20 ਜਨਵਰੀ ਨੂੰ ਦਿੱਤਾ ਜਾਵੇਗਾ ਰੋਸ ਧਰਨਾ

ਹਠੂਰ,18,ਜਨਵਰੀ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਜਿਲ੍ਹਾ ਲੁਧਿਆਣਾ ਦੀ ਕਮੇਟੀ ਵੱਲੋ ਪੁਲਿਸ-ਸਿਆਸੀ ਠੱਗੀ ਮਾਰਨ ਵਾਲਿਆ ਦੇ ਗੱਠਜੋੜ ਵਿਰੁੱਧ 20 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ ਗਿਆਰਾ ਵਜੇ ਐਸ ਐਸ ਪੀ ਦਫਤਰ ਜਗਰਾਓ ਅੱਗੇ ਰੋਸ ਪ੍ਰਦਰਸਨ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸਨ ਵਿਚ ਸਾਮਲ ਹੋਣ ਲਈ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਅਖਾੜਾ,ਅੱਚਰਵਾਲ,ਚਕਰ ਅਤੇ ਬੁਰਜ ਕੁਲਾਰਾ ਆਦਿ ਪਿੰਡਾ ਦੇ ਲੋਕਾ ਨਾਲ ਮੀਟਿੰਗ ਕਰਕੇ ਲਾਮਵੰਦ ਕੀਤਾ।ਇਸ ਮੌਕੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਪੁਲਿਸ ਆਪਣੀ ਜਿਮੇਵਾਰੀ ਤੋ ਭੱਜ ਰਹੀ ਹੈ ਅਤੇ ਆਮ ਲੋਕ ਇਨਸਾਫ ਲੈਣ ਲਈ ਮਹੀਨਿਆ ਬੱਦੀ ਪੁਲਿਸ ਅਧਿਕਾਰੀਆ ਦੇ ਦਫਤਰਾ ਦੇ ਧੱਕੇ ਖਾਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਪੁਲਸ ਪ੍ਰਸਾਸਨ ਨੂੰ ਸਾਡੀ ਖੂਨ ਪਸੀਨੇ ਦੀ ਕਮਾਈ ਵਿਚੋ ਹੀ ਸਰਕਾਰ ਤਨਖਾਹ ਦਿੰਦੀ ਹੈ ਪਰ ਪੁਲਿਸ ਅਧਿਕਾਰੀ ਪੁਲਿਸ ਦੀ ਵਰਦੀ ਪਾ ਕੇ ਰੱਬ ਬਣੇ ਬੈਠੇ ਹਨ।ਇਸ ਮੌਕੇ ਕਿਸਾਨਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਮੋਰਚਾ ਚੋਣਾ ਨਹੀ ਲੜੇਗਾ ਅਤੇ ਨਾ ਹੀ ਚੋਣਾ ਲੜਨ ਵਾਲੀਆ ਪਾਰਟੀ ਦਾ ਸਾਥ ਦੇਵੇਗਾ।ਸਗੋ ਸੂਬੇ ਵਿਚ ਸੰਘਰਸ ਸੀਲ ਗਰੁੱਪ ਬਣਾ ਕੇ ਸਮੇ-ਸਮੇਂ ਦੀਆ ਸਰਕਾਰਾ ਅਤੇ ਪ੍ਰਸਾਸਨ ਖਿਲਾਫ ਇਨਸਾਫ ਲੈਣ ਲਈ ਆਪਣੀ ਅਵਾਜ ਬੁਲੰਦ ਕਰੇਗਾ।ਅੰਤ ਵਿਚ ਉਨ੍ਹਾ ਕਿਹਾ ਕਿ ਪੁਲਿਸ ਪ੍ਰਸਾਸਨ ਖਿਲਾਫ ਆਉਣ ਵਾਲੇ ਦਿਨਾ ਵਿਚ ਸੂਬੇ ਦੀਆ ਇਨਸਾਫ ਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਰਣਜੀਤ ਸਿੰਘ,ਮੇਜਰ ਸਿੰਘ,ਗੁਰਦੇਵ ਸਿੰਘ,ਅਵਤਾਰ ਸਿੰਘ,ਮੱਖਣ ਸਿੰਘ,ਜੱਗਾ ਸਿੰਘ,ਗੁਰਮੇਲ ਸਿੰਘ,ਸੁਖਵਿੰਦਰ ਸਿੰਘ,ਜਸਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਆਪਣੇ ਸਾਥੀਆ ਨਾਲ ਮੀਟਿੰਗ ਕਰਦੇ ਹੋਏ।