ਮਹਿਲ ਕਲਾਂ ਵਿਖੇ  ਗਰੀਨ ਬੀਟ ਗ੍ਰਾਸ ਦੀ ਹੋਈ ਸ਼ੁਰੂਆਤ  

ਨਾ ਮਾਤਰ ਕੀਮਤ ਤੇ ਪਿਲਾਈ ਜਾ ਰਹੀ ਹੈ ਬਿਨਾਂ ਭੇਦ-ਭਾਵ ਤੋਂ ਵੀਟ ਗ੍ਰਾਸ
ਸਰੀਰ ਦੀਆਂ ਸਾਰੀਆਂ  ਬਿਮਾਰੀਆਂ ਦਾ ਰਾਮਬਾਣ ਇਲਾਜ ਐ ਬੀਟ ਗ੍ਰਾਸ  

ਮਹਿਲ ਕਲਾਂ/ ਬਰਨਾਲਾ- 18 ਦਸੰਬਰ - ( ਗੁਰਸੇਵਕ ਸੋਹੀ  ) ਇਲਾਕਾ ਮਹਿਲ ਕਲਾਂ ਦੇ ਲੋਕਾਂ ਲਈ  ਗ੍ਰੀਨ ਬੀਟ ਗਰਾਸ ਜੂਸ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ । ਦਾਣਾ ਮੰਡੀ ਮਹਿਲਕਲਾਂ ਦੇ ਪਹਿਲੇ ਗੇਟ ਤੇ ਲੱਗੀ ਸਟਾਲ ਤੇ ਜਾਣਕਾਰੀ ਦਿੰਦਿਆਂ ਜਥੇਦਾਰ ਗੁਰਦੇਵ ਸਿੰਘ ਖ਼ਾਲਸਾ,  ਸਰਦਾਰ ਗੁਰਬਖਸ਼ ਸਿੰਘ ਅਤੇ ਬੰਤ ਸਿੰਘ ਪਿੰਡ ਮਹਿਲ ਖੁਰਦ ਨੇ  ਦੱਸਿਆ ਕਿ  ਅਸੀਂ ਇਹ ਸੇਵਾ 6 ਦਸੰਬਰ 2021 ਤੋਂ ਸ਼ੁਰੂ ਕੀਤੀ ਹੋਈ ਹੈ ਅਤੇ ਇਹ ਸੇਵਾ ਨਿਰੰਤਰ ਦੋ ਮਹੀਨੇ ਲਗਪਗ 5 ਫਰਵਰੀ 2022 ਤਕ ਚੱਲੇਗੀ । ਉਨ੍ਹਾਂ ਦੱਸਿਆ ਕਿ ਬੀਟ ਗਰਾਸ ਨੂੰ ਤਿਆਰ ਕਰਨ ਲਈ ਲੱਗਭੱਗ  2250 ਵਰਗ ਸਕੇਅਰ ਫੁੱਟ ਵਿੱਚ ਬਿਨਾਂ ਰੇਹ ਅਤੇ ਬਿਨਾਂ ਸਪਰੇਅ ਤੋਂ  ਆਪਣੇ ਹੱਥੀਂ ਕਣਕ ਬੀਜ ਕੇ ਤਿਆਰ ਕੀਤੀ ਗਈ ਹੈ । ਇਸ ਨੂੰ ਪਾਣੀ ਵੀ ਫੁਹਾਰੇ ਨਾਲ ਲਗਾਇਆ ਜਾਂਦਾ ਹੈ। ਬੱਚਿਆਂ ਵਾਂਗੂੰ ਇਸ ਦੀ ਸੰਭਾਲ ਕਰਨੀ ਪੈਂਦੀ ਹੈ । ਇਹ ਕਣਕ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਹੈ। ਇਸ ਨੂੰ ਕੱਟ ਕੇ ਜੂਸ ਤਿਆਰ ਕੀਤਾ ਜਾਂਦਾ ਹੈ। ਜਿੱਥੋਂ ਪਹਿਲੀ ਕਣਕ ਕੱਟੀ ਜਾਵੇ, ਉੱਥੇ ਦੁਬਾਰਾ ਫਿਰ ਕਣਕ ਨੂੰ ਬੀਜਿਆ ਜਾਂਦਾ ਹੈ, ਕਿਉਂਕਿ  15 ਤੋਂ 20 ਦਿਨਾਂ ਦੇ ਬਾਅਦ ਇਹ ਕਣਕ ਪੱਕ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਰੀਰ ਦੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ  ਲਈ ਇਕ ਰਾਮਬਾਣ ਦੀ ਤਰ੍ਹਾਂ ਹੈ। ਜਿਸ ਵਿੱਚ ਕੈਂਸਰ ਤੱਕ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੰਗਤਾਂ ਦੇ ਸਹਿਯੋਗ ਨਾਲ ਦੋ ਮਹੀਨੇ ਤੱਕ ਇਸ ਦਾ ਕੋਰਸ ਚੱਲੇਗਾ । ਜਿਹੜਾ ਵੀ ਕੋਈ ਭੈਣ, ਭਰਾ, ਬੱਚਾ, ਬੁੱਢਾ, ਤੰਦਰੁਸਤ ,ਬਿਮਾਰ  ਬੀਟ ਗ੍ਰਾਸ ਜੂਸ ਪੀਣਾ ਚਾਹੁੰਦਾ ਹੋਵੇ ,ਉਹ ਸਵੇਰੇ 8 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਦਾਣਾ ਮੰਡੀ ਦੇ ਪਹਿਲੇ ਗੇਟ ਤੇ ਆ ਕੇ ਪੀ ਸਕਦਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ ਮਹਿਲਕਲਾਂ ,ਗੁਰਤੇਜ ਸਿੰਘ ਸਹਿਜੜਾ,ਦਲਜੀਤ ਸਿੰਘ ਨਿਹਾਲੂਵਾਲ ਆਦਿ ਹਾਜ਼ਰ ਸਨ।