You are here

ਯੁ.ਕੇ.

ਵਿਸਾਖੀ ਨੂੰ ਸਮਰਪਿਤ ਸਾਊਥਾਲ ਦੀ ਧਰਤੀ ਤੇ ਸੱਭਿਆਚਾਰਕ ਪ੍ਰੋਗਰਾਮ  

ਉੱਘੇ ਖੇਡ ਪ੍ਰਮੋਟਰ ਤੇ ਬਿਜ਼ਨਸਮੈਨ ਬਲਜੀਤ ਸਿੰਘ ਮੱਲ੍ਹੀ ਦੀ ਸਰਪ੍ਰਸਤੀ ਹੇਠ ਵਿਸਾਖੀ ਨੂੰ ਸਮਰਪਿਤ ਇੱਕ ਸੱਭਿਆਚਾਰਕ ਮਿਲਣੀ ਦਾ ਆਯੋਜਨ ਕੀਤਾ ਗਿਆ  

ਲੰਡਨ , 10 ਮਈ ( ਅਮਨਜੀਤ ਸਿੰਘ ਖਹਿਰਾ )  ਪੰਜਾਬ ਪੰਜਾਬੀਅਤ ਅਤੇ ਆਪਣੇ ਵਿਰਸੇ ਨੂੰ ਯਾਦ ਕਰਦਿਆਂ ਵਿਸਾਖੀ ਦੇ ਦਿਨ ਨੂੰ ਸਮਰਪਤ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ  । ਜਿਸ ਵਿੱਚ ਸਪੋਰਟਸ,ਸੰਗੀਤ , ਲੇਖਕ  ਅਤੇ ਬਿਜ਼ਨਸ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਉੱਘੇ ਖੇਡ ਪ੍ਰਮੋਟਰ ਸ ਬਲਜੀਤ ਸਿੰਘ ਮੱਲ੍ਹੀ ਜੋ ਕੇ ਇਕ ਮਸ਼ਹੂਰ ਬਿਜ਼ਨਸਮੈਨ ਵੀ ਹਨ ਦੀ ਸਰਪ੍ਰਸਤੀ ਹੇਠ ਮਨਾਏ ਗਏ ਇਸ ਮੇਲੇ ਵਿੱਚ ਪੰਜਾਬ ਦੀ ਧਰਤੀ ਤੋਂ ਪਹੁੰਚੇ ਲੇਖਕ ਮੰਗਲ ਹਠੂਰ , ਗਾਇਕ ਜੱਗੀ ਯੂਕੇ  , ਬਿੱਟੂ ਲਤਾਲਾ ਅਤੇ ਮਨਪ੍ਰੀਤ ਬੱਧਨੀ ਨੇ ਆਪੋ ਆਪਣੇ ਬੋਲਾਂ ਰਾਹੀਂ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਉਥੇ ਭੰਗੜੇ ਵਾਲੇ ਨੌਜਵਾਨਾਂ ਨੇ ਵੀ ਮੇਲੇ ਨੂੰ ਚਾਰ ਚੰਨ ਲਾਏ ।  ਅੱਜ ਦੇ ਇਨ੍ਹਾਂ ਪ੍ਰੋਗਰਾਮਾਂ ਵਿਚ ਉਚੇਚੇ ਤੌਰ ਤੇ ਭਾਗ ਲੈ ਰਹੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਨੇ ਆਪਣੇ ਭਾਸ਼ਨ ਦੌਰਾਨ ਦਰਸ਼ਕਾਂ ਨਾਲ ਗੁਰਦੁਆਰਾ ਸਾਹਿਬ ਅੰਦਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਜਿਨ੍ਹਾਂ ਬੱਚਿਆਂ ਕੋਲ ਕਾਗਜ਼ ਪੱਤਰ ਨਹੀਂ ਹਨ ਅਤੇ ਉਹ ਆਨੰਦ ਕਾਰਜ ਕਰਵਾਉਣਾ ਚਾਹੁੰਦੇ ਹਨ ਦੇ ਆਨੰਦ ਕਾਰਜ ਨਹੀਂ ਹੋ ਰਹੇ ਸਨ ਦਾ ਮਸਲਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਹੱਲ ਕਰ ਲਿਆ ਗਿਆ ਹੈ ਬਾਰੇ ਦੱਸਿਆ ਕੇ ਹੁਣ ਜੋ ਬੱਚੇ ਆਨੰਦ ਕਾਰਜ ਕਰਵਾਉਣਾ ਚਾਹੁੰਦੇ ਹਨ ਅੱਗੇ ਤੋਂ ਕਰਵਾ ਸਕਿਆ ਕਰਨਗੇ । ਉਨ੍ਹਾਂ ਦੀ ਗੱਲ ਸੁਣਦੇ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਿਆ  । ਉਨ੍ਹਾਂ ਅੱਗੇ ਗੱਲਬਾਤ ਕਰਦੇ ਆਪਣੀ ਜ਼ਿੰਮੇਵਾਰੀ ਅਤੇ ਆਪਣੀ ਡਿਊਟੀ ਨਿਭਾਉਂਦਿਆਂ ਫਿਰ ਹੋਏ ਲੋਕਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੰਦਰ ਆ ਰਹੀਆਂ ਵੋਟਾਂ ਲਈ ਵੱਧ ਤੋਂ ਵੱਧ ਮੈਂਬਰ ਬਣਨ ਦੀ ਬੇਨਤੀ ਵੀ ਕੀਤੀ । ਇਸ ਸਮੇਂ ਹੰਸਲੋ ਤੇ ਹੇਜ ਤੋਂ ਬਣੇ ਨਵੇਂ ਬਣੇ ਕੌਂਸਲਰ ਸਾਹਿਬਾਨ ,  ਖੇਡਾਂ ਅਤੇ ਸਮਾਜ ਵਿਚ ਨਾਮ ਰੱਖਣਾ ਬਿਜ਼ਨੈੱਸਮੈਨ,  ਵੇਲਜ਼ ਕਬੱਡੀ ਕਲੱਬ ਦੇ ਮੈਂਬਰ ਸਾਹਿਬਾਨ , ਸਾਊਥਾਲ ਕਬੱਡੀ ਕਲੱਬ ਦੇ ਮੈਂਬਰ ਸਾਹਿਬਾਨ  ਅਤੇ ਸਾਊਥਾਲ ਦੇ ਆਲੇ ਦੁਆਲੇ ਵਸੇ  ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਅੰਤ ਵਿਚ ਸ ਬਲਜੀਤ ਸਿੰਘ ਮੱਲ੍ਹੀ ਨੇ ਆਏ ਸਾਰੇ ਹੀ ਪਿਆਰਿਆ ਸਤਿਕਾਰਿਆ ਦਾ ਧੰਨਵਾਦ ਕੀਤਾ ।  

32 ਮੁਲਕਾਂ ਚ ਵਸਣ ਵਾਲੇ ਸਿੱਖਾਂ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ  

ਵਰਲਡ ਕੈਂਸਰ ਕੇਅਰ ਦੇ ਵਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਉਚੇਚੇ ਤੌਰ ਤੇ ਹਿੱਸਾ ਲਿਆ   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਬੜੀ ਸਤਿਕਾਰਤ ਤੇ ਪਿਆਰੀ ਸ਼ਖ਼ਸੀਅਤ ਮਿਲ ਕੇ ਵਧੀਆ ਲੱਗਿਆ  - ਧਾਲੀਵਾਲ  

ਲੰਡਨ, 5 ਮਈ (ਖਹਿਰਾ ) ਇਸ ਤਰ੍ਹਾਂ ਦਾ ਪਹਿਲੀ ਵਾਰ ਹੋਇਆ ਹੈ ਕਿ ਵਿਸ਼ਵ ਵਿੱਚ ਵਸਦੇ ਸਿੱਖਾਂ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਇਕ ਵਫ਼ਦ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ  । ਜਿਸ ਵਿੱਚ  ਉਚੇਚੇ ਤੌਰ ਤੇ ਪਹੁੰਚੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ  ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੈਂ ਮਹਿਸੂਸ ਕੀਤਾ ਕਿ ਭਾਰਤ ਦੇ ਪ੍ਰਧਾਨਮੰਤਰੀ ਵਿੱਚ ਸਿੱਖਾਂ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਹੈ । ਬਹੁਤ ਸਾਰੇ ਵਿਸ਼ਿਆਂ ਉਪਰ ਸਾਡੀ ਗੱਲਬਾਤ ਹੋਈ । ਪ੍ਰਧਾਨਮੰਤਰੀ ਨੇ ਸਾਡੀਆਂ ਗੱਲਾਂ ਦਾ ਵਧੀਆ ਰਿਸਪਾਂਸ ਕੀਤਾ  । ਮੈਂ ਮਨੁੱਖਤਾ ਦੇ ਭਲੇ ਲਈ ਮੇਰੀ ਸੰਸਥਾ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਕੀਤੇ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ  ਕਿਉਂਕਿ ਪ੍ਰਧਾਨ ਮੰਤਰੀ ਮੇਰੀ ਸੰਸਥਾ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ । ਆਉਂਦੇ ਸਮੇਂ ਵਿੱਚ ਭਾਰਤ ਸਰਕਾਰ ਨਾਲ ਮਿਲ ਕੇ ਵੱਡੇ ਪੱਧਰ ਉੱਪਰ ਵਰਲਡ ਕੈਂਸਰ ਕੇਅਰ ਭਾਰਤ ਵਿਚ ਵੱਸਦੇ ਲੋਕਾਂ ਨੂੰ ਕੈਂਸਰ ਤੋਂ ਬਚਾਅ ਲਈ ਜਾਗਰੂਕ ਅਤੇ ਹੋਰ ਅਸੰਭਵ ਯਤਨ ਕਰੇਗੀ । ਮੈਂ ਧੰਨਵਾਦੀ ਹਾਂ ਦੁਨੀਆਂ ਵਿੱਚ ਵਸਣ ਵਾਲੇ ਮੇਰੇ ਉਨ੍ਹਾਂ ਸਾਰੇ ਹੀ ਸਾਥੀਆਂ ਦਾ ਜੋ ਮੇਰੇ ਨਾਲ ਵਫ਼ਦ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸਿੱਖੀ ਅਤੇ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ ਹੈ। ਮੈਂ ਧੰਨਵਾਦੀ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਨ੍ਹਾਂ ਨੇ ਖੁੱਲ੍ਹਾ ਸਮਾਂ ਦੇ ਕੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ  । 

 

ਰਾਗਵ ਚੱਡਾ ਵੱਲੋਂ ਕੀਤੀ ਬਿਆਨਬਾਜ਼ੀ ਪੰਜਾਬ ਅਤੇ ਸਿੱਖ ਵਿਰੋਧੀ ✍️ ਪਰਮਿੰਦਰ ਸਿੰਘ ਬਲ 

ਰਾਗਵ ਚੱਡਾ ਵੱਲੋਂ ਕੀਤੀ ਬਿਆਨਬਾਜ਼ੀ ਪੰਜਾਬ ਅਤੇ ਸਿੱਖ ਵਿਰੋਧੀ ਹੈ, ਗੈਰਜੁਮੇਵਾਰ , ਝੂਠਾਪਨ ਹੈ —-ਪੰਜਾਬ ਦੇ ਸਾਂਭੇ ਹਾਲਾਤ ਨੂੰ ਅੱਗ ਲਾਉਣ ਦੀ ਕੋਝੀ  ਸਾਜ਼ਿਸ਼ ਹੈ - ਪੰਜਾਬ ਵਿਰੋਧੀ ਤਾਕਤਾਂ ਦੀ ਕਠਪੁਤਲੀ ਬਣ ਰਹੇ ਜੈ ਚੰਦੀਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ—- ਅਮਰੀਕਨ ਰਫਰੰਡਮ ਆਗੂ ਪੰਨੂ ਨੇ ਇਕ ਬਿਆਨ ਦਾਗ਼ਿਆ ਕਿ 29 ਅਪ੍ਰੈਲ ਨੂੰ ਹਰਿਆਣਾ ਵਿਖੇ ਡੀ ਸੀ ਦਫ਼ਤਰਾਂ ਤੇ ਖਾਲਿਸਤਾਨੀ ਝੰਡੇ ਚਾੜੇ ਜਾਣ । ਇਸ ਦੀ ਭਾਖਿਆ ਕਰਨ ਦੀ ਲੋੜ ਸੀ ਕਿ ਅਜਿਹਾ ਬਿਆਨ ਇਕ ਸੱਦਾ ਦੀ ਤਰਾਂ ਗੁਆਡੀ ਮੁਲਕ ਦੀ ਕਿਸ ਨੀਅਤ ਦੀ ਤਸਵੀਰ ਹੈ । ਪੰਜਾਬ ਵਿਰੋਧੀ ਸਾਜ਼ਿਸ਼ ਅਧੀਨ ,ਸ਼ਿਵ ਸੈਨਾ ਦੇ ਟੋਲੇ ਨੇ ਕਿਹਾ ਕਿ ਖਾਲਿਸਤਾਨ ਵਿਰੁੱਧ ਮੁਜ਼ਾਹਰਾ ਕਰਨਗੇ , ਜਗਤਾਰ ਸਿੰਘ ਹਵਾਰੇ ਅਤੇ ਭਿੰਡਰਾਂਵਾਲੇ ਦੇ ਪੁਤਲੇ ਸਾੜਨਗੇ ।ਸਿੱਖ ਜਥੇਬੰਦੀਆਂ ਨੇ ਡੀ ਸੀ ਦਫ਼ਤਰ ਨੂੰ ਮੈਮੋਰੰਡਮ ਦੇ ਕੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਸ਼ਿਵ ਸੈਨਾ ਨੂੰ ਰੋਕੇ ਕਿ ਉਹ ਪੰਨੂ ਜਿਹੇ ਜੈ ਚੰਦੀਏ ਦੀ ਸਾਜ਼ਿਸ਼ ਵਿੱਚ ਭਾਈਵਾਲ਼ ਬਿਲਕੁਲ ਨਾ ਬਣਨ । ਪੰਜਾਬ ਨਾਲ ਦੁਸ਼ਮਣੀ ਨਾ ਕਰਨ । ਹਾਲਾਤ ਨੂੰ ਖਰਾਬ ਨਾ ਕਰਨ । ਪੰਜਾਬ ਸਰਕਾਰ ਨੇ ਇਸ ਨੂੰ ਰੋਕਿਆ ਨਹੀਂ , ਜਿਸ ਸਿੱਟੇ ਪਟਿਆਲ਼ੇ ਵਿੱਚ ਹਾਲਾਤ ਵਿਗੜੇ , ਪੁਲਿਸ ਨੂੰ ਕਾਰਵਾਈ ਕਰਨੀ ਪਈ । ਪਰ ਜੋ ਗੁਮਰਾਹ ਕੁਨ ਗੱਲ ਰਾਗਿਵ ਚੱਡਾ ਨੇ ਇਹ ਕਹੀ ਕਿ ਇਹ ਝਗੜਾ ਸ਼ਿਵ ਸੈਨਾ ,ਕਾਂਗਰਸ ਅਤੇ ਅਕਾਲੀਆਂ ਵਿਚਾਲੇ ਹੋਇਆ । ਕਿਤਨਾ ਵਡਾ ਝੂਠ ਜਦ ਕਿ ਨਾ ਕਾਂਗਰਸੀਆਂ ਅਤੇ ਨਾ ਹੀ ਅਕਾਲੀਆਂ ਨੇ ਇਸ ਬਾਰੇ ਕੁਝ ਬੋਲਿਆ , ਨਾ ਹੀ ਕੋਈ ਪ੍ਰਤਿਕਰਮ ਦਿੱਤਾ । ਸੱਚ ਤਾਂ ਇਹ ਹੈ ਕਿ ਡੀ ਸੀ ਨੂੰ ਸਿੱਖ ਜਥੇਬੰਦੀਆਂ ਦੇ ਮੈਮੋਰੰਡਮ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਸੁੱਤੀ ਰਹੀ ਅਤੇ ਪਟਿਆਲੇ ਵਿੱਚ ਇਹ ਫ਼ਸਾਦ ਨੂੰ ਖੁਦ ਹੀ ਜਨਮ ਦਿੱਤਾ । ਇਹ ਕਿਹੜੀ ਸਾਂਝ  ਜਾਂ ਸਾਜ਼ਿਸ਼ ਅਧੀਨ ਮਿਸਟਰ ਚੱਡਾ ਨੇ ਪਤਵੰਤ ਪੰਨੂ ਦੇ ਬਿਆਨ ਅਤੇ ਉਸ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ । ਕੀ ਪੰਨੂ ਨਾਲ ਚੱਢਾ ਜੀ ਕੋਈ ਸਾਂਝ ਰੱਖਦੇ ਹਨ  , ਜੋ ਉਸ ਦੇ ਨਾਮ ਦਾ ਜ਼ਿਕਰ ਕਰਨੋਂ ਮੁਨਕਰ ਹਨ । ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਕ ਨਵੀਂ ਚੰਗੀ ਆਸ ਲਈ ਚੁਣਿਆ ਹੈ । ਪਰ ਜੇ ਸਰਕਾਰ ਦਾ ਰਵੱਈਆ ਉਪਰੋਕਤ ਬੀਤੇ ਅਨੁਸਾਰ ਰਿਹਾ ਤਾਂ ਲੋਕ ਜ਼ਰੂਰ ਜਾਣ ਜਾਣਗੇ ਕਿ ਉਹਨਾਂ ਨਾਲ ਧੋਖਾ ਹੋ ਰਿਹਾ ਹੈ । ਪੰਜਾਬ ਨੂੰ ਅੱਜ ਤੱਕ ਸਾਜ਼ਿਸ਼ਾਂ ਨੇ ਲੁੱਟਿਆ ਅਤੇ ਬਰਬਾਦ ਕੀਤਾ ਹੈ । ਪੰਜਾਬ ਬਾਰੇ ਕਿਸੇ ਵੀ ਹਾਲਾਤ ਬਾਰੇ ਬਿਆਨ ਦੇਣਾ ਮੁੱਖ ਮੰਤਰੀ ਦਾ ਮੁੱਖ ਫ਼ਰਜ਼ ਹੈ । ਚੁਣੇ ਗਏ ਨੁਮਾਇੰਦੇ ਹੀ ਇਸ ਦੀ ਨੁਮਾਇੰਦਗੀ ਕਰਨ ਤਾਂ ਪੰਜਾਬ ਦਾ ਭੱਲਾ ਹੋ ਸਕੇਗਾ । ਜੋ ਲੋਕ ਜਾਂ ਸਵੈ ਸੱਜੇ ਵਿਅਕਤੀ, ਜਿਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਨਹੀਂ , ਉਹ ਖਾਹ ਮਖਾਹ ਪੰਜਾਬ ਦੇ ਲੋਕਾਂ ਬਾਰੇ ਬੇਬੁਨਿਆਦ ਬਿਆਨਬਾਜ਼ੀ ਕਰਕੇ ਹਾਲਾਤ ਨੂੰ ਸਹੀ ਰੱਖਣ ਨਾਲ਼ੋਂ ਵਿਗਾੜ ਪੈਦਾ ਕਰ ਰਹੇ ਹਨ । ——ਪਰਮਿੰਦਰ ਸਿੰਘ ਬਲ । ਪ੍ਰਧਾਨ ਸਿਖ ਫੈਡਰੇਸ਼ਨ ਯੂ ਕੇ ।

ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ ਕੁਲਵੰਤ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ  

ਲੰਡਨ , 29 ਅਪ੍ਰੈਲ ( ਖਹਿਰਾ)   ਮਨੁੱਖਤਾ ਦੇ ਲਈ ਕੰਮ ਕਰਨ ਵਾਲੀ ਸੰਸਥਾ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ  ਕੁਲਵੰਤ ਸਿੰਘ ਧਾਲੀਵਾਲ ਅੱਜ ਦਿੱਲੀ ਲਈ ਰਵਾਨਾ ਹੋਏ । ਦਿੱਲੀ ਨੂੰ ਰਵਾਨਾ ਹੋਣ ਸਮੇਂ  ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ  ਕੇ ਪੰਜਾਬ ਅਤੇ ਭਾਰਤ ਵਿੱਚ  ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਮਨੁੱਖਤਾ ਨੂੰ ਬਚਾਉਣ ਲਈ  ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਸਮਾਂ ਤੈਅ ਹੋ ਗਿਆ ਹੈ  ਅਤੇ  ਬਾਕੀ ਗੱਲਬਾਤ ਉਹ ਮੁਲਾਕਾਤ ਤੋਂ ਬਾਅਦ ਹੀ ਸਾਂਝੀ ਕਰਨਗੇ  । ਪ੍ਰਧਾਨਮੰਤਰੀ ਨਾਲ ਕਿਸ ਤਰ੍ਹਾਂ ਕੈਂਸਰ ਤੋਂ  ਭਾਰਤ ਵਾਸੀਆਂ ਨੂੰ ਬਚਾਇਆ ਜਾ ਸਕਦਾ ਹੈ ਉਸ ਵਿਸ਼ੇ ਉਤੇ ਗੱਲਬਾਤ ਹੋਵੇਗੀ  ।  ਉਨ੍ਹਾਂ ਅੱਗੇ ਆਖਿਆ ਕਿ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ  ਜੇਕਰ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੇ ਸਹੀ ਸਿੱਟੇ ਨਿਕਲਦੇ ਹਨ ਤਾਂ ਸਰਕਾਰ ਦੇ ਨਾਲ ਮਿਲ ਕੇ ਕੈਂਸਰ ਨੂੰ ਰੋਕਣ ਵਿਚ ਇਕ ਵੱਡਾ ਉਪਰਾਲਾ ਸ਼ੁਰੂ ਕੀਤਾ ਜਾਵੇਗਾ  । 

ਪੰਜਾਬ ਦੇ ਸਿਰ ਕਰਜ਼ ਨੂੰ ਉਤਾਰਨ ਲਈ ਪ੍ਰਵਾਸੀ ਪੰਜਾਬੀ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣਗੇ - ਹਰਪ੍ਰੀਤ ਹੈਰੀ ਆਪ ਯੂ ਕੇ

ਪੰਜਾਬ ਸਰਕਾਰ ਵਿੱਤੀ ਸੰਕਟ ਚੋਂ ਨਿਕਲਣ ਲਈ ਪ੍ਰਵਾਸੀ  

ਪੰਜਾਬੀ ਭਾਈਚਾਰੇ ਪੂਰਾ ਸਾਥ ਲਾਵੇਗੀ - ਵਿਧਾਇਕ ਬਲਕਾਰ ਸਿੰਘ ਕਰਤਾਰਪੁਰ 

ਹਲਕਾ ਵਿਧਾਇਕ ਬਲਕਾਰ ਸਿੰਘ ਦਾ ਇੰਡੀਅਨ ਕਲਚਰਲ ਐਸੋਸੀਏਸ਼ਨ ਵੱਲੋਂ ਕੀਤਾ ਨਿੱਘਾ ਸਵਾਗਤ

ਕਰਤਾਰਪੁਰ, 21 ਅਪ੍ਰੈਲ ( ਜਨ ਸ਼ਕਤੀ ਨਿੳੂਜ਼ ਬਿਊਰੋ) ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੂਰਨ ਬਹੁਮਤ ਨ‍ਾਲ ਸਰਕਾਰ ਬਨਾਉਣ ਦੌਰਾਨ ਕਰਤਾਰਪੁਰ ਵਿੱਚ ਵੀ ਪਹਿਲੀ ਵਾਰ ਅਕਾਲੀ ਦਲ ਅਤੇ ਕਾਂਗਰਸ  ਪਾਰਟੀ ਤੋਂ ਅੱਕੇ ਹੋਏ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ  ਸ. ਬਲਕਾਰ ਸਿੰਘ ਦੇ ਸਿਰ ਜਿੱਤ  ਦਾ ਸਿਹਰਾ ਸਜਾਇਆ ਜਿਸ ਦੇ ਚਲਦਿਆਂ ਪਿਛਲੇ 37 ਸਾਲਾਂ ਤੋਂ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾਂਦੇ ਲੋਕ ਕਲਾਵਾਂ ਦੇ ਮੇਲੇ ਦੀ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ ਕਰਤਾਰਪੁਰ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਵੱਲੋਂ ਆਪਣੇ ਫਾਰਮ ਹਾਊਸ ਤੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਸ਼ੱਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੇ ਸ. ਬਲਕਾਰ ਸਿੰਘ ਦਾ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਯੂਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ, ਆਪ ਦੇ ਯੂਕੇ ਤੋ ਸਪੋਕਸਪਰਸਨ ਹਰਜੀਤ ਸਿੰਘ ਵਿਰਕ, ਨਵਦੀਪ ਕੌਰ ਢਿੱਲੋਂ ਯੂ ਕੇ, ਅਮਰਜੀਤ ਕੌਰ ਢਿੱਲੋਂ, ਹਰੀਸ਼ ਕੁਮਾਰ, ਸੁੱਖਾ ਸਰਪੰਚ, ਭੁਪਿੰਦਰ ਸਿੰਘ ਮਾਹੀ, ਅਨਿਲ ਵਰਮਾ, ਕੇਸ਼ਵ ਭਾਰਦਵਾਜ, ਅੰਕਿਤ ਭਾਰਦਵਾਜ, ਸ਼ਿਤਾਂਸ਼ੂ ਜੋਸ਼ੀ, ਗੁਰਦੀਪ ਸਿੰਘ ਮਿੰਟੂ, ਮਿੰਟੂ ਪੱਤੜ ਆਦਿ ਵੱਲੋਂ ਨਿੱਘਾ ਸਵਾਗਤ ਕੀਤਾ ਗਿਆਇਸ ਮੌਕੇ ਪ੍ਰੋ. ਜੇ ਰਿਆਜ਼, ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਅਤੇ ਪ੍ਰੋ. ਰਵੀ ਦਾਰਾ ਡਿਪਟੀਡਾਇਰੈਕਟਰ ਗੁਰਦਾਸਪੁਰ ਵੱਲੋ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਇਸ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਐਸ ਪੀ ਸ. ਪਿਰਥੀਪਾਲ ਸਿੰਘ, ਮਸ਼ਹੂਰ ਡਾਇਰੈਕਟਰ ਸ਼੍ਰੀ ਰਜਿੰਦਰ ਕਸ਼ਅਪ, ਡਿੱਕੀ ਵਾਲੀਆ ਜਲੰਧਰ ਦਾ ਵੀ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸਦੋਰਾਨ ਸ. ਬਲਕਾਰ ਸਿੰਘ ਨੇ ਇਸ ਸਨਮਾਨ ਸਮਾਰੋਹ ਵਿੱਚ ਮਿਲੇ ਇਸ ਸਨਮਾਨ ਲਈ ਐਸੋਸੀਏਸ਼ਨ ਦੇ ਪ੍ਰਧਾਨ ਸ. ਕਰਮਪਾਲ ਸਿੰਘ ਢਿੱਲੋਂ ਅਤੇ ਸਾਰੀਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸਵਾਸ਼ ਆਪ ਸਭ ਨੇ ਮੇਰੇ ਤੇ ਕੀਤਾ ਹੈ ਮੈਂ ਉਸ ਤੇ ਹਮੇਸ਼ਾ ਖਰਾ ਉਤਰਾਂਗਾ ਅਤੇ ਕਰਤਾਰਪੁਰ ਹਲਕੇ ਦੀਤਰੱਕੀ ਲਈ ਕੋਈ ਕਸਰ ਨਹੀਂ ਛੱਡਾਂਗਾ ਅਤੇ ਪੰਜਾਬ ਸਰਕਾਰ ਵਿੱਤੀ ਸੰਕਟ ਚੋਂ ਨਿਕਲਣ ਲਈ ਪ੍ਰਵਾਸੀ ਪੰਜਾਬੀ ਭਾਈਚਾਰੇ ਦਾ ਪੂਰਾ ਸਾਥ ਲਾਵੇਗੀ । ਇਸ ਦੌਰਾਨ ਆਮ ਆਦਮੀ ਪਾਰਟੀ ਯੂਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ ਨੇ ਕਿਹਾ ਕਿ ਪੰਜਾਬ ਦੇ ਸਿਰ ਕਰਜ਼ ਨੂੰਉਤਾਰਨ ਲਈ ਪ੍ਰਵਾਸੀ ਪੰਜਾਬੀ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣਗੇ , ਅਤੇ ਜੇਕਰ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਅਾਂ ਦੀ ਮਦਦ ਵਿੱਤੀ ਸੰਕਟ ਵਿੱਚੋਨਿਕਲਣ ਲੲੀ ਮੰਗਦੀ ਹੈ ਤਾ ਸਮੂਹ ਪੰਜਾਬੀ ਖੁੱਲਦਿਲੀ ਨਾਲ ਯੋਗਦਾਨ ਕਰਨਗੇ , ੳੁਨ੍ਹਾਂ ਕਿਹਾ ਆਮ ਆਦਮੀ ਪਾਰਟੀ ਯੂ ਕੇ ਵੱਲੋਂ ਬੱਚਿਆਂ ਦੀ ਪੜ੍ਹਾਈਵਿੱਚ ਹਰ ਤਰਾਂ ਦੀ ਸਹਾਇਤਾ ਕਰਨ ਲਈ ਜਲਦ ਹੀ ਮੁਹਿੰਮ ਸ਼ੁਰੂ ਕਰਾਂਗੇ। ਆਪ ਯੂ ਕੇ ਦੇ ਸਪੋਕਸਪਰਸਨ ਹਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਾਡੀ ਟੀਮਪੰਜਾਬ ਦੇ ੳਨ੍ਹਾਂ ਵਿਧਾਨ ਸਭਾ ਖੇਤਰਾਂ ਦਾ ਮੁੱਢਲਾ ਢਾਚਾ ਮੁੱੜ ਮਜਬੂਤ ਕਰਨ ਵਿੱਚ ਪੂਰਾ ਸਹਿਯੋਗ ਦੇਵੇਗੀ , ਜਿੰਨਾਂ ਵਿਧਾਨ ਸਭਾ ਹਲਕਿਆ ਵਿੱਚ ਪਾਰਟੀ ਨੂੰਜਿੱਤ ਪ੍ਰਾਪਤ ਨਹੀ ਹੋਈ ਹੈ । ਇਸ ਮੌਕੇ ਆਪ ਟ੍ਰੇਡ ਵਿੰਗ ਪੰਜਾਬ ਦੇ ਜਨਰਲ ਸਕੱਤਰ ਚਰਨਜੀਤ ਪੂਰੇਵਾਲ, ਸੁਰਿੰਦਰ ਪਾਲ ਕੌਂਸਲਰ, ਗੁਰਪਾਲ ਸਿੰਘ ਮਾਂਗੇਕੀ, ਉਮੰਗ ਬੱਸੀ, ਜਸਵਿੰਦਰ ਬਬਲਾ, ਗਗਨ ਪੂਰੇਵਾਲ, ਸ਼ਿਵਾਏ ਛਾਬੜਾ, ਬਾਬਾ ਹਰਵਿੰਦਰ ਸਿੰਘ, ਪਾਲੀ ਸਿੰਘ, ਨਿੱਕਾ ਭੁੱਲਰ, ਤਜਿੰਦਰ ਮੱਲੀ, ਮਾਨਵ ਛਾਬੜਾ, ਮੰਗਾ ਆਦਿ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।

District Ludhiana wins 3 National Panchayat Awards

Deputy Commissioner congratulates all stakeholders

Ludhiana, April 21 (Jan shakti News Bureau) District Ludhiana has bagged 3 National Panchayat Awards 2022 announced by the Union Ministry of Panchayati Raj for improving delivery of services and public goods, outstanding contribution to socio-economic development and adopting child-friendly practices.

