You are here

ਯੁ.ਕੇ.

Over 100 MPs and Lords write to PM regarding Indian Farmers Protest-VIDEO

London,Jan 9,2021-(Jan Shakti News )-

Following a recent PMQ from Tan Dhesi MP and the cancellation of the UK Prime Minister’s trip to India, over 100 parliamentarians have written to Boris Johnson regarding the Indian farmers protests.

This letter seeks to ensure that the UK Prime Minister reaffirms the importance of the right to peaceful protest internationally, has a full understanding of this important issue and asks him to raise this matter with the Indian Prime Minister, following the cancellation of their meeting in India, planned later this month.

Tan Dhesi MP:


“Immensely grateful to the 100+ MPs and Lords who’ve signed cross-party letter to the Prime Minister, given huge concerns for the peaceful India Farmers Protest. Boris Johnson must raise with Indian PM when they liaise, expressing hopes of speedy resolution to current deadlock.”

 

ਪੰਜਾਬ! ✍️ ਸਲੇਮਪੁਰੀ ਦੀ ਚੂੰਢੀ

-

      ਪੰਜਾਬ! 

ਪੰਜਾਬ ਅਜੇ ਜਾਗਦਾ ਏ, 
ਮੋਇਆ ਨਹੀਂ। 
ਇਸ ਦਾ ਦਿਲ ਕੱਢਕੇ
ਭਾਵੇਂ ਪਹਿਲਾਂ  ਈ 
ਵੱਖ ਕਰ ਦਿੱਤਾ ਸੀ, 
ਪਰ ਫਿਰ ਵੀ 
 ਸਹਿਕਦਾ ਰਿਹਾ, 
 ਮੋਇਆ ਨਹੀਂ। 
ਇਹ ਰੜਕਦਾ ਏ
 ਉਨ੍ਹਾਂ ਦੀਆਂ ਅੱਖਾਂ 'ਚ 
ਤਾਹੀਓਂ ਤਾਂ 
ਲਤਾੜਿਆ ਜਾ ਰਿਹਾ, 
ਦਬਾਇਆ ਜਾ ਰਿਹਾ, 
ਹਰ ਵੇਲੇ ਇਸ ਨੂੰ। 
 ਚਾਲਾਂ ਚੱਲਦਿਆਂ 
 ਬਾਹਾਂ ਵੱਢਕੇ 
ਨਿਹੱਥਾ ਬਣਾਕੇ 
ਰੱਖ ਦਿੱਤਾ ।
 ਪਰ ਇਹ ਵੱਢਿਆ-ਟੁਕਿਆ
 ਅਮਰਵੇਲ  ਵਾਂਗੂੰ 
ਵੱਧਦਾ ਰਿਹਾ,
ਤੂਤ ਦੀਆਂ ਛਿਟੀਆਂ ਵਾਂਗੂੰ 
ਫੈਲਰਦਾ ਰਿਹਾ,
 ਸੁੱਕਿਆ ਨਹੀਂ। 
ਫਿਰ ਉਨਾਂ ਅੱਤਵਾਦ ਦਾ ਛੁਰਾ 
ਬਣਾਕੇ, 
ਖੋਭਿਆ ਇਸ ਦੀ ਪਿੱਠ ਵਿੱਚ ,
ਪਰ ਇਹ ਦੰਦਾਂ ਥੱਲੇ 
ਜੀਭ ਲੈ ਕੇ
 ਦਰਦ ਝੱਲਦਾ ਰਿਹਾ,
ਸਹਿਕਦਾ ਰਿਹਾ, 
ਮੋਇਆ ਨਹੀਂ ।
ਲਹੂ-ਲੁਹਾਣ ਹੋ ਕੇ ਵੀ 
ਆਈ .ਸੀ.ਯੂ.ਚੋਂ
 ਬਾਹਰ ਆ ਗਿਆ! 
ਫਿਰ ਉਨ੍ਹਾਂ 
' ਚਿੱਟੇ ' ਦਾ ਟੀਕਾ  ਲਗਾਕੇ, 
ਇਸ ਨੂੰ ਗੂਹੜੀ ਨੀਂਦ 
ਸੁਆਉਣ ਦੀ ਖੇਡ ਖੇਡੀ,
ਪਰ ਇਹ 
 ਬੇਹੋਸ਼ੀ ਦੀ ਹਾਲਤ 'ਚ
ਡਿੱਕ-ਡੋਲੇ ਖਾ ਕੇ 
ਕੁਝ ਸੰਭਲ ਗਿਆ,
ਟੁੱਟਿਆ ਨਹੀਂ। 
ਸੁਣਿਆ -
ਕਿ ਜਦੋਂ ਇਹ ਕਬੱਡੀ ਪਾਉਂਦਾ ਸੀ, 
ਤਾਂ ਅਫ਼ਗਾਨਿਸਤਾਨ,
ਜੰਮੂ -ਕਸ਼ਮੀਰ, 
ਦਿੱਲੀ, 
ਲੇਹ-ਲੱਦਾਖ ਤੱਕ 
 ਖਿੱਚੀ ਲਕੀਰ ਤੋਂ ਪਾਰ ਜਾ ਕੇ ਵੀ,
 ਕੌਡੀ ਪਾਉਂਦਾ, 
ਧੂੜਾਂ  ਪੱਟਦਾ,
ਹਿੱਕ ' ਚ 
ਘਸੁੰਨ ਮਾਰ ਆਉਂਦਾ ਸੀ। 
ਪਰ ਹੁਣ ਜਦੋਂ ਇਹ 
ਆਪਣੇ-ਆਪ ਨੂੰ ਵੇਖਦਾ ਏ, 
ਤਾਂ ਇਸ ਦੀ ਅੱਖ 
ਅੱਥਰੂ ਵਹਾਉਣ ਲੱਗਦੀ ਏ। 
ਹੁਣ ਇਸ ਨੂੰ ਅੰਦਰੋਂ
ਡਰ ਵੱਢ-ਵੱਢ 
ਖਾਣ ਲੱਗਾ ਏ, 
ਕਿ -
ਉਨ੍ਹਾਂ ਦੀਆਂ ਡੂੰਘੀਆਂ ਸਾਜ਼ਿਸ਼ਾਂ  
ਇਸ ਦੀ  ਸੋਚ ਨੂੰ 
ਕਿਤੇ ਨਿਪੁੰਸਕ ਹੀ ਨਾ
 ਬਣਾ ਕੇ ਰੱਖ ਦੇਣ। 
ਪੰਜਾਬ ਨੇ ਗਲਾ ਭਰਕੇ ਆਖਿਆ -
 ਮੈਂ ਜਾਗਦਾ ਹਾਂ ,
ਮੋਇਆ ਨਹੀਂ,
ਮੈਂ ਇੰਝ ਨਹੀਂ ਹੋਣ ਦੇਵਾਂਗਾ, 
ਮੇਰੀ ਅਣਖ  ਮਰੀ ਨਹੀਂ, 
ਹਾਲੇ ਸਹਿਕਦੀ ਏ। 
ਮੈਨੂੰ ਆਪਣੇ ਧੀਆਂ -ਪੁੱਤਾਂ ਦਾ 
ਫਿਕਰ ਏ।
ਮੈਂ ਇੰਝ ਨਹੀਂ ਹੋਣ ਦੇਵਾਂਗਾ !
ਹਰਗਿਜ਼ ਨਹੀਂ ਹੋਣ ਦੇਵਾਂਗਾਂ !!
ਦੁਨੀਆਂ ਵਾਲਿਓ -
ਮੈਂ ਜਾਗਦਾ ਹਾਂ !
ਮਰਿਆ ਨਹੀਂ!!
ਮੇਰੀਆਂ ਰਗਾਂ 'ਚ
ਅਜੇ ਖੂਨ ਖੌਲਦਾ ਏ,
ਠੰਢਾ ਨਹੀਂ ਹੋਇਆ!!! 
ਮੈਂ - 
ਆਪਣੀ 'ਭਾਰਤ ਮਾਂ' ਦੀ 
ਲਾਜ ਰੱਖਾਂਗਾ! 
ਲਾਜ ਰੱਖਾਂਗਾ! ! 
ਲਾਜ ਰੱਖਾਂਗਾ!!! 
-ਸੁਖਦੇਵ ਸਲੇਮਪੁਰੀ 
09780620233
5 ਜਨਵਰੀ, 2021

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!✍️ ਸਲੇਮਪੁਰੀ ਦੀ ਚੂੰਢੀ

3 ਜਨਵਰੀ ਲਈ ਅਸਲੀ ਅਧਿਆਪਕ ਦਿਵਸ 'ਤੇ ਵਿਸ਼ੇਸ਼ -

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!

