ਆ ਪੁੱਤ! ਹਮੇਸ਼ਾ ਚੜ੍ਹਦੀਆਂ ਕਲਾਂ ਮਾਣੇ, ਪਰਮਾਤਮਾ ਤੈਨੂੰ ਫਿਰ ਜਿੱਤ ਬਖਸ਼ੇ,"

ਮੁੱਲਾਂਪੁਰ ਦਾਖਾ, 9 ਫਰਵਰੀ(ਸਤਵਿੰਦਰ ਸਿੰਘ ਗਿੱਲ )— ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੋਣ ਪ੍ਰਚਾਰ ਮੁਹਿੰਮ ਤਹਿਤ ਪਿੰਡਾਂ ਵਿੱਚ ਕੀਤੇ ਜਾ ਰਹੇ ਜਲਸਿਆਂ ਦੌਰਾਨ ਬਜ਼ੁਰਗ ਮਾਤਾਵਾਂ ਵੱਲੋਂ ਉਨ੍ਹਾਂ ਨੂੰ ਪੁੱਤਾਂ ਵਾਂਗ ਪਿਆਰ ਅਤੇ ਦੁਲਾਰ ਦਿੱਤਾ ਜਾ ਰਿਹਾ ਹੈ, ਸਗੋਂ ਬਜ਼ੁਰਗ ਮਾਤਾਵਾਂ ਗਲ ਨਾਲ ਲਾ ਕੇ ਜਿੱਥੇ ਦਿਲ ਖੋਕੇ ਆਪਣਾ ਆਸ਼ੀਰਵਾਦ ਦਿੰਦੀਆਂ ਹੋਈਆਂ ਕਹਿੰਦੀਆਂ ਹਨ ਕਿ "ਆ ਪੁੱਤ! ਹਮੇਸ਼ਾ ਚੜ੍ਹਦੀਆਂ ਕਲਾਂ ਮਾਣੇ, ਪਰਮਾਤਮਾ ਤੈਨੂੰ ਫਿਰ ਜਿੱਤ ਬਖਸ਼ੇ"। ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਵੈਸੇ ਤਾਂ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਵੱਲੋਂ ਇਆਲੀ ਨੂੰ ਰੱਜਵਾਂ ਪਿਆਰ ਤੇ ਸਮਰਥਨ ਦਿੱਤਾ ਜਾ ਰਿਹਾ ਹੈ ਪ੍ਰੰਤੂ ਬਜ਼ੁਰਗ ਮਾਤਾਵਾਂ ਇਆਲੀ ਨੂੰ ਦਿਲ ਖੋਲ੍ਹ ਕੇ ਆਸ਼ੀਰਵਾਦ ਦਿੰਦੀਆਂ ਹਨ ਅਤੇ ਮਮਤਾਮਈ ਗਲਵੱਕੜੀ ਰਾਹੀ ਬਲਾਵਾਂ ਲਾਹੁੰਦੀਆਂ ਹੋਈਆਂ, ਪਰਮਾਤਮਾ ਅੱਗੇ ਇਆਲੀ ਨੂੰ ਮੁੜ ਫਤਿਹ ਬਖ਼ਸ਼ਣ ਦੀਆਂ ਅਰਦਾਸਾਂ ਕਰਦੀਆਂ ਹਨ। ਇਨ੍ਹਾਂ ਬਜ਼ੁਰਗ ਮਾਤਾਵਾਂ ਵੱਲੋਂ ਦਿੱਤੇ ਜਾ ਰਹੇ ਮਮਤਾਮਈ ਨਿੱਘ, ਪਿਆਰ ਅਤੇ ਆਸ਼ੀਰਵਾਦ ਤੋਂ ਭਾਵੁਕ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਇਨ੍ਹਾਂ ਬਜ਼ੁਰਗ ਮਾਤਾਵਾਂ ਦਾ ਪਿਆਰ ਤੇ ਆਸ਼ੀਰਵਾਦ ਹੀ ਮੇਰੀ ਅਸਲੀ ਤਾਕਤ ਹੈ, ਜਿਸ ਸਦਕਾ ਮੈਨੂੰ ਹੋਰ ਬਿਹਤਰੀ ਨਾਲ ਕੰਮ ਕਰਨ ਦਾ ਬਲ ਮਿਲਦਾ ਹੈ, ਬਲਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਪਣੀਆਂ ਇਨ੍ਹਾਂ ਮਾਵਾਂ ਦੀ ਸੇਵਾ ਅਤੇ ਮਾਣ-ਸਤਿਕਾਰ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡਾਂਗਾ।