You are here

ਪੰਜਾਬ

267 ਸਰੂਪਾਂ ਦਾ ਮਾਮਲੇ ਚ 2016 ਦੀ ਅੰਤ੍ਰਿੰਗ ਕਮੇਟੀ ਅਤੇ ਮੁੱਖ ਸਕੱਤਰ ਤਲਬ, ਸਪੱਸ਼ਟੀਕਰਨ ਦੇਣ ਦੇ ਆਦੇਸ਼

1000 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼

ਸ਼੍ਰੋਮਣੀ ਕਮੇਟੀ ਅੰਤ੍ਰਿੰਗ ਕਮੇਟੀ ਸੱਦ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਕਾਰਵਾਈ ਦੇ ਆਦੇਸ਼

ਪਾਵਨ ਸਰੂਪਾਂ ਦੀ ਛਪਾਈ ਨੂੰ ਲੈ ਕੇ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਇਕ ਮਹੀਨੇ ਅੰਦਰ ਸਪੱਸ਼ਟੀਕਰਨ ਦੇਣ

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਵੀ ਪਿਆ ਮਤਾ

ਸੁੱਚਾ ਸਿੰਘ ਲੰਗਾਹ ਨੂੰ ਨਹੀਂ ਮਿਲੀ ਮੁਆਫ਼ੀ, ਸੰਗਤ ਮਿਲਵਰਤਣ ਨਾ ਰੱਖੇ

ਗਿਆਨੀ ਇਕਬਾਲ ਸਿੰਘ ਦੇ ਬਿਆਨਾਂ ‘ਤੇ ਪ੍ਰਗਟਾਈ ਅਸਹਿਮਤੀ

ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਮੁਆਫ਼ੀ ਮੰਗਣ 

ਭਾਈ ਢੱਡਰੀਆਂ ਵੱਲੋਂ ਮੁਆਫ਼ੀ ਨਾ ਮੰਞਣ ਦੀ ਸੂਰਤ ‘ਚ ਧਾਰਮਕ ਸਮਾਗਮਾਂ ਦਾ ਹੋਵੇ ਬਾਈਕਾਟ - ਪੰਜ ਸਿੰਘ ਸਾਹਿਬਾਨ  

ਅੰਮ੍ਰਿਤਸਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ 267 ਸਰੂਪਾਂ ਦੇ ਮਾਮਲੇ ਸਮੇਤ ਕਈ ਵੱਖ ਵੱਖ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ 267 ਸਰੂਪਾਂ ਦੇ ਮਾਮਲੇ ‘ਚ 1000 ਹਜ਼ਾਰ ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਮੇਨਟੇਨ ਨਹੀ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ‘ਤੇ 2016 ਦੀ ਸਮੁੱਚੀ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਚਾਤਾਪ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਅਤੇ ਚੀਫ ਸਕੱਤਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।

ਉਨ੍ਹਾਂ ਦੱਸਿਆ ਕਿ ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੀਕ ਆਡਿਟ ਵੀ ਨਹੀਂ ਕਰਵਾਇਆ ਗਿਆ। ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਪੰਜ ਸਿੰਘ ਸਾਹਾਬਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ - ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ।ਇਸ ਤੋਂ ਇਲਾਵਾ ਕੁਝ ਅਧਿਕਾਰੀਆਂ - ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਅਤੇ ਇੱਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ। ਮਿਤੀ 18-08-2015 ਤੋਂ 31-05-2020 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿਚ ਸਟੋਕ ਲੈਜਰ ਵਿਚੋਂ 267 ਸਰੂਪ ਘੱਟ ਹਨ। ਇਸ ਸਮੇਂ ਦੌਰਾਨ ਬਿੱਲਾਂ ਤੇ ਡੂੱਚਾਂ ਵਿਚ ਵੀ ਕਾਫੀ ਅੰਤਰ ਹੈ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਕਥਨਾ ਦੇ ਸਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾ ਦੀ ਸਬ-ਕਮੇਟੀ ਦੀ ਪੁੱਜੀ ਰਿਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ (ਜੇਕਰ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜਿੰਮੇਵਾਰ ਹੋਵੇਗਾ), ਨਾ ਇਸ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ।ਜੇਕਰ ਅੱਜੇ ਵੀ ਇਹ ਬਾਜ ਨਾ ਆਇਆਂ ਤਾਂ ਇਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸਬੰਧ ਵਿਚ ਸ਼ਕਾਇਤਾਂ ਪੁੱਜੀਆਂ ਸਨ। ਜਿਸ ਦੀ ਇਸ ਨੂੰ ਪੱਤ੍ਰਿਕਾ ਨੰਬਰ ਅ:ਤ/19/370 ਮਿਤੀ 06-01-2020 ਰਾਹੀਂ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜੋ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ।

ਸੰਗਤਾਂ ਵੱਲੋਂ ਪੁੱਜੀਆਂ ਸ਼ਕਾਇਤਾਂ ਹਨ ਕਿ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ, ਬੀ.ਸੀ (ਕਨੇਡਾ) ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 09-05-1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ।ਇਨ੍ਹਾਂ ਨੇ ਬਿਨ੍ਹਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ।ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕਨੇਡਾ ਨਿਵਾਸੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ। ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ-ਸਰੀ, ਬੀ.ਸੀ ਕਨੇਡਾ ਵਿਖੇ ਮੁਹਤਬਾਰ ਸਿੱਖਾਂ ਦੀ ਹਾਜਰੀ ਵਿਚ ਸੁਭਾਇਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੀਕ ਦੀ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।

ਪਿਛਲੇ ਦਿਨੀਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ À-ਫਾਰਮ ਸਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ।ਬਾਰ-ਬਾਰ ਪਤ੍ਰਿਕਾਵਾਂ ਭੇਜਣ ਤੇ ਵੀ ਇਨ੍ਹਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਅਤੇ ਅਹੁਦੇਦਾਰ ਸਬੰਧਤ ਜਾਣਕਾਰੀ ਲੈ ਕੇ ਖੁਦ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜਰ ਹੋਣ।

ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ਓੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ।ਜਦ ਕਿ ਇਹ ਉਹ ਅਸਥਾਨ ਨਹੀਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ।ਪਹਿਲਾਂ ਵੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜੁਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ।ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਬਾਬਾ ਸ਼ਮਸ਼ੇਰ ਸਿੰਘ ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫੀ ਨਹੀ ਹੈ।ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।

ਸਾਬਕਾ ਜਥੇਦਾਰ ਗਿ: ਇਕਬਾਲ ਸਿੰਘ ਨੇ ਅੱਯੁਧਿਆ ਵਿਖੇ ਸਮਾਗਮ ਵਿਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆ ਕਿਹਾਨ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਅਤੇ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।

ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨਾਂ ਵਿਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਚਿੱਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ ਹੈ।ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ।ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ।ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ।ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੂਚੇਤ ਰਹਿਣ।

ਪੰਜਾਬ 'ਚ  ਪਿਛਲੇ 24 ਘੰਟਿਆਂ ਦੁਰਾਨ 36 ਦੀ ਮੌਤ, 1233 ਨਵੇਂ ਕੇਸ

ਚੰਡੀਗੜ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸੂਬੇ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵਿਚ ਐਤਵਾਰ ਨੂੰ ਕੁਝ ਕਮੀ ਆਈ ਹੈ। ਹਾਲਾਂਕਿ ਮਰਨ ਵਾਲਿਆਂ ਦਾ ਅੰਕੜਾ ਪਹਿਲਾਂ ਦੀ ਤਰ੍ਹਾਂ ਵੱਧ ਰਿਹਾ ਹੈ। ਐਤਵਾਰ ਨੂੰ 1233 ਲੋਕ ਇਨਫੈਕਟਿਡ ਪਾਏ ਗਏ ਅਤੇ 36 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸਦੇ ਨਾਲ ਹੀ ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 41,295 ਅਤੇ ਮੌਤਾਂ ਦਾ ਅੰਕੜਾ 1091 ਹੋ ਗਿਆ ਹੈ। ਐਤਵਾਰ ਨੂੰ ਵੀ ਲੁਧਿਆਣਾ ਵਿਚ ਹੀ ਸਭ ਤੋਂ ਜ਼ਿਆਦਾ 242 ਲੋਕ ਪਾਜ਼ੇਟਿਵ ਪਾਏ ਗਏ ਹਨ, ਜਦਕਿ ਨੌਂ ਲੋਕਾਂ ਦੀ ਮੌਤ ਵੀ ਦਰਜ ਹੋਈ ਹੈ। ਇਸ ਤੋਂ ਇਲਾਵਾ ਪਟਿਆਲਾ ਵਿਚ ਵੀ 188 ਲੋਕ ਇਨਫੈਕਟਿਡ ਅਤੇ ਨੌਂ ਲੋਕਾਂ ਦੀ ਮੌਤ ਹੋਈ ਹੈ। ਮੋਹਾਲੀ ਵਿਚ ਵੀ ਹੁਣ ਤਕ ਦੇ ਸਭ ਤੋਂ ਜ਼ਿਆਦਾ 141 ਮਰੀਜ਼ ਐਤਵਾਰ ਨੂੰ ਪਾਜ਼ੇਟਿਵ ਪਾਏ ਗਏ ਹਨ। ਇੱਥੇ ਚਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਦੂਜੇ ਪਾਸੇ, ਜਲੰਧਰ ਵਿਚ ਐਤਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ। ਇੱਥੇ 70 ਲੋਕ ਪਾਜ਼ੇਟਿਵ ਅਤੇ ਤਿੰਨ ਲੋਕਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇਨਫੈਕਟਿਡਾਂ ਵਿਚ ਅਜਨਾਲਾ ਦੇ ਐੱਸਡੀਐੱਮ ਦੀਪਕ ਭਾਟੀਆ ਅਤੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਕਾਲਜ ਆਫ ਬੇਸਿਕ ਸਾਇੰਸ ਅਤੇ ਹਿਊਮੈਨੀਟੀਜ਼ ਦੇ ਡਿਪਾਰਟਮੈਂਟ ਆਫ ਮਾਈਕ੍ਰੋਬਾਇਓਲੌਜੀ ਵਿਚ ਕਾਰਜਸ਼ੀਲ ਸੀਨੀਅਰ ਵਿਗਿਆਨੀ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹਨ। ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਕਿਹਾ ਹੈ ਕਿ ਕੋਰੋਨਾ ਕੇਸ ਆਉਣ ਦੀ ਵਜ੍ਹਾ ਨਾਲ ਕਾਲਜ ਦੀ ਬਿਲਡਿੰਗ ਵਿਚ ਪੈਂਦੇ ਡਿਪਾਰਟਮੈਂਟ ਆਫ ਕੈਮਿਸਟਰੀ, ਬਾਇਓ-ਕੈਮਿਸਟਰੀ, ਮਾਈਕ੍ਰੋਬਾਇਓਲੌਜੀ, ਜ਼ੂਲੌਜੀ, ਬੌਟਨੀ ਅਤੇ ਮੈਥ 28 ਅਗਸਤ ਤਕ ਬੰਦ ਰਹਿਣਗੇ। ਡੀਨ ਦਫ਼ਤਰ ਵੀ ਬੰਦ ਰਹੇਗਾ। ਇਸ ਦੌਰਾਨ ਫੈਕਲਟੀ ਅਤੇ ਸਟਾਫ ਵਰਕ ਫਰਾਮ ਹੋਮ ਕਰਨਗੇ।  

ਢੱਡਰੀਆਂ ਵਾਲੇ ਬਾਰੇ ਅਕਾਲ ਤਖ਼ਤ ਵਲੋਂ ਕਰਾਈ ਜਾਂਚ ਮੁਕੰਮਲ

ਜਾਂਚ ਟੀਮ ਵੱਲੋਂ ਸੌਂਪੀ ਰਿਪੋਰਟ ’ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਹੋ ਸਕਦਾ ਵਿਚਾਰ- ਵਟਾਂਦਰਾ

  
ਅੰਮ੍ਰਿਤਸਰ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ’ਤੇ ਭਲਕੇ ਹੋਣ ਵਾਲੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਸਬੰਧੀ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ। ਇਹ ਜਾਂਚ ਟੀਮ ਪਿਛਲੇ ਵਰ੍ਹੇ ਅਕਤੂਬਰ 2019 ਵਿਚ ਬਣਾਈ ਗਈ ਸੀ, ਜਿਸ ਵਿਚ ਪੰਜ ਸਿੱਖ ਵਿਦਵਾਨ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿਚ ਪ੍ਰਿੰਸੀਪਲ ਅਮਰਜੀਤ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਪ੍ਰਭਜੋਤ ਕੌਰ, ਡਾ. ਪਰਮਵੀਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਸ਼ਾਮਲ ਸਨ। ਇਸ ਕਮੇਟੀ ਵਲੋਂ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਵੀ ਤਿੰਨ ਮੀਟਿੰਗਾਂ ਆਨਲਾਈਨ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮੁਲਾਕਾਤ ਵਾਸਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਸੱਦਿਆ ਗਿਆ ਸੀ ਤਾਂ ਜੋ ਉਸ ਨਾਲ ਗੱਲਬਾਤ ਕਰਕੇ ਉਸ ਖ਼ਿਲਾਫ਼ ਆਈਆਂ ਸ਼ਿਕਾਇਤਾਂ ਸਬੰਧੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਪਰ ਸਿੱਖ ਪ੍ਰਚਾਰਕ ਕਿਸੇ ਵੀ ਮੀਟਿੰਗ ਵਿਚ ਨਹੀਂ ਪੁੱਜਾ ਹੈ। ਪੰਜ ਮੈਂਬਰੀ ਕਮੇਟੀ ਵਲੋਂ ਦਿੱਤੀ ਗਈ ਜਾਂਚ ਰਿਪੋਰਟ ਵਿਚ ਇਨ੍ਹਾਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਸਿੱਖ ਪ੍ਰਚਾਰਕ ਨੂੰ ਭੇਜੇ ਗਏ ਸੱਦਾ ਪੱਤਰ ਅਤੇ ਉਸ ਵਲੋਂ ਮੀਟਿੰਗ ਲਈ ਕੋਈ ਹੁੰਗਾਰਾ ਨਾ ਭਰੇ ਜਾਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਵਿਚ ਸਿੱਖ ਪ੍ਰਚਾਰਕ ਖ਼ਿਲਾਫ਼ ਪੰਥਕ ਰਵਾਇਤਾਂ ਮੁਤਾਬਕ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ। 

ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ

ਮੀਟਿੰਗ ਵਿਚ 267 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ, ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ, ਚੀਫ਼ ਖ਼ਾਲਸਾ ਦੀਵਾਨ ਦੇ ਗ਼ੈਰ-ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ ਅਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਵਲੋਂ ਆਪਣੇ ਪੱਧਰ ’ਤੇ ਮੁਆਫ਼ੀ ਦਿੱਤੇ ਜਾਣ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ।

ਖਾਲਸਾ ਮੱਲ੍ਹੇ ਵਾਲੇ ਨੇ ਗਰੀਬ ਲੜਕੀ ਦੇ ਵਿਆਹ ਤੇ ਜਰੂਰਤਮੰਦ ਸਮਾਨ ਦਿੱਤਾ

ਸਹੀ ਸਮੇ ਤੇ ਦਿੱਤਾ ਗਿਆ ਦਾਨ ਲੇਖੇ ਲੱਗਦਾ-ਗੁਰਪਿੰਦਰ ਸਿੰਘ ਖਾਲਸਾ

ਹਠੂਰ 23 ਅਗਸਤ (ਨਛੱਤਰ ਸੰਧੂ)ਛੋਟੀ ਉਮਰੇ ਵੱਡੀਆ ਮੱਲਾਂ ਮਾਰਨ ਵਾਲਾ ਪਿੰਡ ਮੱਲ੍ਹਾ ਦਾ ਅੰਮ੍ਰਿਤਧਾਰੀ ਸਿੱਖ ਨੋਜਵਾਨ ਗੁਰਪਿੰਦਰ ਸਿੰਘ ਖਾਲਸਾ ਗਰੀਬ ਅਤੇ ਲੋੜਵੰਦ ਪਰਿਵਾਰਾ ਦੀ ਲੰਬੇ ਸਮੇ ਤੋ ਨਰਿੰਤਰ ਸਹਾਇਤਾ ਕਰਦਾ ਆ ਰਿਹਾ ਹੈ।ਅੱਜ ਹਠੂਰ ਵਿਖੇ ਗੱਲਬਾਤ ਕਰਦਿਆ ਖਾਲਸਾ ਮੱਲ੍ਹੇ ਵਾਲਿਆ ਨੇ ਦੱਸਿਆ ਕਿ ਗਰੀਬਾ ਅਤੇ ਬੇਸਹਾਰਾ ਦੀ ਮਦਦ ਕਰਨਾ ਮੈਨੂੰ ਬਚਪਨ ਤੋ ਹੀ ਮਾਤਾ-ਪਿਤਾ ਤੋ ਗੁੜ੍ਹਤੀ ਮਿਲੀ ਹੈ,ਜਿੱਥੇ ਵੀ ਲੋੜਵੰਦ ਇਨਸਾਨ ਨੂੰ ਜਰੂਰਤ ਹੁੰਦੀ ਹੈ,ਮੈਥੋ ਉਸ ਦੀ ਮਦਦ ਕਰੇ ਬਿਨਾ ਮੈਨੂੰ ਚੈਨ ਨਹੀ ਆਉਦਾ।ਇਹ ਸਾਰਾ ਪ੍ਰਤਾਪ ਐਨ[ਆਰ[ਆਈ ਵੀਰਾ ਦਾ ਹੈ,ਜੋ ਆਪਣੀ ਨੇਕ ਕਮਾਈ ਵਿੱਚੋ ਦਸੌਦ ਕੱਢਕੇ ਇਹ ਪੁੰਨ ਅਤੇ ਦਾਨ ਦਾ ਕੰਮ ਕਰ ਰਹੇ ਹਨ।ਮੈ ਤਾ ਇੱਕ ਗਰੀਬ ਪਰਿਵਾਰਾ ਦੀ ਸਹਾਇਤਾ ਕਰਨ ਵਿੱਚ ਇੱਕ ਸਾਧਨ ਹਾ।ਖਾਲਸਾ ਮੱਲ੍ਹੇ ਵਾਲੇ ਨੇ ਅੱਗੇ ਦੱਸਿਆ ਕਿ ਹਠੂਰ ਦੇ ਨੇੜਲੇ ਪਿੰਡ ਸੱਦੋਵਾਲ ਵਿਖੇ ਬਾਪ ਦੇ ਸਾਏ ਤੋ ਬਿਨਾਂ ਇੱਕ ਅਤੀ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ 30 ਅਗਸਤ ਨੂੰ ਹੋਣਾ ਹੈ,ਜਿਸ ਦੇ ਵਿੱਚ ਸਾਡੀ ਟੀਮ ਨੇ ਯੋਗਦਾਨ ਪਾਉਦਿਆ ਅੱਜ ਲੜਕੀ ਦੇ ਵਿਆਹ ਲਈ ਫਰਨੀਚਰ ਅਤੇ ਹੋਰ ਲੋੜਵੰਦ ਸਮਾਨ ਦਿੱਤਾ ਹੈ।ਅਖਰਿ ਖਾਲਸਾ ਮੱਲ੍ਹੇ ਵਾਲੇ ਨੇ ਕਿਹਾ ਕਿ ਦਾਨ ਸਾਨੂੰ ਉਥੇ ਦੇਨਾ ਚਾਹੀਦਾ ਹੈ,ਜਿੱਥੇ ਲੋੜ ਹੋਵੇ ਅਤੇ ਦਾਨੀਆ ਵੱਲੋ ਭੇਜਿਆ ਗਿਆ ਦਸਵੰਦ ਵੀ ਲੇਖੇ ਲੱਗੇ।

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਘਟਣ  ਜਾਂਚ ਰਿਪੋਰਟ ਤਿਆਰ

24 ਅਗਸਤ ਨੂੰ ਕੀਤੀ ਜਾਵੇਗੀ ਪੰਜ ਸਿੰਘ ਸਹਿਬਾਨ ਦੇ ਹਵਾਲੇ

ਅੰਮ੍ਰਿਤਸਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਖੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘੱਟ ਹੋਣ ਬਾਰੇ ਉਜਾਗਰ ਕੀਤੇ ਗਏ ਮਾਮਲੇ ਤੋਂ ਬਾਅਦ ਰਿਕਾਰਡ ਵਿਚ 267 ਸਰੂਪ ਘਟਣ ਦੀ ਰਿਪੋਰਟ ਆਖਰ ਜਾਂਚ ਕਮੇਟੀ ਵੱਲੋਂ ਤਿਆਰ ਕਰ ਲਈ ਗਈ ਹੈ। ਇਸ ਮਾਮਲੇ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਪੜਤਾਲੀਆ ਕਮੇਟੀ ਵੱਲੋਂ 17 ਜੁਲਾਈ ਤੋਂ ਲਗਾਤਾਰ ਕੀਤੀ ਜਾ ਰਹੀ ਸੀ।

ਸੂਤਰਾਂ ਮੁਤਾਬਕ ਪਬਲੀਕੇਸ਼ਨ ਵਿਭਾਗ ਵਿਖੇ 267 ਪਾਵਨ ਸਰੂਪ ਘਟ ਹੋਣ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਕਈ ਮੁਲਾਜ਼ਮਾਂ ਨੂੰ ਇਸ ਮਾਮਲੇ ਵਿਚ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਜਥੇਦਾਰ ਵੱਲੋਂ ਇਕ ਮਹੀਨੇ ਦੇ ਵੱਧ ਸਮੇਂ ਵਿਚ ਇਹ ਰਿਪੋਰਟ ਬੜੀ ਬਾਰੀਕੀ ਨਾਲ ਤਿਆਰ ਕੀਤੀ ਗਈ ਹੈ।

ਜਾਂਚ ਰਿਪੋਰਟ ਪੰਜ ਸਿੰਘ ਸਾਹਿਬਾਨ ਨੂੰ ਸੌਂਪਣ ਦੀ ਤਿਆਰੀ ਹੈ। ਜਿਸ ਲਈ ਜਥੇਦਾਰ ਵੱਲੋਂ 24 ਅਗਸਤ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੱਦੀ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 17 ਜੁਲਾਈ ਨੂੰ ਸਾਬਕਾ ਜੱਜ ਬੀਬੀ ਨਵਿਤਾ ਸਿੰਘ ਨੂੰ ਮੱਖ ਜਾਂਚ ਅਧਿਕਾਰੀ ਨਿਯੁਕਤ ਕੀਤਾ ਸੀ, ਜਦ ਕਿ 30 ਜੁਲਾਈ ਨੂੰ ਬੀਬੀ ਨਵਿਤਾ ਸਿੰਘ ਵੱਲੋਂ ਜਾਂਚ ਤੋਂ ਪਿਛੇ ਹਟਣ ਤੋਂ ਬਾਅਦ ਡਾ. ਈਸ਼ਰ ਸਿੰਘ (ਐਡਵੋਕੇਟ) ਤੇਲੰਗਾਨਾ ਹਾਈ ਕੋਰਟ ਨੂੰ ਮੁੱਖ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਡਾ. ਈਸ਼ਰ ਸਿੰਘ ਦੇ ਨਾਲ ਸਹਿਯੋਗ ਲਈ ਡਾ. ਹਰਪ੍ਰੀਤ ਕੌਰ (ਐਡਵੋਕੇਟ) ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਬੀਬੀ ਹਰਲੀਨ ਕੌਰ ਸੀਏ ਨੂੰ ਸਹਾਇਕ ਵਜੋਂ ਜਾਂਚ ਕਮੇਟੀ ਵਿਚ ਸ਼ਾਮਲ ਕਰ ਦਿੱਤਾ ਸੀ। ਜਿਨ੍ਹਾਂ ਦੀ ਮਿਹਨਤ ਸਦਕਾ ਰਿਪੋਰਟ ਤਿਆਰ ਹੋਈ ਹੈ, ਜਿਸ ਵਿਚ ਕਈ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਵੀ ਸਾਥ ਦਿੱਤਾ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਹਰੇਕ ਵਿਅਕਤੀ ਤੋਂ ਪੁੱਛ-ਪੜਤਾਲ ਵੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਮੀਟਿੰਗ ਵਿਚ ਅਹਿਮ ਮਾਮਲੇ ਵਿਚਾਰੇ ਜਾਣਗੇ। ਜਿਨ੍ਹਾਂ ਵਿਚ ਪੰਥ ’ਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣ ਵਿਚ ਜਿਹੜੇ ਵਿਅਕਤੀ ਸ਼ਾਮਲ ਹਨ, ਉਨ੍ਹਾਂ ਵਿਅਕਤੀਆਂ ’ਤੇ ਵੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵਿਚ ਗ਼ੈਰ ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ, ਸਤਿਕਾਰ ਕਮੇਟੀਆਂ ਦਾ ਮਾਮਲਾ, ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਦਾ ਮਾਮਲਾ ਆਦਿ ਸ਼ਾਮਲ ਹਨ। ਇਸ ਮੀਟਿੰਗ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਸ਼ਾਮਲ ਹੋ ਰਹੇ ਹਨ।  

ਪੰਜਾਬ ਦੀ ਕੈਪਟਨ ਸਰਕਾਰ   ✍️ਪੰਡਿਤ ਰਮੇਸ਼ ਕੁਮਾਰ ਭਟਾਰਾ 

ਪੰਜਾਬ ਦੀ ਕੈਪਟਨ ਸਰਕਾਰ ਨੇ ਬਹੁਤ ਚੰਗਾ ਕੰਮ ਕਿਤਾ ਹੈ, ਪੰਜਾਬ ਵਿੱਚ ਪਹਿਲੀ ਕਲਾਸ ਤੋਂ ਲੈਕੇ +2 ਤੱਕ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਮੁਫਤ ਪੜਾਈ ਦੇਣ ਦਾ ਫੈਸਲਾ ਕਰਕੇ, ਇਸ ਦੇ ਨਾਲ ਨਾਲ +2 ਦੇ ਬਚਿੱਆ ਨੂੰ ਮੁਫੱਤ ਸਮਾਰਟਫੋਨ ਵੰਡੇ ਜਾ ਰਹੇ ਹਨ, ਇਸ ਵਕਤ ਸੰਸਾਰ ਦੇ ਨਾਲ ਨਾਲ ਪੰਜਾਬ ਵਿੱਚ ਵੀ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਕਰਕੇ +2 ਦੇ ਬਚਿੱਆ ਨੂੰ ਪੜ੍ਹਨ ਲਿਖਣ ਦੀ ਬਹੁਤ ਬੜੀ ਸਹੂਲਤ ਰਹੇਗੀ, ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਰਜਦਾਰ ਕਿਸਾਨਾਂ ਦਾ 2 ਦੋ ਲੱਖ ਰੁਪਏ ਦਾ ਕਰਜਾ ਮੁਆਫ ਕਿਤਾ ਹੈ, ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾ ਦੀਆਂ ਦਿਕਤਾ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਜੀ ਨੇ ਖਤਮ ਕਿਤੀਆਂ ਹਨ, ਉਸੇ ਤਰ੍ਹਾਂ ਪੰਜਾਬ ਦੇ ਵਿਧਾਰਥਿਆਂ ਦਿਆਂ ਵੀ ਦਿੱਕਤਾਂ ਖਤਮ ਕਿਤੀਆਂ ਹਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਲਾ ਵਿੱਚ ਕੋਰੋਨਾ ਟੈਸਟ ਵੀ ਮੁਫਤ ਕਿਤੇ ਜਾਂਦੇ ਹਨ, ਏਥੇ ਮੇਰੀ ਇੱਕ ਸਲਾਹ ਪੰਜਾਬ ਸਰਕਾਰ ਨੂੰ ਹੈ, ਕਿ, ਪੰਜਾਬ ਦੇ ਨੋਜਵਾਨਾਂ ਨੂੰ ਇਸ ਵਕਤ ਕੋਰੋਨਾ ਵਾਰਿਸ ਦੀ ਮਾਹਾਮਾਰੀ ਤੋ ਅਤੇ ਨਸ਼ਿਆਂ ਤੋ ਬਚਾਉਣ ਲਈ, ਅਤੇ ਪੰਜਾਬ ਦੇ  ਨੋਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਲਈ, ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਵਿੱਚ ਡਾਕਟਰਾਂ, ਸੇਹਤ ਮਾਹਰਾਂ, ਦਿਧਵਾਨਾ ਦੀ ਸਲਾਹ ਨਾਲ ਨੋਜਵਾਨਾਂ ਦੇ ਖੇਡਨ ਲਈ ਸੋਸ਼ਲ ਡਿਸਟੈੰਸੀ ਰੱਖਦੇ ਹੋਏ ਖੇਡਾਂ ਦੇ ਮੈਦਾਨ ਖੋਲ ਦਿੱਤੇ ਜਾਣ, ਮੈਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਡੀ ਜੀ ਮਿਲਿਆ ਸੀ, ਮੈਂ ਉਹਨਾਂ ਨੂੰ ਪੰਜਾਬ ਦੇ ਖੇਡ ਮੈਦਾਨਾਂ ਅੰਦਰ ਖਿਡਾਰੀਆਂ ਨੂੰ ਇੱਕ ਇੱਕ ਕਿਲੋ ਦੋ ਦੋ ਕਿਲੋ ਖਾਲਸ ਦੇਸੀ ਘਿਉ ਦੇ ਭਰੇ ਹੋਏ ਡੱਬੇ ਦੇਣ ਲਈ ਕਿਹਾ ਸੀ, ਉਹਨਾਂ ਨੂੰ ਮੇਰੀ ਇਹ ਰਾਏ ਬਹੁਤ ਚੰਗੀ ਲੱਗੀ ਸੀ, ਅਤੇ ਉਹਨਾਂ ਮੈਨੂੰ ਕਿਹਾ ਸੀ, ਹਾਂ, ਮੈਂ ਪੰਜਾਬ ਸਰਕਾਰ ਵੱਲੋਂ ਇਹ ਕੰਮ ਕਰਾਂਗਾ, ਮੈਂ ਇਹ ਵੀ ਕਿਹਾ ਸੀ, ਕਿ, ਪ੍ਰਤੇਕ ਦੇਸੀ ਘਿਉ ਦੇ ਡੱਬੇਆਂ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਨੋਜਵਾਨਾਂ ਵਿੱਚ ਖੇਡਨ ਕੁੱਦਨ ਦਾ ਜਜਬਾ ਬਣਨਾ ਰਹੇ ਬਦੱਦਾ ਰਹੇ,  ਮੈਂ ਹਾਂ 60 ਮੇ ਦਹਾਕੇ ਦਾ ਪੰਜਾਬੀ ਨੋਜਵਾਨ,  ✍️ਪੰਡਿਤ ਰਮੇਸ਼ ਕੁਮਾਰ ਭਟਾਰਾ  ਬਰਨਾਲਾ 9815318924*

