋਈ ਹੈ। ਉਹ ਕੈਂਸਰ ਨਾਲ ਪੀੜਤ ਸੀ ਤੇ ਕੋਰੋਨਾ ਦੀ ਲਪੇਟ 'ਚ ਆ ਗਈ ਸੀ। ਬਰਨਾਲਾ 'ਚ 53 ਸਾਲਾ ਅੌਰਤ, ਫਿਰੋਜ਼ਪੁਰ 'ਚ 85 ਸਾਲਾ ਬਜ਼ੁਰਗ, ਬਠਿੰਡਾ 'ਚ ਰਿਟਾਇਰਡ ਕਾਨੂੰਨਗੋ ਦੀ 56 ਸਾਲਾ ਪਤਨੀ, ਪਟਿਆਲਾ 'ਚ 75 ਸਾਲ ਤੇ ਅੰਮਿ੍ਤਸਰ 'ਚ 67 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਸਭ ਤੋਂ ਜ਼ਿਆਦਾ ਲੁਧਿਆਣੇ 'ਚ 157 ਕੇਸ ਆਏ, ਜਦਕਿ ਫਿਰੋਜ਼ਪੁਰ 'ਚ 67 ਲੋਕ ਇਨਫੈਕਟਿਡ ਮਿਲੇ। ਅੰਮਿ੍ਤਸਰ 'ਚ 67, ਜਲੰਧਰ 'ਚ 63, ਪਟਿਆਲੇ 'ਚ 25, ਫ਼ਰੀਦਕੋਟ 'ਚ 23, ਮੋਹਾਲੀ 'ਚ 20 ਕੇਸ ਸਮੇਤ ਕਈ ਹੋਰ ਜ਼ਿਲਿ੍ਹਆਂ 'ਚ ਵੀ ਨਵੇਂ ਮਾਮਲੇ ਆਏ। ਸੰਗਰੂਰ ਥਾਣਾ ਸਿਟੀ ਵਨ ਦੇ ਐੱਸਐੱਚਓ ਸਮੇਤ ਨੌਂ ਪੁਲਿਸ ਮੁਲਾਜ਼ਮ ਪਾਜ਼ੇਟਿਵ ਆਏ ਹਨ। ਫਿਰੋਜ਼ਪੁਰ ਐੱਚਡੀਐੱਫਸੀ ਬੈਂਕ ਦੇ 17 ਮੁਲਾਜ਼ਮ, ਤਿੰਨ ਐੱਨਆਰਆਈ ਸਮੇਤ ਡੀਆਈਜੀ ਆਫਿਸ ਜੇਲ੍ਹ ਦੇ ਦੋ ਮੁਲਾਜ਼ਮ ਤੇ ਫਾਜ਼ਿਲਕਾ ਜੇਲ੍ਹ 'ਚ ਬੰਦ ਹਵਾਲਾਤੀ ਪਾਜ਼ੇਟਿਵ ਆਇਆ ਹੈ। ਬਠਿੰਡਾ ਕੈਂਟ ਦਾ ਇਕ ਜਵਾਨ ਤੇ ਇਕ ਪੁਲਿਸ ਮੁਲਾਜ਼ਮ ਵੀ ਇਨਫੈਕਟਿਡ ਮਿਲਿਆ ਹੈ।

ਪੰਜਾਬ 'ਚ ਅਕਤੂਬਰ ਦੇ ਪਹਿਲੇ ਹਫ਼ਤੇ ਹੋਣਗੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 

 

ਬਠਿੰਡਾ , ਜੁਲਾਈ 2020 -( ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ 'ਚ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਹ ਸਹਿਮਤੀ ਬਣੀ ਹੈ ਕਿ ਅਕਤੂਬਰ ਮਹੀਨੇ ਦੇ ਆਰੰਭ ਵਿਚ ਕਾਰਪੋਰੇਸ਼ਨ ਚੋਣਾਂ ਕਰਵਾ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪ੍ਰਮਾਤਮਾ ਨੇ ਮਿਹਰ ਕੀਤੀ ਤਾਂ ਉਸ ਸਮੇਂ ਤਕ ਕੋਰੋਨਾ ਦਾ ਕਹਿਰ ਵੀ ਕਾਫ਼ੀ ਹੱਦ ਤਕ ਘਟ ਜਾਵੇਗਾ, ਜਿਸ ਪਿੱਛੋਂ ਚੋਣ ਕਮਿਸ਼ਨ ਨੂੰ ਚੋਣਾਂ ਕਰਵਾਉਣ ਲਈ ਕਿਹਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪੂਰੇ ਦਾਅਵੇ ਨਾਲ ਕਿਹਾ ਕਿ ਬਠਿੰਡਾ ਵਿਕਾਸ ਕਾਰਜਾਂ ਪੱਖੋਂ ਪੰਜਾਬ ਦੇ ਮੋਹਰੀ ਸ਼ਹਿਰਾਂ ਵਿਚ ਸ਼ੁਮਾਰ ਹੋਵੇਗਾ।  

