You are here

ਯੁ.ਕੇ.

ਬਰਤਾਨੀਆ ਵੱਲੋਂ  ਭਾਰਤ ਨੂੰ ਆਕਸੀਜਨ ਸਿਲੰਡਰਾਂ ਦੀ ਮੱਦਦ 

ਕੱਲ ਬਰਤਾਨੀਅਾਂ ਦੇ ਪ੍ਰਧਾਨ ਮੰਤਰੀ ਨੇ ਮਦਦ ਭੇਜਣ ਸਮੇਂ  ਦੁੱਖ ਵਿੱਚ  ਭਾਰਤ ਦੇ ਨਾਲ ਖਡ਼੍ਹਨ ਦੀ ਗੱਲ ਕੀਤੀ  

ਲੰਡਨ ,ਮਈ 2021 ( ਗਿਆਨੀ ਰਵਿੰਦਰਪਾਲ ਸਿੰਘ)  

ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਟਵੀਟ ਕਰ ਕੇ ਭਾਰਤ ਨੂੰ ਭੇਜੇ ਗਏ ਇੱਕ ਹਜ਼ਾਰ ਆਕਸੀਜਨ ਸਿਲੰਡਰਾਂ ਦੀ ਜਾਣਕਾਰੀ ਦਿੰਦੇ ਆਖਿਆ   

ਬੀਓਸੀ ਆਨਲਾਈਨ ਦੀ ਮਦਦ ਬਦੌਲਤ, ਕੱਲ੍ਹ ਰਾਤ ਯੂਕੇ ਤੋਂ ਭਾਰਤ ਲਈ ਬਹੁਤ ਲੋੜੀਂਦੇ ਆਕਸੀਜਨ ਸਿਲੰਡਰਾਂ ਦੀ ਡਿਲੀਵਰੀ ਭੇਜੀ ਗਈ ਹੈ।ਅਸੀਂ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਭਾਰਤ ਭਾਰਤ ਦੇਸ਼ ਦੇ ਆਪਣੇ ਦੋਸਤਾਂ ਦੇ ਨਾਲ ਖੜ੍ਹੇ ਹਾਂ।

ਰੱਖਿਅਕ ਧੀ ✍️ ਜਸਵੰਤ ਕੌਰ ਕੰਗ ਬੈਂਸ

ਆਪਣੀ ਧੀ ਨੂੰ ਵੀ ਦਿਉ

ਸਿੱਖਿਆ 

ਬਚਪਨ ਤੋਂ ਹੀ,

ਕਿਵੇਂ ਲੜਨਾ ਹੈ

ਨਾਲ ਖਤਰਿਆਂ ਦੇ।

ਜ਼ਰੂਰਤ ਹੈ ਧੀਆਂ ਨੂੰ 

ਕਰਨ ਲਈ ਉਤਸ਼ਾਹਿਤ,

ਹਰ ਪੱਖ ਤੋਂ ।

ਜੂਝਣ ਦੀ ਹਰ ਕਰੜੀ

ਅਜਮਾਇਸ਼ ਤੋਂ 

ਅਤੇ ਜ਼ਿੰਦਗੀ ਦੀ

ਹਰ ਲੜਾਈ ਲੜਨੇ ਲਈ।

ਸਿਖਾਉਣੀ ਪਵੇਗੀ ਉਸਨੂੰ

ਕਰਨੀ ਹੈ

ਕਿਵੇਂ “ ਸੈਲਫ ਡੀਫੈਂਸ”

ਦਵਾ ਦਿਉ ਪੂਰੀ ਦੀ ਪੂਰੀ

ਟਰੇਨਿੰਗ

ਮਾਰਸ਼ਲ ਆਰਟਸ ਦੀ।

ਸਿਖਣੀ ਪਵੇਗੀ ਹਰ

ਮਰਦਾਨਵੀਂ ਖੇਡ 

ਕਰਨ ਲਈ ਹਰ ਮੈਦਾਨ

ਫ਼ਤਿਹ ।

ਉਸਦੀ ਅੰਦਰੂਨੀ ਤਾਕਤ ਨੂੰ 

ਲੋੜ ਹੈ ਜਗਾਉਣ ਦੀ।

ਹਰ ਧੀ ਦੀ,

ਅੰਤਰ ਆਤਮਾਂ ਨੂੰ 

ਚਾਹੀਦਾ ਹੈ ਉਸਦੇ,

ਮਾਂ-ਬਾਪ ਵੱਲੋਂ ਦਿੱਤਾ ਹੌਸਲਾ।

ਛੱਡ ਦਿਉ ਉਸਦੇ ਜਨਮ ਤੋਂ ਹੀ,

ਕਹਿਣਾ ਬੇਗਾਨੀ ਧੀ।

ਜਾਣਾ ਏ ਬੇਗਾਨੇ ਘਰ।

ਸਮਾਜ ਦੇ ਕਹੇ

ਅਜਿਹੇ ਲਫ਼ਜ਼ ਹੀ 

ਕਰ ਦਿੰਦੇ ਨੇ ਔਰਤ ਦੇ

ਮਨੋਬਲ ਦਾ ਖਾਤਮਾਂ

ਹਮੇਸ਼ਾਂ ਲਈ।

ਨਾ ਕਰੋ ਉਸਨੂੰ ਕਹਿ ਕੇ

ਖਫਾ ਕਿ ਤੂੰ ਤਾਂ ਭਾਰ ਏਂ,

ਸਾਡੇ ਤੇ।

ਆਪਣੀ ਸਿੱਖਿਆ ਵਿੱਚ

ਦੱਸ ਦਿਉ ਧੀ ਆਪਣੀ ਨੂੰ

ਤੂੰ ਬਣਨਾ ਏ

ਆਪਣੀ ਅਤੇ ਸਮਾਜ ਦੀ

ਹਰ ਧੀ ਦੀ,

ਰੱਖਿਅਕ ਧੀ।

ਦੇ ਕੇ ਔਰਤ ਨੂੰ 

ਉੱਚਾ ਰੁੱਤਬਾ ਆਪ।

ਨਹੀਂ ਮਰਨ ਦੇਣਾ ਕੁੱਖ ਵਿੱਚ

ਨਾਂ ਹੀ ਦੇਣਾ ਹੈ ਜਿਉਦਿਆਂ 

ਹੀ ਸੜਨ।

ਹਰ ਧੀ ਨੇ ਵੀ 

ਰਹਿਣਾ ਹੈ 

ਤਿਆਰ-ਬਰ-ਤਿਆਰ

ਲੜਨ ਲਈ ਸਮੇਂ ਦੀ ਹਰ

ਛੋਟੀ ਅਤੇ ਵੱਡੀ

ਲੜਾਈ।

ਤਾਂ ਜੋ ਨਾਂ ਹੋਵੇ

ਕਿਸੇ ਧੀ ਦਾ ਕੁੱਖ ਤੋਂ ਲੈ ਕੇ,

ਸਹੁਰੇ ਘਰ ਦੀਆਂ

ਦਹਿਲੀਜ਼ਾਂ ਤੱਕ ਦਾ

ਕਦੇ ਕੋਈ ਕਤਲ ।

        

     

ਜਸਵੰਤ ਕੌਰ ਕੰਗ ਬੈਂਸ

    ਲੈਸਟਰ ਯੂ ਕੇ

ਵਾਸ਼ਿੰਗਟਨ ਸਿੱਖ ਕਮਿਊਨਿਟੀ ਨੇ ਜਿੱਤਿਆ ਲਾਕਡਾਊਨ ਹੀਰੋਜ਼ ਕਮਿਊਨਿਟੀ ਐਵਾਰਡ  

ਵਾਰਿੰਗਟਨ ਗਾਰਡੀਅਨ ਲਾਕਡਾਊਨ ਹੀਰੋਜ਼ 2021

ਵਾਸ਼ਿੰਗਟਨ  ਮਈ 2021 (ਗਿਆਨੀ ਅਮਰੀਕ ਸਿੰਘ ਰਾਠੌਰ ) 

ਅੱਜ ਦੇਰ ਸ਼ਾਮ ਵਾਰਿੰਗਟਨ ਸ਼ਹਿਰ ਦੇ ਇਕ ਅਖਬਾਰ ਵਾਰਿੰਗਟਨ ਗਾਰਡੀਅਨ ਵੱਲੋਂ ਪਿਛਲੇ ਸਾਲ ਦੌਰਾਨ ਸਭ ਤੋਂ ਚੰਗੇ ਕੰਮ ਕਰਨ ਵਾਲੇ ਲੋਕਾਂ ਦੀ ਚੋਣ ਕੀਤੀ ਗਈ ਜਿਸ ਚੋਣ ਵਿਚ ਵਾਰਿੰਗਟਨ ਸਿੱਖ ਕਮਿਊਨਿਟੀ ਨੇ ਇਕ ਵਧੀਆ ਕਮਿਊਨਿਟੀ ਹੋਣ ਦਾ ਐਵਾਰਡ ਜਿੱਤ ਲਿਆ ਤੁਹਾਡੀ ਜਾਣਕਾਰੀ ਲਈ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਐਵਾਰਡ ਉਨ੍ਹਾਂ ਨੂੰ ਨੈਸ਼ਨਲ ਹੈਲਥ ਸਰਵਿਸ ਨੂੰ ਕੋਰੋਨਾ ਮਹਾਂਮਾਰੀ ਦੌਰਾਨ 35000 ਦੇ ਲਗਪਗ ਖਾਣੇ ਦੇ ਪੈਕੇਟ ਤਿਆਰ ਕਰਨ ਦੇ ਸਬੰਧ ਵਿੱਚ ਮਿਲਿਆ ਹੈ  ।   

