You are here

ਯੁ.ਕੇ.

ਮਾਤਾ ਜੀ ਬੀਬੀ ਅਮਰਜੀਤ ਕੌਰ ਜੀ ਨਮਿੱਤ ਅਰਦਾਸ ਸਮਾਗਮ  

ਸਾਡੇ ਅਤਿ ਸਤਿਕਾਰਯੋਗ ਮਾਤਾ ਜੀ ਬੀਬੀ ਅਮਰਜੀਤ ਕੌਰ ਜੀ (ਪਤਨੀ ਸ ਪ੍ਰਿਥੀਪਾਲ ਸਿੰਘ ਸੰਧੂ ,ਪੀ ਏ ਸਵਰਗਵਾਸੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ )16 ਮਾਰਚ  2022 ਨੂੰ ਅਕਾਲ ਚਲਾਣਾ ਕਰ ਗਏ ਸਨ । ਮਾਤਾ ਜੀ ਨਮਿੱਤ ਅੰਤਿਮ ਅਰਦਾਸ 25 ਮਾਰਚ  2022  ਗੁਰਦੁਆਰਾ ਸਾਹਿਬ ਬਾਬਾ ਗੁਰਬਖ਼ਸ਼ ਸਿੰਘ ਜੀ ਪਿੰਡ ਕੋਹਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਵੇਗੀ ।ਸਹਿਜ ਪਾਠ ਦੇ ਭੋਗ 11ਵੱਜੇ ਸਵੇਰੇ ਪੈਣਗੇ  11.30 ਤੂੰ  1 ਵਜੇ ਤੀਕ ਗੁਰਬਾਣੀ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ। ਆਪ ਜੀ ਨੇ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ । ਪ੍ਰਭੂ ਦੇ ਭਾਣੇ ਵਿਚ ਮਨਜਿੰਦਰ ਸਿੰਘ ਸੁਖਵਿੰਦਰ ਸਿੰਘ ਸਕੱਤਰ ਪ੍ਰਿਥੀਪਾਲ ਸਿੰਘ ਸੰਧੂ ਪਤੀ  ਅੰਸ਼ ਬੰਸ ਬਾਬਾ ਗੁਰਬਖ਼ਸ਼ ਸਿੰਘ ਜੀ ਕੋਹਾਲਾ ਅਤੇ ਬਾਬਾ ਜੋਗਿੰਦਰ ਸਿੰਘ ਸਾਹਿਬ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ । 9814949749 ਜਾ 9855668893 

 

 

 

 

ਯੂ ਕੇ ਦੇ ਸ਼ਹਿਰ ਲੀਡਜ਼ ਦੇ ਦੋ ਜੁੜਵਾ ਸਿੱਖ ਭਰਾਵਾਂ ਨੇ ਨਵਾਂ ਇਤਿਹਾਸ ਰਚਿਆ  

ਦੋਵੇ ਜੁੜਵੇਂ ਭਰਾਵਾਂ ਨੇ ਮੁੰਬਈ ਚ ਹੋਈ IBF ਅੰਡਰ 16 ਮੂਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਜਿੱਤ ਕੇ ਬਣਾਇਆ ਰਿਕਾਰਡ  

ਜਬਰਜੰਗ ਸਿੰਘ ਗਿੱਲ ਨੇ ਬੈਟਮਵੇਟ ਵਰਗ ਵਿੱਚ ਕੀਤੀ ਜਿੱਤ ਹਾਸਲ  

ਉਸ ਦੇ ਜੁੜਵਾ ਭਾਈ ਜਰਨੈਲ ਸਿੰਘ ਗਿੱਲ ਨੇ ਲਾਈਟਵੇਟ ਵਰਗ ਵਿੱਚ ਕੀਤੀ ਜਿੱਤ ਹਾਸਲ  

ਦੋਨੋਂ ਜੁੜਵੇਂ 13 ਸਾਲ ਦੇ ਨੌਜਵਾਨ ਕੇਸਾਧਾਰੀ ਹਨ 

ਲੰਡਨ , 22 ਮਾਰਚ  (ਖੈਹਿਰਾ ) 

ਜਬਰਜੰਗ (ਖੱਬੇ) ਅਤੇ ਜਰਨੈਲ 19 ਫਰਵਰੀ 2022 ਨੂੰ ਮੁੰਬਈ ਵਿੱਚ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ। ਵਿਚਕਾਰ ਵਿੱਚ ਮੈਡੀਕਲ ਸਟਾਫ ਮੁਖੀ ਬੇਰੇਨਿਸ ਬੇਸੌਫ - (ਫੋਟੋ )

ਜੌੜੇ ਭਰਾ ਜਰਨੈਲ ਸਿੰਘ ਗਿੱਲ ਅਤੇ ਜਬਰਜੰਗ ਸਿੰਘ ਗਿੱਲ ਮੁਏ ਥਾਈ ਮੁੱਕੇਬਾਜ਼ੀ ਦੀ ਦੁਨੀਆ ਵਿੱਚ ਇਤਿਹਾਸ ਰਚ ਰਹੇ ਹਨ। ਉਹ ਚੈਂਪੀਅਨ ਬਣਨ ਵਾਲੇ ਪਹਿਲੇ ਸਿੱਖ ਹਨ ਅਤੇ ਉਹ ਸਿਰਫ਼ 13 ਸਾਲ ਦੇ ਹਨ ! ਲੀਡਜ਼, ਇੰਗਲੈਂਡ ਦੇ ਭਰਾਵਾਂ ਨੇ ਮੁੰਬਈ, ਭਾਰਤ ਵਿੱਚ ਹਾਲ ਹੀ ਵਿੱਚ ਹੋਈ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ (IBF) ਮੁਏ ਥਾਈ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਵਰਗਾਂ ਵਿੱਚ ਜਿੱਤ ਪ੍ਰਾਪਤ ਕੀਤੀ। ਜਰਨੈਲ ਸਿੰਘ ਗਿੱਲ ਨੂੰ ਲਾਈਟਵੇਟ ਵਰਗ ਵਿੱਚ ਨਵੇਂ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਦਾ ਤਾਜ ਬਣਾਇਆ ਗਿਆ ਜਦੋਂ ਕਿ ਜਬਰਜੰਗ ਸਿੰਘ ਗਿੱਲ ਨੇ ਅੰਡਰ-16 ਬੈਂਟਮਵੇਟ ਵਿੱਚ ਜਿੱਤ ਦਰਜ ਕੀਤੀ। ਦੋਨੋਂ ਜੁੜਵੇਂ ਭਰਾਵਾਂ ਨੇ 19 ਫਰਵਰੀ ਨੂੰ ਮੁੰਬਈ ਮੁਕਾਬਲੇ ਵਿੱਚ ਉੱਚ ਦਰਜੇ ਦੇ ਲੜਾਕਿਆਂ ਦੇ ਖਿਲਾਫ ਆਪਣੀ ਲੜਾਈ ਦੇ ਪਹਿਲੇ ਗੇੜ ਵਿੱਚ KO ਸਟਾਪੇਜ ਦੇ ਨਾਲ ਸਟਾਈਲ ਵਿੱਚ ਜਿੱਤ ਪ੍ਰਾਪਤ ਕੀਤੀ। “ਉਹ 6 ਸਾਲ ਦੀ ਉਮਰ ਵਿੱਚ 2014 ਤੋਂ ਸਿਖਲਾਈ ਲੈ ਰਹੇ ਹਨ,” ਗੁਰਰਾਜ ਸਿੰਘ ਗਿੱਲ, ਜੋ ਉਨ੍ਹਾਂ ਦੇ ਪਿਤਾ ਇੱਕ ਦੌੜਾਕ ਵੀ ਹਨ। ਉਹ ਇੰਗਲੈਂਡ ਦੇ ਸ਼ਹਿਰ  ਲੀਡਜ਼-ਅਧਾਰਤ ਉਸਾਰੀ ਦੀ ਕੰਪਨੀ ਚਲਾਉਂਦੇ ਹਨ ਉੁਨ੍ਹਾਂ ਜਨ ਸ਼ਕਤੀ ਨਿਊਜ਼ ਤੂੰ ਜਾਣਕਾਰੀ ਦਿੰਦੇ ਦੱਸਿਆ ਕੇ ਉਨ੍ਹਾਂ ਦੇ ਬੇਟੇ ਆਪਣੇ ਵਜ਼ਨ ਦੇ ਕਾਰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਲੜਦੇ ਹਨ।


19 ਫਰਵਰੀ 2022 ਨੂੰ ਮੁੰਬਈ ਵਿੱਚ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਵਿੱਚ ਜਰਨੈਲ ਸਿੰਘ ਗਿੱਲ (ਸੱਜੇ) - ( ਫੋਟੋ )

ਟਵਿਨ ਸਟਾਲੀਅਨਜ਼  ਦੋਵੇਂ ਭਰਾ 2019 ਵਿੱਚ ਜਰਮਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਟੀਮ ਗ੍ਰੇਟ ਬ੍ਰਿਟੇਨ ਲਈ ਸੋਨ ਤਗਮੇ ਜਿੱਤਣ ਵਾਲੇ ਵੀ ਹਨ। ਇਹ ਇੱਕ ਤਿੰਨ ਦਿਨ ਦਾ ਟੂਰਨਾਮੈਂਟ ਸੀ ਜਿੱਥੇ ਉਨ੍ਹਾਂ ਨੇ ਦੁਨੀਆ ਭਰ ਦੇ ਪ੍ਰਤੀਯੋਗੀਆਂ ਨਾਲ 6 ਤੋਂ ਵੱਧ ਲੜਾਈਆਂ ਲੜੀਆਂ ਅਤੇ ਦੋਵੇਂ ਭਰਾ ਜਿੱਤੇ। ਵਿਸ਼ਵ ਕਿੱਕਬਾਕਸਿੰਗ ਅਤੇ ਕਰਾਟੇ ਯੂਨੀਅਨ (WKU) ਵਿਸ਼ਵ ਕੱਪ 2019 ਵਿੱਚ ਆਇਰਲੈਂਡ ਵਿੱਚ। ਉਹ ਮੌਜੂਦਾ WFMC ਵਿਸ਼ਵ ਮੁਏ ਥਾਈ ਮੁੱਕੇਬਾਜ਼ੀ ਚੈਂਪੀਅਨ ਹਨ। WFMC ਦਾ ਅਰਥ ਹੈ ਵਰਲਡ ਫਾਈਟ ਸਪੋਰਟਸ ਅਤੇ ਮਾਰਸ਼ਲ ਆਰਟਸ ਕੌਂਸਲ। ਮਾਸਟਰ ਕਰੂ ਜੋਮਪੌਪ ਦੇ ਅਧੀਨ ਕਿਆਟਫੋਂਟਿਪ ਜਿਮ ਵਿੱਚ ਜਰਨੈਲ ਅਤੇ ਜਬਰਜੰਗ ਟ੍ਰੇਨਿੰਗ ਕਰਦੇ ਹਨ, ਜੋ ਪਹਿਲਾਂ ਰਾਜਾਦਮਨੇਰਨ ਸਟੇਡੀਅਮ, ਥਾਈਲੈਂਡ ਵਿੱਚ ਨੰਬਰ ਇੱਕ ਸੀ ਅਤੇ ਇੱਕ ਸਾਬਕਾ ਦੱਖਣੀ ਥਾਈਲੈਂਡ ਚੈਂਪੀਅਨ ਦੇ ਨਾਲ-ਨਾਲ ਰੋਬਿਨ ਰੀਡ, ਇੱਕ ਸਾਬਕਾ WBC ਅਤੇ IBO ਵਰਲਡ ਸੁਪਰ ਮਿਡਲਵੇਟ ਮੁੱਕੇਬਾਜ਼ੀ ਚੈਂਪੀਅਨ। ਗੁਰੂਰਾਜ ਨੇ ਕਿਹਾ ਕਿ ਉਸਦੇ ਬੱਚੇ ਉੱਚ ਪੱਧਰੀ ਲੜਾਈਆਂ ਵਿੱਚ ਮੁਕਾਬਲਾ ਕਰਨ ਲਈ ਦੁਨੀਆ ਭਰ ਦੀ ਯਾਤਰਾ ਕਰ ਚੁੱਕੇ ਹਨ। ਉਹ ਲਾਸ ਵੇਗਾਸ ਸਥਿਤ ਓਮਨੀ ਗਲੋਬਲ ਸਰਵਿਸਿਜ਼ ਦੇ ਰਾਜਦੂਤ ਹਨ ਜੋ ਆਪਣੇ ਲੜਾਈ ਕੈਂਪਾਂ ਲਈ ਦੁਨੀਆ ਭਰ ਦੀ ਯਾਤਰਾ ਕਰਦੇ ਸਮੇਂ ਤੰਦਰੁਸਤੀ ਦਾ ਧਿਆਨ ਰੱਖਦੇ ਹਨ। ਲੜਕਿਆਂ ਦੇ ਚਾਚਾ ਜਤਿੰਦਰਪਾਲ ਸਿੰਘ ਭੁੱਲਰ, ਜੋ ਪਹਿਲਾਂ ਸਕਾਟਸ ਗਾਰਡਜ਼ ਤੋਂ ਪਹਿਲੀ ਸਿੱਖ ਮਹਾਰਾਣੀ ਐਲੀਜ਼ਿਬੈਥ ਦੇ ਗਾਰਡ ਸਨ ਅਤੇ ਜੋ ਹੁਣ ਯੂਕੇ ਵਿੱਚ ਈਟਨ ਵੈਸਟ ਕੰਸਟ੍ਰਕਸ਼ਨ ਚਲਾਉਂਦੇ ਹਨ  ਨੇ ਵੀ ਮੁੰਬਈ ਵਿੱਚ ਲੜਾਈ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ।

ਜਬਰਜੰਗ ਸਿੰਘ ਗਿੱਲ (ਸੱਜੇ) 19 ਫਰਵਰੀ 2022 ਨੂੰ ਮੁੰਬਈ ਵਿੱਚ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨ ਵਿੱਚ ਐਕਸ਼ਨ ਵਿੱਚ - (ਫੋਟੋ )

ਲੀਡਜ਼ ਦੇ 13 ਸਾਲਾ ਜੁੜਵਾਂ ਭਰਾਵਾਂ, ਜਬਰਜੰਗ ਸਿੰਘ ਗਿੱਲ ਅਤੇ ਜਰਨੈਲ ਸਿੰਘ ਗਿੱਲ ਨੇ 19.2.2022 ਨੂੰ ਸਿੱਖ ਭਾਈਚਾਰੇ ਲਈ ਇੱਕ ਮਾਣ ਵਾਲਾ ਇਤਿਹਾਸਕ ਪਲ ਸਿਰਜਿਆ ਜਦੋਂ ਉਨ੍ਹਾਂ ਨੇ ਆਪਣੀਆਂ ਸ਼੍ਰੇਣੀਆਂ ਵਿੱਚ ਆਈਬੀਐਫ ਅੰਡਰ-16 ਮੁਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਅਤੇ ਜਿੱਤੀ। ਇਸ ਸਮਾਗਮ ਦਾ ਆਯੋਜਨ ਵਿਸ਼ਵ ਮੁਏ ਥਾਈ ਕਾਉਂਸਿਲ ਇੰਡੀਆ ਅਤੇ ਉਨ੍ਹਾਂ ਦੀਆਂ ਲੜਾਈਆਂ ਲਈ ਚੈਂਪੀਅਨਸ਼ਿਪਾਂ ਲਈ ਅੰਤਰਰਾਸ਼ਟਰੀ ਮਨਜ਼ੂਰੀ ਸੰਸਥਾ ਦੇ ਸਹਿਯੋਗ ਨਾਲ ਮੁਏ ਐਲੀਟ ਫਾਈਟ ਨਾਈਟ ਦੁਆਰਾ ਕੀਤਾ ਗਿਆ ਸੀ, ਜਿੱਥੇ, (IBF) ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ, ਮੁੰਬਈ ਵਿੱਚ ਜਬਰਜੰਗ ਨੇ ਬੈਂਟਮਵੇਟ ਵਰਗ ਵਿੱਚ ਅਤੇ ਜਰਨੈਲ ਨੇ ਲਾਈਟਵੇਟ ਵਰਗ ਵਿੱਚ ਆਪਣੀ ਲੜਾਈ ਜਿੱਤੀ।

ਟਵਿਨ ਸਟਾਲੀਅਨਜ਼ ਦੇ ਨਾਂ ਨਾਲ ਮਸ਼ਹੂਰ ਜੁੜਵੇਂ ਭਰਾ ਜਿੱਤ ਵਿੱਚ ਸਫਲ ਹੋਏ। ਉਹਨਾਂ ਨੇ ਆਪਣੇ ਉੱਚ ਦਰਜੇ ਦੇ ਵਿਰੋਧੀਆਂ ਨੂੰ ਹਰਾਇਆ । ਉਹਨਾਂ ਨੇ ਆਪਣੇ ਲੰਬੇ ਵਾਲਾਂ ਨੂੰ ਇਕੱਠਾ ਕਰ ਬਣਾਏ ਜੂੜੇ  ਦੇ ਆਲੇ-ਦੁਆਲੇ ਕਾਲੇ ਪਟਕੇ ਬੰਨ੍ਹੇ ਹੋਏ ਸਨ । ਜੋ ਇੱਕ ਮਾਣਮੱਤੀ ਸਿੱਖ ਪਛਾਣ ਨੂੰ ਦਰਸਾਉਂਦੇ ਸਨ।

ਗਿੱਲ ਭਰਾਵਾਂ ਨੇ ਵਿਸ਼ਵ ਭਰ ਵਿੱਚ ਆਪਣੀ ਕਮਿਊਨਿਟੀ ਨੂੰ ਆਪਣੀ ਪਹਿਚਾਣ ਦੇ ਨਾਲ ਜੋ ਗੌਰਵ ਪ੍ਰਦਾਨ ਕੀਤਾ ਸੀ। ਉਸ ਨੂੰ ਦੇਖਦੇ ਹੋਏ ਅਪ੍ਰੈਲ 2020 ਵਿੱਚ ਉਹ ਚੋਟੀ ਦੀਆਂ 100 ਸਿੱਖ ਹਸਤੀਆਂ ਵਿੱਚ 26 ਅਤੇ 27ਵੇਂ ਸਥਾਨ 'ਤੇ ਸਨ। ਜਨਵਰੀ 2022 ਵਿੱਚ ਅਣਗਿਣਤ 100 ਪ੍ਰਮੁੱਖ ਸਿੱਖ ਸ਼ਖਸੀਅਤਾਂ ਦੇ ਇੱਕ ਸਮੂਹ ਵਿੱਚ ਉਹਨਾਂ ਦੀ ਸਥਿਤੀ ਦੀ ਵਧੇਰੇ ਸੁਹਜ ਨਾਲ ਮੁੜ ਪੁਸ਼ਟੀ ਕੀਤੀ ਗਈ ਸੀ।
 

ਯੂਕੇ ਵਿੱਚ ਰਹਿੰਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਇਹ ਬਹੁਤ ਵੱਡੀ ਖ਼ਬਰ ਹੈ। ਇਹ ਦੋ ਜੁੜਵੇਂ ਨੌਜਵਾਨ ਲੜਕੇ ਜਬਰਜੰਗ ਅਤੇ ਜਰਨੈਲ ਜਦੋਂ ਤੁਸੀਂ ਉਹਨਾਂ ਨੂੰ ਮੱਥੇ 'ਤੇ ਜੂੜਾ ਚ ਲੜਦੇ ਅਤੇ ਜਿੱਤਦੇ ਵੇਖਦੇ ਹੋ ਤਾਂ ਮਾਣ ਮਹਿਸੂਸ ਹੁੰਦਾ ਹੈ  ਕਾਬਲੇ ਤਾਰੀਫ਼ ਉਹ ਸਿੱਖ ਕੌਮ ਦੇ ਨੌਜਵਾਨ ਹਨ ਜਿਨ੍ਹਾਂ ਦੀ ਹੌਸਲਾ ਅਫ਼ਜਾਈ ਕਰਨਾ ਅਤੇ ਸਤਿਕਾਰ ਦੇਣਾ ਸਾਡਾ ਹਰੇਕ ਦਾ ਫ਼ਰਜ਼ ਬਣਦਾ ਹੈ - ਅਮਨਜੀਤ ਸਿੰਘ ਖਹਿਰਾ

 

Two twin British Sikh brothers from Leeds UK, make new history 

London, March 23 (Khaira) 

(Jabarjang (left) and Jarnail after winning the IBF u-16 Muay Thai Boxing championship in Mumbai on 19 February 2022. In the middle is medical staff head Berenice Besouf –Photo)   

Twin brothers Jarnail Singh Gill and Jabarjang Singh Gill are making history in the world of Muay Thai Boxing. They are first Sikhs to emerge champions. And they are just 13 years-old! The brothers from Leeds, England, won in their respective categories at the recent International Boxing Federation (IBF) Muay Thai Championship held in Mumbai, India. Jarnail Singh Gill was crowned new IBF u-16 Muay Thai Boxing Champion in the lightweight category while Jabarjang Singh Gill won in the u-16 bantamweight. Both twin brothers won in style with KO stoppage in the first rounds of their fights against highly ranked fighters in Mumbai bout on Feb 19- 2022.“They have been training since 2014 at the age of 6 years,” Gururaj Singh Gill, their father who runs a Leeds-based construction company, tells Jan Shakti News . “They fight in different categories due to their weights.”  

(Jarnail Singh Gill (right) in action at the u-16 Muay Thai Boxing Champion in Mumbai on 19 February 2022 – Photo)  

Nicknamed the Twin Stallions, both brothers are also gold medalists for Team Great Britain at the World Championships in Germany in 2019. It was a three-day tournament where they fought over 6 fights each with competitors from around the world.Both brothers also won the World Kickboxing & Karate Union (WKU) World Cup in Ireland in 2019. They are the current WFMC World Muay Thai Boxing champions. WFMC stands for World Fight Sports & Martial Arts Council. Jarnail and Jabarjang train at the Kiatphontip Gym under Master Kru Jompop, formerly ranked number one at Rajadamnern Stadium, Thailand and a former South Thailand champion as well as Robin Reid, a former WBC & IBO World Super Middleweight boxing champion. Gururaj Singh Gill said his children have travelled around the world to compete in high class fights. They are ambassadors of Las Vegas-based Omni Global Services who take care of well-being while travelling around the world for their fight camps. The boys’ uncle Jatenderpal Singh Bhullar, previously the 1st Sikh Queen Elizibeth’s Guard from the Scots Guards and who now runs Eton West Constructions in the UK, also attended the fight event in Mumbai.  