Under the Den Dayal Upadhyay Panchayat Sashaktikaran Puraskar (DDUPSP), block panchayat Machhiwara and gram panchayat of village Rohle has won the national award, while Nanaji Deshmukh Rashtriya Gaurav Gram Sabha Puraskar (NRGGSP) has been awarded to gram panchayat of village Chehlan.

Deputy Commissioner Ludhiana Surabhi Malik specially congratulated ADC (Rural Development) Amit Kumar Panchal, officials and all stakeholders for winning these national awards. She said that it was materialized only because of the team work of officials and all stakeholders.

Amit Kumar Panchal informed that on the occasion of National Panchayati Raj Day on April 24, 2022, a function is being organised at Gram Panchayat Pali, District Samba in Jammu & Kashmir, in which Prime Minister Narendra Modi would be the chief guest. He said that all the gram panchayats would join this function through web casting and even the awards would be presented online.

 

ਗੁਰੂ ਨਾਨਕ ਗੁਰਦੁਆਰਾ ਬੈੱਡਫੋਰਡ ਵਿਖੇ ਹੋਇਆ ਅੰਮ੍ਰਿਤ ਸੰਚਾਰ  

ਭਾਈ ਬਲਦੇਵ ਸਿੰਘ ਦੇ ਜਥੇ ਵੱਲੋਂ ਕੀਤਾ ਗਿਆ ਬਾਟਾ ਤਿਆਰ  

ਸੋਲ਼ਾਂ ਪ੍ਰਾਣੀ ਲੱਗੇ ਗੁਰੂ ਦੇ ਲੜ  

ਤਕਰੀਬਨ ਬਾਹੀਆਂ ਪ੍ਰਾਣੀਆਂ ਵੱਲੋਂ ਲਿਆ ਗਿਆ ਚੂਲਾ  

ਬੈੱਡਫੋਰਡ /ਇੰਗਲੈਂਡ, 18 ਅਪ੍ਰੈਲ ( ਖਹਿਰਾ)  ਗੁਰੂ ਨਾਨਕ ਗੁਰਦੁਆਰਾ ਸਾਹਿਬ ਬੈੱਡਫੋਰਡ ਦੇ ਪ੍ਰਬੰਧਕਾਂ ਦੇ ਯੋਗ ਯਤਨਾਂ ਸਦਕਾ  ਅੰਮ੍ਰਿਤ ਸੰਚਾਰ ਕੀਤਾ ਗਿਆ  ।  ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਤੇ ਸਮਾਗਮਾਂ ਵਿੱਚ ਵਾਟਾਂ ਤਿਆਰ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਭਾਈ ਬਲਦੇਵ ਸਿੰਘ ਦੇ ਜਥੇ ਨੇ ਇਸ ਸਾਰੇ ਕਾਰਜ ਦੀ ਸੇਵਾ ਨਿਭਾਈ  । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਦੁਆਰਾ ਸੋਲ਼ਾਂ ਪ੍ਰਾਣੀ ਵੱਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਆਪਣਾ ਜਨਮ ਸਫਲਾ ਕੀਤਾ । ਇਸ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮਾਂ ਦੌਰਾਨ ਤਕਰੀਬਨ ਬਾਈ ਪ੍ਰਾਣੀਆਂ ਵੱਲੋਂ ਚੂਲਾ ਪ੍ਰਾਪਤ ਕੀਤਾ ਗਿਆ । ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਲਰਾਜ ਸਿੰਘ ਰਾਏ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ ਗਿਆ ਅਤੇ ਭਾਈ ਬਲਦੇਵ ਸਿੰਘ ਦੇ ਜਥੇ ਦਾ ਧੰਨਵਾਦ ਕੀਤਾ ਅਤੇ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਨਵੇਂ ਜੀਵਨ ਦੀਆਂ ਮੁਬਾਰਕਬਾਦ ਦਿੱਤੀਆਂ ਗਈਆਂ । ਭਾਈ ਬਲਰਾਜ ਸਿੰਘ ਰਾਏ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਦੱਸਿਆ  ਇਹ ਬਹੁਤ ਹੀ ਲੰਮੇ ਸਮੇਂ ਤੋਂ ਬਾਅਦ ਗੁਰੂ ਨਾਨਕ ਗੁਰਦੁਆਰਾ ਸਾਹਿਬ ਬੈੱਡਫੋਰਡ  ਦੇ ਪ੍ਰਬੰਧਕਾਂ ਨੂੰ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਦੁਆਰਾ ਇਹ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਸੰਚਾਰ ਦਾ ਪ੍ਰੋਗਰਾਮ ਆਰਗੇਨਾਈਜ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਵੱਡੀ ਗਿਣਤੀ ਵਿੱਚ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਗੁਰੂ ਦੇ ਲੰਗਰਾਂ ਦੀਆਂ ਸੇਵਾਵਾਂ ਨਿਰੰਤਰ ਚੱਲੀਆਂ ।

 

ਡਾ ਕੁਲਵੰਤ ਸਿੰਘ ਧਾਲੀਵਾਲ ਦਾ ਹੋਵੇਗਾ ਮਦਰ ਟਰੇਸਾ ਐਵਾਰਡ ਨਾਲ ਸਨਮਾਨ  

ਦੋ ਦਹਾਕਿਆਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋ ਬਚਣ ਲਈ NRI ਭਰਾਵਾਂ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡ ਪਿੰਡ ਅਤੇ ਘਰ ਘਰ ਵਿੱਚ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ  

20 ਅਪ੍ਰੈਲ ਨੂੰ ਗੋਆ ਦੀ ਧਰਤੀ ਤੇ ਹੋਵੇਗਾ ਮਾਣ ਸਨਮਾਨ 

ਲੰਡਨ, 17 ਅਪ੍ਰੈਲ ( ਖਹਿਰਾ)  MotherTeresa ਕੁਲਵੰਤ ਸਿੰਘ ਧਾਲੀਵਾਲ ਜੀ ਹੋਣਗੇ ਮਦਰ ਟਰੇਸਾ ਅਵਾਰਡ ਨਾਲ ਸਨਮਾਨਿਤ । ਡਾ ਧਾਲੀਵਾਲ ਨੂੰ ਗੋਆ ਵਿਖੇ ਕੀਤਾ ਜਾਵੇਗਾ ਸਨਮਾਨਿਤ । Humanitarian Services ਮਨੁੱਖਤਾ ਦੀ ਸੇਵਾ ਲਈ ਪੂਰੀ ਦੁਨੀਆਂ ਵਿਚੋਂ ਚੁਣਿਆ ਗਿਆ ਇੱਕ ਹੀ ਨਾਮ । ਉੱਘੇ ਸਮਾਜ ਸੇਵੀ ਅਤੇ ਪੰਜਾਬੀਆਂ ਦੀ ਮਦਰ ਟਰੇਸਾ ਵਜੋਂ ਜਾਣੇ ਜਾਂਦੇ ਕੁਲਵੰਤ ਧਾਲੀਵਾਲ ਨੂੰ ਗੋਆ ਵਿਖੇ 20 ਅਪ੍ਰੈਲ ਨੂੰ ਮਦਰ ਟਰੇਸਾ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੁਲਵੰਤ ਧਾਲੀਵਾਲ ਦੀ ਚੋਣ ਉਨ੍ਹਾ ਵੱਲੋ ਚਲਾਈਆਂ ਜਾ ਰਹੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ ਹੈ। ਗੌਰਤਲਬ ਹੈ ਕਿ ਕੁਲਵੰਤ ਸਿੰਘ ਧਾਲੀਵਾਲ ਪਿਛਲੇ ਦੋ ਦਹਾਕਿਆਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਓ  ਲਈ ਕੰਮ ਕਰ ਰਹੇ ਹਨ। ਜਿਸ ਦੌਰਾਨ NRI ਭਰਾਵਾਂ ਨੂੰ Motivate ਕਰਕੇ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਕੈਂਸਰ ਤੋਂ ਬਚਾ ਲਈ ਕਈ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

 

 

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਮੁੱਖ ਐਨਆਰਆਈ ਮੁੱਦਿਆਂ 'ਤੇ ਚਰਚਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਲੰਡਨ/ਚੰਡੀਗੜ੍ਹ, 15 ਅਪ੍ਰੈਲ (ਖਹਿਰਾ) ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ (ਸਲੋਹ, ਯੂ.ਕੇ.) ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਦੀ ਇੱਕ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ, ਗੈਰ-ਨਿਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ: ਇੰਦਰਬੀਰ ਸਿੰਘ ਨਿੱਝਰ ਵਿਧਾਇਕ (ਅੰਮ੍ਰਿਤਸਰ ਦੱਖਣੀ) ਅਤੇ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਵੀ ਮੌਜੂਦ ਸਨ।
ਐਮਪੀ ਢੇਸੀ ਨੇ ਟਿੱਪਣੀ ਕੀਤੀ, “ਮੈਂ ਮਾਣਯੋਗ ਮੁੱਖ ਮੰਤਰੀ ਦਾ ਬਹੁਤ ਧੰਨਵਾਦੀ ਹਾਂ ਜਿਸ ਨਾਲ ਉਨ੍ਹਾਂ ਨੇ ਮੇਰਾ ਸੁਆਗਤ ਕੀਤਾ। ਉਨ੍ਹਾਂ, ਐਮ.ਪੀ ਚੱਢਾ ਅਤੇ ਵਿਧਾਇਕ ਨਿੱਝਰ ਨੇ ਪਿਆਰ ਨਾਲ ਆਪਣਾ ਕੀਮਤੀ ਸਮਾਂ ਦਿੱਤਾ, ਜਿਸ ਵਿੱਚ ਅਸੀਂ ਪ੍ਰਵਾਸੀ ਪੰਜਾਬੀ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ, ਜਿਨ੍ਹਾਂ ਵਿੱਚ ਜ਼ਮੀਨੀ ਵਿਵਾਦ ਦੇ ਕੇਸਾਂ, ਬਲੈਕਲਿਸਟ ਕੀਤੇ ਵਿਅਕਤੀਆਂ ਅਤੇ ਲੰਮੇ ਸਮੇਂ ਤੋਂ ਸਿਆਸੀ ਕੈਦੀਆਂ ਬਾਰੇ ਚਿੰਤਾਵਾਂ, ਅਤੇ ਬਿਹਤਰ ਕਾਨੂੰਨ ਅਤੇ ਪ੍ਰਵਾਸੀ ਭਾਰਤੀ ਸਿੱਧੇ ਨਿਵੇਸ਼ ਨੂੰ ਆਕਰਸ਼ਿਤ (ਘਟਾਉਣ ਦੀ ਬਜਾਏ) ਕਰਨ ਦੀਆਂ ਨੀਤੀਆਂ। ਅਸੀਂ ਵਧੇਰੇ ਸੰਪਰਕ ਰਾਹੀਂ ਕਾਰਗੋ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਉਣ ਦੇ ਮਹੱਤਵ 'ਤੇ ਵੀ ਚਰਚਾ ਕੀਤੀ, ਖਾਸ ਤੌਰ 'ਤੇ ਲੰਡਨ, ਬਰਮਿੰਘਮ ਅਤੇ ਵਿਦੇਸ਼ਾਂ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ।
ਢੇਸੀ ਨੇ ਅੱਗੇ ਦੱਸਿਆ, “ਡਾਇਸਪੋਰਾ ਸਪੱਸ਼ਟ ਤੌਰ 'ਤੇ ਆਪਣੀ ਵਿਰਾਸਤ ਦੀ ਧਰਤੀ ਨੂੰ ਵਧਦਾ-ਫੁੱਲਦਾ ਦੇਖਣਾ ਚਾਹੁੰਦੇ ਹਨ ਅਤੇ ਇਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਵਿਦੇਸ਼ ਦੌਰਿਆਂ ਤੋਂ ਮੁੱਖ ਮੰਤਰੀ ਦੇ ਵਿਆਪਕ ਗਿਆਨ ਦੇ ਮੱਦੇਨਜ਼ਰ, ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ, ਜਿਸ ਨਾਲ ਬਿਨਾਂ ਸ਼ੱਕ ਸਹਿਯੋਗ ਅਤੇ ਤਰੱਕੀ ਵਧੇਗੀ।"

UK MP Tanmanjeet Dhesi meets Punjab Chief Minister Bhagwant Mann to discuss key NRI issues

London /Chandigarh,15 April (Khaira) Tanmanjeet Singh Dhesi MP (Slough, UK) met today with the Punjab Chief Minister Bhagwant Mann at his official residence in Chandigarh. During their hour-long meeting, an array of issues pertaining to Non-Resident Indians were discussed. Present also were Raj Sabha MP Raghav Chadha, Dr Inderbir Singh Nijjar MLA (Amritsar South) and Dhesi’s father Jaspal Singh Dhesi.
MP Dhesi remarked, “I’m extremely grateful to the honourable Chief Minister for the warmth with which he received me. He, MP Chadha and MLA Nijjar kindly gave their valuable time, within which we were able to exchange views at length about matters affecting the Punjabi diaspora, including anxieties around land dispute cases, blacklisted individuals and long-standing political prisoners, and better laws and policies to attract (rather than decrease) NRI direct investment. We also discussed the importance of increasing cargo, trade and tourism through greater connectivity, especially daily direct flights from London, Birmingham and other cities abroad, to both Amritsar and Chandigarh.”
Dhesi further explained, “The diaspora obviously wants to see the land of their heritage flourish and contribute towards that. Given the CM’s extensive knowledge gained from visits abroad, he assured me that he would do his best to address these issues, which would undoubtedly lead to increased cooperation and progress.”

Vested interests can't suppress my voice against violation of human rights - Dhesi  

UK MP terms political statements as defamatory, ridiculous & baseless

London , April 14 ( Khaira) Member Parliament from UK Tanmanjeet Singh Dhesi on Thursday termed the political statements against him appeared in a section of media as ridiculous, unfounded, totally untrue and defamatory and this hullabaloo was created by handful individuals having vested interests whereas majority of populace in the world much too wise to fall for such lies and misinformation.
In a statement released here Tanmanjeet Singh Dhesi said “Such individuals have learnt nothing from the Indian farmers protest, when they tried to portray farmers and anyone who stood with them as anti-India terrorists and separatists. They have been busy trying to malign the likes of me for the past year by using similar tactics, because I dared to speak up for the human rights of farmers".
Heavily castigating the rumour-mills gossiping about his past UK MP Dhesi categorically said "As I addressed in the House of Commons, the two rupees a tweet by Twitter troll factory and the fake accounts will not be able to silence those of us who feel strongly about speaking up for truth and justice".
He emphasized that he have regularly spoken up for human rights of the marginalised around the world: including the Hindus and Christians of Sri Lanka, the Kashmiris, Palestinians, the Muslims of Myanmar and beyond. Dhesi underlined that "As a Sikh, that is what we are taught to do from a young age - stand up for yourself and the rights of others, working for the betterment of all".
He elucidated that the ridiculous and political statements reported in the media from the last year, including that I had made an anti-India speech at a '2020 rally' in London, are defamatory and unsubstantiated, adding he said that he had not attended any such rally. "There are some in Pakistan who had tried to portray me as being pro-India, while some hardliners in India are busy trying to say I am anti-India. I think the good people in both India and Pakistan are much too wise to fall for such lies and misinformation,” Dhesi said.

