ਪਿੰਡ ਸ਼ੇਰਪੁਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਅਰਜਨ ਸਿੰਘ ਖੇਲਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪੁੱਛੇ ਸੁਆਲ

ਜਗਰਾਉਂ , 05 ਫ਼ਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ) ਅੱਜ ਇਤਿਹਾਸਕ ਪਿੰਡ ਸ਼ੇਰਪੁਰ ਕਲਾਂ ਵਿਖੇ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਕਰਨ ਆਏ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਅਰਜਨ ਸਿੰਘ ਖੇਲਾ ਤੇ ਦਰਜਨਾਂ ਸਾਥੀਆਂ ਵਲੋਂ ਘਿਰਾਓ ਕੀਤਾ ਗਿਆ । ਪਿੰਡ ਚ ਕਾਂਗਰਸ ਪਾਰਟੀ ਦੇ ਸਮਰਥਕਾਂ ਵਲੋਂ ਲਗਾਏ ਪੰਡਾਲ ਚ ਕਿਸਾਨਾਂ ਨੇ ਕਾਂਗਰਸੀ ਉਮੀਦਵਾਰ ਨੂੰ ਪਿਛਲੇ ਪੰਜ ਸਾਲਾਂ ਦੀ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਬਾਰੇ ਸਵਾਲ ਕੀਤੇ।ਕਿਸਾਨ ਆਗੂਆਂ ਨੇ ਬਾਬਾ ਨੰਦ ਸਿੰਘ ਦੇ ਨਗਰ ਸ਼ੇਰਪੁਰਾ ਨੂੰ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਐਲਾਨੀ ਡੇਢ ਕਰੋੜ ਦੀ ਗ੍ਰਾਂਟ ਪਿੰਡ ਨੂੰ ਅਜੇ ਤਕ ਨਾ ਦੇਣ ਬਾਰੇ ਕੀਤੇ ਸਵਾਲ ਦਾ ਵੀ ਕਾਂਗਰਸੀ ਉਮੀਦਵਾਰ ਕੋਲ ਕੋਈ ਜਵਾਬ ਨਹੀਂ ਸੀ। ਕਿਸਾਨਾਂ ਨੇ ਕਰੋਨਾ ਦੀ ਆੜ ਚ ਬੰਦ ਪਏ ਸਕੂਲ ਖੋਲਣ ਦੀ ਵੀ ਜੋਰਦਾਰ ਮੰਗ ਕੀਤੀ ਤੇ ਫਸਲਾਂ ਦੇ ਖਰਾਬੇ ਦੇ ਮੁਆ ਜੇ ਬਾਰੇ ਵੀ ਓਮੀਦਵਾਰ ਦਾ ਪਖ ਜਾਨਣਾ ਚਾਹਿਆ।ਜਵਾਬ ਦੇਣ ਤੇ ਤਸੱਲੀ ਕਰਾਉਣ ਚ ਸਾਹਮਣੇ ਆਈ ਅਸਫਲਤਾ ਨੂੰ ਦੇਖ ਕੇ ਕਾਂਗਰਸੀ ਸਮਰਥਕਾਂ ਨੇ ਡੰਡ ਪਾਉਂਦਿਆਂ ਤੇ ਧੱਕਾ ਮੁਖੀ ਕਰਦਿਆਂ ਓਥੋਂ ਖਿਸਕਣ ਚ ਹੀ ਭਲਾਈ ਸਮਝੀ। ਇਸ ਸਮੇਂ ਬਲਦੇਵ ਸਿੰਘ ਫੋਜੀ,ਅਰਵਿੰਦ ਸਿੰਘ,  ਡਾ ਅਮਰਜੀਤ ਸਿੰਘ, ਜਗਵਿੰਦਰ ਸਿੰਘ, ਗੁਰਜੀਤ ਸਿੰਘ ਤੂਰ, ਗੁਰਜੰਟ ਸਿੰਘ, ਜਗਜੀਤ ਸਿੰਘ ਜੱਗਾ, ਅਮਨਦੀਪ ਸਿੰਘ, ਜੁਝਾਰਸਿੰਘ, ਅਜੀਤ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਅਮ੍ਰਿਤ ਪਾਲ ਸਿੰਘ ਲਾਦੀ,ਜਗਰਾਜ ਸਿੰਘ ਲਾਡੀ ਹਾਜਰ ਸਨ । 

ਅੱਜ ਇਸ ਤੂੰ ਤੂੰ ਮੈਂ ਮੈਂ ਵਿੱਚ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਤੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਤੂੰ ਹੀ ਜਗਰਾਉਂ ਹਲਕੇ ਵਿੱਚ ਸਵਾਲ ਪੁੱਛੇ ਜਾ ਰਹੇ ਹਨ  ਇਹ ਕਿਉਂ  ਕੀ ਇਨ੍ਹਾਂ ਕਿਸਾਨ ਆਗੂਆਂ ਦੀਆਂ ਤਾਰਾਂ ਦੂਜੀਆਂ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਹਨ  ਇਸ ਗੱਲ ਦਾ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਚਰਚਾ ਰਿਹਾ ।