 

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਯੂਥ ਕਾਂਗਰਸ ਬਰਨਾਲਾ ਦੇ ਨੋਜਵਾਨੋ ਤੁਹਾਨੂੰ ਮੇਰਾ ਸਹਿਯੋਗ ਹਾਜਰ ਹੈ, ਮੇਰਾ ਆਸ਼ੀਰਵਾਦ ਹੈ ਤੁਹਾਨੂੰ, ਮੈਂ ਅਪਣੀ ਜਿੰਦਗੀ ਵਿੱਚ ਯੂਥ ਕਾਂਗਰਸ ਦਾ ਸਰਗਰਮ ਕਰਾਂਤੀਕਾਰੀ ਵਰਕਰ ਨੇਤਾ ਹੁੰਦੀਆਂ ਹਿੰਦੋਸਤਾਨ ਲੇਵਲ ਤੇ ਸੰਜੇ ਗਾਂਧੀ ਜੀ ਤੋਂ ਲੈਕੇ ਗੁਲਾਬ ਨਵੀ ਆਜਾਦ, ਅੰਨਦ ਸ਼ਰਮਾ, ਡੀਪੀ ਰਾਏ, ਸੁਰੇਸ਼ ਪਚੋਰੀ, ਗੁਰਦਾਸ ਕਾਮਥ, ਭੋਲਾ ਸੰਕਰ ਪਾੰਡੇ, ਆਦਿ ਯੂਥ ਕਾਂਗਰਸ ਪਾਰਟੀ ਦੇ ਮਿਤੱਰਾ ਨਾਲ ਅਤੇ ਪੰਜਾਬ ਦੇ ਮੇਰੇ ਇਹ ਸਾਥੀ ਜਿਨਹਾਂ ਨੇ ਵੀ ਭਾਰਤ ਵਿੱਚ ਮੇਰੇ ਵਾੰਗੂ ਕੰਮ ਕਰਕੇ ਅਪਣਾ ਨਾਮ ਕਮਾਈਆਂ ਹੈ, ਇਹ ਹਨ ਕੰਵਰਜੀਤ ਸਿੰਘ ਬਰਾੜ ਸਰਾਏਨਾਗਾ, ਰਾਜਪਾਲ ਸਿੰਘ, ਵਿਨੋਦ ਸ਼ਰਮਾ, ਜਗਮੋਹਨ ਕੰਗ, ਸ਼ਿਵਕਮਰ ਸਿੰਘ ਸੰਧੂ, ਜਗਮੀਤ ਬਰਾੜ ਸ਼੍ਰੀ ਮੁਕਰਸਰ ਸਾਹਿਬ,ਪਵਨ ਬਾੰਸਲ,ਪ੍ਰਾਪਤ ਸਿੰਘ ਬਾਜਵਾ, ਵਾਰਿੰਦਰ ਸਿੰਘ ਰਾਣਾ, ਮਨਜਿੰਦਰ ਸਿੰਘ ਬਿੱਟਾ, ਪਟਿਆਲਾ ਤੋਂ ਸੰਜੀਵ ਗਰਗ,ਅਨਿਲ ਮਹਿਤਾ, ਕੇਕੇ ਸ਼ਰਮਾ, ਬਿੱਟੂ,ਬਾਵਲਪੁਰਿਆ, ਰਾਜ ਭੂਪਿੰਦਰ ਸਿੰਘ ਵਾਕੀਲ, ਬਠਿੰਡਾ, ਰਮੇਸ਼ ਸਿੰਗਲਾ, ਸੁਰਿੰਦਰ ਪਾਲ ਸਿਬੀਆ, ਆਦੀ ਕਰਮਠ ਯੂਥ ਕਾਂਗਰਸ ਦੇ ਯੋਧਿਆਂ ਨਾਲ ਪੂਰੀ ਲਗਨ ਨਾਲ ਸਖਤ ਮਹਿਨਤ ਨਾਲ੍ਰਦਵੰਗ ਹੁੰਦੀਆਂ ਮੈਂ ਯੂਥ ਕਾਂਗਰਸ ਪਾਰਟੀ ਵਿੱਚ ਕੰਮ ਕਿਤਾ ਹੈ, ਮੈਨੂੰ ਬਹੁਤ ਹੀ ਬਹੁਤ ਖੁਸ਼ੀ ਖੁੰਦੀ ਹੈ ਮੇਰੇ ਨੋਜਵਾਨ ਯੂਥ ਕਾਂਗਰਸ ਦੇ ਸਾਥੀੳ ਤੁਹਾਡੀ ਸਰਗਰਮੀਆਂ ਨੂੰ ਦੇਖਕੇ, ਮੈਂ ਅੱਜ ਵੀ 60 ਮੇਂ ਦਹਾਕੇ ਦਾ ਨੋਜਵਾਨ ਯੂਥ ਕਾਂਗਰਸੀ ਵਰਕਰ ਹਾਂ ਅਤੇ ਭਾਰਤ ਦੀ ਰਾਜਨੀਤੀ ਵਿੱਚ ਭਰਪੂਰ ਸਰਗਰਮੀਆਂ ਨਾਲ ਕੰਮ ਕਰ ਰਿਹਾ ਹਾਂ, ਮੇਰੀ ਇਹ ਇਕ ਗਲ ਯਾਦ ਰਖਣਾ ਕਿ, ਸਿਆਸੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਲੇਕਿਨ ਕਾਂਗਰਸ ਪਾਰਟੀ ਦੀ ਆਨ ਬਾਨ ਸ਼ਾਨ ਅੱਜਬ ਦੀ ਨਿਰਾਲੀ ਹੈ, ਤੁਸੀਂ ਸਾਰੇ ਖੁਸ਼ਕਿਸਮਤ ਵਾਲੇ ਹੋ, ਕਿ,  ਤੁਸੀਂ ਸਾਰੇ ਨੋਜਵਾਨ ਹਿੰਦੁਸਤਾਨ ਦੀ ਭਾਰਤ ਮਾਤਾ ਦੀ ਆਨ ਬਾਨ ਸ਼ਾਨ ਨੂੰ ਹਮੇਸ਼ਾ ਕਾਈਮ ਰਖਣ ਲਈ ਸ਼ਹੀਦਾਂ ਦੇਸ਼ ਭਗਤਾ ਕੁਰਬਾਨੀਆਂ ਦੇਣ ਵਾਲੀ ਕਾਂਗਰਸ ਪਾਰਟੀ ਨਾਲ  ਜੁੜੇ ਹੋ, ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ, ਜੈ ਹਿੰਦ ਕਹਿੰਦਾ ਹਾਂ, ਮੈਂ ਬਰਨਾਲਾ ਦੀ ਯੂਥ ਕਾਂਗਰਸ ਪਾਰਟੀ ਵਿੱਚ, ਦੇਵਿੰਦਰ ਸ਼ੋਰੀ ਪ੍ਰਮੋਦ ਸ਼ੋਰੀ, ਜੋ ਬਾਅਦ ਵਿੱਚ ਦੇਵਿੰਦਰ ਸ਼ੋਰੀ ਕੇਨੇਡਾ ਵਿੱਚ 2 ਵਾਰ ਕੇਲਗੀਰੀ ਤੋ ਐਮ ਪੀ ਰਿਹਾ, ਭਾਰਤ ਭੂਸ਼ਨ ਮੇਨਨ ਵਾਕੀਲ ਇਹ ਅੱਜ ਮਾਨ ਯੋਗ ਪੰਜਾਬ ਹਰਿਆਣਾ  ਹਾਈਕੋਰਟ ਦੇ ADJ ਹਨ, ਮਖੱਣ ਸ਼ਰਮਾ ਜੋ  ਅੱਜ Improvement ਬਰਨਾਲਾ ਦਾ ਚੇਅਰਮੈਨ ਹੈ, ਦਰਸ਼ਨ ਸਿੰਘ ਨੈਨੇਵਾਲ ਅੱਜ ਕਲ ਭਾਜਪਾ ਪਾਰਟੀ ਵਿੱਚ ਸਰਗਰਮੀਆਂ ਨਾਲ ਕੰਮ ਕਰ ਰਿਹਾ ਹੈ, ਆਦਿੳ ਬਹੁਤ ਸਾਰੇ ਮਿਤੱਰਾ ਨੂੰ ਮੈਂ ਖੁਦ ਯੂਥ ਕਾਂਗਰਸ ਪਾਰਟੀ ਵਿੱਚ ਲੈਕੇ ਆਈਆਂ ਹਾਂ ਅਤੇ ਇਹਨਾਂ ਸਾਰੀਆਂ ਨੂੰ ਸਮੇਤ ਮੇਰੇ ਸਕੇ ਮਾਮਾ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਜੋ ਬਾਅਦ ਵਿੱਚ ਪੰਜਾਬ ਸਰਕਾਰ ਵਿੱਚ  ਮੰਤਰੀ ਰਿਹੇ ਹਨ, ਅਹਿਮਦਗੜ ਤੋਂ ਸੁਰਿੰਦਰ ਤਾਈਲ, ਸੁਭਾਸ਼ ਬੈਕਟਰ, ਅਰੂਨ ਬੰਟੀ, ਰਵਿੰਦਰ ਚੋਪੜਾ, ਆਸ਼ੂ, ਮਾਲੇਰਕੋਟਲਾ ਤੋ ਦਿਲਸ਼ਾਦ ,ਬਿੰਦੂ ਆਦਿ ਬਹੁਤੇ ਮਿਤੱਰ ਨੂੰ, ਮੈਂ ਇਹਨਾਂ ਸਾਰੀਆਂ ਨੂੰ ਵਕਤ ਵਕਤ ਤੇ ਖੁਦ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਹਾਈਕਮਾਂਡ ਦੇ ਨਾਲ ਇਹਨਾ ਨੂੰ ਆਪਣੇ ਨਾਲ ਲੈਜਾਕੇ ਮਿਲਾਉਂਦਾ ਰਿਹਾ ਹਾਂ, ਵਗੈਰ ਕਿਸੇ ਵੀ ਲਾਲਚ ਦੇ, ਸਿਰਫ ਤੇ ਸਿਰਫ ਸੇਵਾ ਭਾਵ ਦੇ ਨਾਲ ਇਹਨਾਂ ਦਾ ਹਮੇਸ਼ਾ ਹੀ ਮਦਦਗਾਰ ਬਨਿਆ ਹਾਂ, ਲੇਕਿਨ ਬਹੁਤ ਜਰੂਰੀ ਹੈ, ਮੇਰੇ ਯੂਥ ਕਾਂਗਰਸ ਪਾਰਟੀ ਦੇ ਅਤੇ ਦੂਸਰਿਆਂ ਰਾਜਨੀਤਕ ਪਾਰਟੀਆਂ ਦੇ ਨੋਜਵਾਨੋ, ਮੇਰੀ ਗੱਲ ਸੁਣੋ, ਤੁਸੀਂ ਮੇਰੇ ਵਾੰਗੂ ਅੰਧਵਿਸ਼ਵਾਸ ਵਿੱਚ ਨਾ ਰਹਿਣਾ, ਮੈਂ ਬਹੁਤ ਉਤਾਰ ਚਾੜ ਦੇਖੇ ਹਨ ਦੇਖ ਰਿਹਾ ਹਾਂ ਲਕਿਰ ਦੇ ਫਾਕੀਰ ਨਾ ਬਨੇਉ, ਜਿੰਦਗੀ ਵਿੱਚ ਅੱਖਾ ਖੋਲ ਕੇ ਆਸਾ ਪਾਸਾ ਦੇਖਕੇ, ਚੰਗੇ ਮਾੜੇ ਦੀ ਨਿਰਖ ਕਰਕੇ ਰਾਜ,ਨੀਤੀ ਵਿੱਚ ਵਿਚਰੇੳ ਕਿਉਂਕਿ, ਕੁੱਝ ਨੇਤਾ ਪਹਿਲਾਂ ਵਰਗੇ ਨੇਤਾਵਾਂ ਵਰਗੇ ਨਹੀਂ ਹਨ, ਇਹ ਮੈਂ ਦਾਵੇ ਨਾਲ ਕਹਿੰਦਾ ਹਾਂ, ਵਰਤਮਾਨ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਦੇ ਭੈੜੇ ਹਲਾਤਾਂ ਵਿੱਚ ਮੈਂ ਮਈ ਜੂਨ ਮਹੀਨੇ ਦੀ ਕੜਦੀ ਧੁੱਪ ਵਿੱਚ ਆਪਣੇ ਸਕੂਟਰ ਏਕਟੀਵਾ ਤੇ ਜਾਕੇ ਜਰੂਰਤਮੰਦ ਗਰੀਬ ਲੋਕਾ ਲਈ ਰਾਸ਼ਨ ਕਿੱਟਾ ਮੰਨਜੂਰ ਕਰਵਾਈਆਂ, ਜੋ ਅੱਜ ਤੱਕ ਨਹੀਂ ਵੰਡਿਆ ਗਈਆ, ਇਸ ਦਾ ਮੈਨੂੰ ਬਹੁਤ ਰੰਝ ਹੈ ਗੁੱਸਾ ਹੈ, ਇਹ ਜਿਸ ਕਿਸੇ ਨੇ ਵੀ ਕਿਤਾ ਹੈ, ਇਹ ਗੰਦੀ ਅਤੇ ਭੈੜੀ ਹਰਕਤ ਹੈ, ਮੈਂ ਇਹ ਜਾਣਦਾ ਹਾਂ, ਕਿ, ਸੰਤ ਕਹਿੰਦੇ ਹਨ, ਕੀ, *ਮਤ ਸਤਾ ਗਰੀਬ ਕੋ ਗਰੀਬ ਰੋਦੇਗਾ, ਪਤਾ ਚਲ ਗਿਆ ਉਸਦੇ ਮਾਲਕ ਨੂੰ ਤਾਂ ਉਹ  ਦੀਨ ਦੁਨੀਆਂ ਸੇ ਖੋ ਦੇਗਾ ਮਿਟਾ ਦੇਗਾ,,, ਚੰਗਾ ਭਾਈ ਬਾਕੀ ਸਾਰਿਆਂ ਨੂੰ ਮੇਰੇ ਵਲੋ ਅਸ਼ੀਰਵਾਦ ਤੰਦਰੁਸਤ ਰਹੋ ਜਿਉਂਦੇ ਵੱਸਦੇ ਰਹੋ,

