ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ‘ਬਿੱਲ ਵਟਾਂਦਰਾ’ ਗਤੀਵਿਧੀ ਕਰਵਾਈ ਗਈ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀਂ ਜਮਾਤ ਕਾਮਰਸ ਜਮਾਤ ਦੇ ਿਿਵਦਆਰਥੀਆਂ ਵੱਲੋਂ ਉਹਨਾਂ ਦੇ ਅਧਿਆਪਕ ਮਿ:ਦੀਪਕ ਗਰਗ ਦੀ ਰਹਿਨੁਮਾਈ ਵਿਚ ‘ਬਿੱਲ ਵਟਾਂਦਰਾ’ ਗਤੀਵਿਧੀ ਇੱਕ ਪਲੇਅ ਕਰਕੇ ਬਾਖੂਬੀ ਨਿਭਾਈ ਗਈ। ਜਿਸ ਵਿਚ ਬੱਚਿਆਂ ਵੱਲੋਂ ਪਾਤਰਾਂ ਦੇ ਰੂਪ ਵਿਚ ਇਸ ਗਤੀਵਿਧੀ ਨੂੰ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਇਸ ਮੌਕੇ ਅਧਿਆਪਕ ਅਤੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਬੱਚੇ ਆਪਣੇ ਵਿਸ਼ੇ ਵਿਚ ਸੌਖੇ ਤਰੀਕੇ ਨਾਲ ਮੁਹਾਰਤ ਹਾਸਲ ਕਰ ਸਕਦੇ ਹਨ। ਉਹ ਵਿਸ਼ੇ ਵਿਚਲੀਆਂ ਮੁਸ਼ਕਿਲਾਂ ਨੂੰ ਇਹਨਾਂ ਮਨੋਰੰਜਕ ਗਤੀਵਿਧੀਆਂ ਰਾਹੀ ਸੌਖੇ ਸਿੱਖ ਲੈਂਦੇ ਹਨ। ਇਸ ਨਾਲ ਉਹਨਾਂ ਦੇ ਆਤਮ-ਵਿਸ਼ਵਾਸ਼ ਵਿਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।