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਮੇਰੀ ਆਵਾਜ਼ ਨੂੰ ਸਵਾਰਥੀ ਹਿੱਤ ਨਹੀਂ ਦਬਾ ਸਕਦੇ - ਢੇਸੀ

ਯੂਕੇ ਦੇ ਐਮਪੀ ਨੇ ਕੁੱਝ ਸਿਆਸੀ ਬਿਆਨਾਂ ਨੂੰ ਅਪਮਾਨਜਨਕ ਤੇ ਬੇਬੁਨਿਆਦ ਕਰਾਰ ਦਿੱਤਾ

ਲੰਡਨ, 14 ਅਪ੍ਰੈਲ ( ਖਹਿਰਾ ) ਯੂ.ਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਮੀਡੀਆ ਦੇ ਇਕ ਹਿੱਸੇ ਵਿਚ ਆਪਣੇ ਖਿਲਾਫ ਛਪੇ ਸਿਆਸੀ ਬਿਆਨਾਂ ਨੂੰ ਹਾਸੋਹੀਣੇ, ਬਿਲਕੁਲ ਕੋਰਾ ਝੂਠ, ਬੇਬੁਨਿਆਦ ਅਤੇ ਅਪਮਾਨਜਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਜਿਸ਼ ਮੁੱਠੀ ਭਰ ਅਨਸਰਾਂ ਵਲੋਂ ਰਚੀ ਗਈ ਹੈ ਜਦਕਿ ਬਹੁਗਿਣਤੀ ਦੁਨੀਆਂ ਦੇ ਲੋਕ ਅਜਿਹੇ ਝੂਠ, ਥੋਥੀ ਅਤੇ ਗਲਤ ਜਾਣਕਾਰੀ ਨੂੰ ਨਕਾਰਨ ਲਈ ਬਹੁਤ ਜ਼ਿਆਦਾ ਬੁੱਧੀਮਾਨ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਅਜਿਹੇ ਗਿਣੇ-ਚੁਣੇ ਬੰਦਿਆਂ ਨੇ ਭਾਰਤੀ ਕਿਸਾਨਾਂ ਵੱਲੋਂ ਕੀਤੇ ਅੰਦੋਲਨ ਤੋਂ ਕੁਝ ਨਹੀਂ ਸਿੱਖਿਆ, ਜਦੋਂ ਅਜਿਹੇ ਕੱਚਘਰੜ ਲੋਕਾਂ ਨੇ ਕਿਸਾਨਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਖੜ੍ਹੇ ਕਿਸੇ ਵੀ ਵਿਅਕਤੀ ਨੂੰ ਭਾਰਤ ਵਿਰੋਧੀ, ਅੱਤਵਾਦੀ ਅਤੇ ਵੱਖਵਾਦੀ ਵਜੋਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਜਿਹੇ ਬੰਦੇ ਪਿਛਲੇ ਇੱਕ ਸਾਲ ਤੋਂ ਇਸੇ ਤਰ੍ਹਾਂ ਦੇ ਹੋਛੇ ਹੱਥਕੰਡੇ ਵਰਤ ਕੇ ਮੇਰੇ ਵਰਗੇ ਮਨੁੱਖੀ ਅਧਿਕਾਰ ਹਮਾਇਤੀ ਲੋਕਾਂ ਨੂੰ ਬਦਨਾਮ ਕਰਨ ਦੀ ਅਸਫਲ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ, ਕਿਉਂਕਿ ਮੈਂ ਕਿਸਾਨਾਂ ਦੇ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਲਈ ਬੋਲਣ ਦੀ ਹਿੰਮਤ ਕੀਤੀ ਸੀ।
ਆਪਣੇ ਅਤੀਤ ਬਾਰੇ ਗੱਪਾਂ ਰਾਹੀਂ ਅਫਵਾਹਾਂ ਫੈਲਾਉਣ ਦੀ ਸਖਤ ਨਿਖੇਧੀ ਕਰਦੇ ਹੋਏ ਯੂਕੇ ਦੇ ਸੰਸਦ ਮੈਂਬਰ ਢੇਸੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜਿਸ ਤਰਾਂ ਮੈਂ ਹਾਊਸ ਆਫ ਕਾਮਨਜ਼ ਵਿੱਚ ਸੰਬੋਧਨ ਕੀਤਾ ਹੈ ਤਾਂ 'ਟਵਿੱਟਰ ਟ੍ਰੋਲ ਫੈਕਟਰੀ' ਦੁਆਰਾ ਦੋ ਰੁਪਏ ਪ੍ਰਤੀ ਟਵੀਟ ਕਰਾਉਣ ਅਤੇ ਸ਼ੋਸ਼ਲ ਮੀਡੀਆ ਦੇ ਫਰਜ਼ੀ ਖਾਤੇ ਮੇਰੇ ਵਰਗੇ ਨਿਰਪੱਖ ਲੋਕਾਂ ਆਵਾਜ ਨੂੰ ਚੁੱਪ ਨਹੀਂ ਕਰਾ ਸਕਣਗੇ ਜੋ ਸੱਚਾਈ ਅਤੇ ਨਿਆਂ ਲਈ ਬੋਲਣ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ ਉਠਾਉਂਦੇ ਰਹਿਣਗੇ।
ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੇ ਦੁਨੀਆ ਭਰ ਵਿੱਚ ਹਾਸ਼ੀਏ 'ਤੇ ਪਏ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਲਗਾਤਾਰ ਮੁੱਦੇ ਉਠਾਏ ਹਨ ਜਿਸ ਵਿੱਚ ਸ਼੍ਰੀਲੰਕਾ ਦੇ ਹਿੰਦੂ ਅਤੇ ਈਸਾਈ, ਕਸ਼ਮੀਰੀ, ਫਲਸਤੀਨੀ, ਮਿਆਂਮਾਰ ਅਤੇ ਹੋਰ ਬਾਹਰੀ ਦੇਸ਼ਾਂ ਦੇ ਮੁਸਲਮਾਨ ਸ਼ਾਮਲ ਹਨ। ਢੇਸੀ ਨੇ ਸਪੱਸ਼ਟ ਕੀਤਾ ਕਿ ਇੱਕ ਸਿੱਖ ਹੋਣ ਦੇ ਨਾਤੇ, ਸਾਨੂੰ ਛੋਟੀ ਉਮਰ ਤੋਂ ਹੀ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਖੜੇ ਹੋਣਾ ਅਤੇ ਸਭ ਦੀ ਬਿਹਤਰੀ ਲਈ ਕੰਮ ਕਰਨਾ ਸਿਖਾਇਆ ਜਾਂਦਾ ਹੈ।
ਉਨਾਂ ਸਪੱਸ਼ਟ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਕੁੱਝ ਮੀਡੀਆ ਵਿੱਚ ਏਜੰਸੀਆਂ ਰਾਹੀਂ ਹਾਸੋਹੀਣੇ ਸਿਆਸੀ ਬਿਆਨ ਅਤੇ ਬੇਬੁਨਿਆਦ ਰਿਪੋਰਟਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ ਕਿ ਮੈਂ ਲੰਡਨ ਵਿਖੇ '2020 ਰੈਲੀ' ਵਿੱਚ ਭਾਰਤ ਵਿਰੋਧੀ ਭਾਸ਼ਣ ਦਿੱਤਾ ਸੀ ਜੋ ਕਿ ਸਰਾਸਰ ਅਪਮਾਨਜਨਕ ਅਤੇ ਬਿਲਕੁਲ ਝੂਠ ਹੈ ਕਿਉਂਕਿ ਮੈਂ ਅਜਿਹੀ ਕਿਸੇ ਰੈਲੀ ਵਿੱਚ ਸ਼ਾਮਲ ਹੀ ਨਹੀਂ ਹੋਇਆ।
ਢੇਸੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਕੁਝ ਅਜਿਹੇ ਸ਼ਖਸ਼ ਹਨ ਜਿਨ੍ਹਾਂ ਨੇ ਮੈਨੂੰ ਭਾਰਤ ਹਮਾਇਤੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਦੋਂ ਕਿ ਭਾਰਤ ਵਿੱਚ ਕੁਝ ਸੱਜੇ ਪੱਖੀ ਕੱਟੜਪੰਥੀ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ ਕਿ ਮੈਂ ਭਾਰਤ ਵਿਰੋਧੀ ਹਾਂ। ਉਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਬਹੁਤ ਜ਼ਿਆਦਾ ਬੁੱਧੀਮਾਨ ਤੇ ਚੰਗੇ ਲੋਕ ਹਨ ਜੋ ਅਜਿਹੇ ਕੋਰੇ ਝੂਠ ਅਤੇ ਮੂਲੋਂ ਗਲਤ ਜਾਣਕਾਰੀ ਵਿੱਚ ਫਸਣ ਵਾਲੇ ਨਹੀਂ ਹਨ।

 

ਸਿੱਖ ਚੈਨਲ ਵੱਲੋਂ 13ਵੀਂ ਵਰ੍ਹੇਗੰਢ ਤੇ ਵਿਸ਼ੇਸ਼ ਪ੍ਰੋਗ੍ਰਾਮ  

ਬਰਮਿੰਘਮ, 01 ਅਪ੍ਰੈਲ ( ਖਹਿਰਾ ) ਬਰਤਾਨੀਆ ਦੀ ਧਰਤੀ ਤੇ ਸਿੱਖਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸਭ ਤੋਂ ਪਹਿਲਾਂ ਹੋਂਦ ਵਿਚ ਆਇਆ ਸਿੱਖਾਂ ਕੌਮ ਦਾ ਆਪਣਾ ਚੈਨਲ  ਇਸ ਸਾਲ ਤੇਰਾਂ ਸਾਲ ਪੂਰੇ ਹੋਣ ਤੇ ਆਪਣੀ ਤੇਰ੍ਹਵੀਂ ਸਾਲਾਨਾ ਵਰ੍ਹੇਗੰਢ ਮਨਾ ਰਿਹਾ ਹੈ  ।  ਤੁਸੀਂ ਪੂਰੀ ਜਾਣਕਾਰੀ ਫੋਟੋ ਵਿਚ ਦਿੱਤੇ ਇਸ਼ਤਿਹਾਰ ਤੋਂ ਲੈ ਸਕਦੇ ਹੋ ਅਤੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਸਿੱਖ ਚੈਨਲ ਦੇ ਨੰਬਰਾਂ ਉਪਰ ਫੋਨ ਕਰਕੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਸਿੱਖ ਚੈਨਲ ਦੇ ਪ੍ਰਬੰਧਕਾਂ ਵੱਲੋਂ ਪੂਰੀ ਦੁਨੀਆਂ ਵਿਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸਿੱਖ ਚੈਨਲ ਦੇ ਨਾਲ ਜੁੜਨ ਦੀ ਬੇਨਤੀ ।   

29 ਮਾਰਚ 1849 ਦਾ ਇਤਿਹਾਸ (ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ) ✍️.  ਅਮਨਜੀਤ ਸਿੰਘ ਖਹਿਰਾ

29 ਮਾਰਚ 1849 ਵਾਲਾ ਦਿਨ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਲਾਰਡ ਡਲਹੌਜ਼ੀ ਨੇ ਪੰਜਾਬ ਉਪਰ ਕਬਜ਼ੇ ਦਾ ਐਲਾਨ ਜਾਰੀ ਕੀਤਾ ਸੀ। ਇਸ ਦਿਨ ਲਾਰਡ ਡਲਹੌਜ਼ੀ ਦਾ ਵਿਦੇਸ਼ ਸਕੱਤਰ, ਹੈਨਰੀ ਮੀਅਰਜ਼ ਇਲੀਅਟ, ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦੇ ਇਕ ਦਸਤਾਵੇਜ਼ ਉੱਪਰ ਦਸਤਖਤ ਲੈਣ ਲਈ ਲਾਹੌਰ ਪਹੁੰਚਿਆ ਸੀ। ਇਸ ਮਕਸਦ ਲਈ ਲਾਹੌਰ ਦੇ ਕਿਲ੍ਹੇ ਵਿੱਚ ਇੱਕ ਵਿਸ਼ੇਸ਼ ਦਰਬਾਰ ਆਯੋਜਿਤ ਕੀਤਾ ਗਿਆ ਸੀ। ਬ੍ਰਿਟਿਸ਼ ਫੌਜਾਂ ਦੇ ਜਰਨੈਲ, ਬਾਲ ਮਹਾਰਾਜੇ ਦਲੀਪ ਸਿੰਘ ਦੇ ਸੱਜੇ ਪਾਸੇ ਅਤੇ ਉਸਦੇ ਬੇਸਹਾਰਾ ਅਤੇ ਬੇਬੱਸ ਸਰਦਾਰ ਖੱਬੇ ਪਾਸੇ ਖੜੇ ਸਨ। ਉਸਦੀ ਬੇਵੱਸ ਮਾਂ ਰਾਣੀ ਜਿਂੰਦਾਂ, ਗੈਰਕਾਨੂੰਨੀ ਅਤੇ ਗੈਰ ਇਖਲਾਕੀ ਨਜ਼ਰਬੰਦੀ ਅਧੀਨ ਸੀ ਅਤੇ ਗੈਰਹਾਜ਼ਰ ਸੀ।

ਖਿਡੌਣਿਆਂ ਨਾਲ ਖੇਡਣ ਦੀ ਉਮਰ ਵਾਲੇ ਮਹਾਰਾਜਾ ਦਲੀਪ ਸਿੰਘ ਨੇ ਸੌਖਿਆਂ ਹੀ, ਬਿਨਾ ਕਿਸੇ ਉਜ਼ਰ ਤੋਂ, ਹੈਨਰੀ ਮੀਅਰਜ਼ ਇਲੀਅਟ ਵਲੋਂ ਪੇਸ਼ ਕੀਤੇ ਦਸਤਾਵੇਜ਼ ਉੱਪਰ ਆਪਣੇ ਦਸਤਖਤ ਕਰ ਦਿੱਤੇ ਅਤੇ ਪੰਜਾਬ ਦੇ ਰਾਜ ਅਤੇ ਤਖਤ ਤੋਂ ਆਪਣਾ ਦਾਅਵਾ ਛੱਡ ਕੇ ਇੰਗਲੈਂਡ ਦੀ ਮਹਾਰਾਣੀ ਦੀ ਅਧੀਨਗੀ ਕਬੂਲ ਕਰ ਲਈ। ਹੈਨਰੀ ਮੀਅਰਜ਼ ਇਲੀਅਟ ਵੱਲੋਂ ਦਰਬਾਰ ਵਿੱਚ ਮਹਾਰਾਜੇ ਦੇ ਦਸਖਤਾਂ ਵਾਲਾ ਇਹ ਦਸਤਾਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਗਿਆ। ਇਸ ਦਸਤਾਵੇਜ਼ ਰਾਹੀਂ ਦੇਸ ਪੰਜਾਬ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਗਿਆ ਸੀ। ਇਸਤੋਂ ਤੁਰੰਤ ਬਾਅਦ ਹੀ ਲਾਹੌਰ ਦੇ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ। ਅੰਗਰੇਜ਼ੀ ਮਿਲਟਰੀ ਬੈਂਡ ਵੱਲੋਂ ਜੇਤੂ ਅਤੇ ਜਸ਼ਨ ਵਾਲੀਆਂ ਧੁਨਾਂ ਵਜਾਈਆਂ ਗਈਆਂ ਅਤੇ ਕੁਝ ਦਿਨਾਂ ਬਾਅਦ ਹੀ ਬਾਲਕ ਮਹਾਰਾਜੇ ਨੂੰ ਇੰਗਲੈਂਡ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖਤਾ ਦੀ ਮਿਸਾਲ ਸੀ। ਜਿਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਉੱਚੀਆਂ ਪ੍ਰਸਾਸ਼ਨਕ ਪਦਵੀਆਂ ਹਾਸਲ ਸਨ।

ਅੰਗਰੇਜ਼ਾਂ ਦੇ ਅਧੀਨ ਆਉਂਦਿਆਂ ਹੀ, ਪੰਜਾਬੀ ਕੌਮ ਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਵਿਚ ਫਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਘਰ ਵਿਚ ਪੰਜਾਬੀ ਦੇ ਕਾਇਦੇ ਦਿੱਤੇ ਜਾਂਦੇ ਸਨ ਤਾਂ ਜੋ ਲੋਕ ਪੜ੍ਹਨ ਲਿਖਣ ਦੇ ਸਮਰੱਥ ਹੋ ਸਕਣ। ਅੰਗਰੇਜ਼ ਸਰਕਾਰ ਵੱਲੋਂ ਇਹ ਕਾਇਦੇ ਇੱਕਠੇ ਕਰਵਾ ਕੇ ਸੜਵਾ ਦਿੱਤੇ ਗਏ। ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਡਿਪਟੀ ਕਮਿਸ਼ਨਰਾਂ ਅਤੇ ਪਿੱਠੂ ਮਹੰਤਾਂ ਦੇ ਅਧੀਨ ਕਰ ਦਿੱਤਾ ਗਿਆ। ਗੁਰਦਵਾਰਿਆਂ ਵਿਚ ਜਾਤਪਾਤ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਕਰਕੇ ਗੁਰਧਾਮਾਂ ਵਿਚ ਅਨੇਕਾਂ ਕੁਰੀਤੀਆਂ ਆ ਗਈਆਂ ਅਤੇ ਇਨ੍ਹਾਂ ਵਿਚ ਸੁਧਾਰ ਲਿਆਉਣ ਦੀ ਮਨਸ਼ਾ ਅਧੀਨ, ਜਨਤਕ ਮੂਵਮੈਂਟ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿਚ ਆਈ।