ਦੌਧਰ ਗਰਬੀ ਦੇ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ 

 

ਅਜੀਤਵਾਲ, ਜੁਲਾਈ 2020 -(ਕਿਰਨ ਰੱਤੀ)- ਪਿੰਡ ਦੌਧਰ ਗਰਬੀ ਵਿੱਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। 23 ਸਾਲਾ ਸੁਖਜੀਤ ਸਿੰਘ ਸੁੱਖਾ ਨਸ਼ੇ ਕਰਨ ਦਾ ਆਦੀ ਸੀ। ਬੀਤੀ ਰਾਤ ਉਸ ਵਲੋਂ ਪਿੰਡ ਦੇ ਬਾਹਰ ਖੇਤਾਂ ਵਿਚ ਜਾ ਕੇ ਨਸ਼ੇ ਦੀ ਪੂਰਤੀ ਲਈ ਟੀਕਾ ਲਾਉਣਾ ਚਾਹਿਆ ਤਾਂ ਉਸ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ। ਪੁਲੀਸ ਚੌਕੀ ਲੋਪੋਂ ਦੇ ਇੰਚਾਰਜ ਪਰੀਤਮ ਸਿੰਘ ਨੇ ਲਾਸ਼ ਮੋਗਾ ਦੇ ਸਿਵਲ ਹਸਪਤਾਲ ’ਚ ਪੋਸਟਮਾਰਟ ਕਰਵਾਉਣ ਲਈ ਭੇਜ ਦਿੱਤੀ ਹੈ 

ਡੀਜ਼ਲ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਜਨਤਾ ਨੂੰ ਸੂਲੀ ਤੇ ਟੰਗ ਦਿੱਤਾ- ਗੁਰਮੇਲ ਸਿੰਘ ਮੋੜ

