You are here

ਪੰਜਾਬ

ਪੰਜਾਬ 'ਚ ਅੱਜ ਫੇਰ ਕੋਰੋਨਾ ਨਾਲ 15 ਮੌਤਾਂ, 783 ਪਾਜ਼ੇਟਿਵ ਮਰੀਜ਼

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਸੂਬੇ 'ਚ ਕੁਲ 783 ਲੋਕ ਜਿੱਥੇ ਇਨਫੈਕਟਿਡ ਪਾਏ ਗਏ ਉੱਥੇ 15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਤੇ ਬਠਿੰਡਾ ਤੋਂ ਮਿਲੇ ਹਨ। ਲੁਧਿਆਣਾ 'ਚ 211 ਮਰੀਜ਼ ਇਨਫੈਕਟਿਡ ਪਾਏ ਗਏ ਹਨ। ਇਹ ਤੀਜੀ ਵਾਰੀ ਹੈ ਜਦੋਂ ਲੁਧਿਆਣਾ 'ਚ ਇਕ ਹੀ ਦਿਨ 'ਚ ਮਰੀਜ਼ਾਂ ਦਾ ਅੰਕੜਾ 200 ਦੇ ਪਾਰ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇੱਥੇ ਸਭ ਤੋਂ ਜ਼ਿਆਦਾ 218 ਮਰੀਜ਼ ਪਾਜ਼ੇਟਿਵ ਪਾਏ ਗਏ ਸਨ। ਇਸ ਦੇ ਨਾਲ ਹੀ ਲੁਧਿਆਣਾ 'ਚ ਇਕ ਦਿਨ 'ਚ 9 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।ਉੱਥੇ ਬਠਿੰਡਾ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਐਤਵਾਰ ਨੂੰ ਜਿੱਥੇ ਬਠਿੰਡਾ 'ਚ 112 ਮਰੀਜ਼ ਪਾਜ਼ੇਟਿਵ ਮਿਲੇ ਸਨ, ਉੱਥੇ ਸੋਮਵਾਰ ਨੂੰ ਇੱਥੇ ਰਿਕਾਰਡ 183 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚ 108 ਮਰੀਜ਼ ਬਠਿੰਡਾ ਰਿਫਾਈਨਰੀ 'ਚ ਕੰਮ ਕਰਨ ਵਾਲੇ ਤੇ 25 ਸੈਂਟਰਲ ਜੇਲ੍ਹ ਦੇ ਹਵਾਲਾਤੀ ਹਨ। ਇਸ ਦੇ ਇਲਾਵਾ ਜਲੰਧਰ 'ਚ 65 ਲੋਕ ਇਨਫੈਕਟਿਡ ਤੇ ਦੋ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਫ਼ਤਹਿਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ 'ਚ ਵੀ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਫਿਰੋਜ਼ਪੁਰ 'ਚ 52 ਲੋਕ ਕੋਰੋਨਾ ਦੀ ਲਪੇਟ 'ਚ ਆਏ ਹਨ।

ਸਰਕਾਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀ ਨੇ ਸ਼ਬਦ ਗਿਆਨ ਮੁਕਾਬਲੇ ਵਿੱਚ ਜ਼ਿਲ੍ਹੇ ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ 

ਮਹਿਲ ਕਲਾਂ /ਬਰਨਾਲਾ-ਅਗਸਤ 2020 ( ਗੁਰਸੇਵਕ ਸਿੰਘ ਸੋਹੀ)-

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਜ਼ਿਲ੍ਹਾ ਪੱਧਰੀ ਸ਼ਬਦਗਾਇਨ ਮੁਕਾਬਲਿਆਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ ।ਇਹ ਮੁਕਾਬਲੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਆਨਲਾਈਨ ਕਰਵਾਏ ਗਏ ਸਨ । ਇਨ੍ਹਾਂ ਮੁਕਾਬਲਿਆਂ ਵਿੱਚ ਬਲਜੋਤ ਸਿੰਘ ਜਮਾਤ ਚੌਥੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀ ਨੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਵਿੱਚ ਉਕਤ ਸਕੂਲ ਦੇ ਵਿਦਿਆਰਥੀ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਦੇ ਹਨ ।

ਪੰਜਾਬ ਸਰਕਾਰ ਨੇ ਵਿੱਤੀ ਸੰਕਟ ਦੇ ਮੱਦੇਨਜ਼ਰ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਚੰਡੀਗੜ੍ਹ,  ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

ਪੰਜਾਬ ਸਰਕਾਰ ਨੇ ਗੰਭੀਰ ਵਿੱਤੀ ਸੰਕਟ ਦੇ ਮੱਦੇਨਜ਼ਰ ਪੰਜਾਬ ਭਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਰੋਕ ਦਿੱਤੀ ਹੈ। ਵਿੱਤ ਵਿਭਾਗ ਵਲੋਂ ਸਿਰਫ਼ ਦਰਜਾ ਚਾਰ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੀ ਤਨਖ਼ਾਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਤਨਖ਼ਾਹਾਂ ਲਈ ਫ਼ੰਡਾਂ ਦੇ ਯੋਗ ਪ੍ਰਬੰਧ ਜੁਟਾ ਨਹੀਂ ਸਕੀ, ਜਿਸ ਕਾਰਨ ਐਤਕੀਂ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ ਜਾ ਸਕੀ ਹੈ। ਸੂਬਾ ਸਰਕਾਰ ਨੂੰ ਪ੍ਰਤੀ ਮਹੀਨਾ ਤਨਖ਼ਾਹ ਲਈ 2303.62 ਕਰੋੜ ਰੁਪਏ ਦੀ ਲੋੜ ਹੈ।ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ ਰੋਕਣ ਨਾਲ ਮੁਲਾਜ਼ਮਾਂ ਵਿਚ ਰੋਸ ਪੈਦਾ ਹੋ ਗਿਆ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਫੰਡਾਂ ਦਾ ਪ੍ਰਬੰਧ ਹੋ ਜਾਵੇਗਾ, ਉਦੋਂ ਹੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ। ਫ਼ਿਲਹਾਲ ਇਕੱਲੇ ਦਰਜਾ ਚਾਰ ਮੁਲਾਜ਼ਮਾਂ ਨੂੰ ਤਨਖ਼ਾਹ ਜਾਰੀ ਕੀਤੀ ਜਾਵੇਗੀ। ਪੰਜਾਬ ਵਿਚ ਕਰੀਬ 45 ਹਜ਼ਾਰ ਦਰਜਾ ਚਾਰ ਮੁਲਾਜ਼ਮ ਹਨ ਜਦਕਿ ਬਾਕੀ ਤਿੰਨ ਲੱਖ ਮੁਲਾਜ਼ਮ ਤਨਖ਼ਾਹ ਤੋਂ ਵਾਂਝੇ ਰਹਿਣਗੇ। ਸੂਤਰਾਂ ਅਨੁਸਾਰ ਵਿੱਤ ਵਿਭਾਗ ਨੇ ਜ਼ੁਬਾਨੀ ਹੁਕਮ ਜਾਰੀ ਕਰਕੇ ਤਨਖ਼ਾਹਾਂ ਰੋਕੀਆਂ ਹਨ।ਵੇਰਵਿਆਂ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਪੈਨਸ਼ਨਾਂ ਅਤੇ ਵਿਆਜ਼ ਅਦਾਇਗੀ ਵਿਚ ਹਰ ਮਹੀਨੇ ਕਰੀਬ 1,022 ਕਰੋੜ ਰੁਪਏ ਦੀ ਕਟੌਤੀ ਕਰ ਲਈ ਜਾਂਦੀ ਹੈ। ਪੰਜਾਬ ਸਰਕਾਰ ਇਸ ਗੱਲੋਂ ਔਖ ਵਿਚ ਹੈ ਕਿ ਕੇਂਦਰੀ ਟੈਕਸਾਂ ’ਚੋਂ ਰਾਜ ਦਾ ਬਣਦਾ ਹਿੱਸਾ 850 ਕਰੋੜ ਰੁਪਏ ਪ੍ਰਤੀ ਮਹੀਨਾ ਜਾਰੀ ਨਹੀਂ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਨੇ ਅਪਰੈਲ-ਜੁਲਾਈ ਦਾ ਬਣਦਾ ਜੀ.ਐੱਸ.ਟੀ. ਵੀ ਜਾਰੀ ਨਹੀਂ ਕੀਤਾ ਹੈ। ਰਾਜ ਸਰਕਾਰ ਦੇ ਆਪਣੇ ਮਾਲੀਆ ਸਰੋਤਾਂ ਵਿਚ ਭਾਰੀ ਗਿਰਾਵਟ ਆਈ ਹੈ।ਵਿੱਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਾਜ ਵਿਕਾਸ ਕਰਜ਼ ਲਈ ਮਾਰਕੀਟ ’ਚੋਂ 1500 ਕਰੋੜ ਰੁਪੲੇ ਦੇ ਫੰਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੋ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖਿਆ ਹੈ, ਜਿਸ ’ਚ ਜੀਐੱਸਟੀ ਮੁਆਵਜ਼ੇ ਦੇ ਮਾਮਲੇ ’ਤੇ ਕੇਂਦਰੀ ਅਸਮਰੱਥਾ ’ਤੇ ਇਤਰਾਜ਼ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਰਾਜ ਪ੍ਰਭਾਵਿਤ ਹੋਣਗੇ ਕਿਉਂਕਿ ਮਾਲੀਏ ਦਾ ਵੱਡਾ ਸਰੋਤ ਜੀਐੱਸਟੀ ਹੀ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖ਼ਰਚੇ ਘਟਾਉਣ ਲਈ ਮੋਬਾਈਲ ਭੱਤੇ ਅਤੇ ਤੇਲ ਖ਼ਰਚ ’ਤੇ ਵੀ ਕੱਟ ਲਾ ਦਿੱਤਾ ਹੈ। ਮੋਬਾਈਲ ਭੱਤਿਆਂ ’ਤੇ ਕੱਟ ਲਾਏ ਜਾਣ ਨਾਲ ਰਾਜ ਸਰਕਾਰ ਨੂੰ ਕਰੀਬ 40 ਕਰੋੜ ਰੁਪਏ ਦੀ ਬੱਚਤ ਹੋਣੀ ਹੈ।

ਪਿੰਡ ਹਮੀਦੀ ਵਿਖੇ ਪਾਣੀ ਵਾਲੇ ਛੱਪੜ ਚੋਂ ਬਜ਼ੁਰਗ ਦੀ ਤੈਰਦੀ ਲਾਸ਼ ਮਿਲੀ । 

ਮਹਿਲ ਕਲਾਂ /ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਹਮੀਦੀ ਵਿਖੇ ਅੱਜ ਦੁਪਹਿਰ ਪਾਣੀ ਵਾਲੇ ਛੱਪੜ ਚੋਂ ਤੈਰਦੀ ਇੱਕ ਬਜ਼ੁਰਗ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉੱਘੇ ਸਮਾਜ ਸੇਵੀ ਤੇ ਪੰਚ ਜਸਵਿੰਦਰ ਸਿੰਘ ਮਾਂਗਟ ਅਤੇ ਸਰਪੰਚ ਸਰਦਾਰਾ ਸਿੰਘ ਠੁੱਲੇਵਾਲ ਨੇ ਦੱਸਿਆ ਕਿ ਮੱਘਰ ਸਿੰਘ 72 ਸਾਲ ਪੁੱਤਰ ਸੰਤਾ ਸਿੰਘ ਵਾਸੀ ਹਮੀਦੀ ਜੋ ਕਿ ਅੰਮ੍ਰਿਤਧਾਰੀ  ਸਿੰਘ  ਤੇ ਉਸ ਦੀ ਨਿਗਾਹ ਕਮਜ਼ੋਰ ਸੀ ਤੇ  ਉਹ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਜਾਂਦਾ ਹੁੰਦਾ ਸੀ ਤੇ ਕੱਲ੍ਹ ਉਹ ਸਵੇਰੇ ਪੰਜ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਤੇ ਨਿਗਾਹ ਘੱਟ ਹੋਣ ਕਰਕੇ ਗਲਤ ਰਸਤੇ ਪੈ ਗਿਆ ਤੇ ਅੱਗੇ ਪੰਚਾਇਤ ਘਰ ਦੇ ਨਜਦੀਕ ਪਾਣੀ ਵਾਲੇ ਛੱਪੜ ਚ ਅਚਾਨਕ ਹੀ ਜਾ ਡਿੱਗ ਪਿਆ ਤੇ ਪਰਿਵਾਰ ਵਾਲਿਆਂ ਨੇ ਉਸ ਦੀ ਬਹੁਤ ਹੀ ਭਾਲ ਕੀਤੀ ਤੇ ਕੋਈ ਪਤਾ ਨਹੀਂ ਲੱਗਿਆ ਤਾਂ ਅੱਜ ਦੁਪਹਿਰ ਇੱਕ ਵਜੇ ਦੇ ਕਰੀਬ ਪਾਣੀ ਵਾਲੇ ਛੱਪੜ ਦੇ ਨਜ਼ਦੀਕ ਘਰਾਂ ਵਾਲਿਆਂ ਨੇ ਦੱਸਿਆ ਕਿ ਛੱਪੜ ਚ ਕਿਸੇ ਬਜ਼ੁਰਗ ਦੀ ਲਾਸ਼ ਤੈਰ ਰਹੀ ਹੈ ਤਾਂ ਮੌਕੇ ਤੇ ਜਾ ਕੇ ਪਤਾ ਲੱਗਿਆ ਕਿ ਉਹ ਲਾਸ਼ ਮੱਘਰ ਸਿੰਘ ਦੀ ਹੈ ਤੇ ਮੌਕੇ ਤੇ ਹੀ ਪੁਲਸ ਥਾਣਾ ਠੁੱਲੀਵਾਲ ੦ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਆ ਕੇ ਲਾਸ਼ ਆਪਣੇ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜੀ ਗਈ । ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਮੱਘਰ ਸਿੰਘ ਦੇ ਇੱਕ ਲੜਕਾ ਤੇ ਦੋ ਲੜਕੀਆਂ ਹਨ ਤੇ ਲਾਸ਼ ਦਾ ਅੱਜ ਸ਼ਾਮ ਸੰਸਕਾਰ ਕੀਤਾ ਗਿਆ ਹੈ ।

ਪਿੰਡ ਛੀਨੀਵਾਲ ਕਲਾਂ ਤੋਂ ਪਿੰਡ ਰਾੲੇਸਰ ਵਿਖੇ ਡਰੇਨ ਤੇ ਮਨਰੇਗਾ ਸਕੀਮ ਤਹਿਤ ਟਰੈਕਟਰ ਤੇ ਟਰਾਲੀ ਤੇ ਸਵਾਰ ਹੋ ਕੇ ਕੰਮ ਕਰਨ ਲਈ ਜਾ ਰਹੇ ਮਨਰੇਗਾ ਮਜ਼ਦੂਰਾਂ ਦੀ ਅਚਾਨਕ ਟਰੈਕਟਰ ਟਰਾਲੀ ਪਲਟਣ ਨਾਲ 15 ਮਜ਼ਦੂਰ ਜ਼ਖ਼ਮੀ ਹੋਏ ।   

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ  ਪੁੱਜ ਕੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਅਾ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਛੀਨੀਵਾਲ ਕਲਾਂ ਤੋਂ ਪਿੰਡ ਰਾਏਸਰ ਵਿਖੇ ਡਰੇਨ ਉੱਪਰ ਮਨਰੇਗਾ ਸਕੀਮ ਤਹਿਤ ਮਜ਼ਦੂਰ ਕੰਮ ਕਰਨ ਲਈ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਅਚਾਨਕ ਟਰੈਕਟਰ ਟਰਾਲੀ ਪਲਟਣ ਕਾਰਨ 15 ਮਜ਼ਦੂਰਾਂ ਦੇ ਸੱਟਾਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ।ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕੇ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਸਰਪੰਚ ਸਿਮਰਜੀਤ ਕੌਰ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੇ ਬੁਲਾਏ ਇਕੱਠ ਸਮੇਂ ਜ਼ਖ਼ਮੀ ਹੋਏ ਮਜ਼ਦੂਰ ਹਰਜੀਤ ਕੌਰ ,ਸਰਬਜੀਤ ਕੌਰ ,ਚਰਨਜੀਤ ਕੌਰ ,ਸੰਦੀਪ ਕੌਰ, ਅਮਨਦੀਪ ਕੌਰ ',ਚਰਨਜੀਤ ਕੌਰ, ਗੁਰਮੇਲ ਕੌਰ ,ਸ਼ਿੰਦਰਪਾਲ ਕੌਰ, ਗੁਰਮੇਲ ਕੌਰ, ਸੁਖਪਾਲ ਕੌਰ, ਸ਼ਿੰਦਰ ਕੌਰ ,ਬਲਜੀਤ ਕੌਰ ,ਸੰਦੀਪ ਕੌਰ, ਪਰਮਜੀਤ ਕੌਰ ਸਮੇਤ ਹੋਰ ਮਜ਼ਦੂਰਾਂ ਦਾ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਲ ਚਾਲ ਪੁੱਛਿਆ । ਇਸ ਮੌਕੇ ਸਰਪੰਚ ਸਿਮਰਜੀਤ ਕੌਰ ਛੀਨੀਵਾਲ, ਮਨਰੇਗਾ ਮਜ਼ਦੂਰ ਆਗੂ ਨਿਰਭੈ ਸਿੰਘ ਛੀਨੀਵਾਲ ਨੇ ਮਨਰੇਗਾ ਮਜ਼ਦੂਰਾਂ ਨਾਲ ਵਾਪਰੀ ਘਟਨਾ ਅਤੇ ਸਥਿਤੀ ਬਾਰੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਤੇ ਵੀ ਕੇਂਦਰ ਤੇ ਰਾਜ ਵਿੱਚ ਹੁਣ ਤੱਕ ਬਣੀਆਂ ਸਰਕਾਰਾਂ ਨੇ ਮਜ਼ਦੂਰਾਂ ਦੀ ਆਰਥਕ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਕਾਰਨ ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਤੋਂ ਬਾਅਦ ਮਜ਼ਦੂਰਾਂ ਨੂੰ ਆਪਣੇ ਘਰ ਚਲਾਉਣ ਲਈ ਮਨਰੇਗਾ ਸਕੀਮ ਤਹਿਤ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ।ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਰੁਜ਼ਗਾਰ ਦੇ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਅੱਜ ਮਜ਼ਦੂਰਾਂ ਨੂੰ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਂਗ ਲੌਕ ਡਾਉੂਣ ਦੌਰਾਨ ਕੈਪਟਨ ਸਰਕਾਰ ਨੂੰ ਵੀ ਮਜ਼ਦੂਰਾਂ ਨੂੰ ਵਿਸ਼ੇਸ਼ ਸਹਾਇਤਾ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਸੌਂਪੀ ਗਈ ਜੁੰਮੇਵਾਰੀ ਸਦਕਾ ਅੱਜ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰਾਂ ਤੋਂ ਹੱਲ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੇ ਮਸਲਿਆਂ ਨੂੰ ਲਗਾਤਾਰ ਵਿਧਾਨ ਸਭਾ ਵਿੱਚ ਉਠਾਇਆ ਗਿਆ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮਨਰੇਗਾ ਮਜ਼ਦੂਰਾਂ ਨਾਲ ਪੂਰੀ ਤਰ੍ਹਾਂ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕੇ ਪਿੰਡ ਛੀਨੀਵਾਲ ਕਲਾਂ ਦੇ ਕੰਮ ਕਰਨ ਲਈ ਜਾ ਰਹੇ ਮਜ਼ਦੂਰਾਂ ਦੀ ਟਰੈਕਟਰ ਟਰਾਲੀ ਪਲਟਣ ਨਾਲ ਜ਼ਖਮੀ ਹੋਏ ਮਜ਼ਦੂਰਾਂ ਨੂੰ ਮਨਰੇਗਾ ਐਕਟ ਤਹਿਤ ਬਣਦੇ ਲਾਭ ਦਿੱਤੇ ਜਾਣ ਜ਼ਖ਼ਮੀ ਮਜ਼ਦੂਰਾਂ ਨੂੰ ਘਰ ਬੈਠਿਆਂ ਨੂੰ ਅੱਧੀ ਦਿਹਾੜੀ ਦਿੱਤੀ ਜਾਵੇ ਮਜ਼ਦੂਰਾਂ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਮੁਫ਼ਤ ਕਰਵਾਇਆ ਕੀਤਾ ਜਾਵੇ। ਇਸ ਮੌਕੇ ਸਰਪੰਚ ਸਿਮਰਜੀਤ ਕੌਰ ਛੀਨੀਵਾਲ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਬਣਦੇ ਲਾਭ ਦਿਵਾਉਣ ਲਈ ਆਪਣਾ ਇੱਕ ਮੰਗ ਪੱਤਰ ਦਿੱਤਾ ਅਤੇ ਵਿਧਾਇਕ ਪੰਡੋਰੀ ਦਾ ਸਨਮਾਨ ਕੀਤਾ ਇਸ ਮੌਕੇ ਪੰਚ ਬਲਵੰਤ ਸਿੰਘ ਢਿੱਲੋਂ, ਕੌਰ ਸਿੰਘ ਛੀਨੀਵਾਲ, ਵਿਧਾਇਕ ਦੇ ਪੀ ਏ ਬਿੰਦਰ ਸਿੰਘ ਖ਼ਾਲਸਾ, ਡਾਕਟਰ ਭੀਮ ਰਾਓ ਅੰਬੇਦਕਰ ਸਮਾਜ ਭਲਾਈ ਕਲੱਬ ਦੇ ਆਗੂ ਲਸ਼ਮਣ ਸਿੰਘ ਬਬਲਾ, ਜਗਤਾਰ ਸਿੰਘ, ਸੁਖਪ੍ਰੀਤ ਸਿੰਘ ਬਿੱਟੂ, ਸਿੰਘ ਤੋਂ ਇਲਾਵਾ ਹੋਰ ਸਮੁੱਚੀ ਗ੍ਰਾਮ ਪੰਚਾਇਤ ਸਮੇਤ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।

