ਸਹੋਤਾ ਨੇ ਐਨ. ਆਰ. ਆਈ. ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ

ਰਾਣਾ ਸੋਢੀ ਵੀ ਸਨ ਹਾਜਰ

ਲੰਡਨ, 20 ਜੂਨ 2019-ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ 'ਚ ਅੱਜ ਉੱਘੇ ਸਮਾਜ ਸੇਵੀ ਤੇ ਇੰਗਲੈਂਡ ਵਸਦੇ ਦਲਜੀਤ ਸਿੰਘ ਸਹੋਤਾ ਨੇ ਪੰਜਾਬ ਰਾਜ ਕਮਿਸ਼ਨ ਫ਼ਾਰ ਐਨ.ਆਰ.ਆਈਜ਼ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ | ਅੱਜ ਇੱਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਮਿਸ਼ਨ ਦੇ ਦਫ਼ਤਰ ਵਿਖੇ ਸਹੋਤਾ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਹ ਇਕ ਉੱਘੇ ਸਮਾਜ ਸੇਵੀ ਹਨ ਤੇ ਇੰਗਲੈਂਡ ਵਿਚ ਰਹਿੰਦੇ ਹਨ, ਜਿਸ ਕਾਰਨ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ | ਉਨ੍ਹਾਂ ਕਿਹਾ ਕਿ ਸਹੋਤਾ ਹੁਣ ਆਪਣੀ ਸੂਝਬੂਝ ਤੇ ਦੂਰਅੰਦੇਸ਼ੀ ਸੋਚ ਨਾਲ ਕਮਿਸ਼ਨ ਦੇ ਮੈਂਬਰ ਵਜੋਂ ਵਡਮੁੱਲੀਆਂ ਸੇਵਾਵਾਂ ਨਿਭਾਉਣਗੇ | ਦਲਜੀਤ ਸਿੰਘ ਸਹੋਤਾ ਵਲੋਂ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਨ ਬਦਲੇ ਓਹਨਾ ਨੂ ਇਹ ਅਹੁਦਾ ਦੇਕੇ ਨਵਾਜਿਆ ਗਿਆ ਹੈ।ਸ ਦਲਜੀਤ ਸਿੰਘ ਸਹੋਤਾ ਲੰਬਾ ਸਮਾਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਸੇਵਾ ਨੀਵਾਂ ਚੁੱਕੇ ਹਨ।ਇਸ ਸਮੇ ਉਹ ਪਾਰਟੀ ਦੇ ਯੂਰਪ ਦੇ ਸਰਪ੍ਰਸਤ ਵੀ ਹਨ।ਇੰਗਲੈਂਡ ਅਤੇ ਪੰਜਾਬ ਦੇ ਨਾਲ ਦੂਜੇ ਮੁਲਕਾ ਵਿਚ ਵਸਦੇ ਓਹਨਾ ਦੇ ਸੁਨੇਹਿਆਂ ਵਿੱਚ ਖੁਸ਼ੀ ਦੀ ਲਹਿਰ। ਸ ਸਹੋਤਾ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਪਾਰਟੀ ਨੇ ਹੁਕਮ ਲਾਇਆ ਇਸ ਨੂੰ ਮੇਰੀ ਕੋਸਿਸ ਹੋਵੇ ਗਈ ਕੇ ਇਮਾਨਦਾਰੀ ਨਾਲ ਨਿਵਾਇਆ ਜਾਵੇ।ਓਹਨਾ ਅਗੇ ਦਸਿਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਐਨ ਆਰ ਆਈ ਸਾਮਣਾ ਕਰ ਰਹੇ ਹਨ ਜਿਨ੍ਹਾਂ ਦੇ ਸੌਖੇ ਢੰਗ ਨਾਲ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਕੇ ਨਿਪਟਾਰਾ ਕੀਤਾ ਜਾਵੇ ਗਾ।ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾ-ਮੁਕਤ) ਰਾਕੇਸ਼ ਕੁਮਾਰ ਗਰਗ, ਐਨ.ਆਰ.ਆਈ. ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਵਿਸ਼ੇਸ਼ ਸਕੱਤਰ ਐਮ.ਪੀ. ਅਰੋੜਾ, ਡਿਪਟੀ ਸਕੱਤਰ ਰੰਜੂ ਬਾਲਾ ਤੋਂ ਇਲਾਵਾ ਕਈ ਐਨ.ਆਰ.ਆਈਜ਼ ਵੀ ਹਾਜ਼ਰ ਸਨ, ਜਿਨ੍ਹਾਂ 'ਚ ਕੁਲਜੀਤ ਸਿੰਘ ਸਹੋਤਾ, ਜਸਵਿੰਦਰ ਸਿੰਘ ਗਿੱਲ, ਅਵਤਾਰ ਸਿੰਘ, ਸੀਤਲ ਸਿੰਘ ਬੈਂਸ, ਸੰਨੀ ਗਿੱਲ, ਨਛੱਤਰ ਸਿੰਘ ਕਲਸੀ, ਸਤਵਿੰਦਰ ਸਿੰਘ ਸੱਗੂ, ਮੋਹਨ ਕੰਧੋਲਾ, ਸਤਨਾਮ ਹਰੀਆ, ਇਕਬਾਲ ਸਿੰਘ ਸਿੱਧੂ, ਦਿਲਬਾਗ ਸਿੰਘ ਕੰਗ, ਸੰਦੀਪ ਗਿੱਲ, ਬਲਵਿੰਦਰ ਸਿੰਘ ਗਿੱਲ, ਗੁਰਦਿਆਲ ਸਿੰਘ, ਨਿਰਮਲ ਸੰਧੂ, ਰਾਜਵਿੰਦਰ ਸਿੰਘ, ਰਾਜਨ ਸਿੱਧੂ, ਸੁਖਜਿੰਦਰ ਸਿੰਘ ਬਦੇਸ਼ਾ (ਪੱਪੀ) ਤੇ ਰਵਿੰਦਰ ਪਾਲ ਸ਼ਾਮਿਲ ਸਨ |ਵਦੇਸ ਤੋਂ ਓਹਨਾ ਦੇ ਸਾਥੀ ਵਾਹਿਗੁਰੂ ਪਾਲ ਸਿੰਘ ਅਲੋਖ ਅਤੇ ਓਹਨਾ ਦੀ ਸਾਰੀ ਟੀਮ ਨੇ ਸ਼੍ਰੀ ਰਾਹੁਲ ਗਾਂਧੀ ,ਕੈਪਟਨ ਅਮਰਿਦਰ ਸਿੰਘ ਮੁੱਖ ਮੰਤਰੀ ਪੰਜਾਬ,ਰਾਣਾ ਸੋਢੀ ਜੀ ਦਾ ਧੰਨਵਾਦ ਕੀਤਾ ਅਤੇ ਸਹੋਤਾ ਨੂੰ ਵਧੀਆ ਦਿਤੀਆਂ।