ਮਹਿਲ ਕਲਾਂ /ਬਰਨਾਲਾ -ਜੁਲਾਈ 2020  (ਗੁਰਸੇਵਕ ਸਿੰਘ ਸੋਹੀ)-ਹਲਕਾ  ਮਹਿਲ ਕਲਾਂ ਦੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਮਜਦੂਰ ਤੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਦਾ ਝੰਬਿਆ ਹੋਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਕੇਂਦਰ ਸਰਕਾਰ ਨੇ ਦਿਨੋ-ਦਿਨ ਪਟਰੌਲ, ਡੀਜਲ ਦੀਆ ਕੀਮਤਾਂ ਅਸਮਾਨੀ ਚੜ੍ਹੀਆਂ ਜਾ ਰਹੀਆ ਹਨ। ਕਿਸਾਨ ਵਿਰੋਧੀ ਆਰਡੀਨੈੱਸ ਜਾਰੀ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੌੜ ਸਿੰਘ ਨੇ ਕਿਹਾ ਕਿ ਜਿਸ ਵਿੱਚ ਇੱਕ ਦੇਸ਼ ਇੱਕ ਮੰਡੀ ਦਾ ਜਿਸ ਨੂੰ ਖੁੱਲ੍ਹੀ ਮੰਡੀ ਦਾ ਸਿਧਾਂਤ ਕਹਿੰਦੇ ਹਨ। ਕਿਹਾ ਜਾ ਰਿਹਾ ਹੈ ਕਿ ਕਿਸਾਨ ਕਿਸੇ ਵੀ ਮੰਡੀ ਵਿੱਚ ਆਪਣੀ ਫ਼ਸਲ ਨੂੰ ਵੇਚ ਸਕਦਾ ਹੈ । ਪਰ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਛੋਟੀ ਕਿਸਾਨੀ ਵਿੱਚੋਂ ਹਨ ਜਿਨ੍ਹਾਂ ਨੂੰ ਆਪਣੀ ਪਿੰਡ ਦੀ ਮੰਡੀ ਵਿੱਚ ਫ਼ਸਲ ਲਿਜਾਣ ਦੀ ਹੀ ਸਮੱਸਿਆ ਬਣੀ ਹੁੰਦੀ ਹੈ ਉਹ ਦੂਰ ਮੰਡੀ ਵਿੱਚ ਲਿਜਾ ਕੇ ਕਿੱਥੋਂ ਫਸਲ ਵੇਚ ਸਕਦਾ ਹੈ।ਉਨ੍ਹਾਂ ਕਿਹਾ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ M.S.P ਖਤਮ ਨਹੀਂ ਕੀਤੀ ਜਾ ਰਿਹਾ । ਪਰ ਜਦੋਂ ਮੰਡੀਕਰਨ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾ ਰਹੀਆ ਹਨ। ਜਿਸ ਨਾਲ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ। ਸਿਰਫ ਐਫ, ਸੀ, ਆਈ ਵੰਡ ਸਿਸਟਮ ਨੂੰ ਚਾਲੂ ਰੱਖਣ ਦੇ ਲਈ ਹੀ ਫਸਲ ਦੀ ਖਰੀਦ ਕਰੇਗੀ ਜਿਸ ਤੋਂ ਸਾਫ ਜ਼ਾਹਰ ਹੈ ਕਿ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ ਫਿਰ M.S.P ਦਾ ਹੀ ਮਤਬਲ ਰਹਿ ਜਾਵੇਗਾ। ਜਿਸ ਤਰ੍ਹਾਂ ਮੱਕੀ ਦਾ ਰੇਟ (M.S.P) 1750/ ਰੁਪਏ ਪ੍ਰਤੀ ਕੁਇੰਟਲ ਹੈ । ਪਰ ਮੰਡੀਆਂ ਵਿੱਚ 700 ਰੁਪਏ ਤੋਂ ਲੈ ਕੇ 1200 ਤੱਕ ਵਿਕ ਰਹੀ ਹੈ। ਇਸ ਲਈ ਕਣਕ ਤੇ ਝੋਨੇ ਦੀ ਫਸਲ ਦਾ ਇਹ ਹਾਲ ਹੋ ਜਾਵੇਗਾ। ਕਿਸਾਨਾਂ ਦੇ ਨਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਿਥੇ ਬਾਕੀ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਕੋਲ ਨਾ ਤਾਂ ਫ਼ਸਲ ਰੱਖਣ ਨੂੰ ਜਗ੍ਹਾ ਹੁੰਦੀ ਹੈ ਤੇ ਨਾ ਹੀ ਕਿਸਾਨ ਦੀ ਆਰਥਿਕ ਮਜਬੂਰੀ ਕਾਰਨ ਰੱਖਣ ਦੀ ਸਮਰੱਥਾ ਹੈ।