-  ਦੇਸ਼ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।  ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬੁੱਧੀਜੀਵੀ ਵਰਗ ਹਮੇਸ਼ਾ ਕ੍ਰਾਂਤੀਕਾਰੀ ਜਿਓਤੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਦੇ ਤੌਰ ਤੇ ਪੇਸ਼ ਕਰਨ ਦੀ ਬਜਾਏ ਇਸ ਕਰਕੇ ਜਾਣਬੁੱਝ ਕੇ  ਅੱਖੋਂ-ਪਰੋਖੇ  ਕਰ ਰਿਹਾ ਹੈ ਕਿਉਂਕਿ ਉਸ ਮਹਾਨ ਔਰਤ ਨੇ ਹੁਣ ਤੋਂ ਕੋਈ 172 ਸਾਲ ਪਹਿਲਾਂ ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਵਿਚ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ, ਜਦੋਂ ਕਿ ਕਈ ਸਦੀਆਂ ਤੋਂ ਮਨੂੰਵਾਦੀ ਕਾਨੂੰਨ ਦੀ ਵਿਵਸਥਾ ਭਾਰੂ ਹੋਣ ਕਰਕੇ ਸਮਾਜ ਵਲੋਂ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਸੀ। ਸਵਿਤਰੀ ਬਾਈ ਫੂਲੇ ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ ਅਤੇ ਮਹਾਤਮਾ ਜੋਤੀਬਾ   ਫੂਲੇ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਸਿਖਿਆ ਪ੍ਰਾਪਤ ਕਰਨ ਪਿੱਛੋਂ ਫਿਰ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ।  ਉਨ੍ਹਾਂ ਨੇ ਆਪਣਾ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਦਾਨ ਪ੍ਰਦਾਨ ਕੀਤਾ। ਸੱਚ ਤਾਂ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਚਾਰਧਾਰਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ ਜਿਥੇ ਲੜਕੀਆਂ ਨੂੰ ਪੜਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ। ਇਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ। ਉਨ੍ਹਾਂ ਨੇ 1853 ਵਿਚ ਵੱਡੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ।ਸ਼ਾਇਦ ਭਾਰਤ ਵਿਚ ਬਹੁ-ਗਿਣਤੀ ਵਿਚ ਲੋਕ ਸਵਿਤਰੀ ਬਾਈ ਫੂਲੇ ਦਾ ਨਾਂ ਵੀ ਨਾ ਜਾਣਦੇ ਹੋਣ, ਕਿ ਉਹ ਕੌਣ ਸੀ? ਸਵਿਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਮਰਦ/ ਔਰਤਾਂ ਨੇ ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ, ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ  ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ। ਇਤਿਹਾਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਸੋ ਅੱਜ ਦੇ ਦਿਨ 3 ਜਨਵਰੀ, 1831 ਈਸਵੀ ਨੂੰ ਸਵਿੱਤਰੀ ਬਾਈ ਫੂਲੇ ਦਾ ਜਨਮ ਹੋਇਆ ਸੀ ਇਸ ਲਈ ਅਸਲ ਅਧਿਆਪਕ ਦਿਵਸ ਅੱਜ ਮਨਾਇਆ ਜਾਣਾ ਚਾਹੀਦਾ ਹੈ। ਅੱਜ ਦੇ ਅਧਿਆਪਕ ਦਿਵਸ ਮੌਕੇ ਸਵਿਤਰੀ ਬਾਈ ਫੂਲੇ ਨੂੰ ਕੋਟਿਨ-ਕੋਟ ਪ੍ਰਣਾਮ! ਦੇਸ਼ ਦੀਆਂ ਔਰਤਾਂ ਅਤੇ ਦਲਿਤਾਂ ਜਿਨ੍ਹਾਂ ਲਈ ਸਿੱਖਿਅਤ ਬਣਨ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਦਾ, ਔਰਤ ਅਤੇ ਦਲਿਤ ਵਰਗ ਨੂੰ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ। ਦੇਸ਼ ਦੀ ਮਹਾਨ ਔਰਤ ਸਵਿੱਤਰੀ ਬਾਈ ਕਿਹਾ ਕਰਦੇ ਸਨ ਕਿ 'ਵਿੱਦਿਆ ਤੋਂ ਵੰਚਿਤ ਹੋਣ ਕਰਕੇ ਹੀ ਸਾਰੀਆਂ ਸਮੱਸਿਆਵਾਂ ਦਾ ਜਨਮ ਹੁੰਦਾ ਹੈ ਅਤੇ ਵਿੱਦਿਆ ਦੇ ਪ੍ਰਭਾਵ ਨਾਲ ਹੀ ਦੱਬੇ ਕੁਚਲੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ' 

ਸਵਿੱਤਰੀ ਬਾਈ ਫੂਲੇ ਨੂੰ ਕੋਟਿਨ ਕੋਟਿ ਪ੍ਰਣਾਮ ਕਿਉਂਕਿ ਉਹ - 

"First female teacher of India and Mother of Indian feminism" ਹਨ। 

-ਸੁਖਦੇਵ ਸਲੇਮਪੁਰੀ 

09780620233 

3 ਜਨਵਰੀ , 2021.

ਨਵਾਂ ਸਾਲ ਮੁਬਾਰਕ ਆਖਾਂ ਕਿੰਝ!✍️ ਸਲੇਮਪੁਰੀ ਦੀ ਚੂੰਢੀ

      *ਗੀਤ* 

ਨਵਾਂ ਸਾਲ ਮੁਬਾਰਕ ਆਖਾਂ ਕਿੰਝ!

- ਜੋਰ ਵਾਲੇ ਦਾ ਸੱਤੀੰ ਵੀਹੀੰ, 

ਸੌ ਹੋ ਗਿਆ ਵੇ! 

ਬੀਤ ਗਿਆ ਜੋ ਵੀਹ, 

ਹੋਰ ਦਾ ਹੋਰ ਹੋ ਗਿਆ ਵੇ! 

ਰੂੰ ਦੇ ਵਾਂਗੂੰ ਦਿੱਤੀ ਜਿੰਦਗੀ ਪਿੰਜ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਸੜਕਾਂ ਉੱਪਰ ਰੋਲਤਾ ਬਾਪੂ ਦਿੱਲੀ ਨੇ! 

ਪੇਟ 'ਚ ਖੋਭਿਆ ਕੱਸਕੇ ਚਾਕੂ ਦਿੱਲੀ ਨੇ! 

ਮੱਛੀ ਵਾਂਗੂੰ ਦਿੱਤਾ ਸਾਨੂੰ ਰਿੰਨ੍ਹ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿ਼ੰਝ ਸੱਜਣਾ! 

ਕੋਰੋਨਾ ਦਾ ਡਰ ਪਾ ਕੇ, 

ਰੁਜ਼ਗਾਰ  ਖੋਹਲਿਆ ਵੇ। 

ਐਸਾ ਚੱਕਰ ਚਲਾਇਆ, 

ਤੇ ਫਿਰ ਪਿਆਰ ਖੋਹਲਿਆ ਵੇ! 

ਰੋਟੀ ਵਾਜੋੰ ਤੜਫੇ ਸਾਡੀ ਜਿੰਦ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦੇਸ਼ 'ਤੇ ਹੋਇਆ ਕਬਜ਼ਾ 

ਵੇ ਸਰਮਾਏਦਾਰਾਂ ਦਾ! 

ਕੁਰਸੀ ਖਾਤਰ ਲੋਕ ਲੜਾਉਣਾ 

ਕੰਮ ਸਰਕਾਰਾਂ ਦਾ! 

ਸੱਭ ਸਾਲਾਂ ਤੋਂ ਬੀਤਿਆ ਵੀਹ ਭਿੰਨ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦਿਲ 'ਚ ਪਾਲੀਆਂ ਆਸਾਂ 

ਚਕਨਾਚੂਰ ਹੋਗੀਆਂ ਵੇ! 

ਖੁਦਕੁਸ਼ੀਆਂ ਕਰਨੇ  ਲਈ 

ਮਜਬੂਰ ਹੋਗੀਆਂ ਵੇ! 

ਮਜਬੂਰੀਆਂ ਦਾ ਸਿਰ 'ਤੇ ਬੈਠਾ ਜਿੰਨ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

-ਸੁਖਦੇਵ ਸਲੇਮਪੁਰੀ 

09780620233

1ਜਨਵਰੀ, 2021

 ਜੀ ਆਇਆਂ ਨੂੰ !✍️ ਸਲੇਮਪੁਰੀ ਦੀ ਚੂੰਢੀ

 ਜੀ ਆਇਆਂ ਨੂੰ
 ਕੋਰੋਨਾ ਸਟ੍ਰੇਨ
 ਨੂੰ  
ਥਾਲੀਆਂ ਨਹੀਂ, 
ਸੱਖਣੀਆਂ ਹੋਣ ਵਾਲੀਆਂ 
 ਭੜੋਲੀਆਂ! 
ਆਟੇ ਵਾਲੀਆਂ ਢੋਲੀਆਂ! 
ਪਰਾਤਾਂ ਤੇ ਤੌੜੀਆਂ! 
ਵਜਾਕੇ, 
ਮਨ ਦੀਆਂ ਬਾਤਾਂ 
ਪਾਉਂਦੇ ਹੋਏ 
ਮਨ ਦੀਆਂ ਗਹਿਰਾਈਆਂ ਚੋਂ 
'ਜੀ ਆਇਆਂ ਆਖਾਂਗੇ'!  
ਦੁੱਧ ਦੀ ਥਾਂ 
'ਗਾਂ ਦਾ ਮੂਤ' 
ਪੀ ਕੇ। 
ਆਪਣਾ ਮੂੰਹ 
ਸੀੰ ਕੇ! 
ਕੋਵਿਡ-19 ਦੀ ਤਰ੍ਹਾਂ 
 ਕੋਰੋਨਾ ਸਟ੍ਰੇਨ ਦਾ
ਮੁਕਾਬਲਾ ਕਰਨ ਲਈ 
ਅਸੀਂ ਤਿਆਰ ਹਾਂ! 
 ਕੋਰੋਨੇ ਸਟ੍ਰੇਨ ਦੀ 
 ਕੁੱਖ 'ਚੋਂ 
ਨਿਕਲਣ ਵਾਲੇ 
 ਕੋਵਿਡ-19 
ਦੀ ਕੁੱਖ ਪਾੜ ਕੇ ਨਿਕਲੇ 
ਖੇਤੀ ਵਰਗੇ ਕਾਨੂੰਨਾਂ ਦਾ 
  ਮੁਕਾਬਲਾ ਕਰਾਂਗੇ! 
 ਜਿੰਦਗੀ ਜੀਣ ਲਈ, 
ਯੁੱਧ ਲੜਾਂਗੇ!
ਉਹ ਹਾਰੇਗਾ, 
ਅਸੀਂ ਜਿੱਤਾਂਗੇ! 
-ਸੁਖਦੇਵ ਸਲੇਮਪੁਰੀ 
09780620233