(Jabarjang Singh Gill (right) in action at the u-16 Muay Thai Boxing Champion in Mumbai on 19 February 2022 – Photo )  

This is the great news for a Sikh and Punjabi community living in the UK and across the globe. These two twin boys, Jabarjang and Jarnail, make our community proud fighting to victory - Amanjit Singh Khaira

ਪੰਜਾਬ ਦੀ ਨਵੀਂ ਸਰਕਾਰ ਅਤੇ ਆਪ ਹੁਦਰੇ ਲੋਕ ✍️ ਪਰਮਿੰਦਰ ਸਿੰਘ ਬਲ

ਲੋਕ ਇਨਸਾਫ਼ ਦੀ ਜਦ ਗੱਲ ਕਰੀਏ ਤਾਂ ਉਸ ਪੱਖੋਂ ਕਈ ਤੱਤ ਵਿਚਾਰਨੇ ਜ਼ਰੂਰੀ ਹੋ ਜਾਂਦੇ ਹਨ । ਸਮਾਜਿਕ ਅਤੇ ਸੱਤਾ ਦੀਆਂ ਤਬਦੀਲੀਆਂ ਆਮ ਚੱਲਦੇ ਸੰਸਾਰ ਵਿੱਚ ਹੁੰਦੀਆਂ ਆਈਆਂ ਹਨ ।ਜਿਨਾਂ ਆਸਰੇ ਸਮਾਜਿਕ ਸੁਧਾਰ ਦਾ ਰੰਗ ਢੰਗ ਨਵੇਂ ਦੌਰ ਅਤੇ ਨਵੀਆਂ ਤਰੱਕੀਆਂ ਨੂੰ ਮਾਨਣਾ ਸ਼ੁਰੂ ਕਰਦਾ ਹੈ । ਪਰ ਇਹ ਤਾਹੀਓ ਸਫਲ ਹੈ ਜੇ ਲੋਕ ਨਵੀਂ ਤਬਦੀਲੀ ਨੂੰ ਨਵੇਂ ਤੌਰ ਤੇ ਗ੍ਰਹਿਣ ਕਰਨ ਅਤੇ ਹੱਕੀ ਹਾਸਲ ਕਬੂਲ ਕਰਨ । ਪੰਜਾਬ ਵਿੱਚ ਜੋ ਜਿੱਤ ਆਮ ਪਾਰਟੀ ਨੂੰ ਹਾਸਲ ਹੋਈ , ਉਸ ਤੋਂ ਇਕ ਨਵੇਂ ਸੁਚੱਜੇ ਪੰਜਾਬ ਸਿਰਜਣ ਦੀ ਆਸ ਦਿਸਦੀ ਹੈ । ਪਰ ਜੋ ਕੁਝ ਦੇਖਣ ਵਿੱਚ ਸ਼ੁਰੂ ਹੋ ਰਿਹਾ ਹੈ ਲੋਕਾਂ ਦੇ ਆਪਣੇ ਚਾਅ ਅਤੇ ਜਿੱਤ ਦਾ ਦਿਖਾਵਾ ਸਿਆਸੀ ਰਹੁ ਰੀਤ , ਪੁਰਾਣੀਆਂ ਰਵਾਇਤੀ ਪਾਰਟੀਆਂ ਵਰਗਾ ਹੀ ਹੈ । ਪੰਜਾਬ ਵਿਧਾਨ ਸਭਾ ਜਿਸ ਨੂੰ ਲੋਕ ਤੰਤਰ ਦਾ ਮੰਦਰ ਮਨ ਕੇ , ਵਿਧਾਨ ਸਭਾ ਲਈ ਚੁਣ ਕੇ ਇਸ ਮੰਦਰ ਵਿੱਚ ਬੈਠ ਕੇ ਇਨਸਾਫ਼ ਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਜੋ ਸਹੁੰ ਚੁੱਕ ਕੇ ਕਦਮ ਪੁੱਟਣੇ ਸਨ । ਉਸ ਕਲਮ ਬੰਦੀ ਸਹੁੰ ਨੂੰ ਬਦਲ ਕੇ “ ਖਟਕੜ” ਕਲਾਂ ਵਿਖੇ ਤਬਦੀਲ ਕਰਨਾ ਬਿਲਕੁਲ ਸਹੀ ਕਿਵੇਂ ਕਿਹਾ ਜਾ ਸਕਦਾ ਹੈ ? ਸ਼ਹੀਦ ਭਗਤ ਸ਼ਹੀਦ ਭਗਤ ਸਿੰਘ ਸਾਡਾ ਅਤੇ ਦੇਸ਼ ਦਾ ਮਹਾਨ ਸ਼ਹੀਦ ਹੈ । ਜਿਸ ਆਜ਼ਾਦੀ ਅਤੇ ਸੰਵਿਧਾਨ ਨੂੰ ਅਸੀਂ ਮਾਣ ਰਹੇ ਹਾਂ ਉਹ ਭਗਤ ਸਿੰਘ ਅਤੇ ਹੋਰ ਹਜ਼ਾਰਾਂ ਸ਼ਹੀਦਾਂ ਦੀ ਦੇਣ ਹੈ । ਸਟੇਟ ਅਸੈਬਲੀਆਂ , ਪਾਰਲੀਮੈਂਟ ( ਇਹ ਸਭ ਗਣ ਤੰਤਰ ਦੇ ਮੰਦਰ) ਕੁਰਬਾਨੀਆਂ ਸਦਕਾ ਹੀ ਹਨ। ਇੱਥੇ ਸਹੁੰ ਚੁੱਕਣ ਤੋਂ ਇਨਕਾਰੀ ਹੋਣਾ , ਕੁਰਬਾਨੀਆਂ ਨੂੰ ਪਿੱਠ ਦੇਣੀ ਹੈ। ਕੀ ਇਹ ਪੰਜਾਬ ਅਸੰਬਲੀ ,ਪਾਰਲੀਮੈਂਟ ਅਤੇ ਭਾਰਤੀ ਸੰਵਿਧਾਨ ਅੱਧੀਨ ਸਹੀ ਹੈ ਜਾਂ ਗਲਤ ? ਜਾਂ ਇਹ ਨਵੀਂ ਪਿਰਤ ਅਤੇ ਜਿੱਤ ਦਾ ਨਵਾਂ ਸ਼ੋਸ਼ਾ ਹੈ , ਜੋ ਲੋਕਾਂ ਨੂੰ ਆਪਣੇ ਇਨਸਾਫ਼ ਅਤੇ ਸੁਧਾਰ ਪੱਖੋਂ ਗੁਮਰਾਹ ਕਰੇਗਾ । ਸਾਡੀ ਪੰਜਾਬੀਆਂ ਤੇ ਸਿੱਖਾਂ ਦੀ ਕਾਫ਼ੀ ਜ਼ਿਆਦਾ ਆਬਾਦੀ ਪੱਛਮੀ ਮੁਲਕਾਂ ਵਿੱਚ ਵੱਸਦੀ ਹੈ । ਉਹਨਾਂ ਮੁਲਕਾਂ ਵਿੱਚ ਹਮੇਸ਼ਾ ਚੋਣਾਂ ਹੁੰਦੀਆਂ ਹਨ , ਪਰੰਤੂ ਕਿਸੇ ਪਾਰਟੀ ਦੀ ਜਿੱਤ ਤੋ ਬਾਅਦ ਇਸ ਤਰਾਂ ਦੀ ਆਪੋ-ਧਾਪੀ , ਜਸ਼ਨ ਨਹੀਂ ਕੀਤੇ ਜਾਂਦੇ । ਇਸ ਤਰਾਂ ਲੋਕਾਂ ਦਾ ਪੈਸਾ ਬਰਬਾਦ ਕਰਨ ਦਾ ਕਿਸੇ , ਵਿਧਾਇਕ ,ਐਮ ਪੀ ਜਾਂ ਸਮੁੱਚੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਹੈ । ਇਹ ਲੋਕ ਤੰਤਰ ਵਿੱਚ ਅਜਿਹਾ ਕਰਨਾ ਸਿਰਫ਼ ਗੈਰ ਵਿਧਾਨਕ ਜਾਂ ਗੈਰ ਕਾਨੂੰਨੀ ਹੀ ਨਹੀਂ ਸਗੋਂ ਉਹਨਾਂ ਲੋਕਾਂ ਨਾਲ ਧੋਖਾ ਗਿਣਿਆ ਜਾਂਦਾ ਹੈ , ਜਿਨਾਂ ਵੋਟ ਪਾ ਕੇ ਵਿਧਾਇਕ ਚੁਣ ਕੇ ਭੇਜੇ ਹਨ। ਉਹੀ ਪਿਛਾਂਹ ਖਿੱਚੂ ਪੁਰਾਣੀਆਂ ਸਮਾਜ ਮਾਰੂ ਆਦਤਾਂ । ਮੈਂ ਅੱਜ ਦੀ ਤਰਾਂ 2016 ਫ਼ਰਵਰੀ ਵਿੱਚ ਪੰਜਾਬ ਵਿੱਚ ਸਾਂ , ਜਦ ਕਾਂਗਰਸ ਆਗੂਆਂ ਨੇ ,ਮੋਗੇ ,ਵਿੱਚ ਰਾਹੁਲ ਗਾਂਧੀ ਦੀ ਕਾਨਫਰੰਸ ਰੈਲੀ ਨੂੰ ਕਾਮਯਾਬ ਬਣਾਉਣ ਹਿਤ , 150 ਏਕੜ ਬੀਜੀ ਹੋਈ ਕਣਕ ਦੇ ਖੇਤ , ਵਾਹ ਕੇ , ਖਾਲੀ ਕਰਵਾ ਕੇ , ਕਾਨਫਰੰਸ ਕੀਤੀ ਸੀ । ਅੱਜ ਆਮ ਪਾਰਟੀ ਉਹੀ ਕੁਝ ਦੁਹਰਾਇਆ ਹੈ , ਅੱਜ ਭੀ ਮੈਂ ਇੱਥੇ ਸਭ ਕੁਝ ਹੁੰਦਾ ਦੇਖ ਕੇ ਹੈਰਾਨ ਹੀ ਨਹੀਂ , ਦਿਲੋਂ ਦੁਖੀ ਹਾਂ । ਖਟਕੜ ਕਲਾਂ ਵਿੱਚ “145” ਏਕੜ ਸਿੱਟੇ ਤੇ ਆਈ ਕਣਕ ਨੂੰ ਵਾਹ , ਤਬਾਹ ਕਰਕੇ “ ਆਪ ਪਾਰਟੀ “ ਅਸੰਬਲੀ ਨੂੰ ਚੰਡੀਗੜ੍ਹੇ ਪਿੱਛੇ ਛੱਡ ਕੇ ਸਹੁੰ ਚੁੱਕ ਸਮਾਗਮ , ਰੈਲੀ ਕਰ ਰਹੀ ਹੈ । ਦੇਸ਼ ਵਿੱਚ ਅੰਤ ਦੀ ਗਰੀਬੀ , ਇਹੀ ਦਾਣੇ ਇਕ ਗਰੀਬ ਦੇ ਪੇਟ ਦੀ ਖੁਰਾਕ ਹੋਣ ਦਾ ਹੱਕ ਹੋ ਸਕਦਾ ਸੀ ! ਇਹ ਕਣਕ ਦੇ ਦਾਣੇ ਗੁਮਰਾਹ ਹੋਏ ਲੋਕਾਂ ਅਤੇ ਚੁਣੇ ਵਿਧਾਇਕਾਂ ਦੇ ਪੈਰਾਂ ਥੱਲੇ ਕੁਚਲੇ ਜਾਣ ਦੇ ਸਾਧਨ ਹੀ ਰਹਿ ਗਏ ਹਨ । “ਕੌਣ  ਆਖੇ  ਰਾਣੀਏ ਅਗਾ ਢੱਕ” , ਅੱਜ ਇਹ ਪੰਜਾਬ ਦੇ ਨਵੇਂ ਰਾਜੇ ਹਨ । ਸੱਤਾ ਅੱਗੇ ਕਿਸ ਦੀ ਓਕ ਟੋਕ ਹੋ ਸਕਦੀ ਹੈ ? ਇਕ ਸਵਾਲ ਹੈ ਚੋਣ ਤਾਂ  , ਫਿਰ ਤੋਂ ਅਦਿਤਿਆਨਾਥ ਯੋਗੀ ਯੂ ਪੀ ਵਿੱਚ ਪਹਿਲਾਂ ਨਾਲ਼ੋਂ ਵਧ ਬਹੁਮਤ ਨਾਲ ਜਿੱਤ ਚੁੱਕੇ ਹਨ , ਕੀ ਉਹ ਭੀ ਅਜਿਹਾ ਸੋਚ ਸਕਦੇ ਹਨ ਕਿ ਮੈਂ (ਯੋਗੀ) ਰਾਮ ਮੰਦਰ ਜਾ ਕਾ ਸਹੁੰ ਚੁੱਕ ਲਵਾਂ ! ਇਹ ਅਸੰਭਵ ਹੈ , ਲੋਕ ਤੰਤਰ ਦੇ ਸੰਵਿਧਾਨ ਦੇ ਵਿਰੁੱਧ ਹੈ । ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਹੈ , ਇਹੀ ਕਣਕ ਦੇ ਖੇਤ ਬਚਾਏ ਜਾਂਦੇ ਅਤੇ ਕਰੋੜਾਂ ਰੁਪਏ ਦੀ  ਬਰਬਾਦੀ ਬੱਚਾ ਕੇ , ਭਗਤ ਸਿੰਘ ਦੇ ਦੇਸ਼ ਦੇ ਲੋਕਾਂ ਦੇ ਪੇਟੀਂ ਪੈਦਾ , ਇਕ  ਸ਼ਹੀਦ ਦੇ ਸੁਪਨਿਆਂ ਵੱਲ ਨੂੰ ਰਾਹ ਤੁਰਦਾ । ਪੰਜਾਬ ਦੇ ਲੋਕਾਂ ਨੇ ਬੜੇ ਸਿਆਸੀ ਤੇ ਭਰਿਸ਼ਟਾਚਾਰ ਦੀ ਦਹਾਕਿਆਂ ਦੀ ਤੰਗੀ ਤੋਂ ਬਾਅਦ ਇਕ ਨਵੀਂ  “ਆਮ ਪਾਰਟੀ” ਦੇ ਹੱਥ ਆਪਣੀ ਕਿਸਮਤ ਦਾ ਫੈਸਲਾ ਦਿੱਤਾ ਹੈ । ਇਸ ਨਵੇਂ ਦੌਰ ਵਿੱਚ ਹਰ ਚੰਗੇ ਪਰੀਵਰਤਨ ਲਈ ਉਹ ਤਾਂ ਆਸਵੰਦ ਹੀ ਰਹਿਣਗੇ । ਪਰੰਤੂ ਇਸ ਨਵੇਂ ਰਾਜ ਪ੍ਰਬੰਧ ਨੂੰ ਸ਼ੁਰੂ ਵਿੱਚ ਹੀ ਜੇ “ਪੀੜੀ ਥੱਲੇ ਸੋਟਾ ਫੇਰਨ “ ਵਾਲੀ ਗੱਲ ਕਹੀਏ ਤਾਂ ਸ਼ਾਇਦ ਰਾਜ ਪ੍ਰਬੰਧ ਤੇ ਬੇ- ਵਿਸ਼ਵਾਸੀ ਵਾਲੀ ਗੱਲ ਲੱਗਣ ਲੱਗ ਜਾਂਦੀ ਹੈ । —- ਪਰਮਿੰਦਰ ਸਿੰਘ ਬਲ , ਯੂ ਕੇ- psbal46@hotmail.com

ਹੋਲਿਕਾ ਬਨਾਮ ਮਨੀਸ਼ਾ ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦੇਸ਼ ਵਿਚ  ਹੋਲੀ ਮਨਾਈ ਜਾ ਰਹੀ ਹੈ। ਕਈ ਲੋਕ ਇੱਕ ਦੂਜੇ ਉਪਰ ਰੰਗ ਸੁੱਟ ਰਹੇ ਹਨ ਅਤੇ ਖੁਸ਼ੀ ਮਨਾ ਰਹੇ ਹਨ । ਮਿਥਿਹਾਸ ਮੁਤਾਬਿਕ ਹੋਲਿਕਾ ਨਾਂ ਦੀ ਇਕ ਲੜਕੀ ਨੂੰ ਹੋਲੀ ਤਿਉਹਾਰ ਦੀ ਮੁੱਖ ਨਾਇਕਾ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਉਸ ਨੂੰ ਪੂਜਿਆ ਵੀ ਜਾ ਰਿਹਾ ਹੈ ਅਤੇ ਜਲਾਇਆ ਵੀ ਜਾ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹੋਲਿਕਾ ਬੁਰੀ ਸੀ ਤਾਂ, ਫਿਰ ਉਸ ਨੂੰ ਪੂਜਿਆ ਕਿਉਂ ਜਾ ਰਿਹਾ ਹੈ ਅਤੇ ਜੇਕਰ ਉਹ ਚੰਗੀ ਸੀ ਤਾਂ, ਫਿਰ ਉਸ ਨੂੰ ਜਲਾਇਆ ਕਿਉਂ ਜਾ ਰਿਹਾ ਹੈ?
ਮਿਥਿਹਾਸ ਮੁਤਾਬਿਕ  ਹੋਲਿਕਾ ਨੂੰ ਜਿਉਂਦੀ ਨੂੰ ਹੀ ਅੱਗ ਲਗਾ ਕੇ ਜਲਾ ਦਿੱਤਾ ਗਿਆ ਸੀ। ਮਿਥਿਹਾਸ ਮੁਤਾਬਿਕ ਜਲਾਇਆ ਵੀ ਉਸ ਨੂੰ ਉਸ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਗਿਆ ਸੀ ਕਿਉਂ?
ਦੇਸ਼ ਦੇ ਉੱਤਰ ਪ੍ਰਦੇਸ਼ ਰਾਜ ਦੇ ਸ਼ਹਿਰ ਹਾਥਰਸ ਵਿਚ ਵੀ 20 ਸਤੰਬਰ, 2020 ਨੂੰ 19 ਸਾਲਾ ਮਨੀਸ਼ਾ ਨਾਂ ਦੀ  ਇਕ 'ਹੋਲਿਕਾ' ਨੂੰ ਜਿਊਂਦਿਆਂ ਜਲਾ ਦਿੱਤਾ ਗਿਆ ਸੀ!
ਮਿਥਿਹਾਸ ਮੁਤਾਬਿਕ ਹੋਲਿਕਾ ਵੀ ਭਾਰਤ ਦੀ ਮੂਲ-ਨਿਵਾਸੀ ਲੜਕੀ ਸੀ, ਜਿਵੇਂ ਮਨੀਸ਼ਾ ਮੂਲ-ਨਿਵਾਸੀ (ਦਲਿਤ) ਪਰਿਵਾਰ ਦੀ ਬੇਟੀ ਸੀ।
ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੇ 25 ਦਸੰਬਰ, 1927 ਨੂੰ ਇੱਕ ਅਜਿਹੇ ਗ੍ਰੰਥ ਨੂੰ ਜਲਾ ਕੇ ਰੋਸ ਪ੍ਰਗਟ ਕੀਤਾ ਸੀ, ਜਿਸ ਵਿਚ ਸਦੀਆਂ ਤੋਂ ਔਰਤਾਂ ਅਤੇ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਗੈਰ-ਮਨੁੱਖੀ ਕਾਨੂੰਨ ਦਰਜ ਹੈ।
ਜਾਪਦਾ ਹੈ ਕਿ ਹਾਥਰਸ ਦੀ ਬੇਟੀ ਮਨੀਸ਼ਾ ਦੀ ਤਰ੍ਹਾਂ ਹੀ ਹੋਲਿਕਾ ਜਲਾਈ ਹੋਵੇਗੀ?
ਇੱਕ ਹੋਰ ਮਿਥਿਹਾਸਿਕ ਜਾਣਕਾਰੀ ਮੁਤਾਬਿਕ ਹੋਲਿਕਾ ਪ੍ਰਹਿਲਾਦ ਨੂੰ ਆਪਣੀ ਗੋਦ ਵਿਚ ਲੈ ਕੇ ਅੱਗ ਵਿਚ ਬੈਠੀ ਸੀ, ਦੇ ਦੌਰਾਨ ਹੋਲਿਕਾ ਜਲ ਗਈ ਸੀ, ਜਦਕਿ ਪ੍ਰਹਿਲਾਦ ਬਚ ਗਿਆ ਸੀ!
ਦੋਸਤੋ! ਜੇ ਪ੍ਰਹਿਲਾਦ ਬਚ ਗਿਆ ਸੀ ਤਾਂ ਫਿਰ 'ਹੈਪੀ ਪ੍ਰਹਿਲਾਦ' ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਸੀ, 'ਹੈਪੀ ਹੋਲੀ' ਤਿਉਹਾਰ ਕਿਉਂ?
ਇਸ ਲਈ ਚਾਹੀਦਾ ਹੈ ਕਿ ਅਸੀਂ ਆਪਣੇ ਦਿਮਾਗ ਦੀ ਬੱਤੀ ਜਲਾ ਕੇ, ਸੱਚ ਦੀ ਖੋਜ ਕਰੀਏ।
 ਆਉ!  ਵਿਗਿਆਨ ਅਤੇ ਇਤਿਹਾਸ ਦੀ ਸਾਣ 'ਤੇ ਦਿਮਾਗ ਨੂੰ ਤਿੱਖਾ ਕਰਕੇ ਸੱਚ ਦੀ ਖੋਜ ਕਰੀਏ, ਇਸੇ ਵਿਚ ਸਮਾਜ ਦਾ ਭਲਾ ਹੈ।
ਦੋਸਤੋ! ਆਮ ਤੌਰ 'ਤੇ ਮਿਥਿਹਾਸਿਕ ਤਿਉਹਾਰ  ਪੁਜਾਰੀਆਂ, ਵਪਾਰੀਆਂ ਅਤੇ ਸਿਆਸਤਦਾਨਾਂ ਲਈ ਵਰਦਾਨ ਹੁੰਦੇ ਹਨ, ਜਦ ਕਿ ਆਮ ਲੋਕਾਂ ਲਈ ਖਰਚ ਦਾ ਖੌ ਅਤੇ ਲੜਾਈਆਂ ਦਾ ਕਾਰਨ ਬਣਦੇ ਹਨ!
ਦੋਸਤੋ! ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ, ਜਿਹੜੇ ਲੋਕ ਰਾਜ-ਸੱਤਾ 'ਤੇ ਕਾਬਜ ਹੁੰਦੇ ਹਨ, ਉਹ ਵਿਕਾਊ ਲੇਖਕਾਂ /ਪੱਤਰਕਾਰਾਂ / ਇਤਿਹਾਸਕਾਰਾਂ /ਕਹਾਣੀਕਾਰਾਂ /ਕਵੀਆਂ /ਨਾਵਲਕਾਰਾਂ/ਨਾਵਲਕਾਰਾਂ ਕੋਲੋਂ ਆਪਣੀ ਪ੍ਰਸੰਸਾ ਵਿਚ ਗ੍ਰੰਥ / ਕਿਤਾਬਾਂ ਲਿਖਵਾਉਂਦੇ ਹਨ। ਵਿਕਾਊ ਲੇਖਕ  ਸੱਚ ਨੂੰ ਝੂਠ, ਝੂਠ ਨੂੰ ਸੱਚ, ਇਤਿਹਾਸ ਨੂੰ ਮਿਥਿਹਾਸ, ਮਿਥਿਹਾਸ ਨੂੰ ਇਤਿਹਾਸ, ਵਿਗਿਆਨ ਨੂੰ ਅੰਧ-ਵਿਸ਼ਵਾਸ਼ ਅਤੇ ਅੰਧ-ਵਿਸ਼ਵਾਸ਼ ਨੂੰ ਵਿਗਿਆਨਕ ਲੀਹਾਂ 'ਤੇ ਤੋਰਕੇ ਲੋਕਾਂ ਦੀ ਮਾਨਸਿਕਤਾ ਬਦਲਾਉਣ ਲਈ ਰੁੱਝੇ ਰਹਿੰਦੇ ਹਨ। ਜਾਪਦਾ ਹੈ ਕਿ ਹੋਲਿਕਾ ਨਾਲ ਸਬੰਧਿਤ ਕਹਾਣੀ ਵੀ ਇਤਿਹਾਸਕ ਨਾ ਹੋ ਕੇ ਮਿਥਿਹਾਸਿਕ ਸਿਰਜਣਾ ਹੈ, ਜਿਸ ਨੂੰ ਉਸ ਸਮੇਂ ਦੇ ਰਾਜੇ ਨੇ ਲਿਖਵਾਇਆ ਹੋਵੇਗਾ, ਕਿਉਂਕਿ ਜਿਸ ਦੀ ਸੋਟੀ ਹੁੰਦੀ ਹੈ, ਉਸ ਦੀ ਮੱਝ ਹੁੰਦੀ ਹੈ!
ਦੇਸ਼ ਦੀ ਰਾਜ-ਸੱਤਾ 'ਤੇ ਲੰਬਾ ਸਮਾਂ ਕਾਬਜ ਰਹੀ ਕਾਂਗਰਸ ਨੇ ਆਪਣੀ ਮਰਜੀ /ਆਪਣੇ ਢੰਗ ਨਾਲ ਰਾਜ ਕੀਤਾ। ਕਾਂਗਰਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ, ਉਹ ਇਕ ਦਿਨ ਦੇਸ਼ ਦੀ ਰਾਜ-ਸੱਤਾ ਤੋਂ ਲਾਂਭੇ ਹੋ ਕੇ ਰਹਿ ਜਾਵੇਗੀ।  ਇਸੇ ਤਰ੍ਹਾਂ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਦਿਮਾਗ ਵਿਚ ਵੀ ਇਹ ਹੀ ਗੱਲ ਹੋਵੇਗੀ ਕਿ ਪੰਜਾਬ ਉਪਰ ਅਕਾਲੀ ਦਲ ਤੋਂ ਸਿਵਾਏ ਹੋਰ ਕਿਸੇ ਪਾਰਟੀ ਦਾ ਰਾਜ ਕਾਇਮ ਨਹੀਂ ਹੋਵੇਗਾ, ਇਸੇ ਲਈ ਅਕਾਲੀ ਦਲ ਨੇ 20 ਅਪ੍ਰੈਲ, 1979 ਵਿਚ  ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਮੌਜੂਦਾ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਮਹਾਤਮਾ ਗਾਂਧੀ ਦੀ ਤਸਵੀਰ   ਲਗਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਸੀ, ਜੋ ਹੁਣ ਤਕ ਚਲਦਾ ਆ ਰਿਹਾ ਸੀ।ਅਕਾਲੀ ਦਲ ਨੂੰ ਇਹ ਲੱਗ ਰਿਹਾ ਸੀ ਕਿ ਪੰਜਾਬ ਵਿਚ ਅਕਾਲੀ ਦਲ ਦਾ ਹੀ ਰਾਜ ਰਹੇਗਾ, ਜਿਸ ਕਰਕੇ ਦਫਤਰਾਂ ਵਿਚ ਉਸ ਨਾਲ ਸਬੰਧਿਤ ਮੁੱਖ ਮੰਤਰੀ ਦੀ ਤਸਵੀਰ ਹੀ ਦਿਖਾਈ ਦੇਵੇਗੀ। ਪਰ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦਿਆਂ ਹੀ ,  ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸਾਹਿਬ ਅਤੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਲਈ ਹੁਕਮ ਜਾਰੀ ਕੀਤੇ ਹਨ। ਇਸੇ ਲਈ ਤਾਂ ਕਹਿੰਦੇ ਹਨ ਕਿ, ਜਿਸ ਦੀ ਸੋਟੀ, ਉਸ ਦੀ ਮੱਝ!