 ਮਿਤੱਰ,,, ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ, 9815318924

ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿਧਾਨ ਸਭਾ ਵਿੱਚ ਆਰਡੀਨੈਂਸ ਰੱਦ ਕਰੋਨ ਲਈ ਮੱਤਾਂ ਲਿਉਣ ਦੀ ਮੰਗ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਾਨਜਿੰਦਰ ਗਿੱਲ)- ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵਿਧਾਨ ਸਭਾ ਕਾਰਜ ਨਿਯਮਾਵਲੀ ਦੇ ਨਿਯਮ-71 ਅਧੀਨ ਇੱਕ ਨੋਟਿਸ ਦਿੱਤਾ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸ ਰੱਦ ਕਰਨ ਲਈ ਮਤਾ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸਪੀਕਰ ਨੂੰ ਲਿਖਿਆ ਹੈ ਕਿ ਇਸ ਮੁੱਦੇ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਸਪੀਕਰ ਨੂੰ ਦਿੱਤੇ ਨੋਟਿਸ ਰਾਹੀਂ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨਾਂ ਆਰਡੀਨੈਂਸਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਆਰਡੀਨੈਂਸ ਖੇਤੀ ਜਿਣਸਾਂ ਦੀ ਖ਼ਰੀਦ ਪ੍ਰਕਿਰਿਆ ਨੂੰ ਹੀ ਤਹਿਸ-ਨਹਿਸ ਨਹੀਂ ਕਰਨਗੇ, ਸਗੋਂ ਕਿਸਾਨਾਂ ਨੂੰ ਜਿਣਸਾਂ ਦੇ ਮਿਲਦੇ ਘੱਟੋ-ਘੱਟ ਸਮੱਰਥਨ ਮੁੱਲ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਕਿਸਾਨਾਂ ’ਚ ਬੇਚੈਨੀ ਦਾ ਮਾਹੌਲ ਹੈ ਖੇਤੀ ਆਰਡੀਨੈਂਸਾਂ ਰਾਹੀਂ ਜਿਸ ਤਰ੍ਹਾਂ ਦੀ ਵਿਵਸਥਾ ਸਥਾਪਿਤ ਕਰਨ ਦਾ ਦਾਅਵਾ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦਾ ਮਾਡਲ ਯੂਰਪ ਦੇ ਕਈ ਮੁਲਕਾਂ ਅਤੇ ਅਮਰੀਕਾ 'ਚ ਫੇਲ੍ਹ ਸਾਬਤ ਹੋ ਚੁੱਕਾ ਹੈ। ਪੰਜਾਬ ਵਰਗਾ ਸੂਬਾ ਜਿਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੀ ਖੇਤੀ ਹੈ, ਲਈ ਇਹ ਆਰਡੀਨੈਂਸ ਬਹੁਤ ਮਾਰੂ ਸਾਬਿਤ ਹੋਣਗੇ।ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਕਾਰਪੋਰੇਟ ਅਤੇ ਨਿੱਜੀ ਕੰਪਨੀਆਂ ਦੇ ਰਹਿਮੋ-ਕਰਮ ’ਤੇ ਨਹੀਂ ਛੱਡਿਆ ਜਾ ਸਕਦਾ। ਵਿਧਾਨ ਸਭਾ 'ਚ ਇਸ ਮਤੇ ’ਤੇ ਸਰਬ ਸਹਿਮਤੀ ਬਣਾਉਣ ਦੇ ਯਤਨ ਕੀਤੇ ਜਾਣਗੇ ਕਿਉਂਕਿ ਸਾਰੀਆਂ ਧਿਰਾਂ ਕਿਸਾਨ ਹਿੱਤਾਂ ਦੀ ਪੈਰਵੀ ਕਰਦੀਆਂ ਹਨ। ਉਨ੍ਹਾਂ ਸੂਬੇ ਦੀਆਂ ਹੋਰਨਾਂ ਪਾਰਟੀਆਂ ਨੂੰ ਵੀ ਕਿਹਾ ਕਿ ਇਹ ਆਰਡੀਨੈਂਸ ਰੱਦ ਕਰਨ ਲਈ ਮਤੇ ਦੀ ਹਮਾਇਤ ਕੀਤੀ ਜਾਵੇ।

ਪਿੰਡ ਸਹਿਜੜਾ ਦੇ ਮਾਪਿਆਂ ਤੋਂ ਬੱਚਿਆਂ ਦੀ ਸੌ ਫੀਸਦੀ ਫੀਸਾਂ ਵਸੂਲੇ ਜਾਣ ਨੂੰ ਲੈ ਕੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਸਕੂਲ ਦੇ ਅੱਗੇ ਧਰਨਾ ਦਿੱਤਾ

ਮਹਿਲ ਕਲਾਂ।/ਬਰਨਾਲਾ -ਅਗਸਤ 2020  (ਗੁਰਸੇਵਕ ਸਿੰਘ ਸੋਹੀ)-ਪਿੰਡ ਸਹਿਜੜਾ ਵਿਖੇ ਬੱਚਿਆਂ ਦੇ ਮਾਪਿਆਂ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਵੱਲੋਂ ਸਕੂਲੀ ਬੱਚਿਆਂ ਦੇ ਮਾਪਿਆਂ ਤੋਂ 100/ਪ੍ਰਤੀਸ਼ਤ ਫੀਸਾਂ ਵਸੂਲਣ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਮਾਪਿਆਂ ਵੱਲੋਂ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਟਰੈਫ਼ਿਕ ਜਾਮ ਕਰਕੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੱਚਿਆਂ ਦੇ ਮਾਪਿਆਂ ਤੋਂ 50 ਪ੍ਰਤੀ ਫੀਸਾਂ ਵਸੂਲਣ ਦੀ ਮੰਗ ਕੀਤੀ ਇਸ ਮੌਕੇ ਬੱਚਿਆਂ ਦੇ ਮਾਪੇ ਬਲਵੀਰ ਸਿੰਘ, ਗਿਆਨ ਸਿੰਘ ਸਹੌਰ, ਗੁਰਪ੍ਰੀਤ ਸਿੰਘ ਸਰਾਂ, ਕੁਲਦੀਪ ਸੰਸਾਰ, ਜਗਦੀਪ ਸਿੰਘ ਧਨੇਰ, ਸੁਖਵਿੰਦਰ ਸਿੰਘ ਧਨੇਰ, ਨਵਜੋਤ ਸਿੰਘ ਚੰਨਣਵਾਲ, ਹਰਦੀਪ ਸਿੰਘ ਚੰਨਣਵਾਲ ,ਜਸਕਰਨ ਸਿੰਘ ਚੰਨਣਵਾਲ, ਗੁਰਦੀਪ ਕੁਮਾਰ ਖਿਆਲੀ, ਬਲਕਾਰ ਸਿੰਘ, ਮਨਦੀਪ ਸਿੰਘ ਵਜੀਦਕੇ, ਨਰਿੰਦਰ ਸਿੰਘ,  ਨਛੱਤਰ ਸਿੰਘ ਨੇ ਕਿਹਾ ਕਿ ਲੌਕ ਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਦੀ ਆਰਥਕ ਹਾਲਤ ਮੰਦੀ ਹੋ ਚੁੱਕੀ ਹੈ ਪਰ ਦੂਜੇ ਪਾਸੇ ਨਿੱਜੀ ਸਕੂਲਾਂ ਵੱਲੋਂ  ਮਾਪਿਆਂ ਤੋਂ ਬੱਚਿਆਂ ਦੀਆਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਬੱਚਿਆਂ ਦੇ ਮਾਪੇ ਕਈ ਵਾਰ ਮਿਲ ਵੀ ਚੁੱਕੇ ਹਨ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਬੱਚੇ ਸਕੂਲ ਨਹੀਂ ਆ ਰਹੇ ਹਨ। ਪਰ ਫਿਰ ਵੀ ਸਕੂਲ ਵੱਲੋਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਬਿਨਾਂ ਬੱਸ ਕਿਰਾਏ ਤੋਂ 50/ਪ੍ਰਤੀਸ਼ਤ ਫ਼ੀਸ ਭਰਨ ਵਾਸਤੇ ਤਿਆਰ ਹਨ।ਪ੍ਰੰਤੂ ਸਕੂਲ ਦੀ ਪਿ੍ੰਸੀਪਲ ਮੈਡਮ ਵੱਲੋਂ ਮਾਪਿਆਂ ਦੀ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ ।ਇਸ ਮੌਕੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਬੀ ਕੇ ਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ,ਆਮ ਆਦਮੀ ਪਾਰਟੀ ਦੇ ਐਮ,ਐਲ,ਏ ਮਨਜੀਤ ਸਿੰਘ ਪੰਡੋਰੀ ਨੇ ਬੱਚਿਆਂ ਦੇ ਮਾਪਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਬੱਚੇ ਘਰਾਂ ਵਿੱਚ ਹੀ ਬੈਠੇ ਹਨ ਤਾਂ ਉਹ ਫੀਸਾਂ ਕਿਸੇ ਹਿਸਾਬ ਨਾ ਦੇਣ ਉਨ੍ਹਾਂ ਕਿਹਾ ਕਿ ਲੋਕ ਡਾਊਨ ਦੌਰਾਨ ਸਾਰੇ ਵਰਗਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਲੋਕ ਅੱਜ ਆਰਥਕ ਮੰਦੀ ਹਾਲਤ ਵਿੱਚੋਂ ਗੁਜ਼ਰ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ ਬੱਚਿਆਂ ਦੇ ਮਾਤਾ ਪਿਤਾ 100 ਫੀਸਦੀ ਫੀਸਾਂ ਦੇਣ ਦੀ ਬਜਾਏ 50 ਪ੍ਰਤੀਸ਼ਤ ਦੇ ਹਿਸਾਬ ਨਾਲ ਬਿਨਾਂ ਬੱਸ ਕਰਾਏ ਤੋ ਫੀਸਾਂ ਭਰਨ ਲਈ ਤਿਆਰ ਹਨ ਪਰ ਫਿਰ ਕਿਉਂ ਨਹੀਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਭਰਾਇਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਵਿਸ਼ਵਾਸ ਦਵਾਇਆ ਕਿ ਇਸ ਮਸਲੇ ਨੂੰ ਉਹ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ ਵਿਚ ਲਿਆ ਕੇ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਦੀ ਗੱਲਬਾਤ ਕਰਵਾ ਕੇ ਮਸਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਉਧਰ ਦੂਜੇ ਪਾਸੇ ਸਕੂਲ ਦੀ ਟਿਊਸ਼ਨ ਫੀਸ ਭਰੀ ਜਾ ਚੁੱਕੀ ਹੈ।

ਕੋਕਰੀ ਹੇਰਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ 

ਅਜੀਤਵਾਲ, ਅਗਸਤ 2020 -(ਬਲਵੀਰ ਸਿੰਘ ਬਾਠ)- ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਹੇਰਾਂ ਵਿਖੇ ਬਿਜਲੀ ਦੇ ਸ਼ਾਟ ਸਰਕਟ ਕਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ ਮੌਕੇ ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਿਜਲੀ ਦੇ ਪੱਖੇ ਤੋਂ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ ਪਿੰਡ ਕੋਕਰੀ ਹੇਰਾਂ ਚ ਅੱਜ ਉਸ ਸਮੇਂ ਭਾਰੀ ਰੋਸ ਦੇ ਅਧੀਨ ਸੋਗ ਦੀ ਲਹਿਰ ਦੌੜ ਗਈ ਪਿੰਡ ਦੀਆਂ ਇਕੱਠੀਆਂ ਹੋਈਆਂ ਸੰਗਤਾਂ ਨੇ ਜਪਜੀ ਸਾਹਿਬ ਦੇ ਪਾਠ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਗਏ।  ਰਾਖ ਅਤੇ ਗੁਰੂ ਸਾਹਿਬ ਦੇ ਅੰਗਾਂ ਨੂੰ ਕੀਰਤਪੁਰ ਵਿਖੇ ਭੇਜ ਦਿੱਤਾ ਗਿਆ।  ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇੱਕ ਮੋਹਤਬਰ ਵਿਅਕਤੀ ਜਗਸੀਰ ਸਿੰਘ ਨੇ ਦੱਸਿਆ ਕਿ 0ਗੁਰੂ ਸਾਹਿਬ ਦੇ ਅੰਗ ਅਗਨ ਭੇਟ ਹੋਣਾ  ਬਹੁਤ ਮੰਦਭਾਗੀ ਘਟਨਾ ਹੈ ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਪਰਮਾਤਮਾ ਸਭ ਤੇ ਮੇਹਰ ਭਰਿਆ ਹੱਥ ਰੱਖੇ ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਨਾਲ ਹੋਈ।

