26 ਦੇ ਪੱਕੇ ਧਰਨੇ ਸਬੰਧੀ ਮੁਹੱਲਾ ਗਾਂਧੀ ਨਗਰ 'ਚ ਕੀਤੀ ਮੀਟਿੰਗ, ਮਾਮਲਾ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਦਾ

ਜਗਰਾਉਂ 19 ਜਨਵਰੀ( ਜਸਮੇਲ ਗ਼ਾਲਿਬ) ਗਰੀਬ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦੇਣ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਵਿੱਚ ਦਰਜ ਮੁਕੱਦਮੇ 'ਚ ਨਾਮਜ਼ਦ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਦੇ ਨਰਾਤਮਕ ਵਤੀਰੇ ਤੋਂ ਦੁਖੀ ਹੋ ਕੇ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਥਾਣੇ 26 ਜਨਵਰੀ ਨੂੰ ਲਗਾਏ ਜਾ ਰਹੇ ਪੱਕੇ ਧਰਨੇ ਦੀ ਲਾਮਬੰਦ ਲਈ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸਥਾਨਕ ਮੁਹੱਲਾ ਗਾਂਧੀ ਨਗਰ ਵਿੱਚ ਆਮ ਲੋਕਾਂ ਖਾਸ ਕਰ ਅੌਰਤਾਂ ਨਾਲ ਮੀਟਿੰਗ ਕਰਕੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ। ਕੀਤਾ। ਮੌਕੇ ਤੇ ਹਾਜ਼ਰ ਅੌਰਤਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 2005 ਵਿੱਚ ਮੌਕੇ ਦੇ ਆਪਣੇ ਆਪ ਨੂੰ ਥਾਣਾਮੁਖੀ ਕਹਾਉਂਦੇ ਗੁਰਿੰਦਰ ਬੱਲ ਨੇ ਪਿੰਡ ਰਸੂਲਪੁਰ ਦੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਕੁਲਵੰਤ ਕੌਰ ਤੇ  ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਨਾਂ ਸਿਰਫ ਕੁੱਟਿਆ ਮਾਰਿਆ ਸਗੋਂ ਕੁਲਵੰਤ ਕੌਰ ਨੂੰ ਤਾਂ ਕਰੰਟ ਤੱਕ ਲਗਾਇਆ ਸਿੱਟੇ ਵਜੋਂ ਕੁਲਵੰਤ ਸਰੀਰਕ ਤੌਰ ਤੇ ਨਕਾਰਾ ਹੋ ਗਈ ਸੀ ਅਤੇ ਅੰਤ 15 ਸਾਲ ਮੰਜੇ ਤੇ ਪਈ ਰਹਿਣ ਤੋਂ ਬਾਦ ਦੁਨੀਆਂ ਤੋਂ ਚਲੀ ਗਈ। ਪੁਲਿਸ ਨੇ ਮੌਤ ਬਾਦ ਦੋਸ਼ੀਆਂ ਖਿਲਾਫ਼ ਮੁਕੱਦਮਾ ਤਾਂ ਦਰਜ ਕੀਤਾ ਪਰ ਗ੍ਰਿਫਤਾਰੀ ਨਹੀਂ ਕੀਤੀ ਸਿੱਟੇ ਵਜੋਂ ਇਨਸਾਫ਼ ਪਸੰਦ ਲੋਕ 26 ਜਨਵਰੀ ਨੂੰ ਥਾਣਾ ਘੇਰਨ ਲਈ ਮਜ਼ਬੂਰ ਹਨ। ਉਨ੍ਹਾਂ ਡੀ.ਅੈਸ.ਪੀ. ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਅੈਸ.ਆਈ. ਰਾਜਵੀਰ ਤੇ ਫਰਜ਼ੀ ਬਣੇ ਗਵਾਹ ਹਰਜੀਤ ਸਰਪੰਚ ਨੂੰ ਗ੍ਰਿਫ਼ਤਾਰ ਕਰਵਾਉਣ ਲਈ 26 ਜਨਵਰੀ ਦੇ ਪੱਕੇ ਧਰਨੇ ਵਿੱਚ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਮੀਟਿੰਗ ਵਿੱਚ ਜਸਵੀਰ ਕੌਰ, ਅਮਰਜੋਤ ਕੌਰ, ਬਚਨ ਕੌਰ, ਗੁਰਚਰਨ ਕੌਰ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।