ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਰਕਰਾਂ  ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ  

ਰਾਏਕੋਟ 21 ਜਨਵਰੀ (ਜਗਰੂਪ ਸਿੰਘ ਸੁਧਾਰ/ ਗੁਰਸੇਵਕ ਮਿੱਠਾ) ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਰ ਕੇ  ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ, ਇਕੱਠਾਂ ਉੱਪਰ 22  ਜਨਵਰੀ ਤੱਕ ਪਾਬੰਦੀਆਂ ਲਗਾਈਆਂ ਗਈਆ ਹਨ ਅਤੇ ਕਰੋਨਾ ਦੀ ਲਾਗ ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਉਸ ਨੂੰ ਦੇਖਦਿਆਂ ਹਾਲ ਦੀ ਘੜੀ  ਇਹੀ ਮੰਨਿਆ ਜਾ ਰਿਹਾ ਹੈ  ਕਿ ਪਾਬੰਦੀਆਂ ਦੀ ਮਿਆਦ ਕੁਝ ਹੋਰ ਦਿਨਾਂ ਲਈ ਵਧ ਸਕਦੀ ਹੈ। ਪ੍ਰੰਤੂ ਸਿਆਸੀ ਧਿਰਾਂ ਇਨ੍ਹਾਂ ਪਾਬੰਦੀਆਂ ਨੂੰ ਟਿੱਚ ਜਾਣਦੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਦੇ ਚੋਣ ਦਫ਼ਤਰ ਵਿੱਚ ਦੇਖਣ ਨੂੰ ਮਿਲੀ। ਚੋਣ ਦਫ਼ਤਰ ਵਿੱਚ  ਕਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆ ਉਡਾਈਆਂ ਗਈਆਂ। ਇਸ ਮੌਕੇ ਆਪ ਦੇ ਹਲਕਾ ਰਾਏਕੋਟ ਦੇ ਚੋਣ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਲੰਟੀਅਰਾਂ ਅਤੇ ਵਰਕਰਾਂ ਨੇ ਬਿਨਾਂ ਮਾਸਕ ਅਤੇ ਬਿਨਾਂ ਸਮਾਜਿਕ ਦੂਰੀ ਰੱਖਦੇ ਹੋਏ ਸ਼ਰ੍ਹੇਆਮ ਕਰੋਨਾ ਨਿਯਮਾਂ ਸਬੰਧੀ ਜਾਰੀ  ਕੀਤੀਆ ਗਈਆ ਹਦਾਇਤਾਂ ਦੀ ਉਲੰਘਣਾ ਕੀਤੀ।