ਐਸਸੀ ਕਮਿਸ਼ਨ ਦੇ ਮੈਂਬਰਾਂ ਨੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ 

ਜਲੰਧਰ (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਸਿੰਘ ਗਿੱਲ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਰਿਟਾਇਰਡ ਪੀਸੀਐੱਸ ਨੇ ਦੇ ਦਿਸ਼ਾ ਨਿਰਦੇਸ਼ਾਂ ਤਾਹਿਤ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਅਤੇ ਸ੍ਰੀ ਪ੍ਰਭਦਿਆਲ ਵੱਲੋ ਜਲੰਧਰ ਜ਼ਿਲ੍ਹੇ ਦੇ ਫਿਲੌਰ ਬਲਾਕ ਦੇ ਪਿੰਡ ਸਨੇਟਾ ਦੇ ਐਸਸੀ ਵਰਗ ਦੇ ਮੁਹੱਲੇ ਵਿੱਚ ਛੱਪੜ ਦੇ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਦਾ ਮੌਕੇ ਤੇ ਜਾ ਕੇ ਦੌਰਾ ਕਰਦਿਆਂ ਮੌਕੇ ਤੇ ਮੌਜੂਦ ਬਲਾਕ ਦੇ ਬੀਡੀਪੀਓ ਸਬੰਧਿਤ ਨੈਬ ਤਹਿਸੀਲਦਾਰ ਪਿੰਡ ਦੀ ਪੰਚਾਇਤ ਅਤੇ ਸ਼ਿਕਾਇਤਕਰਤਾ ਸ੍ਰੀ ਤੀਰਥ ਰਾਮ ਤੇ ਹੋਰ ਹਾਜ਼ਰ ਸਨ ਨੂੰ ਪਾਣੀ ਦੇ ਨਿਕਾਸ ਸਬੰਧੀ ਮੌਕੇ ਤੇ ਨਿਰਦੇਸ਼ ਜਾਰੀ ਕੀਤੇ ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਛੱਪੜ ਦਾ ਗੰਦਾ ਪਾਣੀ ਲੋਕਾਂ ਦੀਆਂ ਗਲੀਆਂ ਦੇ ਵਿੱਚ ਖੜ੍ਹਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦੀ ਗੰਭੀਰ ਸਮੱਸਿਆ ਪੈਦਾ ਹੋਣ ਦਾ ਖਤਰਾ ਬਣਿਆ ਹੋਇਆ ਹੈ ਕਮਿਸ਼ਨ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਕਰਕੇ ਅਧਿਕਾਰੀ 45 ਦਿਨਾਂ ਦੇ ਵਿੱਚ ਕਮਿਸ਼ਨ ਨੂੰ ਸੂਚਿਤ ਕਰਨ ਲਈ ਵਚਨਬੱਧ ਹੋਣਗੇ ਮੌਕੇ ਤੇ ਹਾਜ਼ਰ ਨੈਬ ਤਹਿਸੀਲਦਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਦੂਸਰਾ ਛੱਪੜ ਜਿਸ ਦੀ ਨਿਸ਼ਾਨਦੇਹੀ ਕਰਕੇ ਖੁਦਾਈ ਕਰਕੇ ਗੰਦੇ ਪਾਣੀ ਨੂੰ ਉਸ ਵਿੱਚ ਪੈਂਦਾ ਕੀਤਾ ਜਾਵੇ ਅਤੇ ਮੁਹੱਲੇ ਦੇ ਆਲੇ ਦੁਆਲੇ ਚਾਰਦੀਵਾਰੀ ਕੀਤੀ ਜਾਵੇ 

ਸੋਹੀਆਂ ਵਿਖੇ ਬਣ ਰਹੇ ਨਾਲੇ ਦਾ ਕੰਮ ਕੁਝ ਵਿਵਾਦਾਂ ਦਾ ਕਰ ਕੇ ਰੋਕਿਆ  ਗਿਆ ਮਾਮਲਾ ਕੋਰਟ ਚ ਪਹੁੰਚਿਆ    

ਮਹਿਲ ਕਲਾਂ/ ਬਰਨਾਲਾ -ਅਗਸਤ 2020  (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਬਣ ਰਹੇ ਨਵੇਂ ਨਾਲੇ ਨੇ ਵਿਵਾਦ ਖੜ੍ਹਾ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਸਾਬਕਾ ਸਰਪੰਚ ਪਰਵਿੰਦਰ ਸਿੰਘ % ਬਖਤੌਰ ਸਿੰਘ ਨੇ ਕਿਹਾ ਕਿ ਮੇਰੇ ਘਰ ਦੇ ਦੂਜੇ ਪਾਸੇ ਨਾਲਾ ਬਣ ਰਿਹਾ ਹੈ ਅਤੇ ਮੇਰਾ ਘਰ ਦੂਜੀ ਸਾਇਡ ਤੇ ਹੈ। ਮੌਜੂਦਾ ਸਰਪੰਚ ਤੇਜਿੰਦਰ ਸਿੰਘ 15-20 ਘਰਾਂ ਦੇ ਨਾਲੇ ਦਾ ਪਾਣੀ ਮੋੜ ਕੇ ਮੇਰੇ ਘਰ ਵੱਲ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਸਿੱਧਾ ਵੀ ਜਾਂ ਸਕਦਾ ਹੈ। ਪਾਰਟੀਬਾਜ਼ੀ ਹੋਣ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਰਕਰ ਅਤੇ ਸਾਬਕਾ ਪੰਚਾਇਤ ਮੈਂਬਰ ਅਜੀਤ ਸਿੰਘ ਨੇ ਕਿਹਾ ਕਿ ਪਿੰਡ ਦੀ ਪਚਾਇਤ ਦੋਨੇ ਪਾਸੇ ਨਾਲੇ ਬਣਾਉਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹ ਨਾਲਾ ਛਿਪਦੀ ਵਾਲੇ ਪਾਸੇ ਤੋਂ ਬਣਾ ਕੇ ਚੜ੍ਹਦੀ ਵਾਲੇ ਪਾਸੇ ਨਾਜਾਇਜ਼ ਪਾਣੀ ਪਾ ਰਹੇ ਨੇ ਅਸੀਂ ਅਕਾਲੀ ਵਰਕਰ ਹੋਣ ਕਰਕੇ ਸਾਡੇ ਸਰਪੰਚ ਦੇ ਨਾਲ ਨਾਜਾਇਜ਼ ਧੱਕਾ ਹੋ ਰਿਹਾ ਹੈ ਸਰਪੰਚ ਦੇ ਪਿਤਾ ਬਖਤੌਰ ਸਿੰਘ ਦਾ ਕਹਿਣਾ ਹੈ ਕਿ ਛਿਪਦੀ ਵਾਲੇ ਪਾਸੇ ਨਾਲਾ ਬਣ ਰਿਹਾ ਹੈ ਜੋ ਕਿ ਸਿੱਧਾ ਨਾਲੇ ਚ ਪੈਂਦਾ ਹੈ। ਕਾਂਗਰਸੀ ਸਰਪੰਚ ਖਹਿਬਾਜ਼ੀ ਕਰਕੇ ਛਿਪਦੀ ਵਾਲੇ ਪਾਸੇ ਤੋਂ ਲਿਆ ਕੇ ਮੇਰੇ ਘਰ ਚੜ੍ਹਦੀ ਵਾਲੇ ਪਾਸੇ 15-20 ਘਰਾਂ ਦਾ ਪਾਣੀ ਪਾਉਂਦਾ ਹੈ। ਫਿਰ ਘੁੰਮ-ਘੁੰਮਾ ਕੇ ਉਸੇ ਨਾਲੇ ਚ ਹੀ ਪਾਣੀ ਪਾਉਂਦਾ ਹੈ।ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਚੜ੍ਹਦੇ ਪਾਸੇ ਵਾਲਾ ਪਾਣੀ ਚੜ੍ਹਦੀ ਵਾਲੇ ਪਾਸੇ ਹੀ ਕੱਢਿਆ ਜਾਵੇ ਅਤੇ ਛਿਪਦੀ ਵਾਲੇ ਪਾਸੇ ਦਾ ਪਾਣੀ ਛਿਪਦੀ ਵਾਲੇ ਪਾਸੇ ਹੀ ਕੱਢਿਆ ਜਾਵੇ। ਅਕਾਲੀ ਆਗੂ ਮਲਕੀਤ ਸਿੰਘ ਬਿੱਲੂ ਨੇ ਕਿਹਾ ਕਿ ਵੋਟਾਂ ਦੀ ਰੰਜਿਸ਼ ਦੇ ਕਾਰਨ ਹੀ ਸਾਬਕਾ ਸਰਪੰਚ ਨਾਲ ਧੱਕਾ ਹੋ ਰਿਹਾ ਹੈ ਜਿਸ ਕਾਰਨ ਇਹ ਹੈ ਕਿ ਘਰ ਦੇ ਮੂਹਰੇ ਦੀ ਪਾਣੀ ਧੱਕੇ ਨਾਲ ਲਗਾਇਆ ਜਾ ਰਿਹਾ ਹੈ ਨਾਲੀ ਪੁੱਟ ਕੇ ਡੂੰਘਾ ਕਰਕੇ ਪਾਣੀ ਸੁੱਟ ਰਿਹਾ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੌਕਾ ਦੇਖਣ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਪੰਚ ਹੋਵੇਗਾ ।

ਪਿੰਡ ਵਾਸੀ ਗੋਰਖਾ ਸਿੰਘ ਨੇ ਕਿਹਾ ਕਿ ਸਾਬਕਾ ਸਰਪੰਚ ਨਾਲ ਬੁਰੀ ਤਰ੍ਹਾਂ ਨਾਜਾਇਜ਼ ਧੱਕਾ ਹੋ ਰਿਹਾ ਹੈ ਇਹਦੇ ਘਰ ਦਾ ਨੁਕਸਾਨ ਵੀ ਹੋ ਸਕਦਾ ਹੈ ਪਹਿਲਾਂ ਵੀ ਨਾਲਾ ਬਣਿਆ ਹੋਇਆ ਸੀ। ਉਹ ਢਾਹ ਰਿਹਾ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਮੌਕਾ ਦੇਖਣ ਅਸੀਂ ਪੁਲਿਸ ਨੂੰ ਦੋ ਵਾਰ ਤਲਾਅ ਕਰ ਚੁੱਕੇ ਹਾਂ ਪੁਲਿਸ ਰੋਕ ਰਹੀ ਹੈ ਫੇਰ ਪੱਟਣ ਦਾ ਕੰਮ ਸੂਰੁ ਕਰਨ ਲੱਗ ਜਾਂਦਾ ਹੈ। 

ਪਿੰਡ ਨਰੈਣਗੜ੍ਹ ਸੋਹੀਆਂ ਦੇ ਮੌਜੂਦਾ ਸਰਪੰਚ ਤੇਜਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਵਿਕਾਸ ਦਾ ਕੰਮ ਹੈ ਮੇਰਾ ਤਾਂ ਕੋਈ ਘਰ ਵੀ ਨਹੀਂ ਏਧਰ ਪਾਣੀ ਤਾਂ ਇੱਕ ਦੂਜੇ ਦੇ ਘਰ ਅੱਗੇ ਦੀ ਹੀ ਜਾਂਦਾ ਹੈ।  ਬੀਹਲੇ ਵਾਲੇ ਰਾਹ ਤੇ 30-35 ਘਰ ਹਨ ਜਿੰਨ੍ਹਾਂ ਦਾ ਐਸਟੀਮੈਂਟ ਜੇ ਈ ,ਐੱਸ ਡੀ ਓ ਨੇ ਲਾਇਆ ਹੈ। 

ਬੀਡੀਓ ਸਾਹਿਬ ਮਹਿਲ ਕਲਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਜੋ ਕਿ ਸਾਡੇ ਟੈਕਨੀ ਕਲਰਿੰਗ ਜੇ ਈ,ਜਿਧਰ ਨੂੰ ਪਾਣੀ ਜਾਂਦਾ ਇਸ ਦੀ ਕੋਈ ਸਟੇ ਨਹੀਂ ਹੈ। ਇਹ ਦੇ ਤੇ ਇਨ੍ਹਾਂ ਦਾ ਕੇਸ ਚੱਲਦਾ ਜਿੰਨ੍ਹਾਂ ਟੈਕਨੀਕਲ ਦੇ ਅਧਾਰ ਤੇ ਹੀ ਰਿਪੋਰਟ ਜੂਨੀਅਰ ਇੰਜੀਨੀਅਰ ਨੇ ਮੌਕਾ ਦੇਖਿਆ ਉਨ੍ਹਾਂ ਦੇ ਅਧਾਰ ਤੇ ਹੀ ਨਾਲਾ ਬਣ ਰਿਹਾ ਹੈ। ਇਸ ਮੌਕੇ ਗੋਰਖਾ ਸਿੰਘ ,ਸਾਬਕਾ ਮੈਂਬਰ ਮਲਕੀਤ ਸਿੰਘ, ਬਖ਼ਤੌਰ ਸਿੰਘ, ਸਤਿਨਾਮ ਸਿੰਘ, ਕੇਵਲ ਸਿੰਘ, ਜਗਜੀਤ ਸਿੰਘ, ਪਰਮਿੰਦਰ ਸਿੰਘ,  ਅਜੀਤ ਸਿੰਘ, ਦਰਸ਼ਨ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।