-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਅੰਤਿਮ ਵਿਦਾਇਗੀ

ਕੁਝ ਦਿਨ ਪਹਿਲਾਂ ਸ਼ਰੇਆਮ ਚੱਲਦੇ ਪ੍ਰੋਗਰਾਮ ਵਿੱਚ ਹੋਇਆ ਸੀ ਕਤਲ

ਨਕੋਦਰ , 19 ਮਾਰਚ  (ਜਨ ਸ਼ਕਤੀ ਨਿਊਜ਼ ਬਿਊਰੋ)  ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਲੱਖਾਂ ਹੀ ਲੋਕਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ । ਸਮੁੱਚੇ ਕਬੱਡੀ ਜਗਤ ਚੋਂ ਅਤੇ ਪੂਰੀ ਦੁਨੀਆਂ ਦੇ ਕੋਨੇ ਕੋਨੇ ਤੋਂ ਪਹੁੰਚੀਆਂ ਸੰਗਤਾਂ ਨੇ ਅੱਜ ਮਾਂ ਖੇਡ ਕਬੱਡੀ ਜਗਤ ਨਾਲ ਜੁੜੇ ਹੋਏ ਨੌਜਵਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਕਿਤੇ ਸ਼ਰਧਾ ਦੇ ਫੁੱਲ ਭੇਟ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਪਿਛਲੇ ਦਿਨੀਂ ਇਕ ਖੇਡ ਮੇਲੇ ਦੌਰਾਨ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ । ਜਿਸ ਨਾਲ ਕਬੱਡੀ ਖੇਡ ਜਗਤ ਉੱਪਰ ਇੱਕ ਨਾ ਮਿਟਣ ਵਾਲਾ ਧੱਬਾ ਵੀ ਲੱਗਾ ਜਿਸ ਤਰੀਕੇ ਨਾਲ ਇਸ ਮਾਣ ਮੱਤੇ ਇਤਿਹਾਸ ਵਾਲੇ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਉਹ ਇੱਕ ਬਹੁਤ ਹੀ ਵੱਡੇ ਵਿਸ਼ੇ ਵਾਲੀ ਗੱਲ ਹੈ । ਪਰ ਅੱਜ ਬਹੁਤ ਅਫਸੋਸ ਹੈ ਇਸ ਗੱਲ ਦਾ ਦੋ ਬੱਚਿਆਂ ਦਾ ਬਾਪ ਆਪਣੇ ਪਿੱਛੇ ਨੌਜਵਾਨ ਲੜਕੀ ਨੂੰ ਵਿਧਵਾ ਕਰ ਗਿਆ ਜਿਸ ਵਿੱਚ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਦੀ ਆਪਹੁਦਰੇਪਣ ਦੀ ਇਕ ਮੂੰਹ ਬੋਲਦੀ ਦੁਖਦਾਈ ਤਸਵੀਰ ਸਾਹਮਣੇ ਆਉਂਦੀ ਹੈ । ਅੱਜ ਸਾਨੂੰ ਵਿਚਾਰ ਲਈ ਮਜਬੂਰ ਕਰਦੀ ਹੈ ਕਦੋਂ ਤਕ ਇਸ ਤਰ੍ਹਾਂ ਹੀ ਸਾਡੇ ਹੋਣਹਾਰ ਨੌਜਵਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਬਲੀ ਚੜ੍ਹਦੇ ਰਹਿਣਗੇ । ਅੱਜ ਸਮੁੱਚਾ ਪੰਜਾਬ , ਪੰਜਾਬ ਸਰਕਾਰ ਤੋਂ ਇਸ ਦੀ ਪੁਖ਼ਤਾ ਅਤੇ ਸਹੀ ਜਾਂਚ ਤੋਂ ਬਾਅਦ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇ ਕੇ ਇਸ ਮਾਂ ਖੇਡ ਕਬੱਡੀ ਦੇ ਹੋਣਹਾਰ ਸਪੂਤ ਨੂੰ ਅਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਇਨਸਾਫ ਦੀ ਮੰਗ ਕਰਦਾ ।

 

ਗੁਰਦੁਆਰਾ ਸਾਹਿਬਾਨ ਅੰਦਰ ਹੁੱਲੜਬਾਜ਼ੀ ਅਤੇ ਗੁੰਡਾਗਰਦੀ ਕੌਣ ਕਰਵਾ ਰਿਹਾ - ਪਰਮਿੰਦਰ ਸਿੰਘ ਬਲ

ਬਦੇਸ਼ਾਂ ਵਿੱਚ ਗੁਰਦੁਆਰਿਆ ,ਸੰਸਥਾਵਾਂ ਅਤੇ ਸਿੱਖ ਸੰਗਤਾਂ ਵਿੱਚ ਮੌਜੂਦਾ ਸਮੇਂ , ਹੁੱਲੜਬਾਜ਼ੀ ਅਤੇ ਗੁੰਡਾ-ਗਰਦੀ ਕੌਣ ਕਰਵਾ ਰਿਹਾ ਹੈ । ਨਿਰਸੰਦੇਹ ਇਹ ਕੰਮ ਇੰਦਰਾ ਭਗਤਾਂ ,ਕਾਂਗਰਸੀ ,ਕਾਮਰੇਡਾਂ ਅਤੇ ਕੇ ਪੀ ਗਿੱਲ ਦੇ ਟਾਊਟਾਂ ਦਾ ਹੈ । ਇਹ ਲੋਕ ਸਿੱਖੀ ਭੇਸ ਵਿੱਚ ਕੁਝ ਉਹ ਨੌਜਵਾਨੀ ਦੇ ਲੋਕ ਦਿਸ  ਰਹੇ ਹਨ ਜਿਨਾਂ ਦੇ ਵਡਿਆਂ ਨੇ ਸਿੱਖ ਕੌਮ ਨਾਲ ਮੁਖਬਰੀਆਂ ਕੀਤੀਆਂ । ਇਨ੍ਹਾਂ ਹੀ ਲੋਕ ਜ਼ੁਲਮ ਦੇ ਕੁਹਾੜੇ ਦਾ ਦਸਤਾ ਬਣੇ ਜਦੋਂ , ਇੰਦਰਾ , ਰਾਜੀਵ ਨੇ ਸਿੱਖ ਕੌਮ ਤੇ ਅੱਤਿਆਚਾਰ ਕੀਤੇ । ਯੂ ਕੇ ਵਿਚ ਸਿੱਖਾਂ ਦੀ ਪੁਲੀਸ ਵਿਚ ਭਰਤੀ ਰੋਕਣੀ । “ਸਰਬੱਤ ਦੇ ਭਲੇ ਦੀ ਅਰਦਾਸ “ਨੂੰ ਪਿੱਠ ਦੇ ਕੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਨੂੰ ਮੰਦਾ ਬੋਲਣਾ , ਮੁਆਫ਼ੀ ਮੰਗਣ ਲਈ ਧਮਕੀਆਂ ਦੇਣੀਆਂ । ਕੁਝ ਕੁ ਗੁੰਡਿਆਂ ਦਾ ਰੂਪ ਸੰਗਤ ਵਿਚ ਭੈ ਭੀਤ ਕਰੇ  , ਡਰਾਵੇ ਦੇਵੇ , ਮੰਦਭਾਗੀ ਨਿੰਦਣਯੋਗ ਵਾਰਤਾ ਹੈ ।84 ਸਮੇਂ ਤੋਂ ਪਹਿਲਾਂ ਇੰਦਰਾ ਭਗਤ ਜੋ “ਲਲਕਾਰ” ਅਖਬਾਰ ਕਡਦੇ ਸਿੱਖ , ਪੰਥ ਵਿਰੋਧੀ ਪੱਖ ਪੂਰਦੇ ਸਨ ਅੱਜ ਉਹਨਾਂ ਦੀ ਹੀ ਔਲਾਦ ਨਵੇਂ ਰੂਪ ਵਿੱਚ ਸਿੱਖ ਪੰਥ ਵਿੱਚ ਨਫ਼ਰਤ ਪੈਦਾ ਕਰਕੇ ਇੰਦਰਾ ਟੱਬਰ ਦੀ ਹੀ ਜੈ ਜੈ ਕਾਰ ਦਾ ਕੰਮ ਕਰ ਰਹੇ ਹਨ । ਇੰਦਰਾ ਟੱਬਰ ਦੀ ਸਿਆਸੀ ਸੱਤਾ ਖਤਮ ਹੋਣ ਉਪਰੰਤ ਜਦ ਤੋਂ ਮੋਦੀ ਸਰਕਾਰ ਨੇ ਰਾਜ-ਕਾਜ  ਸੰਭਾਲ਼ਿਆ , ਇਹਨਾਂ ਨੂੰ ਜਿਵੇਂ ਸੱਪ ਸੁੰਘ ਗਿਆ ਹੈ । ਮੋਦੀ ਸਰਕਾਰ ਜੇ ਕਾਂਗਰਸੀ ਕਾਤਲਾਂ ( ਜਿਨਾਂ 1984 ਵਿੱਚ ਸਿੱਖਾਂ ਨੂੰ ਸਾੜਿਆ ,ਮਾਰਿਆ) ਨੂੰ ਜੇਲ੍ਹਾਂ ਅੰਦਰ ਡਕਦੀ ਹੈ , ਤਾਂ ਇਹਨਾਂ ਸਿੱਖੀ ਭੇਖ ਵਿੱਚ ਭੇਖੀ ਟਾਊਟਾਂ ਦੀ ਔਲਾਦ ਨੂੰ ਤਕਲੀਫ਼ ਹੁੰਦੀ ਹੈ । ਭਾਰਤ ਸਰਕਾਰ ਨੇ 400 ਤੋਂ ਵੱਧ ਦਿੱਲੀ ਦੰਗਿਆਂ ਦੇ ਕੇਸ ਫਿਰ ਤੋਂ ਖੋਲੇ , ਉਹਨਾਂ ਵਿੱਚੋਂ ਕਈ ਦੋਸ਼ੀਆਂ ਨੂੰ ਜੇਲੀ ਭੇਜਿਆ , ਜ਼ਿਹਨਾਂ ਨੇ ਸਿੱਖਾਂ ਤੇ ਤਸ਼ਦੱਦ ਕੀਤਾ ਸੀ । ਬਦੇਸ਼ ਵੱਸਦੇ ਸਿੱਖਾਂ ਵਿੱਚ ਗਲਤ ਅੰਸ਼ ਨੂੰ ਜੋ ਉੱਪਰ ਦੱਸੇ ਅਨੁਸਾਰ ਜਨਮ ਦੇ ਰਹੇ ਹਨ । ਉਹ ਲੋਕ ਸਮੁੱਚੀ ਕੌਮ ਨਾਲ ਗਦਾਰੀ ਕਰ ਰਹੇ ਹਨ। ਪਿੱਛੇ ਜਿਹੇ ਇਕ ਟੈਲੀਵੀਜ਼ਨ ਪਰੇਜੈਟਰ ਨੇ ਯੂ ਕੇ ਵਿੱਚ ਕੁਝ ਅੱਖੌਤੀ ਖਾਲਿਸਤਾਨੀਆਂ ਦੇ ਮੂੰਹ ਤੋਂ ਜਿਉਂ ਹੀ ਮਖੌਟਾ ਉਤਾਰਿਆ , ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ।ਇਹ ਉਸ ਨੂੰ ਘੂਰਦੇ ਹੋਏ , ਮਿੰਨਤਾਂ ਕਰਦੇ ਹੋਇਆਂ ਨੇ , ਉੱਡਦੀ ਕਾਲਖ ਉੱਤੇ ਪਾਣੀ ਪਾਇਆ । ਪਰ ਕਰਤੂਤਾਂ ਤੇ ਸਿੱਖ ਸੰਗਤਾਂ ਨਾਲ ਕੀਤੇ ਧੋਖਿਆਂ ਦਾ ਸੱਚ ਤਾਂ ਬਾਹਰ ਆ ਚੁੱਕਾ ਸੀ । ਪਰ ਅੱਜ ਮਸਲਾ ਹੋਰ ਕਦਮ ਟੱਪ ਕੇ ਅੱਗੇ ਆ ਚੁੱਕਾ ਹੈ ਕਿ ਸਮਾਜ ਵਿੱਚ ਨਫ਼ਰਤ ਫੈਲਾਉਣ ਅਤੇ ਭੈ ਭੀਤ (hate and terrorism ) ਕਰਨ ਵਾਲਿਆਂ ਲਈ ਅਤੇ ਉਹਨਾਂ ਨੂੰ ਦਰੁਸਤ ਰਾਹ ਦੱਸਣ ਲਈ ਯੂ ਕੇ ਵਿੱਚ ਦੋ ਵੱਖਰੇ ਕਾਨੂੰਨ ਹਨ । ਇਹਨਾਂ ਕਾਨੂੰਨਾਂ ਰਾਹੀ ਕਿਸੇ ਵੀ ਉਪਰੋਕਤ ਗੁੰਡਾ -ਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ । ਇਹੀ ਕਾਨੂੰਨ ਅਸੀਂ ਬਦੇਸੀ ਵੱਸੋਂ ਨੇ ਖੁਦ ਹੀ ਮੰਗੇ , ਦਹਾਕਿਆਂ ਬਾਦ ਸਾਡੇ ਹੀ ਬਚਾਅ ਲਈ ਬਣਾਏ ਗਏ । ਅੱਜ ਭੇਖੀ ਬਹੁਰੂਪੀਏ ਜੇ ਇਸ ਤਰਾਂ ਸੁਸਾਇਟੀ ਲਈ ਨਫ਼ਰਤ ਅਤੇ ਭੈ ਭੀਤ ਦਾ ਮਾਹੌਲ ਪੈਦਾ ਕਰਨਗੇ ਤਾਂ ਉਸ ਦਾ ਉੱਤਰ ਕਾਨੂੰਨ ਹੀ ਦੇਵੇਗਾ । ਏਸ਼ੀਅਨ ਆਬਾਦੀ ਅਤੇ ਖਾਸਕਰਕੇ ਸਿੱਖਾਂ ਲਈ ਸੋਚਣਾ ਲਾਜ਼ਮੀ ਬਣ ਗਿਆ ਹੈ ਕਿ ਉਹ ਬਰਿਟਿਸ਼ ਸ਼ਹਿਰੀ ਹੁੰਦੇ ਹੋਏ , ਆਪਣੇ ਧਰਮ , ਵਿਰਾਸਤੀ ਸਵੈ-ਮਾਣ ਨੂੰ ਕਿਵੇਂ ਮਹਿਫੂਜ ਰੱਖ ਸਕਦੇ ਹਨ ? ਜਿਸ ਦੇਸ਼ ਵਿੱਚ ਜਨਮ ਭੂਮੀ ਹੋਵੇ , ਆਪਣੇ ਪਰਵਾਰਾਂ ਦਾ ਪਸਾਰਾ ਹੋਵੇ , ਕਾਰੋਬਾਰੀ ਖ਼ਿੱਤੇ ਹੋਣ , ਉਸ ਮੁਲਕ ਦੇ ਸਮਾਜ , ਜਾਨ ਮਾਲ ਦੀ ਰਾਖੀ ਕਰਨੀ ਦੁਨੀਆ ਵਿੱਚ ਰਹਿੰਦਿਆਂ ਇਕ ਮੁੱਖ ਕਰਤੱਵ ਹੁੰਦਾ ਹੈ । ਯੂ .ਕੇ .ਸਾਡਾ ਅਤੇ ਸਾਡੀਆਂ ਆਉਂਦੀਆਂ ਪੀੜੀਆਂ ਦਾ ਆਪਣਾ ਦੇਸ਼ ਹੈ । ਇਸ ਦੇਸ਼ ਦੀ ਪੁਲੀਸ , ਫ਼ੌਜ , ਏਅਰਫੋਰਸ, ਨੇਵੀ ਇਤਿਆਦਿਕ ਵਿੱਚ ਸੇਵਾ ਕਰਨਾ ਸਿੱਖਾਂ ਅਤੇ ਪਰਵਾਸੀ ਕਮਿਊਨਿਟੀਆ ਲਈ ਮਾਣ ਵਾਲੀ ਗੱਲ ਹੋਵੇਗੀ । ਜੋ ਲੋਕ ਇਸ ਵਿੱਚ ਅੜਿੱਕਾ ਬਣਦੇ ਹਨ , ਉਹ ਕੌਮ ਅਤੇ ਸਿੱਖ ਬਹਾਦਰ ਵਿਰਸੇ ਨਾਲ ਗਦਾਰੀ ਕਰ ਰਹੇ ਹਨ । ਅਜਿਹੇ ਧੋਖੇਬਾਜ਼ ਲੋਕ ਜਦ ਖੁਦ ਬਰਿਟਿਸ਼ ਸ਼ਹਿਰੀਅਤ ਲਈ ਲੇਲੜੀਆਂ ਕੱਢਦੇ ਹਨ , ਪਰੰਤੂ ਜਦੋਂ  ਸਮੇਂ ਦੀ ਲੋੜ  ਮੁਲਕ ਨੂੰ ਹੋਵੇ ਤਾਂ ਦੁੰਮ-ਦੁੰਬਾ ਕੇ ਖੁਦ ਨਿਪੁੰਸਕ ਚਿਹਰਾ ਦਿਖਾਲ ਕੇ ਸਮਾਜ ਨੂੰ ਪਿੱਠ ਦਿੰਦੇ ਹਨ । ਆਪਣਾ ਮੁੰਹ ਲੁਕਾਉਣ ਦੀ ਬਜਾਏ , ਸਿੱਖ ਕੌਮ ਨੂੰ ਹੀ ਗੁਮਰਾਹ ਕਰਦੇ ਹਨ ।ਜਿਹੜੀ ਸਿੱਖ ਕੌਮ ਬਹਾਦਰੀਆਂ , ਜਰਨੈਲੀਆਂ , ਕੁਰਬਾਨੀਆਂ ਲਈ ਸੰਸਾਰ ਪ੍ਰਸਿੱਧ ਰਹੀ ਹੈ । ਗੁਮਰਾਹ ਕਰਨ ਵਾਲੇ ਇਹ ਲੋਕ ਸਾਡੇ ਮਾਣਮੱਤੇ ਇਤਿਹਾਸ ਲਈ ਕਲੰਕ ਬਣ ਰਹੇ ਹਨ । ਇੰਦਰਾ ਤੇ ਉਸ ਦਾ ਪਰਵਾਰ ਇਸ ਪੱਖੋ ਹੀ ਸਿੱਖਾਂ ਨੂੰ ਖਤਮ ਕਰਨ ਤੇ ਤੁਲਿਆ ਰਿਹਾ , ਅੱਜ ਇਹੀ ਇੰਦਰਾ ਭਗਤ ਅਤੇ ਏਜੰਟ ਸਿੱਖੀ ਭੇਸ ਵਿੱਚ ਛੁਪ ਕੇ ਸਿੱਖਾਂ ਵਿਰੁੱਧ ਉਪਰੋਕਤ ਹਰਕਤਾਂ ਨਫ਼ਰਤ ਭਰੀਆਂ , ਭੈ ਭੀਤ ਕਰਨ( hate crime and terrorised) ਵਾਲੀਆਂ ਹਰਕਤਾਂ ਕਰ ਰਹੇ ਹਨ । ਸਿੱਖ ਅਤੇ ਹੋਰ ਪਰਵਾਸੀ ਲੋਕ ਇਹਨਾਂ ਧੋਖੇਬਾਜ਼ ਲੋਕਾਂ ਦੀ ਪਛਾਣ ਕਰੇ ਅਤੇ ਆਪਣੇ ਸ਼ਹਿਰੀ ਹੱਕਾਂ ਦੀ ਡਟ ਕੇ ਰਾਖੀ ਕਰੇ । —-ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ  ਯੂ ਕੇ । email: psbal46@gmail.com

ਸ ਗੁਰਦੇਵ ਸਿੰਘ ਧਾਲੀਵਾਲ ਵਾਸੀ ਵਾਰਿੰਗਟਨ ਇੰਗਲੈਂਡ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਮਨਚੈਸਟਰ , 12 ਮਾਰਚ ( ਖਹਿਰਾ ) ਪੰਜਾਬ ਦੀ ਧਰਤੀ ਤੇ 1932 ਵਿੱਚ ਜਨਮੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਇੰਗਲੈਂਡ ਦੀ ਧਰਤੀ ਤੇ ਸ਼ਹਿਰ ਵਾਰਿੰਗਟਨ ਵਿਚ ਆਪਣੇ ਪਰਿਵਾਰ ਦੇ ਨਾਲ ਗੁਜ਼ਾਰਿਆ ਜਿਨ੍ਹਾਂ ਦਾ ਪਿਛਲਾ ਪਿੰਡ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਅੰਦਰ ਭੰਮੀਪੁਰਾ ਸੀ 7 ਮਾਰਚ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਸਰਦਾਰ ਗੁਰਦੇਵ ਸਿੰਘ ਧਾਲੀਵਾਲ ਆਪਣੇ ਤਕੜੇ ਜੁੱਸੇ ਇਕ ਹਸਮੁੱਖ ਅਤੇ ਵਧੀਆ ਸਮਾਜ ਸੇਵੀ ਇਨਸਾਨ ਦੇ ਤੌਰ ਤੇ ਪਿਛਲੇ 50 ਸਾਲਾਂ ਤੋਂ ਆਪਣੀ ਕਮਿਊਨਿਟੀ ਅਤੇ ਆਪਣੇ ਪਰਿਵਾਰ ਲਈ ਵਧੀਆ ਯੋਗਦਾਨ ਪਾ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਵੱਡੀ ਉਮਰ ਦੇ ਲਿਹਾਜ਼ ਨਾਲ ਕੁਝ ਇੱਕਾ ਦੁੱਕਾ ਬਿਮਾਰੀਆਂ ਦਾ ਵੀ ਸਾਹਮਣਾ ਕਰਦੇ ਰਹੇ । ਸਰਦਾਰ ਗੁਰਦੇਵ ਸਿੰਘ ਧਾਲੀਵਾਲ ਆਪਣੇ ਪਿੱਛੇ ਪੁੱਤ, ਧੀਆਂ, ਪੋਤੇ, ਪੋਤੀਆਂ, ਦੋਹਤੇ ,ਦੋਹਤੀਆਂ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ । ਸਰਦਾਰ ਗੁਰਦੇਵ ਸਿੰਘ ਧਾਲੀਵਾਲ ਦੇ ਵੱਡੇ ਜਵਾਈ ਸਰਦਾਰ ਮੁਕੰਦ ਸਿੰਘ ਰਾਏ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਿਊਨਰਲ  16 ਮਾਰਚ ਦਿਨ ਬੁੱਧਵਾਰ ਨੂੰ ( ਪੂਰੀ ਜਾਣਕਾਰੀ ਲਈ ਫੋਟੋ ਵਿਚ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ ) ਨੌਰਥਵਿੱਚ ਵਿਖੇ ਸਵੇਰੇ 9 ਵਜੇ ਹੋਵੇਗਾ । ਉਸ ਤੋਂ ਉਪਰੰਤ ਗੁਰੂ ਨਾਨਕ ਗੁਰਦੁਆਰਾ ਵਾਰਿੰਗਟਨ ਵਿਖੇ ਭੋਗ ਪੈਣਗੇ ਅਤੇ ਅੰਤਿਮ ਅਰਦਾਸ ਹੋਵੇਗੀ । 

