to ਨੰਬਰਦਾਰ ਯੂਨੀਅਨ ਖੁੱਲ੍ਹੇ ਪਏ ਬੋਰਬਿੱਲਾਂ ਨੂੰ ਬੰਦ ਕਰਵਾਉਣ ਲਈ ਛੇੜੇਗੀ ਮੁਹਿਮ, ਮੀਟਿੰਗ 'ਚ ਦੋ ਮਿੰਟ ਦਾ ਮੋਨ ਧਾਰਕੇ ਫਤਿਹਵੀਰ ਨੂੰ ਦਿੱਤੀ ਸ਼ਰਧਾਜਲੀ

ਜਗਰਾਓਂ, 13 ਜੂਨ (ਰਛਪਾਲ ਸਿੰਘ ਸ਼ੇਰਪੁਰੀ)। ਨੰਬਰਦਾਰ ਯੂਨੀਅਨ ਜਗਰਾਓਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਹੋਈ ਜਿਸ ਵਿਚ ਇਲਾਕੇ ਭਰ ਦੇ ਨੰਬਰਦਾਰਾਂ ਤੋਂ ਇਲਾਵਾ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ 'ਚ ਸਭ ਤੋਂ ਪਹਿਲਾਂ ਪਿੰਡ ਭਗਵਾਨਪੁਰਾ ਦੇ 2 ਸਾਲਾ ਬੱਚੇ ਫਤਿਹਵੀਰ ਦੇ ਬੋਰਬਿੱਲ 'ਚ ਡਿੱਗ ਕੇ ਮੌਤ ਹੋ ਜਾਣ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਦਿੱਤੀ ਗਈ। ਇਸ ਸਮੇਂ ਨੰਬਰਦਾਰ ਯੂਨੀਅਨ ਨੇ ਫਤਿਹਵੀਰ ਦੀ ਮੌਤ ਲਈ ਸੂਬਾ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਜਿਮੇਵਾਰ ਦੱਸਦਿਆਂ ਨਿੰਦਾ ਪ੍ਰਸਤਾਵ ਪਾਸ ਕੀਤਾ। ਇਸ ਸਮੇਂ ਜਗਰਾਓਂ ਦੇ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਸਮੇਂ ਸਿਰ ਹਰਕਤ ਵਿਚ ਆ ਜਾਂਦੇ ਤਾਂ ਮਾਸੂਮ ਫਤਿਹਵੀਰ ਬਚਾਇਆ ਜਾ ਸਕਦਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਰੋਕਣ ਲਈ ਨੰਬਰਦਾਰ ਯੂਨੀਅਨ ਇਲਾਕੇ ਅੰਦਰ ਖੁੱਲੇ ਪਏ ਬੋਰਬਿੱਲਾਂ ਨੂੰ ਬੰਦ ਕਰਵਾਉਣ ਲਈ ਮੁਹਿਮ ਛੇੜੇਗੀ। ਉਨ੍ਹਾਂ ਲੋਕਾਂ ਨੂੰ ਬੋਰਬਿੱਲ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਘਟਨਾ ਵਾਰਨ ਤੋਂ ਬਾਅਦ ਦੂਜੇ ਸਿਰ ਦੋਸ਼ ਮੜ੍ਹਨ ਦੀ ਬਜਾਇ ਅਸੀਂ ਪਹਿਲਾਂ ਹੀ ਚੌਕਸ ਹੋਈਏ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਖੁਦ ਅੱਗੇ ਆ ਕੇ ਇਸ ਮੁਹਿਮ ਦਾ ਹਿੱਸਾ ਬਣੀਏ। ਇਸ ਸਮੇਂ ਜਸਵੰਤ ਸਿੰਘ ਸ਼ੇਖਦੌਲਤ, ਅਵਤਾਰ ਸਿੰਘ ਕਾਉਕੇਂ, ਚਮਕੌਰ ਸਿੰਘ ਅਮਰੀਕਾ ਚਕਰ, ਪਿਆਰਾ ਸਿੰਘ ਦੇਹੜਕਾ, ਪ੍ਰੀਤਮ ਸਿੰਘ ਸਿੱਧਵਾਂ, ਗੁਰਮੇਲ ਸਿੰਘ ਹਠੂਰ, ਟਹਿਲ ਸਿੰਘ ਸੂਜਾਪੁਰ, ਗੁਰਜਿੰਦਰ ਸਿੰਘ ਹਠੂਰ, ਜੱਗਾ ਸਿੰਘ ਜਗਰਾਓਂ, ਕੇਹਰ ਸਿੰਘ ਕਾਉਕੇਂ ਆਦਿ ਹਾਜ਼ਰ ਸਨ।