You are here

ਯੁ.ਕੇ.

ਸ ਭਜਨ ਸਿੰਘ ਸੰਧਰ ਪਿਛਲੇ ਦਿਨੀਂ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

 ਸਸਕਾਰ ਅਤੇ ਭੋਗ ਤੇ ਵਿਸ਼ੇਸ਼  

ਵਾਰਿੰਗਟਨ (ਇੰਗਲੈਂਡ) 21 ਸਤੰਬਰ  (ਗਿਆਨੀ ਅਮਰੀਕ ਸਿੰਘ ਰਾਠੌਰ ) ਮਾਨਚੈਸਟਰ ਅਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਬਹੁਤ ਹੀ ਅਸਰ ਰਸੂਖ ਰੱਖਣ ਵਾਲੇ ਸਰਦਾਰ ਭਜਨ ਸਿੰਘ  ਸੰਧਰ ਪਿਛਲੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  । ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਾਰਿੰਗਟਨ ਦੇ ਲੰਮਾ ਸਮਾਂ ਮੁੱਖ ਗ੍ਰੰਥੀ ਅਤੇ ਪ੍ਰਬੰਧਕਾਂ ਵਿੱਚ ਮੂਹਰਲੀ ਕਤਾਰ ਵਿੱਚ ਸੇਵਾਵਾਂ ਨਿਭਾਉਣ ਵਾਲੇ 58 ਸਾਲ ਪਹਿਲਾਂ 1962 ਵਿਚ ਇੰਗਲੈਂਡ ਦੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਲਈ ਆਏ ਸਨ । ਤਿੰਨ ਧੀਆਂ ਅਤੇ ਦੋ ਪੁੱਤਰਾਂ ਦੇ ਬਾਪ  ਸਰਦਾਰ  ਭਜਨ ਸਿੰਘ ਸੰਦਲ ਆਪਣੇ ਪਿੱਛੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਵਾਲ਼ੇ ਹੱਸਦੇ ਰਸਦੇ ਪਰਿਵਾਰਾਂ ਨੂੰ ਛੱਡ ਗਏ ਹਨ । ਇੰਡੀਆ ਦੀ ਆਜ਼ਾਦੀ ਤੋਂ ਲੈ ਕੇ ਪੰਜਾਬੀ ਸੂਬਾ , ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਗਰਭ ਨਾਲ ਮਹਿਸੂਸ ਕਰਨ ਵਾਲੇ  ਭਜਨ ਸਿੰਘ ਸੰਦਰ ਪਿੰਡ ਕੋਟਲੀ ਥਾਨ ਸਿੰਘ ਜ਼ਿਲ੍ਹਾ ਜਲੰਧਰ ਵਿੱਚ ਪੈਦਾ ਹੋਏ ਸਨ । ਸਖ਼ਤ ਮਿਹਨਤ ਦੇ ਨਾਲ ਆਪਣੀ ਜ਼ਿੰਦਗੀ ਦੇ ਜੱਦੋ ਜਹਿਦ ਕਰਦਿਆਂ ਜਿੱਥੇ ਸਮਾਜ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ ਉੱਥੇ ਪਰਿਵਾਰ ਦੀ ਪਾਲਣਾ ਪੋਸ਼ਣਾ ਵੀ ਬੜੇ ਸੁਚੱਜੇ ਢੰਗ ਨਾਲ ਕੀਤੀ  । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ ਨੇ ਦੱਸਿਆ ਭਜਨ  ਸਿੰਘ ਸੁੰਦਰ ਜੀ ਦਾ ਅੰਤਮ ਸੰਸਕਾਰ 23 ਸਤੰਬਰ ਦਿਨ ਵੀਰਵਾਰ ਨੂੰ 9.40 am ਸਵੇਰੇ Walton Lea Crematorium Chester Road, Higher Walton, Warringtion WA46TB  ਵਿਖੇ ਹੋਵੇਗਾ । ਉਸ ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ  ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ  Warrington Dover Road WA41NW ਵਿਖੇ ਹੋਵੇਗੀ  ਲੰਗਰ ਅਤੁੱਟ ਵਰਤਣਗੇ । ਜ਼ਰੂਰੀ ਸੂਚਨਾ  ਕੋਰੋਨਾ ਮਹਾਂਮਾਰੀ ਦੇ ਨਾਲ ਸਬੰਧਤ ਗਾਈਡ ਲਾਈਨਜ਼ ਦੀ ਪਾਲਣਾ ਕਰਦੇ ਹੋਏ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸਤਿਕਾਰਯੋਗ ਸ਼ਖ਼ਸੀਅਤ ਸਰਦਾਰ ਭਜਨ ਸਿੰਘ ਸੁੰਦਰ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੇ ਯਤਨ ਕੀਤੇ ਜਾਣ ।  ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਰੀਕ ਸਮੂਹ ਵਾਰਿੰਗਟਨ ਮਾਨਚੈਸਟਰ ਅਤੇ ਆਲੇ ਦੁਆਲੇ ਦੀ ਸਾਧ ਸੰਗਤ , ਵਾਰਿੰਗਟਨ ਗੁਰਦੁਆਰਾ ਸਾਹਿਬ ਤੇ ਟਰੱਸਟੀ ਸਾਹਿਬਾਨ  ,ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ  , ਇਲਾਕੇ ਅਤੇ ਪੰਜਾਬ ਭਰ ਤੋਂ ਸਤਿਕਾਰਯੋਗ ਸ਼ਖਸੀਅਤ ਆਦਿ । 

 

ਗਲੋਬਲ ਸਿੱਖ ਵਿਜਨ, ਲੰਡਨ ਵੱਲੋਂ ਯੂ ਕੇ ਵਿੱਚ ਸਰਕਾਰ ਏ ਖਾਲਸਾ ਦੇ ਨਾਨਕ ਸ਼ਾਹੀ ਸਿੱਕਿਆਂ ਦੀ ਲਗਾਈ ਗਈ ਪ੍ਰਦਰਸ਼ਨੀ 

ਥੈੱਟਫੋਰਡ, 21 ਸਤੰਬਰ  (ਗਿਆਨੀ ਰਵਿੰਦਰਪਾਲ ਸਿੰਘ )ਪਿਛਲੇ ਹਫ਼ਤੇ ਬਰਤਾਨੀਆ ਦੇ ਥੈਟਫੋਰਡ ਸ਼ਹਿਰ ਦੇ ਮਸ਼ਹੂਰ ‘ਦਿ ਗਿਲਡਹਾਲ’ ਵਿਖੇ ਪੰਜਾਬ  ਸੱਭਿਆਚਾਰ ਵਿਰਾਸਤ ਨਾਲ ਸਬੰਧਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ I
ਜਿਸ ਵਿੱਚ ਗਲੋਬਲ ਸਿੱਖ ਵਿਜਨ, ਲੰਡਨ ਵੱਲੋਂ “ਸਰਕਾਰ ਏ ਖਾਲਸਾ ਦੇ ਨਾਨਕ ਸ਼ਾਹੀ ਸਿੱਕਿਆਂ” ਦੀ ਪ੍ਰਦਰਸ਼ਨੀ ਲਗਾਈ ਗਈ। ਗੁਰਬਾਣੀ ਦੇ ਪਵਿੱਤਰ ਮਹਾਂ ਵਾਕ
 ਨਾਨਿਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।। ਅਨੁਸਾਰ ਇਸ ਪ੍ਰਦਰਸ਼ਨੀ ਵਿੱਚ ਗੁਰੂ ਕਾਲ (1469-1708), ਨਾਲ ਸਬੰਧਤ ਹਲੇਮੀਂ ਰਾਜ ਦੇ ਸਿੱਕੇ ,ਪਹਿਲੇ ਸਿੱਖ ਰਾਜ (1710-1716) ਦੇ ਸਿੱਕੇ, ਸਿੱਖ ਰਾਜ ਦੀ ਚੜਤ ( 1801-1849 ) ਅਤੇ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਅਤੇ ਅੰਗਰੇਜ ਹਕੂਮਤ ਦੇ ਸਮੇਂ ਦੇ ਸਿੱਖ ਇਤਿਹਾਸ ਨਾਲ ਸੰਬੰਧਿਤ  ਸਿੱਕਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਸਿੱਕੇ ਸੋਨੇ, ਚਾਂਦੀ ਅਤੇ ਕਾਪਰ ਦੇ ਬਣੇ ਹੋਏ ਸਨ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਸਨ। ਇੰਨਾਂ ਸਿੱਕਿਆਂ ਨੂੰ ਵੇਖਣ ਵਾਲਿਆਂ ਦੀ ਭੀੜ ਇੱਸ ਤਰਾਂ ਉਮੜੀ ਹੋਈ ਸੀ ਜਿਵੇਂ ਕਿ ਯੂਰਪ ਦੇ ਲੋਕ ਫੁੱਟਬਾਲ ਦਾ ਮੈਚ ਵੇਖਣ ਲਈ ਪਹੁੰਚੇ ਹੋਏ ਹੋਣ। ਖਾਲਸਾ ਰਾਜ ਦੇ ਸਿੱਕਿਆਂ ਨੇ ਸੱਭ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ। ਨੌਜੁਆਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਨਾਲ ਜੁੜਨ ਅਤੇ ਜਾਨਣ ਦਾ ਸੁਨਹਿਰੀ ਮੌਕਾ ਮਿਲਿਆ। ਵਿਦਿਆਰਥੀਆਂ ਨੇ ਇਨ੍ਹਾਂ ਸਿੱਕਿਆਂ ਨੂੰ ਵੇਖਣ ਵਿੱਚ ਡੂੰਘੀ ਦਿਲਚਸਪੀ ਵਿਖਾਈ ਅਤੇ ਉਨ੍ਹਾਂ ਦਾ ਉਤਸ਼ਾਹ ਵੇਖਣ ਵਾਲ਼ਾ ਹੀ ਬਣਿਆ ਹੋਇਆ ਸੀ। ਪ੍ਰਦਰਸ਼ਨੀ ਵੇਖਣ ਲਈ ਯੂ ਕੇ ਤੋਂ ਇਲਾਵਾ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਲੋਕ ਵੀ ਪਹੁੰਚੇ ਹੋਏ ਸਨ । ਇਸ ਮੌਕੇ ਇੰਗਲੈਂਡ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ, ਬਰਤਾਨਵੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਬਹੁਤ ਸਾਰੀਆਂ ਉੱਘੀਆਂ ਸ਼ਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ। ਗਲੋਬਲ ਸਿੱਖ ਵੀਜ਼ਨ ਲੰਡਨ ਦਾ ਇਹ ਉਪਰਾਲਾ ਸਿੱਖ ਕੌਮ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਸੁਨਹਿਰੀ ਇਤਿਹਾਸ ਨਾਲ ਜੋੜਨ ਦਾ ਬਹੁਤ ਵੱਡਾ ਅਤੇ ਨਿਵੇਕਲਾ ਕਾਰਜ ਸੀ ਸੋ ਕਿ ਸ਼ਾਇਦ ਹੀ ਇਸ ਤੋਂ ਪਹਿਲਾਂ ਕਦੇ ਹੋਇਆ ਹੋਵੇ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਪ੍ਰਦਰਸ਼ਨੀ ਤੁਹਾਡੇ ਗੁਰੂਦੁਆਰਾ ਸਾਹਿਬ ਜਾਂ ਕਮਿਊਨਿਟੀ ਸੈਂਟਰ ਵਿਖੇ ਲਗਾਈ  ਜਾਏ ਤਾਂ ਫਿਰ ਕਿਰਪਾ ਹੇਠ ਲਿਖੇ  ਪਤੇ ਤੇ ਈਮੇਲ ਕਰੋ contact@globalsikhvision.org
ਨਿਸ਼ਾਨ ਸਿੰਘ ਕਾਹਲੋਂ ਡਾਇਰੈਕਟਰ ਕਮਨੀਕੇਸ਼ਨ ਅਤੇ ਕੰਪੇਨ ਗਲੋਬਲ ਸਿੱਖ ਵਿਜਨ, ਲੰਡਨ ਇੰਗਲੈਂਡ

ਦਲਿਤ ਮੁੱਖ ਮੰਤਰੀ ਅਤੇ ਚੁਣੌਤੀਆਂ ✍️ ਸਲੇਮਪੁਰੀ ਦੀ ਚੂੰਢੀ -

ਦੇਸ਼ ਦੇ ਇਤਿਹਾਸ ਦੇ ਪੰਨਿਆਂ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸ਼ੁਰੂ ਹੋ ਗਈ ਹੈ, ਕਿ ਹਜਾਰਾਂ  ਸਾਲਾਂ ਤੋਂ ਸਮਾਜਿਕ, ਆਰਥਿਕ, ਅਤੇ ਰਾਜਨੀਤਕ ਵਿਤਕਰਿਆਂ ਦਾ ਸ਼ਿਕਾਰ ਹੁੰਦੇ ਆ ਰਹੇ ਦਲਿਤ ਵਰਗ ਵਿਚ ਪੰਜਾਬ ਜਿਸ ਨੂੰ ਦੇਸ਼ ਦੀ ਖੜਕ, ਖੇਡ ਅਤੇ ਖੇਤੀ ਭੁਜਾ ਦੇ ਨਾਉਂ ਨਾਲ ਜਾਣਿਆ ਜਾਂਦਾ ਹੈ, ਦਾ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਬਣਿਆ ਹੋਇਆ, ਅਤੇ ਮੁੱਖ ਮੰਤਰੀ ਵੀ ਉਹ ਇਨਸਾਨ ਬਣਿਆ ਹੋਇਆ, ਜਿਹੜਾ ਉੱਚ ਸਿੱਖਿਆ ਪ੍ਰਾਪਤ ਇਨਸਾਨ ਹੈ। ਕਿਸੇ ਦਲਿਤ ਦਾ ਮੁੱਖ ਮੰਤਰੀ ਬਣ ਜਾਣਾ, ਭਾਵੇਂ ਬਹੁਤ ਸਾਰੇ ਵਰਗਾਂ ਦੇ ਲੋਕਾਂ ਦੇ ਢਿੱਡ ਵਿਚ ਪੀੜਾ ਵੀ ਪੈਦਾ ਕਰ ਰਿਹਾ ਹੋਵੇਗਾ, ਕਿਉਂਕਿ ਦੇਸ਼ ਦੀ ਕੋਈ ਵੀ ਸਿਆਸੀ ਪਾਰਟੀ ਕਦੀ ਵੀ ਕਿਸੇ ਸੂਬੇ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਦਲਿਤ ਨੂੰ ਬਣਾਉਣਾ ਨਹੀਂ ਚਾਹੁੰਦੀ।
ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੀ ਜਦੋਂ ਅਸੀਂ ਕਾਬਲੀਅਤ ਉਪਰ ਝਾਤੀ ਮਾਰਦੇ ਹਾਂ ਤਾਂ, ਵੇਖਕੇ ਦੰਗ ਰਹਿ ਜਾਈਦਾ। ਮੁੱਖ ਮੰਤਰੀ ਸ ਚੰਨੀ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਰਹੇ ਹਨ। ਉਹ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ, ਜਦ ਕਿ ਉਹ ਹੁਣ ਤੱਕ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇੱਕ ਵਾਰ ਕਾਂਗਰਸ ਨਾਲ ਤਾਣੀ ਉਲਝ ਜਾਣ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਟਿਕਟ ਤੋਂ ਵੰਚਿਤ ਕਰਕੇ ਰੱਖ ਦਿੱਤਾ, ਪਰ ਚਮਕੌਰ ਸਾਹਿਬ ਦੇ ਹਲਕੇ ਵਿਚ ਉਨ੍ਹਾਂ ਦੀ ਹਰਮਨਪਿਆਰਤਾ ਹੋਣ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਅਜਾਦ ਉਮੀਦਵਾਰ ਵਜੋਂ ਖੜ੍ਹਾਕੇ ਵਿਧਾਇਕ ਬਣਾਕੇ ਵਿਧਾਨ ਸਭਾ ਵਿਚ ਭੇਜ ਦਿੱਤਾ, ਜਿਸ ਪਿੱਛੋਂ ਮੁੜ ਕਾਂਗਰਸ ਨੇ ਆਪਣੇ ਵਿਚ ਸ਼ਾਮਲ ਕਰ ਲਿਆ। ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ ਅਤੇ ਤਕਨੀਕੀ ਸਿੱਖਿਆ ਵੀ ਰਹੇ ਹਨ। ਉਹ ਇੱਕ ਸੂਝਵਾਨ ਨੇਤਾ ਅਤੇ ਉੱਚ ਸਿੱਖਿਆ ਪ੍ਰਾਪਤ ਇਨਸਾਨ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ (ਰਾਜਨੀਤੀ), ਵਕਾਲਤ ਅਤੇ ਐਮ ਬੀ ਏ ਪਾਸ ਹਨ ਅਤੇ ਇਸ ਵੇਲੇ ਉਹ ਸਿਆਸਤ ਦੇ ਰੁਝੇਵਿਆਂ ਵਿਚ ਰੁੱਝਿਆ ਹੋਣ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਚ ਡੀ ਵੀ ਕਰ ਰਹੇ ਹਨ। ਉਹ ਕੇਵਲ ਸਿਆਸਤ ਦੇ ਹੀ ਉੱਚ ਖਿਡਾਰੀ ਨਹੀਂ ਹਨ, ਬਲਕਿ ਇਸ ਦੇ ਨਾਲ ਨਾਲ ਉਹ ਬਾਸਕਟਬਾਲ ਦੇ ਵੀ ਚੋਟੀ ਦੇ ਖਿਡਾਰੀ ਰਹਿ ਚੁੱਕੇ ਹਨ। ਇੰਟਰ ਯੂਨੀਵਰਸਿਟੀ ਬਾਸਕਟਬਾਲ ਦੇ ਮੁਕਾਬਲੇ ਵਿਚ ਉਹ ਤਿੰਨ ਵਾਰ ਗੋਲਡ ਮੈਡਲਿਸਟ ਰਹਿ ਚੁੱਕੇ ਹਨ।
ਇਸ ਵੇਲੇ ਮੁੱਖ ਮੰਤਰੀ ਸ ਚੰਨੀ ਸਾਹਮਣੇ ਜਿਥੇ ਸੂਬੇ ਦੀ ਆਰਥਿਕ ਮੰਦਹਾਲੀ ਦਾ ਡਰਾਉਣਾ ਪਹਾੜ ਖੜ੍ਹਾ ਹੈ, ਉਥੇ ਹੀ ਉਨ੍ਹਾਂ ਨੂੰ ਆਪਣੀ ਹੀ ਕਾਂਗਰਸ ਪਾਰਟੀ ਨੂੰ ਇਕ ਮੰਚ 'ਤੇ ਲਿਆ ਕੇ ਖੜ੍ਹਾ ਕਰਨਾ ਬਹੁਤ ਵੱਡਾ ਚੁਣੌਤੀ ਹੈ। ਦਲਿਤਾਂ ਕਹਿਣਾ ਹੈ ਕਿ ਸ਼ੁਕਰ ਹੈ ਕਿ ਕਾਂਗਰਸ  ਨੂੰ 75 ਸਾਲ ਬਾਅਦ ਦਲਿਤ ਮੁੱਖ ਮੰਤਰੀ ਬਣਾਉਣ ਦੀ ਯਾਦ ਆਈ ਹੈ। ਇਥੇ ਹੀ ਬਸ ਨਹੀਂ ਕਾਂਗਰਸ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਅਤੇ ਅਫ਼ਸਰਸ਼ਾਹੀ ਜਿਨ੍ਹਾਂ ਦੀ ਜਾਤ-ਪਾਤ ਨੂੰ ਲੈ ਕੇ ਬਿਮਾਰ ਮਾਨਸਿਕਤਾ ਹੈ, ਦੇ ਨਾਲ ਵੀ ਨਾਲੋ ਨਾਲ ਨਜਿੱਠਣ ਲਈ ਤਕੜੇ ਹੋ ਕੇ ਰਹਿਣਾ ਪਵੇਗਾ। ਦਲਿਤ ਮੁੱਖ ਮੰਤਰੀ ਨੂੰ ਅਹੁਦਾ ਮਿਲਦਿਆਂ ਹੀ ਢੇਰ ਸਾਰੀਆਂ ਚੁਣੌਤੀਆਂ ਪਰੋਸੀਆਂ ਮਿਲੀਆਂ ਹਨ ਅਤੇ ਇੰਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਮੁੱਖ ਮੰਤਰੀ ਨੇ ਕਿਵੇਂ ਕਰਨਾ ਹੈ, ਇੱਕ ਵੱਡੀ ਚੁਣੌਤੀ ਹੈ। ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ, ਕਿਸਾਨਾਂ ਅਤੇ ਦਲਿਤਾਂ ਲਈ 85 ਵੀੰ ਸੰਵਿਧਾਨਿਕ ਸੋਧ ਨੂੰ ਲਾਗੂ ਕਰਨ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਮੁੱਖ ਮੰਤਰੀ ਲਈ ਗੰਭੀਰ ਸਮੱਸਿਆ ਹੈ, ਪਰ ਸੂਬੇ ਦੇ ਲੋਕਾਂ ਨੂੰ ਉਮੀਦ ਹੈ ਕਿ , ਉਹ ਉਨ੍ਹਾਂ ਦੀਆਂ ਉਮੀਦਾਂ ਉਪਰ ਖਰਾ ਉਤਰਨਗੇ।
-ਸੁਖਦੇਵ ਸਲੇਮਪੁਰੀ
09780620233
19 ਸਤੰਬਰ, 2021.

ਯੂਕੇ ਸਰਕਾਰ ਨੇ ਅਫਗਾਨਿਸਤਾਨ ਵਿਚ ਆਪਣੇ ਹੀ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ- ਤਨਮਨਜੀਤ ਸਿੰਘ ਢੇਸੀ  

ਲੰਡਨ , 17 ਸਤੰਬਰ (  ਅਮਨਜੀਤ ਸਿੰਘ ਖਹਿਰਾ ) ਯੂ ਕੇ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅਫ਼ਗਾਨਿਸਤਾਨ ਦੇ ਮੁੱਦੇ ਤੇ ਪਾਰਲੀਮੈਂਟ ਵਿਚ ਆਪਣੇ ਭਾਸ਼ਨ ਦੌਰਾਨ ਸਰਕਾਰ ਨੂੰ ਘੇਰਿਆ । ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਪੈਦਾ ਕਰਨ ਵਿੱਚ ਸਹਾਇਤਾ ਕਰਨਾ ਕਾਫੀ ਮਾੜਾ ਹੈ ਪਰ ਸਰਕਾਰ ਦੁਆਰਾ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੁਝ ਵੀ ਨਾ ਕਰਨਾ ਗ਼ੈਰ ਜ਼ਿੰਮੇਵਾਰਾਨਾ ਤੇ ਨਾ ਮੁਆਫ ਕਰਨਯੋਗ ਹੈ । ਸਰਕਾਰ ਨੇ ਸਾਡੇ ਅਫਗਾਨ ਮਿੱਤਰਾਂ ਦੇ ਨਾਲ ਧੋਖਾ ਕੀਤਾ ਹੈ ਉਨ੍ਹਾਂ ਲੋਕਾਂ ਦੀਆਂ ਜਾਨਾਂ ਨਾਲ ਜਿਨ੍ਹਾਂ ਨੇ ਬਹਾਦਰੀ ਨਾਲ ਸਾਡੀ ਫ਼ੌਜ ਦੀ ਮਦਦ ਕੀਤੀ ਘੱਟ ਗਿਣਤੀਆਂ ਜਿਵੇਂ ਕਿ ਸਿੱਖ ਅਤੇ ਹਿੰਦੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਖ਼ਤਰੇ ਵਿੱਚ ਪਾਇਆ ਹੈ । ਸਰਕਾਰ ਨੂੰ ਉਨ੍ਹਾਂ ਨੂੰ ਇਸ ਸਥਿਤੀ ਵਿੱਚ ਛੱਡਣ ਦੀ ਬਜਾਏ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਸੀ ਅਤੇ ਮਨੁੱਖਤਾਵਾਦੀ ਸੰਕਟ ਨੂੰ ਟਾਲਣ ਲਈ ਹਰ ਅਸੰਭਵ ਕੋਸ਼ਿਸ਼ ਕਰਨੀ ਚਾਹੀਦੀ ਸੀ । ਜਾਣਕਾਰੀ ਲਈ ਦੱਸ ਦਈਏ ਕਿ ਬਹੁਤ ਸਾਰੇ ਯੂ ਕੇ ਵਾਸੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਉਹ ਲੋਕ ਜੋ ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਅਫ਼ਗਾਨਿਸਤਾਨ ਅੰਦਰ ਬ੍ਰਿਟਿਸ਼ ਸਰਕਾਰ ਦੀ ਮਦਦ ਕਰਦੇ ਸਨ ਉਨ੍ਹਾਂ ਨਾਲ ਧੋਖਾ ਹੋਇਆ ਹੈ ।   

Dedicated to the 150th commemoration day of Shaheed Fateh Singh Ji Bhat.

Some untold pages of history
                                                Dedicated to the 150th commemoration day of Shaheed Fateh Singh Ji Bhat.

 Within 10 years of the end of Sikh rule, the British had taken complete control of the Punjab and were beginning to influence the lives of the Punjabis through their political structures and policies. The chief's of Mahraja Ranjit Singh ji were subjugated by the British government by giving them large estates, land ownerships or they just went quite to their homes, saddened by the royal family's internal feuds.
 The British government, in line with its "divide and rule" policy, by law approved the opening of abattoirs in the city of Amritsar to promote consumption of beef meat , which was strongly resented by the Hindu and Sikh population of the city while the majority of the Muslim community took full advantage of this cheap meat.  Although the number of Sikhs in the city of Amritsar were less than ten per cent and the use of beef was not directly related to their religion, they were still  not happy the way beef meat was also sold in predominantly Hindu areas, many Muslims also sided with Hindus and Sikhs on this issue to keep the community harmony and peace.  No special attention was paid to the petitions made to the government, no concrete action was taken.  The Hindu, Sikh high elites remained silent for fear of their properties being confiscated.  The government further announced that it would allow some more butcher shops to open in the city, even one near Sri Darbar Sahib.
 The Sikhs were already concerned about the unique divine sanctity and charm of Sri Darbar Sahib, as crows and eagles scraped animal bones from the trees around the Golden Temple due to the widespread consumption of meat in the area and were being thrown in the parkarma.  When a Sikh, Bhai Deva Singh, brought this to the notice of the management of the Golden Temple, he was arrested and handed over to the police, and the government imprisoned him for three years.  This is because the British government had indirectly taken over the management of Sri Darbar Sahib through its 1859 edict "Dastur ul Amal".  The manager of Sri Darbar Sahib had to be loyal to the government, even the salaries of all the staff, including the ragi granthis, came from the DC office. If anyone protested, he would be fired.
 In all the above circumstances, there was no religious or political party in the Punjab, so everyone had some hope of finding a solution to the issue from "Kuka sikhs" as Baba Ram Singh ji himself had served Maharaja Ranjit Singh army and was the leader of the Kuka movement. The Kuke Sikhs (who used to recite Gurbani aloud and therefore were called Kukas) were also staunch vegetarians and prayed for the protection of the poor in their daily prayers.  They planned to attack the abattoir to challenge the government.
 Fateh Singh Ji Bhat resident of Katra Kanaya  Amritsar had his shop in front of Ram Bagh Courts.  Some Kukas used to come to his shop often and he came under their influence as Fateh Singh Ji Bhat, was upset with the happenings in Amritsar city and especially the neglect shown by the British government towards Sri Darbar Sahib so he joined the kuka scheme.  He also enlisted the help of his brother-in-law Hira Singh Ji to carry out this plan.  Official documents at the time suggest that Hira Singh played a key role in the incident. He also tried to mislead the police after his arrest.
 On 15 June 1871, Fateh Singh, along with the rest of the Kuka, Behla Singh Ji, Lahina Singh Ji, Hakam Singh Ji Patwari and others, challenged the British government, attacked the abattoir, killed its attendants and let the cows free.  The incident caused chaos in the government for several months and led to several arrests.  When Baba Ram Singh Ji got the news of this incident at Bhaini Sahib, he advised these Sikhs and said that innocent people would be hanged by the government and they would be remembered for this sacrifice no one will know the real truth. You should save the innocent by handing yourselves over to the government, they followed the advice and handed them selves to the police.  
On the 15 September 1871, after taking a bath at Sri Darbar Sahib as per their last wish, the fodder were taken to Rambagh, to be hanged from a "Bohr tree" and the rest were sentenced to exile.  The exact punishment of Hira Singh ji could not be ascertained.
 Every year the Namdhari Sangat remembers these martyrs but today even after 150 years we have no information about Shaheed Fateh Singh Ji and Hira Singh ji or their family background.  Apart from S. Jaswinder Singh Ji Namdhari, no concrete steps have been taken by any Namdhari Sangat to trace the whereabouts of these two Sikhs they have found family trees of other three "Shaheeds".
 The Bhat Sikh community had also so far forgotten the sacrifices of these two Sikhs, the main reason for which is the controversy in the history of Sikhs and the Namdhari Sangat over the issue of Guruship of Jagat Jyot Sri Guru Granth Sahib Ji.
 Shaheed Fateh Singh Ji Bhat was certainly influenced by his Kuke comrades, but like the rest of his Bhat Sikh community, he was completely devoted to the supremacy of Jagat Jyot Sri Guru Granth Sahib Ji and Sri Akal Takhat Sahib Ji, which is why  to this day, no member of the Bhat Sikh community is associated with the Namdhari ideology.
 "Gurdwara Bhat Sikh Council UK", in association with all Guru Nanak Naam Leva Sangats, pays homage to all the martyrs who have always received martyrs to uphold the divine sanctity of Sri Darbar Sahib Ji.
 On 15th September 2021 at Gurdwara Sri Manji Sahib Diwan Hall, Sri Darbar Sahib ji where “Bhat Milap Divas” is being celebrated there is a prayer and tribute for the 150th martyrdom commemoration day of this humble character in Sikh history Shaheed Fateh Singh Ji Bhat, who has been forgotten so far in history.
 Jasbir Singh Bhakar Peterborough UK Contact royaljb101@gmail.com

 

ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।

ਇਤਿਹਾਸ ਦੇ ਕੁੱਝ ਅਨਕਹੇ ਵਰਕੇ
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।
ਸਿੱਖ ਰਾਜ ਦੇ ਖਤਮ ਹੋਣ ਦੇ 10 ਸਾਲਾਂ ਅੰਦਰ ਹੀ ਅੰਗਰੇਜ਼ਾਂ ਨੇ ਪੰਜਾਬ ਤੇ ਮੁਕੰਮਲ ਤੌਰ ਤੇ ਹਕੂਮਤ ਕਰ ਲਈ ਸੀ ਅਤੇ ਪੰਜਾਬੀਆਂ ਦੇ ਜੀਵਨ ਨੂੰ ਆਪਣੇ ਰਾਜਨੀਤਿਕ ਢਾਂਚੇ  ਅਤੇ ਨੀਤੀਆਂ ਰਾਹੀਂ ਮੂਕਮਲ ਤੋਰ ਤੇ ਪ੍ਰਭਾਵਿਤ ਕਰਨ ਲੱਗ ਪਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰਾ ਨੂੰ ਅੰਗਰੇਜ਼ ਸਰਕਾਰ ਨੇ ਜਗੀਰਾ ਦੇ ਕੇ ਆਪਣੇ ਅਧੀਨ ਕਰ ਲਿਆ ਸੀ ਜਾਂ ਉਹ ਖੁਦ ਹੀ ਸ਼ਾਹੀ ਪਰਿਵਾਰ ਦੀ ਖਾਨਾਜੰਗੀ ਤੋਂ ਦੁਖੀ ਹੋ ਕੇ ਘਰਾ ਵਿਚ ਚੁਪਚਾਪ ਬੈਠ ਗਏ ਸਨ।
ਅੰਗਰੇਜ਼ ਸਰਕਾਰ ਨੇ ਆਪਣੀ “ਪਾੜੋ ਅਤੇ ਰਾਜ ਕਰੋ “ ਦੀ ਨਿਤੀ ਮੁਤਾਬਕ ਇਕ ਕਨੂੰਨ ਰਾਹੀਂ ਗਉ ਮਾਸ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਬੁੱਚੜਖਾਨੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ, ਜਿਸ ਦਾ ਸ਼ਹਿਰ ਦੀ ਹਿੰਦੂ ਅਤੇ ਸਿੱਖ ਵਸੋਂ ਨੇ ਬਹੁਤ ਬੁਰਾ ਮਨਾਇਆ ਜਦਕਿ ਮੁਸਲਿਮ ਭਾਈਚਾਰੇ ਦੀ ਬਹੁ ਗਿਣਤੀ ਨੇ ਇਸ ਸਸਤੇ ਭਾਅ ਦੇ ਮੀਟ ਦਾ ਪੂਰਾ ਫਾਇਦਾ ਉਠਾਇਆ। ਹਾਲਾਂਕਿ ਅਮ੍ਰਿਤਸਰ ਸ਼ਹਿਰ ਵਿੱਚ ਸਿੱਖਾਂ ਦੀ ਗਿਣਤੀ ਦਸ ਪ੍ਰਤੀਸ਼ਤ ਤੋਂ ਵੀ ਘੱਟ ਸੀ ਅਤੇ ਗਉ ਮਾਸ ਦੇ ਇਸਤੇਮਾਲ ਦਾ  ਉਨ੍ਹਾਂ ਦੇ ਧਰਮ ਨਾਲ ਕੋਈ ਸਿਧਾ ਸੰਬੰਧ ਨਹੀਂ ਸੀ ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਮੁੱਹਲਿਆ ਵਿਚ ਜਾਣ-ਬੁੱਝ ਕੇ ਰੇਹੜੀਆਂ ਰਾਹੀਂ ਕੀਤੀ ਜਾ ਰਹੀ ਵਿਕਰੀ ਤੋਂ ਉਹ ਖੁਸ਼ ਨਹੀਂ ਸਨ ਅਤੇ ਬਹੁਤ ਸਾਰੇ ਮੁਸਲਮਾਨ ਵੀ ਇਸ ਮਾਮਲੇ ਤੇ ਹਿੰਦੂਆਂ ਸਿੱਖਾਂ ਨਾਲ ਖੜ੍ਹੇ ਸਨ। ਸਰਕਾਰੇ-ਦਰਬਾਰੇ ਦਿੱਤੀਆਂ ਗਈਆਂ ਦਰਖਾਸਤਾਂ, ਮੁਜਾਹਰਿਆਂ ਵੱਲ ਕੋਈ ਖਾਸ ਧਿਆਨ, ਜਾਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਹਿੰਦੂ, ਸਿੱਖ ਰਾਇਸ ਲੋਕ ਆਪਣੀਆਂ ਜਗੀਰਾ ਜਬਤ ਹੋਣ ਦੇ ਡਰੋਂ ਚੁਪ ਵਟੀ ਬੈਠੇ ਸਨ। ਸਰਕਾਰ ਨੇ ਅਗੇ ਚਲਕੇ ਇਕ ਹੋਰ ਐਲਾਨ ਕਰ ਦਿੱਤਾ ਕਿ ਮਾਸ ਵੇਚਣ ਦੀਆਂ ਕੁਝ ਹੋਰ ਦੁਕਾਨਾਂ ਵੀ ਸ਼ਹਿਰ ਵਿਚ ਖੋਲਣ ਦੀ ਇਜਾਜ਼ਤ ਦੇ ਦਿੱਤੀ, ਇਥੋਂ ਤਕ ਕਿ ਇਕ ਦੁਕਾਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ।
ਸਿੱਖ ਸ੍ਰੀ ਦਰਬਾਰ ਸਾਹਿਬ ਜੀ ਦੀ ਵਿਲੱਖਣ ਇਲਾਹੀ ਪਵਿੱਤਰਤਾ ਅਤੇ ਰਮਨੀਕਤਾ ਨੂੰ ਲੈ ਕੇ ਪਹਿਲਾਂ ਹੀ ਚਿੰਤਤ ਸਨ, ਕਿਉਂਕਿ ਇਲਾਕੇ ਵਿਚ ਵਡੇ ਪੱਧਰ ਤੇ ਹੋ ਰਹੇ ਮਾਸ ਦੀ ਵਰਤੋਂ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲਗੇ ਦਰਖਤਾਂ ਤੋਂ ਕਾਵਾਂ ਗਿਰਝਾਂ ਵਲੋਂ ਜਾਨਵਰਾਂ ਦੀਆਂ ਹੱਡੀਆਂ ਖੁਰਚ ਕੇ ਪਰਿਕਰਮਾ ਵਿਚ ਸੁੱਟੀਆਂ ਜਾ ਰਹੀਆਂ ਸਨ। ਜਦੋਂ ਇਕ ਸਿੱਖ ਭਾਈ ਦੇਵਾ ਸਿੰਘ ਜੀ ਨੇ ਇਸ ਦਾ ਧਿਆਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲ ਲਿਆਂਦਾ ਤਾਂ ਉਸ ਨੂੰ ਹੀ ਉਹਨਾਂ ਨੇ ਫੜਕੇ ਪੁਲਸ ਹਵਾਲੇ ਕਰ ਦਿੱਤਾ ਅਤੇ ਸਰਕਾਰ ਨੇ ਉਸ ਨੂੰ ਤਿੰਨ ਸਾਲ ਦੀ ਕੈਦ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਕਿਉਂਕਿ ਅੰਗਰੇਜ਼ ਸਰਕਾਰ ਨੇ ਆਪਣੇ 1859 ਦੇ ਫੁਰਮਾਨ “ਦਸਤੂਰ ਉੱਲ ਅਮਲ” ਰਾਹੀਂ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਅਸਿੱਧੇ ਤੌਰ ਤੇ ਆਪਣੇ ਹੱਥੀਂ ਲੈ ਲਿਆ ਸੀ। ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਦਾ ਸਰਕਾਰ ਦਾ ਵਫਾਦਾਰ ਹੋਣਾ ਲਾਜ਼ਮੀ ਸੀ, ਇਥੋਂ ਤਕ ਕਿ ਸਾਰੇ ਅਮਲੇ, ਸਣੇ ਰਾਗੀਆਂ ਗ੍ਰੰਥੀਆਂ ਦੀਆਂ ਤਨਖਾਹਾਂ ਡੀ ਸੀ ਦਫਤਰ ਤੋਂ ਆਉਂਦੀਆਂ ਸਨ, ਕੋਈ ਰੋਸ ਕਰਦਾ ਤਾਂ ਉਸ ਨੂੰ ਨੋਕਰੀ ਤੋਂ ਕੱਢ ਦਿੱਤਾ ਜਾਂਦਾ।
ਉਪਰੋਕਤ ਸਾਰੇ ਹਲਾਤਾਂ ਵਿਚ ਪੰਜਾਬ ਅੰਦਰ ਕੋਈ ਧਾਰਮਿਕ ਜਾਂ ਰਾਜਨੀਤਕ ਪਾਰਟੀ ਨਹੀਂ ਸੀ, ਇਸ ਲਈ ਸੱਭ ਨੂੰ “ਕੂਕਿਆ” ਤੋਂ ਇਸ ਮਸਲੇ ਦਾ ਹੱਲ ਲੱਭਣ ਦੀ ਕੋਈ ਉਮੀਦ ਸੀ ਕਿਉਂਕਿ ਬਾਬਾ ਰਾਮ ਸਿੰਘ ਜੀ ਖੁਦ ਮਹਾਰਾਜਾ ਰਣਜੀਤ ਸਿੰਘ ਦੀ ਨੋਕਰੀ ਕਰ ਚੁੱਕੇ ਸਨ ਅਤੇ ਕੂਕਾ ਲਹਿਰ ਦੇ ਮੁਖੀ ਵੀ ਸਨ। ਕੂਕੇ ਸਿੱਖ (ਉੱਚੀ ਬੋਲ ਕੇ ਗੁਰਬਾਣੀ ਪੜਦੇ ਸਨ ਇਸ ਲਈ ਕੂਕੇ ਕਹਿਲਾਉਂਦੇ ਸਨ) ਪਹਿਲਾਂ ਹੀ ਸ਼ਾਕਾਹਾਰੀ ਸਨ ਅਤੇ ਆਪਣੀ ਨਿਤ ਦੀ ਅਰਦਾਸ ਵਿੱਚ ਗਉ ਗਰੀਬ ਦੀ ਰਖਿਆ ਲਈ ਅਰਦਾਸ ਕਰਦੇ ਸਨ। ਉਨ੍ਹਾਂ ਨੇ ਸਰਕਾਰ ਨੂੰ ਚੈਲੰਜ ਕਰਨ ਲਈ ਬੁੱਚੜਖਾਨਿਆ ਤੇ ਹਮਲਾ ਕਰਨ ਦੀ ਵਿਉਂਤ ਸੋਚੀ।
ਸ੍ ਫਤਿਹ ਸਿੰਘ ਜੀ ਭਾਟ, ਕਟੜਾ ਕਨਈਆ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਰਾਮ ਬਾਗ ਕਚਹਿਰੀਆਂ ਸਾਹਮਣੇ ਉਹਨਾਂ ਦੀ ਦੁਕਾਨ ਸੀ। ਕੁੱਝ ਕੂਕੇ ਉਸਦੀ ਦੁਕਾਨ ਤੇ ਅਕਸਰ ਆ ਬੈਠਦੇ ਸਨ ਅਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਆ ਗਿਆ ਕਿਉਂਕਿ ਫਤਿਹ ਸਿੰਘ ਜੀ ਭਾਟ ਅਮ੍ਰਿਤਸਰ ਸ਼ਹਿਰ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਖਾਸ ਕਰਕੇ ਅੰਗਰੇਜ਼ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਪ੍ਰਤੀ ਦਿਖਾਈ ਅਣਗਹਿਲੀ ਤੋਂ ਦੁੱਖੀ ਸਨ ਇਸ ਲਈ ਉਹ ਇਸ ਯੋਜਨਾ ਵਿੱਚ ਸ਼ਾਮਲ ਹੋ ਗਿਆ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਸਨੇ ਆਪਣੇ ਸਾਲੇ ਸ੍ ਹੀਰਾ ਸਿੰਘ ਜੀ ਦੀ ਵੀ ਮੱਦਦ ਲਈ। ਉਸ ਵੇਲੇ ਦੇ ਸਰਕਾਰੀ ਦਸਤਾਵੇਜ਼ ਦਸਦੇ ਹਨ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਹੀਰਾ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਉਸਨੇ ਸਰਕਾਰੀ ਅਮਲੇ ਦੀ ਜਾਣਕਾਰੀ ਹਾਸਲ ਕਰਨ ਲਈ (ਸਰਕਾਰ ਨੇ ਬੁੱਚੜਖਾਨਿਆ ਨੂੰ ਸਰਕਾਰੀ ਸੁਰੱਖਿਆ ਦੇ ਰੱਖੀ ਸੀ) ਜਾਸੂਸੀ ਕੀਤੀ ਅਤੇ ਬਾਅਦ ਵਿੱਚ ਫੜੇ ਜਾਣ ਤੇ ਸਰਕਾਰ ਨੂੰ ਗੁਮਰਾਹ ਵੀ ਕੀਤਾ।
15 ਜੂਨ 1871 ਨੂੰ ਸ੍ ਫਤਿਹ ਸਿੰਘ ਨੇ ਬਾਕੀ ਕੂਕਿਆ ਸ੍ ਬੀਹਲਾ ਸਿੰਘ ਜੀ ਸ੍ ਲਹਿਣਾ ਸਿੰਘ ਜੀ ਸ੍ ਹਾਕਮ ਸਿੰਘ ਜੀ ਪਟਵਾਰੀ ਅਤੇ ਹੋਰਨਾਂ ਨਾਲ ਰਲ ਕੇ ਅੰਗਰੇਜ਼ੀ ਸਰਕਾਰ ਨੂੰ ਚੈਲੰਜ ਕਰਦੇ ਹੋਏ ਬੁੱਚੜਖਾਨਿਆ ਤੇ ਹਮਲਾ ਕਰ ਦਿੱਤਾ ਉਸਦੇ ਕਰਿੰਦਿਆਂ ਨੂੰ ਮਾਰ ਕੇ ਗਉਆ ਨੂੰ ਖੁਲਾ ਛੱਡ ਦਿੱਤਾ। ਇਸ ਘਟਨਾ ਨਾਲ ਸਰਕਾਰ ਵਿਚ ਕੁਝ ਮਹੀਨੇ ਹਫੜਾ-ਦਫੜੀ ਹੁੰਦੀ ਰਹੀ ਅਤੇ ਕਈ ਗ੍ਰਿਫਤਾਰੀਆਂ ਵੀ ਹੋਈਆਂ। ਜਦੋਂ ਬਾਬਾ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਵਿਖੇ ਇਸ ਘਟਨਾ ਦੀ ਸੂਚਨਾ ਮਿਲੀ ਉਨ੍ਹਾਂ ਨੇ ਇਹਨਾਂ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਕਿਹਾ ਕਿ ਸਰਕਾਰ ਵਲੋਂ ਬੇਕਸੂਰ ਲੋਕਾਂ ਨੂੰ ਫਾਹੇ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਹੀ ਇਸ ਕੁਰਬਾਨੀ ਲਈ ਯਾਦ ਕੀਤਾ ਜਾਵੇਗਾ, ਇਹ ਠੀਕ ਨਹੀਂ ਆਪਜੀ ਨੂੰ ਆਪਣੇ ਆਪ ਨੂੰ ਸਰਕਾਰ ਹਵਾਲੇ ਕਰਕੇ ਬੇ ਕਸੂਰਾ ਨੂੰ ਬਚਾਉਣਾ ਚਾਹੀਦਾ ਹੈ, ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ ਆਪਣੇ-ਆਪ ਨੂੰ ਸਰਕਾਰ ਹਵਾਲੇ ਕਰ ਦਿੱਤਾ। 15 ਸਤੰਬਰ 1871 ਨੂੰ ਇਹਨਾਂ ਚਾਰਾ ਨੂੰ ਆਪਣੀ ਆਖਰੀ ਇੱਛਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਨ ਉਪਰੰਤ ਰਾਮਬਾਗ ਵਿਚ ਲਿਜਾ ਕੇ  ਇਕ ਬੋਹੜ ਦੇ ਦਰਖਤ ਨਾਲ ਫਾਹੇ ਲਗਾ ਦਿੱਤਾ ਗਿਆ ਅਤੇ ਬਾਕੀਆਂ ਨੂੰ ਕਾਲੇ ਪਾਣੀ ਦੀ ਸਜਾ ਸੁਣਾਈ ਗਈ। ਸ੍ ਹੀਰਾ ਸਿੰਘ ਜੀ ਬਾਰੇ ਪਕਾ ਪਤਾ ਨਹੀਂ ਲੱਗ ਸਕਿਆ।
ਹਰ ਸਾਲ ਨਾਮਧਾਰੀ ਸੰਗਤ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਪਰ ਅੱਜ 150 ਸਾਲ ਬਾਅਦ ਵੀ ਸਾਨੂੰ ਸ਼ਹੀਦ ਸ੍ ਫਤਿਹ ਸਿੰਘ ਜੀ ਅਤੇ ਅਤੇ ਸ੍ ਹੀਰਾ ਸਿੰਘ ਬਾਰੇ ਜਾਂ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ। ਸ੍ ਜਸਵਿੰਦਰ ਸਿੰਘ ਜੀ ਨਾਮਧਾਰੀ ਤੋਂ ਇਲਾਵਾ, ਕਿਸੇ ਵੀ ਨਾਮਧਾਰੀ ਸੰਗਤ ਨੇ ਜਿਥੇ ਬਾਕੀ ਸ਼ਹੀਦਾਂ ਦੇ ਕੁਰਸੀਨਾਮੇ ਲੱਬੇ ਹਨ ਇਹਨਾਂ ਦੇ ਪਰਿਵਾਰਾ ਨੂੰ ਲੱਭਣ ਦੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਭਾਟ ਸਿੱਖ ਭਾਈਚਾਰੇ ਨੇ ਵੀ ਇਹਨਾਂ ਸਿੱਖਾਂ ਦੀ ਕੁਰਬਾਨੀ ਨੂੰ ਹੁਣ ਤੱਕ ਵੀਸਾਰ ਹੀ ਦਿੱਤਾ ਹੈ ਜਿਸ ਦਾ ਮੁੱਖ ਕਾਰਨ ਇਤਿਹਾਸ ਵਿਚ ਅੱਗੇ ਚਲਕੇ ਸਿੱਖਾਂ ਅਤੇ ਨਾਮਧਾਰੀ ਸੰਗਤ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਨੂੰ ਲੈ ਕੇ ਪਿਆ ਵੀਵਾਦ ਹੈ।
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਤੇ ਅਪਣੇ ਕੂਕੇ ਸਾਥੀਆਂ ਦਾ ਪ੍ਰਭਾਵ ਜਰੂਰ ਸੀ, ਪਰ ਉਹ ਆਪਣੇ ਬਾਕੀ ਦੇ ਭਾਟ ਸਿੱਖ ਭਾਈਚਾਰੇ ਵਾਂਗ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਸਰਵਉੱਚਤਾ ਨੂੰ ਪੂਰੀ ਤਰ੍ਹਾਂ ਸਮਰਿਪਤ ਸੀ, ਇਹੀ ਕਾਰਨ ਹੈ ਕਿ ਅੱਜ ਤੱਕ ਵੀ ਭਾਟ ਸਿੱਖ ਭਾਈਚਾਰੇ ਦਾ ਕੋਈ ਵੀ ਸ਼ਖਸ ਨਾਮਧਾਰੀ ਵੀਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ।
“ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ “ ਸਾਰੀਆਂ ਗੁਰ ਨਾਨਕ ਨਾਮ ਲੇਵਾ ਸੰਗਤਾਂ ਨਾਲ ਮਿਲ ਕੇ ਸਮੂਹ ਸ਼ਹੀਦਾਂ ਨੂੰ ਕੋਟਨ-ਕੋਟਾਨ ਪ੍ਰਨਾਮ ਕਰਦੇ ਹਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਇਲਾਹੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਦਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।
15 ਸਤੰਬਰ 2021 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ “ਭੱਟ ਮਿਲਾਪ ਦਿਵਸ “ ਮਨਾਇਆ ਜਾ ਰਿਹਾ ਹੈ ਉਥੇ ਹੁਣ ਤੱਕ ਸਿੱਖ ਇਤਿਹਾਸ ਵਿਚ ਵੀਸਾਰ ਦਿੱਤੇ ਗਏ ਇਸ ਨਿਮਾਣੇ ਜਿਹੇ ਪਾਤਰ ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸ਼ਹੀਦੀ ਯਾਦਗਾਰ ਦਿਵਸ ਲਈ ਅਰਦਾਸ ਅਤੇ ਸ਼ਰਧਾਜਲੀ ਭੇਟ ਕੀਤੀ ਜਾ ਰਹੀ ਹੈ।
ਧੰਨਵਾਦ, ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ ਸੰਪਰਕ royaljb101@gmail.com

ਸਾਰਾਗੜ੍ਹੀ ਦੇ ਸ਼ਹੀਦ ਹੌਲਦਾਰ ਦੇ ਬੁੱਤ ਉੱਪਰ ਲਿਖੀਆਂ ਗਈਆਂ ਪਾਣੀ ਦੀਆਂ ਪੰਕਤੀਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹਟਾ ਦਿੱਤਾ ਗਿਆ  

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਦਘਾਟਨ ਤੋਂ ਤੁਰੰਤ ਬਾਅਦ ਪ੍ਰਬੰਧਕਾਂ ਨੂੰ ਇਸ ਗੱਲ ਤੇ ਹੁਕਮ ਦਿੱਤੇ ਸਨ  

ਪਰਮਜੀਤ ਸਿੰਘ ਢਾਡੀ ਸਟੇਜ ਸਕੱਤਰ ਵੱਲੋਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਸੰਗਤਾਂ ਤੋਂ ਮੁਆਫ਼ੀ ਵੀ ਮੰਗੀ  

ਲੰਡਨ 14 ਸਤੰਬਰ ( ਗਿਆਨੀ ਅਮਰੀਕ ਸਿੰਘ ਰਠੌਰ / ਗਿਆਨੀ ਰਵਿੰਦਰਪਾਲ ਸਿੰਘ )-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਰਾਗੜ੍ਹੀ ਯਾਦਗਰ ਵਿੰਡਸਫੀਲਡ ਵੁਲਵਰਹੈਂਪਟਨ ਵਿਖੇ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ 'ਤੇ ਉੱਕਰੀਆਂ ਗੁਰਬਾਣੀ ਦੀਆਂ ਤੁਕਾਂ 'ਸੂਰਾ ਸੋ ਪਹਿਚਾਨੀਏ' ਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ । ਉਨ੍ਹਾਂ ਉਦਘਾਟਨ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਨਿੱਜੀ ਤੌਰ 'ਤੇ ਆਦੇਸ਼ ਦਿੱਤਾ ਕਿ ਅਜਿਹਾ ਕਰਨਾ ਗਲਤ ਹੈ, ਜਿਸ ਲਈ ਪ੍ਰਬੰਧਕ ਕਮੇਟੀ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਬਾਣੀ ਦੀਆਂ ਤੁਕਾਂ ਨੂੰ ਬੁੱਤ ਤੋਂ ਹਟਾ ਦਿੱਤਾ ਗਿਆ ਹੈ। ਗੁਰੂ ਨਾਨਕ ਗੁਰਦੁਆਰਾ  ਸਾਹਿਬ  ਦੇ ਪ੍ਰਬੰਧਕ ਸਟੇਜ ਸਕੱਤਰ ਪਰਮਜੀਤ ਸਿੰਘ ਢਾਡੀ ਨੇ ਕਿਹਾ ਕਿ ਇਹ ਗਲਤੀ ਹੋਈ ਹੈ । ਜਿਸ ਨੂੰ ਸੁਧਾਰ ਲਿਆ ਗਿਆ ਹੈ । ਉਦਘਾਟਨ ਤੋਂ ਬਾਅਦ ਜਿਉਂ ਹੀ ਸਿੰਘ ਸਾਹਿਬ ਨੇ ਵੇਖਿਆ ਤਾਂ ਉਨ੍ਹਾਂ ਤੁਰੰਤ ਹੀ ਇਸ ਗਲਤੀ ਨੂੰ ਸੁਧਾਰਨ ਦਾ ਆਦੇਸ਼ ਦਿੱਤਾ ਸੀ । ਉਹਨਾਂ ਕਿਹਾ ਕਿ ਇਸ ਗਲਤੀ ਨੂੰ ਲੈ ਕੇ ਜੋ ਲੋਕ ਆਲੋਚਨਾ ਕਰ ਰਹੇ ਹਨ, ਅਸੀਂ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ । ਉਨ੍ਹਾਂ ਕਿਹਾ ਕਿ ਗਲਤੀ ਦੀ ਅਸੀਂ ਮੁਆਫੀ ਮੰਗਦੇ ਹਾਂ ਅਤੇ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਤਨਖਾਹ ਲਾਈ ਜਾਵੇਗੀ ਤਾਂ ਅਸੀਂ ਸਜ਼ਾ ਵੀ ਭੁਗਤਾਂਗੇ ।

ਸਿੱਖ ਆਗੂ ਪ੍ਰਮਿੰਦਰ ਸਿੰਘ ਬੱਲ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਗਈ ਚਿੱਠੀ  

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੁੱਤ ਸਥਾਪਤ ਸਮਾਗਮ ਦੌਰਾਨ ਆਪਣੇ ਭਾਸ਼ਨ ਚ ਸਾਰਾਗੜ੍ਹੀ ਲੜਾਈ ਦੀ ਤੁਲਨਾ ਚਮਕੌਰ ਸਾਹਿਬ ਦੀ ਜੰਗ ਨਾਲ ਕਰਨ ਤੇ ਹੋਇਆ ਇਤਰਾਜ਼   

ਬਰਮਿੰਘਮ 14 ਸਤੰਬਰ ( ਗਿਆਨੀ ਅਮਰੀਕ ਸਿੰਘ ਰਠੌਰ  )- ਸਾਰਾਗੜ੍ਹੀ ਸ਼ਹੀਦਾਂ ਦੀ ਯਾਦ ਚ ਬੁੱਤ ਸਥਾਪਤ ਉਦਘਾਟਨ ਮੌਕੇ ਗੁਰੂ ਨਾਨਕ ਗੁਰਦੁਆਰਾ ਵੈਨਿਸਫੀਲਡ ਵਿਖੇ ਭਾਸ਼ਨ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੋਲੇ ਸ਼ਬਦਾਂ 'ਤੇ ਸਿੱਖ ਆਗੂ ਪ੍ਰਮਿੰਦਰ ਸਿੰਘ ਬੱਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਹੇਠ ਗੁਰਬਾਣੀ ਦੀਆਂ ਤੁਕਾਂ ਲਿਖਣ ਕਾਰਨ ਬੇਅਦਬੀ ਹੋਈ ਹੈ।  ਉਨ੍ਹਾਂ ਅੱਗੇ ਕਿਹਾ ਕਿ ਸਾਰਾ ਗੜ੍ਹੀ ਦੀ ਲੜਾਈ ਦੀ ਲੜਾਈ ਨੂੰ ਚਮਕੌਰ ਸਾਹਿਬ ਦੀ ਜੰਗ ਨਾਲ ਜੋੜ ਨਾ ਵੀ ਵੱਡੀ ਭੁੱਲ ਹੈ ਕਿਉਂਕਿ ਚਮਕੌਰ ਸਾਹਿਬ ਦੀ ਜੰਗ 'ਚ ਸਰਬੰਸ ਦਾਨੀ ਸ੍ਰੀ ਗੁਰੂ ਗਬਿੰਦ ਸਿੰਘ ਜੀ ਆਪਣੇ ਦੋ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਨਾਲ ਖੁਦ ਅਗਵਾਈ ਕਰ ਰਹੇ ਸਨ ਅਤੇ ਬਾਹਰ ਮੁਗਲ ਫੌਜ ਦਾ ਘੇਰਾ ਸੀ। ਸਾਰਾਗੜ੍ਹੀ ਦੀ ਜੰਗ ਦਾ ਬ੍ਰਿਟਿਸ਼ ਕਮਾਂਡਰ ਬ੍ਰਿਗੇਡੀਅਰ ਜਨਰਲ ਸਰ ਵਿਲੀਅਮ ਲੌਕਹਾਰਟ ਅਧੀਨ ਸਾਰਾਗੜ੍ਹੀ ਦੇ ਸਿੱਖ ਸਿਪਾਹੀ ਤਨਖਾਹਦਾਰ ਵਜੋਂ ਨੌਕਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਮਰਾਜ ਅਤੇ ਮੁਗਲ ਫੌਜਾਂ ਸਿੱਖਾਂ ਨੂੰ ਗੁਲਾਮ ਰੱਖਣ ਅਤੇ ਖ਼ਤਮ ਕਰਨ ਦੀ ਨੀਯਤ ਲਈ ਹੀ ਸਨ ਪਰ ਦਸ਼ਮੇਸ਼ ਪਿਤਾ ਦੇ ਦੋ ਸਾਹਿਬਜ਼ਾਦੇ ਅਤੇ ਚਾਲੀ ਸਿੱਖ ਚਮਕੌਰ ਦੀ ਗੜ੍ਹੀ  ਅੰਦਰ ਕਿਸੇ ਪੱਖੋਂ ਤਨਖਾਹਦਾਰ ਨਹੀਂ ਸਨ। ਦੋਵੇਂ ਯੁੱਧਾਂ ਦੀ ਤੁਲਨਾ ਕਰਨਾ ਕਦਾਚਿਤ ਵੀ ਠੀਕ ਨਹੀਂ ਹੈ। ਸਿੱਖ ਫੈਡਰੇਸ਼ਨ ਪ੍ਰਧਾਨ ਪ੍ਰਮਿੰਦਰ ਸਿੰਘ ਬਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਚਿੱਠੀ ਵੀ ਲਿਖੀ ਹੈ ਜਿਸ ਦੀ ਕਾਪੀ ਅਸੀਂ ਫੁੱਟ ਵਿੱਚ ਲਗਾ ਰਹੇ ਹਾਂ  ।  ਦੂਜੇ ਪਾਸੇ ਗੁਰੂ ਘਰ ਦੇ ਸਟੇਜ ਸਕੱਤਰ ਪਰਮਜੀਤ ਸਿੰਘ ਢਾਡੀ ਨੇ ਕਿਹਾ ਕਿ ਸਿੰਘ ਸਾਹਿਬ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦ ਕਿ ਸਿੰਘ ਸਾਹਿਬ ਨੇ ਦੋਵੇਂ ਯੁੱਧਾਂ ਦੀ ਕੋਈ ਤੁਲਨਾ ਨਹੀਂ ਕੀਤੀ।  

ਮਿਲੀ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤਕ ਬੁੱਤ ਉੱਪਰ ਲਿਖੀਆਂ ਗਈਆਂ ਬਾਣੀ ਦੀਆਂ ਪੰਕਤੀਆਂ ਨੂੰ ਹਟਾ ਦਿੱਤਾ ਗਿਆ ਹੈ  ।

ਵੈਨਿਸਫੀਲਡ ਵੁਲਵਰਹੈਂਪਟਨ ਵਿਖੇ ਸਾਰਾਗਡ਼੍ਹੀ ਦੇ ਮਹਾਨ ਸ਼ਹੀਦ ਹੌਲਦਾਰ ਈਸ਼ਰ ਸਿੰਘ ਦਾ ਬੁੱਤ ਸਥਾਪਤ  

ਸਾਰਾਗੜ੍ਹੀ ਦੇ ਮਹਾਨ ਸ਼ਹੀਦ ਹੌਲਦਾਰ ਸਰਦਾਰ ਈਸ਼ਰ ਸਿੰਘ ਜੀ ਦਾ ਬੁੱਤ ਗੁਰੂ ਨਾਨਕ ਗੁਰਦੁਆਰਾ ਵੈਨਸ ਫੀਲਡ ਵੁਲਵਰਹੈਂਪਟਨ ਵਲੋਂ ਆਪਣੇ ਯੋਗ ਯਤਨਾਂ ਨਾਲ ਸਥਾਪਤ ਕੀਤਾ ਗਿਆ  

ਸਾਰਾਗੜ੍ਹੀ ਦੇ ਮਹਾਨ ਸ਼ਹੀਦ ਸਰਦਾਰ ਈਸ਼ਰ ਸਿੰਘ ਜੀ ਦਾ ਬੁੱਤ ਸਥਾਪਨਾ ਉਦਘਾਟਨ ਸਮਾਗਮ ਗੁਰੂ ਨਾਨਕ ਗੁਰਦੁਆਰਾ ਸਾਹਿਬ ਵੈਨਿਸਫੀਲਡ ਵਿਖੇ ਹੋਇਆ  

ਬੁੱਤ ਸਥਾਪਤ  ਉਦਘਾਟਨ ਸਮਾਰੋਹ ਵਿਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ  

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਆਪਣੇ ਹੱਥੀਂ ਬੁੱਤ ਤੋਂ ਪਰਦਾ ਲਾਹਿਆ ਗਿਆ  

ਜਾਣਕਾਰੀ ਲਈ ਦੱਸ ਦਈਏ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਚੇਚੇ ਤੌਰ ਤੇਪੰਜ ਦਿਨਾਂ ਦੇ ਦੌਰੇ ਤੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ  ਇੰਗਲੈਂਡ ਪੁੱਜੇ ਸਨ।    

ਸੰਸਾਰ ਭਰ ਵਿੱਚੋਂ ਬੁੱਤ ਦੇ ਸਥਾਪਨਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਸੰਗਤਾਂ ਅਤੇ ਪਤਵੰਤੇ ਸੱਜਣ  

ਪੱਤਰਕਾਰ ਗਿਆਨੀ ਅਮਰੀਕ ਸਿੰਘ ਰਾਠੌਰ  ਅਤੇ  ਗਿਆਨੀ ਰਵਿੰਦਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ   

 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਬਾਬਾ ਸੰਗ ਸਮੈਦਿਕ ਵਿਖੇ ਨਤਮਸਤਕ ਹੋਏ  

ਬਰਮਿੰਘਮ ,13  ਸਤੰਬਰ (ਜਨ ਸ਼ਕਤੀ ਬਿਊਰੋ ) 12 ਸਤੰਬਰ ਸ਼ਾਮ  ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਪਣੀ ਇੰਗਲੈਂਡ ਫੇਰੀ ਦੌਰਾਨ ਗੁਰਦੁਆਰਾ ਬਾਬਾ ਸੰਗ ਸਮੈਦਿਕ ਵਿਖੇ ਨਤਮਸਤਕ ਹੋਏ  ਜਿੱਥੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨਾਲ  ਬੈਠਕ ਵੀ ਕੀਤੀ ਅਤੇ ਉਨ੍ਹਾਂ ਤੋਂ ਆਪਸੀ ਮਸਲੇ ਰਲ ਬੈਠ ਕੇ ਸੁਲਝਾਉਣ ਅਤੇ ਕੌਮ ਵਿੱਚ ਏਕਤਾ ਲਿਆਉਣ ਦੀ ਗੱਲ ਵੀ ਆਖੀ । ਇਸ ਸਮੇਂ ਗਿਆਨੀ ਰਵਿੰਦਰਪਾਲ ਸਿੰਘ  ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ  ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੀ ਆਇਆਂ ਆਖਿਆ ਗਿਆ ।  

ਝੂਠਾ ਬੰਦਾ ✍️ ਸਲੇਮਪੁਰੀ ਦੀ ਚੂੰਢੀ

-  ਕੁਰਸੀ ਖਾਤਰ
ਝੂਠ ਬੋਲਦੈਂ!
 ਨੋਟਾਂ ਖਾਤਰ,
ਕੁਫਰ ਤੋਲਦੈੰ!
ਝੂਠ ਪਹਿਨਦੈੰ,
ਤੂੰ ਝੂਠ ਦੀ ਪੰਡ!
ਤੇਰੇ ਅੰਦਰ ਛੁਰੀਆਂ,
 ਮੂੰਹ ਵਿਚ ਖੰਡ!
 ਸੱਚ ਨਾ ਪੱਚਦਾ ,
ਤੇਰੇ ਧੰਦੇ ਮਾੜੇ!
ਤੂੰ ਬਹੁਤ ਕਮੀਨਾ,
ਤੂੰ ਲੋਕੀਂ ਪਾੜੇ!
ਤੂੰ ਗੰਦ ਦਾ ਕੀੜਾ,
ਤੂੰ ਖੂਨ ਪੀਵੇੰ।
ਤੂੰ ਝੂਠ ਹੰਢਾਵੇੰ,
 ਝੂਠ 'ਚ ਜੀਵੇੰ।
 ਝੂਠ ਕਮਾਵੇੰ,
ਤੇਰਾ ਝੂਠ ਸਹਾਰਾ।
ਤੈਨੂੰ ਸੱਚ ਤੋਂ ਨਫਰਤ,
ਤੇਰਾ ਝੂਠ ਨਿਆਰਾ।
ਤੂੰ ਵੇਖੀਂ ਜਾਈਂ,
ਫਿਰ ਦਿਨ ਆਉਣਾ।
ਜਦ ਭੇਦ ਖੁਲੂਗਾ,
 ਪਊ ਪਛਤਾਉਣਾ!
ਜਿਹੜਾ ਝੂਠ ਬੋਲਦੈਂ ,
ਤੇਰੇ ਕੰਮ ਨ੍ਹੀਂ ਆਉਣਾ।
ਜਦੋਂ ਸੱਚ ਨੇ ਉੱਠਣਾ,
ਨ੍ਹੀਂ ਝੂਠ ਥਿਆਉਣਾ!
ਜਦ ਭੇਦ ਖੁਲੂਗਾ,
ਫਿਰ ਪਊ ਪਛਤਾਉਣਾ!

 

-ਸੁਖਦੇਵ ਸਲੇਮਪੁਰੀ
09780620233
12 ਸਤੰਬਰ, 2021.

ਹਰਡਸਫੀਲਡ ਵਿਖੇ ਸਾਰਾਗਡ਼੍ਹੀ ਦੇ ਸ਼ਹੀਦ ਸੋਲਜਰ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰ ਕੇ ਅੱਜ ਕੀਤਾ ਗਿਆ ਸ਼ਹੀਦਾਂ ਨੂੰ ਯਾਦ  

ਹਰਡਸਫੀਲਡ , 11 ਸਤੰਬਰ  (ਜਨ ਸ਼ਕਤੀ ਬਿਊਰੋ  ) ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਹੈੱਡਜ਼ਫੀਲਡ ਵਿਖੇ ਸਾਰਾਗਡ਼੍ਹੀ ਦੇ ਸ਼ਹੀਦ ਸੋਲਜਰ ਦੇ ਬੁੱਤ ਫੁੱਲ ਮਾਲਾਵਾਂ ਭੇਟ ਕਰਦੇ ਹੋਇ ਸਲਾਮੀ ਦਿੱਤੀ ਗਈ । ਇਸ ਸਮੇਂ  ਮੇਜਰ ਸਟੀਵਨ ਆਮਤੇਜ , ਜੈਕੀ ਮੌਰਿਸ , ਮਨਜੀਤ ਸਿੰਘ ਕੰਗ ਪ੍ਰਾਜੈਕਟ ਫਾਊਂਡਰ, ਕੁਲਵਿੰਦਰ ਸਿੰਘ ਭੁੱਲਰ ਚੇਅਰਮੈਨ  ,ਜਗਜੀਤ ਸਿੰਘ ਸੋਢੀ, ਜਗਦੀਸ਼ ਸਿੰਘ ਭੁੱਲਰ, ਕੁਲਦੀਪ ਸਿੰਘ ਬਰਾੜ ,ਗੁਰਦੀਪ ਸਿੰਘ ਵੱਲੋਂ ਅੱਜ ਉਚੇਚੇ ਤੌਰ ਤੇ ਗ੍ਰੀਨਹੈੱਡ ਪਾਰਕ ਹਡਰਜ਼ਫੀਲਡ ਯੂਕੇ ਵਿੱਚ ਇਕੱਠੇ ਹੋਏ 21 ਸਿੱਖਾਂ ਦੀ ਯਾਦ ਵਿੱਚ ਜੋ 104 ਸਾਲ ਪਹਿਲਾਂ 1200 ਅਫਗਾਨਿਸਤਾਨੀ ਵਿਰੁੱਧ ਸਾਰਾਗੜ੍ਹੀ ਦੀ ਬਹਾਦਰੀ ਨਾਲ ਲੜਾਈ ਦੇ ਸ਼ਹੀਦਾਂ ਨੂੰ ਸਲਾਮੀ ਦਿੰਦੇ ਹੋਏ ਸੰਸਾਰ ਭਰ ਦੇ ਵਿੱਚ ਇਸ ਵਿਲੱਖਣ ਸਾਕੇ ਦੇ ਉਸ ਸਮੇਂ ਨੂੰ ਯਾਦ ਕੀਤਾ ਗਿਆ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਮਨਜੀਤ ਸਿੰਘ ਕੰਗ ਨੇ ਦੱਸਿਆ ਦੋ ਸਾਲ ਪਹਿਲਾਂ ਸਾਡੇ ਸਾਰਿਆਂ ਦੀ ਟੀਮ ਨੇ ਬਹੁਤ ਜੱਦੋ ਜਹਿਦ ਦੀ ਕੋਸ਼ਿਸ਼ਾਂ ਕਰਕੇ ਸ਼ਹੀਦ ਸੋਲਜਰ ਦਾ ਯਾਦਗਾਰੀ ਬੁੱਤ ਗਰੀਨਹੈੱਡ ਪਾਰਕ ਹੈੱਡਸਫੀਲਡ ਵਿਖੇ ਲਾਇਆ ਗਿਆ ਉਹ ਸਾਨੂੰ  ਅਤੇ ਸਾਡੇ ਨੌਜਵਾਨਾਂ ਨੂੰ  ਸਿੱਖ ਕੌਮ ਨੂੰ ਵਿਰਸੇ ਵਿੱਚ ਮਿਲੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ । ਇਸ ਸਮੇਂ  ਸ਼ਹੀਦਾਂ ਨੂੰ  ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ  ਮੇਜਰ ਸਟੀਵਨ ਅਮਿਤੇਜ ਨੇ ਆਖਿਆ ਬ੍ਰਿਟਿਸ਼ ਆਰਮੀ ਵਿਚ ਸਿੱਖ ਸੋਲਜਰਜ਼ ਦੀ ਸ਼ਹਾਦਤ ਨੂੰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ ਅਸੀਂ ਉਨ੍ਹਾਂ ਨੂੰ ਹਰ ਵਕਤ ਯਾਦ ਕਰਦੇ ਰਹਾਂਗੇ  ।         

ਅੰਗਰੇਜ਼ਾਂ ਨੇ ਦਲਿਤਾਂ ਨੂੰ ਲੁੱਟਿਆ! ✍️ ਸਲੇਮਪੁਰੀ ਦੀ ਚੂੰਢੀ -

ਦਲਿਤ ਵਰਗ ਦੇ ਲੋਕ ਹਿੰਦੂ ਲੋਕਾਂ ਨਾਲ ਰਲਕੇ ਅਕਸਰ ਰੌਲਾ ਪਾਉਂਦੇ ਹਨ ਕਿ ਅੰਗਰੇਜ਼ਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਬਹੁਤ ਲੁੱਟਿਆ, ਜਦਕਿ ਹੁਣ ਦਲਿਤ ਵਰਗ ਦੇ ਲੋਕ  ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ, ਕਿ ਹਿੰਦੂ ਧਰਮ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ। ਭਲਾਂ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਜੇਕਰ ਕੇਂਦਰ ਸਮੇਤ ਸਮੁੱਚੇ ਦੇਸ਼ ਦੇ ਸਮੂਹ ਸੂਬਿਆਂ ਵਿਚ ਨਿਰੋਲ ਹਿੰਦੂ ਲੋਕਾਂ ਨਾਲ ਸਬੰਧਿਤ ਹਿੰਦੂ ਸਰਕਾਰਾਂ ਹਨ, ਫਿਰ ਹਿੰਦੂਆਂ ਦੀ ਹੋਂਦ ਕਿਵੇਂ ਖਤਰੇ ਵਿਚ ਹੈ? ਪਰ ਵਿਚਾਰੇ ਦਲਿਤਾਂ ਜਿਨ੍ਹਾਂ ਨੂੰ ਹਿੰਦੂਆਂ ਨੇ ਆਪਣੀ ਗਿਣਤੀ ਵਧਾਉਣ ਲਈ ਹਿੰਦੂ ਬਣਾਇਆ ਹੋਇਆ ਹੈ, ਨੂੰ ਹਿੰਦੂ ਧਰਮ ਦੀ ਬਹੁਤ ਚਿੰਤਾ ਲੱਗੀ ਹੋਈ ਹੈ। ਇਸੇ ਤਰ੍ਹਾਂ ਹੀ ਜਿਹੜੇ ਦਲਿਤ ਸਿੱਖ ਧਰਮ ਅਪਣਾ ਚੁੱਕੇ ਹਨ, ਉਨ੍ਹਾਂ ਨੂੰ ਸਿੱਖ ਧਰਮ ਦੀ ਚਿੰਤਾ ਲੱਗੀ ਰਹਿੰਦੀ ਹੈ। ਕਿੰਨੇ ਸਿਤਮ ਦੀ ਗੱਲ ਹੈ ਕਿ ਦਲਿਤਾਂ ਨੂੰ ਨਾ ਤਾਂ ਆਪਣੀ ਅਤੇ ਨਾ ਹੀ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਦਲਿਤ ਸਿੱਖ ਅਖੌਤੀ ਉਚ ਜਾਤੀ ਦੇ ਸਿੱਖਾਂ ਨਾਲ ਰਲਕੇ ਅਕਸਰ ਕਹਿੰਦੇ ਹਨ ਕਿ ਕੇਂਦਰ ਸਰਕਾਰ ਹਮੇਸ਼ਾ ਸਿੱਖ ਧਰਮ ਨੂੰ ਕਮਜੋਰ ਕਰਨ ਲਈ ਚਾਲਾਂ ਚੱਲਦੀ ਰਹਿੰਦੀ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਹਮੇਸ਼ਾ ਨਿਰੋਲ ਉੱਚ ਜਾਤੀ ਦੇ ਸਿੱਖਾਂ ਦੀ ਸਰਕਾਰ ਰਹੀ ਹੈ, ਫਿਰ ਸਿੱਖਾਂ ਦੀ ਹੋਂਦ ਨੂੰ ਖਤਰਾ ਕਿਵੇਂ ਹੋ ਸਕਦਾ ਹੈ? ਜਦ ਕਿ ਸੱਚ ਤਾਂ ਇਹ ਹੈ ਕਿ ਸਿੱਖ ਧਰਮ ਨੂੰ ਨਾ ਤਾਂ ਕਦੀ ਕੋਈ ਖਤਰਾ ਹੋਇਆ ਹੈ ਅਤੇ ਨਾ ਹੈ।
ਦੇਸ਼ ਦੇ ਇਸਾਈਆਂ, ਬੋਧੀਆਂ ਅਤੇ ਮੁਸਲਮਾਨਾਂ ਨੇ ਕਦੀ ਵੀ ਰੌਲਾ ਨਹੀਂ ਪਾਇਆ ਕਿ ਉਨ੍ਹਾਂ ਦੀ ਹੋਂਦ ਨੂੰ ਖਤਰਾ ਬਣਿਆ ਹੈ, ਹਾਲਾਂਕਿ ਹਰ ਰੋਜ ਉਨ੍ਹਾਂ ਉਪਰ ਮਾਨਸਿਕ, ਸਰੀਰਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ 'ਤੇ ਨਿਰਵਿਘਨ ਤਸ਼ੱਦਦ ਚੱਲਦਾ ਰਹਿੰਦਾ ਹੈ। ਦਲਿਤ ਜਿਨ੍ਹਾਂ ਉਪਰ ਹਜਾਰਾਂ ਸਾਲਾਂ ਤੋਂ ਤਸ਼ੱਦਦ ਹੁੰਦਾ ਆ ਰਿਹਾ ਹੈ, ਨੇ ਕਦੀ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਸਿਰ ਨੀਵਾਂ ਕਰਕੇ ਕੁੱਟ ਖਾਣ ਦੇ ਆਦੀ ਬਣ ਚੁੱਕੇ। ਅੰਗਰੇਜ਼ਾਂ ਨੇ ਆਪਣੇ ਕਾਰਜਕਾਲ ਦੌਰਾਨ ਦਲਿਤਾਂ ਨੂੰ ਨਾ ਕੁੱਟਿਆ ਅਤੇ ਨਾ ਹੀ ਲੁੱਟਿਆ, ਕਿਉਂਕਿ ਅੰਗਰੇਜ਼ਾਂ ਨੇ ਦੇਸ਼ ਵਿਚ ਆ ਕੇ ਵੇਖ ਲਿਆ ਸੀ ਕਿ ਦਲਿਤਾਂ ਕੋਲ ਤਾਂ ਕੁਝ ਵੀ ਨਹੀਂ ਹੈ, ਸਗੋਂ ਮਨੂੰਵਾਦੀ ਵਿਵਸਥਾ ਦਾ ਸ਼ਿਕਾਰ ਹੋ ਕੇ ਪਸ਼ੂਆਂ ਵਰਗਾ ਜੀਵਨ ਜਿਊਣ ਲਈ ਬੇਵੱਸ ਹਨ। ਅੰਗਰੇਜ਼ਾਂ ਨੇ ਮਨੂੰਵਾਦੀ ਵਿਵਸਥਾ ਦੇ ਉਲਟ ਦਲਿਤਾਂ ਅਤੇ ਔਰਤਾਂ ਦੀ ਜਿੰਦਗੀ ਵਿੱਚ ਸੁਧਾਰ ਲਿਆਉਣ ਲਈ ਨਵੀਆਂ ਨੀਤੀਆਂ ਹੋਂਦ ਵਿਚ ਲਿਆਕੇ ਅੱਗੇ ਵਧਣ ਦਾ ਰਾਹ ਖੋਲ੍ਹਿਆ , ਪਰ ਕਿੰਨੇ ਸਿਤਮ ਦੀ ਗੱਲ ਹੈ ਕਿ ਦਲਿਤ ਵੀ ਹਿੰਦੂਆਂ ਦੇ ਪਿਛੇ ਲੱਗ ਕੇ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਬਾਬਾ ਸਾਹਿਬ ਡਾ ਅੰਬੇਦਕਰ ਨੇ ਅੰਗਰੇਜ਼ਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਸੀ ਕਿ ਭਾਰਤ ਵਿਚ ਦਲਿਤਾਂ ਦੀ ਜਿੰਦਗੀ ਕੁੱਤਿਆਂ ਨਾਲੋਂ ਵੀ ਮਾੜੀ ਹੈ, ਕਿਉਂਕਿ ਛੱਪੜ ਵਿਚੋਂ ਇਕ ਕੁੱਤਾ ਤਾਂ ਲੰਘ ਸਕਦਾ ਹੈ, ਪਰ ਦਲਿਤਾਂ ਨੂੰ ਛੱਪੜ ਵਿਚੋਂ ਪਾਣੀ ਪੀਣ ਦਾ ਅਧਿਕਾਰ ਨਹੀਂ । ਅੰਗਰੇਜ਼ਾਂ ਨੂੰ ਜਦੋਂ ਬਾਬਾ ਸਾਹਿਬ ਡਾ ਅੰਬੇਦਕਰ ਨੇ ਦਲਿਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਫਿਰ ਦਲਿਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਰਾਖਵਾਂਕਰਨ ਦਾ ਮੁੱਢ ਵੱਜਣਾ ਸ਼ੁਰੂ ਹੋਇਆ।
ਅੱਜ ਰਾਖਵਾਂਕਰਨ ਨੂੰ ਲੈ ਕੇ ਉੱਚ ਜਾਤੀ ਨਾਲ ਸਬੰਧਿਤ ਹਿੰਦੂਆਂ ਅਤੇ ਸਿੱਖਾਂ ਵਲੋਂ ਡੱਟਕੇ ਵਿਰੋਧ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਉੱਚ ਜਾਤੀ ਨਾਲ ਸਬੰਧਿਤ ਲੋਕਾਂ ਦੀ ਗਿਣਤੀ ਸਿਰਫ 15 ਫੀਸਦੀ ਹੈ, ਪਰ ਉਹ ਦੇਸ਼ ਦੀ 90 ਫੀਸਦੀ ਤੋਂ ਵੱਧ  ਰਾਜਨੀਤਕ, ਆਰਥਿਕ, ਪ੍ਰਸ਼ਾਸਨਿਕ, ਵਪਾਰਕ ਅਤੇ ਜਮੀਨੀ ਵਿਵਸਥਾ ਉਪਰ ਕਾਬਜ ਹਨ, ਪਰ ਐਨ ਇਸ ਦੇ ਉਲਟ ਦੇਸ਼ ਵਿਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਦੀ ਅਬਾਦੀ 85 ਫੀਸਦੀ ਹੈ, ਪਰ ਉਨ੍ਹਾਂ ਕੋਲ 10 ਫੀਸਦੀ ਵੀ ਦੇਸ਼ ਦਾ ਰਾਜ ਭਾਗ ਨਹੀਂ ਹੈ। ਦਲਿਤ ਵਰਗ ਚੋਂ ਹਿੰਦੂ ਅਤੇ ਸਿੱਖ ਬਣੇ ਲੋਕਾਂ ਨੂੰ ਆਪਣੀ ਬੰਦ ਜੁਬਾਨ ਖੋਲ੍ਹ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਨਸੰਖਿਆ ਦੇ ਅਧਾਰ 'ਤੇ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਇਸ ਵੇਲੇ ਦਲਿਤਾਂ ਨੂੰ ਸੰਵਿਧਾਨਿਕ ਤੌਰ 'ਤੇ ਜਿਹੜੇ ਹੱਕ ਮਿਲੇ ਹੋਏ ਹਨ, ਉਨ੍ਹਾਂ ਨੂੰ ਖੋਹਣ ਲਈ ਉੱਚ ਜਾਤੀ ਦੇ ਹਿੰਦੂ ਅਤੇ ਸਿੱਖ ਸੱਭ ਤੋਂ ਅੱਗੇ ਹਨ। ਦੇਸ਼ ਵਿਚ ਜੇ ਅੱਜ ਕਿਸੇ ਦੇ ਹੱਕਾਂ ਅਤੇ ਹਿੱਤਾਂ ਦੀ ਹੋਂਦ ਨੂੰ ਖਤਰਾ ਹੈ ਤਾਂ ਉਨ੍ਹਾਂ ਵਿਚ ਦਲਿਤ, ਬੋਧੀ, ਇਸਾਈ ਅਤੇ ਮੁਸਲਮਾਨ  ਸ਼ਾਮਲ ਹਨ। ਹਿੰਦੂਆਂ ਅਤੇ ਸਿੱਖਾਂ ਦੀ ਹੋਂਦ ਨੂੰ ਕੋਈ ਵੀ ਖਤਰਾ ਨਹੀਂ ਹੈ, ਕਿਉਂਕਿ ਹਿੰਦੂ ਹਮੇਸ਼ਾ ਦੇਸ਼ ਦੇ ਰਾਜ ਭਾਗ ਉਪਰ ਕਾਬਜ ਰਿਹਾ ਹੈ ਜਦਕਿ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਸੁਪਰ ਸਿੱਖ ਰਿਹਾ ਹੈ।
 ਜੇਕਰ ਹਿੰਦੂਆਂ ਅਤੇ ਸਿੱਖਾਂ ਉਪਰ ਮੁਗਲਾਂ ਨੇ ਤਸ਼ੱਦਦ ਢਾਹਿਆ ਤਾਂ ਇਸ ਪਿੱਛੇ ਕਿਸੇ ਦਲਿਤ ਨਹੀਂ ਬਲਕਿ ਜਾਗੀਰੀਆਂ (ਜਾਗੀਰ) ਅਤੇ ਵਜੀਰੀਆਂ ਦੇ ਲਾਲਚਖੋਰ ਹਿੰਦੂਆਂ ਅਤੇ ਸਿੱਖਾਂ ਦਾ ਹੱਥ ਸੀ। ਇਸੇ ਤਰ੍ਹਾਂ ਅੰਗਰੇਜ਼ਾਂ ਦਾ ਲੰਬਾ ਸਮਾਂ ਭਾਰਤ ਉਪਰ ਰਾਜ ਕਰਨ ਦਾ ਕਾਰਨ ਵੀ ਜਾਗੀਰਾਂ ਲੈਣ ਵਾਲੇ ਲਾਲਚੀ ਹਿੰਦੂ ਅਤੇ ਸਿੱਖ ਹੀ ਸਨ।
ਦਲਿਤਾਂ ਨੂੰ ਹਿੰਦੂ ਅਤੇ ਸਿੱਖ ਬਣਾਉਣ ਪਿੱਛੇ ਵੀ ਵੋਟਾਂ ਦੀ ਸਿਆਸਤ ਭਾਰੂ ਹੈ, ਪਰ ਸੁਪਰ ਹਿੰਦੂਆਂ ਅਤੇ ਸਿੱਖਾਂ ਨੇ ਦਲਿਤਾਂ ਨੂੰ ਹਮੇਸ਼ਾ ਚੌਥੇ ਦਰਜੇ ਦੇ ਹਿੰਦੂ ਅਤੇ ਸਿੱਖ ਹੀ ਮੰਨਿਆ ਹੈ, ਜੇਕਰ ਦਲਿਤਾਂ ਵਿੱਚੋਂ ਬਣੇ ਹਿੰਦੂਆਂ ਅਤੇ ਸਿੱਖਾਂ ਨੂੰ ਆਪਣੇ ਬਰਾਬਰ ਦੇ ਹਿੰਦੂ ਅਤੇ ਸਿੱਖ ਮੰਨਿਆ ਹੁੰਦਾ ਤਾਂ ਅੱਜ ਦੇਸ਼ ਵਿੱਚ ਦਲਿਤਾਂ ਦਾ ਜੀਵਨ ਪੱਧਰ ਵੀ ਸੁਪਰ ਹਿੰਦੂਆਂ ਅਤੇ ਸਿੱਖਾਂ ਵਾਂਗੂੰ ਮਾਣ-ਸਨਮਾਨ ਵਾਲਾ ਹੋਣਾ ਸੀ।  ਮੰਦਿਰਾਂ ਵਿਚ ਜਾਣ ਲਈ ਦਲਿਤਾਂ ਉਪਰ ਅਜੇ ਵੀ ਮਨਾਹੀ ਹੈ, ਦਲਿਤ ਭਾਵੇਂ ਦੇਸ਼ ਦਾ ਰਾਸ਼ਟਰਪਤੀ ਵੀ ਕਿਉਂ ਨਾ ਹੋਵੇ?
-ਸੁਖਦੇਵ ਸਲੇਮਪੁਰੀ
09780620233
11 ਸਤੰਬਰ, 2021.

ਮਨੁੱਖ ਦੀਆਂ ਕਿਸਮਾਂ✍️ ਸਲੇਮਪੁਰੀ ਦੀ ਚੂੰਢੀ

 ਆਮ ਤੌਰ 'ਤੇ ਸੰਸਾਰ ਵਿੱਚ ਮਨੁੱਖ ਦੀਆਂ ਤਿੰਨ ਕਿਸਮਾਂ ਹਨ, ਜਿਨ੍ਹਾਂ ਵਿੱਚ ਇੱਕ ਔਰਤ, ਦੂਜੀ ਮਰਦ ਅਤੇ ਤੀਜੀ ਕਿੰਨਰ ਹੈ, ਪਰ ਇਨ੍ਹਾਂ ਮਨੁੱਖਾਂ ਵਿਚ ਤਿੰਨ ਹੋਰ ਕਿਸਮ ਦੇ ਮਨੁੱਖ ਹੁੰਦੇ ਹਨ ਜਿਨ੍ਹਾਂ ਵਿਚ :-
-ਪਹਿਲੀ ਕਿਸਮ ਦੇ ਉਹ ਮਨੁੱਖ ਹੁੰਦੇ ਹਨ, ਜਿਹੜੇ ਨਾ ਤਾਂ ਕਿਸੇ ਦਾ ਨੁਕਸਾਨ ਕਰਦੇ ਹਨ ਅਤੇ ਨਾ ਹੀ ਕਿਸੇ ਦਾ ਫਾਇਦਾ ਕਰਦੇ ਹਨ, ਬਸ ਆਪਣੇ ਆਪ ਵਿੱਚ ਰਹਿੰਦੇ ਹੋਏ, ਸਰਲ ਜੀਵਨ ਬਤੀਤ ਕਰਦੇ ਹਨ। ਇਸ ਕਿਸਮ ਦੇ ਮਨੁੱਖ ਸ਼ਰੀਫ ਅਤੇ ਮਸਤ ਮੌਲਾ ਕਿਸਮ ਦੇ ਮਨੁੱਖ ਹੁੰਦੇ ਹਨ।
-ਦੂਜੀ ਕਿਸਮ ਦੇ ਉਹ ਮਨੁੱਖ ਹੁੰਦੇ ਹਨ, ਜਿਹੜੇ ਸਵੇਰੇ ਉੱਠ ਕੇ ਇਹ ਸੋਚਦੇ ਹਨ ਕਿ ਅੱਜ ਕਿੰਨੇ ਮਨੁੱਖਾਂ ਦਾ ਭਲਾ ਕਰਨਾ ਹੈ। ਇਸ ਕਿਸਮ ਦੇ ਮਨੁੱਖ ਹੰਕਾਰ ਰਹਿਤ ਹੁੰਦੇ ਹਨ। ਉਹ ਆਪਣਾ ਕੰਮ ਕਰਨ ਵਿਚ ਮੁਹਾਰਤ ਰੱਖਦੇ ਹਨ ਅਤੇ ਹੱਥੀਂ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਹਨ, ਨੇਕ ਕਮਾਈ ਕਰਦੇ ਹਨ। ਦੂਜਿਆਂ ਦਾ ਭਲਾ ਕਰਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਜਿਹੇ ਮਨੁੱਖ ਵਿਲੱਖਣ ਸੋਚ ਦੇ ਧਾਰਨੀ ਹੁੰਦੇ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ, ਪਿਆਰ ਅਤੇ ਸਤਿਕਾਰ ਕਰਦੇ ਹਨ, ਕਿਉਂਕਿ ਅਜਿਹੇ ਮਨੁੱਖ ਸਮਾਜ ਦੀ ਬਿਹਤਰੀ ਲਈ ਰਾਹ ਦਿਸੇਰਾ ਬਣਦੇ ਹਨ ਅਤੇ ਸਮਾਜ ਲਈ ਵਰਦਾਨ ਸਾਬਤ ਹੁੰਦੇ ਹਨ।
-ਤੀਜੀ ਕਿਸਮ ਦੇ ਮਨੁੱਖ ਜਹਿਰੀਲੇ ਸੱਪ ਵਰਗੇ ਹੁੰਦੇ ਹਨ, ਜਿਹੜੇ ਰਾਤ ਵੇਲੇ ਸੌਣ ਤੋਂ ਪਹਿਲਾਂ ਇਹ ਸੋਚ ਕੇ ਸੌਂਦੇ ਹਨ ਕਿ ਸਵੇਰੇ ਉੱਠ ਕੇ ਕਿੰਨੇ ਮਨੁੱਖਾਂ ਦਾ ਘਾਣ ਕਰਨਾ ਹੈ, ਕਿਸ ਨੂੰ  ਜਲੀਲ ਕਰਨਾ, ਸੱਪ ਵਾਂਗ ਡੱਸਕੇ ਕਿੰਨੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ, ਕਿੰਨੇ ਮਨੁੱਖਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਦਬਾਉਣਾ ਜਾਂ ਫਿਰ ਬਲੈਕਮੇਲ ਕਰਕੇ ਜਾਂ ਡਰਾਕੇ ਉਨ੍ਹਾਂ ਦੀ ਜੇਬ ਵਿਚੋਂ ਪੈਸੇ ਕਢਵਾਉਣੇ ਹਨ, ਠੱਗੀ ਮਾਰਨੀ ਹੈ ਅਤੇ ਕਿੰਨੇ ਲੋਕਾਂ ਦਾ ਕੰਮ ਖਰਾਬ ਕਰਨਾ ਹੈ ਅਤੇ ਖੀਰ ਵਿਚ ਮਿੱਟੀ ਪਾਉਣੀ ਹੈ । ਅਜਿਹੇ ਮਨੁੱਖ ਮੂੰਹ ਦੇ ਮਿੱਠੇ ਹੁੰਦੇ ਹਨ, ਪਰ ਦੂਜਿਆਂ ਲਈ ਖੂਹ ਪੁੱਟਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਲਾਲਚੀ ਇੰਨੇ ਹੁੰਦੇ ਹਨ, ਉਹ ਜਿਸ ਥਾਲੀ ਵਿਚ ਖਾਂਦੇ ਹਨ, ਉਥੇ ਹੀ ਛੇਕ ਕਰੀ ਜਾਂਦੇ ਹਨ, ਪਰ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ, ਉਹ ਹੀ ਸਭ ਤੋਂ ਵੱਧ ਸਿਆਣੇ ਹਨ, ਬਾਕੀ ਸੱਭ ਮੂਰਖ ਹਨ, ਅਜਿਹੇ ਮਨੁੱਖ ਮਨੁੱਖ ਨਾ ਹੋ ਕੇ ਪਸ਼ੂ ਹੁੰਦੇ ਹਨ, ਪਸ਼ੂ ਬਿਰਤੀ ਵਾਲੇ ਮਨੁੱਖਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਲੋਕ ਆਪਣੇ ਕੰਮ ਵਿਚ ਤਾਂ ਨਖਿੱਧ ਹੁੰਦੇ ਹਨ, ਪਰ ਠੱਗੀਆਂ ਮਾਰਕੇ, ਹੋਰਨਾਂ ਦੀਆਂ ਚੁਗਲੀਆਂ ਕਰਕੇ ਅੱਗੇ ਵਧਣ ਲਈ ਬਹੁਤ ਹੁਸ਼ਿਆਰ ਅਤੇ ਚਲਾਕ ਹੁੰਦੇ , ਉਨ੍ਹਾਂ ਦਾ ਕਿੱਤਾ ਅਤੇ ਧਰਮ ਦੂਜਿਆਂ ਨਾਲ ਧੋਖਾਧੜੀ ਕਰਨਾ ਅਤੇ ਠੱਗੀ ਮਾਰਨਾ ਹੀ ਹੁੰਦਾ ਹੈ। ਉਹ ਆਪਣੀਆਂ ਵਲ-ਫਰੇਬ ਅਤੇ ਸਾਜਿਸ਼ ਭਿੱਜੀਆਂ ਗੱਲਾਂ ਨੂੰ ਹਰ ਰੋਜ ਨਵਾਂ ਰੂਪ ਦੇਣ ਲਈ ਪਾਲਿਸ਼ ਕਰਕੇ ਪੇਸ਼ ਕਰਦੇ ਹਨ ਅਤੇ ਆਪਣੀ ਝੂਠੀ ਗੱਲ ਨੂੰ ਸਹੀ ਬਣਾਉਣ ਲਈ ਆਪਣੇ ਨਾਲ ਰੱਖੇ 'ਜਮੂਰਿਆਂ' ਕੋਲੋਂ 'ਹਾਂ' ਵਿਚ 'ਹਾਂ' ਕਰਵਾਉਂਦੇ ਹਨ, ਹਾਲਾਂਕਿ ਇਹ 'ਜਮੂਰੇ' ਵੀ ਹਰ ਰੋਜ ਕਾਫਰ ਮਨੁੱਖ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੁੰਦੇ ਹਨ। ਦਗੇਬਾਜ ਮਨੁੱਖ ਦੀ ਲਪੇਟ ਵਿਚ ਆਏ ਉਸ ਦੇ ਜਮੂਰੇ ਅਕਸਰ ਮਾਨਸਿਕ ਅਤੇ ਆਰਥਿਕ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ, ਪਰ ਉਨ੍ਹਾਂ ਦੀ ਜਮੀਰ ਮਰ ਚੁੱਕੀ ਹੁੰਦੀ ਹੈ।
ਸਿਆਣਿਆਂ ਦਾ ਕਹਿਣਾ ਹੈ ਕਿ 100 ਦਿਨ ਸਾਧ ਦਾ ਤੇ ਇਕ ਦਿਨ ਚੋਰ ਦਾ ਆਉਂਦਾ ਹੈ, ਤੇ ਜਦੋਂ ਅਜਿਹੇ ਮਨੁੱਖਾਂ ਦੇ ਜੁੱਤੀਆਂ ਪੈਂਦੀਆਂ ਹਨ ਤਾਂ ਜੁੱਤੀਆਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਠੱਗ ਮਨੁੱਖ ਦੀ ਮੌਤ ਵੀ ਬਹੁਤ ਦਰਦਨਾਕ ਢੰਗ ਨਾਲ ਹੁੰਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਜਿਹੇ ਮਨੁੱਖਾਂ ਦਾ ਹਸ਼ਰ ਅਤੇ ਅੰਤ ਬਹੁਤ ਬੁਰਾ ਹੁੰਦਾ ਹੈ, ਜਦੋਂ ਮੌਤ ਹੁੰਦੀ ਹੈ ਤਾਂ ਕੋਈ ਲਾਸ਼ ਲੈਣ ਲਈ ਵੀ ਤਿਆਰ ਨਹੀਂ ਹੁੰਦਾ। ਭੋਲੇ-ਭਾਲੇ ਲੋਕਾਂ ਨਾਲ ਜਿਆਦਾ ਲੰਬਾ ਸਮਾਂ ਨਾ ਤਾਂ ਠੱਗੀਆਂ ਮਾਰੀਆਂ ਜਾ ਸਕਦੀਆਂ ਹਨ, ਨਾ ਖਿਲਵਾੜ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਲੰਬਾ ਸਮਾਂ ਬੇਵਕੂਫ ਬਣਾਇਆ ਜਾ ਸਕਦਾ ਹੈ, ਕਿਉਂਕਿ 'ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ'। ਤੀਜੀ ਕਿਸਮ ਦੇ ਮਨੁੱਖ  'ਚਗਲ' ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਜਿੰਦਗੀ ਦਾ ਇੱਕੋ ਇੱਕ ਨਿਸ਼ਾਨਾ ਠੱਗੀਆਂ ਮਾਰਕੇ  ਪੈਸੇ ਇਕੱਠੇ ਕਰਨਾ ਹੁੰਦਾ ਹੈ। ਉਹ ਪੈਸੇ ਦੇ ਲਾਲਚ ਵਿਚ ਇਸ ਹੱਦ ਤੱਕ ਡਿੱਗ ਜਾਂਦੇ ਹਨ, ਕਿ ਸੋਚਿਆ ਵੀ ਨਹੀਂ ਜਾ ਸਕਦਾ। ਸੋ ਅਜਿਹੇ ਘਟੀਆ ਪੱਧਰ ਦੇ ਮਨੁੱਖਾਂ ਤੋਂ ਦੂਰੀ ਬਣਾ ਕੇ ਰੱਖਣ ਵਿਚ ਹੀ ਭਲਾ ਹੁੰਦਾ ਹੈ। ਇਨ੍ਹਾਂ ਮਨੁੱਖਾਂ ਦੀ ਜਿੰਦਗੀ ਦਾ ਸਿਰਫ ਇਕ ਨਿਸ਼ਾਨਾ ਹੁੰਦਾ ਹੈ ਕਿ ਸਿੱਧੇ ਅਤੇ ਅਸਿੱਧੇ ਢੰਗ ਨਾਲ ਲੋਕਾਂ ਦੀ ਲੁੱਟ-ਖਸੁੱਟ ਕਰਕੇ ਕਾਰਾਂ - ਕੋਠੀਆਂ ਖਰੀਦਣੀਆਂ ਅਤੇ ਜਲਦੀ ਅਮੀਰ ਬਣਨ ਦੇ ਸੁਪਨੇ ਲੈਣੇ ਅਤੇ ਦੂਜੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰਕੇ ਖੁਸ਼ੀ ਮਹਿਸੂਸ ਕਰਨਾ। ਅਜਿਹੇ ਮਨੁੱਖਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਸਮਾਜ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।

-ਸੁਖਦੇਵ ਸਲੇਮਪੁਰੀ
09780620233
9 ਸਤੰਬਰ, 2021

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇੰਗਲੈਂਡ ਫੇਰੀ ਤੇ  

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਦੌਰਾ 5 ਦਿਨ ਦਾ ਹੋਵੇਗਾ   

ਵੱਡੀ ਗਿਣਤੀ ਵਿਚ ਸੰਗਤਾਂ ਨੇ ਹੀਥਰੋ ਏਅਰਪੋਰਟ ਤੇ ਸਿੰਘ ਸਾਹਿਬ ਨੂੰ ਜੀਓ ਆਇਆਂ ਆਖਿਆ  

ਲੰਡਨ, 9 ਸਤੰਬਰ (ਗਿਆਨੀ ਰਵਿੰਦਰਪਾਲ ਸਿੰਘ ) 9 ਸਤੰਬਰ ਸਵੇਰੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ 5 ਦਿਨਾ ਦੌਰੇ ਤੇ ਇੰਗਲੈਂਡ ਪਹੁੰਚੇ  । ਉਨ੍ਹਾਂ ਦੇ ਹੀਥਰੋ ਹਵਾਈ ਅੱਡੇ ਤੇ ਪਹੁੰਚਣ ਸਮੇਂ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੇ ਸਵਾਗਤ ਕੀਤਾ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ 12 ਸਤੰਬਰ ਨੂੰ ਗੁਰੂ ਨਾਨਕ ਗੁਰਦੁਆਰਾ ਸਾਹਿਬ ਫੈਨਸਫੀਲਡ ਵੂਲਵਰਹੈਂਪਟਨ ਵਿਖੇ ਸਾਰਾਗਡ਼੍ਹੀ ਦੇ ਸ਼ਹੀਦ ਸਰਦਾਰ ਈਸ਼ਰ ਸਿੰਘ ਜੀ ਦੇ ਬੁੱਤ ਜੋ ਸਥਾਪਿਤ ਕੀਤਾ ਗਿਆ ਹੈ ਤੋਂ ਪਰਦਾ ਉਠਾਉਣਗੇ । 

7 ਸਤੰਬਰ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ✍️ ਮਨਜੀਤ ਸਿੰਘ ਹਡਰਸਫੀਲਡ ਇੰਗਲੈਂਡ

ਗੁਰੂ ਸਾਹਿਬ ਸਿਖ ਧਰਮ ਦਾ ਪਹਿਲਾ ,ਪਵਿਤਰ ,ਧਾਰਮਿਕ ਗਰੰਥ ਹੈ ਤੇ ਸਿਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ 11 ਜਗਦੀ ਜੋਤ ਗੁਰੂ ਸਹਿਬਾਨ ਹਨ ,ਜਿਸ ਵਿਚ 1469 -1708 ਤਕ  ਸਿਖ ਗੁਰੂਆਂ ਦੀ ਰਚੀ ਤੇ ਇੱਕਤਰ ਕੀਤੀ ਬਾਣੀ ਦਾ ਭਰਪੂਰ ਖਜਾਨਾ ਹੈ । ਇਹ ਸੰਸਾਰ  ਦੇ ਧਾਰਮਿਕ ਇਤਿਹਾਸ ਵਿਚ ਪਹਿਲਾ ਪ੍ਰਮਾਣਿਕ ਧਾਰਮਿਕ ਗਰੰਥ ਹੈ ਜਿਸਦੀ ਰਚਨਾ ਪੰਜਵੇਂ  ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਖੁਦ 1601 ਵਿਚ ਆਰੰਭ ਕਰਕੇ  1604 ਵਿਚ ਸੰਪੂਰਨ ਕੀਤੀ ।  ਇਸ ਵਿਚ ਛੇ ਗੁਰੂਆਂ ,ਪਹਿਲੇ ਪੰਜ ਤੇ ਨੌਵੇ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ, 11 ਭਟਾਂ ਤੇ ਉਸ ਵੇਲੇ ਦੇ ਗੁਰਸਿਖਾਂ ਦੀ ਬਾਣੀ ਦਾ ਭਰਪੂਰ ਖਜਾਨਾ ਮੌਜੂਦ ਹੈ ।  7 ਸਤੰਬਰ 1604 ਈ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮਹਾਨ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ । ਬਾਬਾ ਬੁੱਢਾ ਸਾਹਿਬ ਜੀ ਨੂੰ ਇਸਦਾ ਪਹਿਲਾ ਗ੍ਰੰਥੀ ਥਾਪਿਆ ਗਿਆ

 ਗੁਰੂ ਗਰੰਥ ਸਾਹਿਬ ਦੀ ਸੰਪਾਦਨਾ

ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਦੇ ਪਿਛੇ ਗੁਰੂ ਅਰਜਨ ਦੇਵ  ਜੀ ਤੇ ਪਹਿਲੇ ਚਾਰ ਗੁਰੂ ਸਾਹਿਬਾਨਾ ਦੀ ਬਾਣੀ ਦੀ ਸਾਂਭ -ਸੰਭਾਲ ਕਰਣਾ, ਕਈ  ਵਰਿਆਂ  ਦੀ ਘਾਲਣਾ ਸੀ । ਜਨਮ ਸਾਖੀਆਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਇਹ ਸੰਕੇਤ  ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਹਰ ਵਕਤ ਆਪਣੇ ਨਾਲ ਇਕ ਪੋਥੀ ਰਖਦੇ ਜੋ  ਉਹਨਾਂ  ਆਪਣੇ ਰੱਬੀ ਕਲਾਮ ਤੇ ਹੋਰ ਸੂਫ਼ੀ ਸੰਤਾ ਭਗਤਾਂ ਦੀ ਬਾਣੀ ਦਾ ਸੰਗ੍ਰਹਿ ਹੀ ਹੋ ਸਕਦਾ ਹੈ । ਗੁਰੂ ਪਰੰਪਰਾ ਅਨੁਸਾਰ ਹਰ ਗੁਰੂ ਨੇ ਗੁਰਗੱਦੀ ਦੇਣ ਸਮੇ ਇਹ ਪੋਥੀ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੇ ਨਾਲ ਹੀ ਦਿਤੀ । ਬਾਣੀ ਨੂੰ ਇੱਕਤਰ ਕਰਨ ਦਾ ਪ੍ਰਵਾਹ  ਪੰਚਮ ਪਾਤਸ਼ਾਹ ਤੱਕ ਨਿਰੰਤਰ ਚਲਦਾ ਰਿਹਾ ।
ਬਾਣੀ ਦੀ  ਸੰਪਾਦਨਾ  ਦਾ ਨਿਰਣਾ ਪੰਚਮ ਪਾਤਸ਼ਾਹ ਨੇ ਉਸ ਵੇਲੇ ਲਿਆ ਜਦੋਂ ਬਾਬਾ ਪ੍ਰਿਥੀ ਚੰਦ ਨੇ ਪਿੰਡ ਹੇਹਰੀ ਵਿਚ ਦਰਬਾਰ ਸਾਹਿਬ ਦੀ ਸ਼ਕਲ ਵਿਚ ਹਰਿਮੰਦਰ ਸਾਹਿਬ ਤਲਾਬ ਬਣਾ ਲਿਆ। ਪੋਥੀ ਸਾਹਿਬ ਦੇ ਟਾਕਰੇ ਵਿਚ ਪੋਥੀ ਰਚਕੇ, ਪੀਰ, ਪੈਗੰਬਰਾਂ ਦੀਆਂ ਵਾਰਾ, ਕਥਾ ਰਾਮਾਇਣ, ਮਹਾਭਾਰਤ, ਹਜਰਤ ਮੁੰਹਮਦ ਸਾਹਿਬ, ਅਮਾਮ ਹਸਨ, ਹੁਸੈਨ ਦੀਆਂ ਬਾਣੀਆਂ ਪ੍ਰਚਲਿਤ ਕਰ ਦਿੱਤੀਆ। ਨਾਨਕ ਨਾਉ ਦੀ ਛਾਪ ਲਗਾਣੀ ਸ਼ੁਰੂ ਕਰ ਦਿੱਤੀ।
             ਸੂਰਦਾਸ ਦਾਦੂ ਜਸ ਕੀਨਾ॥ ਕਾਨ ਦਾਮ ਤੇਰੇ ਨਾਮ ਸੰਗ ਲੀਨਾ॥
             ਨੇਤਿ ਨੇਤਿ ਕਰ ਵੇਦ ਸੁਨਾਵੇ॥ ਸੰਤ ਧੂਰ ਨਾਨਕ ਜਨ ਪਾਵੇ॥

 ਪ੍ਰਿਥੀਆ  ਜੋ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਰਿਹਾ ਤੇ ਉਸਦੇ ਪੁਤਰ  ਮੇਹਰਬਾਨ ਨੇ ਗੁਰੂ ਅਰਜੁਨ ਦੇਵ ਜੀ ਦੇ ਮੁਕਾਬਲੇ ਤੇ ਆਪੋ -ਆਪਣੀ ਰਚਨਾ ਨੂੰ ਗੁਰੂ ਸਹਿਬਾਨਾਂ ਦੀ ਗੁਰਬਾਣੀ ਨਾਲ ਰਲਾਕੇ ਸਿਖਾਂ ਵਿਚ ਪ੍ਰਚਲਤ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਹਰ ਗੁਰੂ ਸਾਹਿਬਾਨ ਨੇ ਆਪਣਾ ਨਾਂ ਦੇਣ ਦੀ ਬਜਾਏ ਆਖਿਰ ਵਿਚ ਨਾਨਕ ਲਾਇਆ। ਜਿਸਦਾ ਫਾਇਦਾ ਉਠਾ ਕੇ ਪ੍ਰਿਥੀਏ ਨੇ ਬਾਣੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ।  ਹੋਰ ਵੀ ਕਈ ਭੇਖੀ, ਜੋ ਸਿੱਖੀ ਦੇ ਵਿਰੋਧੀ ਸੀ, ਸਿੱਖੀ ਦੇ ਉਪਦੇਸ਼, ਅਸੂਲਾਂ , ਸਿਧਾਂਤਾ,ਨਿਸਚਿਆਂ ਦੇ ਆਦਰਸ਼ਾਂ  ਵਿਚ ਹੇਰ ਫੇਰ ਕਰ ਸਕਦੇ ਸੀ।
ਸੋ ਗੁਰੂ ਸਾਹਿਬ ਨੇ ਇਥੇ ਹੀ ਇਸਤੇ ਰੋਕ ਲਗਾਉਣ ਲਈ ਤੇ ਗੁਰਬਾਣੀ ਨੂੰ ਸ਼ੁਧ ਤੇ ਆਪਣਾ ਅਸਲੀ ਰੂਪ ਦੇਣ ਲਈ ਜਿਸ ਵਿਚ ਏਕਤਾ, ਸਾਂਝੀਵਾਲਤਾ, ਊਚ-ਨੀਚ, ਜਾਤ-ਪਾਤ ਤੇ ਹੋਰ ਫਿਰਕਿਆਂ ਦਾ ਭੇਦ-ਭਾਵ ਨਾ ਹੋਵੇ, ਚਾਰੋ ਗੁਰੂ ਸਾਹਿਬਾਨਾ, ਉਨ੍ਹਾਂ ਦੀ ਆਪਣੀ ਬਾਣੀ ਤੇ ਹੋਰ ਭਗਤਾ ਦੀ  ਬਾਣੀ ਨੂੰ ਲਿਖਤੀ ਰੂਪ ਦੇ ਕੇ ਇਕ ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਦਾ ਫੈਸਲਾ ਕਰ ਲਿਆ।ਬਾਣੀ ਨੂੰ ਇੱਕਤਰ ਕਰਨ ਦੇ ਮੁਖ ਸਰੋਤ ਬਾਬਾ ਮੋਹਰੀ ਜੀ ਦੇ ਪੁਤਰ ਸੰਗਰਾਮ , ਬਾਬਾ ਸੁੰਦਰ ਜੀ ਤੇ ਗੁਰੂ ਘਰ ਦੇ ਸਮਕਾਲੀ ਰਾਗੀ -ਰਬਾਬੀ ਤੇ ਉਸ ਵੇਲੇ ਦੇ ਭੱਟ ,ਭਗਤ ,ਸੰਤ ,ਸੂਫ਼ੀ ਤੇ ਫਕੀਰ ਸਨ ।
ਪਹਿਲੇ ਚਹੂੰਆਂ  ਗੁਰੂ ਸਾਹਿਬਾਨਾ ਦੀ ਬਾਣੀ ਨੂੰ ਇਕੱਠਾ ਕੀਤਾ ਫਿਰ ਆਪਣੀ ਬਾਣੀ, ਫਿਰ  ਸੰਤਾਂ  ਭਗਤਾ ,ਸਿਖਾਂ ਤੇ ਭਟਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨਾ ਦੀ ਬਾਣੀ ਦੇ ਬਰਾਬਰ  ਥਾਂ ਦਿਤੀ , ਉਹ ਬਾਣੀ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ। ਦਰਜ ਕਰਨ ਲਗਿਆ ਕਿਸੇ ਭਗਤ ਦੀ ਕੋਈ ਜਾਤ-ਪਾਤ, ਅਮੀਰੀ, ਗਰੀਬੀ, ਊਚ-ਨੀਚ, ਕਿਤਾ, ਇਲਾਕਾ, ਹਦ, ਸਰਹਦ ਨੂੰ ਅਧਾਰ ਨਹੀਂ ਬਣਾਇਆ। ਕੇਵਲ ਤੇ ਕੇਵਲ ਸਾਂਝੀਵਾਲਤਾ ਤੇ ਆਦਰਸ਼ਾ ਨੂੰ ਮੁਖ ਰਖਕੇ, ਅਕਾਲ ਪੁਰਖ ਤੇ ਵਿਸ਼ਵਾਸ ਰਖਣਾ ਮੰਨਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ  ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ  ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।

ਇਨ੍ਹਾ  ਭਗਤਾਂ ਵਿਚ ਕੋਈ ਹਿੰਦੂ ,ਕੋਈ ਮੁਸਲਮਾਨ , ਕਿਸੇ ਦੀ ਬੋਲੀ ਬ੍ਰਿਜ ਹੈ  ,  ਤੇ ਕਿਸੇ ਦੀ ਬੋਲੀ ਤੇ ਸੰਸਕ੍ਰਿਤ ਦਾ ਅਸਰ ਹੈ , ਕਿਸੇ ਵਿਚ ਫ਼ਾਰਸੀ ਦਾ ਪ੍ਰਭਾਵ ਝਲਕਦਾ ਹੈ । ਇਹੀ ਕਾਰਨ ਹੈ ਕਿ ਗਰੰਥ ਸਾਹਿਬ ਵਿਚ ਸ਼ਾਮਿਲ ਬਾਣੀ ਦੇਸ਼ ਦੇ ਵਖ ਵਖ ਭਾਗਾਂ ਵਿਚ ਪ੍ਰਚਲਿਤ ਬੋਲੀਆਂ, ਉਪ੍ਬੋਲੀਆਂ ਜਿਵੇਂ ਲਹਿੰਦੀ ਪੰਜਾਬੀ , ਬ੍ਰਿਜ ਭਾਸ਼ਾ , ਖੜੀ ਬੋਲੀ ,ਸੰਸਕ੍ਰਿਤ ਅਤੇ ਫ਼ਾਰਸੀ ਦਾ ਸੰਗ੍ਰਹਿ ਹੈ ।  ਗੁਰੂ ਗ੍ਰੰਥ ਸਾਹਿਬ ਕੇਵਲ ਧੁਰ ਕੀ ਬਾਣੀ-ਅਕਾਲ ਪੁਰਖ ਦੀ ਬਾਣੀ ਦੇ ਨਾਲ ਨਾਲ ਸੂਫੀ, ਸੰਤਾਂ, ਭਗਤਾ ਤੇ ਭਟਾਂ  ਦੇ ਹਿਰਦਿਆਂ ਵਿਚੋਂ ਨਿਕਲਿਆ ਉਸ ਅਕਾਲ ਪੁਰਖ ਲਈ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਹੈ।
ਇਸ ਮਹਾਨ ਕਾਰਜ ਲਈ ਗੁਰੂ ਸਾਹਿਬ ਨੇ ਉਚੇਚਾ ਇਕਾਂਤ ਵਿਚ ਥਾਂ, ਜਿਥੇ ਜੰਡ,ਬੋਹੜ, ਅਜੀਰ ਤੇ ਪਿਪਲ ਦੇ ਦਰਖਤਾਂ ਦੀ ਛਾਂ ਤੇ ਹਰਿਆਵਲੀ ਸੀ, ਜਿਥੇ ਰਾਮਸਰ ਸਰੋਵਰ ਦੀ ਖੁਦਾਈ ਕਰਵਾਈ ਸੀ, ਉਸਦੇ ਕੰਢੇ ਤੇ ਸੰਮਤ 1603 ਵਿਚ ਭਾਈ ਗੁਰਦਾਸ ਜੀ ਤੇ  ਕੁਝ ਹੋਰ ਸਿੱਖਾਂ ਦੀ ਮਦਦ ਨਾਲ ਲਿਖਾਈ ਆਰੰਭ ਕੀਤੀ। ਬਾਬਾ ਬੁੱਢਾ ਸਾਹਿਬ ਨੂੰ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਭਾਂਈ ਬੰਨੋ ਤੇ ਕੁਝ ਹੋਰ ਸਿੱਖਾਂ ਤੋਂ ਇਸ ਬੀੜ ਦੇ ਕਈ ਹੋਰ ਉਤਾਰੇ ਤਿਆਰ ਕਰਵਾਏ, ਤਾਂਕਿ ਦੁਰਾੜੇ ਬੈਠੀਆਂ ਸੰਗਤਾਂ ਵੀ ਇਸਦਾ ਰਸ ਮਾਣ ਸਕਣ, ਜਿਲਦ ਦੀ  ਸੇਵਾ ਲਈ ਭਾਈ ਬੰਨੋਂ ਨੂੰ ਲਾਹੌਰ ਭੇਜਿਆ ।
ਆਦਿ ਗਰੰਥ ਸਾਹਿਬ ਨੂੰ ਚਾਰ ਹਿੱਸਿਆ ਵਿਚ ਵੰਡਿਆ। ਪਹਿਲਾ ਪ੍ਰਸਤਾਵਨਾ, ਫਿਰ ਰਾਗਾਂ ਵਿਚ ਬਾਣੀ, ਰਾਗਾਂ ਤੋਂ ਬਾਹਰ ਸਲੋਕ, ਸਹਸਕ੍ਰਿਤੀ, ਗਾਥਾ, ਫੁਨੇਹ ਚਉਬੋਲੇ, ਸਵਈਏ ਅਤੇ ਆਖਿਰ ਵਿਚ ਸਲੋਕ ਵਾਰਾਂ  ਤੇ ਵਧੀਕ ਲਿਖਕੇ ਮੁੰਦਾਵਣੀ ਦੀ ਮੋਹਰ ਲਗਾ ਦਿੱਤੀ। ਬਾਣੀ ਹੇਠ ਲਿਖੇ ਤੀਹ ਰਾਗਾਂ ਵਿਚ ਲਿਖੀਆਂ ਹਨ ।  ਇਕ ਰਾਗ ਜੈ ਜੈ ਵੰਤੀ 31 ਵਾਂ ਰਾਗ,  ਬਾਅਦ ਵਿਚ  ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਤਿਆਰ ਕਰਵਾਈ , ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕਰਦਿਆਂ  ਇਸ ਰਾਗ ਨੂੰ ਵੀ ਸ਼ਾਮਲ ਕੀਤਾ ।   –

ਸਿਰੀ ਰਾਗ(14-93)

ਮਾਝ ਰਾਗੁ(94-150)

ਗਉੜੀ ਰਾਗੁ(151-346)

ਆਸਾ ਰਾਗੁ(347-488)

ਗੂਜਰੀ ਰਾਗੁ(489-526)

ਦੇਵਗੰਧਾਰੀ ਰਾਗੁ(527-536)

ਬਿਹਾਗੜਾ ਰਾਗੁ(537-556)

ਵਡਹੰਸ ਰਾਗੁ (557-594)

ਸੋਰਠ ਰਾਗੁ (595-659)

ਧਨਾਸਰੀ ਰਾਗੁ (660-695)

ਜੈਤਸਰੀ ਰਾਗੁ (696-710)

ਟੋਡੀ ਰਾਗੁ (711-718)

ਬੈਰਾੜੀ ਰਾਗੁ (719-720)

ਤਿਲੰਗ ਰਾਗੁ (721-727)

ਸੂਹੀ ਰਾਗੁ (728-794)

ਬਿਲਾਵਲ ਰਾਗੁ (795-858)

ਗੌਂਡ ਰਾਗੁ (854-875)

ਰਾਮਕਲੀ ਰਾਗੁ (876-974)

ਨਟ ਨਰਾਇਣ ਰਾਗੁ (975-983)

ਮਾਲਿ ਗਉੜਾ ਰਾਗੁ (984-988)

ਮਾਰੂ ਰਾਗੁ(989-1106)

ਤੁਖਾਰੀ ਰਾਗੁ (1107-1117)

ਕੇਦਾਰ ਰਾਗੁ (1118-1124)

ਭੈਰਉ ਰਾਗੁ(1125-1167)

ਬਸੰਤੁ ਰਾਗੁ (1158-1196)

ਸਾਰੰਗ ਰਾਗੁ (1197-1253)

ਮਲਾਰ ਰਾਗੁ (1254-1293)

ਕਾਨੜਾ ਰਾਗੁ (1294-1318)

ਕਲਿਆਣ ਰਾਗੁ (1319-1326)

ਪਰਭਾਤੀ ਰਾਗੁ (1327-1351)

ਜੈਜਾਵੰਤੀ ਰਾਗੁ (1352-1353)

ਸਲੋਕ ਸਹਸਕ੍ਰਿਤੀ(1353-1360)

ਗਾਥਾ,ਫ਼ੁਨਹੇ ਤੇ ਚਉਬੋਲੇ(1360-1364)

ਸਲੋਕ ਕਬੀਰ(1364-1377)

ਸਲੋਕ ਫ਼ਰੀਦ(1377-1384)

ਸਵੱਈਏ(1385-1409)

ਸਲੋਕ ਵਾਰਾਂ ਤੌਂ ਵਧੀਕ(1410-1429)

ਮੁੰਦਾਵਣੀ ਤੇ ਰਾਗਮਾਲਾ(1429-1430)

ਸ਼ੁਰੂਆਤ ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ ਤੋਂ ਕੀਤੀ ਜੋ ਉਨ੍ਹਾਂ ਨੇ ਆਪਣੀ ਹੱਥੀ ਲਿਖੀ। ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦ ਫਿਰ ਆਪਣੀ ਬਾਣੀ-ਸਿਰਲੇਖ ਵਿਚ ਨਾਂ ਸਿਰਫ ਗੁਰੂ ਨਾਨਕ ਸਾਹਿਬ ਦਾ ਲਿਖਿਆ- ਉਸਤੋਂ ਬਾਅਦ ਗੁਰੂ ਸਾਹਿਬਾਨਾ ਦੀ ਸਾਰੀ ਬਾਣੀ ਮਹੱਲਾ-(ਜਾਮਾ) 1-2-3-4-5 ਇਸ ਤਰਤੀਬ ਨਾਲ ਛੰਦ, ਅਸਰਟਪਦੀਆਂ ਤੇ ਲੰਮੀਆ ਬਾਣੀਆਂ ਲਿਖੀਆ। ਫਿਰ ਭਗਤਾ, ਸਿਖਾ ਤੇ ਭਟਾਂ  ਦੀਆਂ ਬਾਣੀਆਂ ਦਰਜ ਕੀਤੀਆ।  ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ  ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ  ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।

ਭਗਤ ਦੀ ਬਾਣੀ  

ਭਗਤ ਕਬੀਰ ਜੀ – 224 ਸਲੋਕ 

ਭਗਤ ਨਾਮਦੇਵ ਜੀ – 61    “

ਭਗਤ ਰਵਿਦਾਸ ਜੀ – 40   “

ਭਗਤ ਤਿਰਲੋਚਨ ਜੀ – 4   “

ਭਗਤ ਫਰੀਦ ਜੀ – 4+132″      

ਭਗਤ ਬੈਣੀ ਜੀ – 3             “

ਭਗਤ ਧੰਨਾ ਜੀ – 3             “

ਭਗਤ ਜੈਦੇਵ ਜੀ – 2           “

ਭਗਤ ਭੀਖਣ ਜੀ- 2           ” 

ਭਗਤ ਸੂਰਦਾਸ ਜੀ – 1       “

ਭਗਤ ਪਰਮਾਨੰਦ ਜੀ – 1    “

ਭਗਤ ਸੇਂਣ  ਜੀ – 1             “

ਭਗਤ ਪੀਪਾ ਜੀ – 1            “

ਭਗਤ ਰਾਮਨੰਦ ਜੀ – 1       “

ਭਗਤ ਸਧਨਾ ਜੀ – 1          “

ਗੁਰੂ ਅਰਜਨ ਦੇਵ ਜੀ – 3    “

ਫਿਰ 11 ਭਟਾ ਦੀ ਬਾਣੀ,
ਕਲਸਹਾਰ, ਜਾਲਪ, ਕੀਰਤ, ਭਿਖੀਮਲ, ਸੱਲ ,ਭੱਲ, ਨੱਲ, ਬੱਲ, ਗਯੰਦ ਹਰਬੰਸਿ, ਮਥੁਰਾ ।
   4 ਸਿੱਖਾਂ ਦੀ ਬਾਣੀ ਬਾਬਾ ਸੁੰਦਰ ਜੀ , ਸਤਾ, ਬਲਵੰਡ, ਭਾਈ ਮਰਦਾਨਾ ।
ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5894 ਸਲੋਕਾਂ ਵਿਚੋਂ 2216 ਸਲੋਕ ਗੁਰੂ ਅਰਜਨ ਦੇਵ ਜੀ ਦੇ ਹਨ। ਗੁਰੂ ਅਰਜਨ ਸਾਹਿਬ ਵਕਤ ਇਹ ਸਲੋਕ 5762 ਸਨ ਬਾਅਦ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਗਈ । ਬੋਲੀ ਸੁਗਮ ਤੇ ਸਰਲ ਰਖੀ ਗਈ ਤਾਂਕਿ ਹਰ ਕੋਈ ਇਸ ਨੂੰ ਪੜ੍ਹ  ਕੇ ਵਿਚਾਰ ਸਕੇ। ਇਹੋ ਸੰਸਾਰ ਨੂੰ ਵਿਲਾਸੀ ਤੇ ਨਿਰਾਸੀ ਜੀਵਨ ਤੋਂ ਹਟਾ ਕੇ ਸਿਧੇ ਰਸਤੇ ਪਾਉਣ ਤੇ ਸੰਗਤ ਨੂੰ ਸ਼ਬਦ ਨਾਲ ਜੋੜਨ ਦਾ ਇਕੋ ਇਕ ਤਰੀਕਾ ਸੀ।
ਘੋੜੀਆ, ਅਲਾਹੁਣੀਆਂ, ਕਰਹਲਾ, ਵਣਜਾਰਾ, ਥਿਤੀਵਾਰ, ਬਾਰਹ ਮਾਹ, ਸੁਚਜੀ, ਕੁਚਜੀ, ਗੁਣਵੰਤੀ, ਲਾਵਾ, ਚਉਬੋਲੇ, ਫੁਨਹੇ, ਸ਼ਾਮਲ ਕਰਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੀ ਹਥੋਂ ਪਾਏ ਤਾ ਕਿ ਕਿਸੇ ਥਾਂ ਤੇ ਕੋਈ ਰਲਾ ਨਾ ਪਾ ਸਕੇ।
ਇਹ ਇਕ ਐਸਾ ਗ੍ਰੰਥ ਹੈ ਜਿਸ ਵਿਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿਦਿਅਕ ਤੇ ਹਰ ਇਨਸਾਨੀ ਮਸਲੇ ਦਾ ਹਲ ਹੈ। ਊਚ-ਨੀਚ ਤੇ ਕਰਮ ਕਾਂਡਾ ਦੀ ਪਰਿਭਾਸਾ ਨੂੰ ਕੋਈ ਥਾਂ ਨਹੀਂ ਦਿੱਤੀ। ਦੇਸ਼, ਵਿਦੇਸ਼ ਹਦਾਂ ਸਰਹੱਦਾ ਤੇ ਵਖ ਵਖ ਨਸਲਾ ਦੀਆਂ ਸਾਰੀਆਂ ਵਿਥਾਂ  ਮਿਟਾਕੇ -ਹਿੰਦੂ, ਮੁਸਲਮਾਨ, ਅਖੌਤੀ ਅਛੂਤਾ ਦੇ ਪਾਵਨ ਬਚਨਾ ਨੂੰ ਇੱਕੋ ਥਾਂ ਦਿੱਤੀ ਹੈ।
ਮੇਟਕਫ ਲਿਖਦਾ ਹੈ  ਸੰਸਾਰ ਦੇ ਵੱਡੇ ਵੱਡੇ ਧਰਮਾ ਦੇ ਆਗੂ ਹੋਏ ਹਨ ਉਨ੍ਹਾਂ ਵਿਚੋਂ ਕੋਈ ਵੀ ਆਪਣੀ ਇਕ ਪੰਗਤੀ ਵੀ ਲਿਖੀ ਛੱਡਕੇ ਨਹੀਂ ਗਿਆ। ਸਿਰਫ ਉਨ੍ਹਾਂ ਦੇ ਪ੍ਰਚਾਰ ਜਾ ਪ੍ਰਚਲਤ ਰਵਾਇਤਾ ਤੇ ਪਤਾ ਲਗਦਾ ਹੈ। ਪਰ ਸਿਖ ਗੁਰੂ ਸਾਹਿਬਾਨਾ ਦੀ ਬਾਣੀ ਹੈ ਜੋ ਉਨ੍ਹਾਂ ਦੀ ਆਪਣੀ ਹਥ ਲਿਖੀ ਹੈ’।
 .ਟੀਨਬੀ  ਨੇ ਕਿਹਾ ਹੈ ,” ਜਦ ਕਦੇ ਧਰਮ ਦੀ ਮਹਾ ਗ੍ਰੰਥ ਦੀ ਸਭਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬੜੀ ਗਹੁ ਨਾਲ ਸੁਣੀ ਜਾਏਗੀ’। 
ਰਾਧਾਕ੍ਰਿਸ਼ਨਾ ,” ਜਦ ਵੀ ਇਹ ਬਾਣੀ ਗੂੰਜੀ ,ਸਾਗਰਾ ਦੀਆਂ ਵਿਥਾਂ  ਤੇ ਪਹਾੜਾ ਦੀਆਂ ਰੋਕਾਂ  ਇਸਦੇ ਅੱਗੇ ਸਭ ਮੁਕ ਜਾਣਗੀਆਂ ।
 ਟਰੰਪ ‘‘ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਸਭਿਅਤਾ ਦਾ ਖਜਾਨਾ ਕਹਿੰਦੇ ਹਨ। ਇਸ ਵਿਚ ਪ੍ਰੀਤਮ ਦੀ ਬਿਰਹੋ ਬਬੀਹ ਦੀ ਕੂਕ, ਨਵ-ਵਿਆਹੀਆਂ ਦੀਆਂ ਜੋਬਨ ਉਮੰਗਾਂ, ਰੁਤਾ ਦੀ ਰੰਗੀਲੀ ਛਹਿਬਰ, ਕੁਦਰਤ ਦੇ ਅਨੁਪਮ ਦ੍ਰਿਸ਼, ਭਗਤਾ ਦੀ ਤੜਪ, ਭਿੰਨੜੀ ਰੈਣ, ਗੁਰਦਰਸਨਾਂ ਦੀ ਝਲਕ, ਮਿਤਿਹਾਸਕ ਗਾਥਾ ਤੇ ਉਨ੍ਹਾਂ ਦੇ ਵਰਤੋਂ ਦੇ ਕਈ ਰੰਗ ਮਿਲਦੇ ਹਨ। 
ਮੇਟਕਾਫ਼ ਇਕ ਥਾਂ ਲਿਖਦਾ ਹੈ’ ‘‘ਹੁਨਾਲੇ ਦੀ ਗਰਮੀ, ਸਿਆਲੇ ਦੇ ਕਕਰ, ਅਕਾਸ਼ ਦੀ ਜਲਾਲੀ, ਸੁੰਦਰਤਾ, ਪਿੰਡਾ ਦੇ ਵਸਨੀਕਾ ਦੇ ਦੁਖ, ਸਿੱਖਾਂ ਵਿਚ ਗੁਰੂ ਜੀ ਨੂੰ ਕਰਤਾ ਪੁਰਖ ਦਾ ਸਨੇਹਾ ਪ੍ਰਤੱਖ ਨਜ਼ਰ ਆਉਦਾ ਹੈ’।
 ਪ੍ਰੋ ਪਿਆਰਾ ਸਿੰਘ ,” ਅਗਰ ਇਸ ਬਾਣੀ ਨੂੰ ਗੁਰੂ ਮੰਨ ਕੇ ਕੋਈ ਨਾ ਵੀ ਪੜੋ ਤਾਂ ਵੀ ਇਸਦੇ ਸਹਿਤਕ ਸੁਆਦ ਅਗੇ ਉਸਨੂੰ ਸਿਰ ਝੁਕਾਣਾ ਪੈਦਾ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਦੇਸ਼ਾ ਨਸਲਾ ਦੀਆਂ ਸਾਰੀਆਂ ਵਿਥਾ ਮਿਟਾਕੇ ਹਿੰਦੂ ਮੁਸਲਮਾਨ, ਛੂਤ, ਅਛੂਤਾ ਦੇ ਪਾਵਨ ਤੇ ਰੂਹਾਨੀ ਬਚਨਾਂ ਨੂੰ ਇਕੋ ਸਥਾਨ ਦਿੱਤਾ ਹੈ’। ਇਹ ਸਾਰਾ ਕਾਰਜ ਅਗਸਤ 1604 ਨੂੰ ਸੰਪੂਰਨ ਹੋਇਆ। ਇਸ ਆਦਿ ਹਥ ਲਿਖਤ ਦੇ 974 ਪਕੇ ਪੱਤਰੇ ਹਨ। ਦੋ ਹਫਤੇ ਭਾਈ ਬੰਨੋ ਨੂੰ ਜਿਲਦ ਲਈ ਲਾਹੌਰ ਭੇਜਿਆ ਗਿਆ।
7 ਸਤੰਬਰ 1604 ਦਾ ਦਿਨ ਪ੍ਰਕਾਸ਼ ਲਈ ਮਿਥਿਆ ਗਿਆ। ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ।ਨਿਸਚਿਤ ਦਿਨ ਰਾਮਸਰ ਦੇ ਉਸ ਪਵਿੱਤਰ ਅਸਥਾਨ ਤੇ ਸੰਗਤਾਂ ਹੁਮ-ਹੁਮਾ ਕੇ  ਪਹੁੰਚੀਆਂ। ਪੋਥੀ ਦੀ ਸੇਵਾ ਸੰਭਾਲ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ, ਜੋ ਹਰ ਤਰ੍ਹਾਂ ਤੋਂ ਕਾਬਲ ਤੇ ਪ੍ਰੇਮ-ਪਿਆਰ ਨਾਲ ਇਸ ਅਮੋਲਕ ਖਜਾਨੇ ਦੀ ਸੰਭਾਲ ਕਰਣ ਵਾਲੇ ਸੀ। ਉਹ ਗੁਰੂ ਘਰ ਦਾ ਹਿੱਸਾ ਸਨ। ਪਹਿਲੇ ਚਾਰ ਗੁਰੂਆਂ ਦੇ ਦਰਸਨ ਤਾਂ ਕੀਤੇ ਹੀ ਸਨ, ਨਾਲ ਨਾਲ ਗੁਰੂ  ਘਰ ਦੀਆਂ ਅਨੇਕਾਂ ਸਮਿਸਿਆਵਾ ਨੂੰ ਉਹਨਾਂ ਨੇ ਬੁੱਧੀ ਤੇ ਬਲ ਨਾਲ ਨਿਪਟਾਇਆ ਸੀ।
 ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਦੀ ਆਮ ਸਤਹ ਤੋਂ ਨੀਂਵਾ ਰੱਖਿਆ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰਾ, ਮਸਜਿਦ ਤੇ ਮਸੀਤਾ ਹਮੇਸ਼ਾ ਉੱਚੀ ਜਗਹ ਤੇ ਬਣਦੀਆਂ ਹਨ । ਤੁਸੀਂ ਇਸਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ ਤਾ ਗੁਰੂ ਸਾਹਿਬ ਨੇ ਕਿਹਾ ਕਿ ਹਰੀ (ਪਰਮਾਤਮਾ) ਨੀਵੀਂਆਂ ਨੂੰ ਹੀ ਮਿਲਦਾ ਹੈ। ਗੁਰੂ ਗਰੰਥ ਸਾਹਿਬ ਦੀ ਸਥਾਪਨਾ ਵਕਤ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਗਰੰਥ ਸਾਹਿਬ ਨੂੰ ਆਸਣ ਦਿੱਤਾ ਹੋਇਆ ਸੀ ।  ਗੁਰੂ ਸਾਹਿਬ ਆਪ ਚਉਰ ਝਲਦੇ ਨੰਗੇ ਪੈਰੀਂ , ਫੁਲਾਂ ਦੀ ਵਰਖਾ ,ਇਤਰ ਦਾ ਛਿੜਕਾਓ,ਨਗਾਰਿਆਂ ਦੀ ਅਵਾਜ਼ ਨਾਲ  ਪਿੱਛੇ ਢੋਲਕੀ ਛੈਣੇ ਵਜਾਦੀਆਂ ਸੰਗਤਾਂ ਸ਼ਬਦ ਪੜਦੀਆਂ  ਆ ਰਹੀਆਂ  ਸਨ । ਹਰਿਮੰਦਰ ਸਾਹਿਬ ਵਿਚ ਰਾਗੀਆਂ ਦਾ ਕੀਰਤਨ ਉਹ ਨਜ਼ਾਰਾ ,ਘੜੀਆਂ ਪਲਾਂ ਨੂੰ ਚਿਤਵਦੇ ਮੰਨ ਵਿਸਮਾਦ ਵਿਚ ਚਲਾ ਜਾਂਦਾ ਹੈ । ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿਚ ਰਾਮਸਰ ਦੀ ਪਵਿੱਤਰ ਧਰਤੀ ਤੋਂ ਹਰਿਮੰਦਰ ਸਾਹਿਬ ਪੁਜਾ ਜਿਹੜੀ ਰਵਾਇਤ ਅਜ ਤਕ ਕਾਇਮ ਹੈ।
ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ । ਸਵੇਰੇ ਦੀਵਾਨ ਲਗੇ ਆਸਾ ਦੀ ਵਾਰ ਦਾ ਕੀਰਤਨ ਹੋਇਆ । ਭੋਗ ਤੇ ਅਰਦਾਸ ਉਪਰੰਤ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ ਜੋ ਗ੍ਰਹਿਸਤ ਸੰਸਾਰ ਸਾਗਰ ਤੇ ਤਰਨ ਲਈ ਜਹਾਜ ਸਮਾਨ ਹੈ ਜੋ ਚਿਤ ਲਾਕੇ ਇਸਨੂੰ ਪੜੇਗਾ, ਸੁਣੇਗਾ ਤੇ ਵਿਚਾਰੇਗਾ ਉਹ ਅਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਨਾਂ ਨੇ ਫੁਰਮਾਇਆ ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ ਜਿਸਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਨ੍ਹਾ  ਨੇ ਇਹ ਵੀ ਹਿਦਾਇਤ ਦਿਤੀ ਕਿ ਇਸਦਾ ਕੋਈ ਅਖਰ, ਲਗ ਮਾਤ੍ਰ ਵਧ ਘਟ ਕਰਨ ਦੀ ਜੁਅਰਤ ਨਾ ਕਰੇ ।
        ” ਆਪ ਤੇ ਘਾਟ ਨਾ ਬਾਧ ਕਰੇ ਜੋ ਕਰੈ ਹੋਇ ਮੂਰਖ ਸੋ ਪਛਤਾਈ “
        ਹਰ ਸਮੇ ਖੁਸ਼ੀ ਗਮੀ ਵਿਚ ਇਸਦਾ ਸਹਾਰਾ ਲੈਣ ਦੀ ਹਿਦਾਇਤ ਦਿਤੀ ।
ਪਹਿਲਾ ਪ੍ਰਕਾਸ਼ 7 ਸਤੰਬਰ 1604,  ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਜਿਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਪਹਿਲਾ ਹੁਕਮਨਾਮਾ ਸੀ
            ਸੰਤਾ ਕੇ ਕਾਰਜ ਆਪ ਖਲੋਇਆ॥
           ਹਰ ਕੰਮ ਕਰਵਣਿ ਆਇਆ ਰਾਮ ।।

ਰਾਤ ਨੂੰ ਕੀਰਤਨ ਸੋਹਿਲਾ ਦਾ ਪਾਠ ਹੋਇਆ ,ਅਰਦਾਸ ਉਪਰੰਤ ਉਸ ਕੋਠੜੀ ਜਿਥੇ ਗੁਰੂ ਸਾਹਿਬ ਦਾ ਨਿਵਾਸ ਅਸਥਾਨ ਸੀ,  ਗਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਪੁਜਾਇਆ ਗਿਆ ਜਿਥੇ ਨਵੇਂ ਪਲੰਘ ਉਤੇ ਸੁਚੇ ਬਸਤਰ ਵਿਛਾ ਕੇ ਸੁਖ-ਆਸਨ ਕੀਤਾ ਗਿਆ ।  ਗੁਰੂ ਸਾਹਿਬ ਆਪ ਧਰਤੀ ਤੇ ਸੁਤੇ  ਇਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਦੇ ਹਿਰਦੇ ਅੰਦਰ ਬਾਣੀ ਦਾ ਕਿਤਨਾ ਨਿਰਮਲ ਭੈ ਤੇ ਉਚਾ ਸਤਿਕਾਰ ਸੀ 
ਗੁਰੂ ਘਰ ਦੇ ਵਿਰੋਧੀਆਂ ਕੋਲੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਛੰਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ ।  1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ  ਦਰਬਾਰ ਵਿਚ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ।
 (1) ਅਲਹ ਅਗਮ ਖੁਦਾਇ, ਬੰਦੇ, ਛੋਡ ਖਿਆਲ ਦੁਨੀਆਂ ਕੇ ਧੰਧੇ॥
        ਹੋਇ ਪੈ ਖਾਕ ਫਕੀਰ ਮੁਸਾਫਰ॥ ਇਹ ਦਰਵੇਸ ਕਬੂਲ ਦਰਾ॥
  (2) ਖਾਕ ਨੂਰ ਕਰਦੰ ਆਲਮ ਦੁਨਿਆਈ ਅਸਮਾਨ ਜਿਮੀ ਦਰਖਤ
          ਆਬ ਪੈਦਾਇਸ ਖੁਦਾਇ ਬੰਦੈ ਚਸਮ ਦੀਦੇ ਫਨਾਇ।                     
         ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ।
         ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ।
  (3) ਅਵਲ ਅਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।
          ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
          ਇਕ ਹੋਰ ਸਫਾ ਫੋਲਿਆ।
 (4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥
         ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾਹੇ
ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ ਤੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਓਹ ਮਿਲੇ ਵੀ ।

ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ । ਅਸਲ  ਵਿਚ ਸ਼ਬਦ ਹੀ ਗੁਰੂ ਹੈ ਜਿਸ ਰਾਹੀਂ ਪ੍ਰਮਾਤਮਾ ਦੇ ਗੁਣ ਵਿਚਾਰੇ ਜਾ ਸਕਦੇ ਹਨ । ਸਿਧਾਂ ,ਜੋਗੀਆਂ ,ਸੰਨਆਸਿਆਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਨੂੰ ਪ੍ਰਵਾਨ ਕੀਤਾ । ਸ਼ਬਦ ਦੀ ਮਹੱਤਤਾ  ਨੂੰ ਸਦੀਵ-ਕਾਲ ਬਣਾਈ ਰਖਣ ਲਈ ਜੋਤੀ ਜੋਤ ਸਮਾਣ ਤੋ ਪਹਿਲਾਂ ਆਪਣੀ ਉਚਾਰੀ ਬਾਣੀ ਤੇ ਭਗਤਾਂ ਦੀ ਉਦਾਸੀਆਂ ਸਮੇ ਇਕੱਤਰ ਕੀਤੀ ਬਾਣੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿਤੀ ।
                  ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ
                                                           (ਪੁਰਾਤਨ ਜਨਮ ਸਾਖੀ)

ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪੁ ਜੀ , ਮਾਝ ਦੀ ਵਾਰ, ਪੱਟੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਬਾਰਾਂ ਮਾਹ ਤੇ ਮਾਝ ਦੀ ਵਾਰ ਵੱਡੇ ਆਕਾਰ ਦੀਆਂ ਹਨ।ਗੁਰੂ ਜੀ ਦੀ ਰਚਿਤ ਆਸਾ ਦੀ ਵਾਰ ਵਿੱਚ 32 ਅਸ਼ਟਪਦੀਆਂ, 5 ਛੰਦ, 24 ਪਉੜੀਆਂ, 45 ਸਲੋਕ ਅਤੇ 30 ਪਦ ਹਨ।ਗੂਜਰੀ ਵਿੱਚ 2 ਪਦ, 9 ਅਸ਼ਟਪਦੀਆਂ ਹਨ।ਸੋਰਠਿ ਵਿੱਚ 12 ਪਦ, 4 ਅਸ਼ਟਪਦੀਆਂ, 2 ਸਲੋਕ ਹਨ।ਧਨਾਸਰੀ ਵਿੱਚ 9 ਪਦ, 2 ਅਸ਼ਟਪਦੀਆਂ, 3 ਛੰਦ ਹਨ।ਰਾਮਕਲੀ ਵਿੱਚ 11 ਪਦ, 9 ਅਸ਼ਟਪਦੀਆਂ ਤੇ 19 ਸਲੋਕ ਹਨ।

ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਉੱਤਮ ਤੇ ਸ਼ੇ੍ਸ਼ਟ ਰਚਨਾ ਹੈ। ਇਸ ਦੀਆਂ 38 ਪੋੜੀਆਂ ਹਨ ਤੇ 2 ਸਲੋਕ ਹਨ। ਜਪੁਜੀ, ਸਿੱਧ ਗੋਸ਼ਟਿ ਵਰਗੇ ਪ੍ਰਬੰਧ ਕਾਵਿ ਲਿਖ ਕੇ ਗੁਰੂ ਜੀ ਨੇ ਸਿੱਧ ਕਰ ਦਿੱਤਾ ਕਿ ਜਨ ਸਾਧਾਰਣ ਦੀ ਬੋਲੀ ਵੀ  ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਸਮੱਰਥ ਹੋ ਸਕਦੀ ਹੈ ।

ਗੁਰੂ ਅੰਗਦ ਦੇਵ ਜੀ 

ਗੁਰੂ ਅੰਗਦ ਦੇਵ ਜੀ  ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ। ਜੋ ਕਿਸੇ ਰਾਗੁ ਅਧੀਨ ਨਹੀਂ ਆਉਂਦੇ ਬਲਕਿ ਹੋਰ ਗੁਰੂ ਕਵੀਆਂ ਦੀਆਂ ਵਾਰਾਂ ਦੇ ਨਾਲ ਅੰਕਿਤ ਕੀਤੇ ਗਏ ਹਨ।

ਗੁਰੂ ਅਮਰਦਾਸ

ਤੀਸਰੇ ਗੁਰੂ , ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਨਾ ਸਮਝਣ ਵਾਲੇ ਜੀਵਨ ਨੂੰ ” ਸ਼ਬਦੁ

ਨਾ ਜਾਣਹਿ ਸੇ ਅੰਨੇ ਬੋਲੇ ਕਿਤੁ ਆਏ ਸੰਸਾਰਾ ਆਖ ਕੇ ਝੰਨਝੋੜਿਆ ਤੇ ਸਿਖਾਂ ਨੂੰ ਪ੍ਰੇਰਨਾ ਦਿੰਦੇ ਆਖਿਆ ,”
                   ਆਵਹੁ ਸਿਖ ਸਤਿਗੁਰੁ ਕੇ ਪਿਆਰਿਹੋ ਗਾਵਹੁ ਸਚੀ ਬਾਣੀ

 ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ,  ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਹਨ।  ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ 17 ਰਾਗਾ ਵਿਚ ਹੈ ।

ਗੁਰੂ ਰਾਮਦਾਸ ਜੀ

ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਨੇ ਸ਼ਬਦ ਰੂਪ ਬਾਣੀ ਨੂੰ ਪਰਤਖਿ ਗੁਰੂ ਦਾ ਦਰਜਾ ਦਿਤਾ ।
                ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤ ਸਾਰੇ

ਗੁਰੂ ਰਾਮਦਾਸ ਜੀ ਨੇ  30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਅਠ ਵਾਰਾਂ ਦੀ ਰਚਨਾ ਕੀਤੀ ਹੈ ਇਸਤੋਂ ਇਲਾਵਾ

ਕੁੱਝ ਹੋਰ ਲੋਕ ਕਾਵਿ ਰੂਪ ਵਿਚ ਛੰਦ ਤੇ ਕਰਹਲੇ ਦੋ ਰਾਗਾਂ ਵਿਚ ਤੇ  ਘੋੜੀਆਂ ਤੇ ਪਹਿਰੇ ਵੀ ਲਿਖੇ

ਗੁਰੂ ਅਰਜਨ ਦੇਵ

ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਜੀ ਨੇ 30 ਰਾਗਾਂ ਚ ਬਾਣੀ ਰਚੀ। ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਦਰਜ ਸ਼ਬਦ = 1322 ਅਸ਼ਟਪਦੀਆਂ, 45 ਛੰਤ, 6 ਵਾਰਾਂ ,117 ਪਉੜੀਆਂ ਵਾਰਾਂ ਵਿਚਲੇ ਸਲੋਕ, 252 ਭਾਗਤ ਬਾਣੀ ਵਿੱਚ ਸ਼ਬਦ, 3 ਸਲੋਕ ਸਹਸਕ੍ਰਿਤੀ, 67 ਗਾਥਾ ਮਹੱਲਾ ਪੰਜਵਾਂ, 24 ਫੁਨਹੇ ਮਹੱਲਾ ਪੰਜਵਾਂ, 23 ਸਲੋਕ ਵਾਰਾਂ ਤੇ ਵਧੀਕ, 22 ਮੁੰਦਾਵਣੀ ਤੇ ਅੰਤਿਮ ਸਲੋਕ 2 ।

30 ਰਾਗਾਂ ਦੇ ਨਾਲ ਨਾਲ  ਇਹਨਾਂ ਵਾਰਾਂ ਦੇ ਆਰੰਭ ਵਿਚ ਨਿਰਦੇਸ਼ ਵਜੋਂ ਇਹਨਾਂ ਨੂੰ ਗਾਉਣ ਦੀ ਧੁਨੀ ਵੀ ਲਿਖੀ ਗਈ ਹੈ। ਜਿਸ ਤੋਂ ਇਸ ਦੇ ਲੋਕਵਾਰ ਜਾਂ ਅਧਿਆਤਮਕ ਵਾਰ ਹੋਣ ਦਾ ਸਪੱਸ਼ਟ ਝਲਕਾਰਾਂ ਪੈਂਦਾ ਹੈ। ਇਹਨਾਂ ਵਾਰਾਂ ਵਿਚ ਵੱਖ-ਵੱਖ ਬੋਲੀਆਂ ਅਤੇ ਭਾਸ਼ਾਵਾਂ ਦਾ ਪ੍ਰਭਾਵ ਸਪਸ਼ਟ ਹੁੰਦਾ ਹੈ। ਇਸਤੋਂ ਇਲਾਵਾ ਗੁਰੂ ਸਾਹਿਬ ਦੀਆਂ ਕੁਝ ਸੁਤੰਤਰ ਬਾਣੀਆਂ ਵੀ ਹਨ। ਜਿੰਨ੍ਹਾਂ ਵਿਚ ਬਾਰਾਮਾਂਹਾ, ਬਾਵਨ ਅੱਖਰੀ, ਸੁਖਮਨੀ, ਥਿਤੀ, ਪਹਿਰੇ, ਦਿਨ-ਰੈਣ, ਬਿਰਹੜੇ, ਗੁਣਵੰਤੀ, ਰੁੱਤੀ, ਅੰਜਲੀਆਂ ਆਦਿ ਬਾਣੀਆਂ ਸ਼ਾਮਲ ਹਨ। ਜਿਹਨਾਂ ਨੂੰ ਮੁਕਤਕ ਬਾਣੀਆਂ ਦੀ ਵਿਸ਼ੇਸਤਾ ਦਿੱਤੀ ਜਾਂਦੀ ਹੈ।
ਗੁਰੂ ਸਾਹਿਬ ਦੀ ਸਮੁੱਚੀ ਬਾਣੀ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ। ਇਸ ਵਿਚ ਪਰਮਾਤਮਾ, ਜੀਵ ਆਤਮਾ, ਸ੍ਰਿਸਟੀ, ਮੁਕਤੀ, ਧਰਮ ਸਾਧਨਾ, ਯੁੱਗ ਪ੍ਰਸਥਿਤੀਆਂ ਦਾ ਬੜਾ ਗੰਭੀਰ ਅਤੇ ਧਾਰਮਿਕ ਚਿਤਰਣ ਹੋਇਆ ਹੈ। ਕਰਮਕਾਂਡਾਂ ਤੇ ਬਾਹਰਲੇ ਦਿਖਾਵੇ ਦਾ ਖੰਡਨ ਇਹਨਾਂ ਵਿਚ ਦੇਖਿਆ ਜਾ ਸਕਦਾ ਹੈ। ਸਮੁੱਚੀ ਬਾਣੀ ਗੁਰੂ ਜੀ ਦੇ ਚਿੰਤਨ ਪੱਥ ਨੂੰ ਉਭਾਰਦੀ ਹੈ, ਜਿਸ ਨਾਲ ਗੁਰੂ ਸਾਹਿਬ ਸਾਡੇ ਸਾਹਮਣੇ ਮਹਾਨ ਰਚਨਾਕਾਰ ਵਜੋਂ ਪ੍ਰਤੱਖ ਹਨ।

 ਗੁਰੂ ਤੇਗ ਬਹਾਦਰ ਜੀ

 ਗੁਰੂ ਤੇਗ ਬਹਾਦਰ ਜੀ ਨੇ  ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ 1706 ਚ ਭਾਈ ਮਨੀ ਸਿੰਘ ਤੋਂ ਲੇਖਣ ਕਰਵਾਇਆ।

 ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸਦਾ ਸੰਕਲਨ ਕਰਕੇ ਇਸ ਨੂੰ  ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਬਾਣੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸੁਮੇਲ ਰਾਹੀਂ ਆਤਮਿਕ ਸ਼ਾਂਤੀ ਦਾ ਤੋਹਫਾ ਪ੍ਰਦਾਨ ਕੀਤਾ। ਜਿਥੇ ਦਿਨ ਰਾਤ ਕੀਰਤਨ ਤੇ ਸੰਗੀਤ ਦੀਆਂ ਮਨੋਹਰ ਧੁਨਾਂ ਗੂੰਜਦੀਆਂ। ਸਰੋਵਰ ਤੋਂ ਉਠਦੀਆਂ ਠੰਢੀਆਂ ਹਵਾਵਾਂ  ਜਿਸ ਨਾਲ ਅੰਦਰ ਬੈਠੀਆਂ ਸੰਗਤਾਂ ਦਾ ਤਨ-ਮਨ ਠੰਢਾ ਹੁੰਦਾ। ਵਿਚਕਾਰ ਇਕ ਮੰਜਿਲ ਤੇ ਚਾਰੇ ਤਰਫ ਦੇ ਮੰਜਲਾ, ਗਰਮੀ-ਸਰਦੀ ਦੋਨੋਂ ਦੇ ਅਨਕੂਲ ਹੋਣਾ। ਸੰਗਤ-ਤੇ ਸੰਗੀਤ ਦੇ ਸਮੈਲ ਵਿਚ 24 ਘੰਟੇ ਕੀਰਤਨ, ਜੋ ਗੁਰੂ ਸਾਹਿਬ ਖੁਦ ਸਿਰੰਦੇ ਵਜਾਕੇ ਕਰਦੇ, ਸੰਗਤ ਨੂੰ ਸਿਖਾਉਂਦੇ ਤੇ ਉਤਸਾਹਿਤ ਕਰਦੇ। ਭਾਵੇਂ ਇਸ ਵਕਤ ਤਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਬਾਣੀ ਨੂੰ ਗੁਰੂ ਮੰਨਣ ਤੇ ਸਮਝਣ ਦੀ ਗਲ ਤਾਂ ਸਿੱਖ ਧਰਮ ਵਿਚ ਆਰੰਭ ਕਾਲ ਤੋਂ ਹੀ ਸੀ।
 1708 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਜੀ ਪਾਸੋਂ ਇਸ ਵਿਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸਲੋਕ  ਦਰਜ ਕਰਵਾਕੇ  ਇਸ  ਤੇ ਸੰਪੂਰਨਤਾ ਦੀ ਮੋਹਰ ਲਗਾਈ ਤੇ  ਇਸ ਨੂੰ ਦਮਦਮੀ ਬੀੜ ਕਿਹਾ ਜਾਣ  ਲਗਾ । ਪਹਿਲੀ ਅਕਤੂਬਰ  1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ।
ਗੁਰੂ ਪਾਤਸ਼ਾਹ ਵੱਲੋਂ ਹੋਏ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਰ ਸਿੱਖ ਲਈ ਸਤਿਗੁਰੂ ਹਨ ਜਿਨਾ ਵਿਚੋ ਹਰ ਇਨਸਾਨ  ਆਪਣੀਆਂ ਮਾਨਸਿਕ, ਆਤਮਿਕ ਤੇ ਅਧਿਆਤਮਿਕ , ਸਭ ਲੋੜਾਂ ਦੀ ਪੂਰਤੀ ਕਰ ਸਕਦਾ ਹੈ । ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸ੍ਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਂਚ ਦੱਸੀ ਗਈ ਹੈ। ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਦਿਤਾ ਗਿਆ ਹੈ ।
 ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਉਣਾ ਜਾਣਕੇ , ਪੰਜ ਪੈਸੇ ਤੇ ਨਾਰੀਅਲ ਮੰਗਵਾਇਆ । ਆਖਿਰੀ ਦੀਵਾਨ ਸਜਿਆ ,  ਗੁਰੂ ਗ੍ਰੰਥ  ਸਾਹਿਬ ਦਾ ਪ੍ਰਕਾਸ਼ ਕੀਤਾ ਪੰਜ ਪੈਸੇ ਤੇ ਨਾਰਿਅਲ ਅਗੇ ਰਖ ਕੇ ਮਥਾ ਟੇਕਿਆ ਤੇ ਗੁਰਗੱਦੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ  ਨੂੰ  ਸੋੰਪ ਦਿਤੀ ਤੇ ਸਿਖਾਂ ਨੂੰ ਸ਼ਬਦ ਦੇ ਲੜ ਲਗਾਕੇ ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ। ਉਥੇ ਉਨ੍ਹਾ ਨੇ ਇਹ ਸ਼ਬਦ ਉਚਾਰਿਆ ਜਿਸਦੀ ਗੂੰਜ  ਅਜ ਵੀ ਹਰ ਗੁਰੁਦਵਾਰੇ ਤੇ ਹਰ ਘਰ ਵਿਚ ਗੂੰਜਦੀ ਹੈ ।
,
           ” ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ
              ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
              ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
              ਜੋ ਪ੍ਰਭ ਕੋ ਮਿਲਬੋ  ਚਾਹੈ ਖੋਜ ਸ਼ਬਦ ਮੇ ਲੇਹ ।।

ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਅਧਿਆਤਮਿਕ ਪਰਉਪਕਾਰਾਂ ਲਈ ਉਨਾ ਦਾ  ਧੰਨਵਾਦ ਕਰਦਿਆਂ ਫ਼ਾਰਸੀ ਵਿਚ ਇਹ ਦੋਹਾ ਉਚਾਰਨ ਕੀਤਾ ।

             ਦੇਗ ਤੇਗ ਫਤਹਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ

ਸਿਖੀ ਨੂ ਸ਼ਬਦ ਗੁਰੂ ਨਾਲ ਜੋੜ ਦਿਤਾ ਤੇ ਕਿਹਾ ਕੀ ਜੋ ਸਿਖ ਨੂੰ ਗੁਰੂ-ਦਰਸ਼ਨ ਦੀ ਚਾਹ ਹੋਵੇ ਓਹ ਗੁਰੂ ਗਰੰਥ ਸਾਹਿਬ ਦੇ ਦਰਸ਼ਨ ਕਰੇ , ਜੋ ਗੁਰੂ ਸਾਹਿਬ ਨਾਲ ਗਲ ਕਰਨਾ ਚਾਹੇ ਉਹ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਪੜੇ, ਸਮਝੇ ਤੇ  ਵਿਚਾਰੇ ।  

 ਜੋ ਸਿੱਖ ਗੁਰ ਦਰਸਨ ਕੀ ਚਾਹਿ।

ਦਰਸ਼ਨ ਕਰੇ ਗ੍ਰੰਥ ਜੀ ਆਹਿ॥14॥

ਜੋ ਮਮ ਸਾਥ ਚਾਹੇ ਕਰ ਬਾਤ

ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥22॥

 ਹਿਦਾਇਤ ਦਿਤੀ ਕੀ ਅਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਿਖਾਂ ਦਾ ਗੁਰੂ ਹੈ ਕੋਈ ਵੀ ਸਿਖ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਜਾਂ ਪ੍ਰਮੇਸ਼ਰ ਮੰਨ ਕੇ ਉਹਨਾ ਦੀ ਪੂਜਾ ਨਾ ਕਰੇ   ਉਨਾ ਦਾ ਅੰਗੀਠਾ ਫੋਲਣ ਦੀ ਕੋਸ਼ਿਸ਼ ਨਾ ਕਰੇ ,  ਸਤਕਾਰ ਵਜੋਂ  ਉਨਾ ਦੀ ਯਾਦਗਾਰ ਨਾ ਉਸਾਰੇ   ਤੇ ਇਹ ਵੀ ਕਿਹਾ ਕੀ ਜੋ ਉਹਨਾ ਨੂੰ ਪ੍ਰਮੇਸ਼ਰ ਜਾਣ ਕੇ ਉਹਨਾ ਦੀ ਪੂਜਾ ਕਰੇਗਾ  ਘੋਰ ਨਰਕ ਨੂੰ ਜਾਏਗਾ ।
               ਜੋ ਹਮ ਕੋ ਪਰਮੇਸੁਰ ਉਚਰਿ ਹੈ
               ਤੋਂ ਸਭ ਨਰਕਿ ਕੁੰਡ ਮਹਿ ਪਰਿਹੈ
               ਮੋ ਕੋ ਦਾਸੁ ਤਵਨ ਕਾ ਜਾਨੋ
               ਯਾ ਮੈ ਭੇਦੁ ਨ ਰੰਚ ਪਛਾਨੋ
               ਮੈ ਹੋ ਪਰਮ ਪੁਰਖ ਕੋ ਦਾਸਾ
               ਦੇਖਨਿ ਆਯੋ ਜਗਤ ਤਮਾਸਾ  
ਗੁਰੂ ਗਰੰਥ ਸਹਿਬ  – ਕੁਲ ਪੰਨੇ ……………………1430
           ਕੁਲ ਸ਼ਬਦ ………………………………..2026
           ਕੁਲ ਰਾਗ…………………………………31
           ਅਸ਼ਟਪਦੀਆਂ …………………………….305
           ਵਾਰਾਂ ……………………………………..22
           ਪੋੜੀਆਂ     ………………………………..471
           ਸਲੋਕ …………………………………….664
           ਗੁਰੂਆਂ ਦੀ ਬਾਣੀ ………………………….6
           ਸਿਖਾਂ ਦੀ ਬਾਣੀ…………………………….3 
           ਭਗਤਾਂ ਦੀ ਬਾਣੀ …………………………..15
           ਭਟਾਂ ਦੀ ਬਾਣੀ …………………………….11
           ਪਹਿਲਾ ਰਾਗ  …………………………….ਸਿਰੀ ਰਾਗ
           ਅੰਤਲਾ ……………………………………ਜੈਜੈਵੰਤੀ

‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ । ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ ਬਾਅਦ , ਬਾਬਾ ਦੀਪ  ਸਿੰਘ ਜੀ ਨੇ ਇਸਦੇ ਕਈ ਉਤਾਰੇ ਕਰਵਾਏ ਤੇ ਦੂਰ ਦੁਰਾਡੇ ਬੈਠੀਆਂ ਸੰਗਤਾਂ ਵਿਚ  ਵੰਡੇ ।  ਸਿਖਾਂ ਦੇ ਔਕੁੜ ਭਰੇ ਸਮੇਂ ਵੀ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉੱਤੇ ਉਹਨਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਗ੍ਰੰਥ ਸਹਿਬ ਦੀ ਬਰਾਬਰੀ ਨਹੀਂ ਕਰਨ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿੱਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ। ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋ-ਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁੱਖ ਦੀ ਸ਼ਕਲ ਵਿੱਚ ਯਾ ਚਿਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ।।

Special Mention on the birthday of the last Maharaja of the Sikh Empire - Maharaja Duleep Singh

Maharaja Duleep Singh was born on 6 September 1838 to Maharani Jind Kaur. He was the youngest son of Maharaja Ranjit Singh. About a year after his birth, the Maharaja ascended. A civil war broke out at the Lahore Darbar. Raja Kharak Singh, Kanwar Naunihal Singh, Maharani Chand Kaur and Raja Sher Singh were all killed in four years. After the assassination of Raja Sher Singh and Dhian Singh Dogra by the Sandhanvalia chiefs, Maharaja Duleep Singh was given the title of Raj Tilak on 15 September 1843, when he was five years old. The manner in which the Sikh state was usurped after two Sikh wars with the British is a long and painful story. Maharaja Duleep Singh was taken to England by the British and the Maharani was imprisoned and deported. Maharani Jind Kaur made several desperate attempts to regain her kingdom and her son, but failed, but the British feared her till her death. Maharaja Duleep Singh went to England and became a Christian at an early age, but as he grew up and gradually came to understand him, his mind began to grow weary of the British nature and country. When he first came to India, to meet his mother, he was touched by his heritage again.When Maharaja Duleep Singh expressed his desire to take his mother with him to England, the British gladly accepted because the British rulers there always considered the Maharani a threat. When the Maharani left for England, Maharaja Duleep Singh soon converted He stopped expressing his confidence and started talking about his kingdom. The British were so enraged by this that they forcibly separated their mother and son.

The Maharani, who had gone blind in the forts of Chinar and Nepal, died within a few days of being away from her son's house. His last wish was to be cremated near the mausoleum of Maharaja Ranjit Singh, but the British government did not allow the Maharaja to visit the Punjab even after months of begging. Shortly after returning to England, he demanded from the British government that, as per the treaty, I have reached the age of majority and my kingdom should be returned to me. After some legal proceedings, the Maharaja, in desperation, left England and went to France, where he sought the help of the British government against the British. The French government did not help him. From there he went to Russia. I asked the king to help me get my kingdom back. But the king of Russia did not consider it appropriate to meet him. He published letters in the newspapers of India asking the people of Punjab and India to help him. This Maharaja of the Sikhs, after dusting the streets of Russia and France for many years, passed away on 22 October 1893 at the Grand Hotel in France in a state of sickness and poverty. His son built his grave with his mother in England. The Queen of the British Government presented a bouquet of flowers to him.

UK ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ ਤੇ ਅੱਜ ਪੰਜਾਬ ਪਹੁੰਚਣ ਤੇ ਨਿੱਘਾ ਸੁਆਗਤ

ਅਹਿਮਦਗੜ੍ਹ , 6 ਸਤੰਬਰ ( ਗੁਰਸੇਵਕ ਸੋਹੀ) ਕੋਰੋਨਾ ਮਹਾਂਮਾਰੀ ਚ ਲਾਕਡਾਊਨ ਦੇ ਲੰਮੇ ਅਰਸੇ ਤੋਂ ਬਾਅਦ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ ਅੱਜ ਕੱਲ੍ਹ ਪੰਜਾਬ ਦੀ ਫੇਰੀ ਤੇ ਹਨ । ਅੱਜ ਜਦੋਂ ਉਹ ਆਪਣੇ ਇਲਾਕੇ ਵਿਚ ਪਹੁੰਚੇ ਤਾਂ  ਮੰਡੀ ਅਹਿਮਦਗੜ੍ਹ ਦੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਵਿਕਾਸ ਟੰਡਨ , ਐਮਸੀ ਸੰਜੇ ਸੂਦ ਅਤੇ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਰਿਸ਼ੀ ਜੋਸ਼ੀ ਨੇ ਨਿੱਘਾ ਸਵਾਗਤ ਕੀਤਾ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਧਾਲੀਵਾਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਪੰਜਾਬ ਅੰਦਰ ਜਦੋਂ ਦੀ ਸਰਕਾਰ ਬਣੀ ਹੈ ਵੱਡੇ ਪੱਧਰ ਤੇ ਡਿਵੈਲਪਮੈਂਟ ਹੋ ਰਹੀ ਹੈ । ਲੋਕ ਸਰਕਾਰ ਤੋਂ ਖੁਸ਼ ਹਨ ਅਤੇ 2022 ਚ ਵੀ ਕਾਂਗਰਸ ਦੀ ਸਰਕਾਰ ਦੁਆਰਾ ਪੰਜਾਬ ਵਿੱਚ ਬਣੇਗੀ । ਇਸ ਸਮੇਂ ਉਨ੍ਹਾਂ ਨਾਲ ਇਲਾਕੇ ਦੇ ਹੋਰ ਵੀ ਪਤਵੰਤੇ ਅਤੇ ਕਾਂਗਰਸ ਪਾਰਟੀ ਵਰਕਰ ਮੌਜੂਦ ਸਨ ।   

 ਪ੍ਰਧਾਨ ਓਵਰਸੀਜ਼ ਕਾਂਗਰਸ ਯੂਕੇ ਕਮਲ ਧਾਲੀਵਾਲ ਦੀ ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ     

ਪਟਿਆਲਾ, 6 ਸਤੰਬਰ ( ਗੁਰਸੇਵਕ ਸੋਹੀ ) ਯੂਕੇ ਓਵਰਸੀਜ਼ ਕਾਂਗਰਸ ਪਾਰਟੀ ਦੇ ਪ੍ਰਧਾਨ ਕਮਲ ਧਾਲੀਵਾਲ  ਆਪਣੀ ਪੰਜਾਬ ਫੇਰੀ ਤੇ  ਅੱਜ ਮਹਾਰਾਣੀ ਪ੍ਰਨੀਤ ਕੌਰ  ਜੀ ਨੂੰ ਮਿਲੇ ਜਿੱਥੇ ੳੁਨ੍ਹਾਂ ਅੱਜ ਦੁਨੀਆਂ ਵਿਆਪੀ ਕੋਰੋਨਾ ਮਹਾਂਮਾਰੀ ਉੱਪਰ ਹੋਏ ਨਕਸਾਨ ਵਾਰੇ ਚਰਚਾ ਕੀਤੀ ਉੱਥੇ ਉਨ੍ਹਾਂ ਯੂਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ । ਸਾਡੇ ਪ੍ਰਤੀਨਿਧ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਕਮਲ ਧਾਲੀਵਾਲ ਨੇ ਆਖਿਆ  ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਣ ਸਮੇਂ ਮਿਲਿਆ ਪਿਆਰ ਮਾਂ ਵਰਗਾ ਪਿਆਰ ਮਹਿਸੂਸ ਹੋਇਆ ਅਤੇ ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਟ ਕੇ ਕੰਮ ਕਰਨ ਦਾ ਥਾਪੜਾ ਦਿੱਤਾ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਕਾਂਗਰਸ ਪਾਰਟੀ ਦੇ ਹਰੇਕ ਵਰਕਰ ਨੂੰ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਹਰੇਕ ਵੋਟਰ ਤਕ ਪਹੁੰਚਾਉਣ ਦਾ ਰੋਲ ਅਦਾ ਕਰਨਾ ਚਾਹੀਦਾ ਹੈ ।   

ਅਧਿਆਪਕ ✍️ ਸਲੇਮਪੁਰੀ ਦੀ ਚੂੰਢੀ

 ਤੂੰ ਮੋਮਬੱਤੀ ਵਾਂਗਰਾਂ ਜਲਕੇ,
ਹਰ ਵੇਲੇ ਰਹਿੰਦੈੰ
ਵਿੱਦਿਆ ਦਾ ਚਾਨਣ ਬਿਖੇਰਦਾ!
 ਨਵੀਂਆਂ ਲੀਹਾਂ ਪਾਉਣ ਖਾਤਰ
ਤੂੰ ਰਹੇੰ ਰੁੱਝਿਆ,
 ਭੁੱਲ ਜਾਨੈਂ ਫਰਕ
ਸ਼ਾਮ - ਸਵੇਰ ਦਾ!
ਕਿਤਾਬੀ ਤੇ ਬਾਹਰੀ ਗਿਆਨ
ਰਹੇੰ ਵੰਡਦਾ,
ਤੂੰ ਸੁਪਨਿਆਂ ਵਿੱਚ ਵੀ
ਅਨਪੜ੍ਹਤਾ ਨੂੰ ਰਹੇੰ  ਵੰਗਾਰਦਾ !
ਤੂੰ ਲੋਕਾਂ ਦੀਆਂ ਅੱਖਾਂ 'ਚ
ਰਹੇੰ ਰੜਕਦਾ!
ਪਰ ਤੂੰ ਸਮਾਜ ਦੀ ਜਿੰਦਗੀ
ਸੁਧਾਰ ਦਾ।
ਤੂੰ ਦੂਜਿਆਂ ਦੀ ਕਦਰ
ਰਹੇੰ ਕਰਦਾ,
ਤੂੰ ਆਪਣੀ ਵੀ ਕਦਰ ਭਾਲਦੈੰ!
ਤੂੰ ਦੂਜਿਆਂ ਨੂੰ ਮੰਜਿਲਾਂ 'ਤੇ
ਪਹੁੰਚਾਉਣ ਖਾਤਰ ,
ਨਾ ਥੱਕਦੈੰ, ਨਾ ਹਾਰਦੈੰ!
ਤੂੰ "ਸਵਿਤਰੀ ਬਾਈ ਫੂਲੇ" ਵਾਂਗਰਾਂ,
ਹਨੇਰਿਆਂ ਨੂੰ ਰਹੁ ਲਲਕਾਰਦਾ!
'ਉਨ੍ਹਾਂ' ਦਾ ਕੰਮ ਸਮਾਜ ਵਿਚ
ਗੰਦ ਪਾਉਣਾ!
ਪਰ ਤੂੰ ਗਿਆਨ ਦੀ ਬਹੁਕਰ
ਨਾਲ ਰਹੁ ਸੁਆਰਦਾ!
-ਸੁਖਦੇਵ ਸਲੇਮਪੁਰੀ
09780620233
5 ਸਤੰਬਰ, 2021
ਨੋਟ - ਸਵਿੱਤਰੀ ਬਾਈ ਫੂਲੇ ਭਾਰਤ ਦੀ ਉਹ ਮਹਾਨ ਔਰਤ ਹੈ, ਜਿਸ ਨੇ ਸੱਭ ਤੋਂ ਪਹਿਲਾਂ ਦੇਸ਼ ਵਿਚ ਔਰਤਾਂ ਨੂੰ ਪੜ੍ਹਾਉਣ ਲਈ ਸਕੂਲ ਖੋਲ੍ਹੇ ਸਨ)