ਅੰਤਰਰਾਸ਼ਟਰੀ ਔਰਤ ਦਿਵਸ ✍️ ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਔਰਤਾਂ ਦਾ ਹਮੇਸ਼ਾ ਤੋਂ ਹੀ ਦੁਨੀਆਂ ਦੇ ਹਰ ਸਮਾਜ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਯੋਗਦਾਨ ਰਿਹਾ ਹੈ। ਜਿਸ ਨੂੰ ਕੋਈ ਵੀ ਕੌਮ ਅੱਖੋਂ ਉਹਲੇ ਨਹੀਂ ਕਰ ਸਕਦੀ। ਔਰਤ ਦੀ ਹੋਂਦ ਤੋਂ ਬਿਨਾ ਦੁਨੀਆ ਵਿੱਚ ਸਮਾਜ ਦਾ ਵਿਕਾਸ ਜਾਂ ਸਮਾਜ ਦਾ ਹੋਣਾ ਹੀ ਨਾਮੁਮਕਿੰਨ ਹੈ। ਦੁਨੀਆਂ ਵਿੱਚ ਅੱਜ ਦੇ ਸਮੇਂ ਵਿੱਚ ਔਰਤ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸ਼ਾਇਦ ਔਰਤਾਂ ਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੋਵੇ ਕਿ ਦੁਨੀਆਂ ਔਰਤ ਦਿਵਸ ਨੂੰ ਮਨਾਉਣ ਲਈ ਮਾਨਤਾ ਦਿੰਦੀ ਹੈ ਅਤੇ ਐਨੀ ਉੱਚੀ ਪੱਧਰ ਤੇ ਮਨਾਇਆ ਜਾਂਦਾ ਹੈ। ਔਰਤਾਂ ਵੀ ਹਰ ਕੰਮ ਵਿੱਚ ਅੱਗੇ ਹੋ ਕੇ ਕੰਮ ਕਰਦੀਆਂ ਹਨ। ਔਰਤਾਂ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰਦੀਆਂ ਹਨ। ਪੜਾਈ, ਲਿਖਾਈ, ਘਰ ਦੇ ਕੰਮ, ਬਾਹਰ ਦੇ ਕੰਮ ਔਰਤਾਂ ਕਰਦੀਆਂ ਹਨ। ਪ੍ਰੀਵਾਰਾਂ ਦੀ ਦੇਖ ਭਾਲ, ਬੱਚਿਆਂ ਦੀ ਦੇਖ ਭਾਲ, ਜੌਬ ਹਰ ਕੰਮ ਦੌੜ ਭੱਜ ਕੇ ਖੁਸ਼ ਹੋ ਕੇ ਕਰਦੀਆਂ ਹਨ। ਔਰਤ ਦਿਵਸ ਦੇ ਇਤਿਹਾਸ ਅਨੁਸਾਰ ਇਸ ਦਿਨ ਨੂੰ ਇਸ ਲਈ ਮਨਾਉਣਾ ਸ਼ੁਰੂ ਕੀਤਾ ਸੀ ।ਕਿਉਂਕਿ ਔਰਤਾਂ ਨੇ ਵੀ  ਉਸ ਸਮੇਂ ਵਿੱਚ ਆਰਥਿਕ, ਰਾਜਨੀਤਕ, ਸਮਾਜਿਕ ਖੇਤਰ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ।ਔਰਤਾਂ ਦਾ ਯੋਗਦਾਨ ਵਿਰਸੇ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ, ਸੁਸਾਇਟੀ ਵਿੱਚ ਵਧੀਆ ਯੋਗਦਾਨ ਪਾਉਣ ਲਈ ਔਰਤਾਂ ਲਈ ਸਾਲ ਵਿੱਚ ਇਹ ਇੱਕ ਦਿਨ ਚੁਣਿਆ ਗਿਆ ਅਤੇ ਜਿਸਨੂੰ  ਔਰਤ ਦਿਵਸ ਕਹਿ ਕੇ ਮਾਨਤਾ ਦਿੱਤੀ ਗਈ।
  ਔਰਤ ਦਿਵਸ history. com ਅਨੁਸਾਰ ਔਰਤਾਂ ਵੱਲੋਂ ਸਮਾਜਿਕ ਖੇਤਰ, ਆਰਥਿਕ ਖੇਤਰ, ਕਲਚਰ ਵਿੱਚ ਅਤੇ ਸੁਸਾਇਟੀ ਦੇ ਲਈ ਪਾਏ ਯੋਗਦਾਨ ਕਰਕੇ ਸਭ ਤੋਂ ਪਹਿਲੀ ਵਾਰ 8 ਮਾਰਚ ਸੰਨ 1911 ਵਿੱਚ ਪਹਿਲੀ ਵਾਰ ਕਈ ਦੇਸ਼ਾਂ ਵੱਲੋਂ ਛੁੱਟੀ ਕਰਕੇ ਉੱਚੀ ਪੱਧਰ ਨਾਲ ਮਨਾਇਆ ਗਿਆ। ਔਰਤਾਂ ਨੂੰ ਤੋਹਫ਼ੇ ਅਤੇ ਫੁੱਲ ਵੀ ਮਾਣ ਦੇ ਤੌਰ ਤੇ ਭੇਂਟ ਕੀਤੇ ਗਏ। ਯੂਨਾਈਟਡ ਨੇਸ਼ਨ ( United Nation) ਸੰਨ 1975 ਤੋਂ ਲੈ ਕੇ ਹੁਣ ਤੱਕ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਪੌਂਸਰ ਕਰ ਰਿਹਾ ਹੈ। ਜਦੋਂ ਇਸ ਦਿਨ ਨੂੰ ਮਾਨਤਾ ਦੇ ਨਾਲ ਮਨਾਇਆ ਜਾਣ ਲੱਗਾ। ਫੇਰ ਯੂਨਾਈਡ ਨੇਸ਼ਨਜ਼ ਜਨਰਲ ਅਸੈਂਬਲੀ ਇਸ ਦਿਵਸ ਨੂੰ ਮਨਾਉਣ ਦਾ ਇਹ ਵੀ ਕਾਰਨ ਕਹਿ ਰਹੀ ਹੈ ਕਿ ……..
ਸਮਾਜਿਕ ਸ਼ਾਂਤੀ ਕਾਇਮ ਕਰਨਾ, ਸਮਾਜਿਕ ਤਰੱਕੀ ਕਰਨਾ, ਮਨੁੱਖਤਾ ਦੇ ਅਧਿਕਾਰਾਂ ਦਾ ਅਤੇ ਪੂਰਣ ਅਜ਼ਾਦੀ ਦਾ ਪ੍ਰਯੋਗ ਕਰਨਾ, ਖੁਸ਼ੀ ਮਾਨਣਾ, ਔਰਤਾਂ ਵਿੱਚ ਏਕਤਾ ਦਾ ਵਿਕਾਸ ਕਰਨਾ ਆਦਿ। ਔਰਤਾਂ ਦੀ ਏਕਤਾ, ਤਾਕਤ, ਸੁਰੱਖਿਆ ਅਤੇ ਸ਼ਾਂਤੀ ਕਾਇਮ ਰੱਖਣ ਨੂੰ ਮਾਨਤਾ ਦਿੱਤੀ ਗਈ ਹੈ।
ਦਾ ਨੈਸ਼ਨਲ ਵੋਮਨਜ਼ ਹਿਸਟਰੀ ਅਲਾਂਇੰਸ( The National women’s History Alliance) ਨੇ ਵੋਮੈਨ ਹਿਸਟਰੀ ਮੰਥ( Women History Month) ਮਨਾਉਣੇ ਲਈ ਥੀਮ ਕਰਨ ਦਾ ਅਹੁਦਾ ਸੌਂਪਿਆ ਹੈ ਜਿਸ ਵਿੱਚ ਸਾਲ 2022 ਦਾ ਥੀਮ ਤੇ ਕੰਮ ਕਰਨ ਲਈ ਕਿਹਾ ਹੈ ਜੋ ਥੀਮ ਹਨ “ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ”  ਅਤੇ “ਉਮੀਦ ਨੂੰ ਉਤਸ਼ਾਹਿਤ ਕਰਨਾ” ਹੈ, ਜੋ ਅੰਗਰੇਜ਼ੀ ਵਿੱਚ “Women Providing Healing” and “ Promoting Hope”  ਹਨ। ਇਹ ਥੀਮ
ਕੇਅਰ ਵਰਕਰ ਅਤੇ ਫਰੰਟ ਲਾਈਨ ਵਰਕਰਾਂ ਨੂੰ ਉਤਸ਼ਾਹਿਤ ਕਰ ਕੇ ਉੱਨਾਂ ਨੂੰ ਸਮਾਜ ਵਿੱਚ ਪਹਿਚਾਣ ਦੇਣਾ ਹੈ (history .com)।
ਕੋਵਿਡ-19 ਦਾ ਦੌਰ ਭਿਆਨਕ ਮਹਾਂਮਾਰੀ ਦਾ ਦੌਰ ਰਿਹਾ। ਜਿਸ ਨੂੰ ਸਾਰੀ ਦੁਨੀਆ ਨੇ ਦੇਖਿਆ ਅਤੇ ਪਿੰਡੇ ਤੇ ਹੰਢਾਇਆ। ਇਹ ਸਮਾਂ ਸਾਰੀ ਦੁਨੀਆਂ ਤੇ ਭਾਰੀ ਸਮਾਂ ਸੀ। ਇਸ ਸਮੇਂ ਵਿੱਚ ਵੀ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੇ ਆਪਣੀ ਜਾਨ ਤੇ ਖੇਲ ਕੇ, ਆਪਣੇ ਪ੍ਰੀਵਾਰਾਂ ਨੂੰ ਰੋਲ ਕੇ , ਸਾਰੀ ਦੁਨੀਆਂ ਵਿੱਚ ਕੋਵਿਡ-19 ਮਹਾਂਮਾਰੀ ਦੇ ਸ਼ਿਕਾਰ ਮਰੀਜ਼ਾਂ ਨੂੰ ਬਚਾਇਆ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਲੰਬੀਆਂ ਸ਼ਿਫਟਾਂ ਤੇ ਬਿਨਾਂ ਅਰਾਮ ਕੀਤਿਆਂ ਲਗਾਤਾਰ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਸੇਵਾਵਾਂ ਨਿਭਾਈਆਂ। ਔਰਤਾਂ ਨੇ ਅੱਗੇ ਹੋ ਕੇ ਸੇਵਾਵਾਂ ਨਿਭਾ ਕੇ ਸਾਬਤ ਕਰ ਕੇ ਦਿਖਾ ਦਿੱਤਾ ਕਿ ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ। ਉਮੀਦ ਨੂੰ ਉਤਸ਼ਾਹਿਤ ਕਰਦੀਆਂ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਦੀ ਉਮੀਦ ਨੂੰ ਉਤਸ਼ਾਹਿਤ ਕਰੀਏ। ਜਿਨਾਂ ਨੇ ਕੋਵਿਡ 19 ਦੇ ਭਿਆਨਕ ਦੌਰ ਵਿੱਚ ਦੁਨੀਆਂ ਦੀ ਜਾਨ ਬਚਾਈ ਹੈ। ਸਭ ਦਾ ਵੀ ਫਰਜ਼ ਬਣਦਾ ਹੈ ਕਿ 2022 ਦੇ ਔਰਤ ਦਿਵਸ ਨੂੰ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਦਿਲੋਂ ਧੰਨਵਾਦ ਕਰੀਏ।
ਇਸੇ ਤਰਾਂ ਪੰਜਾਬ ਵਿੱਚ ਇਸ ਮਹਾਮਾਰੀ ਦੇ ਸਮੇਂ ਵਿੱਚ ਪਿੰਡੇ ਤੇ ਲੂੰ ਕੰਡੇ ਖੜੇ ਕਰਨ ਵਾਲਾ ਕਿਸਾਨੀ ਸਘੰਰਸ਼ ਸ਼ੁਰੂ ਹੋਇਆ। ਜਿਸ ਵਿੱਚ ਵੀ ਔਰਤਾਂ ਦਿੱਲੀ ਦੇ ਵਾਡਰਾਂ ਤੇ ਪੂਰੇ ਸਾਲ ਤੋਂ ਵੀ ਵੱਧ ਸਮਾਂ ਸੜਕਾਂ ਤੇ ਧਰਨੇ ਦੇ ਕੇ ਕਿਸਾਨਾਂ ਨਾਲ ਬੈਠੀਆਂ ਰਹੀਆਂ ਸਨ। ਅਖੀਰ ਤੱਕ ਪੂਰਾ ਸਾਥ ਦੇ ਕੇ ਕਿਸਾਨਾਂ ਨਾਲ ਜਿੱਤ ਪਾ ਕੇ ਵਾਪਸ ਮੁੜੀਆਂ। ਉਨਾਂ ਦੇ ਹੌਸਲੇ ਪੂਰਾ ਸਾਲ ਬੁਲੰਦ ਰਹੇ। ਉਨ੍ਹਾਂ ਦੇ ਜੈਕਾਰੇ ਵੀ ਉੱਚੀ ਉੱਚੀ ਹਵਾਵਾਂ ਵਿੱਚ ਗੂੰਜਦੇ ਰਹੇ।ਦੁੱਖ ਦੀਆਂ ਕਾਲੀਆਂ ਰਾਤਾਂ ਔਰਤਾਂ ਨੇ ਵੀ ਕਿਸਾਨਾਂ ਨਾਲ ਮਿਲ ਕੇ ਆਪਣੇ ਪਿੰਡੇ ਤੇ ਹੰਢਾਈਆਂ। ਸਾਡਾ ਵੀ ਫਰਜ਼ ਬਣਦਾ ਹੈ ਜੋ ਔਰਤਾਂ ਕਿਸਾਨੀ ਸਘੰਰਸ਼ ਦਾ ਹਿੱਸਾ ਬਣ ਕੇ ਜੂਝੀਆਂ ਉਨ੍ਹਾਂ ਨੂੰ ਸਤਿਕਾਰ ਅਤੇ ਦੁਆਵਾਂ ਦਈਏ। ਜਿਨਾਂ ਦੇ ਪੁੱਤਰ, ਪਤੀ, ਪਿਤਾ ਸਘੰਰਸ਼ ਵਿੱਚ ਸ਼ਹੀਦੀਆਂ ਪਾ ਗਏ। ਉਨਾਂ ਲਈ ਦੁਆ ਕਰੀਏ।

ਪੈਰੀਂ ਕੰਡੇ, ਰੋੜ ਤੇ ਪੱਥਰ,
ਬੇਸ਼ੱਕ ਸਿਰ ਤੇ ਬਿਜਲੀਆਂ ਗੜ੍ਹਕਦੀਆਂ।
ਰਾਤਾਂ ਦੀਆਂ ਹਨ੍ਹੇਰੀਆਂ ਤੇ ਤੁਫ਼ਾਨ ਦੇਖੇ,
ਪਿੰਡੇ ਤੇ ਝੱਲੀਆਂ ਧੁੱਪਾਂ ਵੀ ਕੱੜਕਦੀਆਂ।

ਔਰਤ ਨੂੰ ਹਰ ਸਮਾਜ ਵਿੱਚ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ।ਅੱਜ ਦੀ ਔਰਤ ਚੰਦ ਤੇ ਪਹੁੰਚ ਚੁੱਕੀ ਹੈ। ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਔਰਤ ਨੂੰ ਔਰਤ ਦਾ ਪਿਆਰ, ਸਤਿਕਾਰ ਕਰਨਾ ਬੜਾ ਜਰੂਰੀ ਹੈ। ਆਪਸੀ ਪਿਆਰ ਮਿਲਵਰਤਣ ਦਾ ਜਜ਼ਬਾ ਅੰਦਰ ਹੋਣਾ ਚਾਹੀਦਾ ਹੈ। ਦੁਨੀਆਂ ਦੀ ਹਰ ਔਰਤ ਸੁਰੱਖਿਅਤ ਹੋਣੀ ਚਾਹੀਦੀ ਹੈ। ਹਰ ਔਰਤ ਨੂੰ ਉਸਦੇ ਬਣਦੇ ਅਧਿਕਾਰ ਮਿਲਣੇ ਚਾਹੀਦੇ ਹਨ। ਤਾਂ ਜੋ ਉਹ ਆਪਣਾ ਜੀਵਨ ਖੁਸ਼ੀਆਂ ਭਰਿਆ ਬਸ਼ਰ ਕਰ ਸਕੇ।
…….ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਹੋਵੇ………
-- ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਸਿੱਖ ਫੈਡਰੇਸ਼ਨ ਪ੍ਰਧਾਨ ਪਰਮਿੰਦਰ ਸਿੰਘ ਬੱਲ ਵੱਲੋਂ ਯੂ ਕੇ ਵਿਚ ਵੱਸਦੇ ਨੌਜਵਾਨ ਸਿੱਖਾਂ ਨੂੰ ਪੁਲੀਸ ਵਿੱਚ ਭਰਤੀ ਹੋਣ ਦੀ ਅਪੀਲ

 ਲੰਡਨ , 04 ਮਾਰਚ  (ਖਹਿਰਾ ) ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਫੈਡਰੇਸ਼ਨ ਆਗੂ ਪਰਮਿੰਦਰ ਸਿੰਘ ਬੱਲ  ਜਾਣਕਾਰੀ ਦਿੰਦੇ ਦੱਸਿਆ ਕੇ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਖੇ , ਬਿਰਿਟਿਸ਼ ਪੁਲੀਸ  ਵੱਲੋਂ ਸਿੱਖਾਂ , ਪੰਜਾਬੀਆਂ ਨੂੰ ਪੁਲੀਸ ਵਿੱਚ ਭਰਤੀ ਹੋਣ ਲਈ ਇਕ ਬੈਂਚ ਲਗਵਾਇਆ ਸੀ । ਅਜਿਹਾ ਹੋਣ ਨਾਲ ਬਰਿਟਿਸ਼  ਪੁਲੀਸ ਵਿੱਚ ਸਿੱਖ , ਪੰਜਾਬੀ ਕਮਿਊਨਿਟੀ ਨੂੰ ਸਮਾਜ ਸੇਵਾ ਦਾ ਢੁਕਵਾਂ ਸਥਾਨ ਮਿਲਣਾਂ ਹੈ । ਸਾਲਾਂ ਤੋਂ ਇਸ ਪੱਖੋਂ ਪਿੱਛੇ ਰਹਿ ਗਈਆਂ ਸਿੱਖ , ਪੰਜਾਬੀ ਅਸਾਮੀਆਂ ( ਵੈਕੇੰਸੀਜ-ਗਿਣਤੀਆਂ) ਦਾ ਪੂਰਾ ਹੋਣਾ ਹੈ , ਜੋ ਸਾਲਾਂ ਤੋਂ ਸਾਡੀ ਬਰਿਟਿਸ਼ ਸਿਸਟਮ ਤੋਂ ਮੰਗ ਰਹੀ ਹੈ । ਪਰੰਤੂ ਕੁਝ ਗੁਮਰਾਹ ਹੋਏ ਲੋਕਾਂ ਨੇ ਇਸ ਮੰਤਵ ਦੀ ਪੂਰਤੀ ਵਿੱਚ ਰੋੜੇ ਅਟਕਾਉਣੇ ਸ਼ੁਰੂ ਕੀਤੇ ਹਨ । ਬਰਿਟਿਸ਼ ਪੁਲਸ ਵਿੱਚ ਭਰਤੀ ਹੋਣਾ ਸਾਡੇ ਲਈ ਸਿਰਫ਼ ਜ਼ਰੂਰੀ ਹੀ ਨਹੀਂ ,ਸਗੋਂ ਲਾਜ਼ਮੀ ਹੈ । ਇਸ ਕੰਮ ਨੂੰ ਸਿਰੇ ਚਾੜਨਾ ਸਾਡੀਆਂ ਸੰਸਥਾਵਾਂ , ਗੁਰਦੁਆਰੇ , ਮੰਦਰਾਂ ,ਮਸਜਿਦਾਂ ਦੀ ਜ਼ੁੰਮੇਵਾਰੀ ਹੈ । ਪ੍ਰਬੰਧਕਾਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਹੋ ਕੇ ਸਿਹਯੋਗ ਦੇਣ ਅੱਤੇ ਇਸ ਕਾਰਜ ਨੂੰ ਨੇਪਰੇ   ਚਾੜਨ ਲਈ ਇਕ ਜੁਟ ਹੋਣ । ਅਪੀਲ ਹੈ ਕਿ ਪੁਲੀਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਭਰਤੀ ਹੋ ਕੇ ਸਾਨੂੰ ਆਪਣੀ ਪੂਰੀ ਨੰਮਾਇੰਦੀਗੀ ਦਾ ਹਿੱਸਾ ਹਾਸਲ ਕਰਨਾ ਚਾਹੀਦਾ ਹੈ । —- ਪਰਮਿੰਦਰ ਸਿੰਘ ਬਲ , ਯੂ ਕੇ ।

ਰੂਸ ਅਤੇ ਯੂਕਰੇਨ ਦੀ ਜੰਗ ਦੇ ਪੀਡ਼ਤ ਲੋਕਾਂ ਦੀ ਮਦਦ ਲਈ ਖਾਲਸਾ ਏਡ ਵੱਲੋਂ ਨੰਬਰ ਜਾਰੀ

ਲੰਡਨ, 27 ਫ਼ਰਵਰੀ ( ਖਹਿਰਾ  )ਸਿੱਖਾਂ ਦੀ ਸਭ ਤੋਂ ਵੱਡੀ ਚੈਰੀਟੇਬਲ ਸੰਸਥਾ ਖ਼ਾਲਸਾ ਏਡ ਨੇ ਯੂਕਰੇਨ ਅਤੇ ਰਸ਼ੀਆ ਵਿਚਕਾਰ ਲੱਗੀ ਜੰਗ ਤੋਂ ਪ੍ਰਭਾਵਤ ਭਾਰਤ ਵਾਸੀਆਂ ਦੀ ਮਦਦ ਲਈ ਨੰਬਰ ਕੀਤੇ ਜਾਰੀ  । ਰਵੀ ਸਿੰਘ ਖ਼ਾਲਸਾ ਏਡ ਦੀ ਫੇਸਬੁੱਕ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਇਹ ਨੰਬਰ ਜਾਰੀ ਕੀਤੇ  

ਰੋਮੇਨਿਆ ਵਿੱਚ ਰਹਿੰਦੇ ਪੰਜਾਬੀਆਂ ਨੂੰ ਖ਼ਾਲਸਾ ਏਡ ਵੱਲੋਂ ਸੰਪਰਕ ਕਰਨ ਲਈ ਨੰਬਰ ਜਾਰੀ ਕੀਤਾ ਗਿਆ 00447487270969

Kralow ਅਤੇ  Rzeszow ਸ਼ਹਿਰ ਵਿੱਚ ਰਹਿੰਦੇ ਪੰਜਾਬੀਆਂ ਲਈ ਖ਼ਾਲਸਾ ਏਡ ਨੇ ਸੰਪਰਕ ਕਰਨ ਲਈ ਨੰਬਰ ਜਾਰੀ ਕੀਤਾ 00447487270969 

ਯੂਕਰੇਨ ਦੇ ਸ਼ਹਿਰ ਲਵੀਵ ਵਿੱਚ ਵੱਸਦੇ ਪੰਜਾਬੀਆਂ ਨੂੰ ਸੰਪਰਕ ਕਰਨ ਲਈ ਖਾਲਸਾ ਏਡ ਨੇ ਨੰਬਰ ਜਾਰੀ ਕੀਤਾ  00447487270969

 

ਯੂ ਕੇ ਦੇ ਲੈਸਟਰ ਸ਼ਹਿਰ ਵਿੱਚ ਮਾਂ ਬੋਲੀ ਸਾਹਿਤਕ ਗਰੁੱਪ ਅਤੇ “ਸਾਂਝਾ ਗਰੁੱਪ” ਵੱਲੋਂ ਬੜੀ ਧੂਮਧਾਮ ਨਾਲ ਮਾਂ ਬੋਲੀ ਦਿਵਸ ਮਨਾਇਆ ਗਿਆ

ਯੂ ਕੇ ਦੀ ਲੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਗੁਰਬਖਸ਼ ਕੌਰ, ਰਾਜਵੀਰ ਕੌਰ, ਕੁਲਦੀਪ ਕੌਰ , ਰਾਜਵੀਰ ਕੌਰ, ਬਿੰਦਰ ਧਾਲੀਵਾਲ, ਬਲਜੀਤ ਕੌਰ , ਰਣਜੀਤ ਕੌਰ , ਸ਼ਿੰਦਰ ਰਾਏ, ਕਾਤਾਂ, ਜਗੀਰ ਕੌਰ, ਵੱਲੋਂ  ਪ੍ਰੋਗ੍ਰਾਮ ਦੀ ਰੂਪ ਰੇਖਾ ਉਲੀਕੀ ਗਈ ਅਤੇ ਬੜੀ ਧੂੰਮਧਾਮ ਨਾਲ ਮਾਂ ਬੋਲੀ ਦਿਵਸ ਮਨਾਇਆ ਗਿਆ।ਸਾਰੀਆਂ ਮਹਿਲਾਵਾਂ ਵੱਲੋਂ ਮਾਂ ਬੋਲੀ ਦੀ ਪਰਫੁੱਲਤਾ ਅਤੇ ਮਹੱਤਤਾ ਵਾਰੇ ਗੱਲ ਬਾਤ ਕੀਤੀ ਗਈ ਅਤੇ ਮਾਂ ਬੋਲੀ ਤੇ ਗੀਤ, ਸ਼ਾਇਰੀ ਅਤੇ ਕਵਿਤਾਵਾਂ ਸੁਣਾਈਆਂ ਗਈਆਂ। ਇਹ ਵੀ ਸੁਨੇਹਾ ਦਿੱਤਾ ਗਿਆ ਕਿ ਆਪਣੀ ਮਾਂ ਬੋਲੀ ਨੂੰ ਸੰਭਾਲਣਾ, ਆਉਣ ਵਾਲੀਆਂ ਪੀੜੀਆਂ ਨੂੰ ਪੜ੍ਹਨ, ਲਿੱਖਣ ਅਤੇ ਬੋਲਣ ਦੀ ਪ੍ਰੇਰਨਾ ਦੇਣਾ ਅਤੇ ਅੱਗੇ ਵਧਾਉਣਾ ਹਰ ਪੰਜਾਬੀ ਦਾ ਪਹਿਲਾ ਫਰਜ਼ ਹੈ। ਹਰੇਕ ਨੂੰ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਮਾਂ ਬੋਲੀ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਮਾਂ ਬੋਲੀ ਮਨੁੱਖ ਨੂੰ ਹਮੇਸ਼ਾਂ ਅੱਗੇ ਲੈ ਕੇ ਜਾਂਦੀ ਹੈ। ਇਸ ਦਾ ਜਨਮ ਤਾਂ ਮਨੁੱਖ ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਮਾਂ ਜਾਂਦੀ ਕੁੱਖ ਵਿੱਚ ਹੋ ਜਾਂਦਾ ਹੈ। ਮਾਂ ਬੋਲੀ ਮਨੁੱਖ ਦੇ ਆਖ਼ਰੀ ਸਾਹਾਂ ਤੀਕ ਨਾਲ ਰਹਿਣੀ ਚਾਹੀਦੀ ਹੈ। ਇਸ ਨੂੰ ਭੁੱਲ ਜਾਣਾ ਅਗਿਆਨਤਾ ਹੋਵੇਗਾ। ਮਾਂ ਬੋਲੀ ਦਾ ਗਿਆਨ ਆਉਣ ਵਾਲੀਆਂ ਨਸਲਾਂ ਨੂੰ ਵੰਡਣਾ ਬਹੁਤ ਜ਼ਰੂਰੀ ਹੈ।…

ਸੰਭਾਲਣਾ ਸੰਭਾਲਣਾ ਸੰਭਾਲਣਾ
ਮਾਂ ਬੋਲੀ ਵਿਰਸਾ ਸੰਭਾਲਣਾ।
ਘਾਲਣਾ ਘਾਲਣਾ ਘਾਲਣਾ,
ਘਾਲ ਤੁਸੀਂ ਕੋਈ ਰਲ ਘਾਲਣਾ।
ਬਾਲਣਾ ਬਾਲਣਾ ਬਾਲਣਾ,
ਦੀਵੇ ਗਿਆਨ ਦੇ ਅੰਦਰ ਬਾਲਣਾ।

ਜਸਵੰਤ ਕੌਰ ਬੈਂਸ
ਲੈਸਟਰ ਯੂ ਕੇ

ਆਪਣੀ ਸੋਚ ਮੁਤਾਬਕ ਕੌਮ ਨੂੰ ਅਧੂਰੀ ਜਾਣਕਾਰੀ ਦਾ ਪ੍ਰਚਾਰ ਕੌਮ ਲਈ ਘਾਤਕ ਹੋ ਸਕਦਾ ਹੈ ✍️ ਪਰਮਿੰਦਰ ਸਿੰਘ ਬੱਲ