ਹੁਣ ਵੀ ਸਾਡੀ ਬੋਲੀ ਅਤੇ ਇਤਹਾਸ ਵਿਚ ਵਿਗਾੜ ਪੈਦਾ ਕਰਨ ਦੇ ਯਤਨ ਹੋ ਰਹੇ ਹਨ - ਸਾਨੂੰ ਸੁਚੇਤ ਅਤੇ ਇਕ-ਮੁੱਠ ਰਹਿਣ ਦੀ ਜ਼ਰੂਰਤ ਹੈ।

ਅਮਨਜੀਤ ਸਿੰਘ ਖਹਿਰਾ

 

ਈਲਿੰਗ ਕੌਂਸਲ ਵੱਲੋਂ ਘੱਟ ਗਿਣਤੀ ਭਾਈਚਾਰੇ ਤੇ ਮਾਨਸਕ ਅਤੇ ਵਿੱਤੀ ਹਮਲਾ

ਸਾਊਥਾਲ 'ਚ ਕੌਂਸਲ ਵਲੋਂ ਜਾਇਦਾਦਾਂ ਦਾ ਸਹੀ ਮੁੱਲ ਨਾ ਦੇਣਾ ਘੱਟ ਗਿਣਤੀਆਂ ਨਾਲ ਧੱਕਾ-ਮੱਲ੍ਹੀ

ਲੰਡਨ, 28 ਮਾਰਚ ( ਖਹਿਰਾ )- ਪੀਬੌਡੀ ਨੂੰ ਲੰਡਨ ਬਾਰੋ ਆਫ ਈਲਿੰਗ ਦੇ ਨਾਲ ਸਾਂਝੇਦਾਰੀ 'ਚ ਸਾਊਥਾਲ ਦੇ ਕੇਂਦਰ 'ਦਿ ਗ੍ਰੀਨ' 'ਚ ਇਕ ਵੱਡੇ ਨਿਰਮਾਣ ਪ੍ਰੋਜੈਕਟ ਲਈ ਮਨਜ਼ੂਰੀ ਮਿਲ ਗਈ ਹੈ । ਈਲਿੰਗ ਕੌਂਸਲ ਨੇ ਕਿਸੇ ਕਾਰਨ ਕਰ ਕੇ ਮਿਲਨ ਪੈਲੇਸ ਅਤੇ ਮਦੀਨਾ ਡੇਅਰੀ ਦੇ ਮਾਲਕਾਂ ਨੂੰ ਪੀਬੌਡੀ ਦੇ ਨਾਲ ਆਪਣੀ ਸਾਂਝੇਦਾਰੀ 'ਚੋਂ ਬਾਹਰ ਰੱਖਿਆ ਹੈ । ਮਿਲਨ ਪੈਲੇਸ ਦੇ ਮਾਲਕ ਗੁਰਮੇਲ ਸਿੰਘ ਮੱਲ੍ਹੀ ਨੇ ਦੱਸਿਆ ਕਿ ਗ੍ਰੀਨ ਦੇ ਪੁਨਰ ਨਿਰਮਾਣ 'ਚ ਉਨ੍ਹਾਂ ਆਪਣੀ ਦਿਲਚਸਪੀ ਵਿਖਾਈ ਸੀ ਅਤੇ ਈਲਿੰਗ ਕੌਂਸਲ ਦੁਆਰਾ ਤਿਆਰ ਕੀਤੀ ਮਾਸਟਰ ਪਲਾਨ ਦੇ ਅਨੁਸਾਰ ਆਪਣੀ ਜ਼ਮੀਨ ਦੇ ਮੁੜ ਵਿਕਾਸ ਲਈ ਇਕ ਪ੍ਰੀ-ਐਪਲੀਕੇਸ਼ਨ ਪ੍ਰਸਤਾਵ ਪੇਸ਼ ਕੀਤਾ ਸੀ । ਪ੍ਰਭਾਵਿਤ ਜਾਇਦਾਦਾਂ ਜੋ ਪ੍ਰਸਤਾਵਿਤ ਪੁਨਰ-ਵਿਕਾਸ ਖੇਤਰ ਦੇ ਅੰਦਰ ਆਉਂਦੀਆਂ ਹਨ, ਹੁਣ ਉਨ੍ਹਾਂ ਨੂੰ ਹਾਸਲ ਕਰਨ ਲਈ ਸੀ.ਪੀ.ਓ. ਕੀਤੀਆਂ ਜਾਣੀਆਂ ਹਨ । ਗ੍ਰੀਨ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਦੇ ਪੁਨਰ ਨਿਰਮਾਣ ਦੇ ਸਬੰਧ 'ਚ ਖੇਤਰ ਦੇ ਸੰਪਤੀ ਮਾਲਕਾਂ ਨੇ 23 ਮਾਰਚ 2022 ਨੁੰ ਇਕ ਮੀਟਿੰਗ ਕੀਤੀ ਅਤੇ ਉਨ੍ਹਾਂ ਆਪਣੀਆਂ ਜਾਇਦਾਦਾਂ ਦੇ ਸੀ.ਪੀ.ਓ. ਕੀਤੇ ਜਾਣ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ । ਮੱਲ੍ਹੀ ਨੇ ਕਿਹਾ ਕਿ ਈਲਿੰਗ ਕੌਂਸਲ ਦੇ ਇਸ ਵਿਵਹਾਰ ਤੋਂ ਉਹ ਖੁਸ਼ ਨਹੀਂ ਹਨ, ਉਨ੍ਹਾਂ ਨਾਲ ਸਹੀ ਸਲੂਕ ਨਹੀਂ ਕੀਤਾ ਜਾ ਰਿਹਾ, ਜੋ ਘੱਟ ਗਿਣਤੀਆਂ ਨਾਲ ਧੱਕਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਇਲਾਕੇ ਵਿਚ ਜ਼ਿਆਦਾਤਰ ਪਰਿਵਾਰਾਂ ਕੋਲ ਆਪਣੀਆਂ ਜਾਇਦਾਦਾਂ ਹਨ 30 ਸਾਲ ਤੋਂ ਵੱਧ ਸਮੇਂ ਦੇ ਉਹ ਇੱਥੇ ਬੈਠੇ ਹਨ ਜਾਦਾ ਕਾਰੋਬਾਰ ਛੋਟੇ ਪਰਿਵਾਰਾਂ ਦੁਆਰਾ ਚਲਾਏ ਜਾ ਰਹੇ ਹਨ । ਇਨ੍ਹਾਂ ਛੋਟੇ ਕਾਰੋਬਾਰੀ ਲੋਕਾਂ ਨੂੰ ਕੌਂਸਲ ਦੇ ਇਸ ਫ਼ੈਸਲੇ ਤੋਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਕੌਂਸਲ ਵੱਲੋਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ । ਸਥਾਨਕ ਵਾਸੀ ਲੋਕਾਂ ਦਾ ਕਹਿਣਾ ਹੈ ਕਿ ਕੌਂਸਲ ਵੱਲੋਂ ਇਸ ਫ਼ੈਸਲੇ ਨਾਲ ਉਹ ਸਮਝਦੇ ਹਨ ਕਿ 60 ਦੇ ਦਹਾਕੇ ਵਾਂਗ ਅੱਜ ਵੀ ਏਸ਼ੀਅਨ ਅਤੇ ਘੱਟਗਿਣਤੀ ਲੋਕਾਂ ਨਾਲ ਵਿਤਕਰੇ ਦੀ ਭਾਵਨਾ ਉਸੇ ਤਰ੍ਹਾਂ ਹੀ ਕਾਇਮ ਹੈ ।

ਸਿੱਖਾਂ ਬਾਰੇ ਗਲਤ ਬਿਆਨਬਾਜ਼ੀ ਨੂੰ ਲੈ ਕੇ ਬਰਤਾਨੀਆ ਦੀ ਸੰਸਦ 'ਚ ਢੇਸੀ ਨੇ ਉਠਾਈ ਅਵਾਜ਼

ਨਵੰਬਰ 2021 ਚ ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਿੱਖਾਂ ਖ਼ਿਲਾਫ਼ ਕੀਤੀ ਸੀ ਬੇਤੁਕੀ ਬਿਆਨਬਾਜ਼ੀ  

ਬਰਤਾਨੀਆ ਦੀਆਂ ਬਹੁਗਿਣਤੀ ਸਿੱਖ ਸੰਸਥਾਵਾਂ ਅਤੇ ਸਿੱਖ ਕਰ ਰਹੇ ਹਨ ਬਰਤਾਨੀਆਂ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੀ ਬਰਖਾਸਤਗੀ ਦੀ ਮੰਗ  

ਲੰਡਨ, 25 ਮਾਰਚ ( ਖਹਿਰਾ )-ਬਰਤਾਨੀਆਂ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਲੋਂ ਪਿਛਲੇ ਸਾਲ ਅਮਰੀਕਾ ਵਿਚ ਸਿੱਖਾਂ ਬਾਰੇ ਕੀਤੀ ਗਲਤ ਬਿਆਨਬਾਜ਼ੀ ਦਾ ਮਾਮਲਾ ਹੁਣ ਬਰਤਾਨੀਆਂ ਦੀ ਸੰਸਦ ਤੱਕ ਵੀ ਪਹੁੰਚ ਗਿਆ ਹੈ । ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨਵੰਬਰ 2021 'ਚ ਅਮਰੀਕੀ ਸਮਾਗਮ ਦੌਰਾਨ ਅੱਤਵਾਦ ਦੇ ਵਿਸ਼ੇ 'ਤੇ ਬੋਲਦਿਆਂ ਸਿੱਖ ਭਾਈਚਾਰੇ ਬਾਰੇ ਦਿੱਤੇ ਭੜਕਾਊ ਬਿਆਨ ਬਾਰੇ ਬੋਲਦਿਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਕਤ ਮਾਮਲੇ 'ਚ ਸਿੱਖਾਂ ਨੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੋਂ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕਰਦੇ 200 ਤੋਂ ਵੱਧ ਬਰਤਾਨਵੀ ਸਿੱਖ ਸੰਸਥਾਵਾਂ ਨੇ ਪੱਤਰ ਲਿਖਿਆ ਸੀ ਜਿਸ ਦਾ ਕੋਈ ਜਵਾਬ ਨਹੀਂ ਦਿੱਤਾ । ਐਮ.ਪੀ. ਢੇਸੀ ਨੇ ਸਪੀਕਰ ਲਿੰਡਸੇਅ ਹੋਲੇ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਇਕ ਬਿਆਨ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਉਹ ਕੀ ਕਰ ਸਕਦੇ ਹਨ? ਜਿਸ ਦੇ ਜਵਾਬ ਵਿਚ ਸਪੀਕਰ ਨੇ ਕਿਹਾ ਕਿ ਭਾਵੇਂ ਇਹ ਮਮਲਾ ਉਨ੍ਹਾਂ ਦੇ ਅਧੀਨ ਦਾ ਨਹੀਂ ਹੈ ਪਰ ਉਨ੍ਹਾਂ ਵਲੋਂ ਵਰਤੀ ਗਈ ਭਾਸ਼ਾ ਬਾਰੇ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਜੇ ਫਿਰ ਵੀ ਜਵਾਬ ਨਾ ਦਿੱਤਾ ਤਾਂ ਮੈਨੂੰ ਪਤਾ ਹੈ ਕਿ ਐਮ ਪੀ ਢੇਸੀ ਖਹਿੜਾ ਨਹੀਂ ਛੱਡਣਗੇ । ਜਿੱਥੇ ਤਨਮਨਜੀਤ ਸਿੰਘ ਢੇਸੀ ਨੇ ਇਕ ਵਧੀਆ ਸਟੈੱਪ ਲੈਂਦਿਆਂ ਡੈਮੋਕਰੇਟ ਤਰੀਕੇ ਦੇ ਨਾਲ ਇਸ ਗੱਲ ਨੂੰ ਬਰਤਾਨੀਆ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਪੀਕਰ ਦੇ ਸਾਹਮਣੇ ਰੱਖਿਆ ਉਹ ਇਕ ਸ਼ਲਾਘਾਯੋਗ ਉਪਰਾਲਾ ਹੈ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਮੁੱਚੇ ਬਰਤਾਨੀਆ ਵਿਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦਾ ਸਿੱਖਾਂ ਪ੍ਰਤੀ ਰਵੱਈਆ ਸਿੱਖ ਖੇਮਿਆਂ ਦੇ ਵਿੱਚ ਬਹੁਤ ਹੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਬਹੁਤਾਤ ਸਿੱਖ ਗ੍ਰਹਿ ਮੰਤਰੀ ਦੀ ਬਰਖਾਸਤੀ ਦੀ ਮੰਗ ਕਰ ਰਹੇ ਹਨ । 

ਸਿੱਖ ਸਕੂਲੀ ਲੜਕਿਆਂ 'ਤੇ ਨਫ਼ਰਤੀ ਅਪਰਾਧ ਤੋਂ ਬਾਅਦ ਬਰਤਾਨੀਆ ਵਿਚ ਵੱਸਦਾ ਸਿੱਖ ਭਾਈਚਾਰਾ ਭਾਰੀ ਗੁੱਸੇ ਚ  

ਇੰਗਲੈਂਡ ਦੇ ਸ਼ਹਿਰ ਲਿਸਟਰ ਵਿਖੇ ਦੋ ਸਿੱਖ ਨੌਜਵਾਨਾਂ ਦੀ ਬਹੁਤ ਹੀ ਦਰਦਨਾਕ ਕੁੱਟ ਦਾ ਮਾਮਲਾ ਸਾਹਮਣੇ ਆਇਆ  

ਸਿੱਖ ਯੂਥ ਯੂਕੇ ਵੱਲੋਂ ਸਿੱਖ ਨੌਜਵਾਨਾਂ ਦੀ ਮਦਦ ਲਈ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲਿਸਟਰ ਵਿਖੇ  ਮੀਟਿੰਗ ਬੁਲਾਈ 

