You are here

ਯੁ.ਕੇ.

ਇਕਵਾਡੋਰ ਦੇ ਜੋੜੇ ਨੇ ਬਣਾਇਆ ਵਿਸ਼ਵ ਰਿਕਾਰਡ

ਮਾਨਚੈਸਟਰ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇਕਵਾਡੋਰ ਦੇ ਇਕ ਜੋੜੇ ਵਾਲਡਰਾਮਿਨਾ ਕੁਇੰਟਰੋਸ ਅਤੇ ਜੂਲੀਓ ਮੋਰਾ ਦੇ ਨਾਂਅ ਗਿਨੀਜ਼ ਵਰਲਡ ਰਿਕਾਰਡ 'ਚ ਦਰਜ਼ ਹੋਇਆ ਹੈ ਕਿ ਉਹ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਪਤੀ-ਪਤਨੀ ਹਨ ਅਤੇ ਦੋਵਾਂ ਦੀ ਕੁੱਲ ਉਮਰ 215 ਸਾਲ ਹੈ । ਵਾਲਡਰਾਮਿਨਾ ਕੁਇੰਟਰੋਸ ਅਤੇ ਜੂਲੀਓ ਮੋਰਾ ਦਾ ਵਿਆਹ 1941 'ਚ ਹੋਇਆ ਸੀ । ਉਸ ਸਮੇਂ ਉਨ੍ਹਾਂ ਨੇ ਪਰਿਵਾਰਾਂ ਦੇ ਵਿਰੋਧ ਕਾਰਨ ਗੁਪਤ ਵਿਆਹ ਕਰਵਾਇਆ ਸੀ । ਜ਼ਿੰਦਗੀ ਦੇ ਅੱਠ ਦਹਾਕੇ ਇਕੱਠੇ ਬਿਤਾਉਣ ਵਾਲੇ ਦੋਵੇਂ ਪਤੀ ਪਤਨੀ ਪੂਰੀ ਤਰ੍ਹਾਂ ਸਿਹਤਯਾਬ ਹਨ ।ਅਗਸਤ ਦੇ ਮੱਧ 'ਚ ਦੋਵਾਂ ਨੂੰ ਗਿਨੀਜ਼ ਵਰਲਡ ਰਿਕਾਰਡ ਨੇ ਅਧਿਕਾਰਤ ਤੌਰ 'ਤੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਵਿਆਹੇ ਜੋੜੇ ਵਜੋਂ ਦਰਜ਼ ਕੀਤਾ ਸੀ । ਵਾਲਡਰਾਮਿਨਾ ਕੁਇੰਟਰੋਸ ਦੀ ਉਮਰ 104 ਸਾਲ ਅਤੇ ਜੂਲੀਓ ਮੋਰਾ ਦੀ ਉਮਰ 110 ਸਾਲ ਹੈ, ਜਦਕਿ ਵਿਸ਼ਵ ਦਾ ਸਭ ਤੋਂ ਵੱਧ ਸਮਾਂ ਵਿਆਹੇ ਜੋੜੇ ਦਾ ਰਿਕਾਰਡ ਹਰਬਰਟ ਫਿਸ਼ਰ ਅਤੇ ਜ਼ੈਲਮੀਰਾ ਦੇ ਨਾਂਅ ਹੈ, ਜੋ ਹਰਬਰਟ ਦੀ 2011 'ਚ ਹੋਈ ।ਮੌਤ ਤੱਕ ਉਹ 86 ਵਰੇ੍ਹ ਅਤੇ 290 ਦਿਨ ਤੱਕ ਵਿਆਹੇ ਰਹੇ ਸਨ । ਵਾਲਡਰਾਮਿਨਾ ਅਤੇ ਜੂਲੀਓ ਦੋਵੇਂ ਸੇਵਾ ਮੁਕਤ ਅਧਿਆਪਕ ਹਨ ਅਤੇ ਇਕਵਾਡੋਰ ਦੀ ਰਾਜਧਾਨੀ ਕਵਿਤੋ 'ਚ ਰਹਿੰਦੇ ਹਨ । ਉਨ੍ਹਾਂ ਦੇ 4 ਜਿਉਂਦੇ ਬੱਚੇ, 11 ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ 21 ਪੜਪੋਤੇ-ਪੜਪੋਤੀਆਂ, ਪੜਦੋਹਤੇ-ਪੜਦੋਹਤੀਆਂ ਤੋਂ ਇਲਾਵਾ ਇਕ ਅਗਲੀ ਪੀੜੀ ਦਾ ਬੱਚਾ ਵੀ ਹੈ ।  

ਬਰਮਿੰਘਮ ਦੇ ਹੋਸਟਲ 'ਚ ਠਹਿਰਨ ਵਾਲੇ 56 ਵਿਅਕਤੀ ਕੋਰੋਨਾ ਦੇ ਸ਼ਿਕਾਰ

ਬਰਮਿੰਘਮ,   ਸਤੰਬਰ  2020-(ਗਿਆਨੀ ਰਵਿਦਾਰਪਾਲ ਸਿੰਘ  ) ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਘੱਟ ਨਹੀਂ ਹੋ ਰਿਹਾ । ਬਰਮਿੰਘਮ ਦੇ ਇਕ ਹੋਸਟਲ ਵਿਚ 56 ਠਹਿਰਨ ਵਾਲੇ ਵਿਅਕਤੀ ਇਸ ਵਾਇਰਸ ਦੇ ਸ਼ਿਕਾਰ ਹੋਏ ਦੱਸੇ ਜਾ ਰਹੇ ਹਨ । ਪਤਾ ਲੱਗਦੇ ਸਾਰ ਇਨ੍ਹਾਂ ਸਾਰਿਆਂ ਨੂੰ ਹੋਸਟਲ ਤੋਂ ਬਾਹਰ ਕਿਸੇ ਹੋਰ ਜਗਾ ਭੇਜ ਦਿੱਤਾ ਗਿਆ ਹੈ । ਉਕਤ ਪਤਾ ਲੱਗਣ 'ਤੇ ਇਹ ਹੋਸਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਪੀੜਤਾਂ ਨੂੰ ਬਦਲਵੀਂ ਰਿਹਾਇਸ਼ 'ਚ ਭੇਜਿਆ ਗਿਆ ਹੈ ਜਿੱਥੇ ਉਹ ਇਕਾਂਤਵਾਸ 'ਚ ਹਨ ਅਤੇ ਉਨ੍ਹਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ । ਵੈਸਟ ਮਿਡਲੈਂਡਜ਼ ਕੰਬਾਈਡ ਅਥਾਰਟੀ ਦੇ ਨੇਤਾ ਇਯਾਨ ਵਾਰਡ ਨੇ ਸੰਬੋਧਨ ਕਰਦਿਆਂ ਪੁਸ਼ਟੀ ਕੀਤੀ ਕਿ ਐਜਬੈਸਟਨ ਸਟੋਨ ਰੋਡ ਦੇ ਹੋਸਟਲ ਵਿਚ ਕਈ ਵਸਨੀਕਾਂ ਨੂੰ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਸੀ । ਕੌਸਲ ਹੁਣ ਹੋਰ ਵਸਨੀਕਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਦਫਤਰ ਅਤੇ ਪਬਲਿਕ ਹੈਲਥ ਇੰਗਲੈਂਡ ਨਾਲ ਕੰਮ ਕਰ ਰਹੀ ਹੈ । 

ਬਰਤਾਨੀਆ ਦੀਆਂ ਪ੍ਰਮੁੱਖ ਅਖ਼ਬਾਰਾਂ ਦੀਆਂ ਪਿ੍ੰਟਿੰਗ ਪ੍ਰੈਸਾਂ ਦੇ ਬਾਹਰ ਪ੍ਰਦਰਸ਼ਨ

ਮਾਨਚੈਸਟਰ,  ਸਤੰਬਰ 2020  ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੀਆਂ ਪ੍ਰਮੁੱਖ ਅੰਗਰੇਜ਼ੀ ਅਖਬਾਰਾਂ ਦੀਆਂ ਤਿੰਨ ਪਿ੍ੰਟਿੰਗ ਪ੍ਰੈਸਾਂ ਦੇ ਬਾਹਰ 'ਅਲੋਪ ਹੋਣ ਦੀ ਬਗਾਵਤ' (ਐਕਸ ਆਰ) ਦੇ ਕਾਰਕੁਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।ਹਰਟਫੋਰਡਸ਼ਾਇਰ ਦੀ ਬਰੋਕਸਬਰਨ, ਮਰਸੀਸਾਈਡ ਵਿਚ ਨੌਸਲੇ ਅਤੇ ਉੱਤਰੀ ਲੈਨਾਰਕਸ਼ਾਇਰ ਦੇ ਮਦਰਵੈੱਲ ਨੇੜੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਾਹਨਾਂ ਨਾਲ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਅਖਬਾਰਾਂ ਦੀ ਰੋਜ਼ਾਨਾ ਦੀ ਢੋਆ ਢੁਆਈ 'ਚ ਵਿਘਨ ਪਾਇਆ, ਜਿਸ ਨਾਲ ਅਖਬਾਰਾਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਦੇਰੀ ਨਾਲ ਪਹੁੰਚੀਆਂ । ਐਕਸ ਆਰ ਦੇ ਕਾਰਕੁੰਨਾਂ ਨੇ ਦੋਸ਼ ਲਾਇਆ ਕਿ ਜਲਵਾਯੂ ਤਬਦੀਲੀ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕਰਨ 'ਚ ਅਖਬਾਰਾਂ ਅਸਫਲ ਰਹੀਆਂ ਹਨ । ਇਸ ਮੌਕੇ ਪੁਲਿਸ ਨੇ 63 ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ । ਅਖਬਾਰਾਂ ਦੀ ਛਪਾਈ ਕਰਨ ਵਾਲਿਆਂ ਨੇ ਉਕਤ ਪ੍ਰਦਰਸ਼ਨ ਦੀ ਨਿੰਦਾ ਕਰਦਿਆਂ ਇਸ ਨੂੰ ਪ੍ਰੈਸ ਦੀ ਅਜ਼ਾਦੀ 'ਤੇ ਹਮਲਾ ਕਿਹਾ । ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਉਕਤ ਪ੍ਰਦਰਸ਼ਨ ਦੀ ਆਲੋਚਨਾ ਕਰਦਿਆਂ ਇਸ ਨੂੰ ਲੋਕਤੰਤਰ 'ਤੇ ਹਮਲਾ ਕਿਹਾ ਹੈ । ਉਨ੍ਹਾਂ ਕਿਹਾ ਕਿ ਇਹ ਸਾਡੀ ਅਜ਼ਾਦ ਪ੍ਰੈਸ, ਸਮਾਜ ਅਤੇ ਲੋਕਤੰਤਰ 'ਤੇ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਲੰਡਨ 'ਚ ਵੀ ਵਾਤਾਵਰਨ ਨੂੰ ਲੈ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ 300 ਤੋਂ ਵੱਧ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ।   

