You are here

ਯੁ.ਕੇ.

ਯੂ.ਕੇ. ਦੇ ਸਿੱਖਾਂ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਦੇ ਫ਼ੈਸਲੇ ਦਾ ਸਵਾਗਤ

ਲੰਡਨ, 17 ਨਵੰਬਰ ( ਖਹਿਰਾ )-ਯੂ. ਕੇ. ਵਸਦੇ ਸਿੱਖਾਂ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਵਰਲਡ ਕੈਂਸਰ ਕੇਅਰ ਦੇ ਬਾਨੀ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਦੱਸਿਆ ਦੁਨੀਆਂ ਉੱਪਰ ਕਰੋਨਾ ਮਹਾਂਮਾਰੀ ਦਾ ਜੋ ਕ੍ਰੋਪ ਪਿਛਲੇ ਸਮੇਂ ਵਿੱਚ ਆਇਆ ਉਸ ਵਿੱਚ ਸਿੱਖ ਕੌਮ ਨੂੰ ਵੀ ਬਹੁਤ ਵੱਡਾ ਸੰਤਾਪ ਇਸ ਵਿੱਚ ਝੱਲਣਾ ਪਿਆ । ਜਿਸ ਵਿੱਚ ਇੱਕ ਬਹੁਤ ਅਹਿਮ ਗੱਲ ਸੀ ਕਿ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਸਦੀਆਂ ਬਾਅਦ ਖੁੱਲ੍ਹਿਆ ਸੀ ਉਸ ਨੂੰ ਇਸ ਕਰੋਪੀ ਦੌਰਾਨ ਫਿਰ ਤੋਂ ਬੰਦ ਕਰ ਦਿੱਤਾ ਗਿਆ ਸੀ  । ਪਰ ਕੱਲ੍ਹ ਭਾਰਤ ਸਰਕਾਰ ਨੇ ਇਸ ਨੂੰ ਦੁਬਾਰਾ ਖੋਲ੍ਹਣ ਦੇ ਹੁਕਮ ਦੇ ਕੇ ਇਕ ਬਹੁਤ ਹੀ ਵਧੀਆ ਸ਼ਲਾਘਾਯੋਗ ਕਾਰਜ ਕੀਤਾ ਹੈ। ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ  ਜਿਸ ਲਈ ਮੈਂ ਆਪਣੇ ਦਿਲ ਤੋਂ ਸਰਕਾਰ ਦਾ ਧੰਨਵਾਦ ਵੀ ਕਰਦਾ ਹਾਂ ।  ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ  ਅਤੇ ਗਿਆਨੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਬੰਦ ਕੀਤੇ ਲਾਂਘੇ ਨੂੰ ਗੁਰਪੁਰਬ ਮੌਕੇ ਖੋਲ੍ਹਣ ਦਾ ਚੰਗਾ ਫੈਸਲਾ ਹੈ | ਸਿੱਖ ਸੰਗਤ ਹੁਣ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵੀ ਰੱਦ ਕਰਕੇ ਸਾਲ ਭਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀ ਵੀ ਗੱਲ ਮੰਨੇ ਜੋ ਕੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉਸ ਤੋਂ ਬਚਾਅ ਹੋ ਸਕੇ । 

ਬੀਬੀ ………ਕੰਗਨਾ , ਛੋੜੋ ਭੀਖ ਮੰਗਣਾਂ ! - ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ

 ਅਭਿਨੇਤਰੀ ਕੰਗਨਾ ਹਮੇਸ਼ਾ ਕਿਸੇ ਨਾ ਕਿਸੇ ਤਰਾਂ ਦੀ ਬਿਆਨਬਾਜ਼ੀ ਵਿੱਚ ਛਲਾਂਗ ਲਾ  ਕੇ ਹਮੇਸ਼ਾ ਗੈਰਜੁਮੇਵਾਰ ਹੋ ਗੁਜ਼ਰਦੀ ਹੈ। ਦੇਸ਼ ਦੇ ਇਤਿਹਾਸ ਵਿਰੁੱਧ ਬੋਲ ਕੇ ਉਸ ਨੇ  ਫਿਰ ਇਕ ਕਾਲਾ ਪੰਨਾ ਭਰਿਆ ਹੈ!  ਦੇਸ਼ ਦੀ 1947 ਦੀ ਆਜ਼ਾਦੀ ਤੇ ਉਸ ਸਮੇਂ ਤੋਂ  ਹੀ ਸ਼ੁਰੂ ਕੌਮੀ ਗੀਤ ਨੂੰ ਇਕ ਅੰਗਰੇਜ਼ ਵੱਲੋਂ ਮਿਲੀ  ਭੀਖ ਕਹਿ ਕੇ , ਉਸ ਨੇ ਸ਼ਾਇਦ ਖੁਦ ਅੰਗਰੇਜ਼ ਜਾਂ ਅੰਗਰੇਜ਼ੀ ਪਰਵਾਰ ਵਿੱਚੋਂ ਹੋਣ ਦਾ ਸਬੂਤ ਦਿੱਤਾ ਹੈ, ਜਦ ਕਿ ਅੰਗਰੇਜ਼ ਤਾਂ ਦੇਸ਼ੋਂ 1947 ਦਾ ਹੀ ਕੱਢਿਆ ਜਾ ਚੁੱਕਾ ਹੈ। ਪਰੰਤੂ ਕੰਗਨਾ ਵੱਲੋਂ ਆਪਣੇ ਬੰਬਈ ਵਿੱਚ ਮਕਾਨ ਦੀ ਪਲੈਨਿੰਗ ਦੇ ਗਲਤ ਤਰੀਕੇ ਕਾਰਨ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਝਗੜਾ ਸੀ ।ਉਸੇ ਸਮੇਂ ਤੋਂ ਬੀ ਜੇ ਪੀ ਦੇ ਗੁਣਾ ਵਿੱਚ ਵਾਧਾ ਕਰਦੀ ਹੋਈ , ਅੱਜ ਅਜਿਹਾ ਰਸਤਾ ਭੁੱਲੀ ਕਿ ਦੇਸ਼ ਆਜ਼ਾਦ ਕਰਵਾਉਣ ਵਾਲੇ ਪਰਵਾਨਿਆਂ ਦੀ ਕੁਰਬਾਨੀ ਨੂੰ ਰੋਲਣ ਤੁਰ ਪਈ। ਬੜੀ ਸ਼ਰਮਨਾਕ ਗੱਲ ਹੈ ।ਦੇਸ਼ ਦਾ ਮੀਡੀਆ ਭੀ ਇਸ ਨੂੰ ਦਰੁਸਤ ਕਰਨ  ਨਾਲ਼ੋਂ ਇਕ ਮਜ਼ਾਕ ਬਣਕੇ ਦਿਖਾਈ ਦੇ ਰਿਹਾ ਹੈ, ਵਰਨਾ ਕੰਗਨਾ ਆਜ਼ਾਦੀ ਦੇ ਸ਼ਹੀਦਾਂ ਤੇ ਕਾਲੇ ਪਾਣੀਆਂ ਦੀਆਂ ਜਲਾਵਤਨੀਆਂ ਨੂੰ ਅੰਗਰੇਜ਼ ਦੀ ਬੋਲੀ ਨਾਲ ਨਾ ਬੋਲਦੀ । ਅਫ਼ਸੋਸ ਹੈ ਕਿ ਦੇਸ਼ ਦੇ ਜ਼ਿੰਮੇਵਾਰ ਆਗੂ ਵੀ ਇਹ ਸਭ ਕੁਝ ਦੇਖਦੇ ਹੋਏ ਭੀ ਆਪਣੇ ਕਦੋਂ ਬੌਣੇ ਹੋਏ , ਹੱਥ ਨੀਵੇਂ ਧਰੀ ਬੈਠੇ ਹਨ। ਦੁਨੀਆ ਦੀ ਆਜ਼ਾਦੀ ਇਤਿਹਾਸ ਦੀ ਸਭ ਤੋਂ ਲੰਮੀ ਲੜਾਈ , ਬਦੇਸ਼ੀ ਅੱਤਿਆਚਾਰ  ,ਫਾਂਸੀਆਂ ,ਹਜ਼ਾਰਾਂ ਸ਼ਹੀਦੀਆਂ  ,ਬਗਾਵਤਾਂ , ਕਾਲੇ ਪਾਣੀਆਂ ਨੂੰ ਪਿੱਠ ਦੇ ਕੇ ਇਸ  “ਕੰਗਨਾ” ਦੀ ਬੇਰੁਖ਼ੀ ਨੂੰ ਸੁਣਨਾ ਉਪੱਦਰ ਤੇ ਗੁਨਾਹ ਹੈ।

ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ. email:psbal46@gmail.com 

ਧਰਤੀ ਉਪਗ੍ਰਹਿ ਨੂੰ ਖ਼ਤਰਨਾਕ ਵਾਯੂਮੰਡਲ ਆਧਾਰਤ ਕਿਸੇ ਆਉਣ ਵਾਲੀ ਤਬਾਹੀ ਤੋਂ ਬਚਾਉਣ ਲਈ ਕੋਸ਼ਿਸ਼ਾਂ ਦਾ ਸਮਾਂ ਅਤੇ ਜ਼ਰੂਰਤ - ਪਰਮਿੰਦਰ ਸਿੰਘ ਬਲ

ਇਹ ਹਫ਼ਤਾ ਸੰਸਾਰ ਪਧਰ ਤੇ “ਧਰਤੀ”ਉਪਗ੍ਰਹਿ ਨੂੰ ਖ਼ਤਰਨਾਕ ਵਾਯੂ-ਮੰਡਲ ਆਧਾਰ ਕਿਸੇ ਆਉਣ ਵਾਲੀ ਤਬਾਹੀ ਤੋਂ ਬਚਾਉਣ ਲਈ ਕੋਸ਼ਿਸ਼ਾਂ ਦਾ ਸਮਾਂ ਸੀ , ਇਸ ਮੌਕੇ ਸਕਾਟਲੈਂਡ ਵਿਖੇ ਸੰਸਾਰ ਦੇ ਵੱਖ ਵੱਖ  ਦੇਸ਼ਾਂ ਦਾ ਇਕੱਠ ਹੋਇਆ ,ਕਈ ਫੈਸਲੇ ਹੋਏ, ਪੱਛਮੀ ਮੁਲਕਾਂ ਦੀ ਵੱਸੋਂ ਇਸ ਮੁੱਦੇ ਤੇ ਬਹੁਤ ਜਤਨਸ਼ੀਲ ਹਨ, ਪਰੰਤੂ ਇੱਥੇ ਹੀ ਵੱਸਦੇ ਸਿੱਖ ਅਤੇ ਏਸ਼ੀਅਨ ਆਬਾਦੀ ਨੇ ਕਿਧਰੋਂ ਭੀ ਨੀਂਦ ਨਹੀਂ ਖੋਲ੍ਹੀ । ਉਹ ਇਸ ਤਰਾਂ ਸੌਂ ਰਹੇ ਹਨ ਜਿਵੇਂ ਉਹ ਧਰਤੀ ਉੱਤੇ ਵੱਸ ਹੀ ਨਹੀਂ ਰਹੇ। ਆਪਸ ਵਿੱਚ ਉਲਝੇ ਹੋਏ ਮੁੱਦਿਆਂ ਨੂੰ ਪਹਿਲ ਦਿੰਦੇ ਹੋਏ , ਸੰਸਾਰ ਸਾਹਮਣੇ ਕੁਝ ਨਾ ਕਹਿਣ ਤੇ ਕੁਝ ਨਾ ਕਰਨ ਜੋਗੇ ਸਾਬਤ ਹੋ ਰਹੇ ਹਨ ।ਇਸ “ਵਾਯੂ-ਮੰਡਲ “ਮੁੱਦੇ ਤੇ ਕੋਈ ਸਾਂਝੀ ਸੰਸਥਾ ਨਹੀਂ ਜੋ  ਸਿੱਖ ਅਤੇ ਬਾਕੀ ਏਸ਼ੀਅਨ ਭਾਈਚਾਰੇ ਨੂੰ ਇਕ ਪਲੇਟਫ਼ਾਰਮ ਤੇ ਇਕੱਠਿਆਂ ਕਰੇ ,ਤਾਂ ਜੋ ਅਸੀਂ ਸੰਸਾਰ ਨਾਲ ਸਾਂਝੀ ਬਣੀਏ। ਸਮਾਂ ਸੋਚ ,ਇਕੱਠ ਅਤੇ ਸਭ ਦੇ ਭਲੇ ਦਾ ਹੈ । ਜੇ ਅਸੀਂ ਵਾਯੂ-ਮੰਡਲ ਵਿੱਚ ਚੰਗੇ ਪੱਖੋਂ ਤਬਦੀਲੀਆਂ ਲਿਆ ਸਕਾਂਗੇ ਤਾਂ ਖੁਦ ਭੀ ਵੱਸ ਸਕਾਂਗੇ ਅਤੇ ਦੂਜਿਆਂ ਨੂੰ ਵੱਸਣ ਦਾ ਮੌਕਾ ਮਿਲੇਗਾ । ਅੱਜ ਜੇਕਰ ਅਸੀਂ ਪੱਛਮੀ ਮੁਲਕਾਂ ਚ ,ਵਸਦਿਆ , ਮਨੁੱਖਤਾ ਦੇ ਭਲੇ ਲਈ ਢੁਕਵਾਂ ਯੋਗਦਾਨ ਨਾ ਪਾਇਆ ,ਤਾਂ ਜਿਸ ਭੀ ਹਾਲਾਤ ਵਿੱਚ ਸੰਸਾਰ ਖ਼ਤਰਨਾਕ ਹਾਲਾਤਾਂ ਵਿੱਚੋਂ ਹੋ ਗੁਜ਼ਰੇਗਾ ,ਸਾਨੂੰ ਜ਼ਰੂਰ ਅਕਿ੍ਰਤਘਣ ਪੁਕਾਰੇਗਾ । ਆਓ ਗੁਰੂ ਦੇ ਸਿੱਖ ਦੀ ਅਸਲੀ ਸੱਚੀ ਪਹਿਚਾਣ ਦਿਖਾ ਕੇ ਇਸ ਮੁੱਦੇ ਤੇ ਅੱਗੇ ਲੱਗ ਕੇ ਰਸਤਾ ਬਣਾਈਏ। ਦੂਜੇ ਲੋਕਾਂ , ਕੌਮਾਂ ਨੂੰ ਨਾਲ ਲੈ ਕੇ ਇਕ ਜੁਟ ਇਕੱਠ ਬਣਾਈਏ । ਸੂਝਵਾਨ ਸੱਜਣ ਇਸ ਮੁੱਦੇ ਨੂੰ ਲਗਾਤਾਰ ਆਪਣੇ ਸ਼ਹਿਰ ਵਿਚਲੇ ਗੁਰਦੁਆਰਾ ਪ੍ਰਬੰਧ ਨਾਲ ਸੰਪਰਕ ਕਰਕੇ ਸੰਗਤ ਸਾਹਮਣੇ ਵਿਚਾਰ ਕਰਨ ਅਤੇ ਸਹਿਯੋਗ  ਲੈ ਕੇ ਇਕ ਕੌਮੀ ਸੰਸਥਾ ਬਣਾਉਣ ਵਿੱਚ ਹਿੱਸਾ ਪਾਉਣ । ਮੇਰੀ ਆਸੇ ਸਿੱਖ ਕੌਮ ਇਸ ਖੇਤਰ ਵਿੱਚ ਬੜਾ ਉੱਦਮ ਤੇ ਉਚੇਰਾ ਕੰਮ ਕਰ ਸਕਦੇ ਹਨ । ਮੇਰੇ ਨਾਲ ਇਸ ਉਪਰੋਕਤ ਮੁੱਦੇ ਤੇ ਕੋਈ ਸੱਜਣ ਨੇ ਸੰਪਰਕ ਕਰਨਾ ਹੋਵੇ ਮੈਂ ਹਰ ਸਮੇਂ ਹਾਜ਼ਰ ਹਾਂ। 

-ਧੰਨਵਾਦ- ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ. email:psbal46@gmail.com    

ਪਿੰਡ ਉੱਚਾ ਜ਼ਿਲ੍ਹਾ ਜਲੰਧਰ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਪ੍ਰਤੀ ਜਾਗਰੂਕ ਕੈਂਪ ਇੰਗਲੈਂਡ ਹਡਸਫੀਲਡ ਵਾਸੀ  ਗੁਰਦੀਪ ਸਿੰਘ ਕੂਨਰ ਦੀ ਮਦਦ ਨਾਲ ਲਾਇਆ ਗਿਆ

ਇੰਗਲੈਂਡ/ ਜਲੰਧਰ  (ਜਨ ਸ਼ਕਤੀ ਨਿਊਜ਼ ਬਿਊਰੋ ) ਇੰਗਲੈਂਡ ਦੇ ਸ਼ਹਿਰ ਹਡਸਫੀਲਡ ਦੇ ਵਾਸੀ ਗੁਰਦੀਪ ਸਿੰਘ ਕੂਨਰ ਵੱਲੋਂ ਆਪਣੇ ਬਜ਼ੁਰਗਾਂ ਸਵਰਗਵਾਸੀ  ਸ ਅਜੀਤ ਸਿੰਘ ਕੂਨਰ ਅਤੇ ਸਰਦਾਰਨੀ ਅਵਤਾਰ ਕੌਰ ਕੂਨਰ ਦੀ ਯਾਦ ਵਿੱਚ ਦੁਨੀਆਂ ਦੀ ਨਾਮੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਜੱਦੀ ਪਿੰਡ ਉੱਚਾ ਜ਼ਿਲ੍ਹਾ ਜਲੰਧਰ ਵਿਖੇ ਕੈਂਪ ਲਾਇਆ ਗਿਆ ।  ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਆਪਣੀ ਵੱਖ ਵੱਖ ਤਰੀਕਿਆਂ ਨਾਲ ਸਿਹਤ ਨੂੰ ਚੈੱਕ ਕਰਵਾਕੇ  ਫ਼ਾਇਦਾ ਲਿਆ । ਜਾਣਕਾਰੀ ਲਈ ਦੱਸ ਦੇਈਏ ਕੀ ਸਰਦਾਰ ਗੁਰਦੀਪ ਸਿੰਘ ਕੂਨਰ ਲੰਮੇ ਸਮੇਂ ਤੋਂ ਇੰਗਲੈਂਡ ਦੇ ਸ਼ਹਿਰ ਹਡਸਫੀਲਡ ਵਿਚ ਰਹਿ ਰਹੇ ਹਨ ਅਤੇ ਬਹੁਤ ਹੀ ਵਧੀਆ ਸਮਾਜ ਸੇਵੀ ਸੇਵਾਵਾਂ ਵੀ ਨਿਭਾਅ ਰਹੇ ਹਨ। ਇਸ ਸਮੇਂ ਜਵੰਧਾ ਕਲੀਨਿਕ ਫਗਵਾੜਾ ਦੇ ਡਾ ਬਲਵੀਰ ਕੌਰ ਵੱਲੋਂ ਵੀ ਲੋਕਾਂ ਨੂੰ ਚੈੱਕ ਕਰ ਕੇ ਫ੍ਰੀ ਆਯੂਰਵੈਦਿਕ ਦੀਆਂ ਦਵਾਈਆਂ ਦਿੱਤੀਆਂ ਗਈਆਂ । ਇਸ ਸਮੇਂ ਵਰਲਡ ਕੈਂਸਰ ਕੇਅਰ ਦੇ ਡਾ ਧਰਮਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਵਰਲਡ ਕੈਂਸਰ ਕੇਅਰ ਦੇ ਬਾਨੀ ਇੰਗਲੈਂਡ ਵਾਸੀ ਡਾ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਇਹ ਸੰਸਥਾ ਨਾਲ ਪੂਰੀ ਦੁਨੀਆਂ ਤੋਂ ਆਪਣੇ ਧਨ ਮਨ ਤੇ ਧਨ ਦੇ ਨਾਲ ਜੁੜੇ ਲੋਕ ਸੇਵਾ ਕਰਦੇ ਹਨ ਜਿਸ ਨਾਲ ਅਸੀਂ ਪੰਜਾਬ ਦੇ ਹਰੇਕ ਪਿੰਡ ਵਿਚ ਕੈਂਪ ਲਾ ਕੇ ਲੋਕਾਂ ਨੂੰ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਅਤੇ ਹੋਰ ਕੈਂਸਰ ਪ੍ਰਤੀ ਬਿਮਾਰੀਆਂ ਤੋਂ ਜਾਗਰੂਕ ਕਰਵਾਉਂਦੇ ਹਾਂ । ਉਨ੍ਹਾਂ ਵੱਧ ਤੋਂ ਵੱਧ ਕੈਂਪ ਬੁੱਕ ਕਰਾਉਣ ਦੀ ਬੇਨਤੀ ਵੀ ਕੀਤੀ । 

