ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਪਿੰਡ ਪੋਨੇ ਦੇ ਕੋਠੇ ਕੀਤਾ ਚੋਣ ਪ੍ਰਚਾਰ

ਰਾਜਨੀਤੀ ਦਾ ਹਿੱਸਾ ਨੇ ਉਹ ਲੋਕ ਜਿਨ੍ਹਾਂ ਕਰਕੇ ਸਾਨੂੰ ਇੱਕ ਸਾਲ ਬਾਰਡਰਾਂ ’ਤੇ ਬੈਠਣਾ ਪਿਆ – ਕੈਪਟਨ ਸੰਧੂ
ਮੁੱਲਾਂਪੁਰ ਦਾਖਾ ਜਗਰਾਓ 03 ਫਰਵਰੀ ( ਸਤਵਿੰਦਰ ਸਿੰਘ ਗਿੱਲ   )  ਹਲਕਾ ਦਾਖਾ ਦੇ ਸਿਰਕੱਢ ਨਗਰ ਪੋਨੇ ਦੇ ਕੋਠੇ ਵਿਖੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਲੱਛਮਣ ਸਿੰਘ ਕਾਕਾ ਦੀ ਅਗਵਾਈ ਹੇਠ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਉਸਨੂੰ ਢਾਈ ਸਾਲ ਹੋਏ ਨੇ ਹਲਕਾ ਦਾਖਾ ਅੰਦਰ ਆਇਆ ਜਿਸ ਵਿੱਚ ਇੱਕ ਸਾਲ ਕੋਰੋਨਾ ਮਹਾਂਮਾਰੀ ਨੇ ਲੈ ਲਿਆ ਤੇ ਪਿਛਲੇ ਡੇਢ ਸਾਲ ਵਿੱਚ ਹਲਕੇ ਅੰਦਰ ਅਨੇਕਾਂ ਹੀ ਵਿਕਾਸ ਕਾਰਜ ਕਰਵਾਏ, ਜੋ ਕਿ ਤੁਹਾਡੇ ਸਾਹਮਣੇ ਹੀ ਹੈ ਅਤੇ ਮੇਰੀ ਜਿੱਤ ਹਾਰ ਦਾ ਫੈਸਲਾ ਤੁਸੀਂ ਆਪ ਜੀ ਨੇ ਕਰਨਾ ਹੈ। ਕੈਪਟਨ ਸੰਧੂ ਨੇ ਵਿਰੋਧੀਆਂ ’ਤੇ ਸਿਆਸੀ ਵਾਰ ਕਰਦਿਆ ਕਿਹਾ ਕਿ ਬਹੁਤ ਜੋਰ ਲਾਇਆ ਸੀ ਕਿ ਉਸਨੂੰ ਕਾਂਗਰਸ ਪਾਰਟੀ ਨੇ ਪੈਰਾਸ਼ੂਟ ਰਾਂਹੀ ਹਲਕਾ ਦਾਖਾ ਵਿੱਚ ਉਤਾਰਿਆ ਹੈ, ਪਰ ਉਸਨੇ ਹਾਰ ਕੇ ਵੀ ਹਲਕਾ ਦਾਖਾ ਨੂੰ ਆਪਣਾ ਪਰਿਵਾਰ ਬਣਾ ਲਿਆ ਹੈ। ਉਹ ਲੋਕ ਵੀ ਰਾਜਨੀਤੀ ਕਰਨ ਲੱਗੇ ਹਨ ਜਿਨ੍ਹਾਂ ਕਰਕੇ ਸਾਨੂੰ ਇੱਕ ਸਾਲ ਦਿੱਲੀ ਦੇ ਬਾਰਡਰਾਂ ’ਤੇ ਬੈਠਣਾ ਪਿਆ ਤੇ 7 ਸੋ ਦੇ ਲਗਭਗ ਸ਼ਹੀਦੀਆ ਪ੍ਰਾਪਤ ਕੀਤੀਆਂ , ਉਹੀ ਲੋਕ ਹੁਣ ਤਹਾਡੇ ਕੋਲ ਵੋਟਾ ਮੰਗਣ ਆ ਰਹੇ ਹਨ। 
      ਇਸ ਮੌਕੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਲੱਛਮਣ ਸਿੰਘ ਕਾਕਾ ਨੇ ਕੈਪਟਨ ਸੰਧੂ ਨੂੰ ਵਿਸ਼ਵਾਸ ਦੁਆਇਆ ਕਿ ਉਹ ਇੱਕ-ਇੱਕ ਕੀਮਤੀ ਵੋਟ ਕੈਪਟਨ ਸੰਧੂ ਦੇ ਹੱਕ ਵਿੱਚ ਪਾ ਕੇ ਪਿੰਡ ਵਿੱਚੋਂ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਲੱਖਾ ਸਿੰਘ, ਬਲਦੇਵ ਸਿੰਘ, ਗੁਰਮੀਤ ਕੌਰ, ਸੰਦੀਪ ਕੌਰ (ਸਾਰੇ ਪੰਚ), ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਪੂਨੀਆਂ, ਚੰਦ ਸਿੰਘ, ਹਾਕਮ ਸਿੰਘ, ਸੁਖਰੂਪ ਸਿੰਘ ਅਤੇ ਬਲਦੇਵ ਸਿੰਘ ਆਦਿ ਹਾਜਰ ਸਨ।