ਕੌਮੀ ਤੌਰ ਤੇ ਕੌਮਾਂ ਦੇ ਚੰਗੇ ਗੁਣਾਂ ਤੋਂ ਪ੍ਰਭਾਵਾਂ ਨਾਲ ਹੀ ਉਹਨਾਂ ਦੇ ਵਿਰਸੇ ਦੀ ਚੰਗੀ ਜਾਂ ਅਨੁਭਵ ਪਛਾਣ ਦੇਖੀ ਜਾਂਦੀ ਹੈ । ਪਰ ਜੇ ਕੋਈ ਕੌਮ ਜਾਂ ਕਬੀਲਾ ਖੁਦ ਗੁਮਰਾਹ ਹੋਕੇ ਫਿਰ ਉਸੇ ਨੂੰ ਸਹੀ ਸਮਝ ਕੇ ਉਹੀ ਉਲਟਾ ਰਸਤਾ ਸਿੱਧਾ ਸਮਝ ਕੇ ਪ੍ਰਵਾਨ ਕਰਕੇ ਤੁਰੀ ਜਾਵੇ , ਤਾਂ “ਆਪ ਤਾਂ ਡੁੱਬੇ ਬਾਹਮਣਾਂ , ਜਜਮਾਨ ਵੀ ਨਾਲ਼ੇ “ ਵਾਲੀ ਗੱਲ  ਪੱਕੀ ਲੀਹ ਹੋ ਤੁਰਦੀ ਹੈ । ਯੂ ਕੇ ਵਿੱਚ ਸਿੱਖ ਸੰਸਥਾ ਫੈਡਰੇਸ਼ਨ ਨਾਲ਼ੋਂ ਟੁੱਟ ਕੇ ਦੋ ਆਗੂ ਇਸੇ ਤਰਾਂ ਦੀ ਪੱਟੀ ਤੇ ਤੁਰਦੇ ਕਈ ਉਲਾਂਗਾ ਪੁੱਟ ਚੁੱਕੇ ਹਨ , ਪਿੱਛੇ ਮੁੜ ਕੇ ਸੋਚਣ “ਚ ਅਸਮਰਥ ਹਨ , ਕਿਉਂ ਕਿ ਪੱਕੀ ਆਦਤ ਅਨੁਸਾਰ ਢਲਾਣ ਦਾ ਕਬੂਲਿਆ ਰਸਤਾ ਉਹਨਾਂ ਨੂੰ ਅਸਲੀਅਤ ਤੋਂ ਦੂਰ ਰੱਖ ਰਿਹਾ ਹੈ । ਅੱਜ ਕੱਲ ਚੇਅਰਮੈਨ ਸਾਹਿਬ ਤੇ ਹੋਮ ਆਫਿਸ ਕਲਰਕ ਸਾਹਿਬ ਵਲੋ , ਬਰਿਟਿਸ਼ ਹੋਮ ਸੈਕਟਰੀ, ਬੀਬੀ ਪ੍ਰੀਤੀ ਪਟੇਲ ਵਿਰੁੱਧ ,ਬੇਹੂਦਾ ਪ੍ਰਾਪੇਗੰਡਾ ਚਲਾ ਰੱਖਿਆ ਹੈ ਕਿ ਉਸ ਨੇ ਸਿੱਖਾਂ ਨੂੰ ਅੱਤਵਾਦੀ ਸਬੰਧਤ ਕਹਿਕੇ ਸੰਬੋਧਿਤ ਕੀਤਾ ਹੈ । ਇਹਨਾਂ ਨੇ ਕੁਝ ਮਹੀਨੇ ਪਹਿਲਾਂ , ਬਰਿਟਿਸ਼ ਪਰਾਈਮ ਮਨਿਸਟਰ ਵਿਰੁੱਧ ਇਸ ਕਰਕੇ ਉਲਾਂਭਾ ਦਿੱਤਾ ਸੀ ਕਿ ਜੌਨਸਨ ਨੇ ਸਿੱਖਾਂ ਨੂੰ ਗੁਰਪੁਰਬ ਦੀ ਵਧਾਈ ਨਹੀਂ ਦਿੱਤੀ । ਅਖੇ ਕੈਨਾਡਾ ਤੇ ਯੂ ਅੇਸ ਏ ਦੇ ਲੀਡਰਾਂ ਨੇ ਵਧਾਈ ਦਿੱਤੀ ਸੀ । ਕੀ ਇਹ ਭਿਖਾਰੀਪਨ ਹੈ ਜਾਂ ਲਾਗੀਆਂ ਦਾ ਲਾਗੀਪੁਣਾਂ ਕਿ ਵਧਾਈਆਂ ਲਈ ਇਸ ਤਰਾਂ ਲਾਗ ਮੰਗਦੇ ਫਿਰੋ ? ਕੀ ਇਹਨਾਂ ਨੇ ਕਿੰਨਿਆਂ ਕੁ ਨੇ ਕਦੇ ਬਰਿਟਿਸ਼ ਸਰਕਾਰ ਜਾਂ ਕਰਿਚੀਅਨ ਆਗੂਆਂ ਨੂੰ ਕ੍ਰਿਸਮਸ ,ਈਸਟਰ ਇਤਿਆਦਿਕ ਦਿਵਸਾਂ ਤੇ ਕਿਤਨੀਆਂ ਕੁ ਵਧਾਈਆਂ ਦਿੱਤੀਆਂ ਹਨ? ਐਵੇ ਖਾਸ ਮਖਾਹ ਫੋਕੀ ਪਬਲਿਸਿਟੀ ਖਾਤਰ ਕੌਮ ਦੇ ਲਾਗੀ ਬਣ ਰਹੇ ਹਨ ।ਇਸ ਨਾਲ ਹੀ ਸਿੱਖ ਕੌਸਲ ਦੇ ਆਗੂ ਨੇ ਵੀ ਅਜਿਹੀ ਹੀ ਕੰਪੇਨ ਤੇ ਗੁਮਰਾਹ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਤੱਤ-ਹੀਣਿਆਂ  ਨੂੰ ਲਿਖਣ ਦਾ ਮੇਰਾ ਇਰਾਦਾ ਬਣਿਆ ,ਕਿ ਇਹ ਲੋਕ ਕਿਤਨੇ ਅਣਜਾਣ ਹਨ? ਜੋ ਗੱਲ ਪ੍ਰੀਤੀ ਪਟੇਲ ਨੇ ਕਹੀ ਹੈ , ਉਸ ਨੇ ਅੱਤਵਾਦੀ ਜਥੇਬੰਦੀ “ਹਾਮਾਜ” ਤੇ ਬੰਦਸ਼ ਲਾਉਣ ਮਸਲੇ ਤੇ ਸ਼ਾਇਦ ਸਿੱਖਾਂ ਨੂੰ ਇਕ ਸਲਾਹ ਦਿੱਤੀ ਜਾਪਦੀ ਤਾਂ ਜੋ ਸਿੱਖ ਅਜਿਹੇ ਅੱਤਵਾਦੀ ਢਾਂਚੇ ਤੋਂ ਬਚ ਕੇ ਰਹਿਣ , ਗੁਮਰਾਹ ਨਾ ਹੋਣ ਤੇ ਨਾ ਕਿਸੇ ਨੂੰ ਅਜਿਹਾ ਅਸਰ ਹੀ ਦੇਣ । ਅਸੀਂ ਸਮਝਦੇ ਹਾਂ ਕਿ ਬਰਿਟਿਸ਼ ਹੋਮ ਮਨਿਸਟਰ ਦੀ ਸਿੱਖਾਂ ਨੂੰ ਦਿੱਤੀ ਸਲਾਹ ਕੋਈ ਗਲਤ ਰਾਏ ਨਹੀਂ ਹੈ । ਪਰ ਜੋ ਗਲਤ ਅਸਰ ਦੀ ਕੰਪੇਨ ਕੌਂਸਲ ਆਗੂ ,ਚੇਅਰਮੈਨ ਅਤੇ ਕਲਰਕ ਨੇ ਸਿਰਫ਼ ਪੱਖਪਾਤੀ ਤੌਰ ਵੱਜੋ ਸਿਰਫ਼ ਕੰਜਰਵੇਟਿਵ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਹੈ । ਇਹ ਬਿਲਕੁਲ ਪੱਖਪਾਤੀ ਅਤੇ ਮੂਰਖਤਾ ਹੈ । ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਇਹ ਲੋਕ ਆਪਣੀ ਬਣੀ ਬਣਾਈ ਕਾਰਵਾਈ ਦੀ ਹਰ ਰਿਪੋਰਟ ਜ਼ਿਆਦਾ ਕਰਕੇ , ਸਿਰਫ਼ ਲੇਬਰ ਪਾਰਟੀ ਦੀ ਲੀਡਰਸ਼ਿਪ ਅਤੇ ਲੇਬਰ ਐਮ ਪੀਜ ਨੂੰ ਹੀ ਭੇਜਦੇ ਹਨ । ਇਨ੍ਹਾਂ ਦਾ ਲੇਬਰ ਪਾਰਟੀ ਨਾਲ ਇਤਨੀ ਹੇਜ ਕਿਉਂ , ਜਾਂ ਪਾਰਟੀ ਦੀ ਕੋਈ ਏਜੰਟੀ ਦਾ ਕਾਰਨ ਹੈ ? ਜਾਂ ਸਰਕਾਰੀ ਕਲਰਕ ਰਾਹੀ ,ਸਿੱਖਾਂ ਦੀ ਜੱਥੇਬੰਦਕ ਸੱਤਾ ਨੂੰ ਸਾਜ਼ਸ਼ੀ ਲਪੇਟ ਅਧੀਨ ਲਿਆਉਣ ਦੀ ਸਾਜ਼ਿਸ਼ ਹੈ। ਜਾਂ ਹਾਊਸ ਆਫ ਲਾਰਡ ਵਿਚਲੇ ਲਾਲਚ ਦੁਆਲੇ ਚੌਧਰ ਦੀ ਲਾਲਸਾ ਹੈ। ਜਾਂ ਫਿਰ ਜੇ ਲੇਬਰ ਪਾਰਟੀ ਦੀ ਲੀਡਰਸ਼ਿਪ ਨੇ ਹੀ ਇਨ੍ਹਾਂ ਨੂੰ ਇਸ ਆਸਰੇ ਲਾਇਆ ਹੋਇਆ ਹੈ । ਕੀ ਲੇਬਰ ਪਾਰਟੀ ਲਈ ਬਾਕੀ ਸਿੱਖ ਵੱਸੋਂ ਨੂੰ ਭੁਲਾ ਕੇ ਸਿਰਫ਼ ਇਹੀ ਜ਼ੋੜੀ ਕਾਰਗਰ ਲੱਭੀ ਹੈ , ਜਿਸਦੇ ਆਸਰੇ ਲੇਬਰ ਪਾਰਟੀ ਦਾ ਪੱਕਾ ਗੁਜ਼ਾਰਾ ਹੋ ਸਕੇਗਾ । ਸਾਡੀ ਖੋਜ ਵਿੱਚ ਤਾਂ ਇਹ ਵੀ ਨਜ਼ਰ ਪਿਆ ਕਿ ਕਮਾਈ ਦੇ ਲਾਲਚ ਵਿੱਚ ਆਪਣੇ ਕਿਰਾਏਦਾਰਾਂ ਨਾਲ ਮਨੁੱਖਤਾ ਵਾਲਾ ਸਲੂਕ ਨਾ ਕਰਨਾ , ਹਜ਼ਾਰਾਂ ਪੌਂਡਾਂ ਦੇ ਜੁਰਮਾਨੇ ਦੇਣੇ , ਕੀ ਲੇਬਰ ਪਾਰਟੀ ਨੂੰ ਅਜਿਹੇ ਸਮਰਥਕਾਂ ਦੀ ਵੀ ਲੋੜ ਹੋ ਸਕਦੀ ਹੈ? ਮੈਂ 35 ਸਾਲ ਲੇਬਰ ਸਮਰਥਕ ਤੇ ਮੈਂਬਰ ਰਿਹਾ ਹਾਂ, ਐਸਾ ਤਾਂ ਕਦੀ ਨਹੀਂ ਸੀ ਸੁਣਿਆ । ਵੈਸੇ ਜੋ ਗਿੱਲਾ ਪ੍ਰੀਤੀ ਪਟੇਲ ਤੇ ਖਾਹ ਮੁੱਖਾਹ ਦਾ ਹੈ ਉਹ ਤਾਂ ਮੇਰੀ ਖੋਜ ਮੁਤਾਬਕ ਲੇਬਰ ਦੇ ਸਮੇਂ ਤੋਂ ਹੈ । 2001 ਫ਼ਰਵਰੀ ਵਿਚ ਇੰਟਰਨੇਸ਼ਨਲ ਸਿੱਖ ਫੈਡਰੇਸ਼ਨ ਤੇ ਪਾਬੰਦੀ ਉਸ ਸਮੇਂ ਦੀ ਲੇਬਰ ਸਰਕਾਰ ਦੇ ਹੋਮ ਮਨਿਸਟਰ ਮਿ. ਜ਼ੈਕ ਸਟਰਾਅ ਨੇ ਲਗਾਈ ਸੀ । ਸਿੱਖਾਂ ਦੀ ਇਸ ਜਥੇਬੰਦੀ ਨੂੰ ਸਟਰਾਅ ਨੇ ਅੱਤਵਾਦੀ ਕਰਾਰ ਦਿੱਤਾ ਸੀ । ਕੈਨਾਡਾ ਨੇ ਇਸ ਜਥੇਬੰਦੀ ਤੇ 2003 ਵਿਚ ਬੈਨ ਲੱਗਾ ਦਿੱਤਾ ਅਤੇ ਅੱਜ ਤੱਕ ਬੈਨ ਜਾਰੀ ਹੈ । ਯੂ ਕੇ ਵਿਚ ਲੇਬਰ ਨੇ ਬੈਨ ਜਾਰੀ ਰੱਖਿਆ , ਜਦ ਕਿ ਕੰਜਰਵੇਟਿਵ ਸਰਕਾਰ ਸਮੇ , ਹੋਮ ਮਨਿਸਟਰ , ਬੀਬੀ ਥਰੀਸਾ ਮੇਅ ਨੇ ਮਾਰਚ 2016 ਵਿਚ ਜਥੇਬੰਦੀ ਤੋਂ ਬੈਨ ਹਟਾ ਦਿੱਤਾ ।ਲੇਬਰ ਦੀ ਇਸ ਪਾਬੰਦੀ ਅਤੇ ਜਥੇਬੰਦੀ ਤੇ ਕੈਨੇਡਾ ਵਿੱਚ ਪਾਬੰਦੀ ਹੁਣ ਤਕ ਵੀ ਚਲੀ ਆ ਰਹੀ ਹੈ । ਇਸ ਪਾਬੰਦੀ ਨਾਲ ਯੂ ਕੇ ਅਤੇ ਯੋਰਪ ਵਿੱਚ ਰਹਿ ਰਹੇ ਸਿਖ ਸਮਰਥਕਾਂ ਤੇ ਆਗੂਆਂ ਨੂੰ ਅੱਤਵਾਦੀ ਦੱਸ ਕੇ , ਕੈਨੇਡਾ ਜਾਣ ਤੇ 2012 ਤੋਂ ਟਰੂਡੋ ਸਰਕਾਰ ਨੇ ਪੱਕੀ ਪਾਬੰਦੀ ਲਾਈ ਹੋਈ ਹੈ । 2013 ਤੋਂ ਹੁਣ ਤੱਕ ਕੋਈ ਅੰਦਾਜ਼ਨ ਇਕ ਦਰਜਨ ਬਰਿਟਿਸ਼ ਤੇ ਯੂਰਪੀਨ ਸ਼ਹਿਹਰੀਅਤ ਵਾਲੇ ਸਿੱਖ  ਕੈਨੇਡਾ ਤੇ ਅਮਰੀਕਾ ਤੋਂ ਡੀਪੋਰਟ ਕੀਤੇ ਜਾ ਚੁਕੇ ਹਨ ।ਫੇਡਰੇਸ਼ਨ ਦਾ ਚੇਅਰਮੈਨ ਖੁਦ ਵੀ ਇਸ ਧੱਕੇ ਦਾ ਸ਼ਿਕਾਰ ਹੋ ਕੇ ਵੀ ਚੁੱਪ ਹੈ । ਦੁਨੀਆ ਦੇ ਕਿਸੇ ਦੇਸ਼ ਵਿਚੋ ਅਜਿਹੀ ਗਿਣਤੀ ਦੀ ਤਰਾਂ ਕਿਸੇ ਕੌਮ ਨੂੰ ਇਸ ਤਰਾਂ ਡਿਪੋਰਟ ਨਹੀਂ ਕੀਤਾ ਗਿਆ ।  ਕਈਆਂ ਨੂੰ ਤਾਂ ਪਹਿਲਾਂ ਜੇਹਲ ਭੇਜ ਕੇ ਬਾਅਦ ਵਿੱਚ ਡਿਪੋਰਟ ਕੀਤਾ ਜਾਂਦਾ ਰਿਹਾ ਹੈ।ਚੇਅਰਮੈਨ ਅਤੇ ਕਲਰਕ ਸਗੋਂ ਖੁਦ ਅਜਿਹੀ ਹੀ ਅੱਤਵਾਦੀ ਲਿਸਟ ਵਿੱਚ ਹੋਣ ਦੇ ਬਾਵਜੂਦ ਵੀ , ਇਹ ਕਹਿਣੋਂ ਚੁਪ ਹਨ ਕਿ ਇਹ ਸਭ ਕਾਸੇ ਦੀ ਦੇਣ  2001 ਦੀ ਯੂ ਕੇ ਦੀ ਲੇਬਰ ਸਰਕਾਰ ਅਤੇ ਜਸਟਿਨ ਟਰੂਡੋ ਦੀ ਕੈਨੇਡੀਅਨ ਸਰਕਾਰ ਹੈ । ਅੱਜ ਦੇ ਹਾਲਾਤ ਅਨੁਸਾਰ ਟਰੂਡੋ ਸਰਕਾਰ ਨੇ ਸਾਡੇ ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ ਵਿਚਾਲੇ ਜੋ ਕੰਧ ਖੜੀ ਕੀਤੀ ਹੈ , ਸੈਂਕੜੇ ਪਰਵਾਰਾਂ ਤੇ ਅਸਰ ਪੈ ਰਿਹਾ ਹੈ । ਸਿੱਖਾਂ ਨੂੰ ਕੈਨੇਡਾ ਜਾਣੋ ਰੋਕ  ਕੇ ਆਵਾਜਾਈ ਦੇ ਅਸਰ ਨੇ ਅਜਿਹਾ ਹੀ ਮਹਿਸੂਸ ਕਰਾਇਆਹੈ , ਜਿਵੇਂ ਰਾਜੀਵ ਗਾਂਧੀ ਦੀ ਸਰਕਾਰ ਨੇ ਹਜ਼ਾਰਾਂ ਸਿੱਖਾਂ ਦੇ ਭਾਰਤ ਜਾਣ ਤੇ ਕਾਲੀ ਸੂਚੀ ਰਾਹੀ ਪਾਬੰਦੀ ਲਾਈ ਹੋਈ ਸੀ । ਕੈਨੇਡਾ ਅਤੇ ਯੂ ਕੇ ਦੀਆਂ ਕੁਝ ਸੰਸਥਾਵਾਂ ਅਤੇ ਇਹ ਕਲਰਕ ਆਗੂ ਕਿਉਂ ਸੱਚ ਨਹੀਂ ਬੋਲਦੇ ਅਤੇ ਲੋਕਾਂ ਨੂੰ  ਆਪਣੇ ਹੀ ਛੁਪੇ ਮੁਫ਼ਾਦਾਂ  ਲਈ ਗੁਮਰਾਹ ਕਰ ਰਹੇ ਹਨ । ਇਹਨਾਂ ਭਾਈਆਂ ਨੂੰ ਬੇਨਤੀ ਹੈ ਆਪਣੀ ਪੀੜੀ ਥੱਲੇ ਸੋਟਾ ਫੇਰੋ ।ਨਿਰਸੰਦੇਹ ਬੀਬੀ ਪਟੇਲ ਵਲੋ ਦਸੇ ਗਏ ਸਿਖ ਅੱਤਵਾਦੀਆਂ ਦੇ ਨਾਮ ਤੁਹਾਨੂੰ , ਲੇਬਰ ਦੇ ਸਾਬਕਾ ਹੋਮ ਮਨਿਸਟਰ ਜੈਕ ਸਟਰਾਅ ਅਤੇ ਮੌਜੂਦਾ ਕੈਨੇਡੀਅਨ ਪਰਾਈਮ ਮਨਿਸਟਰ ਟਰੂਡੋ ਵੱਲੋਂ ਸਿੱਖਾਂ ਵਿਰੁੱਧ ਪੈਦਾ ਕੀਤੇ ਹਾਲਾਤਾਂ ਵਿੱਚੋਂ ਹੀ ਮਿਲ ਜਾਣਗੇ। ਅੱਜ ਬੜੇ ਅਫ਼ਸੋਸ ਨਾਲ ਇਹਨਾਂ ਆਗੂਆਂ ਦੀ ਗੈਰਜੁਮੇਵਾਰੀ ਅਤੇ ਗੁਮਰਾਹਕੁੰਨ ਪ੍ਰਾਪੇਗੰਡੇ ਨੂੰ ਦੇਖ ਕੇ ਅਜਿਹਾ ਕਹਿਣਾ ਪੈ ਰਿਹਾ ਹੈ । ਯੁ ਕੇ ਵਿੱਚ 2016 ਵਿੱਚ ਕੰਜਰਵੇਟਿਵ ਸਰਕਾਰ ਨੇ ਇੰਟਰਨੇਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ ਪਾਬੰਦੀ ਹਟਾ ਕੇ ਸਿੱਖ ਹੱਕਾਂ ਦੀ ਭਲਾਈ ਲਈ ਸਹੀ ਕੰਮ ਕੀਤਾ ਸੀ , ਇੱਥੇ ਉਪਰੋਕਤ ਸਬੰਧਤ ਆਗੂਆਂ ਨੇ ਇਸ ਲਈ ਜੱਦੋ-ਜਹਿਦ ਵੀ ਕੀਤੀ ਹੈ , ਜਿਸ ਪੱਖੋਂ ਅਸੀਂ ਧੰਨਵਾਦ ਵੀ ਕਰਦੇ ਹਾਂ । ਪਰੰਤੂ ਕੈਨੇਡਾ ਵਿੱਚ ਸਬੰਧਤ ਆਗੂਆਂ ਨੇ ਇਸ ਪਾਬੰਦੀ ਵਿਰੁੱਧ ਕੋਈ ਕਾਨੂੰਨੀ ਚਾਰਾਜੋਈ ਨਾ ਕਰਕੇ ਬਹੁਤ ਗੈਰਜੁਮੇਵਾਰੀ ਦਾ ਅਹਿਸਾਸ ਦੁਆਇਆ ਹੈ । ਕੀ ਇਹ ਆਗੂ ਆਉਂਦੇ ਸਮੇਂ ਵਿੱਚ ਜਥੇਬੰਦੀ ਤੋਂ ਪਾਬੰਦੀ ਹਟਾਉਣ ਹਿਤ ਕੋਈ ਉਪਰਾਲਾ ਕਰਨਗੇ ।

 ਕੈਨੇਡਾ ਵਿੱਚ ਹਰ ਪਾਰਲੀਮੈਂਟ ਵਿੱਚ ਫਿਰ ਤੋਂ ਸਿੱਖ ਚੇਹਰੇ ਸਿਖਾਂ ਅਤੇ ਭਾਈਚਾਰੇ ਦੀ ਨੁਮਾਇਦਿਗੀ ਦਾ ਦਾਅਵਾ ਕਰਕੇ ਅਗੇ ਆਉਂਦੇ ਹਨ ,ਉਹ ਵੀ ਕਦੇ ਸੋਚ ਕੇ ਚੰਗਾ ਕਦਮ ਉਠਾ ਸਕਦੇ , ਅਜੇ ਵੀ ਦੇਖਣਾ ਬਾਕੀ ਹੈ । ਇਸ ਪੱਖੋਂ ਵੀ ਕੋਈ ਸ਼ਕ ਨਹੀਂ ਕਿ ਵਾਸ਼ਿੰਗਟਨ ,ਬੀ ਸੀ ਅਤੇ ਟ੍ਰਰੰਟੋ ਦੇ ਕਲੇਮ ਕਰਦੇ ਕੁਝ ਖਾਲਿਸਤਾਨੀ ਆਗੂ , ਸਿੱਖ ਸਮਾਜ ਵਿੱਚ ਸਮਰੱਥਾ ਬਣਾਉਣ ਨਾਲ਼ੋਂ ਆਪਣੀ ਸਾਖ ਗੁਆ ਚੁੱਕੇ ਹਨ। ਜੋ ਲੋਕ ਆਪਣੇ ਹੀ ਆਲੇ ਦੁਆਲੇ ਦੇ  ਚੁਗਿਰਦੇ  ਦੀ ਮੁਸ਼ਕਲ ਦਾ ਹੱਲ ਨਹੀਂ ਬਣ ਸਕਦੇ , ਉਹ ਕਿਹੜੀ ਕੌਮੀ ਸੇਵਾ ਦੇ ਕਾਬਲ ਹੋ ਸਕਦੇ ਹਨ । ਕੌਮੀ ਤੌਰ ਤੇ ਕੌਮਾਂ ਵਿੱਚ ਚੰਗੇ ਗੁਣਾਂ ਦਾ ਪ੍ਰਭਾਵ ਪੈਦਾ ਨਾ ਕਰਨਾ , ਕੌਮ ਵਿੱਚ ਅਧੂਰਾਪਨ ਲਿਆਉਂਦਾ ਹੈ । ਜਿਹੜੇ ਲੋਕ ਅਗਾਂਹ ਤੁਰਨ ਨਾਲ਼ੋਂ , ਅਧਵਾਟੇ ਸਿਰ ਸੁੱਟਣਾ ਆਦਤ ਪਾ ਲੈਣ , ਉਹ ਅਧੂਰੇਪਨ ਦਾ ਸ਼ਿਕਾਰ ਹੋ ਬਹਿੰਦੇ ਹਨ । ਇਸ ਨੂੰ ਕੀ ਕਹੀਏ , ਜਦ ਕਿ ਹਰ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਅਤੇ ਪੰਜਾਬੀ ਚਿਹਰੇ ਨੁਮਾਇੰਦੇ ਚੁਣ ਕੇ ਸਾਹਮਣੇ ਆਉਂਦੇ ਹਨ ।ਕੀ ਇਹ ਸਿੱਖ ਜਥੇਬੰਦੀ ਨੂੰ ਪਾਬੰਦੀ ਸ਼ੁਦਾ ਦੇਖ ਕੇ ਖੁਸ਼ ਹਨ , ਜਾਂ ਇਹਨਾਂ ਨੁਮਾਇੰਦੇ ਸੱਜਣਾਂ ਕੋਲ ਕੋਈ ਪਹੁੰਚ ਨਹੀਂ ਕਰ ਰਿਹਾ , ਕਿ ਇਹ ਪਾਬੰਦੀ ਯੋਰਪ, ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ , ਸਮਾਜਿਕ ਅਤੇ ਰਿਸ਼ਤੇਦਾਰੀਆਂ ਵਿਚਾਲੇ ਰੋਕ ਹੈ । ਇਹ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਦੇ ਹੱਕਾਂ ਦੀ ਮਾਨਵਤਾ ਹੱਕਾਂ ਤੌਰ ਤੇ ਉਲ਼ੰਘਣਾ ਹੈ । ਸਿੱਖ ਜਥੇਬੰਦੀ ਤੋਂ ਪਾਬੰਦੀ ਹਟਾਉਣਾ ਜ਼ਰੂਰੀ ਹੈ । ਸਿੱਖਾਂ ਦਾ ਆਪਣੇ ਨੁਮਾਇੰਦੇ ਹੋਣ ਦੇ ਬਾਵਜੂਦ , ਅਜਿਹਾ ਬੇਅਸਰ ਹੋਣਾ ਬੜੀ ਸ਼ਰਮ ਵਾਲੀ ਗੱਲ ਹੈ । ਵਾਸ਼ਿਗਟਨ , ਬੀ ਸੀ ਅਤੇ ਟਰੰਟੋ ਦੇ ਕਹੇ ਜਾਂਦੇ ਖਾਲਿਸਤਾਨੀ ਆਗੂ ਬਿਲਕੁਲ ਹੀ ਬੇਅਸਰੇ ਸਾਬਤ ਹੋਏ ਹਨ । ਕੌਮੀ ਗੁਣਾਂ ਦੀ ਘਾਟ ਅਤੇ ਪ੍ਰਭਾਵਾਂ ਤੋਂ ਬਿਨਾ ਪਛਾਣ ਰੱਖਣ ਵਾਲੇ ਉਹ ਲੋਕ ਕੌਮ ਦਾ ਕੀ ਸੁਆਰ ਸਕਦੇ ਹਨ, ਜਿਨਾਂ ਨੂੰ ਆਪਣੇ ਚੁਗਿਰਦੇ ਬਾਰੇ ਕੋਈ ਚਿੰਤਾ ਹੀ ਨਾ ਹੋਵੇ ।   — ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ ਯੂ ਕੇ । email: psbal46@gmail.com