ਸਰਵਜਨ ਸੇਵਾ ਪਾਰਟੀ ਦਾ ਇੱਕ  ਇੱਕ ਮਕਸਦ ਪੰਜਾਬ ਨੂੰ ਖੁਸ਼ਹਾਲ ਬਣਾਉਣਾ--ਮੱਲਾ

ਹਠੂਰ(ਨਛੱਤਰ ਸੰਧੂ)-ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਤੇ ਰਿਸ਼ਵਤਖੋਰੀਅਤੇ ਰੇਤ ਮਾਫੀਏ ਤੋਂ ਮੁੱਕਤ ਕਰਵਾਉਣਾਂ ਸਰਵਜਨ ਸੇਵਾ ਪਾਰਟੀ ਹੀ ਕਰ ਸਕਦੀ ਹੈ  2022 ਦੀਆਂ ਵਿਧਾਨ ਸਭਾ ਚੌਣਾਂ ਲੋਕ ਪਾਰਟੀ ਨੂੰ ਸਹਿਯੋਗ ਦੇਣ ਪੰਜਾਬ ਅੰਦਰ ਦਿਨ ਬ ਦਿਨ ਵੱਧ ਰਹੀ ਮਹਿੰਗਾਈ ਤੇ ਬੇਰੁਜਗਾਰੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਪੰਜਾਬ ਦੇ ਨੌਜਵਾਨਾਂ ਨੂੰ ਰੌਜਗਾਰ ਮੁਹੱਈਆ ਕਰਵਾਉਣ ਲਈ ਸਨਅਤੀ ਖੇਤਰ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਨਿਯੁਕਤੀਆਂ ਜਰੂਰੀ ਕੀਤੀਆਂ ਜਾਣਗੀਆ ਇਸਦੇ ਬਦਲੇ  ਸਨਅਤਾਂ ਨੂੰ ਟੈਕਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਣਗੀਆਂ ਤਾਕਿ ਕੰਪਨੀਆ  ਪੰਜਾਬੀ ਕਾਮਿਆ ਨੂੰ ਤਰਜੀਹ ਦੇਣ। ਪੰਜਾਬ ਦੂਸਰੀ ਵੱਡੀ ਸਮੱਸਿਆਂ ਰਿਸ਼ਵਤਖੋਰੀ ਜਿਸ ਨੂੰ ਰੋਕਣ ਵਿੱਚ ਸਰਕਾਰਾਂ ਨਾਕਾਮ ਰਹੀਆ ਰੌਜਾਨਾ ਸ਼ੌਸ਼ਲ ਮੀਡੀਏ ਤੇ ਰਿਸ਼ਵਤ ਲੈਂਦੇ ਮੁਲਾਜਮਾਂ ਦੇ ਵੀਡੀਓ ਵਾਇਰਲ ਹੋਏ ਵੇਖੇ ਜਾਂਦੇ ਨੇ ਪਰ ਸਰਕਾਰ ਵੱਲੋਂ ਰਿਸ਼ਵਤਖੋਰਾਂ ਖਿਲਾਫ ਕੌਈ ਸਖਤ ਐਕਸ਼ਨ ਨਹੀਂ ਲਏ ਜਾਂਦੇ ਜਿਸ ਕਰਕੇ ਉਹ ਬੇਖੌਫ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ। ਪੰਜਾਬੀਓ ਜੇ ਤੁਸੀਂ ਪੰਜਾਬ ਨੂੰ ਖੁਸ਼ਹਾਲ ਵੇਖਣਾਂ ਚਾਹੁੰਦੇ ਹੋ ਤਾਂ ਸਰਵਜਨ ਸੇਵਾ ਪਾਰਟੀ ਦੇ ਕੌਮੀ ਪ੍ਧਾਨ ਮੁਹੰਮਦ ਸਈਦ ਜੀ ਦਾ  ਜੋ ਸੁਪਨਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਉਸਨੂੰ ਕਰਨ ਕਰਨ ਲਈ 2022 ਦੀਆਂ ਵਿਧਾਨ ਸਭਾ ਚੌਣਾਂ ਪਾਰਟੀ ਦਾ ਸਾਥ ਦੇਕੇ ਪੰਜਾਬ ਅਤੇ ਪੰਜਾਬੀਆਂ ਦੇ ਸੁਨੈਹਿਰੇ ਭਵਿੱਖ ਦੀ ਸ਼ੁਰੂਆਤ ਕਰੀਏ।

ਸ਼ਹੀਦ ਲਖਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

 

ਨੱਥੂਵਾਲਾ ਗਰਬੀ ,ਮੋਗਾ,ਜੁਲਾਈ 2020-(ਨਛੱਤਰ ਸੰਧੂ/ਗੁਰਸੇਵਕ ਸਿੰਘ ਸੋਹੀ)-  ਬੀਤੇ ਦਿਨੀਂ ਚੀਨ ਦੀ ਸਰਹੱਦ ਉੱਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਉਸ ਦੇ ਜੱਦੀ ਪਿੰਡ ਡੇਮਰੂ ਖ਼ੁਰਦ ਵਿਖੇ ਅੰਤਿਮ ਸਸਕਾਰ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਹਲਕਾ ਵਿਧਾਇਕ ਸ. ਦਰਸ਼ਨ ਸਿੰਘ ਬਰਾੜ, ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਜ਼ਿਲ੍ਹਾ ਪੁਲਿਸ ਮੁਖੀ ਸ. ਹਰਮਨਬੀਰ ਸਿੰਘ ਗਿੱਲ, ਬਾਘਾਪੁਰਾਣਾ ਦੇ ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਸਵਰਨਜੀਤ ਕੌਰ, ਤਹਿਸੀਲ ਗੁਰਮੀਤ ਸਿੰਘ, ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ, ਗਾਰਡੀਅਨਜ਼ ਆਫ਼ ਗਵਰਨੈਂਸ ਦੇ ਜ਼ਿਲ੍ਹਾ ਮੁਖੀ ਕਰਨਲ ਬਲਕਾਰ ਸਿੰਘ, ਕਈ ਫ਼ੌਜੀ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ।  

