ਨਹੀਂ ਮੈਂ ਤਾਂ ਪਿਉ ਹਾਂ ✍️ ਸੰਦੀਪ ਦਿਉੜਾ

  ਜੱਗਾ ਅਮਲੀ ਬਹੁਤ ਹੀ ਗਾਲੜੀ ਹਾਜਰ- ਜਵਾਬ ਬੰਦਾ ਹੈਂ। ਇੱਕ ਦਿਨ ਉਸਨੂੰ ਸਰਕਾਰੀ ਦਫਤਰ ਵਿੱਚ ਕੰਮ ਪੈ ਗਿਆ। ਉੱਥੇ ਜਾ ਕੇ ਜਦੋਂ ਜੱਗੇ ਨੇ ਦੇਖਿਆ ਤਾਂ ਬਾਹਰ ਬੜੀ ਭੀੜ ਸੀ। ਉਹ ਚੁੱਪ ਚਾਪ ਸਿੱਧਾ ਹੀ ਬਿਨਾਂ ਕਿਸੇ ਨਾਲ ਗੱਲ ਬਾਤ ਕੀਤੇ ਦਫਤਰ ਅੰਦਰ ਚਲਾ ਗਿਆ।
             " ਕਿਵੇਂ ਅੰਦਰ ਵੜਿਆ ਆਉਂਦਾ ਹੈ? " ਚਪੜਾਸੀ ਨੇ ਉਸਨੂੰ ਰੋਕਦੇ ਪੁੱਛਿਆ।
            "ਇਹ ਗੱਲ ਤਾਂ ਮੈਂ ਤੇਰੇ ਸਾਹਿਬ ਨੂੰ ਹੀ ਦੱਸੂ ਤੂੰ ਪਰਾਂ ਹੱਟ। " ਜੱਗਾ ਥੋੜ੍ਹਾ ਰੋਹਬ ਨਾਲ ਬੋਲਿਆਂ।
     ਚਪੜਾਸੀ ਚੁੱਪਚਾਪ ਪਿੱਛੇ ਹਟਵੇਂ ਗਿਆ।
                  ਅੱਗੋਂ ਬਾਬੂ ਬੜਾ ਗੁੱਸੇ ਵਾਲਾ ਸੀ, ਵੇਖਦੇ ਸਾਰ ਹੀ ਬੋਲਿਆ, ਤੂੰ ਤਾਂ ਐ ਅੰਦਰ ਆ ਗਿਆ ਹੈ. ......? ਜਿਵੇਂ ਕਿਤੇ ਡੀ. ਸੀ. ਦਾ ਮੁੰਡਾ ਹੋਵੇ, ਟਾਇਮ ਲਿਆ ਸੀ ਪਹਿਲਾਂ..........!
       ਨਹੀਂ ਬਾਬੂ ਜੀ ਪਰ ਮੈਂ ਡੀ. ਸੀ. ਦਾ ਮੁੰਡਾ ਤਾਂ ਨਹੀਂ ਪਰ ਡੀ. ਸੀ. ਦਾ ਪਿਉ ਜਰੂਰ ਹਾਂ।
                   "ਉਹ ਹੋ .......ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ..... ਬੈਠੋ -ਬੈਠੋ .... ! ਬਾਬੂ ਦਾ ਗੱਲ ਕਰਨ ਦਾ ਅੰਦਾਜ਼ ਉਦੋਂ ਹੀ ਬਦਲ ਗਿਆ। ਮਨ ਵਿੱਚ ਸੋਚਣ ਲੱਗਾ ਐਵੇਂ ਹੀ ਪੰਗਾ ਪਾ ਲਿਆ ਸੀ।
       "ਹਾਂ ਜੀ ਕਿੱਥੇ ਹੁੰਦੇ ਹਨ ਡੀ. ਸੀ. ਸਾਹਿਬ...
ਅੱਜਕੱਲ........? "
      "ਕਿੱਥੇ ਹੋਣਾਂ ਹੈਂ ਜੀ ਘਰੇ ਹੀ ਹੁੰਦੇ ਨੇ।
‌                       " ਨਹੀਂ...ਨਹੀਂ ਜੀ ਤੁਸੀਂ ਮੇਰਾ ਮਤਲਬ ਨਹੀਂ ਸਮਝੇ... ..ਕਿੱਥੇ ਨੌਕਰੀ ਕਰ ਰਹੇ ਹਨ ਅੱਜਕੱਲ੍ਹ ਡੀ. ਸੀ. ਸਾਹਿਬ? "
‌       " ਇੱਥੇ ਘਰੇ ਹੀ ਕਰ ਰਹਿਆ ਹੈ ਹੋਰ ਕਿੱਥੇ ਕਰਨੀ ਹੈ...!
‌   "ਜੀ ਤੁਸੀਂ ਮੇਰੀ ਗੱਲ ਸਮਝ ਨਹੀਂ ਪਾ ਰਹੇ ਹੋ ਮੈਂ ਤਾਂ ਪੁੱਛ ਰਿਹਾ ਹਾਂ ਕਿਹੜੇ ਜਿਲ੍ਹੇ ਵਿੱਚ ਪੋਸਟਿੰਗ ਹੈ ਉਹਨਾਂ ਦੀ। "
‌      " ਆਪਣੇ ਹੀ ਜਿਲ੍ਹੇ ਵਿੱਚ....... ! "
           (ਬਾਬੂ ਖਿੱਝ ਕੇ ਬੋਲਿਆ)
     " ਯਾਰ ਤੇਰਾ ਮੁੰਡਾ ਡੀ. ਸੀ. ਹੈ ਵੀ ਕਿ..... ! "
          " ਹੈਗਾ ਹੈ ਜੀ ਬਿਲਕੁਲ ਹੈਗਾ।"
     "ਜੇ ਹੈ ਤਾਂ ਉਸ ਬਾਰੇ ਵਿੱਚ ਦੱਸੋਫਿਰ.......! "
    "ਦੱਸਣਾ ਕੀ ਹੈ...... ਮੇਰੇ ਮੁੰਡੇ ਦਾ ਨਾ ਦਿਨੇਸ਼ ਚੰਦਰ ਹੈ ਜੀ ਸਿਰੇ ਦਾ ਵਿਹਲਾ ਹੈ ਤੇ ਅਸੀਂ ਘਰੇ ਉਸਨੂੰ ਪਿਆਰ ਨਾਲ ਡੀ. ਸੀ. ਡੀ. ਸੀ. ਕਹਿੰਦੇ ਹਾਂ, ਜਦੋਂ ਉਹ ਡੀ. ਸੀ .ਹੋਇਆਂ ਤੇ  ਫਿਰ ਮੈਂ ਹੋਇਆ ਨਾ ਡੀ ਸੀ ਦਾ ਪਿਉ........... 
           ਬਾਬੂ ਸੁਣ ਕੇ ਪਸੀਨਾ ਸਾਫ ਕਰਨ ਲੱਗ ਗਿਆ।

                  ਸੰਦੀਪ ਦਿਉੜਾ 0091-8437556667