ਜੈਸਿਕਾ ਕੰਗ ਨੇ ਮਾਰੀ ਬਾਜੀ ਬਣੀ 'ਮਿਸ ਲੰਡਨ-2020'

ਲੰਡਨ, ਅਗਸਤ 2020 -( ਅਮਨਜੀਤ ਸਿੰਘ ਖਹਿਰਾ)- ਈਲਿੰਗ ਕੌਸਲ 'ਚ ਡਿਉਟੀ ਕਰਨ ਵਾਲੀ 25 ਸਾਲਾ ਜੈਸਿਕਾ ਕੰਗ 'ਮਿਸ ਲੰਡਨ 2020' ਚੁਣੀ ਗਈ ਹੈ । ਲੰਡਨ ਦੇ ਤਾਜ 51 ਬਕਿੰਘਮ ਗੇਟ ਹੋਟਲ 'ਚ ਜੈਸਿਕਾ ਦੀ 'ਮਿਸ ਲੰਡਨ 2020' ਵਜੋਂ ਤਾਜਪੋਸ਼ੀ ਕੀਤੀ ਗਈ । ਜਦ ਕਿ ਕੋਰੋਨਾ ਵਾਇਰਸ ਦੇ ਕਾਰਨ ਇਸ ਮੁਕਾਬਲੇ ਦੇ ਪਹਿਲੇ ਪੜਾਵਾਂ ਦੇ ਮੁਕਾਬਲੇ ਲਈ ਹਿੱਸਾ ਲੈ ਰਹੀਆਂ ਪ੍ਰਤੀਯੋਗੀਆਂ ਵਲੋਂ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਆਨਲਾਈਨ ਵੀਡੀਓ ਰਾਹੀਂ ਕੀਤਾ ਗਿਆ । ਇਸ ਮੁਕਾਬਲੇ ਦਾ ਨਤੀਜਾ ਭਾਵੇਂ ਪਹਿਲਾਂ ਆ ਚੁੱਕਾ ਸੀ ਪਰ ਇਸ ਦੀ ਤਾਜਪੋਸ਼ੀ ਹੁਣ ਕੀਤੀ ਗਈ ਹੈ । ਮਿਸ ਲੰਡਨ ਬਣਨ ਤੋਂ ਬਾਦ ਜੈਸਿਕਾ ਹੁਣ ਮਿਸ ਇੰਗਲੈਂਡ ਮੁਕਾਬਲੇ 'ਚ ਹਿੱਸਾ ਲਵੇਗੀ ।

ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਕੋਰੋਨਾ ਟੈਸਟ ਦਾ ਪ੍ਰਯੋਗ ਸ਼ੁਰੂ

ਇੰਗਲੈਂਡ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਤੋਂ ਰਾਹਤ ਦੇਣ ਲਈ ਉਠਾਇਆ ਕਦਮ

ਲੰਡਨ, ਅਗਸਤ 2020 - (ਗਿਆਨੀ ਰਵਿਦਰਪਾਲ ਸਿੰਘ )- ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਇਕਾਂਤਵਾਸ ਨਿਯਮ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋਇਆ ਹੈ । ਹਵਾਈ ਕੰਪਨੀਆਂ ਅਤੇ ਲੋਕਾਂ ਵਲੋਂ ਇਸ ਨਿਯਮ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ । ਇਸ ਨਾਲ ਜਿੱਥੇ ਹਵਾਈ ਕਾਰੋਬਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਛੁੱਟੀਆਂ ਕੱਟਣ ਜਾਣ ਲਈ ਦਿੱਕਤ ਆ ਰਹੀ ਹੈ । ਅਜਿਹੇ 'ਚ ਯੂ.ਕੇ. ਦੇ ਹਵਾਈ ਅੱਡੇ ਹੀਥਰੋ 'ਤੇ ਕੋਵਿਡ-19 ਦੀ ਜਾਂਚ ਨੂੰ ਲੈ ਕੇ ਮਨੁੱਖੀ ਪ੍ਰਯੋਗ ਸ਼ੁਰੂ ਕੀਤਾ ਹੈ, ਜਿਸ ਦਾ ਨਤੀਜਾ ਸਿਰਫ਼ 30 ਸਕਿੰਟਾਂ 'ਚ ਹੀ ਆ ਜਾਂਦਾ ਹੈ  ਜੇ ਯਾਤਰੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ 14 ਦਿਨ ਦਾ ਇਕਾਂਤਵਾਸ ਤੋਂ ਛੋਟ ਹੋਵੇਗੀ । ਉਕਤ ਪ੍ਰਯੋਗ ਮਾਨਚੈਸਟਰ ਅਤੇ ਆਕਸਫੋਰਡ ਯੂਨੀਵਰਸਿਟੀ ਵਲੋਂ ਹੀਥਰੋ ਅਥਾਰਿਟੀ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ । ਇਹ ਪ੍ਰਯੋਗ ਤਿੰਨ ਤਰ੍ਹਾਂ ਦਾ ਹੈ, ਗਲੇ 'ਚੋਂ ਨਮੂਨਾ ਲੈ ਕੇ ਕੀਤੀ ਜਾਂਚ ਦਾ ਨਤੀਜਾ ਅੱਧੇ ਘੰਟੇ 'ਚ, ਥੁੱਕ ਦੀ ਜਾਂਚ ਦਾ ਨਤੀਜਾ 10 ਮਿੰਟ 'ਚ ਅਤੇ ਹੋਲੋਗ੍ਰਾਫਿਕ ਮਾਈਕ੍ਰੋਸਕੋਪ ਟੈਸਟ ਦਾ ਨਤੀਜਾ ਸਿਰਫ਼ 30 ਸਕਿੰਟਾਂ 'ਚ ਆ ਜਾਂਦਾ ਹੈ । ਉਕਤ ਪ੍ਰਯੋਗਾਂ ਲਈ 250 ਲੋਕ ਕੰਮ ਕਰ ਰਹੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਟੈੱਸਟਾਂ ਦੀ ਫ਼ੀਸ ਲਗਭਗ 30 ਪੌਡ ਤੱਕ ਹੋਣ ਦਾ ਅਨੁਮਾਨ ਹੈ । ਇਸ ਦੇ ਨਾਲ ਹੀ ਪੀ.ਸੀ.ਆਰ. ਪ੍ਰਯੋਗ ਵੀ ਹੋਵੇਗਾ ਤਾਂ ਕਿ ਜਾਂਚ ਦੀ ਪੁਖ਼ਤਾ ਪ੍ਰਮਾਣਿਕਤਾ ਹੋ ਸਕੇ । ਚੱਲ ਰਹੇ ਪ੍ਰਯੋਗਾਂ ਦੀ ਰਿਪੋਰਟ ਟਰਾਂਸਪੋਰਟ ਅਤੇ ਸਿਹਤ ਮੰਤਰਾਲੇ ਨੂੰ ਭੇਜੀ ਜਾਵੇਗੀ ।ਹੀਥਰੋ ਦੇ ਚੀਫ਼ ਜੌਹਨ ਹਾਲੈਂਡ ਨੇ ਕਿਹਾ ਹੈ ਕਿ ਜੇ ਉਕਤ ਪ੍ਰਯੋਗ ਕਾਮਯਾਬ ਹੋਏ ਅਤੇ ਸਰਕਾਰ ਵਲੋਂ ਇਸ ਨੂੰ ਹਾਂ ਕੀਤੀ ਤਾਂ ਇਸ ਨਾਲ ਹਵਾਈ ਕੰਪਨੀਆਂ ਅਤੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ।  

 

ਸਮੈਦਿਕ (ਬਰਮਿੰਘਮ) ਵਿਖੇ ਸਿੱਖ ਕੌਸਲ ਯੂ.ਕੇ. ਦੀ 19ਵੀਂ ਜਨਰਲ ਅਸੈਂਬਲੀ ਦੀ ਮੀਟਿੰਗ

ਬਰਮਿੰਘਮ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ )- ਸਿੱਖ ਕੌਸਲ ਯੂ.ਕੇ. ਬੀਤੇ ਕੁਝ ਮਹੀਨਿਆਂ ਤੋਂ ਦੋਫਾੜ ਹੈ ਅਤੇ ਆਪੋ ਆਪਣਾ ਦਾਅਵਾ ਜਿਤਾ ਰਹੇ ਸਿੱਖ ਆਗੂਆਂ ਵਲੋਂ ਨਵੀਆਂ ਕਮੇਟੀਆਂ ਦੀ ਸਥਾਪਨਾ ਲਈ ਦੌੜ ਲੱਗੀ ਹੋਈ ਹੈ ।ਮੌਜੂਦਾ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਦੇ ਸੱਦੇ 'ਤੇ ਸਿੱਖ ਕੌਸਲ ਯੂ. ਕੇ. ਦੀ ਜਨਰਲ ਅਸੈਂਬਲੀ ਦੀ ਮੀਟਿੰਗ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕੀਤੀ ਗਈ, ਜਿਸ ਵਿਚ 140 ਮੈਂਬਰਾਂ ਨੇ ਹਿੱਸਾ ਲਿਆ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗੁਰੂ ਘਰ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਬਾਂਕਾ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਬਾਸੀ ਨੇ ਸੰਗਤਾਂ ਦਾ ਸਵਾਗਤ ਕੀਤਾ । ਉਪਰੰਤ ਆਨਲਾਈਨ ਹੋਈ ਮੀਟਿੰਗ 'ਚ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਸਿੱਖ ਦੀ ਚੇਅਰ ਅਤੇ ਸ਼ੈੱਡੋ ਮੰਤਰੀ ਐਮ. ਪੀ. ਪ੍ਰੀਤ ਕੌਰ ਗਿੱਲ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਸਿੱਖ ਕੌਸਲ ਯੂ. ਕੇ. ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ । ਮੀਟਿੰਗ ਦੌਰਾਨ ਸੁਖਵਿੰਦਰ ਸਿੰਘ ਅਤੇ ਸੁਖਜੀਵਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।ਇਸ ਮੌਕੇ ਕੋਵਿਡ-19 ਕਾਰਨ ਮੈਂਬਰਸ਼ਿਪ ਫ਼ੀਸ ਆਰਜ਼ੀ ਤੌਰ 'ਤੇ ਖ਼ਤਮ ਕਰਨ ਦੀ ਸਹਿਮਤੀ ਦਿੱਤੀ । 12 ਸਤੰਬਰ ਨੂੰ ਨਵੀਂ ਕਮੇਟੀ ਦੀ ਚੋਣ ਲਈ 5 ਸਿੱਖਾਂ ਪਰਵਿੰਦਰ ਕੌਰ (ਬ੍ਰਮਿੰਘਮ), ਮਨਕਮਲ ਸਿੰਘ (ਲੰਡਨ), ਹਰਨੇਕ ਸਿੰਘ (ਬਰੈਡਫੋਰਡ), ਮਨਦੀਪ ਸਿੰਘ (ਵਿਲਨਹਾਲ) ਅਤੇ ਹਰਜੀਤ ਸਿੰਘ (ਸੰਦਰਲੈਂਡ) ਦਾ ਪੈਨਲ ਬਣਾਇਆ ਗਿਆ । ਪੈਨਲ ਵਲੋਂ 30 ਮੈਂਬਰੀ ਐਗਜ਼ੈਕਟਿਵ ਕਮੇਟੀ ਅਤੇ 5 ਦਫ਼ਤਰੀ ਅਧਿਕਾਰੀਆਂ ਦਾ ਐਲਾਨ ਕੀਤਾ ਜਾਵੇਗਾ । ਸਿੱਖ ਕੌਸਲ ਯੂ.ਕੇ. ਦੇ ਲੋਗੋ ਅਤੇ ਨਾਂਅ ਨੂੰ ਲੈ ਕੇ ਵੀ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾ ਰਹੀ ਹੈ ।  

 

ਪਾਕਿਸਤਾਨ 'ਚ ਹਿੰਦੂਆਂ ਦੇ ਧਰਮ ਪਰਿਵਰਤਣ ਮਾਮਲਿਆਂ ਦੀ ਐਮ.ਪੀ. ਢੇਸੀ ਵਲੋਂ ਨਿੰਦਾ

ਲੰਡਨ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ)- ਪਾਕਿਸਤਾਨ 'ਚ ਹਿੰਦੂਆਂ ਨਾਲ ਹੋ ਰਹੇ ਪੱਖ ਪਾਤ ਅਤੇ ਧਰਮ ਪਰਿਵਰਤਣ ਦੇ ਮਾਮਲਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਇਸ ਦੀ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਗ਼ਰੀਬ ਹਿੰਦੂਆਂ ਨਾਲ ਭੇਦਭਾਵ ਅਤੇ ਉਨ੍ਹਾਂ ਦੀ ਦੁਰਦਸ਼ਾ ਬਾਰੇ ਪੜ੍ਹ ਕੇ ਦੁੱਖ ਹੁੰਦਾ ਹੈ । ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੇ ਮਾਣ ਸਨਮਾਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਧਰਮ ਪਰਿਵਰਤਣ ਮਨੁੱਖਤਾ ਦੀ ਨਹੀਂ ਬਲਕਿ ਸਿਰਫ਼ ਗਿਣਤੀ ਵਧਾਉਣ ਦੀ ਖੇਡ ਹੈ । ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਜਬਰੀ ਚੁੱਕਣ ਅਤੇ ਉਨ੍ਹਾਂ ਦੇ ਜਬਰੀ ਧਰਮ ਪਰਿਵਰਤਣ ਦੀਆਂ ਅਕਸਰ ਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ । ਪਰ ਇਨ੍ਹਾਂ ਘਟਨਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਘੱਟ ਉਠਾਇਆ ਜਾ ਰਿਹਾ ਹੈ । ਜਦਕਿ ਹੁਣ ਨੌਕਰੀਆਂ ਅਤੇ ਜਾਇਦਾਦਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਸਿੰਧ ਪ੍ਰਾਂਤ ਦੇ ਬਦਿਨ ਜ਼ਿਲੇ੍ਹ 'ਚ ਦਰਜਨਾਂ ਹਿੰਦੂ ਪਰਿਵਾਰਾਂ ਨੇ ਜੂਨ ਮਹੀਨੇ 'ਚ ਧਰਮ ਪਰਿਵਰਤਣ ਕੀਤਾ ਹੈ । ਮੁਸਲਿਮ ਗਰੁੱਪਾਂ ਵਲੋਂ 1947 'ਚ ਪਾਕਿਸਤਾਨ 'ਚ 20.5 ਫ਼ੀਸਦੀ ਵਸੋਂ ਹਿੰਦੂਆਂ ਦੀ ਸੀ ਅਤੇ ਦਹਾਕਿਆਂ ਬਾਅਦ 1998 ਵਿਚ ਸਰਕਾਰੀ ਜਨਗੰਨਣਾ ਅਨੁਸਾਰ ਹਿੰਦੂਆਂ ਦੀ ਗਿਣਤੀ ਪਾਕਿਸਤਾਨ ਦੀ ਕੁੱਲ ਆਬਾਦੀ ਦਾ 1.6 ਫ਼ੀਸਦੀ ਹਿੱਸਾ ਹੈ । ਇਹ ਗਿਣਤੀ ਬੀਤੇ ਦੋ ਦਹਾਕਿਆਂ ਵਿਚ ਸਭ ਤੋਂ ਵੱਧ ਘਟੀ ਹੈ ।ਇਸ ਦਾ ਮੁੱਖ ਕਾਰਨ ਧਰਮ ਪਰਿਵਰਤਨ ਜਾਂ ਪਾਕਿਸਤਾਨ ਛੱਡ ਕੇ ਹਿੰਦੂਆਂ ਦਾ ਚੱਲੇ ਜਾਣਾ ਮੰਨਿਆ ਜਾ ਰਿਹਾ ਹੈ । 

ਦੂਜੇ ਵਿਸ਼ਵ ਜੰਗ ’ਚ ਜਾਸੂਸੀ ਕਰਨ ਵਾਲੀ ਭਾਰਤੀ ਮੂਲ ਦੀ ਔਰਤ ਨੂੰ ਬਰਤਾਨੀਆ ’ਚ ਮਿਲੇਗਾ 'ਬਲੂ ਪਲਾਕ'

ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਦੂਜੇ ਵਿਸ਼ਵ ਯੁੱਧ ਵਿਚ ਬਰਤਾਨੀਆ ਲਈ ਜਾਸੂਸੀ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਜਾਸੂਸ ਨੂਰ ਇਨਾਇਤ ਖ਼ਾਨ ਨੂੰ 'ਬਲੂ ਪਲਾਕ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤਹਿਤ ਉਨ੍ਹਾਂ ਦੇ ਸੈਂਟਰਲ ਲੰਡਨ ਸਥਿਤ ਪੁਰਾਣੇ ਘਰ ਦੇ ਬਾਹਰ ਉਨ੍ਹਾਂ ਦੇ ਕੰਮਾਂ ਦੇ ਬਾਰੇ ਵਿਚ ਦੱਸਦੀ ਇਕ ਪਲੇਟ ਲਗਾਈ ਜਾਵੇਗੀ। ਦੱਸਣਯੋਗ ਹੈ ਕਿ ਬਲੂ ਪਲਾਕ ਯੋਜਨਾ ਬਿ੍ਟਿਸ਼ ਹੈਰੀਟੇਜ ਚੈਰਿਟੀ ਵੱਲੋਂ ਚਲਾਈ ਜਾਂਦੀ ਹੈ। ਇਸ ਤਹਿਤ ਉਨ੍ਹਾਂ ਉੱਘੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਲੰਡਨ ਵਿਚ ਜਾਂ ਤਾਂ ਕਿਸੇ ਖ਼ਾਸ ਇਮਾਰਤ ਵਿਚ ਰਹੇ ਹੋਣ ਜਾਂ ਉਸ ਵਿਚ ਕੰਮ ਕੀਤਾ ਹੋਵੇ।

ਨੂਰ ਇਨਾਇਤ ਖ਼ਾਨ ਦੇ ਬਲੂਮਸਬਰੀ ਸਥਿਤ ਉਨ੍ਹਾਂ ਦੇ ਫੋਰ ਟੇਵਿਟਨ ਸਟ੍ਰੀਟ ਸਥਿਤ ਪੁਰਾਣੇ ਘਰ ਨੂੰ ਬਲੂ ਪਲਾਕ ਦਿੱਤਾ ਜਾਵੇਗਾ ਜਿੱਥੇ ਉਹ ਦੂਜੇ ਵਿਸ਼ਵ ਯੁੱਧ ਦੌਰਾਨ ਜਾਸੂਸ ਦੇ ਤੌਰ 'ਤੇ ਰਹੀ। ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਵੰਸ਼ਜ਼ ਅਤੇ ਭਾਰਤੀ ਸੂਫੀ ਸੰਤ ਹਜ਼ਰਤ ਇਨਾਇਤ ਖ਼ਾਨ ਦੀ ਧੀ ਨੂਰ ਦੂਜੇ ਵਿਸ਼ਵ ਯੁੱਧ ਵਿਚ ਬਿ੍ਟੇਨ ਦੀ ਸਪੈਸ਼ਲ ਆਪਰੇਸ਼ਨ ਐਗਜ਼ੈਕਟਿਵ (ਐੱਸਓਈ) ਦੀ ਏਜੰਟ ਸੀ। 1944 ਵਿਚ 30 ਸਾਲਾਂ ਦੀ ਉਮਰ ਵਿਚ ਨਾਜ਼ੀਆਂ ਨੇ ਉਸ ਨੂੰ ਬੰਦੀ ਬਣਾ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਸੀ। ਇਹ ਉਹੀ ਘਰ ਹੈ ਜਿਸ ਨੂੰ ਨੂਰ ਨੇ ਆਪਣੇ ਆਖਰੀ ਮਿਸ਼ਨ 'ਤੇ ਜਾਣ ਤੋਂ ਪਹਿਲੇ ਛੱਡਿਆ ਸੀ। ਇਤਿਹਾਸਕਾਰ ਅਤੇ 'ਸਪਾਈ ਪਿ੍ਰੰਸਿਜ਼ : ਦਾ ਲਾਈਫ਼ ਆਫ ਨੂਰ ਇਨਾਇਤ ਖ਼ਾਨ' ਪੁਸਤਕ ਦੀ ਲੇਖਿਕਾ ਸ਼ਰਬਨੀ ਬਾਸੂ ਨੇ ਕਿਹਾ ਕਿ ਆਪਣੇ ਆਖਰੀ ਮਿਸ਼ਨ 'ਤੇ ਜਾਣ ਤੋਂ ਪਹਿਲੇ ਨੂਰ ਇਨਾਇਤ ਖ਼ਾਨ ਇਸੇ ਘਰ ਵਿਚ ਰਹਿੰਦੀ ਸੀ।