ਕੋਰੋਨਾ ਦੇ ਇਲਾਜ ਲਈ ਮੁਫ਼ਤ ਮਿਲੇਗਾ ਪਲਾਜ਼ਮਾਵੇਚਣ

ਖਰੀਦਣ ਦੀ ਨਹੀਂ ਹੋਵੇਗੀ ਇਜਾਜ਼ਤ, ਪੰਜਾਬ ਸਰਕਾਰ ਨੇ ਜਾਰੀ ਕੀਤੇ ਆਦੇਸ਼

ਚੰਡੀਗੜ੍ਹ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

 ਕੋਵਿਡ ਦੇ ਫੈਲਾਅ ਅਤੇ ਮੌਤਾਂ ਦੀ ਦਰ ਵਧਣ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੇ ਲੋੜਵੰਦਾਂ ਨੂੰ ਪਲਾਜ਼ਮਾ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਸਖ਼ਤ ਆਦੇਸ਼ ਦਿੱਤੇ ਕਿ ਕੋਵਿਡ ਦੇ ਮਰੀਜ਼ਾਂ ਤੋਂ ਪਲਾਜ਼ਮਾ ਥੈਰੇਪੀ ਦੀ ਕੋਈ ਕੀਮਤ ਨਾ ਵਸੂਲੀ ਜਾਵੇ ਅਤੇ ਇਹ ਵੀ ਕਿ ਕਿਸੇ ਨੂੰ ਵੀ ਪਲਾਜ਼ਮਾ ਖਰੀਦਣ ਜਾਂ ਵੇਚਣ ਦਾ ਅਖਤਿਆਰ ਨਹੀਂ ਹੈ ਕਿਉਂ ਜੋ ਪਲਾਜ਼ਮਾ ਕਰੋਨਾ ਵਾਇਰਸ ਦੇ ਕਿਸੇ ਵੀ ਇਲਾਜ ਦੀ ਅਣਹੋਂਦ ਵਿੱਚ ਕਈ ਮਾਮਲਿਆਂ ਵਿੱਚ ਜਾਨਾਂ ਬਚਾਉਣ ਵਿੱਚ ਸਹਾਈ ਸਾਬਤ ਹੋਇਆ ਹੈ।

ਮੁੱਖ ਮੰਤਰੀ ਨੇ ਤੰਦਰੁਸਤ ਹੋਏ ਕੋਵਿਡ ਦੇ ਮਰੀਜ਼ਾਂ ਨੂੰ ਕੋਵਿਡ ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਵਿਡ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਕ ਮੀਟਿੰਗ ਮੌਕੇ ਅਜਿਹੇ ਮਰੀਜ਼ਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਤ ਕਰਨ ਵਾਸਤੇ ਵੀ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸੂਬੇ ਵਿੱਚ ਕੋਵਿਡ ਦੇ ਤਕਰੀਬਨ 10,000 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਸੂਬੇ ਵਿੱਚ ਹਰੇਕ ਦੀ ਜ਼ਿੰਦਗੀ ਨੂੰ ਬਚਾਉਣਾ ਹੈ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਦੋ ਪਲਾਜ਼ਮਾ ਬੈਂਕ ਸਥਾਪਤ ਕਰਨ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਪਟਿਆਲਾ ਵਿਖੇ ਪਹਿਲਾਂ ਹੀ ਚੱਲ ਰਹੇ ਪਲਾਜ਼ਮਾ ਬੈਂਕ ਨੂੰ ਸਹਾਰਾ ਮਿਲ ਸਕੇ। ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਨਵੇਂ ਬੈਂਕਾਂ ਸਬੰਧੀ ਮਨਜ਼ੂਰੀ ਹਾਸਲ ਹੋ ਚੁੱਕੀ ਹੈ ਅਤੇ ਉਪਕਰਨਾਂ ਦੀ ਖਰੀਦ ਲਈ ਟੈਂਡਰ ਜਾਰੀ ਕੀਤੇ ਜਾ ਰਹੇ ਹਨ।