ਰੁਲਦਾ ਸਿੰਘ ਹੱਤਿਆ ਕਾਂਡ ਦੀ ਸ਼ਾਜ਼ਿਸ਼ ਰਚਣ ਚ   ਇੰਗਲੈਂਡ ਦੇ ਤਿੰਨ ਸਿੱਖ ਗ੍ਰਿਫ਼ਤਾਰ   

ਲੰਡਨ, ਦਸੰਬਰ 2020 -(ਗਿਆਨੀ ਰਵਿੰਦਰਪਾਲ ਸਿੰਘ  )-

ਯੂਕੇ ਵਿੱਚ ਤਿੰਨ ਬਰਤਾਨਵੀ ਸਿੱਖਾਂ ਨੂੰ ਭਾਰਤ ’ਚ 2009 ਵਿੱਚ ਹੱਤਿਆ ਦੀ ਸਾਜ਼ਿਸ਼ ਰਚਣ ਵਿੱਚ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਕੇ ਪੁਲੀਸ ਅਨੁਸਾਰ ਇਹ ਗ੍ਰਿਫ਼ਤਾਰੀਆਂ 21 ਦਸੰਬਰ ਨੂੰ ਵੱਡੇ ਤੜਕੇ ਵੈਸਟ ਮਿਡਲੈਂਡਜ਼ ਪੁਲੀਸ ਵਲੋਂ ਹਵਾਲਗੀ ਵਾਰੰਟਾਂ ਦੀ ਪਾਲਣਾ ਕਰਦਿਆਂ ਕੀਤੀਆਂ ਗਈਆਂ। ਤਿੰਨਾਂ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟਸ ਕੋਰਟ ਵਿੱਚ ‘ਸਖ਼ਤ ਸ਼ਰਤਾਂ’ ਹੇਠ ਜ਼ਮਾਨਤ ਮਿਲ ਗਈ। ਬਿਆਨ ਅਨੁਸਾਰ, ‘‘ਦੋ ਵਿਅਕਤੀ, ਉਮਰ 37 ਤੇ 40 ਸਾਲ, ਨੂੰ ਕੋਵੈਂਟਰੀ ’ਚ ਗ੍ਰਿਫ਼ਤਾਰ ਕੀਤਾ ਗਿਆ ਅਤੇ 38 ਵਰ੍ਹਿਆਂ ਦੇ ਇੱਕ ਵਿਅਕਤੀ ਨੂੰ ਵੁਲਵਰਹੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੂੰ ਭਾਰਤ ਵਿੱਚ 2009 ਵਿੱਚ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ।’’

ਤਿੰਨਾਂ ਵਲੋਂ ਹੁਣ ਭਾਰਤ ਨੂੰ ਹਵਾਲਗੀ ਦਿੱਤੇ ਜਾਣ ਸਬੰਧੀ ਕਾਰਵਾਈ ਦਾ ਸਾਹਮਣਾ ਕੀਤੇ ਜਾਣ ਦੀ ਸੰਭਾਵਨਾ ਹੈ। ਯੂਕੇ ਵਿੱਚ ਕੁਝ ਵੱਖਵਾਦੀ ਸਿੱਖ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਅਜਿਹੀ ਕਾਰਵਾਈ ਲਈ ਆਦੇਸ਼ ’ਤੇ ਦਸਤਖ਼ਤ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕੀਤੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤਰਫ਼ੋਂ ਸਿੱਖ ਪ੍ਰੈੱਸ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 2009 ਵਿੱਚ ਆਰਐੱਸਐੱਸ ਦੇ ਸੀਨੀਅਰ ਮੈਂਬਰ ਰੁਲਦਾ ਸਿੰਘ, ਜਿਸ ਨੂੰ ਪਟਿਆਲਾ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਹਫ਼ਤੇ ਬਾਅਦ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਹੱਤਿਆ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ। ਇਸ ਵਿੱਚ ਅੱਗੇ ਦੋਸ਼ ਲਾਇਆ ਗਿਆ ਕਿ ਇਹ ਕਾਰਵਾਈ ਵਿਦੇਸ਼ ਸਕੱਤਰ ਡੌਮਨਿਕ ਰਾਬ ਦੀ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਫੇਰੀ ਨਾਲ ਸਬੰਧਤ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਮੁਖੀ ਅਮਰੀਕਾ ਸਿੰਘ ਨੇ ਕਿਹਾ, ‘‘ਜੇਕਰ ਤਿੰਨਾਂ ਦੀ ਹਵਾਲਗੀ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਉੱਪਰ ਲਾਜ਼ਮੀ ਤੌਰ ’ਤੇ ਤਸ਼ੱਦਦ ਢਾਹਿਆ ਜਾਵੇਗਾ ਅਤੇ ਇਨਸਾਫ਼ ਦਾ ਕੋਈ ਰਾਹ ਨਹੀਂ ਬਚੇਗਾ।’’

ਉਹ ਕੁਝ ਵੀ ਕਰ ਸਕਦੈ!✍️ ਸਲੇਮਪੁਰੀ ਦੀ ਚੂੰਢੀ

*ਉਹ ਕੁਝ ਵੀ ਕਰ ਸਕਦੈ!*

- ਕੁਰਸੀ  

ਹਥਿਆਉਣ ਲਈ! 

ਕੁਰਸੀ ਬਚਾਉਣ ਲਈ! 

ਉਹ ਕੁਝ ਵੀ ਕਰ ਸਕਦੈ! 

ਯਿਸੂ ਨੂੰ ਸੂਲੀ ਚੜ੍ਹਾ ਸਕਦੈ! 

ਸੁਕਰਾਤ ਨੂੰ ਜਹਿਰ ਪਿਲਾ ਸਕਦੈ! 

ਜਿਉੰਦਿਆਂ ਨੂੰ ਨੀਹਾਂ 'ਚ ਚਿਣਵਾ ਸਕਦੈ! 

ਜਲ੍ਹਿਆਂ ਵਾਲੇ ਬਾਗ 'ਚ ਬੇਦੋਸ਼ੇ ਮਰਵਾ ਸਕਦੈ! 

ਹਰਿਮੰਦਰ ਸਾਹਿਬ 'ਤੇ ਟੈਂਕ ਚੜ੍ਹਵਾ ਸਕਦੈ! 

ਜਿਉੰਦਿਆਂ ਦੇ ਗਲਾਂ 'ਚ ਸੜਦੇ ਟਾਇਰ ਪੁਵਾ ਸਕਦੈ! 

ਮਸਜਿਦ ਢਹਾ ਸਕਦੈ! 

ਅਦਾਲਤਾਂ ਨੂੰ ਉਂਗਲ 'ਤੇ 

ਨਚਾ ਸਕਦੈ! 

ਮਨ ਮਰਜੀ ਦੇ ਫੈਸਲੇ ਕਰਵਾ ਸਕਦੈ! 

ਜਬਰ-ਜਿਨਾਹ ਕਰਵਾ ਸਕਦੈ! 

ਮਨੀਸ਼ਾ ਦੇ ਘਰ ਨੂੰ ਜੇਲ੍ਹ ਬਣਾ ਸਕਦੈ! 

ਧਰਮ ਦੇ ਨਾਂ 'ਤੇ ਖੇਡ ਚਲਾ ਸਕਦੈ! 

 ਗੁਰਦੁਆਰੇ ਜਾ ਸਕਦੈ!

ਮਸਜਿਦ ਜਾ ਸਕਦੈ! 

 ਚਰਚ ਫੇਰਾ ਪਾ ਸਕਦੈ!

 ਬੋਧੀ ਮੱਠ ਢਹਾ ਸਕਦੈ! 

 ਮੱਠ ਅੱਗੇ  ਸਿਰ ਵੀ ਝੁਕਾਅ ਸਕਦੈ! 

 ਕਿਰਤੀਆਂ ਦੇ ਹੱਕਾਂ ਨੂੰ ਫਾਹੇ ਲਾ ਸਕਦੈ!

 ਅੰਨਦਾਤੇ ਨੂੰ ਸੜਕਾਂ 'ਤੇ ਰੁਲਾ ਸਕਦੈ!

ਸੰਵਿਧਾਨ ਨੂੰ ਨੁਕਰੇ ਲਾ ਸਕਦੈ! 

 ਰੇਲਾਂ ਪਟੜੀਓਂ  ਲਹਾ ਸਕਦੈ!

 ਬੈਂਕ  ਲੁਟਾ ਸਕਦੈ!

ਕੁਰਸੀ ਲਈ ਅਨੌਖਾ ਯਾਦੂ ਚਲਾ ਸਕਦੈ! 

