Docter X1 ਨੇ ਕੀਤਾ ਮਾਤਾ ਗੁਰਤੇਜ ਕੌਰ ਖਰੋੜ ਕੱਪ ਤੇ ਕਬਜ਼ਾ

ਯਾਦਗਾਰੀ ਹੋ ਨਿਬੜਿਆ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿਲੋ ਕ੍ਰਿਕਟ ਟੂਰਨਾਮੈਂਟ

ਭੀਖੀ,11 ਦਸੰਬਰ ( ਕਮਲ ਜਿੰਦਲ )ਆਰਸੀ ਵੈਲਫੇਅਰ ਕਲੱਬ ਭੀਖੀ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿੱਲੋਂ ਯਾਦਗਾਰੀ ਕ੍ਰਿਕਟ ਦੇ ਡੇ ਨਾਈਟ ਟੂਰਨਾਮੈਂਟ ਕਰਵਾਏ ਗਏ ।ਇਹਨਾਂ ਟੂਰਨਾਮੈਂਟਾਂ ਵਿਚੋਂ ਸਮੀ ਫਾਈਨਲ ਵਿਚੋਂ ਦੋ ਟੀਮਾਂ ਫਾਈਨਲ ਵਿੱਚ ਪਹੁੰਚਿਆ। ਫਾਈਨਲ ਵਿੱਚ ਪਹੁੰਚਿਆ ਟੀਮਾਂ Doctor X1 ਅਤੇ ਸ਼੍ਰੀ ਬਾਲਾ ਜੀ ਕੁਰੂਕਸ਼ੇਤਰ ਵਿਚਕਾਰ ਇੱਕ ਬਹੁਤ ਹੀ ਜ਼ਬਰਦਸਤ ਮੁਕਾਬਲਾ ਹੋਇਆ। ਸ਼੍ਰੀ ਬਾਲਾ ਜੀ ਵੱਲੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ  ਬੋਲਿੰਗ ਕਰਨ ਦਾ ਫੈਸਲਾ ਲਿਆ ਗਿਆ Doctor X1 ਨੇ ਸ੍ਰੀ ਬਾਲਾ ਜੀ ਦੀ ਟੀਮ ਨੂੰ 206 ਰਨ ਦਾ ਟੀਚਾ ਦਿੱਤਾ ਪਰੰਤੂ ਸ਼੍ਰੀ ਬਾਲਾ ਜੀ ਦੀ ਟੀਮ 127 ਰਨ ਹੀ ਬਣਾ ਸਕੀ। ਅਤੇ ਸਾਰੇ ਖਿਡਾਰੀ ਆਲ ਆਊਟ ਹੋ ਗਏ। ਜਿਸਦੇ ਨਾਲ Doctor X1 ਨੇ ਓਵਰਆਲ ਟਰਾਫੀ ਉਤੇ ਆਪਣਾ ਕਬਜ਼ਾ ਕੀਤਾ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਆਰਸੀ ਵੈਲਫੇਅਰ ਕਲੱਬ ਦੇ ਪ੍ਰਧਾਨ ਨਰਿੰਦਰ ਰੱਤੀ ਨੇ ਕਿਹਾ ਕਿ ਨਗਰ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਆਰਸੀ ਵੈਲਫੇਅਰ ਕਲੱਬ ਭੀਖੀ ਵੱਲੋਂ ਤੀਸਰਾ ਡੇ ਨਾਈਟ ਮਾਤਾ ਗੁਰਤੇਜ ਕੌਰ ਖਰੋੜ ਕੱਪ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋਇਆ ਇਸ ਕੱਪ ਵਿੱਚ ਅੰਤਰਰਾਸ਼ਟਰੀ ਖਿਡਾਰੀਆਂ ਨੇ ਹਿੱਸਾ ਲਿਆ। ਜਿਨਾਂ ਵੱਲੋਂ ਬਹੁਤ ਹੀ ਜਜ਼ਬੇ ਨਾਲ ਕ੍ਰਿਕਟ ਦੇ ਮੈਚ ਖੇਡੇ ਗਏ ਅਤੇ ਦਰਸ਼ਕਾਂ ਨੂੰ ਮੈਚ ਦੇਖਣ ਲਈ ਅੰਤ ਤੱਕ ਮਜਬੂਰ ਬਣਾਏ ਰੱਖਿਆ। ਟੂਰਨਾਮੈਂਟਾਂ ਦੇ ਦੌਰਾਨ ਪਹੁੰਚੀਆਂ ਹੋਈਆਂ ਮਹਾਨ ਸ਼ਖਸੀਅਤਾਂ ਦਾ ਕਲੱਬ ਵੱਲੋਂ ਸਨਮਾਨ ਵੀ ਕੀਤਾ ਗਿਆ। Doctor X1 ਦੀ ਟੀਮ ਨੂੰ ਇਕ ਲੱਖ ਇਕ ਹਜ਼ਾਰ ਦਾ ਇਨਾਮ ਅਤੇ ਦੂਸਰੇ ਸਥਾਨ ਤੇ ਰਹਿਣ ਤੋਂ ਵਾਲੀ ਸ਼੍ਰੀ ਬਾਲਾ ਜੀ ਕੁਰੂਕਸ਼ੇਤਰ ਟੀਮ ਨੂੰ 51000 ਰੁਪਏ ਦਾ ਇਨਾਮ, ਮੈਨ ਆਫ ਦੀ ਸੀਰੀਜ਼ ਸ਼ੁਭਮ ਪਟਵਾਲ 21000 ਰੁਪਏ ਦਾ ਇਨਾਮ,ਬੈਸਟ ਬੋਲਰ ਅਭਿਨੰਦਨ ਸਿੰਘ 7100 ਰੁਪਏ ਦਾ ਇਨਾਮ ਅਤੇ ਬੈਸਟ ਬੈਟਸਮੈਨ ਵਨੀਤ ਕੁਮਾਰ 7100 ਰੁਪਏ ਦਾ ਇਨਾਮ ਮੁੱਖ ਮਹਿਮਾਨ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਾਹਲ ਵੱਲੋਂ ਦਿੱਤਾ ਗਿਆ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਆਪਣਾ ਰੁਝਾਨ ਰੱਖਣਾ ਚਾਹੀਦਾ ਹੈ ਖੇਡਾਂ ਨਾਲ ਖਿਡਾਰੀ ਸਰੀਰ ਅਤੇ ਮਾਨਸਿਕ ਤੌਰ ਤੇ ਮਜਬੂਤ ਰਹਿੰਦਾ ਹੈ।ਇਸ ਮੌਕੇ ਤੇ ਅਜੇ ਰਿਸ਼ੀ ,ਨਵਦੀਪ ਰਿਸ਼ੀ,ਅਨੀਲ ਅਗਰਵਾਲ, ਪ੍ਸ਼ੋਤਮ ਬਿੱਲੂ,ਗੋਰਾ ਲਾਲ , ਨਵਦੀਪ ਰਿਸ਼ੀ,ਸੰਦੀਪ ਮਹਿਤਾ,ਸੁਮਿਤ ਕੁਮਾਰ, ਵਿਕੀ‌ ਅਰੋੜਾ ਆਦਿ ਹਾਜ਼ਰ ਸਨ।