ਸਿੱਖਾਂ ਲਈ ਜ਼ਰੂਰੀ ਕਿ ਸੰਸਾਰ ਨੂੰ ਪਹਿਚਾਨੋ ਅਤੇ ਆਪਣੀ ਪਹਿਚਾਨ ਬਣਾਓ-ਪਰਮਿੰਦਰ ਸਿੰਘ ਬਲ 

ਇਸ ਹਫ਼ਤੇ ਸਕਾਟਲੈਂਡ ਵਿੱਚ ਸੰਸਾਰ ਪੱਧਰ ਤੇ “ਕਲਾਈਮੇਟ ਚੇਂਜ ਕਾਨਫਰੰਸ “ ਹੋ ਰਹੀ ਸੀ , ਇਹੀ ਹਫ਼ਤਾ ਸੀ ਜਦ ਨਵੰਬਰ 1984 ਵਿੱਚ ਸਿੱਖਾਂ ਦਾ ਦਿਲੀ ਵਿੱਚ ਕਾਂਗਰਸੀਆਂ ਵੱਲੋਂ ਸ਼ਰੇਆਂਮ ਕਤਲੇਆਮ ਕੀਤਾ ਗਿਆ ਸੀ। ਯੂ .ਕੇ . ਵਿੱਚ ਕੁਝ ਕਲੇਮ ਕਰਦੇ ਸਿੱਖ ਆਗੂਆਂ ਨੇ ਇਹਨਾਂ ਦੋਨਾਂ ਮੁੱਦਿਆਂ ਤੋਂ ਹਟਾ ਕੇ , ਸਿੱਖਾਂ ਨੂੰ ਇਕ ਫਜ਼ੂਲ ,ਬੇਤੁਕੇ , ਨੌਨ-ਬਾਈਡਿੰਗ ਰੈਫਰੰਡਮ ਵਿੱਚ ਗੁਮਰਾਹ ਕੀਤਾ। ਬਹੁਤੇ ਲੋਕ ਇਸ ਨੂੰ ਇਕ ਗੁਆਂਢੀ ਮੁਲਕ ਦੀ ਸਾਜਸ਼ ਕਹਿ ਰਹੇ ਹਨ ,ਕਿ ਸਿੱਖਾਂ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ਼ੋਂ ਵੱਖ ਕਰਕੇ ਤੋੜਿਆ ਜਾਵੇ, ਤਾਂ ਜੋ ਸਿੱਖ ਆਪਣੀ ਸਿਧਾਂਤਿਕ ਸੋਚ ਨਾਲ ਆਪਣੇ ਫੈਸਲੇ ਖੁਦ ਨਾ ਕਰਕੇ , ਇਕ ਚੰਗੀ ਪਹਿਚਾਣ ਨਾ ਬਣ ਸਕਣ । ਵਰਨਾ ਇਕ ਇੰਟਰਨੇਸ਼ਨਲ ਅਖਬਾਰ ਮੁਤਾਬਕ ਇਸ ਰੈਫਰੰਡਮ ਵਿੱਚ ਪਾਕਿਸਤਾਨੀਆਂ , ਅਫ਼ਗ਼ਾਨੀਆਂ ,ਕਸ਼ਮੀਰੀਆਂ ਦੀ ਹੋਂਦ ਬਾਰੇ ਕਿਓਂ ਲਿਖਿਆ ਗਿਆ। ਮੇਰੀ ਰਾਏ ਹੈ ਕਿ ਸਿੱਖਾਂ ਨੂੰ ਕਲਾਈਮੇਟ ਮੁੱਦੇ ਤੇ ਵੱਡੀ  ਇਕੱਤਰਤਾ ਵਜੋਂ ਇਕੱਤਰ ਹੋ ਕੇ ਸੰਸਾਰ ਨਾਲ ਸਾਂਝ ਪਾਉਣੀ ਚਾਹੀਦੀ ਸੀ। ਇਸੇ ਨਾਲ ਉਹ ਇੰਦਰਾ ਦੇ 1984 ਦੇ ਕਾਂਗਰਸੀ ਦਰਿੰਦਿਆਂ ਦੀ ਦਰਿੰਦਗੀ ਨੂੰ ਭੀ ਸੰਸਾਰ ਸਾਹਮਣੇ ਰੱਖ ਸਕਦੇ ਸਨ। ਸਾਰਾ ਸੰਸਾਰ ਵਾਯੂ-ਮੰਡਲ ਨੂੰ ਮੁੱਖ ਰੱਖਕੇ ਚਿੰਤਤ ਹੈ ਅਤੇ ਇਹ ਧਰਤੀ ਗ੍ਰਿਹ ਜਿਸ ਉਤੇ ਅਸੀਂ ਵੱਸ ਰਹੇ ਹਾਂ , ਇਸ ਨੂੰ ਭਵਿੱਖ ਵਿੱਚ ਖ਼ਤਰਨਾਕ ਵਾਯੂ-ਮੰਡਲ ਕਾਰਨ ਕਿਸੇ ਆ ਰਹੀ ਤਬਾਹੀ ਤੋਂ ਬਚਾਉਣ ਲਈ  ਇਕਜੁਟ ਹੋ ਰਿਹਾ। ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕਿਸ  ਚੰਗੀ ਸਿਆਣਪ ਨਾਲ ਆਪਣੇ ਮੁੱਦਿਆਂ ਤੇ ਮੁਜ਼ਾਹਰਿਆਂ ਦੀ ਚੋਣ ਕਰਕੇ ਸੰਸਾਰ ਅੱਗੇ ਸਾਂਝੇ ਬਣਦੇ ਹਨ? ਪਰ ਜੋ ਲੋਕ ਹੱਥ-ਠੋਕਾ ਬੱਣਕੇ ਗੁੰਮਰਾਹ ਕਰਦੇ ਹਨ , ਉਹ ਸੰਸਾਰ ਦੀ ਤਬਾਹੀ ਤੇ ਵੀ ਚਿੰਤਤ ਨਹੀਂ ਅਤੇ ਨਾ ਹੀ ਉਹ ਦਿਲੀ ਦੀ 1984 ਦੇ ਸਿੱਖ ਕਤਲੇਆਮ ਦੀ ਗੱਲ ਦੁਨੀਆ ਨੂੰ ਦੱਸ ਸਕੇ। ਸੰਸਾਰ ਸਾਹਮਣੇ ਆਪਣੀ ਪਛਾਣ ਅਤੇ ਦੁਖੀ ਦਾਸਤਾਨ ਪੇਸ਼ ਕਰਨ ਲਈ ਸੁਚੱਜੇ ਢੰਗਾਂ ਦਾ ਆਸਰਾ ਲੈਣਾ ਚਾਹਿਦਾ ਹੈ। ਜੋ ਆਗੂ ਇਸ ਨਵੰਬਰ 2021 ਦੇ ਪਹਿਲੇ ਹਫ਼ਤੇ ਵਿੱਚ ਕਿਸੇ  ਸਾਜ਼ਿਸ਼ੀ ਰੁਝਾਨ ਅਧੀਨ ਰੁੱਝੇ ਰਹੇ , ਉਹਨਾਂ ਸਿੱਖ ਕੌਮ ਦੀ ਚੰਗੀ ਸਿਧਾਂਤਿਕ ਸੋਚ ਨੂੰ ਸੰਸਾਰ ਤੋਂ ਵਾਂਝੇ ਰੱਖਿਆ ਹੈ । ਇਹ ਆਗੂ ਅਜਿਹੀ ਬੇਲੋੜੀ ਗੈਰਜੁਮੇਵਾਰੀ ਅਤੇ ਓਹਲੇਪਨ ਲਈ ਜ਼ਿੰਮੇਵਾਰ ਹਨ ।ਕਲਾਈਮੇਟ(ਵਾਯੂ ਮੰਡਲ) ਤੋਂ  ਬਗੈਰ ਸੰਸਾਰ ਦੀਆਂ ਕਈ ਕੌਮਾਂ ਦੀਆਂ ਸਮੱਸਿਆਵਾਂ ਸਾਡੇ ਸਿੱਖਾਂ ਦੀ ਤਰਾਂ ਹੀ ਹਨ । ਉਹ ਕੌਮਾਂ ਆਪਣੇ  ਚਿੰਤਤ ਮੁੱਦੇ ਖੁਦ ਵਿਚਾਰਦੀਆਂ ਹਨ ਅਤੇ ਹਰ ਚੰਗੇ ਹੱਲ ਦਾ ਰਸਤਾ ਅਪਣਾਉਦੀਆਂ ਹਨ । ਉਹ ਸਾਡੇ ਕੁਝ ਆਗੂਆਂ ਵਾਂਗ ਆਪਣੀ ਹੀ ਕੌਮ ਦੇ ਦੁੱਖ ਨੂੰ ਵਪਾਰ ਨਹੀਂ ਬਣਾਉਂਦੀਆਂ ।ਸ਼ੰਗਰਸ਼ ਕਰਦੀਆਂ ਕੌਮਾਂ ਕਦੇ ਵੀ ਕਿਸੇ ਵੀ ਸਾਜ਼ਿਸ਼ ਦੇ ਸਿਰਹਾਣੇ ਨੂੰ ਨਹੀਂ ਕਬੂਲਦੀੱਆਂ । ਸਿੱਖਾਂ ਦੀ ਆਪਣੀ ਪਛਾਣ ਦਾ ਨਵੇਕਲ਼ਾ ਵਿਰਸਾ ਹੈ। ਅਸੀਂ ਸੰਸਾਰ ਦੇ ਹਰੇਕ ਧਰਮ ਅਤੇ ਨਸਲ ਨੂੰ ਹਮੇਸ਼ਾ ਦਿਲੋਂ ਸਤਿਕਾਰ ਦਿੰਦੇ ਹਾਂ । ਸਾਨੂੰ ਆਪਣੀ ਪਹਿਚਾਣ ਦੀ ਦਰ ਇਸੇ ਆਧਾਰ ਤੇ ਕਾਇਮ ਰੱਖਣੀ ਅਤੀ ਜ਼ਰੂਰੀ ਹੈ।

ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ , ਯੂ.ਕੇ . Email:psbal46@gmail.com

ਮੈਂ ਲਾਸ਼ ਬੋਲਦੀ ਆਂ ✍️ ਸਲੇਮਪੁਰੀ ਦੀ ਚੂੰਢੀ -

ਮੈਂ ਲਾਸ਼ ਬੋਲਦੀ ਆਂ !
- ਮੈਂ ਸਿੰਘੂ ਬਾਰਡਰ ਤੋਂ
ਬੈਰੀਕੇਡ 'ਤੇ ਲਟਕਦੀ
ਹੱਥੋਂ ਟੁੰਡੀ,
 ਪੈਰੋਂ ਲੰਗੜੀ
ਲਹੂ-ਲੁਹਾਣ ਹੋਈ
ਲਖਵੀਰ  ਦੀ
ਲਾਸ਼ ਬੋਲਦੀ ਆਂ!
ਕਿ-
ਮਾਨਵਤਾ ਦਾ ਪਾਠ
ਪੜ੍ਹਾਉਣ ਵਾਲਿਆਂ
ਦੇ ਮੂੰਹ ਉਪਰ
ਛਿਕਲੀ  ਲੱਗ ਗਈ ਆ!
ਕਿਸੇ ਨਿਹੱਥੇ
ਬੇਦੋਸ਼ੇ
ਗਰੀਬ ਨੂੰ
ਬੰਨ੍ਹ ਕੇ,
 ਕੁੱਟ ਕੇ
ਧੌਣ 'ਤੇ
 ਗੋਡਾ ,                                 
ਸੰਘੀ 'ਤੇ
ਅੰਗੂਠਾ ਰੱਖਕੇ
ਮਨਚਾਹੇ ਬੋਲ
ਬੁਲਾਕੇ,
ਬਲੀ ਲੈਣੀ
ਕਿਹੜਾ ਧਰਮ ਸਿਖਾਉੰਦਾ?
ਉਹ ਜਦੋਂ
ਮੈਨੂੰ ਪਿੰਡੋਂ ਲੈ ਕੇ ਤੁਰੇ ਸੀ,
ਉਦੋਂ ਹੀ
ਮੇਰਾ ਮੱਥਾ ਠਣਕਿਆ ਸੀ!
ਕਿ-
ਕੋਈ ਅਣ-ਹੋਣੀ ਹੋਵੇਗੀ!
ਹੁਣ ਮੈਂ ਨਹੀਂ
ਮੇਰੀ ਲਾਸ਼ ਆਵੇਗੀ !
ਤੇ ਉਹ
ਮੇਰੇ ਦਾਹ ਸਸਕਾਰ 'ਤੇ  ਭੜਕਣਗੇ!
ਲਾਂਬੂ ਲਾਉਣ ਤੋਂ
ਰੋਕਣਗੇ!
ਉਨ੍ਹਾਂ ਨੂੰ
ਮੇਰੇ ਬੇਦੋਸ਼ੇ
ਮਾਪੇ ਵਿਹੁ ਲੱਗਣਗੇ!
 ਮੇਰੇ ਬੱਚਿਆਂ ਨੂੰ
 ਡੱਸਣਗੇ!
ਮੇਰੀ ਵਿਧਵਾ ਨੂੰ,
ਮੇਰੀ ਹਮਸਾਈ ਨੂੰ ,
ਅਨੋਖੇ
ਸੁਆਲ ਪੁੱਛਣਗੇ!
'ਰੱਬ ਦੇ ਬੰਦੇ'
ਮੇਰੀਆਂ ਧੀਆਂ
ਦੇ ਸਿਰ 'ਤੇ
ਹੱਥ ਨਹੀਂ
 ਨਫਰਤ ਦੀ ਚਾਦਰ ਰੱਖਣਗੇ!
ਉਹ ਮੇਰੀ
ਲਾਸ਼ ਨੂੰ ਲੈ ਕੇ
ਸਿਆਸਤ ਕਰਨਗੇ!
ਅਖਬਾਰ ਸੁਰਖੀਆਂ
ਨਾਲ ਭਰਨਗੇ!
ਚੈਨਲ ਗੱਲਾਂ ਕਰਨਗੇ!
'ਰੱਬ ਦੇ ਬੰਦੇ'
ਜਹਿਰ ਉੱਗਲਣਗੇ!
ਕੰਜਕਾਂ ਪੂਜਣ ਵਾਲੇ
ਮੇਰੀਆਂ ਧੀਆਂ ਨਾਲ
ਵਿਤਕਰਾ ਕਰਨਗੇ!
ਮੈਂ-
ਮਾਰ ਕੇ ਟੰਗੇ ਕਾਂ
ਵਾਂਗੂੰ
ਬੈਰੀਕੇਡ ਤੋਂ ਲਟਕਦੀ
ਲਾਸ਼
ਬੋਲਦੀ ਆਂ
ਕਿ-
ਇਥੇ -
'ਤਕੜੇ ਦਾ ਸੱਤੀੰ ਵੀਹੀੰ ਸੌ ਹੁੰਦੈ'
ਪਰ -
ਮੇਰੀ ਲਾਸ਼ ਚੋਂ
ਨਿਕਲਿਆ
ਲਹੂ ਦਾ ਇਕ ਇਕ ਤੁਪਕਾ
ਸਮਾਂ ਆਉਣ 'ਤੇ
ਥੋਡੇ ਤੋਂ
ਹਿਸਾਬ ਜਰੂਰ ਮੰਗੇਗਾ!
ਪਰ-
'ਰੱਬ ਦੇ ਬੰਦੇ'
ਆਪਣੀਆਂ ਕਲਮਾਂ ਦੀ
 ਜਹਿਰੀ ਸਿਆਹੀ ਨਾਲ
ਮੇਰੀ ਮੌਤ ਦੀ
ਘਟਨਾ ਨੂੰ
ਤੋੜ , ਮਰੋੜ ਕੇ
ਰੱਖਣਗੇ!
ਕਿਤਾਬਾਂ ਦੇ ਸਫੇ
ਭਰਨਗੇ!
ਕਿਉਂਕਿ -
ਸਾਡੇ ਬੁੱਧੀਜੀਵੀ
ਸੱਚ ਨੂੰ ਝੂਠ,
 ਝੂਠ ਨੂੰ ਸੱਚ
ਵਿਚ ਤਬਦੀਲ ਕਰਨ ਵਿਚ
ਸਦੀਆਂ ਤੋਂ ਮੁਹਾਰਤ
ਰੱਖਦੇ  ਨੇ!
ਉਹ -
ਇਤਿਹਾਸ ਨੂੰ ਮਿਥਿਹਾਸ,
 ਮਿਥਿਹਾਸ ਨੂੰ ਇਤਿਹਾਸ
ਬਣਾਕੇ
ਆਉਣ ਵਾਲੀਆਂ
ਪੀੜ੍ਹੀਆਂ ਦੇ
ਅੱਖੀਂ ਘੱਟਾ ਪਾਉਣਗੇ !
'ਅਣ-ਮਨੁੱਖੀ ਕਾਰੇ' ਨੂੰ
 ਮਹਾਨ ਕਾਰਨਾਮਾ ਦਰਸਾਉਣਗੇ!
ਮੇਰੀ ਮੌਤ ਪਿੱਛੋਂ
ਮੈਨੂੰ
 ਤੇ ਮੇਰੇ ਪਰਿਵਾਰ ਨੂੰ
ਦੋਸ਼ੀ ਬਣਾਉਣਗੇ!
ਮੈਂ ਲਾਸ਼ ਬੋਲਦੀ ਆਂ!
ਕਿ-
ਅਸਲ ਵਿਚ
'ਮੇਰੀ ਪਤਨੀ ਤਾਂ
ਉਦੋਂ ਹੀ ਵਿਧਵਾ
ਹੋ ਗਈ ਸੀ,
ਜਦੋਂ ਉਹ -
ਮੈਨੂੰ ਕਾਗਜ ਦੀ ਪੁੜੀ ਵਿਚ
'ਨਸ਼ਾ' ਲਪੇਟ ਕੇ
ਦੇ ਗਏ ਸਨ!
-ਸੁਖਦੇਵ ਸਲੇਮਪੁਰੀ
09780620233
30 ਅਕਤੂਬਰ, 2021