ਹਾਂ-

 ਕੁਰਸੀ ਲਈ ਕੁਝ ਵੀ ਗੁਆ ਸਕਦੈ! 

ਕੁਝ ਵੀ ਕਮਾ ਸਕਦੈ! 

 ਦੇਸ਼ ਨੂੰ ਗਹਿਣੇ ਵੀ ਪਾ ਸਕਦੈ! 

 ਦੇਸ਼ ਨੂੰ ਡੁੱਬਣੋੰ ਵੀ ਬਚਾ  ਸਕਦੈ! 

-ਸੁਖਦੇਵ ਸਲੇਮਪੁਰੀ 

09780620233 

25 ਦਸੰਬਰ, 2020.

  ਜਿੰਦਗੀ ✍️ ਸਲੇਮਪੁਰੀ ਦੀ ਚੂੰਢੀ

  ਜਿੰਦਗੀ
ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਊਣ ਦਾ ਮਤਲਬ ਬੇਲਗਾਮ ਇਛਾਵਾਂ ਉਪਰ ਲਗਾਮ ਕੱਸਣ ਤੋਂ ਹੁੰਦਾ ਹੈ। ਇਹ ਕੋਈ ਜਰੂਰੀ ਨਹੀਂ ਹੈ ਕਿ ਮਨ ਦੀ ਖੁਸ਼ੀ ਲਈ ਮਹਿੰਗੇ ਹੋਟਲਾਂ ਵਿਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਧੇ ਜਾਣ। ਮਨ ਦੀਆਂ ਖੁਸ਼ੀਆਂ ਤਾਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਜਾ ਕੇ ਭੁੰਜੇ ਬਹਿ ਕੇ ਸੁੱਕੀਆਂ ਰੋਟੀਆਂ ਖਾ ਕੇ ਵੀ ਪ੍ਰਾਪਤ ਹੋ ਜਾਂਦੀਆਂ ਹਨ। ਮਨ ਦੀ ਖੁਸ਼ਹਾਲੀ ਲਈ ਕੇਵਲ ਖੁਦਗਰਜ ਬਣਨ ਤੋਂ ਪਹਿਲਾਂ  ਸਮਾਜ ਦੀ ਗਰਜ ਲਈ ਇੱਛਾਵਾਂ ਦੀ ਤਾਂਘ ਰੱਖਣੀ ਚਾਹੀਦੀ ਹੈ, ਫਿਰ ਖੁਸ਼ੀ ਆਪਣੇ ਆਪ  ਪ੍ਰਛਾਵਾਂ ਬਣਕੇ ਨਾਲ ਚੱਲਦੀ ਹੈ। ਅੱਜ  ਕਿਰਤੀ-ਕਿਸਾਨ ਭੁੱਖੇ-ਨੰਗੇ ਰਹਿ ਕੇ ਆਪਣੇ ਮਨ ਦੀਆਂ ਇੱਛਾਵਾਂ ਨੂੰ ਲਗਾਮ ਕੱਸ ਕੇ ਦੇਸ਼ ਦੇ ਲੋਕਾਂ ਲਈ ਯੁੱਧ ਲੜ ਰਹੇ ਹਨ, ਇਸੇ ਲਈ ਉਨ੍ਹਾਂ ਦੇ ਚਿਹਰਿਆਂ 'ਤੇ ਉਦਾਸੀ ਥਾਂ ਖੁਸ਼ੀ ਦਮਕ ਰਹੀ ਆ। ਕਿਰਤੀ ਕਿਸਾਨ ਖੁਦਗਰਜ ਨਹੀਂ ਹਨ। ਦੂਜਿਆਂ ਲਈ ਸਾਥੀਆਂ ਨਾਲ ਮਿਲ ਕੇ ਕੰਮ ਕਰਨ ਵਾਲੇ ਕਦੀ ਉਦਾਸ ਨਹੀਂ ਹੁੰਦੇ ਜਦੋਂ ਕਿ ਐਨ ਇਸ ਦੇ ਉਲਟ ਜਦੋਂ ਅਸੀਂ ਕੇਵਲ ਆਪਣੇ ਸੁਆਰਥਾਂ ਲਈ ਕੰਮ ਕਰਦੇ ਹਾਂ ਅਸੀਂ ਇਕੱਲੇ ਰਹਿ ਜਾਂਦੇ ਹਾਂ ਤਾਂ ਫਿਰ ਮਨ ਉਪਰ ਉਦਾਸੀ ਦੀ ਛੱਤਰੀ ਦਾ ਪ੍ਰਛਾਵਾਂ ਛਾ ਜਾਂਦਾ ਹੈ, ਜੋ ਕਈ ਵਾਰੀ ਖੁਦਕੁਸ਼ੀ ਦਾ ਕਾਰਨ ਵੀ ਬਣ ਜਾਂਦਾ ਹੈ। ਜਦੋਂ ਕੋਈ ਵਿਅਕਤੀ  ਇਕੱਲਾ ਹੁੰਦਾ ਹੈ ਤਾਂ ਉਸ ਦੇ ਸੋਚਣ ਦਾ ਤਰੀਕਾ  ਵੀ ਬਦਲ ਜਾਂਦਾ ਹੈ, ਜਿਸ ਕਰਕੇ ਉਸ ਨੂੰ  ਹਰ ਨਿੱਕੀ ਗੱਲ ਵੱਡੀ ਜਾਪਦੀ ਹੈ। ਅੱਖਾਂ ਤੱਕ ਆਇਆ ਗੁੱਸਾ  ਸਹੀ ਫੈਸਲਾ ਲੈਣ ਦਾ ਹੁਨਰ ਖੋਹ ਲੈਂਦਾ। ਸਾਹਮਣੇ ਬੈਠੇ ਸੱਭ ਲੋਕ ਮੂਰਖ ਜਾਪਣ ਲੱਗ ਪੈਂਦੇ ਹਨ, ਜਦਕਿ ਇਕੱਲਾ ਰਹਿਣ ਵਾਲਾ ਵਿਅਕਤੀ ਆਪਣੇ ਆਪ ਨੂੰ ਸੱਭ ਤੋਂ ਉਤਮ ਸਮਝਣ ਲੱਗ ਜਾਂਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਹੈ ਕਿ ਆਮ ਲੋਕ ਉਸ ਤੋਂ ਕੰਨੀਂ ਕਤਰਾਉਣ ਲੱਗ ਪੈਂਦੇ।  ਹਰ ਦੁੱਖ ਦੀ ਵਜ੍ਹਾ ਮਨੁੱਖ ਦਾ ਅਤੀਤ ਜਾਂ ਸੁਪਨਿਆਂ ਦਾ ਅਧੂਰਾਪਣ ਹੀ ਹੁੰਦਾ ਹੈ। ਮਨੁੱਖ ਆਪਣੇ ਮਨ ਦੀ ਖੁਸ਼ੀ ਅਤੇ ਸ਼ਾਂਤੀ ਲਈ ਬੇਲੋੜੀਆਂ ਇੱਛਾਵਾਂ ਦਾ ਜਾਲ ਵਿਛਾ ਕੇ ਬੈਠ ਜਾਂਦਾ ਹੈ ਅਤੇ ਫਿਰ ਉਹ ਖੁਦ ਮੱਕੜਜਾਲ ਵਿਚ ਫਸ ਜਾਂਦਾ ਹੈ।ਮਨ ਦੀ ਖੁਸ਼ੀ ਲਈ ਆਪਣੇ ਮਨ ਵਿਚ ਉੱਠ ਰਹੇ ਬੇਲੋੜੇ ਇੱਛਾਵਾਂ ਦੇ ਕਪਾਹੀੰ ਬੱਦਲਾਂ ਨੂੰ ਲਗਾਮ ਕੱਸਣਾ ਹੀ ਜਿੰਦਗੀ ਜਿਉਣ ਦਾ ਵਧੀਆ ਤਰੀਕਾ ਹੈ। ਖੇਤਾਂ ਵਿਚ ਮਿੱਟੀ ਦੇ ਡਲਿਆਂ ਅਤੇ ਦਿੱਲੀ ਵਿਚ ਸੜਕਾਂ 'ਤੇ ਸੌਂ ਕੇ ਵੀ ਮਨ ਦੀ ਖੁਸ਼ੀ ਅਤੇ ਸ਼ਾਂਤੀ ਦਾ ਸਵਰਗ ਹਾਸਲ ਕੀਤਾ ਜਾ ਸਕਦਾ ਹੈ। ਭਾਵੇਂ ਕਿਰਤੀ ਅਤੇ ਕਿਸਾਨ ਸੱਭ ਕੁਝ ਮਜਬੂਰੀਆਂ ਕਾਰਨ ਕਰ ਰਹੇ ਹਨ ਪਰ, ਜਿੰਦਗੀ ਵਿੱਚ ਕੁੱਝ ਪਾਉਣ ਲਈ ਕਈ ਵਾਰ ਮਨ ਦੀ ਸ਼ਾਂਤੀ ਅਤੇ ਖੁਸ਼ੀ ਲਈ ਸੱਭ ਕੁਝ ਤਿਆਗਣਾ ਪੈਂਦਾ ਹੈ। ਤਿਆਗ ਵਿਚ ਵੀ ਖੁਸ਼ੀ ਮਹਿਸੂਸ ਕੀਤੀ ਜਾ ਸਕਦੀ ਹੈ। 
-ਸੁਖਦੇਵ ਸਲੇਮਪੁਰੀ 
09780620233 
12 ਦਸੰਬਰ, 2020

Tan Dhesi MP asks PMQ on Indian farming protests

During PMQs today Tan Dhesi MP asked the Prime Minister the following question:
“Many constituents, especially those emanating from the Punjab and other parts of India, and I were horrified to see footage of water cannon, tear gas and brute force being used against peacefully protesting farmers.