ਸ੍ਰੀ ਲੰਕਾ ਦੇ ਸ਼ਹੀਦ ਜਸਵੰਤ ਸਿੰਘ ਕੁਤਬਾ ਦੀ 30 ਵੀਂ ਬਰਸੀ ਮਨਾਈ ਗਈ 

ਮਹਿਲ ਕਲਾਂ-ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਕੁਤਬਾ ਦੇ ਜੰਮਪਲ ਸਹੀਦ ਸਿਪਾਹੀ ਜਸਵੰਤ ਸਿੰਘ ਕੁਤਬਾ ਜੋ ਕਿ ਸੰਨ 1989 ਵਿੱਚ ਸ੍ਰੀਲੰਕਾ ਵਿੱਚ ਸਰਹੱਦਾਂ ਦੀ ਰਾਖੀ ਕਰਦੇ ਹੋਇਆ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲਿੱਟੇ ਅੱਤਵਾਦੀਆਂ ਦੇ ਖਿਲਾਫ ਲੜਾਈ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ ਸਨ। ਸ਼ਹੀਦ ਹੋਏ ਸਿਪਾਹੀ ਜਸਵੰਤ ਸਿੰਘ ਕੁਤਬਾ ਦੀ ਸਾਲਾਨਾ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਕੁਤਬਾ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ। ਇਸ ਮੌਕੇ ਸਾਬਕਾ ਸੈਨਿਕਾਂ ਅਤੇ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਰਖਾੲੇ ਪਾਠ ਦੇ ਭੋਗ ਤੋਂ ਉਪਰੰਤ ਸ਼ਰਧਾਂਜਲੀਆਂ ਭੇਟ ਕੀਤੀਆਂ  ਗਈਆਂ । ਇਸ ਮੌਕੇ ਇੰਡੀਅਨ ਐਕਸ ਸਰਵਿਸਜ ਲੀਗ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਸੂਬੇਦਾਰ ਗੁਰਮੇਲ ਸਿੰਘ ਕੁਤਬਾ ਨੇ ਸ਼ਹੀਦ ਜਸਵੰਤ ਸਿੰਘ ਕੁਤਬਾ ਨੂੰ ਸਰਧਾਜਲੀਆ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜੋ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਹ ਹਮੇਸ਼ਾ ਲਈ ਖਤਮ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੁਰਬਾਨੀਆਂ ਵਾਲੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹਨ ਇਸ ਲਈ ਸਾਨੂੰ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ । ਇਸ ਮੌਕੇ ਸ਼ਹੀਦ ਜਸਵੰਤ ਸਿੰਘ ਕੁਤਬਾ ਦੀ ਧਰਮ ਪਤਨੀ ਬੀਬੀ ਬਲਵਿੰਦਰ ਕੌਰ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਉਪਰੰਤ ਸ਼ਹੀਦ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਚੇਅਰਮੈਨ ਸਰਦਾਰ ਜੀਤ ਸਿੰਘ ਜੀ ਕੁਤਬਾ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਬੇਦਾਰ ਮੇਜਰ ਸਾਗਰ ਸਿੰਘ ਮੂੰਮ, ਜਗਜੀਤ ਸਿੰਘ ਖਿਆਲੀ, ਬਿੰਦਰ ਸਿੰਘ ਪੰਡੋਰੀ ,ਜਗਸੀਰ ਸਿੰਘ ਲੋਹਗੜ੍ਹ ,ਸ਼ਹੀਦ ਦੇ ਸਪੁੱਤਰ ਜਤਿੰਦਰ ਸਿੰਘ ਹੈਪੀ, ਸਵਰਨ ਸਿੰਘ ,ਸਮਰੱਥ ਸਿੰਘ, ਨਿਰਮਲ ਸਿੰਘ, ਲਸ਼ਮਣ ਸਿੰਘ ਨਗਰ ਪੰਚਾਇਤ ਤੋਂ ਇਲਾਵਾ ਨਗਰ ਨਿਵਾਸੀ ਅਤੇ ਸਾਬਕਾ ਫ਼ੌਜੀ ਹਾਜ਼ਰ ਸਨ।

Famous Punjabi Singer Amrit Maan Caught In Controversy. 

Chandigarh(B.S Sharma/Rana Shekhdolt) These days Punjabi music world is witnessing some new controversy. Now Punjabi singer Amrit Maan and musician Ikvindra Singh are now seen getting trapped in the exhibition of weapons through songs. R. of Ludhiana T.I. Karkun Kuldeep Khaira, DGP Has sent a letter asking him to immediately close the new song 'Ashi Oh Hone Aa'.A teaser of this song of Amrit Maan has been released on social media a few days ago, but the weapons in this song have been introduced openly. D.G.P. In a letter to Kuldeep Khaira, a Punjabi song trailer (teaser) was uploaded on YouTube and social media on the evening of July 28. The teaser of this song features murderous weapons from Amrit Mann, who gives the wrong message to the young generation and encourages crime. Let me tell you that 8.31 lakh people have seen the song in 24 hours. Punjab and Haryana High Court c. In P. No. 6213/2016, DGP of Punjab, Haryana and Chandigarh Has ordered that he should not allow liquor, intoxication, or weapons that enthuse weapons. Khaira called the song a violation of court orders. Hence it has been asked to stop the song immediately. Along with this, a case should be registered against Amrit Mann, music composer Iqwinder Singh, video maker company True Maker, producers Amardeep Singh and Harinder Singh.

ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੀ ਗਿਣਤੀ 112 ਹੋਈ

ਤਰਨ ਤਾਰਨ ਵਿੱਚ ਮੌਤਾਂ ਦੀ ਗਿਣਤੀ 88 ਤੱਕ ਪਹੁੰਚੀ

 ਅੰਮ੍ਰਿਤਸਰ ਜ਼ਿਲ੍ਹੇ ’ਚ 12 ਅਤੇ ਬਟਾਲਾ ’ਚ 12 ਮੌਤਾਂ 

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਜ਼ਹਿਰੀਲ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 112 ਤੱਕ ਪਹੁੰਚ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਅੱਜ ਤਰਨ ਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 88 ਤੱਕ ਪਹੁੰਚ ਗਈ ਜਦੋਂਕਿ ਕੱਲ੍ਹ ਦੇਰ ਸ਼ਾਮ ਤੱਕ ਇਹ ਗਿਣਤੀ 63 ਸੀ। ਇਸ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਅੱਜ 25 ਹੋਰ ਵਿਅਕਤੀ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹ ਗਏ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 75 ਦੱਸੀ ਜਾ ਰਹੀ ਹੈ।ਤਰਨ ਤਾਰਨ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਵਿੱਚ ਹੁਣ ਤੱਕ 12 ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ’ਚ 12 ਮੌਤਾਂ ਹੋ ਚੁੱਕੀਆਂ ਹਨ।ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਲਾਕੇ ਅੰਦਰ ਹੋਈਆਂ ਮੌਤਾਂ ਨੇ ਪੁਲੀਸ ਤੇ ਪ੍ਰਸ਼ਾਸਨ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ| ਇਸ ਦੌਰਾਨ ਜਿੱਥੇ ਪੀੜਤ ਪਰਿਵਾਰਾਂ ਨੂੰ ਜਿੱਥੇ ਮ੍ਰਿਤਕਾਂ ਦੇ ਪੋਸਟਮਾਰਟਮ ਕਰਵਾਉਣ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ ਉੱਥੇ ਹੀ ਸਿਹਤ ਅਧਿਕਾਰੀਆਂ ਨੂੰ ਵੀ ਦੇਰ ਰਾਤ ਤੱਕ ਲੱਗ ਕੇ ਪੋਸਟਮਾਰਟਮ ਦਾ ਕੰਮ ਪੂਰਾ ਕਰਨਾ ਪੈ ਰਿਹਾ ਹੈ| ਇਲਾਕੇ ਵਿੱਚ ਲਗਾਤਾਰ ਤੀਜੇ ਦਿਨ ਅੱਜ ਵੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਅੱਜ 25 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 88 ਹੋ ਗਈ| ਇਹ ਗਿਣਤੀ 24 ਮੌਤਾਂ ਤੋਂ ਸ਼ੁਰੂ ਹੋਈ ਸੀ| ਛੇ ਵਿਅਕਤੀ ਅਜੇ ਵੀ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ ਜਿਨ੍ਹਾਂ ਦੀ ਸ਼ਨਾਖ਼ਤ ਕੱਕਾ ਕੰਡਿਆਲਾ ਦੇ ਵਸਨੀਕ ਜੋਬਨਜੀਤ ਸਿੰਘ, ਸੁਖਦੇਵ ਸਿੰਘ, ਉਸ ਦੇ ਭਰਾ ਕੁਲਦੀਪ ਸਿੰਘ, ਕੱਲ੍ਹਾ ਵਾਸੀ ਰਾਮ ਸਿੰਘ, ਬਚੜੇ ਵਾਸੀ ਸੁਰਿੰਦਰ ਸਿੰਘ ਤੇ ਤਰਨ ਤਾਰਨ ਵਾਸੀ ਮਨਜੀਤ ਸਿੰਘ ਵਜੋਂ ਹੋਈ ਹੈ| ਦੋ ਜਣਿਆਂ ਦੀ ਹਾਲਤ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ| ਅੱਜ ਹੋਈਆਂ ਮੌਤਾਂ ਵਿੱਚੋਂ ਵਧੇਰੇ ਮ੍ਰਿਤਕ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਪਿੰਡ ਕੰਗ, ਕੱਕਾ ਕੰਡਿਆਲਾ, ਕੱਲ੍ਹਾ, ਭੁੱਲਰ, ਪੰਡੋਰੀ ਗੋਲਾ ਆਦਿ ਪਿੰਡਾਂ ਨਾਲ ਸਬੰਧਤ ਸਨ| ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਪੋਸਟਮਾਰਟਮ ਕਰਵਾਉਣ ਲਈ ਪੀੜਤ ਪਰਿਵਾਰ ਕਾਫੀ ਖ਼ੁਆਰ ਹੋ ਰਹੇ ਹਨ। ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹੇ ਇਸ ਇਲਾਕੇ ਦੇ ਪਿੰਡ ਕੱਦਗਿੱਲ ਦੇ 50 ਸਾਲਾ ਹਰਜਿੰਦਰ ਸਿੰਘ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਸੀ। ਉਸ ਦੀ ਲਾਸ਼ ਦਾ ਪੋਸਟਮਾਰਟਮ ਅੱਜ ਹੀ ਕੀਤਾ ਜਾ ਸਕਿਆ ਹੈ| ਮ੍ਰਿਤਕ ਦੇ ਲੜਕੇ ਸਾਜਨ ਸਿੰਘ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਹਸਪਤਾਲ ਆ ਰਹੇ ਹਨ ਪਰ ਲਾਸ਼ ਦਾ ਪੋਸਟਮਾਰਟਮ ਅੱਜ ਹੀ ਹੋਇਆ ਹੈ| ਸ਼ਨਿਚਰਵਾਰ ਨੂੰ ਮਰਨ ਵਾਲੇ ਪਿੰਡ ਕੱਕਾ ਕੰਡਿਆਲਾ ਦੇ ਵਸਨੀਕ 35 ਸਾਲਾ ਸਤਨਾਮ ਸਿੰਘ ਦੇ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੋਂ ਉਸ ਸਮੇਤ ਕਈ ਜਣੇ ਕੱਲ੍ਹ ਤੋਂ ਹਸਪਤਾਲ ’ਚ ਡੇਰਾ ਲਾਈ ਬੈਠੇ ਹਨ ਪਰ ਲਾਸ਼ ਦਾ ਪੋਸਟਮਾਰਟਮ ਹੋਣ ਦੀ ਆਸ ਅੱਜ ਬੱਝੀ ਹੈ| ਉਨ੍ਹਾਂ ਪੋਸਟਮਾਰਟਮ ਦੀ ਲੰਬੀ ਪ੍ਰਕਿਰਿਆ ਨੂੰ ਸਰਲ ਕਰਨ ਦੀ ਵਕਾਲਤ ਕੀਤੀ| ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਹਸਪਤਾਲ ਕੋਲ ਇਕੋ ਵੇਲੇ ਸਿਰਫ਼ ਦੋ ਲਾਸ਼ਾਂ ਦਾ ਪੋਸਟਮਾਰਟਮ ਕਰਨ ਦੀ ਵਿਵਸਥਾ ਹੈ| ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਡਾਕਟਰਾਂ ਦੀਆਂ ਟੀਮਾਂ ਨੇ ਸ਼ਾਮ 5 ਵਜੇ ਦੀ ਥਾਂ ਰਾਤ 8 ਵਜੇ ਤੱਕ ਕੰਮ ਕਰ ਕੇ 13 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਸੀ| ਡਾਕਟਰਾਂ ਨੇ ਅੱਜ 14 ਹੋਰ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਹੈ ਅਤੇ ਉਨ੍ਹਾਂ ਆਪਣੀ ਡਿਊਟੀ ਲਗਾਤਾਰ ਜਾਰੀ ਰੱਖੀ ਹੋਈ ਹੈ।ਨਜ਼ਰ ਘਟਣ ਤੇ ਬੈਚੇਨੀ ਦੀ ਸ਼ਿਕਾਇਤ ਕਰ ਰਹੇ ਨੇ ਬਚਣ ਵਾਲੇਪੰਜਾਬ ’ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈ ਤ੍ਰਾਸਦੀ ’ਚ ਮੌਤ ਦੇ ਮੂੰਹੋਂ ਬਚਣ ਵਾਲਿਆਂ ਵਿਚੋਂ ਕਈਆਂ ਦੀ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋਈ ਹੈ, ਕਈ ਹੋਰ ਤਰ੍ਹਾਂ ਦੀ ਔਖ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ 98 ਮੌਤਾਂ ਹੋ ਚੁੱਕੀਆਂ ਹਨ। ਬਟਾਲਾ ਨਗਰ ਨਿਗਮ ਦੇ ਠੇਕਾ ਮੁਲਾਜ਼ਮ ਤਿਲਕ ਰਾਜ ਨੇ ਦੱਸਿਆ ਕਿ ਸ਼ਰਾਬ ਪੀਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਨਜ਼ਰ ਹੀ ਨਹੀਂ ਆ ਰਿਹਾ। ਉਸ ਨੇ ਸ਼ਰਾਬ ਬਟਾਲਾ ਦੇ ਹਾਥੀ ਗੇਟ ਇਲਾਕੇ ਵਿਚੋਂ ਤ੍ਰਿਵੇਣੀ ਚੌਹਾਨ ਤੇ ਦਰਸ਼ਨਾ ਰਾਣੀ ਉਰਫ਼ ਫ਼ੌਜਣ ਕੋਲੋਂ 60 ਰੁਪਏ ਵਿਚ ਖ਼ਰੀਦੀ ਸੀ। ਉਸ ਨੇ ਦੱਸਿਆ ਕਿ ਪਰਿਵਾਰ ਤੁਰੰਤ ਡਾਕਟਰ ਕੋਲ ਲੈ ਗਿਆ ਤੇ ਉਹ ਬਚ ਗਿਆ। ਤਿਲਕ ਰਾਜ (50) ਨੇ ਕਿਹਾ ਕਿ ਵੈਸੇ ਹੁਣ ਉਹ ਠੀਕ ਮਹਿਸੂਸ ਕਰ ਰਿਹਾ ਹੈ ਪਰ ਨਜ਼ਰ ਨਹੀਂ ਵਧ ਰਹੀ। ਉਸ ਨੂੰ ਚੱਕਰ ਵੀ ਆ ਰਹੇ ਹਨ। ਬਟਾਲਾ ਦੇ ਹੀ ਰਹਿਣ ਵਾਲੇ ਅਜੈ ਕੁਮਾਰ (32) ਨੇ ਦੱਸਿਆ ਕਿ ਸ਼ਰਾਬ ਪੀਣ ਮਗਰੋਂ ਉਹ ਕੰਬਣ ਲੱਗ ਗਿਆ, ਹਾਲੇ ਵੀ ਕਮਜ਼ੋਰੀ ਹੈ। ਬਟਾਲਾ ਦੇ ਕਈ ਵਾਸੀਆਂ ਦਾ ਕਹਿਣਾ ਹੈ ਕਿ ਸ਼ਰਾਬ ਨਾਜਾਇਜ਼ ਢੰਗ ਨਾਲ ਸ਼ਰੇਆਮ ਹਾਥੀ ਗੇਟ ਇਲਾਕੇ ਵਿਚ ਵੇਚੀ ਜਾ ਰਹੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅੰਮ੍ਰਿਤਸਰ ਦੇ ਮੁੱਛਲ ਪਿੰਡ ਦੇ ਇਕ ਵਾਸੀ ਨੇ ਵੀ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਚੰਗੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ। ਐਕਸਾਈਜ਼ ਅਧਿਕਾਰੀ ਸੰਕੇਤ ਕਰ ਰਹੇ ਹਨ ਕਿ ਸਪਿਰਿਟ ਵਿਚ ਅਦਲਾ-ਬਦਲੀ ਕਰ ਕੇ ਵੇਚੀ ਗਈ ਹੈ।