ਦਵਿੰਦਰ ਸਿੰਘ ਬੀਹਲਾ ਦਾ ਨਾਨਕੇ ਪਿੰਡ ਵਾਸੀਆਂ ਨੇ ਸਨਮਾਨਿਤ ਕੀਤਾ 

ਮਹਿਲ ਕਲਾਂ /ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ) -ਸਮਾਜ ਸੇਵੀ ਅਤੇ ਐੱਨਆਰਆਈ ਦਵਿੰਦਰ ਸਿੰਘ ਬੀਹਲਾ ਦਾ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਅੱਜ ਉਹਨਾਂ ਦੇ ਨਾਨਕੇ ਪਿੰਡ ਕਾਹਨੇਕੇ ਵਿੱਖੇ ਸਨਮਾਨ ਕੀਤਾ ਗਿਆ ਅਤੇ ਨੋਜਵਾਨਾਂ ਨਾਲ ਮੀਟਿੰਗ ਕਰਦੇ ਹੋਏ ਦਵਿੰਦਰ ਸਿੰਘ ਬੀਹਲਾ ਨੇ ਕਿ" ਬਰਨਾਲਾ ਜ਼ਿਲ੍ਹੇ ਦੀਆਂ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕੀਤਾ ਜਾਵੇਗਾ ਨਾਲ ਹੀ ਕਿਹਾ ਕਿ ਸੀਹਤ ਅਤੇ ਸਿੱਖਿਆ ਨੂੰ ਪਹਿਲ ਦਿੱਤੀ ਜਾਵੇਗੀ, ਬਹੁਤ ਨੋਜਵਾਨ  ਪਿੰਡ ਅਤੇ ਸ਼ਹਿਰ ਲੈਵਲ ਤੇ ਸੈਂਕੜੇ ਦੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਸਨਮਾਨ ਕਰਨ ਸਮੇਂ ਆਈ ਟੀ ਵਿੰਗ ਇੰਚਾਰਜ ਹਰਪ੍ਰੀਤ ਸਿੰਘ ਜੱਸੀ, ਲਖਵਿੰਦਰ ਸਿੰਘ ਲੱਖੀ, ਜਥੇਦਾਰ ਰਾਜ ਸਿੰਘ,ਹਰਨਾਮ ਸਿੰਘ ਮੈਂਬਰ, ਮਲਕੀਤ ਸਿੰਘ ਖਾਲਸਾ, ਨਛੱਤਰ ਸਿੰਘ, ਦਰਸ਼ਨ ਸਿੰਘ,ਭੂਰਾ ਸਿੰਘ ਮੈਂਬਰ, ਅਵਤਾਰ ਸਿੰਘ ਸਾਬਕਾ ਮੈਂਬਰ, ਕਰਮਜੀਤ ਸਿੰਘ,ਸੱਤੂ ਔਜਲਾ,ਪਰਗਟ ਸਿੰਘ, ਗੁਬਿੰਦਰ ਸਿੰਘ ਵੀ ਹਾਜ਼ਰ ਸਨ।

ਲੋਕ ਡਾਊਨ ਸਮੇਂ ਜਨ ਸ਼ਕਤੀ ਦੀ ਭੂਮਿਕਾ ਰਹੀ ਅਹਿਮ-ਚੇਅਰਮੈਨ ਰਣਧੀਰ ਸਿੰਘ ਢਿੱਲੋਂ 

ਪਿੰਡ ਚੂਹੜ ਚੱਕ ਜਨ ਸ਼ਕਤੀ ਦੇ ਐਡੀਟਰ ਅਮਨਜੀਤ ਖਹਿਰਾ ਦਾ ਕੀਤਾ ਸਨਮਾਨ 

ਜਨਸ਼ਕਤੀ ਲੋਕਾਂ ਦੀ ਕਚਹਿਰੀ ਵਿੱਚ ਸੱਚੀਆਂ ਖ਼ਬਰਾਂ ਲੈ ਕੇ ਆਉਣ ਲਈ ਹਮੇਸ਼ਾ ਤਤਪਰ ਰਹੇਗਾ - ਅਮਨਜੀਤ ਸਿੰਘ ਖਹਿਰਾ 

ਇਕਬਾਲ ਸਿੰਘ ਕਲੇਰ ਅਤੇ ਸਤਪਾਲ ਸਿੰਘ ਦੇਹਰਕਾ ਦਾ ਵੀ ਹੋਇਆ ਸਨਮਾਨ

ਅਜੀਤਵਾਲ, ਅਗਸਤ 2020 -( ਬਲਵੀਰ ਸਿੰਘ ਬਾਠ )-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜ ਚੱਕ ਵਿਖੇ ਨੈਸ਼ਨਲ ਐਵਾਰਡੀ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੰਗਤਾਂ ਦਾ ਭਰਵਾਂ ਇਕੱਠ ਕੀਤਾ ਗਿਆ ਜਿਸ ਵਿਚ ਜਿਸ ਵਿੱਚ ਲਾਕ ਡਾਨ ਸਮੇਂ ਸਮੇਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਜਨਸ਼ਕਤੀ ਨਿਊਜ਼ ਪੰਜਾਬ ਦੀ ਪੂਰੀ ਟੀਮ ਨੂੰ ਨੂੰ ਮੁਬਾਰਕ ਦਿੰਦੇ ਹੋਏ ਐਡੀਟਰ ਅਮਨਜੀਤ ਸਿੰਘ ਖਹਿਰਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਚੇਅਰਮੈਨ ਢਿੱਲੋਂ ਨੇ ਕਿਹਾ ਲਾਕ ਡਾਉਨ ਦੇ ਸਮੇਂ ਜਨ ਸ਼ਕਤੀ ਦੀ ਪੂਰੀ ਟੀਮ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ  ਨਿਭਾਈ ਅੱਜ ਅਸੀਂ ਪਿੰਡ ਚੂਹੜ ਚੱਕ ਦੇ ਇਲਾਕਾ ਨਿਵਾਸੀਆਂ ਵੱਲੋਂ ਜਨਸ਼ਕਤੀ ਨੂੰ ਹੌਸਲਾ ਅਫਜਾਈ ਕਰਦੇ ਹੋਏ ਐਡੀਟਰ ਅਮਨਜੀਤ ਖਹਿਰਾ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਸਮਾਜ ਵਿੱਚ ਸਮਾਜ ਭਲਾਈ ਦੇ ਕਾਰਜ ਕਰੇਗਾ ਅਸੀਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਿਆ ਕਰਾਂਗੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨਜੀਤ ਸਿੰਘ ਖਹਿਰਾ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਇਸ ਪਿਆਰ ਤੇ ਮਾਨ ਸਨਮਾਨ ਲਈ ਹਮੇਸ਼ਾ ਰਿਣੀ ਰਹਾਂਗਾ ਅਤੇ ਮੇਰੀ ਟੀਮ ਪੂਰੀ ਇਮਾਨਦਾਰੀ ਨਾਲ ਖ਼ਬਰਾਂ ਲਾ ਕੇ ਹਰ ਸਮੇਂ ਲੋਕ ਸੇਵਾ ਲਈ ਮਨੋਰਥ ਸਮਝੇਗੀ ਉਨ੍ਹਾਂ ਸੰਗਤਾਂ ਨੂੰ ਕਰੋਨਾ ਵਾਈਰਸ ਦੀ ਬਿਮਾਰੀ ਤੋਂ ਸੁਚੇਤ ਹੋਣ ਦੀ ਅਪੀਲ ਵੀ ਕੀਤੀ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਸਾਡੇ ਦੇਸ਼ ਵਾਸੀਆਂ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖੇ ਸਾਡਾ ਦੇਸ਼ ਹਮੇਸ਼ਾ ਤਰੱਕੀਆਂ ਕਰਦਾ ਰਹੇ ਬੁਲੰਦੀਆਂ ਛੂਹੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਹਮੇਸ਼ਾ ਬਣੀ ਰਹੇ ਇੱਕ ਵਾਰ ਫੇਰ ਤੋਂ ਚੂਹਡ਼ ਚੱਕ ਵਾਸੀਆਂ ਦਾ ਖਹਿਰਾ ਸਾਹਿਬ ਨੇ ਧੰਨਵਾਦ ਕੀਤਾ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਪੁਲਿਸ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਮੇਹਰ ਸਿੰਘ ਨੇ ਵੀ ਖਹਿਰਾ ਸਾਹਿਬ ਨੂੰ ਜੀ ਆਇਆ ਆਖਿਆ ਅਤੇ ਸਾਰੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਜਾਣ ਪਹਿਚਾਣ ਵੀ ਕਰਵਾਈ ਇਸ ਸਮੇਂ ਉਨ੍ਹਾਂ ਕਿਹਾ ਕਿ ਜਨਸ਼ਕਤੀ ਦੀ ਭੂਮਿਕਾ ਲੋਕ ਉਡਾਣ ਸਮੇਂ ਰਹੀ ਅਹਿਮ ਸਾਨੂੰ ਡਾਕਟਰੀ ਪੇਸ਼ਾ ਪੰਜਾਬ ਪੁਲਿਸ ਅਤੇ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜ ਨੂੰ ਸਹੀ ਸੇਧ ਮਿਲ ਸਕੇ ਇਸ ਨੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਰੋਨਾ ਵਾਈਰਸ ਤੋਂ ਬਚਣ ਅਤੇ ਸੁਚੇਤ ਹੋਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਅਲਰਟ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਆਪਣੇ ਪਰਿਵਾਰ ਆਪਣੇ ਪਿੰਡ ਆਪਣੇ ਦੇਸ਼ ਦੀ ਭਲਾਈ ਬਾਰੇ ਸੋਚ ਸਕਦੇ ਹਾਂ ਇਸ  ਉਨ੍ਹਾਂ ਨੇ ਪੱਤਰਕਾਰ ਬਾਠ ਦੀ  ਲਾਕ ਡਾਉਨ ਦੁਰਾਨ ਕੀਤੀ ਕਵਰੇਜ ਦੀ ਖ਼ੂਬ ਸ਼ਲਾਘਾ ਕੀਤੀ। ਉਸ ਸਮੇ ਇਕ਼ਬਾਲ ਸਿੰਘ ਕਲੇਰ ਏਟ ਸਤਪਾਲ ਸਿੰਘ ਦੇਹਰਕਾ ਦਾ ਵੀ ਕੋਰੋ ਮਹਾਮਾਰੀ ਦੁਰਾਨ ਕੀਤੇ ਸਮਜੇ ਸੇਵੀ ਕੰਮਾਂ ਲਈ ਮਾਂ ਸਨਮਾਨ ਕੀਤਾ ਗਿਆ। ਇਸ ਸਮੇਂ ਪੰਚਾਇਤ ਮੈਂਬਰ ਸਰਬਨ ਸਿੰਘ ਪੰਚਾਇਤ ਮੈਂਬਰ ਸਤਨਾਮ ਸਿੰਘ ਪੰਚਾਇਤ ਮੈਂਬਰ ਜਗਤਾਰ ਸਿੰਘ ਜੱਗਾ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਰਾ ਸੁਖਵਿੰਦਰ ਸਿੰਘ ਸੁਖਮੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਬਲਜਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਮਲਕੀਤ ਸਿੰਘ ਜਿੰਦਰ ਸਿੰਘ ਸਾਲਾਪੁਰ ਜੀਤ ਸਿੰਘ ਡੇਅਰੀ ਵਾਲੇ ਡਾਕਟਰ ਜਗਦੇਵ ਸਿੰਘ ਸਾਬਕਾ ਪੰਚਾਇਤ ਮੈਂਬਰ ਹਿੰਮਤ ਸਿੰਘ ਸੁਖਮੰਦਰ ਸਿੰਘ ਸੁੱਖੀ ਮਨਜਿੰਦਰ ਸਿੰਘ ਢਿੱਲੋਂ ਮਾੜਾ ਸਿੰਘ ਢਿੱਲੋਂ ਮਾਸਟਰ ਪਰਮਾ ਸਿੰਘ ਰਵੀ ਵਰਮਾ ਸੁਰਜੀਤ ਸਿੰਘ ਮਨਪ੍ਰੀਤ ਸਿੰਘ ਕੁਲਵੰਤ ਸਿੰਘ ਮਨਜੀਤ ਸਿੰਘ ਸੇਖੋਂ ਕੇਵਲ ਸਿੰਘ ਇਕਬਾਲ ਸਿੰਘ ਕਲੇਰ ਦਲੀਪ ਸਿੰਘ ਸੰਦੀਪ ਸਿੰਘ ਕੁਲਵੰਤ ਸਿੰਘ ਮਨਜਿੰਦਰ ਸਿੰਘ ਸੁਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਲੋਂ ਮੁਲਾਜ਼ਮਾਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ

 ਮਹਾਮਾਰੀ ਦੌਰਾਨ ਸਰਕਾਰ ਨੇ ਮੁਲਾਜ਼ਮਾਂ ਦਾ ਦਿੱਤਾ ਡੱਟਵਾਂ ਸਾਥ-ਬਾਦਲ

ਚੰਡੀਗੜ੍ਹ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੜਤਾਲ `ਤੇ ਚੱਲ ਰਹੇ ਮੁਲਾਜ਼ਮਾਂ ਨੂੰ ਪੰਜਾਬ ਦੇ ਭਲੇ ਅਤੇ ਕੋਵਿਡ-19 ਨਾਲ ਲੜ ਰਹੇ ਸੂਬੇ ਦੇ ਹਿੱਤ ਵਿਚ ਤੁਰੰਤ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਖਜ਼ਾਨਾ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਦਾ ਐਲਾਨ ਹੋਣ ਤੋਂ ਬਾਅਦ ਤੇਲੰਗਾਨਾ, ਮਹਾਰਾਸ਼ਟਰ ਅਤੇ ਰਾਜਸਥਾਨ ਵਰਗੇ ਸੂਬਿਆਂ ਨੇ ਆਪਣੇ ਖਰਚਿਆਂ ਨੂੰ ਘਟਾਉਣ ਲਈ ਆਪਣੇ ਕਰਮਚਾਰੀਆਂ ਦੀ ਤਨਖਾਹ `ਤੇ 50-60 ਫੀਸਦੀ ਤਨਖਾਹ `ਤੇ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨੇ 50 ਫੀਸਦੀ ਤਨਖਾਹ ਦੇਰ ਨਾਲ ਦੇਣ ਦਾ ਆਦੇਸ਼ ਜਾਰੀ ਕੀਤਾ, ਜਦਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸਰਕਾਰ ਨੇ ਪੂਰੀਆਂ ਤਨਖਾਹਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਬਿਜਲੀ ਸਬਸਿਡੀ, ਕਰਜ਼ੇ ਦੀਆਂ ਕਿਸ਼ਤਾਂ ਅਤੇ ਬੁਢਾਪਾ ਪੈਨਸ਼ਨ ਤੇ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਵਿਚ ਵੀ ਕੋਈ ਦੇਰੀ ਨਹੀਂ ਕੀਤੀ।ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਆਮਦਨੀ ਉੱਤੇ ਹਲਾਂਕਿ ਤਾਲਾਬੰਦੀ ਦਾ ਬਹੁਤ ਮਾੜਾ ਪ੍ਰਭਾਵ ਪਿਆ ਅਤੇ ਸ਼ੁਰੂਆਤ ਵਿਚ ਕੁੱਲ ਮਾਲੀਏ ਵਿਚ 25 ਫੀਸਦੀ ਦੇ ਘਾਟੇ ਦਾ ਅਨੁਮਾਨ ਸੀ ਜੋ ਕਿ 2020-21 ਦੌਰਾਨ 26400 ਕਰੋੜ ਰੁਪਏ ਹੋ ਸਕਦਾ ਹੈ, ਜਿਸ ਦੀ ਦਰ 30 ਫੀਸਦੀ ਬਣਦੀ ਹੈ।ਤਾਲਾਬੰਦੀ ਕਾਰਨ ਪੰਜਾਬ ਨੂੰ ਅਪ੍ਰੈਲ 2020 ਵਿਚ ਰਾਜ ਦੇ ਟੈਕਸ ਮਾਲੀਆ ਕੁਲੈਕਸ਼ਨ ਵਿਚ ਬਜਟ ਟੀਚੇ ਦੇ ਮੁਕਾਬਲੇ 80 ਫੀਸਦੀ ਦੀ ਕਮੀ ਹੋਈ ਹੈ ਜੋ ਕਿ ਪਿਛਲੇ ਸਾਲ (2019-20) ਦੇ ਮੁਕਾਬਲੇ 77 ਫੀਸਦੀ ਘੱਟ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਵੀ ਸੂਬੇ ਨੂੰ ਵੱਡਾ ਨੁਕਸਾਨ ਹੋਇਆ ਹੈ ਜੋ ਕਿ 5576 ਕਰੋੜ ਰੁਪਏ ਬਣਦਾ ਹੈ ਜੋ ਕਿ ਬਜਟ ਟੀਚਿਆ ਤੋਂ 54 ਫੀਸਦੀ ਘੱਟ ਹੈ।ਖਜ਼ਾਨਾ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਵਿਚ ਸੂਬਾ ਸਰਕਾਰ ਕੋਈ ਕਸਰ ਨਹੀਂ ਛੱਡਣੀ ਚਾਹੁੰਦੀ ਪਰ ਇਸ ਨਾਲ ਸੂਬੇ `ਤੇ ਵਾਧੂ ਵਿੱਤੀ ਬੋਝ ਪਿਆ ਅਤੇ ਪੰਜਾਬ ਨੂੰ ਇਸ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਸਿਹਤ ਢਾਂਚੇ ਦੀ ਮਜ਼ਬੂਤੀ ਅਤੇ ਨਵੇਂ ਸਾਧਨਾਂ `ਤੇ ਬਹੁਤ ਜ਼ਿਆਦਾ ਖਰਚਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਦੇ ਬਾਵਜੂਦ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ `ਤੇ ਕੋਈ ਵਿੱਤੀ ਬੋਝ ਨਹੀਂ ਪਾਇਆ ਅਤੇ ਸਭਨਾਂ ਨੂੰ 100 ਫੀਸਦੀ ਤਨਖਾਹ ਅਤੇ ਪੈਨਸ਼ਨਾਂ ਸਮੇਂ ਸਿਰ ਅਦਾ ਕੀਤੀਆਂ। ਹੋਰ ਤਾਂ ਹੋਰ ਜਨਵਰੀ 2020 ਤੋਂ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਪ੍ਰੋਵੀਜ਼ਨ ਪੈਨਸ਼ਨ ਦਿੱਤੀ ਤਾਂ ਜੋ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ। ਸਰਕਾਰੀ ਮੁਲਾਜ਼ਮ ਜੋ ਕਰੋਨਾ ਜੰਗ ਦੌਰਾਨ ਆਪਣੀ ਜਾਨ ਗਵਾ ਬੈਠੇ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ ਗ੍ਰੇਸ਼ੀਆਂ ਗ੍ਰਾਂਟ ਵੀ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ।  

ਮਾਂ ਨੂੰ ਮਰਨ ਲਈ ਛੱਡ ਦੇਣ ਵਾਲੇ ਸਿਆਸੀ ਆਗੂ ਨੂੰ ਢੀਂਡਸਾ ਨੇ ਪਾਰਟੀ 'ਚੋਂ ਕੱਢਿਆ ਬਾਹਰ

ਸ੍ਰੀ ਮੁਕਤਸਰ) ਸਾਹਿਬ, ਅਗਸਤ  2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ

 ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਅਫਸਰ ਲੱਗੇ ਪੁੱਤਾਂ, ਧੀਆਂ ਤੇ ਪੋਤੇ-ਪੋਤੀਆਂ ਦੇ ਹੁੰਦਿਆਂ ਕੀੜੇ ਪੈ ਕੇ ਲਾਵਾਰਸ ਦੀ ਤਰ੍ਹਾਂ ਜਹਾਨੋਂ ਗਈ ਮਾਤਾ ਮਹਿੰਦਰ ਕੌਰ ਦੇ ਵੱਡੇ ਪੁੱਤਰ ਰਾਜਿੰਦਰ ਰਾਜਾ, ਜੋ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ (ਡੀ) 'ਚ ਸ਼ਾਮਿਲ ਹੋਇਆ ਸੀ ਅਤੇ ਮਲੋਟ ਹਲਕੇ ਤੋਂ ਵਿਧਾਨ ਸਭਾ ਟਿਕਟ ਦੀ ਦਾਅਵੇਦਾਰੀ ਰੱਖਦਾ ਸੀ ਨੂੰ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ।ਢੀਂਡਸਾ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਪਾਰਟੀ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਸਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ ਪਰ ਉਨ੍ਹਾਂ ਦੇ ਧਿਆਨ 'ਚ ਆਇਆ ਕੇ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਹੈ ਤੇ ਉਹ ਬਹੁਤ ਬੁਰੀ ਹਾਲਤਾਂ 'ਚ ਸੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 'ਚ ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕ ਨਹੀਂ ਰਹਿ ਸਕਦੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਓਐੱਸਡੀ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਪੀਏ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਜਿੰਦਰ ਰਾਜਾ ਨੂੰ ਪਾਰਟੀ ਦੀ ਮੈਂਬਰਸ਼ਿਪ 'ਚੋਂ ਬਰਖਾਸ਼ਤ ਕਰ ਦਿੱਤਾ ਗਿਆ ਹੈ।ਢੀਂਡਸਾ ਦੇ ਇਸ ਕਦਮ ਦਾ ਲੋਕਾਂ ਨੇ ਭਰਪੂਰ ਸੁਆਗਤ ਕਰਦਿਆਂ ਮਾਤਾ ਦੇ ਦੂਸਰੇ ਬੱਚਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮਾਤਾ ਮਹਿੰਦਰ ਕੌਰ ਨਾਲ ਉਸਦੇ ਪੁੱਤਾਂ, ਧੀਆਂ ਤੇ ਪੋਤੇ-ਪੋਤੀਆਂ ਵੱਲੋਂ ਕੀਤੇ ਗੈਰ-ਮਨੁੱਖੀ ਵਤੀਰੇ ਦੀ ਨਿੰਦਾ ਕਰਦਿਆਂ ਗਿੱਦੜਬਾਹਾ ਦੇ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਵੱਖ-ਵੱਖ ਸ਼ਖ਼ਸ਼ੀਅਤਾਂ ਨੇ ਮਾਤਾ ਦੇ ਅਫਸਰ ਲੱਗੇ ਰਿਸ਼ਤੇਦਾਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਇਕੋ ਰਾਤ 'ਚ ਕਸਬਾ ਮਹਿਲ ਕਲਾਂ  ਅੰਦਰ ਪੰਜ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸਾਨਾ 

ਮਹਿਲ ਕਲਾਂ/ਬਰਨਾਲਾ-ਅਗਸਤ 2020  (ਗੁਰਸੇਵਕ ਸਿੰਘ ਸੋਹੀ)-

ਕਸਬੇ ਮਹਿਲ ਕਲਾਂਂ ਅੰਦਰ ਚੋਰ ਗਰੋਹ ਵੱਲੋਂ ਪੰਜ ਦੁਕਾਨਾਂ ਦੇ ਜਿੰਦੇ ਭੰਨ ਕੇ ਹਜ਼ਾਰਾਂ ਰੁਪਏ ਨਕਦੀ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਨ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਬਠਿੰਡਾ ਮੁੱਖ ਮਾਰਗ 'ਤੇ ਸਥਿਤ ਵੈਦ ਹਾਜੀ ਅਲੀ ਪੰਸਾਰੀ, ਦੇਵ ਟੇਲਰ ਅਤੇ ਕਰਿਆਨਾ ਸਟੋਰ, ਗਰੇਵਾਲ ਡੇਅਰੀ, ਸੋਹਲ ਫ਼ਰਨੀਚਰ ਐਂਡ ਸਟੀਲ ਵਰਕਸ, ਸਿਕੰਦਰ ਮੋਟਰ ਗੈਰੇਜ਼ ਪੰਜ ਦੁਕਾਨਾਂ ਦੇ ਜਿੰਦੇ ਭੰਨ ਕੇ ਚੋਰ ਗਰੋਹ ਦੇ ਮੈਂਬਰ ਹਜ਼ਾਰਾਂ ਰੁਪਏ ਨਕਦੀ, ਡੀ.ਵੀ.ਆਰ. ਅਤੇ ਹੋਰ ਜ਼ਰੂਰੀ ਕਾਗ਼ਜ਼ ਚੋਰੀ ਕਰ ਕੇ ਫ਼ਰਾਰ ਹੋ ਗਏ। ਦੁਕਾਨਦਾਰਾਂ ਨੂੰ ਇਸ ਸਬੰਧੀ ਪਤਾ ਅੱਜ ਸਵੇਰੇ ਲੱਗਿਆ ਤਾਂ ਇਕ ਤੋਂ ਬਾਅਦ ਇਕ ਚੋਰੀ ਦਾ ਮਾਮਲਾ ਸਾਹਮਣੇ ਆਉਣ ਲੱਗਿਆ। ਨੇੜੇ ਸਥਿਤ ਪੈਟਰੋਲ ਪੰਪ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰਾਂ ਵੱਲੋਂ ਸਵੇਰੇ 1-30  ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਟੋਲ ਪਲਾਜ਼ਾ ਨੇੜੇ ਲਗਦੇ ਇਕ ਖੇਤ 'ਚ ਬਣੇ ਕਮਰੇ ਦੇ ਜਿੰਦੇ ਵੀ ਚੋਰਾਂ ਵੱਲੋਂ ਭੰਨੇ ਗਏ। ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਚੋਰ ਪੁਲਸ ਦੀ ਪਕੜ ਚ ਹੋਣਗੇ।