ਕੋਰੋਨਾ ਦਾ ਕਹਿਰ ਇੰਗਲੈਂਡ ਵਿਚ ਇਕ ਮੀਟ ਫ਼ੈਕਟਰੀ ਦੇ 75 ਕਾਮੇ ਕੋਰੋਨਾ ਪੀੜਤ ਪਾਏ 

ਫ਼ੈਕਟਰੀ ਦਾ ਇਕ ਹਿੱਸਾ ਅਸਥਾਈ ਤੌਰ 'ਤੇ ਬੰਦ

ਬਿਮਾਰੀ ਦਾ ਅੱਗੇ ਹੋਰ ਵਧਣ ਦਾ ਡਰ ਚਿੰਤਾ ਦਾ ਵਿਸ਼ਾ

ਨਰਫੋਕ/ਲੰਡਨ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ)-  ਇੰਗਲੈਂਡ ਦੇ ਨਾਰਫੋਕ 'ਚ ਮੀਟ ਵਾਲੀ ਇਕ ਫ਼ੈਕਟਰੀ ਦੇ 75 ਕਾਮਿਆਂ ਦੇ ਕੋਰੋਨਾ ਪੀੜਤ ਹੋਣ 'ਤੇ ਇਸ ਫ਼ੈਕਟਰੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਨਾਰਫੋਕ 'ਚ ਬੈਨਹੈਮ ਪੋਲਟਰੀ ਫ਼ੈਕਟਰੀ ਦੇ 1100 ਕਾਮਿਆਂ 'ਚ ਪਹਿਲਾ ਵਾਇਰਸ ਦਾ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ । ਉਸ ਤੋਂ ਬਾਅਦ ਸਟਾਫ਼ ਦੇ 347 ਮੈਂਬਰਾਂ ਦੇ ਕੀਤੇ ਟੈਸਟਾਂ ਵਿਚੋਂ 75 ਵਾਇਰਸ ਪੀੜਿਤ ਪਾਏ ਗਏ ਹਨ। ਜਿਨ੍ਹਾਂ ਨੂੰ ਨਾਰਫੋਕ ਅਤੇ ਨੌਰਵਿਚ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ, ਜਦਕਿ ਬਾਕੀ ਸੈਂਕੜੇ ਕਾਮੇ ਇਕਾਂਤਵਾਸ ਭੇਜ ਦਿੱਤੇ ਗਏ ਹਨ, ਜਿਸ ਕਾਰਨ ਫ਼ੈਕਟਰੀ ਦਾ ਇਕ ਹਿੱਸਾ ਅਸਥਾਈ ਤੌਰ 'ਤੇ ਬੰਦ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਫ਼ੈਕਟਰੀ 'ਚ ਜ਼ਿਆਦਾਤਰ ਮਾਮਲੇ ਮਾਸ ਕੱਟਣ ਵਾਲੇ ਹਿੱਸੇ ਦੇ ਸਟਾਫ਼ ਮੈਂਬਰਾਂ 'ਚ ਪਾਏ ਗਏ ਹਨ ।

ਯੂ. ਕੇ. ਸਰਕਾਰ ਵਲੋਂ 19 ਲੱਖ ਪੌਡ ਦੀ ਕੈਂਬਿ੍ਜ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਦੀ ਖੋਜ ਲਈ ਮਦਦ

ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਕੈਮਬਿ੍ਜ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਜਾਨਵਰਾਂ ਤੋਂ ਇਲਾਵਾ ਮਨੁੱਖਾਂ 'ਚ ਕੋਵਿਡ-19 ਦੇ ਫੈਲਣ ਵਾਲੇ ਕੋਰੋਨਾ ਲਾਗ ਲਈ ਇਕ ਵੈਕਸੀਨ ਦਾ ਪ੍ਰਯੋਗ ਸ਼ੁਰੂ ਕਰਨ ਜਾ ਰਹੀ ਹੈ। ਇਹ ਵੈਕਸੀਨ ਡੀ.ਆਈ.ਓ. ਐੱਸ-ਕੋਵੈਕਸ 2 ਹਰ ਤਰ੍ਹਾਂ ਦੇ ਕੋਰੋਨਾ ਵਾਇਰਸਾਂ ਦੀਆਂ ਪ੍ਰਜਾਤੀਆਂ 'ਤੇ ਕੰਮ ਕਰੇਗਾ। ਯੂ. ਕੇ. ਸਰਕਾਰ ਵਲੋਂ ਕੈਮਬਿ੍ਜ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਦੀ ਖੋਜ ਲਈ 19 ਲੱਖ ਪੌਾਡ ਦੀ ਮਦਦ ਦਿੱਤੀ ਗਈ ਹੈ।ਸਾਰੇ ਪ੍ਰਯੋਗਾਂ ਤੋਂ ਬਾਅਦ, ਜਦੋਂ ਇਹ ਤਿਆਰ ਹੋਵੇਗਾ ਤਾਂ ਇਹ ਜੈੱਟ ਇੰਜੈਕਟਰ ਦੀ ਮਦਦ ਨਾਲ ਹਵਾ ਦੇ ਦਬਾਅ ਦੀ ਵਰਤੋਂ ਕਰਦੇ ਹੋਏ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ ਅਤੇ ਇਹ ਚੁੱਭਦਾ ਨਹੀਂ ਹੈ। ਟੀਕੇ ਲਈ ਸੂਈ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਕੈਮਬਿ੍ਜ ਯੂਨੀਵਰਸਿਟੀ 'ਚ ਵਾਇਰਲ ਜਨੋਟਿਕਸ ਦੀ ਪ੍ਰਯੋਗਸ਼ਾਲਾ ਦੇ ਮੁਖੀ ਅਤੇ ਡੀ.ਆਈ.ਓ. ਐੱਸ-ਕੋਵੈਕਸ ਕੰਪਨੀ ਦੇ ਸੰਸਥਾਪਕ ਜੋਨਾਥਨ ਹੀਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਕੋਵਿਡ-19 ਵਿਸ਼ਾਣੂ ਦੇ ਰੂਪ ਦਾ 3ਡੀ ਕੰਪਿਊਟਰ ਮਾਡਲਿੰਗ ਸ਼ਾਮਿਲ ਕੀਤਾ ਹੈ।
ਇਸ ਵਿਚ ਵਾਇਰਸ ਦੇ ਨਾਲ-ਨਾਲ ਸਾਰਸ, ਐਮ.ਈ.ਆਰ.ਐਸ. ਅਤੇ ਜਾਨਵਰਾਂ ਦੇ ਪਰਿਵਾਰ ਦੇ ਹੋਰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹਾ ਟੀਕਾ ਬਣਾਉਣਾ ਚਾਹੁੰਦੇ ਹਾਂ, ਜੋ ਨਾ ਸਿਰਫ਼ ਸਾਰਸ-ਕੋ-2 ਤੋਂ ਬਚਾਉਂਦਾ ਹੈ, ਸਗੋਂ ਇਸ ਨਾਲ ਸਬੰਧਿਤ ਕੋਰੋਨਾ ਵਾਇਰਸਾਂ ਤੋਂ ਵੀ ਬਚਾਉਂਦਾ ਹੈ ਜੋ ਜਾਨਵਰਾਂ ਤੋਂ ਮਨੁੱਖਾਂ 'ਚ ਫੈਲਦੇ ਹਨ।
ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾ ਡਾ. ਰੇਬੇਕਾ ਕਿਨਸਲੇ ਨੇ ਵੀ ਇਸ ਪ੍ਰੀਖਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਨੂੰ ਵੇਖਦਿਆਂ ਬਹੁਤੇ ਖੋਜਕਰਤਾਵਾਂ ਨੇ ਟੀਕਿਆਂ ਦੇ ਵਿਕਾਸ 'ਚ ਹੁਣ ਤੱਕ ਸਥਾਪਿਤ ਢੰਗ ਦੀ ਵਰਤੋਂ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਟੈਸਟ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਹਾਲਾਂਕਿ ਟੀਕਿਆਂ ਦੀਆਂ ਆਪਣੀਆਂ ਸੀਮਾਵਾਂ ਵੀ ਹੋਣਗੀਆਂ ਅਤੇ ਇਹ ਸੰਵੇਦਨਸ਼ੀਲ ਸਮੂਹਾਂ 'ਤੇ ਨਹੀਂ ਵਰਤੇ ਜਾ ਸਕਣਗੇ। ਯੂ. ਕੇ. ਸਰਕਾਰ ਨੇ ਉਕਤ ਵੈਕਸੀਨ ਦੀ ਖੋਜ ਲਈ 19 ਲੱਖ ਪੌਡ ਯੂਨੀਵਰਸਿਟੀ ਨੂੰ ਦਿੱਤੇ ਹਨ। ਆਸ ਹੈ ਕਿ ਉਕਤ ਵੈਕਸੀਨ ਦਾ ਮਨੁੱਖੀ ਪ੍ਰਯੋਗ ਇਸ ਸਾਲ ਦੇ ਅਖੀਰ ਜਾਂ ਅਗਲੇ ਸਾਲ ਦੇ ਆਰੰਭ 'ਚ ਸ਼ੁਰੂ ਹੋ ਜਾਵੇਗਾ। 