However, it was heart-warming to see scenes of farmers feeding those very forces ordered to beat or suppress them.

It takes a special kind of people to do that ... what indomitable spirit.

So will the Prime Minister convey to the Indian Prime Minister our heart-felt anxieties, our hopes for a speedy resolution to the current deadlock and does he agree that everyone has a fundamental right to engage in peaceful protest?”

 ਗਹਿਣੇ ਰੱਖ ਦਿੱਤਾ ਦੇਸ਼ !✍️ ਸਲੇਮਪੁਰੀ ਦੀ ਚੂੰਢੀ

 *ਗਹਿਣੇ ਰੱਖ ਦਿੱਤਾ ਦੇਸ਼!*

ਆਖੇ ਹਰ ਕੋਈ ਬੰਦਾ 

ਕਿਤੇ ਦਿਸਦੀ ਨਾ ਅਜਾਦੀ!

ਹੋਈਆਂ ਚੂਰ ਚੂਰ ਆਸਾਂ 

ਚੀਸ ਸੁਣੇ ਨਾ ਕੋਈ ਸਾਡੀ ।

ਡੰਡੇ ਖਾਂਦੇ ਆਂ ਅਸੀਂ ਠਾਣੇਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ,

ਨੀ ਵੱਡੇ ਸਰਮਾਏਦਾਰਾਂ ਦੇ!

ਢੇਰ ਪੜ੍ਹ ਕੇ ਕਿਤਾਬਾਂ,

ਬਣੇ ਅਸੀਂ ਮਜਦੂਰ।

ਲੁੱਟ ਕਿਰਤ ਦੀ ਹੋਵੇ ,

 ਨਾਲੇ ਝੱਲਦੇ ਆਂ ਘੂਰ। 

ਅਸੀਂ ਹੋ ਗਏ ਆਂ ਗੁਲਾਮ ਸ਼ਾਹੂਕਾਰਾਂ ਦੇ! 

ਦੇਸ਼ ਰੱਖਤਾ ਗਹਿਣੇ ਸਰਕਾਰੇ, 

ਨੀ ਵੱਡੇ ਸਰਮਾਏਦਾਰਾਂ ਦੇ! 

ਰੋਲ ਦਿੱਤੇ ਮਜਦੂਰ, 

ਰੋਲ ਦਿੱਤੀ ਆ ਕਿਸਾਨੀ ! 

ਹਿੱਕ ਦੇਸ਼ ਦੀ 'ਤੇ ਬੈਠੇ 

ਵੇਖੋ ਅੰਬਾਨੀ ਤੇ ਅਡਾਨੀ। 

ਘਰ ਵਿਕਣ 'ਤੇ ਆਏ,  ਸਨਅਤਕਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ, ਵੱਡੇ ਸਰਮਾਏਦਾਰਾਂ ਦੇ।

ਲੱਕ ਬੈਂਕਾਂ ਦਾ ਟੁੱਟਾ ,

ਖਾਲੀ ਕਰਤਾ ਖਜਾਨਾ।

ਡਿਫਾਲਟਰ ਭੇਜਤਾ ਵਲੈਤ ,

 ਲੋਕੀਂ ਬਣ ਗਏ ਨਿਸ਼ਾਨਾ 

 ਨੰਗੇ ਫਿਰਦੇ ਨਿਆਣੇ, ਕਬੀਲਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ! 

ਵੇਚ ਦਿੱਤੀਆਂ ਨੇ ਰੇਲਾਂ, 

ਵੇਚ ਦਿੱਤੇ ਨੇ ਜਹਾਜ! 

ਜਿੰਨਾ ਮਰਜੀ ਦਬਾ ਲੈ,

ਬੰਦ ਹੋਣੀ ਨਹੀੰਓ 'ਵਾਜ। 

 ਗੱਲ ਸਮਝ ਆਈ ਸਮਝਦਾਰਾਂ ਦੇ ! 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ ।

-ਸੁਖਦੇਵ ਸਲੇਮਪੁਰੀ

09780620233

6 ਦਸੰਬਰ, 2020

ਡਾ ਅੰਬੇਦਕਰ ਨੂੰ ਸਮਰਪਿਤ✍️ ਸਲੇਮਪੁਰੀ ਦੀ ਚੂੰਢੀ

 

 

*ਡਾ ਅੰਬੇਦਕਰ ਨੂੰ ਸਮਰਪਿਤ*

- 6 ਦਸੰਬਰ ਦਾ ਦਿਨ ਭਾਰਤ ਵਿਚ ਬਾਬਾ ਸਾਹਿਬ ਡਾ ਬੀ. ਆਰ. ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਿਉਂਕਿ ਅੱਜ ਦੇ ਦਿਨ 1956 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 'ਆਧੁਨਿਕ ਭਾਰਤ ਦੇ ਨਿਰਮਾਤਾ' ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 'ਭਾਰਤੀ ਸੰਵਿਧਾਨ' ਦੀ ਸਿਰਜਣਾ ਕਰਕੇ ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਧ ਮਜਬੂਤ ਅਤੇ ਵੱਡਾ ਲੋਕਤੰਤਰੀ ਦੇਸ਼ ਬਣਾਇਆ। ਡਾ ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਕਰਕੇ ਅੱਜ ਭਾਰਤ 'ਇਕ ਮੁੱਠ ਹੈ', ਪਰ ਸਮੇਂ ਸਮੇਂ 'ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਨਾਲ ਛੇੜਛਾੜ ਕਰਦਿਆਂ ਇਸ ਨੂੰ 'ਬ੍ਰਾਹਮਣਵਾਦੀ ਵਿਚਾਰਧਾਰਾ' ਤਹਿਤ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਤਾਂ ਹੋਰ ਦੇਸ਼ ਦੀਆਂ ਸਰਕਾਰਾਂ ਵਲੋਂ ਉੱਚ ਅਦਾਲਤਾਂ ਅਤੇ ਸਰਵ-ਉਚ ਅਦਾਲਤ ਦੁਆਰਾ ਸੰਵਿਧਾਨ ਦੀਆਂ ਮੱਦਾਂ ਦਾ ਆਪਣੀ ਲੋੜ ਅਨੁਸਾਰ ਅਰਥ ਕੱਢਕੇ ਲਾਗੂ ਕਰਨ ਲਈ ਸੰਵਿਧਾਨ ਨੂੰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਨਾ ਤਾਂ ਦੇਸ਼ ਦੇ ਅਤੇ ਨਾ ਹੀ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਹੈ।

ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਸਵਰਗੀ ਬਾਬੂ ਕਾਂਸ਼ੀ ਰਾਮ ਅਕਸਰ ਕਿਹਾ ਕਰਦੇ ਸਨ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਹੁਕਮਰਾਨ ਦੇਸ਼ਾਂ ਦੇ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਦਬਾ ਕੇ ਰੱਖਣ ਲਈ ਸਿੱਧੀ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਅਦਾਲਤਾਂ ਰਾਹੀਂ ਫੈਸਲੇ ਕਰਵਾਕੇ ਆਪ ਧਰਮਾਤਮਾ ਬਣਨ ਦੀ ਕੋਸ਼ਿਸ਼ ਕਰਦੇ ਹੋਏ ਆਖਣਗੇ ਕਿ 'ਇਹ ਫੈਸਲਾ ਤਾਂ ਅਦਾਲਤ ਨੇ ਕੀਤਾ ਹੈ, ਸਰਕਾਰ ਨੇ ਨਹੀਂ ਕੀਤਾ, ਜਿਸ ਕਰਕੇ ਇਸ ਮਾਮਲੇ ਵਿਚ ਸਰਕਾਰ ਕੁਝ ਨਹੀਂ ਕਰ ਸਕਦੀ। ਹੁਣ ਇੰਝ ਹੀ ਹੋ ਰਿਹਾ ਹੈ, ਜੋ ਸਾਡੇ ਸਾਹਮਣੇ ਹੈ । ਹੁਣ ਕੇਂਦਰ ਵਿਚਲੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਦਬਾਉਣ ਲਈ ਆਪਣੇ ਕਿਸੇ ਚਹੇਤੇ ਕੋਲੋਂ ਸਰਵ-ਉੱਚ ਅਦਾਲਤ ਵਿੱਚ ਮਾਮਲਾ ਲਿਜਾਕੇ ਹਰ ਸੰਭਵ ਕੋਸ਼ਿਸ਼ ਜੁਟਾ ਰਹੀ ਹੈ। ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ " ਸਰਕਾਰਾਂ ਅਤੇ ਅਦਾਲਤਾਂ ਲੋਕ ਭਲਾਈ ਲਈ ਹਨ, ਨਾ ਕਿ ਲੋਕ ਤਬਾਹੀ ਲਈ ਹਨ।" ਸਰਕਾਰਾਂ ਅਤੇ ਅਦਾਲਤਾਂ ਦੇਸ਼ ਦੇ ਲੋਕਾਂ ਤੋਂ ਵੱਡੀਆਂ ਨਹੀਂ ਹੋ ਸਕਦੀਆਂ। ਸਰਕਾਰਾਂ ਅਤੇ ਅਦਾਲਤਾਂ ਦਾ ਇਖਲਾਕੀ ਫਰਜ ਅਤੇ ਧਰਮ ਬਣਦਾ ਹੈ ਕਿ ਉਹ ਲੋਕ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ।