 

ਅੱਜ ਦੇ ਐਵਾਰਡਾਂ ਦੀ ਸੂਚੀ       

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ✍️  ਜਸਵੰਤ ਕੌਰ ਬੈਂਸ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਹਿੰਦ ਦੀ ਚਾਦਰ,

ਨਿਰਭੈ-ਸੁਭਾ ਦੇ ਸਨ ਮਾਲਕ,ਆਪਣੇ ਬਚਪਨ ਤੋਂ ਹੀ।

 

ਗੰਭੀਰ, ਅਡੋਲ ਚਿੱਤ ਅਤੇ ਧਰਮ ਦੇ ਬਣ ਕੇ ਰਾਖੇ,

ਆਪਾ ਵਾਰਨ ਵਾਲੇ ਸਨ ਉਹ ਮਹਾਨ ਗੁਰੂ।

 

ਉੱਚਕੋਟੀ ਦੇ ਵਿਦਵਾਨ, ਸ਼ਸਤਰਧਾਰੀ ਰਾਜਨੀਤੀ ਅਤੇ 

ਧਰਮ ਵਿੱਚ ਸਨ ਉਹ ਨਿਪੁੰਨ ਅਤੇ ਸੂਰਬੀਰ ਯੋਧੇ।

 

ਹੋਇਆ ਸੀ ਯੁੱਧ ਜਦੋਂ,ਕਰਤਾਰਪੁਰ ਦਾ,ਦਿਖਾਏ ਸਨ 

ਗੁਰੂ ਜੀ ਨੇ ਆਪਣੀ ਸ਼ਾਹੀ ਤਲਵਾਰ ਦੇ ਜੌਹਰ।

 

ਕਹਿਲੂਰ ਦੇ ਰਾਜੇ ਤੋਂ,ਖ੍ਰੀਦ ਕੇ ਆਪ ਜ਼ਮੀਨ,

ਵਸਾਇਆ ਗੁਰੂ ਜੀ ਨੇ,ਅਨੰਦਪੁਰ ਸਾਹਿਬ ਨਗਰ।

 

ਭਾਰੀ ਮੱਖਣ ਸ਼ਾਹ ਲੁਬਾਣਾ,ਜਿਸਦਾ ਜਹਾਜ਼ ਸਮੁੰਦਰ 

ਦੀ ਘੁੰਮਣ ਘੇਰੀ ਤੋਂ,ਲਾਇਆ ਸੀ ਗੁਰੂ ਜੀ ਨੇ ਪਾਰ।

 

ਉਹ ਆਪਣੇ ਗੁਰੂ ਦੀ ਪਰਖ ਵਿੱਚ,

ਹੋਇਆ ਸੀ, ਖੁਸ਼ੀ ਵਿੱਚ ਨਿਹਾਲ।

 

ਦੇਖ ਕੇ ਗੁਰੂ ਜੀ ਨੂੰ,ਚਾਉ ਵਿੱਚ ਹੋ ਉੱਠਿਆ ਸੀ ਉਹ,

ਗੱਦ-ਗੱਦ ਤੇ ਲੱਗਾ ਕਹਿਣ,ਗੁਰੂ ਲਾਧੋ ਰੇ, ਗੁਰੂ ਲਾਧੋ ਰੇ।

 

ਆਪਣੀ ਤਲਵਾਰ ਦੇ,ਜ਼ੋਰ ਤੇ ਕਸ਼ਮੀਰੀ ਸੂਬੇਦਾਰ,

ਸ਼ੇਰ ਅਫ਼ਗ਼ਾਨ,ਜਦੋਂ ਰਿਹਾ ਸੀ ਬਣਾ ਲੋਕਾਂ ਨੂੰ,ਹਿੰਦੂ ਤੋਂ ਮੁਸਲਮਾਨ।

 

ਉਸ ਵੇਲੇ ਬਣ ਕੇ ਗੁਰੂ ਜੀ,ਦੇਸ਼ ਦੇ ਅਤੇ ਧਰਮ ਦੇ ਰਾਖੇ,

ਆਪ ਅੱਗੇ ਹੋਕੇ,ਵਾਰ ਕੇ ਆਪਣਾ ਸੀਸ,ਪਾ ਗਏ ਸੀ ਸ਼ਹੀਦੀ।

 

ਸਿਖਾ ਗਏ ਆਪਣੇ ਦੇਸ਼ ਦੀ, ਸਾਰੀ ਕੌਮ ਨੂੰ,

ਕਿ ਹੁੰਦੇ ਨੇ ਸ਼ਹੀਦ,ਉਹ ਬਹਾਦਰ ਰਣ ਨੂੰ ਜਿੱਤਣ ਵਾਲੇ,

ਜੋ ਸਿੰਜ ਦਿੰਦੇ ਨੇ ਆਪਣੇਲਹੂ ਨਾਲ ਹੀ,ਆਪਣੇ ਧਰਮ ਦੇ ਬੂਟੇ ਨੂੰ ਅਤੇ 

ਆਪਣੀ ਕੌਮ ਦੀ ਉਸਾਰੀ ਲਈ,ਰੱਖਣ ਵਾਲੇ ਹੁੰਦੇ ਨੇ,ਨੀਂਹ-ਪੱਥਰ।

 

ਜਸਵੰਤ ਕੌਰ ਬੈਂਸ

ਲੈਸਟਰ ਯੂ ਕੇ

07533370268

Khalsa Aid ਵੱਲੋਂ India ਨੂੰ ਭੇਜੇ ਜਾ ਰਹੇ ਹਨ ਵੱਡੀ ਗਿਣਤੀ ਵਿਚ ਆਕਸੀਜਨ ਕੰਸੇਨਟ੍ਰੇਟਰ  -Video

ਲੰਡਨ ,ਅਪ੍ਰੈਲ  2021- (ਗਿਆਨੀ ਰਵਿੰਦਰਪਾਲ ਸਿੰਘ)- 

ਕੋਰੋਨਾ ਵਾਇਰਸ ਨੂੰ ਲੈ ਕੇ ਇੰਡੀਆ ਵਿਚ ਹਾਲਾਤ ਬਹੁਤ ਗੰਭੀਰ ਹਨ । ਆਕਸੀਜਨ ਦੀ ਕਿੱਲਤ ਨੇ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ । ਇਸ ਸਮੇਂ ਤੇ ਇੰਡੀਆ ਵਾਸੀਆਂ  ਦੀ ਸਹਾਇਤਾ ਕਰਨ ਲਈ ਬਹੁਤ ਸਾਰੇ ਮੁਲਕਾਂ ਨੇ ਅਤੇ  ਵੱਖ ਵੱਖ ਐੱਨ ਜੀ ਓਜ਼ ਨੇ ਵੀ ਮੁਹਿੰਮ ਵਿੱਢੀ ਹੋਈ ਹੈ  । ਇਸੇ ਤਰ੍ਹਾਂ ਹੀ ਸਿੱਖਾਂ ਦੀ ਨਾਮੀ ਸੰਸਥਾ ਖ਼ਾਲਸਾ ਏਡ ਵੱਲੋਂ ਵੀ ਇਸ ਵਿਚ ਵੱਡੀ ਪੱਧਰ ਤੇ ਮੂਹਰਲੀ ਕਤਾਰ ਵਿੱਚ ਖੜੋ ਕੇ ਆਪਣੀਆਂ ਸੇਵਾਵਾਂ ਨਾਲ ਯੋਗਦਾਨ ਪਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਅੱਜ ਖ਼ਾਲਸਾ ਏਡ ਦੇ ਮੁੱਖ ਪ੍ਰਬੰਧਕ ਰਵੀ ਸਿੰਘ ਵੱਲੋਂ ਇਕ ਜਾਣਕਾਰੀ ਸਾਂਝੀ ਕਰਦੇ ਦੱਸਿਆ ਗਿਆ  ਕਿ ਖ਼ਾਲਸਾ ਏਡ ਵੱਲੋਂ ਯੂਕੇ ਤੋਂ  ਆਕਸੀਜਨ ਦੇ ਕੰਸਟਰੇਟ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ  ਜੋ ਕਿ ਸ਼ਨਿੱਚਰਵਾਰ ਨੂੰ ਵਰਜ਼ਨ ਏਅਰਲਾਈਨ ਦੇ ਜਹਾਜ਼ ਰਾਹੀਂ ਇੰਡੀਆ ਨੂੰ ਰਵਾਨਾ ਹੋਣਗੇ  ਇਕ ਹੋਰ ਖਾਸ ਜਾਣਕਾਰੀ ਲਈ ਦੱਸ ਦਈਏ ਕਿ ਉਸ ਜਹਾਜ਼ ਦੇ ਪਾਇਲਟ ਵੀ ਸਿੱਖ ਪਾਇਲਟ ਹਨ ਅਤੇ ਵਰਜ਼ਨ ਏਅਰਲਾਈਨ ਇਹ ਸਾਰਾ ਕੁਸ਼  ਬਿਨਾਂ ਕਿਸੇ ਖ਼ਰਚ ਤੋਂ ਇੰਡੀਆ ਪਹੁੰਚਦਾ ਕਰੇਗੀ  । 

ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ ਨੇ ਬ੍ਰਿਟੇਨ ਸਰਕਾਰ ਨੂੰ ਭਾਰਤ ਦੀ ਮਦਦ ਕਰਨ ਦੀ ਅਪੀਲ ਕੀਤੀ

ਕਿਉਂਕਿ ਭਾਰਤ ਵਿੱਚ ਕੋਵਿਡ-19 ਸਥਿਤੀ ਹੋਰ ਵਿਗੜ ਗਈ ਹੈ

ਲੰਡਨ ,ਅਪ੍ਰੈਲ 2021 -(ਗਿਆਨੀ ਰਵਿੰਦਰਪਾਲ ਸਿੰਘ)-  
ਬਰਤਾਨੀਆ ਦੀ ਪਾਰਲੀਮੈਂਟ ਅੰਦਰ ਸਲੋਹ ਤੋਂ ਸਿੱਖ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਅੰਦਰ ਕੋਰੋਨਾ ਵਾਇਰਸ ਨਾਲ ਵਿਗੜੀ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਬਰਤਾਨੀਆ ਗੌਰਮਿੰਟ ਨੂੰ ਮਦਦ ਦੀ ਗੁਹਾਰ ਲਾਈ । ਉਨ੍ਹਾਂ ਆਖਿਆ  ਕੇ ਬਹੁਤ ਸਾਰੇ ਲੋਕ ਭਾਰਤ ਵਿਚ ਆਪਣੇ ਪਿਆਰਿਆਂ ਬਾਰੇ ਬਹੁਤ ਚਿੰਤਤ ਹਨ, ਆਕਸੀਜਨ ਦੀ ਘਾਟ, ਢਹਿ-ਢੇਰੀ ਹੋ ਰਹੀ ਸਿਹਤ ਪ੍ਰਣਾਲੀ ਅਤੇ ਸ਼ਮਸ਼ਾਨਘਾਟਾਂ ਅਤੇ ਕਬਰਸਤਾਨਾਂ ਦੀ ਇੱਛਾ ਲਈ ਸੜਕਾਂ 'ਤੇ ਮਰਨ ਵਾਲੇ ਲੋਕਾਂ ਦੇ ਅਪੋਕੈਲਿਪਟਿਕ ਦ੍ਰਿਸ਼ਾਂ ਨੂੰ ਦੇਖ ਕੇ ਡਰ ਲੱਗਦਾ ਹੈ ਅਤੇ ਹਜ਼ਾਰਾਂ ਲੋਕਾਂ ਦੀ ਹਰ ਰੋਜ਼ ਮੌਤ ਹੋ ਜਾਂਦੀ ਹੈ।

ਇਸ ਮਾਮਲੇ 'ਤੇ ਅੱਜ ਦੇ ਜ਼ਰੂਰੀ ਸਵਾਲ ਵਿੱਚ, ਸਲੋਅ ਲਈ ਤਨ ਢੇਸੀ ਸੰਸਦ ਮੈਂਬਰ ਨੇ ਵਿਦੇਸ਼ ਦਫ਼ਤਰ ਦੇ ਮੰਤਰੀ ਨਿਗੇਲ ਐਡਮਜ਼ ਐਮਪੀ ਨੂੰ ਭਾਰਤ ਦੀ ਚਿੰਤਾ ਪ੍ਰਗਟ ਕਰਦਿਆਂ ਇਸ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਭਾਰਤ ਦੀ ਘੜੀ ਵਿੱਚ ਮਦਦ ਕਰਨ ਦੀ ਲੋੜ, ਇਹ ਮੰਨਦੇ ਹੋਏ ਕਿ ਭਾਰਤ ਵਿਸ਼ਵ ਪੱਧਰ 'ਤੇ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸ ਦਰਜ ਕਰ ਰਿਹਾ ਹੈ।

ਕਿਰਤਹੀਣ ਹੁਣ ਸਿਆਸਤਦਾਨਾਂ ਅਤੇ ਬਾਬਿਆਂ ਤੋਂ ਸਹਾਰਾ ਭਾਲਦੇ ਨੇ!✍️ ਸਲੇਮਪੁਰੀ ਦੀ ਚੂੰਢੀ

ਕਿਰਤਹੀਣ ਹੁਣ ਸਿਆਸਤਦਾਨਾਂ ਅਤੇ ਬਾਬਿਆਂ ਤੋਂ ਸਹਾਰਾ ਭਾਲਦੇ ਨੇ!
-ਇਸ ਵੇਲੇ ਦੇਸ਼ ਵਿਚ ਕੋਰੋਨਾ ਦੀ ਮਹਾਮਾਰੀ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਕੋਰੋਨਾ ਤੋਂ ਪੀੜ੍ਹਤ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਨਾ ਤਾਂ ਬੈੱਡ ਮਿਲ ਰਹੇ ਹਨ ਅਤੇ ਨਾ ਹੀ ਜੀਵਨ ਰੱਖਿਅਕ ਦਵਾਈਆਂ ਮਿਲ ਰਹੀਆਂ ਹਨ। ਜਿੰਦਗੀ ਅਤੇ ਮੌਤ ਨਾਲ ਜੂਝ ਰਹੇ ਮਰੀਜ਼ਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ ਦਾ ਸਹਾਰਾ ਨਹੀਂ ਮਿਲ ਰਿਹਾ ਕਿਉਂਕਿ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਨਿੱਜੀ ਹਸਪਤਾਲਾਂ ਵਰਗੀਆਂ  ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਕਦੀ ਸੋਚਿਆ ਹੀ ਨਹੀਂ ਹੈ। ਅੱਜ  ਗਰੀਬ ਲੋਕ ਨਿੱਜੀ ਹਸਪਤਾਲਾਂ ਵਿਚ ਆ ਰਿਹਾ ਲੱਖਾਂ ਰੁਪਏ ਦੇ ਖਰਚ ਦਾ ਬਿੱਲ ਦੇਣ ਤੋਂ  ਅਸਮਰੱਥ ਹਨ, ਕਿਉਂਕਿ ਉਹ 'ਕਿਰਤਹੀਣ' ਹਨ , ਜਿਸ ਕਰਕੇ ਉਨ੍ਹਾਂ ਕੋਲ ਮੌਤ ਨੂੰ ਗਲੇ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ, ਦੂਜੇ ਪਾਸੇ  ਦੇਸ਼ ਦੇ ਸਿਆਸਤਦਾਨ ਲੋਕਾਂ ਨੂੰ ਹੁਣ ਆਤਮ ਨਿਰਭਰ ਬਣਕੇ ਜੀਣ ਦੀਆਂ ਸਲਾਹਾਂ ਦੇ ਰਹੇ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਦੇ ਲੋਕਾਂ ਨੂੰ ਆਪਣੇ ਲਈ ਸਿਰਫ 'ਵੋਟਰ' ਬਣਾਕੇ ਰੱਖਣ ਲਈ 'ਕਣਕ-ਚੌਲ' ਦੀ ਚਾਟ 'ਤੇ ਲਗਾਕੇ 'ਕਿਰਤਹੀਣ' ਬਣਾਕੇ ਰੱਖ ਦਿੱਤਾ ਹੈ। ਅੱਜ ਲੋਕਾਂ ਕੋਲ ਨਾ ਤਾਂ ਰੁਜ਼ਗਾਰ ਹੈ, ਨਾ ਸਿੱਖਿਆ ਅਤੇ ਨਾ ਹੀ ਸਿਹਤ ਸਹੂਲਤਾਂ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ 'ਕਿਰਤਹੀਣ' ਬਣਾਉਣ ਤੋਂ ਸਿਵਾਏ ਹੋਰ ਕੁਝ ਵੀ ਪੱਲੇ ਨਹੀਂ ਪਾਇਆ। ਅੱਜ ਕਿਰਤਹੀਣ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਿਆਸਤਦਾਨਾਂ ਅਤੇ ਬਾਬਿਆਂ ਦੀ ਸ਼ਰਨ ਵਿਚ ਜਾ ਕੇ ਮਿੰਨਤਾਂ, ਤਰਲੇ ਅਤੇ ਹਾੜੇ ਕੱਢਣ ਲਈ ਮਜਬੂਰ ਹਨ, ਅੱਗਿਉਂ ਚਲਾਕ ਸਿਆਸਤਦਾਨਾਂ ਅਤੇ ਬਾਬਿਆਂ ਵਲੋਂ ਉਨ੍ਹਾਂ ਦੀ ਕਿਸਮਤ ਨੂੰ ਬਦਲਾਉਣ ਅਤੇ ਚਮਕਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਬਜਬਾਗ ਦਿਖਾਕੇ ਚਿੱਟੇ ਦਿਨ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਜੋ ਕਿਰਤਹੀਣ ਉਨ੍ਹਾਂ ਦੇ 'ਪੱਕੇ ਵੋਟਰ' ਬਣੇ ਰਹਿਣ!  ਦੇਸ਼ ਦੇ ਸਿਆਸਤਦਾਨ ਅਤੇ ਬਾਬੇ ਇੱਕ ਸਿੱਕੇ ਦੇ ਦੋਵੇਂ ਪਾਸੇ ਹਨ, ਉਹ ਇੱਕ ਦੂਜੇ ਪ੍ਰਤੀ ਵਫ਼ਾਦਾਰੀਆਂ ਨਿਭਾਉਂਦੇ ਹਨ ਤਾਂ ਜੋ ਲੋਕਾਂ ਨੂੰ  ਗੁੰਮਰਾਹ ਕਰਕੇ ਉਨ੍ਹਾਂ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਲੁੱਟ ਖਸੁੱਟ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਜਾ ਸਕੇ। ਦੇਸ਼ ਦੇ ਸਿਆਸਤਦਾਨਾਂ ਅਤੇ ਬਾਬਿਆਂ ਕੋਲ ਮਹਿੰਗੀਆਂ ਕਾਰਾਂ ਅਤੇ ਵੱਡੇ ਵੱਡੇ ਬੰਗਲੇ ਹਨ, ਜਦ ਕਿ ਦੂਜੇ ਪਾਸੇ ਆਮ ਲੋਕ ਢਿੱਡ ਭਰਨ ਲਈ 'ਕਣਕ-ਚੌਲ' ਦੀ ਭੀਖ ਮੰਗਣ ਲਈ ਲੰਬੀਆਂ ਲੰਬੀਆਂ ਕਤਾਰਾਂ ਵਿਚ ਖੜ੍ਹ ਕੇ ਧੱਕੇ ਅਤੇ ਪੁਲਿਸ ਦੇ ਡੰਡੇ ਖਾਣ ਲਈ ਮਜਬੂਰ ਹਨ। 
-ਸੁਖਦੇਵ ਸਲੇਮਪੁਰੀ
09780620233
28 ਅਪ੍ਰੈਲ, 2021.

