ਦੋਸ਼ੀ ਡੀ ਐਸ ਪੀ ਏ ਐਸ ਆਈ ਅਤੇ ਸਰਪੰਚ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਐੱਸ ਡੀ ਐੱਮ ਨੂੰ ਮਿਲਿਆ

ਜਗਰਾਉਂ 14 ਜਨਵਰੀ (ਮਨਜਿੰਦਰ ਗਿੱਲ  ) ਦਲਿਤ ਪਰਿਵਾਰ 'ਤੇ ਅੱਤਿਆਚਾਰਾਂ ਲਈ ਦੋਸ਼ੀ ਡੀਅੈਸਪੀ, ਅੈਸਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਪੀੜ੍ਹੀਤ ਪਰਿਵਾਰ ਦੇ ਮੈਂਬਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾਲ ਸਮੇਤ ਸਥਾਨਕ ਅੈਸਡੀਅੈਮ ਨੂੰ ਮਿਲਿਆ। ਪ੍ਰੈਸ ਨੂੰ ਜਾਰੀ ਬਿਆਨ 'ਚ ਨਿਰਮਲ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਵਫਦ ਨੇ ਅੈਸ.ਡੀ.ਅੈਮ. ਨੂੰ ਦੱਸਿਆ ਕਿ ਦਲਿਤ ਪਰਿਵਾਰ ਦੀ ਨਜ਼ਾਇਜ਼ ਹਿਰਾਸਤ ਦੇ ਸਪੱਸ਼ਟ ਦਸਤਾਵੇਜ਼ੀ ਸਬੂਤਾਂ ਦੇ ਬਾਵਜੂਦ ਪਹਿਲਾਂ ਤਾਂ ਪੁਲਿਸ ਨੇ 15 ਸਾਲ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਨਹੀਂ ਕੀਤਾ ਹੁਣ ਜਦ ਪੀੜ੍ਹਤ ਲੜਕੀ ਦੀ ਜਾਨ ਲੈ ਕੇ ਮੁਕੱਦਮਾ ਦਰਜ ਕਰਨ ਤੋਂ ਬਾਦ ਦੋਸ਼ੀਅਾਂ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਸਿਰਫ਼ ਪੀੜ੍ਹਤ ਪਰਿਵਾਰ ਦੀ ਜਾਨ-ਮਾਲ਼ ਖਤਰਾ ਹੀ ਨਹੀਂ ਸਗੋਂ ਮੁੱਖ ਦੋਸ਼ੀ ਡੀਅੈਸਪੀ ਆਪਣੇ ਅਾਹੁਦੇ ਦੀ ਦੁਰਵਰਤੋਂ ਕਰਕੇ ਮੁਕੱਦਮੇ ਦੇ ਸਬੂਤਾਂ ਨਾਲ ਛੇੜਛਾੜ ਵੀ ਕਰ ਰਿਹਾ ਹੌਣਾ ਏ। ਉਨ੍ਹਾਂ ਕਿਹਾ ਅੈਸਡੀਅੈਮ ਨੇ ਵਫਦ ਨੂੰ ਤੁਰੰਤ ਕਾਰਵਾਈ ਦਾ ਭਰੋਸਾ ਦਿੰਦਿਆਂ ਮੰਗ ਪੱਤਰ ਅਗਲੇਰੀ ਕਾਰਵਾਈ ਲਈ ਮੁੱਖ ਸਕੱਤਰ ਪੰਜਾਬ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਭੇਜਣ ਦਾ ਵਾਅਦਾ ਕੀਤਾ। ਇਸ ਸਮੇਂ ਬਹੁਜਨ ਆਗੂ ਸਾਧੂ ਸਿੰਘ, ਗੁਰਬਚਨ ਮਾਨ ਕਲੇਰਾਂ, ਨਛੱਤਰ ਬਾਰਦੇਕੇ ਵੀ ਹਾਜ਼ਰ ਸਨ।