ਲੈਸਟਰ, 25 ਮਾਰਚ  (ਖਹਿਰਾ) ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਰਤਾਨੀਆ ਵਿੱਚ ਵਸਦੇ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਲਹਿਰ , ਵੀਡੀਓ ਵਿਚ ਦੋ ਸਿੱਖ ਸਕੂਲੀ ਬੱਚਿਆਂ 'ਤੇ ਦੂਜੇ ਵਿਦਿਆਰਥੀਆਂ ਦੁਆਰਾ ਭਿਆਨਕ ਹਮਲਾ ਘਰ ਕੁੱਟਮਾਰ ਕੀਤੀ ਗਈ ਐ ਦਸਤਾਰਾਂ ਉਤਾਰੀਆਂ ਗਈਆਂ  ਜੋ ਕਿ ਨਾ ਦੇਖਣ ਯੋਗ ਅਤੇ ਨਾ ਸਹਾਰਨਯੋਗ ਸਨ ।  ਵੀਡੀਓ ਵਿੱਚ ਦੋ ਸਿੱਖ ਦਿਖਾਈ ਦੇ ਰਹੇ ਹਨ - ਜਿਨ੍ਹਾਂ ਨੇ ਦਸਤਾਰ ਪਹਿਨੀ ਹੋਈ ਸੀ - ਵਿਦਿਆਰਥੀਆਂ ਦਾ ਇੱਕ ਸਮੂਹ ਉਹਨਾਂ ਦੇ ਮਗਰ ਜਾ ਰਿਹਾ ਸੀ। ਕੁਝ ਪਲਾਂ ਬਾਅਦ ਵਿਦਿਆਰਥੀਆਂ ਨੂੰ ਇੱਕ ਵਿਦਿਆਰਥੀ ਦੇ ਸਿਰ ਤੋਂ ਜ਼ੋਰ ਨਾਲ ਦਸਤਾਰ ਖਿੱਚਦੇ ਦੇਖਿਆ ਗਿਆ । ਉਸ ਤੋਂ ਬਾਅਦ ਬਹੁਤਾਤ ਲੋਕਾਂ ਨੇ ਗੈਂਗ ਨੇ ਹਮਲਾ ਕਰ ਦਿੱਤਾ  ਕੁੱਟਮਾਰ ਕੀਤੀ ਅਤੇ ਦਸਤਾਰ ਨੂੰ ਨਿਸ਼ਾਨਾ ਬਣਾਉਂਦਿਆਂ ਗਾਲੀ ਗਲੋਚ ਵੀ ਕੀਤਾ ।
ਉਸ ਤੋਂ ਬਾਅਦ ਇੰਸਟਾਗ੍ਰਾਮ ਅਤੇ ਫੇਸਬੁੱਕ ਉੱਪਰ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਇਕ ਮਾੜੀ ਸ਼ਬਦਾਵਲੀ ਵਾਲੀ ਪੋਸਟ ਵੀ ਸਾਂਝੀ ਹੋਈ  । ਹਮਲੇ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਾਂਚ ਜਾਰੀ ਰਹਿਣ ਦੌਰਾਨ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ, 18 ਮਾਰਚ ਨੂੰ ਇਵਿੰਗਟਨ ਦੇ ਮੈਰੀਡੇਨ ਡਰਾਈਵ ਵਿੱਚ ਜੱਜਮੇਡੋ ਕਮਿਊਨਿਟੀ ਕਾਲਜ ਦੇ ਬਾਹਰ ਵਾਪਰੀ। ਈਸਟ ਲੈਸਟਰ ਪੁਲਿਸ ਕਮਾਂਡਰ, ਇੰਸਪੈਕਟਰ ਯਾਕੂਬ ਇਸਮਾਈਲ ਨੇ ਕਿਹਾ: “ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ, ਜਿਸ ਨੂੰ ਮੈਂ ਰਿਪੋਰਟ ਕੀਤੇ ਹਾਲਾਤਾਂ ਦੇ ਕਾਰਨ ਨਫ਼ਰਤ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਹੈ।
“ਸਾਡਾ ਸਿੱਖ ਪੁਲਿਸ ਨੈਟਵਰਕ ਪੁਲਿਸ ਅਤੇ ਸਥਾਨਕ ਭਾਈਚਾਰੇ ਦੋਵਾਂ ਦੀ ਸਹਾਇਤਾ ਲਈ ਸਰਗਰਮੀ ਨਾਲ ਰੁੱਝਿਆ ਹੋਇਆ ਹੈ। ਅਸੀਂ ਲੈਸਟਰ ਸਿਟੀ ਕੌਂਸਲ ਅਤੇ ਸਕੂਲ ਵਿੱਚ ਪਰਿਵਾਰ, ਭਾਈਚਾਰਿਆਂ ਅਤੇ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਕਰ ਰਹੇ ਹਾਂ । "ਮੈਂ ਜਾਣਦਾ ਹਾਂ ਕਿ ਸੋਸ਼ਲ ਮੀਡੀਆ 'ਤੇ ਘਟਨਾ ਬਾਰੇ ਟਿੱਪਣੀਆਂ ਦੇ ਨਾਲ ਕਈ ਵੀਡੀਓ ਪੋਸਟ ਕੀਤੇ ਗਏ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹਾਂਗਾ, ਈਸਟ ਲੈਸਟਰ ਵਿਖੇ ਪੁਲਿਸ ਟੀਮ ਇਸ ਘਟਨਾ ਨੂੰ ਪਹਿਲ ਦੇ ਤੌਰ 'ਤੇ ਦੇਖ ਰਹੀ ਹੈ। ਇਸ ਤੋਂ ਬਾਅਦ  ਸਿੱਖ ਯੂਥ ਯੂਕੇ ਨੇ ਇਸ ਔਖੀ ਘੜੀ ਵਿੱਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਹੈ ਅਤੇ ਇਸ ਸਬੰਧੀ 21 ਮਾਰਚ ਨੂੰ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਵੀ ਕੀਤੀ ਗਈ। ਇਲਾਕੇ ਵਿਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਸਿੱਖ ਭਾਈਚਾਰੇ ਨੇ ਇਕੱਠੇ ਹੋ ਕੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿਚ ਪੁਲਿਸ ਅਤੇ ਸਕੂਲ ਦੇ ਮੈਂਬਰ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਧਾਰਮਿਕ ਤੌਰ 'ਤੇ ਪ੍ਰੇਰਿਤ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਸਿੱਖ ਯੂਥ ਯੂਕੇ ਤੋਂ ਦੀਪਾ ਸਿੰਘ ਨੇ ਕਿਹਾ: “ਇਸ ਦੇ ਵਾਪਰਨ ਤੋਂ ਬਾਅਦ ਸਾਨੂੰ ਪਰਿਵਾਰ ਦੁਆਰਾ ਸੰਪਰਕ ਕੀਤਾ ਗਿਆ ਸੀ ਅਤੇ ਇਸ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਉਸ ਇਲਾਕੇ ਦੇ ਆਪਣੇ ਸਾਰੇ ਸਥਾਨਕ ਵਲੰਟੀਅਰਾਂ ਅਤੇ ਗੁਰਦੁਆਰਾ ਆਗੂਆਂ ਨਾਲ ਬੈਠਕ ਕੀਤੀ ਗਈ ਸੀ।
“ਸਿੱਖ-ਮੁਸਲਿਮ ਮੁੱਦੇ ਕਈ ਸਾਲਾਂ ਤੋਂ ਚੱਲ ਰਹੇ ਹਨ ਅਤੇ ਅਸੀਂ ਉਨ੍ਹਾਂ ਨੂੰ ਇੱਕ ਭਾਈਚਾਰੇ ਵਜੋਂ ਸੰਬੋਧਿਤ ਕਰਦੇ ਆ ਰਹੇ ਹਾਂ। ਅਸੀਂ ਖੜ੍ਹੇ ਹੋ ਕੇ ਇਕਜੁੱਟ ਹੋਣਾ ਸ਼ੁਰੂ ਕਰ ਰਹੇ ਹਾਂ, ਇਹ ਇਕੱਲੀ ਘਟਨਾ ਨਹੀਂ ਹੈ। ਸਿੱਖ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਨੌਜਵਾਨ ਸਿੱਖ ਲੜਕਿਆਂ ਨੂੰ ਉਸ ਵਿਸ਼ਵਾਸ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਅਸੀਂ ਸਬੰਧਤ ਹਾਂ, ਅਤੇ ਇੱਕ ਭਾਈਚਾਰਕ ਸਮੂਹ ਵਜੋਂ ਅਸੀਂ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨਾ ਜਾਰੀ ਰੱਖਾਂਗੇ, ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਨਾ ਜਾਰੀ ਰੱਖਾਂਗੇ ਕਿਉਂਕਿ ਇਹ ਜ਼ਰੂਰੀ ਹੈ ਕਿ ਹਰ ਕੋਈ ਇਸ ਬਾਰੇ ਜਾਣੇ ਕਿ ਇਹ ਗੱਲ ਕਿੰਨੀ ਗੰਭੀਰ ਹੈ ।
"ਸਿੱਖਾਂ ਨੂੰ ਉਨ੍ਹਾਂ ਦੇ ਲਿਬਾਸ ਕਾਰਨ ਨਿਸ਼ਾਨਾ ਬਣਾਉਣ ਲਈ ਨਸਲੀ ਅਤੇ ਧਾਰਮਿਕ ਤੌਰ 'ਤੇ ਪ੍ਰੇਰਿਤ ਨਫ਼ਰਤੀ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇੱਕ ਭਾਈਚਾਰੇ ਵਜੋਂ ਸਕਾਰਾਤਮਕ ਤਬਦੀਲੀਆਂ ਕਰਨ ਵਿੱਚ ਮਦਦ ਕਰਨ ਲਈ ਇੱਕ ਸਾਂਝਾ ਯਤਨ ਕੀਤਾ ਜਾ ਰਿਹਾ ਹੈ ।" ਗੁਰੂ ਤੇਗ ਬਹਾਦਰ ਗੁਰਦੁਆਰੇ ਦੇ ਪ੍ਰਧਾਨ ਰਾਜ ਮਨਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਾਪਿਆਂ ਤੋਂ ਮੁਆਫ਼ੀ ਮੰਗੀ ਗਈ। ਉਸਨੇ ਕਿਹਾ: “ਪ੍ਰਿੰਸੀਪਲ ਨੇ ਮੁਆਫੀ ਮੰਗੀ ਪਰ ਸਾਡੇ ਕੋਲ ਪਹਿਲਾਂ ਹੀ ਹੋਰ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਵੀ ਜਾਰੀ ਹਨ । "ਮੈਨੂੰ ਲਗਦਾ ਹੈ ਕਿ ਸਕੂਲ ਇਹਨਾਂ ਸਥਿਤੀਆਂ ਨਾਲ ਨਜਿੱਠਣ ਵਿੱਚ ਅਸਫਲ ਹੋ ਰਿਹਾ ਹੈ।"
ਸਾਡੇ ਪ੍ਰਤੀਨਿਧ  ਨੇ ਦੋ ਸਕੂਲੀ ਲੜਕਿਆਂ ਦੇ ਪਿਤਾ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕੀਤੀ। ਉਸਨੇ ਕਿਹਾ: ਮੈਂ ਸਿੱਖ ਯੂਥ ਯੂਕੇ ਦੇ ਪੂਰਨ ਸਮਰਥਨ ਲਈ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਸਾਨੂੰ ਭਰੋਸਾ ਦਿਵਾਇਆ। ਮੈਂ ਸਾਰੇ ਸਥਾਨਕ ਲੈਸਟਰ ਗੁਰਦੁਆਰਾ ਮੈਂਬਰਾਂ ਅਤੇ ਸਥਾਨਕ ਸਿੱਖ ਭਾਈਚਾਰੇ ਦਾ ਵੀ ਧੰਨਵਾਦੀ ਹਾਂ ਜੋ ਇਸ ਔਖੀ ਘੜੀ ਵਿੱਚ ਮੇਰੇ ਅਤੇ ਮੇਰੇ ਪਰਿਵਾਰ ਦੇ ਨਾਲ ਖੜੇ ਹਨ।" ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀ ਗੁੱਸੇ ਵਿੱਚ ਪ੍ਰਤੀਕਿਰਿਆ ਦਿੱਤੀ, ਕੁਝ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਏ । ਜਿਸ ਵਿੱਚ ਇਕ ਵਿਅਕਤੀ ਨੇ ਕਿਹਾ: “ਮਾੜੀ ਪਰਵਰਿਸ਼। ਪਰਿਵਾਰ ਆਪਣੇ ਬੱਚਿਆਂ ਨੂੰ ਨਹੀਂ ਸਿਖਾ ਸਕਦੇ ਕਿ ਕਿਵੇਂ ਵਿਹਾਰ ਕਰਨਾ ਹੈ, ਉਹ ਦਿਨ ਲੰਘ ਗਏ ਜਦੋਂ ਮਾਪਿਆਂ ਦਾ ਬੱਚਿਆਂ 'ਤੇ ਕੰਟਰੋਲ ਸੀ। ਉਮੀਦ ਹੈ ਸਿੰਘ ਠੀਕ ਹੋਣਗੇ। ਸਾਡੇ ਸਿੰਘ ਨੂੰ ਮਾਰਸ਼ਲ ਆਰਟਸ ਸਿੱਖਣ ਦੀ ਅਤਿ ਜ਼ਰੂਰਤ ਹੈ । ਇਹ ਜਵਾਬ ਨਹੀਂ ਹੈ ਪਰ ਇਹ ਸਾਡੇ ਬੱਚਿਅਾਂ ਦੀ ਸਹਾੲਿਤਾ ਜ਼ਰੂਰ ਕਰ ਸਕਦਾ ਹੈ ।
ਹੋਰ ਵੀ ਬਹੁਤ ਸਾਰੀਆਂ ਟਿੱਪਣੀਆਂ ਸਿੱਖ ਭਾਈਚਾਰੇ ਵਿਚੋਂ ਆਈਆਂ  ਪਰ ਸਿੱਖਾਂ ਵਿਚ ਇਕਜੁੱਟਤਾ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਇਕਜੁੱਟਤਾ ਨਹੀਂ ਤਾਂ ਇਸ ਤਰ੍ਹਾਂ ਦੇ ਮਸਲਿਆਂ ਵਿੱਚ ਸਾਡੀ ਆਵਾਜ਼ ਨੂੰ ਅਣਗੌਲਿਆਂ ਕਰ ਦਿੱਤਾ ਜਾਵੇਗਾ । ਜੋ ਪਿਛਲੇ ਲੰਮੇ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ।

MENTAL & FINANCIAL ATTACK ON BAME COMMUNITIES IN SOUTHALL

Southall/London, 25 March (Khaira) You will be aware that Peabody in partnership with London Borough of Ealing has received planning approval for a major regeneration project, “The Green”, at the heart of Southall. Ealing Council for some reason, only known to them, has excluded the owners of The Milan Palace and Medina Dairy in their partnership with Peabody in the redevelopment of The Green, when owners had registered their interest and had submitted a pre-application proposal to redevelop their land in accordance with the master plan Ealing Council had developed at the time.  The affected properties which fall within the proposed redevelopment area have now been served with CPO to acquire their land and interests in order to facilitate the redevelopment to The Green and its surrounding area.  The owners held a meeting on Tuesday 23.03.22 to discuss and share their frustrations as a result of the CPO looming over them. They are angry and not very happy with Ealing Council. They feel they have not been treated fairly. Their offer is far below than the Market value.   The council has failed to appreciate that most of the owners have had ownership of their properties for many years, some of them have been there well over 30 years. Most businesses are small family run businesses, they even have their children working in these businesses and planning for them to take over the businesses.  The Council does not realize the magnitude of the impact all this having on owners, it has created an environment of uncertainty which is affecting their health and general wellbeing.   In addition to above, there is financial loss the council fail to recognise. Since 2017 and with threat of CPO hanging over them, they have been unable to invest in their business, unable to raise finance against their properties. The businesses are basically suffering financially.   The bottom line is, Ealing Council appeared to have ignored the social and economic impact of the CPO on property and business owners of the Green  This shouldn’t be the case and now they are hurt being treat in this manner, almost like 2nd class citizens. This situation has brought back memories of the time they moved to Southall in the 60s and had to face blatant racism and 60years on they feel the situation remains the same and are being marginalised or is it because they are from Black, Asian & Minority Ethnic (BAME) Communities.  

