ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ  ਵਿਖੇ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

ਜਗਰਾਉਂ (ਅਮਿਤ ਖੰਨਾ  )'ਆਈ ਬਸੰਤ ਪਾਲਾ ਉਡੰਤ' ਦੇ ਅਨੁਸਾਰ ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ ਸੰਕੁਲ ਮੋਗਾ ਅਤੇ ਵਿਭਾਗ ਲੁਧਿਆਣਾ ਦੇ 7 ਸਕੂਲਾਂ ਨੇ ਭਾਗ ਲਿਆ। ਇਸ ਮੰਗਲਮਈ ਦਿਹਾੜੇ ਦੀ ਸ਼ੁਰੂਆਤ ਸਰਸਵਤੀ ਵੰਦਨਾ ਦੁਆਰਾ ਕੀਤੀ ਗਈ, ਜਿਸ ਵਿੱਚ ਬੱਚਿਆਂ, ਦੀਦੀਆਂ ਨੇ ਭਾਗ ਲਿਆ। ਸਰਸਵਤੀ ਪੂਜਨ ਵਿੱਚ ਵਿਦਿਆਰਥਣ ਗੁਰਲੀਨ ਨੇ ਵੰਦਨਾ ਗਾਈ, ਹਿਤੇਸ਼ ਨੇ ਆਰਤੀ ਅਤੇ ਵਿਦਿਆਰਥਣ ਗੁਰਲੀਨ ਨੇ ਨ੍ਰਿਤ ਦਾ ਪ੍ਰਦਰਸ਼ਨ ਕੀਤਾ। ਗਾਇਤਰੀ ਮੰਤਰ ਅਤੇ ਸਰਸਵਤੀ ਮੰਤਰ ਦੇ ਉਚਾਰਣ ਨਾਲ ਵਿੱਦਿਆ ਆਰੰਭ ਸੰਸਕਾਰ ਪੂਰਨ ਕੀਤਾ ਗਿਆ। ਉਪਰੰਤ ਪ੍ਰਸ਼ਾਦ ਵੰਡ ਕੇ ਇਸ ਮਹਾਂਉਤਸਵ ਦਾ ਸਮਾਪਨ ਕੀਤਾ ਗਿਆ।ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਸਰਸਵਤੀ ਵਿੱਦਿਆ ਦੀ ਦੇਵੀ ਹੈ, ਇਸ ਲਈ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਆਸ਼ੀਰਵਾਦ ਨਾਲ ਕਰਨੀ ਚਾਹੀਦੀ ਹੈ ਕਿਉੰਕਿ ਵਿੱਦਿਆ ਹੀ ਇੱਕ ਅਜਿਹਾ ਧਨ ਹੈ, ਜਿਸ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਇਹ ਜਿੰਨਾ ਦੂਜਿਆਂ ਨੂੰ ਵੰਡਾਂਗੇ, ਓਨਾ ਹੀ ਵਧੇਗਾ। ਸਭ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।