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਰਤਾਨੀਆ ਚੰਗੀ ਦਿਸ਼ਾ ਵੱਲ ਵਧ ਰਿਹਾ ਹੈ  

ਮਾਨਚੈਸਟਰ ,ਅਪ੍ਰੈਲ 2021 ( ਗਿਆਨੀ ਅਮਰੀਕ ਸਿੰਘ ਰਾਠੌਰ  )

ਯੂਕੇ ਕੋਵਿਡ ਦੇ ਮਾਮਲੇ ਇੱਕ ਮਹੀਨੇ ਵਿੱਚ ਲਗਭਗ ਅੱਧੇ ਹੋ ਗਏ ਹਨ, ਪਿਛਲੇ 24 ਘੰਟਿਆਂ ਵਿੱਚ 32 ਮੌਤਾਂ ਅਤੇ 2,061 ਮਾਮਲੇ ਦਰਜ ਕੀਤੇ ਗਏ ਹਨ।

ਅੱਜ ਦੀਆਂ ਮੌਤਾਂ ਚਾਰ ਹਫਤੇ ਪਹਿਲਾਂ ਸ਼ਨੀਵਾਰ ਨੂੰ ਦਰਜ ਕੀਤੀਆਂ ਗਈਆਂ ਮੌਤਾਂ ਨਾਲੋਂ 45 ਪ੍ਰਤੀਸ਼ਤ ਘੱਟ ਹਨ।

ਅੱਜ ਦੇ ਅੰਕੜੇ ਯੂਕੇ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 4,401,109 ਤੱਕ ਲੈ ਕੇ ਆਏ ਹਨ, ਜਦੋਂ ਕਿ 127,385 ਮੌਤਾਂ ਹੋਈਆਂ ਹਨ।

ਇਸ ਵਾਰ ਪਿਛਲੇ ਹਫਤੇ 2,206 ਨਵੇਂ ਕੋਵਿਡ ਕੇਸ ਅਤੇ 35 ਮੌਤਾਂ ਹੋਈਆਂ ਸਨ - ਜੋ ਕਿ ਇੱਕ ਮਹੀਨੇ ਪਹਿਲਾਂ ਦੇ ਮੁਕਾਬਲੇ 60 ਪ੍ਰਤੀਸ਼ਤ ਦੀ ਗਿਰਾਵਟ ਹੈ।

ਇਤਿਹਾਸ ਦੇ ਇਹ ਪੰਨੇ ਇਨ੍ਹਾਂ ਸਿੱਖ ਸੂਰਵੀਰ ਯੋਧੇਆਂ ਦੀਆਂ ਅਗਵਾਈਆਂ ਭਰਦੇ ਰਹਿਣਗੇ -ਅਮਨਜੀਤ ਸਿੰਘ ਖਹਿਰਾ 

ਅੱਜ ਦਾ ਇਤਿਹਾਸਿਕ ਦਿਨ 24 ਅਪ੍ਰੈਲ 1980 ਭਾਈ ਰਣਜੀਤ ਸਿੰਘ ਜੀ ਤੇ ਭਾਈ ਕਾਬਲ ਸਿੰਘ ਜੀ ਨੇ ਗੁਰਬਚਨੇ ਨਰਕਧਾਰੀਏ ਨੂੰ ਸੋਧਾ ਲਾ ਕੇ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ

13 ਅਪ੍ਰੈਲ 1978 ਨੂੰ ਨਕਲੀ ਨਰਕਧਾਰੀਏ ਅੰਮ੍ਰਿਤਸਰ ਵਿੱਚ ਆਪਣੇ ਕੁਸੰਗ ਵਿੱਚ ਸਤਿਗੁਰੂ ਆ ਦਾ ਅਪਮਾਨ ਕਰ ਰਿਹਾ ਸੀ " ਗੁਰ ਕੀ ਨਿੰਦਾ ਸੁਨੈ ਨ ਕਾਨ " ਦੇ ਕਥਨ ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪ੍ਰੇਰਨਾ ਸਦਕਾ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਫੋਜਾ ਸਿੰਘ ਤੇ ਹੋਰ ਸਿੰਘਾਂ ਦੇ ਨਾਲ ਇਸ ਕੂੜ ਪ੍ਰਚਾਰ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਰੁੱਕਣ ਲਈ ਜਾ ਰਹੇ ਸਨ ਤੇ ਦੁਸਰੇ ਪਾਸੇ ਨਰਕਧਾਰੀਏ ਦੇ ਸੰਗੀਆਂ ਨੇ ਵਾਹਿਗੁਰੂ ਦਾ ਜਾਪ ਕਰਦੇ ਗੁਰਸਿੱਖਾਂ ਤੇ ਗੋਲੀ ਚਲਾ ਦਿੱਤੀ 78 ਦੇ ਕਰੀਬ ਸਿੰਘ ਜ਼ਖ਼ਮੀ ਹੋ ਗਏ ਤੇ 13 ਸਿੰਘ ਸ਼ਹੀਦ ਹੋ ਗਏ ।

ਇਸ ਕਤਲੇਆਮ ਦਾ ਸਿੱਖਾਂ ਨੂੰ ਇਨਸਾਫ਼ ਨਾ ਮਿਲਿਆ ਨਾ ਕੇਂਦਰ ਦੀ ਕਾਂਗਰਸ ਸਰਕਾਰ ਨੇ ਤੇ ਨਾ ਹੀਂ ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਇਨਸਾਫ ਦਿੱਤਾ । ਕਤਲੇਆਮ ਦਾ ਕੇਸ ਪੰਜਾਬ ਵਿੱਚ ਚਲਾਉਣ ਦੀ ਬਜਾਏ ਸਰਕਾਰ ਨੇ ਕਰਨਾਲ ਵਿੱਚ ਕੇਸ ਚਲਾਇਆ ਤੇ ਇਨਸਾਫ਼ ਕੁੱਝ ਵੀ ਨਹੀਂ ਮਿਲਿਆਂ । ਤਾਂ ਫੇਰ 24 ਸਾਲ ਦੀ ਉਮਰ ਵਿੱਚ ਦੋ ਗੁਰਸਿੱਖ ਨੋਜਵਾਨ ਭਾਈ ਰਣਜੀਤ ਸਿੰਘ ਜੀ ਤੇ ਭਾਈ ਕਾਬਲ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਤੇ ਪਾਤਸ਼ਾਹ ਤੋਂ ਆਗਿਆ ਲੈਣ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ ।ਤੇ ਉਸ ਸਿੱਖਾਂ ਦੇ ਕਾਤਲ ਨੂੰ ਉਸ ਦੇ ਘਰ ਜਾ ਕੇ ਖਾਲਸਾਈ ਰਵਾਇਤਾਂ ਅਨੁਸਾਰ ਸੋਧਾਂ ਲਾ ਕੇ ਭਾਈ ਸੁੱਖਾ ਸਿੰਘ ਮਾੜੀਕੁਬੋਕੇ ਤੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦਾ ਇਤਿਹਾਸ ਦੋਰਾਹ ਦਿੱਤਾ  । ਕੌਮ ਦਾ ਕੱਦ ਦੁਨੀਆਂ ਵਿੱਚ ਉਂਚਾ ਕੀਤਾ ।

ਅਮਨਜੀਤ ਸਿੰਘ ਖਹਿਰਾ

ਬ੍ਰਿਟੇਨ ਸਰਕਾਰ ਨੂੰ ਪੱਕਾ ਪਤਾ ਨਹੀਂ ਹੈ ਕਿ ਕੀ ਵੈਕਸੀਨ ਭਾਰਤ ਵਿੱਚ ਪਾਏ ਗਏ ਨਵੇਂ ਕੋਵਿਡ-19 ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਕੰਮ ਕਰਦੀ ਹੈ ਜਾਂ ਨਹੀਂ  