ਸ ਪਿੱਲੂ ਸਿੰਘ ਕਰੀਂ ਦੀ ਧਰਮ ਪਤਨੀ ਬੀਬੀ ਸੁਖਮਿੰਦਰ ਕੌਰ ਕਰੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ 

ਉਨ੍ਹਾਂ ਨਮਿਤ ਭੋਗ, ਅੰਤਿਮ ਅਰਦਾਸ ਅਤੇ ਸੰਸਕਾਰ 25 ਅਕਤੂਬਰ ਨੂੰ  

ਵਾਰਿੰਗਟਨ / ਇੰਗਲੈਂਡ  - 23 ਅਕਤੂਬਰ  (ਗਿਆਨੀ ਅਮਰੀਕ ਸਿੰਘ ਰਾਠੌਰ  )-  ਆਪ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੇ ਪਿਛਲੇ 17 ਅਕਤੂਬਰ ਨੂੰ ਪਿੱਲੂ ਸਿੰਘ ਕਰੀ ਵਾਸੀ ਵਾਰਿੰਗਟਨ  ( ਪਿੰਡ ਬਿੰਜਲ ਜ਼ਿਲ੍ਹਾ ਲੁਧਿਆਣਾ ) ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਕਰੀਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਜਗਰਾਉਂ ਤਹਿਸੀਲ ਦੇ ਨਾਮੀ ਪਰਿਵਾਰ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬੀਬੀ ਸੁਖਵਿੰਦਰ ਕੌਰ ਕਰੀਂ ਦੇ ਸਦੀਵੀ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਉਥੇ ਬੀਬੀ ਜੀ ਦੀ ਬੇਵਕਤੀ ਮੌਤ ਨਾਲ ਵਾਰਿੰਗਟਨ ਅਤੇ ਉਸਦੇ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਵੀ ਗਹਿਰਾ ਸਦਮਾ ਆਇਆ ਹੈ । ਸੰਸਾਰ ਭਰ ਤੋਂ ਅਤਿ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਬੀਬੀ ਜੀ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਜਿਤਾਇਆ ਹੈ । ਜਾਣਕਾਰੀ ਲਈ ਦੱਸ ਦਈਏ ਕਿ ਪਿੱਲੂ ਸਿੰਘ ਕਰੀ ਇਕ ਵਧੀਆ ਬਿਜ਼ਨਸਮੈਨ ਲੋਕਾਂ ਨਾਲ ਮੇਲ ਮਿਲਾਪ ਰੱਖਣ ਵਾਲੇ ਅਤੇ ਵਾਰਿੰਗਟਨ ਗੁਰਦੁਆਰਾ ਸਾਹਿਬ ਦੇ ਟਰੱਸਟੀਆਂ ਵਿੱਚੋਂ ਇੱਕ ਹਨ । ਇਸ ਸਮੇਂ ਪਰਿਵਾਰ ਵੱਲੋਂ ਉਚੇਚੇ ਤੌਰ ਤੇ ਜਾਣਕਾਰੀ ਸਾਂਝੀ ਕਰਦੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕੇ ਬੀਬੀ ਸੁਖਵਿੰਦਰ ਕੌਰ ਕਰੀ ਦੇ ਸੰਸਕਾਰ 25 ਅਕਤੂਬਰ 9.30 ਵਜੇ ਸਵੇਰ ਵਾਲਟਨ ਲੀ ਕੈਮਟੋਰੀਐਮ ,ਚੈਸਟਰ ਰੋਡ ,ਹਾਈ ਲੀ ਵਾਲਟਨ ,ਵਾਰਿਗਟਨ WA46TB ਵਿਖੇ ਹੋਣਗੇ। ਬੀਬੀ ਜੀ ਨਮਿੱਤ ਅੰਤਿਮ ਅਰਦਾਸ ਤੇ ਭੋਗ 10.45 ਵਜੇ ਸਵੇਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਵਾਰਿੰਗਟਨ ਵਿਖੇ ਪੈਣਗੇ । ਗੁਰੂ ਕੇ ਲੰਗਰ ਅਤੁੱਟ ਵਰਤਣਗੇ । ਹੋਰ ਜਾਣਕਾਰੀ ਲਈ ਫੋਟੋ ਵਿੱਚ ਦਿੱਤੇ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਲਵੋ  ।ਇਸ ਸਮੇਂ ਪਰਿਵਾਰ ਨਾਲ ਦੁੱਖ ਚ ਸ਼ਰੀਕ ਹੁੰਦਿਆਂ ਜਥੇਦਾਰ ਰਣਜੀਤ ਸਿੰਘ ਜੀ ਤਲਵੰਡੀ , ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ , ਸਾਬਕਾ ਐਮਐਲਏ ਹਲਕਾ ਜਗਰਾਉਂ ਸ ਭਾਗ ਸਿੰਘ ਮੱਲ੍ਹਾ, ਜਨ ਸ਼ਕਤੀ ਨਿਊਜ਼ ਦੇ ਮਾਲਕ ਸ ਅਮਨਜੀਤ ਸਿੰਘ ਖਹਿਰਾ, ਸ ਹਰਦੇਵ ਸਿੰਘ ਗਰੇਵਾਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਵਾਰਿੰਗਟਨ , ਸ ਦਲਜੀਤ ਸਿੰਘ ਜੌਹਲ ਟਰਸਟੀ ਗੁਰਦੁਆਰਾ ਸਾਹਿਬ ਵਾਰਿਗਟਨ , ਭਾਟ ਸਿੱਖ ਗੁਰਦੁਆਰਾ ਕੌਂਸਲ ਦੇ ਮੈਂਬਰ ਗਿਆਨੀ ਅਮਰੀਕ ਸਿੰਘ  ਰਾਠੌਰ, ਸ ਅਮਰਜੀਤ ਸਿੰਘ ਗਰੇਵਾਲ , ਸ ਕੁਲਦੀਪ ਸਿੰਘ ਢਿੱਲੋਂ , ਸ ਚਰਨ ਸਿੰਘ ਸਿੱਧੂ , ਸ ਸੰਤੋਖ ਸਿੰਘ ਸਿੱਧੂ , ਸ ਨਾਹਰ ਸਿੰਘ ਸਿੱਧੂ, ਸ ਇੰਦਰਜੀਤ ਸਿੰਘ ਗਿੱਲ , ਸੁ ਰਵਿੰਦਰਪਾਲ ਸਿੰਘ ਖਨੂਜਾ , ਸ ਸੁਰਿੰਦਰ ਸਿੰਘ ਅਤੇ  ਇੰਗਲੈਂਡ ਅੰਦਰ ਸ਼ੂ ਟ੍ਰੇਡ ਨਾਲ ਜੁਡ਼ੀਆਂ ਹੋਈਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਬਰਤਾਨੀਆ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੈਸਟ ਮਿਡਲੈਂਡਜ਼ ਥ੍ਰੀ ਦੇ ਅਨਿਆਂਪੂਰਨ ਸਲੂਕਾਂ ਬਾਰੇ ਜਵਾਬ ਮੰਗੇ

ਸਰਬ ਪਾਰਟੀ ਸਾਂਸਦ ਸਮੂਹ ਦੀ ਪ੍ਰਧਾਨ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੇ ਬ੍ਰਿਟਿਸ਼ ਸਿੱਖ ਜਗਤਾਰ ਸਿੰਘ ਜੌਹਲ ਦੀ ਰਿਹਾਈ ਬਾਰੇ ਗ੍ਰਹਿ ਦਫ਼ਤਰ ਨੂੰ ਭਾਰਤ ਸਰਕਾਰ ਉੱਪਰ ਜ਼ੋਰ ਪਾਉਣ ਲਈ ਵੀ ਕਿਹਾ   

 ਉਨ੍ਹਾਂ ਅੱਜ ਇਕ ਟਵੀਟ ਰਾਹੀਂ ਇਹ ਸਾਰੀ ਗੱਲਬਾਤ ਸਾਂਝੀ ਕਰਦੇ ਇਕ ਇੰਗਲਿਸ਼ ਅਖ਼ਬਾਰ ਦੀ ਖ਼ਬਰ ਨੂੰ ਵੀ ਇਸ ਦੇ ਨਾਲ ਨੱਥੀ ਕਰ ਕੇ ਲੋਕਾਂ ਦੇ ਸਾਹਮਣੇ ਰੱਖਿਆ  

ਲੰਡਨ , 22 ਅਕਤੂਬਰ -ਅਮਨਜੀਤ ਸਿੰਘ ਖਹਿਰਾ 

ਪੱਛਮੀ ਮਿਡਲੈਂਡਜ਼ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ  ਨੇ ਕਿਹਾ ਹੈ ਕਿ ਗ੍ਰਹਿ ਦਫਤਰ ਨੂੰ ਤਿੰਨ ਬ੍ਰਿਟਿਸ਼ ਸਿੱਖਾਂ ਨਾਲ "ਬੇਇਨਸਾਫ਼ੀ" ਵਾਲੇ ਸਲੂਕ ਬਾਰੇ ਗੰਭੀਰ ਪ੍ਰਸ਼ਨਾਂ ਦੇ ਉੱਤਰ ਦੇਣੇ ਚਾਹੀਦੇ ਹਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਜੇ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਂਦਾ। ਪ੍ਰੀਤ ਕੌਰ ਗਿੱਲ ਨੇ ਵੈਸਟ ਮਿਡਲੈਂਡਸ ਥ੍ਰੀ ਦੇ ਨਾਂ ਨਾਲ ਜਾਣੇ ਜਾਂਦੇ ਵਿਅਕਤੀਆਂ ਨੂੰ "ਨਿਸ਼ਾਨਾ ਬਣਾਉਣ" ਦੇ ਜਵਾਬ ਦੀ ਮੰਗ ਕੀਤੀ ਹੈ, ਜਿਨ੍ਹਾਂ 'ਤੇ 2009 ਵਿੱਚ ਭਾਰਤ ਵਿੱਚ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਗ੍ਰਹਿ ਦਫਤਰ ਨੇ ਦਸੰਬਰ 2020 ਵਿੱਚ ਹਵਾਲਗੀ ਦੀ ਬੇਨਤੀ ਨੂੰ ਪ੍ਰਮਾਣਿਤ ਕੀਤਾ, ਪਰੰਤੂ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰਨ ਦੀ ਅਪੀਲ ਸਤੰਬਰ ਵਿੱਚ ਖਾਰਜ ਕਰ ਦਿੱਤੀ ਗਈ ਕਿਉਂਕਿ ਇੱਕ ਜ਼ਿਲ੍ਹਾ ਜੱਜ ਨੇ ਆਖਿਆ ਕਿ ਉਨ੍ਹਾਂ ਵਿਰੁੱਧ ਕੋਈ ਕੇਸ ਨਹੀਂ ਬਣਦਾ। ਐਜਬੈਸਟਨ ਦੀ ਸੰਸਦ ਮੈਂਬਰ ਸ੍ਰੀਮਤੀ ਗਿੱਲ, ਜੋ ਬ੍ਰਿਟਿਸ਼ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਸਮੂਹ ਦੀ ਪ੍ਰਧਾਨ ਹੈ, ਨੇ ਮਾਮਲੇ ਦੀ ਸੁਣਵਾਈ ਬਾਰੇ ਜਵਾਬ ਮੰਗੇ ਹਨ।
ਸ੍ਰੀਮਤੀ ਗਿੱਲ ਨੇ ਕਿਹਾ: “ਵੈਸਟ ਮਿਡਲੈਂਡਜ਼ ਥ੍ਰੀ ਦਾ ਮਾਮਲਾ ਬਹੁਤ ਹੀ ਭਿਆਨਕ ਹੈ। ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਮੈਂ ਉਨ੍ਹਾਂ ਦੇ ਨਾਲ ਬੇਇਨਸਾਫ਼ੀ ਵਾਲਾ ਸਲੂਕ ਪਹਿਲੀ ਵਾਰ ਵੇਖਿਆ ਹੈ। “ਨਿਰਦੋਸ਼, ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਸਰਕਾਰ ਨੂੰ ਹੁਣ ਇਨ੍ਹਾਂ ਤਿੰਨਾਂ ਬ੍ਰਿਟਿਸ਼ ਨਾਗਰਿਕਾਂ ਦੇ ਇਲਾਜ ਸੰਬੰਧੀ ਗੰਭੀਰ ਪ੍ਰਸ਼ਨਾਂ ਦੇ ਉੱਤਰ ਦੇਣੇ ਚਾਹੀਦੇ ਹਨ। ਜੇ ਗ੍ਰਹਿ ਸਕੱਤਰ ਦੀ ਇੱਛਾ ਅਨੁਸਾਰ ਸਫਲਤਾਪੂਰਵਕ ਹਵਾਲਗੀ ਦੇ ਦਿੱਤੀ ਜਾਂਦੀ ਤਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ। “ਸਿੱਖ ਭਾਈਚਾਰੇ ਲਈ ਇਸ ਤੋਂ ਵੀ ਜ਼ਿਆਦਾ ਦੁਖਦਾਈ ਗੱਲ ਇਹ ਹੈ ਕਿ ਇਹ ਇਕਲੌਤਾ ਮਾਮਲਾ ਨਹੀਂ ਜਿੱਥੇ ਸਰਕਾਰ ਨੇ ਸਰਗਰਮੀ ਨਾਲ ਬ੍ਰਿਟਿਸ਼ ਸਿੱਖਾਂ ਨੂੰ ਕਿਸੇ ਵਿਦੇਸ਼ੀ ਸ਼ਕਤੀ ਦੁਆਰਾ ਗੰਭੀਰ ਅਪਰਾਧਾਂ ਦੇ ਝੂਠੇ ਦੋਸ਼ ਲਗਾਉਣ ਦੀ ਇਜਾਜ਼ਤ ਦਿੱਤੀ ਹੈ।

ਉਸਨੇ ਗ੍ਰਹਿ ਦਫਤਰ ਨੂੰ ਇੱਕ ਹੋਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਜ਼ੋਰ ਪਾਉਣ ਲਈ ਕਿਹਾ, ਜੋ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਦੋਸ਼ ਤੋਂ  ਭਾਰਤੀ ਜੇਲ੍ਹ ਵਿੱਚ ਬੰਦ ਹੈ। “ਜਗਤਾਰ ਸਿੰਘ ਜੌਹਲ ਨੂੰ ਹੁਣ ਭਾਰਤ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜੋ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ, ਜਿਸਨੂੰ ਸਬੂਤ ਦੇ ਤੌਰ ਤੇ ਤਸੀਹੇ ਦੇ ਕੇ ਪ੍ਰਾਪਤ ਕੀਤੇ ਗਏ ਕਥਿਤ ਇਕਬਾਲੀਆ ਬਿਆਨ ਦੇ ਨਾਲ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। "ਵਿਦੇਸ਼ੀ ਦਫਤਰ ਨੀਤੀ ਦੇ ਅਨੁਸਾਰ ਜਿੱਥੇ ਇੱਕ ਵਿਅਕਤੀ ਨੂੰ ਮਨਮਾਨੇ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਜਾਂਦਾ ਹੈ। ਯੂਕੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੱਗੀ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਵਿਦੇਸ਼ ਸਕੱਤਰ ਹੁਣ ਇਹ ਕਾਰਵਾਈ ਕਰ ਜੱਗੀ ਜੌਹਲ ਦੀ ਰਿਹਾਈ ਦਾ ਰਾਹ ਪੱਧਰਾ ਕਰੇ ।"

ਵੈਸਟ ਮਿਡਲੈਂਡਜ਼ ਥ੍ਰੀ - ਵੁਲਵਰਹੈਂਪਟਨ ਤੋਂ ਪਿਆਰਾ ਸਿੰਘ ਗਿੱਲ, ਅਤੇ ਕਵੈਂਟਰੀ ਦੇ ਭਰਾ ਅਮ੍ਰਿਤਵੀਰ ਸਿੰਘ ਵਾਹੀਵਾਲਾ ਅਤੇ ਗੁਰਸ਼ਰਨਵੀਰ ਸਿੰਘ ਵਾਹੀਵਾਲਾ ਦੇ ਵਿਰੁੱਧ ਕੇਸ ਉਦੋਂ ਖ਼ਤਮ ਹੋ ਗਿਆ ਜਦੋਂ ਉਨ੍ਹਾਂ ਦੇ ਖਿਲਾਫ ਅਦਾਲਤ ਵਿੱਚ ਕੋਈ ਹੋਰ ਸਬੂਤ ਪੇਸ਼ ਨਹੀਂ ਕੀਤਾ ਗਿਆ। ਬ੍ਰਿਟਿਸ਼ ਨਾਗਰਿਕਾਂ 'ਤੇ ਭਾਰਤੀ ਅਧਿਕਾਰੀਆਂ ਨੇ ਰੁਲਦਾ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਜਿਸ ਨੂੰ 12 ਸਾਲ ਪਹਿਲਾਂ ਪੰਜਾਬ ਦੇ ਪਟਿਆਲਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। 2011 ਵਿੱਚ ਵੈਸਟ ਮਿਡਲੈਂਡਸ ਪੁਲਿਸ ਦੀ ਜਾਂਚ ਵਿੱਚ ਉਨ੍ਹਾਂ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ

ਮੰਗਲਵਾਰ ਨੂੰ ਕਾਮਨਜ਼ ਵਿੱਚ, ਲੇਬਰ ਐਮਪੀ ਤਾਈਵੋ ਓਵਾਤੇਮੀ ਦੁਆਰਾ ਗ੍ਰਹਿ ਸਕੱਤਰ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਣ ਲਈ ਕਿਹੜੇ ਸਬੂਤਾਂ ਦੀ ਵਰਤੋਂ ਕੀਤੀ ਗਈ ਸੀ। 
ਸ਼੍ਰੀਮਤੀ ਪਟੇਲ ਨੇ ਸੰਸਦ ਮੈਂਬਰ ਨੂੰ ਕਿਹਾ ਕਿ ਉਹ ਇਸ ਮਾਮਲੇ 'ਤੇ ਨਿੱਜੀ ਤੌਰ' ਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁਣਗੇ।