ਗੁਰਦਵਾਰਾ ਭਾਟ ਸਿੱਖ ਕੌਂਸਲ ਯੂ ਕੇ ਵਲੋਂ ਜਥੇਦਾਰ ਜੀ ਦੇ ਹੁਕਮ ਤੋਂ ਵਾਧ ਢੱਡਰੀਆਂ ਵਾਲਿਆਂ ਨੂ ਬੇਨਤੀ

ਮਾਨਚੈਸਟਰ, ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ )- ਗੁਰਦੁਆਰਾ ਭਾਟ ਸਿੰਘ ਕੌਂਸਲ ਯੂ ਕੇ ਦੇ ਸੇਵਾਦਾਰਾ ਵਲੋਂ ਅੱਜ ਇੱਕ ਲਿਖਤੀ ਚਿੱਠੀ ਮੀਡੀਆ ਨੂੰ ਦਖਉਦੇ ਹੋਏ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਆਖਿਆ ਅੱਜ ਸਮੁੱਚੀ ਭਾਟ ਸਿੱਖ ਬਰਾਦਰੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆ ਨੂੰ ਬੇਨਤੀ ਕਰਦੀ ਹੈ ਕੇ ਓਹ ਅੱਜ ਕੌਮ ਵਿੱਚ ਚੱਲ ਰਹੀ ਦੁਬਿਧਾ ਨੂੰ ਖਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਅਤੇ ਕੌਮ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ ਜੋੜਨ ਦਾ ਜਤਨ ਕਰਨ। ਉਸ ਸਮੇ ਓਹਨਾ ਨਾਲ ਸ ਈਸ਼ਰ ਸਿੰਘ ਰੌਦ,ਸ ਜਸਵੀਰ ਸਿੰਘ ਭਾਖੜ, ਸ ਜਸਵੰਤ ਸਿੰਘ ਦਿਗਪਾਲ,ਸ ਜੁਜਾਰ ਸਿੰਘ ਲਾਡਾ ਅਤੇ ਸ ਚਰਨਧੂੜ ਸਿੰਘ ਕਸਬਿਆਂ ਹਾਜਰ ਸਨ। 

ਨੋਟ, ਕੀਤੀ ਬੇਨਤੀ ਦਾ ਸਾਰਾ ਵੇਰਵਾ ਚਿੱਠੀ ਉਪਰ ਪੜੋ।

ਪੰਜਾਬੀਆਂ ਦੇ ਮਦਰ ਟਰੇਸਾ ਕੁਲਵੰਤ ਸਿੰਘ ਧਾਲੀਵਾਲ ਜੀ ਵੱਲੋਂ 1100 ਮੀਲ ਵਾਕ ਪੂਰੀ

ਲੰਡਨ, ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ)- ਐਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਜਾ ਰਹੀ ਵੈਕਸੀਨ ਨੂੰ ਸਪੋਰਟ ਕਰਨ ਲਈ ਕੁਲਵੰਤ ਸਿੰਘ ਧਾਲੀਵਾਲ ਜੀ ਨੇ 1100  ਮੀਲ ਪੈਦਲ ਚਲਣ ਦਾ ਪ੍ਰਣ ਕੀਤਾ ਸੀ ਜਿਸ ਨੂੰ ਅੱਜ ਪੂਰੇ 50 ਦਿਨਾਂ ਬਾਅਦ ਪੂਰਾ ਕਰ ਲਿਆ ਗਿਆ ਹੈ।  ਕੁਲਵੰਤ ਸਿੰਘ ਧਾਲੀਵਾਲ ਜੀ ਦੇ ਨਾਲ ਇਸ ਮਾਰਚ ਦੌਰਾਨ ਦੁਨੀਆਂ ਭਰ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ, ਲੋਕਾਂ ਨੇ ਆਪੋ ਆਪਣੀ ਜਗ੍ਹਾ ਤੇ ਰਹਿ ਕੇ ਪੈਦਲ ਮਾਰਚ ਕੀਤਾ।  ਕੁਲਵੰਤ ਸਿੰਘ ਧਾਲੀਵਾਲ ਜੀ ਨੇ ਦੱਸਿਆ ਕਿ ਬਹੁਤ ਜਲਦੀ ਐਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਵੈਕਸੀਨ ਆਮ ਲੋਕਾਂ ਤੱਕ ਪਹੁੰਚ ਜਾਵੇਗੀ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਲਵੰਤ ਸਿੰਘ ਧਾਲੀਵਾਲ ਅਤੇ ਸਮੂਹ ਇੰਗਲੈਂਡ ਦੀ ਟੀਮ ਵੱਲੋਂ 51 ਹਜ਼ਾਰ ਪੌਂਡ ਜਾਨੀ ਕੀ ਲਗਭਗ 50 ਲੱਖ ਦਾ ਯੋਗਦਾਨ ਇੰਗਲੈਂਡ ਦੀ ਹੈਲਥ ਸਰਵਸਿਸ ਨੂੰ ਦਿੱਤਾ ਗਿਆ ਸੀ।

ਤੁਸੀਂ ਵੀ ਆਪਣਾ ਯੋਗਦਾਨ ਪਾਓ ਜਿਸ ਨਾਲ ਆਪਾ ਦੁਨੀਆਂ ਵਿਚ ਫੈਲੀ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਵੈਕਸੀਨ ਪੈਦਾ ਕਰ ਸਕੀਏ।

 ਮਦਦ ਕਰਨ ਲਈ ਹੋਰ ਵਧੇਰੇ ਜਾਣਕਾਰੀ ਇਹਨਾਂ ਨੰਬਰ ਤੋਂ ਲਵੋ;- Ind. 9888711774-99

UK 00 44 7947 315461

Canada +16043455632

ਤੁਸੀਂ ਵੈੱਬਸਾਈਟ ਰਹੀ ਵਇ ਜਾਣਕਾਰੀ ਹਾਸਲ ਕਰ ਸਕਦੇ ਹੋ

India 

www.worldcancercare.co.in

For NRIs

 www.worldcancercare.org

ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ

ਬਰਮਿੰਘਮ, ਅਗਸਤ 2020-(ਗਿਆਨੀ ਰਵਿਦਾਰਪਾਲ ਸਿੰਘ ) ਬਰਤਾਨੀਆ ਦੀ ਇਕ ਅਦਾਲਤ ਨੇ ਆਪਣੀ ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਪੈਰੋਲ ਲਈ ਵਿਚਾਰ ਕੀਤੇ ਜਾਣ ਤੋਂ ਪਹਿਲੇ ਉਸ ਨੂੰ ਘੱਟੋ ਘੱਟ 36 ਸਾਲ ਦੀ ਕੈਦ ਭੁਗਤਣੀ ਹੋਵੇਗੀ। ਚਾਨਾ ਨੇ ਆਪਣੀ ਮਾਂ ਜਸਬੀਰ ਕੌਰ ਅਤੇ ਮਤਰਏ ਪਿਤਾ ਰੁਪਿੰਦਰ ਸਿੰਘ ਬਾਸਨ ਨੂੰ ਵੈਸਟ ਮਿਡਲੈਂਡ ਖੇਤਰ ਦੇ ਓਲਡਬਰੀ ਵਿਚ ਸਥਿਤ ਘਰ 'ਤੇ ਇਸੇ ਸਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਬਰਮਿੰਘਮ ਕਰਾਊਨ ਕੋਰਟ ਨੇ 9 ਦਿਨਾਂ ਦੀ ਸੁਣਵਾਈ ਪਿੱਛੋਂ 26 ਸਾਲਾਂ ਦੇ ਚਾਨਾ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ। ਦੱਸਣਯੋਗ ਹੈ ਕਿ ਬਿ੍ਟਿਸ਼ ਸਿੱਖ ਜੋੜੇ ਨੂੰ ਫਰਵਰੀ ਵਿਚ ਉਨ੍ਹਾਂ ਦੇ ਘਰ ਵਿਚ ਮਿ੍ਤਕ ਪਾਇਆ ਗਿਆ ਸੀ। ਕੌਰ ਦੀ ਧੀ ਜਦੋਂ ਆਪਣੀ ਮਾਂ ਦੇ ਘਰ ਗਈ ਤਦ ਘਟਨਾ ਦਾ ਪਤਾ ਲੱਗਾ।

ਬ੍ਰਿਟਿਸ਼ ਪੀ.ਐੱਮ. ਨੇ ਲੋਕਾਂ ਨੂੰ ਕੀਤੀ ਬੱਚਿਆਂ ਨੂੰ ਸਕੂਲ ਭੇਜਣ ਦੀ ਅਪੀਲ

ਲੰਡਨ (ਰਾਜਵੀਰ ਸਮਰਾ)-ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਸਿੱਧੇ ਤੌਰ 'ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਕਾਰਨ ਲੰਬੇ ਲਾਕਡਾਊਨ ਤੋਂ ਬਾਅਦ ਬੱਚਿਆਂ ਨੂੰ ਸਕੂਲ ਵਾਪਸ ਭੇਜਣਾ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਨਾ ਭੇਜਣਾ ਖ਼ਤਰਨਾਕ ਵਾਇਰਸਾਂ ਨਾਲੋਂ ਵਧੇਰੇ ਨੁਕਸਾਨਦੇਹ ਹੋਵੇਗਾ | ਉਨ੍ਹਾਂ ਇਹ ਅਪੀਲ ਅਜਿਹੇ ਸਮੇਂ ਕੀਤੀ, ਜਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਇੱਕ ਨਵਾਂ ਸਕੂਲ ਸੈਸ਼ਨ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਇਸ ਦਿਸ਼ਾ ਵਿਚ ਅੱਗੇ ਚੱਲ ਰਹੇ ਹਨ ਅਤੇ ਅਗਲੇ ਹਫਤੇ ਇੰਗਲੈਂਡ ਅਤੇ ਵੇਲਜ਼ ਵਿਚ ਸਕੂਲ ਵੀ ਖੁੱਲ੍ਹ ਰਹੇ ਹਨ।
ਜੌਹਨਸਨ ਨੇ ਇੰਗਲੈਂਡ ਦੇ ਚੀਫ ਮੈਡੀਕਲ ਅਫਸਰ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਉਸਦੇ ਹਮਾਇਤੀਆਂ ਦੁਆਰਾ ਜਾਰੀ ਇੱਕ ਸਾਂਝੇ ਬਿਆਨ ਨੂੰ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਨੂੰ ਡਰਾਉਣੇ ਵਾਇਰਸ ਦਾ ਬਹੁਤ ਘੱਟ ਜੋਖਮ ਹੁੰਦਾ ਹੈ।