ਲੰਡਨ, ਅਪ੍ਰੈਲ 2021 (ਗਿਆਨੀ ਰਵਿੰਦਰਪਾਲ ਸਿੰਘ)  

 ਯੂ ਕੇ ਪਾਰਲੀਮੈਂਟ ਅੰਦਰ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਵੱਲੋਂ ਸਿਹਤ ਅਤੇ ਸਮਾਜਿਕ ਸੰਭਾਲ ਰਾਜ ਮੰਤਰੀ ਨੂੰ ਪੁੱਛੇ ਗਏ ਸਵਾਲ ਤੋਂ ਬਾਅਦ, ਯੂਕੇ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਨਹੀਂ ਜਾਣਦੇ ਕਿ ਕੀ ਯੂਕੇ ਦਾ ਟੀਕਾਕਰਨ ਪ੍ਰੋਗਰਾਮ ਕੋਵਿਡ-19 ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਹੋਵੇਗਾ, ਜੋ ਪਹਿਲੀ ਵਾਰ ਭਾਰਤ ਵਿੱਚ ਪਾਇਆ ਗਿਆ ਸੀ। ਅੱਜ ਭਾਰਤ ਨੂੰ ਯਾਤਰਾ ਲਈ ਲਾਲ ਸੂਚੀ ਵਿੱਚ ਰੱਖਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ 26 ਅਪ੍ਰੈਲ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਇੰਡੀਆ ਜਾਣਾ ਸੀ । 

ਤਨਮਨਜੀਤ ਸਿੰਘ ਢੇਸੀ ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਦੱਸਿਆ ਕੇ "ਪ੍ਰਧਾਨ ਮੰਤਰੀ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਅਤੇ ਸਰਕਾਰ ਨੇ ਹੁਣੇ ਹੀ ਐਲਾਨ ਕੀਤਾ ਹੈ ਕਿ ਉੱਥੇ ਕੋਵਿਡ ਮਾਮਲਿਆਂ ਵਿੱਚ ਤਬਾਹਕੁੰਨ ਵਾਧੇ ਦਰਮਿਆਨ ਭਾਰਤ ਨੂੰ ਆਪਣੀ ਯਾਤਰਾ ਲਾਲ ਸੂਚੀ ਵਿੱਚ ਰੱਖਿਆ ਗਿਆ ਹੈ। ਪਰ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਸਾਡੇ ਸਿਹਤ ਸਕੱਤਰ ਨੂੰ ਅਜੇ ਵੀ ਪੱਕਾ ਪਤਾ ਨਹੀਂ ਹੈ ਕਿ ਕੀ ਸਾਡੇ ਟੀਕੇ ਉੱਥੇ ਲੱਭੇ ਗਏ ਨਵੇਂ ਡਬਲ ਪਰਿਵਰਤਨ ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ ਜਾਂ ਨਹੀਂ ।

 

UK Government unsure whether vaccine is effective against new Covid-19 variant found in India

Following a question asked by Tanmanjeet Singh Dhesi MP in Parliament to the Secretary of State for Health and Social Care, the UK Government confirm they do not know whether the UK’s vaccination programme will be effective against the Covid-19 variant, first found in India. This follows India being placed on the Red List for travel and the Prime Minister cancelling his trip to the country.

Tanmanjeet Singh Dhesi said:

“The Prime Minister cancelled his India trip and Government just announced that India has been placed on its travel Red List, amid devastating surge in Covid cases there. But Health Secretary is still unsure if our vaccines are effective against the new double mutation variant detected there.”

ਸ਼ਾਹੀ ਪਰਿਵਾਰ ਵਲੋਂ ਮਹਾਰਾਣੀ ਐਲਿਜਾਬੈੱਥ ਤੇ ਪਿ੍ੰਸ ਫਿਲਿਪ ਨਾਲ 2018 ਦੀ ਆਪਣੇ ਪੜਪੋਤੇ-ਪੜਦੋਹਤੀਆਂ ਨਾਲ ਤਸਵੀਰ ਜਾਰੀ

ਲੰਡਨ, ਅਪ੍ਰੈਲ 2021(ਗਿਆਨੀ ਰਵਿੰਦਰਪਾਲ ਸਿੰਘ )-

ਸ਼ਾਹੀ ਪਰਿਵਾਰ ਵਲੋਂ ਪਿ੍ੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ ਮਹਾਰਾਣੀ ਐਲਿਜਾਬੈੱਥ ਅਤੇ ਪਿ੍ੰਸ ਫਿਲਿਪ ਨਾਲ 2018 ਦੀ ਬਾਲਮੋਰ ਕਾਸਲ 'ਚ ਖਿੱਚੀ ਇਕ ਤਸਵੀਰ ਜਾਰੀ ਕੀਤੀ ਹੈ ਜਿਸ 'ਚ ਉਹ ਆਪਣੇ ਦੋ ਪੜਪੋਤਿਆਂ ਪਿ੍ੰਸ ਜੌਰਜ, ਪਿ੍ੰਸ ਲਿਊਸ, ਇਕ ਪੜਪੋਤੀ ਪਿ੍ੰਸਸ ਸ਼ਰਲੋਟੇ ਅਤੇ 4 ਪੜ੍ਹਦੋਹਤੀਆਂ ਸਾਵਾਨਾਹ ਫਿਲਪਸ, ਈਸਲਾ ਫਿਲਪਸ, ਲੀਨਾ ਟਿੰਡਲ ਅਤੇ ਮੀਆ ਟਿੰਡਲ ਨਾਲ ਵਿਖਾਈ ਦੇ ਰਹੇ ਹਨ । ਜਾਣਕਾਰੀ ਲਈ ਦੱਸ ਦਈਏ ਕਿ ਕੱਲ੍ਹ (17 ਅਪ੍ਰੈਲ  ) ਨੂੰ  ਪ੍ਰਿੰਸ ਫਿਲਿਪ ਦੇ ਅੰਤਮ ਸੰਸਕਾਰ ਦੀ ਰਸਮ ਹੋਵੇਗੀ  ।

ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 

ਬਰਮਿੰਘਮ, ਅਪ੍ਰੈਲ 2021 (ਗਿਆਨੀ ਰਵਿੰਦਰਪਾਲ ਸਿੰਘ )

ਦੁਨੀਆਂ ਵਿੱਚ ਵੱਸਣ ਵਾਲੇ ਸਮੂਹ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਨੂੰ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ ਕੇ ਦੇ ਸਮੂਹ ਪ੍ਰਬੰਧਕਾਂ ਵੱਲੋਂ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।  ਆਓ ਆਪਾਂ ਸਾਰੇ ਰਲ ਮਿਲ ਕੇ ਖ਼ਾਲਸੇ ਦੀ ਵਿਲੱਖਣ ਪ੍ਰੰਪਰਾ ਨੂੰ ਆਪਣੇ ਮਨ ਵਿੱਚ ਵਸਾਹ ਕੇ ਸਿੱਖੀ ਦੇ ਬਾਣੇ ਅਤੇ ਬਾਣੀ ਦੇ ਧਾਰਨੀ ਬਣੀਏ  । ਸਾਹਿਬ ਸ੍ਰੀ ਗੁਰੂ 

ਗੋਬਿੰਦ ਸਿੰਘ ਜੀ ਦਸਮ ਪਿਤਾ ਵੱਲੋਂ ਦਿੱਤੀ ਦਾਤ ਸਾਡੇ ਨਿਆਰਾ ਪੰਥ ਹੋਣ ਦਾ ਜੋ ਸੰਕਲਪ ਸਾਨੂੰ ਮਿਲਿਆ ਉਸ ਉੱਪਰ ਪੂਰੇ ਉਤਰੀਏ । ਸਮੂਹ ਪ੍ਰਬੰਧਕ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ ਕੇ ਈਸ਼ਰ ਸਿੰਘ ਰੋਦ ਗਰੀਬ ਕਾਰਡਿਫ ,ਜਸਵੰਤ ਸਿੰਘ ਦਿਗਪਾਲ ਪੋਸਟ ਸਮਿਥ , ਜੁਝਾਰਸਿੰਘ ਲਾਡਾ ਨੋਟੀਗਮ , ਸ਼ ਚਰਨ ਧੂੜ ਸਿੰਘ ਕਸਬਿਆਂ ਐਕਸੀਟਰ ,ਜਸਬੀਰ ਸਿੰਘ ਭਾਕੜ ਪੀਟਰ ਬਰਾ ,ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ  । 

ਰੁੱਖ ਨਹੀਂ ਤਾਂ ਮਨੁੱਖ ਨਹੀਂ - ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ-ਅਮਨਜੀਤ ਸਿੰਘ ਖਹਿਰਾ 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ  

ਦੁਨੀਆਂ ਵਿੱਚ ਵਸਣ ਵਾਲੇ ਸਾਰੇ ਪੰਜਾਬੀਆਂ ਨੂੰ ਅਤੇ ਖਾਸ ਕਰ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।

ਦਾਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਿ ਸਮੁੱਚੀ ਲੁਕਾਈ ਉਪਰ ਖ਼ਾਲਸੇ ਦਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ  ।