ਮਿਲੀ ਜਾਣਕਾਰੀ ਅਨੁਸਾਰ ਇੱਕ ਸਰਕਾਰੀ ਬੁਲਾਰੇ ਨੇ ਕਿਹਾ: “ਅਸੀਂ ਸ੍ਰੀ ਜੋਹਲ ਦੇ ਕੇਸ ਬਾਰੇ ਭਾਰਤ ਸਰਕਾਰ ਕੋਲ ਲਗਾਤਾਰ ਆਪਣੀਆਂ ਚਿੰਤਾਵਾਂ ਉਠਾਉਂਦੇ ਰਹੇ ਹਾਂ, ਜਿਸ ਵਿੱਚ ਉਨ੍ਹਾਂ ਦੇ ਤਸ਼ੱਦਦ ਅਤੇ ਬਦਸਲੂਕੀ ਦੇ ਦੋਸ਼ ਅਤੇ ਨਿਰਪੱਖ ਸੁਣਵਾਈ ਦੇ ਉਨ੍ਹਾਂ ਦੇ ਅਧਿਕਾਰ ਸ਼ਾਮਲ ਹਨ। “ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਭਾਰਤ ਵਿੱਚ ਵਿਅਕਤੀਗਤ ਦੂਤਘਰ ਦੌਰੇ ਫਿਲਹਾਲ ਮੁਅੱਤਲ ਹਨ। ਹਾਲਾਂਕਿ, ਕੌਂਸੁਲਰ ਸਟਾਫ ਸ੍ਰੀ ਜੌਹਲ ਨਾਲ ਨਿਯਮਤ ਟੈਲੀਫੋਨ ਕਾਲ ਕਰ ਰਹੇ ਹਨ ਅਤੇ ਸੰਬੰਧਤ ਅਦਾਲਤੀ ਸੁਣਵਾਈਆਂ ਵਿੱਚ ਸ਼ਾਮਲ ਹੋਏ ਹਨ। ”

ਖੰਜਰ ਬਣਕੇ ਖੁੱਭੇਗਾ ✍️ ਸਲੇਮਪੁਰੀ ਦੀ ਚੂੰਢੀ

ਖੰਜਰ ਬਣਕੇ ਖੁੱਭੇਗਾ
- ਸਿੰਘੂ ਬਾਰਡਰ 'ਤੇ
 ਮੇਰੇ ਵੱਢੇ ਹੱਥ
ਦੀਆਂ ਹੱਡੀਆਂ 
ਬੰਦੂਕਾਂ ਬਣਕੇ
ਬੇਈਮਾਨਾਂ ਦੀਆਂ ਛਾਤੀਆਂ
ਵਿਚੋਂ ਆਰ-ਪਾਰ 
ਹੋਣਗੀਆਂ ! 
ਮੇਰੇ ਵੱਢੇ 
ਪੈਰ ਦੀਆਂ ਹੱਡੀਆਂ
ਤਿੱਖੇ ਸੂਏ ਬਣਕੇ
 ਪੈਰਾਂ ਵਿਚ ਚੁੱਭਣਗੀਆ! 
ਲਹੂ-ਲੁਹਾਣ ਕਰਨਗੀਆਂ !! 
ਤੁਰਨ ਜੋਗਾ ਨਹੀਂ ਛੱਡਣਗੀਆਂ!!! 
 ਨਿਹੱਥੇ ਦਾ 
ਡੁੱਲ੍ਹਿਆ ਖੂਨ
ਗੂਹੜੀ ਨੀੰਦੇ ਸੁੱਤਿਆਂ ਨੂੰ
ਹਲੂਣਾ ਦੇਵੇਗਾ, 
ਕਿ - 
ਜਾਗੋ! ਜਾਗੋ!! 
ਨਹੀਂ ਤਾਂ 
ਮੇਰੇ ਵਾਂਗੂੰ 
ਕਈ ਬੇਦੋਸ਼ੇ ਬਲੀ ਚੜ੍ਹਨਗੇ! 
ਮੇਰੀ ਪਿੱਠ ਵਿਚ 
ਨਸ਼ੇ ਦਾ ਟੀਕਾ ਖੋਭਣ 
ਵਾਲਿਆਂ ਦੇ 
'ਭਵਿੱਖ ਦੇ ਢਿੱਡ' ਵਿਚ 
ਨਸ਼ੇ ਦਾ ਟੀਕਾ 
ਖੰਜਰ ਬਣਕੇ ਖੁੱਭੇਗਾ ! 
ਮੇਰੀਆਂ ਚੀਕਾਂ 
ਬੇਈਮਾਨਾਂ ਦੀਆਂ 
ਕਰਤੂਤਾਂ ਨੂੰ
ਉਜਾਗਰ ਕਰਦੀਆਂ 
 ਨੀਂਦ ਉਡਾ ਦੇਣਗੀਆਂ ! 
ਬੈਰੀਗੇਟ 'ਤੇ 
ਲਟਕਦੀ ਲਾਸ਼ 
'ਮਾਨਵਤਾ' ਦਾ ਢੰਡੋਰਾ 
ਪਿੱਟਣ ਵਾਲਿਆਂ ਦੇ 
ਮੂੰਹ 'ਤੇ 
ਫਿਟਕਾਰਾਂ ਪਾਉਂਦੀ 
ਇਤਿਹਾਸ ਦੇ ਪੰਨੇ ਬਣਕੇ 
ਹਮੇਸ਼ਾ ਦੰਦ ਚੜ੍ਹਾਉਂਦੀ 
ਰਹੇਗੀ! 
ਸ਼ੁਕਰ ਆ! 
'ਟ੍ਰਿਬਿਊਨ' ਨੇ ਜਲਦੀ 
ਸੱਚ ਦੀਆਂ 
ਪਰਤਾਂ ਖੋਲ੍ਹ ਕੇ 
ਰੱਖ ਦਿੱਤੀਆਂ , 
ਨਹੀਂ ਤਾਂ 
ਮੇਰੇ 'ਤੇ ਇਲਜ਼ਾਮ 
ਦੀ ਪੱਕੀ ਮੋਹਰ 
ਲੱਗ ਜਾਣੀ ਸੀ! 
ਤੇ 
'ਵਿਹੜੇ ਵਾਲਿਆਂ'
ਦਾ ਜੀਣਾ ਦੁੱਭਰ
 ਕਰ ਦੇਣਾ ਸੀ! 
ਕਿਉਂਕਿ - 
ਜਾਤ ਦੇ ਹੰਕਾਰੀ ਤਾਂ 
ਮਿਹਨਤਾਂ ਦਾ ਮੁੱਲ 
ਪਾਉਣ ਦੀ ਮੰਗ 
ਕਰਨ 'ਤੇ 
ਪਹਿਲਾਂ ਹੀ 
ਵਿਹੜੇ ਵਾਲਿਆਂ ਦਾ 
ਬਾਈਕਾਟ ਕਰਦੇ 
ਆ ਰਹੇ ਨੇ ! 
ਸ਼ਾਇਦ ਉਹ 
ਬੇ-ਖਬਰ ਨੇ 
ਕਿ- 
'ਗੁਰੂ ਗ੍ਰੰਥ ਸਾਹਿਬ ਜੀ' ਦੀ 
'ਬੇਅਦਬੀ' ਦੀ ਸ਼ੁਰੂਆਤ ਤਾਂ 
ਉਦੋਂ ਤੋਂ 
ਹੁੰਦੀ ਆ ਰਹੀ ਆ
 ਜਦੋਂ ਤੋਂ 
'ਸੁੱਚਮਤਾ ਤੇ ਉੱਚਮਤਾ'
ਦਾ ਸਰਟੀਫਿਕੇਟ 
ਲੈਣ ਲਈ 
ਪਿੰਡਾਂ ਵਿੱਚ 
ਚਾਰ, ਚਾਰ 
ਗੁਰਦੁਆਰਿਆਂ ਦੀ 
ਉਸਾਰੀ ਸ਼ੁਰੂ ਕੀਤੀ ਸੀ! 

ਸੁਖਦੇਵ ਸਲੇਮਪੁਰੀ 
09780620233 
20 ਅਕਤੂਬਰ, 2021.

ਖੂਨ ਦੀ ਬਰਸਾਤ ✍️ਸਲੇਮਪੁਰੀ ਦੀ ਚੂੰਢੀ

ਮਨੁੱਖ ਦੀ ਵਾਹ ਚੱਲਦੀ
ਤਾਂ
ਅਕਾਸ਼ ਵਿੱਚ ਵੀ
ਧਰਮ ਦੀਆਂ,
ਜਾਤਾਂ-ਕੁਜਾਤਾਂ ਦੀਆਂ,
ਨਸਲਾਂ ਦੀਆਂ,
ਕਬੀਲਿਆਂ ਦੀਆਂ,
ਕੰਡਿਆਲੀ ਤਾਰਾਂ ਦੀਆਂ
ਕੰਧਾਂ ਉਸਾਰੀਆਂ
ਹੋਣੀਆਂ ਸੀ!
ਫਿਰ ਸਾਇਬੇਰੀਆ ਤੋਂ
ਕੂੰਜਾਂ ਦੇ ਕਾਫਲੇ
ਹਰੀਕੇ ਪੱਤਣ
ਨਹੀਂ ਸੀ ਆਉਣੇ,
ਸਗੋਂ -
ਅਕਾਸ਼ ਵਿੱਚੋਂ
ਟੁੱਟਦੇ ਤਾਰਿਆਂ
ਥਾਂ ਦੀ
ਬੇਰਹਿਮੀ ਨਾਲ
ਕੂੰਜਾਂ  ਦੇ ਵੱਢੇ ਖੰਭ,
ਜਖਮੀ ਪਹੁੰਚੇ
ਡਿੱਗਦੇ ਦਿਖਾਈ ਦੇਣੇ ਸੀ!
 ਹੱਦਾਂ ਬੰਨੇ
ਤੋੜ ਕੇ
ਇੱਧਰ, ਉਧਰ ਜਾਂਦੀਆਂ
ਚਿੜੀਆਂ ਦੀ
 ਚੀੰ-ਚੀੰ
ਦੀ ਥਾਂ
 ਚਿੜੀਆਂ ਦੇ  
ਰੋਣ ਦੀ ਅਵਾਜ
 ਸੁਣਾਈ ਦੇਣੀ ਸੀ!
ਅਕਾਸ਼ ਵਿੱਚ ਉਡਾਰੀਆਂ
ਮਾਰਦੀਆਂ
ਗੁਟਾਰਾਂ ਦੇ
ਚਿਹਰਿਆਂ 'ਤੇ
ਹਾਸੇ ਨਹੀਂ,
ਸਗੋਂ
 ਉਦਾਸੀ ਦੇ ਬੱਦਲ
ਛਾਏ ਹੋਣੇ ਸੀ!
ਸ਼ੁਕਰ ਆ!
ਪੰਛੀਆਂ ਨੇ
 ਮਨੁੱਖ ਤੋਂ
ਧਰਮ ਦਾ,
ਜਾਤ ਦਾ,
ਨਸਲ ਦਾ,
ਕਬੀਲਿਆਂ ਦੇ
ਵਿਤਕਰਿਆਂ ਦਾ
ਪਾਠ ਨਹੀਂ ਸਿੱਖਿਆ
ਨਹੀਂ ਤਾਂ -
ਪੰਛੀਆਂ ਦੇ ਮੂੰਹਾਂ 'ਤੇ
ਉਂਗਲੀਆਂ !
ਅੱਖੀਆਂ 'ਤੇ
ਪੱਟੀਆਂ,
 ਕੰਨਾਂ ਵਿਚ
ਸਿੱਕੇ  !
ਹੱਥ-ਪੈਰ ਕੱਟੇ!
ਜੀਭਾਂ ਵੱਢੀਆਂ,
ਤੇ ਪਿੰਡੇ
ਲਹੂ-ਲੁਹਾਣ ਮਿਲਣੇ ਸੀ!
ਸ਼ਾਂਤੀ ਦਾ ਪ੍ਰਤੀਕ
ਘੁੱਗੀਆਂ, ਕਬੂਤਰਾਂ ਦੇ
 ਖੰਭਾਂ 'ਤੇ
ਅਹਿੰਸਾ, ਨਫਰਤਾਂ
ਦਾ ਸ਼ਬਦ
ਉੱਕਰਿਆ ਹੋਣਾ ਸੀ!
ਤੇ ਅਕਾਸ਼ ਵਿੱਚੋਂ
ਮੀਂਹ ਦੀ ਨਹੀਂ,
ਰੋਜ ਲਹੂ ਦੀ
ਮੋਹਲੇਧਾਰ
ਬਰਸਾਤ ਹੋਣੀ ਸੀ!
ਸੁਖਦੇਵ ਸਲੇਮਪੁਰੀ
09780620233
17 ਅਕਤੂਬਰ, 2021.

ਬੁੱਧ ਉਦਾਸ ਤੇ ਨਾਨਕ ਅੱਖਾਂ ਮਲ ਰਿਹਾ ਹੈ ✍️ ਸਲੇਮਪੁਰੀ ਦੀ ਚੂੰਢੀ

ਬੇਈਮਾਨੀਆਂ, ਠੱਗੀਆਂ ਦਾ
 ਹਨੇਰਾ ਜਿਹਾ ਛਾ ਗਿਆ,
ਚੁਸਤੀਆਂ, ਚਲਾਕੀਆਂ ਦਾ
 ਦੌਰ ਚੱਲ ਰਿਹਾ ਹੈ!
ਮਨੁੱਖਾਂ ਦਾ ਜੀਣਾ
 ਕੀੜਿਆਂ ਤੋਂ ਮਾੜਾ ਹੋ ਗਿਆ,
ਸੱਚ ਦੇ ਖੇਤ ਅੰਦਰ
 ਝੂਠ ਪਲ ਰਿਹਾ ਹੈ!
ਲੋਕਾਂ ਨੂੰ ਉਕਸਾਉਣਾ
ਉਨ੍ਹਾਂ ਦਾ ਧਰਮ ਬਣ ਗਿਆ,
ਤਾਹੀਓਂ ਤਾਂ ਮਨੁੱਖਤਾ ਦਾ
ਧਰਮ ਜਲ ਰਿਹਾ ਹੈ!
ਈਮਾਨ ਦੇ ਢਿੱਡ ਵਿਚ
ਖੰਜਰ ਵੇਖ ਕੇ,
'ਬੁੱਧ' ਉਦਾਸ ਹੋਇਆ
'ਨਾਨਕ' ਅੱਖਾਂ ਮਲ ਰਿਹਾ ਹੈ।
ਤੂੰ ਹੌਸਲਾ ਨਾ ਛੱਡੀੰ
 ਹਨੇਰਿਆਂ ਨੂੰ ਚੀਰਨ ਲਈ,
ਨਾ 'ਅੱਜ' ਨੇ ਰਹਿਣਾ,
ਨਾ 'ਕੱਲ੍ਹ' ਰਿਹਾ ਹੈ!
-ਸੁਖਦੇਵ ਸਲੇਮਪੁਰੀ
13 ਅਕਤੂਬਰ, 2021.

ਮਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮਾਤਾ ਚਿੰਤਪੁਰਨੀ ਜਾਣ ਤੇ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਦਾ ਸਵਾਲ - ਪਰਮਿੰਦਰ ਸਿੰਘ ਬੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂਕੇ    

ਇੱਕ ਅਟੱਲ ਸੱਚਾਈ ਹੈ ਕਿ ਜ਼ੁਬਾਨ ਵਿੱਚੋਂ ਨਿਕਲੇ ਬੋਲ ਅਤੇ ਕਮਾਨ ਵਿੱਚੋਂ ਛੁੱਟੀ ਤੀਰ ਕਦੇ ਵਾਪਸ ਨਹੀਂ ਮੁੜਦੇ । ਕਮਾਨ ਵਿਚੋਂ ਛੁੱਟੇ ਤੀਰ ਨੂੰ ਵਾਪਸ ਮੋੜਨਾ ਤਾਂ ਅਸੰਭਵ ਹੈ ਪ੍ਰੰਤੂ ਸ਼ਾਤਰ ਚਲਾਕ ਲੋਕ ਜਵਾਨਾਂ ਵਿੱਚੋਂ ਕਹੇ ਬੋਲਾਂ ਨੂੰ ਜ਼ਰੂਰ ਆਪਣੀ ਨੀਯਤ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰ ਲੈਂਦੇ ਹਨ।ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਿੰਤਪੁਰਨੀ ਦੇ ਦਰਸ਼ਨਾਂ ਨੂੰ ਜਾਣਾ ਜਿਸ ਸਬੰਧ ਵਿਚ ਪਹਿਰੇਦਾਰ ਅਖ਼ਬਾਰ ਦੇ ਐਡੀਟਰ ਸ ਜਸਪਾਲ ਸਿੰਘ ਹੇਰਾਂ ਨੇ ਬਾਦਲ ਸਾਹਿਬ ਤੇ ਸਵਾਲ ਕੀਤਾ ਹੈ । ਇਸ ਦਾ ਉੱਤਰ ਸਿੱਧੇ ਤੌਰ ਤੇ ਸਰਦਾਰ ਬਾਦਲ ਸਾਹਿਬ ਹੀ ਦੇ ਸਕਦੇ ਸਨ ਅਤੇ ਉੱਤਰ ਦੇਣਾ ਵੀ ਚਾਹੀਦਾ ਹੈ ਇਹ ਮੁੱਦਾ ਕਿਸੇ ਦੂਸਰੀ ਧਿਰ ਦਾ ਨਹੀਂ ਅਤੇ ਨਾ ਹੀ ਇਸ ਨੂੰ ਹਿੰਦੂ ਵਿਰੋਧੀ ਦੱਸ ਕੇ ਗੁੰਮਰਾਹ ਨਹੀਂ ਕਰਨਾ ਚਾਹੀਦਾ। ਇਹ ਬੇਲੋੜਾ ਅਤੇ ਗ਼ੈਰ ਸਮਾਜਿਕ ਢੰਗ ਹੈ ਇਹ ਸਿਰਫ਼ ਸਿੱਖ ਵਿਚਾਰਧਾਰਾ ਸਿੱਖ ਮਰਿਆਦਾ ਅਨੁਸਾਰ ਇਕ ਸਿੱਖ ਵੱਲੋਂ ਹੀ ਦੂਸਰੇ ਸਿੱਖ ਨੇਤਾ ਨੂੰ ਸਵਾਲ ਹੈ। ਲਫ਼ਜ਼ ਭਾਵੇਂ ਮਿੱਠੇ ਹੋਣ ਜਾਂ ਫਿੱਕੇ ਇਸ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਸੀ ਪ੍ਰੰਤੂ ਜੋ ਚਾਤਰ ਲੋਕ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਨੂੰ ਗਲਤ ਤਰੀਕੇ ਨਾਲ ਮੁੱਦਾ ਬਣਾ ਕੇ ਹਿੰਦੂ ਭਾਈਚਾਰੇ ਦੇ ਮੋਢਿਆਂ ਤੇ ਧਰ ਰਹੇ ਹਨ ਉਹ ਖ਼ੁਦ ਇਸ ਤਰੀਕੇ ਨਾਲ ਹਿੰਦੂ ਧਰਮ ਦਾ ਹੀ ਅਪਮਾਨ ਕਰ ਰਹੇ ਹਨ। ਹਾਂ ਸਰਦਾਰ ਬਾਦਲ ਇਸ ਮਸਲੇ ਤੇ ਚੁੱਪ ਰਹਿ ਕੇ ਖ਼ੁਦ ਨੂੰ ਇਸ ਲਪੇਟ ਵਿਚ ਕਿਉਂ ਰੱਖ ਰਹੇ ਹਨ ਉਹ ਖੁਦ ਸਪੱਸ਼ਟ ਕਰ ਸਕਦੇ ਹਨ ਕਿ ਇਕ ਸਿੱਖ ਵੱਲੋਂ ਕੀਤੇ ਪ੍ਰਸ਼ਨ ਤੇ ਉਨ੍ਹਾਂ ਦੇ ਦਿਲ ਦੀ ਭਾਵਨਾ ਕੀ ਹੈ । ਉਹ ਖ਼ੁਦ ਜ਼ਿੰਮੇਵਾਰ ਹੁੰਦਿਆਂ ਸਪੱਸ਼ਟ ਕਰਨ ਕਿ ਚਿੰਤਪੁਰਨੀ ਜਾਣ ਦੀ ਉਨ੍ਹਾਂ ਦੀ ਭਾਵਨਾ ਕੀ ਹੈ ਜੇਕਰ ਸੁਖਬੀਰ ਬਾਦਲ ਦੀ ਚੁੱਪ ਹਿੰਦੂ ਸਿੱਖਾਂ ਵਿੱਚ ਵਿਵਾਦ ਖੜ੍ਹਾ ਕਰਦੀ ਹੈ ਤਾਂ ਹੋ ਸਕਦੈ ਉਹ  ਹਿੰਦੂ ਵੋਟ ਤੋਂ ਸੱਖਣੇ ਹੀ ਰਹਿ ਜਾਣ ਕਿਉਂਕਿ ਬਿ ਜੇ ਪੀ ਨਾਲੋਂ ਉਹ ਐਲਾਨੀਆ ਤੌਰ ਤੇ ਸਪੱਸ਼ਟ ਟੁੱਟ ਚੁੱਕੇ ਹਨ। ਰਹੇ ਗਏ ਪੱਤਰਕਾਰ ਦੇ ਲਫ਼ਜ਼ਾਂ ਨੂੰ ਵਲੇਵਾਂ ਦੇ ਕੇ ਭਾਵੇਂ ਜਿੱਤਣਾ ਵੀ ਮਰੋੜਿਆ ਜਾਵੇ ਪ੍ਰੰਤੂ ਅਸਲੀਅਤ ਨਹੀਂ ਲੁਕਦੀ ਮੌਕਾ ਪ੍ਰਸਤ ਲੋਕ ਜੇਕਰ ਇਸ ਬਹਾਨੇ ਹਿੰਦੂ ਸਿੱਖ ਤ੍ਰੇੜਾਂ ਪਾ ਕੇ ਸਮਾਜਿਕ ਦੁਸ਼ਮਣੀਆਂ ਖੱਟ ਰਹੇ ਹਨ ਤਦ ਏਹ ਗੁਮਰਾਹ ਕੁਨ ਸਾਜ਼ਿਸ਼ ਹੈ । ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਿਰਫ਼ ਲੋਕ ਭਲਾਈ ਲਈ ਸਮਾਜ ਅੱਗੇ ਠੋਸ ਸੱਚਾਈ ਰੱਖਣੀ ਚਾਹੀਦੀ ਹੈ । ਭਾਈ ਜਸਪਾਲ ਸਿੰਘ ਹੇਰਾਂ ਤਜਰਬੇਕਾਰ ਸਿੱਖ ਹਨ ਸਿਆਣੇ ਹਨ ਉਨ੍ਹਾਂ ਦੀ ਕਹੀ ਗੱਲ ਵਜ਼ਨਦਾਰ ਹੈ ਲੀਡਰਸ਼ਿਪ ਨੂੰ ਕਬੂਲਣੀ ਚਾਹੀਦੀ ਹੈ ਕਹੇ ਗਏ ਬੋਲਾਂ ਨੂੰ ਰਸਤੇ ਵਿੱਚ ਢੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਵਿੱਚ ਹੀ ਸਮਾਜ ਦਾ ਭਲਾ ਹੈ ।

