ਹਠੂਰ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਾਂ ਪਈਆਂ

ਹਠੂਰ,20,ਫਰਵਰੀ-(ਕੌਸਲ ਮੱਲ੍ਹਾ)-ਅੱਜ ਵਿਧਾਨ ਸਭਾ ਦੀਆਂ ਹੋਈਆਂ ਵੋਟਾਂ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਅੱਜ ਸਵੇਰੇ ਅੱਠ ਵਜੇ ਹੀ ਵੋਟਰ ਆਪੋ ਆਪਣੇ ਬੂਥਾਂ ਤੇ ਲਾਇਨਾਂ ਲਾ ਕੇ ਖੜੇ੍ਹ ਹੋ ਗਏ ਸਵੇਰੇ ਅੱਠ ਵਜੇ ਤੋਂ ਲੈ ਕੇ ਦੁਪਹਿਰ ਇੱਕ ਵਜੇ ਤੱਕ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਅੱਜ ਦਾ ਮੌਸਮ ਸਾਫ ਹੋਣ ਕਰਕੇ ਇੱਕ ਵਜੇ ਤੋ ਲੈ ਕੇ ਸ਼ਾਮ ਤਿੰਨ ਵਜੇ ਤੱਕ ਵੋਟਾਂ ਪਾਉਣ ਦਾ ਕੰਮ ਮੱਠਾ ਪੈ ਗਿਆ ਅਤੇ ਫਿਰ ਤਿੰਨ ਵਜੇ ਤੋ ਲੈ ਕੇ ਸਾਮ ਛੇ ਵਜੇ ਤੱਕ ਵੋਟਾ ਪਾਉਣ ਵਿਚ ਤੇਜੀ ਆ ਗਈ ਅਤੇ ਹਰ ਵੋਟਰ ਨੇ ਆਪੋ ਆਪਣੇ ਮਨ ਪਸੰਦ ਉਮੀਦਵਾਰ ਨੂੰ ਵੋਟਾਂ ਪਾਈਆਂ ਤੇ ਇਲਾਕੇ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਖਤਮ ਹੋਇਆ।ਹੁਣ ਇਨ੍ਹਾ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ।
ਫੋਟੋ ਕੈਪਸ਼ਨ:-ਪਿੰਡ ਮੱਲ੍ਹਾ ਵਿਖੇ ਵੋਟਰ ਵੋਟ ਪਾਉਣ ਸਮੇਂ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