ਮੁਸਲਿਮ ਫਰੰਟ ਪੰਜਾਬ ਦੀ ਮੀਟਿੰਗ ਹੋਈ। 

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- 

ਮੁਸਲਿਮ ਫਰੰਟ ਪੰਜਾਬ ਦੀ ਅਹਿਮ ਮੀਟਿੰਗ ਰਵਿਦਾਸ ਧਰਮਸ਼ਾਲਾ, ਮਹਿਲ ਕਲਾਂ ਜਿਲਾ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿਚ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸਰਾਜ ਮੋਫ਼ਰ ਨੇ ਕਿਹਾ ਕਿ ਮੁਸਲਿਮ ਫਰੰਟ ਪੰਜਾਬ ਮੰਗ ਕਰਦਾ ਹੈ ਕਿ ਪੰਜਾਬ ਵਕਫ ਬੋਰਡ ਵਿੱਚ ਜੋ ਮੌਜੂਦਾ ਸਰਕਾਰਾਂ ਵੱਲੋਂ ਮੈਂਬਰ ਲਾਏ ਜਾਂਦੇ ਹਨ ਉਹ ਪੰਜਾਬੀ ਮੂਲ ਨਿਵਾਸੀ ਹੀ ਹੋਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਵਕਤ ਵਿੱਚ ਪੰਜਾਬ ਵਕਫ ਬੋਰਡ ਦੇ ਮੈਂਬਰ ਲੋਕਤਾਂਤਰਿਕ ਪ੍ਰਣਾਲੀ ਰਾਹੀਂ ਚੁਣੇ ਜਾਣੇ ਚਾਹੀਦੇ ਹਨ ਤਾਂ ਕਿ ਹਰ ਜ਼ਿਲੇ ਨੂੰ ਆਵਦੀ ਨੁਮਾਇੰਦਗੀ ਮਿਲ ਸਕੇ। ਅੱਜ ਮੁਸਲਿਮ ਫਰੰਟ ਪੰਜਾਬ ਸੱਭ ਪੰਜਾਬੀ ਮੂਲ ਨਿਵਾਸੀ ਮੁਸਲਮਾਨਾਂ ਵੀ ਸਾਂਝੀ ਆਵਾਜ਼ ਬਣ ਕੇ ਉਭਰ ਕੇ ਆਇਆ ਹੈ। ਸੂਬਾ ਸਕੱਤਰ ਸਰਫਰੋਜ ਅਲੀ ਨੇ ਦੱਸਿਆ ਕੀ ਇੱਕ ਲੜੀ ਦੇ ਤਹਿਤ ਹਰ ਜ਼ਿਲੇ ਵਿੱਚ ਮੀਟਿੰਗ ਰੱਖੀਆਂ ਜਾ ਰਹੀਆਂ ਹਨ ਤੇ ਜ਼ਿਲ੍ਹਾ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਮੁਸਲਮਾਨ ਦੇ ਹੱਕ ਦੀ ਲੜ੍ਹਾਈ ਲਈ ਸੰਘਰਸ਼ ਕਰਨ ਲਈ ਤਿਆਰ ਹਨ। ਮੁਸਲਿਮ ਫ਼ਰੰਟ ਪੰਜਾਬ ਜ਼ਿਲ੍ਹਾ ਬਰਨਾਲਾ ਦੀ 21 ਮੈਂਬਰ ਕਮੇਟੀ ਦੀ ਚੋਣ 12 ਅਗਸਤ 2020 (ਦਿਨ ਬੱਧਵਾਰ) ਨੂੰ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ ਜਿਸ ਵਿੱਚ ਜਨਾਬ ਗੁਰਮੇਲ ਖਾਨ ਭੱਠਲ ਨੂੰ ਚੇਅਰਮੈਨ ਜਨਾਬ ਮੁਹਮਦ ਅਨਸ ਹੰਸਾ ਬਰਨਾਲਾ ਨੂੰ ਪ੍ਰਧਾਨ, ਜਨਾਬ ਹਮੀਦ ਮੁਹੰਮਦ ਚੁਹਾਣਕੇ ਨੂੰ ਸੀਨੀਅਰ ਮੀਤ ਪ੍ਰਧਾਨ , ਜਨਾਬ ਡਾ.ਇਕਬਾਲ ਮੁਹੰਮਦ ਮੌੜ ਨਾਭਾ ਨੂੰ ਜਨਰਲ।ਸਕੱੱਤਰ,ਸਹਾਇਕ ਜਨਰਲ ਸਕੱਤਰ ਜਨਾਬ ਡਾ.ਕੇਸਰ ਖਾਨ ਮਹਿਲ ਕਲਾਂ,ਖਜਾਨਚੀ ਜਨਾਬ ਮੁਹੰਮਦ ਇਕਬਾਲ ਹੰਡਿਆਇਆ, ਸਹਾਇਕ ਖਜਾਨਚੀ ਜਨਾਬ ਬਿੰਦਰ ਖਾਨ ਧੋਲਾ,ਇੰਚਾਰਜ ਆਈ.ਟੀ. ਸੈੱਲ,ਜਨਾਬ ਡਾ.ਮੁਹੰਮਦ ਸਦੀਕ ਭੂਰੇ ਆਦਿ ਚੁਣੇ ਗਏ। ਇਸ ਮੀਟਿੰਗ ਵਿਚ ਸੂਬਾ ਖ਼ਜ਼ਾਨਚੀ ਨੂਰ ਮੁਹੰਮਦ, ਮੁੱਖ ਸਲਾਹਕਾਰ ਨਜ਼ੀਰ ਮੁਹੰਮਦ,ਐਡਵੋਕੇਟ ਕਰਮਜੀਤ ਖਾਨ ਲਹਿਰਾਗਾਗਾ, ਮੁਹਮਦ ਅਨਸ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੇਟੀ ਕਿਰਨਜੀਤ ਕੌਰ ਦੀ 24ਵੀਂ ਬਰਸੀ ਤੇ  ਸ਼ਰਧਾਂਜਲੀ ਦਿਤੀ ਗਈ। ਚੁਣੇ ਗਏ ਜ਼ਿਲ੍ਹਾ ਮੀਤ ਪ੍ਰਧਾਨ ਅਬਦੁਲ ਹਮੀਦ ਨੇ ਸੂਬਾ ਪ੍ਰਧਾਨ ਹੰਸਰਾਜ ਮੋਫਰ, ਸੂਬਾ ਸਕੱਤਰ ਸਰਫਰੋਜ਼ ਅਲੀ, ਸੂਬਾ ਖ਼ਜ਼ਾਨਚੀ ਨੂਰ ਮੁਹੰਮਦ ਅਤੇ ਸਲਾਹਕਾਰ ਨਜ਼ੀਰ ਮੁਹੰਮਦ ਦੀ ਮੌਜੂਦਗੀ ਵਿਚ ਮੁਸਲਿਮ ਫਰੰਟ ਪੰਜਾਬ ਦੀ ਅਗੁਵਾਹੀ ਬਰਨਾਲਾ ਜ਼ਿਲੇ ਵਿਚ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਕੀਨ ਦੁਆਇਆ।

ਕੈਪਟਨ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਅਕਾਲੀ ਦਲ ਵੱਲੋਂ ਪਿੰਡ ਪਿੰਡ ਰੋਸ ਪ੍ਰਦਰਸ਼ਨ

ਪੰਜਾਬ ਦੇ ਲੋਕ 2022 ਦੀਆਂ ਚੋਣਾਂ ਚ ਕੈਪਟਨ ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲੇ-ਸੰਤ ਘੁੰਨਸ

ਮਹਿਲ ਕਲਾਂ /ਬਰਨਾਲਾ-ਅਗਸਤ 2020  (ਗੁਰਸੇਵਕ ਸਿੰਘ ਸੋਹੀ)-ਪੰਜਾਬ ਅੰਦਰ ਲੋਕਾਂ ਨਾਲ ਕੀਤੀ ਵੱਡੀ ਧੋਖੇਬਾਜ਼ੀ ਤਹਿਤ ਸੱਤਾ ਚ ਆਈ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਕੀਤੇ ਵਾਅਦਿਆਂ ਤੋਂ ਮੁਨਕਰ ਦੇ ਮਾਮਲੇ ਖਿਲਾਫ ਅਵਾਜ਼ ਬੁਲੰਦ ਕੀਤੀ ਗਈ ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬ ਦੇ ਕੋਮੀ ਆਗੂ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨੇ ਸਥਾਨਕ ਕਸਬੇ ਚ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਹੇਠ ਕੀਤੇ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਦਾ ਕੱਟੇ ਜਾਣਾਂ ਸਰਕਾਰ ਵੱਲੋਂ ਗਰੀਬਾ ਨੂੰ ਦਿੱਤੇ ਜਾ ਰਹੇ ਰਾਸ਼ਨ ਵਿੱਚ ਕਾਣੀਵੰਡ ਵਿਤਕਰਾ, ਤੇਲ ਦੀਆਂ ਵਧੀਆ ਕੀਮਤਾਂ ਖਿਲਾਫ ਅਵਾਜ਼ ਉਠਾਈ ਜਾਵੇਗੀ ਤਾਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਬਾਰੇ ਜਾਗਰੂਤ ਕਰਕੇ ਉਨ੍ਹਾਂ ਖਿਲਾਫ਼ ਲੜਾਈ ਲੜੀ ਜਾਵੇ। ਇਸੇ ਤਰ੍ਹਾਂ ਹੀ ਸਰਕਲ ਗਹਿਲ ਦੇ ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ ਰਾਏਸਰ, ਸਰਕਲ ਠੁੱਲੀਵਾਲ ਦੇ ਗੁਰਦੀਪ ਸਿੰਘ ਛਾਪਾ ,ਸਰਕਲ ਟੱਲੇਵਾਲ ਦੇ ਬਲਰਾਜ ਸਿੰਘ ਕਾਕਾ ਅਤੇ ਸਰਕਲ ਸੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਜੇਕਰ ਕੋਈ ਲੜਾਈ ਲੜੀ ਹੈ ਉਹ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਨੇ ਲੜੀ ਹੈ । ਇਸ ਸਮੇਂ ਪਾਰਟੀ ਦੇ ਆਗੂ ਗੁਰਦੀਪ ਸਿੰਘ ਟੀਵਾਣਾ ਨੇ ਆਏ ਪਾਰਟੀ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਰਾਜ ਸਿੰਘ ਰਾਜੂ ਮੋੜ, ਹਰਮਨ ਸਿੰਘ ਟੀਵਾਣਾ, ਅਰਸ਼ਦੀਪ ਸਿੰਘ ਢੀਂਡਸਾ, ਰਣਜੀਤ ਸਿੰਘ ਨੰਬਰਦਾਰ, ਮੱਘਰ ਸਿੰਘ, ਸੁਖਵਿੰਦਰ ਸਿੰਘ ਸਹਿਜੜਾ, ਬਿੱਟੂ ਮੋੜ ਮਹਿਲ ਕਲਾਂ, ਗੁਰਪ੍ਰੀਤ ਸਿੰਘ ਬੈਨੀਪਾਲ, ਕਰਨ ਬੈਨੀਪਾਲ, ਸੁਰਜੀਤ ਸਿੰਘ, ਮੱਘਰ ਸਿੰਘ, ਸਾਬਕਾ ਸਰਪੰਚ ਸੂਬੇਦਾਰ ਗੋਪਾਲ ਸਿੰਘ, ਹਰਮੀਤ ਸਿੰਘ, ਬਹਾਦਰ ਸਿੰਘ, ਬਲੌਰ ਸਿੰਘ, ਜਸਵੀਰ ਕੌਰ, ਨਾਜਰ ਸਿੰਘ, ਕੇਵਲ ਸਿੰਘ, ਮਹਿੰਦਰ ਕੌਰ ਰਾਏਸਰ, ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਦਰਸਨ ਸਿੰਘ ਰਾਣੂੰ, ਡਾ ਕਰਮਜੀਤ ਸਿੰਘ, ਇਸਤਰੀ ਅਕਾਲੀ ਆਗੂ ਪਰਮਜੀਤ ਕੌਰ ਹਮੀਦੀ,ਸਾਬਕਾ ਸਰਪੰਚ ਜਗਰੂਪ ਸਿੰਘ ਮਾਂਗੇਵਾਲ, ਸਾਬਕਾ ਪੰਚ ਸੁਖਪਾਲ ਸਿੰਘ ਅਤੇ ਗੁਰਚਰਨ ਸਿੰਘ ਛਾਪਾ ਸਮੇਤ ਵਣਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੌਕਡਾਉਨ ਦੌਰਾਨ ਗਰੀਬਾਂ ਲਈ ਬਣੇ ਮਸੀਹਿਆਂ ਦਾ ਟਰਾਫ਼ੀਆਂ ਅਤੇ ਗਲਾਂ ਵਿੱਚ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ

   ਮਹਿਲ ਕਲਾਂ /ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)-

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਪਰਿਵਾਰਾਂ ਤੇ ਪੁੰਨ ਦਾਨ ਕਰਨ ਦੀ ਮਿਹਰ ਕੀਤੀ ਹੈ ਉਨ੍ਹਾਂ ਨੇ ਕਰੋਨਾ ਵਾਇਰਸ ਦੀ ਨਾ ਮੁਰਾਦ ਬਿਮਾਰੀ ਦੇ ਚੱਲਦਿਆਂ ਅਤੇ ਲੌਕਡਾਉਨ ਲੱਗਣ ਕਾਰਨ ਜਿੰਨ੍ਹਾਂ ਗਰੀਬ ਮਜ਼ਦੂਰਾਂ ਦੇ ਘਰ ਚੁੱਲ੍ਹੇ ਦੀ ਅੱਗ ਠੰਢੀ ਪੈ ਗਈ ਸੀ। ਇਤਿਹਾਸ ਗਵਾਹ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਪੁੰਨ ਦਾਨ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ (ਬਰਨਾਲਾ) ਜ਼ਿਲੇ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਵੱਧ ਚੜ੍ਹ ਕੇ ਦਾਨ ਕਰਨ ਵਾਲੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਮੱਖਣ ਸਿੰਘ ਆਸਟਰੇਲੀਆ :- ਮਾਤਾ ਹਰਬੰਸ ਕੌਰ, ਰਾਜਵੀਰ ਸਿੰਘ ਰਾਜੂ ਮਨੀਲਾ :-ਮਾਤਾ ਗਿਆਨ ਕੌਰ, ਬੈਂਕ ਮੈਨੇਜਰ ਅਜਮੇਰ ਸਿੰਘ ਜੌਹਲ ਵੱਲੋਂ ਪਿੰਡ ਵਿੱਚ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਕੀਤੀ ਗਈ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕੋਈ ਵੀ ਪਰਿਵਾਰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਇਨ੍ਹਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਦੇਖਦਿਆਂ ਪਿੰਡ ਦੀ ਗੁਰਦੁਆਰਾ ਕਮੇਟੀ ਨੇ ਟਰਾਫੀਆਂ ਅਤੇ ਗਲਾਂ ਵਿੱਚ ਸਿਰੋਪੇ ਪਾ ਕੇ ਉਨਾਂ ਨੂੰ ਸਨਮਾਨਿਤ ਕੀਤਾ। ਗੁਰੂ ਘਰ ਦੇ ਵਜ਼ੀਰ ਗਿਆਨੀ ਹਾਕਮ ਸਿੰਘ ਦੀਵਾਨਾ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਾਨੂੰ ਆਪਣਾ ਦਸਵੰਧ ਕੱਢ ਕੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਔਖੇ ਸਮੇਂ ਅੱਗੇ ਆਉਣਾ ਚਾਹੀਦਾ ਹੈ। ਇਸ ਪਿੰਡ ਵਿੱਚ ਤਿੰਨ ਪਰਿਵਾਰਾਂ ਨੇ ਲੋੜਵੰਦ ਅਤੇ ਗ਼ਰੀਬ ਲੋਕਾਂ ਨੂੰ ਘਰ ਘਰ ਜਾ ਕੇ ਮਦਦ ਕੀਤੀ ਜਾ ਰਹੀ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੱਖਣ ਸਿੰਘ ਆਸਟਰੇਲੀਆ ਨੇ ਕਿਹਾ ਕਿ ਪਿੰਡ ਸੋਹੀਆਂ ਦੇ ਲੋੜਵੰਦ ਗ਼ਰੀਬ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਅਤੇ ਕਰੋਨਾ ਦੇ ਖ਼ਤਰਿਆਂ ਤੋਂ ਸੁਚੇਤ ਰਹਿੰਦੇ ਹੋਏ ਸਿਸਟਮ ਅਤੇ ਗਰੀਬੀ ਦੇ ਸਤਾਏ ਲੋਕਾਂ ਦੀ ਮਦਦ ਲਈ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅਖੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਪਰਿਵਾਰਾਂ ਦਾ ਮਦਦ ਦੇਣ ਬਦਲੇ ਧੰਨਵਾਦ ਕੀਤਾ ।