ਸੂਬੇ ਵਿੱਚ ਵੱਧਦੇ ਜਾ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਕਿ ਸਮੂਹ ਜ਼ਿਲ੍ਹਾ ਹਸਪਤਾਲਾਂ ਵਿੱਚ ਲਾਗ ਦੇ ਮਾਮੂਲੀ ਕੇਸਾਂ ਵਾਲੇ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ 10 ਬੈੱਡ ਸਥਾਪਤ ਹਿੱਤ ਢੁਕਵੀਂ ਤਜਵੀਜ਼ ਤਿਆਰ ਕਰਕੇ ਭੇਜੀ ਜਾਵੇ। ਸਿਹਤ ਮੰਤਰੀ ਨੇ ਦੱਸਿਆ ਕਿ ਅਜਿਹੀ ਸੁਵਿਧਾ ਪਹਿਲਾਂ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ ਲਈ ਤਜਵੀਜ਼ ਕੀਤੀ ਸੀ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਬਹੁਤ ਜ਼ਿਆਦਾ ਬਿਮਾਰ ਮਰੀਜ਼ਾਂ ਲਈ ਟਰਸ਼ਰੀ ਸਿਹਤ ਸੰਸਥਾਨਾਂ ਵਿੱਚ ਉਨ੍ਹਾਂ ਦੀ ਸੁਚੱਜੀ ਸੰਭਾਲ ਯਕੀਨੀ ਬਣਾਉਣ ਲਈ ਬਿਹਤਰੀਨ ਤਾਲਮੇਲ ਬਿਠਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਭ ਤੋਂ ਵੱਧ ਕੇਸਾਂ ਵਾਲੇ ਪੰਜ ਜ਼ਿਲ੍ਹਿਆਂ ਵਿੱਚ ਨਿਯੁਕਤ ਸਮਰਪਿਤ ਨੋਡਲ ਅਫਸਰਾਂ ਨਾਲ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਨ੍ਹਾਂ ਅਫਸਰਾਂ ਨੂੰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਾਲੇ ਸਿਹਤ ਮਾਹਿਰਾਂ ਨਾਲ ਸਲਾਹ-ਮਸ਼ਵਰੇ ਰਾਹੀਂ ਉਚ ਪਾਏ ਦਾ ਇਲਾਜ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਸੁਝਾਅ ਦਿੱਤਾ ਕਿ ਸਾਰੇ ਫੀਲਡ ਅਫਸਰਾਂ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਸ਼ਾਮਲ ਹੋਣ, ਨੂੰ ਅਗਲੇ ਦੋ ਮਹੀਨਿਆਂ ਲਈ ਰਾਤ ਸਮੇਂ ਵੀ ਆਪਣੀ ਤਾਇਨਾਤੀ ਵਾਲੇ ਸਥਾਨਾਂ 'ਤੇ ਹੀ ਰਹਿਣਾ ਚਾਹੀਦਾ ਹੈ ਕਿਉਂ ਜੋ ਪੰਜਾਬ ਲਈ ਇਹ ਨਾਜ਼ੁਕ ਸਮਾਂ ਹੈ ਜਿਸ ਦੌਰਾਨ ਕੇਸਾਂ ਦੇ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਅਫਸਰ ਹਾਲਾਤ 'ਤੇ ਹਮੇਸ਼ਾ ਕਾਬੂ ਪਾਉਣ ਵਿੱਚ ਸਫਲ ਹੋਣਗੇ।

ਸਰਕਾਰੀ ਸੀਨੀਅਰ ਸੈਕੰਡਰੀ ਹਮੀਦੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਸਕੂਲ ਦੇ 51 ਵਿਦਿਆਰਥੀ ਪਹਿਲੇ ਜਦਕਿ 2 ਵਿਦਿਆਰਥੀ ਦੂਜੇ ਦਰਜ਼ੇ 'ਚ ਪਾਸ