   

ਪੰਜਾਬ 'ਚ ਕੋਰੋਨਾ ਨਾਲ 20 ਦੀ ਮੌਤ, 711 ਪਾਜ਼ੇਟਿਵ ਮਰੀਜ਼

ਚੰਡੀਗ੍ਹੜ ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

 ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਐਤਵਾਰ ਨੂੰ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਕੁਝ ਘੱਟ ਰਹੀ ਹੈ। ਐਤਵਾਰ ਨੂੰ ਸੂਬੇ ਵਿਚ ਕੁੱਲ 711 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 849 ਤੇ ਸ਼ਨਿਚਰਵਾਰ ਨੂੰ ਰਿਕਾਰਡ 993 ਲੋਕ ਕੋਰੋਨਾ ਪਾਜ਼ੇਟਿਵ ਮਿਲੇ ਸਨ। ਸ਼ਨਿਚਰਵਾਰ ਨੂੰ ਸੂਬੇ ਵਿਚ ਜਿੱਥੇ 23 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਉੱਥੇ ਐਤਵਾਰ ਨੂੰ 20 ਲੋਕ ਇਸ ਦਾ ਸ਼ਿਕਾਰ ਬਣੇ।ਐਤਵਾਰ ਨੂੰ ਸਭ ਤੋਂ ਜ਼ਿਆਦਾ ਬਠਿੰਡੇ 'ਚ 112 ਤੇ ਜਲੰਧਰ ਵਿਚ 103 ਲੋਕ ਇਨਫੈਕਟਿਡ ਮਿਲੇ। ਪਟਿਆਲੇ ਵਿਚ ਵੀ 88 ਲੋਕ ਪਾਜ਼ੇਟਿਵ ਪਾਏ ਗਏ ਹਨ। ਪਟਿਆਲੇ ਵਿਚ ਇਨਫੈਕਟਿਡ ਪਾਏ ਗਏ ਲੋਕਾਂ ਵਿਚ ਦਸ ਕੋਰੋਨਾ ਦੇ ਯੋਧੇ (ਪੰਜ ਪੁਲਿਸ ਮੁਲਾਜ਼ਮ ਤੇ ਪੰਜ ਸਿਹਤ ਮੁਲਾਜ਼ਮ) ਵੀ ਹਨ। ਪਟਿਆਲੇ 'ਚ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿਚ 80 ਸਾਲ ਦੀ ਇਕ ਬਜ਼ੁਰਗ ਅੌਰਤ ਤੇ 53 ਤੇ 55 ਸਾਲ ਦੇ ਦੋ ਪੁਰਸ਼ ਵੀ ਸ਼ਾਮਲ ਹਨ। ਪਾਤੜਾਂ ਦੀ ਰਹਿਣ ਵਾਲੀ ਬਜ਼ੁਰਗ ਅੌਰਤ ਸ਼ੂਗਰ, ਹਾਈਪਰਟੈਂਸ਼ਨ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਦਾ ਰਜਿੰਦਰਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਧਰ ਲੁਧਿਆਣੇ ਵਿਚ ਐਤਵਾਰ ਨੂੰ ਸੂਬੇ ਵਿਚ ਸਭ ਤੋਂ ਜ਼ਿਆਦਾ ਅੱਠ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ। ਇਨ੍ਹਾਂ ਵਿਚ ਇਕ 69 ਸਾਲ ਦੀ ਅੌਰਤ ਤੇ ਬਾਕੀ ਸੱਤ 55, 69, 70, 60, 57, 67 ਤੇ 71 ਸਾਲ ਦੇ ਪੁਰਸ਼ ਹਨ। ਲੁਧਿਆਣੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿੱਥੇ ਇਨਫੈਕਟਿਡਾਂ ਦਾ ਅੰਕੜਾ ਸੂਬੇ ਵਿਚ ਸਭ ਤੋਂ ਜ਼ਿਆਦਾ ਆ ਰਿਹਾ ਸੀ ਉੱਥੇ ਐਤਵਾਰ ਨੂੰ ਸਿਰਫ਼ 55 ਲੋਕ ਹੀ ਇਨਫੈਕਟਿਡ ਪਾਏ ਗਏ ਹਨ। ਅੰਮਿ੍ਤਸਰ ਵਿਚ ਵੀ ਚਾਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਪੁਲਸ ਤੇ ਫਿਰ ਤੇ ਡਿੱਗਿਆ ਕੋਰੋਨਾ ਬੰਬ

2 ਮੁਲਾਜ਼ਮਾਂ  ਦੀ ਕੋਰੋਨਾ ਰਿਪੋਰਟ  ਆਈ ਪਾਜ਼ੀਟਿਵ  

ਮਹਿਲ ਕਲਾਂ/ਬਰਨਾਲਾ-ਅਗਸਤ  2020 (ਗੁਰਸੇਵਕ ਸਿੰਘ ਸੋਹੀ) ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਝ ਲੋਕਾਂ ਦੀ ਜਾਂਚ ਲਈ ਸੈਂਪਲ ਭਰੇ ਜਾਣ ਤੋਂ ਬਾਅਦ ਪੁਲਸ  ਤੇ ਫਿਰ ਕੋਰੋਨਾ ਦਾ ਕਹਿਰ ਟੁੱਟਿਆ ਹੈ। ਜਾਣਕਾਰੀ ਅਨੁਸਾਰ ਇੱਕ ਪੁਲਸ ਮੁਲਾਜ਼ਮ(51) ਅਤੇ ਇੱਕ ਲੜਕੀ (32) ਦੀ ਰਿਪੋਰਟ ਪਾਜ਼ਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਅਮਲਾ ਸਿੰਘ ਵਾਲਾ  ਦੇ 51 ਸਾਲਾ ਪੁਲਸ ਕਰਮਚਾਰੀ ਸਮੇਤ ਪਿੰਡ ਵਜੀਦਕੇ ਖੁਰਦ ਦੀ ਵਸਨੀਕ  ਇੱਕ 32 ਸਾਲਾ ਲੜਕੀ ਦੀ ਰਿਪੋਰਟ ਪੌਜੇਟਿਵ ਆਈ ਹੈ। ਜੋ ਕਿ ਡੀ ਐਸ ਪੀ ਦਫਤਰ ਮਹਿਲ ਕਲਾਂ ਵਿਖੇ ਡਿਊਟੀ ਨਿਭਾ ਰਹੀ ਸੀ।  ਇਸ ਮੌਕੇ ਸਿਹਤ ਕਰਮੀ ਐਸ ਆਈ ਜਸਵੀਰ ਸਿੰਘ ਤੇ ਬੂਟਾ ਸਿੰਘ ਨੇ ਦੱਸਿਆ ਕਿ ਦੋਵੇਂ ਮਰੀਜ਼ਾਂ ਦੇ ਘਰਾਂ ਨੂੰ ਸਾਡੀ ਟੀਮ ਵੱਲੋਂ ਸੈਨੀਟਾਇਜਰ ਕਰ ਪਰਿਵਾਰ ਵਾਲੇ ਮੈਬਰਾਂ ਨੂੰ ਇਕਾਂਤਵਾਸ਼ ਕਰ ਸੈਪਲਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਬੀ ਈ ਈ ਕੁਲਜੀਤ ਸਿੰਘ ਵਜੀਦਕੇ, ਭਜਨ ਸਿੰਘ, ਗੁਰਮੇਲ ਸਿੰਘ ਕਲਾਲਾ, ਗੁਰਮੇਲ ਸਿੰਘ ਚੰਨਣਵਾਲ, ਐਸ ਆਈ ਸੁਖਵਿੰਦਰ ਸਿੰਘ, ਏ ਐਨ ਐਮ ਰਮਨਦੀਪ ਸਰਮਾ, ਜਸਪਾਲ ਸਿੰਘ ਪੰਡੋਰੀ ਅਤੇ ਚਮਕੌਰ ਸਿੰਘ ਗਰੇਵਾਲ ਹਾਜਰ ਸਨ।