ਲੰਡਨ, 15 ਅਕਤੂਬਰ  2021

ਭਾਰਤੀ ਅੰਬੈਸੀ ਬਰਮਿੰਘਮ ਦੇ ਸਾਹਮਣੇ ਲਖੀਮਪੁਰ ਯੂਪੀ ਦੇ ਕਿਸਾਨਾਂ ਦੇ ਹੱਕ ਵਿਚ ਵੱਡਾ ਰੋਸ ਮੁਜ਼ਾਹਰਾ  

ਅੱਜ ਦੇ ਇਸ ਮੁਜ਼ਾਹਰੇ ਦੌਰਾਨ ਥਾਂ ਥਾਂ ਤੇ ਲੋਕ ਇੰਡੀਆ ਵਿੱਚ ਤਾਨਾਸ਼ਾਹੀ ਰਾਜ ਦੀ ਗੱਲ ਕਰਦੇ ਦੇਖੇ ਗਏ  

ਬਰਮਿੰਘਮ , 9 ਅਕਤੂਬਰ  (ਗਿਆਨੀ ਰਵਿੰਦਰਪਾਲ ਸਿੰਘ ) ਅੱਜ ਇੰਗਲੈਂਡ ਭਰਤੋ ਸਮੁੱਚੀਆਂ ਜਥੇਬੰਦੀਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਹਿਬਾਨ ਅਤੇ ਸਮੁੱਚੇ ਭਾਰਤੀ ਕਿਸਾਨ ਮਜ਼ਦੂਰਾਂ ਦੇ ਹੱਕ ਵਿੱਚ ਇੱਕ ਵੱਡਾ ਮੁਜ਼ਾਹਰਾ ਹੋਇਆ  । ਲੋਕ  ਲਖੀਮਪੁਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ  ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਿਬਾਨ ਸਿੱਖ ਸੰਸਥਾਵਾਂ ਦੇ ਮੈਂਬਰ ਸਾਹਿਬਾਨ  ਅਤੇ ਸਮੂਹ ਪੰਜਾਬੀ ਭਾਰਤੀਆਂ ਨੇ ਇਸ ਮੁਜ਼ਾਹਰੇ ਵਿੱਚ ਹਿੱਸਾ ਲਿਆ  ।ਇੰਡੀਅਨ ਹਾਈ ਕਮਿਸ਼ਨਰ ਬਰਮਿੰਘਮ ਰਾਹੀਂ  ਪੰਜਾਬੀ ਭਾਰਤੀ ਲੋਕ ਆਪਣਾ ਸੁਨੇਹਾ ਭਾਰਤ ਦੇ ਪ੍ਰਧਾਨਮੰਤਰੀ ਤਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬਰਮਿੰਘਮ ਹਾਈ ਕਮਿਸ਼ਨਰ ਜਿਊਲਰੀ ਸਟਰੀਟ ਵਿਖੇ ਇਕੱਠੇ ਹੋ ਬਾਰਾਂ ਵਜੇ ਤੋਂ ਦੋ ਵਜੇ ਤਕ ਮੁਜ਼ਾਹਰਾ ਕਰਦੇ ਦੇਖੇ ਗਏ ।   

ਲਖੀਮਪੁਰ ਕਿਸਾਨ ਹੱਤਿਆਕਾਂਡ ਮਾਮਲੇ ਚ ਦੋਸ਼ੀਆਂ ਤੀਹ ਗ੍ਰਿਫਤਾਰੀ ਨੂੰ ਲੈ ਕੇ ਬਰਮਿੰਘਮ ਇੰਡੀਅਨ ਹਾਈ ਕਮਿਸ਼ਨਰ ਸਾਹਮਣੇ ਮੁਜ਼ਾਹਰੇ ਦੀਆਂ ਅਹਿਮ ਤਸਵੀਰਾਂ

 ਜਨ ਸ਼ਕਤੀ ਨਿਊਜ਼ 1 ਤੋਂ 8


ਪੇਜ ਨੰਬਰ 2 


ਪੇਜ ਨੰਬਰ 3 

 
ਪੇਜ ਨੰਬਰ 4 


ਪੇਜ ਨੰਬਰ 5

ਪੇਜ ਨੰਬਰ 6 

ਪੇਜ ਨੰਬਰ 7 

ਪੇਜ ਨੰਬਰ 8

ਲੋਕਤੰਤਰ ਦਾ ਚੌਥਾ ਥੰਮ੍ਹ!✍️ ਸਲੇਮਪੁਰੀ ਦੀ ਚੂੰਢੀ

ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਪਰ ਅੱਜ ਭਾਰਤ ਵਿੱਚ ਪ੍ਰੈਸ ਜੋ ਆਪਣਾ ਰੋਲ ਅਦਾ ਕਰ ਰਹੀ ਹੈ, ਨੂੰ ਲੈ ਕੇ ਜਿਥੇ ਦੇਸ਼ ਸ਼ਰੀਫ ਵਿਅਕਤੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਨ ਉਥੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦਾ ਮੀਡੀਆ ਵੀ ਹੈਰਾਨੀ ਦਾ ਪ੍ਰਗਟਾਵਾ ਕਰ ਰਿਹਾ ਹੈ। ਦੇਸ਼ ਵਿਚ ਇਸ ਵੇਲੇ ਵਿਕਾਊ ਪ੍ਰੈਸ ਅਜਗਰ ਸੱਪ ਵਾਂਗੂੰ ਕੰਮ ਕਰ ਰਹੀ ਹੈ, ਜਦ ਕਿ ਦੇਸ਼ ਵਿਚ ਆਮ ਲੋਕਾਂ ਦੀ ਹਾਲਤ ਇੱਕ ਮਾਸੂਮ ਮੱਛੀ ਦੀ ਤਰ੍ਹਾਂ ਹੋ ਚੁੱਕੀ ਹੈ , ਜਿਸ ਨੂੰ ਅਜਗਰ ਰੂਪੀ ਮੀਡੀਆ ਹਮੇਸ਼ਾ ਨਿਗਲਣ ਦੀ ਤਾਕ ਵਿਚ  ਰਹਿੰਦਾ ਹੈ।
ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਦੇ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਉਪਰ ਕੇਂਦਰੀ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਆਪਣੀ ਗੱਡੀ ਚੜ੍ਹਾ ਕੇ ਅਜਿਹਾ ਦਰਦ ਦਿੱਤਾ ਹੈ , ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ, ਪਰ ਵਿਕਾਊ ਪ੍ਰੈਸ ਨੇ ਇਸ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਸੂਰਵਾਰ ਕਹਿਣ ਦੀ ਬਜਾਏ ਸਾਰਾ ਦੋਸ਼ ਕਿਸਾਨਾਂ ਉਪਰ ਹੀ ਸੁੱਟ ਦਿੱਤਾ ਹੈ । ਦੇਸ਼ ਦੀਆਂ ਕੌਮੀ ਪੱਧਰ ਦੀਆਂ ਅਖਬਾਰਾਂ ਅਤੇ ਚੈਨਲਾਂ ਵਿੱਚੋਂ ਵਿਕਾਊ ਅਖਬਾਰਾਂ ਅਤੇ ਚੈਨਲਾਂ ਦਾ ਰਵੱਈਆ ਇਸ ਦਰਦਨਾਕ ਘਟਨਾ ਨੂੰ ਲੈ ਕੇ ਪੀੜਤਾਂ ਅਤੇ ਕਿਸਾਨਾਂ ਪ੍ਰਤੀ ਬੇਹੱਦ ਨਕਾਰਾਤਮਿਕ ਰਿਹਾ ਹੈ। ਇਸੇ ਤਰ੍ਹਾਂ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਫਿਲਮੀ ਸਿਤਾਰੇ ਸ਼ਾਹਰੁਖ ਖਾਨ ਦੇ ਬੇਟੇ ਕੋਲੋਂ 13 ਗ੍ਰਾਮ ਚਰਸ ਬਰਾਮਦ ਹੋਣ 'ਤੇ ਵਿਕਾਊ ਪ੍ਰੈਸ, ਜਿਸ ਵਿਚ ਚੈਨਲ ਅਤੇ ਪ੍ਰਿੰਟ ਮੀਡੀਆ ਸ਼ਾਮਲ ਹੈ, ਨੇ ਇਸ ਮਾਮਲੇ ਨੂੰ ਇਸ ਤਰ੍ਹਾਂ ਉਗਲਿਆ ਜਿਸ ਤਰ੍ਹਾਂ ਸ਼ਾਹਰੁਖ ਖਾਨ ਦੇ ਬੇਟੇ ਨੇ ਕੋਈ ਬਹੁਤ ਵੱਡਾ ਜੁਰਮ ਕਰ ਦਿੱਤਾ ਹੋਵੇ, ਪਰ ਐਨ ਇਸ ਦੇ ਉਲਟ ਅਡਾਨੀ ਬੰਦਰਗਾਹ ਤੋਂ ਬਰਾਮਦ ਹੋਈ ਸਾਢੇ ਤਿੰਨ ਕੁਵਿੰਟਲ ਛੇ ਸੌ ਗ੍ਰਾਮ ਅਫੀਮ ਜਿਸ ਦੀ ਬਜਾਰੀ ਕੀਮਤ 21000 ਕਰੋੜ ਰੁਪਏ ਬਣਦੀ ਹੈ, ਨੂੰ ਲੈ ਕੇ ਲੋਕਤੰਤਰ ਦੇ ਵਿਕਾਊ ਚੌਥੇ ਥੰਮ ਦੇ ਮੂੰਹ ਅਤੇ ਅੱਖਾਂ ਉਪਰ ਪੱਟੀ ਬੰਨ੍ਹੀ ਗਈ, ਕਲਮਾਂ ਦੀ ਸਿਆਹੀ ਸੁੱਕ ਗਈ ਹੈ। ਵਿਕਾਊ ਮੀਡੀਆ ਨੇ ਸ਼ਾਹਰੁਖ ਦੇ ਬੇਟੇ ਨਾਲ ਸਬੰਧਿਤ ਚਰਸ ਦੀ ਘਟਨਾ ਨੂੰ ਇਸ ਤਰ੍ਹਾਂ ਪੇਸ਼ ਕੀਤਾ, ਜਿਵੇਂ ਦੇਸ਼ ਦਾ ਸਮੁੱਚਾ ਮੁਸਲਿਮ ਭਾਈਚਾਰਾ ਹੀ ਇਸ ਲਈ ਦੋਸ਼ੀ ਹੋਵੇ।
ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਅਨੂਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਕੌਮਾਂ ਦੇ ਲੋਕਾਂ ਉਪਰ ਅੱਤਿਆਚਾਰ ਕੀਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਸੁਸਰੀ ਵਾਂਗ ਸੌਂ ਜਾਂਦਾ ਹੈ ਜਾਂ ਫਿਰ ਵਾਪਰੀ ਮੰਦਭਾਗੀ ਘਟਨਾ ਨੂੰ ਅਜਿਹਾ ਮਨਘੜਤ ਰੂਪ ਦਿੰਦਾ ਹੈ ਕਿ ਪੀੜਤਾਂ ਨੂੰ ਹੀ ਦੋਸ਼ੀ ਬਣਾਕੇ ਪੇਸ਼ ਕਰ ਦਿੰਦਾ ਹੈ। ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਕਿਸੇ ਅਨੂਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਜਾਂ ਕਿਸੇ ਘੱਟ ਗਿਣਤੀ ਕੌਮ ਦੀ ਕਿਸੇ ਲੜਕੀ /ਔਰਤ ਨਾਲ ਬਲਾਤਕਾਰ ਹੁੰਦਾ ਹੈ ਜਾਂ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਹੈ ਅਤੇ ਮਾਰਨ ਤੋਂ ਬਾਅਦ ਪੀੜਤ ਪਰਿਵਾਰ ਤੋਂ ਬਿਨਾਂ ਹੀ ਸਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਦੇ ਮੂੰਹ ਨੂੰ ਤਾਲਾ ਲੱਗ ਜਾਂਦਾ ਹੈ। ਵਿਕਾਊ ਮੀਡੀਆ ਅਸਲ ਘਟਨਾ ਨੂੰ ਨਵਾਂ ਰੂਪ ਦੇ ਕੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਸ਼ੁਰੂ ਕਰ ਦਿੰਦਾ ਹੈ।
ਅਕਸਰ ਵੇਖਣ ਵਿਚ ਆਇਆ ਹੈ ਕਿ ਜੇ ਕਿਸੇ ਗਰੀਬ ਦੀ ਬੇਟੀ ਕੁਝ ਦਿਨ ਲਈ ਆਪਣੇ ਨਾਨਕੇ ਚਲੀ ਜਾਵੇ ਤਾਂ ਲੋਕਤੰਤਰ ਦਾ ਚੌਥਾ ਥੰਮ੍ਹ ਆਖਣਾ ਸ਼ੁਰੂ ਕਰ ਦਿੰਦਾ ਹੈ ਕਿ ਫਲਾਣੇ ਦੀ ਕੁੜੀ ਭੱਜ ਗਈ ਹੈ, ਜਦਕਿ ਐਨ ਇਸ ਦੇ ਉਲਟ ਜਦੋਂ ਕਿਸੇ ਖਾਂਦੇ-ਪੀਂਦੇ ਪਰਿਵਾਰ ਵਾਲਿਆਂ ਦੀ ਕੁੜੀ ਕਿਸੇ ਮੁੰਡੇ ਨਾਲ ਚਲੀ ਜਾਵੇ ਤਾਂ ਚੌਥੇ ਥੰਮ੍ਹ ਦੀ ਅਵਾਜ ਬਦਲ ਜਾਂਦੀ ਹੈ ਅਤੇ ਆਖਣ ਲੱਗ ਜਾਂਦਾ ਹੈ ਕਿ 'ਉਨ੍ਹਾਂ ਦੀ ਬੇਟੀ ਤਾਂ ਆਪਣੇ ਬੁਆਏ ਫ੍ਰੈਂਡ ਨਾਲ ਸ਼ਿਮਲੇ ਪਿਕਨਿਕ ਮਨਾਉਣ ਗਈ ਹੈ।'
ਜਦੋਂ ਅਸੀਂ ਵਿਦੇਸ਼ੀ ਮੀਡੀਆ ਦੀ ਗੱਲ ਕਰਦੇ ਹਾਂ, ਤਾਂ ਉਹ ਸੱਚ ਨੂੰ ਸੱਚ ਕਹਿਣ ਅਤੇ ਝੂਠ ਨੂੰ ਝੂਠ ਕਹਿਣ ਦੀ ਜੁਅਰਤ ਰੱਖਦਾ ਹੈ। ਦੇਸ਼ ਵਿਚ ਜਿਹੜੇ ਪੱਤਰਕਾਰ ਸੱਚ ਲਿਖਦੇ ਹਨ, ਉਨ੍ਹਾਂ ਦੀ ਜੁਬਾਨ ਬੰਦ ਕਰਨ ਲਈ ਕਦੇ ਸਰਕਾਰ ਵਲੋਂ, ਕਦੀ ਸਰਮਾਏਦਾਰਾਂ ਵਲੋਂ  ਕਦੀ ਸਿਆਸੀ ਆਗੂਆਂ ਵਲੋਂ ਅਤੇ ਕਦੀ ਸਰਕਾਰੀ ਤੰਤਰ ਵਲੋਂ ਝੂਠੇ ਪੁਲਿਸ ਮੁਕੱਦਮੇ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।
ਦੇਸ਼ ਦੀ ਪੀਲੀ ਪੱਤਰਕਾਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਲੁੱਟ-ਖਸੁੱਟ ਕਰਨ ਲਈ ਆਮ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਕਿਵੇਂ ਪ੍ਰੇਸ਼ਾਨ ਕਰਦੇ ਹਨ, ਦੇ ਬਾਰੇ ਵਰਨਣ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸੱਭ ਲੋਕ ਇਸ ਸਬੰਧੀ ਭਲੀਭਾਂਤ ਜਾਣਦੇ ਹਨ।
ਦੇਸ਼ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਦੇਸ਼ ਦਾ ਵਿਕਾਊ ਚੌਥਾ ਥੰਮ੍ਹ ਲੋਕਤੰਤਰ ਦੇ ਮੱਥੇ ਉਪਰ ਕਲੰਕ ਹੈ।
ਸੁਖਦੇਵ ਸਲੇਮਪੁਰੀ
09780620233
7 ਅਕਤੂਬਰ, 2021.