ਡਾ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਆਓ! ਅੱਜ ਦੇ ਦਿਨ ਪ੍ਰਣ ਕਰੀਏ ਕਿ "ਅਸੀਂ ਭਾਰਤੀ ਸੰਵਿਧਾਨ ਦੀ ਰਾਖੀ ਕਰਦੇ ਹੋਏ, ਇਸ ਨੂੰ ਬ੍ਰਾਹਮਣਵਾਦ/ ਮਨੂੰਵਾਦ ਦੀ ਪੁੱਠ ਚੜ੍ਹਨ ਤੋਂ ਬਚਾ ਕੇ ਰੱਖਾਂਗੇ, ਕਿਉਂਕਿ ਸੰਵਿਧਾਨ  ਨੂੰ ਬਚਾਕੇ ਹੀ ਦੇਸ਼ ਦੀ ਹੋਂਦ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ, ਫਿਰਕਿਆਂ, ਅਤੇ ਵਰਗਾਂ ਸਮੇਤ ਸਮੂਹ ਆਸਤਿਕਾਂ ਅਤੇ ਨਾਸਤਿਕਾਂ ਦਾ ਸਾਂਝਾ ' ਪਵਿੱਤਰ ਗ੍ਰੰਥ 'ਹੈ।"

-ਸੁਖਦੇਵ ਸਲੇਮਪੁਰੀ

09780620233

6 ਦਸੰਬਰ, 2020.

UK Parliamentarians write to Foreign, Commonwealth and Development Office regarding Indian farming laws

London,December 2020, (Jan Shakti News)

A group of cross-party MPs have written to the FCDO to ask for:
 

  • an urgent meeting with the Secretary of State to discuss the deteriorating situation in the Punjab and its relationship with the Centre;
  • representations to be made by the department to their Indian counterpart about the impact on British Sikhs and Punjabis, with longstanding links to land and farming in India;
  • an update of any communications the Foreign, Commonwealth and Development Office has had with the Indian Government on this issue, including with the Indian Foreign Secretary, Harsh Shringla, who visited the UK on 4 November.

 

ਸਿੱਖ ਕੌਮ ਦੇ ਮਹਾਨ ਢਾਡੀ ਭਾਈ ਹਰਬੰਸ ਸਿੰਘ ਜੋਸ਼  ਮੰਗਲਵਾਰ ਸ਼ਾਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਲਿਵਰਪੂਲ,  ਦਸੰਬਰ 2020 -(ਜਨ ਸ਼ਕਤੀ ਨਿਊਜ਼  )

ਗੁਰੂਆਂ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪੰਥ ਦੀ ਮਹਾਨ ਸ਼ਖ਼ਸੀਅਤ,  ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ, ਪੈਂਤੀ ਸਾਲ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਸਿੱਖ ਧਰਮ ਦੇ ਪ੍ਰਚਾਰਕ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ, ਗਿਆਨੀ ਵਰਿਆਮ ਸਿੰਘ ਨਿਹੰਗ ਸਿੰਘ ਪਿੰਡ ਭਾਗ ਸਿੰਘ ਪੁਰਾ  ਤਹਿਸੀਲ ਫਿਲੌਰ ਦੇ ਸਪੁੱਤਰ    ਬਹੁਤ ਹੀ ਸਤਿਕਾਰਯੋਗ ਸ਼ਖਸੀਅਤ  ਭਾਈ ਹਰਬੰਸ ਸਿੰਘ ਜੋਸ਼ ਮੰਗਲਵਾਰ ਸ਼ਾਮ ਅੱਠ ਵੱਜ ਕੇ ਪਨਤਾਲੀ ਮਿੰਟ ਤੇ  ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ  ਇਸ ਵਕਤ ਭਾਈ ਹਰਬੰਸ ਸਿੰਘ ਜੋਸ਼ ਇੰਗਲੈਂਡ ਦੀ ਧਰਤੀ ਲਿਵਰਪੂਲ ਸ਼ਹਿਰ ਵਿੱਚ ਆਪਣੇ ਪਰਿਵਾਰ ਸਮੇਤ ਨਿਵਾਸ ਕਰ ਰਹੇ ਸਨ । ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਸਾਰੇ ਨੋਟ ਕਰਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ਉਪਰ ਗੱਲ ਕਰ ਲਈ ਜਾਵੇ  ਗਿਆਨੀ ਭਾਈ ਹਰਜੀਤ ਸਿੰਘ (07459282294 - 00447424827705)  ਗੋਲਡ ਮੈਡਲ ਗੋਲਡ ਮੈਡਲਿਸਟ ਢਾਡੀ ਹਰਬੰਸ ਸਿੰਘ ਦਿਲਬਰ (07886763406)   ਗੋਲਡ ਮੈਡਲਿਸਟ ਢਾਡੀ ਗੁਰਬਚਨ ਸਿੰਘ ਅਣਖੀ (07931113789) ।ਜਨਸ਼ਕਤੀ ਨਿੳੂਜ਼ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਇਸ ਦੁੱਖ ਦੀ ਘੜੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੈ। ਗੁਰੂ ਸਾਹਿਬ ਸਾਥੋਂ ਇਸ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ਣ  ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।   

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

*ਪੰਜਾਬ ਜਿਉਂਦਾ!*✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

*ਪੰਜਾਬ ਜਿਉਂਦਾ!*

ਦਿੱਲੀਏ! 

ਪੰਜਾਬ ਜਿਉੰਦਾ, 

ਮੋਇਆ ਨਹੀਂ। 

ਇਹ ਕਦੀ ਕਿਸੇ ਅੱਗੇ 

ਰੋਇਆ ਨਹੀਂ! 

ਤੂੰ ਇਕੱਲੀ ਨਹੀਂ, 

 ਪਹਿਲਾਂ ਵੀ 

ਇਸ ਨੂੰ ਮਿਟਾਉਣ ਲਈ 

ਧਾੜਵੀਆਂ ਨੇ 

ਭਾਰੀ ਹਮਲੇ ਕੀਤੇ। 

ਭਰ ਭਰ ਖੂਨ  

ਪਿਆਲੇ ਪੀਤੇ! 

ਨਾ ਡੋਲਿਆ ਨਾ ਰੋਇਆ! 

ਸਗੋਂ ਦੂਣ ਸਵਾਇਆ 

ਹੋਇਆ! 

ਦਿੱਲੀਏ! 

ਤੂੰ ਪੰਜਾਬ ਨੂੰ 

ਰੋਕਣ ਲਈ 

ਭਾਵੇਂ ਕੰਡਿਆਲੀਆਂ ਤਾਰਾਂ ਵਿਛਾ। 

ਰਾਹਾਂ ਵਿਚ ਟੋਏ ਪੁਟਾ! 

ਪਾਣੀ ਦੀਆਂ ਬੁਛਾੜਾਂ ਵਰਾਅ! 

ਪਰ ਇਹ-

ਕਾਰਗਿਲ ਨੂੰ ਫਤਿਹ ਕਰਨਾ ਜਾਣਦੈ! 

 ਲੰਡਨ 'ਚ ਜਾ ਕੇ 

ਭਾਜੀਆਂ ਮੋੜਨਾ ਜਾਣਦੈ! 

ਦਿੱਲੀਏ! 

 2020 ਜੂਨ ਦੀ

ਗੱਲ ਸੁਣਾਵਾਂ! 

ਕੰਨ ਖੋਲ੍ਹ ਲੈ 

ਸੱਚ ਮੈਂ ਪਾਵਾਂ! 

ਇਸ ਦੇ 'ਕੱਲੇ ਪੁੱਤ ਗੁਰਤੇਜ  ਨੇ! 

ਬਿਜਲੀ ਵਾਂਗੂੰ ਵੱਧ ਤੇਜ ਨੇ! 

ਵਿਚ ਗੁਲਵਾਨ ਦੇ 

12 ਚੀਨੀਆਂ ਨੂੰ 

  ਝਟਕਾ

 ਦਿੱਤਾ ਸੀ ! 

ਚੀਨ ਨੂੰ ਕਾਂਬਾ 

ਲਾ ਦਿੱਤਾ ਸੀ! 

ਦਿੱਲੀਏ! 

ਤੂੰ ਪੰਜਾਬ ਨੂੰ 

ਕਦੀ ਅੱਤਵਾਦੀ ਦੱਸਦੀ ਏਂ! 

ਕਦੀ ਵੱਖਵਾਦੀ ਦੱਸਦੀ ਏਂ! 

ਤੂੰ ਕਦੀ ਦਾੜ੍ਹੀ ਤੋਂ ਹੱਸਦੀ ਏਂ। 

ਕਦੀ ਪੱਗ 'ਤੇ ਵਿਅੰਗ ਕੱਸਦੀ ਏਂ! 

ਦਿੱਲੀਏ! 

ਐਵੇਂ ਤੈਨੂੰ ਭਰਮ ਜਿਹਾ। 

ਪੰਜਾਬ ਨੂੰ ਸਮਝੇੰ ਨਰਮ ਜਿਹਾ! 

 ਪੰਜਾਬ ਨੂੰ ਤੂੰ ਦਬਾ ਲਵੇੰਗੀ? 