ਅੱਜ ਖ਼ਾਲਸੇ ਦੇ ਜਨਮ ਦਿਨ ਉੱਪਰ ਇਕ ਨਵੀਂ ਸ਼ੁਰੂਆਤ ਕਰਨ ਲਈ ਮੈਂ ਤੁਹਾਡੇ ਵਿਚਕਾਰ ਆਪਣੀ ਗੱਲਬਾਤ ਰੱਖਣ ਲਈ ਹਾਜ਼ਰ ਹੋਇਆ ਹਾਂ  ।

ਤੁਹਾਨੂੰ ਸਭ ਨੂੰ ਪਤੈ ਕਿ ਪੰਜਾਬ ਅੰਦਰ ਸਿਆਸਤਦਾਨ ਲੋਕਾਂ ਦੀ ਲੁੱਟ ਗੁੰਡਾਗਰਦੀ ਸਰਕਾਰ ਦੀ ਅਣਦੇਖੀ ਕਾਰਨ ਭਿਆਨਕ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਜੇਕਰ ਅੱਜ ਅਸੀਂ ਕਿਸੇ ਵੀ ਸਿਹਤ ਵਿਗਿਆਨੀ ਨਾਲ ਗੱਲ ਕਰਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਅੰਦਰ ਪਾਣੀ ਦਾ ਘਟਣਾ ਪਰਦੂਸ਼ਿਤ ਹਵਾ ਦਾ ਵਧਣਾ ਗੰਦੇ ਪਾਣੀ ਦੀ ਵਰਤੋਂ ਅਤੇ ਸਾਡੀ ਖੁਰਾਕ ਵਿਚ ਮਾੜੇ ਤੱਤਾਂ ਦਾ ਆ ਜਾਣਾ ਕਾਰਨ ਬਣੇ ਹਨ  ।

ਮੈਂ ਆਪਣੀ ਆਉਂਦੀ ਗੱਲਬਾਤ ਵਿੱਚ ਇਸ ਸਾਰੇ ਵਿਸ਼ਿਆਂ ਨੂੰ ਕੱਲੇ ਕੱਲੇ ਨੂੰ ਤੁਹਾਡੇ ਨਾਲ ਜ਼ਰੂਰ ਵਿਚਾਰਾਂਗਾ। ਜਿਸ ਨੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ।

ਅੱਜ ਦੀ ਗਲ ਵਿੱਚ ਮੈਂ ਤੁਹਾਡੇ ਨਾਲ ਖਾਸ ਗੱਲ ਜੋ ਖ਼ਾਲਸੇ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਕਰਨਾ ਚਾਹੁੰਦਾ ਹਾਂ ਓ ਏ ਹੈ ਕਿ ਸਾਨੂੰ ਪੰਜਾਬ ਅੰਦਰ ਅਤੇ ਜਿੱਥੇ ਵੀ ਅਸੀਂ ਵੱਸਦੇ ਹਾਂ ਕੁਦਰਤ ਅਤੇ ਆਲੇ ਦੁਆਲੇ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਸਾਡੀ ਸੰਸਥਾ ਪੰਜਾਬ ਅੰਦਰ ਘਰ -ਘਰ, ਪਰਿਵਾਰ -ਪਰਿਵਾਰ ,ਵਾਰਡ ਵਾਰਡ, ਪਿੰਡ- ਪਿੰਡ ਤੇ ਸ਼ਹਿਰ- ਸ਼ਹਿਰ ਨਾਲ ਜੁੜ ਕੇ ਇਸ ਤੰਦਰੁਸਤੀ ਨੂੰ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ । ਅਸੀਂ ਪਿਛਲੇ ਇਕ ਸਾਲ ਤੋਂ ਜਗਰਾਓਂ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਰੁੱਖ ਲਗਵਾ ਰਹੇ ਹਾਂ ਸਾਡੀ ਸੰਸਥਾ ਹੈ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  ।

ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਪਿਛਲੇ ਸਾਲ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਜਿਨ੍ਹਾਂ ਦਾ ਜਗਰਾਉਂ ਅੰਦਰ ਹੋਣਾ ਅਸੰਭਵ ਨਹੀਂ ਸੀ ਕਰ ਦਿੱਤੇ ਹਨ । 

ਮੈਂ ਉਦਾਹਰਣ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਕੁਝ ਉਨ੍ਹਾਂ ਕੰਮਾਂ ਜਿਹੜੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਪਿਛਲੇ ਸਾਲ ਦੇ ਵਿੱਚ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਦੀ ਦੇਖ ਰੇਖ ਹੋ ਰਹੀ ਹੈ 

 130 ਰੁੱਖ ਤਹਿਸੀਲ ਕੰਪਲੈਕਸ ਜਗਰਾਓਂ ਜੋ ਕਿ 276 ਦਿਨ ਦੇ ਹੋ ਗਏ ਹਨ 

 550 ਰੁੱਖ ਸੋਹੀਆਂ ਪਿੰਡ ਜੋ ਕਿ 215 ਦਿਨ ਦੇ ਹੋ ਗਏ ਹਨ  

 550 ਰੁੱਖ ਖ਼ਾਲਸਾ ਸਕੂਲ ਜਗਰਾਉਂ 142 ਦਿਨ ਦੇ ਹੋ ਗਏ ਹਨ 

 10000 ਰੁੱਖ ਸਾਇੰਸ ਕਾਲਜ ਜਗਰਾਉਂ ਜੋ 95 ਦਿਨ ਦੇ ਹੋ ਗਏ ਹਨ  

ਅਤੇ ਹੋਰ ਵੀ ਕੋਠੇ ਸ਼ੇਰਜੰਗ ਦੀ ਸੜਕ ਉਪਰ ਟ੍ਰੀ ਗਾਰਡਾਂ ਨਾਲ ਰੁੱਖ ਲਾਉਣਾ ਬਰਥਡੇਅ ,ਐਨੀਵਰਸੀਜ਼ ਤੇ ਹੋਰ ਸ਼ਹਿਰ ਦੇ ਬਹੁਤ ਮਹੱਤਵਪੂਰਨ ਥਾਵਾਂ ਉੱਤੇ ਸਿੰਗਲ ਤ੍ਰਿਵੈਣੀਆਂ ਅਤੇ ਹੋਰ ਪੌਦੇ ਲਾਉਣਾ ਦਰੱਖਤਾਂ ਪਤੀ, ਪਾਣੀ ਦੀ ਸੰਭਾਲ ਪ੍ਰਤੀ ਥਾਂ ਥਾਂ ਤੇ ਅਵੇਰਨੈੱਸ ਦੇ ਕੈਂਪ ਲਗਾਉਣਾ ਇਹ ਸਭ ਸਾਡੀ ਟੀਮ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸਾਡੀ ਟੀਮ ਦਾ ਸੰਕਲਪ ਹੈ ਕਿ ਪੰਜਾਬ ਨੂੰ 33% ਨਾਲ ਹਰਿਆ ਭਰਿਆ ਕਰਨਾ ਜੇਕਰ ਅਸੀਂ ਆਉਂਦੇ ਪੰਜ ਸਾਲਾਂ ਵਿਚ 33% ਉੱਪਰ ਰੁੱਖ ਲਗਾ ਦਿੰਦੇ ਹਾਂ ਤੇ ਅਸੀਂ ਦਸਾਂ ਸਾਲਾਂ ਬਾਅਦ ਆਪਣੇ ਬੱਚਿਆਂ ਦਾ ਫੀਚਰ ਸਿਹਤ ਅਤੇ ਖੁਸ਼ਹਾਲੀ ਨੂੰ ਵਾਪਸ ਲਿਆ ਸਕਦੇ ਹਾਂ। 

ਮੇਰੀ ਸਨਿਮਰ ਬੇਨਤੀ ਹੈ ਕਿ ਦੁਨੀਆਂ ਵਿੱਚ ਵਸਣ ਵਾਲੇ ਜੋ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹਨ ਉਹ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਮੈਂਬਰ ਬਣ ਕੇ ਆਪ ਦਾ ਦਸਵੰਧ ਇਹ ਚੰਗੇ ਕਾਰਜ ਵੱਲ ਲਾਉਣ ਕਿਉਂਕਿ ਧਰਤੀ ਮਾਂ ਦੀ ਸੇਵਾ ਹੀ ਇੱਕ ਅਜਿਹਾ ਕਾਰਜ ਹੈ  ਜੋ ਸਾਨੂੰ ਬੀਮਾਰੀਆਂ ਤੋਂ ਬਚਣ ਅਤੇ ਸਾਡੇ ਚੰਗੇ ਭਵਿੱਖ ਵੱਲ ਲੈ ਕੇ ਜਾਵੇਗਾ।

ਅੱਜ ਸਿਰਫ ਏਨਾ ਹੀ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ UK , CANADA ਅਤੇ USA ਵਿਚ ਮੈਂਬਰ ਬਣਨ ਲਈ ਇੰਗਲੈਂਡ ਦੇ ਇਸ ਨੰਬਰ 00447775486841 ਵ੍ਹੱਟਸਐਪ ਰਾਹੀਂ ਈਮੇਲ amanjitkhaira1@gmail.com ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ

ਪੰਜਾਬ ਅੰਦਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਤੇ ਮੁੱਖ ਸੇਵਾਦਾਰ ਸਰਦਾਰ ਸਤਪਾਲ ਸਿੰਘ ਦੇਹਡ਼ਕਾ ਨਾਲ ਇਸ ਨੰਬਰ 00919464710076 ਤੇ ਸੰਪਰਕ ਕਰ ਸਕਦੇ ਹੋ  