ਬਿੱਲੀ ਥੈਲਿਓੰ ਬਾਹਰ! ✍️  ਸਲੇਮਪੁਰੀ ਦੀ ਚੂੰਢੀ

ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਬਣੇ ਹਨ, ਉਸੇ ਦਿਨ ਤੋਂ ਹੀ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਅਤੇ ਵਿਦੇਸ਼ਾਂ ਵਿਚ ਬੈਠੇ ਮਨੂੰਵਾਦੀ ਵਿਚਾਰਧਾਰਾ ਪਾਲਣ ਵਾਲੇ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ , ਜਿਸ ਕਰਕੇ ਉਹ ਹਰ ਰੋਜ ਜਾਤੀਵਾਦ ਨੂੰ ਲੈ ਕੇ ਅੱਗ ਉੱਗਲਦੇ ਹਨ।  ਲੰਬੇ ਸਮੇਂ ਤੋਂ ਪੰਜਾਬ ਉਪਰ ਕਾਬਜ ਲੋਕਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੋਈ ਹੈ, ਜਿਸ ਦਾ ਸਬੂਤ ਹਰ ਰੋਜ ਸੋਸ਼ਲ ਮੀਡੀਆ ਉਪਰ ਘੁੰਮਦੀਆਂ ਪੋਸਟਾਂ ਅਤੇ ਵੀਡੀਓਜ ਤੋਂ ਸਪਸ਼ਟ ਹੋ ਰਿਹਾ ਹੈ। ਕੱਲ੍ਹ 1 ਅਕਤੂਬਰ 2021 ਨੂੰ ਜਦੋਂ ਆਪਣੇ ਆਪ ਨੂੰ  'ਪੰਜਾਬ ਦਾ ਵਾਰਿਸ' ਕਹਾਉਣ ਵਾਲਾ ਦੀਪ ਸਿੱਧੂ ਦਿੱਲੀ ਕਿਸਾਨ ਮੋਰਚਾ ਵਿਚ ਪਹੁੰਚਿਆ ਤਾਂ ਉਹ ਬਹੁਤ ਹੀ ਖੁਸ਼ ਮੂੜ ਵਿਚ  ਸਿੱਧਾ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕਰਦਾ ਹੋਇਆ ਇੱਕ ਸ਼ਰਾਬੀ ਜੋ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਇਆ ਹੋਇਆ ਆਪਣੇ ਆਪ ਨੂੰ ਬਹੁਤ, ਸਿਆਣਾ ਸਮਝਦਾ ਹੋਇਆ ਇੱਕ ਬਹਾਦਰ ਵਜੋਂ ਪੇਸ਼ ਕਰਦਾ ਹੋਇਆ ਮੌਜੂਦਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਲਈ ਜਾਤੀ-ਸੂਚਕ ਸ਼ਬਦ ਬੋਲਦਾ ਹੈ, ਨੂੰ ਗਲਤ ਕਹਿਣ ਦੀ ਬਜਾਏ ਆਖਦਾ ਹੈ ਕਿ 'ਬਜੁਰਗੋ ਤੁਸੀਂ ਗਲਤ ਹੋ ਕੇ ਵੀ ਠੀਕ ਹੋ।' ਜਾਣੀ ਕਿ ਦੀਪ ਸਿੱਧੂ ਬਿਮਾਰ ਮਾਨਸਿਕਤਾ ਵਾਲੇ ਦੀ ਜਾਤੀ-ਸੂਚਕ ਵਾਲੀ ਗੱਲ ਨੂੰ ਸਹੀ ਠਹਿਰਾਉਂਦਾ ਹੋਇਆ ਉਸ ਉਪਰ ਆਪਣੀ 'ਮੋਹਰ' ਲਾਉਂਦਾ ਹੈ।
ਦੀਪ ਸਿੱਧੂ ਜੋ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਅਖਵਾਉਣ ਲਈ 'ਪੰਜਾਬ ਦੇ ਵਾਰਸ ' ਨਾਂ ਦੀ ਸੰਸਥਾ ਦੀ 3 ਅਕਤੂਬਰ, 2021 ਤੋਂ ਸ਼ੁਰੂਆਤ ਕਰਨ ਲਈ ਡੌਂਡੀ ਪਿੱਟ ਰਿਹਾ ਹੈ, ਅਸਲ ਵਿਚ ਉਹ ਕਿਸਾਨਾਂ ਦਾ ਨਹੀਂ ਕੇਵਲ 'ਜੱਟਾਂ' ਦਾ ਵਾਰਸ ਬਣਨ ਲਈ ਤਰਲੋਮੱਛੀ ਹੋ ਰਿਹਾ ਹੈ।  ਸਿੱਧੂ ਇਸ ਗੱਲ ਤੋਂ ਵੀ ਨਾਵਾਕਫ ਜਾਪਦਾ ਹੈ ਕਿ ਕਿਸਾਨ ਕੇਵਲ 'ਜੱਟ' ਨਹੀਂ ਬਲਕਿ ਹੋਰ ਵੀ ਜਮਾਤਾਂ ਦੇ ਲੋਕ ਹਨ, ਜੋ ਉਸ ਨੂੰ ਹਜਮ ਨਹੀਂ ਹੋ ਰਿਹਾ। ਉਹ ਇਹ ਗੱਲ ਭੁੱਲ ਚੁੱਕਿਆ ਹੈ ਕਿ ਪੰਜਾਬ ਵਿਚ ਸਿਰਫ ਇਕ ਜਾਤ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਜਮਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ, ਜੋ ਪੰਜਾਬ ਨੂੰ ਹਮੇਸ਼ਾ ਹੱਸਦਾ - ਵੱਸਦਾ ਵੇਖਣਾ ਲੋਚਦੇ ਹੋਏ ਭਾਰਤ ਨੂੰ ਮੁੰਦਰੀ ਮੰਨਦੇ ਹੋਏ ਪੰਜਾਬ ਨੂੰ ਮੁੰਦਰੀ ਦਾ ਬਹੁ-ਮੁੱਲਾ ਨਗ ਆਖਦੇ ਹਨ।
ਇਹ ਗੱਲ ਬਿਲਕੁਲ ਸੱਚੀ ਹੈ ਕਿ ਜਦੋਂ ਵੀ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਜਾਂ ਸੜਕਾਂ 'ਤੇ ਧਰਨੇ ਲਾਏ ਹਨ, ਤਾਂ ਖੇਤ ਮਜ਼ਦੂਰਾਂ ਸਮੇਤ ਭੁੱਖਮਰੀ ਦੀ ਚਾਦਰ ਹੇਠ ਦਿਨ ਕੱਟੀ ਕਰ ਰਹੀ ਜਮਾਤ  ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀ ਹੈ । ਹੁਣ ਵੀ ਡੇਢ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਹਰ ਥਾਂ ਭਾਵੇਂ ਦਿੱਲੀ ਦਾ ਕਿਸਾਨ ਮੋਰਚਾ ਹੋਵੇ, ਭਾਵੇਂ ਟੋਲ ਪਲਾਜ਼ਾ ਬੰਦ ਕਰਨੇ ਹੋਣ ਗਰੀਬ ਜਮਾਤ ਹਰ ਵੇਲੇ ਨਾਲ ਖੜ੍ਹੀ ਹੈ, ਪਰ ਪੰਜਾਬ ਉਪਰ ਹਮੇਸ਼ਾ ਤੋਂ ਭਾਰੂ ਰਹੇ ਲੋਕਾਂ ਦੀ ਬਿਮਾਰ ਮਾਨਸਿਕਤਾ ਨਹੀਂ ਬਦਲੀ, ਉਹ ਜਦੋਂ ਧਰਨੇ ਉਪਰ ਬੈਠਦੇ ਹਨ ਤਾਂ 'ਕਿਸਾਨ' ਅਖਵਾਉਂਦੇ ਹਨ, ਅਤੇ ਜਦੋਂ ਵਾਪਸ ਪਿੰਡ ਆਉਂਦੇ ਹਨ ਤਾਂ 'ਜੱਟ' ਬਣਕੇ ਗਰੀਬ ਜਮਾਤ ਨੂੰ ਦਬਕੇ ਮਾਰ ਕੇ ਦਬਾਉਣਾ ਸ਼ੁਰੂ ਕਰ ਦਿੰਦੇ ਹਨ। ਉਹ ਗੀਤਾਂ, ਕਹਾਣੀਆਂ, ਨਾਵਲਾਂ ਅਤੇ ਫਿਲਮਾਂ ਵਿਚ ਵਾਰ ਵਾਰ 'ਜੱਟ' ਸ਼ਬਦ ਦੀ ਵਰਤੋਂ ਕਰਕੇ ਦੂਜੀਆਂ ਜਮਾਤਾਂ ਨੂੰ ਦਬਾਉਣ ਲਈ ਰੋਅਬ ਪਾਉਂਦੇ ਹਨ, ਹਾਲਾਂਕਿ ਪੰਜਾਬ ਤਾਂ ' ਗੁਰੂਆਂ ਦੇ ਨਾਂ 'ਤੇ ਜਿਉਂਦਾ ਹੈ।' ਪੰਜਾਬ ਦਾ ' ਜੱਟ' ਕਿਸਾਨ ਆਪਣੇ ਆਪ ਨੂੰ 'ਸਿੱਖ' ਕਹਾਉਂਦਾ ਹੈ ਜਦਕਿ ਹੋਰ ਜਮਾਤਾਂ ਦੇ ਲੋਕਾਂ ਨੂੰ 'ਸਿੱਖ' ਮੰਨਣ ਨੂੰ ਤਿਆਰ ਹੀ ਨਹੀਂ, ਇਸੇ ਲਈ ਤਾਂ ਪਿੰਡਾਂ ਵਿਚ ਗੁਰਦੁਆਰੇ ਤਾਂ ਵੱਖਰੇ ਹੈ ਹੀ ਹਨ, ਮੜੀਆਂ ਵੀ ਵੱਖਰੀਆਂ ਹਨ । ਦੀਪ ਸਿੱਧੂ ਦੀ ਲਾਈਵ ਵੀਡੀਓ ਵਿਚ ਪੰਜਾਬ ਦਾ ਇਕ ਕਿਸਾਨ  ਜੋ ਆਪਣੇ ਆਪ ਨੂੰ ਪੰਜਾਬ ਦਾ ਵਾਰਸ ਕਹਾਉਂਦਾ ਹੈ, ਸ਼ਰਾਬ ਨਾਲ ਰੱਜਿਆ ਹੋਇਆ ਪੰਜਾਬ ਦੇ 'ਜੱਟ' ਕਿਸਾਨਾਂ ਦੀ ਅੰਦਰੂਨੀ ਅਵਾਜ ਨੂੰ ਉਜਾਗਰ ਕਰਦਾ ਹੈ, ਕਿ ਹੁਣ ਉਨ੍ਹਾਂ ਅੱਗੇ ਕਿਸਾਨ ਮਸਲੇ ਨਹੀਂ ਬਲਕਿ ਪੰਜਾਬ ਦੀ ਵਾਗਡੋਰ ਕਿਸੇ ਗਰੀਬ ਜਮਾਤੀ ਦੇ ਪੜ੍ਹੇ ਲਿਖੇ ਇਨਸਾਨ ਦੇ ਹੱਥ ਵਿਚ ਆਉਣਾ ਵੱਡਾ ਮਸਲਾ ਬਣ ਚੁੱਕਿਆ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੇਸ਼ ਦੀ ਵਾਗਡੋਰ ਕਿਸੇ ਗਰੀਬ ਜਮਾਤ ਦੇ ਇਨਸਾਨ ਦੇ ਹੱਥ ਵਿਚ ਹੋਵੇ। ਜੇ ਅੱਜ ਪੰਜਾਬ ਦੇ ਜਾਂ ਦੇਸ਼ ਦੇ ਆਰਥਿਕ ਹਾਲਾਤ ਮਾੜੇ ਹੋਏ ਹਨ, ਦੇ ਲਈ ਸਦੀਆਂ ਤੋਂ ਲਤਾੜੇ ਵਰਗ ਦੇ ਲੋਕਾਂ ਨੂੰ ਮਿਲ ਰਹੇ ਰਾਖਵੇਂਕਰਨ  ਕਰਕੇ ਨਹੀਂ ਬਲਕਿ ਦੇਸ਼ ਦੀ ਅਜਾਦੀ ਤੋਂ ਬਾਅਦ ਦੇਸ਼ ਅਤੇ ਦੇਸ਼ ਦੇ ਸੂਬਿਆਂ ਉਪਰ ਕਾਬਜ ਰਹੇ ਮਨੂੰਵਾਦੀ ਵਿਚਾਰਧਾਰਾ ਵਾਲੇ 'ਉੱਚ ਜਾਤੀ' ਦੇ ਲੋਕਾਂ ਕਰਕੇ ਹੈ।
(ਲੇਖਕ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ)
-ਸੁਖਦੇਵ ਸਲੇਮਪੁਰੀ
09780620233
6 ਅਕਤੂਬਰ, 2021.

ਪੰਚ ਪ੍ਰਧਾਨੀ ਯੂਕੇ ਦੇ ਸੱਦੇ ਤੇ ਖਾਲਸਾ ਪੰਥ ਦੀਆਂ ਜ਼ਿੰਮੇਵਾਰ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਹੋਈ  

ਮੀਟਿੰਗ ਦੌਰਾਨ ਸਿੱਖ ਕੌਮ ਦੇ ਵੀਹਵੀਂ ਸਦੀ ਦੇ ਸ਼ਹੀਦਾਂ ਨੂੰ ਸਿੱਖਾਂ ਦੀ ਕੌਮੀ ਅਰਦਾਸ ਵਿੱਚ ਸ਼ਾਮਲ ਕੀਤੇ ਜਾਣ ਤੇ ਹੋਈ ਵਿਚਾਰ ਜਿਸ ਨੂੰ ਡਾ ਪਰਗਟ ਸਿੰਘ ਨੇ ਮੀਟਿੰਗ ਵਿੱਚ ਰੱਖਿਆ    

 ਪੰਥਕ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਕੌਮੀ ਅਰਦਾਸ ਵਿਚ ਵੀਹਵੀਂ ਸਦੀ ਦੇ ਸ਼ਹੀਦਾਂ ਦੀਆਂ ਲਾਈਨਾਂ ਨੂੰ ਸ਼ਾਮਲ ਕਰਨ ਦੀ ਸਮੁੱਚੇ ਪੰਥ ਨੂੰ ਬੇਨਤੀ ਕੀਤੀ ਗਈ  

ਸਾਊਥਾਲ/ ਇੰਗਲੈਂਡ  3 ਅਕਤੂਬਰ  ( ਜਲ ਸ਼ਕਤੀ ਨਿਊਜ਼ ਬਿਊਰੋ )  2 ਅਕਤੂਬਰ ਨੂੰ ਪੰਚ ਪ੍ਰਧਾਨੀ ਯੂ ਕੇ ਦੇ ਸੱਦੇ ਤੇ ਖਾਲਸਾ ਪੰਥ ਦੀਆਂ ਜ਼ਿੰਮੇਵਾਰ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਈ ਜਿਸ ਵਿਚ  ਇਹ ਫ਼ੈਸਲਾ ਲਿਆ ਗਿਆ ਕਿ ਸਿੱਖ ਕੌਮੀ ਅਰਦਾਸ ਵਿਚ ਵੀਹਵੀਂ ਸਦੀ ਦੇ ਸ਼ਹੀਦਾਂ ਨੂੰ ਸ਼ਾਮਲ ਕੀਤਾ ਜਾਵੇ। ਡਾ ਪਰਗਟ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਿੱਖਾਂ ਦੀ ਕੌਮੀ ਅਰਦਾਸ ਵਿਚ ਵੀਹਵੀਂ ਸਦੀ ਦੇ ਸ਼ਹੀਦਾਂ ਨੂੰ ਸ਼ਾਮਲ ਕਰਨ ਦੀ ਗੱਲ  ਮੀਟਿੰਗ ਵਿਚ ਰੱਖੀ। ਜਿਸ ਤੋਂ ਬਾਅਦ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਅਰਦਾਸ ਵਿੱਚ ਵੀਹਵੀਂ ਸਦੀ ਦੇ ਸ਼ਹੀਦਾਂ ਬਾਰੇ ਸੰਖੇਪ ਵਿੱਚ ਜੋ ਸ਼ਬਦ ਕਹੇ ਜਾਣ ਨੂੰ ਪ੍ਰਵਾਨਗੀ ਦਿੰਦੇ ਹੋਏ ਸਮੁੱਚੇ ਸਿੱਖ ਪੰਥ ਨੂੰ ਅਰਦਾਸ ਸਮੇਂ ਵੀਹਵੀਂ ਸਦੀ ਦੇ ਸ਼ਹੀਦਾਂ ਨੂੰ ਯਾਦ ਕਰਨ ਦੀ ਬੇਨਤੀ ਕੀਤੀ ਗਈ  । ਸਿੱਖ ਫੈਡਰੇਸ਼ਨ ਪ੍ਰਧਾਨ ਪਰਮਿੰਦਰ ਸਿੰਘ ਬੱਲ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਸ ਤਰ੍ਹਾਂ ਏ ਅਰਦਾਸ ਨੂੰ ਪੜ੍ਹਿਆ ਜਾਵੇ ਵਾਰੇ ਦੱਸਿਆ ਜਿਸ ਦਾ ਉਤਾਰਾ ਅੱਸੀ ਫੋਟੋ ਰਾਹੀਂ ਤੁਹਾਡੇ ਰੂਬਰੂ ਕਰ ਰਹੇ ਹਾਂ ।  ਸਟੇਜ ਸਕੱਤਰ ਦੀ ਸੇਵਾ ਸੁਰਿੰਦਰ ਸਿੰਘ ਭਿੰਡਰ ਵੱਲੋਂ ਬਾਖੂਬੀ ਨਿਭਾਈ ਗਈ 

ਅਰਦਾਸ ਕਿਸ ਤਰ੍ਹਾਂ ਹੋਵੇ ਜਾਣਕਾਰੀ ਲਈ ਇਸ ਫੋਟੋ ਨੂੰ ਪੜ੍ਹੋ

    

   ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਿਰਿਕ੍ਰਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਿਨਿਧ ਆਵੈ ਧਾਇ॥ ਸਭ ਥਾਈਂ ਹੋਇ ਸਹਾਇ॥ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਈਂ ਹੋਇ ਸਹਾਇ॥ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲੀ੍ਹਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ,ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜੇ੍ਹ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ।
ਭਾਰਤ ਸਰਕਾਰ ਦੇ ਹੁਕਮਾਂ ਨਾਲ ਢਾਏ ਗਏ ਅਕਾਲ ਤਖਤ ਸਾਹਿਬ ਅਤੇ ਓਥੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨਾਂ ਸਿੰਘ ਸਿੰਘਣੀਆਂ ਨੂੰ ਕੋਹ ਕੋਹ  ਕੇ ਮਾਰਿਆ ਗਿਆ, ਗੱਲਾਂ ਵਿੱਚ ਟੈਰ ਪਾਕੇ ਜਿਉਂਦੇ ਸਾੜਿਆ ਗਿਆ ਅਤੇ ਅੱਗ ਦੀਆਂ ਭੱਠੀਆਂ ਵਿੱਚ ਜਿਉਂਦੇ ਜਾਲਿਆ ਗਿਆ ਤਿਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਪੰਜਾਂ ਤਖ਼ਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ।
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।
ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪਿ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ.....ਦੀ ਅਰਦਾਸ ਹੈ ਜੀ।ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ, ਜਿਨ੍ਹਾਂ ਿਮਿਲਆਂ ਤੇਰਾ ਨਾਮ ਚਿਤ ਆਵੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਝੂਠ ਦੀ ਹੱਟੀ ✍️ ਸਲੇਮਪੁਰੀ ਦੀ ਚੂੰਢੀ

ਝੂਠ ਦੀ ਹੱਟੀ 

ਝੂਠ ਕਮਾਵੈ,
ਝੂਠ ਹੰਢਾਵੈ, 
ਝੂਠ ਦੀ ਖਾਵੈ ਖੱਟੀ! 
ਝੂਠ ਦਾ ਸੌਦਾ, 
ਝੂਠ ਦੀ ਤੱਕੜੀ, 
ਝੂਠ ਦੀ ਖੋਲ੍ਹੀ ਹੱਟੀ ।
ਝੂਠ ਬਿਨ੍ਹਾਂ ਜੱਗ 
ਸੁੰਨਾ ਸੁੰਨਾ,
ਲੱਗਦਾ ਝੂਠ ਪਿਆਰਾ।
ਝੂਠ ਦੇ ਲੱਗੀ,
 ਉੱਚੀ ਕਲਗੀ 
 ਝੂਠ ਦਾ ਸੱਭ ਪਸਾਰਾ।
ਸੱਚ ਤਾਂ ਲੱਗਦਾ 
ਵਿਹੁ ਤੋਂ ਮਾੜਾ, 
 ਝੂਠ ਦਾ ਇਕ ਸਹਾਰਾ । 
ਝੂਠ ਦੇ ਕੱਪੜੇ 
ਝੂਠ ਦੀ ਰੋਟੀ 
 ਝੂਠ ਦਾ  ਵਰਤਾਰਾ। 
ਝੂਠ ਤਾਂ ਹੁੰਦਾ 
ਗੰਦ ਦਾ ਕੀੜਾ 
ਸੱਚ ਸੋਨੇ ਦਾ ਗਹਿਣਾ। 
ਝੂਠ ਤਾਂ ਹੁੰਦਾ 
ਵਾਂਗ ਭਕਾਨਾ 
ਓੜਕ ਸੱਚ ਨੇ ਰਹਿਣਾ !