ਇਸ ਨੂੰ ਨੁੱਕਰੇ 

ਲਾ ਦੇਵੇੰਗੀ? 

ਪੰਜਾਬ ਤਾਂ ਗੁਰੂਆਂ ਦੇ ਨਾਂ 'ਤੇ ਜਿਉੰਦਾ! 

'ਸੱਭ ਦਾ ਭਲਾ' ਸਦਾ 

ਧਿਆਉੰਦਾ! 

ਨਾ ਹੱਕ ਛੱਡਦਾ! 

ਨਾ ਹੱਕ ਮਾਰਦਾ! 

 ਦੂਜਿਆਂ ਲਈ 

ਜਾਨਾਂ ਵਾਰਦਾ ! 

ਇਹ ਪੰਜਾਬ-

ਭਾਰਤ ਲਈ ਜਿਉੰਦਾ! 

ਬਸ! ਭਾਰਤ ਲਈ ਮਰਦਾ! 

ਖੇਤਾਂ ਵਿਚ ਜਾ ਕੰਮ ਹੈ ਕਰਦਾ! 

ਜਾ ਸਰਹੱਦਾਂ ਉੱਤੇ  ਲੜਦਾ! 

ਇਹ ਨਾ ਕਿਸੇ ਨੂੰ ਡਰਾਉੰਦਾ! 

ਨਾ ਕਿਸੇ ਤੋਂ ਇਹੇ ਡਰਦਾ! 

ਦਿੱਲੀਏ! 

ਐਵੇਂ ਭੁਲੇਖਾ  ਖਾ ਬੈਠੀੰ ਨਾ! 

ਪੁੱਠਾ ਚੱਕਰ  ਪਾ ਬੈਠੀੰ ਨਾ! 

ਪੰਜਾਬ ਹੱਕ ਮੰਗਦਾ ਨਹੀਂ, 

ਖੋਹਣੇ ਜਾਣਦੈ! 

 ਤੱਤੀਆਂ ਤਵੀਆਂ 'ਤੇ ਬੈਠ ਕੇ 

ਵੀ ਜਿੰਦਗੀਆਂ ਮਾਣਦੈ! 

-ਸੁਖਦੇਵ ਸਲੇਮਪੁਰੀ 

09780620233 

27 ਨਵੰਬਰ, 2020

ਕੋਰੋਨਾ ਵੈਕਸੀਨ  ! ✍️ ਸਲੇਮਪੁਰੀ ਦੀ ਚੂੰਢੀ  

ਜਿਸ ਦੇਸ਼ ਵਿੱਚ ਭੈੜੀਆਂ ਨਜ਼ਰਾਂ ਉਤਾਰਨ ਅਤੇ ਰੁਕੇ ਕੰਮ ਚਲਾਉਣ ਲਈ ਸੰਸਾਰ ਪ੍ਰਸਿੱਧ ਮਹਾਨ ਵਿਗਿਆਨੀਆਂ ਵੱਲੋਂ ਦਰਵਾਜ਼ੇ ਅੱਗੇ ਨਿੰਬੂ ਅਤੇ ਮਿਰਚਾਂ ਬੰਨ੍ਹਣ ਅਤੇ ਚੁਰਸਤੇ ਵਿੱਚ ਨਾਰੀਅਲ ਉੱਪਰ ਲਾਲ ਕੱਪੜਾ ਪਾ ਕੇ ਟੂਣਾ ਕਰਨ ਦੇ ਉਪਾਅ(ਇਲਾਜ) ਸੰਬੰਧੀ ਸੰਸਾਰ ਦੀ ਦੁਰਲੱਭ ਖੋਜ ਵਿਕਸਤ ਕੀਤੀ ਜਾ ਚੁੱਕੀ ਹੈ  ,ਉਥੇ ਕੋਰੋਨਾ ਵੈਕਸੀਨ ਦੀ ਖੋਜ ਕਿਸੇ ਵੇਲੇ ਵੀ ਸੰਭਵ ਹੈ  !
ਸੁਖਦੇਵ ਸਿੰਘ ਸਲੇਮਪੁਰੀ  
09780620233
25 ਨਵੰਬਰ  2020 

ਵਿਦੇਸ਼ ਤੋਂ ਇੰਗਲੈਂਡ ਆਉਣ ਵਾਲਿਆਂ ਨੂੰ ਮਿਲੀ ਰਾਹਤ

ਲੰਡਨ ,ਨਵੰਬਰ 2020 -( ਗਿਆਨੀ ਅਮਰੀਕ ਸਿੰਘ ਰਾਠੌਰ  )-

 ਵਿਦੇਸ਼ਾਂ ਤੋਂ ਇੰਗਲੈਂਡ ਆਉਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਬਿ੍ਟੇਨ ਦੀ ਕੋਰੋਨਾ ਵਾਇਰਸ ਸੇਫ ਸੂਚੀ ਵਿਚ ਨਾ ਆਉਣ ਵਾਲੇ ਦੇਸ਼ਾਂ ਤੋਂ ਜੇਕਰ ਕੋਈ ਆਉਂਦਾ ਹੈ ਅਤੇ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਸਿਰਫ਼ ਪੰਜ ਦਿਨ ਹੀ ਕੁਆਰੰਟਾਈਨ ਰਹਿਣਾ ਹੋਵੇਗਾ। ਫ਼ੈਸਲੇ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਨਵਾਂ ਨਿਯਮ 15 ਦਸੰਬਰ ਤੋਂ ਲਾਗੂ ਹੋਵੇਗਾ।

ਪਹਿਲੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਦੋ ਹਫ਼ਤੇ ਤਕ ਕੁਆਰੰਟਾਈਨ ਵਿਚ ਰਹਿਣਾ ਹੁੰਦਾ ਸੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਤੋਂ ਸੈਰਸਪਾਟਾ ਖੇਤਰ ਦੇ ਹਾਲਾਤ ਸੁਧਰਨਗੇ। ਖ਼ਾਸ ਗੱਲ ਇਹ ਹੈ ਕਿ ਉੱਤਰੀ ਆਇਰਲੈਂਡ, ਵੇਲਜ਼ ਅਤੇ ਸਕਾਟਲੈਂਡ ਤੋਂ ਆਉਣ ਵਾਲੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਉਧਰ, ਦੁਨੀਆ ਭਰ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਪੰਜ ਕਰੋੜ 90 ਲੱਖ ਤੋਂ ਜ਼ਿਆਦਾ ਹੋ ਗਈ ਹੈ।

ਸਿਰਫ਼ ਦੋ ਦਿਨਾਂ ਅੰਦਰ 10 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਉੱਥੇ ਇਕ ਕਰੋੜ 20 ਲੱਖ ਤੋਂ ਜ਼ਿਆਦਾ ਲੋਕ ਕੋਰੋੋਨਾ ਪ੍ਰਭਾਵਿਤ ਹਨ ਅਤੇ ਹੁਣ ਤਕ 2 ਲੱਖ 57 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਿ੍ਤਕਾਂ ਦੀ ਗਿਣਤੀ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਬ੍ਰਾਜ਼ੀਲ ਹੈ। ਇੱਥੇ ਮਿ੍ਤਕਾਂ ਦੀ ਗਿਣਤੀ ਇਕ ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਮਲੇਸ਼ੀਆ ਦੀ ਸਰਕਾਰ ਨੇ ਰਬੜ ਦੇ ਦਸਤਾਨੇ ਬਣਾਉਣ ਵਾਲੀਆਂ ਫੈਕਟਰੀ 'ਟਾਪ ਗਲੱਵ ਕਾਰਪ' ਦੀਆਂ ਕੁਝ ਫੈਕਟਰੀਆਂ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਦੋ ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਦੇ ਪਾਜ਼ੇਟਿਵ ਆਉਣ ਪਿੱਛੋਂ ਇਹ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 'ਟਾਪ ਗਲੱਵ ਕਾਰਪ' ਦੀਆਂ ਦੇਸ਼ ਵਿਚ ਸਥਿਤ 28 ਫੈਕਟਰੀਆਂ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰੇਗੀ। ਇਸ ਐਲਾਨ ਪਿੱਛੋਂ ਟਾਪ ਗਲੱਵ ਦੇ ਸ਼ੇਅਰ ਕਾਫ਼ੀ ਡਿੱਗ ਗਏ ਹਨ। ਮਹਾਮਾਰੀ ਵਿਚ ਵੱਡੀ ਡਿਮਾਂਡ ਕਾਰਨ ਇਸ ਸਾਲ ਕੰਪਨੀ ਨੂੰ ਰਿਕਾਰਡ ਮੁਨਾਫ਼ਾ ਹੋਇਆ ਹੈ।  

 

ਬ੍ਰਿਟਿਸ਼ ਏਅਰਵੇਜ਼ ਦੇ ਬੋਇੰਗ ਜੈੱਟ ਨੂੰ ਲੱਗੀ ਅੱਗ-VIDEO

ਵਲੈਂਸੀਆ ਦੇ ਏਅਰਪੋਰਟ ਤੇ ਜਹਾਜ਼ ਸਕਰੈਪ ਲਈ ਗਿਆ ਹੋਇਆ ਸੀ

ਪੱਤਰਕਾਰ ਗਿਆਨੀ ਅਮਰੀਕ ਸਿੰਘ ਰਾਠੌਰ ਦੀ ਵਿਸ਼ੇਸ਼ ਰਿਪੋਰਟ

ਆਉ ਸਨਮਾਨਿਤ ਕਰੀਏ ✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

ਆਉ ਸਨਮਾਨਿਤ ਕਰੀਏ!
-ਹਰ ਰੋਜ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਮਾਜ ਵਿਚ ਚੰਗੇ ਕੰਮ ਕਰਨ ਵਾਲਿਆਂ ਦਾ ਹੌਸਲਾ ਵਧਾਉਣ ਲਈ ਸਨਮਾਨ ਕਰਦੇ ਰਹਿੰਦੇ ਹਨ।ਸਮਾਜ ਵਿਚ ਕੁਝ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਵੀ ਹਨ, ਜਿਹੜੀਆਂ ਬਹੁਤ ਭਲਾਈ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ, ਉਨ੍ਹਾਂ ਦੇ ਪ੍ਰਬੰਧਕਾਂ ਦਾ ਸਨਮਾਨ ਕਰਨਾ ਵੀ ਸਾਡਾ ਫਰਜ ਬਣਦਾ ਹੈ, ਤਾਂ ਜੋ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਕੀਤੇ ਜਾ ਸਕਣ। ਪਿਛਲੇ ਦਿਨੀਂ  ਸੁਭਾਵਿਕੇ ਹੀ ਇਕ ਸਮਾਜ ਸੇਵੀ ਸੰਸਥਾ ਵਲੋਂ ਇੱਕ ਲੜਕੀ ਨੂੰ ਜਾਰੀ ਕੀਤਾ ਗਿਆ 'ਤਜਰਬਾ ਸਰਟੀਫਿਕੇਟ' ਵੇਖਕੇ ਜਦੋਂ ਮੈਂ ਉਸ ਲੜਕੀ ਨੂੰ ਪੁੱਛਿਆ ਕਿ, ਤੂੰ ਉਥੇ ਕੰਮ ਕੀਤਾ ਹੈ ਤਾਂ ਉਸ ਨੇ ਦੱਸਿਆ ਕਿ ਨਹੀਂ, ਮੈਂ ਉਥੇ ਕੰਮ ਨਹੀਂ ਕੀਤਾ, ਕੰਮ ਤਾਂ ਮੈਂ ਕਿਤੇ ਹੋਰ ਕਰਦੀ ਸੀ, ਪਰ ਮੈਂ 12000 ਰੁਪਏ ਦੇ ਕੇ 'ਤਜਰਬਾ ਸਰਟੀਫਿਕੇਟ'    ਲਿਆ  ਹੈ। ਲੜਕੀ ਦੀ ਗੱਲ ਸੁਣ ਕੇ ਮੇਰੇ ਦਿਮਾਗ ਵਿਚ ਆਇਆ ਕਿ 'ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ' ਦਾ ਸਨਮਾਨ ਕਰਨਾ ਵੀ ਬਣਦਾ, ਜਿਹੜੀਆਂ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ। ਦੂਸਰਾ ਮੇਰੇ ਦਿਮਾਗ ਵਿਚ ਉਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਬਾਰੇ ਵਿਚਾਰ ਆਇਆ, ਜਿਹੜੀਆਂ ਕੋਈ ਨਾ ਕੋਈ 'ਉਪਾਅ' ਦੱਸਕੇ ਲੋਕਾਂ ਦੇ ਕੰਮ ਸੁਆਰਨ ਵਿਚ ਲੱਗੀਆਂ ਹੋਈਆਂ ਹਨ। ਆਮ ਤੌਰ 'ਤੇ ਕਈ ਵਾਰ ਕਈ ਸਰਕਾਰੀ ਕੰਮ ਬਹੁਤ ਪੇਚੀਦਾ ਹੁੰਦੇ ਹਨ, ਅਜਿਹੇ ਕੰਮ ਕਰਵਾਉਣ ਲਈ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਲੱਗ ਜਾਂਦੇ ਹਨ, ਜਿਸ ਨਾਲ ਬਹੁਤ ਸਮਾਂ ਵਿਅਰਥ ਚਲਿਆ ਜਾਂਦਾ ਹੈ, ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਅਜਿਹੇ ਕੰਮ ਜਲਦੀ ਕਰਵਾਉਣ ਲਈ ਕੋਈ 'ਉਪਾਅ ' ਕਰ ਲੈਣਾ ਹੀ ਬਿਹਤਰ ਹੁੰਦਾ ਹੈ। ਕੋਈ 'ਉਪਾਅ' ਪੁੱਛਣ ਲਈ ਕਿਸੇ 'ਪੰਡਿਤ' ਕੋਲ ਨਹੀਂ ਦਫਤਰ ਵਿਚ ਬੈਠੀ ਕਿਸੇ ਸਖਸ਼ੀਅਤ ਨੂੰ ਪੁੱਛ ਲੈਣਾ ਚਾਹੀਦਾ ਹੈ। ਕਈ ਅਜਿਹੇ ਕੰਮ ਹੁੰਦੇ ਹਨ, ਜਿਨ੍ਹਾਂ ਦੀ ਜਲਦੀ ਲੋੜ ਹੁੰਦੀ ਹੈ । ਕਈ ਵਾਰ ਦੇਰੀ ਨਾਲ ਹੋਇਆ ਕੰਮ ਬਹੁਤ ਨੁਕਸਾਨਦਾਇਕ ਹੋ ਨਿਬੜਦਾ ਹੈ। ਵੇਖਿਆ ਗਿਆ ਹੈ ਕਿ ਦਫਤਰਾਂ ਵਿਚ ਬੈਠੀਆਂ ਸਾਰੀਆਂ ਨਹੀਂ, ਕੁਝ ਕੁ ਅਜਿਹੀਆਂ ਸਖਸ਼ੀਅਤਾਂ ਹੁੰਦੀਆਂ ਹਨ, ਜਿਹੜੀਆਂ ਕੰਮ ਦਾ ਭਾਰ ਵੇਖਕੇ 'ਉਪਾਅ'   ਦੱਸਕੇ ਉਸ ਦਾ ਭਲਾ ਕਰ ਦਿੰਦੀਆਂ ਹਨ। ਇਸ ਤਰ੍ਹਾਂ ਦਫਤਰਾਂ ਵਿਚ ਬੈਠੀਆਂ ਮਹਾਨ ਸਖਸ਼ੀਅਤਾਂ ਸਮਾਜ ਦਾ ਭਲਾ ਕਰਨ ਵਿਚ ਲੱਗੀਆਂ ਰਹਿੰਦੀਆਂ ਹਨ। ਕਈ ਦਫਤਰਾਂ ਵਿਚ ਕੁਝ ਅਜਿਹੀਆਂ 'ਰੱਬ' ਰੂਪੀ ਸ਼ਖਸੀਅਤਾਂ ਬੈਠੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰੇਕ ਮਹੀਨੇ 'ਮੱਥਾ' ਟੇਕਣ ਵਿਚ ਹੀ ਲੋਕਾਂ ਦਾ ਭਲਾ ਹੁੰਦਾ ਰਹਿੰਦਾ ਹੈ। ਇਸ ਲਈ "ਤਜਰਬਾ ਸਰਟੀਫਿਕੇਟ" ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਫਤਰਾਂ ਵਿਚ ਬੈਠੀਆਂ 'ਰੱਬ' ਰੂਪੀ ਸਖਸ਼ੀਅਤਾਂ ਜੋ ਕੰਮ ਕਰਵਾਉਣ ਦੇ "ਉਪਾਅ" ਦੱਸਕੇ ਸਮਾਜ ਭਲਾਈ ਦੇ ਕੰਮਾਂ ਵਿਚ ਦਿਨ-ਰਾਤ ਮਿਹਨਤ ਕਰ ਰਹੀਆਂ ਹਨ, ਨੂੰ ਸਮੇਂ ਸਮੇਂ 'ਤੇ ਸਨਮਾਨਿਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ' ਰੱਬ ' ਰੂਪੀ ਸਖਸ਼ੀਅਤਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਣ!
-ਸੁਖਦੇਵ ਸਲੇਮਪੁਰੀ
09780620233

Former Kenyan Civil Servants missing out on pension payments

London ,November 2020 (Jan Shakti News)- A small group of cross-party MPs have met recently to discuss the reinstatement of former Kenyan Civil Servant pensions, after their constituents stopped receiving their pension payments in March 2019. Most of these British Kenyans are of Indian heritage, in particular Punjabi heritage.  The pensions are paid by Crown Agents Bank on behalf of the Kenyan Government. However, Crown Agents Bank say that they have not received pension payments from the Kenyan Government and therefore cannot pay it out. 

Six cross party MPs have therefore written to the Minister of State for Africa, James Duddridge MP; written to His Excellency Mr Manoah Esipisu MBS, High Commissioner to the Republic of Kenya to the United Kingdom; tabled Parliamentary Questions and Debates, with the aim to resolve this issue for their constituents and other former Kenyan civil servants who have not received their pension since March 2019. 

In a joint statement, the group said: “It has been over 18 months since our constituents stopped receiving the pensions they are entitled to. We believe that the Government should treat this matter with some urgency, which is why we are now doing all that we can to bring this issue to the Government’s attention.” The group is convened by Sharon Hodgson MP, Member of Parliament for Washington and Sunderland West and includes Ruth Cadbury (MP for Brentford and Isleworth); Stephen Timms (MP for East Ham); Gareth Thomas (MP for Harrow West); Tan Dhesi (MP for Slough); Seema Malhotra (MP for Feltham and Heston) and Paul Bristow (MP for Peterborough).