ਪਿੰਡ ਗਹਿਲ ਵਿਖੇ ਕਰੋਨਾ ਪਾਜੀਟਿਵ ਕੇਸ ਪਾਇਆ ਗਿਆ

ਮਹਿਲ ਕਲਾਂ /ਬਰਨਾਲਾ- ਅਗਸਤ 2020  (ਗੁਰਸੇਵਕ ਸਿੰਘ ਸੋਹੀ)  ਅੱਜ ਪਿੰਡ ਗਹਿਲ ਵਿਖੇ ਕਰੋਨਾ ਪਾਜ਼ੇਟਿਵ ਕੇਸ ਪਾਇਆ ਗਿਆ ਜੋ ਕਿ ਪੁਲਿਸ ਸਟੇਸ਼ਨ ਮਹਿਲ ਕਲਾਂ ਵਿਖੇ ਮੁਲਾਜ਼ਮ ਹੈ।ਰਿਪੋਰਟ ਆਉਣ ਤੇ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਸੈਂਟਰ ਗਹਿਲ ਦੀ ਅਗਵਾਈ ਵਿੱਚ ਟੀਮ ਨੇ ਤੁਰੰਤ ਹਰਕਤ ਵਿੱਚ ਆ ਕੇ ਮਰੀਜ਼ ਦਾ ਘਰ ਅਤੇ ਆਲਾ ਦੁਆਲਾ ਸੈਨੇਟਾਈਜਰ ਕਰਵਾਇਆ ਗਿਆ ਅਤੇ ਲੋਕਾਂ ਨੂੰ ਸੋਸ਼ਲ ਡਿਸਟੈਸ ਅਤੇ ਮਾਸਕ ਲਗਾਉਣ ਲਈ ਵੀ ਪ੍ਰੇਰਿਤ ਕੀਤਾ।ਮਰੀਜ ਦੇ ਪਰਿਵਾਰਕ ਮੈਂਬਰਾਂ ਅਤੇ ਜੋ ਪਿੰਡ ਦੇ ਹੋਰ ਲੋਕਾਂ ਕਨੈਕਟ ਵਿੱਚ ਆਏ ਸਨ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਅਤੇ ਕਨੈਕਟ ਵਿੱਚ ਆਏ ਵਿਅਕਤੀਆਂ ਨੂੰ ਸੈਂਪਲਿੰਗ ਲਈ ਸੀ.ਐੱਚ.ਸੀ ਮਹਿਲ ਕਲਾਂ ਵਿਖੇ ਲਿਜਾਇਆ ਗਿਆ।ਇਸ ਟੀਮ ਵਿੱਚ ਰਾਜ ਸਿੰਘ ਸਿਹਤ  ਕਰਮਚਾਰੀ ,ਪਰਮਜੀਤ ਕੌਰ ਆਸ਼ਾ ਵਰਕਰ ਫੈਸੀਲੇਟਰ,ਭਜਨ ਸਿੰਘ ਸੈਨੀਟਾਈਜ਼ਰ ਵਰਕਰ ਅਤੇ ਹੋਰ ਆਸ਼ਾ ਵਰਕਰ ਮੌਜੂਦ ਸਨ।

ਪਿੰਡ ਕੁਰੜ (ਬਰਨਾਲਾ) ਦੇ ਉੱਭਰਦੇ ਪੰਜਾਬੀ ਗੀਤਕਾਰ ਦੀ ਕੈਨੇਡਾ 'ਚ ਮੌਤ

ਕੁਲਵਿੰਦਰ ਬਿੱਲਾ, ਸਿੱਪੀ ਗਿੱਲ ਦੀ ਅਵਾਜ਼ਾ 'ਚ ਹੋਏ ਮਕਬੂਲ ਗੀਤ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਦੀ ਕੈਨੇਡਾ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਸਰਾਂ (30) ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਸਵਾ ਕੁ ਸਾਲ ਪਹਿਲਾਂ ਆਪਣੇ ਸੁਪਨੇ ਪੂਰੇ ਕਰਨ ਲਈ ਰੋਜ਼ੀ ਰੋਟੀ ਦੀ ਭਾਲ 'ਚ ਆਪਣੀ ਪਤਨੀ ਕਿਰਨਪਾਲ ਕੌਰ ਸਮੇਤ ਅਡਮਿੰਟਨ, ਕੈਨੇਡਾ ਗਿਆ ਸੀ। ਕਿਰਨਪਾਲ ਕੌਰ ਇਸ ਵੇਲੇ ਸਟੱਡੀ ਵੀਜ਼ੇ 'ਤੇ ਹੈ ਜਦਿਕ ਗੁਰਿੰਦਰ ਸਿੰਘ ਕੋਲ ਕੈਨੇਡਾ ਦਾ ਵਰਕ ਪਰਮਿਟ ਸੀ। ਕੁਝ ਦਿਨ ਪਹਿਲਾਂ ਜਦੋਂ ਉਹ ਆਪਣੇ ਪਤਨੀ ਸਮੇਤ ਇਕ ਪੀਜ਼ਾ ਰੈਸਟੋਰੈਂਟ 'ਚ ਗਿਆ ਤਾਂ ਉਸ ਨੂੰ ਉੱਥੇ ਦਿਮਾਗ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਰਾਇਲ ਅਲੈਗਜ਼ੈਂਡਰ ਹਸਪਤਾਲ, ਐਡਮਿੰਟਨ ਵਿਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਉਹ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜਦਾ ਹੋਇਆ 30 ਜੁਲਾਈ ਦੀ ਨੂੰ ਆਖ਼ਿਰ ਦਮ ਤੋੜ ਗਿਆ। ਉਸ ਦੇ ਦੋਸਤ ਕਿਰਨ ਸਿੱਧੂ ਅਨੁਸਾਰ ਨੌਜਵਾਨ ਗੁਰਿੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਜਲਦ ਭਾਰਤ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲੇਗਾ, ਪਰ ਉਸ ਇਸ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਉਹ ਅਲਵਿਦਾ ਆਖ ਗਿਆ। ਹੁਣ ਉਹਨਾ ਵਲੋਂ ਗੁਰਿੰਦਰ ਸਿੰਘ ਕੁਰੜ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਲੋੜੀਂਦੇ ਫੰਡ ਜੁਟਾਏ ਜਾ ਰਹੇ ਹਨ ਤਾਂ ਉਸ ਦੇ ਮਾਤਾ ਪਿਤਾ ਆਪਣੇ ਇਕਲੌਤੇ ਪੁੱਤ ਦੀ ਆਖ਼ਰੀ ਝਲ਼ਕ ਦੇਖ ਸਕਣ। ਜ਼ਿਕਰਯੋਗ ਹੈ ਕਿ ਗੀਤਕਾਰ ਗੁਰਿੰਦਰ ਕੁਰੜ ਵਲੋਂ ਲਿਖੇ ਗੀਤ 'ਰੈੱਡ ਲੀਫ਼,ਸਰਦਾਰ' ਗਾਇਕ ਸਿੱਪੀ ਗਿੱਲ ਅਤੇ 'ਗੁੱਤ ਨਾਰ ਦੀ' ਗਾਇਕ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਕਾਫ਼ੀ ਮਕਬੂਲ ਹੋਏ ਹਨ।

ਅੱਜ ਪਿੰਡ ਮਨਾਲ ਦੇ ਬੱਸ ਸਟੈਂਡ ਉਪਰ ਮਿਠਾਈਆਂ ਦੇ ਦੁਕਾਨਦਾਰਾਂ ਵੱਲੋਂ ਆਪ ਹੀ ਮਾਸਕ ਨਾ ਪਹਿਨਣ ਕੇ ਕਾਨੂੰਨ ਦੀਆ ਧੱਜੀਆਂ ਉਡਾਈਆਂ ਗਈਆਂ।

ਮਹਿਲ ਕਲਾਂ /ਬਰਨਾਲਾ-ਅਗਸਤ 2020  (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ  ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਵੇਖਦਿਆਂ ਹਫਤਾਵਾਰੀ ਲਾਕਡਾਊਨ ਦੇ ਤਹਿਤ ਅੱਜ  ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਉਹਾਰ ਨੂੰ ਵੇਖਦਿਆਂ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਮਿਠਾਈਆਂ ਦੀਆ ਦੁਕਾਨਾਂ ਉਪਰ ਗਾਹਕਾਂ  ਨੂੰ ਮਾਸਕ ਪਹਿਨਣ ਦੀਆ ਹਦਾਇਤਾਂ ਦਿੱਤੀਆਂ ਸਨ ਪਰ ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਮਨਾਲ ਦੇ ਬੱਸ ਸਟੈਂਡ ਉਪਰ ਵਿਖੇ ਕਾਨੂੰਨ ਦੀਆ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਦੋਂ ਇਸ ਸਬੰਧੀ ਸਾਡੇ ਪ੍ਰਤੀਨਿਧ ਨੇ ਪਿੰਡ ਮਨਾਲ  ਵਿਖੇ ਜਾ ਕੇ ਵੇਖਿਆ ਕਿ ਮਿਠਾਈ ਦੇ ਦੁਕਾਨਦਾਰਾਂ ਵੱਲੋਂ ਆਪ ਹੀ ਮਾਸਕ ਨਾ ਪਹਿਨਣ ਕੇ ਕਾਨੂੰਨ ਦੀਆ ਧੱਜੀਆਂ ਉਡਾਈਆਂ ਜਾ ਰਹੀਆਂ, ਪਰ ਦੂਜੇ ਪਾਸੇ ਗਾਹਕਾਂ ਵੱਲੋਂ ਆਪਣੇ ਮੂੰਹ ਉੱਪਰ ਮਾਸਕ ਪਾ ਕੇ ਖਰੀਦ ਕਰ ਰਹੇ ਹਨ। ਜਦੋਂ ਇਸ ਮਾਮਲੇ ਸਬੰਧੀ ਥਾਣਾ ਠੁੱਲੀਵਾਲ ਦੇ ਐਸ ਐਚ ਓ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਹੀ ਜਾ ਕੇ ਮੋਕਾ ਦੇਖਿਆ ਹਾ। ਮੈ ਉਹਨਾਂ ਨੂੰ ਮਾਸਕ ਪਹਿਨਣ ਦੀ ਹਦਾਇਤ ਦੇਵੇਗਾ। ਜੇਕਰ ਉਹ ਮਾਸਕ  ਪਹਿਨਣਗੇ ਤਾ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਲੱਡ ਡੋਨਰਜ਼ ਸੁਸਾਇਟੀ ਭਦੌੜ  ਅਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਨੇ ਲਗਾਇਆ ਖੂਨਦਾਨ ਕੈਂਪ 

ਪੰਜਾਬੀ ਗਾਇਕ ਹਰਜੀਤ ਹਰਮਨ ਨੇ ਖੂਨਦਾਨੀਆਂ ਦਾ ਕੀਤਾ ਵਿਸ਼ੇਸ਼ ਸਨਮਾਨ 

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਪੂਰੀ ਦੁਨੀਆਂ ਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਦੇ ਚੱਲਦਿਆਂ ਤੇ ਉਸ ਦੀ ਘਾਟ ਨੂੰ ਪੂਰਾ ਕਰਨ ਲਈ "ਬਲੱਡ ਡੋਨਰਜ਼ ਸੁਸਾਇਟੀ ਭਦੌੜ ਅਤੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਸਾਂਝੇ ਤੌਰ ਤੇ ਸਰਕਾਰੀ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ।ਜਿਸ ਵਿੱਚ ਖੂਨਦਾਨੀਆਂ ਨੇ ਵੱਡੀ ਗਿਣਤੀ ਵਿੱਚ ਬੜੇ ਉਤਸ਼ਾਹ ਨਾਲ ਹੋਣ ਦਾ ਕੀਤਾ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬੀ ਗਾਇਕ ਹਰਜੀਤ ਹਰਮਨ ਵੱਲੋਂ ਬਲੱਡ ਡੋਨਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮਐਲਏ ਮੀਤ ਹੇਅਰ ,ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ,ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ,ਕੋਰ ਕਮੇਟੀ ਮੈਂਬਰ ਤਰਨਜੀਤ ਸਿੰਘ ਦੁੱਗਲ ਨਹਿਰੂ ਯੁਵਾ ਕੇਂਦਰ ਤੋਂ ਪਰਮਜੀਤ ਕੌਰ ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ,ਦਲਿਤ ਆਗੂ ਰਿੰਕਾ ਕੁਤਬਾ ਬਾਹਮਣੀਆਂ ਅਤੇ ਬਲੱਡ ਬੈਂਕ ਦੇ ਇੰਚਾਰਜ ਪ੍ਰਭਾਕਰ ਸ਼ਰਮਾ ਨੇ ਕਿਹਾ ਕਿ ਲਾਕਡਾਊਨ ਦੌਰਾਨ ਬਲੱਡ ਬੈਂਕ ਵਿਚ ਖ਼ੂਨ ਦੀ ਕਮੀ ਆ ਰਹੀ ਸੀ ਤੇ ਇਸ ਦੀ ਪੂਰਤੀ ਲਈ ਦੋਨਾਂ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਵਲੰਟੀਅਰਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ।ਜਿੰਨਾ ਨੇ ਸਮੇਂ ਸਮੇਂ ਤੇ ਲੋੜ ਪੈਣ ਉੱਪਰ  ਖ਼ੂਨਦਾਨ ਕੈਂਪ ਲਗਾ ਬਹੁਤ ਵੱਡੀ ਸੇਵਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਵੀ ਇਸ ਸੰਸਥਾਵਾਂ ਦੇ ਵਾਲੰਟੀਅਰਾਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ 70 ਯੂਨਿਟ ਖੂਨ ਦਾਨ ਕੀਤਾ ਗਿਆ ਹੈ ।ਇਸ ਮੌਕੇ ਲੋਕ ਭਲਾਈਵੈਲਫੇਅਰ  ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ ,ਫਿਰੋਜ਼ ਖਾਨ,ਬਲੱਡ ਡੋਨਰਜ਼ ਸੁਸਾਇਟੀ ਭਦੌੜ ਦੇ ਪ੍ਰਧਾਨ ਇਕਬਾਲ ਸਿੰਘ ,ਸੰਦੀਪ ਸਿੰਘ ,ਜਸਵਿੰਦਰ ਸਿੰਘ ਗੁਰੀ ,ਡਾਕਟਰ ਠੱਡੂ ਭਦੌੜ ,ਬੱਗਾ ਸਿੰਘ ,ਲੱਕੀ ਸਿੰਘ ,ਕਬੱਡੀ ਕੋਚ ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ ਭਗਤਪੁਰਾ ,ਜਗਸੀਰ ਸਿੰਘ ,ਗੁਰਵਿੰਦਰ ਸਿੰਘ ਦੁੱਲੇਵਾਲ , ਬਿੱਲਾ ਮਹਿਲ ਖੁਰਦ ਆਦਿ ਹਾਜ਼ਰ ਸਨ ।

ਹੈੱਡ ਟੀਚਰ ਸ: ਹਰਪ੍ਰੀਤ ਸਿੰਘ ਦਿਵਾਨਾ ਵੱਲੋਂ ਡੀ.ਡੀ.ਪੰਜਾਬੀ ਚੈਨਲ  ਦੇ ਮਾਧਿਅਮ ਰਾਂਹੀ ਕਰਵਾਈ ਜਾ ਰਹੀ ਹੈ ਬੱਚਿਆਂ ਦੀ ਪੜ੍ਹਾਈ

ਮਹਿਲ ਕਲਾਂ /ਬਰਨਾਲਾ- ਜੁਲਾਈ 2020  (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਬੀਹਲਾ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਹੈੱਡ ਟੀਚਰ ਸ: ਹਰਪ੍ਰੀਤ ਸਿੰਘ ਵੱਲੋਂ ਮੌਜੂਦਾ ਲੌਕ ਡਾੳਨ ਦੀ ਸਥਿਤੀ ਨੂੰ ਵੇਖਦੇ ਹੋਏ ਬੱਚਿਆਂ ਦੀਆਂ ਆਨਲਾਈਨ ਜਮਾਤਾ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਵੱਲੋਂ ਡੀ.ਡੀ ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਲੈਕਚਰ ਪੇਸ਼ ਕੀਤੇ ਗਏ ਹਨ। ਇਹਨਾਂ ਵੱਲੋਂ ਗਣਿਤ ਵਿਸ਼ੇ ਨੂੰ ਟੀ.ਐਲ.ਐਮ ਦੀ ਮਦਦ ਨਾਲ ਪੜ੍ਹਾਇਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਅਧਿਆਪਕ ਬੱਚਿਆਂ ਨੂੰ ਨਿਰੰਤਰ ਆਪਣੇ ਯੂ-ਟਿਊਬ ਚੈਨਲ ਅਤੇ ਵਟਸਐਪ ਰਾਹੀਂ ਵੀ ਬੱਚਿਆ ਦੀ ਪੜ੍ਹਾਈ ਕਰਵਾ ਰਹੇ ਹਨ। ਸਿਖਿਆ ਵਿਭਾਗ ਵਿੱਚ ਇਨ੍ਹਾਂ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੇ ਇਲਾਕੇ ਨੂੰ ਇਨ੍ਹਾਂ ਤੇ ਪੂਰਾ ਮਾਣ ਹੈ।

ਪੰਜਾਬ 'ਚ ਨਵਜੰਮੇ ਬੱਚੇ ਸਮੇਤ 23 ਮੌਤਾਂ, 959 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

 

ਚੰਡੀਗੜ੍ਹ, ਅਗਸਤ2020 /(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ ਜਿੱਥੇ 23 ਵਿਅਕਤੀਆਂ ਦੀ ਜਾਨ ਲੈ ਲਈ ਇਨ੍ਹਾਂ 'ਚ ਪਟਿਆਲੇ ਦਾ ਇਕ ਨਵਜੰਮਿਆ ਬੱਚਾ ਵੀ ਸ਼ਾਮਲ ਹੈ।ਉਥੇ ਸੱਜਰੇ ਮਾਮਲਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 400 ਨੂੰ ਪਾਰ ਕਰ ਗਿਆ ਹੈ ਤੇ ਮਹਾਮਾਰੀ ਨੇ 405 ਵਿਅਕਤੀਆਂ ਦੀ ਜਾਨ ਲੈ ਲਈ। ਸੂਬੇ ਵਿੱਚ ਸੱਜਰੇ ਮਾਮਲਿਆਂ ਦਾ ਨਵਾਂ ਰਿਕਾਰਡ ਬਣਿਆ ਹੈ ਤੇ ਇੱਕੋ ਦਿਨ ਵਿੱਚ 959 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਾਗ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 17 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 17063 ਤੱਕ ਪਹੁੰਚ ਗੀ ਹੈ।ਏਸੇ ਤਰ੍ਹਾਂ ਸ਼ਨਿਚਰਵਾਰ ਨੂੰ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣੇ ਤੇ ਬਠਿੰਡੇ 'ਚ ਮਿਲੇ। ਲੁਧਿਆਣੇ ਵਿਚ 193 ਲੋਕ ਇਨਫੈਕਟਿਡ ਪਾਏ ਗਏ ਹਨ ਜਦਕਿ ਬਠਿੰਡੇ ਵਿਚ ਵੀ ਰਿਕਾਰਡ 133 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ। ਇਸ ਦੇ ਨਾਲ ਹੀ ਲੁਧਿਆਣੇ 'ਚ ਹੀ ਰਿਕਾਰਡ 10 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਸ਼ਨਿਚਰਵਾਰ ਨੂੰ ਜਿਨ੍ਹਾਂ ਲੋਕਾਂ ਨੇ ਦਮ ਤੋੜਿਆ, ਉਨ੍ਹਾਂ 'ਚ ਕਪੂਰਥਲਾ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ 70 ਸਾਲਾ ਬਾਬਾ ਦਇਆ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਨੇ ਲੁਧਿਆਣੇ 'ਚ ਦਮ ਤੋੜਿਆ। ਲੁਧਿਆਣੇ 'ਚ ਦਮ ਤੋੜਨ ਵਾਲਿਆਂ 'ਚ ਛੇ ਮਰਦ ਤੇ ਚਾਰ ਔਰਤਾਂ ਸ਼ਾਮਲ ਹਨ। ਜਲੰਧਰ ਵਿਚ ਵੀ 91 ਲੋਕ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੀ ਮੇਨ ਬ੍ਰਾਂਚ ਦਾ ਚੀਫ ਮੈਨੇਜਰ ਤੇ ਵੱਖ-ਵੱਖ ਬੈਂਕਾਂ ਦੇ 14 ਮੁਲਾਜ਼ਮ ਤੇ ਦੋ ਡਾਕਟਰ ਵੀ ਸ਼ਾਮਲ ਹਨ। ਉੱਥੇ ਸੰਗਰੂਰ 'ਚ 18 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ ਹਨ ਤੇ ਇਨ੍ਹਾਂ 'ਚ ਸੱਤ ਕੈਦੀ ਵੀ ਹਨ। ਜੇਲ੍ਹਾਂ 'ਚ ਕੋਰੋਨਾ ਦੇ ਕੇਸ ਮਿਲਣ ਕਾਰਨ ਸਰਕਾਰ ਨੇ ਜੇਲ੍ਹਾਂ 'ਚ ਬੰਦ ਕੈਦੀਆਂ ਤੇ ਸਟਾਫ ਦਾ ਵੀ ਟੈਸਟ ਕਰਨ ਦਾ ਫ਼ੈਸਲਾ ਕੀਤਾ ਹੈ।

ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸੱਤ ਆਬਕਾਰੀ ਤੇ ਛੇ ਪੁਲਿਸ ਅਫ਼ਸਰ ਮੁਅੱਤਲ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

 

