ਕਾਨਫਰੰਸ ਦਾ ਨਾਅਰਾ ਇਨਕਲਾਬੀ ਬਦਲ ਉਸਾਰੋ ਹੋਵੇਗਾ 

16 ਫਰਵਰੀ ਦੀ ਮੋਗਾ ਕਾਨਫਰੰਸ ਦੀ ਤਿਆਰੀ ਸਬੰਧੀ ਪਿੰਡਾਂ ਵਿੱਚ ਰੈਲੀਆਂ ਜਾਰੀ 

ਨਿਹਾਲ ਸਿੰਘ ਵਾਲਾ, 12 ਫਰਵਰੀ(ਬਲਬੀਰ ਸਿੰਘ ਬਾਠ ) 16 ਫ਼ਰਵਰੀ ਨੂੰ ਮੋਗੇ ਦੀ ਨਵੀਂ ਅਨਾਜ ਮੰਡੀ ਵਿੱਚ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਕਰਵਾਈ ਜਾ ਰਹੀ""ਇਨਕਲਾਬੀ ਬਦਲ ਉਸਾਰੋ" ਕਾਨਫਰੰਸ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਵਲੋਂ ਸਾਂਝੇ ਤੌਰ ਤੇ ਖੂਹ ਵਾਲੀ ਧਰਮਸ਼ਾਲਾ ਮੱਲੇਆਣਾ, ਮਾਛੀਕੇ, ਅਤੇ ਲੋਪੋ ਵਿਖੇ ਰੈਲੀਆਂ ਕੀਤੀਆ ਗਈਆਂ।  ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਦੇ ਦੱਸਿਆ ਕਿ ਪੁਰਾਣੀ ਪਾਰਟੀਆਂ ਦਾ ਬਦਲ ਨਵੀਆਂ ਪਾਰਟੀਆਂ ਨਹੀਂ ਬਲਕਿ ਇਨਕਲਾਬੀ ਬਦਲ ਹੀ ਹੋ ਸਕਦਾ ਹੈ। ਚਿਹਰਿਆਂ ਦੇ ਬਦਲਣ ਨਾਲ ਕੁਝ ਨਹੀਂ ਹੋਣਾ, ਬਲਕਿ ਬਦਲਾ ਬਦਲਵੇਂ ਰਾਜਨੀਤਿਕ ਪ੍ਰੋਗਰਾਮ ਨਾਲ ਹੀ ਆ ਸਕਦਾ ਹੈ। ਅਕਾਲੀ, ਭਾਜਪਾ, ਕਾਂਗਰਸ, ਆਪ ਦਾ ਰਾਜਨੀਤਿਕ ਪ੍ਰੋਗਰਾਮ ਇੱਕੋ ਜਿਹਾ ਹੈ। ਇਹ ਸਭ ਕਾਰਪੋਰੇਟ ਦੇ ਸੇਵਾਦਾਰ ਹਨ, ਫਿਰਕਾਪ੍ਰਸਤੀ ਪੱਖੀ ਸਿਆਸਤ ਕਰਦੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਾਜਰ ਸਿੰਘ ਖਾਈ, ਬਲਾਕ ਸਕੱਤਰ ਜਸਮੇਲ ਸਿੰਘ ਰਾਜੇਆਣਾ, ਬੇਅੰਤ ਸਿੰਘ ਨੇ ਕਿਹਾ ਕਿ ਸਾਡੀ ਕਾਨਫਰੰਸ ਦਾ ਨਾਅਰਾ ਹੈ ਸਾਮਰਾਜੀ ਹਰੇ ਇਨਕਲਾਬ ਦਾ ਖੇਤੀ ਰੱਦ ਕਰਕੇ ਕਿਸਾਨੀ, ਮਜਦੂਰ, ਕੁਦਰਤ, ਵਾਤਾਵਰਨ ਪੱਖੀ ਖੇਤੀ ਮਾਡਲ ਲਾਗੂ ਹੋਵੇ, ਪੰਜਾਬ ਵਿੱਚ ਕਲਾਈਮੈਟਿਕ ਜੋਨ ਬਣੇ ਕੇ ਫਸਲਾਂ ਬਿਜਵਾਈਆਂ ਜਾਣ। ਬਦਵਲੇਂ ਖੇਤੀ ਮਾਡਲ ਨੂੰ ਲਾਗੂ ਕਰਨ, ਝੋਨੇ ਦੇ ਘੇੜ ਚੋਂ ਕਿਸਾਨੀ ਨੂੰ ਕੱਢਣ ਲਈ ਬਾਕੀ ਫਸਲਾਂ, ਸਬਜੀਆਂ, ਫਲਾਂ 'ਤੇ ਐਮ ਐਸ ਪੀ ਤੈਅ ਕੀਤਾ ਜਾਵੇ। ਲੈਂਡ ਸੀਲਿੰਗ ਐਕਟ ਲਾਗੂ ਕਰਕੇ ਸਰਪਲੱਸ ਜਮੀਨ ਬੇਜਮੀਨੇ ਕਿਸਾਨਾਂ, ਮਜਦੂਰਾਂ ਵਿੱਚ ਬਰਾਬਰ ਵੰਡੀ ਜਾਵੇ। ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਪੰਜਾਬ ਵਿੱਚ ਖੇਤੀ ਅਧਾਰਿਤ ਸਨਅਤ ਰਾਈ ਜਾਵੇ, ਕਾਰਪੋਰੇਟ ਦਾ ਸਰਮਾਇਆ ਜਬਤ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਰੱਦ ਕਰਕੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ। ਔਰਤ ਵਿੰਗ ਦੇ ਆਗੂ ਸ਼ਿੰਦਰਪਾਲ ਕੌਰ ਰੋਡੇ  ਅਤੇ ਜਗਵਿੰਦਰ ਕੌਰ ਰਾਜੇਆਣਾ ਨੇ ਕਿਹਾ ਕਿ ਲੋਕਾਂ ਨੂੰ ਉਮੀਦਵਾਰ ਚੁਣਨ ਦੇ ਨਾਲ ਹੀ ਵਾਪਿਸ ਬੁਲਾਉਣ ਦਾ ਅਧਿਕਾਰ ਵੀ ਦਿੱਤਾ ਜਾਵੇ। 117 ਸੀਟਾਂ ਦੀ ਬਜਾਏ, ਅੱਧੀਆਂ ਸੀਟਾਂ 'ਤੇ ਚੋਣਾਂ ਕਰਵਾ ਕੇ ਬਾਕੀ ਥਾਵਾਂ 'ਤੇ ਵੋਟਾਂ ਦੀ ਪ੍ਰਤੀਸ਼ਤ ਦੇ ਮੁਤਾਬਿਕ ਸਰਕਾਰ ਵਿੱਚ ਪ੍ਰਤੀਨਿਧਤਾ ਦਿੱਤੀ ਜਾਵੇ। ਸੰਵਿਧਾਨ ਵਿੱਚੋਂ 356 ਧਾਰਾ ਖਤਮ ਕਰਕੇ ਕੇਂਦਰ ਦਾ ਰਾਸ਼ਟਰਪਤੀ ਰਾਜ ਲਾਉਣ ਦਾ ਅਧਿਕਾਰ ਖਤਮ ਕੀਤਾ ਜਾਵੇ। ਸੂਬਿਆਂ 'ਚ ਗਵਰਨਰ ਲਗਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਜਾਵੇ। ਪੰਜਾਬ ਨੂੰ ਪਾਣੀਆਂ ਦੀ ਰਿਆਇਲਟੀ ਦੇ ਕੇ ਪੰਜਾਬ ਸਿਰ ਚੜਿਆ ਕਰਜਾ ਤਾਰਿਆ ਜਾਵੇ। ਚੰਡੀਗੜ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤਾ ਜਾਣ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਕੋਈ ਪਾਰਟੀ ਗੱਲ ਕਰਦੀ ਹੈ ਤਾਂ ਉਸਨੂੰ ਵੋਟ ਪਾਉ ਨਹੀਂ ਤਾਂ ਨੋਟਾ ਦਾ ਬਟਨ ਦਬਾਉ। ਇਹ ਹੋਕਾ ਦੇਣ ਲਈ 16 ਫਰਵਰੀ ਨੂੰ ਨਵੀਂ ਅਨਾਜ ਮੰਡੀ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਮੌਕੇ ਉਕਤ ਤੋਂ ਇਲਾਵਾ ਪਿੰਡ ਮੱਲੇਆਣਾ ਦੇ  ਬਲਾਕ ਖਜ਼ਾਨਚੀ   ਬਲਕਰਨ ਸਿੰਘ ਮੱਲੇਆਣਾ ਅਤੇ ਇਕਾਈ ਪ੍ਰਧਾਨ ਬਲਦੇਵ ਸਿੰਘ ਲੋਪ, ਕਰਮਜੀਤ ਸਿੰਘ ਮਾਛੀਕੇ ਅਤੇ  ਰਾਜੂ ਸਿੰਘ ਮਾਛੀਕੇ ਨੇ ਵੀ ਸੰਬੋਧਨ ਕੀਤਾ।

ਜਾਰੀ ਕਰਤਾ÷ ਬੇਅੰਤ ਸਿੰਘ ਮੱਲੇਆਣਾ, ਕੋ-ਕਨਵੀਨਰ, ਯੂਥ ਨੌਜਵਾਨ ਵਿੰਗ ਕਿਰਤੀ ਕਿਸਾਨ ਯੂਨੀਅਨ