ਪੱਤਰਕਾਰ ਜਸਮੇਲ ਗ਼ਾਲਿਬ ਦਾ ਅਚਾਨਕ ਦੇਹਾਂਤ   

ਬਹੁਤੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਤ ਹੀ ਸਤਿਕਾਰ ਯੋਗ ਪੱਤਰਕਾਰ ਜਸਮੇਲ ਗ਼ਾਲਿਬ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ  ਰੋਜ਼ਾਨਾ ਦੀ ਤਰ੍ਹਾਂ ਆਪਣੀ ਫ਼ੇਸਬੁੱਕ ਉੱਪਰ ਖ਼ਬਰਾਂ ਅਪਡੇਟ ਕਰ ਅਚਾਨਕ ਬਾਥਰੂਮ ਗਏ ਡਿੱਗ ਪਏ ਬੱਸ ਫੇਰ ਕੀ ਸੀ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਅਤੇ ਜਨ ਸ਼ਕਤੀ ਨਿਊਜ਼ ਪੰਜਾਬ ਦਾ ਇੱਕ ਅੰਬਰ ਵਿਚ ਟਹਿਕਦਾ ਤਾਰਾ ਸਦਾ ਲਈ ਟੁੱਟ ਗਿਆ ।  

 

Valentine's Day was celebrated in Leicester by the Saanjh Group and Milap Group - Jaswant Kaur Bains

Leicester: Valentine's Day was celebrated with much fanfare this week in Leicester, UK by the ladies of the Saanjhan Group and Milap Group. The program writer Jaswant Kaur Bains, Kamaljit Kaur Nat, Ranjit Kaur, Kuldeep Kaur, Rajveer Kaur together designed it and planned all the activities. All the ladies enjoyed the program. Common festivals are also a symbol of love in a social relationship. Who create love and fellowship with one another. They also enhance the coordination of ladies among themselves. The work that is done together cannot be accomplished by a single human being. This day is also celebrated in the UK from children's preschool to university. Where cultural, religious, social and all day festivals are celebrated with great fanfare by Saanjhan Group. There, the ladies also celebrated Valentine's Day with a beautiful look of love and respect. About 32 group members participated in the program and shared happiness.
The ladies designed their own favorite card in the Art & Design class for their own family. After that everyone played a memory enhancing memory game. Which was beneficial for everyone's health and memory. After that they all cut the Valentine's Day cake together and shared it. Then everyone got together and thoroughly enjoyed the party food. In this session, the ladies and sisters enthusiastically designed beautiful cards for their children, families and decorated their homes. Everyone also participated in the music excercise session. Jaswant Kaur Bains and all the committee members thanked all the sisters who came.

ਲੈਸਟਰ ਵਿੱਚ ਸਾਂਝਾਂ ਗਰੁੱਪ ਅਤੇ ਮਿਲਾਪ ਗਰੁੱਪ ਵੱਲੋਂ Valentine’s Day ਮਨਾਇਆ ਗਿਆ

ਲੈਸਟਰ : ਯੂ ਕੇ ਦੇ ਲੈਸਟਰ ਸ਼ਹਿਰ  ਵਿੱਚ ਸਾਂਝਾਂ ਗਰੁੱਪ ਅਤੇ ਮਿਲਾਪ ਗਰੁੱਪ ਦੀਆਂ ਲੇਡੀਜ਼ ਵੱਲੋਂ ਇਸ ਹਫ਼ਤੇ Valentine’s Day ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਲੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਰਣਜੀਤ ਕੌਰ, ਕੁਲਦੀਪ ਕੌਰ, ਰਾਜਵੀਰ ਕੌਰ ਨੇ ਮਿਲ ਕੇ ਇਸਦੀ ਰੂਪ ਰੇਖਾ ਉਲੀਕੀ ਅਤੇ ਸਾਰੀਆਂ Activities ਦੀ Planning ਕੀਤੀ।  ਸਾਰੀਆਂ ਲੇਡੀਜ਼ ਨੇ ਇਸ ਪ੍ਰੋਗਰਾਮ ਵਿੱਚ ਖੁਸ਼ੀਆਂ ਅਤੇ ਅਨੰਦ ਮਾਣਿਆ। ਸਾਂਝੇ ਤਿਉਹਾਰ ਵੀ ਸਮਾਜਿਕ ਰਿਸ਼ਤੇ ਵਿੱਚ ਪਿਆਰ ਦਾ ਪ੍ਰਤੀਕ ਹੁੰਦੇ ਹਨ। ਜੋ ਪਿਆਰ ਅਤੇ ਇੱਕ ਦੂਜੇ ਵਿੱਚ ਸਾਂਝਾਂ ਪੈਦਾ ਕਰਦੇ ਹਨ। ਆਪਸ ਵਿੱਚ ਲੇਡੀਜ਼ ਦਾ ਤਾਲਮੇਲ ਵੀ ਵਧਾਉਂਦੇ ਹਨ। ਜੋ ਕੰਮ ਰਲ ਮਿਲ ਕੇ ਕੀਤੇ ਜਾਂਦੇ ਹਨ ਉਹ ਇਕੱਲਾ ਮਨੁੱਖ ਨੇਪਰੇ ਨਹੀਂ ਚਾੜ ਸਕਦਾ। ਇਹ ਦਿਨ ਵੀ ਯੂ ਕੇ ਦੇ ਵਿੱਚ ਬੱਚਿਆਂ ਦੇ ਪ੍ਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀਆਂ ਵਿੱਚ ਮਨਾਇਆ ਜਾਂਦਾ ਹੈ। ਜਿੱਥੇ ਸਾਂਝਾਂ ਗਰੁੱਪ ਵੱਲੋਂ ਸੱਭਿਆਚਾਰਿਕ , ਧਾਰਮਿਕ, ਸਮਾਜਿਕ ਅਤੇ ਸਭ ਦਿਨ ਤਿਉਹਾਰ ਬੜੀ ਧੂੰਮ-ਧਾਮ ਨਾਲ ਮਨਾਏ ਜਾਂਦੇ ਹਨ। ਉੱਥੇ ਲੇਡੀਜ਼ ਨੇ Valentine’s Day ਨੂੰ ਵੀ ਇੱਕ ਪਿਆਰ ਅਤੇ ਸਤਿਕਾਰ ਦਾ ਸੁੰਦਰ ਰੂਪ ਦੇ ਕੇ ਸਾਰੀਆਂ ਲੇਡੀਜ਼ ਨੇ ਰਲ ਕੇ ਮਨਾਇਆ। ਇਸ ਪ੍ਰੋਗਰਾਮ ਵਿੱਚ ਤਕਰੀਬਨ 32 ਗਰੁੱਪ ਮੈਂਬਰਾਂ ਨੇ ਭਾਗ ਲਿਆ ਅਤੇ ਖੁਸ਼ੀਆਂ ਵੰਡੀਆਂ।
ਲੇਡੀਜ਼ ਨੇ ਆਰਟ ਐਂਡ ਡੀਜ਼ਾਇਨ ਕਲਾਸ ਵਿੱਚ ਆਪਣਾ ਆਪਣਾ ਪਸੰਦੀਦਾ ਕਾਰਡ ਡੀਜ਼ਾਇਨ ਕਰਕੇ ਆਪਣੇ ਆਪਣੇ ਪ੍ਰੀਵਾਰ ਲਈ ਬਣਾਇਆ। ਇਸ ਤੋਂ ਬਾਦ ਸਭ ਨੇ ਯਾਦਦਾਸ਼ਤ ਵਧਾਉਣ ਵਾਲੀ Memory Game ਖੇਡੀ। ਜੋ ਸਭ ਦੀ ਸਿਹਤ ਅਤੇ ਯਾਦਦਾਸ਼ਤ ਲਈ ਲਾਹੇਬੰਦ ਸੀ। ਉਸਤੋਂ ਬਾਦ ਸਭ ਨੇ ਮਿਲ ਕੇ ਸਾਂਝਾਂ Valentine’s Day ਕੇਕ ਕੱਟਿਆ ਅਤੇ ਵੰਡ ਕੇ ਖਾਧਾ। ਫੇਰ ਸਭ ਨੇ ਰਲ ਕੇ ਪਾਰਟੀ ਫੂਡ ਦਾ ਖ਼ੂਬ ਅਨੰਦ ਮਾਣਿਆ। ਇਸ ਸੈਸ਼ਨ ਵਿੱਚ ਬੀਬੀਆਂ ਭੈਣਾਂ ਨੇ ਬੜੇ ਚਾਉ ਨਾਲ ਆਪਣੇ ਆਪਣੇ ਬੱਚਿਆਂ ਲਈ , ਪ੍ਰੀਵਾਰਾਂ ਲਈ ਬਹੁਤ ਸੁੰਦਰ ਕਾਰਡ ਡੀਜ਼ਾਇਨ ਕੀਤੇ ਅਤੇ ਆਪਣੇ ਘਰ ਵਿੱਚ ਸਜਾਏ। ਸਭ ਨੇ music excercise Session ਵਿੱਚ ਵੀ ਭਾਗ ਲਿਆ। ਜਸਵੰਤ ਕੌਰ ਬੈਂਸ ਅਤੇ ਸਾਰੇ ਕਮੇਟੀ ਮੈਂਬਰਾਂ ਵੱਲੋਂ ਆਈਆਂ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ ਗਿਆ ।

ਰਿਪੋਰਟ : ਜਸਵੰਤ ਕੌਰ ਬੈਂਸ

ਬਹੁਪੱਖੀ ਸਖ਼ਸ਼ੀਅਤ ਲੇਖਿਕਾ ਜਸਵੰਤ ਕੌਰ ਬੈਂਸ (ਕੰਗ) ✍️ ਗੁਰਚਰਨ ਸਿੰਘ ਧੰਜੂ

ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ  ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਨਹੀ ਭੁਲੀ ਸਗੋ ਹੋਰਨਾ ਨੂੰ ਵੀ ਇਸ ਨਾਲ ਜੋੜਕੇ ਰੱਖਿਆ ਹੈ । ਕੁਝ ਦੁਹਾਕੇ ਪਹਿਲਾ Uk ਚ ਜਾ ਵਸੀ ਇਹ ਪੰਜਾਬਣ ਮੁਟਿਆਰ ਇਕ ਕਲਮਕਾਰ ਹੋਣ ਕਰਕੇ ਸਾਹਿਤ ਦੇ ਖੇਤਰ ਅੰਦਰ ਵੀ ਮੱਲਾ ਮਾਰੀਆ ਹਨ। ਜੇ ਕਵਿਤਾ ਵੀ ਦੇਖੀਆ ਜਾਣ ਇਹ ਸਖਸ਼ੀਅਤ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਸ਼ਬਦਾ ਨੂੰ ਢੁਕਵੇਂ ਥਾਂ ਤੇ ਚੁਣਨ ਤੇ ਚਿਣਨ ਦਾ ਹੁਨਰ ਰੱਖਦੀ ਹੈ। ਕਹਿੰਦੇਂ ਹਨ ਕਿ ਕਲਮ ਦਾ ਫੱਟ ਤਲਵਾਰ ਦੇ ਫੱਟ ਤੋਂ ਡੂੰਘਾਂ ਹੁੰਦਾ ਹੈ ਸ਼ਰਤ ਇੱਕ ਕਿ ਕਲਮ ਵਿਕਾਊ ਨਾ ਹੋਵੇ। ਇਹ ਸਭ ਕੁੱਝ ਜਸਵੰਤ ਕੌਰ ਕੰਗ ਜੀ ਨੇ ਆਪਣੀ ਕਲਮ ਨਾਲ ਸਮੇਂ ਦੀ ਹਿੱਕ ਤੇ ਸਵਾਰ ਹੋਕੇ ਸੱਚ ਲਿਖ ਵਖਾਇਆ ਹੈ ਜੋ ਸੇਧ ਦੇਣ ਦਾ ਕੰਮ ਕੀਤਾ ਹੈ। ਪੰਜਾਬੀ ਮਾਂ ਬੋਲੀ ਲਈ ਤਨਦੇਹੀ ਨਾਲ ਕੰਮ ਕਰ ਰਹੀ ਇਸ ਸ਼ਖਸ਼ੀਅਤ ਨੇ ਆਪਣੇ ਅਮੀਰ ਵਿਰਸੇ ਕਲਚਰ ਨੂੰ ਨਹੀ ਛੱਡਿਆ ਪੰਜਾਬੀ ਖਾਣਾ ਪੀਣਾ ਪਹਿਨਣਾ ਬੋਲਣਾ ਸਭ ਪਿਤਾ ਪੁਰਖੀ ਉਹੀ ਜੀਵਨ ਚ ਵਸਿਆ ਹੈ। ਬੋਲਣਾ ਤੇ ਸਭ ਜਾਣਦੇ ਹਨ ਪਰ ਕਦੋ ਕੀ ਬੋਲਣਾ ਇਹ Uk ਦੀ ਧਰਤੀ ਦੇ ਲੈਸਟਰ ਸ਼ਹਿਰ ਜਾ ਵਸੀ ਜਸਵੰਤ ਕੌਰ ਦੇ ਹਿੱਸੇ ਵੀ ਆਇਆ। ਮਿੱਠੀ ਬੋਲੀ ਤੇ ਮਿਲਾਪੜੇ ਸੁਭਾਅ ਦੀ ਮਾਲਕ ਇਹ ਸਤਿਕਾਰ ਯੋਗ ਸਖਸੀਅਤ ਝੱਟ ਹੀ ਮਿਲਣ ਸਾਰ ਆਪਣੇ ਉਚੇ ਕਿਰਦਾਰ ਵਾਲੇ ਗੁਣ ਵਿਖਾ ਦੇਦੀਂ ਹੈ । ਜੇ ਇਸ ਸਖਸ਼ੀਅਤ ਵਿੱਚ ਸਮਾਜਿਕ ਗੁਣ ਦੇਖੀਏ ਤਾਂ ਸਮਾਜ ਦੀ ਸੇਵਾ ਚ ਵੀ ਭਰਪੂਰ ਹੈ।ਆੳ ਇਸ ਸ਼ਖਸ਼ੀਅਤ ਦੇ ਜਿ਼ੰਦਗੀ ਦੇ ਸ਼ਫਰ ਤੇ ਝਾਤ ਪਾਈਏ।
ਲੇਖਿਕਾ ਜਸਵੰਤ ਕੌਰ ਬੈਂਸ (ਕੰਗ) ਦਾ ਪਿਛੋਕੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਹੁਤ ਹੀ ਖੂਬਸੂਰਤ ਕਸਬੇ ਕਿਲ੍ਹਾ ਖਮਾਣੋਂ (ਖਮਾਂਣੋਂ ਖੁਰਦ) ਦੇ ਸ਼ਾਹੀ ਠਾਠ-ਬਾਠ ਵਾਲੇ ਸਿੱਖ ਮਿਸਲਾਂ ਵਿੱਚੋਂ ਡੱਲ਼ੇਵਾਲ਼ੀਆ ਮਿਸਲ ਦੇ ਖ਼ਾਨਦਾਨ ਨਾਲ ਹੈ ਅਤੇ ਸਰਦਾਰ ਲਛਮਣ ਸਿੰਘ ਕੰਗ (ਜੋ ਆਪਣੀ ਡਾਕਟਰੀ ਯੋਗਤਾ ਅਤੇ ਰਹਿਮ-ਦਿਲੀ ਲਈ ਜਾਣੇ ਜਾਂਦੇ ਸਨ)ਜੋ ਗਰੀਬਾਂ ਦਾ ਮੁਫ਼ਤ ਵਿੱਚ ਇਲਾਜ ਕਰਦੇ ਸਨ, ਜੀ ਦੀ ਪੋਤਰੀ ਅਤੇ ਸ. ਸਰਦਾਰ ਨਵਨੀਤ ਸਿੰਘ ਕੰਗ  ਸਾਬਕਾ ਸਰਪੰਚ ਖਮਾਣੋਂ ਖ਼ੁਰਦ ਦੀ ਸਪੁੱਤਰੀ ਜਸਵੰਤ ਕੌਰ ਬੈਂਸ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਅਜੋਕੇ ਯੁੱਗ ਦੀ ਘਾਤਕ ਬੀਮਾਰੀ 'ਮਾਨਸਿਕ-ਤਣਾਅ' ਦੀ ਸ਼ਿਕਾਰ ਮਾਨਵਤਾ ਦੀ ਹਰ ਮਰਜ਼ ਦੀ ਰਮਜ਼ ਪਛਾਣ ਕੇ, ਉਸ ਦਾ ਸਹੀ ਉਪਚਾਰ ਲੱਭ ਕੇ ਆਪਣੀਆਂ ਕਵਿਤਾਵਾਂ ਰਾਹੀਂ ਅਤੇ ਸਾਂਝੇ ਕਾਵਿ ਸੰਗ੍ਰਹਿ  ਅਤੇ ਕਹਾਣੀ ਸੰਗ੍ਰਹਿ ਜਾਣਾ ਏ ਉਸ ਪਾਰ ਅਤੇ ਕਦੋਂ ਮਿਲੇਗੀ ਪਰਵਾਜ਼ ਜੋ ਕੋਵਿਡ-19 ਦੇ ਦਰਦ ਅਤੇ ਮਹਾਂਮਾਰੀ ਨੂੰ ਕਵਿਤਾਵਾਂ, ਕਹਾਣੀਆਂ ਅਤੇ ਲੇਖ ਸੰਗ੍ਰਹਿ ਜ਼ਰੀਏ ਬਿਆਨ ਕਰਦੀਆਂ ਹਨ। ਜਸਵੰਤ ਕੌਰ ਬੈਂਸ ਵੱਲੋਂ ਸੰਪਾਦਤ ਕੀਤਾ ‘ਰੂਹ ਦੀ ਚੀਖ’ ਸਾਂਝਾਂ ਕਹਾਣੀ ਸੰਗ੍ਰਹਿ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਕਹਾਣੀ ਲਿੱਖਣ ਲਈ ਉਤਸ਼ਾਹਿਤ ਕੀਤਾ ਹੈ। ਜਸਵੰਤ ਕੌਰ ਬੈਂਸ ਨੇ ਇੰਨਾਂ ਤਿੰਨੇ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਸੰਪਾਦਤ ਕਰ ਕੇ ਅਤੇ ਛਪਵਾ ਕੇ ਕਿਸੇ ਵੀ ਲੇਖਕ ਕੋਲ਼ੋਂ ਕੀਮਤ ਨਾ ਵਸੂਲ ਕਰਕੇ ਸੇਵਾ ਕੀਤੀ ਅਤੇ ਬਹੁਤ ਸਾਰੇ ਨਵੇਂ ਲੇਖਿਕਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ  ਕਰ ਕੇ ਉਨ੍ਹਾਂ ਦੇ ਦਿਲ ਅਤੇ ਰੂਹ ਤੇ ਹਿੰਮਤ ਅਤੇ ਹੌਸਲਿਆਂ ਦੀ ਮੱਲ੍ਹਮ-ਪੱਟੀ ਕਰਨ ਦੀ ਸੇਵਾ ਨਿਭਾ ਰਹੀ ਹੈ।

ਸ਼ਾਇਰਾ ਨੂੰ ਆਪਣੇ ਤਾਇਆ ਜੀ ਸ. ਹਰਮੀਤ ਸਿੰਘ ਕੰਗ (Renowned Industrial of 70s and 80s) ਅਤੇ ਪਿਤਾ ਸ. ਨਵਨੀਤ ਸਿੰਘ ਕੰਗ (Urdu Writer) ਕੋਲੋਂ ਸ਼ਾਇਰਾਨਾ ਅੰਦਾਜ਼ ਵਿਰਾਸਤ ਵਿੱਚ ਮਿਲਿਆ। ਜਸਵੰਤ ਦੇ ਤਾਇਆ ਜੀ ਜੋ ਬਹੁਤ ਵੱਡੀ ਮਿੱਲ ਮੰਡੀ ਗੋਬਿੰਦਗੜ੍ਹ ਵਿੱਚ “ਅੱਪ ਲਿੱਫਟ ਇੰਜਨੀਅਰਿੰਗ ਕੰਪਨੀ “ ਦੇ ਮਾਲਕ ਸਨ। ਜਿੱਥੇ ਕਣਕ ਕੁਤਰਨ ਵਾਲੇ ਥਰੈਸ਼ਰ, ਮੱਕੀ ਕੱਢਣ ਵਾਲੀਆਂ ਮਸ਼ੀਨਾਂ, ਸੀਡ ਡਰਿੱਲ, ਹੱਲ , ਤਵੀਆਂ ਵਾਹੀ ਦੇ ਸਾਰੇ ਸੰਦ ਬਣਦੇ ਸਨ। ਉਨ੍ਹਾਂ ਦੀ ਆਪਣੀ ਪ੍ਰਿੰਟਿੰਗ ਪ੍ਰੈੱਸ ਸੀ ਜਿੱਥੇ ਉੱਨਾਂ ਨੇ ਆਪਣੀ “ ਵਾਹੀਕਾਰ ਯੁੱਗ” ਮੈਗਜ਼ੀਨ ਸ਼ੁਰੂ ਕੀਤੀ । ਜੋ ਕਿਸਾਨਾਂ ਅਤੇ ਉਸ ਸਮੇਂ ਦੇ ਲੇਖਕਾਂ ਲਈ ਲਾਹੇਵੰਦ ਸੀ। ਜਸਵੰਤ ਦੇ ਦਾਦਾ ਜੀ ਸਰਦਾਰ ਲਛਮਣ ਸਿੰਘ ਕੰਗ ਜੋ ਮੋਰਿੰਡੇ ਸ਼ਹਿਰ ਵਿੱਚ ਆਪਣੇ ਸਮੇਂ ਵਿੱਚ Screw Mill ਦੇ ਮਸ਼ਹੂਰ ਬਿਜਨਿਸ ਮੈਨ ਸਨ। ਉਨਾਂ ਨੇ ਆਪਣੇ ਸਮੇਂ ਵਿੱਚ “ਸੱਚਾ ਭਾਈਚਾਰਾ” ਮੈਗਜ਼ੀਨ ਚਲਾਈ ਸੀ। ਜਸਵੰਤ ਕੌਰ ਦੇ ਪਿਤਾ ਜੋ ਉਰਦੂ ਦੇ ਲੇਖਕ ਸਨ। ਜਿਨਾਂ ਦੀ ਮਿਲ  ਅਤੇ ਰਿਹਾਇਸ਼ ਖਮਾਣੋਂ ਮੰਡੀ ਵਿੱਚ ਸੀ ਜੋ ‘ ਅੱਪ ਲਿਫ਼ਟ ਫਲੋਰ ਮਿਲ’ ਦੇ ਮਾਲਕ ਸਨ। ਜੋ ਉਰਦੂ ਦੇ ਬਹੁਤ ਵਧੀਆ ਲੇਖਕ ਸਨ। ਜਿਨਾਂ ਦਾ ਲਿਖਿਆ ਸਫ਼ਰਨਾਮਾ ਉਰਦੂ ਦੇ ਅਖਬਾਰ ਹਿੰਦ ਸਮਾਚਾਰ ਵਿੱਚ ਲਗਾਤਾਰ ਕਈ ਮਹੀਨੇ ਛੱਪਿਆ। ਜਸਵੰਤ ਦੇ ਪਿਤਾ ਜੀ ਨੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਸਰਪੰਚ ਹੋਣ ਦੇ ਸਮੇਂ ਬਹੁਤ ਸਾਰੇ ਕਾਰਜ ਕਰਕੇ ਸਮਾਜਿਕ ਸੇਵਾ ਕੀਤੀ। ਉਨਾਂ ਨੇ ਆਪਣੀ ਸਰਪੰਚੀ ਸਮੇਂ ਪੱਕੀ ਸੜਕ ਬਣਵਾਈ ਜੋ ਰੇਤ ਦੇ ਟਿੱਬਿਆਂ ਵਿੱਚ ਆਉਣ ਜਾਣ ਦੇ ਲਈ ਵਧੀਆ ਸਾਧਨ ਬਣਿਆ। ਪਿੰਡ ਵਿੱਚ ਬਿਜਲੀ ਵੀ ਉੱਨਾਂ ਦੀ ਸਰਪੰਚੀ ਵੇਲੇ ਆਈ। ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਈਆਂ। ਉਨ੍ਹਾਂ ਨੇ ਪਿੰਡ ਦੀ ਪਾਣੀ ਦੀ ਟੈਂਕੀ ਲਈ ਤਿੰਨ ਵਿੱਘੇ ਜ਼ਮੀਨ ਛੱਡ ਦਿੱਤੀ ਸੀ ।ਜੋ ਅੱਜ ਵੀ ਪਿੰਡ ਵਿੱਚ ਮੌਜੂਦ ਹੈ। ਉਹ ਹਮੇਸ਼ਾ ਦੂਜੇ ਦੀ ਸੇਵਾ ਕਰਨ ਵਿੱਚ ਤੱਤਪਰ ਰਹਿੰਦੇ ਸੀ।  ਜਦੋਂ ਗੋਬਰ ਗੈਸ ਪਲਾਂਟ ਸਕੀਮ ਪੰਜਾਬ ਵਿੱਚ ਆਈ ਸਭ ਤੋਂ ਪਹਿਲਾਂ ਉਨਾਂ ਨੇ ਆਪ ਆਪਣੇ ਘਰ ਵਿੱਚ ਗੋਬਰ ਗੈਸ ਪਲਾਂਟ ਲਵਾ ਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਦਿਖਾਇਆ ਅਤੇ ਉਤਸ਼ਾਹਿਤ ਕੀਤਾ।  ਜਿਸ ਨੂੰ ਫਿੱਟ ਕਰਨ ਵਾਸਤੇ ਬਹੁਤ ਖੁੱਲ੍ਹੀ ਡੁੱਲੀ ਜਗਾ ਚਾਹੀਦੀ ਸੀ। ਉਹ ਉੱਚੇ ਵਿਚਾਰਾਂ ਦੇ ਮਾਲਿਕ ਅਤੇ ਬਹੁਤ ਵਧੀਆ ਪਾਰਖੂ  ਅਤੇ ਅਗਾਂਹਵਧੂ ਸੋਚ ਦੇ ਮਾਲਿਕ ਸਨ। ਬਹੁਤ ਵਧੀਆ ਸਲਾਹਕਾਰ ਸਨ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਮ ਉਨ੍ਹਾਂ ਕੋਲ ਸਲਾਹ ਮਸ਼ਵਰੇ ਲਈ ਆਉਂਦੇ ਸਨ। ਕਿਉਕਿ ਉਹ ਹਰ ਨਵੀਂ ਚੀਜ਼ ਨੂੰ ਬੜੇ ਚਾਉ ਨਾਲ ਆਪ ਦੇਖ ਕੇ ਪਰਖ ਕੇ ਵਰਤੋਂ ਵਿੱਚ ਲਿਆਉਂਦੇ। ਇਸ ਲਈ ਜਸਵੰਤ ਵਿੱਚ ਆਪਣੇ ਪਿਤਾ ਜੀ ਦੇ ਸਾਹਿਤਕ ਗੁਣ, ਅਤੇ ਸਮਾਜ ਸੇਵਾ ਦੇ ਗੁਣ ਆਪਣੇ ਵਿਰਸੇ ਵਿੱਚੋਂ ਹੀ ਬਜ਼ੁਰਗਾਂ ਤੋਂ ਮਿਲੇ ਹਨ।