ਚੰਡੀਗੜ੍ਹ ,ਅਗਸਤ 2020 -(ਇਕ਼ਬਾਲ ਸਿਂਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕਲੀ ਸ਼ਰਾਬ ਕਾਰਨ ਵਾਪਰੀ ਦੁਖਦਾਇਕ ਘਟਨਾ ’ਚ ਅੱਜ 7 ਆਬਕਾਰੀ ਤੇ ਕਰ ਅਧਿਕਾਰੀ ਤੇ ਇੰਸਪੈਕਟਰ ਅਤੇ ਪੰਜਾਬ ਪੁਲੀਸ ਦੇ ਦੋ ਡੀਐਸਪੀਜ਼ ਅਤੇ ਚਾਰ ਐਸਐਚਓਜ਼ ਨੂੰ ਮੁਅੱਤਲ ਕਰਕੇ ਇਨਾਂ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਵਿੱਚ ਤਿੰਨ ਜ਼ਿਲਿਆਂ ਤਰਨ ਤਾਰਨ, ਅੰਮਿ੍ਰਤਸਰ ਦਿਹਾਤੀ ਅਤੇ ਗੁਰਦਾਸਪੁਰ ਵਿੱਚ ਹੁਣ ਤੱਕ 82 ਵਿਅਕਤੀਆਂ ਦੀ ਜਾਨ ਚਲੀ ਗਈ। ਮੁੱਖ ਮੰਤਰੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਨਾਂ ਵਿੱਚ ਬਹੁਤੇ ਤਰਨ ਤਾਰਨ ਨਾਲ ਸਬੰਧਤ ਹਨ ਜਿੱਥੇ 63 ਮੌਤਾਂ ਹੋਈਆਂ ਹਨ ਜਦਕਿ ਅੰਮਿ੍ਤਸਰ ਦਿਹਾਤੀ ਵਿੱਚ 12 ਅਤੇ ਗੁਰਦਾਸਪੁਰ (ਬਟਾਲਾ) ਵਿੱਚ 11 ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਹੋਰਾਂ ਦੀ ਮਿਲੀਭੁਗਤ ਸਾਹਮਣੇ ਆਉਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਨਕਲੀ ਸ਼ਰਾਬ ਬਣਾਉਣ ਅਤੇ ਵੇਚਣ ਨੂੰ ਰੋਕਣ ਵਿੱਚ ਪੁਲੀਸ ਅਤੇ ਆਬਕਾਰੀ ਵਿਭਾਗ ਦੀ ਨਾਕਾਮੀ ਨੂੰ ਸ਼ਰਮਨਾਕ ਕਰਾਰ ਦਿੱਤਾ। ਉਨਾਂ ਕਿਹਾ ਕਿ ਕਿਸੇ ਨੂੰ ਵੀ ਸਾਡੇ ਲੋਕਾਂ ਨੂੰ ਜ਼ਹਿਰ ਪਿਲਾਉਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਤਹੱਈਆ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜਿਹੜਾ ਵੀ ਨਕਲੀ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੈ, ਉਹ ਇਸ ਨੂੰ ਤੁਰੰਤ ਬੰਦ ਕਰ ਦੇਵੇ ਜਾਂ ਫੇਰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਪੁਲੀਸ ਨੂੰ ਦੋਸ਼ੀਆਂ ਦੀ ਭਾਲ ਕਰਨ ਅਤੇ ਇਸ ਕੇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ’ਤੇ ਦੋਸ਼ ਆਇਦ ਦੇ ਹੁਕਮ ਦਿੱਤੇ ਹਨ। ਇਸ ਕੇਸ ਵਿੱਚ ਉਨਾਂ ਨੇ ਬੀਤੇ ਦਿਨ ਹੀ ਡਵੀਜ਼ਨ ਕਮਿਸ਼ਨਰ ਨੂੰ ਮੈਜਿਸਟ੍ਰੀਅਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਜਿਨਾਂ ਨੂੰ ਇਕ ਮਹੀਨੇ ਦੇ ਵਿੱਚ ਆਪਣੀ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ। ਉਨਾਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਰੇਕ ਪੰਜਾਬੀ ਦੀ ਜ਼ਿੰਦਗੀ ਬੇਸ਼ਕੀਮਤੀ ਹੈ ਅਤੇ ਕੁਝ ਅਪਰਾਧੀਆਂ ਦੀ ਲਾਲਸਾ ਦੀ ਭੁੱਖ ਮਿਟਾਉਣ ਲਈ ਉਹ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਨਹੀਂ ਪੈਣ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਦੁਖਦਾਇਕ ਘਟਨਾ, ਜਿਸ ਵਿੱਚ ਬਹੁਤ ਸਾਰੇ ਪਰਿਵਾਰ ਬਰਬਾਦ ਹੋ ਗਏ ਹਨ, ਦਾ ਸਿਆਸੀਕਰਨ ਨਾ ਕਰਨ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨਕਾਲ ਸਮੇਤ ਪਹਿਲਾਂ ਵੀ ਅਜਿਹੇ ਮਾਮਲੇ ਵਾਪਰੇ ਹਨ। ਸਾਲ 2012 ਅਤੇ ਸਾਲ 2016 ਵਿੱਚ ਕ੍ਰਮਵਾਰ ਗੁਰਦਾਸਪੁਰ ਅਤੇ ਬਟਾਲਾ ਵਿੱਚ ਵੀ ਅਜਿਹੀਆਂ ਹੀ ਘਟਨਾਵਾਂ ਵਾਪਰੀਆਂ ਹਨ। ਉਨਾਂ ਕਿਹਾ ਕਿ ਇਨਾਂ ਘਟਨਾਵਾਂ ਵਿੱਚ ਵੀ ਕਈ ਜਾਨਾਂ ਗਈਆਂ ਸਨ ਅਤੇ ਬਟਾਲਾ ਕੇਸ ਵਿੱਚ ਤਾਂ ਐਫ.ਆਈ.ਆਰ. ਵੀ ਦਰਜ ਨਹੀਂ ਹੋਈ ਸੀ ਅਤੇ ਨਾ ਹੀ ਮੁੱਖ ਦੋਸ਼ੀ ਖਿਲਾਫ਼ ਕੋਈ ਕਾਰਵਾਈ ਕੀਤੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਜਾਂ ਨਾਜਾਇਜ਼ ਸ਼ਰਾਬ ਪੀਣ ਨਾਲ ਇਕ ਵੀ ਪੰਜਾਬੀ ਦੀ ਮੌਤ ਮੰਦਭਾਗੀ ਹੈ। ਉਨਾਂ ਕਿਹਾ,‘‘ਮੇਰੇ ਲਈ ਹਰੇਕ ਪੰਜਾਬੀ ਦੀ ਜ਼ਿੰਦਗੀ ਮਹੱਤਵਪੂਰਨ ਹੈ।’’ ਫੇਸਬੁੱਕ ’ਤੇ ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ 13ਵੀਂ ਲੜੀ ਦੌਰਾਨ ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਅਧਿਕਾਰੀ (ਈ.ਟੀ.ਓਜ਼) ਦੀ ਮੁਅੱਤਲੀ ਦਾ ਐਲਾਨ ਕੀਤਾ ਜਿਨਾਂ ਵਿੱਚ ਗੁਰਦਾਸਪੁਰ ਤੋਂ ਲਵਜਿੰਦਰ ਬਰਾੜ, ਅੰਮਿ੍ਰਤਸਰ ਤੋਂ ਬੀ.ਐਸ. ਚਾਹਲ ਅਤੇ ਤਰਨ ਤਾਰਨ ਤੋਂ ਮਧੁਰ ਭਾਟੀਆ ਸ਼ਾਮਲ ਹਨ। ਇਸੇ ਤਰਾਂ ਆਬਕਾਰੀ ਤੇ ਕਰ ਇੰਸਪੈਕਟਰਾਂ ਜਿਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਵਿੱਚ ਰਵੀ ਕੁਮਾਰ (ਗੁਰਦਾਸਪੁਰ), ਗੁਰਦੀਪ ਸਿੰਘ (ਅੰਮਿ੍ਰਤਸਰ) ਅਤੇ ਫਤਹਿਬਾਦ ਤੋਂ ਪੁਖਰਾਜ ਅਤੇ ਤਰਨ ਤਾਰਨ ਜ਼ਿਲੇ ਵਿੱਚ ਤਰਨ ਤਾਰਨ ਸਿਟੀ ਤੋਂ ਹਿਤੇਸ਼ ਪ੍ਰਭਾਕਰ ਸ਼ਾਮਲ ਹਨ। ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ਾਂ ਹੇਠ ਮੁਅੱਤਲ ਕੀਤੇ ਪੁਲੀਸ ਅਧਿਕਾਰੀਆਂ ਵਿੱਚ ਡੀ.ਐਸ.ਪੀ. ਜੰਡਿਆਲਾ (ਅੰਮਿ੍ਰਤਸਰ ਦਿਹਾਤੀ) ਤੇ ਡੀ.ਐਸ.ਪੀ. ਸਬ-ਡਵੀਜ਼ਨ ਤਰਨ ਤਾਰਨ ਤੋਂ ਇਲਾਵਾ ਥਾਣਾ ਤਰਸਿੱਕਾ (ਅੰਮਿ੍ਰਤਸਰ ਦਿਹਾਤੀ), ਸਿਟੀ ਬਟਾਲਾ (ਬਟਾਲਾ ਪੁਲੀਸ ਜ਼ਿਲਾ), ਥਾਣਾ ਸਦਰ ਤਰਨ ਤਾਰਨ ਅਤੇ ਥਾਣਾ ਸਿਟੀ ਤਰਨ ਤਾਰਨ ਦੇ ਐਸ.ਐਚ.ਓਜ਼ ਸ਼ਾਮਲ ਹਨ

ਸ਼ੋ੍ਮਣੀ ਕਮੇਟੀ ਤੇ ਬਾਦਲ ਪਰਿਵਾਰ 'ਤੇ ਵਰ੍ਹੇ ਢੀਂਡਸਾ ਤੇ ਹਮਾਇਤੀ

ਸੰਗਰੂਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ੰਥ ਸਾਹਿਬ ਦੇ 267 ਸਰੂਪ ਘੱਟਣ ਕਾਰਨ ਪਸ਼ਚਾਤਾਪ ਕਰਨ ਲਈ ਸਮੁੱਚੇ ਪੰਜਾਬ ਅੰਦਰ ਅਖੰਡ ਪਾਠਾਂ ਦੀ ਲੜੀ ਦਾ ਆਰੰਭ ਕੀਤੀ ਗਈ ਹੈ। ਇਸ ਦੀ ਕੜੀ ਵਜੋਂ ਅੱਜ ਇਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਸਾਬਕਾ ਐੱਮਪੀ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਭਾਈ ਮੋਹਕਮ ਸਿੰਘ, ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲੰਵਤ ਸਿੰਘ ਰਾਮੂੰਵਾਲੀਆ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਐੱਮਐੱਲਏ ਰਣਜੀਤ ਸਿੰਘ ਤਲਵੰਡੀ, ਸਾਬਕਾ ਚੇਅਰਮੈਨ ਐੱਸਐੱਸ ਬੋਰਡ ਤੇਜਿੰਦਰਪਾਲ ਸਿੰਘ ਸੰਧੂੂ, ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਏਐੱਮ ਗੁਰਬਚਨ ਸਿੰਘ ਬਚੀ, ਆਲ ਇੰਡੀਆ ਸਿੱਖ ਸਟੂਡੈਂਟਸ ਦੇ ਸਾਬਕਾ ਸੀਨੀਅਰ ਆਗੂ ਸਰਬਜੀਤ ਸਿੰਘ ਸੋਹਲ, ਜਸਵੀਰ ਸਿੰਘ ਘੁੰਮਣ, ਗੁਰਸੇਵਕ ਸਿੰਘ ਹਰਪਾਲ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਸਮੇਤ ਸੰਗਤ ਵੀ ਸ਼ਾਮਲ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਘੱਟਣ ਤੇ ਕਈ ਥਾਵਾਂ 'ਤੇ ਅਗਨ ਭੇਟ ਹੋਣ ਕਾਰਨ ਹਰ ਸਿੱਖ ਦੇ ਹਿਰਦੇ ਵਲੂੰਧਰੇ ਗਏੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਹੀ ਸੰਗਤ ਨੂੰ ਜਾਣਕਾਰੀ ਦਿੱਤੀ ਤੇ ਨਾ ਹੀ ਕੋਈ ਜਾਂਚ ਕਰਵਾਈ ਅਤੇ ਨਾ ਹੀ ਪਸ਼ਚਾਤਾਪ ਕੀਤਾ, ਜੋ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਸੀ। ਇਨ੍ਹਾਂ ਦੁਖਦਾਈ ਘਟਨਾਵਾਂ ਪ੍ਰਤੀ ਲਾਪਰਵਾਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਆਕਾਵਾਂ ਦੀ ਸ਼ੱਕੀ ਭੂਮਿਕਾ ਜੱਗ ਜ਼ਾਹਰ ਕਰਦੀ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਸੰਗਤ ਨੂੰ ਬਕਾਇਦਾ ਅਪੀਲ ਕੀਤੀ ਸੀ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਆਪੋ ਆਪਣੇ ਘਰਾਂ ਵਿਚ ਰਹਿ ਕੇ ਹੀ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇ। ਢੀਂਡਸਾ ਨੇ ਕਿਹਾ ਕਿ ਪਸ਼ਚਾਤਾਪ ਲਈ ਅਰਦਾਸ ਕਰਨ ਵਾਸਤੇ ਅਖੰਡ ਪਾਠਾਂ ਦੇ ਭੋਗ 8 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਅਤੇ 17 ਅਗਸਤ ਨੂੰ ਗੁਰਦਾਸਪੁਰ ਵਿਖੇ ਪਾਏ ਜਾਣਗੇ। ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਬਚਾਉਣ ਲਈ ਸਿੱਖ ਸੰਗਤ ਨੂੰ ਬਾਦਲ ਪਰਿਵਾਰ ਨੂੰ ਹਰ ਹਾਲਾਤ ਵਿਚ ਲਾਂਭੇ ਕਰਨਾ ਪਵੇਗਾ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾਂ ਤੇ ਰਵਾਇਤਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਤਕ ਗੁਰੂ ਗ੍ੰਥ ਸਾਹਿਬ ਦੀ ਅਜਮੱਤ ਨੂੰ ਸੰਭਾਲਣ ਵਿਚ ਫੇਲ੍ਹ ਸਾਬਤ ਹੋਈ ਹੈ।

ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦੇ ਹੋਏ ਘਰੋਂ ਘਰੀ ਮਨਾਇਆ ਗਿਆ ਈਦ ਦਾ ਤਿਉਹਾਰ ..

ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦੀ ਕੀਤੀ ਗਈ ਪਾਲਣਾ .

ਮਹਿਲ ਕਲਾਂ/ ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ) ਪੂਰੇ ਭਾਰਤ ਵਿੱਚ ਅੱਜ ਇੱਕ ਅਗਸਤ ਨੂੰ ਮੁਸਲਿਮ ਭਾਈਚਾਰੇ ਵੱਲੋਂ ਈਦ(ਈਦ- ਉੱਲ -ਜੁਹਾ) ਦਾ ਤਿਉਹਾਰ ਮਨਾਇਆ ਗਿਆ । ਕਸਬਾ ਮਹਿਲ ਕਲਾਂ ਵਿਖੇ ਵੀ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ  ਪੁੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨਾਂ ਨੂੰ ਮੁੱਖ ਰੱਖਦੇ ਹੋਏ ਆਪੋ ਆਪਣੇ ਘਰਾਂ ਵਿੱਚ ਮਨਾਇਆ ਗਿਆ । ਕਰੋਨਾਂ ਦੀ ਭਿਆਨਕ ਬਿਮਾਰੀ ਨਾਲ ਜਿੱਥੇ ਸਾਡਾ  ਸਿੱਖ ਭਾਈਚਾਰਾ,, ਹਿੰਦੂ ਭਾਈਚਾਰਾ ਅਤੇ ਇਸਾਈ ਭਾਈਚਾਰਾ ਬੇਸ਼ੱਕ ਸਾਡੇ ਕੋਲੋਂ ਸਰੀਰਕ ਤੌਰ ਤੇ ਦੂਰ ਸੀ , ਪਰ ਵੀਡੀਓ ਕਾਲ ਰਾਹੀਂ ਅਤੇ ਫ਼ੋਨ ਕਾਲ  ਰਾਹੀਂ ਆਪਣੇ  ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦੇਣ ਦੇ ਨਾਲ ਨਾਲ ਇਹ ਵੀ ਹੌਂਸਲਾ ਤੇ ਵਿਸ਼ਵਾਸ  ਦਿੱਤਾ ਗਿਆ ਕਿ ਅਸੀਂ ਹਰ ਸਮੇਂ ਹਰ ਤਿਉਹਾਰ ਤੇ ਅਤੇ ਹਰ ਗ਼ਮੀ ਖ਼ੁਸ਼ੀ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ  ਕੁਰਬਾਨੀ ਅਤੇ ਤਿਆਗ ਦੇ ਪ੍ਰਤੀਕ ਇਸ ਪਵਿੱਤਰ ਤਿਉਹਾਰ ਤੇ ਬੋਲਦਿਆਂ ਵੱਖ ਵੱਖ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ  ਇਨਸਾਨੀਅਤ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਤੇ ਸਾਰੇ ਇੱਕ ਹਾਂ । ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਹੋਏ ਵੱਖ ਵੱਖ ਧਰਮਾਂ ਦੇ ਸਾਡੇ ਲੋਕਾਂ ਦੇ ਸਾਰੇ ਤਿਉਹਾਰ ਸਾਂਝੇ ਹਨ । ਆਗੂਆਂ ਨੇ ਇਸ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੀ ਈਦ( ਈਦ ਉੱਲ ਫਿਤਰ ) 30 ਦਿਨਾਂ ਦੇ ਰੋਜ਼ੇ ਰੱਖਣ ਤੋਂ ਬਾਅਦ ਮਨਾਈ ਜਾਂਦੀ ਹੈ। ਉਸ ਈਦ ਤੋਂ ਪੂਰੇ ਸੱਤਰ ਦਿਨ ਬਾਅਦ ਅੱਜ ਦਾ ਇਹ ਪਵਿੱਤਰ ਤਿਉਹਾਰ (ਈਦ-ਉੱਲ -ਜ਼ੁਹਾ) ਮਨਾਇਆ ਜਾਂਦਾ ਹੈ । ਲੋਕ ਡਾਊਨ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਆਪਣੇ ਲੋੜਵੰਦ ਅਤੇ ਗ਼ਰੀਬ ਲੋਕਾਂ ਦੀ ਰਾਸ਼ਨ ਕਿੱਟਾਂ ਰਾਹੀਂ ਅਤੇ ਘਰੇਲੂ ਜ਼ਰੂਰਤਾਂ ਦੇ ਸਾਮਾਨ   ਰਾਹੀਂ ਕੀਤੀ ਹੋਈ ਮੱਦਦ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪ੍ਰਣ ਕੀਤਾ ਗਿਆ ਕਿ ਅੱਗੇ ਤੋਂ ਵੀ ਅਸੀਂ ਇਸ ਸੇਵਾ ਨੂੰ ਆਪਣੇ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਦਸਵਾਂ ਦਸੌਂਦ ਕੱਢ ਕੇ ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਾਂਗੇ  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ, ਡਾਕਟਰ ਅਨਵਰ ਖਾਨ ,ਡਾਕਟਰ ਅਬਰਾਰ ਹਸਨ ,ਡਾ ਦਿਲਸ਼ਾਦ ਅਲੀ ,ਵਕੀਲ ਖਾਨ, ਬੂਟਾ ਖ਼ਾਨ,ਦਿਲਵਰ ਹੁਸੈਨ ,ਅਕਬਰ ਖਾਨ ,ਮੁਹੰਮਦ ਸ਼ਮਸ਼ੇਰ ਅਲੀ,ਇਕਬਾਲ ਖ਼ਾਨ ,ਗੁਲਜ਼ਾਰ ਖ਼ਾਨ, ਮੁਹੰਮਦ ਆਰਿਫ ,ਦਿਲਵਰ ਅਲੀ ,ਜਮੀਲ ਖਾਨ ,ਦੇਬੂ ਖਾਨ,ਮੁਹੰਮਦ ਲਤੀਫ ,ਪਾਲ ਖਾਨ ,ਸਲੀਮ ਖਾਨ, ਮੁਹੰਮਦ ਅਰਸ਼ਦ ,ਮੁਹੰਮਦ ਨਜ਼ੀਰ ,ਮੁਹੰਮਦ ਬਸ਼ੀਰ,ਸੀਬੇ ਖ਼ਾਨ ,ਫਕੀਰੀਆ ਖ਼ਾਨ ,ਰੂਹੇ ਖਾਨ .ਮੁਹੰਮਦ ਇਲਿਆਸ,ਵਕੀਲ ਖ਼ਾਨ,ਸ਼ਰੀਫ਼ ਖ਼ਾਨ ,ਹਰਭਜਨ ਖਾਨ ,ਮੁਹੰਮਦ ਸਦੀਕ ,ਮੁਹੰਮਦ ਤਾਜ ਆਦਿ ਨੇ ਇਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਸਰਬੱਤ ਦੇ ਭਲੇ ਲਈ ਦੁਆ ਕੀਤੀ ।

ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 86 ਹੋਈ

 

ਤਿੰਨ ਜ਼ਿਲ੍ਹਿਆਂ ਵਿੱਚ 100 ਥਾਵਾਂ ’ਤੇ ਛਾਪੇਮਾਰੀ ਕਰ ਕੇ 17 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ  

ਚੰਡੀਗੜ੍ਹ , ਅਗਸਤ2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਤਰਨ ਤਾਰਨ ਵਿੱਚ 63 ਹੋਰ ਮੌਤਾਂ ਨਾਲ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 86 ਹੋ ਗਈ ਹੈ ਤੇ ਪੁਲੀਸ ਨੇ ਸਭ ਤੋਂ ਵਧ ਪ੍ਰਭਾਵਿਤ ਤਿੰਨ ਜ਼ਿਲ੍ਹਿਆਂ ਵਿੱਚ 100 ਥਾਵਾਂ ’ਤੇ ਛਾਪੇਮਾਰੀ ਕਰ ਕੇ 17 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਮਿਲਾ ਕੇ ਕੇਸ ਵਿੱਚ ਹੁਣ ਤਕ 25 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਸ਼ੁੱਕਰਵਾਰ ਰਾਤ ਤਕ ਤਰਨ ਤਾਰਨ ਵਿਚ 19 ਮੌਤਾਂ ਹੋਈਆਂ ਸਨ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਤਰਨਤਾਰਨ ਵਿੱਚ ਮਰਨ ਵਾਲਿਆਂ ਦੀ ਗਿਣਤੀ 63 ਤੱਕ ਪਹੁੰਚ ਗਈ ਹੈ। ਸਭ ਤੋਂ ਵੱਧ ਮੌਤਾਂ ਜ਼ਿਲ੍ਹੇ ਦੇ ਸਦਰ ਅਤੇ ਸ਼ਹਿਰੀ ਇਲਾਕਿਆਂ ਵਿੱਚ ਹੋਈਆਂ ਹਨ। ਤਰਨਤਾਰਨ ਤੋਂ ਇਲਾਵਾ ਬੁੱਧਵਾਰ ਦੀ ਰਾਤ ਤੋਂ ਅੰਮ੍ਰਿਤਸਰ ਵਿਚ 12 ਅਤੇ ਗੁਰਦਾਸਪੁਰ ਦੇ ਬਟਾਲਾ ਵਿਚ 11 ਮੌਤਾਂ ਦੀ ਖ਼ਬਰ ਹੈ। ਅਧਿਕਾਰੀਆਂ ਨੇ ਕਿਹਾ ਕਿ ਕਈ ਪੀੜਤਾਂ ਦੇ ਪਰਿਵਾਰ ਆਪਣੇ ਬਿਆਨ ਦਰਜ ਕਰਾਉਣ ਲਈ ਅੱਗੇ ਨਹੀਂ ਆ ਰਹੇ ਸਨ ਪਰ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਆ ਗਿਆ ਹੈ। ਇਸ ਦੌਰਾਨ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਕੁਝ ਪਰਿਵਾਰਾਂ ਨੇ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸ਼ਰਾਬ ਪੀਣ ਤੋਂ ਬਾਅਦ ਦਮ ਤੋੜਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਹੈ। ਤਰਨਤਾਰਨ ਦੇ ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਕੁਝ ਪਰਿਵਾਰਾਂ ਨੇ ਪੁਲੀਸ ਨੂੰ ਦੱਸੇ ਬਿਨਾਂ ਲਾਸ਼ਾਂ ਦਾ ਸਸਕਾਰ ਵੀ ਕਰ ਦਿੱਤਾ ਹੈ।