Information given by 25nd March 2022 Mr.G.S.Malhi Office Mob.07425701375 

ਯੂ ਕੇ ਦੇ ਸ਼ਹਿਰ ਲੀਡਜ਼ ਦੇ ਦੋ ਜੁੜਵਾ ਸਿੱਖ ਭਰਾਵਾਂ ਨੇ ਨਵਾਂ ਇਤਿਹਾਸ ਰਚਿਆ  

ਲੰਡਨ , 22 ਮਾਰਚ  (ਖੈਹਿਰਾ ) ਜੌੜੇ ਭਰਾ ਜਰਨੈਲ ਸਿੰਘ ਗਿੱਲ ਅਤੇ ਜਬਰਜੰਗ ਸਿੰਘ ਗਿੱਲ ਮੁਏ ਥਾਈ ਮੁੱਕੇਬਾਜ਼ੀ ਦੀ ਦੁਨੀਆ ਵਿੱਚ ਇਤਿਹਾਸ ਰਚ ਰਹੇ ਹਨ। ਉਹ ਚੈਂਪੀਅਨ ਬਣਨ ਵਾਲੇ ਪਹਿਲੇ ਸਿੱਖ ਹਨ ਅਤੇ ਉਹ ਸਿਰਫ਼ 13 ਸਾਲ ਦੇ ਹਨ ! ਲੀਡਜ਼, ਇੰਗਲੈਂਡ ਦੇ ਭਰਾਵਾਂ ਨੇ ਮੁੰਬਈ, ਭਾਰਤ ਵਿੱਚ ਹਾਲ ਹੀ ਵਿੱਚ ਹੋਈ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ (IBF) ਮੁਏ ਥਾਈ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਵਰਗਾਂ ਵਿੱਚ ਜਿੱਤ ਪ੍ਰਾਪਤ ਕੀਤੀ। ਜਰਨੈਲ ਸਿੰਘ ਗਿੱਲ ਨੂੰ ਲਾਈਟਵੇਟ ਵਰਗ ਵਿੱਚ ਨਵੇਂ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਦਾ ਤਾਜ ਬਣਾਇਆ ਗਿਆ ਜਦੋਂ ਕਿ ਜਬਰਜੰਗ ਸਿੰਘ ਗਿੱਲ ਨੇ ਅੰਡਰ-16 ਬੈਂਟਮਵੇਟ ਵਿੱਚ ਜਿੱਤ ਦਰਜ ਕੀਤੀ। ਦੋਨੋਂ ਜੁੜਵੇਂ ਭਰਾਵਾਂ ਨੇ 19 ਫਰਵਰੀ ਨੂੰ ਮੁੰਬਈ ਮੁਕਾਬਲੇ ਵਿੱਚ ਉੱਚ ਦਰਜੇ ਦੇ ਲੜਾਕਿਆਂ ਦੇ ਖਿਲਾਫ ਆਪਣੀ ਲੜਾਈ ਦੇ ਪਹਿਲੇ ਗੇੜ ਵਿੱਚ KO ਸਟਾਪੇਜ ਦੇ ਨਾਲ ਸਟਾਈਲ ਵਿੱਚ ਜਿੱਤ ਪ੍ਰਾਪਤ ਕੀਤੀ। “ਉਹ 6 ਸਾਲ ਦੀ ਉਮਰ ਵਿੱਚ 2014 ਤੋਂ ਸਿਖਲਾਈ ਲੈ ਰਹੇ ਹਨ,” ਗੁਰਰਾਜ ਸਿੰਘ ਗਿੱਲ, ਜੋ ਉਨ੍ਹਾਂ ਦੇ ਪਿਤਾ ਇੱਕ ਦੌੜਾਕ ਵੀ ਹਨ। ਉਹ ਇੰਗਲੈਂਡ ਦੇ ਸ਼ਹਿਰ  ਲੀਡਜ਼-ਅਧਾਰਤ ਉਸਾਰੀ ਦੀ ਕੰਪਨੀ ਚਲਾਉਂਦੇ ਹਨ ਉੁਨ੍ਹਾਂ ਜਨ ਸ਼ਕਤੀ ਨਿਊਜ਼ ਤੂੰ ਜਾਣਕਾਰੀ ਦਿੰਦੇ ਦੱਸਿਆ ਕੇ ਉਨ੍ਹਾਂ ਦੇ ਬੇਟੇ ਆਪਣੇ ਵਜ਼ਨ ਦੇ ਕਾਰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਲੜਦੇ ਹਨ।

ਜਬਰਜੰਗ (ਖੱਬੇ) ਅਤੇ ਜਰਨੈਲ 19 ਫਰਵਰੀ 2022 ਨੂੰ ਮੁੰਬਈ ਵਿੱਚ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ। ਵਿਚਕਾਰ ਵਿੱਚ ਮੈਡੀਕਲ ਸਟਾਫ ਮੁਖੀ ਬੇਰੇਨਿਸ ਬੇਸੌਫ - (ਫੋਟੋ )

ਟਵਿਨ ਸਟਾਲੀਅਨਜ਼  ਦੋਵੇਂ ਭਰਾ 2019 ਵਿੱਚ ਜਰਮਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਟੀਮ ਗ੍ਰੇਟ ਬ੍ਰਿਟੇਨ ਲਈ ਸੋਨ ਤਗਮੇ ਜਿੱਤਣ ਵਾਲੇ ਵੀ ਹਨ। ਇਹ ਇੱਕ ਤਿੰਨ ਦਿਨ ਦਾ ਟੂਰਨਾਮੈਂਟ ਸੀ ਜਿੱਥੇ ਉਨ੍ਹਾਂ ਨੇ ਦੁਨੀਆ ਭਰ ਦੇ ਪ੍ਰਤੀਯੋਗੀਆਂ ਨਾਲ 6 ਤੋਂ ਵੱਧ ਲੜਾਈਆਂ ਲੜੀਆਂ ਅਤੇ ਦੋਵੇਂ ਭਰਾ ਜਿੱਤੇ। ਵਿਸ਼ਵ ਕਿੱਕਬਾਕਸਿੰਗ ਅਤੇ ਕਰਾਟੇ ਯੂਨੀਅਨ (WKU) ਵਿਸ਼ਵ ਕੱਪ 2019 ਵਿੱਚ ਆਇਰਲੈਂਡ ਵਿੱਚ। ਉਹ ਮੌਜੂਦਾ WFMC ਵਿਸ਼ਵ ਮੁਏ ਥਾਈ ਮੁੱਕੇਬਾਜ਼ੀ ਚੈਂਪੀਅਨ ਹਨ। WFMC ਦਾ ਅਰਥ ਹੈ ਵਰਲਡ ਫਾਈਟ ਸਪੋਰਟਸ ਅਤੇ ਮਾਰਸ਼ਲ ਆਰਟਸ ਕੌਂਸਲ। ਮਾਸਟਰ ਕਰੂ ਜੋਮਪੌਪ ਦੇ ਅਧੀਨ ਕਿਆਟਫੋਂਟਿਪ ਜਿਮ ਵਿੱਚ ਜਰਨੈਲ ਅਤੇ ਜਬਰਜੰਗ ਟ੍ਰੇਨਿੰਗ ਕਰਦੇ ਹਨ, ਜੋ ਪਹਿਲਾਂ ਰਾਜਾਦਮਨੇਰਨ ਸਟੇਡੀਅਮ, ਥਾਈਲੈਂਡ ਵਿੱਚ ਨੰਬਰ ਇੱਕ ਸੀ ਅਤੇ ਇੱਕ ਸਾਬਕਾ ਦੱਖਣੀ ਥਾਈਲੈਂਡ ਚੈਂਪੀਅਨ ਦੇ ਨਾਲ-ਨਾਲ ਰੋਬਿਨ ਰੀਡ, ਇੱਕ ਸਾਬਕਾ WBC ਅਤੇ IBO ਵਰਲਡ ਸੁਪਰ ਮਿਡਲਵੇਟ ਮੁੱਕੇਬਾਜ਼ੀ ਚੈਂਪੀਅਨ। ਗੁਰੂਰਾਜ ਨੇ ਕਿਹਾ ਕਿ ਉਸਦੇ ਬੱਚੇ ਉੱਚ ਪੱਧਰੀ ਲੜਾਈਆਂ ਵਿੱਚ ਮੁਕਾਬਲਾ ਕਰਨ ਲਈ ਦੁਨੀਆ ਭਰ ਦੀ ਯਾਤਰਾ ਕਰ ਚੁੱਕੇ ਹਨ। ਉਹ ਲਾਸ ਵੇਗਾਸ ਸਥਿਤ ਓਮਨੀ ਗਲੋਬਲ ਸਰਵਿਸਿਜ਼ ਦੇ ਰਾਜਦੂਤ ਹਨ ਜੋ ਆਪਣੇ ਲੜਾਈ ਕੈਂਪਾਂ ਲਈ ਦੁਨੀਆ ਭਰ ਦੀ ਯਾਤਰਾ ਕਰਦੇ ਸਮੇਂ ਤੰਦਰੁਸਤੀ ਦਾ ਧਿਆਨ ਰੱਖਦੇ ਹਨ। ਲੜਕਿਆਂ ਦੇ ਚਾਚਾ ਜਤਿੰਦਰਪਾਲ ਸਿੰਘ ਭੁੱਲਰ, ਜੋ ਪਹਿਲਾਂ ਸਕਾਟਸ ਗਾਰਡਜ਼ ਤੋਂ ਪਹਿਲੀ ਸਿੱਖ ਮਹਾਰਾਣੀ ਐਲੀਜ਼ਿਬੈਥ ਦੇ ਗਾਰਡ ਸਨ ਅਤੇ ਜੋ ਹੁਣ ਯੂਕੇ ਵਿੱਚ ਈਟਨ ਵੈਸਟ ਕੰਸਟ੍ਰਕਸ਼ਨ ਚਲਾਉਂਦੇ ਹਨ  ਨੇ ਵੀ ਮੁੰਬਈ ਵਿੱਚ ਲੜਾਈ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ।

19 ਫਰਵਰੀ 2022 ਨੂੰ ਮੁੰਬਈ ਵਿੱਚ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਵਿੱਚ ਜਰਨੈਲ ਸਿੰਘ ਗਿੱਲ (ਸੱਜੇ) - ( ਫੋਟੋ )

ਲੀਡਜ਼ ਦੇ 13 ਸਾਲਾ ਜੁੜਵਾਂ ਭਰਾਵਾਂ, ਜਬਰਜੰਗ ਸਿੰਘ ਗਿੱਲ ਅਤੇ ਜਰਨੈਲ ਸਿੰਘ ਗਿੱਲ ਨੇ 19.2.2022 ਨੂੰ ਸਿੱਖ ਭਾਈਚਾਰੇ ਲਈ ਇੱਕ ਮਾਣ ਵਾਲਾ ਇਤਿਹਾਸਕ ਪਲ ਸਿਰਜਿਆ ਜਦੋਂ ਉਨ੍ਹਾਂ ਨੇ ਆਪਣੀਆਂ ਸ਼੍ਰੇਣੀਆਂ ਵਿੱਚ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਅਤੇ ਜਿੱਤੀ। ਇਸ ਸਮਾਗਮ ਦਾ ਆਯੋਜਨ ਵਿਸ਼ਵ ਮੁਏ ਥਾਈ ਕਾਉਂਸਿਲ ਇੰਡੀਆ ਅਤੇ ਉਨ੍ਹਾਂ ਦੀਆਂ ਲੜਾਈਆਂ ਲਈ ਚੈਂਪੀਅਨਸ਼ਿਪਾਂ ਲਈ ਅੰਤਰਰਾਸ਼ਟਰੀ ਮਨਜ਼ੂਰੀ ਸੰਸਥਾ ਦੇ ਸਹਿਯੋਗ ਨਾਲ ਮੁਏ ਐਲੀਟ ਫਾਈਟ ਨਾਈਟ ਦੁਆਰਾ ਕੀਤਾ ਗਿਆ ਸੀ, ਜਿੱਥੇ, (IBF) ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ, ਮੁੰਬਈ ਵਿੱਚ ਜਬਰਜੰਗ ਨੇ ਬੈਂਟਮਵੇਟ ਵਰਗ ਵਿੱਚ ਅਤੇ ਜਰਨੈਲ ਨੇ ਲਾਈਟਵੇਟ ਵਰਗ ਵਿੱਚ ਆਪਣੀ ਲੜਾਈ ਜਿੱਤੀ।

ਜਬਰਜੰਗ ਸਿੰਘ ਗਿੱਲ (ਸੱਜੇ) 19 ਫਰਵਰੀ 2022 ਨੂੰ ਮੁੰਬਈ ਵਿੱਚ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਵਿੱਚ ਐਕਸ਼ਨ ਵਿੱਚ - (ਫੋਟੋ )

ਟਵਿਨ ਸਟਾਲੀਅਨਜ਼ ਦੇ ਨਾਂ ਨਾਲ ਮਸ਼ਹੂਰ ਜੁੜਵੇਂ ਭਰਾ ਜਿੱਤ ਵਿੱਚ ਸਫਲ ਹੋਏ। ਉਹਨਾਂ ਨੇ ਆਪਣੇ ਉੱਚ ਦਰਜੇ ਦੇ ਵਿਰੋਧੀਆਂ ਨੂੰ ਹਰਾਇਆ । ਉਹਨਾਂ ਨੇ ਆਪਣੇ ਲੰਬੇ ਵਾਲਾਂ ਨੂੰ ਇਕੱਠਾ ਕਰ ਬਣਾਏ ਜੂੜੇ  ਦੇ ਆਲੇ-ਦੁਆਲੇ ਕਾਲੇ ਪਟਕੇ ਬੰਨ੍ਹੇ ਹੋਏ ਸਨ । ਜੋ ਇੱਕ ਮਾਣਮੱਤੀ ਸਿੱਖ ਪਛਾਣ ਨੂੰ ਦਰਸਾਉਂਦੇ ਸਨ।

ਗਿੱਲ ਭਰਾਵਾਂ ਨੇ ਵਿਸ਼ਵ ਭਰ ਵਿੱਚ ਆਪਣੀ ਕਮਿਊਨਿਟੀ ਨੂੰ ਆਪਣੀ ਪਹਿਚਾਣ ਦੇ ਨਾਲ ਜੋ ਗੌਰਵ ਪ੍ਰਦਾਨ ਕੀਤਾ ਸੀ। ਉਸ ਨੂੰ ਦੇਖਦੇ ਹੋਏ ਅਪ੍ਰੈਲ 2020 ਵਿੱਚ ਉਹ ਚੋਟੀ ਦੀਆਂ 100 ਸਿੱਖ ਹਸਤੀਆਂ ਵਿੱਚ 26 ਅਤੇ 27ਵੇਂ ਸਥਾਨ 'ਤੇ ਸਨ। ਜਨਵਰੀ 2022 ਵਿੱਚ ਅਣਗਿਣਤ 100 ਪ੍ਰਮੁੱਖ ਸਿੱਖ ਸ਼ਖਸੀਅਤਾਂ ਦੇ ਇੱਕ ਸਮੂਹ ਵਿੱਚ ਉਹਨਾਂ ਦੀ ਸਥਿਤੀ ਦੀ ਵਧੇਰੇ ਸੁਹਜ ਨਾਲ ਮੁੜ ਪੁਸ਼ਟੀ ਕੀਤੀ ਗਈ ਸੀ।

ਯੂਕੇ ਵਿੱਚ ਰਹਿੰਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਇਹ ਬਹੁਤ ਵੱਡੀ ਖ਼ਬਰ ਹੈ। ਇਹ ਦੋ ਜੁੜਵੇਂ ਨੌਜਵਾਨ ਲੜਕੇ ਜਬਰਜੰਗ ਅਤੇ ਜਰਨੈਲ ਜਦੋਂ ਤੁਸੀਂ ਉਹਨਾਂ ਨੂੰ ਮੱਥੇ 'ਤੇ ਜੁਰਾ (ਸਿਰ 'ਤੇ ਲੰਬੇ ਵਾਲਾਂ ਦੀ ਟਾਈ) ਨਾਲ ਲੜਦੇ ਅਤੇ ਜਿੱਤਦੇ ਵੇਖਦੇ ਹੋ ਤਾਂ ਮਾਣ ਮਹਿਸੂਸ ਹੁੰਦਾ ਹੈ ਕੀ ਉਹ ਸਿੱਖ ਕੌਮ ਦੇ ਨੌਜਵਾਨ ਹਨ- ਅਮਨਜੀਤ ਸਿੰਘ ਖਹਿਰਾ

 