 
-ਸੁਖਦੇਵ ਸਲੇਮਪੁਰੀ 
09780620233 
15 ਸਤੰਬਰ, 2021.

ਅੰਧ-ਵਿਸ਼ਵਾਸ਼ੀ ਸਿੱਖਿਆ ✍️ ਸਲੇਮਪੁਰੀ ਦੀ ਚੂੰਢੀ

 ਭਾਰਤੀ ਸਿੱਖਿਆ ਪ੍ਰਣਾਲੀ ਸਾਨੂੰ 'ਬੰਦੇ ਦਾ ਪੁੱਤ' ਬਣਾਉਣ ਵਿਚ  ਸਫਲ ਨਹੀਂ ਹੋ ਰਹੀ, ਜਿਸ ਦਾ ਮੁੱਖ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਉਪਰ 'ਮਨੂੰਵਾਦੀ ਵਿਚਾਰਧਾਰਾ' ਦਾ ਹਾਵੀ ਹੋਣਾ ਹੈ। ਮਨੂੰਵਾਦੀ ਵਿਚਾਰਧਾਰਾ ਜਿਥੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਦੀ ਬਜਾਏ ਇਕ ਦੂਜੇ ਤੋਂ ਤੋੜ ਕੇ ਰੱਖਣ ਉਪਰ ਜੋਰ ਦਿੰਦੀ ਹੈ, ਉਥੇ ਅੰਧ-ਵਿਸ਼ਵਾਸ਼ੀ ਬਣਾ ਕੇ ਵਿਗਿਆਨਿਕ ਵਿਚਾਰਧਾਰਾ ਤੋਂ ਵੀ ਦੂਰ ਲਿਜਾਣ ਲਈ ਕੰਮ ਕਰ ਰਹੀ ਹੈ। ਅੰਧ-ਵਿਸ਼ਵਾਸੀ ਸਿੱਖਿਆ ਮਨੁੱਖ ਦੀ ਸੋਚ ਨੂੰ ਖੁੰਡੀ ਬਣਾ ਕੇ ਮਾਨਸਿਕ ਗੁਲਾਮੀ ਵੱਲ ਧੱਕਦੀ ਹੈ। 
ਮਹਾਤਮਾ ਬੁੱਧ ਦਾ ਕਥਨ ਹੈ ਕਿ, 'ਜਦੋਂ  ਸਿੱਖਿਆ ਉਪਰ ਅੰਧ-ਵਿਸ਼ਵਾਸ ਭਾਰੂ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ, ਤੁਸੀਂ ਮਾਨਸਿਕ ਗੁਲਾਮ ਬਣ ਚੁੱਕੇ ਹੋ।' 
ਭਾਰਤ ਵਿਚ ਸਮੇਂ ਸਮੇਂ 'ਤੇ ਜਿਨ੍ਹੀਆਂ ਵੀ ਕੇਂਦਰ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਹਨ, ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਨੂੰ ਵਿਗਿਆਨਕ ਲੀਹਾਂ  'ਤੇ ਲਿਜਾਣ ਦੀ ਬਜਾਏ ਅੰਧ-ਵਿਸ਼ਵਾਸੀ ਬਣਾਉਣ ਲਈ ਹੀ ਪਾਠ-ਕ੍ਰਮ ਤਿਆਰ ਕਰਵਾਏ ਹਨ, ਕਿਉਂਕਿ ਵਿਗਿਆਨਿਕ ਸਿੱਖਿਆ ਬੰਦੇ ਦਾ ਮਾਨਸਿਕ ਵਿਕਾਸ ਕਰਦੀ ਹੋਈ ਠੀਕ - ਗਲਤ, ਸੱਚ-ਝੂਠ, ਚੰਗਾ-ਮਾੜਾ ਦੀ ਪਰਖ ਕਰਨ ਦੇ ਯੋਗ ਬਣਾਉਂਦੀ ਹੈ ਜਦਕਿ ਅੰਧ-ਵਿਸ਼ਵਾਸਾਂ ਦੇ ਅਧਾਰਿਤ ਤਿਆਰ ਕੀਤਾ ਪਾਠ-ਕ੍ਰਮ ਸਾਡੀ ਸੋਚ ਨੂੰ ਵਿਗਿਆਨਕ ਬਣਾਉਣ ਦੀ ਬਜਾਏ ਜੰਮਣ-ਮਰਨ ਅਤੇ ਪੁੰਨ-ਪਾਪ ਦੇ ਚੱਕਰ ਵਿਚ ਫਸਾਕੇ ਦਿਮਾਗ ਨੂੰ ਸੁੰਨ ਕਰਨ ਲਈ ਕੰਮ ਕਰਦਾ। 
ਮੈਨੂੰ ਉਸ ਵੇਲੇ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਅਨਪੜ੍ਹ ਲੋਕਾਂ ਦੇ ਨਾਲ - ਨਾਲ ਪੜ੍ਹੇ-ਲਿਖੇ ਵੱਡੀਆਂ ਵੱਡੀਆਂ ਕਾਰਾਂ ਵਾਲੇ ਲੋਕਾਂ ਵਲੋਂ ਆਪਣੇ ਪਾਪ ਉਤਾਰਨ ਲਈ, ਨੌਕਰੀਆਂ ਲੈਣ ਲਈ, ਵਪਾਰ ਵਧਾਉਣ ਲਈ, ਅਦਾਲਤਾਂ ਵਿੱਚ ਚੱਲਦੇ ਮਾਮਲਿਆਂ ਵਿੱਚੋਂ ਬਰੀ ਹੋਣ ਲਈ, ਪੜ੍ਹਾਈ ਵਿਚ ਅੱਗੇ ਆਉਣ ਲਈ, ਤਰੱਕੀਆਂ ਲੈਣ ਲਈ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ, ਔਲਾਦ ਖਾਸ ਕਰਕੇ ਮੁੰਡੇ ਦੀ ਪ੍ਰਾਪਤੀ ਸਮੇਤ ਆਦਿ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਦਰਿਆਵਾਂ, ਨਹਿਰਾਂ ਦੇ ਅੰਮ੍ਰਿਤ ਵਰਗੇ ਪਾਣੀ ਵਿਚ ਪਤਾ ਨਹੀਂ ਕੀ-ਕੀ ਖੇਹ-ਸੁਆਹ ਸੁੱਟ ਕੇ, ਨੂੰ ਗੰਦ ਘੋਲਦਿਆਂ ਵੇਖਦਾ ਹਾਂ । ਕਿੱਕਰਾਂ ਦੇ ਰੁੱਖਾਂ ਵਿਚ ਮੇਖਾਂ ਗੱਡ- ਗੱਡ ਕੇ ਉਨ੍ਹਾਂ ਦੀ ਜੂਨ ਤਬਾਹ ਕੀਤੀ ਜਾ ਰਹੀ ਹੈ, ਚੁਰਸਤਿਆਂ ਵਿਚ ਟੂਣੇ ਕੀਤੇ ਜਾ ਰਹੇ ਹਨ, ਦੁਕਾਨਾਂ /ਫੈਕਟਰੀਆਂ / ਨਿੱਜੀ ਤੇ ਸਰਕਾਰੀ ਦਫਤਰਾਂ ਦੇ ਬੂਹਿਆਂ ਅੱਗੇ ਨਿੰਬੂ - ਮਿਰਚਾਂ, ਟੁੱਟੇ ਛਿੱਤਰ ਅਤੇ ਨਜ਼ਰ - ਵੱਟੂ ਬੰਨ੍ਹੇ ਜਾਂਦੇ ਹਨ, ਗਿੱਟਿਆਂ ਤੇ ਡੌਲਿਆਂ ਨੂੰ ਕਾਲੇ ਧਾਗੇ ਬੰਨ੍ਹੇ ਜਾਂਦੇ ਹਨ । 
ਗੁਰੂ ਗ੍ਰੰਥ ਸਾਹਿਬ ਜੀ ਅੰਧ - ਵਿਸ਼ਵਾਸਾਂ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦਾ ਹੈ, ਪਰ ਸਿੱਖ  ਅੰਧ-ਵਿਸ਼ਵਾਸੀ ਬਣ ਕੇ ਵਹਿਮਾਂ - ਭਰਮਾਂ ਵਿਚ ਫਸੇ ਪਏ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਗਿਆਨ ਪੜ੍ਹਾਉਣ ਵਾਲੇ ਬਹੁਤ ਸਾਰੇ ਅਧਿਆਪਕਾਂ , ਡਾਕਟਰਾਂ ਸਮੇਤ ਆਈ. ਏ. ਐਸ. / ਆਈ. ਪੀ. ਐੱਸ. ਅਧਿਕਾਰੀ ਵੀ ਅੰਧ-ਵਿਸ਼ਵਾਸਾਂ ਦੀ ਕੁੜਿੱਕੀ ਵਿਚ ਫਸੇ ਹੋਣ ਕਰਕੇ ਟੂਣਿਆਂ-ਮਟਾਣਿਆਂ ਅਤੇ ਵਹਿਮਾਂ - ਭਰਮਾਂ ਤੋਂ ਮੁਕਤ ਨਹੀਂ ਹਨ।
ਸੱਚ ਤਾਂ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸੀ ਹੋਣ ਕਰਕੇ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਅਤੇ ਬਿਮਾਰ ਹਾਂ, ਇਸੇ ਕਰਕੇ ਅਸੀਂ ਸਾਡੇ ਦੇਸ਼ ਤੋਂ ਇੱਕ ਸਾਲ ਬਾਅਦ ਅਜਾਦ ਹੋਏ ਚੀਨ ਤੋਂ ਵਿਕਾਸ ਦੇ ਹਰ ਖੇਤਰ ਵਿਚ ਬਹੁਤ ਪੱਛੜ ਕੇ ਚੱਲ ਰਹੇ ਹਾਂ।ਅਸੀਂ ਤਾਂ ਦੇਸ਼ ਦੀ ਸਰਹੱਦ ਦੇ ਨਾਲ ਬੰਨ੍ਹੀ ਹੋਈ ਸੁਰੱਖਿਆ ਕੰਡਿਆਲੀ ਤਾਰ ਨਾਲ ਵੀ ਨਿੰਬੂ ਅਤੇ ਮਿਰਚਾਂ ਬੰਨ੍ਹੀਆਂ ਹੋਈਆਂ ਹਨ ਤਾਂ ਜੋ  ਗੁਆਂਢੀ ਦੇਸ਼  ਸਾਡੇ ਦੇਸ਼ ਉਪਰ ਹਮਲਾ ਨਾ ਕਰ ਸਕਣ, ਜਾਣੀ ਕਿ  ਨਿੰਬੂ-ਮਿਰਚ ਸਾਡੇ ਦੇਸ਼ ਲਈ ਰੱਖਿਅਕ ਹਨ। ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ਾਂ ਵਿਚ ਫਸੇ ਭਾਰਤ ਨੇ ਜਦੋਂ ਵਿਦੇਸ਼ੀ ਸ਼ਕਤੀਸ਼ਾਲੀ ਲੜਾਕੂ ਰੈਫੇਲ ਜਹਾਜ਼ ਖ੍ਰੀਦੇ ਸਨ, ਉਸ ਵੇਲੇ ਵੀ ਜਹਾਜ਼ਾਂ ਨਾਲ ਨਿੰਬੂ-ਮਿਰਚਾਂ ਬੰਨ੍ਹੇ ਸਨ ਨਾਲ ਹੀ  ਨਾਰੀਅਲ  ਵੀ ਛੁਹਾਏ ਸਨ। ਭਾਰਤੀ ਸਿੱਖਿਆ ਪ੍ਰਣਾਲੀ ਗੈਰ-ਵਿਗਿਆਨਿਕ, ਅਸਮਾਜਿਕ ਅਤੇ ਅੰਧ-ਵਿਸ਼ਵਾਸ਼ੀ ਹੈ, ਜਿਸ ਕਰਕੇ ਇਹ ਸਿੱਖਿਆ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗਰੀਬ ਵਿੱਚ ਦਿਨ-ਬ-ਦਿਨ ਪਾੜਾ ਅਤੇ ਵਿਤਕਰਾ ਵਧਾਉਣ ਲਈ ਕੰਮ ਕਰ ਰਹੀ ਹੈ। 
ਸੰਸਾਰ ਵਿੱਚ ਬਹੁਤ ਸਾਰੇ ਛੋਟੇ - ਛੋਟੇ ਦੇਸ਼ ਹਨ, ਜਿਹੜੇ ਹਰ ਖੇਤਰ ਵਿਚ ਭਾਰਤ ਤੋਂ ਬਹੁਤ ਅੱਗੇ ਹਨ, ਕਿਉਂਕਿ ਉਨ੍ਹਾਂ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸ਼ਾਂ ਤੋਂ ਮੁਕਤ ਹੋ ਕੇ ਵਿਗਿਆਨਿਕ ਵਿਚਾਰਧਾਰਾ ਦੇ ਅਧਾਰਿਤ ਹੈ। 
-ਸੁਖਦੇਵ ਸਲੇਮਪੁਰੀ
09780620233
25 ਸਤੰਬਰ, 2021.

ਵਾਰਲੇ ਸੁਪਰਮਾਰਕੀਟ ਦੇ ਸਾਮਾਨ ਚ ਚੂਹੇ ਅਤੇ ਕੀੜੇ ਦੇ ਉਪਕਰਣ ਤੋਂ ਬਾਅਦ 500 ਲੱਖ ਪੌਂਡ ਤੋਂ ਵੱਧ ਦਾ ਜੁਰਮਾਨਾ  

ਫੂਡ ਹਾਈਜੀਨਕ ਰੈਗੂਲੇਸ਼ਨਜ਼ ਦੇ ਅਪਰਾਧਾਂ ਕਾਰਨ ਮਿਲੀ ਇਹ ਸਜ਼ਾ  

ਬਰਮਿੰਘਮ , 23 ਸਤੰਬਰ  (ਗਿਆਨੀ ਰਵਿੰਦਰਪਾਲ ਸਿੰਘ )   ਕੀੜੇ ਅਤੇ ਚੂਹੇ ਦੀ ਗਤੀਵਿਧੀ ਦੇ ਸਬੂਤ ਵਾਰਲੇ ਸੁਪਰਮਾਰਕੀਟ, ਸੇਂਟ ਪੌਲਸ ਰੋਡ, ਸਮੈਥਵਿਕ ਤੋਂ ਮਿਲੇ ਹਨ
ਸੀਨੀਅਰ ਮੈਨੇਜਰ ਸੁਖਬੀਰ ਮੰਡੇਅਰ ਨੇ ਫੂਡ ਸੇਫਟੀ ਹਾਈਜੀਨ ਰੈਗੂਲੇਸ਼ਨਜ਼ ਦੇ ਅਧੀਨ ਅਪਰਾਧਾਂ ਲਈ ਦੋਸ ਨਹੀਂ ਮੰਨਿਆ ਅਤੇ ਮੁਕੱਦਮੇ ਤੋਂ ਬਾਅਦ ਸਾਰੇ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ।

ਡਾਇਰੈਕਟਰ ਮਨਦੀਪ ਕੌਰ ਮੰਡੇਅਰ ਅਤੇ ਸੀਨੀਅਰ ਮੈਨੇਜਰ ਰਮਿੰਦਰ ਮੰਡੇਰ ਨੇ ਫੂਡ ਸੇਫਟੀ ਐਂਡ ਹਾਈਜੀਨ (ਇੰਗਲੈਂਡ) ਰੈਗੂਲੇਸ਼ਨਜ਼ 2013 ਅਤੇ ਹੈਲਥ ਐਂਡ ਸੇਫਟੀ ਐਟ ਵਰਕ ਆਦਿ ਐਕਟ 1974 ਦੇ ਅਧੀਨ ਅਪਰਾਧਾਂ ਲਈ ਦੋਸ਼ੀ ਮੰਨਿਆ।