ਆਖ਼ਰ ਵਿੱਚ ਫਿਰ ਖ਼ਾਲਸਾ ਸਾਜਣਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ  

ਧੰਨਵਾਦ 

 

ਅਮਨਜੀਤ ਸਿੰਘ ਖਹਿਰਾ  

ਆਡਿਟਰ ਜਨ ਸ਼ਕਤੀ ਨਿਊਜ਼ ਪੰਜਾਬ  

ਗਲੋਬਲ ਅੰਬੈਸਡਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  

ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਖ਼ਾਲਸੇ ਦੇ ਜਨਮ ਦਿਨ ਉੱਪਰ ਸਮੁੱਚੀ ਦੁਨੀਆਂ ਨੂੰ ਮੁਬਾਰਕਾਂ  

ਸਲੋਹ/ ਲੰਡਨ, ਅਪ੍ਰੈਲ  2021( ਗਿਆਨੀ ਰਵਿੰਦਰਪਾਲ ਸਿੰਘ ) 

ਖ਼ਾਲਸੇ ਦੇ ਜਨਮਦਿਨ ਅਤੇ ਵਿਸਾਖੀ ਦੇ ਮੌਕੇ 'ਤੇ ਪੂਰੇ ਵਿਸ਼ਵ ਅੰਦਰ ਵੱਸਦੇ ਸਿੱਖਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਸ ਦਿਨ ਅਸੀਂ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਵਿੱਚ ਖਾਲਸਾ ਦੀ ਸਿਰਜਣਾ ਨੂੰ ਯਾਦ ਕਰਦੇ ਹਾਂ ਅਤੇ ਪੰਜ ਪਿਆਰੇ ਨੂੰ ਅਡੋਲਤਾ ਅਤੇ ਸ਼ਰਧਾ ਦੇ ਪ੍ਰਤੀਕ ਵਜੋਂ ਮੰਨਦੇ ਹਾਂ। ਬ੍ਰਿਟਿਸ਼ ਸਿੱਖ ਸਾਡੇ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ, ਆਪਣੀ ਮਿਹਨਤ ਅਤੇ ਉੱਦਮ, ਚੰਗੀ ਸਿੱਖਿਆ ਦੀਆਂ ਕਦਰਾਂ-ਕੀਮਤਾਂ ਭਾਈਚਾਰੇ ਵਿੱਚ ਸਾਂਝਾ ਕਰਨ ਅਤੇ ਆਪਣੇ ਦਸਵੰਧ ਨਾਲ ਦੁਨੀਆਂ ਦੇ  ਜ਼ਰੂਰਤਮੰਦ ਲੋਕਾਂ  ਵਿੱਚ ਵੰਡ ਕੇ ਕੁਝ ਵਾਪਸ ਕਰਦੇ ਹਾਂ । ਹਾਲਾਂਕਿ ਅਸੀਂ ਪੰਜਾਬ ਵਿੱਚ ਵਾਢੀ ਦੇ ਸਮੇਂ ਦੇ ਆਲੇ-ਦੁਆਲੇ ਰੰਗਾਰੰਗ ਨਗਰ ਕੀਰਤਨ ਅਤੇ ਸੱਭਿਆਚਾਰਕ ਤਿਉਹਾਰਾਂ ਨਾਲ ਜਸ਼ਨ ਨਹੀਂ ਮਨਾ ਸਕਦੇ ਵਿਦੇਸ਼ਾਂ ਵਿੱਚ Covid-19  ਤੇ ਕਾਰਨ ਅੱਜ ਸਾਨੂੰ ਇਸ ਦਿਨ ਮਨਾਉਣ ਵਿੱਚ ਕੁਝ ਦਿੱਕਤਾਂ ਹਨ ਜੋ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਨਾਲ ਸਭ ਕੁਝ ਠੀਕ ਹੋ ਜਾਵੇਗਾ । ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਆਪਣੇ ਤੌਰ ਤਰੀਕੇ ਨਾਲ ਇਸ ਖ਼ੁਸ਼ੀ ਦੇ ਪਲਾਂ ਨੂੰ ਸ਼ਾਂਤੀਪੂਰਵਕ ਅਤੇ ਯਾਦਗਾਰੀ ਬਣਾਉਣ ਵਿੱਚ ਆਪਣਾ ਹਿੱਸਾ ਪਾਵੋਗੇ। ਤੁਹਾਨੂੰ ਸਭ ਨੂੰ ਇਸ ਖ਼ੁਸ਼ੀ ਵਿੱਚ ਹਿੱਸੇਦਾਰ ਬਣਦੇ ਹੋਏ ਬਹੁਤ ਬਹੁਤ ਮੁਬਾਰਕਾਂ  ।    

ਵਰਲਡ ਕੈਂਸਰ ਕੇਅਰ ਦੇ ਬਾਨੀ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਖ਼ਾਲਸੇ ਦੇ ਜਨਮ ਦਿਨ ਤੀਆਂ ਬਹੁਤ ਬਹੁਤ ਮੁਬਾਰਕਾਂ 

ਮਾਨਚੈਸਟਰ, ਅਪ੍ਰੈਲ 2021 (ਗਿਆਨੀ ਅਮਰੀਕ ਸਿੰਘ ਰਾਠੌਰ )                                                     

ਅੱਜ ਪੂਰੀ ਦੁਨੀਆ ਵਿਚ ਸਿੱਖ ਆਪਣੇ ਦਸਵੰਧ ਦੁਆਰਾ ਮਨੁੱਖਤਾ ਦੀ ਸੇਵਾ ਵਿੱਚ ਅੱਗੇ ਹੋ ਕੇ ਜੁਟਿਆ ਹੋਇਆ ਹੈ । ਜਿੱਥੇ ਅੱਜ ਸਿੱਖ ਦੁਨੀਆਂ ਦੇ ਅੰਨਦਾਤਾ ਨੂੰ ਬਚਾਉਣ ਲਈ ਮੋਹਰਲੀ ਕਤਾਰ ਵਿੱਚ ਖੜ੍ਹਾ ਹੈ ਉੱਥੇ ਹੀ ਸਿੱਖੀ ਦਾ        ਇਤਿਹਾਸ ਗਵਾਹ ਹੈ ਮਜ਼ਲੂਮ ਅਤੇ ਜ਼ਰੂਰਤਮੰਦ ਦੀ ਮਦਦ ਕਰਨਾ ਹੀ ਸਿੱਖਦਾ ਅਸਲੀ ਧਰਮ ਅਤੇ ਫਰਜ਼ ਹੈ  । ਮੈਂ ਆਪਣੇ ਵੱਲੋਂ ਤੇ ਵਰਲਡ ਕੈਂਸਰ ਕੇਅਰ ਦੇ ਸਮੂਹ ਸਟਾਫ ਵੱਲੋਂ ਸਮੁੱਚੀ ਦੁਨੀਆਂ ਤੇ  ਵੱਸਣ ਵਾਲੇ ਸਮੂਹ ਪੰਜਾਬੀ ਅਤੇ ਸਿੱਖਾਂ ਨੂੰ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ । ਆਓ ਅਸੀਂ ਸਾਰੇ ਰਲ ਮਿਲ ਕੇ  ਅੱਜ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਹੋਰ ਵੀ ਵਧ ਚਡ਼੍ਹ ਕੇ ਯੋਗਦਾਨ ਪਾਈਏ  । 

ਬਰਤਾਨੀਆ ਦੇ ਪ੍ਰਧਾਨ ਮੰਤਰੀ ਦਾ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਉੱਪਰ ਵਿਸ਼ੇਸ਼ ਸੁਨੇਹਾ 

ਲੰਡਨ, ਐਪ੍ਰਲ 2021( ਗਿਆਨੀ ਅਮਰੀਕ ਸਿੰਘ ਰਠੌਰ, ਗਿਆਨੀ ਰਵਿੰਦਰਪਾਲ ਸਿੰਘ )-

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਉੱਪਰ ਸਿੱਖ ਕੌਮ ਦੇ ਨਾਂ ਸੁਨੇਹਾ ਦਿੰਦਿਆਂ ਆਖਿਆ ਕਿ ਦੁਨੀਆਂ ਵਿੱਚ ਲੋਕਾਂ ਦੀ ਸੇਵਾ ਲਈ ਲੰਗਰ ਲਾਉਣ ਵਾਲੀ ਕੌਮ  ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ Covid-19 ਦੌਰਾਨ NSH ਵਰਕਰਾਂ ਦੀ ਲੰਗਰ ਦੁਆਰਾ ਸੇਵਾ ਕਰਕੇ । ਅੱਜ ਖ਼ਾਲਸੇ ਦੇ  ਜਨਮ ਦਿਨ ਉੱਪਰ ਮੈਂ ਪੂਰੀ ਦੁਨੀਆਂ ਵਿੱਚ ਵਸਣ ਵਾਲੇ ਸਿੱਖਾਂ ਨੂੰ ਵਧਾਈ ਦਿੰਦਾ  । 