ਪ੍ਰਮਾਤਮਾ ਦੀ ਇਬਾਦਤ ਅਤੇ ਗੁਰਬਾਣੀ ਪੜ੍ਹਨਾ ਆਪਣੇ ਬੀਜੀ ਰਵਿੰਦਰ ਕੌਰ ਕੰਗ ਦੀ ਛਤਰ ਛਾਇਆ ਵਿੱਚ ਸਿਖਿਆ। ਆਪਣੇ ਘਰ ਵਿੱਚ ਹੀ ਪਿਤਾ ਜੀ ਦੀ (ਜੋ ਕਿ ਕਿਲ੍ਹਾ ਖਮਾਣੋਂ ਦੇ ਸਰਪੰਚ ਸਨ) ਪੰਚਾਇਤ ਦੀ ਲਾਇਬ੍ਰੇਰੀ ਹੋਣ ਕਾਰਨ ਪੰਜਾਬੀ ਦੇ ਉੱਘੇ ਲੇਖਕ ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ , ਪ੍ਰੋਫੈਸਰ ਮੋਹਣ ਸਿੰਘ ਅਤੇ ਭਾਈ ਵੀਰ ਸਿੰਘ ਵਰਗੀਆਂ ਸਖਸ਼ੀਅਤਾਂ ਦੀਆਂ ਲਿਖਤਾਂ  ਪੜ੍ਹ ਕੇ ਸ਼ਾਇਰਾ ਜਸਵੰਤ ਨੇ ਆਪਣੇ ਕਿਤਾਬੀ ਗਿਆਨ ਵਿੱਚ ਮੁਹਾਰਤ ਪਾਈ। ਫਿਰ ਮਹਾਨ ਕਵੀ ਕੁਲਵੰਤ ਜਗਰਾਓਂ ਜੀ (ਜੋ ਕਿ ਖਮਾਣੋਂ ਸਕੂਲ ਵਿੱਚ ਜਸਵੰਤ ਜੀ ਦੇ ਅਧਿਆਪਕ ਰਹਿ ਚੁੱਕੇ ਸਨ) ਦੀਆਂ ਕਵਿਤਾਵਾਂ ਨੇ ਵੀ ਇਨ੍ਹਾਂ ਦੀ ਲਿਖਣ ਦੀ ਕਲਾ ਵਿੱਚ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ।

 

ਜਸਵੰਤ ਕੌਰ ਬੈਂਸ ਨੇ ਆਪਣੀ ਮੁੱਢਲੀ ਵਿੱਦਿਆ ਪ੍ਰਾਇਮਰੀ ਸਕੂਲ ਖਮਾਣੋਂ ਖ਼ੁਰਦ ਤੋਂ ਹਾਸਲ ਕੀਤੀ।
ਫੇਰ ਗੌਰਮਿੰਟ ਹਾਈ ਸਕੂਲ ਖਮਾਣੋਂ ਮੰਡੀ ਤੋਂ ਦਸਵੀ ਪਾਸ ਕੀਤੀ। ਆਪਣੀ ਉਚੇਰੀ ਵਿਦਿਆ Guru Gobind Singh Khalsa College Jhar Sahib  ਪੰਜਾਬ ਯੂਨੀਵਰਸਟੀ ਤੋਂ ਹਾਸਲ ਕੀਤੀ। ਯੂ ਕੇ ਆ ਕੇ ਵੀ ਜਸਵੰਤ ਕੌਰ ਨੇ ਆਪਣੀ ਪੜਾਈ ਜਾਰੀ ਰੱਖੀ।  ਚਾਈਲਡ ਕੇਅਰ  (Childcare) ਅਤੇ ਹੈਲਥ ਐਂਡ ਸੋਸ਼ਲ ਕੇਅਰ ( Health and Social Care )ਵਿੱਚ ਆਪਣੀ ਕੁਆਲੀਫਿਕੇਸ਼ਨ ਸੰਪੂਰਨ ਕਰਕੇ ਇੰਨਾਂ ਦੋਹੇ ਖੇਤਰਾਂ ਵਿੱਚ ਲੰਬੀ ਸਰਵਿਸ ਕਰ ਰਹੇ ਹਨ।ਪੰਜਾਬ ਦੀ ਸਿਰਮੌਰ ਸੰਸਥਾ ਸਿਰਜਣਧਾਰਾ ਵਲੋਂ ਆਪਣੇ ਪਲੇਠੇ ਕਾਵਿ- ਸੰਗ੍ਰਹਿ 'ਕਾਲੀ ਲੋਈ' ਲਈ 'ਪੰਜਾਬ ਦੀ ਖੁਸ਼ਬੂ' ਪੁਰਸਕਾਰ ਨਾਲ ਸਨਮਾਨਿਤ ਕਵਿਤਰੀ ਜਸਵੰਤ ਕੌਰ ਬੈਂਸ ਨੇ ਪੰਜਾਬੀ ਵਿਰਸਾ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾ ਕੇ ਸੰਨ -2004 ਵਿੱਚ ਸਾਹਿਤ ਦੀ ਦੁਨੀਆਂ ਵਿੱਚ ਆਪਣਾ ਪਹਿਲਾ ਕਦਮ ਰੱਖਿਆ। ਸੰਨ-2008 ਵਿੱਚ ਆਪਣੇ ਵਤਨ ਦੀ ਮਿੱਟੀ ਅਤੇ ਮਾਂ-ਬੋਲੀ ਨੂੰ ਸਮਰਪਿਤ ਆਪ ਜੀ ਦੇ ਦੂਜੇ ਕਾਵਿ- ਸੰਗ੍ਰਹਿ ' ਸੰਧੂਰੀ ਮਿੱਟੀ ਦੀ ਖੁਸ਼ਬੂ' ਲਈ ਆਪ ਨੂੰ 'ਪੰਜਾਬੀ ਸੱਭਿਆਚਾਰ ਦੀ ਆਰਤੀ' ਪੁਰਸਕਾਰ ਨਾਲ ਨਿਵਾਜਿਆ ਗਿਆ। 2009 ਵਿੱਚ ਆਪ ਜੀ ਦਾ ਤੀਜਾ ਕਾਵਿ - ਸੰਗ੍ਰਹਿ 'ਕਿਸ ਰਿਸ਼ਤੇ ਤੇ ਮਾਣ ਕਰਾਂ? ‘ਸ਼ਾਇਦ ਮਾਂ ਅਤੇ ਮਾਂ-ਬੋਲੀ ਤੋਂ ਹਟ ਕੇ ਬਾਕੀ ਦੇ ਖੋਖਲੇ ਹੋ ਰਹੇ ਸੰਸਾਰਿਕ ਰਿਸ਼ਤਿਆਂ ਵਿੱਚ ਸੁਆਰਥ ਦੀ ਬੂ ਆਉਣ ਦੀ ਉਪਜ ਸੀ। ਜਿਸ ਵਿੱਚ ਸ਼ਾਇਰਾ ਜਸਵੰਤ ਜੀ ਨੇ ਇਨ੍ਹਾਂ ਰਿਸ਼ਤਿਆਂ ਦੇ ਖੋਖਲੇਪਣ ਨੂੰ ਇੰਨੇ ਦਰਦਮਈ ਢੰਗ ਨਾਲ ਬਿਆਨ ਕੀਤਾ ਹੈ ਕਿ ਇੱਕ ਵਾਰ ਫਿਰ ਸਿਰਜਣਧਾਰਾ ਵਲੋਂ 'ਨੂਰ-ਏ-ਪੰਜਾਬ' ਪੁਰਸਕਾਰ ਆਪ ਦੀ ਝੋਲੀ ਵਿੱਚ ਆਇਆ। ਆਪਣੇ ਚੌਥੇ ਕਾਵਿ - ਸੰਗ੍ਰਹਿ 'ਮੈ ਵੱਸਦੀ ਹਾਂ ਤੇਰੇ ਸਾਹਾਂ ਵਿੱਚ'  ਇਸ ਕਾਵਿ ਸੰਗ੍ਰਿਹ ਵਿੱਚ ਮੈਡਮ ਬੈਂਸ ਜੀ ਨੇ ਹਰ ਸ਼ਖਸ ਨੂੰ ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਵੱਸਦਾ ਹੋਵੇ, ਇਹ ਅਹਿਸਾਸ ਦਿਲਵਾ ਦਿੱਤਾ ਹੈ ਕਿ ਮਾਂ ਅਤੇ ਮਾਂ-ਬੋਲੀ ਤੋਂ ਉੱਤਮ ਦੁਨੀਆਂ ਦਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਜਾਂ ਇੰਝ ਕਹਿ ਲਵੋ ਕਿ ਸਾਡੇ ਸਵਾਸਾਂ ਦੀ ਡੋਰ ਦਾ ਪਹਿਲਾ ਮਣਕਾ ਸਾਡੀ ਮਾਂ-ਬੋਲੀ ਅਤੇ ਆਖਰੀ ਉਹ ਪਿਤਾ ਪ੍ਰਮੇਸ਼ਵਰ ਹੈ। ਇਸੇ ਕਰਕੇ ਤਾਂ ਇਹ ਸਾਡੇ ਸਵਾਸ-ਸਵਾਸ ਵਿੱਚ ਵੱਸ ਕੇ ਪਰਮਾਤਮਾ ਦਾ ਨਾਮ ਜਪਾਉੰਦੀ ਹੋਈ ਸਾਨੂੰ ਆਖਰੀ ਮਣਕੇ ਭਾਵ ਸਾਡੇ ਨਿੱਜ ਘਰ ਲੈ ਜਾਂਦੀ ਹੈ। ਇਨ੍ਹਾਂ ਦਾ ਪੰਜਵਾਂ ਕਾਵਿ ਸੰਗ੍ਰਹਿ “ ਹਨੇਰੇ ਪੰਧਾਂ ਦੀ ਲੋਅ” ਜੋ ਪਾਠਕਾਂ ਦੇ ਜ਼ਿੰਦਗੀ ਦੇ ਰਾਹਾਂ ਨੂੰ ਚਾਨਣ ਵਿਖੇਰਦਾ ਹੋਇਆ ਹਨੇਰਿਆਂ ਪੰਧਾਂ ਚੋਂ ਨਿਕਲਣ ਦੀ ਪ੍ਰੇਰਨਾ ਦਿੰਦਾ ਹੈ।

“ਰੂਹ ਦੀ ਚੀਖ “ ਸਾਂਝਾਂ ਕਹਾਣੀ ਸੰਗ੍ਰਹਿ ਜੋ ਜਸਵੰਤ ਕੌਰ ਬੈਂਸ ਵੱਲੋ ਕੀਤਾ ਗਿਆ ਬਹੁਤ ਵੱਡਾ ਉਪਰਾਲਾ ਹੈ। ਜੋ ਸਾਹਿਤਕ ਖੇਤਰ ਦੀ ਸੇਵਾ ਵਿੱਚ ਇਨ੍ਹਾਂ ਵੱਲੋਂ ਪੁੱਟਿਆ ਗਿਆ ਸ਼ਲਾਘਾਯੋਗ ਕਦਮ ਹੈ। ਜੋ ਆਪ ਖ਼ੁਦ ਵੀ ਬਹੁਤ ਅੱਛੇ ਲੇਖਿਕਾ ਹਨ। ਹੁਣ ਤੀਕ ਆਪਣੇ ਲਿਖੇ ਪੰਜ ਕਾਵਿ ਸੰਗ੍ਰਹਿ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ।

ਫਿਰ 30 ਸਾਲ ਬਾਅਦ ਆਪਣੇ ਉਸਤਾਦ  ਮਹਾਨ ਕਵੀ ਕੁਲਵੰਤ ਜਗਰਾਓਂ ਜੀ ਦੀ ਤਲਾਸ਼, ਸਿਰਜਣਧਾਰਾ ਦੇ ਮੀਤ ਪ੍ਰਧਾਨ ਵਜੋਂ ਉਨ੍ਹਾਂ ਦਾ ਮਿਲਣਾ ਅਤੇ ਆਪਣੇ ਪਹਿਲੇ ਕਾਵਿ - ਸੰਗ੍ਰਹਿ 'ਕਾਲੀ ਲੋਈ' ਦਾ ਮੁੱਖ ਬੰਦ ਉਨ੍ਹਾਂ ਕੋਲੋਂ ਲਿਖਵਾਉਣਾ ਸਿਰਫ਼ ਔਰ ਸਿਰਫ਼ ਜਸਵੰਤ ਦਾ ਹੀ ਸੁਭਾਗ ਹੋ ਸਕਦਾ ਸੀ । 

ਸੰਨ 2004 ਵਿੱਚ ਲੁਧਿਆਣਾ ਦੀ ਸਿਰਮੌਰ ਸੰਸਥਾ ਸਿਰਜਣਧਾਰਾ ਵਿੱਖੇ ਉੱਘੇ ਲੇਖਕ ਕੁਲਵੰਤ ਜਗਰਾਂਉਂ ਜੀ, ਉੱਘੇ ਲੇਖਕ ਰਵਿੰਦਰ ਭੱਠਲ ਜੀ, ਮਹਾਨ ਲੇਖਕ ਗੁਰਭਜਨ ਗਿੱਲ ਜੀ, ਪੰਜਾਬ ਦੇ ਸਾਬਕਾ ਡੀਨ ਡਾ: ਅੰਮ੍ਰਿਤਪਾਲ ਸਿੰਘ ਮਾਨ, ਗਜ਼ਲਾਂ ਦੇ ਮਾਹਿਰ ਗੁਰਚਰਨ ਕੋਚਰ ਜੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਡਾ: ਸੁਰਜੀਤ ਪਾਤਰ ਜੀ ਦੀ ਪ੍ਰਧਾਨਗੀ ਹੇਠ ਜਸਵੰਤ ਕੌਰ ਬੈਂਸ ਦਾ ਕਾਵਿ ਸੰਗ੍ਰਹਿ ਕਾਲੀ ਲੋਈ ਲੋਕ ਅਰਪਣ ਕੀਤਾ ਗਿਆ ।

ਭਾਗ 3
 ਪੰਜਾਬ ਲੁਧਿਆਣਾ ਦੇ ਨਾਮਵਰ ਗਜ਼ਲਗੋ ਮਹਾਨ ਹਸਤੀ ਮੈਡਮ ਗੁਰਚਰਨ ਕੌਰ ਕੋਚਰ ਜੀ ਕੋਲੋਂ ਲਿੱਖਤਾਂ ਵਿੱਚ ਹੋਰ ਪ੍ਰੇਰਨਾਂ ਅਤੇ ਭੈਣਾਂ ਵਰਗਾ ਪਿਆਰ ਵੀ ਜਸਵੰਤ ਨੂੰ ਮਿਲਿਆ। ਜਸਵੰਤ ਦੇ 3 ਕਾਵਿ ਸੰਗ੍ਰਹਿ ਜਿਨ੍ਹਾਂ ਦੇ ਖ਼ੂਬਸੂਰਤ ਮੁੱਖਬੰਦ ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੇ ਸੁੰਦਰ ਲਫਜ਼ਾਂ ਵਿੱਚ ਲਿੱਖ ਕੇ ਜਸਵੰਤ ਕੌਰ ਬੈਂਸ ਨੂੰ ਮਾਣ ਦਿੱਤਾ। ਲੁਧਿਆਣਾ ਤੋਂ ਪੰਜਾਬ ਦੀਆਂ ਸ਼ੂਗਰ ਮਿੱਲਾਂ ਦੇ ਸਾਬਕਾ ਡੀਨ ਡਾ: ਅੰਮ੍ਰਿਤਪਾਲ ਸਿੰਘ ਮਾਨ ਪਿੰਡ ਖੰਟ ਮਾਨਪੁਰ ਦੇ ਵਸਨੀਕ ਹਨ ਨੇ ਕੋਚਰ ਮੈਡਮ ਨਾਲ ਜਸਵੰਤ ਦੇ ਦੂਸਰੇ ਕਾਵਿ ਸੰਗ੍ਰਹਿ ਸੰਧੂਰੀ ਮਿੱਟੀ ਦੀ ਖੁਸ਼ਬੋ ਨੂੰ ਪ੍ਰਸਿੱਧ ਲੇਖਕਾਂ ਦੀ ਪ੍ਰਧਾਨਗੀ ਮੰਡਲ ਹੇਠ 2008 ਵਿੱਚ ਲੋਕ ਅਰਪਣ ਕੀਤਾ। ਜੱਸੀ ਮਾਨ ਟੋਰਾਂਟੋਂ, ਕੈਨੇਡਾ ਤੋਂ  ਪਿੰਡ ਖੰਟ ਮਾਨਪੁਰ ਪੰਜਾਬ ਦੇ ਵਸਨੀਕ ਨੇ ਸਾਹਿਤਕ ਖੇਤਰ ਵਿੱਚ ਜਸਵੰਤ ਕੌਰ ਬੈਂਸ ਦੇ ਸੰਪਾਦਕ ਕੀਤੀਆਂ ਦੋ ਕਿਤਾਬਾਂ ਨੂੰ ਸਪੌਂਸਰ ਕਰਕੇ ਕੇ ਜੋ 
ਸਾਂਝੀਆਂ ਕਾਵਿ ਸੰਗ੍ਰਹਿ ਅਤੇ ਲੇਖ ਸੰਗ੍ਰਹਿ ਸਨ ਜਸਵੰਤ ਕੌਰ ਬੈਂਸ ਨੂੰ ਹੌਸਲਾ ਅਤੇ ਮਾਣ ਬਖ਼ਸ਼ਿਆ। ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਜਿਨਾਂ ਦੇ ਸ਼ੁਭ ਹੱਥਾਂ ਨਾਲ ਜਸਵੰਤ ਦੇ ਤੀਸਰੇ ਕਾਵਿ ਸੰਗ੍ਰਹਿ ਦੀ ਗੁਰਚਰਨ ਕੌਰ ਕੋਚਰ ਮੈਡਮ ਅਤੇ ਬਹੁਤ ਸਾਰੇ ਹੋਰ ਉੱਘੇ ਲੇਖਕਾਂ ਸਾਹਿਤ ਘੁੰਡ ਚੁਕਾਈ ਦੀ ਰਸਮ ਕੀਤੀ ਗਈ। ਜਸਵੰਤ ਨੂੰ ਪ੍ਰਮਾਤਮਾ ਦੀ ਮਿਹਰ ਅਤੇ ਮਹਾਨ ਸਾਹਿਤਕਾਰਾਂ ਦਾ ਪਿਆਰ, ਅਸ਼ੀਰਵਾਦ ਸਾਹਿਤਕ ਖੇਤਰ ਵਿੱਚ ਮਿਲਦਾ ਰਿਹਾ। ਜਿਸਦੀ ਬਦੌਲਤ ਉਸਦੀ ਹਿੰਮਤ ਅਤੇ ਹੌਸਲਾ ਵੱਧਦਾ ਗਿਆ।ਸਾਹਿਤਕ ਸੇਵਾਵਾਂ ਲਈ ਜਸਵੰਤ ਕੌਰ ਬੈਂਸ ‘ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ’ ਗਰੁੱਪ 1, ਗਰੁੱਪ 2, ਗਰੁੱਪ 3 ਅਤੇ ‘ਸ਼ਾਇਰੀ ਦੇ ਅੰਗ-ਸੰਗ’ ਗਰੁੱਪ ਦੇ ਸੰਸਥਾਪਕ ਅਤੇ ਆਪਣੀ ਟੀਮ ਨਾਲ ਮਿਲ ਕੇ ਮੈਨੇਜਿੰਗ ਕਰ ਰਹੇ ਹਨ। ਜਿਸ ਵਿੱਚ ਔਨ ਲਾਈਨ ਕਵੀ ਦਰਬਾਰ ਕਰਾਏ ਜਾਂਦੇ ਹਨ। ਨਾਲ ਨਾਲ ਆਪਣੀ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਟੀਮ ਨਾਲ ਮਿਲ ਕੇ ਸਾਂਝੇ ਕਾਵਿ ਸੰਗ੍ਰਹਿ ਸੰਪਾਦਤ ਕਰ ਰਹੇ ਹਨ। ਪਿਛਲੇ ਸਾਲ ਜਸਵੰਤ ਕੌਰ ਬੈਂਸ ਨੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵਾਧਾ ਕਰਨ ਲਈ ਪੰਜਾਬ ਦੇ ਕਈ ਪਿੰਡਾਂ ਵਿੱਚ ਆਪਣੀ ਸਾਹਿਤਕ ਟੀਮ ਨਾਲ ਮਿਲ ਕੇ ਰੁੱਖ ਵੀ ਲਗਵਾਏ।

ਜਸਵੰਤ ਕੌਰ ਬੈਂਸ ਲੈਸਟਰ ਸ਼ਹਿਰ ਯੂ ਕੇ ਵਿੱਚ ਸਾਂਝਾਂ ਗਰੁੱਪ, ਮਿਲਾਪ ਗਰੁੱਪ, ਵਿਹੜੇ ਦੀਆਂ ਰੌਣਕਾਂ , ਸੁਨਹਿਰੇ ਲਫ਼ਜ਼ ਮਾਂ ਬੋਲੀ ਗਰੁੱਪ ਵਿੱਚ ਆਪਣਾ ਰੋਲ ਆਪਣੀ ਪੂਰੀ ਟੀਮ ਨਾਲ ਨਿਭਾ ਰਹੇ ਹਨ। ਜਿਨਾਂ ਵਿੱਚ ਧਾਰਮਿਕ, ਸਾਹਿਤਕ, ਸੱਭਿਆਚਾਰਿਕ , ਮਾਂ ਬੋਲੀ ਦੇ, ਦਿਨਾਂ ਤਿਉਹਾਰਾਂ ਤੇ ਰਲ ਮਿਲ ਕੇ ਸਾਂਝੇ ਪ੍ਰੋਗਰਾਮ ਕੀਤੇ ਜਾਂਦੇ ਹਨ। ਜਸਵੰਤ ਕੌਰ ਬੈਂਸ ਇੱਕ ਬਹੁਪੱਖੀ ਸਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚ ਬਹੁਤ ਸਾਰੇ ਵੱਖੋ ਵੱਖਰੇ ਗੁਣ ਹਨ। ਜਿਨਾਂ ਨੂੰ ਉਹ ਹਮੇਸ਼ਾਂ ਆਪਣੀਆਂ ਸੇਵਾਵਾਂ ਦੇ ਜ਼ਰੀਏ ਵੰਡਦੀ ਰਹਿੰਦੀ ਹੈ। ਜਸਵੰਤ ਵਿੱਚ ਆਰਟ ਐਂਡ ਕਰਾਫਟ ਵਰਕ ਦੀਆਂ ਦਿਲਚਸਪ ਐਕਟੇਵਿਟੀਆਂ ਕਰਨ ਦੀ ਭਰਭੂਰ ਯੋਗਤਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਿਲਚਸਪ ਆਰਟ ਕਲਾ ਦਾ ਕੰਮ ਸਭ ਨਾਲ ਮਿਲ ਕੇ ਕਰ ਲੈੰਦੇ ਹਨ। ਜਿਸ ਵਿੱਚ ਕਲਰਿੰਗ, ਪੇਂਟਿੰਗ , ਕਾਰਡ ਮੇਕਿੰਗ, ਫਲਾਵਰ ਅਰੇਂਜਿੰਗ, ਡੈਕੋਰੇਟਿੰਗ , ਸਿੰਗ ਕਰਨਾ, ਐਕਟ ਕਰਨਾ, ਡਾਂਸ ਕਰਨਾ ਵਗੈਰਾ।