PunjabKesari

ਸਕੂਲ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਘੱਟ ਖਤਰਾ
ਡਾਉਨਿੰਗ ਸਟ੍ਰੀਟ ਤੋਂ ਜਾਰੀ ਇੱਕ ਬਿਆਨ ਵਿੱਚ, ਜਾਨਸਨ ਨੇ ਕਿਹਾ, “ਜਿਵੇਂ ਕਿ ਮੁੱਖ ਮੈਡੀਕਲ ਅਫਸਰ ਨੇ ਕਿਹਾ ਹੈ ਕਿ ਸਕੂਲ ਵਿੱਚ ਕੋਵਿਡ -19 ਦਾ ਜੋਖਮ ਬਹੁਤ ਘੱਟ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਵਿਕਾਸ, ਹੁਨਰ ਅਤੇ ਲੰਮੇ ਸਮੇਂ ਲਈ ਸਕੂਲ ਤੋਂ ਦੂਰ ਰੱਖਣਾ ਹੈ। ਸਿਹਤ ਲਈ ਕਿਤੇ ਜ਼ਿਆਦਾ ਨੁਕਸਾਨਦੇਹ ਹੈ।”
ਦੱਸਣਯੋਗ ਹੈ ਕਿ ਦੇਸ਼ ਵਿਚ ਲਾਗ ਦੇ ਫੈਲਣ ਤੋਂ ਬਾਅਦ ਤੋਂ ਸਕੂਲ ਪੰਜ ਮਹੀਨਿਆਂ ਤੋਂ ਬੰਦ ਪਏ ਹਨ ਅਤੇ ਅਗਲੇ ਮਹੀਨੇ ਤੋਂ ਸਾਰੇ ਸਕੂਲ ਖੋਲ੍ਹਣ ਦੀ ਯੋਜਨਾ ਹੈ।

ਸਿੱਖ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਘਰ ਹੋਵੇਗਾ ਨਿਲਾਮ, ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ

ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)- ਸਿੱਖ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪਿ੍ਰੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ 'ਲਿਟਲ ਬੋਲਟਨਸ ਹਾਊਸ' ਨਿਵਾਸ ਹੁਣ ਨਿਲਾਮ ਹੋਣ ਜਾ ਰਿਹਾ ਹੈ। ਇਸ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ।

19ਵੀਂ ਸਦੀ 'ਚ ਸਿੱਖ ਸਾਮਰਾਜ ਦੇ ਪਤਨ ਪਿੱਛੋਂ ਇਸ 'ਤੇ ਬਿ੍ਟਿਸ਼ ਸਾਮਰਾਜ ਦਾ ਕਬਜ਼ਾ ਹੋ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ। ਮਹਾਰਾਜਾ ਦਲੀਪ ਸਿੰਘ ਦਾ ਪੁੱਤਰ ਪਿ੍ਰੰਸ ਵਿਕਟਰ 1866 ਈਸਵੀ ਵਿਚ ਲੰਡਨ ਵਿਚ ਪੈਦਾ ਹੋਇਆ ਤੇ ਉਸ ਦੀ ਪੂਰੀ ਨਿਗਰਾਨੀ ਮਹਾਰਾਣੀ ਵਿਕਟੋਰੀਆ ਨੇ ਕੀਤੀ। ਬਾਅਦ ਵਿਚ ਲੇਡੀ ਐਨੀ ਕੋਵੈਂਟਰੀ ਨਾਲ ਵਿਆਹ ਪਿੱਛੋਂ ਵਿਕਟਰ ਨੂੰ ਇਹ ਘਰ ਸਰਕਾਰ ਵੱਲੋਂ ਰਹਿਣ ਲਈ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਇਸ ਘਰ ਵਿਚ ਵਿਕਟਰ ਦੇ ਰਹਿਣ ਲਈ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਸੀ। ਈਸਟ ਇੰਡੀਆ ਕੰਪਨੀ ਜੋ ਭਾਰਤ 'ਤੇ ਰਾਜ ਕਰ ਰਹੀ ਸੀ ਨੇ ਇਹ ਘਰ ਟੋਕਨ ਮਨੀ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੂੰ ਦਿੱਤਾ ਸੀ।

ਜ਼ਿਕਰਯੋਗ ਹੈ ਕਿ 1849 ਵਿਚ ਦੂਜੇ ਐਂਗਲੋ-ਸਿੱਖ ਯੁੱਧ ਵਿਚ ਸਿੱਖ ਫ਼ੌਜ ਦੀ ਹਾਰ ਪਿੱਛੋਂ ਮੌਜੂਦਾ ਅੰਗਰੇਜ਼ ਸਰਕਾਰ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ ਸੀ। ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਦਾ ਵੱਡਾ ਪੁੱਤਰ ਸੀ। ਇਸ ਤੋਂ ਇਲਾਵਾ ਮਹਾਰਾਣੀ ਬੰਬਾ ਦੀ ਇਕ ਧੀ ਸੋਫੀਆ ਦਲੀਪ ਸਿੰਘ ਵੀ ਸੀ ਜੋਕਿ ਬਿ੍ਟਿਸ਼ ਇਤਿਹਾਸ ਵਿਚ ਅੌਰਤ ਅਧਿਕਾਰਾਂ ਦੀ ਰਖਿਅਕ ਵਜੋਂ ਜਾਣੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪਿ੍ਰੰਸ ਵਿਕਟਰ ਅਲਬਰਟ ਨੇ ਪਹਿਲੀ ਸੰਸਾਰ ਜੰਗ ਸਮੇਂ ਆਪਣੇ ਆਖਰੀ ਸਾਲ ਮੋਨਾਕੋ ਵਿਚ ਗੁਜ਼ਾਰੇ ਜਿੱਥੇ 1918 ਵਿਚ 51 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਵਿਧਵਾ ਐਨੀ 1956 ਤਕ ਇਸ 'ਲਿਟਲ ਬੋਲਟਨ ਹਾਊਸ' ਵਿਚ ਰਹੀ ਜਿਥੇ 82 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਬੈਡਫੋਰਡ ਵਿਖੇ ਵਿਲੱਖਣ ਆਜ਼ਾਦੀ ਦਿਵਸ, ਸਿਟੀ ਕੌਂਸਲ ਹਾਲ ਦੀ ਇਮਾਰਤ 'ਤੇ ਤਿਰੰਗਾ ਲਹਿਰਾਇਆ

ਬੈਡਫੋਰਡ,ਅਗਸਤ 2020 -(ਅਮਨਜੀਤ ਸਿੰਘ ਖਹਿਰਾ)- ਬ੍ਰਿਟੇਨ ਦੇ ਸ਼ਹਿਰ ਬੈਡਫੋਰਡ ਵਿਖੇ ਭਾਰਤੀ ਮੂਲ ਦੀਆਂ ਇਸਤਰੀਆਂ ਦੀ ਸੰਸਥਾ ਬੰਦਨ ਗਰੁੱਪ ਨੇ ਸੇਵਾ ਟਰੱਸਟ ਯੂ.ਕੇ. ਅਤੇ ਬੈਡਫੋਰਡ ਦੀਆਂ ਸਮਾਜਿਕ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੇ ਟਾਊਨ ਹਾਲ 'ਤੇ ਤਿਰੰਗਾ ਲਹਿਰਾਇਆ ਗਿਆ | ਸਮਾਗਮ ਵਿਚ ਬੈਡਫੋਰਡ ਦੇ ਮੇਅਰ ਡੇਵ ਹੌਜ਼ਸਨ, ਹਾਈਸ਼ੈਰਫ ਸੁਜ਼ਨ ਲੌਸਾਡਾ, ਬੰਦਨ ਬੈਡਫੋਰਡ ਦੀ ਚੇਅਰਪਰਸਨ ਡਾ: ਵਨੀਤਾ ਮਨਜੂਰੇ, ਸੇਵਾ ਸਟਰੱਸਟ ਯੂ.ਕੇ. ਦੇ ਚੇਅਰਮੈਨ ਕੌਾਸਲਰ ਚਰਨਕੰਵਲ ਸਿੰਘ ਸੇਖੋਂ ਸਮੇਤ ਬੰਦਨ ਗਰੁੱਪ ਮੈਂਬਰ ਹਾਜ਼ਰ ਹੋਏ ਅਤੇ ਆਨ ਲਾਈਨ ਜ਼ੂਮ ਰਾਹੀਂ ਵੱਡੀ ਗਿਣਤੀ ਵਿਚ ਲੋਕ ਹੋਏ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ | 

ਕੋਵਿਡ-19 ਦੇ ਚੱਲਦਿਆਂ ਇਸ ਸਮਾਗਮ ਨੂੰ ਆਨਲਾਈਨ ਭਾਰਤੀ ਹਾਈਕਮਿਸ਼ਨ ਨਾਲ ਜੋੜਿਆ ਗਿਆ ਅਤੇ ਹਾਈਕਮਿਸ਼ਨਰ ਗਾਇਤਰੀ ਈਸ਼ਰ ਕੁਮਾਰ ਨੇ ਸੰਬੋਧਨ ਕਰਦਿਆਂ ਭਾਰਤ ਵਾਸੀਆਂ ਨੂੰ 74ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਯੂ.ਕੇ. ਵਿਚ ਵੱਸਦੇ ਭਾਰਤੀਆਂ ਵਲੋਂ ਦੇਸ਼ ਅਤੇ ਵਿਦੇਸ਼ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ| ਹਾਈਕਮੀਸ਼ਨ ਦੇ ਰਾਜਨੀਤਕ ਅਤੇ ਪਰਵਾਸ ਮਾਮਲੇ ਦੇ ਸਕੱਤਰ ਸ੍ਰੀ ਰੋਹਨ ਸਮੰਤ ਨੇ ਬੰਧਨ ਟੀਮ ਅਤੇ ਸੇਵਾ ਟਰੱਸਟ ਯੂਕੇ ਨੂੰ ਕੋਰੋਨਾਲਾਕਡਾਉਨ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਵਿਸ਼ੇਸ਼ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਬੈਡਫੋਰਡ ਦੇ ਸਾਰੇ ਭਾਰਤੀ ਸੰਗਠਨਾਂ ਜਿਨ੍ਹਾਂ ਨੇ ਸਮਾਜਿਕ ਸਹਾਇਤਾ ਕੀਤੀ ਹੈ, ਨੇ ਚੰਗੀ ਮਿਸਾਲ ਕਾਇਮ ਕੀਤੀ ਹੈ ਅਤੇ ਉਹ ਬੈਡਫੋਰਡ ਇੰਡੀਅਨ ਡਾਇਸਪੋਰਾ ਨਾਲ ਇਸ ਸਮਾਗਮ ਨੂੰ ਮਨਾਉਣ ‘ਤੇ ਮਾਣ ਮਹਿਸੂਸ ਕਰਦੇ ਹਨ।