17 ਅਪ੍ਰੈਲ ਨੂੰ ਪ੍ਰਿੰਸ ਫਿਲਿਪ ਦਾ ਹੋਵੇਗਾ ਅੰਤਿਮ ਸੰਸਕਾਰ 

ਸੰਕ੍ਰਮਣ ਨੂੰ ਧਿਆਨ 'ਚ ਰੱਖਦੇ ਹੋਏ ਵਰਤੇ ਜਾਣਗੇ ਇਹਤਿਆਤ

ਲੰਡਨ ,ਅਪ੍ਰੈਲ 2021 (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ)  

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੇ ਪਤੀ ਤੇ ਡਕ ਆਫ ਏਡਿਨਬਰਾ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ 17 ਅਪ੍ਰੈਲ ਨੂੰ ਹੋਵੇਗਾ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਤਿਸ ਸੰਸਕਾਰ ਵਿੰਡਸਰ 'ਚ ਹੋਵੇਗਾ। ਨਿਊਜ਼ ਏਜੰਸੀ ਮੁਤਾਬਕ ਇਕ ਬੁਲਾਰੇ ਕਿਹਾ ਕਿ ਇਕ ਸੂਬਾਈ ਅੰਤਿਮ ਸੰਸਕਾਰ ਦੀ ਬਜਾਏ ਰਾਇਲ ਅੰਤਿਮ ਸੰਸਕਾਰ ਹੋਵੇਗਾ ਜੋ ਉਨ੍ਹਾਂ ਦੀਆਂ ਇੱਛਾਵਾਂ ਨੂੰ ਦਰਸਾਏਗੀ। ਇਸ ਦੌਰਾਨ ਥੋੜ੍ਹੀ ਦੇਰ ਲਈ ਮੌਨ ਵੀ ਰੱਖਿਆ ਜਾਵੇਗਾ।

ਕੋਰੋਨਾ ਦੇ ਚੱਲਦਿਆਂ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਨਹੀਂ ਹੋਵੇਗੀ ਮਨਜ਼ੂਰੀ

ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰਿੰਸ ਫਿਲਿਪ ਦੇ ਅੰਤਿਸ ਸੰਸਕਾਰ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਵੀ ਹਾਜ਼ਰ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਅੰਤਿਮ ਸੰਸਕਾਰ ਨੂੰ ਟੈਲੀਵਿਜ਼ਨ 'ਤੇ ਲਾਈਵ ਦਿਖਾਇਆ ਜਾਵੇਗਾ। ਮੌਜੂਦਾ ਸਮੇਂ ਮਹਾਮਾਰੀ ਨੂੰ ਦੇਖਦੇ ਹੋਏ ਸਿਰਫ 30 ਲੋਕਾਂ ਨੂੰ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਦੀ ਇਜਾਜ਼ਤ ਹੈ। ਫਿਲਹਾਲ ਇਸ ਅੰਤਿਮ ਸੰਸਕਾਰ 'ਚ ਕੌਣ-ਕੌਣ ਸ਼ਾਮਲ ਹੋਵੇਗਾ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਅੱਠ ਦਿਨਾਂ ਦਾ ਰਾਸ਼ਟਰੀ ਸੋਗ ਵੀ ਰਹੇਗਾ।

ਬਰਤਾਨੀਆ ਦੀ ਪਾਰਲੀਮੈਂਟ ਵਿੱਚ ਇੱਕੋ ਇੱਕ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਟਵੀਟ ਉੱਪਰ ਇੰਜ ਲਿਖਿਆ   

 

ਬਿੱਗ ਬ੍ਰਦਰ ਸਟਾਰ ਨਿੱਕੀ ਗ੍ਰਾਹਮੇ ਦੀ ਐਨੋਰੇਕਸੀਆ ਲੜਾਈ ਤੋਂ ਬਾਅਦ 38 ਸਾਲ ਦੀ ਉਮਰ ਵਿੱਚ ਮੌਤ 

ਮਾਨਚੈਸਟਰ,  ਅਪ੍ਰੈਲ 2021( ਗਿਆਨੀ ਅਮਰੀਕ ਸਿੰਘ ਰਾਠੌਰ)  
ਨਿੱਕੀ ਗ੍ਰਾਹਗੇ ਦੀ 38 ਸਾਲ ਦੀ ਉਮਰ ਵਿੱਚ ਐਨੋਰੇਕਸੀਆ ਨਾਲ ਲੰਬੀ ਲੜਾਈ ਤੋਂ ਬਾਅਦ ਮੌਤ ਹੋ ਗਈ ਹੈ।
ਬਿੱਗ ਬ੍ਰਦਰ ਦੇ ਮੁਕਾਬਲੇ ਬਾਜ਼ ਨੇ  ਸ਼ੁੱਕਰਵਾਰ ਸਵੇਰੇ 9 ਅਪ੍ਰੈਲ ਨੂੰ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਗੋ ਫੰਡ ਮੀ ਪੇਜ ਉੱਪਰ ਨਿੱਕੀ ਦੇ ਦੋਸਤ ਲਿਓਨ ਡੀ ਨੇ ਇਸ ਜਾਣਕਾਰੀ ਸਾਂਝੀ ਕੀਤੀ  । 
ਰਿਐਲਿਟੀ ਸਟਾਰ ਦੇ ਇਲਾਜ ਲਈ ਉਸਦੇ ਦੋਸਤ £65,000 ਤੋਂ ਵੱਧ ਇਕੱਠਾ ਕਰਨ ਵਿੱਚ ਕਾਮਯਾਬ ਹੋ ਗਏ ਸਨ । ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬਹੁਤ ਹੀ ਦੁੱਖ ਭਰੀ ਗੱਲ ਹੈ ਸਾਨੂੰ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਸਾਡੀ ਪਿਆਰੀ ਦੋਸਤ ਨਿੱਕੀ ਦਾ ਸ਼ੁੱਕਰਵਾਰ 9 ਅਪ੍ਰੈਲ ਨੂੰ ਤੜਕੇ ਦੇਹਾਂਤ ਹੋ ਗਿਆ ਸੀ। ਇਹ ਜਾਣ ਕੇ ਸਾਨੂੰ ਬਹੁਤ ਸਾਰੇ ਨੂੰ ਬਹੁਤ ਦੁੱਖ ਲੱਗੇਗਾ ਕਿ ਇੰਨੀ ਛੋਟੀ ਉਮਰ ਵਿਚ ਇਕ ਸਾਡੇ ਕੋਲੋਂ ਹੋਣਹਾਰ ਵਿਅਕਤੀ ਖੁੱਸ ਗਿਆ ਹੈ ਨਿੱਕੀ ਨੇ ਨਾ ਸਿਰਫ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਛੂਹਿਆ, ਸਗੋਂ ਉਸ ਦੇ ਦੋਸਤਾਂ ਅਤੇ ਪਰਿਵਾਰ ਨੂੰ ਵੀ ਛੂਹਿਆ ਜੋ ਉਸ ਨੂੰ ਬਹੁਤ ਯਾਦ ਕਰਨਗੇ। ਬਾਕੀ ਹੋਰ ਜਾਣਕਾਰੀ ਮਿਲਦੇ ਸਾਰ ਘਟਨਾ ਸਾਂਝੀ ਕੀਤੀ ਜਾਵੇਗੀ  ।

ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ -Video

ਆਪਣੇ ਪਿੰਡ ਵਿਚ ਕੈਂਪ ਬੁੱਕ ਕਰਾਉਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ  

Video Link on Facebook; https://fb.watch/4MjL_JEEU7/

ਵਿਦੇਸ਼ਾਂ ਵਿੱਚ ਵਸਦੇ ਐਨ ਆਰ ਆਈ ਭੈਣਾਂ ਭਰਾਵਾਂ ਨੂੰ ਵਿਸ਼ੇਸ਼ ਤੌਰ ਤੇ ਦੱਸ ਦੇਈਏ ਕਿ ਵਰਲਡ ਕੈਂਸਰ ਕੇਅਰ ਵੱਲੋਂ ਸਮੁੱਚੇ ਪੰਜਾਬ ਵਿੱਚ ਹਰੇਕ ਅਪੰਗ ਅਤੇ ਜ਼ਰੂਰਤਮੰਦ ਨੂੰ ਵੀਲ੍ਹਚੇਅਰ  ਦਿੱਤੀਆਂ ਜਾ ਰਹੀਆਂ ਹਨ ਤੁਸੀਂ ਵੀ ਆਪਣਾ ਦਸਵੰਧ ਕੱਢ ਕੇ ਵੀਲ ਚੇਅਰਾਂ ਨੂੰ ਸਪਾਂਸਰ ਕਰ ਸਕਦੇ ਹੋ ਇਸ ਜਾਣਕਾਰੀ ਲਈ ਇੰਡੀਆ ਇੰਗਲੈਂਡ ਤੇ ਕੈਨੇਡਾ ਤੇ ਫੋਨ ਨੰਬਰਾਂ ਤੇ ਡਾਇਲ ਕਰਕੇ ਜਾਣਕਾਰੀ ਲੈ ਕੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਤੁਹਾਡੇ ਧੰਨਵਾਦੀ ਹੋਵਾਂਗੇ - ਅਮਨਜੀਤ ਸਿੰਘ ਖਹਿਰਾ 

www.worldcancercare.co.in 

For NRIs www.worldcancercare.org 

Mob. Ind. 9888711774-99 

UK 00 44 7947 315461 

Canada +16043455632