ਜਸਵੰਤ ਨੂੰ ਉੱਨਾਂ ਦੀਆਂ ਕੀਤੀਆਂ ਸੇਵਾਵਾਂ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਪੁਰਸਕਾਰ, ਮਾਨ ਸਨਮਾਨ, ਸਨਮਾਨ ਪੱਤਰ, ਸਰਟੀਫਿਕੇਟ, ਮੈਡਲ  ਅਤੇ ਪਾਠਕਾਂ ਅਤੇ ਸਰੋਤਿਆਂ ਵੱਲੋ ਬੇਹੱਦ ਮੋਹ ਮਿਲਿਆ ਹੈ। ਲੁਧਿਆਣਾ ਸਾਹਿਤਕ ਅਕੈਡਮੀ ਸਿਰਜਣਧਾਰਾ ਵੱਲੋਂ ਜਸਵੰਤ ਨੂੰ 2004 ਵਿੱਚ ‘ਪੰਜਾਬ ਦੀ ਖੁਸ਼ਬੋ’ ,ਪੁਰਸਕਾਰ ਅਤੇ 2008 ਵਿੱਚ ‘ਪੰਜਾਬੀ ਸੱਭਿਆਚਾਰ ਦੀ ਆਰਤੀ ‘ਪੁਰਸਕਾਰ ਅਤੇ 2009 ਵਿੱਚ ਨੂਰ-ਏ- ਪੰਜਾਬ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਅਕੈਡਮੀ ਵੱਲੋਂ ਹਰ ਸਾਲ ਸਨਮਾਨ ਪੱਤਰ, ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। 2009 ਵਿੱਚ ਪੰਜਾਬੀ ਅਕੈਡਮੀ ਵੱਲੋਂ ਅਕੈਡਮੀ ਵਿੱਚ ਕੀਤੀ ਮਿਹਨਤ ਅਤੇ ਪਾਏ ਯੋਗਦਾਨ ਲਈ ਫੈਲੋਸ਼ਿੱਪ ਨਾਲ ਸਨਮਾਨਿਤ ਕੀਤਾ ਗਿਆ। 2013 ਵਿੱਚ ਲੰਡਨ ਵਿੱਚ ਪੰਜਾਬੀ ਸੈਂਟਰ ,ਦੇਸੀ ਰੇਡੀਓ ਅਤੇ ਲੇਖਿਕਾ ਕੁਲਵੰਤ ਢਿੱਲੋਂ ਜੀ ਜੋ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਹਨ ,ਨੇ ਜਸਵੰਤ ਕੌਰ ਬੈਂਸ ਨੂੰ ਪੰਜਾਬੀ ਸਾਹਿਤ , ਪੰਜਾਬੀ ਮਾਂ ਬੋਲੀ ਅਤੇ ਵਿਰਸੇ ਅਤੇ ਸੱਭਿਆਚਾਰ ਦੀ ਪ੍ਰਫੁਲਤਾ ਲਈ ਯੂ ਕੇ ਵਿੱਚ ਪਾਏ ਯੋਗਦਾਨ ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਮੇਂ ਸਮੇਂ ਤੇ ਗੁਰੂ ਤੇਗ ਬਹਾਦਰ  ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਖਾਲਸਾ ਐਜੂਕੇਸ਼ਨ ਸੈਂਟਰ ਵਿੱਚ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਪੜਾਉਣ ਲਈ ਪਾਏ ਯੋਗਦਾਨ ਲਈ ਹਾਰ ਸਾਲ ਸਿਰਪਾਉ ,ਮਾਨ - ਸਨਮਾਨ, ਸਰਟੀਫਿਕੇਟ ,ਮੈਡਲ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਲਈ ਹੋਰ ਬਹੁਤ ਸੰਸਥਾਵਾਂ ਵੱਲੋਂ ਮਾਨ ਸਨਮਾਨ ਅਤੇ ਸਨਮਾਨ ਪੱਤਰ ਦਿੱਤੇ ਗਏ। 

ਜਸਵੰਤ ਦੇ ਆਉਣ ਵਾਲੇ ਕਾਵਿ ਸੰਗ੍ਰਹਿ ਅਤੇ ਸ਼ਾਇਰੀ ਸੰਗ੍ਰਹਿ ਹਨ ‘ ਓੜ ਲਈ ਫੁਲਕਾਰੀ ਮੈਂ ‘ ਅਤੇ ‘ ਮਨਮੋਤੀ’ 2022-23 ਵਿੱਚ ਲੋਕ ਅਰਪਣ ਕੀਤੇ ਜਾਣਗੇ। ਇੱਕ ਆਧੁਨਿਕ ਲੋਕ ਬੋਲੀਆਂ ਦਾ ਸਾਂਝੀ ਕਿਤਾਬ ਜਿਸ ਨੂੰ ਜਸਵੰਤ ਕੌਰ ਬੈਂਸ ਅਤੇ ਮਾਸਟਰ ਲਖਵਿੰਦਰ ਸਿੰਘ ਸੰਪਾਦਤ ਕਰ ਰਹੇ ਹਨ, 2022-23 ਵਿੱਚ ਲੋਕ ਅਰਪਣ ਹੋਵੇਗੀ ਅਤੇ ਸਕੂਲਾਂ ਕਾਲਜਾਂ, ਵਿਆਹ ਸ਼ਾਦੀਆਂ ,ਤੀਆਂ ਤ੍ਰਿੰਝਣਾ ਅਤੇ ਗਿੱਧਿਆਂ ਦਾ ਸ਼ਿੰਗਾਰ ਬਣੇਗੀ। ਜਿਸ ਵਿੱਚ ਪ੍ਰੀਵਾਰਿਕ ਲੋਕ ਬੋਲੀਆਂ ਪਾਠਕਾਂ ਦੇ ਰੂ-ਬ-ਰੂ ਹੋਣਗੀਆਂ।

ਜਸਵੰਤ ਕੌਰ ਬੈਂਸ( ਕੰਗ)
ਲੈਸਟਰ ਯੂ ਕੇ
ਲੇਖਿਕਾ, ਰੇਡੀਓ ਪਰਜ਼ੈਂਟਰ, ਗਰੁੱਪ ਕੋਰਡੀਨੇਟਰ
ਵੱਲੋ ਧੰਨਵਾਦ ਸਾਹਿਤ
ਗੁਰਚਰਨ ਸਿੰਘ ਧੰਜ਼ੂ ਪਟਿਆਲਾ

ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਫਰੀ ਮੈਡੀਕਲ ਕੈਂਪ ਲਗਾਇਆ ਗਿਆ

ਜਗਰਾਓ,ਹਠੂਰ,8,ਫਰਵਰੀ-(ਕੌਸ਼ਲ ਮੱਲ੍ਹਾ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਸਮੂਹ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਪਿੰਡ ਚਕਰ ਵਿਖੇ ਨੌਵਾ ਕੈਂਸਰ ਚੈਕੱਅਪ ਕੈਪ ਲਗਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਕੈਂਪ ਦਾ ਉਦਘਾਟਨ ਉੱਘੇ ਖੇਡ ਪ੍ਰਮੋਟਰ ਜਗਵੀਰ ਸਿੰਘ ਜੱਗਾ ਯੂ ਕੇ ਨੇ ਰੀਬਨ ਕੱਟ ਕੇ ਕੀਤਾ।ਇਸ ਕੈਂਪ ਵਿਚ ਪਿੰਡ ਚਕਰ, ਲੋਪੋ, ਮੱਲ੍ਹਾ, ਮਾਣੂੰਕੇ,ਲੱਖਾ,ਮੀਨੀਆ,ਕੁੱਸਾ ਅਤੇ ਰਾਮਾ ਦੇ 421 ਵਿਅਕਤੀਆ ਨੇ ਆਪਣਾ ਫਰੀ ਚੈੱਕਅਪ ਕਰਵਾਇਆ।ਇਸ ਮੌਕੇ ਕੈਂਪ ਦੇ ਮੁੱਖ ਡਾਕਟਰ ਰੂਪ ਦਾਸ ਬਾਵਾ ਨੇ ਦੱਸਿਆ ਕਿ ਅੱਜ ਪੰਜਾਬ ਵਿਚ ਦਿਨੋ-ਦਿਨ ਕੈਸਰ ਦੀ ਭਿਆਨਕ ਬਿਮਾਰੀ ਵਿਚ ਵਾਧਾ ਹੋ ਰਿਹਾ ਹੈ।ਜਿਸ ਦਾ ਕਾਰਨ ਇਥੋ ਦਾ ਦੂਸਿਤ ਪਾਣੀ,ਦੂਸਿਤ ਵਾਤਾਵਰਨ ਅਤੇ ਸਾਡੇ ਰੋਜਾਨਾ ਖਾਣ ਵਾਲੇ ਭੋਜਨ ਵਿਚ ਜਹਿਰਲੀਆ ਵਸਤਾ ਦਾ ਵਾਧਾ ਹੋਣਾ ਹੈ।ਉਨ੍ਹਾ ਕਿਹਾ ਕਿ ਇਸ ਟੀਮ ਵੱਲੋ ਵੱਖ-ਵੱਖ ਪਿੰਡਾ ਵਿਚ ਹਰ ਰੋਜ ਇੱਕੋ ਸਮੇਂ ਦਸ ਕੈਂਪ ਲਗਾਏ ਜਾਦੇ ਹਨ।ਕੈਂਪ ਦੌਰਾਨ ਜਿਆਦਾ ਔਰਤਾ ਕੈਂਸਰ ਦੀ ਬਿਮਾਰੀ ਤੋ ਪੀੜ੍ਹਤ ਆ ਰਹੀਆ ਹਨ।ਇਸ ਕਰਕੇ ਸਾਨੂੰ ਸਮੇਂ-ਸਮੇਂ ਤੇ ਆਪਣੇ ਸਰੀਰ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ।ਅੱਜ ਦੇ ਕੈਂਪ ਦੌਰਾਨ ਕੈਂਸਰ ਦੀ ਬਿਮਾਰੀ ਤੋ ਪੀੜ੍ਹਤ ਮਰੀਜਾ ਦੇ ਫਰੀ ਟੈਸਟ ਕੀਤੇ ਗਏ,ਬਲੱਡ ਪ੍ਰੈਸਰ ਅਤੇ ਬਲੱਡ ਸੂਗਰ ਦੇ ਮਰੀਜਾ ਨੂੰ ਫਰੀ ਦਵਾਈਆ ਦਿੱਤੀਆ ਗਈਆ।ਇਸ ਮੌਕੇ ਜਗਵੀਰ ਸਿੰਘ ਜੱਗਾ ਯੂ ਕੇ ਨੇ ਕੈਪ ਵਿਚ ਸਹਿਯੋਗ ਦੇਣ ਵਾਲੇ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਸਮੂਹ ਡਾਕਟਰਾ ਦੀ ਟੀਮ ਨੂੰ ਸਨਮਾਨਿਤ ਕੀਤਾ ਅਤੇ ਕੈਂਪ ਵਿਚ ਯੋਗਦਾਨ ਪਾਉਣ ਵਾਲੇ ਸਹਿਯੋਗੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਪਰਮਜੀਤ ਕੌਰ ਸਿੱਧੂ,ਬੀਬੀ ਰਾਜਵਿੰਦਰ ਕੌਰ,ਸਮਾਜ ਸੇਵਕ ਸੁਖਦੇਵ ਸਿੰਘ,ਭਾਈ ਰਛਪਾਲ ਸਿੰਘ ਚਕਰ,ਸੁਖਦੇਵ ਸਿੰਘ ਬਰਾੜ,ਜਸਵਿੰਦਰ ਸਿੰਘ,ਛਿੰਦਾ ਸਿੰਘ, ਜਗਦੀਸ ਸਿੰਘ,  ਜਗਤਾਰ ਸਿੰਘ ਜੱਗਾ, ਦਰਸਨ ਕੁਮਾਰ ਦਰਸੀ, ਦੀਸਾ ਮਾਣੂੰਕੇ,ਕਿਸਾਨ ਆਗੂ ਬੂਟਾ ਸਿੰਘ,ਸੁੱਖਾ ਚਕਰ,ਸੁਕੁਲਵੰਤ ਸਿੰਘ ਗਰੇਵਾਲ,ਮਨੋਜ ਕੁਮਾਰ,ਬਲਵਿੰਦਰ ਸਿੰਘ,ਕਰਮਾ ਕਬੱਡੀ ਕੋਚ,ਹਰਦੀਪ ਸਿੰਘ,ਪ੍ਰਿੰਸੀਪਲ ਸਤਨਾਮ ਸਿੰਘ,ਮਨਜੀਤ ਸਿੰਘ,ਸਮੂਹ ਗ੍ਰਾਮ ਪੰਚਾਇਤ ਚਕਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਫੋਟੋ ਕੈਪਸਨ:-ਕੈਂਪ ਦਾ ਉਦਘਾਟਨ ਕਰਦੇ ਹੋਏ ਉੱਘੇ ਖੇਡ ਪ੍ਰਮੋਟਰ ਜਗਵੀਰ ਸਿੰਘ ਅਤੇ ਸਮੂਹ ਪ੍ਰਬੰਧਕੀ ਕਮੇਟੀ

ਕਿੱਥੋਂ ਤੇ ਕਿੱਥੇ ਆ ਪਹੁੰਚੇ ਸਿੱਖ ਕੌਮ ਦੇ ਕੁਝ ਅਖੌਤੀ ਦਾਅਵੇਦਾਰ ਆਗੂ ✍️ ਪਰਮਿੰਦਰ ਸਿੰਘ ਬਲ

 4 ਫ਼ਰਵਰੀ 2022 ਦਾ ਦਿਨ ਇਕ ਐਸੇ ਹੀ ਬੰਦੇ ਦੇ ਪਾਪ ਨੂੰ ਸਾਹਮਣੇ ਲੈ ਕੇ ਆਇਆ ਹੈ । ਇਸ ਦੇ ਨਾਲ ਹੀ ਯੂ ਕੇ ਵਿੱਚ ਕਈ ਅਖੌਤੀ ਸਿਖ ਆਗੂਆਂ ਦੇ ਮੂੰਹ ਤੇ ਪਿਆ ਮਖੌਟਾ ਲਾਹਿਆ ਗਿਆ ਹੈ । ਇਹਨਾਂ ਕੁਝ ਆਗੂਆਂ ਦਾ ਸਹਾਇਕ ਇਕ ਬਰਿਟਿਸ਼ ਪਾਕਿਸਤਾਨੀ ਲਾਰਡ ਨਜ਼ੀਰ ਜੋ ਬੱਚਿਆਂ ਨਾਲ ਖੇਹਖਰਾਬੀ ਦੇ ਕੇਸ ਵਿੱਚ ਚਾਰਜ ਹੋਇਆ ਸੀ । ਉਸ ਨੂੰ ਸਾਡੇ ਪੰਜ ਸਾਲ ਦੀ ਕੈਦ ਹੋਈ ਹੈ । ਇਹਨਾਂ ਕੁਝ ਸਿੱਖ ਆਗੂਆਂ ਦਾ ਮੋਹਰੀ ਸੀ ਅਤੇ ਰੈਫਰੰਡਮ 2020 ਦੀ ਅੱਗੇ ਹੋ ਹਮਾਇਤ ਕਰਦਾ ਸੀ । ਇਸ ਤਰਾਂ ਇਹਨਾਂ ਦੇ ਸਾਰੇ ਕਿਰਦਾਰ ਦੀ ਅਸਲੀ ਤਸਵੀਰ ਵੀ ਲੋਕਾਂ ਖਾਸ ਕਰ ਕੇ ਸਿਖਾਂ ਸਾਹਮਣੇ ਦਿਸ ਪਈ ਹੈ । ਬੀਤੇ ਕਈ ਸਾਲਾਂ ਤੋ ਸਿਖਾਂ ਦੇ ਨਾਮ ਥੱਲੇ ਜੋ ਲੰਡਨ ਜਾਂ ਯੂਕੇ ਭਰ ਵਿੱਚ ਜੋ ਮੁਜ਼ਾਹਰੇ ਦੇਖੇ ਜਾ ਰਹੇ ਸਨ , ਉਹਨਾਂ ਮੁਜ਼ਾਹਰਿਆਂ ਵਿੱਚ ਸਿੱਖ ਘੱਟ ਹੁੰਦੇ ਸਨ , ਪਰੰਤੂ ਲਾਰਡ ਦੇ ਸਾਥੀ ਅਤੇ ਪਾਕਿਸਤਾਨੀ ਜ਼ਿਆਦਾ ਹੁੰਦੇ ਸਨ । ਇਸ ਲਾਰਡ ਤੇ ਪਿਛਲੇ ਕਾਫ਼ੀ ਸਮੇਂ ਤੋਂ “ਚਾਈਲਡ ਸੈਕਸ ਓਫੈਂਸਨਜ” ਦਾ ਜਦੋਂ ਕੇਸ ਚੱਲ ਰਿਹਾ ਸੀ ਤਾਂ ਇਹ ਲੋਕ ਇਸ ਦੋਸ਼ ਗਰਿਸਤ ਦੋਸ਼ੀ ਨਾਲ ਰਹਿਨੁਮਾਈ ਸਾਂਝੀ ਕਰਦੇ ਰਹੇ । ਇਹਨਾਂ ਨੇ ਅਜਿਹੇ ਗਰੋਹ ਤੋਂ ਆਪਣੀ ਕੌਮੀ ਇੱਜ਼ਤ ਬਾਰੇ ਬਿਲਕੁਲ ਨਹੀਂ ਸੋਚਿਆ । ਆਮ ਸਿੱਖ ਜਾਣਦੇ ਸਨ ਕਿ ਇਸ ਬੰਦੇ ਤੇ 11 ਸਾਲ ਦੇ ਮੁੰਡੇ ਅਤੇ ਛੋਟੀ ਉਮਰ ਦੀ ਨਾਬਾਲਗ ਬੱਚੀ/ਲੜਕੀ ਨਾਲ ਜਬਰਜਨਾਹ ਦਾ ਕੇਸ ਦਰਜ ਸੀ । ਇਸ ਲਾਰਡ ਨੇ ਇਹ ਪਾਪ 1970 ਸਮੇਂ ਤੋਂ ਹੀ ਕੀਤੇ ਸਨ , ਇਹ ਕੇਸ ਇਸ ਦਾ ਪਿੱਛਾ ਕਰਦੇ ਰਹੇ । ਹੁਣ ਇਸ ਕੋਲ਼ੋਂ ਲਾਰਡਸ਼ਿਪ ਖੋਹੀ ਗਈ , ਇਸ ਨੂੰ  ਬਚਿਆਂ ਨਾਲ ਸੈਕਸ ਸੰਬੰਧਾਂ ਦੀ ਖੇਹ ਖ਼ਰਾਬੀ ਦੇ ਸੰਗੀਨ ਦੋਸ਼ ਅਧੀਨ ਸਾਢੇ ਪੰਜ ਸਾਲ ਦੀ ਕੈਦ ਹੋਈ ਹੈ। ਪਰ ਜੋ ਸਿੱਖ 2020 ਅਤੇ ਐਫ ਐਸ ਓ ਦੇ ਆਗੂ ਇਸ ਲਾਰਡ ਦੇ ਸਾਲਾਂ ਬੱਧੀ ਤੋਂ ਸਾਥੀ ਹਨ , ਉਹ ਕਿਹੜੇ ਵਕਾਰ ਨਾਲ ਆਪਣੇ ਅਹੁਦਿਆਂ ਤੇ ਕਾਇਮ ਹਨ ।ਇਹਨਾਂ ਬੀਬਿਆਂ ਚਿਹਰਿਆ ਦੇ ਪਿੱਛੇ ਕਿਸ ਤਰਾਂ ਕਦੇ ਅਪਰਾਧਿਕ ਮਾਮਲਿਆਂ ਦੀ ਖੇਡ ਖੇਡੀ ਜਾ ਰਹੀ ਸੀ ,ਲੋਕ ਖੁਦ ਅੰਦਾਜ਼ਾ ਲੱਗਾ ਸਕਦੇ ਹਨ ।ਜਿਹੜੇ ਆਗੂ ਸਮਾਜ ਦੇ ਬੱਚਿਆਂ ਦੇ ਭਵਿੱਖ ਨੂੰ ਰੋਲ ਕੇ ਉਨ੍ਹਾਂ ਦੀਆਂ ਨੰਨੀਆ ਜ਼ਿੰਦਗੀਆਂ ਨੂੰ ਤਬਾਹ ਕਰਨ ਦੇ ਭਾਗੀਦਾਰ ਹਨ , ਸਿੱਖ ਕੌਮ ਇਨ੍ਹਾਂ ਨੂੰ ਕਿਉਂ ਮੂੰਹ ਲਾ ਰਹੀ ਹੈ ।ਇਹਨਾਂ ਲਾਰਡ ਦੇ ਪਤਵੰਤੇ ਜੋੜੀਦਾਰਾਂ ਅਤੇ ਘਿਰਣਾਤਕ ਲੱਛਣਾਂ ਦੀ ਪੜਚੋਲ ਕਰਨੀ ਹਰ ਸਿੱਖ ਦਾ ਫ਼ਰਜ਼ ਹੈ । ਜਦੋਂ ਅਪਰਾਧੀ ਸਾਲਾਂ ਬੱਧੀ ਸਮੇਂ ਤੋਂ ਨਾਬਾਲਗ ਮੁੰਡੇ-ਬਾਜ਼ੀ ਅਤੇ ਛੋਟੀ ਨਾਬਾਲਗ ਸਮਾਜ ਦੀ ਬੱਚੀ ਨਾਲ ਜਬਰਜਿਨਾਹ ਬਲਾਤਕਾਰ ਦੇ ਪਾਪ ਨਾਲ ਗਰਸਤ ਸੀ ਤੇ ਜੋਟੀਦਾਰ ਸਿੱਖ ਚਿਹਰੇ ਕਿਹੜੇ ਕਿਰਦਾਰ ਦੇ ਮਾਲਕ ਸਨ ?ਉਸ ਨਾਲ ਇਕ ਜੁਟ ਹੋਏ ਫਿਰਦੇ ਅਤੇ ਖੁਦ ਦੀ ਜਥੇਬੰਦੀ ਦਾ ਅਪਰਾਧੀ ਨੂੰ ਮੁਖੀ ਦੱਸ ਰਹੇ ਸਨ ।ਕੀ ਇਹ ਖੁਦ ਦੱਸ ਸਕਦੇ ਹਨ ਕਿ ਲਾਰਡ ਦੀ ਦੋਸਤੀ ਦਾ ਨਿੱਘ  ਉਸ ਸਮੇਂ ਕਿਉਂ ਮਾਣਿਆ ਜਦ ਉਹ ਖੁਦ ਉਪਰੋਕਤ ਪਾਪ ਅਧੀਨ ਜੇਹਲ ਜਾ ਰਿਹਾ ਸੀ । ਕੀ ਲੋਕ ਇਹਨਾਂ ਤੇ ਵੀ ਅਜਿਹੀ ਨਿੱਗਾ ਰੱਖ ਕੇ ਪੜਚੋਲ ਕਰਨਗੇ ਕਿ ਕੋਈ ਐਸੀ ਕਿਸਮ ਦੀ ਕਮਜ਼ੋਰੀ ਤਾਂ ਨਹੀਂ ? ਸਾਡੀ ਕੌਮ ਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਸਾਡੀ ਕੌਮੀ ਜ਼ੁੰਮੇਵਾਰੀ ਹੈ । ਉਹ ਤਾਂ ਹੀ ਹੋ ਸਕਦਾ ਹੈ ਜੇਕਰ ਸਮਾਜ ਅਜਿਹੇ ਦਰਿੰਦਗੀ ਟੋਲੇ ਤੋਂ ਸਾਵਧਾਨ ਹੋਵੇ । ਜੋ ਲੋਕ ਜਾਂ ਆਗੂ ਕਿਰਦਾਰ ਤੋਂ ਹੀਣੇ ਪੱਖ ਦੇ ਅਪਰਾਧਾਂ ਦੇ ਕੁੱਛੜ ਸਵਾਰ ਹੋ ਕੇ ਗੁਮਰਾਹ ਕਰਦੇ ਹਨ , ਉਨ੍ਹਾਂ ਨਾਲ ਕੋਈ ਭੀ ਨੇੜਤਾ ਰੱਖਣੀ ਕੌਮ , ਸਮਾਜ ਲਈ ਹਮੇਸ਼ਾ ਬਹੁਤ ਘਾਤਕ ਹੁੰਦੀ ਹੈ । ਇਸ ਤੋਂ ਬਚੋ ਅਤੇ ਸਮਾਜ ਨੂੰ ਬਚਾਓ ।

ਪਰਮਿੰਦਰ ਸਿੰਘ ਬਲ, ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