ਸੈਂਡਵੇਲ ਕੌਂਸਲ ਨੇ ਕਿਹਾ ਕਿ ਵਾਰਲੇ ਸੁਪਰਮਾਰਕੀਟ ਲਿਮਟਿਡ ਵਿੱਚ ਖਤਰਨਾਕ ਸ਼ੈਲਵਿੰਗ ਵੀ ਪਾਈ ਗਈ ਸੀ ਅਤੇ ਭੋਜਨ ਦੀ ਸਫਾਈ ਅਤੇ ਸਿਹਤ ਅਤੇ ਸੁਰੱਖਿਆ ਕਾਨੂੰਨ ਦੇ ਅਧੀਨ ਦਿੱਤੇ ਗਏ ਨੋਟਿਸਾਂ ਦੀ ਪਾਲਣਾ ਕਰਨ ਵਿੱਚ ਵਾਰ ਵਾਰ ਅਸਫਲ ਰਹੀ ਸੀ। ਕੰਪਨੀ ਬ੍ਰਿਜ ਸਟਰੀਟ, ਵੇਡਨੇਸਬਰੀ ਅਤੇ ਵਾਰਲੇ ਸੁਪਰਮਾਰਕੀਟ ਵਿੱਚ ਸੇਂਟ ਪੌਲਸ ਰੋਡ, ਸਮੈਥਵਿਕ ਵਿੱਚ ਵਾਰਲੇ ਡ੍ਰਿੰਕ ਸਟਾਪ ਦੇ ਪਿੱਛੇ ਹੈ, ਅਤੇ ਫੇਂਟਨ ਸਟ੍ਰੀਟ, ਸਮੈਥਵਿਕ ਵਿੱਚ ਅਧਾਰਤ ਹੈ ਅਪਰਾਧਾਂ ਵਿੱਚ ਵਾਰਲੀ ਸੁਪਰਮਾਰਕੀਟ ਵਿੱਚ ਕੀੜਾ ਅਤੇ ਚੂਹੇ ਦੀ ਗਤੀਵਿਧੀ ਅਤੇ ਵਾਰਲੇ ਡ੍ਰਿੰਕ ਸਟਾਪ ਤੇ ਸਿਹਤ ਅਤੇ ਸੁਰੱਖਿਆ ਦੇ ਅਪਰਾਧਾਂ ਸਮੇਤ ਸਫਾਈ ਦੇ ਅਪਰਾਧ ਸ਼ਾਮਲ ਹਨ. ਜਾਣਕਾਰੀ ਲਈ ਦੱਸ ਦੇਈਏ  ਕੇ ਸਮੈਥਵਿਕ ਵਿੱਚ ਵਾਰਲੇ ਸੁਪਰਮਾਰਕੀਟ ਹੁਣ ਬੰਦ ਹੈ।

13 ਸਤੰਬਰ ਨੂੰ ਵਾਰਲੇ ਸੁਪਰਮਾਰਕੀਟ ਦਾ ਬਚਾਅ ਪੱਖ ਵੋਲਵਰਹੈਂਪਟਨ ਕਰਾਊਨ ਕੋਰਟ ਦੇ ਸਾਹਮਣੇ ਪੇਸ਼ ਹੋਇਆ। ਕੰਪਨੀ ਨੂੰ ਫੂਡ ਸੇਫਟੀ ਅਪਰਾਧਾਂ ਲਈ £60,000 ਅਤੇ ਸਿਹਤ ਅਤੇ ਸੁਰੱਖਿਆ ਅਪਰਾਧਾਂ ਲਈ £480,000 ਦਾ ਭੁਗਤਾਨ ਕਰਨ ਦੇ ਨਾਲ ਨਾਲ, £16,191.20 ਦੀ ਲਾਗਤ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ । ਜਿਸ ਦੀ ਕੁੱਲ ਅਦਾਇਗੀ £ 556,191.20 ਬਣਦੀ ਹੈ।

ਮਨਦੀਪ ਕੌਰ ਮੰਡੇਰ ਨੂੰ ਅੱਠ ਮਹੀਨਿਆਂ ਦੀ ਕੈਦ, 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। ਉਸਨੂੰ 150 ਘੰਟੇ ਬਿਨਾਂ ਤਨਖਾਹ ਦੇ ਕੰਮ ਕਰਨ ਅਤੇ £1,500 ਪ੍ਰਤੀ ਮਹੀਨਾ ਦੀ ਦਰ ਨਾਲ, £16,191.20 ਦੇ ਖਰਚੇ ਅਦਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਸ ਨੂੰ ਪੀੜਤ ਸਰਚਾਰਜ ਅਦਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ।
ਰਮਿੰਦਰ ਮੰਡੇਰ ਨੂੰ ਦੋ ਮਹੀਨਿਆਂ ਲਈ ਮੁਅੱਤਲ 16 ਮਹੀਨਿਆਂ ਦੀ ਕੈਦ ਹੋਈ। ਉਸਨੂੰ ਰਾਤ 8 ਵਜੇ ਤੋਂ ਸਵੇਰੇ 6 ਵਜੇ ਦੇ ਵਿੱਚ ਛੇ ਮਹੀਨਿਆਂ ਦਾ ਇਲੈਕਟ੍ਰੌਨਿਕ ਬੈਡ ਵੀ  ਦਿੱਤਾ ਗਿਆ ਹੈ  ਅਤੇ ਉਸਨੂੰ, £16,191.20 ਦੇ ਖਰਚਿਆਂ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਜੋ ਪ੍ਰਤੀ ਮਹੀਨਾ £500 ਤੋਂ £1,500 ਦੀ ਦਰ ਨਾਲ ਭੁਗਤਾਨ ਹੁਕਮ ਹੋਇਆ ਹੈ। ਉਸਨੂੰ ਇੱਕ ਪੀੜਤ ਸਰਚਾਰਜ ਅਦਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ।
ਸੁਖਬੀਰ ਮੰਡੇਰ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਸਜ਼ਾ ਸੁਣਾਉਣ ਲਈ ਨਵੀਂ ਤਰੀਕ ਤੈਅ ਕੀਤੀ ਜਾਵੇਗੀ।
ਕੌਂਸਲਰ ਬੌਬ ਪਾਈਪਰ, ਸੈਂਡਵੈਲ ਕੌਂਸਲ ਦੇ ਕੈਬਨਿਟ ਮੈਂਬਰ ਨੇ ਕਿਹਾ: “ਸੈਂਡਵੇਲ ਵਿੱਚ ਅਸੀਂ ਆਪਣੇ ਸਥਾਨਕ ਕਾਰੋਬਾਰਾਂ ਦੀ ਕਦਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਹ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਦੇ ਰਹਿਣ।
"ਪਰ ਸੈਂਡਵੇਲ ਦੇ ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਅਤੇ ਸੁਰੱਖਿਅਤ ਮਹਿਸੂਸ ਕਰਦਿਆਂ ਆਪਣੇ ਰੋਜ਼ਾਨਾ ਦੇ ਕਾਰੋਬਾਰ ਬਾਰੇ ਜਾਣ ਦਾ ਅਧਿਕਾਰ ਹੈ ।ਵਾਰਲੇ ਸੁਪਰਮਾਰਕੀਟਸ (ਯੂਕੇ) ਲਿਮਟਿਡ ਦੇ ਵਿਰੁੱਧ ਇਸ ਤਰ੍ਹਾਂ ਦੇ ਕੇਸ ਲਿਆਉਣ ਵਿੱਚ ਸੈਂਡਵੈਲ ਦੀ ਵਾਤਾਵਰਣ ਸਿਹਤ ਟੀਮ ਦਾ ਕੰਮ, ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਬਣਿਆ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਾਂਗਾ। ” 

3 ਬ੍ਰਿਟਿਸ਼ ਸਿੱਖ ਨੌਜੁਆਨਾਂ ਦੀ ਇੰਡੀਆ ਹਵਾਲਗੀ ਰੱਦ

ਸਿੱਖ ਭਾਈਚਾਰੇ ਵਿੱਚ ਅੱਜ ਵੱਡੀ ਇੱਕਜੁਟਤਾ ਦੇਖਣ ਨੂੰ ਮਿਲੀ  

ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਣ ਤੋਂ ਬਾਅਦ ਤਿੰਨ ਬ੍ਰਿਟਿਸ਼ ਸਿੱਖ ਆਦਮੀਆਂ ਨਾਲ ਜੁੜਿਆ ਇੱਕ ਕੇਸ ਰੱਦ ਕਰ ਦਿੱਤਾ ਗਿਆ 

ਲੰਡਨ , 22 ਸਤੰਬਰ  (ਗਿਆਨੀ ਅਮਰੀਕ ਸਿੰਘ ਰਠੌਰ, ਗਿਆਨੀ ਰਵਿੰਦਰਪਾਲ ਸਿੰਘ )  ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਵੱਡੀ ਭੀੜ ਅਦਾਲਤ ਦੇ ਬਾਹਰ ਤਿੰਨ ਬ੍ਰਿਟਿਸ਼ ਸਿੱਖ ਨੌਜੁਆਨਾਂ ਦਾ ਸਮਰਥਨ ਦਿਖਾਉਣ ਲਈ ਇਕੱਠੀ ਹੋਈ।
ਤਿੰਨ ਆਦਮੀ ਜੋ ਵੈਸਟ ਮਿਡਲੈਂਡਸ ਦੇ ਸਨ, ਨੂੰ ਦਸੰਬਰ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਭਾਰਤੀ ਅਧਿਕਾਰੀਆਂ ਦੁਆਰਾ ਇਹ ਦੋਸ਼ ਲਾਇਆ ਗਿਆ ਸੀ ਕਿ ਉਹ 2009 ਵਿੱਚ ਅੱਤਵਾਦੀ ਸਮੂਹ ਆਰ ਐਸ ਐਸ ਦੇ ਮੈਂਬਰ ਰੁਲਦਾ ਸਿੰਘ 'ਤੇ ਹਮਲੇ ਵਿੱਚ ਸ਼ਾਮਲ ਸਨ। ਜਦ ਕਿ ਰੁਲਦਾ ਸਿੰਘ ਦੇ ਕਤਲ ਸਮੇਂ ਇਹ ਭਾਰਤ ਵਿਚ ਨਹੀਂ ਸਨ ।ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਇਹ ਪੁਰਸ਼ ਭਾਰਤ ਸਰਕਾਰ ਦੇ ਰਾਡਾਰ ਤੇ ਉਦੋਂ ਆਏ ਜਦੋਂ ਉਹ 2005 ਤੋਂ 2008 ਤੱਕ ਪੰਜਾਬ ਵਿੱਚ ਸਨ। 
ਇਹ ਸਿੱਖ ਨੌਜਵਾਨ ਮਨੁੱਖੀ ਅਧਿਕਾਰ ਸੰਸਥਾ ਦੇ ਮੈਂਬਰ ਜੋ ਸਿੱਖਾਂ ਦੇ ਗੈਰ -ਕਾਨੂੰਨੀ ਕਤਲ, ਖਾਸ ਕਰਕੇ ਖਾਨਪੁਰ ਕਤਲੇਆਮ ਦਾ ਦਸਤਾਵੇਜ਼ੀਕਰਨ ਕਰ ਰਹੇ ਸਨ। ਜੇ ਇਨ੍ਹਾਂ ਨੌਜਵਾਨਾਂ ਨੂੰ ਹਵਾਲਗੀ ਵਿੱਚੋਂ ਲੰਘਣਾ ਹੁੰਦਾ, ਤਾਂ ਚਿੰਤਾ ਸੀ ਕਿ ਸਿੱਖ ਕਾਰਕੁੰਨਾਂ ਦੀ ਨਿਯਮਤ ਹਵਾਲਗੀ ਦੀਆਂ ਕੋਸ਼ਿਸ਼ਾਂ ਹੋਣਗੀਆਂ। ਉਨ੍ਹਾਂ ਨੂੰ 2011 ਵਿੱਚ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ, ਹਾਲਾਂਕਿ, ਤਿੰਨ ਵਿੱਚੋਂ ਦੋ ਵਿਅਕਤੀਆਂ ਦੀ ਯੂਕੇ ਦੀ ਅੱਤਵਾਦੀ ਪੁਲਿਸ ਨੇ 2018 ਵਿੱਚ ਜਾਂਚ ਕੀਤੀ ਸੀ। ਇਲੈਕਟ੍ਰੌਨਿਕ ਉਪਕਰਣ ਜ਼ਬਤ ਕੀਤੇ ਗਏ ਸਨ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਜਾਂਚ ਲਈ ਰੱਖੇ ਗਏ ਸਨ। ਪਰ ਕੋਈ ਚਾਰਜ ਇਨ੍ਹਾਂ ਨੌਜਵਾਨਾਂ ਦੇ ਵਿਰੁੱਧ ਨਹੀਂ ਲਿਆਂਦਾ ਗਿਆ ਸੀ  । ਮਨੁੱਖੀ ਅਧਿਕਾਰਾਂ ਦੇ ਵਕੀਲ ਗੈਰੇਥ ਪੀਅਰਸ ਦੇ ਅਨੁਸਾਰ, 2018 ਦੇ ਛਾਪਿਆਂ ਬਾਰੇ ਕਿਹਾ ਗਿਆ ਸੀ ਕਿ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ "ਕਾਨੂੰਨੀ  ਰਸਤਾ" ਦਿਖਾਇਆ ਗਿਆ ਹੈ, ਜੋ 2017 ਤੋਂ ਭਾਰਤ ਵਿੱਚ ਨਜ਼ਰਬੰਦ ਹੈ। ਇਹ ਦੱਸਿਆ ਗਿਆ ਸੀ ਕਿ ਤਿੰਨਾਂ ਆਦਮੀਆਂ ਨੂੰ ਫਰੀ ਜੱਗੀ ਮੁਹਿੰਮ 'ਤੇ ਉਨ੍ਹਾਂ ਦੇ ਕੰਮ ਕਾਰਨ ਦੁਬਾਰਾ ਨਿਸ਼ਾਨਾ ਬਣਾਇਆ ਗਿਆ ਸੀ । ਗੈਰੇਥ ਪੀਅਰਸ ਨੇ ਸੰਕੇਤ ਦਿੱਤਾ ਕਿ ਜਦੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਉਸ ਸਮੇਂ  ਜੌਹਲ ਨੇ ਯੂਕੇ ਅਧਾਰਤ ਨੌਜਵਾਨਾਂ ਦੇ ਨਾਮ ਦਿੱਤੇ ਜਿਨ੍ਹਾਂ ਨਾਲ ਉਸਨੇ ਕੰਮ ਕੀਤਾ ਸੀ ਅਤੇ ਫਰੀ ਜੱਗੀ ਮੁਹਿੰਮ ਨਾਲ ਕੰਮ ਕਰ ਰਹੇ ਸਨ । ਉਨ੍ਹਾਂ ਦੀ ਭਾਰਤ ਨੂੰ ਯੋਜਨਾਬੱਧ ਹਵਾਲਗੀ ਨੇ ਉਨ੍ਹਾਂ ਦੀ ਸੁਣਵਾਈ ਦੇ ਦਿਨ 22 ਸਤੰਬਰ, 2021 ਨੂੰ ਲੋਕਾਂ ਦਾ   ਧਿਆਨ ਖਿੱਚਿਆ। ਸਿੱਖ ਭਾਈਚਾਰੇ ਦੇ ਮੈਂਬਰ ਅਦਾਲਤ ਦੇ ਬਾਹਰ ਇਕੱਠੇ ਹੋਏ । ਆਖਰਕਾਰ ਇਹ ਕੇਸ ਰੱਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭਾਰਤ ਹਵਾਲਗੀ ਨੂੰ ਰੋਕ ਦਿੱਤਾ ਗਿਆ।

ਸਿੱਖ ਹਿਊਮਨ ਰਾਈਟਸ ਦੇ ਸੇਵਾਦਾਰ ਮਨੀਵ ਸਿੰਘ ਨੇ ਦੱਸਿਆ ਕਿ ਕਿਵੇਂ ਕੇਸ ਡ੍ਰੌਪ ਕੀਤਾ ਗਿਆ ਸੀ। ਓੁਸ ਨੇ ਕਿਹਾ: “ਕੇਸ ਸਵੇਰੇ 10:30 ਵਜੇ ਸ਼ੁਰੂ ਹੋਇਆ ਅਤੇ ਘਟਨਾਵਾਂ ਦੇ ਨਾਟਕੀ ਮੋੜ ਵਿੱਚ, ਕਰਾਨ ਪ੍ਰੌਸੀਕਿਊਸ਼ਨ ਸਰਵਿਸ ਨੇ ਕੇਸ ਛੱਡ ਦਿੱਤਾ। “ਦੱਸੇ ਗਏ ਕਾਰਨ ਰਾਜਨੀਤਿਕ ਦਬਾਅ ਅਤੇ ਭਾਈਚਾਰੇ ਦਾ ਦਬਾਅ ਹਨ, ਇਸ ਲਈ ਇਹ ਇੱਕ ਮਹੱਤਵਪੂਰਣ ਨਿਸ਼ਾਨ ਹੈ। “ਅਸੀਂ ਜਾਣਦੇ ਹਾਂ ਕਿ ਯੂਕੇ ਤੋਂ ਭਾਰਤ ਨੂੰ 40 ਹੋਰ ਹਵਾਲਗੀ ਦਿੱਤੀਆਂ ਜਾ ਚੁੱਕੀਆਂ ਹਨ ।” ਸ੍ ਮਨੀਵ ਸਿੰਘ ਨੇ ਅੱਗੇ ਕਿਹਾ ਕਿ ਜੇ ਹਵਾਲਗੀ ਦਿੱਤੀ ਜਾਂਦੀ, ਤਾਂ ਇਹ ਹੋਰ ਹਵਾਲਗੀ ਨੂੰ ਅੱਗੇ ਜਾਣ ਲਈ “ਹਰੀ ਝੰਡੀ” ਮਰ ਜਾਣੀ ਸੀ ਜੋ ਬਹੁਤ ਖ਼ਤਰਨਾਕ ਸੀ । ਉਨ੍ਹਾਂ ਸਿੱਖ ਭਾਈਚਾਰੇ ਦੀ ਏਕਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਰਕਾਰ ਦਾ ਮੁਕਾਬਲਾ ਕਰ ਸਕਦੇ ਹਨ।

ਇੱਕ ਟਵੀਟ ਰਾਹੀਂ  ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ: “ਇਹ ਵੈਸਟਮਿਡਲੈਂਡਜ਼ 3 ਅਤੇ ਸਿੱਖ ਭਾਈਚਾਰੇ ਦੀ ਵੱਡੀ ਜਿੱਤ ਹੈ। ਗੈਰੇਥ ਪੀਅਰਸ ਦਾ ਬਿਆਨ ਸਰਕਾਰ ਲਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ- ਗ੍ਰਹਿ ਸਕੱਤਰ ਨੇ ਹਵਾਲਗੀ ਦੇ ਆਦੇਸ਼ 'ਤੇ ਹਸਤਾਖਰ ਕਿਉਂ ਕੀਤੇ, ਉਸਨੇ ਟੈਕਸਦਾਤਾਵਾਂ ਦੇ ਪੈਸੇ ਕਿਉਂ ਬਰਬਾਦ ਕੀਤੇ ਅਤੇ ਬ੍ਰਿਟਿਸ਼ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਨੂੰ ਬੇਹੱਦ ਪ੍ਰੇਸ਼ਾਨੀ ਵਿੱਚ ਪਾਇਆ। "


ਕੇਸ ਨੂੰ ਰੱਦ ਕੀਤੇ ਜਾਣ ਦੀ ਸਫਲਤਾ ਤੋਂ ਬਾਅਦ, ਬਹੁਤ ਸਾਰੇ ਹੁਣ ਯੂਕੇ ਸਰਕਾਰ ਤੋਂ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਸੰਯੁਕਤ ਯਤਨ ਕਰਨ ਦੀ ਮੰਗ ਕਰ ਰਹੇ ਹਨ।

Facebook Video link ; https://fb.watch/8bi7me3AS_/