ਇੰਗਲੈਂਡ ''ਚ ਨਿਲਾਮ ਹੋਇਆ ਮਹਾਤਮਾ ਗਾਂਧੀ ਦਾ ਚਸ਼ਮਾ

ਲੰਡਨ— ਯੂ.ਕੇ 'ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਚਸ਼ਮੇ ਨੂੰ ਨਿਲਾਮ ਕੀਤਾ ਗਿਆ। ਸ਼ੁੱਕਰਵਾਰ ਨੂੰ ਆਨਲਾਈਨ ਹੋਈ ਇਸ ਨਿਲਾਮੀ ਵਿਚ ਗਾਂਧੀ ਜੀ ਦੇ ਚਸ਼ਮੇ ਨੂੰ  6 ਮਿੰਟ ਦੀ ਬੋਲੀ ਤੋਂ ਬਾਅਦ ਇਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਰੁਪਏ 'ਚ ਖਰੀਦਿਆ ਗਿਆ। ਇਹ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਸ ਏਜੰਸੀ ਵਲੋਂ ਹੋਈ ਹੈ। ਓਧਰ ਨਿਲਾਮੀਕਰਤਾ ਐਂਡੀ ਸਟੋਵ ਨੇ ਕਿਹਾ ਕਿ ਇਸ ਨਿਲਾਮੀ ਨਾਲ ਕੰਪਨੀ ਦੇ ਨਾਮ ਇਕ ਵੱਖਰਾ ਰਿਕਾਰਡ ਬਣ ਗਿਆ ਹੈ.ਸੋਨੇ ਦੀ ਪਰਤ ਚੜ੍ਹਿਆ ਇਸ ਚਸ਼ਮੇ ਬਾਰੇ ਦੱਸਿਆ ਗਿਆ ਹੈ ਕਿ ਇਹ ਮਹਾਤਮਾ ਗਾਂਧੀ ਨੂੰ ਤੋਹਫ਼ੇ 'ਚ ਭੇਟ ਕੀਤਾ ਗਿਆ ਸੀ, ਜਦੋਂ ਉਹ  ਦੱਖਣੀ ਅਫਰੀਕਾ ਵਿਚ ਕੰਮ ਕਰ ਰਹੇ ਸਨ। ਇਹ 1910 ਤੋਂ 1930 ਦਾ ਦੌਰ ਸੀ। ਈਸਟ ਬ੍ਰਿਸਟਲ ਆਕਸ਼ਨਸ ਏਜੰਸੀ ਮੁਤਾਬਕ ਚਸ਼ਮੇ ਦੀ ਨਿਲਾਮੀ ਤੋਂ ਪਹਿਲਾਂ ਉਮੀਦ ਜਤਾਈ ਸੀ ਕਿ ਇਹ ਕਰੀਬ 10,000 ਤੋਂ 15,000 ਪੌਂਡ ਤੋਂ ਵੱਧ ਕੀਮਤ ਵਿਚ ਵਿਕੇਗਾ ਪਰ ਬੋਲੀ ਲਾਉਣ ਦੌਰਾਨ ਚਸ਼ਮੇ ਦੀ ਨਿਲਾਮੀ ਦੋ ਕਰੋੜ ਤੋਂ ਉੱਪਰ ਪਹੁੰਚ ਗਈ।

ਨਿਲਾਮੀ ਕਰਤਾ ਐਂਡੀ ਸਟੋਵ ਨੇ ਸ਼ੁੱਕਰਵਾਰ ਨੂੰ ਬੋਲੀ ਲਾਉਣ ਦੀ ਪ੍ਰਕਿਰਿਆ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਵਿਸ਼ਵਾਸ ਤੋਂ ਪਰ੍ਹੇ ਅਵਿਸ਼ਵਾਸਯੋਗ ਕੀਮਤ। ਜਿਨ੍ਹਾਂ ਨੇ ਇਹ ਬੋਲੀ ਲਾਈ ਉਨ੍ਹਾਂ ਸਾਰਿਆਂ ਦਾ ਧੰਨਵਾਦ। ਵਿਕ੍ਰੇਤਾ ਨੇ ਕਿਹਾ ਸੀ ਕਿ ਇਹ ਚੀਜ਼ ਦਿਲਚਸਪ ਹੈ ਪਰ ਇਸ ਦੀ ਕੋਈ ਕੀਮਤ ਨਹੀ ਹੈ ਅਤੇ ਜੇਕਰ ਇਹ ਵਿਕਣ ਲਾਇਕ ਨਾ ਹੁੰਦਾ ਤਾਂ ਇਸ ਨੂੰ ਨਸ਼ਟ ਕਰ ਦਿੰਦੇ। ਸਟੋਵ ਨੇ ਕਿਹਾ ਕਿ ਨਿਲਾਮੀ ਦੀ ਕੀਮਤ ਵੇਖ ਕੇ ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਚਸ਼ਮੇ ਦੀ ਪ੍ਰਮਾਣਿਕਤਾ ਬਾਰੇ ਸਟੋਵ ਨੇ ਦੱਸਿਆ ਕਿ ਵਿਕ੍ਰੇਤਾ ਨੇ ਜੋ ਕਹਾਣੀ ਦੱਸੀ, ਉਹ ਇਕਦਮ ਉਂਝ ਹੀ ਸੀ ਜੋ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 50 ਸਾਲ ਪਹਿਲਾਂ ਸੁਣਾਈ ਸੀ। ਮੰਨਿਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਵਿਚ ਸ਼ੁਰੂਆਤੀ ਸਾਲਾਂ ਵਿਚ ਗਾਂਧੀ ਜੀ ਕੋਲ ਇਹ ਹੀ ਚਸ਼ਮਾ ਸੀ।

ਆਪਣੇ ਗੀਤਾਂ ਨਾਲ ਗਾਇਕੀ ਦੇ ਪਿੜ ਚ' ਧਮਾਲ ਪਾ ਰਿਹਾ "ਪਰਮਿੰਦਰ ਮਣਕੀ"

ਲੰਡਨ (ਰਾਜਵੀਰ ਸਮਰਾ) ਜਿਥੇ ਪੰਜਾਬੀਆਂ ਨੇ ਆਪਣੀ ਬੁਲੰਦ ਆਵਾਜ਼ ਦੇ ਸਿਰ ਤੇ ਵਿਦੇਸ਼ਾਂ ਚ' ਆਪਣੇ ਪੰਜਾਬੀ ਵਿਰਸੇ ਦਾ ਨਾਮ ਰੁਸ਼ਨਾਇਆ ਹੋਇਆ ਹੈ ਉਥੇ ਹੀ ਆਪਣੀ ਗਾਇਕੀ ਦੇ ਦਮ ਤੇ ਦੋਆਬੇ ਦੇ ਪ੍ਰਸਿੱਧ ਕਸਬਾ ਜੰਡਿਆਲਾ ਮੰਜਕੀ ਵਿੱਚ ਰਿਹਾਇਸ਼ ਰੱਖਦਾ ਪੰਜਾਬੀ ਗਾਇਕ ਪਰਮਿੰਦਰ ਮਣਕੀ ਮਿਸਾਲ ਕਾਇਮ ਕਰ ਰਿਹਾ ਹੈ, ਡਾਕਟਰ ਜਸਵਿੰਦਰ ਜੌਹਲ ਦੇ ਅਸ਼ੀਰਵਾਦ ਅਤੇ ਪ੍ਰਮੋਟਰ ਜਸਕਰਨ ਜੌਹਲ ਤੇ ਹੈਰੀ ਯੂਕੇ ਦੇ ਵਿਸ਼ੇਸ਼ ਸਹਿਯੋਗ ਨਾਲ ਯੂ.ਕੇ ਦੀ ਪ੍ਰਸਿੱਧ ਕੰਪਨੀ "ਪਾਪਾ ਜੌਏ" ਵੱਲੋਂ ਮਨਕੀ ਦੇ ਰਿਲੀਜ਼ ਗੀਤ "ਬੰਦੂਕਾਂ ਅਤੇ ਮਸ਼ੂਕਾਂ"ਨੇ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਵਿੱਚ ਉਸ ਦੀ ਦਮਦਾਰ ਆਵਾਜ਼ ਦੀ ਚਰਚਾ ਛੇੜ ਦਿੱਤੀ ਹੈ,ਲੇਖਕ ਸੂਰਜ ਹੁਸੈਨਪੁਰੀ ਵੱਲੋਂ ਲਿਖੇ ਇਸ ਸਿੰਗਲ ਟਰੈਕ ਦੀ ਵੀਡੀਓ ਵਿੱਚ ਕੀਤੀ ਗਈ ਦਮਦਾਰ ਅਦਾਕਾਰੀ ਨੇ ਵੀ ਨੌਜਵਾਨ ਤਬਕੇ ਨੂੰ ਇਸ ਗੀਤ ਦੀ ਸਲਾਹੁਤਾ ਕਰਨ ਲਈ ਮਜਬੂਰ ਕੀਤਾ ਹੈ,ਗੌਰਤਲਬ ਹੈ ਕਿ ਪਰਮਿੰਦਰ ਮਣਕੀ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨੂੰ ਸਮਰਪਿਤ ਇਹਨੀ ਦਿਨੀ ਰਿਲੀਜ਼ ਹੋਏ ਸਿੰਗਲ ਟ੍ਰੈਕ "ਦੇਸ਼ ਦੇ ਫੋਜੀ" ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਤਾਰੂ ਉੱਪਲਾਂ ਵਾਲੇ ਵੱਲੋਂ ਲਿਖੇ ਇਸ ਗੀਤ ਨੂੰ ਐੱਮ ਜੇ ਪੀ ਕੰਪਨੀ ਨੇ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ਦੀ ਵੀਡੀਓ ਗ੍ਰਾਫੀ ਰਵੀ ਅਟਵਾਲ ਵੱਲੋਂ ਤਿਆਰ ਕੀਤੀ ਗਈ ਹੈ,ਪੰਜਾਬੀ ਜਗਤ ਦੀ ਝੋਲੀ ਵਿੱਚ ਹੋਰ ਵੀ ਬਹੁਤ ਸਾਰੇ ਗੀਤ ਪਾ ਚੁੱਕੇ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਪੱਛੜੇ ਰਹੇ ਇਸ ਗਾਇਕ ਦੀ ਬਾਂਹ ਹੁਣ ਯੂ ਕੇ ਨਿਵਾਸੀ ਡਾਕਟਰ ਜਸਵਿੰਦਰ ਜੌਹਲ ਨੇ ਫੜ ਲਈ ਹੈ,ਸਰੋਤਿਆਂ ਨੂੰ ਭਵਿੱਖ ਚ' ਹੋਰ ਵੀ ਸੋਹਣੇ ਸੋਹਣੇ ਗੀਤ ਗਾਇਕ ਮਣਕੀ ਦੀ ਆਵਾਜ਼ ਚ' ਸੁਣਨ ਨੂੰ ਮਿਲਦੇ ਰਹਿਣਗੇ