ਯੂ ਕੇ ਦੇ ਸ਼ਹਿਰ ਲੀਡਜ਼ ਦੇ ਦੋ ਜੁੜਵਾ ਸਿੱਖ ਭਰਾਵਾਂ ਨੇ ਨਵਾਂ ਇਤਿਹਾਸ ਰਚਿਆ  

ਲੰਡਨ , 22 ਮਾਰਚ  (ਖੈਹਿਰਾ ) ਜੌੜੇ ਭਰਾ ਜਰਨੈਲ ਸਿੰਘ ਗਿੱਲ ਅਤੇ ਜਬਰਜੰਗ ਸਿੰਘ ਗਿੱਲ ਮੁਏ ਥਾਈ ਮੁੱਕੇਬਾਜ਼ੀ ਦੀ ਦੁਨੀਆ ਵਿੱਚ ਇਤਿਹਾਸ ਰਚ ਰਹੇ ਹਨ। ਉਹ ਚੈਂਪੀਅਨ ਬਣਨ ਵਾਲੇ ਪਹਿਲੇ ਸਿੱਖ ਹਨ ਅਤੇ ਉਹ ਸਿਰਫ਼ 13 ਸਾਲ ਦੇ ਹਨ ! ਲੀਡਜ਼, ਇੰਗਲੈਂਡ ਦੇ ਭਰਾਵਾਂ ਨੇ ਮੁੰਬਈ, ਭਾਰਤ ਵਿੱਚ ਹਾਲ ਹੀ ਵਿੱਚ ਹੋਈ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ (IBF) ਮੁਏ ਥਾਈ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਵਰਗਾਂ ਵਿੱਚ ਜਿੱਤ ਪ੍ਰਾਪਤ ਕੀਤੀ। ਜਰਨੈਲ ਸਿੰਘ ਗਿੱਲ ਨੂੰ ਲਾਈਟਵੇਟ ਵਰਗ ਵਿੱਚ ਨਵੇਂ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਦਾ ਤਾਜ ਬਣਾਇਆ ਗਿਆ ਜਦੋਂ ਕਿ ਜਬਰਜੰਗ ਸਿੰਘ ਗਿੱਲ ਨੇ ਅੰਡਰ-16 ਬੈਂਟਮਵੇਟ ਵਿੱਚ ਜਿੱਤ ਦਰਜ ਕੀਤੀ। ਦੋਨੋਂ ਜੁੜਵੇਂ ਭਰਾਵਾਂ ਨੇ 19 ਫਰਵਰੀ ਨੂੰ ਮੁੰਬਈ ਮੁਕਾਬਲੇ ਵਿੱਚ ਉੱਚ ਦਰਜੇ ਦੇ ਲੜਾਕਿਆਂ ਦੇ ਖਿਲਾਫ ਆਪਣੀ ਲੜਾਈ ਦੇ ਪਹਿਲੇ ਗੇੜ ਵਿੱਚ KO ਸਟਾਪੇਜ ਦੇ ਨਾਲ ਸਟਾਈਲ ਵਿੱਚ ਜਿੱਤ ਪ੍ਰਾਪਤ ਕੀਤੀ। “ਉਹ 6 ਸਾਲ ਦੀ ਉਮਰ ਵਿੱਚ 2014 ਤੋਂ ਸਿਖਲਾਈ ਲੈ ਰਹੇ ਹਨ,” ਗੁਰਰਾਜ ਸਿੰਘ ਗਿੱਲ, ਜੋ ਉਨ੍ਹਾਂ ਦੇ ਪਿਤਾ ਇੱਕ ਦੌੜਾਕ ਵੀ ਹਨ। ਉਹ ਇੰਗਲੈਂਡ ਦੇ ਸ਼ਹਿਰ  ਲੀਡਜ਼-ਅਧਾਰਤ ਉਸਾਰੀ ਦੀ ਕੰਪਨੀ ਚਲਾਉਂਦੇ ਹਨ ਉੁਨ੍ਹਾਂ ਜਨ ਸ਼ਕਤੀ ਨਿਊਜ਼ ਤੂੰ ਜਾਣਕਾਰੀ ਦਿੰਦੇ ਦੱਸਿਆ ਕੇ ਉਨ੍ਹਾਂ ਦੇ ਬੇਟੇ ਆਪਣੇ ਵਜ਼ਨ ਦੇ ਕਾਰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਲੜਦੇ ਹਨ।

ਜਬਰਜੰਗ (ਖੱਬੇ) ਅਤੇ ਜਰਨੈਲ 19 ਫਰਵਰੀ 2022 ਨੂੰ ਮੁੰਬਈ ਵਿੱਚ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ। ਵਿਚਕਾਰ ਵਿੱਚ ਮੈਡੀਕਲ ਸਟਾਫ ਮੁਖੀ ਬੇਰੇਨਿਸ ਬੇਸੌਫ - (ਫੋਟੋ )

ਟਵਿਨ ਸਟਾਲੀਅਨਜ਼  ਦੋਵੇਂ ਭਰਾ 2019 ਵਿੱਚ ਜਰਮਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਟੀਮ ਗ੍ਰੇਟ ਬ੍ਰਿਟੇਨ ਲਈ ਸੋਨ ਤਗਮੇ ਜਿੱਤਣ ਵਾਲੇ ਵੀ ਹਨ। ਇਹ ਇੱਕ ਤਿੰਨ ਦਿਨ ਦਾ ਟੂਰਨਾਮੈਂਟ ਸੀ ਜਿੱਥੇ ਉਨ੍ਹਾਂ ਨੇ ਦੁਨੀਆ ਭਰ ਦੇ ਪ੍ਰਤੀਯੋਗੀਆਂ ਨਾਲ 6 ਤੋਂ ਵੱਧ ਲੜਾਈਆਂ ਲੜੀਆਂ ਅਤੇ ਦੋਵੇਂ ਭਰਾ ਜਿੱਤੇ। ਵਿਸ਼ਵ ਕਿੱਕਬਾਕਸਿੰਗ ਅਤੇ ਕਰਾਟੇ ਯੂਨੀਅਨ (WKU) ਵਿਸ਼ਵ ਕੱਪ 2019 ਵਿੱਚ ਆਇਰਲੈਂਡ ਵਿੱਚ। ਉਹ ਮੌਜੂਦਾ WFMC ਵਿਸ਼ਵ ਮੁਏ ਥਾਈ ਮੁੱਕੇਬਾਜ਼ੀ ਚੈਂਪੀਅਨ ਹਨ। WFMC ਦਾ ਅਰਥ ਹੈ ਵਰਲਡ ਫਾਈਟ ਸਪੋਰਟਸ ਅਤੇ ਮਾਰਸ਼ਲ ਆਰਟਸ ਕੌਂਸਲ। ਮਾਸਟਰ ਕਰੂ ਜੋਮਪੌਪ ਦੇ ਅਧੀਨ ਕਿਆਟਫੋਂਟਿਪ ਜਿਮ ਵਿੱਚ ਜਰਨੈਲ ਅਤੇ ਜਬਰਜੰਗ ਟ੍ਰੇਨਿੰਗ ਕਰਦੇ ਹਨ, ਜੋ ਪਹਿਲਾਂ ਰਾਜਾਦਮਨੇਰਨ ਸਟੇਡੀਅਮ, ਥਾਈਲੈਂਡ ਵਿੱਚ ਨੰਬਰ ਇੱਕ ਸੀ ਅਤੇ ਇੱਕ ਸਾਬਕਾ ਦੱਖਣੀ ਥਾਈਲੈਂਡ ਚੈਂਪੀਅਨ ਦੇ ਨਾਲ-ਨਾਲ ਰੋਬਿਨ ਰੀਡ, ਇੱਕ ਸਾਬਕਾ WBC ਅਤੇ IBO ਵਰਲਡ ਸੁਪਰ ਮਿਡਲਵੇਟ ਮੁੱਕੇਬਾਜ਼ੀ ਚੈਂਪੀਅਨ। ਗੁਰੂਰਾਜ ਨੇ ਕਿਹਾ ਕਿ ਉਸਦੇ ਬੱਚੇ ਉੱਚ ਪੱਧਰੀ ਲੜਾਈਆਂ ਵਿੱਚ ਮੁਕਾਬਲਾ ਕਰਨ ਲਈ ਦੁਨੀਆ ਭਰ ਦੀ ਯਾਤਰਾ ਕਰ ਚੁੱਕੇ ਹਨ। ਉਹ ਲਾਸ ਵੇਗਾਸ ਸਥਿਤ ਓਮਨੀ ਗਲੋਬਲ ਸਰਵਿਸਿਜ਼ ਦੇ ਰਾਜਦੂਤ ਹਨ ਜੋ ਆਪਣੇ ਲੜਾਈ ਕੈਂਪਾਂ ਲਈ ਦੁਨੀਆ ਭਰ ਦੀ ਯਾਤਰਾ ਕਰਦੇ ਸਮੇਂ ਤੰਦਰੁਸਤੀ ਦਾ ਧਿਆਨ ਰੱਖਦੇ ਹਨ। ਲੜਕਿਆਂ ਦੇ ਚਾਚਾ ਜਤਿੰਦਰਪਾਲ ਸਿੰਘ ਭੁੱਲਰ, ਜੋ ਪਹਿਲਾਂ ਸਕਾਟਸ ਗਾਰਡਜ਼ ਤੋਂ ਪਹਿਲੀ ਸਿੱਖ ਮਹਾਰਾਣੀ ਐਲੀਜ਼ਿਬੈਥ ਦੇ ਗਾਰਡ ਸਨ ਅਤੇ ਜੋ ਹੁਣ ਯੂਕੇ ਵਿੱਚ ਈਟਨ ਵੈਸਟ ਕੰਸਟ੍ਰਕਸ਼ਨ ਚਲਾਉਂਦੇ ਹਨ  ਨੇ ਵੀ ਮੁੰਬਈ ਵਿੱਚ ਲੜਾਈ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ।

19 ਫਰਵਰੀ 2022 ਨੂੰ ਮੁੰਬਈ ਵਿੱਚ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਵਿੱਚ ਜਰਨੈਲ ਸਿੰਘ ਗਿੱਲ (ਸੱਜੇ) - ( ਫੋਟੋ )

ਲੀਡਜ਼ ਦੇ 13 ਸਾਲਾ ਜੁੜਵਾਂ ਭਰਾਵਾਂ, ਜਬਰਜੰਗ ਸਿੰਘ ਗਿੱਲ ਅਤੇ ਜਰਨੈਲ ਸਿੰਘ ਗਿੱਲ ਨੇ 19.2.2022 ਨੂੰ ਸਿੱਖ ਭਾਈਚਾਰੇ ਲਈ ਇੱਕ ਮਾਣ ਵਾਲਾ ਇਤਿਹਾਸਕ ਪਲ ਸਿਰਜਿਆ ਜਦੋਂ ਉਨ੍ਹਾਂ ਨੇ ਆਪਣੀਆਂ ਸ਼੍ਰੇਣੀਆਂ ਵਿੱਚ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਅਤੇ ਜਿੱਤੀ। ਇਸ ਸਮਾਗਮ ਦਾ ਆਯੋਜਨ ਵਿਸ਼ਵ ਮੁਏ ਥਾਈ ਕਾਉਂਸਿਲ ਇੰਡੀਆ ਅਤੇ ਉਨ੍ਹਾਂ ਦੀਆਂ ਲੜਾਈਆਂ ਲਈ ਚੈਂਪੀਅਨਸ਼ਿਪਾਂ ਲਈ ਅੰਤਰਰਾਸ਼ਟਰੀ ਮਨਜ਼ੂਰੀ ਸੰਸਥਾ ਦੇ ਸਹਿਯੋਗ ਨਾਲ ਮੁਏ ਐਲੀਟ ਫਾਈਟ ਨਾਈਟ ਦੁਆਰਾ ਕੀਤਾ ਗਿਆ ਸੀ, ਜਿੱਥੇ, (IBF) ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ, ਮੁੰਬਈ ਵਿੱਚ ਜਬਰਜੰਗ ਨੇ ਬੈਂਟਮਵੇਟ ਵਰਗ ਵਿੱਚ ਅਤੇ ਜਰਨੈਲ ਨੇ ਲਾਈਟਵੇਟ ਵਰਗ ਵਿੱਚ ਆਪਣੀ ਲੜਾਈ ਜਿੱਤੀ।

ਜਬਰਜੰਗ ਸਿੰਘ ਗਿੱਲ (ਸੱਜੇ) 19 ਫਰਵਰੀ 2022 ਨੂੰ ਮੁੰਬਈ ਵਿੱਚ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਵਿੱਚ ਐਕਸ਼ਨ ਵਿੱਚ - (ਫੋਟੋ )

ਟਵਿਨ ਸਟਾਲੀਅਨਜ਼ ਦੇ ਨਾਂ ਨਾਲ ਮਸ਼ਹੂਰ ਜੁੜਵੇਂ ਭਰਾ ਜਿੱਤ ਵਿੱਚ ਸਫਲ ਹੋਏ। ਉਹਨਾਂ ਨੇ ਆਪਣੇ ਉੱਚ ਦਰਜੇ ਦੇ ਵਿਰੋਧੀਆਂ ਨੂੰ ਹਰਾਇਆ । ਉਹਨਾਂ ਨੇ ਆਪਣੇ ਲੰਬੇ ਵਾਲਾਂ ਨੂੰ ਇਕੱਠਾ ਕਰ ਬਣਾਏ ਜੂੜੇ  ਦੇ ਆਲੇ-ਦੁਆਲੇ ਕਾਲੇ ਪਟਕੇ ਬੰਨ੍ਹੇ ਹੋਏ ਸਨ । ਜੋ ਇੱਕ ਮਾਣਮੱਤੀ ਸਿੱਖ ਪਛਾਣ ਨੂੰ ਦਰਸਾਉਂਦੇ ਸਨ।

ਗਿੱਲ ਭਰਾਵਾਂ ਨੇ ਵਿਸ਼ਵ ਭਰ ਵਿੱਚ ਆਪਣੀ ਕਮਿਊਨਿਟੀ ਨੂੰ ਆਪਣੀ ਪਹਿਚਾਣ ਦੇ ਨਾਲ ਜੋ ਗੌਰਵ ਪ੍ਰਦਾਨ ਕੀਤਾ ਸੀ। ਉਸ ਨੂੰ ਦੇਖਦੇ ਹੋਏ ਅਪ੍ਰੈਲ 2020 ਵਿੱਚ ਉਹ ਚੋਟੀ ਦੀਆਂ 100 ਸਿੱਖ ਹਸਤੀਆਂ ਵਿੱਚ 26 ਅਤੇ 27ਵੇਂ ਸਥਾਨ 'ਤੇ ਸਨ। ਜਨਵਰੀ 2022 ਵਿੱਚ ਅਣਗਿਣਤ 100 ਪ੍ਰਮੁੱਖ ਸਿੱਖ ਸ਼ਖਸੀਅਤਾਂ ਦੇ ਇੱਕ ਸਮੂਹ ਵਿੱਚ ਉਹਨਾਂ ਦੀ ਸਥਿਤੀ ਦੀ ਵਧੇਰੇ ਸੁਹਜ ਨਾਲ ਮੁੜ ਪੁਸ਼ਟੀ ਕੀਤੀ ਗਈ ਸੀ।

ਯੂਕੇ ਵਿੱਚ ਰਹਿੰਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਇਹ ਬਹੁਤ ਵੱਡੀ ਖ਼ਬਰ ਹੈ। ਇਹ ਦੋ ਜੁੜਵੇਂ ਨੌਜਵਾਨ ਲੜਕੇ ਜਬਰਜੰਗ ਅਤੇ ਜਰਨੈਲ ਜਦੋਂ ਤੁਸੀਂ ਉਹਨਾਂ ਨੂੰ ਮੱਥੇ 'ਤੇ ਜੁਰਾ (ਸਿਰ 'ਤੇ ਲੰਬੇ ਵਾਲਾਂ ਦੀ ਟਾਈ) ਨਾਲ ਲੜਦੇ ਅਤੇ ਜਿੱਤਦੇ ਵੇਖਦੇ ਹੋ ਤਾਂ ਮਾਣ ਮਹਿਸੂਸ ਹੁੰਦਾ ਹੈ ਕੀ ਉਹ ਸਿੱਖ ਕੌਮ ਦੇ ਨੌਜਵਾਨ ਹਨ- ਅਮਨਜੀਤ ਸਿੰਘ ਖਹਿਰਾ