ਮਹਿਲ ਕਲਾਂ /ਬਰਨਾਲਾ- ਜੁਲਾਈ 2020(ਗੁਰਸੇਵਕ ਸਿੰਘ ਸੋਹੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਕ ਮਹਿਲ ਕਲਾਂ ਜਿਲ੍ਹਾ (ਬਰਨਾਲਾ) ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ।ਇਸ ਪ੍ਰੀਖਿਆ ਵਿੱਚ ਸਕੂਲ ਦੇ 53 ਵਿਦਿਆਰਥੀ ਬੈਠੇ ਅਤੇ ਸਾਰੇ ਹੀ ਸ਼ਾਨਦਾਰ ਨੰਬਰਾਂ ਨਾਲ ਪਾਸ ਹੋਏ ਜਿਨ੍ਹਾਂ 'ਚੋਂ 51 ਨੇ ਫਸਟ ਡਿਵੀਜ਼ਨ ਜਦਕਿ 2 ਨੇ ਸੈਕਿੰਡ ਡਿਵੀਜ਼ਨ ਹਾਸਲ ਕੀਤੀ ਹੈ।ਇਸ ਮੌਕੇ ਸਕੂਲ ਦੀ ਪਿ੍ੰਸੀਪਲ ਬਿਮਲਾ ਰਾਣੀ ਅਤੇ ਪੰਜਾਬੀ ਅਧਿਆਪਕ ਦਲਬੀਰ ਸਿੰਘ ਵਜੀਦਕੇ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਕਲਾਸ ਦੇ ਲਾਣੇ ਗਏ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਵਿੱਚੋਂ ਮਨਪ੍ਰੀਤ ਕੌਰ ਪੁੱਤਰੀ ਪ੍ਰਕਾਸ਼ ਸਿੰਘ ਨੇ 450 ਅੰਕਾਂ 'ਚੋਂ 412 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਅਨਵਰ ਖਾਂ ਪੁੱਤਰ ਰਾਜੂ ਖਾਂ ਅਤੇ ਬਲਵਿੰਦਰ ਬਾਵਾ ਪੁੱਤਰ ਹਰਪਾਲ ਦਾਸ ਨੇ 450 ਅੰਕਾਂ 'ਚੋਂ 401ਅੰਕ ਪ੍ਰਾਪਤ ਦੂਸਰਾ ਜਦਕਿ ਰਾਜਪ੍ਰੀਤ ਕੌਰ ਪੁੱਤਰੀ ਦਲਜੀਤ ਸਿੰਘ ਨੇ 450 ਅੰਕਾਂ 'ਚੋਂ 392 ਅੰਕ ਪ੍ਰਾਪਤ  ਤੀਸਰਾ ਸਥਾਨ ਹਾਸਲ ਕੀਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਸਕੂਲ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਉਨ੍ਹਾਂ ਨੇ ਨਗਰ ਪੰਚਾਇਤ ਹਮੀਦੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਹਮੀਦੀ ਦਾ ਵੀ ਸਕੂਲ ਨੂੰ ਪੂਰਣ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।