ਯਾਦਗਾਰੀ ਹੋ ਨਿਬੜਿਆ ਗੋਲਡਨ ਵਿਰਸਾ ਵੱਲੋਂ ਕਰਵਾਇਆ ਤੀਆਂ ਦਾ ਤਿਉਹਾਰ !

ਲੰਡਨ   (ਰਾਜਵੀਰ ਸਮਰਾ) ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਗੋਲਡਨ ਵਿਰਸਾ ਵੱਲੋਂ ਆਯੋਜਿਤ ਪ੍ਰੋਗਰਾਮ ਤੀਆਂ ਦੇ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾ ਕੇ ਪੰਜਾਬੀ ਸੱਭਿਆਚਾਰ ਦੇ ਰੰਗਾ ਨੂੰ ਲੰਡਨ ਦੇ ਵਿਹੜੇ ਬਿਖੇਰ ਦਿੱਤਾ,ਪ੍ਰੋਗਰਾਮ ਦੀ ਸ਼ੁਰੂਆਤ ਲੋਕ ਬੋਲੀਆਂ ਨਾਲ ਸ਼ੁਰੂ ਹੋਈ ਅਤੇ ਅਲੱਗ ਅਲੱਗ ਵੰਨਗੀਆਂ ਨਾਲ ਸਮਾਂ ਬੰਨ੍ਹਦੀ ਹੋਈ ਪੰਜਾਬਣ ਮੁਟਿਆਰਾਂ ਵੱਲੋਂ ਪਾਏ ਗਿੱਧੇ ਦੀ ਧਮਕ ਨਾਲ ਸਮਾਪਤ ਹੋਈ, ਇਸ ਮੌਕੇ ਉਥੇ ਮੌਜੂਦ ਅਨੇਕਾਂ ਮਹਾਨ ਸਖਸ਼ੀਅਤਾਂ ਵੱਲੋਂ ਆਪਣੇ ਅਮੀਰ ਪੰਜਾਬੀ ਵਿਰਸੇ ਵਾਰੇ ਸਭਨਾ ਨਾਲ ਵਿਚਾਰ ਸਾਂਝੇ ਕੀਤੇ ਗਏ,ਜਿਹਨਾਂ ਵਿੱਚ ਗੋਲਡਨ ਵਿਰਸਾ ਦੇ ਪ੍ਰਮੁੱਖ ਬੁਲਾਰੇ ਮੈਡਮ ਰਾਜਨਦੀਪ ਸਮਰਾ ਵਲੋਂ ਇਸ ਦਿਨ ਦੀ ਮਹੱਤਤਾ ਵਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਇਸ ਦੇ ਨਾਲ ਗੋਲਡਨ ਵਿਰਸਾ ਦੇ ਹੋਰਨਾਂ ਮੈਂਬਰਾਂ ਵੱਲੋਂ ਜਿਹਨਾਂ ਵਿਚੋਂ ਨਸੀਬ  ਕੌਰ,ਸ਼ਿੰਦੋ ਗਰੇਵਾਲ ਨੇਂ ਆਖਿਆ ਕਿ ਇਸ ਸਾਲ ਕੋਵਿਡ-19 ਦੇ ਚਲਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੀਮਿਤ ਹੀ ਰੱਖਿਆ ਗਿਆ ਹੈ,ਪਰ ਅਗਲੀ ਵਾਰ ਇਸ ਪ੍ਰੋਗਰਾਮ ਨੂੰ ਹੋਰ ਵਧੇਰੇ ਨਿਵੇਕਲੇ ਢੰਗਾਂ ਨਾਲ ਆਯੋਜਿਤ ਕੀਤਾ ਜਾਵੇਗਾ.ਇਸ ਤੋਂ ਇਲਾਵਾ ਪੱਖੀਆਂ,ਚਰਖਾ,ਪੀਂਘਾਂ ਦਾ ਸ਼ਿੰਗਾਰ, ਸੱਗੀ ਫੁੱਲਾਂ ਨਾਲ ਸਜੀਆਂ ਮੁਟਿਆਰਾਂ ਦਾ ਪੰਜਾਬੀ ਪਹਿਰਾਵਾ ਸਭਨਾ ਲਈ ਖਿੱਚ ਦਾ ਕੇਂਦਰ ਰਿਹਾ.

ਲੰਡਨ 'ਚ ਇਸ ਵਾਰ ਮੱਧਮ ਰਿਹਾ 15 ਅਗਸਤ 'ਤੇ ਪਾਕਿਸਤਾਨੀ ਵੱਖਵਾਦੀ ਸੰਗਠਨਾਂ ਵੱਲੋਂ ਕੀਤੇ ਪ੍ਰੋਟੈਸਟ

ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)-

 ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪਾਕਿਸਤਾਨ ਸਮਰਥਤ ਵੱਖਵਾਦੀ ਸੰਗਠਨਾਂ ਦੇ ਪ੍ਰਦਰਸ਼ਨਾਂ ਨੂੰ ਅਸਫ਼ਲ ਕਰਨ ਤੇ ਭਾਰਤੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਭਾਰਤ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਲੰਡਨ 'ਚ ਹਾਈ ਕਮਿਸ਼ਨ ਨੇ ਇਸ ਸਬੰਧ 'ਚ ਇਕ ਬਿਆਨ ਜਾਰੀ ਕਰਕੇ ਬ੍ਰਿਟਿਸ਼ ਸਰਕਾਰ ਦਾ ਧੰਨਵਾਦ ਕੀਤਾ ਹੈ। ਲੰਡਨ 'ਚ ਪਾਕਿਸਤਾਨ ਸਮਰਥਿਤ ਵੱਖਵਾਦੀ ਸੰਗਠਨਾਂ ਦੇ ਲੋ ਹਰ ਸਾਲ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੰਗਾਮਾ ਕਰਦੇ ਹਨ। 2019 'ਚ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭਾਰੀ ਹੰਗਾਮਾ ਹੋਇਆ ਸੀ ਤੇ ਹਾਈ ਕਮਿਸ਼ਨ ਦੀ ਇਮਾਰਤ 'ਤੇ ਪੱਥਰ ਵੀ ਸੁੱਟੇ ਗਏ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਵਾਪਰੀ ਇਸ ਘਟਨਾ ਦਾ ਵਿਰੋਧ ਕੀਤਾ।

ਜਾਗਰੂਕ ਬ੍ਰਿਟਿਸ਼ ਸਰਕਾਰ ਨੇ 5 ਅਗਸਤ ਤੇ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਕੋਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸ ਦੇ ਕਾਰਨ ਪਾਕਿਸਤਾਨ ਸਮਰਥਤ ਕਿਸੇ ਵੀ ਸੰਗਠਨ ਦੇ ਕਾਰਕੁਨ ਭਾਰਤੀ ਹਾਈ ਕਮਿਸ਼ਨ ਦੇ ਕੋਲ ਨਹੀਂ ਪਹੁੰਚ ਸਕੇ। ਭਾਰਤੀ ਹਾਈ ਕਮਿਸ਼ਨ ਨੇ ਬਿਆਨ 'ਚ ਕਿਹਾ ਹੈ ਕਿ 2019 ਦੀ ਤਰ੍ਹਾਂ ਇਸ ਵਾਰ ਵੀ ਕਿਸੇ ਨੇ ਸਾਡੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਪਰੇਸ਼ਾਨ ਨਹੀਂ ਕੀਤਾ।

ਉਸੇ ਸਮੇਂ ਕੁਝ ਪਾਕਿਸਤਾਨੀ ਕੱਟੜਪੰਥੀ ਕਾਮਰੇਡਾਂ ਨੇ ਇਕ ਗੜਬੜ ਕੀਤੀ ਸੀ। ਇਹ ਸਭ ਸੰੱਗਠਨਾਂ ਦੇ ਪ੍ਰਚਾਰ ਕਾਰਨ ਹੋਇਆ ਹੈ, ਪਰ ਹੁਣ ਲੋਕਾਂ ਨੂੰ ਹਕੀਕਤ ਦਾ ਪਤਾ ਲੱਗ ਗਿਆ ਹੈ। ਇਹ ਸਮਝਿਆ ਜਾਂਦਾ ਹੈ ਕਿ ਅੱਤਵਾਦੀ ਤੇ ਕੱਟੜਪੰਥੀ ਇਕੱਠੇ ਹੋ ਕੇ ਬ੍ਰਿਟੇਨ 'ਚ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਇਸ ਲਈ ਕੋਵੀ ਵੀ ਉਨ੍ਹਾਂ ਸੰਸਥਾਵਾਂ ਨਾਲ ਨਹੀਂ ਆਇਆ, ਇਸ ਵਾਰ ਸੁਤੰਤਰਤਾ ਦਿਵਸ ਸਮਾਗਮ ਉੱਚ ਸੁਰੱਖਿਆ ਪ੍ਰਬੰਧਾ ਵਿਚਕਾਰ ਸ਼ਾਂਤਮਈ ਢੰਗ ਨਾਲ ਮਨਾਇਆ ਗਿਆ।