ਨਵੀ ਸਿੱਖਿਆ ਨੀਤੀ ਨੋਜਵਾਨਾ ਲਈ ਹੋਵੇਗੀ ਵਰਦਾਨ ਸਾਬਤ-ਚੇਅਰਮੈਨ ਦਵਿੰਦਰਪਾਲ ਸਿੰਘ

ਮੋਦੀ ਸਰਕਾਰ ਨੋਜਵਾਨਾ ਨੂੰ ਨਵੀਆ ਸਕੀਮਾ ਨਾਲ ਜੋੜੇ

ਅਜੀਤਵਾਲ ਜੁਲਾਈ 2020 (ਨਛੱਤਰ ਸੰਧੂ)ਕੈਬਰਿਜ ਇੰਟਰਨੈਸਨਲ ਸਕੂਲ ਮੋਗਾ,ਸੈਕਰਡ ਹਾਰਟ ਕੋਨਵੈਟ ਸਕੂਲ ਧੂੜਕੋਟ ਕਲਾਂ,ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਅਤੇ ਡਾਇਰੈਕਟਰ ਦੇਸ ਭਗਤ ਕਾਲਜ ਮੋਗਾ ਨੇ ਨਵੀ ਸਿੱਖਿਆ ਨੀਤੀ ਦਾ ਸਵਾਗਤ ਕੀਤਾ ਹੈ ਅਤੇ ਨੋਜਵਾਨਾ ਦੇ ਭਵਿੱਖ ਨੂੰ ਰੌਸਨ ਕਰਨ ਵਾਲੀ ਸਿੱਖਿਆ ਨੀਤੀ ਦੱਸਿਆ ਹੈ।ਉਨ੍ਹਾ ਨੇ ਕਿਹਾ ਕਿ ਇਹ ਸਮੇ ਦੀ ਮੰਗ ਅਨੁਸਾਰ ਤਿਆਰ ਕੀਤੀ ਗਈ ਹੈ।ਇਸ ਸਿੱਖਿਆ ਨੀਤੀ ਨਾਲ ਜਿੱਥੇ ਦੇਸ ਨੋਜਵਾਨਾ ਨੂੰ ਫਾਇਦਾ ਹੋਵੇਗਾ ਉਥੇ ਇਸ ਪੋਲੀਸੀ ਨਾਲ ਦੇਸ ਨੂੰ ਵੀ ਅਜੋਕੇ ਜਮਾਨੇ ਦੇ ਲਈ ਤਿਆਰ ਹੋਣ ਵਾਸਤੇ ਇਸ ਨੀਤੀ ਦਾ ਫਾਇਦਾ ਮਿਲੇਗਾ।ਇਸ ਨੀਤੀ ਤਹਿਤ ਜਿੱਥੇ ਚੰਗੇ ਡਾਕਟਰ, ਵਕੀਲ,ਇੰਜੀਨੀਅਰ ਤਿਆਰ ਹੋਣਗੇ ਉਥੇ ਸਕਿਲਡ ਵਰਕਰ ਮਕੈਨਿਕ,ਪਲੰਬਰ,ਟੈਕਨੀਸੀਅਨ,ਕਾਰਪੈਟਰ ਆਦਿ ਵੀ ਵਧੀਆ ਤਿਆਰ ਹੋਵਗੇ।ਹੁਣ ਗੱਲ ਇਹ ਹੈ ਕਿ ਸਰਕਾਰ ਨੇ ਜਿੰਨੀ ਵਧੀਆ ਨੀਤੀ ਦਾ ਐਲਾਨ ਕੀਤਾ ਹੈ ਇਸ ਨੂੰ ਜੇ ਕਰ ਲਾਗੂ ਵੀ ਉਸੇ ਵਧੀਆ ਢੰਗ ਨਾਲ ਕੀਤਾ ਜਾਵੇ ਤਾ ਇਸ ਦੇ ਨਤੀਜੇ ਵੀ ਵਧੀਆ ਆਉਣਗੇ।ਮੇਰੀ ਸਰਕਾਰ ਨੂੰ ਅਪੀਲ ਹੈ ਕਿ ਜੋ ਸਕਿਲਡ ਡਵੈਲਪਮੈਟ ਦੀਆ ਸਕੀਮਾ ਚੱਲ ਰਹੀਆ ਹਨ ਉਹਨਾ ਨੂੰ ਵੀ ਇਸੇ ਪੋਲੀਸੀ ਨਾਲ ਜੋੜ ਦਿੱਤਾ ਜਾਵੇ ਤਾ ਜੋ ਗਰੀਬ ਵਰਗ ਉਸ ਦਾ ਲਾਭ ਲੈ ਸਕੇ।ਹੁਣ ਤੱਕ ਤਾ ਜਿਆਦਾ ਸਕੀਮਾ ਸਰਟੀਫਿਕੇਟ ਤੱਕ ਹੀ ਹੀ ਸੀਮਤ ਹਨ ਵਿਚੋਲੇ ਮਾਲੋ-ਮਾਲ ਹਨ ਪਰ ਹੇਠਲੇ ਲੇਵਲ ਅਤੇ ਗਰੀਬ ਜੰਨਤਾ ਨੂੰ ਉਸ ਦਾ ਲਾਭ ਨਹੀ ਮਿਲ ਰਿਹਾ।ਨਵੀ ਨੀਤੀ ਨਾਲ ਜਿੱਥੇ ਸਕੂਲੀ ਸਿੱਖਿਆ ਵਿੱਚ ਸੁਧਾਰ ਹੋਵੇਗਾ ਉਥੇ ਉਚੇਰੀ ਸਿੱਖਿਆ ਵਿੱਚ ਵੀ ਉਨ੍ਹਾ ਵਿੱਦਿਆਰਥੀਆ ਨੂੰ ਫਾਇਦਾ ਦਿੱਤਾ ਹੈ ਜੋ ਅੱਧ ਵਿੱਚਕਾਰ ਸਿੱਖਿਆ ਛੱਡ ਦਿੰਦੇ ਸਨ ਜਿਸ ਨਾਲ ਉਨ੍ਹਾ ਦਾ ਲਗਾਇਆ ਸਮਾ ਅਤੇ ਪੈਸੇ ਬਰਾਬਰ ਹੋ ਜਾਦਾ ਸੀ।